ਬੀ.ਸੀ. ਬੈਨਿਫ਼ਿਟਸ ਕਨੈਕਟਰ

Last updated on April 17, 2026

ਬੀ.ਸੀ. ਰਹਿਣ ਲਈ ਇੱਕ ਬਹੁਤ ਵਧੀਆ ਥਾਂ ਹੈ, ਪਰ ਬਹੁਤ ਸਾਰੇ ਲੋਕ ਉੱਚ ਵਿਆਜ ਦਰਾਂ ਅਤੇ ਵਿਸ਼ਵ ਵਿਆਪੀ ਮਹਿੰਗਾਈ ਕਾਰਨ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਅਸੀਂ ਰੋਜ਼ਾਨਾ ਖ਼ਰਚਿਆਂ ਦੇ ਦਬਾਅ ਨੂੰ ਘੱਟ ਕਰਨ ਲਈ ਕਾਰਵਾਈ ਕਰ ਰਹੇ ਹਾਂ। ਜਾਣੋ ਕਿ ਤੁਸੀਂ ਕਿਵੇਂ ਬੱਚਤ ਕਰ ਸਕਦੇ ਹੋ।

English繁體中文 | 简体中文 Françaisਪੰਜਾਬੀ


ਬੱਚਿਆਂ ਵਾਲੇ ਪਰਿਵਾਰਾਂ ਲਈ ਸਹਾਇਤਾਵਾਂ

ਹਜ਼ਾਰਾਂ ਪਰਿਵਾਰ ਲਾਇਸੰਸਸ਼ੁਦਾ ਬਾਲ ਸੰਭਾਲ (ਚਾਈਲਡ ਕੇਅਰ) ਖ਼ਰਚਿਆਂ 'ਤੇ ਪ੍ਰਤੀ ਬੱਚਾ ਪ੍ਰਤੀ ਮਹੀਨਾ $900 ਜਾਂ ਇਸ ਤੋਂ ਵੱਧ ਦੀ ਬੱਚਤ ਕਰ ਰਹੇ ਹਨ।

ਬੀ ਸੀ ਫੈਮਿਲੀ ਬੈਨਿਫ਼ਿਟ (BC Family Benefit)

ਜੇ ਉਹ ਆਪਣੇ 2025 ਦੇ ਟੈਕਸ ਫਾਈਲ ਕਰਦੇ ਹਨ, ਤਾਂ 18 ਸਾਲ ਤੋਂ ਘੱਟ ਉਮਰ ਦੇ ਦੋ ਬੱਚਿਆਂ ਵਾਲੇ ਯੋਗ ਪਰਿਵਾਰਾਂ ਨੂੰ ਇਸ ਸਾਲ ਔਸਤਨ $2850 ਤੱਕ ਮਿਲਣਗੇ। ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।

ਚਾਈਲਡ ਕੇਅਰ ਅਤੇ ਸਕੂਲ ਤੋਂ ਬਾਹਰ ਦੀ ਸੰਭਾਲ

ਲਾਇਸੈਂਸਸ਼ੁਦਾ ਬਾਲ ਸੰਭਾਲ 'ਤੇ ਪਰਿਵਾਰ ਆਪਣੇ ਆਪ $900 ਪ੍ਰਤੀ ਮਹੀਨਾ ਤੱਕ ਦੀ ਬੱਚਤ ਕਰਦੇ ਹਨ। ਜੇ ਤੁਸੀਂ ‘ਅਫੋਰਡੇਬਲ ਚਾਇਲਡ ਕੇਅਰ’ (Affordable Child Care) ਬੈਨਿਫ਼ਿਟ ਲਈ ਯੋਗਤਾ ਪ੍ਰਾਪਤ ਕਰਦੇ ਹੋ ਜਾਂ $10 ਪ੍ਰਤੀ ਦਿਨ ਵਾਲੇ ਚਾਈਲਡ ਕੇਅਰ ਬੀ ਸੀ ਸੈਂਟਰ ਵਿੱਚ ਜਾਂਦੇ ਹੋ, ਤਾਂ ਹੋਰ ਵੀ ਬੱਚਤ ਕਰੋ।

ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ (Education savings grant)

6, 7 ਜਾਂ 8 ਸਾਲ ਦੀ ਉਮਰ ਦੇ ਬੱਚਿਆਂ ਦੇ ਪਰਿਵਾਰ ਪੋਸਟ-ਸੈਕੰਡਰੀ ਵਿੱਚ ਬੱਚਤ ਕਰਨ ਵਿੱਚ ਮਦਦ ਲੈਣ ਲਈ $1,200 ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ।

ਹੈਲਥੀ ਕਿਡਸ ਪ੍ਰੋਗਰਾਮ (Healthy Kids Program) 

ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬੱਚੇ ਦੰਦਾਂ, ਐਨਕਾਂ ਅਤੇ ਸੁਣਨ ਦੀ ਮੁੱਢਲੀ (basic) ਸੰਭਾਲ ਦੇ ਖ਼ਰਚਿਆਂ ਵਿੱਚ ਮਦਦ ਪ੍ਰਾਪਤ ਕਰ ਸਕਦੇ ਹਨ।

ਯੂਥ ਸਪੋਰਟਸ ਗ੍ਰਾਂਟ (Youth sports grant)

18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਇੱਕ ਯੋਗ ਖੇਡ ਪ੍ਰੋਗਰਾਮ ਲਈ ਭੁਗਤਾਨ ਕਰਨ ਵਿੱਚ ਮਦਦ ਲੈਣ ਲਈ $400/ਸਾਲ ਤੱਕ ਪ੍ਰਾਪਤ ਕਰ ਸਕਦੇ ਹਨ। ਔਨਲਾਈਨ ਅਪਲਾਈ ਕਰੋ।

ਪਰਿਵਾਰਕ ਨਿਆਂ ਸੇਵਾਵਾਂ

ਵੱਖ ਹੋਣ ਦੀ ਪ੍ਰਕਿਰਿਆ ਜਾਂ ਤਲਾਕ ਵਿੱਚੋਂ ਲੰਘ ਰਹੇ ਮਾਪੇ, ਮੁੱਦਿਆਂ ਨੂੰ ਜਲਦੀ ਹੱਲ ਕਰਨ ਵਿੱਚ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਮੁਫਤ ਦਖਲਅੰਦਾਜ਼ੀ ਅਤੇ ਕਾਨੂੰਨੀ ਜਾਣਕਾਰੀ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ।

 

ਬੀ ਸੀ ਫੈਮਿਲੀ ਬੈਨਿਫ਼ਿਟ 

ਇਹ ਕਿਵੇਂ ਕੰਮ ਕਰਦਾ ਹੈ

  • ਇਨਕਮ ਟੈਕਸ ਫਾਈਲ ਕਰਨ ‘ਤੇ, ਘੱਟ-ਅਤੇ ਮੱਧ-ਆਮਦਨੀ ਵਾਲੇ ਯੋਗ ਪਰਿਵਾਰ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੰਭਾਲ ਕਰ ਰਹੇ ਹਨ, ਨੂੰ ਆਪਣੇ ਆਪ ‘ਬੀ ਸੀ ਫੈਮਿਲੀ  ਬੈਨਿਫ਼ਿਟ’ ਮਿਲਦਾ ਹੈ
  • ਬੈਨਿਫ਼ਿਟ ਦਾ ਭੁਗਤਾਨ ਜੁਲਾਈ 2026 ਤੋਂ ਜੂਨ 2027 ਤੱਕ ਮਹੀਨਾਵਾਰ ਕੀਤਾ ਜਾਵੇਗਾ

ਤੁਹਾਨੂੰ ਕਿੰਨਾ ਮਿਲਦਾ ਹੈ

  • 2025 ਵਿੱਚ $30,176 ਤੋਂ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਇਹ ਮਿਲੇਗਾ:
    • ਤੁਹਾਡੇ ਪਹਿਲੇ ਬੱਚੇ ਲਈ $1,750/ਸਾਲ
    • ਤੁਹਾਡੇ ਦੂਜੇ ਬੱਚੇ ਲਈ $1,100/ਸਾਲ
    • ਹਰੇਕ ਹੋਰ ਬੱਚੇ ਲਈ $900/ਸਾਲ
  • $30,176 ਅਤੇ $96,562 ਦੇ ਵਿਚਕਾਰ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਹੁਣ ਇੱਥੋਂ ਤੱਕ ਮਿਲੇਗਾ:
    • ਤੁਹਾਡੇ ਪਹਿਲੇ ਬੱਚੇ ਲਈ $775/ਸਾਲ
    • ਤੁਹਾਡੇ ਦੂਜੇ ਬੱਚੇ ਲਈ $750/ਸਾਲ
    • ਹਰੇਕ ਹੋਰ ਬੱਚੇ ਲਈ $725/ਸਾਲ
  • $96,562ਤੋਂ ਵੱਧ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਘੱਟ ਰਕਮ ਮਿਲੇਗੀ
  • ਇਕੱਲੇ ਮਾਪੇ $500 ਤੱਕ ਦੀ ਵਧੇਰੇ ਅਦਾਇਗੀ ਦੇ ਹੱਕਦਾਰ ਵੀ ਹੋ ਸਕਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਭੁਗਤਾਨ ਆਟੋਮੈਟਿਕ ਹੁੰਦੇ ਹਨ ਜੇ ਤੁਸੀਂ ਆਪਣੇ 2025 ਟੈਕਸ ਫਾਈਲ ਕੀਤੇ ਹਨ ਅਤੇ ਤੁਹਾਡਾ ਬੱਚਾ ਪਹਿਲਾਂ ਹੀ ‘ਕੈਨੇਡਾ ਚਾਈਲਡ ਬੈਨਿਫ਼ਿਟ’ ਪ੍ਰਾਪਤ ਕਰਦਾ ਹੈ
  • ਜੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਰਹਿਣ ਲੱਗਦੇ ਹੋ, ਤੁਹਾਡੀ ਵਿਆਹੁਤਾ ਸਥਿਤੀ ਬਦਲ ਜਾਂਦੀ ਹੈ ਜਾਂ ਜੇ ਤੁਹਾਡੀ ਸੰਭਾਲ ਵਿੱਚ ਬੱਚਿਆਂ ਦੀ ਗਿਣਤੀ ਬਦਲ ਜਾਂਦੀ ਹੈ ਤਾਂ ਕੈਨੇਡਾ ਰੈਵੇਨਿਊ ਏਜੰਸੀ ਨਾਲ ਸੰਪਰਕ ਕਰੋ

‘ਬੀ ਸੀ ਫੈਮਿਲੀ ਬੈਨਿਫ਼ਿਟ’ ਬਾਰੇ ਹੋਰ ਜਾਣੋ

 

ਚਾਈਲਡ ਕੇਅਰ ਅਤੇ ਸਕੂਲ ਤੋਂ ਬਾਅਦ ਦੀ ਸੰਭਾਲ

ਇਹ ਕਿਵੇਂ ਕੰਮ ਕਰਦਾ ਹੈ

  • ਜ਼ਿਆਦਾਤਰ ਪਰਿਵਾਰ ਚਾਈਲਡ ਕੇਅਰ ਅਤੇ ਸਕੂਲ ਤੋਂ ਬਾਅਦ ਦੀ ਸੰਭਾਲ ਦੇ ਖ਼ਰਚਿਆਂ ਲਈ ਪ੍ਰਤੀ ਬੱਚੇ ਪ੍ਰਤੀ ਮਹੀਨਾ $900 ਤੱਕ ਦੀ ਬੱਚਤ ਕਰ ਸਕਦੇ ਹਨ
  • ਕੁਝ ਪਰਿਵਾਰ ਹੋਰ ਵੀ ਜ਼ਿਆਦਾ ਬੱਚਤ ਕਰ ਸਕਦੇ ਹਨ ਜੇ ਉਹ $111,000/ਸਾਲ ਤੋਂ ਘੱਟ ਕਮਾਉਂਦੇ ਹਨ, ਨੌਜਵਾਨ ਮਾਪੇ ਹਨ, ਜਾਂ $10 ਪ੍ਰਤੀ ਦਿਨ ਵਾਲੇ ਸੈਂਟਰ ਵਿੱਚ ਜਾਂਦੇ ਹਨ
  • ਕੁਝ ਪਰਿਵਾਰ ਇੱਕ ਤੋਂ ਵੱਧ ਬੱਚਤ ਪ੍ਰੋਗਰਾਮਾਂ ਤੋਂ ਲਾਭ ਲੈ ਸਕਦੇ ਹਨ

ਅਸੀਂ ਚਾਈਲਡ ਕੇਅਰ 'ਤੇ ਬੱਚਤ ਕਰਨ ਵਿੱਚ ਤੁਹਾਡੀ ਕਿਵੇਂ ਮਦਦ ਕਰ ਰਹੇ ਹਾਂ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਚਾਈਲਡ ਕੇਅਰ ਬੱਚਤਾਂ ਬਾਰੇ ਹੋਰ ਜਾਣੋ

 

ਟ੍ਰੇਨਿੰਗ ਅਤੇ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ (Education savings grant)

ਇਹ ਕਿਵੇਂ ਕੰਮ ਕਰਦਾ ਹੈ

  • ਪਰਿਵਾਰ ਪੋਸਟ-ਸੈਕੰਡਰੀ ਜਾਂ ਸਿਖਲਾਈ ਪ੍ਰੋਗਰਾਮਾਂ ਲਈ ਬੱਚਤ ਕਰਨ ਵਿੱਚ ਮਦਦ ਪ੍ਰਾਪਤ ਕਰਨ ਲਈ ਆਪਣੇ ਬੱਚੇ ਦੇ RESP ਵਿੱਚ ਯੋਗਦਾਨ ਪਾਉਣ ਲਈ $1,200 ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ
  • ਅਰਜ਼ੀ ਦੇ ਸਮੇਂ ਬੱਚਿਆਂ ਲਈ ਬੀ.ਸੀ. ਦਾ ਵਸਨੀਕ ਹੋਣਾ ਅਤੇ ਉਹਨਾਂ ਕੋਲ ਇੱਕ ਵੈਧ ਸੋਸ਼ਲ ਇਨਸ਼ੋਰੈਂਸ ਨੰਬਰ ਹੋਣਾ ਲਾਜ਼ਮੀ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਬੱਚੇ ਦੇ 6ਵੇਂ ਜਨਮਦਿਨ ਅਤੇ 9 ਸਾਲ ਦੀ ਉਮਰ ਤੋਂ ਇੱਕ ਦਿਨ ਪਹਿਲਾਂ ਹਿੱਸਾ ਲੈ ਰਹੇ ਪ੍ਰਮੁੱਖ ਬੈਂਕ ਅਤੇ ਵਿੱਤੀ ਸੰਸਥਾਵਾਂ ਵਿੱਚੋਂ ਕਿਸੇ ਵਿੱਚ ਵੀ ਗ੍ਰਾਂਟ ਲਈ ਅਰਜ਼ੀ ਦਿਓ
  • ਗ੍ਰਾਂਟ ਤੁਹਾਡੇ ਬੱਚੇ ਦੇ ਨਾਮ 'ਤੇ ਇੱਕ ਨਵੇਂ ਜਾਂ ਮੌਜੂਦਾ RESP ਵਿੱਚ ਜਾਵੇਗੀ
  • ਗ੍ਰਾਂਟ ਨੂੰ ਮੈਚਿੰਗ ਜਾਂ ਵਧੇਰੇ ਯੋਗਦਾਨ ਦੀ ਲੋੜ ਨਹੀਂ ਹੁੰਦੀ, ਇਸ ਲਈ ਜੋ ਪਰਿਵਾਰ ਬੱਚਤ ਨਹੀਂ ਕਰ ਪਾਉਂਦੇ, ਉਹ ਅਜੇ ਵੀ RESP ਸ਼ੁਰੂ ਕਰ ਸਕਦੇ ਹਨ। ਬਹੁਤ ਸਾਰੇ RESP ਪ੍ਰਦਾਤਾ ਕੋਈ ਫੀਸ ਨਹੀਂ ਲੈਂਦੇ

ਟ੍ਰੇਨਿੰਗ ਅਤੇ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ ਬਾਰੇ ਹੋਰ ਜਾਣੋ

 

ਹੈਲਥੀ ਕਿਡਸ ਪ੍ਰੋਗਰਾਮ

ਇਹ ਕਿਵੇਂ ਕੰਮ ਕਰਦਾ ਹੈ

  • ਪ੍ਰਤੀ ਸਾਲ $42,000 ਤੋਂ ਘੱਟ ਨੈਟ ਆਮਦਨੀ ਵਾਲੇ ਪਰਿਵਾਰ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੰਦਾਂ, ਔਪਟੀਕਲ (ਅੱਖਾਂ ਸੰਬੰਧੀ) ਅਤੇ ਸੁਣਨ ਦੀ ਸੰਭਾਲ ਦੇ ਖ਼ਰਚਿਆਂ ਵਿੱਚ ਸਹਾਇਤਾ ਪ੍ਰਾਪਤ ਕਰ ਸਕਦੇ ਹਨ
    • ਹਰ 2 ਸਾਲਾਂ ਵਿੱਚ ਦੰਦਾਂ ਦੀਆਂ ਮੁੱਢਲੀਆਂ ਸੇਵਾਵਾਂ ਲਈ $2,000 ਤੱਕ
    • ਹਰ ਸਾਲ ਪ੍ਰਿਸਕ੍ਰਿੱਪਸ਼ਨ ਵਾਲੀਆਂ ਐਨਕਾਂ
    • ਹੀਅਰਿੰਗ ਏਡ, ਕੋਕਲੀਅਰ ਇੰਪਲਾਂਟ ਅਤੇ ਰਿਪੇਅਰ
    • ਸੁਣਨ ਦੀ ਸ਼ਕਤੀ ਦੀ ਗੰਭੀਰ ਕਮੀ ਵਾਲੇ ਬੱਚਿਆਂ ਲਈ ਵਿਕਲਪਕ ਸੁਣਨ ਸ਼ਕਤੀ ਸਹਾਇਤਾ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਅਰਜ਼ੀ ਦੇਣ ਲਈ 1-866-866-0800 'ਤੇ ਕਾਲ ਕਰੋ

ਹੈਲਥੀ ਕਿਡਜ਼ ਪ੍ਰੋਗਰਾਮ ਬਾਰੇ ਹੋਰ ਜਾਣੋ

 

KidSport ਯੂਥ ਸਪੋਰਟਸ ਗ੍ਰਾਂਟ

ਇਹ ਕਿਵੇਂ ਕੰਮ ਕਰਦਾ ਹੈ

  • 18 ਸਾਲ ਤੋਂ ਘੱਟ ਉਮਰ ਦੇ ਬੱਚੇ ਯੋਗ ਖੇਡ ਪ੍ਰੋਗਰਾਮਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਹਰ ਕੈਲੰਡਰ ਸਾਲ ਵਿੱਚ $400 ਤੱਕ ਪ੍ਰਾਪਤ ਕਰ ਸਕਦੇ ਹਨ
  • ਯੋਗ ਪ੍ਰੋਗਰਾਮਾਂ ਨੂੰ ਪ੍ਰਤੀ ਹਫਤੇ ਘੱਟੋ ਘੱਟ ਇੱਕ ਸੈਸ਼ਨ ਦੇ ਨਾਲ ਘੱਟੋ-ਘੱਟ 6 ਹਫਤਿਆਂ ਲਈ ਯੋਗਤਾ ਪ੍ਰਾਪਤ ਕੋਚ ਦੀ ਅਗਵਾਈ ਵਿੱਚ ਇੱਕ ਨਿਰੰਤਰ ਖੇਡ ਤਜਰਬੇ ਦੀ ਪੇਸ਼ਕਸ਼ ਕਰਨੀ ਲਾਜ਼ਮੀ ਹੈ

ਕੌਣ ਯੋਗ ਹੈ

  • ਸਮਾਜਿਕ ਜਾਂ ਆਰਥਿਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਪਰਿਵਾਰ
  • ਯੋਗਤਾ ਨਿਰਧਾਰਤ ਕਰਨ ਲਈ ਟੈਕਸ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਆਮਦਨੀ ਦੀ ਵਰਤੋਂ ਕੀਤੀ ਜਾਂਦੀ ਹੈ
  • ਜੇ ਤੁਹਾਡੀ ਆਮਦਨੀ ਵਧੇਰੇ ਹੈ, ਤਾਂ ਜਾਇਜ਼ ਹਾਲਾਤਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ
    • 2 ਲੋਕ: $45,000
    • 3 ਲੋਕ: $54,000
    • 4 ਲੋਕ: $65,250
    • 5 ਲੋਕ: $74,000
    • 6 ਲੋਕ: $83,500
    • 7+ ਲੋਕ: $93,000

ਤੁਹਾਨੂੰ ਕੀ ਕਰਨ ਦੀ ਲੋੜ ਹੈ

 

ਪਰਿਵਾਰਿਕ ਨੀਆਂ ਸੇਵਾਵਾਂ 

ਇਹ ਕਿਵੇਂ ਕੰਮ ਕਰਦੀਆਂ ਹਨ

  • ਵੱਖ ਹੋਣ ਦੀ ਪ੍ਰਕਿਰਿਆ ਜਾਂ ਤਲਾਕ ਵਿੱਚੋਂ ਲੰਘ ਰਹੇ ਮਾਪੇ, ਪਰਿਵਾਰਕ ਨਿਆਂ ਕੇਂਦਰਾਂ (Family Justic Centres) ਅਤੇ ਨਿਆਂ ਪਹੁੰਚ ਕੇਂਦਰਾਂ (Justice Access Centres) ਵਿਖੇ ਮੁਫਤ ਦਖਲਅੰਦਾਜ਼ੀ ਅਤੇ ਕਾਨੂੰਨੀ ਜਾਣਕਾਰੀ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ।
  • ਸਟਾਫ ਤੁਹਾਡੀਆਂ ਲੋੜਾਂ ਦਾ ਮੁਲਾਂਕਣ ਕਰ ਸਕਦਾ ਹੈ ਅਤੇ ਹੇਠਾਂ ਦਿੱਤੀਆਂ ਸੇਵਾਵਾਂ ਮੁਹੱਈਆ ਕਰ ਸਕਦਾ ਹੈ:
    • ਕਾਨੂੰਨੀ ਜਾਣਕਾਰੀ
    • ਪਾਲਣ-ਪੋਸ਼ਣ ਦੇ ਇੰਤਜ਼ਾਮਾਂ ਅਤੇ ਸਹਾਇਤਾ ਵਾਸਤੇ ਵਿਕਲਪ
    • ਦਖਲਅੰਦਾਜ਼ੀ ਅਤੇ ਵਿਵਾਦਾਂ ਨੂੰ ਹੱਲ ਕਰਨ ਵਿੱਚ ਮਦਦ
    • ਅਦਾਲਤੀ ਦਸਤਾਵੇਜ਼ਾਂ ਨੂੰ ਤਿਆਰ ਕਰਨ ਵਿੱਚ ਸਹਾਇਤਾ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਉਪਲਬਧ ਹੋਰ ਪਰਿਵਾਰਕ ਨਿਆਂ ਸੇਵਾਵਾਂ ਬਾਰੇ ਹੋਰ ਜਾਣੋ

 



ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਲਈ ਸਹਾਇਤਾਵਾਂ

ਹਜ਼ਾਰਾਂ ਦੀ ਗਿਣਤੀ ਵਿੱਚ ਵਧੇਰੇ ਲੋਕ ਹੁਣ ਆਪਣਾ ਪਹਿਲਾ ਘਰ ਖਰੀਦਣ ਵੇਲੇ ਟੈਕਸ ਦੀ ਬੱਚਤ ਵਿੱਚ ਹਜ਼ਾਰਾਂ ਡਾਲਰ ਬਚਾ ਸਕਦੇ ਹਨ।

ਕਿਰਾਏ ਵਿੱਚ ਵਾਧੇ ਨੂੰ ਸੀਮਾ-ਬੱਧ ਕਰਨਾ (Rent increases capped)

ਕਿਰਾਏਦਾਰ, ਕਿਰਾਏ ਵਿੱਚ ਉੱਚੇ ਵਾਧਿਆਂ ਤੋਂ ਸੁਰੱਖਿਅਤ ਹਨ। 2026 ਵਿੱਚ, ਕਿਰਾਏ ਵਧਾਉਣ ਦੀ ਸੀਮਾ ਸਿਰਫ਼ 2.3٪ ਤੱਕ ਹੈ ਅਤੇ ਹਰੇਕ 12 ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਕਿਰਾਇਆ ਵਧਾਇਆ ਜਾ ਸਕਦਾ ਹੈ।

ਰੈਂਟਰ’ਜ਼ ਟੈਕਸ ਕ੍ਰੈਡਿਟ (Renter’s tax credit)

ਇਸ ਕ੍ਰੈਡਿਟ ਲਈ ਯੋਗ ਘੱਟ ਅਤੇ ਮੱਧ ਆਮਦਨ ਵਾਲੇ ਕਿਰਾਏਦਾਰਾਂ ਨੂੰ ਆਪਣੇ 2025 ਦਾ ਟੈਕਸ ਭਰਨ ‘ਤੇ $400 ਤੱਕ ਟੈਕਸ ਕ੍ਰੈਡਿਟ ਮਿਲ ਸਕਦਾ ਹੈ।

ਰੈਂਟਲ ਅਸਿਸਟੈਂਸ ਪ੍ਰੋਗਰਾਮ (Rental assistance programs)

ਘੱਟ ਆਮਦਨ ਵਾਲੇ ਪਰਿਵਾਰ ਅਤੇ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਪ੍ਰਾਪਤ ਕਰ ਸਕਦੇ ਹਨ। ਦੇਖੋ ਜੇ ਤੁਸੀਂ ਇਸ ਲਈ ਯੋਗ ਹੋ।

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਪ੍ਰੋਗਰਾਮ (First time home buyers’ program)

ਪਹਿਲੀ ਵਾਰ ਘਰ ਖਰੀਦਣ ਵਾਲੇ ਵਧੇਰੇ ਖ਼ਰੀਦਾਰ ਉੱਚ ਛੋਟ ਸੀਮਾ (higher exemption threshold) ਦੇ ਅਧੀਨ ਪ੍ਰੌਪਰਟੀ ਟ੍ਰਾਂਸਫਰ ਟੈਕਸ ਵਿੱਚ $8,000 ਤੱਕ ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਪ੍ਰੌਪਰਟੀ ਟੈਕਸ ਗ੍ਰਾਂਟਾਂ ਅਤੇ ਮੁਲਤਵੀ (Property tax grants and deferral)

ਜ਼ਿਆਦਾਤਰ ਮਕਾਨ ਮਾਲਕ ਹਰ ਸਾਲ ਪ੍ਰੌਪਰਟੀ ਟੈਕਸ ਵਿੱਚ ਘੱਟੋ-ਘੱਟ $570 ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਕੁਝ ਲੋਕ ਟੈਕਸ ਦੀ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।

ਘਰ ਦੇ ਰੈਨੋਵੇਸ਼ਨ ਲਈ ਟੈਕਸ ਕ੍ਰੈਡਿਟ (Home renovation tax credit)

ਯੋਗ ਬਜ਼ੁਰਗ ਅਤੇ ਅਪੰਗਤਾਵਾਂ ਵਾਲੇ ਵਿਅਕਤੀ ਘਰ ਨੂੰ ਵਧੇਰੇ ਸੁਰੱਖਿਅਤ ਅਤੇ ਪਹੁੰਚਯੋਗ ਬਣਾਉਣ ਲਈ ਕੀਤੇ ਗਏ ਰੈਨੋਵੇਸ਼ਨ (ਨਵੀਨੀਕਰਨ) ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਅਰਜ਼ੀ ਦੇ ਸਕਦੇ ਹਨ।

 

ਕਿਰਾਏ ਵਿੱਚ ਵਾਧਾ ਮਹਿੰਗਾਈ ਦੀ ਦਰ ਦੇ ਅਧਾਰ ‘ਤੇ ਸੀਮਤ ਕਰਨਾ

ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

  • ਕਿਰਾਏਦਾਰਾਂ ਨੂੰ ਰਹਿਣ-ਸਹਿਣ ਦੇ ਵਧ ਰਹੇ ਖ਼ਰਚਿਆਂ ਤੋਂ ਬਚਾਉਣ ਲਈ ਹਰ ਸਾਲ ਕਿਰਾਏ ਵਿੱਚ ਕੀਤੇ ਜਾਣ ਵਾਲੇ ਵਾਧੇ ਨੂੰ ਸੀਮਾ-ਬੱਧ ਕੀਤਾ ਜਾ ਰਿਹਾ ਹੈ
  • 2026 ਵਿੱਚ ਕਿਰਾਇਆ 2.3% ਤੋਂ ਵੱਧ ਨਹੀਂ ਵਧਾਇਆ ਜਾ ਸਕਦਾ – ਇਹ ਵਾਧਾ ਮਹਿੰਗਾਈ ਦੇ ਅਨੁਕੂਲ ਹੈ। ਜੇਕਰ ਟੈਨੈਂਸੀ ਐਗਰੀਮੈਂਟ (ਕਿਰਾਏ ਦੇ ਸਮਝੌਤੇ) ਵਿੱਚ ਯੁਟਿਲਿਟੀਜ਼ ਅਤੇ ਹੋਰ ਫ਼ੀਸਾਂ ਸ਼ਾਮਲ ਹਨ, ਤਾਂ ਉਹ ਵੀ ਇਸ ਵਿੱਚ ਗਿਣੀਆਂ ਜਾਂਦੀਆਂ ਹਨ।
  • ਕਿਰਾਇਆ 12 ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਹੀ ਵਧਾਇਆ ਜਾ ਸਕਦਾ ਹੈ
  • ਕਿਰਾਏਦਾਰਾਂ ਨੂੰ 3 ਮਹੀਨਿਆਂ ਦਾ ਨੋਟਿਸ ਦਿੱਤਾ ਜਾਣਾ ਲਾਜ਼ਮੀ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ

ਕਿਰਾਇਆ ਵਧਾਉਣ ਦੇ ਨਿਯਮਾਂ ਬਾਰੇ ਹੋਰ ਜਾਣੋ

 

ਰੈਂਟਰ’ਜ਼ ਟੈਕਸ ਕ੍ਰੈਡਿਟ

ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

  • ਇਸ ਲਈ ਯੋਗ ਘੱਟ ਅਤੇ ਮੱਧ ਆਮਦਨ ਵਾਲੇ ਕਿਰਾਏਦਾਰਾਂ ਨੂੰ $400 ਤੱਕ ਦਾ ਕ੍ਰੈਡਿਟ ਮਿਲ ਸਕਦਾ ਹੈ
  • ਟੈਕਸ ਕ੍ਰੈਡਿਟ ਤੁਹਾਡੇ ਟੈਕਸਾਂ ਨੂੰ ਘਟਾਉਂਦਾ ਹੈ, ਅਤੇ ਜੇਕਰ ਇਹ ਫ਼ੈਡਰਲ ਅਤੇ ਸੂਬਾਈ ਟੈਕਸਾਂ ਵਿੱਚ ਤੁਹਾਡੇ ਵੱਲੋਂ ਦਿੱਤੇ ਜਾਣ ਵਾਲੇ ਟੈਕਸਾਂ ਦੀ ਰਕਮ ਤੋਂ ਵੱਧ ਹੈ ਤਾਂ ਤੁਸੀਂ ਇਸ ਰਕਮ ਦੇ ਅੰਤਰ ਨੂੰ ਰਿਫੰਡ ਵਜੋਂ ਪ੍ਰਾਪਤ ਕਰੋਗੇ।

ਕੌਣ ਯੋਗ ਹੈ

  • ਉਹ ਕਿਰਾਏਦਾਰ ਜਿਨ੍ਹਾਂ ਨੇ ਕਿਰਾਇਆ ਦਿੱਤਾ ਹੈ ਅਤੇ 2025 ਵਿੱਚ ਘੱਟੋ ਘੱਟ ਛੇ ਮਹੀਨਿਆਂ ਲਈ ਕਿਸੇ ਯੋਗ ਰੈਂਟਲ ਯੂਨਿਟ ਜਾਂ ਯੂਨਿਟਾਂ ਵਿੱਚ ਰਹੇ ਹਨ
  • ਵਿਆਹੁਤਾ ਜਾਂ ‘ਕੌਮਨ-ਲਾਅ ਪਾਰਟਨਰ’, ਪ੍ਰਤੀ ਪਰਿਵਾਰ ਇੱਕ ਕ੍ਰੈਡਿਟ ਕਲੇਮ ਕਰ ਸਕਦੇ ਹਨ। ਹਰੇਕ ਰੂਮ-ਮੇਟ ਆਪਣੇ ਕ੍ਰੈਡਿਟ ਦਾ ਵੱਖਰਾ ਕਲੇਮ ਕਰ ਸਕਦਾ ਹੈ
  • $64,764 ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ $400 ਦਾ ਪੂਰਾ ਕ੍ਰੈਡਿਟ ਮਿਲੇਗਾ। $84,764 ਤੋਂ ਘੱਟ ਕਮਾਈ ਕਰਨ ਵਾਲਿਆਂ ਨੂੰ ਕ੍ਰੈਡਿਟ ਦਾ ਕੁੱਝ ਹਿੱਸਾ ਮਿਲੇਗਾ

ਤੁਹਾਨੂੰ ਕੀ ਕਰਨ ਦੀ ਲੋੜ ਹੈ

 ਰੈਂਟਰ’ਜ਼ ਟੈਕਸ ਕ੍ਰੈਡਿਟ ਬਾਰੇ ਹੋਰ ਜਾਣੋ

 

ਰੈਂਟਲ ਅਸਿਸਟੈਂਸ ਪ੍ਰੋਗਰਾਮ

ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

  • ਘੱਟ ਆਮਦਨ ਵਾਲੇ ਪਰਿਵਾਰ ਅਤੇ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ, ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਲੈਣ ਦੇ ਯੋਗ ਹੋ ਸਕਦੇ ਹਨ

ਰੈਂਟਲ ਅਸਿਸਟੈਂਸ ਪ੍ਰੋਗਰਾਮ

  • ਅਚਾਨਕ ਵਿੱਤੀ ਸੰਕਟ ਲਈ ਰੈਂਟ ਬੈਂਕ: ਅਸਥਾਈ ਅਤੇ ਅਚਾਨਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਅਤੇ ਕਿਰਾਏ ਜਾਂ ਜ਼ਰੂਰੀ ਰਿਹਾਇਸ਼ੀ ਖ਼ਰਚਿਆਂ (ਹੀਟ ਜਾਂ ਬਿਜਲੀ) ਦਾ ਭੁਗਤਾਨ ਕਰਨ ਵਿੱਚ ਅਸਮਰੱਥ ਲੋਕ, ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ
  • ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਸਹਾਇਤਾ: ਘੱਟ ਆਮਦਨ ਵਾਲੇ ਬਜ਼ੁਰਗ ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ 'ਤੇ ਘਰ ਲੈਣ ਲਈ ਰੈਂਟ ਸਪਲੀਮੈਂਟ ਲਈ ਯੋਗ ਹੋ ਸਕਦੇ ਹਨ
  • ਰੈਂਟਲ ਅਸਿਸਟੈਂਸ ਪ੍ਰੋਗਰਾਮ: ਘੱਟ ਆਮਦਨ ਵਾਲੇ ਪਰਿਵਾਰਾਂ, ਬਜ਼ੁਰਗਾਂ ਅਤੇ, ਜੋਖਮ ਪ੍ਰਤੀ ਕਮਜ਼ੋਰ ਲੋਕਾਂ ਨੂੰ ਉਹਨਾਂ ਦੇ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਰੈਂਟਲ ਅਸਿਸਟੈਂਸ ਪ੍ਰੋਗਰਾਮਾਂ ਬਾਰੇ ਹੋਰ ਜਾਣੋ

 

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦਾ ਪ੍ਰੋਗਰਾਮ

ਇਹ ਕਿਵੇਂ ਕੰਮ ਕਰਦਾ ਹੈ

  • ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਨਵੀਂ, ਉੱਚ ਛੋਟ ਸੀਮਾ ਦੇ ਤਹਿਤ ਮੌਜੂਦਾ ਘਰਾਂ 'ਤੇ ਪ੍ਰੌਪਰਟੀ ਟ੍ਰਾਂਸਫਰ ਟੈਕਸਾਂ 'ਤੇ $8,000 ਤੱਕ ਦੀ ਬੱਚਤ ਹੋ ਸਕਦੀ ਹੈ
  • 1 ਅਪ੍ਰੈਲ, 2024 ਤੋਂ, ਜਦੋਂ $835,000 ਤੱਕ ਦਾ ਮੌਜੂਦਾ ਘਰ ਖਰੀਦਿਆ ਜਾਂਦਾ ਹੈ, ਤਾਂ ਪ੍ਰੌਪਰਟੀ ਟ੍ਰਾਂਸਫਰ ਟੈਕਸ ਇਸ ਤਰ੍ਹਾਂ ਹੈ:
    • ਪਹਿਲੇ $500,000 'ਤੇ ਖਤਮ ਕਰ ਦਿੱਤਾ ਗਿਆ ਹੈ
    • $500,001 ਅਤੇ $835,000 ਦੇ ਵਿਚਕਾਰ ਦੀ ਰਕਮ 'ਤੇ ਕਟੌਤੀ ਕੀਤੀ ਗਈ ਹੈ
  • ਖ਼ਰੀਦਾਰ $835,000 ਤੋਂ ਵੱਧ ਅਤੇ $860,000 ਤੋਂ ਘੱਟ ਦੇ ਘਰਾਂ ਲਈ ਕੁੱਝ ਛੋਟ ਲਈ ਯੋਗ ਹੋ ਸਕਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜੇ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਡਾ ਕਨੂੰਨੀ ਪੇਸ਼ੇਵਰ ਤੁਹਾਡੀ ਪ੍ਰੌਪਰਟੀ ਟ੍ਰਾਂਸਫਰ ਟੈਕਸ ਰਿਟਰਨ 'ਤੇ ਛੋਟ ਲਾਗੂ ਕਰੇਗਾ
  • ਟੈਕਸ ਵਿੱਚ ਛੋਟ ਨੂੰ ਬਣਾਏ ਰੱਖਣ ਲਈ ਤੁਹਾਨੂੰ ਪ੍ਰੌਪਰਟੀ ਦੇ ਮਾਲਕ ਬਣਨ ਦੇ ਪਹਿਲੇ ਸਾਲ ਦੌਰਾਨ ਵਧੇਰੇ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਪ੍ਰੋਗਰਾਮ ਬਾਰੇ ਹੋਰ ਜਾਣੋ

ਨਵੇਂ ਬਣੇ ਘਰਾਂ ਦੇ ਖ਼ਰੀਦਾਰ ਵੀ ਨਵੇਂ ਬਣੇ ਘਰ ਦੀ ਛੋਟ ਲਈ ਯੋਗ ਹੋ ਸਕਦੇ ਹਨ। ਨਵੇਂ ਬਣੇ ਘਰ ਦੀ ਛੋਟ ਬਾਰੇ ਹੋਰ ਜਾਣੋ।

 

ਪ੍ਰੌਪਰਟੀ ਟੈਕਸ ਗ੍ਰਾਂਟਾਂ ਅਤੇ ਮੁਲਤਵੀ ਕਰਨ ਲਈ ਕਰਜ਼ਾ ਪ੍ਰੋਗਰਾਮ (Property tax grants and deferment loan program)

ਇਹ ਕਿਵੇਂ ਕੰਮ ਕਰਦਾ ਹੈ

  • ਯੋਗ ਮਕਾਨ ਮਾਲਕ ਹਰ ਸਾਲ ਦਿੱਤੇ ਜਾਣ ਵਾਲੇ ਪ੍ਰੌਪਰਟੀ ਟੈਕਸ ਦੀ ਰਕਮ ਨੂੰ ਘਟਾਉਣ ਲਈ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ ਜਾਂ ਮੌਜੂਦਾ ਸਾਲ ਲਈ ਆਪਣੇ ਪ੍ਰੌਪਰਟੀ ਟੈਕਸ ਨੂੰ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।

‘ਹੋਮ ਓਨਰਜ਼ ਗ੍ਰਾਂਟ’ ਪ੍ਰੋਗਰਾਮ (Homeowners grant program)

ਪ੍ਰੌਪਰਟੀ ਟੈਕਸ ਮੁਲਤਵੀ ਲੋਨ ਪ੍ਰੋਗਰਾਮ (Property tax deferment loan program)

  • ਯੋਗ ਮਕਾਨ ਮਾਲਕ ਦੋ ਸਟ੍ਰੀਮਾਂ ਦੇ ਅੰਦਰ ਪ੍ਰੌਪਰਟੀ ਟੈਕਸ ਨੂੰ ਮੁਲਤਵੀ ਕਰਨ ਲਈ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।
    • ਨਿਯਮਤ ਪ੍ਰੋਗਰਾਮ: 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ, ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕਿਸੇ ਵੀ ਉਮਰ ਦੇ ਵਿਅਕਤੀ, ਅਪਾਹਜਤਾ ਵਾਲੇ ਵਿਅਕਤੀ
    • ਬੱਚਿਆਂ ਵਾਲੇ ਪਰਿਵਾਰਾਂ ਲਈ ਪ੍ਰੋਗਰਾਮ: ਮਾਪੇ, ਮਤਰੇਏ ਮਾਪੇ ਜਾਂ ਕਿਸੇ ਬੱਚੇ ਦੀ ਵਿੱਤੀ ਸਹਾਇਤਾ ਕਰਨ ਵਾਲੇ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣਾ ਪ੍ਰੌਪਰਟੀ ਟੈਕਸ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਅਤੇ ਟੈਕਸ ਦੇ ਬਕਾਇਆ ਹੋਣ ਤੋਂ ਪਹਿਲਾਂ ਹਰ ਸਾਲ ਅਰਜ਼ੀ ਦਿਓ
 

ਘਰ ਦੇ ਰੈਨੋਵੇਸ਼ਨ ਲਈ ਟੈਕਸ ਕ੍ਰੈਡਿਟ 

ਇਹ ਕਿਵੇਂ ਕੰਮ ਕਰਦਾ ਹੈ

  • ਯੋਗ ਬਜ਼ੁਰਗ ਅਤੇ ਅਪੰਗਤਾਵਾਂ ਵਾਲੇ ਵਿਅਕਤੀ ਘਰ ਵਿੱਚ ਉਸ ਸਥਾਈ ਰੈਨੋਵੇਸ਼ਨ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਰਿਫੰਡੇਬਲ (ਵਾਪਸ ਕਰਨ ਯੋਗ) ਟੈਕਸ ਕ੍ਰੈਡਿਟ ਲਈ ਅਰਜ਼ੀ ਦੇ ਸਕਦੇ ਹਨ, ਜਿਸ ਨਾਲ ਘਰ ਜਾਂ ਘਰ ਦੀ ਜ਼ਮੀਨ ਦੀ ਸੁਰੱਖਿਆ, ਪਹੁੰਚਯੋਗਤਾ, ਅਤੇ ਚੱਲਣ-ਫਿਰਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।
  • ਤੁਸੀਂ ਹਰ ਟੈਕਸ ਸਾਲ ਵਿੱਚ $1,000 ਤੱਕ ਦਾ ਕਲੇਮ ਕਰ ਸਕਦੇ ਹੋ, ਜੋ ਕਿ $10,000 ਤੱਕ ਦੇ ਯੋਗ ਖ਼ਰਚਿਆਂ ਦਾ 10% ਹੁੰਦਾ ਹੈ।
  • ਯੋਗ ਰੈਨੋਵੇਸ਼ਨ ਲਾਜ਼ਮੀ ਤੌਰ 'ਤੇ ਸਥਾਈ ਹੋਣੇ ਚਾਹੀਦੇ ਹਨ ਅਤੇ ਇਹ ਤੁਹਾਡੇ ਪ੍ਰਮੁੱਖ ਘਰ ਵਿੱਚ ਕੀਤੇ ਜਾਣੇ ਲਾਜ਼ਮੀ ਹਨ। ਉਦਾਹਰਨਾਂ ਵਿੱਚ ਸ਼ਾਮਲ ਹਨ:
    • ਵਾਕ-ਇਨ ਬਾਥਟੱਬ ਅਤੇ ਵਾਕ-ਇਨ ਸ਼ਾਵਰ
    • ਚੌੜੇ ਦਰਵਾਜ਼ੇ ਅਤੇ ਗਰੈਬ ਬਾਰ (ਫੜ ਕੇ ਤੁਰਨ ਲਈ ਸਲੀਆਂ)
    • ਨੌਨ-ਸਲਿਪ ਫਲੋਰਿੰਗ (ਤਿਲਕਣ ਤੋਂ ਬਚਾਅ ਵਾਲੀ ਫਲੋਰਿੰਗ)
    • ਵ੍ਹੀਲਚੇਅਰ ਰੈਂਪ ਜਾਂ ਪੌੜੀਆਂ ‘ਤੇ ਲੱਗਣ ਵਾਲੀ ਲਿਫਟ
    • ਨੀਂਵੇ ਕੀਤੇ ਜਾਂ ਅਨੁਕੂਲ ਕਰਨ ਯੋਗ ਕਾਊਂਟਰ ਅਤੇ ਅਲਮਾਰੀਆਂ

ਕੌਣ ਯੋਗ ਹੈ

  • 65 ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗ
  • ਅਪੰਗਤਾਵਾਂ ਵਾਲੇ ਲੋਕ
  • ਕਿਸੇ ਬਜ਼ੁਰਗ ਜਾਂ ਅਪੰਗਤਾਵਾਂ ਵਾਲੇ ਵਿਅਕਤੀ ਨਾਲ ਰਹਿਣ ਵਾਲਾ ਪਰਿਵਾਰਕ ਮੈਂਬਰ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜਦੋਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫ਼ਾਈਲ ਕਰਦੇ ਹੋ ਤਾਂ ਉਦੋਂ ਇਹ ਕ੍ਰੈਡਿਟ ਕਲੇਮ ਕਰੋ।

ਬਜ਼ੁਰਗਾਂ ਅਤੇ ਅਪੰਗਤਾਵਾਂ ਵਾਲੇ ਵਿਅਕਤੀਆਂ ਲਈ ਘਰ ਦੇ ਰੈਨੋਵੇਸ਼ਨ ਸੰਬੰਧੀ ਟੈਕਸ ਕ੍ਰੈਡਿਟ ਬਾਰੇ ਹੋਰ ਜਾਣੋ

 



ਬਜ਼ੁਰਗਾਂ ਲਈ ਸਹਾਇਤਾਵਾਂ

ਬਜ਼ੁਰਗਾਂ ਨੂੰ ਰੋਜ਼ਾਨਾ ਦੇ ਕੰਮਾਂ ਜਿਵੇਂ ਕਿ ਗ੍ਰੋਸਰੀ ਦੀ ਖ਼ਰੀਦਾਰੀ, ਘਰ ਦਾ ਰੱਖ-ਰੱਖਾਅ ਅਤੇ ਹੋਰ ਛੋਟੇ-ਮੋਟੇ ਕੰਮ, ਘਰ ਦੀ ਮਾਮੂਲੀ ਮੁਰੰਮਤ, ਬਰਫ਼ ਸਾਫ ਕਰਨਾ (snow shoveling), ਅਤੇ ਡਾਕਟਰੀ ਅਪੌਇੰਟਮੈਂਟਾਂ ‘ਤੇ ਆਉਣ-ਜਾਣ ਵਿੱਚ ਮਦਦ ਕਰਨ ਲਈ ਹੁਣ ਵਧੇਰੇ ਫੰਡ ਉਪਲਬਧ ਹਨ।

ਆਮਦਨ ਸੁਰੱਖਿਆ ਪ੍ਰੋਗਰਾਮ

ਬਹੁਤ ਸਾਰੇ ਬਜ਼ੁਰਗ ਜੀਵਨ ਦੀ ਵਧੀਆ ਗੁਣਵੱਤਾ ਨੂੰ ਬਣਾਈ ਰੱਖਣ ਲਈ ਕਈ ਉਪਲਬਧ ਪ੍ਰੋਗਰਾਮਾਂ ਲਈ ਯੋਗ ਹਨ। 

ਪ੍ਰੌਪਰਟੀ ਟੈਕਸ ਤੋਂ ਰਾਹਤ

ਬਜ਼ੁਰਗ ਹਰ ਸਾਲ ਅਦਾ ਕੀਤੇ ਪ੍ਰੌਪਰਟੀ ਟੈਕਸ ਨੂੰ ਘਟਾਉਣ ਜਾਂ ਮੁਲਤਵੀ ਕਰਨ ਲਈ ਗ੍ਰਾਂਟ ਜਾਂ ਘੱਟ ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ।

ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਏਡ

ਘੱਟ-ਆਮਦਨ ਵਾਲੇ ਬਜ਼ੁਰਗ (60 ਤੋਂ ਵੱਧ ਉਮਰ ਦੇ) ਜੋ ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ ‘ਤੇ ਰਹਿ ਰਹੇ ਹਨ, ਉਹ ਆਪਣੇ ਕਿਰਾਏ ਦਾ ਭੁਗਤਾਨ ਕਰਨ ਲਈ ਇੱਕ ਸਪਲੀਮੈਂਟ ਲਈ ਅਰਜ਼ੀ ਦੇ ਸਕਦੇ ਹਨ।

ਘਰ ਅਤੇ ਕਮਿਊਨਿਟੀ ਸੰਭਾਲ

ਉਹ ਲੋਕ ਜਿਨ੍ਹਾਂ ਨੂੰ ਘਰ ਵਿੱਚ ਕਿਸੇ ‘ਤੇ ਨਿਰਭਰ ਕੀਤਿਆਂ ਬਿਨਾਂ ਰਹਿਣ ਲਈ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ ਉਹ ਜਨਤਕ ਤੌਰ ‘ਤੇ ਉਪਲਬਧ ਸਬਸਿਡੀ ਵਾਲੀ ਸੰਭਾਲ ਦੇ ਯੋਗ ਹੋ ਸਕਦੇ ਹਨ।

ਸਫ਼ਰ ਵਿੱਚ ਸਹਾਇਤਾ (Travel Assistance)

ਬਜ਼ੁਰਗ ਡਾਕਟਰੀ ਅਪੌਇੰਟਮੈਂਟਾਂ ‘ਤੇ ਆਉਣ-ਜਾਣ ਜਾਂ ਸਫ਼ਰ ਕਰਨ ਵਿੱਚ ਮਦਦ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ।

 

 

ਆਮਦਨ ਸੁਰੱਖਿਆ ਪ੍ਰੋਗਰਾਮ

ਇਹ ਕਿਵੇਂ ਕੰਮ ਕਰਦੇ ਹਨ

  • ਬਜ਼ੁਰਗ ਕਈ ਸਾਰੇ ਫੈਡਰਲ ਅਤੇ ਸੂਬਾਈ ਆਮਦਨ ਸੁਰੱਖਿਆ ਪ੍ਰੋਗਰਾਮਾਂ ਲਈ ਯੋਗ ਹੋ ਸਕਦੇ ਹਨ।

ਪ੍ਰੋਗਰਾਮ

  • ਕੈਨੇਡਾ ਪੈਨਸ਼ਨ ਪਲੈਨ (CPP): 60-64 ਦੀ ਉਮਰ ਵਾਲੇ ਕਾਮੇ ਘੱਟ ਰਿਟਾਇਰਮੈਂਟ ਪੈਨਸ਼ਨ ਲੈ ਸਕਦੇ ਹਨ, ਅਤੇ 65 ਸਾਲ ਦੀ ਉਮਰ ਤੋਂ ਬਾਅਦ ਪੂਰੀ ਪੈਨਸ਼ਨ
  • ਬੁਢਾਪਾ ਸੁਰੱਖਿਆ (Old Age Security ਜਾਂ OAS): 65 ਸਾਲ ਤੋਂ ਵੱਧ ਦੇ ਜ਼ਿਆਦਾਤਰ ਲੋਕਾਂ ਲਈ ਉਪਲਬਧ
  • ਗਰੰਟੀਸ਼ੁਦਾ ਆਮਦਨ ਸਪਲੀਮੈਂਟ (Guaranteed Income Supplement ਜਾਂ GIS): ਘੱਟ ਆਮਦਨ ਵਾਲੇ OAS ਪ੍ਰਾਪਤਕਰਤਾਵਾਂ ਲਈ
  • ਬੀ.ਸੀ. ਬਜ਼ੁਰਗਾਂ ਲਈ ਸਪਲੀਮੈਂਟ (B.C. Senior’s Supplement): 65 ਸਾਲ ਤੋਂ ਵੱਧ ਉਮਰ ਦੇ ਘੱਟ-ਆਮਦਨ ਵਾਲੇ ਬਜ਼ੁਰਗਾਂ ਲਈ ਜੋ OAS ਅਤੇ GIS ਪ੍ਰਾਪਤ ਕਰਦੇ ਹਨ, ਪਰ ਉਨ੍ਹਾਂ ਕੋਲ ਆਮਦਨ ਦੇ ਬਹੁਤ ਘੱਟ ਜਾਂ ਹੋਰ ਕੋਈ ਸਰੋਤ ਨਹੀਂ ਹਨ। 60-64 ਸਾਲ ਦੇ ਕੁਝ ਬਜ਼ੁਰਗ ਵੀ ਯੋਗ ਹੋ ਸਕਦੇ ਹਨ। ਅਰਜ਼ੀ ਦੇਣ ਦੀ ਲੋੜ ਨਹੀਂ ਹੈ, ਭੁਗਤਾਨ ਆਪਣੇ ਆਪ ਆ ਜਾਵੇਗਾ।
  • ਭੱਤਾ (Allowance): ਘੱਟ-ਆਮਦਨ ਵਾਲੇ ਬਜ਼ੁਰਗ (60 ਤੋਂ 64 ਸਾਲ ਦੀ ਉਮਰ ਵਿਚਕਾਰ) ਜਿਨ੍ਹਾਂ ਦਾ ਜੀਵਨ ਸਾਥੀ ਜਾਂ ਕੌਮਨ-ਲਾਅ ਪਾਰਟਨਰ OAS ਜਾਂ GIS ਲਈ ਯੋਗ ਹੈ ਜਾਂ ਪ੍ਰਾਪਤ ਕਰ ਰਿਹਾ ਹੈ
  • ਜੀਵਤ ਵਿਅਕਤੀ ਲਈ ਭੱਤਾ: ਘੱਟ-ਆਮਦਨ ਵਾਲੇ ਬਜ਼ੁਰਗ (60 ਤੋਂ 64 ਸਾਲ ਦੀ ਉਮਰ ਵਿਚਕਾਰ) ਜਿਨ੍ਹਾਂ ਦੇ ਜੀਵਨ ਸਾਥੀ ਜਾਂ ਕੌਮਨ-ਲਾਅ ਪਾਰਟਨਰ ਦੀ ਮੌਤ ਹੋ ਗਈ ਹੈ
  • ਬਜ਼ੁਰਗਾਂ ਲਈ ਬੀ.ਸੀ. ਆਮਦਨ ਸਹਾਇਤਾ: ਉਨ੍ਹਾਂ ਬਜ਼ੁਰਗਾਂ ਲਈ ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ ਅਤੇ ਜਿਨ੍ਹਾਂ ਨੂੰ ਵਿੱਤੀ ਲੋੜ ਹੈ ਪਰ ਉਹ OAS ਜਾਂ GIS ਬੈਨਿਫ਼ਿਟਸ ਲਈ ਯੋਗ ਨਹੀਂ ਹਨ
  • ਸਾਬਕਾ ਫੌਜੀਆਂ ਲਈ ਬੈਨਿਫ਼ਿਟਸ (Veteran’s Benefits): ਸਾਬਕਾ ਫੌਜੀ ਅਤੇ ਉਨ੍ਹਾਂ ਦੇ ਪਰਿਵਾਰ ਕਈ ਤਰ੍ਹਾਂ ਦੇ ਬੈਨਿਫ਼ਿਟਸ ਲਈ ਯੋਗ ਹੋ ਸਕਦੇ ਹਨ। ‘ਵੈਟਰਨਜ਼ ਅਫ਼ੇਅਰਜ਼ ਕੈਨੇਡਾ’ ਨਾਲ ਸੰਪਰਕ ਕਰੋ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਆਮਦਨ ਸੁਰੱਖਿਆ ਪ੍ਰੋਗਰਾਮਾਂ ਬਾਰੇ ਵਧੇਰੇ ਜਾਣੋ

 

ਪ੍ਰੌਪਰਟੀ ਟੈਕਸ ਤੋਂ ਰਾਹਤ

ਇਹ ਕਿਵੇਂ ਕੰਮ ਕਰਦਾ ਹੈ

  • ਬਜ਼ੁਰਗ ਆਪਣੀ ਪ੍ਰਮੁੱਖ ਰਿਹਾਇਸ਼ ‘ਤੇ ਹਰ ਸਾਲ ਉਨ੍ਹਾਂ ਵੱਲੋਂ ਅਦਾ ਕੀਤੇ ਜਾਂਦੇ ਪ੍ਰੌਪਰਟੀ ਟੈਕਸ ਨੂੰ ਘਟਾਉਣ ਜਾਂ ਮੁਲਤਵੀ ਕਰਨ ਲਈ ਗ੍ਰਾਂਟ ਜਾਂ ਘੱਟ-ਵਿਆਜ ਵਾਲੇ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ

ਪ੍ਰੋਗਰਾਮ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਪ੍ਰੌਪਰਟੀ ਟੈਕਸ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਅਤੇ ਪ੍ਰੌਪਰਟੀ ਟੈਕਸ ਬਕਾਇਆ ਹੋਣ ਤੋਂ ਪਹਿਲਾਂ ਗ੍ਰਾਂਟ ਜਾਂ ਕਰਜ਼ਾ, ਦੋਨਾਂ ਲਈ ਅਰਜ਼ੀ ਦਿਓ

ਜੇਕਰ ਤੁਸੀਂ ਪਿਛਲੇ ਸਾਲ ਦੀ ਗ੍ਰਾਂਟ ਲਈ ਯੋਗ ਸੀ ਪਰ ਤੁਸੀਂ ਅਰਜ਼ੀ ਨਹੀਂ ਦਿੱਤੀ ਸੀ ਤਾਂ ਤੁਸੀਂ ਪਿਛਲੀ ਕਿਸੇ ਤਾਰੀਖ ਤੋਂ ਪ੍ਰਭਾਵੀ ਅਰਜ਼ੀ ਵੀ ਦੇ ਸਕਦੇ ਹੋ।

 

ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਏਡ (SAFER)

ਇਹ ਕਿਵੇਂ ਕੰਮ ਕਰਦਾ ਹੈ

  • ਪ੍ਰਾਈਵੇਟ ਮਾਰਕਿਟ ਵਿੱਚ ਕਿਰਾਏ ‘ਤੇ ਰਹਿਣ ਵਾਲੇ ਕਈ ਬਜ਼ੁਰਗ ਕਿਰਾਏ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਇੱਕ ਸਪਲੀਮੈਂਟ ਲਈ ਯੋਗ ਹੋ ਸਕਦੇ ਹਨ

ਕੌਣ ਯੋਗ ਹੈ

  • 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ
  • ਉਹ ਲੋਕ ਜੋ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਪੂਰੇ 12 ਮਹੀਨਿਆਂ ਲਈ ਬੀ.ਸੀ. ਵਿੱਚ ਰਹਿ ਚੁੱਕੇ ਹਨ  
  • ਉਹ ਲੋਕ ਜੋ ਕਨੇਡਿਅਨ ਨਾਗਰਿਕਤਾ (citizenship) ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ
  • ਟੈਕਸ ਕੱਟੇ ਜਾਣ ਤੋਂ ਪਹਿਲਾਂ ਦੀ ਸਾਰੇ ਘਰਦਿਆਂ ਦੀ ਕੁੱਲ ਆਮਦਨ ਦੇ 30% ਤੋਂ ਵੱਧ ਨਾਲ ਕਿਰਾਏ ਦਾ ਭੁਗਤਾਨ ਕਰਨ ਵਾਲੇ ਲੋਕ
  • ਉਹ ਲੋਕ ਜਿਨ੍ਹਾਂ ਦੀ ਟੈਕਸ ਕੱਟੇ ਜਾਣ ਤੋਂ ਪਹਿਲਾਂ ਦੀ ਆਮਦਨ $3,333.34 ਪ੍ਰਤੀ ਮਹੀਨਾ ਜਾਂ $40,000 ਪ੍ਰਤੀ ਸਾਲ ਤੋਂ ਘੱਟ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਕਿਰਾਏ ‘ਤੇ ਰਹਿਣ ਵਾਲੇ ਬਜ਼ੁਰਗਾਂ ਲਈ ਸ਼ੈਲਟਰ ਏਡ ਬਾਰੇ ਵਧੇਰੇ ਜਾਣੋ

 

ਘਰ ਅਤੇ ਕਮਿਊਨਿਟੀ ਸੰਭਾਲ

ਇਹ ਕਿਵੇਂ ਕੰਮ ਕਰਦਾ ਹੈ

  • ਉਹ ਲੋਕ ਜਿਨ੍ਹਾਂ ਨੂੰ ਘਰ ਵਿੱਚ ਬਿਨਾਂ ਕਿਸੇ ਸਹਾਇਤਾ ਦੇ ਵਧੇਰੇ ਮਦਦ ਦੀ ਲੋੜ ਹੁੰਦੀ ਹੈ ਉਹ ਜਨਤਕ ਤੌਰ ‘ਤੇ ਸਬਸਿਡੀ ਵਾਲੇ ਘਰ ਅਤੇ ਕਮਿਊਨਿਟੀ ਸੰਭਾਲ ਲਈ ਯੋਗ ਹੋ ਸਕਦੇ ਹਨ:
    • ਨਰਸਿੰਗ ਸੇਵਾਵਾਂ
    • ਨਿੱਜੀ ਸੰਭਾਲ ਅਤੇ ਘਰ-ਅਧਾਰਿਤ ਰੋਜ਼ਾਨਾ ਦੀਆਂ ਗਤੀਵਿਧੀਆਂ
    • ਪੋਸ਼ਣ ਅਤੇ ਖੁਰਾਕ ਮਾਹਰ (dietitian) ਸੇਵਾਵਾਂ
    • ਮੁੜ ਵਸੇਬੀ (rehabilitation) ਥੈਰੇਪੀ
    • ਡੇਅ ਪ੍ਰੋਗਰਾਮ
    • ਐਡਵਾਂਸਡ ਅਤੇ ‘ਪੈਲੀਏਟਿਵ ਕੇਅਰ’ (ਸੰਭਾਲ ਦੀ ਇੱਕ ਪਹੁੰਚ ਜਿਸਦਾ ਉਦੇਸ਼ ਗੰਭੀਰ, ਗੁੰਝਲਦਾਰ ਅਤੇ ਅਕਸਰ ਲਾ-ਇਲਾਜ ਬਿਮਾਰੀਆਂ ਨਾਲ ਨਜਿੱਠ ਰਹੇ ਮਰੀਜ਼ਾਂ ਦੀ ਜੀਵਨ ਦੀ ਗੁਣਵੱਤਾ ਨੂੰ ਅਨੁਕੂਲ ਬਣਾਉਣਾ ਹੈ)

ਤੁਹਾਨੂੰ ਕੀ ਕਰਨ ਦੀ ਲੋੜ ਹੈ

ਘਰ ਅਤੇ ਕਮਿਊਨਿਟੀ ਸੰਭਾਲ ਬਾਰੇ ਵਧੇਰੇ ਜਾਣੋ

 

ਰੋਜ਼ਾਨਾ ਦੀਆਂ ਅਤੇ ਡਾਕਟਰੀ ਜ਼ਰੂਰਤਾਂ ਲਈ ਸਫ਼ਰ ਵਿੱਚ ਸਹਾਇਤਾ

ਇਹ ਕਿਵੇਂ ਕੰਮ ਕਰਦਾ ਹੈ

  • ਬਜ਼ੁਰਗ ਆਪਣੀਆਂ ਡਾਕਟਰੀ ਅਪੌਇੰਟਮੈਂਟਾਂ ‘ਤੇ ਆਉਣ-ਜਾਣ ਦੇ ਖ਼ਰਚਿਆਂ ਨੂੰ ਘਟਾਉਣ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ
    • ਬੀ ਸੀ ਬੱਸ ਪਾਸ: 60 ਸਾਲ ਤੋਂ ਵੱਧ ਉਮਰ ਦੇ ਘੱਟ-ਆਮਦਨ ਵਾਲੇ ਬਜ਼ੁਰਗ ਘੱਟ ਲਾਗਤ ਵਾਲੇ ਬੱਸ ਪਾਸ ਲਈ ਅਰਜ਼ੀ ਦੇ ਸਕਦੇ ਹਨ ਜਿਸਦੀ ਕੀਮਤ $45 ਪ੍ਰਤੀ ਸਾਲ ਹੈ
    • ਫ਼ੈਰੀ ਦਾ ਸਫ਼ਰ: ਬੀ.ਸੀ. ਵਿੱਚ ਰਹਿਣ ਵਾਲੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆਪਣੀ ਆਈ.ਡੀ. ਦਿਖਾ ਕੇ ਦਿਨ ਅਤੇ ਰਸਤੇ ਦੇ ਅਧਾਰ ‘ਤੇ ਮੁਫ਼ਤ ਵਿੱਚ ਜਾਂ ਘੱਟ ਕੀਮਤ ਵਿੱਚ ਸਫ਼ਰ ਕਰ ਸਕਦੇ ਹਨ
    • ਵੌਲੰਟੀਅਰ ਡਰਾਈਵਰ ਪ੍ਰੋਗਰਾਮ: ਕਈ ਸੀਨੀਅਰ ਸੈਂਟਰ ਅਤੇ ਕਮਿਊਨਿਟੀ ਸੈਂਟਰ ਬਜ਼ੁਰਗਾਂ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਣ-ਜਾਣ ਵਿੱਚ ਮਦਦ ਕਰਨ ਲਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ
    • ਇਲਾਜ ਸੰਬੰਧਤ ਸਫ਼ਰ ਅਤੇ ਰਿਹਾਇਸ਼ੀ ਸਹਾਇਤਾ: ਉਹ ਲੋਕ ਜਿਨ੍ਹਾਂ ਨੂੰ ਕੈਂਸਰ ਜਾਂ ਮਾਹਰ ਡਾਕਟਰੀ ਸੰਭਾਲ ਲਈ ਆਪਣੇ ਭਾਈਚਾਰੇ ਤੋਂ ਬਾਹਰ ਸਫ਼ਰ ਕਰਨ ਦੀ ਲੋੜ ਹੁੰਦੀ ਹੈ, ਉਹ ਆਵਾਜਾਈ ਅਤੇ ਹੋਟਲ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ ਮਦਦ ਲਈ ਅਰਜ਼ੀ ਦੇ ਸਕਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ



ਲੋਕਾਂ ਵਾਸਤੇ ਸਹਾਇਤਾਵਾਂ ਜਦੋਂ ਉਹਨਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ

ਹਾਲ ਹੀ ਵਿੱਚ ਕੀਤੇ ਵਾਧਿਆਂ ਤੋਂ ਭਾਵ ਹੈ ਕਿ ਬੀ.ਸੀ. ਵਿੱਚ ਕੈਨੇਡਾ ਭਰ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ‘ਮਿਨਿਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਹੈ।

ਮਿਨਿਮਮ ਵੇਜ ਵਿੱਚ ਵਾਧਾ

ਬੀ.ਸੀ. ਵਿੱਚ ਸਭ ਤੋਂ ਘੱਟ ਤਨਖਾਹ ਲੈਣ ਵਾਲੇ ਕਾਮਿਆਂ ਦੇ ਭੁਗਤਾਨ ਵਿੱਚ 1 ਜੂਨ, 2026 ਨੂੰ ਵਾਧਾ ਕੀਤਾ ਜਾਵੇਗਾ, ਅਤੇ ‘ਮਿਨਿਮਮ ਵੇਜ’ ਵਧ ਕੇ $18.25 ਪ੍ਰਤੀ ਘੰਟਾ ਹੋ ਜਾਵੇਗੀ।

ਇਨਕਮ ਅਤੇ ਡਿਸਏਬਿਲਿਟੀ ਅਸਿਸਟੈਂਸ

ਅਪਾਹਜਤਾ ਵਾਲੇ ਜਾਂ ਲੋੜਵੰਦ ਯੋਗ ਲੋਕ ਵਿੱਤੀ ਅਤੇ ਸਿਹਤ ਸੰਬੰਧੀ ਸਹਾਇਤਾ ਲੈਣ ਲਈ ਅਰਜ਼ੀ ਦੇ ਸਕਦੇ ਹਨ। 

ਪਰਿਵਾਰਕ ਹਿੰਸਾ ਕਾਰਨ ਘਰ ਛੱਡਣ ਵਾਲੇ ਲੋਕਾਂ ਲਈ ਕਨੂੰਨੀ ਸਹਾਇਤਾ

ਪਰਿਵਾਰਕ ਹਿੰਸਾ ਕਾਰਨ ਘਰ ਛੱਡਣ ਵਾਲੇ ਲੋਕ 25 ਘੰਟਿਆਂ ਦੀ ਮੁਫ਼ਤ, ਵਧੇਰੇ ਕਨੂੰਨੀ ਸਹਾਇਤਾ (ਲੀਗਲ ਏਡ) ਲਈ ਯੋਗ ਹੋ ਸਕਦੇ ਹਨ। ਅਰਜ਼ੀ ਦੇਣ ਲਈ ਕੌਲ ਕਰੋ।

ਮੁਫ਼ਤ ਜਾਂ ਘੱਟ-ਲਾਗਤ ਵਾਲੀ ਕਾਊਂਸਲਿੰਗ

ਪਰਿਵਾਰਕ, ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸਹਾਇਤਾ ਲਈ ਮੁਫ਼ਤ ਅਤੇ ਕਿਫ਼ਾਇਤੀ ਕਾਊਂਸਲਿੰਗ ਤੱਕ ਪਹੁੰਚ ਕਰਨ ਲਈ 811 'ਤੇ ਕੌਲ ਕਰੋ।

ਸਿਗਰਟ ਛੱਡਣ ਲਈ ਮੁਫ਼ਤ ਸਹਾਇਤਾ

ਸਿਗਰਟ ਛੱਡਣ ਵਿੱਚ ਮਦਦ ਲਈ ਕਿਸੇ ਵੀ ਉਮਰ ਦੇ ਲੋਕ ਮੁਫ਼ਤ ‘ਨਿਕੋਟੀਨ ਰਿਪਲੇਸਮੈਂਟ ਥੈਰੇਪੀ’ ਪ੍ਰਾਪਤ ਕਰ ਸਕਦੇ ਹਨ। ਆਪਣੇ ਫਾਰਮਾਸਿਸਟ ਨਾਲ ਗੱਲ ਕਰੋ।

ਮੁਫ਼ਤ ਰੁਜ਼ਗਾਰ ਸੇਵਾਵਾਂ

ਕੰਮ ਦੀ ਭਾਲ ਕਰ ਰਹੇ ਜਾਂ ਜੰਗਲਾਤ ਖੇਤਰ ਵਿੱਚ ਕੰਮ ਕਰਨਾ ਛੱਡਣ ਵਾਲੇ ਲੋਕ ਇੱਕ ਨਵੇਂ ਕਰੀਅਰ ਲਈ, ਨੌਕਰੀ ਲੱਭਣ ਅਤੇ ਸਿਖਲਾਈ ਲਈ ਮਦਦ ਪ੍ਰਾਪਤ ਕਰ ਸਕਦੇ ਹਨ।

 

ਮਿਨਿਮਮ ਵੇਜ’ ਵਿੱਚ ਵਾਧਾ

ਇਹ ਕਿਵੇਂ ਕੰਮ ਕਰਦਾ ਹੈ

  • 1 ਜੂਨ, 2026 ਨੂੰ, ਬੀ.ਸੀ. ਦੀ ‘ਮਿਨਿਮਮ ਵੇਜ’ $17.85 ਤੋਂ ਵਧ ਕੇ $18.25 ਪ੍ਰਤੀ ਘੰਟਾ ਹੋ ਜਾਵੇਗੀ। ਇਹ 2.1% ਦਾ ਵਾਧਾ ਹੈ, ਜੋ 2025 ਵਿੱਚ ਬੀ.ਸੀ. ਦੀ ਮਹਿੰਗਾਈ ਦੀ ਔਸਤ ਦਰ ਦੇ ਅਨੁਕੂਲ ਹੈ
  • ਕਾਮਿਆਂ ਨੂੰ ਭੁਗਤਾਨ ਚਾਹੇ ਕਿਸੇ ਵੀ ਤਰੀਕੇ ਨਾਲ ਕੀਤਾ ਜਾਂਦਾ ਹੋਵੇ - ਪ੍ਰਤੀ ਘੰਟਾ, ਤਨਖਾਹ, ਕਮਿਸ਼ਨ ਜਾਂ ਇਨਸੈਂਟਿਵ ਦੇ ਅਧਾਰ 'ਤੇ, ਪਰ ਉਨ੍ਹਾਂ ਨੂੰ ‘ਮਿਨਿਮਮ ਵੇਜ’ ਦਿੱਤੀ ਜਾਣੀ ਲਾਜ਼ਮੀ ਹੈ
  • ਜੇ ਉਹ ਆਪਣੇ ਕੰਮ ਦੇ ਘੰਟਿਆਂ ਲਈ ‘ਮਿਨਿਮਮ ਵੇਜ’ ਨਾਲੋਂ ਘੱਟ ਕਮਾਉਂਦੇ ਹਨ, ਤਾਂ ਉਸ ਭੁਗਤਾਨ ਦੀ ਕਮੀ ਰੁਜ਼ਗਾਰ ਦੇਣ ਵਾਲਿਆਂ ਨੂੰ ਪੂਰੀ ਕਰਨੀ ਪਵੇਗੀ, ਤਾਂ ਕਿ ਉਹਨਾਂ ਦੀ ਕਮਾਈ ‘ਮਿਨਿਮਮ ਵੇਜ’ ਦੇ ਬਰਾਬਰ ਹੋ ਜਾਵੇ
  • ਬੀ.ਸੀ. ਦੀ ਮਿਨੀਮਮ ਵੇਜ ਦੇਸ਼ ਵਿੱਚ ਸਭ ਤੋਂ ਘੱਟ ਵਿੱਚੋਂ ਇੱਕ ਤੋਂ ਵੱਧ ਕੇ ਹੁਣ ਸਭ ਤੋਂ ਉੱਚੀਆਂ ਵਿੱਚੋਂ ਇੱਕ ਹੋ ਗਈ ਹੈ।

ਮਿਨਿਮਮ ਵੇਜ’ ਦੇ ਰੇਟ (1 ਜੂਨ, 2026 ਤੋਂ ਪ੍ਰਭਾਵੀ)

  • ਕੁਝ ਕਾਮਿਆਂ ਲਈ ਵੱਖਰੇ ਰੇਟ (ਭੁਗਤਾਨ ਦੀ ਦਰ) ਹੁੰਦੇ ਹਨ:
    • ਲਿਵ-ਇਨ ਕੈਂਪ ਲੀਡਰਾਂ (ਗਰਮੀਆਂ ਦੌਰਾਨ ਜਾਂ ਮੌਸਮੀ ਕੈਂਪ ਵਿਖੇ ਲਿਵ-ਇਨ ਅਧਾਰ ‘ਤੇ ਰਹਿੰਦੇ ਹੋਏ, ਜੋ ਵਿਅਕਤੀ ਕੈਂਪਰਾਂ ਨੂੰ ਹਿਦਾਇਤਾਂ ਅਤੇ ਕਾਉਂਸਲਿੰਗ ਪ੍ਰਦਾਨ ਕਰਦੇ ਹਨ) ਲਈ: $145.60/ ਦਿਨ
    • ਲਿਵ-ਇਨ ਹੋਮ ਸੁਪੋਰਟ ਵਰਕਰਾਂ (ਬਜ਼ੁਰਗਾਂ, ਅਪਾਹਜਤਾ ਵਾਲੇ ਵਿਅਕਤੀਆਂ ਨੂੰ ਨਿੱਜੀ ਸੰਭਾਲ ਅਤੇ ਸਾਥ ਦੇਣ ਵਾਲੇ ਵਰਕਰ) ਲਈ: $132.34/ਦਿਨ
    • ਰਿਹਾਇਸ਼ੀ ਇਮਾਰਤਾਂ ਦੀ ਸਾਂਭ-ਸੰਭਾਲ ਕਰਨ ਵਾਲੇ ਵਿਅਕਤੀਆਂ ਲਈ:
      • $1,063.68/ਮਹੀਨਾ ਦੇ ਨਾਲ $42.62 ਪ੍ਰਤੀ ਸੂਈਟ (9-60 ਸੁਈਟਾਂ ਤੱਕ)
      • $3,623.38/ ਮਹੀਨਾ (61+ ਸੁਈਟਾਂ ਲਈ)
    • ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲੀਵਰੀ ਸੇਵਾ ਵਰਕਰ, ਜਾਂ “ਗਿੱਗ” ਵਰਕਰ: ‘ਇੰਗੇਜਡ ਟਾਈਮ’ (ਇੱਕ ਐਪ-ਅਧਾਰਤ ਡਰਾਈਵਰ ਜਾਂ ਡਿਲਿਵਰੀ ਵਰਕਰ ਦੇ ਕੰਮ ਕਬੂਲ ਕਰਨ ਤੋਂ ਲੈ ਕੇ ਉਸਨੂੰ ਪੂਰਾ ਕਰਨ ਤੱਕ ਦੀ ਮਿਆਦ, ਜਿਸ ਵਿੱਚ ਕੰਮ ਦੀ ਉਡੀਕ ਵਿੱਚ ਬਿਤਾਇਆ ਸਮਾਂ ਸ਼ਾਮਲ ਨਹੀਂ ਹੁੰਦਾ) ਲਈ $21.89/ਘੰਟਾ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ। ਕਾਮਿਆਂ ਨੂੰ 1 ਜੂਨ, 2026 ਤੋਂ ਆਪਣੇ ਆਪ ਨਵੇਂ ਰੇਟ ਮਿਲਣ ਲੱਗ ਜਾਣਗੇ

‘ਮਿਨਿਮਮ ਵੇਜ’ ਦੇ ਨਿਯਮਾਂ ਬਾਰੇ ਹੋਰ ਜਾਣੋ

 

ਇਨਕਮ ਅਤੇ ਡਿਸਏਬਿਲਿਟੀ ਅਸਿਸਟੈਂਸ

ਇਹ ਕਿਵੇਂ ਕੰਮ ਕਰਦੀ ਹੈ

  • ਇਨਕਮ ਅਸਿਸਟੈਂਸ ਉਹਨਾਂ ਲੋਕਾਂ ਦੀ ਮਦਦ ਕਰ ਸਕਦੀ ਹੈ ਜਿਨ੍ਹਾਂ ਦੀਆਂ ਵਿੱਤੀ ਜ਼ਰੂਰਤਾਂ ਹਨ ਅਤੇ ਉਹਨਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ
  • ਜੇ ਤੁਹਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ, ਤਾਂ ਡਿਸਏਬਿਲਿਟੀ ਅਸਿਸਟੈਂਸ ਅਪਾਹਜਤਾ ਵਾਲੇ ਵਿਅਕਤੀ (Person with Disabilities) ਵਜੋਂ ਦਰਜ ਲੋਕਾਂ ਦੀ ਮਦਦ ਕਰ ਸਕਦੀ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

 

ਪਰਿਵਾਰਕ ਹਿੰਸਾ ਕਾਰਨ ਘਰ ਛੱਡਣ ਵਾਲੇ ਲੋਕਾਂ ਲਈ ਕਨੂੰਨੀ ਸਹਾਇਤਾ

ਇਹ ਕਿਵੇਂ ਕੰਮ ਕਰਦੀ ਹੈ

  • ਪਰਿਵਾਰਕ ਹਿੰਸਾ ਤੋਂ ਬਚ ਕੇ ਨਿਕਲੇ ਯੋਗ ਵਿਅਕਤੀ ਲੀਗਲ ਏਡ ਦੀਆਂ ਸੇਵਾਵਾਂ ਦੇ ਵਧੇਰੇ 25 ਘੰਟਿਆਂ ਤੱਕ ਪਹੁੰਚ ਕਰ ਸਕਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਨੁਮਾਇੰਦਗੀ ਲਈ ਜਾਂ ਸਲਾਹ ਲੈਣ ਬਾਰੇ ਆਪਣੀ ਯੋਗਤਾ ਪਤਾ ਲਗਾਉਣ ਲਈ ‘ਲੀਗਲ ਏਡ’ ਦੇ ਦਫ਼ਤਰ ਨਾਲ ਸੰਪਰਕ ਕਰੋ

ਲੀਗਲ ਏਡ’ ਬਾਰੇ ਹੋਰ ਜਾਣੋ

‘ਲੀਗਲ ਏਡ’ ਦੇ ਹੋਰ ਵਾਧਿਆਂ ਦੀਆਂ ਅਗਲੀਆਂ ਯੋਜਨਾਵਾਂ ਬਾਰੇ ਨਿਊਜ਼ ਰਿਲੀਜ਼ ਪੜ੍ਹੋ

 

ਮੁਫ਼ਤ ਜਾਂ ਘੱਟ-ਲਾਗਤ ਵਾਲੀ ਕਾਊਂਸਲਿੰਗ

ਇਹ ਕਿਵੇਂ ਕੰਮ ਕਰਦੀ ਹੈ

  • ਪਰਿਵਾਰਕ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚਿੰਤਾਵਾਂ ਬਾਰੇ ਸਹਾਇਤਾ ਲੈਣ ਲਈ ਵਿਅਕਤੀ, ਜੋੜੇ ਅਤੇ ਪਰਿਵਾਰ ਮੁਫ਼ਤ, ਘੱਟ ਲਾਗਤ ‘ਤੇ, ਜਾਂ ਸਲਾਈਡਿੰਗ-ਸਕੇਲ (ਕਿਸੇ ਥੈਰੇਪਿਸਟ ਦੇ ਅੱਧੇ ਰੇਟ) ‘ਤੇ ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ
  • ਵਿਅਕਤੀਗਤ ਤੌਰ ‘ਤੇ ਅਤੇ ‘ਵਰਚੁਅਲ’ ਸੇਵਾਵਾਂ ਉਪਲਬਧ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣੇ ਇਲਾਕੇ ਵਿੱਚ ਕਿਸੇ ਸੇਵਾ ਪ੍ਰਦਾਨਕ ਦੀ ਭਾਲ ਕਰੋ ਜਾਂ ਮਦਦ ਲਈ 811‘ਤੇ ਕੌਲ ਕਰੋ

ਆਪਣੇ ਨੇੜੇ ਮੁਫ਼ਤ ਜਾਂ ਘੱਟ ਲਾਗਤ ਵਾਲੀਆਂ ਕਾਊਂਸਲਿੰਗ ਸੇਵਾਵਾਂ ਲੱਭੋ

 

ਸਿਗਰਟ ਛੱਡਣ ਲਈ ਮੁਫ਼ਤ ਸਹਾਇਤਾ

ਇਹ ਕਿਵੇਂ ਕੰਮ ਕਰਦਾ ਹੈ

  • ਸਿਗਰਟ ਛੱਡਣ ਵਿੱਚ ਮਦਦ ਕਰਨ ਲਈ ਤੰਬਾਕੂ ਵਾਲੇ ਉਤਪਾਦਾਂ ਦੀ ਵਰਤੋਂ ਛੱਡਣ ਲਈ ਫਾਰਮਾਕੇਅਰ (PharmaCare) ਦੇ ਤਹਿਤ ਹਰ ਉਮਰ ਦੇ ਲੋਕਾਂ ਨੂੰ ਮੁਫ਼ਤ ਕਵਰੇਜ ਮਿਲ ਸਕਦੀ ਹੈ।
    • ‘ਨਿਕੋਟੀਨ ਗਮ, ‘ਲੋਜ਼ੇਂਜ’ ਅਤੇ ਪੈਚਾਂ (ਨਿਕੋਟੀਨ ਰਿਪਲੇਸਮੈਂਟ ਥੈਰੇਪੀ) ਦਾ ਪੂਰਾ ਖ਼ਰਚਾ
    • ਤੁਹਾਡੀ ਫਾਰਮਾਕੇਅਰ ਯੋਜਨਾ (PharmaCare plan) ਦੇ ਅਧਾਰ 'ਤੇ ਤੁਹਾਡੀ ਕਵਰੇਜ ਦੇ ਨਾਲ, ਸਿਗਰਟ ਛੱਡਣ ਦੀਆਂ ਕੁਝ ਦਵਾਈਆਂ ਦਾ ਅੰਸ਼ਕ ਜਾਂ ਪੂਰਾ ਖ਼ਰਚਾ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਅਸੈਸਮੈਂਟ ਅਤੇ ਇਲਾਜ ਬਾਰੇ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ

ਸਿਗਰਟ ਛੱਡਣ ਬਾਰੇ ਹੋਰ ਜਾਣੋ

 

ਮੁਫ਼ਤ ਰੁਜ਼ਗਾਰ ਸੇਵਾਵਾਂ

ਇਹ ਕਿਵੇਂ ਕੰਮ ਕਰਦਾ ਹੈ

  • ਜਿਹੜੇ ਲੋਕਾਂ ਕੋਲ ਕੰਮ ਨਹੀਂ ਹੈ, ਜਿਨ੍ਹਾਂ ਦਾ ਕੰਮ ਸਥਿਰ ਨਹੀਂ ਹੈ ਜਾਂ ਜੰਗਲਾਤ ਖੇਤਰ ਵਿੱਚ ਤਬਦੀਲੀਆਂ ਕਾਰਨ ਉਸ ਤੋਂ ਪ੍ਰਭਾਵਿਤ ਹੋਏ ਹਨ, ਉਹ ਇੱਕ ਨਵਾਂ ਕਰੀਅਰ ਬਣਾਉਣ ਲਈ ਜਾਂ ਨੌਕਰੀ ਲੱਭਣ ਜਾਂ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਲੈ ਸਕਦੇ ਹਨ।

ਪ੍ਰੋਗਰਾਮ

  • WorkBC ਰੁਜ਼ਗਾਰ ਸੰਬੰਧੀ ਬਹੁਤ ਸਾਰੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਦਾ ਹੈ ਅਤੇ ਉਸ ਲਈ ਔਨਲਾਈਨ ਅਤੇ ਵਿਅਕਤੀਗਤ ਤੌਰ 'ਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ:
    • ਇੰਪਲੌਇਮੈਂਟ ਕਾਊਂਸਲਿੰਗ 
    • ਵਰਕਸ਼ਾਪਾਂ
    • ਰੈਜ਼ਿਉਮੇ ਅਤੇ ਨੌਕਰੀਆਂ ਲੱਭਣ ਵਿੱਚ ਮਦਦ 
    • ਸਕਿੱਲਸ ਟ੍ਰੇਨਿੰਗ ਅਤੇ ਕੰਮ ਦਾ ਤਜਰਬਾ
    • ਵੇਜ ਸਬਸਿਡੀ
    • ‘ਔਨ-ਦ-ਜੌਬ (ਕੰਮ ਕਰਦੇ ਹੋਏ) ਸਹਾਇਤਾ
  • ਜੰਗਲਾਤ ਦੇ ਖੇਤਰ ਵਿੱਚ ਆਉਣ ਵਾਲੀਆਂ ਤਬਦੀਲੀਆਂ ਕਾਰਨ ਜੰਗਲਾਤ ਦੇ ਵਰਕਰਾਂ ਲਈ ਸਹਾਇਤਾਵਾਂ:
    • 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮਿਆਂ ਲਈ ‘ਬ੍ਰਿਜਿੰਗ ਟੂ ਰਿਟਾਇਰਮੈਂਟ’ ਪ੍ਰੋਗਰਾਮ ਨਵੇਂ ਕਰੀਅਰ ਲਈ ਹੁਨਰ ਸਿਖਲਾਈ ਅਤੇ ਪੜ੍ਹਾਈ ਦੇ ਮੌਕੇ

ਤੁਹਾਨੂੰ ਕੀ ਕਰਨ ਦੀ ਲੋੜ ਹੈ



ਕਾਰੋਬਾਰਾਂ ਦੇ ਮਾਲਕਾਂ ਅਤੇ ਉੱਦਮ ਕਰਤਾਵਾਂ ਲਈ ਸਹਾਇਤਾ

ਬੀ.ਸੀ. ਨੇ 2017 ਤੋਂ ਬਾਅਦ ਕੈਨੇਡਾ ਵਿੱਚ ਸਭ ਤੋਂ ਤੇਜ਼ ਔਸਤ ਤਨਖਾਹ ਵਾਧਾ ਕਰਦੇ ਹੋਏ ਲਗਭਗ 400,000 ਨਵੀਆਂ ਨੌਕਰੀਆਂ ਜੋੜੀਆਂ ਹਨ।

ਬੀ.ਸੀ. ਬਿਜ਼ਨੈਸ ਐਡਵਾਈਜ਼ਰੀ ਸਰਵਿਸਿਸ

ਤੁਹਾਡੇ ਕਾਰੋਬਾਰ ਨੂੰ ਸਫ਼ਲ ਬਣਾਉਣ ਲਈ ਲੋੜੀਂਦੇ ਸਾਧਨ ਅਤੇ ਸਹਾਇਤਾ ਲੱਭਣ ਵਾਸਤੇ ਮੁਫ਼ਤ ਸਲਾਹਕਾਰ ਤੋਂ ਮਦਦ ਲਵੋ।

ਇੰਪਲੌਇਰ ਹੈਲਥ ਟੈਕਸ ਤੋਂ ਛੋਟ

ਛੋਟ ਦੀ ਸੀਮਾ ਦੁੱਗਣੀ ਕਰਕੇ $1 ਮਿਲੀਅਨ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਛੋਟੇ ਪੈਮਾਨੇ ਦੇ  90% ਕਾਰੋਬਾਰ ਟੈਕਸ ਦੇਣ ਤੋਂ ਮੁਕਤ ਹਨ।

ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਦਾ ਵਿਸਤਾਰ ਕਰਨਾ

ਵੱਧ ਰਹੇ ਕਾਰੋਬਾਰ 2% ਟੈਕਸ ਦਰ ਲਈ ਲੰਮੇ ਸਮੇਂ ਲਈ ਯੋਗ ਬਣੇ ਰਹਿਣਗੇ – ਟੈਕਸਯੋਗ ਕੈਪੀਟਲ ਦੀ ਸੀਮਾ ਵਧਾ ਕੇ $50 ਮਿਲੀਅਨ ਕੀਤੀ ਗਈ ਹੈ।

ਬੀ.ਸੀ. ਇੰਪਲੌਇਰ ਟ੍ਰੇਨਿੰਗ ਗ੍ਰਾਂਟ 

ਨਵੇਂ ਕਰਮਚਾਰੀਆਂ ਨੂੰ ਸਿਖਲਾਈ ਦੇਣ ਜਾਂ ਮੌਜੂਦਾ ਕਰਮਚਾਰੀਆਂ ਨੂੰ ਵਧੇਰੇ ਹੁਨਰ ਸਿਖਾਉਣ ਲਈ $300,000 ਤੱਕ ਪ੍ਰਾਪਤ ਕਰੋ। ਔਨਲਾਈਨ ਅਪਲਾਈ ਕਰੋ।

ਸ਼ਰਾਬ ਦੀਆਂ ਹੋਲਸੇਲ ਕੀਮਤਾਂ

ਰੈਸਟੋਰੈਂਟ, ਪੱਬ ਅਤੇ ਹੋਟਲ ਹੁਣ ਰੀਟੇਲ ਕੀਮਤਾਂ ਦੀ ਬਜਾਏ ਹੋਲਸੇਲ ਕੀਮਤਾਂ ‘ਤੇ ਬੀਅਰ, ਵਾਈਨ ਅਤੇ ਸਪਿਰਿਟ (ਸ਼ਰਾਬ) ਖ਼ਰੀਦ ਸਕਦੇ ਹਨ।

ਡਿਲਿਵਰੀ ਫ਼ੀਸਾਂ ‘ਤੇ ਸੀਮਾ ਲਗਾਉਣਾ

ਰੈਸਟੋਰੈਂਟਾਂ ਅਤੇ ਡਰਾਈਵਰਾਂ ਨੂੰ ਫ਼ੂਡ ਡਿਲਿਵਰੀ ਕੰਪਨੀਆਂ ਦੁਆਰਾ ਵਸੂਲੀਆਂ ਜਾਣ ਵਾਲੀਆਂ ਅਣਉਚਿਤ ਫ਼ੀਸਾਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ।

 

ਬੀ.ਸੀ. ਬਿਜ਼ਨੈਸ ਐਡਵਾਈਜ਼ਰੀ ਸਰਵਿਸਿਸ

ਇਹ ਕਿਵੇਂ ਕੰਮ ਕਰਦੀਆਂ ਹਨ

  • ਕਾਰੋਬਾਰ ਸ਼ੁਰੂ ਕਰਨ ਜਾਂ ਚਲਾਉਣ ਵਾਲੇ ਲੋਕ ਬੀ.ਸੀ. ਬਿਜ਼ਨੈਸ ਐਡਵਾਈਜ਼ਰ ਤੋਂ ਮੁਫ਼ਤ ਮਦਦ ਲੈ ਸਕਦੇ ਹਨ, ਜਿਸ ਵਿੱਚ ਸ਼ਾਮਲ ਹੈ:
    • ਵਿਅਕਤੀਗਤ ਤੌਰ ’ਤੇ ਸਲਾਹ-ਮਸ਼ਵਰਾ
    • ਕਾਰੋਬਾਰ ਸ਼ੁਰੂ ਕਰਨ, ਵਧਾਉਣ ਅਤੇ ਸਫ਼ਲ ਬਣਾਉਣ ਵਿੱਚ ਮਦਦ ਕਰਨ ਵਾਲੇ ਸਰੋਤ
    • ਸਰਕਾਰੀ ਪ੍ਰੋਗਰਾਮਾਂ ਅਤੇ ਫੰਡਿੰਗ ਦੇ ਮੌਕਿਆਂ ਨੂੰ ਸਮਝਣ ਅਤੇ ਉਨ੍ਹਾਂ ਤੱਕ ਪਹੁੰਚ ਬਾਰੇ ਮਾਰਗਦਰਸ਼ਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • 1-855-698-2157 ‘ਤੇ ਕਾਲ ਕਰੋ ਜਾਂ Business.Advisors@gov.bc.ca ‘ਤੇ ਇਮੇਲ ਕਰੋ
  • ਆਪਣੇ ਸਵਾਲ ਅਤੇ ਸੰਪਰਕ ਜਾਣਕਾਰੀ ਨਾਲ ਇੱਕ ਵਿਸਥਾਰਪੂਰਕ ਸੁਨੇਹਾ ਛੱਡੋ
  • ਐਡਵਾਈਜ਼ਰ ਕ੍ਰਮਵਾਰ ਤਰੀਕੇ ਨਾਲ ਸੁਨੇਹਿਆਂ ਦਾ ਜਵਾਬ ਦੇਣਗੇ
  • ਸੇਵਾਵਾਂ ਅੰਗਰੇਜ਼ੀ ਅਤੇ ਫਰੈਂਚ ਵਿੱਚ ਉਪਲਬਧ ਹਨ

ਆਪਣੇ ਕਾਰੋਬਾਰ ਦੇ ਹਰ ਪੜਾਅ ਲਈ ਮਾਰਗਦਰਸ਼ਨ ਲੱਭੋ

 

 

ਇੰਪਲੌਇਰ ਹੈਲਥ ਟੈਕਸ ਤੋਂ ਛੋਟ

ਇਹ ਕਿਵੇਂ ਕੰਮ ਕਰਦਾ ਹੈ

  • ਛੋਟੇ ਪੈਮਾਨੇ ਦੇ ਅਤੇ ਵੱਧ ਰਹੇ ਕਾਰੋਬਾਰਾਂ ਨੂੰ ਮਹਿੰਗਾਈ ਅਤੇ ਲੇਬਰ ਦੀ ਘਾਟ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਮਦਦ ਮਿਲ ਰਹੀ ਹੈ – ਇੰਪਲੌਇਰ ਹੈਲਥ ਟੈਕਸ ਛੋਟ ਦੀ ਸੀਮਾ ਨੂੰ $500,000 ਤੋਂ ਦੁੱਗਣਾ ਕਰਕੇ $1 ਮਿਲੀਅਨ ਕਰ ਦਿੱਤਾ ਗਿਆ ਹੈ
  • 90% ਤੋਂ ਵੱਧ ਕਾਰੋਬਾਰਾਂ ਨੂੰ ਹੁਣ ਟੈਕਸ ਅਦਾ ਕਰਨ ਤੋਂ ਛੋਟ ਦਿੱਤੀ ਗਈ ਹੈ, ਅਤੇ ਹਜ਼ਾਰਾਂ ਹੋਰ ਕਾਰੋਬਾਰਾਂ ਨੂੰ ਬੱਚਤ ਦੇਖਣ ਨੂੰ ਮਿਲ ਰਹੀ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਇੰਪਲੌਇਰ ਹੈਲਥ ਟੈਕਸ ਛੋਟ ਬਾਰੇ ਵਧੇਰੇ ਜਾਣੋ

 

ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਦਾ ਵਿਸਤਾਰ ਵਧੇਰੇ ਕਾਰੋਬਾਰਾਂ ਤੱਕ ਕੀਤਾ ਗਿਆ ਹੈ

ਇਹ ਕਿਵੇਂ ਕੰਮ ਕਰਦਾ ਹੈ

  • ਬੀ.ਸੀ. ਦੇ ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਨੂੰ 2017 ਵਿੱਚ 2.5% ਤੋਂ ਘਟਾ ਕੇ 2% ਕਰ ਦਿੱਤਾ ਗਿਆ ਸੀ
  • ਵੱਧ ਰਹੇ ਛੋਟੇ ਪੈਮਾਨੇ ਦੇ ਕਾਰੋਬਾਰ ਬੀ.ਸੀ. ਦੇ ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਲਈ ਲੰਮੇ ਸਮੇਂ ਤੱਕ ਯੋਗ ਰਹਿਣਗੇ
  • 2% ਟੈਕਸ ਦਰ ਤੱਕ ਪਹੁੰਚ:
    • $500,000 ਤੱਕ ਦੀ ਸਰਗਰਮ ਕਾਰੋਬਾਰੀ ਆਮਦਨ ਵਾਲੀਆਂ ਯੋਗ ਕੌਰਪੋਰੇਸ਼ਨਾਂ ‘ਤੇ ਲਾਗੂ ਹੁੰਦਾ ਹੈ
    • ਹੌਲੀ-ਹੌਲੀ ਘਟਾਇਆ ਜਾਂਦਾ ਹੈ ਜਦੋਂ ਕਾਰੋਬਾਰਾਂ ਕੋਲ ਟੈਕਸਯੋਗ ਕੈਪੀਟਲ ਵਿੱਚ $10 ਮਿਲੀਅਨ ਅਤੇ $50 ਮਿਲੀਅਨ ਵਿਚਕਾਰ ਹੁੰਦਾ ਹੈ – ਪਹਿਲਾਂ ਇਸ ਨੂੰ $15 ਮਿਲੀਅਨ ‘ਤੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ
  • ਇਹ ਤਬਦੀਲੀ ਕਈ ਸਾਰੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਂਦੀ ਹੈ, ਪਰ ਵੱਡੇ ਪੱਧਰ ‘ਤੇ ਉਨ੍ਹਾਂ ਨੂੰ ਸਹਿਯੋਗ ਦਿੰਦੀ ਹੈ ਜਿਨ੍ਹਾਂ ਵਿੱਚ ਕੈਪੀਟਲ ਨਿਵੇਸ਼ ਬਹੁਤ ਜ਼ਿਆਦਾ ਹੁੰਦਾ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜਦੋਂ ਤੁਸੀਂ ਆਪਣੇ ਕਾਰੋਬਾਰ ਦੇ ਟੈਕਸ ਫ਼ਾਈਲ ਕਰਦੇ ਹੋ, ਉਦੋਂ ਆਪਣੀ ਰਕਮ ਕਲੇਮ ਕਰੋ

ਛੋਟੇ ਪੈਮਾਨੇ ਦੇ ਕਾਰੋਬਾਰਾਂ ਦੀ ਟੈਕਸ ਦਰ ਬਾਰੇ ਨਿਊਜ਼ ਰਿਲੀਜ਼ ਪੜ੍ਹੋ

ਟੈਕਸ ਦਰਾਂ ਬਾਰੇ ਵਧੇਰੇ ਜਾਣੋ

 

ਬੀ.ਸੀ. ਇੰਪਲੌਇਰ ਟ੍ਰੇਨਿੰਗ ਗ੍ਰਾਂਟ 

ਇਹ ਕਿਵੇਂ ਕੰਮ ਕਰਦਾ ਹੈ

  • ਛੋਟੇ, ਦਰਮਿਆਨੇ ਅਤੇ ਵੱਡੇ ਪੱਧਰ ਦੇ ਯੋਗ ਕਾਰੋਬਾਰ ਨਵੇਂ ਕਰਮਚਾਰੀਆਂ ਨੂੰ ਸਿਖਲਾਈ ਦੇਣ ਜਾਂ ਮੌਜੂਦਾ ਕਰਮਚਾਰੀਆਂ ਨੂੰ ਵਧੇਰੇ ਹੁਨਰ ਸਿਖਾਉਣ ਵਿੱਚ ਮਦਦ ਕਰਨ ਲਈ ਫੰਡ ਸਹਾਇਤਾ ਲੈ ਸਕਦੇ ਹਨ
  • ਫੰਡਿੰਗ ਸਿਖਲਾਈ ਲਾਗਤਾਂ ਦੇ 80% ਹਿੱਸੇ ਦਾ ਭੁਗਤਾਨ ਕਰਦੀ ਹੈ, ਪ੍ਰਤੀ ਕਰਮਚਾਰੀ $10,000 ਤੱਕ
  • ਪ੍ਰਤੀ ਸਾਲ ਵੱਧ ਤੋਂ ਵੱਧ $300,000 ਤੱਕ, ਜਿੰਨੀ ਵਾਰ ਲੋੜ ਹੋਵੇ ਅਰਜ਼ੀ ਦਿਓ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਸਿਖਲਾਈ ਸ਼ੁਰੂ ਹੋਣ ਤੋਂ ਬਾਅਦ ਮੁਆਵਜ਼ੇ ਵਾਸਤੇ ਆਪਣਾ ਕਲੇਮ ਜਮ੍ਹਾਂ ਕਰੋ

ਇੰਪਲੌਇਰ ਟ੍ਰੇਨਿੰਗ ਗ੍ਰਾਂਟ ਬਾਰੇ ਵਧੇਰੇ ਜਾਣੋ

 

ਰੈਸਟੋਰੈਂਟਾਂ, ਪੱਬਾਂ ਅਤੇ ਹੋਟਲਾਂ ਵਿੱਚ ਸ਼ਰਾਬ ਦੀਆਂ ਹੋਲਸੇਲ ਕੀਮਤਾਂ

ਇਹ ਕਿਵੇਂ ਕੰਮ ਕਰਦਾ ਹੈ

  • ਲਾਇਸੈਂਸਸ਼ੁਦਾ ਰੈਸਟੋਰੈਂਟ, ਪੱਬ ਅਤੇ ਹੋਟਲ ਹੁਣ ਸ਼ਰਾਬ ਦੀਆਂ ਰੀਟੇਲ ਕੀਮਤਾਂ ਦੀ ਬਜਾਏ ਹੋਲਸੇਲ ਕੀਮਤਾਂ ‘ਤੇ ਬੀਅਰ, ਵਾਈਨ ਅਤੇ ਸਪਿਰਿਟ ਖ਼ਰੀਦ ਸਕਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਸਥਾਈ ਹੋਲਸੇਲ ਲਿਕਰ ਪ੍ਰਾਈਸਿੰਗ ਬਾਰੇ ਨਿਊਜ਼ ਰੀਲਿਜ਼ ਪੜ੍ਹੋ

 

ਰੈਸਟੋਰੈਂਟਾਂ ਨੂੰ ਅਣਉਚਿਤ ਡਿਲਿਵਰੀ ਫ਼ੀਸਾਂ ਤੋਂ ਬਚਾਉਣਾ

ਇਹ ਕਿਵੇਂ ਕੰਮ ਕਰਦਾ ਹੈ

  • ਰੈਸਟੋਰੈਂਟ ਹੁਣ ਐਪ-ਅਧਾਰਤ ਫ਼ੂਡ ਡਿਲੀਵਰੀ ਕੰਪਨੀਆਂ ਦੁਆਰਾ ਵਸੂਲੀਆਂ ਜਾਂਦੀਆਂ ਅਣਉਚਿਤ ਫ਼ੀਸਾਂ ਤੋਂ ਸਥਾਈ ਤੌਰ ‘ਤੇ ਸੁਰੱਖਿਅਤ ਹਨ
    • ਰੈਸਟੋਰੈਂਟਾਂ ਤੋਂ ਵਸੂਲੀ ਜਾਣ ਵਾਲੀ ਫ਼ੀਸ ਹੁਣ ਔਰਡਰ ਦੇ ਮੁੱਲ ਦੇ 20% ਤੱਕ ਸੀਮਤ ਹੈ
    • ਡਿਲੀਵਰੀ ਕੰਪਨੀਆਂ ਰੈਸਟੋਰੈਂਟਾਂ ਨੂੰ ਆਪਣੀ ਮਰਜ਼ੀ ਅਨੁਸਾਰ ਚੋਣ ਕਰਨ ਲਈ ਵਿਕਲਪਕ, ਵਿਸਤਾਰ ਕੀਤੀਆਂ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੀਆਂ ਹਨ
  • ਡਰਾਈਵਰ ਵੀ ਸੁਰੱਖਿਅਤ ਹਨ
    • ਡਿਲੀਵਰੀ ਕੰਪਨੀਆਂ ਲਾਗਤਾਂ ਦਾ ਭੁਗਤਾਨ ਡਰਾਈਵਰਾਂ ਤੋਂ ਨਹੀਂ ਕਰਵਾ ਸਕਦੀਆਂ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਡਰਾਈਵਰਾਂ ਨੂੰ ਉਨ੍ਹਾਂ ਦਾ ਭੁਗਤਾਨ ਅਤੇ ਗ੍ਰੈਚਿਊਟੀ ਮਿਲੇ
    • ‘ਮਿਨੀਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਨੂੰ ਨਿਯਮਤ ਕਰਨ, ਵਾਹਨ ਸੰਬੰਧੀ ਕੁਝ ਖ਼ਰਚਿਆਂ ਦਾ ਭੁਗਤਾਨ ਕਰਨ ਅਤੇ ਕਾਮਿਆਂ ਨੂੰ ਮੁਆਵਜ਼ਾ ਕਵਰੇਜ (worker’s compensation coverage) ਪ੍ਰਦਾਨ ਕਰਨ ਲਈ ਨਵੇਂ ਰੁਜ਼ਗਾਰ ਮਾਪਦੰਡ 3 ਸਤੰਬਰ, 2024 ਤੋਂ ਲਾਗੂ ਹੋਏ ਸਨ   

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਰੈਸਟੋਰੈਂਟਾਂ ਨੂੰ ਚਾਹੀਦਾ ਹੈ ਕਿ ਉਹ ਸੰਬੰਧਤ ਵਿਧਾਨ ਬਾਰੇ ਜਾਣਕਾਰੀ ਲੈਣ ਅਤੇ ਆਪਣੀ ਫੂਡ ਡਿਲੀਵਰੀ ਸੇਵਾ ਦੇ ਪ੍ਰਦਾਨਕਾਂ ਨਾਲ ਵਿਕਲਪਾਂ ’ਤੇ ਚਰਚਾ ਕਰਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਕਾਰੋਬਾਰ ਲਈ ਢੁੱਕਵੀਂ ਸੇਵਾ ਮਿਲ ਰਹੀ ਹੈ

‘ਫ਼ੂਡ ਡਿਲੀਵਰੀ ਸਰਵਿਸ ਫ਼ੀ ਐਕਟ’ (Food Delivery Service Fee Act) ਬਾਰੇ ਵਧੇਰੇ ਜਾਣੋ

ਗਿੱਗ ਵਰਕਰਾਂ ਲਈ ਵਾਜਬ ਤਨਖਾਹ ਅਤੇ ਮੁੱਢਲੀਆਂ ਸੁਰੱਖਿਆਵਾਂ ਬਾਰੇ ਵਧੇਰੇ ਜਾਣੋ



ਬਿਜਲੀ ਦੇ ਖ਼ਰਚਿਆਂ ਵਿੱਚ ਮਦਦ

ਪਰਿਵਾਰ ਘਰਾਂ ਨੂੰ ਵਧੇਰੇ ਊਰਜਾ ਕੁਸ਼ਲ ਬਣਾਉਣ ਲਈ ਹਾਇਡਰੋ ਦੇ ਘੱਟ ਰੇਟਾਂ ਅਤੇ ਰਿਬੇਟਾਂ ਨਾਲ ਊਰਜਾ ਦੇ ਬਿੱਲਾਂ ਨੂੰ ਘੱਟ ਰੱਖ ਸਕਦੇ ਹਨ।

ਬੀ ਸੀ ਹਾਇਡਰੋ ਦੇ ਰੇਟਾਂ ਨੂੰ ਘੱਟ ਰੱਖਣਾ

ਬੀ ਸੀ ਹਾਇਡਰੋ (BC Hydro) ਦੇ ਗਾਹਕ ਉੱਤਰੀ ਅਮਰੀਕਾ ਵਿੱਚ ਸਭ ਤੋਂ ਘੱਟ ਊਰਜਾ ਦਰਾਂ ਦਾ ਭੁਗਤਾਨ ਕਰਦੇ ਆ ਰਹੇ ਹਨ।

ਹੀਟ ਪੰਪ ਲਈ ਰਿਬੇਟ

ਆਮਦਨ ਦੇ ਅਧਾਰ ‘ਤੇ ਯੋਗ ਘਰ ਮਾਲਕ ਅਤੇ ਕਿਰਾਏਦਾਰ ਹੀਟ-ਪੰਪ ਵਿੱਚ ਤਬਦੀਲ ਕਰਨ ਦੇ ਸ਼ੁਰੂਆਤੀ ਖ਼ਰਚਿਆਂ ਦਾ ਭੁਗਤਾਨ ਕਰਨ ਲਈ $19,000 ਤੱਕ ਦੀ ਮਦਦ ਪ੍ਰਾਪਤ ਕਰ ਸਕਦੇ ਹਨ। 

ਘਰਾਂ ਦੀ ਰੈਨੋਵੇਸ਼ਨ ਲਈ ਰਿਬੇਟ

ਘਰਾਂ ਨੂੰ ਊਰਜਾ ਪੱਖੋਂ ਵਧੇਰੇ ਕੁਸ਼ਲ (energy efficient) ਬਣਾਉਣ ਲਈ ਯੋਗ ਰੈਨੋਵੇਸ਼ਨਾਂ ਲਈ ਇੱਕ ਪਰਿਵਾਰ ਨੂੰ $14,500 ਤੱਕ ਦੀ ਰਕਮ ਰਿਬੇਟਾਂ ਵਿੱਚ ਮਿਲ ਸਕਦੀ ਹੈ। ਇਸ ਲਈ ਔਨਲਾਈਨ ਅਰਜ਼ੀ ਦਿਓ।

ਬੀ ਸੀ ਹੋਮ ਐਨਰਜੀ ਪਲੈਨਰ (BC Home Energy Planner)

ਆਪਣੇ ਘਰ ਨੂੰ ਹੋਰ ਕੁਸ਼ਲ ਬਣਾਉਣ ਲਈ ਅਤੇ ਊਰਜਾ ਬਿੱਲਾਂ 'ਤੇ ਬੱਚਤ ਕਰਨ ਲਈ ਮੁਫਤ ਔਨਲਾਈਨ ਸੇਵਾ ਦੀ ਵਰਤੋਂ ਕਰੋ।

 

 

 

ਬੀ ਸੀ ਹਾਇਡਰੋ ਦੇ ਰੇਟਾਂ ਨੂੰ ਘੱਟ ਰੱਖਣਾ

ਇਹ ਕਿਸ ਤਰ੍ਹਾਂ ਕੰਮ ਕਰਦਾ ਹੈ

  • ਬੀ ਸੀ ਹਾਇਡਰੋ ਦੇ ਗਾਹਕ ਨੌਰਥ ਅਮਰੀਕਾ ਵਿੱਚ ਸਭ ਤੋਂ ਘੱਟ ਬਿਜਲੀ ਦੇ ਬਿੱਲ ਭਰਨ ਵਾਲਿਆਂ ਵਿੱਚੋਂ ਹਨ ਅਤੇ ਐਲਬਰਟਾ ਵਾਸੀਆਂ ਦੇ ਭੁਗਤਾਨਾਂ ਨਾਲੋਂ ਲਗਭਗ ਅੱਧਾ ਭੁਗਤਾਨ ਕਰਦੇ ਹਨ
  • 2026-27 ਲਈ ਦਰਾਂ ਵਿੱਚ 3.75% ਦਾ ਵਾਧਾ ਨਿਰਧਾਰਤ ਕੀਤਾ ਗਿਆ ਹੈ – ਇਸਦਾ ਮਤਲਬ $100 ਦੇ ਬਿੱਲ 'ਤੇ ਪ੍ਰਤੀ ਮਹੀਨਾ $3.75 ਦਾ ਵਾਧਾ ਹੈ
  • ਰੇਟਾਂ ਨੂੰ ਲਗਾਤਾਰ 8 ਸਾਲਾਂ ਲਈ ਮਹਿੰਗਾਈ ਦੀ ਦਰ ਤੋਂ ਘੱਟ ਰੱਖਿਆ ਗਿਆ ਹੈ (2017-18 ਤੋਂ ਲੈ ਕੇ ਮਹਿੰਗਾਈ ਦੀ ਦਰ ਨਾਲੋਂ 12.4% ਘੱਟ)

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ ਹੈ

ਹੋਰ ਜਾਣੋ

ਲੋਕਾਂ ਦੇ ਬਿਜਲੀ ਦੇ ਬਿੱਲਾਂ ‘ਤੇ ਬੱਚਤ ਕਰਵਾਉਣੀ

 

ਹੀਟ ਪੰਪ ਲਈ ਰਿਬੇਟ

ਇਹ ਕਿਵੇਂ ਕੰਮ ਕਰਦਾ ਹੈ

  • ਆਮਦਨੀ ਦੇ ਅਧਾਰ 'ਤੇ ਯੋਗ ਘਰ ਮਾਲਕ ਅਤੇ ਕਿਰਾਏਦਾਰ ਜੋ ਯੋਗ ਘਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਹੀਟ ਪੰਪ ਲਗਵਾਉਣ ਦੇ ਖ਼ਰਚੇ ਲਈ 100% ਤੱਕ ਦੀ ਰਿਬੇਟ ਮਿਲ ਸਕਦੀ ਹੈ, ਜਿਸ ਵਿੱਚ ਇਲੈਕਟ੍ਰਿਕਲ ਅੱਪਗ੍ਰੇਡ ਵੀ ਸ਼ਾਮਲ ਹਨ।
  • ਰਿਬੇਟ ਪਹਿਲਾਂ ਹੀ ਲਾਗੂ ਕੀਤੇ ਜਾ ਸਕਦੇ ਹਨ, ਇਸ ਲਈ ਤੁਹਾਨੂੰ ਪੂਰੀ ਰਕਮ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
  • ਬਿਨੈਕਾਰਾਂ ਕੋਲ ਲਾਜ਼ਮੀ ਤੌਰ 'ਤੇ ਇਹ ਹੋਣੇ ਚਾਹੀਦੇ ਹਨ:
    • ਬੀ ਸੀ ਹਾਇਡਰੋ, ਫੋਰਟਿਸ ਬੀ ਸੀ ਜਾਂ ਮਿਊਂਨਿਸੀਪਲ ਯੂਟਿਲਿਟੀ ਵਾਲਾ ਇੱਕ ਯੂਟਿਲਿਟੀ ਖਾਤਾ (ਕਿਸੇ ਸਟ੍ਰੈਟਾ ਜਾਂ ਮਕਾਨ ਮਾਲਕ ਦੇ ਨਾਮ 'ਤੇ ਖਾਤੇ ਯੋਗ ਨਹੀਂ ਹਨ)
    • ਜੇ ਲਾਗੂ ਹੋਵੇ, ਤਾਂ ਮਕਾਨ ਮਾਲਕ, ਸਟ੍ਰੈਟਾ ਕਾਰਪੋਰੇਸ਼ਨ ਜਾਂ ਇਕੁਇਟੀ ਕੋ-ਔਪ ਤੋਂ ਸਹਿਮਤੀ

ਰਿਬੇਟ ਦੀ ਰਕਮ

  • ਘਰ: ਸਿੰਗਲ ਫੈਮਿਲੀ ਹੋਮ, ਮੋਬਾਈਲ ਹੋਮ, ਡੁਪਲੈਕਸ, ਟ੍ਰਿਪਲੈਕਸ, 4-5 ਯੂਨਿਟ ਵਾਲੇ ਮਲਟੀਪਲੈਕਸ, ਰੋ-ਹੋਮਜ਼ ਅਤੇ ਨਾਲ-ਨਾਲ ਸਥਿਤ ਟਾਊਨਹੋਮਾਂ ਵਿੱਚ ਡਕਟ ਵਾਲੇ ਹੀਟ ਪੰਪਾਂ (ducted heat pumps) ਲਈ $19,000 ਤੱਕ।
  • ਕੌਂਡੋ ਅਤੇ ਅਪਾਰਟਮੈਂਟ: ਕੌਂਡੋ, ਅਪਾਰਟਮੈਂਟ ਅਤੇ ਹੋਰ ਮਲਟੀ-ਯੂਨਿਟ ਇਮਾਰਤਾਂ ਵਿੱਚ ਵਿਅਕਤੀਗਤ ਯੂਨਿਟਾਂ ਲਈ ਡਕਟ-ਰਹਿਤ (ductless) ਹੀਟ ਪੰਪ ਅਤੇ ਵਾਟਰ ਹੀਟਰਾਂ ਲਈ $8,500 ਤੱਕ।
  • ਤੁਹਾਡੀ ਰਿਬੇਟ ਦੀ ਰਕਮ ਇਸ 'ਤੇ ਨਿਰਭਰ ਹੈ:
    • ਤੁਹਾਡੀ ਪਰਿਵਾਰਕ ਆਮਦਨ
    • ਤੁਹਾਡੇ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ
    • ਤੁਸੀਂ ਇਸ ਸਮੇਂ ਆਪਣੇ ਘਰ ਨੂੰ ਕਿਵੇਂ ਗਰਮ ਕਰਦੇ ਹੋ (ਤੇਲ, ਗੈਸ, ਪ੍ਰੋਪੇਨ, ਬਿਜਲੀ ਜਾਂ ਲੱਕੜ)
    • ਹੀਟ ਪੰਪ ਦੀ ਕਿਸਮ
    • ਤੁਹਾਡਾ ਘਰ ਕਿੱਥੇ ਸਥਿਤ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਖਰੀਦਣ ਤੋਂ ਪਹਿਲਾਂ ਔਨਲਾਈਨ ਅਰਜ਼ੀ ਦਿਓ
  • ਜੇ ਤੁਹਾਡੇ ਕੋਈ ਸਵਾਲ ਹਨ ਤਾਂ ‘ਐਨਰਜੀ ਕੋਚ’ (Energy Coach) ਨੂੰ ਸੰਪਰਕ ਕਰੋ

ਆਪਣੀ ਕਲੀਨ ਬੀ ਸੀ (CleanBC) ਹੀਟ ਪੰਪ ਰਿਬੇਟ ਰਕਮ ਪਤਾ ਕਰੋ

 

ਘਰਾਂ ਦੀ ਰੈਨੋਵੇਸ਼ਨ ਲਈ ਰਿਬੇਟਾਂ

ਇਹ ਕਿਵੇਂ ਕੰਮ ਕਰਦਾ ਹੈ

  • ਪਰਿਵਾਰਾਂ ਨੂੰ ਬਿਜਲੀ ਦੀ ਵਧੇਰੇ ਬੱਚਤ ਕਰਨ ਵਾਲਾ  (energy efficient) ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਰੈਨੋਵੇਸ਼ਨਾਂ ਲਈ ਯੋਗ ਪਰਿਵਾਰ $14,500 ਤੱਕ ਦੀ ਰਕਮ ਰਿਬੇਟਾਂ ਵਿੱਚ ਲੈ ਸਕਦੇ ਹਨ:
    • ਇਨਸੂਲੇਸ਼ਨ ਲਈ $5,500
    • ਖਿੜਕੀਆਂ ਅਤੇ ਦਰਵਾਜ਼ਿਆਂ ਲਈ $2,000
    • ਬਿਜਲੀ ਨਾਲ ਹੀਟ ਕੀਤੇ ਜਾਂਦੇ ਘਰਾਂ ਵਿੱਚ ਹੀਟ ਪੰਪ ਲਗਵਾਉਣ ਲਈ $4,000
    • ਇਲੈਕਟ੍ਰਿਕਲ ਵਾਟਰ ਹੀਟਿੰਗ ਵਾਲੇ ਹੀਟ ਪੰਪ ਵਾਟਰ ਹੀਟਰਾਂ ਲਈ $1,000
    • ਇੱਕ ਤੋਂ ਜ਼ਿਆਦਾ ਅਪਗ੍ਰੇਡਾਂ ਨੂੰ ਪੂਰਾ ਕਰਨ ਲਈ $2,000 ਬੋਨਸ
  • ਬੀ ਸੀ ਹਾਇਡਰੋ, ਫੋਰਟਿਸ ਬੀ ਸੀ, ਜਾਂ ਕਿਸੇ ਮਿਊਂਨਿਸਿਪਲ ਯੁਟਿਲਿਟੀ ਪ੍ਰਦਾਤਾ ਦੇ ਨਾਲ ਰੈਜ਼ੀਡੈਂਸ਼ੀਅਲ ਯੁਟਿਲਿਟੀ ਖਾਤਾ ਹੋਣਾ ਜ਼ਰੂਰੀ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਯੋਗ ਉਤਪਾਦਾਂ ਅਤੇ ਸ਼ਰਤਾਂ ਦੀ ਸੂਚੀ ਨੂੰ ਪੜ੍ਹੋ ਅਤੇ ਜਾਣੋ
  • ਜੇ ਲੋੜ ਪਵੇ ਤਾਂ ਕਿਸੇ ਯੋਗਤਾ ਪ੍ਰਾਪਤ ਕੰਨਟ੍ਰੈਕਟਰ ਦੁਆਰਾ ਅਪਗ੍ਰੇਡ ਅਤੇ ਇੰਸਟਾਲ ਕਰਵਾਉਣ ਲਈ ਭੁਗਤਾਨ ਕਰੋ
  • ਇਨਵੌਇਸ (invoice) ਦੀ ਮਿਤੀ ਦੇ 6 ਮਹੀਨਿਆਂ ਦੇ ਅੰਦਰ ਰਿਬੇਟ ਲਈ ਔਨਲਾਈਨ ਅਰਜ਼ੀ ਦਿਓ

ਕਲੀਨ ਬੀ ਸੀ ਹੋਮ ਰੈਨੋਵੇਸ਼ਨ ਰਿਬੇਟ (CleanBC home renovation rebate) ਬਾਰੇ ਹੋਰ ਜਾਣੋ

 

ਬੀ ਸੀ ਹੋਮ ਐਨਰਜੀ ਪਲੈਨਰ

ਇਹ ਕਿਵੇਂ ਕੰਮ ਕਰਦਾ ਹੈ

  • ਇਹ ਸਮਝਣ ਲਈ ਕਿ ਤੁਹਾਡੇ ਘਰ ਵਿੱਚ ਕਿੰਨੀ ਊਰਜਾ ਵਰਤੀ ਜਾ ਰਹੀ ਹੈ ਅਤੇ ਊਰਜਾ ਬਿੱਲਾਂ 'ਤੇ ਬੱਚਤ ਕਰਨ ਲਈ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਮੁਫਤ ਔਨਲਾਈਨ ‘ਬੀ ਸੀ ਹੋਮ ਐਨਰਜੀ ਪਲੈਨਰ’ ਦੀ ਵਰਤੋਂ ਕਰੋ।
  • ਪਲੈਨਰ ਤੁਹਾਨੂੰ ਇਹ ਸਿੱਖਣ ਵਿੱਚ ਮਦਦ ਕਰ ਸਕਦਾ ਹੈ:
    • ਤੁਹਾਡੇ ਘਰ ਦਾ ਊਰਜਾ ਕੁਸ਼ਲਤਾ ਸਕੋਰ
    • ਸੁਧਾਰ ਲਈ ਕੀਤੀਆਂ ਕਿਸ ਕਿਸਮ ਦੀਆਂ ਤਬਦੀਲੀਆਂ ਦਾ ਸਭ ਤੋਂ ਵੱਡਾ ਪ੍ਰਭਾਵ ਪਵੇਗਾ
    • ਆਪਣੇ ਘਰ ਨੂੰ ਵਧੇਰੇ ਅਰਾਮਦਾਇਕ ਕਿਵੇਂ ਬਣਾਉਣਾ ਹੈ
    • ਅਤਿਅੰਤ ਮੌਸਮ ਦੀਆਂ ਘਟਨਾਵਾਂ ਲਈ ਆਪਣੇ ਘਰ ਨੂੰ ਕਿਵੇਂ ਤਿਆਰ ਕਰਨਾ ਹੈ
    • ਘਰ ਵਿੱਚ ਤਬਦੀਲੀਆਂ ਕਰਨ ਵਿੱਚ ਮਦਦ ਕਰਨ ਲਈ ਛੋਟਾਂ ਅਤੇ ਰਜਿਸਟਰਡ ਕੌਂਟ੍ਰੈਕਟਰਾਂ ਬਾਰੇ ਜਾਣਕਾਰੀ

ਕੌਣ ਯੋਗ ਹੈ

  • ਸਿੰਗਲ ਫੈਮਿਲੀ ਹੋਮ, ਜ਼ਿਆਦਾਤਰ ਟਾਊਨਹਾਊਸ, ਡੁਪਲੈਕਸ, ਟ੍ਰਿਪਲੈਕਸ, ਰੋ-ਹੋਮਜ਼ ਅਤੇ ਮੈਨਿਊਫ਼ੈਕਚਰਡ ਹੋਮਜ਼ ਵਿੱਚ ਰਹਿਣ ਵਾਲੇ ਮਕਾਨ ਮਾਲਕ ਅਤੇ ਕਿਰਾਏਦਾਰ
  • ਇਹ ਪਲੈਨਰ ਕੌਂਡੋਮੀਨੀਅਮ, ਅਪਾਰਟਮੈਂਟ ਜਾਂ ਹੋਰ ਬਹੁ-ਯੂਨਿਟ ਇਮਾਰਤਾਂ ਲਈ ਉਪਲਬਧ ਨਹੀਂ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਬੀ ਸੀ ਹੋਮ ਐਨਰਜੀ ਪਲੈਨਰ ਵਿੱਚ ਲੌਗ-ਇਨ ਕਰੋ
  • ਇੱਕ ਛੋਟੀ ਪ੍ਰਸ਼ਨਾਵਲੀ ਦਾ ਜਵਾਬ ਦਿਓ
  • ਆਪਣੀ ਘਰੇਲੂ ਊਰਜਾ ਰਿਪੋਰਟ ਦੀ ਸਮੀਖਿਆ ਕਰੋ
  • ਫੈਸਲਾ ਕਰੋ ਕਿ ਤੁਸੀਂ ਕੀ ਤਬਦੀਲੀਆਂ ਕਰਨਾ ਚਾਹੁੰਦੇ ਹੋ
  • ਇੱਕ ਵਿਅਕਤੀਗਤ ਘਰੇਲੂ ਊਰਜਾ ਯੋਜਨਾ ਪ੍ਰਾਪਤ ਕਰੋ

ਆਪਣੇ ਘਰ ਦੀ ਊਰਜਾ ਕੁਸ਼ਲਤਾ ਬਾਰੇ ਜਾਣੋ

 


ਆਵਾਜਾਈ ਵਿੱਚ ਬੱਚਤ

3.6 ਮਿਲੀਅਨ ਡਰਾਈਵਰਾਂ ਨੂੰ ਸਾਲ 2025 ਵਿੱਚ $110 ਦੀ ICBC ਰਿਬੇਟ ਮਿਲੀ ਅਤੇ ਉਹ 7 ਸਾਲਾਂ ਤੋਂ ‘ਫ਼੍ਰੋਜ਼ਨ ਬੇਸਿਕ ਰੇਟਸ’ (ਪਹਿਲਾਂ ਤੋਂ ਨਿਰਧਾਰਤ ਮੁੱਢਲੀਆਂ ਦਰਾਂ ਜਿਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ) ਤੋਂ ਲਾਭ ਲੈ ਰਹੇ ਹਨ। 

ICBC ਰਿਬੇਟ ਅਤੇ ਫ਼੍ਰੋਜ਼ਨ ਰੇਟ

ਯੋਗ ਡਰਾਈਵਰਾਂ ਨੂੰ 2025 ਵਿੱਚ ਔਟੋਮੈਟਿਕ ਢੰਗ ਨਾਲ $110 ਦੀ ਰਿਬੇਟ ਮਿਲੀ ਅਤੇ ਮੁੱਢਲੀਆਂ ਦਰਾਂ ਮਾਰਚ 2027 ਤੱਕ ਨਿਰਧਾਰਤ ਰਹਿਣਗੀਆਂ – ਜਿਸ ਨਾਲ ਦਰਾਂ ਵਿੱਚ ਕੋਈ ਵੀ ਵਾਧਾ ਕੀਤੇ ਨੂੰ ਕੁੱਲ 7 ਸਾਲ ਹੋ ਜਾਣਗੇ। 

ਪੁਲਾਂ ‘ਤੇ ਕੋਈ ਟੋਲ ਨਹੀਂ

ਡਰਾਈਵਰ ਹੁਣ ਪੋਰਟ ਮੈਨ ਅਤੇ ਗੋਲਡਨ ਈਅਰਜ਼ ਬ੍ਰਿਜ ‘ਤੇ ਟੋਲ ਅਦਾ ਨਹੀਂ ਕਰਦੇ, ਜਿਸ ਨਾਲ ਯਾਤਰੀਆਂ ਨੂੰ $1,500/ ਸਾਲ ਅਤੇ ਕਮਰਸ਼ੀਅਲ ਡਰਾਈਵਰਾਂ ਨੂੰ $4,500/ਸਾਲ ਤੱਕ ਦੀ ਬੱਚਤ ਹੁੰਦੀ ਹੈ।

ਫ਼ੈਰੀ ਦੇ ਕਿਰਾਏ ਨੂੰ ਕਿਫ਼ਾਇਤੀ ਰੱਖਣਾ

ਜਿਹੜੇ ਲੋਕ ਕੰਮ ‘ਤੇ ਜਾਣ, ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਨਿਪਟਾਉਣ ਜਾਂ ਆਪਣੇ ਅਜ਼ੀਜ਼ਾਂ ਨੂੰ ਮਿਲਣ ਲਈ ਬੀ ਸੀ ਫ਼ੈਰੀਜ਼ (BC Ferries) ‘ਤੇ ਨਿਰਭਰ ਕਰਦੇ ਹਨ, ਉਨ੍ਹਾਂ ਲਈ ਕਿਰਾਏ ਨੂੰ ਕਿਫ਼ਾਇਤੀ ਰੱਖਣ ਲਈ ਉਸ ਨੂੰ ਬਹੁਤ ਜ਼ਿਆਦਾ ਵਾਧੇ ਤੋਂ ਸੁਰੱਖਿਅਤ ਰੱਖਿਆ ਗਿਆ ਹੈ।

EV ਚਾਰਜਰ ਰਿਬੇਟ

ਘਰ ਅਤੇ ਕੰਮ ਦੀਆਂ ਥਾਂਵਾਂ ‘ਤੇ EV ਚਾਰਜਰ ਲਗਾਉਣ ‘ਤੇ ਪੈਸੇ ਬਚਾਓ। ਔਨਲਾਈਨ ਅਰਜ਼ੀ ਦਿਓ।

ਮੁਫ਼ਤ ਜਾਂ ਘੱਟ ਲਾਗਤ ਵਾਲੀ ਟ੍ਰਾਂਜ਼ਿਟ

12 ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਵਿੱਚ ਟ੍ਰਾਂਜ਼ਿਟ ‘ਤੇ ਸਵਾਰੀ ਕਰ ਸਕਦੇ ਹਨ। ਯੋਗ ਵਿਦਿਆਰਥੀ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਅਪੰਗਤਾਵਾਂ ਵਾਲੇ ਲੋਕ ਘਟਾਈ ਗਈ ਕੀਮਤ ‘ਤੇ ਬੱਸ ਪਾਸ ਲੈ ਸਕਦੇ ਹਨ।

 

 

ICBC ਰਿਬੇਟ ਅਤੇ ਨਿਰਧਾਰਤ ਰੇਟ

ਇਹ ਕਿਵੇਂ ਕੰਮ ਕਰਦਾ ਹੈ

  • ਇਨਸ਼ੋਰੈਂਸ ਨੂੰ ਕਿਫ਼ਾਇਤੀ ਰੱਖਣ ਲਈ, ਜ਼ਿਆਦਾਤਰ ICBC ਗਾਹਕਾਂ ਨੂੰ 2025 ਵਿੱਚ ਔਟੋਮੈਟਿਕ ਢੰਗ ਨਾਲ $110 ਦੀ ਰਿਬੇਟ ਮਿਲੀ
  • ਮੁੱਢਲੀਆਂ ਦਰਾਂ ਮਾਰਚ 2027 ਤੱਕ ਨਿਰਧਾਰਤ ਰਹਿਣਗੀਆਂ – ਜਿਸ ਨਾਲ ਦਰਾਂ ਵਿੱਚ ਕੋਈ ਵੀ ਵਾਧਾ ਕੀਤੇ ਨੂੰ ਕੁੱਲ 7 ਸਾਲ ਹੋ ਜਾਣਗੇ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ
 

ਬ੍ਰਿਜ ਟੋਲ ਖਤਮ ਕਰ ਦਿੱਤੇ ਗਏ ਹਨ

ਇਹ ਕਿਵੇਂ ਕੰਮ ਕਰਦਾ ਹੈ

  • ਪੋਰਟ ਮੈਨ ਅਤੇ ਗੋਲਡਨ ਈਅਰਜ਼ ਬ੍ਰਿਜ ‘ਤੇ ਬ੍ਰਿਜ ਟੋਲ ਸਤੰਬਰ 2017 ਵਿੱਚ ਨਿਰਧਾਰਤ ਸਮੇਂ ਤੋਂ ਕਈ ਸਾਲਾਂ ਪਹਿਲਾਂ ਖਤਮ ਕਰ ਦਿੱਤੇ ਗਏ ਸਨ ਤਾਂ ਜੋ ਡਰਾਈਵਰਾਂ ਦੇ ਪੈਸਿਆਂ ਦੀ ਬੱਚਤ ਕੀਤੀ ਜਾ ਸਕੇ ਅਤੇ ਹੋਰ ਰੂਟਾਂ ‘ਤੇ ਆਵਾਜਾਈ ਦੇ ਸਮੇਂ ਨੂੰ ਘੱਟ ਕੀਤਾ ਜਾ ਸਕੇ
  • ਯਾਤਰੀ ਪ੍ਰਤੀ ਸਾਲ $1,500 ਅਤੇ ਕਮਰਸ਼ੀਅਲ ਡਰਾਈਵਰ ਪ੍ਰਤੀ ਸਾਲ $4,500 ਤੱਕ ਦੀ ਬੱਚਤ ਕਰਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ

ਬ੍ਰਿਜ ਟੋਲ ਖਤਮ ਹੋਣ ਬਾਰੇ ਨਿਊਜ਼ ਰੀਲਿਜ਼ ਪੜ੍ਹੋ

 

ਫ਼ੈਰੀ ਦੇ ਕਿਰਾਏ ਨੂੰ ਕਿਫ਼ਾਇਤੀ ਰੱਖਣਾ

ਇਹ ਕਿਵੇਂ ਕੰਮ ਕਰਦਾ ਹੈ

  • ਜਿਹੜੇ ਲੋਕ ਕੰਮ ‘ਤੇ ਜਾਣ, ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਨਿਪਟਾਉਣ ਜਾਂ ਆਪਣੇ ਅਜ਼ੀਜ਼ਾਂ ਨੂੰ ਮਿਲਣ ਲਈ ਬੀ ਸੀ ਫ਼ੈਰੀਜ਼ ਦੇ ਸਫ਼ਰ ‘ਤੇ ਨਿਰਭਰ ਹਨ, ਉਨ੍ਹਾਂ ਲਈ ਕਿਰਾਏ ਨੂੰ ਕਿਫ਼ਾਇਤੀ ਰੱਖਣ ਲਈ ਉਸ ਨੂੰ ਬਹੁਤ ਜ਼ਿਆਦਾ ਵਾਧੇ ਤੋਂ ਸੁਰੱਖਿਅਤ ਰੱਖਿਆ ਗਿਆ ਹੈ
  • ਵੱਧ ਰਹੇ ਖਰਚੇ ਅਤੇ ਵੱਧਦੀ ਮਹਿੰਗਾਈ ਕਾਰਨ, ਕਿਰਾਏਆਂ ਵਿੱਚ 2028 ਤੱਕ ਹਰ ਸਾਲ 9.2% ਤੋਂ ਵੱਧ ਵਾਧਾ ਹੋਣ ਦਾ ਅਨੁਮਾਨ ਸੀ। ਇਸ ਦੀ ਬਜਾਏ, ਬੀ.ਸੀ. ਸਰਕਾਰ ਨੇ ਕਿਰਾਏ ਵਿੱਚ ਵਾਧੇ ਨੂੰ ਪ੍ਰਤੀ ਸਾਲ 3% ਤੋਂ ਥੱਲੇ ਰੱਖਣ ਵਿੱਚ ਮਦਦ ਕਰਨ ਲਈ ਨਵੀਂ ਫੰਡਿੰਗ ਵਿੱਚ $500 ਮਿਲੀਅਨ ਦਾ ਨਿਵੇਸ਼ ਕੀਤਾ, ਅਤੇ ਉਹਨਾਂ ਲੋਕਾਂ ਲਈ ਭਰੋਸੇਯੋਗ ਅਤੇ ਟਿਕਾਊ ਫੈਰੀ ਸੇਵਾਵਾਂ ਦਾ ਸਮਰਥਨ ਕਰਨ ਦਾ ਵਚਨ ਦਿੱਤਾ ਜੋ ਇਨ੍ਹਾਂ ‘ਤੇ ਨਿਰਭਰ ਹਨ।
  • ਬਜ਼ੁਰਗ ਵੀ ਪ੍ਰਮੁੱਖ ਰੂਟਾਂ ‘ਤੇ ਸੋਮਵਾਰ ਤੋਂ ਵੀਰਵਾਰ ਮੁਫ਼ਤ ‘ਚ ਸਫ਼ਰ ਕਰ ਸਕਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ

ਬੀ ਸੀ ਫ਼ੈਰੀਜ਼ ਲਈ ਫੰਡਿੰਗ ਬਾਰੇ ਨਿਊਜ਼ ਰਿਲੀਜ਼ ਪੜ੍ਹੋ

 

ਘਰਾਂ ਅਤੇ ਕਾਰੋਬਾਰਾਂ ਲਈ EV ਚਾਰਜਰ ਰਿਬੇਟ

ਇਹ ਕਿਵੇਂ ਕੰਮ ਕਰਦਾ ਹੈ

  • ਘਰਾਂ ਅਤੇ ਕੰਮ ਦੀਆਂ ਥਾਂਵਾਂ ਲਈ EV ਚਾਰਜਿੰਗ ਸਟੇਸ਼ਨ ਖਰੀਦਣ ਅਤੇ ਸਥਾਪਤ ਕਰਨ ਲਈ ਰਿਬੇਟ ਲਓ
    • ਹੋਮ ਚਾਰਜਰ – ਸਿੰਗਲ-ਫੈਮਿਲੀ, ਡੂਪਲੈਕਸ ਅਤੇ ਸੈਮੀ-ਡਿਟੈਚਡ ਘਰਾਂ ਵਿੱਚ ਲੈਵਲ 2 (240 ਵੋਲਟ) ਚਾਰਜਿੰਗ ਸਟੇਸ਼ਨ ਲਗਵਾਉਣ ਲਈ 50% ($350 ਤੱਕ) ਰਿਬੇਟ ਲਓ
    • ਬਹੁ-ਯੂਨਿਟ ਰੈਜ਼ਿਡੈਂਸ਼ੀਅਲ ਇਮਾਰਤਾਂ - EV Ready ਪਲਾਨ, ਲੋੜੀਂਦੀ ਢਾਂਚਾਗਤ ਸੁਵਿਧਾਵਾਂ ਅਤੇ ਚਾਰਜਰਾਂ ਦੀ ਲਾਗਤ ਵਿੱਚ ਮਦਦ ਲਈ ਪ੍ਰਤੀ ਇਮਾਰਤ $137,000 ਤੱਕ ਲਓ
    • ਕੰਮ ਦੀਆਂ ਥਾਂਵਾਂ – 50% ਰੀਬੇਟ ਲਓ (ਹਰੇਕ ਕੰਮ ਦੀ ਥਾਂ ਲਈ ਵੱਧ ਤੋਂ ਵੱਧ $14,000 ਤੱਕ)
    • ਇੰਡੀਜਨਸ ਭਾਈਚਾਰੇ – ਘਰ ਅਤੇ ਕੰਮ ਦੀਆਂ ਥਾਂਵਾਂ ਲਈ ਪ੍ਰਤੀ ਚਾਰਜਿੰਗ ਸਟੇਸ਼ਨ 75% ਰਿਬੇਟ ਲਓ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਵਧੇਰੇ ਜਾਣੋ ਅਤੇ ਆਪਣੇ ਬਿਜਲੀ ਪ੍ਰਦਾਨਕ ਰਾਹੀਂ ਔਨਲਾਈਨ ਅਰਜ਼ੀ ਦਿਓ। ਕੁਝ ਪ੍ਰੋਗਰਾਮਾਂ ਨੂੰ ਪ੍ਰੀ-ਅਪ੍ਰੂਵਲ (ਪਹਿਲਾਂ ਤੋਂ ਮਨਜ਼ੂਰਸ਼ੁਦਾ ਹੋਣ) ਦੀ ਲੋੜ ਹੁੰਦੀ ਹੈ

EV ਚਾਰਜਰ ਰਿਬੇਟ ਪ੍ਰੋਗਰਾਮ ਬਾਰੇ ਵਧੇਰੇ ਜਾਣੋ

 

ਮੁਫ਼ਤ ਜਾਂ ਘੱਟ ਲਾਗਤ ਵਾਲੀ ਟ੍ਰਾਂਜ਼ਿਟ

ਬੱਚਿਆਂ ਲਈ ਮੁਫ਼ਤ ਟ੍ਰਾਂਜ਼ਿਟ

  • ਬੀ ਸੀ ਟ੍ਰਾਂਜ਼ਿਟ ਅਤੇ ਟ੍ਰਾਂਸਲਿੰਕ ਸੇਵਾਵਾਂ ‘ਤੇ 12 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਵਿੱਚ ਸਫ਼ਰ ਕਰ ਸਕਦੇ ਹਨ, ਜਿਸ ਵਿੱਚ ਹੈਂਡੀ ਡਾਰਟ (HandyDart), ਸਕਾਈਟ੍ਰੇਨ, ਸੀਬੱਸ ਅਤੇ ਵੈਸਟ ਕੋਸਟ ਐਕਸਪ੍ਰੈਸ ਸ਼ਾਮਲ ਹਨ
  • ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਬੱਚਿਆਂ ਨੂੰ ਬੋਰਡ ਕਰਨ ਲਈ ਆਈ.ਡੀ. ਜਾਂ ਟ੍ਰਾਂਜ਼ਿਟ ਪਾਸ ਦੀ ਲੋੜ ਨਹੀਂ
  • ਕਿਸੇ ਬਾਲਗ ਨੂੰ ਛੋਟੇ ਬੱਚਿਆਂ ਨਾਲ, ਜਾਂ ਉਨ੍ਹਾਂ ਬੱਚਿਆਂ ਨਾਲ ਜਾਣ ਦੀ ਲੋੜ ਪੈ ਸਕਦੀ ਹੈ ਜੋ ਹੈਂਡੀਡਾਰਟ, ਸਮੁੰਦਰੀ ਜਾਂ ਰੇਲ ਸੇਵਾਵਾਂ ਰਾਹੀਂ ਸਵਾਰੀ ਕਰ ਰਹੇ ਹੋਣ

ਤੁਹਾਡੇ ਭਾਈਚਾਰੇ ਵਿੱਚ ਬੱਚਿਆਂ ਲਈ ਮੁਫ਼ਤ ਟ੍ਰਾਂਜ਼ਿਟ ਕਿਵੇਂ ਕੰਮ ਕਰਦੀ ਹੈ, ਇਸ ਬਾਰੇ ਵਧੇਰੇ ਜਾਣੋ

ਬੀ ਸੀ ਬੱਸ ਪ੍ਰੋਗਰਾਮ

ਬੀ ਸੀ ਬੱਸ ਪਾਸ ਪ੍ਰੋਗਰਾਮ ਬਾਰੇ ਵਧੇਰੇ ਜਾਣੋ

ਮੈਟਰੋ ਵੈਨਕੂਵਰ ਵਿੱਚ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਯੂ-ਪਾਸ ਬੀ ਸੀ (U-Pass BC)

  • ਮੈਟਰੋ ਵੈਨਕੂਵਰ ਇਲਾਕੇ ਦੇ ਅੰਦਰ ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਜਾਣ ਵਾਲੇ ਯੋਗ ਵਿਦਿਆਰਥੀਆਂ ਨੂੰ ਟ੍ਰਾਂਸਲਿੰਕ ਬੱਸ, ਸੀਬੱਸ ਅਤੇ ਸਕਾਈਟ੍ਰੇਨ ਸੇਵਾਵਾਂ ਤੱਕ ਪਹੁੰਚ ਲਈ ਆਪਣੇ ਆਪ ਯੂ-ਪਾਸ ਦਿੱਤਾ ਜਾਂਦਾ ਹੈ, ਅਤੇ ਵੈਸਟ ਕੋਸਟ ਐਕਸਪ੍ਰੈਸ ‘ਤੇ ਛੋਟਾਂ ਦਿੱਤੀਆਂ ਜਾਂਦੀਆਂ ਹਨ
  • ਵਿਦਿਆਰਥੀ ਆਪਣੀ ਵਿਦਿਆਰਥੀ ਫ਼ੀਸ ਦੇ ਹਿੱਸੇ ਵਜੋਂ ਆਪਣੇ ਯੂ-ਪਾਸ ਬੀ ਸੀ ਲਈ ਭੁਗਤਾਨ ਕਰਦੇ ਹਨ
    • ਸਤੰਬਰ 2025 ਤੋਂ $46.90 ਪ੍ਰਤੀ ਮਹੀਨਾ

ਯੂ-ਪਾਸ ਬੀ ਸੀ ਪ੍ਰੋਗਰਾਮ ਬਾਰੇ ਵਧੇਰੇ ਜਾਣੋ



ਹੈਲਥ ਕੇਅਰ ਵਿੱਚ ਬੱਚਤਾਂ

ਡਾਇਬੀਟੀਜ਼ ਨਾਲ ਪੀੜਤ ਲਗਭਗ 570,000 ਲੋਕਾਂ ਅਤੇ ਮੈਨੋਪਾਜ਼ ਦੇ ਲੱਛਣਾਂ ਵਾਲੇ 160,000 ਲੋਕਾਂ ਨੂੰ ਹੁਣ ਮੁਫ਼ਤ ਦਵਾਈਆਂ ਅਤੇ ਹਾਰਮੋਨ ਥੈਰੇਪੀ ਤੱਕ ਪਹੁੰਚ ਮਿਲ ਰਹੀ ਹੈ — ਜਿਸ ਨਾਲ ਹਰ ਸਾਲ ਹਜ਼ਾਰਾਂ ਡਾਲਰਾਂ ਦੀ ਬਚਤ ਹੋ ਰਹੀ ਹੈ।

ਡਾਇਬੀਟੀਜ਼ ਅਤੇ ਮੈਨੋਪੌਜ਼ ਲਈ ਮੁਫ਼ਤ ਦਵਾਈਆਂ

ਡਾਇਬੀਟੀਜ਼ ਦੀਆਂ ਕਈ ਦਵਾਈਆਂ ਅਤੇ ਮੈਨੋਪੌਜ਼ਲ ਹਾਰਮੋਨ ਥੈਰੇਪੀ, ਬੀ.ਸੀ. ਦੇ ਨਵੇਂ ਨੈਸ਼ਨਲ ਫਾਰਮਾਕੇਅਰ ਪਲੈਨ ਹੇਠਾਂ ਹੁਣ ਮਫ਼ਤ ਹਨ।

ਮੁਫ਼ਤ ਗਰਭ ਨਿਰੋਧਕ

ਬੀ.ਸੀ. ਵਿੱਚ ‘ਬਰਥ ਕੰਟਰੋਲ’ (ਗਰਭ ਨਿਰੋਧਕ) ਹੁਣ ਬਿਲਕੁਲ ਮੁਫ਼ਤ ਹੈ, ਜਿਸ ਨਾਲ ਹਰੇਕ ਵਿਅਕਤੀ ਨੂੰ ਪ੍ਰਤੀ ਸਾਲ $300 ਤੱਕ ਦੀ ਬੱਚਤ ਹੋਈ ਹੈ। ਇਸ ਬਾਰੇ ਆਪਣੇ ਫਾਰਮਾਸਿਸਟ ਨਾਲ ਗੱਲ ਕਰੋ।

ਮੁਫ਼ਤ IVF ਇਲਾਜ

ਇਨ-ਵੀਟਰੋ ਫਰਟਿਲਾਈਜ਼ੇਸ਼ਨ ਕਰਵਾਉਣ ਵਾਲੇ ਯੋਗ ਲੋਕ ਮੁਫ਼ਤ ਵਿੱਚ ਇੱਕ ਟ੍ਰੀਟਮੈਂਟ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ - ਜਿਸ ਨਾਲ $19,000 ਤੱਕ ਦੀ ਬਚਤ ਹੋ ਸਕਦੀ ਹੈ।

ਬੀ ਸੀ ਫ਼ਾਰਮਾਕੇਅਰ ਪਲੈਨ ਅਤੇ ਬੈਨਿਫ਼ਿਟ ਪਲੈਨ

ਬੀ.ਸੀ. ਦੇ ਵਸਨੀਕਾਂ ਨੂੰ ਕਈ ਦਵਾਈਆਂ, ਫਾਰਮੇਸੀ ਸੇਵਾਵਾਂ ਅਤੇ ਕੁਝ ਮੈਡੀਕਲ ਉਪਕਰਣਾਂ, ਸਪਲਾਈਆਂ ਅਤੇ ਸੇਵਾਵਾਂ ਦੇ ਖਰਚਿਆਂ ਲਈ ਮਦਦ ਮਿਲਦੀ ਹੈ।

ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੇ ਖ਼ਰਚੇ

ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੀ ਲੋੜ ਵਾਲੇ ਕੁੱਝ ਯੋਗ ਮਰੀਜ਼ਾਂ ਲਈ ਉਹਨਾਂ ਦੇ ਹੋਟਲ ਅਤੇ ਆਵਾਜਾਈ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਸੁਵਿਧਾ ਹੋ ਸਕਦੀ ਹੈ।

ਓਪੀਔਇਡ ਦੀ ਲਤ ਵਾਲੇ ਲੋਕਾਂ ਦਾ ਇਲਾਜ

ਓਪੀਔਇਡ ਦੀ ਲਤ ਨਾਲ ਜੂਝ ਰਹੇ ਲੋਕ ਦਵਾਈਆਂ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਇਲਾਜ ਲਈ ਉਸੇ ਦਿਨ ਮਿਲਣ ਵਾਲੀ ਮੁਫ਼ਤ ਸੰਭਾਲ ਪ੍ਰਾਪਤ ਕਰ ਸਕਦੇ ਹਨ। 

 

ਡਾਇਬੀਟੀਜ਼ ਅਤੇ ਮੈਨੋਪੌਜ਼ ਲਈ ਮੁਫ਼ਤ ਦਵਾਈਆਂ 

ਇਹ ਕਿਵੇਂ ਕੰਮ ਕਰਦਾ ਹੈ

  • ਬੀ.ਸੀ. ਦੀ ਨਵੀਂ ਨੈਸ਼ਨਲ ਫਾਰਮਾਕੇਅਰ ਯੋਜਨਾ ਦੇ ਤਹਿਤ ਹੁਣ ਡਾਇਬੀਟੀਜ਼ ਅਤੇ ਮੈਨੋਪਾਜ਼ ਲਈ ਵਰਤੀ ਜਾਣ ਵਾਲੀਆਂ ਕਈ ਦਵਾਈਆਂ ਪੂਰੀ ਤਰ੍ਹਾਂ ਕਵਰ ਕੀਤੀਆਂ ਜਾ ਰਹੀਆਂ ਹਨ।
  • ਡਾਇਬੀਟੀਜ਼ ਨਾਲ ਜੁੜੇ ਕੁਝ ਉਪਕਰਣਾਂ ਅਤੇ ਸਪਲਾਈਜ਼ ਲਈ ਕਵਰੇਜ ਦਾ ਵੀ ਵਿਸਥਾਰ ਕੀਤਾ ਗਿਆ ਹੈ।  

ਕੀ ਕੁਝ ਕਵਰ ਕੀਤਾ ਜਾ ਰਿਹਾ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜੇ ਤੁਸੀਂ ਬੀ.ਸੀ. ਮੈਡੀਕਲ ਸਰਵਿਸਿਜ਼ ਪਲਾਨ (MSP) ਵਿੱਚ ਦਰਜ ਹੋ ਅਤੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ ਹੈ, ਤਾਂ ਫਾਰਮੇਸੀ ਕਾਊਂਟਰ ’ਤੇ ਕਵਰੇਜ ਆਪਣੇ ਆਪ ਲਾਗੂ ਹੋ ਜਾਏਗੀ
  • ਜੇ ਤੁਹਾਨੂੰ ਅਜਿਹੀ ਦਵਾਈ ਪ੍ਰਿਸਕ੍ਰਾਈਬ ਕੀਤੀ ਗਈ ਹੈ ਜੋ ਪੂਰੀ ਤਰ੍ਹਾਂ ਕਵਰ ਨਹੀਂ ਹੁੰਦੀ, ਤਾਂ ਆਪਣੇ ਡਾਕਟਰ ਜਾਂ ਫਾਰਮੇਸਿਸਟ ਨੂੰ ਉਸ ਵਰਗੇ ਕਿਸੇ ਮੁਫ਼ਤ ਜਾਂ ਘੱਟ ਕੀਮਤ ਵਾਲੇ ਵਿਕਲਪ ਨਾਲ ਬਦਲਣ ਬਾਰੇ ਪੁੱਛੋ

ਬੀ.ਸੀ. ਨੈਸ਼ਨਲ ਫਾਰਮਾਕੇਅਰ ਪਲੈਨ ਬਾਰੇ ਹੋਰ ਜਾਣੋ

 

 

ਮੁਫ਼ਤ ਗਰਭ ਨਿਰੋਧਕ (ਬਰਥ ਕੰਟਰੋਲ)

ਇਹ ਕਿਵੇਂ ਕੰਮ ਕਰਦਾ ਹੈ

  • ਪ੍ਰਿਸਕ੍ਰਿਪਸ਼ਨ ‘ਤੇ ਦਿੱਤੇ ਜਾਣ ਵਾਲੇ ਗਰਭ ਨਿਰੋਧਕ ਅਤੇ ਐਮਰਜੈਂਸੀ ਗਰਭ ਨਿਰੋਧਕਾਂ ਦੀਆਂ ਜ਼ਿਆਦਾਤਰ ਕਿਸਮਾਂ ਹੁਣ ਕਿਸੇ ਵੀ ਬੀ.ਸੀ. ਨਿਵਾਸੀ ਲਈ ਮੁਫ਼ਤ ਹਨ, ਜਿਸ ਨਾਲ ਹੇਠ ਲਿਖਿਆਂ ਅਨੁਸਾਰ ਬੱਚਤ ਹੁੰਦੀ ਹੈ:
    • ਹੌਰਮੋਨਲ ਗਰਭ ਨਿਰੋਧਕ ਗੋਲੀਆਂ 'ਤੇ ਪ੍ਰਤੀ ਸਾਲ $300 ਦੀ ਬੱਚਤ
    • IUDs ਲਈ $400 ਦੀ ਬੱਚਤ
  • ਜੇ ਤੁਹਾਨੂੰ ਕੋਈ ਅਜਿਹੀ ਕਿਸਮ ਦਾ ਗਰਭ ਨਿਰੋਧਕ ਪ੍ਰਿਸਕ੍ਰਾਈਬ ਕੀਤਾ ਗਿਆ ਹੈ ਜੋ ਪੂਰੀ ਤਰ੍ਹਾਂ ਕਵਰ ਨਹੀਂ ਹੁੰਦਾ, ਤਾਂ ਆਪਣੇ ਫਾਰਮਾਸਿਸਟ ਨੂੰ ਉਸ ਵਰਗੇ ਕਿਸੇ ਮੁਫ਼ਤ ਗਰਭ ਨਿਰੋਧਕ ਦੇ ਨਾਲ ਬਦਲਣ ਬਾਰੇ ਪੁੱਛੋ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣੇ ਫਾਰਮੇਸਿਸਟ ਨਾਲ ਗੱਲ ਕਰੋ। ਉਹ ਤੁਹਾਨੂੰ ਮੁਫ਼ਤ ਗਰਭ ਨਿਰੋਧਕ ਪ੍ਰਿਸਕ੍ਰਾਈਬ ਕਰ ਸਕਦੇ ਹਨ ਅਤੇ ਦੇ ਸਕਦੇ ਹਨ
  • ਇਮਪਲਾਂਟ ਅਤੇ IUDs ਲਗਵਾਉਣ ਲਈ ਕਿਸੇ ਡਾਕਟਰ ਕੋਲ ਜਾਂ ਕਿਸੇ ਕਲੀਨਿਕ ‘ਤੇ ਜਾਣਾ ਪਵੇਗਾ

ਮੁਫ਼ਤ ਗਰਭ ਨਿਰੋਧਕਾਂ ਬਾਰੇ ਹੋਰ ਜਾਣੋ

 

ਇਨ-ਵਿਟਰੋ ਫਰਟਿਲਾਈਜ਼ੇਸ਼ਨ (IVF) ਦਾ ਮੁਫ਼ਤ ਟ੍ਰੀਟਮੈਂਟ

ਇਹ ਕਿਸ ਤਰਾਂ ਕੰਮ ਕਰਦਾ ਹੈ

  • ਬੀ.ਸੀ. ਦੇ ਯੋਗ ਵਸਨੀਕ, ਭਾਗ ਲੈਣ ਵਾਲੇ ਬੀ.ਸੀ. ਪ੍ਰਜਨਨ (fertility) ਕਲੀਨਿਕਾਂ ਵਿਖੇ IVF ਟ੍ਰੀਟਮੈਂਟ ਦੇ ਇੱਕ ਸਟੈਂਡਰਡ ਸਾਈਕਲ ਲਈ $19,000 ਤੱਕ ਦੀ ਇੱਕ ਵਾਰ ਦੀ ਫੰਡਿੰਗ ਲੈਣ ਲਈ ਅਰਜ਼ੀ ਦੇ ਸਕਦੇ ਹਨ
  • ਯੋਗ ਹੋਣ ਲਈ, ‘ਐਮਬ੍ਰੀਓ ਟ੍ਰਾਂਸਫ਼ਰ’ (ਉਹ ਪ੍ਰਕਿਰਿਆ ਜਿਸ ਵਿੱਚ ਗਰਭ ਅਵਸਥਾ ਸਥਾਪਤ ਕਰਨ ਲਈ ਫਰਟਿਲਾਈਜ਼ਡ ਐਗਜ਼ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ) ਕਰਵਾਉਣ ਵਾਲੇ ਬਿਨੈਕਾਰਾਂ ਦਾ ਇਹ ਹੋਣਾ ਲਾਜ਼ਮੀ ਹੈ:
    • ਘੱਟੋ-ਘੱਟ 18 ਸਾਲ ਦੀ ਉਮਰ ਦੇ
    • ਅਰਜ਼ੀ ਦੇਣ ਦੇ ਸਮੇਂ 41 ਸਾਲ ਜਾਂ ਇਸ ਤੋਂ ਘੱਟ ਉਮਰ ਦੇ
    • ਅਰਜ਼ੀ ਦਿੰਦੇ ਸਮੇਂ ਅਤੇ ਟ੍ਰੀਟਮੈਂਟ ਦੀ ਮਿਆਦ ਦੌਰਾਨ ‘ਮੈਡੀਕਲ ਸਰਵਿਸਿਸ ਪਲੈਨ’ ਵਿੱਚ ਦਾਖਲ  

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣੇ ਸਿਹਤ ਸੰਭਾਲ ਪ੍ਰਦਾਨਕ ਤੋਂ ਬੀ.ਸੀ. ਵਿੱਚ ਭਾਗ ਲੈਣ ਵਾਲੇ ਕਿਸੇ ਫਰਟਿਲਿਟੀ ਮਾਹਰ ਲਈ ਰਿਫ਼ਰਲ ਲਓ, ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਨਹੀਂ ਹੈ
  • ਜੇ ਤੁਸੀਂ IVF ਲਈ ਯੋਗ ਹੋ ਤਾਂ, ਫਰਟਿਲਿਟੀ ਮਾਹਰ ਤੁਹਾਡੀ ਤਰਫ਼ੋਂ ਫੰਡ ਸਹਾਇਤਾ ਲਈ ਅਰਜ਼ੀ ਦੇਵੇਗਾ  

IVF ਪ੍ਰੋਗਰਾਮ ਬਾਰੇ ਹੋਰ ਜਾਣੋ

 

ਬੀ ਸੀ ਫ਼ਾਰਮਾਕੇਅਰ (BC PharmaCare) ਪਲੈਨ

ਇਹ ਕਿਵੇਂ ਕੰਮ ਕਰਦਾ ਹੈ

  • ਨਵੀਂ ਜਾਣਕਾਰੀ! ਬੀ.ਸੀ. ਨੈਸ਼ਨਲ ਫਾਰਮਾਕੇਅਰ ਹੇਠ ਡਾਇਬੀਟੀਜ਼ ਦੀਆਂ ਕਈ ਦਵਾਈਆਂ, ਮੈਨੋਪੌਜ਼ਲ ਹਾਰਮੋਨ ਥੈਰੇਪੀ ਅਤੇ ਗਰਭ ਨਿਰੋਧਕ ਦੇ ਪੂਰੇ ਖਰਚੇ ਨੂੰ ਆਪਣੇ ਆਪ ਕਵਰ ਕੀਤਾ ਜਾਂਦਾ ਹੈ।
  • ਬੀ.ਸੀ. ਫਾਰਮਾਕੇਅਰ ਹੇਠਾਂ ਦਿੱਤੀਆਂ ਚੀਜ਼ਾਂ ਲਈ ਲੋਕਾਂ ਨੂੰ ਭੁਗਤਾਨ ਕਰਨ ਵਿੱਚ ਆਟੋਮੈਟਿਕ ਢੰਗ ਨਾਲ ਮਦਦ ਕਰਦਾ ਹੈ:
    • ਪ੍ਰਿਸਕ੍ਰਿਪਸ਼ਨ ‘ਤੇ ਮਿਲਣ ਵਾਲੀਆਂ ਜ਼ਿਆਦਾਤਰ ਦਵਾਈਆਂ
    •  ਓਪੀਔਇਡ ਵਰਤੋਂ ਦੇ ਵਿਕਾਰ ਅਤੇ ਨਿਕੋਟੀਨ ਦੀ ਲਤ ਲਈ ਮੁਫ਼ਤ ਇਲਾਜ
    • ਫ਼ਾਰਮੇਸੀ ਸੇਵਾਵਾਂ ਜਿਵੇਂ ਕਿ 21 ਮਾਮੂਲੀ ਬਿਮਾਰੀਆਂ ਦਾ ਇਲਾਜ, ਵੈਕਸੀਨ, ਪ੍ਰਿਸਕ੍ਰਿਪਸ਼ਨ ਰੀਨਿਊ ਕਰਨਾ ਅਤੇ ਐਮਰਜੈਂਸੀ ਸਥਿਤੀ ਵਿੱਚ ਪ੍ਰਿਸਕ੍ਰਿਪਸ਼ਨ ਦੁਬਾਰਾ ਭਰਨਾ (refills)
    • ਮੈਡੀਕਲ ਉਪਕਰਣ, ਜਿਵੇਂ ਕਿ ਇਨਸੂਲਿਨ ਪੰਪ ਅਤੇ ਪ੍ਰੌਸਥੈਸਿਸ (ਕਿਸੇ ਅੰਗ ਦੇ ਚਲੇ ਜਾਣ ‘ਤੇ ਸ਼ਰੀਰ ਦੇ ਉਸ ਹਿੱਸੇ ਨੂੰ ਸਹਾਰਾ ਦੇਣ ਲਈ ਉਪਕਰਣ)
    • ਸਪਲਾਈਆਂ ਜਿਵੇਂ ਕਿ ਡਾਇਬਿਟੀਜ਼ ਬਲੱਡ ਗਲੂਕੋਜ਼ ਟੈਸਟ ਸਟ੍ਰਿਪਾਂ, ਲੈਂਸਿਟ, ਅਲਕੋਹਲ ਸਵਾਬ ਅਤੇ ਕੀਟੋਨ ਸਟ੍ਰਿਪਾਂ
    ਫ਼ੇਅਰ ਫਾਰਮਾਕੇਅਰ (Fair Pharmacare) – ਹਰ ਬੀ.ਸੀ. ਨਿਵਾਸੀ ਸਲਾਨਾ ਭੁਗਤਾਨ ਕੀਤੀ ਜਾਣ ਵਾਲੀ ਰਕਮ ਨੂੰ ਸੀਮਿਤ ਕਰਨ ਲਈ ਵਧੇਰੇ ਕਵਰੇਜ ਲਈ ਰਜਿਸਟਰ ਕਰ ਸਕਦਾ/ਸਕਦੀ ਹੈ:
    • ਕਵਰੇਜ ਆਮਦਨ 'ਤੇ ਅਧਾਰਤ ਹੈ - ਪਰਿਵਾਰ ਜਿੰਨਾ ਘੱਟ ਕਮਾਉਂਦਾ ਹੈ, ਉਨ੍ਹਾਂ ਨੂੰ ਉਨ੍ਹੀਂ ਹੀ ਜ਼ਿਆਦਾ ਮਦਦ ਮਿਲਦੀ ਹੈ
    • ਇੱਕ ਵਾਰ ਫੈਮਿਲੀ ਡਿਡੱਕਟਿਬਲ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ, ਫਾਰਮਾਕੇਅਰ ਹੇਠਾਂ ਦਿੱਤਿਆਂ ਲਈ ਭੁਗਤਾਨ ਕਰਦਾ ਹੈ:
      • ਪਰਿਵਾਰਕ ਅਧਿਕਤਮ ਸੀਮਾ ਤੱਕ ਪਹੁੰਚਣ ਤੱਕ ਯੋਗ ਖਰਚਿਆਂ ਦਾ 70%
      • ਪਰਿਵਾਰਕ ਅਧਿਕਤਮ ਸੀਮਾ ਪੂਰੀ ਹੋਣ ਤੋਂ ਬਾਅਦ, ਸਾਲ ਦੇ ਬਾਕੀ ਸਮੇਂ ਲਈ ਯੋਗ ਖਰਚਿਆਂ ਦਾ 100%
  • MSP ਸਪਲੀਮੈਂਟਰੀ ਬੈਨਿਫ਼ਿਟਸ - ਜੋ ਵਿਅਕਤੀ ਅਤੇ ਪਰਿਵਾਰ ਸਲਾਨਾ $42,000 ਤੋਂ ਘੱਟ ਕਮਾਈ ਕਰਦੇ ਹਨ, ਉਹ ਵਧੇਰੇ ਕਵਰੇਜ ਲਈ ਅਰਜ਼ੀ ਦੇ ਸਕਦੇ ਹਨ, ਤਾਂ ਜੋ:
    • ਐਕਿਊਪੰਕਚਰ, ਮਸਾਜ ਅਤੇ ਫਿਜ਼ੀਕਲ ਥੈਰੇਪੀ ਵਰਗੀਆਂ ਮੈਡੀਕਲ ਸੇਵਾਵਾਂ ਦੇ ਖਰਚਿਆਂ ਵਿੱਚ ਅੰਸ਼ਕ ਤੌਰ ’ਤੇ ਭੁਗਤਾਨ ਕਰਨ ਲਈ
    • ਹੋਰ ਆਮਦਨ-ਅਧਾਰਿਤ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜੇ ਤੁਸੀਂ ਮੈਡੀਕਲ ਸਰਵਿਸਿਜ਼ ਪਲੈਨ (MSP) ਵਿੱਚ ਦਰਜ ਹੋ ਅਤੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ ਹੈ, ਤਾਂ ਜ਼ਿਆਦਾਤਰ ਫਾਰਮਾਕੇਅਰ ਅਤੇ ਨੈਸ਼ਨਲ ਫਾਰਮਾਕੇਅਰ ਕਵਰੇਜ ਆਪਣੇ ਆਪ ਲਾਗੂ ਹੋ ਜਾਂਦੀ ਹੈ
  • ਹਰ ਕਿਸੇ ਨੂੰ ਆਪਣੀ ਜੇਬ ਵਿੱਚੋਂ ਕੀਤੇ ਜਾਣ ਵਾਲੇ ਖਰਚੇ ਨੂੰ ਹੋਰ ਘਟਾਉਣ ਲਈ ਫੇਅਰ ਫਾਰਮਾਕੇਅਰ ਪਲੈਨ ਲਈ ਰਜਿਸਟਰ ਹੋਣਾ ਚਾਹੀਦਾ ਹੈ — ਆਨਲਾਈਨ ਅਰਜ਼ੀ ਦਿਓ ਜਾਂ 1-800-663-7100 ’ਤੇ ਕਾਲ ਕਰੋ

ਬੀ.ਸੀ. ਸਿਹਤ ਅਤੇ ਦਵਾਈਆਂ ਦੀ ਕਵਰੇਜ ਬਾਰੇ ਵਧੇਰੇ ਜਾਣੋ

 

ਮੈਡੀਕਲ ਸਰਵਿਸ ਪਲੈਨ (MSP) ਪ੍ਰੀਮੀਅਮ ਖਤਮ ਕੀਤੇ ਗਏ 

ਇਹ ਕਿਵੇਂ ਕੰਮ ਕਰਦਾ ਹੈ

  • ਬੀ.ਸੀ. ਦੇ ਲੋਕਾਂ ਤੋਂ ਹੁਣ ਉਹਨਾਂ ਦੀ ਹੈਲਥ ਕਵਰੇਜ ਲਈ ਮੈਡੀਕਲ ਸਰਵਿਸ ਪਲੈਨ (MSP) ਦੇ ਪ੍ਰੀਮੀਅਮਾਂ ਦੀ ਫ਼ੀਸ ਨਹੀਂ ਲਈ ਜਾਂਦੀ, ਜਿਸ ਨਾਲ ਹੇਠ ਲਿਖੀਆਂ ਬੱਚਤਾਂ ਹੁੰਦੀਆਂ ਹਨ:
    • ਇਕੱਲੇ ਵਿਅਕਤੀਆਂ ਲਈ ਪ੍ਰਤੀ ਸਾਲ $900 ਤੱਕ
    • ਪਰਿਵਾਰਾਂ ਲਈ ਪ੍ਰਤੀ ਸਾਲ $1,800 ਤੱਕ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜੇ ਤੁਹਾਡਾ ਨਾਮ ਪਹਿਲਾਂ ਤੋਂ ਹੀ ਦਰਜ ਹੈ ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ
  • ਜੇ ਤੁਹਾਡਾ ਨਾਮ ਦਰਜ ਨਹੀਂ ਹੈ ਤਾਂ MSP ਲਈ ਔਨਲਾਈਨ ਅਰਜ਼ੀ ਦਿਓ, ਆਪ ਜਾ ਕੇ ਜਾਂ ਡਾਕ ਰਾਹੀਂ ਅਰਜ਼ੀ ਭੇਜੋ।

MSP ਪ੍ਰੀਮੀਅਮ ਖਤਮ ਕਰਨ ਬਾਰੇ ਹੋਰ ਜਾਣੋ

 

ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੇ ਘਟਾਏ ਗਏ ਖ਼ਰਚੇ

ਇਹ ਕਿਵੇਂ ਕੰਮ ਕਰਦਾ ਹੈ

  • ਯੋਗ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਕੈਂਸਰ ਸੰਬੰਧੀ ਸੰਭਾਲ ਲਈ ਸਫ਼ਰ ਦੇ ਖ਼ਰਚਿਆਂ ਨੂੰ ਕਵਰ ਕਰਨ ਲਈ ਮਦਦ ਪ੍ਰਾਪਤ ਕਰ ਸਕਦੇ ਹਨ:
    • ਹਵਾਈ ਸਫ਼ਰ ਅਤੇ ਫੈਰੀਆਂ ਸਮੇਤ ਆਵਾਜਾਈ ਦੇ ਖ਼ਰਚੇ ਲਈ
    • ਕਨੇਡੀਅਨ ਕੈਂਸਰ ਸੋਸਾਇਟੀ ਦੇ ਲੌਜ ਵਿੱਚ ਜਾਂ ਤੁਹਾਡੇ ਸਥਾਨਕ ਕੈਂਸਰ ਸੈਂਟਰ ਦੇ ਨੇੜੇ ਹੋਟਲਾਂ, ਮੋਟਲਾਂ ਜਾਂ ਇੰਨ (Inn) ਵਿੱਚ ਰਿਹਾਇਸ਼ ਲਈ
  • ਪਿਛਲੇ ਸਾਲ ਦੌਰਾਨ ਜਿਨ੍ਹਾਂ ਲੋਕਾਂ ਦੀ ਕੁੱਲ ਪਰਿਵਾਰਕ ਆਮਦਨ $150,000 ਤੋਂ ਘੱਟ ਹੈ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਸ਼ਾਮਲ ਕੀਤਾ ਜਾਵੇਗਾ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣੇ ਨੇੜੇ ਪੇਸ਼ੈਂਟ ਅਤੇ ਫੈਮਿਲੀ ਕਾਊਂਸਲਿੰਗ (Patient and Family Counseling (PFC)) ਟੀਮ ਨਾਲ ਸੰਪਰਕ ਕਰੋ

 ਸਫ਼ਰ ਵਿੱਚ ਮਦਦ ਲਈ ਹੋਰ ਜਾਣੋ

 

ਓਪੀਔਇਡ ਦੀ ਲਤ ਵਾਲੇ ਲੋਕਾਂ ਦੇ ਇਲਾਜ ਲਈ ਉਸੇ ਦਿਨ ਮਿਲਣ ਵਾਲੀ ਮੁਫ਼ਤ ਸੰਭਾਲ 

ਇਹ ਕਿਵੇਂ ਕੰਮ ਕਰਦੀ ਹੈ

  • ਓਪੀਔਇਡ ਦੀ ਵਰਤੋਂ ਕਾਰਨ ਬਿਮਾਰੀ ਨਾਲ ਜੂਝ ਰਹੇ ਲੋਕ ਜਾਨ ਬਚਾਉਣ ਵਾਲੀਆਂ ਦਵਾਈਆਂ ਤੱਕ ਮੁਫ਼ਤ ਪਹੁੰਚ ਪ੍ਰਾਪਤ ਕਰ ਸਕਦੇ ਹਨ ਜੋ ਵਿਦਡਰੌਅਲ ਦੇ ਲੱਛਣਾਂ (ਨਸ਼ਾ ਛੱਡਣ ਤੋਂ ਬਾਅਦ ਹੋਣ ਵਾਲੇ ਕਸ਼ਟਦਾਇਕ ਲੱਛਣਾਂ) ਨੂੰ ਰੋਕਦੀਆਂ ਹਨ ਅਤੇ ਓਵਰਡੋਜ਼ ਦੇ ਜੋਖਮ ਨੂੰ ਘਟਾਉਂਦੀਆਂ ਹਨ 
  • ਇਹ ਮੁਫ਼ਤ ਅਤੇ ਗੁਪਤ ਹੈ। ਫਾਰਮਾਕੇਅਰ (PharmaCare) ਬੀ.ਸੀ. ਦੇ ਵਸਨੀਕਾਂ ਲਈ ਓਪੀਓਇਡ ਐਗੋਨਿਸਟ ਇਲਾਜ (OAT) ਦੀ ਪੂਰੀ ਲਾਗਤ ਦਾ ਭੁਗਤਾਨ ਕਰੇਗੀ।

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ ਨੂੰ 1-833-804-8111 ‘ਤੇ ਕੌਲ ਕਰੋ
  • ਕਿਸੇ ਸਿਹਤ-ਸੰਭਾਲ ਪ੍ਰਦਾਨਕ (healthcare provider) ਨਾਲ ਗੱਲ ਕਰੋ ਜੋ ਤੁਹਾਡੇ ਲਈ ਕਿਸੇ ਅਜਿਹੇ ਇਲਾਜ ਦਾ ਸੁਝਾਅ ਦੇ ਸਕੇ, ਜੋ ਤੁਹਾਡੇ ਲਈ ਸਹੀ ਹੋਵੇ
  • ਕਿਸੇ ਫਾਰਮੇਸੀ ਵਿੱਚ ਆਪਣੀ ਪ੍ਰਿਸਕ੍ਰਿਪਸ਼ਨ ਭਰਵਾਓ। ਜੇ ਤੁਸੀਂ MSP ਨਾਲ ਰਜਿਸਟਰਡ ਨਹੀਂ ਹੋ, ਤਾਂ ਇੱਕ ਫਾਰਮਾਸਿਸਟ ਮਦਦ ਕਰ ਸਕਦਾ ਹੈ

'ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ’ (Opioid Treatment Access Line) ਬਾਰੇ ਵਧੇਰੇ ਜਾਣੋ



ਸਿੱਖਿਆ ਅਤੇ ਸਿਖਲਾਈ ਸੰਬੰਧੀ ਬੱਚਤਾਂ

2019 ਤੋਂ ਲੈ ਕੇ ਹੁਣ ਤੱਕ, ਵਿਦਿਆਰਥੀਆਂ ਲਈ ਵਿਆਜ-ਮੁਕਤ ਕਰਜ਼ਿਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਹਜ਼ਾਰਾਂ ਲੋਕਾਂ ਲਈ $145 ਮਿਲੀਅਨ ਤੋਂ ਵੱਧ ਦੀ ਬੱਚਤ ਕੀਤੀ ਹੈ।

ਵਿਦਿਆਰਥੀਆਂ ਲਈ ਕਰਜ਼ਿਆਂ ‘ਤੇ ਵਿਆਜ ਨੂੰ ਖਤਮ ਕਰਨਾ

ਵਿਦਿਆਰਥੀ ਹੁਣ ‘ਕੈਨੇਡਾ-ਬੀ.ਸੀ. ਇੰਟੀਗ੍ਰੇਟਿਡ’ (Canada-B.C. Integrated) ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ ਨਹੀਂ ਦਿੰਦੇ।

ਸਟ੍ਰੌਂਗਰ ਬੀ ਸੀ ਫ਼ੀਊਚਰ ਸਕਿਲਜ਼ ਗ੍ਰਾਂਟ (StrongerBC future skills grant)

ਜ਼ਿਆਦਾਤਰ ਬੀ.ਸੀ. ਵਸਨੀਕ ਉੱਚ-ਮੰਗ ਅਤੇ ਚੰਗੀ ਤਨਖਾਹ ਵਾਲੇ ਪੇਸ਼ਿਆਂ ਵਿੱਚ ਛੋਟੀ-ਮਿਆਦ ਦੀ ਹੁਨਰ ਸਿਖਲਾਈ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ $3,500 ਪ੍ਰਾਪਤ ਕਰ ਸਕਦੇ ਹਨ।

ਬੀ ਸੀ ਐਕਸੈਸ ਗ੍ਰਾਂਟ (BC Access Grant)

ਘੱਟ- ਅਤੇ ਮੱਧ-ਆਮਦਨੀ ਵਾਲੇ ਵਿਦਿਆਰਥੀ, ‘ਸਟੂਡੈਂਟ ਏਡ’ (ਵਿਦਿਆਰਥੀ ਸਹਾਇਤਾ) ਲਈ ਅਰਜ਼ੀ ਦਿੰਦੇ ਸਮੇਂ ਫੁੱਲ-ਟਾਈਮ ਦੀ ਪੜ੍ਹਾਈ ਲਈ $4,000 ਅਤੇ ਪਾਰਟ-ਟਾਈਮ ਲਈ $1,000 ਪ੍ਰਤੀ ਸਾਲ ਆਟੋਮੈਟਿਕ ਢੰਗ ਨਾਲ ਪ੍ਰਾਪਤ ਕਰ ਸਕਦੇ ਹਨ।  

ਇਕੱਲੇ ਮਾਪਿਆਂ ਦੇ ਰੁਜ਼ਗਾਰ ਲਈ ਪਹਿਲਕਦਮੀ (Single parent employment initiative)

ਆਮਦਨੀ ਜਾਂ ਅਪੰਗਤਾ ਸਹਾਇਤਾ ਪ੍ਰਾਪਤ ਕਰਨ ਵਾਲੇ ਇਕੱਲੇ ਮਾਪੇ ਨੌਕਰੀ ਦੀ ਸਿਖਲਾਈ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਵਰਕ ਬੀ ਸੀ (WorkBC) ‘ਤੇ ਜਾਓ।

ਸਾਬਕਾ ਸੰਭਾਲ ਵਿੱਚ ਰਹਿ ਚੁੱਕੇ ਨੌਜਵਾਨਾਂ ਲਈ ਮੁਫ਼ਤ ਟਿਊਸ਼ਨ

ਸਾਬਕਾ ਸੰਭਾਲ ਵਿੱਚ ਰਹਿ ਚੁੱਕੇ ਸਾਰੇ ਨੌਜਵਾਨ, ਚਾਹੇ ਉਨ੍ਹਾਂ ਦੀ ਉਮਰ ਕੁਝ ਵੀ ਹੋਵੇ, ਬਿਨਾਂ ਟਿਊਸ਼ਨ ਦਾ ਭੁਗਤਾਨ ਕੀਤੇ ਪੋਸਟ-ਸੈਕੰਡਰੀ ਸਿੱਖਿਆ ਲੈ ਸਕਦੇ ਹਨ। 

ਮੁਫ਼ਤ ਅੱਪਗ੍ਰੇਡਿੰਗ ਅਤੇ ਅੰਗਰੇਜ਼ੀ ਕੋਰਸ

ਬਾਲਗ ਹਾਈ-ਸਕੂਲ ਡਿਪਲੋਮਾ ਪ੍ਰਾਪਤ ਕਰਨ ਜਾਂ ਪੋਸਟ-ਸੈਕੰਡਰੀ ਲਈ ਆਪਣੇ ਹੁਨਰ ਅੱਪਗ੍ਰੇਡ ਕਰਨ ਜਾਂ ਅੰਗਰੇਜ਼ੀ ਸਿੱਖਣ ਲਈ ਬਿਨਾਂ ਟਿਊਸ਼ਨ ਫ਼ੀਸ ਵਾਲੇ ਕੋਰਸ ਲੈ ਸਕਦੇ ਹਨ।

 

ਵਿਦਿਆਰਥੀਆਂ ਲਈ ਕਰਜ਼ਿਆਂ ‘ਤੇ ਵਿਆਜ ਨੂੰ ਖਤਮ ਕਰਨਾ

ਇਹ ਕਿਵੇਂ ਕੰਮ ਕਰਦਾ ਹੈ

  • ਵਿਦਿਆਰਥੀਆਂ ਤੋਂ ਹੁਣ ‘ਕੈਨੇਡਾ-ਬੀ.ਸੀ. ਇੰਟੀਗ੍ਰੇਟਿਡ’ ਵਿਦਿਆਰਥੀ ਕਰਜ਼ਿਆਂ ਦੇ ਬੀ.ਸੀ. ਵਾਲੇ ਹਿੱਸੇ ‘ਤੇ ਵਿਆਜ ਨਹੀਂ ਲਿਆ ਜਾਂਦਾ
  • ਇਹ ਤਬਦੀਲੀ ਫ਼ਰਵਰੀ 2019 ਵਿੱਚ ਲਾਗੂ ਹੋਈ ਸੀ ਜਿਸ ਨਾਲ ਸਾਰੇ ਮੌਜੂਦਾ ਅਤੇ ਭਵਿੱਖ ਦੇ ਕਰਜ਼ਦਾਰਾਂ ਨੂੰ ਲਾਭ ਹੋਇਆ ਸੀ
  • ਕੈਨੇਡਾ ਸਰਕਾਰ ਨੇ 2023 ਵਿੱਚ ਕੈਨੇਡਾ ਦੇ ਹਿੱਸੇ ‘ਤੇ ਵਿਆਜ ਖਤਮ ਕਰ ਦਿੱਤਾ ਸੀ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕਾਰਵਾਈ ਦੀ ਲੋੜ ਨਹੀਂ। ਨਵੇਂ ਕਰਜ਼ਿਆਂ ‘ਤੇ ਤੁਹਾਡੇ ਤੋਂ ਵਿਆਜ ਨਹੀਂ ਲਿਆ ਜਾਵੇਗਾ
  • ਜੇ ਤੁਹਾਡੇ ਕੋਲ ਫ਼ਰਵਰੀ 2019 ਤੋਂ ਪਹਿਲਾਂ ਕੋਈ ਕਰਜ਼ਾ ਸੀ, ਤਾਂ ਤੁਹਾਡੇ ਕਰਜ਼ੇ ਦੀ ਅਦਾਇਗੀ ਦੀਆਂ ਸਟੇਟਮੈਂਟਾਂ ‘ਤੇ ਵਿਆਜ ਆਪਣੇ ਆਪ ਖਤਮ ਹੋ ਗਿਆ ਹੋਣਾ ਹੈ

ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ ਖਤਮ ਕਰਨ ਬਾਰੇ ਵਧੇਰੇ ਜਾਣੋ

 

ਸਟ੍ਰੌਂਗਰ ਬੀ ਸੀ ਫ਼ੀਊਚਰ ਸਕਿਲਜ਼ ਗ੍ਰਾਂਟ (StrongerBC future skills grant)

ਇਹ ਕਿਵੇਂ ਕੰਮ ਕਰਦਾ ਹੈ

  • 19 ਸਾਲ ਦੀ ਜਾਂ ਵੱਧ ਉਮਰ ਵਾਲੇ ਜ਼ਿਆਦਾਤਰ ਬੀ.ਸੀ. ਵਸਨੀਕ – ਵਿੱਤੀ ਜ਼ਰੂਰਤ ਦੀ ਪਰਵਾਹ ਕੀਤੇ ਬਿਨਾਂ – ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਛੋਟੀ ਮਿਆਦ ਦੀ ਹੁਨਰ ਸਿਖਲਾਈ ਲਈ $3,500 ਤੱਕ ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ
  • ਯੋਗ ਪ੍ਰੋਗਰਾਮਾਂ ਦੀ ਚੋਣ ਲੋਕਾਂ ਨੂੰ ਉੱਚ-ਮੰਗ ਅਤੇ ਚੰਗੀ ਤਨਖਾਹ ਵਾਲੇ ਪੇਸ਼ਿਆਂ ਵਿੱਚ ਆਪਣੇ ਹੁਨਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਕੀਤੀ ਜਾਂਦੀ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਬਸੰਤ ਵਿੱਚ ਇੱਕ ਵਾਰ ਪੋਸਟ ਕੀਤੇ ਜਾਣ ਤੋਂ ਬਾਅਦ ਯੋਗ ਪ੍ਰੋਗਰਾਮਾਂ ਦੀ ਸੂਚੀ ਦੀ ਸਮੀਖਿਆ ਕਰੋ - ਇਹ ਬੀ.ਸੀ. ਦੀ ਬਦਲਦੀ ਆਰਥਿਕ ਲੋੜਾਂ ਨਾਲ ਇਕਸਾਰ ਹੋਣ ਲਈ ਹਰ ਸਕੂਲੀ ਸਾਲ ਦੇ ਨਾਲ ਬਦਲ ਸਕਦੀ ਹੈ
  • EducationPlannerBC ਰਾਹੀਂ ਪ੍ਰੋਗਰਾਮ ਲਈ ਔਨਲਾਈਨ ਰਜਿਸਟਰ ਕਰੋ ਜਾਂ ਸੰਬੰਧਿਤ ਪੋਸਟ-ਸੈਕੈਂਡਰੀ ਸੰਸਥਾ ਨਾਲ ਸਿੱਧੇ ਤੌਰ ’ਤੇ ਸੰਪਰਕ ਕਰੋ
  • ਰਜਿਸਟਰ ਹੋਣ ਤੋਂ ਬਾਅਦ, ਆਪਣੇ ਬੀ.ਸੀ. ਸਰਵਿਸਿਜ਼ ਕਾਰਡ ਦੀ ਵਰਤੋਂ ਕਰਕੇ ਫਿਊਚਰ ਸਕਿਲਜ਼ (ਭਵਿੱਖ ਦੇ ਹੁਨਰ) ਗ੍ਰਾਂਟ ਲਈ ਔਨਲਾਈਨ ਅਰਜ਼ੀ ਦਿਓ

ਫ਼ਿਊਚਰ ਸਕਿਲਜ਼ (ਭਵਿੱਖ ਦੇ ਹੁਨਰ) ਗ੍ਰਾਂਟ ਬਾਰੇ ਵਧੇਰੇ ਜਾਣੋ

 

ਬੀ ਸੀ ਐਕਸੈਸ ਗ੍ਰਾਂਟ

ਇਹ ਕਿਵੇਂ ਕੰਮ ਕਰਦਾ ਹੈ

  • ਘੱਟ- ਅਤੇ ਮੱਧ-ਆਮਦਨ ਵਾਲੇ ਵਿਦਿਆਰਥੀ ਫੁੱਲ-ਟਾਈਮ ਪੜ੍ਹਾਈ ਲਈ ਪ੍ਰਤੀ ਸਾਲ $4,000 ਅਤੇ ਪਾਰਟ-ਟਾਈਮ ਲਈ $1,000 ਤੱਕ ਪ੍ਰਾਪਤ ਕਰ ਸਕਦੇ ਹਨ
  • ਪੈਸੇ ਪਹਿਲਾਂ ਹੀ ਦੇ ਦਿੱਤੇ ਜਾਂਦੇ ਹਨ ਅਤੇ ਇਸਨੂੰ ਵਾਪਸ ਅਦਾ ਕਰਨ ਦੀ ਲੋੜ ਨਹੀਂ ਹੁੰਦੀ
  • ਤੁਸੀਂ ਯੋਗ ਹੋ ਸਕਦੇ ਹੋ ਜੇ ਤੁਸੀਂ:
    • ਫੁੱਲ-ਟਾਈਮ ਜਾਂ ਪਾਰਟ-ਟਾਈਮ ਸਟੂਡੈਂਟ ਏਡ ਲਈ ਅਰਜ਼ੀ ਦਿਓ ਅਤੇ ਯੋਗਤਾ ਪ੍ਰਾਪਤ ਕਰੋ
    • ਕਿਸੇ ਬੀ.ਸੀ. ਪਬਲਿਕ ਪੋਸਟ-ਸੈਕੰਡਰੀ ਸੰਸਥਾ ਵਿੱਚ ਦਾਖਲਾ ਲੈ ਕੇ ਉੱਥੇ ਹਾਜ਼ਰੀ ਭਰੋ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਸਟੂਡੈਂਟ ਏਡ ਬੀ ਸੀ (StudentAid BC) ਰਾਹੀਂ ਵਿੱਤੀ ਸਹਾਇਤਾ ਲਈ ਔਨਲਾਈਨ ਅਰਜ਼ੀ ਜਮ੍ਹਾਂ ਕਰੋ। ਜਦੋਂ ਤੁਸੀਂ ਵਿਦਿਆਰਥੀਆਂ ਲਈ ਕਰਜ਼ੇ ਲਈ ਅਰਜ਼ੀ ਦਿੰਦੇ ਹੋ ਤਾਂ ਗ੍ਰਾਂਟ ਲਈ ਤੁਹਾਡਾ ਮੁਲਾਂਕਣ ਆਪਣੇ ਆਪ ਕੀਤਾ ਜਾਵੇਗਾ

ਬੀ ਸੀ ਐਕਸੈਸ ਗ੍ਰਾਂਟ ਬਾਰੇ ਵਧੇਰੇ ਜਾਣੋ

 

ਇਕੱਲੇ ਮਾਪਿਆਂ ਦੇ ਰੁਜ਼ਗਾਰ ਲਈ ਪਹਿਲਕਦਮੀ (Single parent employment initiative)

ਇਹ ਕਿਵੇਂ ਕੰਮ ਕਰਦਾ ਹੈ

  • 3 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਮਦਨ ਜਾਂ ਅਪੰਗਤਾ ਸਹਾਇਤਾ ਪ੍ਰਾਪਤ ਕਰਨ ਵਾਲੇ ਇਕੱਲੇ ਮਾਪੇ ਲੰਮੀ ਮਿਆਦ ਦੀ ਨੌਕਰੀ ਸੁਰੱਖਿਅਤ ਕਰਨ ਲਈ ਸਿਖਲਾਈ ਅਤੇ ਸਹਾਇਤਾ ਲਈ ਯੋਗ ਹੋ ਸਕਦੇ ਹਨ। ਸਹਾਇਤਾਵਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
    • 2 ਸਾਲਾਂ ਤੱਕ ਫੰਡ ਪ੍ਰਾਪਤ ਸਿਖਲਾਈ ਜਾਂ ਤਨਖਾਹ-ਪ੍ਰਾਪਤ ਕੰਮ ਦਾ ਤਜਰਬਾ
    • ਸਿਖਲਾਈ ਦੌਰਾਨ ਨਿਰੰਤਰ ਆਮਦਨ ਜਾਂ ਅਪੰਗਤਾ ਬੈਨਿਫ਼ਿਟ
    • ਰੁਜ਼ਗਾਰ ਦੇ ਪਹਿਲੇ ਸਾਲ ਦੌਰਾਨ ਚਾਈਲਡਕੇਅਰ (ਬਾਲ-ਸੰਭਾਲ) ਅਤੇ ਆਵਾਜਾਈ ਦੇ ਖ਼ਰਚੇ
    • ਡੈਂਟਲ (ਦੰਦਾਂ ਸੰਬੰਧੀ ਸੰਭਾਲ), ਔਪਟਿਕਲ (ਅੱਖਾਂ ਸੰਬੰਧੀ ਸੰਭਾਲ) ਅਤੇ ਫ਼ਾਰਮਾਕੇਅਰ (PharmaCare) ਲਈ ਸਿਹਤ ਕਵਰੇਜ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕਿਸੇ ਕੇਸ ਵਰਕਰ ਨੂੰ ਮਿਲਣ ਲਈ ਆਪਣੇ ਸਥਾਨਕ ਵਰਕ ਬੀ ਸੀ (WorkBC) ਲੋਕੇਸ਼ਨ ‘ਤੇ ਜਾਓ

ਇਕੱਲੇ ਮਾਪਿਆਂ ਦੇ ਰੁਜ਼ਗਾਰ ਲਈ ਪਹਿਲਕਦਮੀ (Single parent employment initiative) ਬਾਰੇ ਵਧੇਰੇ ਜਾਣੋ

 

ਸਾਬਕਾ ਸੰਭਾਲ ਵਿੱਚ ਰਹਿ ਚੁੱਕੇ ਨੌਜਵਾਨਾਂ ਲਈ ਮੁਫ਼ਤ ਟਿਊਸ਼ਨ

ਇਹ ਕਿਵੇਂ ਕੰਮ ਕਰਦਾ ਹੈ

  • ਸਾਬਕਾ ਸੰਭਾਲ ਵਿੱਚ ਰਹਿ ਚੁੱਕੇ ਸਾਰੇ ਬੱਚੇ ਅਤੇ ਨੌਜਵਾਨ, ਚਾਹੇ ਉਹ ਕਿਸੇ ਵੀ ਉਮਰ ਦੇ ਹੋਣ, ਅੰਡਰਗ੍ਰੈਜੂਏਟ ਪੱਧਰ ‘ਤੇ ਮੁਫ਼ਤ ਵਿੱਚ ਫੁੱਲ- ਜਾਂ ਪਾਰਟ-ਟਾਈਮ ਸਿੱਖਿਆ ਤੱਕ ਇੱਥੇ ਪਹੁੰਚ ਕਰ ਸਕਦੇ ਹਨ:
    • ਕੋਈ ਵੀ ਬੀ.ਸੀ. ਪਬਲਿਕ ਪੋਸਟ-ਸੈਕੰਡਰੀ ਸੰਸਥਾ
    • ਨੇਟਿਵ ਐਜੂਕੇਸ਼ਨ ਕਾਲਜ
    • ਮਨਜ਼ੂਰਸ਼ੁਦਾ ਯੂਨੀਅਨ-ਅਧਾਰਤ ਵਪਾਰ ਸਿਖਲਾਈ ਪ੍ਰਦਾਨਕ
  • ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਦੀ ਟਿਊਸ਼ਨ ਅਤੇ ਫ਼ੀਸਾਂ ਮੁਆਫ਼ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਤੁਹਾਨੂੰ ਉਨ੍ਹਾਂ ਦਾ ਭੁਗਤਾਨ ਨਾ ਕਰਨਾ ਪਵੇ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜਿਸ ਪੋਸਟ-ਸੈਕੈਂਡਰੀ ਸੰਸਥਾ ਵਿੱਚ ਤੁਸੀਂ ਦਾਖ਼ਲਾ ਲੈਣਾ ਚਾਹੁੰਦੇ ਹੋ, ਉਸ ਦੇ ਵਿੱਤੀ ਸਹਾਇਤਾ ਦਫ਼ਤਰ ਦਾ ਦੌਰਾ ਕਰੋ ਅਤੇ ਮਦਦ ਲਈ ਬੇਨਤੀ ਕਰੋ, ਜਾਂ ਸਟੂਡੈਂਟ ਏਡ ਬੀ ਸੀ (StudentAid BC) ਦੀ ਵੈੱਬਸਾਈਟ ’ਤੇ ਜਾ ਕੇ ਸੂਬਾਈ ਟਿਊਸ਼ਨ ਮੁਆਫ਼ੀ ਅਰਜ਼ੀ ਫਾਰਮ ਪ੍ਰਾਪਤ ਕਰੋ

ਪ੍ਰੋਵਿੰਸ਼ੀਅਲ ਟਿਊਸ਼ਨ ਵੇਵਰ ਪ੍ਰੋਗਰਾਮ (Provincial Tuition Waiver Program) ਬਾਰੇ ਵਧੇਰੇ ਜਾਣੋ

ਸੰਭਾਲ ਵਿੱਚ ਰਹਿਣ ਵਾਲੇ ਨੌਜਵਾਨਾਂ ਲਈ ਵਧੇਰੇ ਸਹਾਇਤਾਵਾਂ ਅਤੇ ਲਾਭਾਂ ਬਾਰੇ ਹੋਰ ਜਾਣੋ

 

ਮੁਫ਼ਤ ਐਡਲਟ ਐਜੂਕੇਸ਼ਨ ਅੱਪਗ੍ਰੇਡਿੰਗ (ਬਾਲਗ ਸਿੱਖਿਆ ਅੱਪਗ੍ਰੇਡਿੰਗ) ਅਤੇ ਅੰਗਰੇਜ਼ੀ ਕੋਰਸ ​

ਇਹ ਕਿਵੇਂ ਕੰਮ ਕਰਦਾ ਹੈ

ਐਡਲਟ ਅੱਪਗ੍ਰੇਡਿੰਗ (ਜਿਸਨੂੰ ‘ਐਡਲਟ ਬੇਸਿਕ ਐਜੂਕੇਸ਼ਨ’ ਜਾਂ ਬਾਲਗਾਂ ਲਈ ਮੁੱਢਲੀ ਸਿੱਖਿਆ ਵਜੋਂ ਵੀ ਜਾਣਿਆ ਜਾਂਦਾ ਹੈ)

  • 18 ਸਾਲ ਤੋਂ ਵੱਧ ਉਮਰ ਦੇ ਬਾਲਗ ਹੇਠਾਂ ਦਿੱਤੇ ਲਈ ਹਾਈ ਸਕੂਲ ਕੋਰਸ ਮੁਫ਼ਤ ਵਿੱਚ ਲੈ ਸਕਦੇ ਹਨ:
    • ਹਾਈ ਸਕੂਲ ਗ੍ਰੈਜੂਏਸ਼ਨ ਹਾਸਲ ਕਰਨ ਲਈ
    • ਕਿਸੇ ਪੋਸਟ-ਸੈਕੰਡਰੀ ਪ੍ਰੋਗਰਾਮ ਵਿੱਚ ਦਾਖਲੇ ਲਈ ਹੁਨਰ ਨੂੰ ਅੱਪਗ੍ਰੇਡ ਕਰਨ ਲਈ ਜਾਂ
    • ਰੁਜ਼ਗਾਰ ਹਾਸਲ ਕਰਨ ਲਈ ਆਪਣੇ ਹੁਨਰ ਅੱਪਗ੍ਰੇਡ ਕਰਨ ਲਈ
  • ਕੋਰਸ ਬਾਲਗ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੇ ਜਾਂਦੇ ਹਨ ਅਤੇ ਹੋ ਸਕਦਾ ਹੈ ਕਿ:
    • ਇਹਨਾਂ ਦੀ ਪੇਸ਼ਕਸ਼ ਦਿਨ ਵੇਲੇ ਜਾਂ ਸ਼ਾਮ ਨੂੰ ਕੀਤੀ ਜਾਵੇ
    • ਇਹ ਆਪਣੀ ਸਹੂਲਤ ਦੇ ਮੁਤਾਬਕ ਸਮਾਂ ਕੱਢ ਕੇ ਆਪ ਪੜ੍ਹਨ ਵਾਲੇ ਜਾਂ ਕਿਸੇ ਅਧਿਆਪਕ ਦੁਆਰਾ ਪੜ੍ਹਾਏ ਜਾਣ ਵਾਲੇ ਹੋਣ
    • ਔਨਲਾਈਨ ਜਾਂ ਕਲਾਸਰੂਮ ਵਿੱਚ ਸਿੱਖਣ ਵਾਲੇ ਹੋਣ
  • ਐਡਲਟ ਅੱਪਗ੍ਰੇਡਿੰਗ ਪ੍ਰੋਗਰਾਮ ਸਕੂਲ ਡਿਸਟ੍ਰਿਕਟਾਂ ਅਤੇ ਬਹੁਤ ਸਾਰੀਆਂ ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਹਨ

ਅੰਗਰੇਜ਼ੀ ਸਿੱਖੋ

  • ਕੈਨੇਡੀਅਨ ਨਾਗਰਿਕ, ਸਥਾਈ ਨਿਵਾਸੀ (permanent residents) ਅਤੇ ਸ਼ਰਨਾਰਥੀ (refugees) ਕਈ ਪੋਸਟ-ਸੈਕੈਂਡਰੀ ਸੰਸਥਾਵਾਂ ਵਿੱਚ ਬਿਨਾਂ ਟਿਊਸ਼ਨ ਫ਼ੀਸ ਦੇ ਅੰਗਰੇਜ਼ੀ ਭਾਸ਼ਾ ਸਿੱਖਣ (English Language Learning) ਦੇ ਕੋਰਸ ਕਰ ਸਕਦੇ ਹਨ
  • ਇਹ ਕੋਰਸ ਲੋਕਾਂ ਨੂੰ ਕੰਮ, ਪੜ੍ਹਾਈ ਅਤੇ ਅੰਗਰੇਜ਼ੀ ਭਾਸ਼ਾ ਵਾਲੇ ਸੱਭਿਆਚਾਰ ਵਿੱਚ ਭਾਗੀਦਾਰੀ ਲਈ ਅੰਗਰੇਜ਼ੀ ਭਾਸ਼ਾ ਦੇ ਆਪਣੇ ਹੁਨਰ ਸੁਧਾਰਣ ਵਿੱਚ ਮਦਦ ਕਰਦੇ ਹਨ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਬਾਲਗਾਂ ਲਈ ਸਿੱਖਣ ਦੇ ਕੇਂਦਰ ਲੱਭਣ ਲਈ ਕਿਸੇ ਪੋਸਟ-ਸੈਕੰਡਰੀ ਸੰਸਥਾ ਜਾਂ ਆਪਣੇ ਸਥਾਨਕ ਸਕੂਲ ਡਿਸਟ੍ਰਿਕਟ ਨਾਲ ਸੰਪਰਕ ਕਰੋ
  • ਇਹ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਕਿਸੇ ਅਕਾਦਮਿਕ ਸਲਾਹਕਾਰ ਨਾਲ ਗੱਲ ਕਰੋ ਕਿ ਤੁਹਾਨੂੰ ਆਪਣੇ ਸਿੱਖਣ ਦੇ ਟੀਚਿਆਂ ਤੱਕ ਪਹੁੰਚਣ ਲਈ ਕਿਹੜੇ ਕੋਰਸਾਂ ਅਤੇ ਕ੍ਰੈਡਿਟਸ ਦੀ ਲੋੜ ਹੈ
  • ਬਾਲਗਾਂ ਲਈ ਅੱਪਗ੍ਰੇਡਿੰਗ ਅਤੇ ਅੰਗਰੇਜ਼ੀ ਭਾਸ਼ਾ ਦੇ ਕੋਰਸਾਂ ਦੀ ਟਿਊਸ਼ਨ ਮੁਫ਼ਤ ਹੈ। ਘੱਟ ਆਮਦਨ ਵਾਲੇ ਵਿਦਿਆਰਥੀ ਹੋਰ ਖਰਚਿਆਂ ਦਾ ਭੁਗਤਾਨ ਕਰਨ ਲਈ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ, ਜਿਵੇਂ ਕਿ ਵਧੇਰੇ ਫ਼ੀਸਾਂ, ਕਿਤਾਬਾਂ ਅਤੇ ਹੋਰ ਸਮੱਗਰੀ, ਤਕਨਾਲੋਜੀ, ਆਵਾਜਾਈ, ਅਤੇ ਸਬਸਿਡੀ ਤੋਂ ਬਿਨਾਂ ਬਾਲ-ਸੰਭਾਲ

ਐਡਲਟ ਅੱਪਗ੍ਰੇਡਿੰਗ ਬਾਰੇ ਵਧੇਰੇ ਜਾਣੋ

ਸੰਬੰਧਤ ਤਰਜੀਹਾਂ 


ਹੋਰ ਭਾਸ਼ਾਵਾਂ ਵਿੱਚ ਮਦਦ

ਸਰਵਿਸ ਬੀ ਸੀ (Service BC) ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸਮਝਣ ਅਤੇ ਉਹਨਾਂ ਦੀ ਵਰਤੋਂ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਹੇਠ ਦਿੱਤੇ ਨੰਬਰ ‘ਤੇ ਕੌਲ ਕਰਕੇ 220 ਤੋਂ ਵੱਧ ਭਾਸ਼ਾਵਾਂ ਵਿੱਚ ਮਦਦ ਲੈ ਸਕਦੇ ਹੋ (ਪੰਜਾਬੀ ਵਿੱਚ ਜਾਣਕਾਰੀ ਉਪਲਬਧ ਹੈ)।

ਕੌਲ ਕਰੋ: 1-800-663-7867

ਸੋਮਵਾਰ ਤੋਂ ਸ਼ੁਕਵਾਰ
ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ (ਪੈਸੀਫਿਕ ਟਾਈਮ)

ਜਦੋਂ ਤੁਸੀਂ ਕੌਲ ਕਰਦੇ ਹੋ, ਤਾਂ ਏਜੰਟ ਦੁਆਰਾ ਫ਼ੋਨ ਦਾ ਜਵਾਬ ਦੇਣ ਦੀ ਉਡੀਕ ਕਰੋ, ਫਿਰ ਉਸ ਭਾਸ਼ਾ ਦਾ ਨਾਮ ਕਹੋ ਜਿਸ ਵਿੱਚ ਤੁਹਾਨੂੰ ਸਹਾਇਤਾ ਦੀ ਲੋੜ ਹੈ। ਉਦਾਹਰਨ ਲਈ, ਪੰਜਾਬੀ ਵਿੱਚ ਮਦਦ ਲਈ ‘ਪੰਜਾਬੀ’ ਸ਼ਬਦ ਬੋਲੋ।