ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਬਿਹਤਰ ਸੰਭਾਲ ਦਾ ਨਿਰਮਾਣ

Last updated on September 6, 2024

ਬੀ.ਸੀ. ਇਹ ਯਕੀਨੀ ਬਣਾਉਣ ਲਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਲੋੜੀਂਦੀ ਸੰਭਾਲ ਮਿਲੇ, ਜਿੱਥੇ ਅਤੇ ਜਦੋਂ ਉਨ੍ਹਾਂ ਨੂੰ ਇਸਦੀ ਲੋੜ ਹੈ, ਚਾਹੇ ਉਸ ਲਈ ਕਿੰਨੀਆਂ ਵੀ ਕੋਸ਼ਿਸ਼ਾਂ ਕਰਨੀਆਂ ਪੈਣ। 

English 繁體中文 简体中文 ਪੰਜਾਬੀ 

ਹੁਣੇ ਮਦਦ ਲਓ 

  • ਸੁਇਸਾਈਡ ਕ੍ਰਾਇਸਿਸ ਲਾਈਨ ਜਾਂ ਖੁਦਕੁਸ਼ੀ ਸੰਕਟ ਲਾਈਨ (24/7) 
    988 ‘ਤੇ ਕੌਲ ਜਾਂ ਟੈਕਸਟ ਕਰੋ ਜਾਂ 1-800-SUICIDE ‘ਤੇ ਕੌਲ ਕਰੋ
  • ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸਹਾਇਤਾ (24/7)
    310-6789 ‘ਤੇ ਕੌਲ ਕਰੋ ਜਾਂ 
    HelpStartsHere.gov.bc.ca ‘ਤੇ ਜਾਓ 
  • ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ (ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ)
    1-833-804-8111 ‘ਤੇ ਕੌਲ ਕਰੋ 

ਸੰਖੇਪ ਜਾਣਕਾਰੀ 

ਲੋਕ ਪਿਛਲੇ ਕੁਝ ਸਾਲਾਂ ਤੋਂ ਬਹੁਤ ਚੁਣੌਤੀਆਂ ਨਾਲ ਨਜਿੱਠ ਰਹੇ ਹਨ। ਅਸੀਂ ਸਾਰੇ ਅਜੇ ਵੀ ਮਹਾਂਮਾਰੀ ਕਾਰਨ ਹੋਏ ਤਣਾਅ ਅਤੇ ਚੁਣੌਤੀਆਂ ਤੋਂ ਉਭਰ ਰਹੇ ਹਾਂ। ਵਧੇਰੇ ਲੋਕ ਡਿਪਰੈਸ਼ਨ (ਉਦਾਸੀਨਤਾ) ਅਤੇ ਐਂਗਜ਼ਾਇਟੀ (ਬੇਚੈਨੀ ਜਾਂ ਚਿੰਤਾ) ਤੋਂ ਪੀੜਤ ਹਨ, ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਧੇਰੇ ਜ਼ਹਿਰੀਲੀ, ਵਧੇਰੇ ਅਚਨਚੇਤ ਪ੍ਰਭਾਵਾਂ ਵਾਲੀ ਅਤੇ ਵਧੇਰੇ ਘਾਤਕ ਹੋ ਗਈ ਹੈ – ਜਿਸ ਕਾਰਨ ਇਹ ਸਾਡੇ ਅਜ਼ੀਜ਼ਾਂ ਅਤੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਮਾਨਸਿਕ ਸਿਹਤ ਜਾਂ ਨਸ਼ੇ ਦੀ ਲਤ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੋਈ ਇੱਕ ਅਜਿਹਾ ਹੱਲ ਉਪਲਬਧ ਨਹੀਂ ਹੈ ਜੋ ਸਾਰਿਆਂ ਲਈ ਕੰਮ ਕਰਦਾ ਹੋਵੇ ਜਾਂ ਢੁਕਵਾਂ ਹੋਵੇ। ਇਸ ਲਈ ਅਸੀਂ ਜਲਦੀ ਦਖਲ ਦੇ ਕੇ, ਜਾਨਾਂ ਬਚਾਉਣ ਲਈ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜੋਖਮ ਨੂੰ ਘਟਾ ਕੇ, ਲੋਕਾਂ ਨੂੰ ਇਲਾਜ ਅਤੇ ਸੰਭਾਲ ਨਾਲ ਜੋੜ ਕੇ, ਰਿਕਵਰੀ ਅਤੇ ਤੰਦਰੁਸਤੀ ਲਈ ਰਸਤੇ ਤਿਆਰ ਕਰ ਕੇ ਅਤੇ ਮੂਲ ਕਾਰਨਾਂ ਤੱਕ ਪਹੁੰਚਣ ਲਈ ਸਹਾਇਤਾ ਪ੍ਰਦਾਨ ਕਰ ਕੇ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਲਈ ਹਰ ਪਾਸਿਓਂ ਕਾਰਵਾਈ ਕਰ ਰਹੇ ਹਾਂ। 

ਨਤੀਜੇ ਸਾਡੇ ਸਾਹਮਣੇ ਹਨ ਅਤੇ ਅਸੀਂ ਦੇਖ ਸਕਦੇ ਹਾਂ ਕਿ ਫਰਕ ਆ ਰਿਹਾ ਹੈ, ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ।

ਲੋਕਾਂ ਨੂੰ ਸੰਭਾਲ ਤੱਕ ਜ਼ਿਆਦਾ ਤੇਜ਼ੀ ਨਾਲ ਪਹੁੰਚ ਕਰਨ ਵਿੱਚ ਮਦਦ ਕਰਨ ਲਈ ਜਲਦੀ ਦਖਲ ਦੇਣਾ

ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਦੀਆਂ ਚੁਣੌਤੀਆਂ ਨੂੰ ਜਲਦੀ ਹੱਲ ਕਰਕੇ, ਅਸੀਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਹਾਲਤ ਨੂੰ ਜ਼ਿਆਦਾ ਗੰਭੀਰ ਹੋਣ ਤੋਂ ਬਚਾ ਸਕਦੇ ਹਾਂ। 

2019 ਤੋਂ ਲੈ ਕੇ ਹੁਣ ਤੱਕ, ਵਿਅਕਤੀਆਂ, ਜੋੜਿਆਂ ਅਤੇ ਪਰਿਵਾਰਾਂ ਨੂੰ 290,000 ਮੁਫ਼ਤ ਜਾਂ ਘੱਟ ਲਾਗਤ ਵਾਲੇ ਕਾਊਂਸਲਿੰਗ ਸੈਸ਼ਨ ਪ੍ਰਦਾਨ ਕੀਤੇ ਗਏ ਹਨ 

12-24 ਸਾਲ ਦੇ ਨੌਜਵਾਨਾਂ ਨੂੰ ਸਿਹਤ ਅਤੇ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ 35 ਫਾਊਂਡਰੀ ਸੈਂਟਰ ਇਸ ਵੇਲੇ ਖੁੱਲ੍ਹੇ ਹੋਏ ਹਨ ਜਾਂ ਵਿਕਾਸ ਅਧੀਨ ਹਨ

39 ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ ਇਸ ਸਮੇਂ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਸੰਬੰਧੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਅਤੇ ਹੋਰ ਖੁਲ੍ਹਣ ਵਾਲੇ ਹਨ

 

ਮੁਫ਼ਤ ਜਾਂ ਘੱਟ ਲਾਗਤ ਵਾਲੀ ਚੰਗੇ ਪੱਧਰ ਦੀ ਕਾਊਂਸਲਿੰਗ  

ਜਦੋਂ ਲੋਕ ਮਦਦ ਲੈਣ ਲਈ ਪਹੁੰਚ ਕਰਨ ਦਾ ਫੈਸਲਾ ਕਰਦੇ ਹਨ, ਉਸ ਵੇਲੇ ਸਹਾਇਤਾ ਉਪਲਬਧ ਹੋਣੀ ਚਾਹੀਦੀ ਹੈ।

ਇਸ ਲਈ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਬੀ.ਸੀ. ਭਰ ਦੇ ਲੋਕਾਂ ਨੂੰ ਜਦੋਂ ਅਤੇ ਜਿੱਥੇ ਜ਼ਰੂਰਤ ਹੋਵੇ, ਉਹ ਮੁਫ਼ਤ ਜਾਂ ਘੱਟ ਲਾਗਤ 'ਤੇ ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚ ਕਰ ਸਕਣ।

ਕਾਊਂਸਲਿੰਗ ਸੇਵਾਵਾਂ:

  • 47 ਕਮਿਊਨਿਟੀ ਏਜੰਸੀਆਂ ਰਾਹੀਂ ਵਿਅਕਤੀਆਂ, ਜੋੜਿਆਂ ਅਤੇ ਪਰਿਵਾਰਾਂ ਲਈ ਖੁੱਲ੍ਹੀਆਂ ਹਨ  
  • ਵਿਅਕਤੀਗਤ ਤੌਰ 'ਤੇ ਜਾਂ ਵਰਚੁਅਲ ਤੌਰ 'ਤੇ ਉਪਲਬਧ ਹਨ  
  • ਮੁਫ਼ਤ, ਘੱਟ ਲਾਗਤ ਵਾਲੀ ਜਾਂ ਭੁਗਤਾਨ ਕਰਨ ਦੀ ਤੁਹਾਡੀ ਸਮਰੱਥਾ ਮੁਤਾਬਕ ‘ਸਲਾਈਡਿੰਗ ਸਕੇਲ’ 'ਤੇ ਅਧਾਰਤ ਹਨ

ਆਪਣੇ ਨਜ਼ਦੀਕ ਦੇ ਇਲਾਕੇ ਵਿੱਚ ਕਾਊਂਸਲਿੰਗ ਸੇਵਾ ਦੀ ਭਾਲ ਕਰਨ ਲਈ:

  • HelpStartsHere 'ਤੇ ਜਾਓ
  • ਆਪਣੇ ਨਜ਼ਦੀਕ ਲੋਕੇਸ਼ਨ ਲੱਭਣ ਲਈ HealthLink BC ਨੂੰ 811 'ਤੇ ਕੌਲ ਕਰੋ (24/7)

2019 ਤੋਂ ਲੈ ਕੇ ਹੁਣ ਤੱਕ 290,000+ ਕਾਊਂਸਲਿੰਗ ਸੈਸ਼ਨ ਪ੍ਰਦਾਨ ਕੀਤੇ ਗਏ ਹਨ।

 

12-24 ਸਾਲ ਦੇ ਨੌਜਵਾਨਾਂ ਲਈ ਫਾਊਂਡਰੀ ਸੈਂਟਰ

ਪਿਛਲੇ ਕੁਝ ਸਾਲ ਨੌਜਵਾਨਾਂ ਲਈ ਅਸਾਨ ਨਹੀਂ ਰਹੇ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਨੌਜਵਾਨ ਮਹਾਂਮਾਰੀ ਕਾਰਨ ਬੇਹੱਦ ਪ੍ਰਭਾਵਿਤ ਹੋਏ ਸਨ।

ਨੌਜਵਾਨਾਂ ਨੂੰ ਸਿਹਤ ਅਤੇ ਤੰਦਰੁਸਤੀ ਸੰਬੰਧੀ ਸੰਭਾਲ, ਆਪਸੀ ਮੇਲ-ਜੋਲ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਅਸੀਂ ਸੂਬੇ ਭਰ ਵਿੱਚ ਫਾਊਂਡਰੀ ਯੂਥ ਸੈਂਟਰਾਂ ਦਾ ਵਿਸਤਾਰ ਕਰ ਰਹੇ ਹਾਂ।

ਫਾਊਂਡਰੀ ਯੂਥ ਵੈਲਨੈਸ ਸੈਂਟਰ:

  • ਏਕੀਕ੍ਰਿਤ ਸਿਹਤ ਅਤੇ ਤੰਦਰੁਸਤੀ ਸੇਵਾਵਾਂ (integrated health and wellness services) ਦਾ ਇੱਕ ਸੂਬਾ-ਵਿਆਪੀ ਨੈਟਵਰਕ ਹੈ ਜੋ 12-24 ਸਾਲ ਦੇ ਨੌਜਵਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ
  • ਨੌਜਵਾਨਾਂ ਲਈ ਸਿਫਾਰਸ਼ਾਂ (ਰਿਫ਼ਰਲ) ਦੀ ਲੋੜ ਤੋਂ ਬਿਨਾਂ ਸੰਭਾਲ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਜਾਂ ਆਪਣੀ ਕਹਾਣੀ ਨੂੰ ਦੁਬਾਰਾ ਦੱਸਣ ਦੀ ਲੋੜ ਤੋਂ ਬਿਨਾਂ, ਇੱਕੋ ਜਗ੍ਹਾ 'ਤੇ ਹੇਠ ਲਿਖੀਆਂ 5 ਪ੍ਰਮੁੱਖ ਸੇਵਾਵਾਂ ਤੱਕ ਪਹੁੰਚ ਕਰਨਾ ਹੋਰ  ਅਸਾਨ ਬਣਾਉਂਦੇ ਹਨ
    • ਮਾਨਸਿਕ ਸਿਹਤ ਸੰਭਾਲ
    • ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ
    • ਸਰੀਰਕ ਅਤੇ ਜਿਨਸੀ ਸਿਹਤ ਸੰਬੰਧੀ ਸੰਭਾਲ
    • ਨੌਜਵਾਨਾਂ ਅਤੇ ਪਰਿਵਾਰਾਂ ਲਈ ‘ਪੀਅਰ’ ਸੁਪੋਰਟ  
    • ਜੀਵਨ, ਸਕੂਲ ਅਤੇ ਕੰਮ ਸੰਬੰਧੀ ਮਦਦ ਲਈ ਸਮਾਜਿਕ ਸੇਵਾਵਾਂ
  • ਸੇਵਾਵਾਂ ਮੁਫ਼ਤ, ਸੁਰੱਖਿਅਤ ਅਤੇ ਨਿਰਪੱਖ ਹਨ।

ਸੰਭਾਲ ਤੱਕ ਪਹੁੰਚ ਕਰਨ ਲਈ:

ਸਾਰੇ 35 ਫਾਊਂਡਰੀ ਸੈਂਟਰ 2028 ਤੱਕ ਖੁੱਲ੍ਹਣ ਦੀ ਉਮੀਦ ਹੈ। ਪਿਛਲੇ ਸਾਲ 16,000 ਤੋਂ ਵੱਧ ਨੌਜਵਾਨਾਂ ਨੇ ਫਾਊਂਡਰੀ ਸੇਵਾਵਾਂ ਤੱਕ ਪਹੁੰਚ ਕੀਤੀ।

 

ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ (Integrated Child and Youth Teams)

ਇਹ ਅਨੁਮਾਨ ਲਗਾਇਆ ਗਿਆ ਹੈ ਕਿ ਗੰਭੀਰ ਮਾਨਸਿਕ-ਸਿਹਤ ਦੀਆਂ 75٪ ਸਮੱਸਿਆਵਾਂ 25 ਸਾਲ ਦੀ ਉਮਰ ਤੋਂ ਪਹਿਲਾਂ ਸਾਹਮਣੇ ਆਉਂਦੀਆਂ ਹਨ। ਨਸ਼ੀਲੇ ਪਦਾਰਥਾਂ ਦਾ ਜ਼ਹਿਰੀਲਾਪਣ ਅਤੇ ਖੁਦਕੁਸ਼ੀ 15 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਮੌਤ ਦੇ ਸਭ ਤੋਂ ਵੱਡੇ ਕਾਰਨ ਹਨ।

19 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਲਈ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਕਾਰਨ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਅਸੀਂ ਸੂਬੇ ਭਰ ਦੇ 20 ਸਕੂਲ ਡਿਸਟ੍ਰਿਕਟਾਂ ਵਿੱਚ ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ ਦਾ ਵਿਸਤਾਰ ਕਰ ਰਹੇ ਹਾਂ।

ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ:

  • ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਸਕੂਲ ਵਿੱਚ ਅਤੇ ਭਾਈਚਾਰੇ ਵਿੱਚ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਲਤ ਸੰਬੰਧੀ ਉਸ ਲੋੜੀਂਦੀ ਸੰਭਾਲ ਨਾਲ ਜੁੜਨਾ ਵਧੇਰੇ ਅਸਾਨ ਬਣਾਉਂਦੀਆਂ ਹਨ ਜਿਸਦੀ ਉਨ੍ਹਾਂ ਨੂੰ ਜਦੋਂ ਅਤੇ ਜਿੱਥੇ ਲੋੜ ਹੁੰਦੀ ਹੈ
  • ਹੇਠ ਲਿਖਿਆਂ ਲਈ ਇੱਕ ਤਾਲਮੇਲ ਵਾਲੀ, ਟੀਮ-ਅਧਾਰਤ ਪਹੁੰਚ ਦੀ ਵਰਤੋਂ ਕਰਦੀਆਂ ਹਨ:
    • ਪਰਿਵਾਰਾਂ ਨੂੰ ਸੇਵਾਵਾਂ ਤਕ ਪਹੁੰਚ ਕਰਨ ਅਤੇ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਨੀ
    • ਬਿਹਤਰ, ਸੁਚਾਰੂ ਢੰਗ ਨਲ ਸੰਭਾਲ ਪ੍ਰਦਾਨ ਕਰਨ ਲਈ ਸੇਵਾ ਪ੍ਰਦਾਤਾਵਾਂ ਨੂੰ ਇਕੱਠੇ ਕਰਨਾ
    • ਕਹਾਣੀਆਂ ਨੂੰ ਦੁਹਰਾਉਣ ਦੀ ਜ਼ਰੂਰਤ ਨੂੰ ਘਟਾਉਣਾ, ਜੋ ਲੋਕਾਂ ਲਈ ਦੁਖਦਾਈ ਹੋ ਸਕਦਾ ਹੈ

ਸੰਭਾਲ ਤੱਕ ਪਹੁੰਚ ਕਰਨ ਲਈ:

ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ ਸਾਰੇ 20 ਸਕੂਲ ਡਿਸਟ੍ਰਿਕਟਾਂ ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਤੋਂ ਬਾਅਦ ਹਰ ਮਹੀਨੇ 5,800 ਬੱਚਿਆਂ ਅਤੇ ਨੌਜਵਾਨਾਂ ਨੂੰ ਸੇਵਾ ਪ੍ਰਦਾਨ ਕਰ ਸਕਦੀਆਂ ਹਨ। 

 

‘ਕੌਨਫ਼ੀਡੈਂਟ ਪੇਰੈਂਟਸ, ਥਰਾਈਵਿੰਗ ਕਿਡਸ’ ਪ੍ਰੋਗਰਾਮ  (Confident Parents, Thriving Kids program)

ਇੱਕ ਬੱਚੇ ਦਾ ਪਾਲਣ-ਪੋਸ਼ਣ ਕਰਨਾ ਕਿਸੇ ‘ਮੈਨੂਅਲ’ (ਹਿਦਾਇਤਾਂ ਦੀ ਕਿਤਾਬ) ਨੂੰ ਪੜ੍ਹ ਕੇ ਜਾਂ ‘ਪਲੇਬੁੱਕ’ ਰਾਹੀਂ ਨਹੀਂ ਆਉਂਦਾ। ਕਈ ਵਾਰ ਅਜਿਹੇ ਸਮੇਂ ਹੁੰਦੇ ਹਨ ਜਦੋਂ ਮਾਪਿਆਂ ਨੂੰ ਉਸ ਵੇਲੇ ਮਦਦ ਦੀ ਲੋੜ ਹੁੰਦੀ ਹੈ ਜਦੋਂ ਉਹ ਆਪਣੇ ਬੱਚੇ ਦਾ ਉਸਦੀ ਜ਼ਿੰਦਗੀ ਦੇ ਮੁਸ਼ਕਲ ਸਮੇਂ ਵਿੱਚੋਂ ਨਿੱਕਲਣ ਲਈ ਮਾਰਗ ਦਰਸ਼ਨ ਕਰ ਰਹੇ ਹੁੰਦੇ ਹਨ

  • ‘ਕੌਨਫ਼ੀਡੈਂਟ ਪੇਰੈਂਟਸ, ਥਰਾਈਵਿੰਗ ਕਿਡਸ’ (ਭਰੋਸੇਮੰਦ ਮਾਪੇ, ਖੁਸ਼ਹਾਲ ਬੱਚੇ) ਇੱਕ ਟੈਲੀਫੋਨ-ਅਧਾਰਤ ਕੋਚਿੰਗ ਪ੍ਰੋਗਰਾਮ ਹੈ ਜੋ 3 ਤੋਂ 12 ਸਾਲ ਦੇ ਬੱਚਿਆਂ ਦੇ ਮਾਪਿਆਂ ਨੂੰ ਹੇਠ ਲਿਖੀਆਂ ਸਥਿਤੀਆਂ ਨਾਲ ਨਜਿੱਠਣ ਲਈ ਹੁਨਰ ਅਤੇ ਕਾਰਜਨੀਤੀਆਂ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ:
    • ਵਿਵਹਾਰ ਸੰਬੰਧੀ ਚੁਣੌਤੀਆਂ – ਸਹਿਯੋਗ ਨਾ ਦੇਣ ਵਾਲਾ ਜਾਂ ਵਿਘਨਕਾਰੀ ਵਿਵਹਾਰ, ਹਿੰਸਕ ਜਾਂ ਉਲੰਘਣਾ ਕਰਨ ਵਾਲਾ ਵਿਵਹਾਰ
    • ਐਂਗਜ਼ਾਇਟੀ (ਬੇਚੈਨੀ ਜਾਂ ਚਿੰਤਾ)  - ਵਿਵਹਾਰ ਦੀਆਂ ਕੁਝ ਅਜਿਹੀਆਂ ਚੁਣੌਤੀਆਂ ਜੋ ਸਿਰਫ਼ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਹੀ ਦਿਖਾਈ ਦਿੰਦੀਆਂ ਹਨ, ਜਿਵੇਂ ਕਿ ਤਿਆਰ ਹੋਣ ਵੇਲੇ ਜਾਂ ਸੌਣ ਵੇਲੇ, ਜਾਂ ਕਈ ਵਾਰੀ ਉਹ ਬੇਚੈਨ, ਉਤੇਜਿਤ, ਜਾਂ ਹੋਰਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਰੋਂਦੇ ਹੋਏ ਜਾਪਦੇ ਹਨ, ਪੇਟ ਦਰਦ ਦੀ ਸ਼ਿਕਾਇਤ ਕਰਦੇ ਹਨ ਜਾਂ ਉਹਨਾਂ ਨੂੰ ਸੌਣ ਵਿੱਚ ਮੁਸ਼ਕਲ ਆ ਸਕਦੀ ਹੈ
  • ਹਫ਼ਤਾਵਾਰ ਟੈਲੀਫੋਨ-ਅਧਾਰਤ ਕੋਚਿੰਗ ਸੈਸ਼ਨ ਮੁਫ਼ਤ ਹਨ, ਸੂਬੇ ਭਰ ਵਿੱਚ ਉਪਲਬਧ ਹਨ ਅਤੇ ਇਹਨਾਂ ਨੂੰ ਦਿਨ ਵੇਲੇ, ਸ਼ਾਮ ਵੇਲੇ ਜਾਂ ਵੀਕਐਂਡ ‘ਤੇ ਬੁੱਕ ਕੀਤਾ ਜਾ ਸਕਦਾ ਹੈ

ਸਹਾਇਤਾ ਤੱਕ ਪਹੁੰਚ ਕਰਨ ਲਈ:

 

ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ ਦੀ ਸਹਾਇਤਾ ਲਈ  ‘ਵੀ ਆਰ ਇੰਡੀਜਨਸ: ਬਿਗ ਵਰੀਜ਼, ਸਟ੍ਰੌਂਗ ਸਪਿਰਿਟ’ ਪ੍ਰੋਗਰਾਮ (We Are Indigenous: Big Worries, Strong Spirit program) 

ਐਂਗਜ਼ਾਇਟੀ ਸੰਬੰਧੀ ‘ਕੌਨਫ਼ੀਡੈਂਟ ਪੇਰੈਂਟਸ, ਥਰਾਈਵਿੰਗ ਕਿਡਸ’ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ, ‘ਵੀ ਆਰ ਇੰਡੀਜਨਸ: ਬਿਗ ਵਰੀਜ਼, ਸਟ੍ਰੌਂਗ ਸਪਿਰਿਟ’ ਪ੍ਰੋਗਰਾਮ (We Are Indigenous: Big Worries, Strong Spirit program):

  • ਬੀ.ਸੀ. ਭਰ ਦੇ ਉਹਨਾਂ ਇੰਡੀਜਨਸ (ਮੂਲ-ਨਿਵਾਸੀ) ਪਰਿਵਾਰਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੇ 3-12 ਸਾਲ ਦੀ ਉਮਰ ਦੇ ਬੱਚੇ ਹਲਕੀਆਂ ਤੋਂ ਦਰਮਿਆਨੀਆਂ  ਵੱਡੀਆਂ ਚਿੰਤਾਵਾਂ/ਡਰ (ਐਂਗਜ਼ਾਇਟੀ) ਦਾ ਅਨੁਭਵ ਕਰ ਰਹੇ ਹਨ
  • 7-ਤੋਂ-15-ਹਫ਼ਤੇ ਦੇ ਪ੍ਰੋਗਰਾਮ ਦੌਰਾਨ ਮੁਫ਼ਤ ਟੈਲੀਫੋਨ- ਅਤੇ ਕੰਪਿਊਟਰ-ਅਧਾਰਤ ਕੋਚਿੰਗ ਸੈਸ਼ਨ ਅਤੇ ਅਭਿਆਸ ਦੀਆਂ ਗਤੀਵਿਧੀਆਂ ਪ੍ਰਦਾਨ ਕਰਦਾ ਹੈ
  • ਇੰਡੀਜਨਸ (ਮੂਲ-ਨਿਵਾਸੀ) ਪਰਿਵਾਰਾਂ ਲਈ ਇੰਡੀਜਨਸ ਸੋਚ-ਵਿਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਅਤੇ ਵਿਕਸਤ ਕੀਤਾ ਗਿਆ ਸੀ ਅਤੇ ਇਹ ਪ੍ਰੋਗਰਾਮ ਹੇਠ ਲਿਖੀਆਂ ਗੱਲਾਂ ਨੂੰ ਮਹੱਤਤਾ ਦਿੰਦਾ ਹੈ:
    • ਇੰਡੀਜਨਸ (ਮੂਲ-ਨਿਵਾਸੀ) ਪਰਿਵਾਰਾਂ ਦੀ ਆਤਮਿਕ ਮਜ਼ਬੂਤੀ
    • ਫਰਸਟ ਨੇਸ਼ਨਜ਼ ਨੂੰ ਤੰਦਰੁਸਤੀ ਬਾਰੇ ਉਹਨਾਂ ਦੀ ਸਮਝ ਵਿੱਚ ਸਹਾਇਤਾ ਕਰਨ ਦੀ ਮਹੱਤਤਾ
    • ਇੰਡੀਜਨਸ (ਮੂਲ-ਨਿਵਾਸੀ) ਪਰਿਵਾਰਾਂ 'ਤੇ ਬਸਤੀਵਾਦ ਦੇ ਵਿਘਨਕਾਰੀ ਪ੍ਰਭਾਵ

ਸਹਾਇਤਾ ਤੱਕ ਪਹੁੰਚ ਕਰਨ ਲਈ:

 

ਅਰਲੀ ਸਾਈਕੋਸਿਸ ਇੰਟਰਵੈਨਸ਼ਨ (ਸਾਈਕੋਸਿਸ ਬਾਰੇ ਜਲਦੀ ਦਖਲਅੰਦਾਜ਼ੀ) 

ਸਾਈਕੋਸਿਸ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜੋ ਅਕਸਰ 18-24 ਸਾਲ ਦੀ ਉਮਰ ਦੇ ਵਿਚਕਾਰ ਸਾਹਮਣੇ ਆਉਂਦੀ ਹੈ, ਅਤੇ ਇਹ ਲਗਭਗ 30 ਵਿੱਚੋਂ 1 ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਜਲਦੀ ਦਖਲਅੰਦਾਜ਼ੀ ਕਿਸੇ ਵਿਅਕਤੀ ਦੇ ਜੀਵਨ 'ਤੇ ਪੈਣ ਵਾਲੇ ਬੁਰੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

ਅਸੀਂ ਸੂਬੇ ਭਰ ਵਿੱਚ ‘ਅਰਲੀ ਸਾਈਕੋਸਿਸ ਇੰਟਰਵੈਨਸ਼ਨ’ (Early Psychosis Intervention) ਪ੍ਰੋਗਰਾਮਾਂ ਦਾ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਅਤੇ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਅਰਲੀ ਸਾਈਕੋਸਿਸ ਇੰਟਰਵੈਨਸ਼ਨ ਪ੍ਰੋਗਰਾਮ:

  • ਸਾਈਕੋਸਿਸ ਦੇ ਮੁੱਢਲੇ ਲੱਛਣਾਂ ਦਾ ਮੁਲਾਂਕਣ ਪ੍ਰਦਾਨ ਕਰਦੇ ਹਨ
  • ਜਦੋਂ ਨੌਜਵਾਨ ਮਰੀਜ਼ ਸਭ ਤੋਂ ਪਹਿਲੇ ਲੱਛਣਾਂ ਦਾ ਅਨੁਭਵ ਕਰਦੇ ਹਨ ਉਸ ਵੇਲੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਵਿਆਪਕ ਇਲਾਜਾਂ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ
  • ‘ਮਲਟੀਡਿਸਿਪਲਿਨਰੀ’ (ਬਹੁ-ਵਿਸ਼ਿਆਂ ਤੇ ਕੰਮ ਕਰਨ ਵਾਲੀਆਂ) ਟੀਮਾਂ ਤੱਕ ਪਹੁੰਚ ਨੂੰ ਅਸਾਨ ਬਣਾਉਂਦੇ ਹਨ, ਤਾਂ ਜੋ ਡਾਕਟਰ ਦੀ ਰਿਫ਼ਰਲ ਦੀ ਲੋੜ ਤੋਂ ਬਿਨਾਂ, ਸਾਰੇ ਸਰੋਤ ਇੱਕੋ ਥਾਂ 'ਤੇ ਉਪਲਬਧ ਹੋਣ

ਸੰਭਾਲ ਤੱਕ ਪਹੁੰਚ ਕਰਨ ਲਈ:

 

ਜਾਨਾਂ ਬਚਾਉਣ ਲਈ ਜੋਖਮ ਘਟਾਉਣਾ 

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨਾਲ ਨਜਿੱਠਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੈ। ਨਸ਼ੀਲੇ ਪਦਾਰਥ ਕੁਝ ਸਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਜ਼ਹਿਰੀਲੇ, ਵਧੇਰੇ ਅਚਨਚੇਤ ਅਤੇ ਵਧੇਰੇ ਘਾਤਕ ਹਨ। ਜਿਵੇਂ-ਜਿਵੇਂ ਸੰਕਟ ਵਿੱਚ ਤਬਦੀਲੀਆਂ ਆਉਂਦੀਆਂ ਹਨ, ਅਸੀਂ ਦੇਖ ਰਹੇ ਹਾਂ ਕਿ ਵਧੇਰੇ ਲੋਕਾਂ ਵਿੱਚ ਬਹੁਤ ਗੁੰਝਲਦਾਰ ਲੋੜਾਂ ਵਿਕਸਤ ਹੋ ਰਹੀਆਂ ਹਨ। ਜੋਖਮ ਨੂੰ ਘਟਾ ਕੇ, ਅਸੀਂ ਲੋਕਾਂ ਦੀ ਜੀਵਤ ਰਹਿਣ ਵਿੱਚ ਮਦਦ ਕਰ ਸਕਦੇ ਹਾਂ, ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਸੰਭਾਲ ਅਤੇ ਇਲਾਜ ਮਿਲ ਸਕੇ। 

2017 ਅਤੇ ਅਪ੍ਰੈਲ 2024 ਦੇ ਵਿਚਕਾਰ ਦੇਖ-ਰੇਖ ਹੇਠ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਾਲੀਆਂ ਸਾਈਟਾਂ ‘ਤੇ ਓਵਰਡੋਜ਼ ਦੇ 30,000 ਮਾਮਲਿਆਂ ਨਾਲ ਨਜਿੱਠ ਕੇ ਉਸ ਦੇ ਅਸਰ ਨੂੰ ਖਤਮ ਕੀਤਾ ਗਿਆ 

2015 ਅਤੇ 2022 ਦੇ ਵਿਚਕਾਰ ਨੁਕਸਾਨ ਘਟਾਉਣ ਦੇ ਉਪਾਵਾਂ ਕਾਰਨ 8,637 ਮੌਤਾਂ ਹੋਣ ਤੋਂ ਬਚਾਈਆਂ ਗਈਆਂ

2020 ਅਤੇ ਅਪ੍ਰੈਲ 2024 ਦੇ ਵਿਚਕਾਰ ‘ਲਾਈਫ਼ਗਾਰਡ ਕਨੈਕਟ’ (Lifeguard Connect) ਓਵਰਡੋਜ਼ ਅਲਰਟ ਐਪ ਦੀ ਵਰਤੋਂ 150,000 ਵਾਰੀ ਕੀਤੀ ਗਈ 

 

ਨਸ਼ੀਲੇ ਪਦਾਰਥਾਂ ਦਾ ਸੰਕਟ 

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦਾ ਸੰਕਟ ਨੌਰਥ ਅਮਰੀਕਾ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਤਬਾਹ ਕਰਨਾ ਜਾਰੀ ਰੱਖ ਰਿਹਾ ਹੈ, ਅਤੇ ਇਸ ਵਿੱਚ ਬੀ.ਸੀ. ਵੀ ਸ਼ਾਮਲ ਹੈ।

ਮਹਾਂਮਾਰੀ ਨੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨੂੰ ਹੋਰ ਜ਼ਿਆਦਾ ਵਿਗਾੜ ਦਿੱਤਾ। ਗੈਰ-ਕਨੂੰਨੀ ਨਸ਼ੀਲੇ ਪਦਾਰਥ ਵਧੇਰੇ ਜ਼ਹਿਰੀਲੇ, ਵਧੇਰੇ ਅਚਨਚੇਤ ਅਤੇ ਵਧੇਰੇ ਘਾਤਕ ਹੋ ਗਏ, ਅਤੇ ਵਧੇਰੇ ਲੋਕ ਬਹੁਤ ਗੁੰਝਲਦਾਰ ਲੋੜਾਂ ਵਿਕਸਤ ਕਰ ਰਹੇ ਹਨ।   

ਅਜਿਹਾ ਕੋਈ ਇੱਕ ਹੱਲ ਨਹੀਂ ਹੈ ਜੋ ਇਸ ਸੰਕਟ ਨੂੰ ਖਤਮ ਕਰ ਸਕੇ। ਇਹੀ ਕਾਰਨ ਹੈ ਕਿ ਅਸੀਂ ਮਾਨਸਿਕ-ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ ਦੇ ਸਾਰੇ ਰੂਪਾਂ ਤੱਕ ਪਹੁੰਚ ਦਾ ਤੁਰੰਤ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕ ਜ਼ਿੰਦਾ ਰਹਿ ਸਕਣ ਅਤੇ ਆਪਣੇ ਲਈ ਅਜਿਹੀ ਸੰਭਾਲ ਲੱਭ ਸਕਣ ਜੋ ਉਨ੍ਹਾਂ ਲਈ ਕੰਮ ਕਰਦੀ ਹੋਵੇ। ਇਸ ਵਿੱਚ ਸ਼ਾਮਲ ਹਨ:

  • ਸ਼ੁਰੂਆਤੀ ਦਖਲਅੰਦਾਜ਼ੀ ਅਤੇ ਰੋਕਥਾਮ ਵਿੱਚ ਵਾਧਾ, ਨੁਕਸਾਨ ਘਟਾਉਣਾ, ਇਲਾਜ ਅਤੇ ਰਿਕਵਰੀ ਸੇਵਾਵਾਂ, ਸੁਪੋਰਟਿਵ ਅਤੇ ਕੰਪਲੈਕਸ ਕੇਅਰ ਹਾਊਸਿੰਗ, ਅਤੇ ਹੋਰ ਬਹੁਤ ਕੁਝ
  • ਸਟ੍ਰੀਟ ਡਰੱਗਜ਼ (ਸੜਕਾਂ 'ਤੇ ਤਸਕਰੀ ਰਾਹੀਂ ਉਪਲਬਧ ਨਸ਼ੀਲੇ ਪਦਾਰਥ ਜਿਨ੍ਹਾਂ ਵਿੱਚ ਮਿਲਾਵਟ ਹੋ ਸਕਦੀ ਹੈ ਜਾਂ ਜ਼ਹਿਰੀਲੇ ਹੋ ਸਕਦੇ ਹਨ) ਦੇ ਖਤਰਿਆਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਜ਼ਿੰਦਾ ਰੱਖਣ ਵਿੱਚ ਮਦਦ ਕਰਨ ਦੇ ਤਰੀਕਿਆਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਨਾ
  • ਲੋਕਾਂ ਲਈ ਮਦਦ ਪ੍ਰਾਪਤ ਕਰਨਾ ਅਸਾਨ ਬਣਾਉਣਾ, ਅਤੇ ਉਹਨਾਂ ਰੁਕਾਵਟਾਂ ਨੂੰ ਹਟਾਉਣਾ ਜੋ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਸਕਦੀਆਂ ਹਨ
  • ਸੰਗਠਿਤ ਅਪਰਾਧੀਆਂ (organized criminals) ‘ਤੇ ਸ਼ਿਕੰਜਾ ਕੱਸਣਾ ਜੋ ਉਨ੍ਹਾਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਤੋਂ ਪੈਸੇ ਕਮਾ ਰਹੇ ਹਨ ਜਿਨ੍ਹਾਂ ਕਾਰਨ ਸਾਡੇ ਅਜ਼ੀਜ਼ ਮਰ ਰਹੇ ਹਨ

ਬੀ.ਸੀ. ਵਿੱਚ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਪ੍ਰਤੀ ਜਵਾਬੀ ਕਾਰਵਾਈਆਂ ਵਿੱਚ ਵਾਧੇ ਬਾਰੇ ਹੋਰ ਜਾਣੋ 

ਬੀ ਸੀ ਕੋਰੋਨਰਜ਼ ਸਰਵਿਸ ਦੇ ਅਨੁਸਾਰ, 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2023 ਦੀ ਇਸੇ ਮਿਆਦ ਦੇ ਮੁਕਾਬਲੇ 9% ਘੱਟ ਹੈ, ਅਤੇ ਮੌਤਾਂ ਦੀ ਦਰ 4 ਸਾਲਾਂ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ। ਜਾਂਚ ਦੇ ਬੰਦ ਹੋਣ ਨਾਲ ਮੌਤਾਂ ਦੇ ਅੰਕੜੇ ਬਦਲ ਸਕਦੇ ਹਨ। 

 

ਓਵਰਡੋਜ਼ ਰੋਕਥਾਮ ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਵਾਲੀਆਂ ਸਾਈਟਾਂ 

ਓਵਰਡੋਜ਼ ਦੀ ਰੋਕਥਾਮ ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਕਰਨ ਵਾਲੀਆਂ ਸਾਈਟਾਂ ਜਾਨਾਂ ਬਚਾਉਂਦੀਆਂ ਹਨ। ਉਹ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੇ ਜੋਖਮ ਨੂੰ ਘਟਾਉਂਦੀਆਂ ਹਨ ਅਤੇ ਲੋਕਾਂ ਨੂੰ ਜੀਵਨ-ਰੱਖਿਅਕ ਸਹਾਇਤਾ ਅਤੇ ਇਲਾਜ ਨਾਲ ਜੋੜਦੀਆਂ ਹਨ।

ਅਸੀਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਤ ਭਾਈਚਾਰਿਆਂ ਵਿੱਚ ਇਨ੍ਹਾਂ ਸੇਵਾਵਾਂ ਤੱਕ ਪਹੁੰਚ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ – 2017 ਵਿੱਚ ਇੱਕ ਸਾਈਟ ਤੋਂ ਵੱਧ ਕੇ 2024 ਵਿੱਚ 50 ਤੋਂ ਵੱਧ ਸਾਈਟਾਂ ਹੋ ਗਈਆਂ ਹਨ।

ਓਵਰਡੋਜ਼ ਦੀ ਰੋਕਥਾਮ ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਵਾਲੀਆਂ ਸਾਈਟਾਂ:

  • ਸਿਖਲਾਈ ਪ੍ਰਾਪਤ ਕਾਮਿਆਂ ਦੀ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਹਨ
  • ਨੁਕਸਾਨ ਘਟਾਉਣ ਅਤੇ ਜੀਵਨ-ਰੱਖਿਅਕ ਸਿਹਤ ਸੰਭਾਲ ਪ੍ਰਦਾਨ ਕਰਦੀਆਂ ਹਨ:
    • ਸਾਫ਼-ਸੁਥਰੀ ਸਪਲਾਈ
    • ਨਸ਼ੀਲੇ ਪਦਾਰਥਾਂ ਦੀ ਜਾਂਚ ਸੰਬੰਧੀ ਸੇਵਾਵਾਂ
    • ਓਵਰਡੋਜ਼ ਹੋਣ ਦੀ ਸੂਰਤ ਵਿੱਚ ਐਮਰਜੈਂਸੀ ਫਰਸਟ ਏਡ (ਆਕਸੀਜਨ ਅਤੇ naloxone)
  • ਭਰੋਸਾ ਪੈਦਾ ਕਰਦੀਆਂ ਹਨ ਤਾਂ ਜੋ ਲੋਕ ਉਦੋਂ ਮਦਦ ਲਈ ਪਹੁੰਚ ਕਰਨ ਵਿੱਚ ਸੁਰੱਖਿਅਤ ਮਹਿਸੂਸ ਕਰਨ ਜਦੋਂ ਉਹ ਮਦਦ ਲੈਣ ਲਈ ਤਿਆਰ ਹੋਣ
  • ਲੋਕਾਂ ਨੂੰ ਸੰਭਾਲ, ਇਲਾਜ, ਰਿਹਾਇਸ਼ ਅਤੇ ਹੋਰ ਸਮਾਜਿਕ ਸੇਵਾਵਾਂ ਨਾਲ ਜੋੜਦੀਆਂ ਹਨ 

ਸੰਭਾਲ ਤੱਕ ਪਹੁੰਚ ਕਰਨ ਲਈ: 

2017 ਅਤੇ ਮਈ 2024 ਵਿਚਕਾਰ 4.8 ਮਿਲੀਅਨ ਤੋਂ ਵੱਧ ਵਿਜ਼ਿਟਸ ਹੋਈਆਂ ਹਨ ਅਤੇ 29,641 ਓਵਰਡੋਜ਼ ਦੇ ਮਾਮਲਿਆਂ ਨਾਲ ਨਜਿੱਠਿਆ ਗਿਆ ਅਤੇ ਜਾਨਾਂ ਬਚਾਈਆਂ ਗਈਆਂ। 

 

ਘਰ ਲਿਜਾਣ ਵਾਲੀਆਂ Naloxone ਕਿੱਟਾਂ (Take-home Naloxone kits)

Naloxone ਇੱਕ ਅਜਿਹੀ ਦਵਾਈ ਹੈ ਜੋ ਓਪੀਔਇਡ ਕਾਰਨ ਹੋਈ ਓਵਰਡੋਜ਼ ਦੇ ਅਸਰ ਨੂੰ ਤੇਜ਼ੀ ਨਾਲ ਉਲਟ ਸਕਦੀ ਹੈ।

2012 ਤੋਂ ਹੁਣ ਤੱਕ, ਬੀ.ਸੀ. ਵਿੱਚ ਲੋਕ ਆਪਣੇ ਕੋਲ Naloxone ਕਿੱਟ ਰੱਖਣ ਦੇ ਯੋਗ ਰਹੇ ਹਨ ਤਾਂ ਜੋ ਐਮਰਜੈਂਸੀ ਦੀ ਸੂਰਤ ਵਿੱਚ ਉਹ ਉਸਦੀ ਵਰਤੋਂ ਕਰ ਸਕਣ। ਅਸੀਂ ਇਸ ਸਮੇਂ ਪੋਸਟ-ਸੈਕੰਡਰੀ ਸੰਸਥਾਵਾਂ ਸਮੇਤ ਹੋਰ ਥਾਂਵਾਂ ‘ਤੇ ਕਿੱਟਾਂ ਤੱਕ ਨਿਰੰਤਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।

ਘਰ ਲਿਜਾਣ ਵਾਲੀਆਂ Naloxone ਕਿੱਟ:

  • ਦੀ ਵਰਤੋਂ ਅਸਾਨ ਹੁੰਦੀ ਹੈ ਅਤੇ ਇਨ੍ਹਾਂ ਨੂੰ ਘੱਟ ਜਾਂ ਬਿਨਾਂ ਸਿਖਲਾਈ ਦੇ ਵਰਤਿਆ ਜਾ ਸਕਦਾ ਹੈ
  • 2,200+ ਫਾਰਮੇਸੀਆਂ ਅਤੇ ਹੋਰ ਥਾਂਵਾਂ ‘ਤੇ ਮੁਫ਼ਤ ਮਿਲਦੀਆਂ ਹਨ 

ਆਪਣੀ ਕਿੱਟ ਲੈਣ ਲਈ: 

ਘਰ ਲਿਜਾਣ ਵਾਲੀਆਂ Naloxone ਕਿੱਟ ਦੀ ਵਧੇਰੇ ਮੰਗ ਦਾ ਸਿਲਸਿਲਾ ਜਾਰੀ ਹੈ। ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ, 2.4 ਮਿਲੀਅਨ ਤੋਂ ਵੱਧ ਕਿੱਟ ਵੰਡੀਆਂ ਗਈਆਂ ਹਨ ਅਤੇ ਖੋਜ ਮੁਤਾਬਕ ਅਨੁਮਾਨ ਹੈ ਕਿ ਉਨ੍ਹਾਂ ਵਿੱਚੋਂ 43% ਦੀ ਵਰਤੋਂ ਓਵਰਡੋਜ਼ ਦੇ ਅਸਰ ਨੂੰ ਉਲਟਾਉਣ ਲਈ ਕੀਤੀ ਗਈ ਸੀ। 

 

ਡਰੱਗ-ਚੈੱਕਿੰਗ (ਨਸ਼ੀਲੇ ਪਦਾਰਥਾਂ ਦੀ ਜਾਂਚ ਸੰਬੰਧੀ) ਸੇਵਾਵਾਂ 

ਅੱਜ ਦੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਜ਼ਹਿਰੀਲੀ ਹੈ। ਸਟ੍ਰੀਟ ਡਰੱਗਜ਼ ਵਿੱਚ ਅਕਸਰ ਫੈਂਟਾਨਿਲ ਜਾਂ ਹੋਰ ਸਿੰਥੈਟਿਕ ਓਪੀਔਇਡ ਹੁੰਦੇ ਹਨ ਜੋ ਇੰਨੇ ਖਤਰਨਾਕ ਹੁੰਦੇ ਹਨ ਕਿ ਉਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਘਾਤਕ ਹੋ ਸਕਦੀ ਹੈ। ਤੁਸੀਂ ਇਨ੍ਹਾਂ ਨੂੰ ਦੇਖ ਕੇ ਨਹੀਂ ਦੱਸ ਸਕਦੇ ਕਿ ਇਨ੍ਹਾਂ ਵਿੱਚ ਕੀ ਹੈ।

ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਅਸੀਂ ਓਵਰਡੋਜ਼ ਦੇ ਜੋਖਮ ਨੂੰ ਘਟਾਉਣ ਅਤੇ ਲੋਕਾਂ ਨੂੰ ਸੰਭਾਲ ਅਤੇ ਸਹਾਇਤਾ ਨਾਲ ਜੋੜਨ ਲਈ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਜਾਂਚ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਾਂ।

ਬੀ.ਸੀ. ਭਰ ਵਿੱਚ 119 ਸਾਈਟਾਂ ‘ਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਸੰਬੰਧੀ ਸੇਵਾਵਾਂ ਉਪਲਬਧ ਹਨ।

  • 57 ਸਾਈਟਾਂ ਪ੍ਰਤੀ ਹਫ਼ਤੇ ਘੱਟੋ-ਘੱਟ ਇੱਕ ਦਿਨ ਤੁਰੰਤ ਨਤੀਜੇ ਪੇਸ਼ ਕਰਦੀਆਂ ਹਨ
  • 62 ਸਾਈਟਾਂ ਲੋਕਾਂ ਨੂੰ ਨਮੂਨੇ ਛੱਡ ਕੇ ਜਾਣ ਦੀ ਸਹੂਲਤ ਦਿੰਦੀਆਂ ਹਨ ਅਤੇ ਕੁਝ ਦਿਨਾਂ ਦੇ ਅੰਦਰ ਨਤੀਜੇ ਦੇ ਦਿੰਦੀਆਂ ਹਨ

ਸੰਭਾਲ ਤੱਕ ਪਹੁੰਚ ਕਰਨ ਲਈ: 

ਅਸੀਂ ਵੈਨਕੂਵਰ ਆਇਲੈਂਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਇੱਕ ਅਤਿ-ਆਧੁਨਿਕ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਵਾਲੀ ਬਿਹਤਰ ਕੀਤੀ ਤਕਨਾਲੌਜੀ, ‘ਹਾਰਮਚੈੱਕ’ (HarmCheck) ਵਿੱਚ ਨਿਵੇਸ਼ ਕੀਤਾ ਹੈ ਜੋ ਨਸ਼ਿਆਂ ਵਿੱਚ ਮੌਜੂਦ ਪਦਾਰਥਾਂ ਦੀ ਵਧੇਰੇ ਸਹੀ ਢੰਗ ਨਾਲ ਪਛਾਣ ਕਰਦੀ ਹੈ। 

 

ਓਵਰਡੋਜ਼ ਬਾਰੇ ਚਿਤਾਵਨੀਆਂ ਲਈ ਲਾਈਫ਼ਗਾਰਡ ਡਿਜੀਟਲ ਹੈਲਥ ਐਪ (Lifeguard Digital Health App)

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਕਾਰਨ ਹੋਈ ਓਵਰਡੋਜ਼ ਬੀ.ਸੀ. ਵਿੱਚ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ। ਜ਼ਿਆਦਾਤਰ ਲੋਕ ਘਰ ਵਿੱਚ ਹੀ ਨਸ਼ੇ ਦੀ ਵਰਤੋਂ ਇਕੱਲਿਆਂ ਕਰਦੇ ਮਰ ਜਾਂਦੇ ਹਨ।

ਲਾਈਫ਼ਗਾਰਡ ਐਪ ਇੱਕ ਜੀਵਨ-ਰੱਖਿਅਕ ਸਾਧਨ ਹੈ ਜੋ ਓਵਰਡੋਜ਼ ਹੋਣ ‘ਤੇ 911 ਨੂੰ ਚਿਤਾਵਨੀ ਦਿੰਦਾ ਹੈ। ਇਸ ਨੂੰ ਫੋਨ ਜਾਂ ਕੰਪਿਊਟਰ ‘ਤੇ ਵਰਤਿਆ ਜਾ ਸਕਦਾ ਹੈ।

ਲਾਈਫ਼ਗਾਰਡ ਐਪ ਕਿਵੇਂ ਕੰਮ ਕਰਦੀ ਹੈ:

  • ਨਸ਼ੇ ਦੀ ਵਰਤੋਂ ਕਰਨ ਵਾਲੇ ਨਸ਼ੇ ਦੀ ਆਪਣੀ ਪਹਿਲੀ ਖੁਰਾਕ ਲੈਣ ਤੋਂ ਪਹਿਲਾਂ ਐਪ ਨੂੰ ਐਕਟੀਵੇਟ ਕਰਦੇ ਹਨ
  • 50 ਸਕਿੰਟਾਂ ਤੋਂ ਬਾਅਦ, ਐਪ ਵਿੱਚ ਇੱਕ ਅਲਾਰਮ ਵਜਦਾ ਹੈ
  • ਜੇ ਨਸ਼ੇ ਦੀ ਵਰਤੋਂ ਕਰਨ ਵਾਲਾ ਵਿਅਕਤੀ, ਇਹ ਦਰਸਾਉਣ ਲਈ ਕਿ ਉਹ ਠੀਕ ਹੈ, ਅਲਾਰਮ ਨੂੰ ਬੰਦ ਨਹੀਂ ਕਰਦਾ ਤਾਂ ਅਲਾਰਮ ਦੀ ਆਵਾਜ਼ ਹੋਰ ਤੇਜ਼ ਹੋ ਜਾਂਦੀ ਹੈ
  • 75 ਸਕਿੰਟਾਂ ਤੋਂ ਬਾਅਦ ਇੱਕ ਟੈਕਸਟ-ਟੂ-ਵੌਇਸ ਕੌਲ ਸਿੱਧੇ 911 ‘ਤੇ ਜਾਵੇਗੀ ਤਾਂ ਜੋ ਡਿਸਪੈਚਰਾਂ ਨੂੰ ਸੰਭਾਵਤ ਓਵਰਡੋਜ਼ ਬਾਰੇ ਸੁਚੇਤ ਕੀਤਾ ਜਾ ਸਕੇ ਅਤੇ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ

ਲਾਈਫ਼ਗਾਰਡ ਐਪ:

  • ਖੇਤਰ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਚਿਤਾਵਨੀਆਂ ਵੀ ਦਿੰਦੀ ਹੈ
  • CPR ਅਤੇ Naloxone ਕਿਵੇਂ ਦੇਣੀ ਹੈ, ਇਸ ਬਾਰੇ ਗਾਈਡਾਂ ਵੀ ਪ੍ਰਦਾਨ ਕਰਦੀ ਹੈ
  • ਲੋਕਾਂ ਨੂੰ ਹੈਲਥਲਿੰਕ (HealthLink) 811 ਅਤੇ ਖੁਦਕੁਸ਼ੀ ਸੰਕਟ ਲਾਈਨਾਂ (suicide crisis lines) ਨਾਲ ਵੀ ਜੋੜਦੀ ਹੈ

ਹੋਰ ਜਾਣੋ ਅਤੇ ਲਾਈਫ਼ਗਾਰਡ ਐਪ ਡਾਊਨਲੋਡ ਕਰੋ

ਜੂਨ 2024 ਤੋਂ, ਨਸ਼ੇ ਦੀ ਵਰਤੋਂ ਕਰਨ ਵਾਲੇ ਲਗਭਗ 55,000 ਲੋਕਾਂ ਦੁਆਰਾ ਐਪ ਦੀ 144,000 ਵਾਰੀ ਵਰਤੋਂ ਕੀਤੀ ਗਈ ਹੈ। 911 ‘ਤੇ 200 ਕੌਲਾਂ ਕੀਤੀਆਂ ਗਈਆਂ, ਜਿਸਦੇ ਨਤੀਜੇ ਵਜੋਂ 114 ‘ਪੁਸ਼ਟੀ ਕੀਤੇ ok’ ਕੌਲਬੈਕ ਹੋਏ ਅਤੇ 92 ਮਾਮਲਿਆਂ ਵਿੱਚ ਓਵਰਡੋਜ਼ ਦੇ ਅਸਰ ਨੂੰ ਉਲਟਾਇਆ ਗਿਆ। ਐਪ ਰਾਹੀਂ ਕਿਸੇ ਵੀ ਮੌਤ ਦੀ ਰਿਪੋਰਟ ਨਹੀਂ ਕੀਤੀ ਗਈ ਹੈ। 

 

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਚਿਤਾਵਨੀਆਂ 

ਸਿਰਫ਼ ਦੇਖ ਕੇ ਪਛਾਣ ਕਰਨਾ ਕਿ ਕੋਈ ਨਸ਼ੀਲੇ ਪਦਾਰਥ ਜ਼ਹਿਰੀਲੇ ਹਨ ਜਾਂ ਨਹੀਂ, ਇਹ ਅਸੰਭਵ ਹੈ, ਪਰ ਇਹ ਜਾਣਨਾ ਮਦਦਗਾਰ ਹੈ ਕਿ ਕੀ ਜ਼ਹਿਰੀਲੇ ਨਸ਼ੀਲੇ ਪਦਾਰਥ ਤੁਹਾਡੇ ਭਾਈਚਾਰਿਆਂ ਵਿੱਚ ਉਪਲਬਧ ਹਨ, ਤਾਂ ਜੋ ਲੋਕ ਸੁਰੱਖਿਅਤ ਰਹਿਣ ਲਈ ਕਦਮ ਚੁੱਕ ਸਕਣ। 

ਜ਼ਹਿਰੀਲੇ ਨਸ਼ੀਲੇ ਪਦਾਰਥ ਅਤੇ ਸਿਹਤ ਸੰਬੰਧੀ ਚਿਤਾਵਨੀਆਂ (Toxic Drug and health Alerts) ਇੱਕ ਮੁਫ਼ਤ, ‘ਰੀਅਲ-ਟਾਈਮ’ (ਅਸਲ ਅਤੇ ਮੌਜੂਦਾ ਸਮੇਂ ਦੀ) ਟੈਕਸਟ ਮੈਸੇਜ ਸੇਵਾ ਹੈ ਜੋ ਹੁਣ ਸਾਰੀਆਂ ਬੀ.ਸੀ. ਹੈਲਥ ਅਥੌਰਿਟੀਆਂ ਵਿੱਚ ਉਪਲਬਧ ਹੈ। ਲੋਕ ਇਸ ‘ਤੇ ਹੇਠ ਦਿੱਤੇ ਕਾਰਨਾਂ ਲਈ ਸਾਈਨ ਅੱਪ ਕਰ ਸਕਦੇ ਹਨ: 

  • ਆਪਣੇ ਭਾਈਚਾਰਿਆਂ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਸੁਚੇਤ ਰਹਿਣ ਲਈ
  • ਜੇਕਰ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚ ਸੰਭਾਵੀ ਜ਼ਹਿਰੀਲੇ ਨਸ਼ੀਲੇ ਪਦਾਰਥ ਮਿਲਦੇ ਹਨ ਤਾਂ ਉਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ
  • ਇਹ ਪਤਾ ਕਰਨ ਲਈ ਕਿ Naloxone ਕਿਥੋਂ ਪ੍ਰਾਪਤ ਕਰਨੀ ਹੈ ਜਾਂ ਨਸ਼ੀਲੇ ਪਦਾਰਥਾਂ ਦੀ ਜਾਂਚ ਕਿਵੇਂ ਕਰਵਾਉਣੀ ਹੈ

ਸਾਈਨ ਅੱਪ ਕਰਨ ਲਈ:

  • 253787 (ALERTS) ‘ਤੇ ‘JOIN’ ਸ਼ਬਦ ਟੈਕਸਟ ਕਰੋ
  • ਸੈਟਿੰਗਾਂ ਨੂੰ ਆਪਣੇ ਮੁਤਾਬਕ ਅਨੁਕੂਲ ਕਰਨ ਲਈ ਮਿਲ ਰਹੇ ਨਿਰਦੇਸ਼ਾਂ ਦੀ ਪਾਲਣਾ ਕਰੋ

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਅਤੇ ਸਿਹਤ ਸੰਬੰਧੀ ਚਿਤਾਵਨੀਆਂ ਬਾਰੇ ਹੋਰ ਜਾਣੋ 

 

ਜਾਨਾਂ ਬਚਾਉਣ ਲਈ ਪ੍ਰਿਸਕਰਾਈਬ ਕੀਤੇ ਵਿਕਲਪ (Prescribed Alternatives)

ਬੀ.ਸੀ. ਦੀ ਗੈਰ-ਕਨੂੰਨੀ ਓਪੀਔਇਡ ਸਪਲਾਈ ਜ਼ਹਿਰੀਲੀ ਅਤੇ ਘਾਤਕ ਹੈ।

ਪ੍ਰਿਸਕਰਾਈਬ ਕੀਤੇ ਵਿਕਲਪ (Prescribed Alternatives) ਜ਼ਿੰਦਗੀਆਂ ਬਚਾਉਣ ਲਈ ਇੱਕ ਸਿਹਤ ਸੰਭਾਲ ਕਾਰਜਨੀਤੀ ਹੈ। ਇਹ ਜ਼ਹਿਰੀਲੇ ਨਸ਼ਿਆਂ ਦੀ ਸਪਲਾਈ ਤੋਂ ਮਰਨ ਦੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਨੂੰ, ਉਨ੍ਹਾਂ ਦੀ ਸਿਹਤ ਅਤੇ ਜੀਵਨ ਨੂੰ ਸਥਿਰ ਰੱਖਣ ਵਿੱਚ ਮਦਦ ਕਰਨ ਲਈ ਓਪੀਔਇਡ ਦਾ ਇੱਕ ਸੁਰੱਖਿਅਤ ਵਿਕਲਪ ਪ੍ਰਦਾਨ ਕਰਕੇ, ਵੱਖ ਕਰਦਾ ਹੈ। ਇਹ ਇਲਾਜ ਵੱਲ ਇੱਕ ਕਦਮ ਹੈ।

ਪ੍ਰਿਸਕਰਾਈਬ ਕੀਤੇ ਵਿਕਲਪਾਂ ਦੇ ਪ੍ਰੋਗਰਾਮ ਦੇ ਤਹਿਤ, ਜੋਖਮ ਵਾਲੇ ਲੋਕਾਂ ਨੂੰ:

  • ਇੱਕ ਕਲੀਨਿਸ਼ੀਅਨ ਦੀ ਸੰਭਾਲ ਹੇਠ ਓਪੀਔਇਡ ਦਵਾਈਆਂ ਦਾ ਇੱਕ ਵਿਕਲਪ ਨਿਯੰਤ੍ਰਿਤ ਤੌਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ
  • ਉਪਲਬਧ ਸਹਾਇਤਾਵਾਂ ਅਤੇ ਇਲਾਜ ਨਾਲ ਜੋੜਿਆ ਜਾਂਦਾ ਹੈ, ਇਸ ਵਿੱਚ ਓਪੀਔਇਡ ਐਗੋਨਿਸਟ ਇਲਾਜ (OAT) ਵਿੱਚ ਤਬਦੀਲੀ ਸ਼ਾਮਲ ਹੋ ਸਕਦੀ ਹੈ – ਜੋ ਵਿਦਡ੍ਰੌਅਲ (ਨਸ਼ਾ ਛੱਡਣ ਦੀ ਕਿਰਿਆ) ਦੀ ਰੋਕਥਾਮ, ਨਸ਼ੇ ਕਰਨ ਦੀ ਲਾਲਸਾ ਨੂੰ ਘਟਾਉਣ ਅਤੇ ਓਵਰਡੋਜ਼ ਦੇ ਜੋਖਮ ਨੂੰ ਘਟਾਉਣ ਲਈ ਹੌਲੀ-ਹੌਲੀ ਅਸਰ ਕਰਨ ਵਾਲੀ ਇੱਕ ਦਵਾਈ ਹੈ

ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਪ੍ਰਿਸਕਰਾਈਬ ਕੀਤੇ ਵਿਕਲਪਾਂ ਨੇ ਮੌਤ ਦੇ ਖਤਰੇ ਨੂੰ 91% ਤੱਕ ਘਟਾ ਦਿੱਤਾ ਹੈ। ਇਸ ਪੁਸ਼ਟੀ ਕੀਤੀ ਪਹੁੰਚ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਵਿੱਚ ਪਹਿਲਾ ਅਧਿਕਾਰ ਖੇਤਰ ਬੀ.ਸੀ. ਹੈ। ਅਸੀਂ ਹੇਠਾਂ ਦਿੱਤੀਆਂ ਕਾਰਵਾਈਆਂ ਜਾਰੀ ਰੱਖਾਂਗੇ:

  • ਪ੍ਰੋਗਰਾਮ ਵਿੱਚ ਚੱਲ ਰਹੇ ਸੁਧਾਰਾਂ ਨੂੰ ਸਹਿਯੋਗ ਦੇਣ ਲਈ ਡੇਟਾ ਨੂੰ ਇਕੱਠਾ ਕਰਨਾ ਅਤੇ ਉਸ ਦਾ ਨਿਰੀਖਣ ਅਤੇ ਮੁਲਾਂਕਣ ਕਰਨਾ
  • ਮਾਹਰਾਂ ਨਾਲ ਕੰਮ ਕਰਕੇ ਪ੍ਰਿਸਕਰਾਈਬ ਕੀਤੇ ਵਿਕਲਪਾਂ ਨੂੰ ਟ੍ਰੈਕ ਕਰਨ ਲਈ ਨਵੇਂ ਤਰੀਕੇ ਵਿਕਸਤ ਕਰਨਾ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਨੂੰਨੀ ਸਪਲਾਈ ਵੱਲ ਭਟਕਣ ਦੇ ਮਾਮਲਿਆਂ ਦੀ ਪਛਾਣ ਕਰਕੇ ਉਸਦੀ ਰੋਕਥਾਮ ਕਰਨਾ  

ਸੰਭਾਲ ਤੱਕ ਪਹੁੰਚ ਕਰਨ ਲਈ:

  • ਆਪਣੇ ਮੁੱਢਲੀ ਸੰਭਾਲ ਪ੍ਰਦਾਨਕ (primary care provider) ਨਾਲ ਗੱਲ ਕਰੋ, ਕਿਸੇ ਵਾਕ-ਇਨ ਕਲੀਨਿਕ ਵਿੱਚ ਜਾਓ ਜਾਂ ਕਿਸੇ ਆਊਟਰੀਚ ਵਰਕਰ ਨਾਲ ਗੱਲ ਕਰੋ 

ਅਪ੍ਰੈਲ 2024 ਵਿੱਚ 4,387 ਲੋਕਾਂ ਨੂੰ 741 ਡਾਕਟਰਾਂ ਤੋਂ ਪ੍ਰਿਸਕਰਾਈਬ ਕੀਤੇ ਵਿਕਲਪ ਮਿਲੇ।

 

‘ਟੇਲਗੇਟ ਟੂਲਕਿੱਟ’ (Tailgate Toolkit) – ਟ੍ਰੇਡਜ਼ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਸਹਾਇਤਾ 

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਟ੍ਰੇਡਜ਼ ਜਾਂ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਮਰਦਾਂ ਦੀ ਗਿਣਤੀ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ।

ਅਸੀਂ ਵੈਨਕੂਵਰ ਆਇਲੈਂਡ ਕੰਸਟ੍ਰਕਸ਼ਨ ਐਸੋਸੀਏਸ਼ਨ ਦੇ ਨਾਲ ਇੱਕ ਸਫਲ ਪਾਇਲਟ ਤੋਂ ਬਾਅਦ, ਬੀ.ਸੀ. ਭਰ ਵਿੱਚ ਉਸਾਰੀ, ਟ੍ਰੇਡਜ਼ ਅਤੇ ਢੋਆ-ਢੁਆਈ ਅਤੇ ਆਵਾਜਾਈ ਦੇ ਖੇਤਰਾਂ ਵਿੱਚ ਕਾਮਿਆਂ ਤੱਕ ਪਹੁੰਚਣ ਲਈ ‘ਟੇਲਗੇਟ ਟੂਲਕਿੱਟ’ ਨੁਕਸਾਨ ਘਟਾਉਣ ਦੇ ਪ੍ਰੋਗਰਾਮ ਦਾ ਵਿਸਤਾਰ ਕਰਕੇ ਲੋਕਾਂ ਦੀ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਕੰਮ ਕੀਤਾ ਹੈ।

ਟੇਲਗੇਟ ਟੂਲਕਿੱਟ ਪ੍ਰੋਗਰਾਮ:

  • ਸੁਪਰਵਾਈਜ਼ਰਾਂ ਅਤੇ ਕੰਪਨੀ ਲੀਡਰਾਂ ਨੂੰ ਸਿਖਲਾਈ ਦਿੰਦਾ ਹੈ
  • ਲੋਕਾਂ ਨੂੰ ਇਨ੍ਹਾਂ ਬਾਰੇ ਸਿੱਖਿਆ ਦਿੰਦਾ ਹੈ:
    • ਇਕੱਲਿਆਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੇ ਜੋਖਮ
    • ਦਰਦ ਨਾਲ ਨਜਿੱਠਣ ਦੇ ਵਿਕਲਪ
    • ਓਵਰਡੋਜ਼ ਰੋਕਥਾਮ
    • ਇਲਾਜ ਅਤੇ ਜੀਵਨ ਰੱਖਿਅਕ ਸਹਾਇਤਾ ਤੱਕ ਪਹੁੰਚ
  • ਸ਼ਰਮਿੰਦਗੀ ਦੀ ਭਾਵਨਾ ਨੂੰ ਘਟਾਉਣ ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਵਿੱਚ ਮਦਦ ਕਰਨ ਲਈ ਗੱਲਬਾਤ ਨੂੰ ਉਤਸ਼ਾਹਤ ਕਰਦਾ ਹੈ
    • ਸਾਈਟ ‘ਤੇ ਅਤੇ ਵਰਚੁਅਲ ਟੂਲਬੌਕਸ ਗੱਲਬਾਤ
    • ਉਦਯੋਗ ਸਹਾਇਤਾ ਗਰੁੱਪ

ਟੇਲਗੇਟ ਟੂਲਕਿੱਟ – ਤੁਸੀਂ ਸਹੀ ਸਾਧਨਾਂ ਦੇ ਹੱਕਦਾਰ ਹੋ (Tailgate Toolkit – You Deserve the Right Tools) ਬਾਰੇ ਹੋਰ ਜਾਣੋ 

2022 ਦੀ ਬੀ ਸੀ ਕੋਰੋਨਰਜ਼ ਰਿਪੋਰਟ ਵਿੱਚ ਪਾਇਆ ਗਿਆ ਕਿ 35% ਲੋਕ ਜੋ ਆਪਣੀ ਮੌਤ ਦੇ ਸਮੇਂ ਰੁਜ਼ਗਾਰ-ਪ੍ਰਾਪਤ ਸਨ, ਉਨ੍ਹਾਂ ਵਿੱਚੋਂ 52% ਉਸਾਰੀ, ਟ੍ਰੇਡਜ਼ ਜਾਂ ਢੋਆ-ਢੁਆਈ ਅਤੇ ਆਵਾਜਾਈ ਉਦਯੋਗ ਵਿੱਚ ਕੰਮ ਕਰਦੇ ਸਨ। 

 

ਕਮਿਊਨਿਟੀ ਐਕਸ਼ਨ ਟੀਮਾਂ 

ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਦਾ ਜਵਾਬ ਦੇਣ ਵਾਲੇ ਹਰ ਭਾਈਚਾਰੇ ਦੀਆਂ ਵੱਖੋ-ਵੱਖਰੀਆਂ ਲੋੜਾਂ ਹਨ।

ਅਸੀਂ ਓਵਰਡੋਜ਼ ਦੇ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਤ 35 ਭਾਈਚਾਰਿਆਂ ਦੀ ਮਦਦ ਲਈ ਕਮਿਊਨਿਟੀ ਐਕਸ਼ਨ ਟੀਮਾਂ ਦਾ ਵਿਸਤਾਰ ਕੀਤਾ ਹੈ। ਇਹ ਟੀਮਾਂ ਓਵਰਡੋਜ਼ ਰੋਕਥਾਮ ਦਖਲਅੰਦਾਜ਼ੀਆਂ ਦੀ ਪਛਾਣ ਕਰਨ ਲਈ ਰੀਜਨਲ ਰਿਸਪਾਂਡਰਾਂ ਨਾਲ ਕੰਮ ਕਰਦੀਆਂ ਹਨ ਜੋ ਸਥਾਨਕ ਲੋੜਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨਗੀਆਂ। 

ਕਮਿਊਨਿਟੀ ਐਕਸ਼ਨ ਟੀਮਾਂ:

  • Naloxone ਵੰਡ ਕੇ, ਓਵਰਡੋਜ਼ ਰੋਕਥਾਮ ਸੇਵਾਵਾਂ ਵਿੱਚ ਯੋਗਦਾਨ ਪਾ ਕੇ, ਸਹਿਕਰਮੀਆਂ ਨੂੰ ਸਹਾਇਤਾ ਪ੍ਰਦਾਨ ਕਰਕੇ ਅਤੇ ਸ਼ਰਮਿੰਦਗੀ ਦੀ ਭਾਵਨਾ ਨੂੰ ਘਟਾ ਕੇ ਜਾਨਾਂ ਬਚਾਉਣ ਅਤੇ ਨਸ਼ੀਲੇ ਪਦਾਰਥਾਂ ਦੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ
  • ਨਸ਼ੀਲੇ ਪਦਾਰਥਾਂ ਦੀ ਜਾਂਚ ਸੰਬੰਧੀ ਸੇਵਾਵਾਂ ਦਾ ਵਿਸਤਾਰ ਕਰਕੇ ਅਤੇ ਨਸ਼ਾਖੋਰੀ ਦੇ ਇਲਾਜ ਵਾਲੀਆਂ ਦਵਾਈਆਂ ਤੱਕ ਪਹੁੰਚ ਵਧਾ ਕੇ ਅਸੁਰੱਖਿਅਤ ਨਸ਼ਿਆਂ ਦੀ ਸਪਲਾਈ ਨਾਲ ਨਜਿੱਠਦੀਆਂ ਹਨ
  • ਜਲਦੀ ਦੱਖਲਅੰਦਾਜ਼ੀ ਕਰਕੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਇਲਾਜ ਅਤੇ ਰਿਹਾਇਸ਼ ਵਰਗੀਆਂ ਸੇਵਾਵਾਂ ਨਾਲ ਜੋੜਦੀਆਂ ਹਨ

ਕਮਿਊਨਿਟੀ ਐਕਸ਼ਨ ਟੀਮਾਂ ਬਾਰੇ ਹੋਰ ਜਾਣੋ

ਕਮਿਊਨਿਟੀ ਐਕਸ਼ਨ ਟੀਮਾਂ ਹੁਣ ਬੀ.ਸੀ. ਭਰ ਵਿੱਚ 35 ਭਾਈਚਾਰਿਆਂ ਦੀ ਸਹਾਇਤਾ ਕਰਦੀਆਂ ਹਨ, ਜਿਨ੍ਹਾਂ ਦੀ ਗਿਣਤੀ 2018 ਵਿੱਚ 18 ਸੀ। 

 

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ‘ਡਿਕ੍ਰਿਮਨਲਾਈਜ਼’ ਕਰਨਾ 

ਨਸ਼ੇ ਦੀ ਲਤ ਇੱਕ ਸਿਹਤ ਦਾ ਮੁੱਦਾ ਹੈ, ਨਾ ਕਿ ਅਪਰਾਧਿਕ। ‘ਡਿਕ੍ਰਿਮਨਲਾਈਜ਼ੇਸ਼ਨ’ ਜਾਂ ਗੈਰ-ਅਪਰਾਧੀਕਰਨ (ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਨੂੰ ਨਿਜੀ ਵਰਤੋਂ ਲਈ ਆਪਣੇ ਕੋਲ ਰੱਖਣ ਨੂੰ ਅਪਰਾਧ ਦੇ ਦਾਇਰੇ ’ਚੋਂ ਬਾਹਰ ਕਰਨ ਦੀ ਛੋਟ) ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਤੋਂ ਦੂਰ ਕਰਕੇ ਸਿਹਤ ਅਤੇ ਸਮਾਜਿਕ ਸਹਾਇਤਾ ਨਾਲ ਜੋੜਨਾ ਹੈ।

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਕ੍ਰਿਮਨਲਾਈਜ਼ ਕਰਨਾ ਉਨ੍ਹਾਂ ਬਹੁਤ ਸਾਰੀਆਂ ਕਾਰਵਾਈਆਂ ਵਿੱਚੋਂ ਇੱਕ ਹੈ ਜੋ ਅਸੀਂ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਉਸ ਸੰਕਟ ਦਾ ਜਵਾਬ ਦੇਣ ਲਈ ਕਰ ਰਹੇ ਹਾਂ, ਜੋ ਸਾਡੇ ਅਜ਼ੀਜ਼ਾਂ ਨੂੰ ਮਾਰ ਰਿਹਾ ਹੈ, ਤਾਂ ਜੋ ਲੋਕ ਲੋੜੀਂਦੀ ਸੰਭਾਲ ਪ੍ਰਾਪਤ ਕਰਨ ਲਈ ਜਿਊਂਦੇ ਰਹਿ ਸਕਣ।

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਕ੍ਰਿਮਨਲਾਈਜ਼ ਕਰਨ ਦਾ ਟੀਚਾ ਸ਼ਰਮਿੰਦਗੀ ਦੀ ਭਾਵਨਾ ਅਤੇ ਅਪਰਾਧਿਕ ਮੁਕੱਦਮੇ ਦੇ ਉਸ ਡਰ ਨੂੰ ਘਟਾਉਣਾ ਹੈ, ਜੋ ਲੋਕਾਂ ਨੂੰ ਮਦਦ ਜਾਂ ਡਾਕਟਰੀ ਸਹਾਇਤਾ ਤੱਕ ਪਹੁੰਚ ਕਰਨ ਤੋਂ ਰੋਕਦਾ ਹੈ।

ਬੀ.ਸੀ. ਵਿੱਚ ਇਸ ਸਮੇਂ:

  • ਜਨਤਕ ਥਾਂਵਾਂ ‘ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ ਗੈਰ-ਕਨੂੰਨੀ ਹੈ। ਲੋਕਾਂ ਨੂੰ ਜਨਤਕ ਥਾਂਵਾਂ, ਜਿਵੇਂ ਕਿ ਹਸਪਤਾਲਾਂ, ਕਾਰੋਬਾਰਾਂ, ਟ੍ਰਾਂਜ਼ਿਟ ਅਤੇ ਪਾਰਕਾਂ ਵਿੱਚ ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਜਾਂ ਆਪਣੇ ਕੋਲ ਰੱਖਣ ਦੀ ਆਗਿਆ ਨਹੀਂ ਹੈ।
  • ਬਾਲਗ ਕਨੂੰਨੀ ਤੌਰ ‘ਤੇ ਆਪਣੇ ਕੋਲ ਆਪਣੀ ਨਿੱਜੀ ਵਰਤੋਂ ਲਈ ਕੁਝ ਗੈਰ-ਕਨੂੰਨੀ ਨਸ਼ੀਲੇ ਪਦਾਰਥਾਂ (ਓਪੀਔਇਡ, ਕੋਕੇਨ, ਮੈਥ ਅਤੇ ਐਕਸਟਸੀ) ਦੀ ਛੋਟੀ ਮਾਤਰਾ ਰੱਖ ਸਕਦੇ ਹਨ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਿੱਜੀ ਤੌਰ ‘ਤੇ ਸਿਰਫ਼ ਕੁਝ ਵਿਸ਼ੇਸ਼ ਜਗ੍ਹਾਵਾਂ, ਜਿਸ ਵਿੱਚ ਪ੍ਰਾਈਵੇਟ ਘਰ, ਸ਼ੈਲਟਰ, ਅਤੇ ਆਊਟਪੇਸ਼ੰਟ ਐਡਿਕਸ਼ਨ, ਓਵਰਡੋਜ਼ ਰੋਕਥਾਮ ਅਤੇ ਡਰੱਗ-ਚੈੱਕਿੰਗ ਸਾਈਟਾਂ ਸ਼ਾਮਲ ਹਨ, ‘ਤੇ ਕੀਤੀ ਜਾ ਸਕਦੀ ਹੈ।

ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਕ੍ਰਿਮਨਲਾਈਜ਼ ਕਰਨ ਬਾਰੇ ਹੋਰ ਜਾਣੋ

2022 ਦੇ ਇੱਕ ਸਰਵੇ ਵਿੱਚ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ 47% ਲੋਕਾਂ ਨੇ ਘੱਟੋ-ਘੱਟ ਇੱਕ ਰੁਕਾਵਟ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ, ਜਿਸ ਵਿੱਚ ਅਪਰਾਧਿਕਰਨ ਦਾ ਡਰ ਵੀ ਸ਼ਾਮਲ ਸੀ, ਜਿਸ ਕਾਰਨ ਉਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਲੋੜੀਂਦੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਝਿਜਕ ਮਹਿਸੂਸ ਹੋਈ। 

 

ਲੋਕਾਂ ਨੂੰ ਇਲਾਜ ਅਤੇ ਸੰਭਾਲ ਨਾਲ ਜੋੜਨਾ

ਜਦੋਂ ਲੋਕ ਮਦਦ ਮੰਗਣ ਲਈ ਦਲੇਰ ਕਦਮ ਚੁੱਕਦੇ ਹਨ, ਤਾਂ ਉਨ੍ਹਾਂ ਲਈ ਲੋੜੀਂਦੀ ਸੰਭਾਲ ਪ੍ਰਾਪਤ ਕਰਨ ਦੇ ਸਮਰੱਥ ਹੋਣਾ ਜ਼ਰੂਰੀ ਹੈ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਇਸਦੀ ਜ਼ਰੂਰਤ ਹੁੰਦੀ ਹੈ। ਅਜਿਹਾ ਕੋਈ ਇੱਕ ਹੱਲ ਨਹੀਂ ਹੈ ਜੋ ਹਰ ਕਿਸੇ ਲਈ ਕੰਮ ਕਰਦਾ ਹੈ। ਲੋਕਾਂ ਨੂੰ ਆਪਣੇ ਲਈ ਢੁਕਵਾਂ ਵਿਕਲਪ ਲੱਭਣ ਲਈ ਕਈ ਵਿਕਲਪਾਂ ਦੀ ਲੋੜ ਹੁੰਦੀ ਹੈ।

2017 ਤੋਂ, ਅਸੀਂ ਬੀ.ਸੀ. ਵਿੱਚ ਇਲਾਜ ਅਤੇ ਰਿਕਵਰੀ ਸੇਵਾਵਾਂ ਦਾ ਤੁਰੰਤ ਵਿਸਤਾਰ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕ ਇੱਕ ਨਵੇਂ ਰਸਤੇ ‘ਤੇ ਸ਼ੁਰੂਆਤ ਕਰ ਸਕਣ, ਚਾਹੇ ਇਸ ਲਈ ਕਿੰਨੀ ਵਾਰ ਹੀ ਕੋਸ਼ਿਸ਼ ਕਿਉਂ ਨਾ ਕਰਨੀ ਪਵੇ।

2017 ਤੋਂ ਲੈ ਕੇ ਹੁਣ ਤੱਕ 659 ਨਵੇਂ ਜਨਤਕ ਤੌਰ 'ਤੇ ਫੰਡ ਪ੍ਰਾਪਤ ਇਲਾਜ ਅਤੇ ਰਿਕਵਰੀ ਬੈੱਡ ਖੋਲ੍ਹੇ ਗਏ ਹਨ, ਜਿਸ ਨਾਲ ਬੈੱਡਾਂ ਦੀ ਕੁੱਲ ਗਿਣਤੀ 3,645 ਹੋ ਗਈ ਹੈ। 

2023-24 ਵਿੱਚ 5,300 ਬਾਲਗਾਂ ਨੂੰ ਇਨਪੇਸ਼ੈਂਟ ਇਲਾਜ ਅਤੇ ਰਿਕਵਰੀ ਸਹਾਇਤਾ ਪ੍ਰਾਪਤ ਹੋਈ, ਜੋ ਪਿਛਲੇ ਸਾਲ ਨਾਲੋਂ 1,100 ਵੱਧ ਹੈ

ਨਵੇਂ ‘ਰੋਡ ਟੂ ਰਿਕਵਰੀ’ ਪਾਇਲਟ ਪ੍ਰੋਜੈਕਟ ਵਿੱਚ ਜ਼ਰੂਰੀ ਤਰਜੀਹ ਦਿੱਤੇ ਗਏ ਲੋਕਾਂ ਲਈ ਡੀਟੌਕਸ ਬੈੱਡਾਂ ਲਈ 1 ਦਿਨ ਦਾ ਔਸਤ ਉਡੀਕ ਸਮਾਂ

 

ਇਲਾਜ ਅਤੇ ਰਿਕਵਰੀ ਸੇਵਾਵਾਂ ਵਿੱਚ ਸੁਧਾਰ ਅਤੇ ਵਿਸਤਾਰ ਕਰਨਾ

ਇਲਾਜ ਅਤੇ ਰਿਕਵਰੀ ਲਈ ਹਰ ਵਿਅਕਤੀ ਦਾ ਰਸਤਾ ਵੱਖਰਾ ਹੁੰਦਾ ਹੈ ਅਤੇ ਸਫ਼ਰ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ। 

ਇਸ ਲਈ ਅਸੀਂ ਲੋਕਾਂ ਲਈ ਉਹ ਸੰਭਾਲ ਪ੍ਰਾਪਤ ਕਰਨਾ ਹੋਰ ਤੇਜ਼ ਅਤੇ ਹੋਰ ਆਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ ਜਿਸਦੀ ਉਨ੍ਹਾਂ ਨੂੰ ਲੋੜ ਹੈ, ਅਤੇ ਜਿੱਥੇ ਅਤੇ ਜਦੋਂ ਉਨ੍ਹਾਂ ਨੂੰ ਇਸਦੀ ਲੋੜ ਹੈ:

  • ਸੰਭਾਲ ਲਈ ਵਧੇਰੇ ਏਕੀਕ੍ਰਿਤ, ਮਰੀਜ਼-ਕੇਂਦਰਿਤ ਪਹੁੰਚ ਦਾ ਨਿਰਮਾਣ ਕਰਨਾ ਜੋ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਦੌਰਾਨ ਬਿਹਤਰ ਸਹਾਇਤਾ ਕਰਦੀ ਹੈ
  • ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੇ ਵਧੇਰੇ ਮਾਹਰਾਂ ਨੂੰ ਨੌਕਰੀ ‘ਤੇ ਰੱਖਣਾ
  • ਇਲਾਜ ਅਤੇ ਰਿਕਵਰੀ ਸੇਵਾਵਾਂ ਦਾ ਤੁਰੰਤ ਵਿਸਤਾਰ ਕਰਨਾ
    • ਬੀ.ਸੀ. ਕੋਲ ਹੁਣ ਜਨਤਕ ਤੌਰ 'ਤੇ ਫੰਡ ਪ੍ਰਾਪਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਲਾਜ ਲਈ 3,645 ਬੈੱਡ ਹਨ, ਜਿਨ੍ਹਾਂ ਵਿੱਚ 2017 ਤੋਂ ਖੋਲ੍ਹੇ ਗਏ 659 ਨਵੇਂ ਬੈੱਡ ਸ਼ਾਮਲ ਹਨ, ਅਤੇ ਹੋਰ ਆਉਣ ਵਾਲੇ ਹਨ
    • 2023-24 ਵਿੱਚ 5,300 ਬਾਲਗਾਂ ਨੂੰ ਇਨਪੇਸ਼ੈਂਟ (ਮਰੀਜ਼ ਜਦੋਂ ਡਾਕਟਰੀ ਸੰਭਾਲ ਜਾਂ ਇਲਾਜ ਪ੍ਰਾਪਤ ਕਰਦੇ ਸਮੇਂ ਹਸਪਤਾਲ ਵਿੱਚ ਰਹਿੰਦਾ ਹੈ) ਅਤੇ ਰਿਕਵਰੀ ਸਹਾਇਤਾ ਪ੍ਰਾਪਤ ਹੋਈ, ਜੋ ਪਿਛਲੇ ਸਾਲ ਨਾਲੋਂ 1,100 ਵੱਧ ਹੈ
  • ਨੌਜਵਾਨਾਂ ਲਈ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਦਾ ਵਿਸਤਾਰ ਕਰਨਾ, ਜਿਸ ਵਿੱਚ ਸ਼ਾਮਲ ਹਨ:
    • ਇੰਡੀਜਨਸ ਅਗਵਾਈ ਵਾਲੇ ‘ਓਰਕਾ ਲੇਲਮ ਵੈਲਨੈੱਸ ਸੈਂਟਰ’ (Orca Lelum Wellness Centre) ਵਿਖੇ ਨੌਜਵਾਨਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਬੈੱਡ
    • ਵੈਨਕੂਵਰ ਦੇ ਡਾਊਨਟਾਊਨ ਵਿੱਚ ‘ਕਵੈਨੈਂਟ ਹਾਊਸ’ (Covenant House) ਵਿਖੇ ਨਵੇਂ ਅਭਿਆਨ ਪ੍ਰੋਗਰਾਮ ਰਾਹੀਂ ਉਨ੍ਹਾਂ ਨੌਜਵਾਨਾਂ ਲਈ 28 ਨਵੇਂ ਬੈੱਡ ਜੋ ਲੰਬਾ ਸਮਾਂ ਸੜਕਾਂ 'ਤੇ ਰਹਿੰਦੇ ਹਨ
    • ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ 33 ਨਵੇਂ ਅਤੇ ਵਿਸਤ੍ਰਿਤ ਪ੍ਰੋਗਰਾਮ, ਜਿਨ੍ਹਾਂ ਨੂੰ ਲਗਭਗ 130 ਨਵੇਂ ਹੈਲਥ-ਕੇਅਰ ਵਰਕਰਾਂ ਦੁਆਰਾ ਸਹਿਯੋਗ ਦਿੱਤਾ ਜਾਂਦਾ ਹੈ, ਖਾਸ ਤੌਰ 'ਤੇ ਨੌਜਵਾਨਾਂ ਲਈ, ਜਿਨ੍ਹਾਂ ਵਿੱਚ ਥੈਰੇਪਿਸਟ, ਕਲੀਨਿਸ਼ੀਅਨ, ਸੋਸ਼ਲ ਵਰਕਰ, ਹਾਰਮ-ਰਿੱਡਕਸ਼ਨ (ਨੁਕਸਾਨ-ਘਟਾਉਣ ਵਾਲੇ) ਕੋਆਰਡੀਨੇਟਰ, ਮਹਾਂਮਾਰੀ ਵਿਗਿਆਨੀ (epidemiologists), ਨਰਸਾਂ ਅਤੇ ਨਰਸ ਪ੍ਰੈਕਟੀਸ਼ਨਰ, ਆਊਟਰੀਚ ਵਰਕਰ, ਕਾਊਂਸਲਰ, ਇੰਡੀਜਨਸ ਮਰੀਜ਼ ਨੈਵੀਗੇਟਰ ਅਤੇ ਲਿਏਜ਼ੌਨ, ਅਤੇ ਬੀ.ਸੀ. ਭਰ ਦੇ ਭਾਈਚਾਰਿਆਂ ਵਿੱਚ ਹੋਰ ਸ਼ਾਮਲ ਹਨ। 

ਇਲਾਜ ਅਤੇ ਰਿਕਵਰੀ ਸੰਭਾਲ

ਕਿਸੇ ਵਿਅਕਤੀ ਦੇ ਇਲਾਜ ਅਤੇ ਰਿਕਵਰੀ ਦੇ ਸਫ਼ਰ ਵਿੱਚ ਆਮ ਤੌਰ 'ਤੇ ਹੇਠ ਲਿਖਿਆਂ ਵਿੱਚੋਂ ਇੱਕ ਜਾਂ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ:

  • ਡੀਟੌਕਸ - ਲੋਕਾਂ ਨੂੰ ਕਿਸੇ ਸਿਹਤ ਸੰਭਾਲ ਪ੍ਰਦਾਨਕ ਦੀ ਸੰਭਾਲ ਅੰਦਰ ਨਸ਼ਾ ਛੱਡਣ ਦੇ ਲੱਛਣਾਂ ਦੀ ਸੁਰੱਖਿਅਤ ਢੰਗ ਨਾਲ ਦੇਖ-ਰੇਖ ਕਰਨ ਵਿੱਚ ਮਦਦ ਕਰਦਾ ਹੈ (5-7 ਦਿਨਾਂ ਲਈ ਇਨਪੇਸ਼ੈਂਟ ਜਾਂ ਬੈੱਡ-ਅਧਾਰਤ ਸੰਭਾਲ ਹੋ ਸਕਦੀ ਹੈ)
  • ਸਥਿਰਤਾ ਅਤੇ ਤਬਦੀਲੀ - ਸੇਵਾਵਾਂ ਦੇ ਵਿਚਕਾਰ ਸਮਾਂ ਗੁਜ਼ਾਰਨ ਵਾਲੇ ਲੋਕਾਂ ਨੂੰ ਸਥਿਰ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਦਾ ਹੈ, ਜੇ ਉਹ ਘਰ ਤੋਂ ਸੁਰੱਖਿਅਤ ਢੰਗ ਨਾਲ ਅਜਿਹਾ ਨਹੀਂ ਕਰ ਸਕਦੇ (24 ਘੰਟਿਆਂ ਤੋਂ 30 ਦਿਨਾਂ ਲਈ ਬੈੱਡ-ਅਧਾਰਤ)
  • ਇਲਾਜ - ਲਿਵ-ਇਨ ਮਾਹੌਲ (30-90 ਦਿਨ) ਵਿੱਚ ਜਾਂ ਆਊਟਪੇਸ਼ੈਂਟ ਮਰੀਜ਼ ਸੇਵਾਵਾਂ ਰਾਹੀਂ ਘਰ ਵਿੱਚ ਹੋ ਸਕਦਾ ਹੈ। ਲੋਕ ਅਕਸਰ ਕਾਊਂਸਲਿੰਗ, ਜੀਵਨ-ਹੁਨਰ ਸਿਖਲਾਈ ਅਤੇ ਡਾਕਟਰੀ ਸੇਵਾਵਾਂ ਜਿਵੇਂ ਕਿ ਓਪੀਔਇਡ ਐਗੋਨਿਸਟ ਇਲਾਜ (Opioid Agonist Treatment) ਪ੍ਰਾਪਤ ਕਰਦੇ ਹਨ
  • ਸੁਪੋਰਟਿਵ ਰਿਕਵਰੀ - ਕਿਸੇ ਵਿਅਕਤੀ ਦੀਆਂ ਲੋੜਾਂ ਦੇ ਅਧਾਰ ‘ਤੇ, ਇਲਾਜ ਤੋਂ ਬਾਅਦ ਜਾਂ ਇਲਾਜ ਦੀ ਬਜਾਏ ਲਿਵ-ਇਨ ਮਾਹੌਲ ਵਿੱਚ ਘੱਟ ਜਾਂ ਦਰਮਿਆਨੇ ਪੱਧਰ ਦੀ ਸਹਾਇਤਾ ਪ੍ਰਦਾਨ ਕਰਦੀ ਹੈ
  • ਚੱਲ ਰਹੀ ਰਿਕਵਰੀ ਅਤੇ ਬਾਅਦ ਦੀ ਸੰਭਾਲ - ਇਲਾਜ ਤੋਂ ਬਾਅਦ ਰਿਕਵਰੀ ਖਤਮ ਨਹੀਂ ਹੁੰਦੀ। ਬਾਅਦ ਦੀ ਸੰਭਾਲ ਲੋਕਾਂ ਨੂੰ ਭਾਈਚਾਰਕ ਸਹਾਇਤਾਵਾਂ ਜਿਵੇਂ ਕਿ ਪੀਅਰ (ਸਾਥੀ), ਰਿਹਾਇਸ਼ਾਂ ਅਤੇ ਰੁਜ਼ਗਾਰ ਸੇਵਾਵਾਂ ਨਾਲ ਜੁੜੇ ਰੱਖਣ ਵਿੱਚ ਮਦਦ ਕਰਦੀ ਹੈ
  • ਆਊਟਪੇਸ਼ੈਂਟ ਇਲਾਜ ਸੇਵਾਵਾਂ (ਮਰੀਜ਼ ਨੂੰ ਜਦੋਂ ਡਾਕਟਰੀ ਸੰਭਾਲ ਜਾਂ ਇਲਾਜ ਪ੍ਰਾਪਤ ਕਰਦੇ ਸਮੇਂ ਹਸਪਤਾਲ ਵਿੱਚ ਰਹਿਣ ਦੀ ਲੋੜ ਨਹੀਂ ਹੈ) - ਕਿਸੇ ਦਫਤਰ ਜਾਂ ਆਊਟਪੇਸ਼ੈਂਟ ਕਲੀਨਿਕ ਦੇ ਮਾਹੌਲ ਵਿੱਚ ਨਸ਼ੇ ਦੀ ਲਤ ਸੰਬੰਧੀ ਇਲਾਜ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ, ਜਿਵੇਂ ਕਿ ਵਿਅਕਤੀਗਤ ਜਾਂ ਗਰੁੱਪ ਕਾਊਂਸਲਿੰਗ, ਡਾਕਟਰੀ ਇਲਾਜ ਜਿਵੇਂ ਕਿ ਓਪੀਔਇਡ ਐਗੋਨਿਸਟ ਇਲਾਜ, ਅਤੇ ਰਿਹਾਇਸ਼ਾਂ ਅਤੇ ਪੀਅਰ ਸੁਪੋਰਟ ਗਰੁੱਪ ਨਾਲ ਜੋੜਨਾ

ਸੰਭਾਲ ਤੱਕ ਪਹੁੰਚ ਕਰਨ ਲਈ:

  • HelpStartsHere.gov.bc.ca/Treatment ‘ਤੇ ਜਾਓ
  • ਆਪਣੇ ਨੇੜੇ ਕੋਈ ਸੇਵਾ ਲੱਭਣ ਲਈ HealthLink BC ਨੂੰ 811 'ਤੇ ਕੌਲ ਕਰੋ (24/7)

ਅਸੀਂ ਮਾਨਸਿਕ ਸਿਹਤ ਅਤੇ ਨਸ਼ੇ ਦੀ ਸੰਭਾਲ ਦਾ ਵਿਸਤਾਰ ਕਰਨ ਅਤੇ ‘ਰੋਡ ਟੂ ਰਿਕਵਰੀ’ ਵਰਗੇ ਨਵੇਂ ਤਰੀਕਿਆਂ ਰਾਹੀਂ ਸੰਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ਕਰਨ ਲਈ $1 ਬਿਲੀਅਨ ਦਾ ਇਤਿਹਾਸਕ ਨਿਵੇਸ਼ ਕੀਤਾ ਹੈ, ਜੋ ਸੇਵਾਵਾਂ ਵਿੱਚ ਸੰਭਾਲ ਲਈ ਵਧੇਰੇ ਨਿਰਵਿਘਨ ਅਤੇ ਇੱਕੋ ਦਿਨ ਵਿੱਚ ਪਹੁੰਚ ਪ੍ਰਦਾਨ ਕਰਦਾ ਹੈ।

 

‘ਰੋਡ ਟੂ ਰਿਕਵਰੀ’ – ਇੱਕੋ ਦਿਨ ਵਿੱਚ ਸੰਭਾਲ ਤੱਕ ਪਹੁੰਚ

ਜਦੋਂ ਲੋਕ ਆਪਣੀ ਨਸ਼ੇ ਦੀ ਲਤ ਲਈ ਮਦਦ ਚਾਹੁੰਦੇ ਹਨ, ਤਾਂ ਹਰ ਪਲ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਲੋਕਾਂ ਲਈ ਨਵਾਂ ਰਸਤਾ ਅਪਣਾਉਣਾ ਹੋਰ ਤੇਜ਼ ਅਤੇ ਆਸਾਨ ਬਣਾਉਣ ਲਈ ਕਾਰਵਾਈ ਕਰ ਰਹੇ ਹਾਂ।

‘ਰੋਡ ਟੂ ਰਿਕਵਰੀ’ ਨਸ਼ੇ ਦੀ ਸੰਭਾਲ ਦਾ ਇੱਕ ਨਵਾਂ ਮਾਡਲ ਹੈ ਜੋ ਲੋਕਾਂ ਨੂੰ ਡੀਟੌਕਸ, ਇਲਾਜ ਅਤੇ ਰਿਕਵਰੀ ਸੇਵਾਵਾਂ ਰਾਹੀਂ ਨਿਰਵਿਘਨ ਮਦਦ ਮੁਹਈਆ ਕਰਦਾ ਹੈ।

‘ਰੋਡ ਟੂ ਰਿਕਵਰੀ’ ਮਾਡਲ ਨੂੰ ਪਹਿਲੀ ਵਾਰ 2023 ਵਿੱਚ ਵੈਨਕੂਵਰ ਵਿੱਚ ਲਾਂਚ ਕੀਤਾ ਗਿਆ ਸੀ। ਅਸੀਂ ਹੁਣ ਇਸ ਦਾ ਵਿਸਤਾਰ ਸੂਬੇ ਭਰ ਦੇ ਸਾਰੇ ਸਿਹਤ ਖੇਤਰਾਂ ਵਿੱਚ ਕਰ ਰਹੇ ਹਾਂ। ਇੱਕ ਵਾਰ ਪੂਰੀ ਤਰ੍ਹਾਂ ਲਾਂਚ ਹੋਣ ਤੋਂ ਬਾਅਦ, ਮਦਦ ਮੰਗਣ ਵਾਲੇ ਲੋਕ ਹੇਠ ਦਿੱਤੀਆਂ ਸੇਵਾਵਾਂ ਲਈ, ਆਪਣੇ ਖੇਤਰ ਵਿੱਚ ‘ਐਕਸੈਸ ਸੈਂਟਰਲ’ ਫੋਨ ਲਾਈਨ 'ਤੇ ਕੌਲ ਕਰ ਸਕਦੇ ਹਨ:

  • ਉਸੇ ਦਿਨ ਕਿਸੇ ਡਾਕਟਰ ਜਾਂ ਨਰਸ ਨਾਲ ਗੱਲ ਕਰਨ ਲਈ
  • ਇਲਾਜ ਲਈ ਕਲੀਨਿਕਲ ਮੁਲਾਂਕਣ ਅਤੇ ਇਲਾਜ ਯੋਜਨਾ ਪ੍ਰਾਪਤ ਕਰਨ ਲਈ
  • ਬਿਨਾਂ ਦੇਰੀ ਕੀਤੇ, ਸੰਭਾਲ ਦੇ ਸਹੀ ਪੱਧਰ ਨਾਲ ਮੇਲ ਕਰਵਾਉਣ ਵਿੱਚ ਮਦਦ ਕਰਨ ਲਈ
  • ਰਿਕਵਰੀ ਦੇ ਸਫ਼ਰ ਦੌਰਾਨ ਇੱਕੋ ਟੀਮ ਤੋਂ ਸਹਾਇਤਾ ਪ੍ਰਾਪਤ ਕਰਨ ਲਈ

ਹੁਣ ਸੰਭਾਲ ਤੱਕ ਪਹੁੰਚ ਕਰਨ ਲਈ:

  • ਵੈਨਕੂਵਰ ਹੈਲਥ ਖੇਤਰ: ਐਕਸੈਸ ਸੈਂਟਰਲ ਨੂੰ 1-866-658-1221 'ਤੇ ਕੌਲ ਕਰੋ
  • ਹੋਰ ਸਿਹਤ ਖੇਤਰਾਂ ਲਈ:
    • HelpStartsHere.gov.bc.ca/Treatment ‘ਤੇ ਜਾਓ
    • ਆਪਣੇ ਨੇੜੇ ਕੋਈ ਸੇਵਾ ਲੱਭਣ ਲਈ HealthLink BC ਨੂੰ 811 'ਤੇ ਕੌਲ ਕਰੋ (24/7)

1 ਅਕਤੂਬਰ, 2023 ਤੋਂ 30 ਜੂਨ, 2024 ਦੇ ਵਿਚਕਾਰ ਵੈਨਕੂਵਰ ਐਕਸੈਸ ਸੈਂਟਰਲ ਰਾਹੀਂ 1,537 ਲੋਕਾਂ ਨੇ ਡੀਟੌਕਸ ਬੈੱਡਾਂ ਦੀ ਵਰਤੋਂ ਕੀਤੀ। ਉਹ ਲੋਕ ਜਿਨ੍ਹਾਂ ਨੂੰ ਫੌਰੀ ਮਦਦ ਦੀ ਲੋੜ ਸੀ, 1 ਦਿਨ ਦੇ ਅੰਦਰ ਬੈੱਡ ਤੱਕ ਪਹੁੰਚ ਕਰਨ ਦੇ ਸਮਰੱਥ ਸਨ।

 

ਓਪੀਔਇਡ ਦੀ ਲਤ ਦੇ ਇਲਾਜ ਲਈ ਤੇਜ਼ੀ ਨਾਲ ਪਹੁੰਚ 

ਓਪੀਔਇਡ ਦੀ ਲਤ ਇੱਕ ਕਰੌਨਿਕ (ਚਿਰਕਾਲੀਨ) ਮੈਡੀਕਲ ਅਵਸਥਾ ਹੈ ਜੋ ਇਨ੍ਹਾਂ ਦੀ ਵਰਤੋਂ ਬੰਦ ਕਰਨਾ ਮੁਸ਼ਕਲ ਬਣਾਉਂਦੀ ਹੈ, ਪਰ ਅਜਿਹੇ ਇਲਾਜ ਉਪਲਬਧ ਹਨ ਜੋ ਮਦਦ ਕਰ ਸਕਦੇ ਹਨ।

ਓਪੀਔਇਡ ਐਗੋਨਿਸਟ ਇਲਾਜ ਕਿਸੇ ਸਿਖਲਾਈ ਪ੍ਰਾਪਤ ਡਾਕਟਰ ਜਾਂ ਨਰਸ ਦੁਆਰਾ ਪ੍ਰਿਸਕਰਾਈਬ ਕੀਤੀਆਂ ਦਵਾਈਆਂ (methadone, Suboxone, Kadian or Sublocade) ਦੀ ਵਰਤੋਂ ਕਰਦਾ ਹੈ ਜੋ ਸਰੀਰ ਵਿੱਚ ਹੌਲੀ-ਹੌਲੀ ਕੰਮ ਕਰਦੇ ਹਨ ਤਾਂ ਜੋ ਵਾਪਸ ਵਰਤੋਂ ਨੂੰ ਰੋਕਿਆ ਜਾ ਸਕੇ, ਲਾਲਸਾ ਨੂੰ ਘਟਾਇਆ ਜਾ ਸਕੇ ਅਤੇ ਓਵਰਡੋਜ਼ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ।

ਇਹ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਲੋਕਾਂ ਨੂੰ ਇਲਾਜ ਜਾਰੀ ਰੱਖਣ ਅਤੇ ਗੈਰਕਨੂੰਨੀ ਓਪੀਔਇਡ ਦੀ ਵਰਤੋਂ ਤੋਂ ਦੂਰ ਰਹਿਣ ਵਿੱਚ ਮਦਦ ਕਰਦਾ ਦੇਖਿਆ ਗਿਆ ਹੈ।

ਅਸੀਂ ਲੋਕਾਂ ਲਈ ਫੋਨ 'ਤੇ ਅਤੇ ਵਿਅਕਤੀਗਤ ਤੌਰ 'ਤੇ ਇਸ ਜੀਵਨ ਰੱਖਿਅਕ ਇਲਾਜ ਤੱਕ ਪਹੁੰਚ ਕਰਨਾ ਹੋਰ ਤੇਜ਼ ਅਤੇ ਆਸਾਨ ਬਣਾ ਰਹੇ ਹਾਂ।

  • ਓਪੀਔਇਡ ਟ੍ਰੀਟਮੈਂਟ ਐਕਸੈਸ ਲਾਈਨ (ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ): 1-833-804-8111
    • ਡਾਕਟਰਾਂ ਅਤੇ ਨਰਸਾਂ ਸਮੇਤ ਇੱਕ ਖਾਸ ਟੀਮ ਨਾਲ ਸੰਪਰਕ ਕਰੋ, ਜੋ ਉਸੇ ਦਿਨ ਓਪੀਔਇਡ ਸੰਬੰਧੀ ਇਲਾਜ ਲਈ ਦਵਾਈ ਪ੍ਰਿਸਕਰਾਈਬ ਕਰ ਸਕਦੇ ਹਨ
    • ਆਪਣੇ ਭਾਈਚਾਰੇ ਵਿੱਚ ਹੋਰ ਸਹਾਇਤਾਵਾਂ ਨਾਲ ਜੁੜੋ
    • ਮੁਫਤ, ਗੁਪਤ ਅਤੇ ਸੂਬੇ ਭਰ ਵਿੱਚ ਉਪਲਬਧ
    • ਹਫ਼ਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ
  • ਸੰਭਾਲ ਤੱਕ ਪਹੁੰਚ ਕਰਨ ਦੇ ਹੋਰ ਤਰੀਕੇ
    • ਕਿਸੇ ‘ਰੈਪਿਡ ਐਕਸੈਸ ਐਡੀਕਸ਼ਨ ਕਲੀਨਿਕ’ 'ਤੇ ਜਾਓ ਜਾਂ ਕਿਸੇ ਆਊਟਰੀਚ ਵਰਕਰ ਨਾਲ ਗੱਲ ਕਰੋ
    • ਆਪਣੇ ਪ੍ਰਾਇਮਰੀ ਕੇਅਰ ਪ੍ਰਦਾਨਕ ਨਾਲ ਗੱਲ ਕਰੋ
    • ਫਰਸਟ ਨੇਸ਼ਨਜ਼ ਵਰਚੁਅਲ ਸੇਵਾਵਾਂ
    • HelpStartsHere.gov.bc.ca/Treatment ‘ਤੇ ਜਾਓ
    • ਆਪਣੇ ਨੇੜੇ ਕੋਈ ਸੇਵਾ ਲੱਭਣ ਲਈ HealthLink BC ਨੂੰ 811 'ਤੇ ਕੌਲ ਕਰੋ (24/7)

2021 ਵਿੱਚ, ਬੀ.ਸੀ. ਓਪੀਔਇਡ ਐਗੋਨਿਸਟ ਦਵਾਈਆਂ ਪ੍ਰਿਸਕਰਾਈਬ ਕਰਨ ਲਈ ਨਰਸਾਂ ਨੂੰ ਸਿਖਲਾਈ ਦੇਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ। ਸੂਬੇ ਭਰ ਵਿੱਚ ਲਗਭਗ 200 ਨਰਸਾਂ ਪਹਿਲਾਂ ਹੀ ਲੋਕਾਂ ਨੂੰ ਇਸ ਜੀਵਨ ਰੱਖਿਅਕ ਇਲਾਜ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਰਹੀਆਂ ਹਨ।

 

ਹੈਲਥ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਵਿੱਚ ਵਾਧਾ

ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ, ਸਿਹਤ ਸੰਭਾਲ ਹੈ। ਇਹੀ ਕਾਰਨ ਹੈ ਕਿ ਅਸੀਂ ਹਲਕੇ ਤੋਂ ਦਰਮਿਆਨੇ ਚੁਣੌਤੀਆਂ ਵਾਲੇ ਲੋਕਾਂ ਲਈ ਉਨ੍ਹਾਂ ਹੈਲਥ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਅਜਿਹਾ ਕਰਕੇ ਲੋੜੀਂਦੀ ਸੰਭਾਲ ਪ੍ਰਾਪਤ ਕਰਨਾ ਹੋਰ ਆਸਾਨ ਬਣਾਉਣ ਲਈ ਕੰਮ ਕਰ ਰਹੇ ਹਾਂ, ਜਿੱਥੇ ਉਹ ਪਹਿਲਾਂ ਹੀ ਜਾਂਦੇ ਹਨ:

  • ਇਨ੍ਹਾਂ ਥਾਂਵਾਂ ‘ਤੇ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਪ੍ਰਦਾਨ ਕਰਨਾ, ਜਿਸ ਵਿੱਚ ਜਾਂਚ, ਮੁਲਾਂਕਣ, ਸੰਭਾਲ ਅਤੇ ਵਿਸ਼ੇਸ਼ ਪ੍ਰੋਗਰਾਮਾਂ ਲਈ ਰੈਫਰਲ ਸ਼ਾਮਲ ਹਨ:
    • ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ
    • ਕਮਿਊਨਿਟੀ ਹੈਲਥ ਸੈਂਟਰ
    • ਫਰਸਟ ਨੇਸ਼ਨਜ਼ ਪ੍ਰਾਇਮਰੀ ਕੇਅਰ ਸੈਂਟਰ
    • ਫਾਊਂਡਰੀ ਸੈਂਟਰ
    • ਸਿਹਤ ਅਥੌਰਿਟੀਆਂ ਰਾਹੀਂ ਵਰਚੁਅਲ ਸਹਾਇਤਾ
  • ਫੈਮਿਲੀ ਡਾਕਟਰਾਂ, ਨਰਸ ਪ੍ਰੈਕਟੀਸ਼ਨਰਾਂ, ਇੰਡੀਜਨਸ ਸਿਹਤ ਪ੍ਰਦਾਤਾਵਾਂ, ਸਾਇਕੌਲੋਜਿਸਟ  (ਮਨੋਵਿਗਿਆਨੀ), ਸਲਾਹਕਾਰਾਂ ਅਤੇ ਸੋਸ਼ਲ ਵਰਕਰਾਂ ਨੂੰ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਉਚਿਤ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨਾ
  • ਹਸਪਤਾਲਾਂ ਵਿੱਚ ਮਾਨਸਿਕ ਸਿਹਤ ਲਈ ਇਨਪੇਸ਼ੈਂਟ ਯੂਨਿਟ ਸ਼ਾਮਲ ਕਰਨਾ ਅਤੇ ਇਨ੍ਹਾਂ ਦਾ ਵਿਸਤਾਰ ਕਰਨਾ
  • ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਵਧੇਰੇ ਸਟਾਫ ਦੀ ਭਰਤੀ

ਗੈਰ-ਐਮਰਜੈਂਸੀ ਸੰਭਾਲ ਤੱਕ ਪਹੁੰਚ ਕਰਨ ਲਈ:

39 UPCC ਹੁਣ ਬੀ.ਸੀ. ਭਰ ਵਿੱਚ ਖੁੱਲ੍ਹੇ ਹਨ, ਅਤੇ 2025 ਦੇ ਅੰਤ ਤੱਕ ਲਗਭਗ 50 ਖੋਲ੍ਹਣ ਦੀ ਯੋਜਨਾ ਹੈ।

 

ਉਨ੍ਹਾਂ ਲੋਕਾਂ ਦੀ ਮਦਦ ਕਰਨਾ ਜੋ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਹਨ (ਰੈੱਡ ਫਿਸ਼ ਹੀਲਿੰਗ ਸੈਂਟਰ)

ਜਦੋਂ ਕਿਸੇ ਵਿਅਕਤੀ ਨੂੰ ਇੱਕੋ ਸਮੇਂ ‘ਤੇ ਨਸ਼ੇ ਦੀ ਗੰਭੀਰ ਲਤ ਅਤੇ ਮਾਨਸਿਕ ਸਿਹਤ ਸੰਬੰਧੀ ਵਿਕਾਰ ਹੁੰਦੇ ਹਨ, ਤਾਂ ਉਨ੍ਹਾਂ ਨੂੰ ਦੋਵਾਂ ਲਈ ਵਿਸ਼ੇਸ਼ ਸੰਭਾਲ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ।

‘ਰੈੱਡ ਫਿਸ਼’ (Red Fish) ਸੰਭਾਲ ਦਾ ਇੱਕ ਅਜਿਹਾ ਮਾਡਲ ਹੈ ਜੋ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਦਾ ਵਿਸ਼ੇਸ਼ ਇਲਾਜ ਇਕੱਠੇ ਪ੍ਰਦਾਨ ਕਰਦਾ ਹੈ।

ਇਹ ਅਜ਼ਮਾਈ ਹੋਈ ਪਹੁੰਚ ਗੰਭੀਰ ਅਤੇ ਨਿਰੰਤਰ ਚੁਣੌਤੀਆਂ ਵਾਲੇ ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਦੀ ਹੈ ਜਿਨ੍ਹਾਂ ਦਾ ਹੋਰ ਪ੍ਰੋਗਰਾਮਾਂ ਦੁਆਰਾ ਸਫਲਤਾਪੂਰਵਕ ਇਲਾਜ ਨਹੀਂ ਕੀਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਲਈ ਸੇਵਾਵਾਂ ਵਿੱਚ ਉਨ੍ਹਾਂ ਅਹਿਮ ਕਮੀਆਂ ਨੂੰ ਵੀ ਦੂਰ ਕਰਦੀ ਹੈ, ਜੋ ਅਕਸਰ ਲੋੜੀਂਦੀ ਮਦਦ ਪ੍ਰਾਪਤ ਕਰਨ ਦੀ ਬਜਾਏ ਹਿਰਾਸਤ ਜਾਂ ਐਮਰਜੈਂਸੀ ਵਿਭਾਗਾਂ ਵਿੱਚ ਭੇਜ ਦਿੱਤੇ ਜਾਂਦੇ ਹਨ।

ਸ਼ੁਰੂ ਵਿੱਚ ਕੋਕੁਇਟਲਮ ਵਿੱਚ ‘ਰੈੱਡ ਫਿਸ਼ ਹੀਲਿੰਗ ਸੈਂਟਰ’ (Red Fish Healing Centre) ਲਾਂਚ ਕੀਤਾ ਗਿਆ, ਅਤੇ ਅਸੀਂ ‘ਰੈੱਡ ਫਿਸ਼ ਮਾਡਲ’ ਨੂੰ ਹੋਰ ਥਾਵਾਂ 'ਤੇ ਵਧਾਉਣ ਲਈ ਕੰਮ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕ ਘਰ ਦੇ ਨੇੜੇ ਸੰਭਾਲ ਤੱਕ ਪਹੁੰਚ ਕਰ ਸਕਣ।

ਰੈੱਡ ਫਿਸ਼ ਹੀਲਿੰਗ ਸੈਂਟਰ:

  • 105 ਬੈਡਾਂ ਦੀ ਫੈਸੀਲਿਟੀ ਸਭ ਤੋਂ ਗੁੰਝਲਦਾਰ ਅਤੇ ਉਨ੍ਹਾਂ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਚੁਣੌਤੀਆਂ ਵਾਲੇ ਲੋਕਾਂ ਲਈ ਤਿਆਰ ਕੀਤੀ ਗਈ ਹੈ, ਜੋ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਹਨ
  • ਵਿਸ਼ੇਸ਼ ਇਨਪੇਸ਼ੈਂਟ ਇਲਾਜ ਅਤੇ ਰਿਕਵਰੀ ਸੇਵਾਵਾਂ ਪ੍ਰਦਾਨ ਕਰਦਾ ਹੈ (6-9 ਮਹੀਨੇ)
  • ਬਹੁਤ ਢਾਂਚਾਗਤ, ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਪ੍ਰੋਗਰਾਮਿੰਗ ਦੀ ਪੇਸ਼ਕਸ਼ ਕਰਦਾ ਹੈ
  • ਡਾਕਟਰੀ ਪੇਸ਼ੇਵਰਾਂ ਦਾ ਸਟਾਫ਼ 24/7 ਮੌਜੂਦ ਹੁੰਦਾ ਹੈ

ਸੰਭਾਲ ਤੱਕ ਪਹੁੰਚ ਕਰਨ ਲਈ:

ਆਪਣੇ ਨੇੜੇ ਹੋਰ ਇਲਾਜ ਅਤੇ ਰਿਕਵਰੀ ਵਿਕਲਪ ਲੱਭਣ ਲਈ:

  • HelpStartsHere.gov.bc.ca/Treatment ‘ਤੇ ਜਾਓ
  • ਆਪਣੇ ਨੇੜੇ ਕੋਈ ਸੇਵਾ ਲੱਭਣ ਲਈ HealthLink BC ਨੂੰ 811 'ਤੇ ਕੌਲ ਕਰੋ (24/7)

ਰੈੱਡ ਫਿਸ਼ ਤੋਂ ਸੇਵਾਵਾਂ ਲੈਣ ਵਾਲੇ 89% ਲੋਕਾਂ ਨੇ ਦਾਖਲੇ ਅਤੇ ਡਿਸਚਾਰਜ ਦੇ ਸਮੇਂ ਵਿਚਕਾਰ ਮਾਨਸਿਕ ਸਿਹਤ ਵਿੱਚ ਸੁਧਾਰ ਦੀ ਰਿਪੋਰਟ ਕੀਤੀ।

 

ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਦੀ ਜ਼ਹਿਰੀਲੇ ਨਸ਼ਿਆਂ ਵਿਰੁੱਧ ਮਦਦ ਕਰਨਾ

ਜ਼ਹਿਰੀਲੇ ਨਸ਼ਿਆਂ ਦੇ ਸੰਕਟ ਦਾ ਇਕ ਹੋਰ ਪੱਖ, ਜਿਸ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ, ਉਹ ਹੈ ਜ਼ਹਿਰੀਲੇ ਓਪੀਔਇਡ ਅਤੇ ਵਾਰ-ਵਾਰ ਓਵਰਡੋਜ਼ ਦੇ ਦਿਮਾਗ 'ਤੇ ਲੰਬੇ ਸਮੇਂ ਦੌਰਾਨ ਪੈਣ ਵਾਲੇ ਪ੍ਰਭਾਵ। 

ਓਵਰਡੋਜ਼ ਦੌਰਾਨ ਦਿਮਾਗ ਔਕਸੀਜਨ ਤੋਂ ਵਾਂਝਾ ਰਹਿ ਜਾਂਦਾ ਹੈ। ਜੇ ਓਵਰਡੋਜ਼ ਦਾ ਅਸਰ ਜਲਦੀ ਉਲਟਾ ਨਹੀਂ ਕੀਤਾ ਜਾਂਦਾ ਜਾਂ ਵਾਰ-ਵਾਰ ਵਾਪਰਦੀ ਹੈ, ਤਾਂ ਇਹ ਦਿਮਾਗ ਦੀ ਸੱਟ ਦਾ ਕਾਰਨ ਬਣ ਸਕਦਾ ਹੈ, ਜੋ ਹੋ ਸਕਦਾ ਹੈ:

  • ਤਰਕਸ਼ੀਲ ਫੈਸਲੇ ਲੈਣ ਦੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ
  • ਵਿਅਕਤੀਗਤ ਜਾਂ ਦੂਜਿਆਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਿਵਹਾਰਕ ਤਬਦੀਲੀਆਂ ਦਾ ਕਾਰਨ ਬਣ ਸਕਦਾ ਹੈ
  • ਬੇਦਖ਼ਲੀ, ਬੇਘਰੀ ਅਤੇ ਜੇਲ੍ਹ ਜਾਣ ਦੇ ਸਿਲਸਿਲੇ ਦਾ ਕਾਰਨ ਬਣ ਸਕਦਾ ਹੈ

ਜੋਖਮ ਪ੍ਰਤੀ ਕਮਜ਼ੋਰ ਲੋਕਾਂ ਦੀ ਇਸ ਵਧਦੀ ਅਬਾਦੀ ਨੂੰ ਸਹਾਇਤਾ ਦੇ ਇੱਕ ਸਾਂਝੇ ਸਿਸਟਮ ਦੀ ਲੋੜ ਹੈ ਜੋ ਉਨ੍ਹਾਂ ਦੀਆਂ ਵਿਲੱਖਣ ਸਿਹਤ, ਰਿਹਾਇਸ਼, ਸੱਭਿਆਚਾਰਕ ਅਤੇ ਸਮਾਜਿਕ ਲੋੜਾਂ ਨੂੰ ਪੂਰਾ ਕਰਦੀ ਹੈ:

ਹੋਰ ਤਰੀਕੇ ਜਿਨ੍ਹਾਂ ਨਾਲ ਅਸੀਂ ਮਦਦ ਕਰ ਰਹੇ ਹਾਂ

  • ‘ਕਾਂਸਟੇਬਲ ਜਿਰਾਰਡ ਬ੍ਰੀਜ਼ ਸੈਂਟਰ ਫੌਰ ਟਰੌਮੈਟਿਕ ਲੌਸਿਜ਼’ (Constable Gerard Breese Centre for Traumatic Losses) ਰਾਹੀਂ ਦਿਮਾਗ ਦੀ ਸੱਟ, ਮਾਨਸਿਕ ਸਿਹਤ ਅਤੇ ਨਸ਼ੇ ਬਾਰੇ ਚੱਲ ਰਹੀ ਖੋਜ ਦਾ ਸਮਰਥਨ ਕਰਨਾ ਤਾਂ ਜੋ ਪ੍ਰਮਾਣ-ਅਧਾਰਤ ਹੱਲ ਅਤੇ ਸੇਵਾਵਾਂ ਦਾ ਪ੍ਰਸਤਾਵ ਦਿੱਤਾ ਜਾ ਸਕੇ ਜੋ ਏਕੀਕ੍ਰਿਤ, ਪਹੁੰਚਯੋਗ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਹਨ
  • ਮਨੋਚਿਕਿਤਸਾ (ਸਾਇਕਾਇਟਰੀ), ਜ਼ਹਿਰੀਲੇ ਨਸ਼ੀਲੇ ਪਦਾਰਥ, ਅਤੇ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਇੱਕ ਮੁੱਖ ਵਿਗਿਆਨਕ ਸਲਾਹਕਾਰ (chief scientific advisor) ਨਿਯੁਕਤ ਕੀਤਾ ਗਿਆ ਹੈ ਤਾਂ ਜੋ ਹੱਲ ਲੱਭੇ ਜਾ ਸਕਣ ਅਤੇ ਲੋਕਾਂ ਦੀ ਮਦਦ ਕਰਨ ਦੇ ਤਰੀਕਿਆਂ ਬਾਰੇ ਸਲਾਹ ਪ੍ਰਦਾਨ ਕੀਤੀ ਜਾ ਸਕੇ

ਸੰਭਾਲ ਤੱਕ ਪਹੁੰਚ ਕਰਨ ਲਈ:

  • ਕਿਸੇ ਰੈਫਰਲ ਲਈ ਆਪਣੇ ਡਾਕਟਰ ਜਾਂ ਨਸ਼ਾ ਮਾਹਰ ਨੂੰ ਪੁੱਛੋ
  • HelpStartsHere.gov.bc.ca/Treatment ‘ਤੇ ਜਾਓ
  • ਆਪਣੇ ਨੇੜੇ ਕੋਈ ਸੇਵਾ ਲੱਭਣ ਲਈ HealthLink BC ਨੂੰ 811 'ਤੇ ਕਾਲ ਕਰੋ (24/7)
 

ਅਸਰਟਿਵ ਕਮਿਊਨਿਟੀ ਟ੍ਰੀਟਮੈਂਟ ਟੀਮਾਂ (Assertive Community Treatment Teams)

ਅਸਰਟਿਵ ਕਮਿਊਨਿਟੀ ਟ੍ਰੀਟਮੈਂਟ ਟੀਮਾਂ ਇੱਕੋ ਸਮੇਂ ‘ਤੇ ਕਈ ਅਵਸਥਾਵਾਂ ਤੋਂ ਪੀੜਤ ਲੋਕਾਂ ਜਾਂ ਗੁੰਝਲਦਾਰ ਮਾਨਸਿਕ ਸਿਹਤ ਚੁਣੌਤੀ ਵਾਲੇ ਲੋਕਾਂ ਨੂੰ ਵਧੇਰੇ ਸੰਭਾਲ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ।

ਟੀਮਾਂ:

  • ਇਕੱਠੇ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਬਹੁ-ਅਨੁਸ਼ਾਸਨੀ ਟੀਮ ਨਾਲ 24/7 ਕੰਮ ਕਰਦੀਆਂ ਹਨ
  • ਗਾਹਕਾਂ ਨਾਲ ਵਾਰ-ਵਾਰ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਟਾਫ ਅਤੇ ਮਰੀਜ਼ ਅਨੁਪਾਤ ਨੂੰ ਘੱਟ ਰੱਖ ਦੀਆਂ ਹਨ
  • ਭਾਈਚਾਰੇ ਵਿੱਚ ਸੇਵਾਵਾਂ ਪ੍ਰਦਾਨ ਕਰਦੀਆਂ ਹਨ (ਸੇਵਾ ਪ੍ਰਾਪਤ ਕਰ ਰਹੇ ਲੋਕਾਂ ਦੇ ਘਰਾਂ, ਕੰਮ, ਪਾਰਕਾਂ ਅਤੇ ਮਨੋਰੰਜਨ ਦੀਆਂ ਥਾਂਵਾਂ ਆਦਿ ਵਿੱਚ) ਜਿਸ ਵਿੱਚ ਸ਼ਾਮਲ ਹਨ:
    • ਸੰਕਟ ਦਾ ਮੁਲਾਂਕਣ ਅਤੇ ਦਖਲਅੰਦਾਜ਼ੀ
    • ਰਿਹਾਇਸ਼ਾਂ ਸੰਬੰਧੀ ਸਹਾਇਤਾ
    • ਮਾਨਸਿਕ/ਮਨੋਵਿਗਿਆਨਕ ਇਲਾਜ
    • ਨਸ਼ੇ ਦੀ ਲਤ ਦੇ ਵਿਕਾਰ ਵਾਸਤੇ ਦਵਾਈ ਪ੍ਰਬੰਧਨ ਅਤੇ ਸਹਾਇਤਾਵਾਂ
    • ਕੰਮ ਨਾਲ ਸਬੰਧਿਤ ਸੇਵਾਵਾਂ ਅਤੇ ਪਰਿਵਾਰਕ ਸਹਾਇਤਾ

ਸੰਭਾਲ ਤੱਕ ਪਹੁੰਚ ਕਰਨ ਲਈ:

ਫਰਵਰੀ 2024 ਤੱਕ, 30 ਟੀਮਾਂ ਹਨ ਜੋ ਪ੍ਰਤੀ ਮਹੀਨਾ ਲਗਭਗ 1,800 ਲੋਕਾਂ ਦੀ ਦੇਖਭਾਲ ਕਰ ਰਹੀਆਂ ਹਨ।

 

ਇੰਡੀਜਨਸ ਅਗਵਾਈ ਵਾਲੀਆਂ ਪਹਿਲਕਦਮੀਆਂ

ਬੀ.ਸੀ. ਵਿੱਚ, ਫਰਸਟ ਨੇਸ਼ਨਜ਼ ਦੇ ਲੋਕਾਂ ਵਿੱਚ ਜ਼ਹਿਰੀਲੀ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਦੀ ਸੰਭਾਵਨਾ ਲਗਭਗ 6 ਗੁਣਾ ਵੱਧ ਹੈ। ਇਹ ਬਸਤੀਵਾਦ ਅਤੇ ਨਸਲਵਾਦ ਤੋਂ ਚੱਲ ਰਹੇ ਅਤੇ ਅੰਤਰ-ਪੀੜ੍ਹੀ ਸਦਮੇ ਦੇ ਕਾਰਨ ਹੈ।

ਇੰਡੀਜਨਸ (ਮੂਲ ਨਿਵਾਸੀ) ਭਾਈਚਾਰਿਆਂ ਨੂੰ ਅਜਿਹੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਇਹ ਨਿਰਧਾਰਤ ਕਰਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹਨ ਕਿ ਉਨ੍ਹਾਂ ਲਈ ਕਿਹੜੀਆਂ ਸੇਵਾਵਾਂ ਸਹੀ ਹਨ।

ਅਸੀਂ ਇੰਡੀਜਨਸ ਅਗਵਾਈ ਵਾਲੀਆਂ ਸੇਵਾਵਾਂ ਉਪਲਬਧ ਕਰਵਾਉਣ ਦਾ ਸਮਰਥਨ ਕਰਨ ਅਤੇ ਸੱਭਿਆਚਾਰਕ ਤੌਰ 'ਤੇ ਢੁਕਵੇਂ ਸਰੋਤਾਂ ਤੱਕ ਪਹੁੰਚ ਵਧਾਉਣ ਲਈ ਫਰਸਟ ਨੇਸ਼ਨਜ਼ ਹੈਲਥ ਅਥੌਰਿਟੀ ਅਤੇ ਮੇਟੀ ਨੇਸ਼ਨ ਬੀ ਸੀ (Métis Nation BC) ਨਾਲ ਕੰਮ ਕਰ ਰਹੇ ਹਾਂ:

  • ਇੰਡੀਜਨਸ-ਅਗਵਾਈ ਵਾਲੇ ਇਲਾਜ, ਰਿਕਵਰੀ ਅਤੇ ਸੰਭਾਲ ਤੋਂ ਬਾਅਦ ਦੀਆਂ ਸੇਵਾਵਾਂ ਦਾ ਵਿਸਤਾਰ ਕਰਨਾ
  • ਕ੍ਰੈਨਬਰੂਕ ਵਿੱਚ ਪਹਿਲਾ ਇੰਡੀਜਨਸ ਅਗਵਾਈ ਵਾਲਾ ਫਾਊਂਡਰੀ ਸੈਂਟਰ ਖੋਲ੍ਹਣਾ, ਜੋ ਪੂਰਬੀ ਕੂਟਨੀ ਖੇਤਰ ਦੇ ਇੰਡੀਜਨਸ ਨੌਜਵਾਨਾਂ ਅਤੇ ਸਾਰੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਸੱਭਿਆਚਾਰਕ ਤੌਰ 'ਤੇ ਢੁਕਵੀਂ ਸੰਭਾਲ ਅਤੇ ਸਹਾਇਤਾ ਤੱਕ ਪਹੁੰਚ ਪ੍ਰਦਾਨ ਕਰੇਗਾ
  • 8 ਫਰਸਟ ਨੇਸ਼ਨਜ਼ ਦੇ ਇਲਾਜ ਅਤੇ ਹੀਲਿੰਗ ਸੈਂਟਰ ਦੀ ਸਹਾਇਤਾ ਕਰਨਾ; 6 ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਅਤੇ 2 ਨਵੀਆਂ ਫੈਸੀਲਿਟੀਆਂ ਦੀ ਯੋਜਨਾ ਬਣਾਈ ਜਾ ਰਹੀ ਹੈ
  • ਵੈਨਕੂਵਰ ਆਇਲੈਂਡ 'ਤੇ ਲੈਂਟਜ਼ਵਿਲ ਵਿੱਚ ਇੰਡੀਜਨਸ ਨੌਜਵਾਨਾਂ ਲਈ ‘ਓਰਕਾ ਲੇਹਲਮ ਯੂਥ ਵੈਲਨੈੱਸ ਸੈਂਟਰ’ (Orca Lelum Youth Wellness Centre) ਵਿਖੇ ਬੀ.ਸੀ. ਦੇ ਪਹਿਲੇ ਇਲਾਜ ਕੇਂਦਰ ਦੀ ਸ਼ੁਰੂਆਤ
  • Ktunaxa ਨੇਸ਼ਨ ਕਮਿਊਨਿਟੀਆਂ ਵਿੱਚ ਰਹਿਣ ਵਾਲੇ ਇੰਡੀਜਨਸ ਵਿਅਕਤੀਆਂ ਦੀ ਸਹਾਇਤਾ ਲਈ ਕ੍ਰੈਨਬਰੂਕ ਵਿੱਚ ਕੰਪਲੈਕਸ ਕੇਅਰ ਹਾਊਸਿੰਗ ਖੋਲ੍ਹਣਾ
  • ਉੱਤਰ-ਪੱਛਮੀ ਇਲਾਕੇ ਵਿੱਚ ਨਸ਼ੇ ਦੀ ਲਤ ਨਾਲ ਰਹਿ ਰਹੇ ਲੋਕਾਂ ਦੀ ਬਿਹਤਰ ਸੇਵਾ ਕਰਨ ਲਈ ਵਧੇਰੇ ਸੱਭਿਆਚਾਰਕ ਤੌਰ 'ਤੇ ਢੁਕਵੇਂ ਸਰੋਤ ਬਣਾਉਣ ਲਈ ‘ਨੌਰਥਵੈਸਟ ਵਰਕਿੰਗ ਗਰੁੱਪ’ ਦਾ ਵਿਕਾਸ ਕਰਨਾ

ਸੰਭਾਲ ਤੱਕ ਪਹੁੰਚ ਕਰਨ ਲਈ:

 

‘ਹੋਪ ਟੂ ਹੈਲਥ ਕਲੀਨਿਕ’ (Hope to Health Clinic) ਦਾ ਵਿਸਤਾਰ 

ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਗੁੰਝਲਦਾਰ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਚੁਣੌਤੀਆਂ ਹਨ, ਉਹ ਆਪਣੀ ਜ਼ਿੰਦਗੀ ਨੂੰ ਸਥਿਰ ਕਰਨ ਅਤੇ ਉਮੀਦ ਅਤੇ ਇਲਾਜ ਦਾ ਰਸਤਾ ਲੱਭਣ ਲਈ ਲੋੜੀਂਦੀ ਸੰਭਾਲ ਤੱਕ ਪਹੁੰਚ ਕਰਨ ਲਈ ਸੰਘਰਸ਼ ਕਰਦੇ ਹਨ।

ਅਸੀਂ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿੱਚ ‘ਹੋਪ ਟੂ ਹੈਲਥ’ ਕਲੀਨਿਕ ਦਾ ਵਿਸਤਾਰ ਕਰ ਰਹੇ ਹਾਂ ਤਾਂ ਜੋ ਇਹ ਗੁੰਝਲਦਾਰ ਲੋੜਾਂ ਵਾਲੇ 1,000 ਹੋਰ ਲੋਕਾਂ ਤੱਕ ਪਹੁੰਚ ਸਕੇ, ਅਤੇ ਸੰਭਾਵਤ ਤੌਰ 'ਤੇ ਸੂਬੇ ਭਰ ਦੇ ਹੋਰ ਭਾਈਚਾਰਿਆਂ ਵਿੱਚ ਸੰਭਾਲ ਦੇ ਇਸ ਅਜ਼ਮਾਏ ਮਾਡਲ ਦਾ ਵਿਸਤਾਰ ਕਰ ਸਕੇ।

ਹੋਪ ਟੂ ਹੈਲਥ ਕਲੀਨਿਕ:

  • ਪ੍ਰਾਈਮਰੀ ਹੈਲਥ ਅਤੇ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਫਾਰਮੇਸੀ ਸਹਾਇਤਾ, ਖੁਰਾਕ ਸੰਬੰਧੀ ਸਲਾਹ-ਮਸ਼ਵਰਾ, ਨਸ਼ੇ ਦੇ ਇਲਾਜ ਦੀ ਦਵਾਈ, ਮਾਨਸਿਕ ਸਿਹਤ ਪੇਸ਼ੇਵਰਾਂ ਤੱਕ ਪਹੁੰਚ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ
  • ਸਾਥੀਆਂ ਅਤੇ ਨਿੱਜੀ ਤਜਰਬੇ ਵਾਲੇ ਲੋਕਾਂ ਤੋਂ ਰੈਪਅਰਾਊਂਡ (ਸੰਗਠਿਤ) ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਨਾਲ ਲੋਕਾਂ ਲਈ ਆਪਣੀਆਂ ਇਲਾਜ ਯੋਜਨਾਵਾਂ ਨੂੰ ਜਾਰੀ ਰੱਖਣਾ ਅਤੇ ਉਨ੍ਹਾਂ ਨੂੰ ਆਪਣੇ ਰਿਕਵਰੀ ਦੇ ਰਾਹ 'ਤੇ ਬਣੇ ਰਹਿਣ ਲਈ ਲੋੜੀਂਦੀ ਸਮਾਜਿਕ ਸਹਾਇਤਾ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ
  • ਨਿਰੰਤਰ ਸੰਭਾਲ ਅਤੇ ਫਾਲੋਅੱਪ ਪ੍ਰਦਾਨ ਕਰਦਾ ਹੈ, ਐਮਰਜੈਂਸੀ ਸੇਵਾਵਾਂ, ਹਸਪਤਾਲ ਦੇ ਵਿਜ਼ਿਟ ਅਤੇ ਮੁੜ ਦਾਖਲੇ ਦੀ ਲੋੜ ਨੂੰ ਘਟਾਉਂਦਾ ਹੈ

ਹੋਪ ਟੂ ਹੈਲਥ ਕਲੀਨਿਕ ਅਤੇ ਪਹੁੰਚ ਬਾਰੇ ਹੋਰ ਜਾਣੋ

ਹੋਪ ਟੂ ਹੈਲਥ ਕਲੀਨਿਕ ਦੇ ਵਿਸਤਾਰ ਤੋਂ ਬਾਅਦ 2,800 ਲੋਕ ਸੰਭਾਲ ਅਤੇ ਰੈਪਅਰਾਊਂਡ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ।

 

ਰਿਕਵਰੀ ਅਤੇ ਤੰਦਰੁਸਤੀ ਲਈ ਰਸਤੇ ਤਿਆਰ ਕਰਨਾ 

ਰਿਕਵਰੀ ਅਤੇ ਤੰਦਰੁਸਤੀ ਨੂੰ ਲਗਾਤਾਰ ਬਣਾਏ ਰੱਖਣ ਲਈ ਰਸਤਾ ਇਲਾਜ 'ਤੇ ਖਤਮ ਨਹੀਂ ਹੋ ਜਾਂਦਾ। ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਲੋੜੀਂਦੀ, ਲਗਾਤਾਰ ਸਹਾਇਤਾ ਮਿਲਣ ਵਿੱਚ ਮਦਦ ਕਰਨ ਲਈ ਇਲਾਜ ਤੋਂ ਬਾਅਦ ਦੀਆਂ ਸੇਵਾਵਾਂ (aftercare services) ਮਹੱਤਵਪੂਰਨ ਹਨ। ਇਸੇ ਲਈ ਅਸੀਂ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਰਿਕਵਰੀ ਵਿੱਚ ਹਨ ਉਹ ‘ਪੀਅਰ ਸੁਪੋਰਟ’ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇੱਕੋ ਜਿਹੇ ਤਜਰਬੇ ਸਾਂਝੇ ਕਰਦੇ ਹੋਏ, ਉਹਨਾਂ ਦੇ ਆਧਾਰ 'ਤੇ ਮਦਦ ਪ੍ਰਾਪਤ ਕਰਦੇ ਹਨ) ਰਾਹੀਂ, ਜੀਵਨ ਦੇ ਹੁਨਰ ਸਿੱਖਣ ਵਾਲੇ ਪ੍ਰੋਗਰਾਮਾਂ (life-skills programs) ਰਾਹੀਂ ਅਤੇ ਨਸ਼ੇ ਦੀ ਲਤ ਦੇ ਮੁੜ ਸ਼ਿਕਾਰ ਹੋਣ ਤੋਂ ਰੋਕਥਾਮ ਰਾਹੀਂ, ਸੰਪਰਕ ਬਣਾ ਸਕਣ, ਮੁਸ਼ਕਲਾਂ ਵਿੱਚੋਂ ਮੁੜ ਉੱਭਰਨ ਦੀ ਸ਼ਕਤੀ ਜੁਟਾ ਸਕਣ ਅਤੇ ਤੰਦਰੁਸਤ ਹੋ ਸਕਣ।

ਇਸ ਸਮੇਂ 500 ਲੋਕ ਨਿਰਧਾਰਤ ਸਮੇਂ ਤੋਂ ਇੱਕ ਸਾਲ ਪਹਿਲਾਂ ‘ਕੰਪਲੈਕਸ ਕੇਅਰ ਹਾਊਸਿੰਗ’ ਸਹਾਇਤਾ ਪ੍ਰਾਪਤ ਕਰ ਰਹੇ ਹਨ।  

ਵੈਨਕੂਵਰ ਵਿੱਚ, 2022 ਤੋਂ ਲੈ ਕੇ ਹੁਣ ਤੱਕ ‘ਰਿਕਵਰੀ ਕਮਿਊਨਿਟੀ ਸੈਂਟਰ’ (Recovery Community Centre) ਦੀਆਂ ਸੇਵਾਵਾਂ ਲਈ 855+ ਲੋਕ ਸਾਈਨ-ਅੱਪ ਕਰ ਚੁੱਕੇ ਹਨ 

ਅਪ੍ਰੈਲ 2020 ਅਤੇ ਜੁਲਾਈ 2023 ਦੇ ਵਿਚਕਾਰ, careforcaregivers.ca ਵੈਬਸਾਈਟ ਦੇ 220,000+ ਵਿਊਜ਼ ਹਨ 

 

ਕੰਪਲੈਕਸ ਕੇਅਰ ਹਾਊਸਿੰਗ (Complex Care Housing)

ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਦੀਆਂ ਗੁੰਝਲਦਾਰ ਚੁਣੌਤੀਆਂ ਵਾਲੇ ਕੁਝ ਲੋਕਾਂ ਨੂੰ ਆਪਣੀ ਰਿਹਾਇਸ਼ ਨੂੰ ਬਰਕਰਾਰ ਰੱਖਣ, ਜਾਂ ਘਰ ਖਾਲੀ ਕਰਵਾਉਣ ਜਾਂ ਬੇਘਰ ਹੋਣ ਦੇ ਜੋਖਮ ਦਾ ਸਾਹਮਣਾ ਕਰਨ ਵੇਲੇ ਵਧੇਰੇ ਸਹਾਇਤਾ ਦੀ ਲੋੜ ਹੁੰਦੀ ਹੈ।

‘ਕੰਪਲੈਕਸ ਕੇਅਰ ਹਾਊਸਿੰਗ’ (Complex Care Housing) ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੀਆਂ ਮਾਨਸਿਕ ਸਿਹਤ ਅਤੇ ਨਸ਼ੇ ਦੀਆਂ ਚੁਣੌਤੀਆਂ ਆਪਸ ਵਿੱਚ ਜੁੜੀਆਂ ਹਨ, ਦੀ ਰਹਿਣ ਵਾਲੀ ਥਾਂ ‘ਤੇ ਹੀ ਉਪਲਬਧ ਸਹਾਇਤਾ ਦੇ ਨਾਲ ਸਥਿਰ ਰਿਹਾਇਸ਼ਾਂ ਪ੍ਰਦਾਨ ਕਰਕੇ ਅਤੇ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਸੰਗਠਿਤ (ਰੈਪ ਅਰਾਊਂਡ) ਸਿਹਤ ਸੇਵਾਵਾਂ ਦੇ ਨਾਲ ਮਦਦ ਕਰਦੀ ਹੈ।

ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਬੀ.ਸੀ. ਵਿੱਚ ਹਰ ਕਿਸੇ ਲਈ ਇੱਕ ਅਜਿਹੀ ਜਗ੍ਹਾ ਤੱਕ ਪਹੁੰਚ ਹੋਵੇ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰਨ ਸਕਣ ਅਤੇ ਸਨਮਾਨ ਪੂਰਵਕ ਰਹਿ ਸਕਣ।

2025 ਤੱਕ, 500 ਲੋਕਾਂ ਲਈ ਹਾਊਸਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਨਾਲ, ਅਸੀਂ ‘ਕੰਪਲੈਕਸ ਕੇਅਰ ਹਾਊਸਿੰਗ’ ਬਣਾਉਣ ਦੀ ਸ਼ੁਰੂਆਤ 2022 ਵਿੱਚ ਕੀਤੀ ਸੀ। ਅਸੀਂ 2023 ਵਿੱਚ ਪ੍ਰੋਗਰਾਮ ਨੂੰ ਅੱਗੇ ਵਧਾਇਆ, ਜਿਸ ਵਿੱਚ ਹੋਮਜ਼ ਫ਼ੌਰ ਪੀਪਲ (Homes for People) ਯੋਜਨਾ ਦੇ ਹਿੱਸੇ ਵਜੋਂ, ਖਾਸ ਉਦੇਸ਼ ਨਾਲ ਬਣਾਏ ਜਾਣ ਵਾਲੀ ‘ਕੰਪਲੈਕਸ ਕੇਅਰ ਹਾਊਸਿੰਗ’ ਦੇ 240 ਨਵੇਂ ਯੂਨਿਟਾਂ ਦਾ ਐਲਾਨ ਕੀਤਾ ਗਿਆ ਸੀ। 

ਸੰਭਾਲ ਤੱਕ ਪਹੁੰਚ ਕਰਨ ਲਈ:

ਜੁਲਾਈ 2024 ਤੱਕ, ‘ਕੰਪਲੈਕਸ ਕੇਅਰ ਹਾਊਸਿੰਗ’ ਸੇਵਾਵਾਂ ਦੁਆਰਾ 500 ਲੋਕ ਸਹਾਇਤਾ ਲੈ ਰਹੇ ਹਨ, ਜਿਸ ਨਾਲ ਅਸੀਂ ਨਿਰਧਾਰਤ ਸਮੇਂ ਤੋਂ ਇੱਕ ਸਾਲ ਪਹਿਲਾਂ ਆਪਣੇ ਟੀਚੇ ਤੱਕ ਪਹੁੰਚ ਗਏ ਹਾਂ। 

 

ਰਿਕਵਰੀ ਕਮਿਊਨਟੀ ਸੈਂਟਰ (Recovery Community Centres)

ਬਹੁਤ ਸਾਰੇ ਲੋਕ ਜਦੋਂ ਇਲਾਜ ਖਤਮ ਹੋਣ ਤੋਂ ਬਾਅਦ ਘਰ ਵਾਪਸ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਮਿਊਨਿਟੀ ਵਿੱਚ ਲਗਾਤਾਰ ਮਿਲਣ ਵਾਲੀ ਸਹਾਇਤਾ ਦੀ ਲੋੜ ਹੁੰਦੀ ਹੈ।

2022 ਤੋਂ ਲੈ ਕੇ ਹੁਣ ਤੱਕ, ਅਸੀਂ ਵੈਨਕੂਵਰ ਵਿੱਚ ‘ਰਿਕਵਰੀ ਕਮਿਊਨਿਟੀ ਸੈਂਟਰਾਂ’ (Recovery Community Centres) ਦੀਆਂ 3 ਲੋਕੇਸ਼ਨਾਂ ਲਈ ਫੰਡ ਦਿੱਤੇ ਹਨ। ਅਸੀਂ ਹੁਣ ਇਸ ਮੌਡਲ ਨੂੰ ਫਰੇਜ਼ਰ, ਇਨਟਿਰੀਅਰ, ਆਇਲੈਂਡ ਅਤੇ ਨੌਰਦਰਨ ਹੈਲਥ ਦੇ ਇਲਾਕਿਆਂ ਵਿੱਚ, ਉੱਥੋਂ ਦੇ ਭਾਈਚਾਰਿਆਂ ਤੱਕ ਵਧਾ ਰਹੇ ਹਾਂ।

‘ਰਿਕਵਰੀ ਕਮਿਊਨਿਟੀ ਸੈਂਟਰਾਂ’ ‘ਤੇ ਮੇਹਨਤੀ ਵਰਕਰਾਂ ਵੱਲੋਂ  ਰਿਕਵਰੀ ਲਈ ਕਮਿਊਨਿਟੀ-ਅਧਾਰਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਰਿਕਵਰੀ ਲਈ ਹੇਠ ਲਿਖੇ ਤਰੀਕਿਆਂ ਨਾਲ ਲਗਾਤਾਰ ਸਹਾਇਤਾ ਕੀਤੀ ਜਾ ਸਕੇ:

  • ਰਿਕਵਰੀ ਕੋਚਿੰਗ
  • ਨਸ਼ੇ ਦੀ ਲਤ ਦੇ ਦੁਬਾਰਾ ਸ਼ਿਕਾਰ ਹੋਣ ਤੋਂ ਰੋਕਥਾਮ
  • ਜੀਵਨ-ਹੁਨਰ (life-skills) ਦੇ ਪ੍ਰੋਗਰਾਮ
  • ਸੱਭਿਆਚਾਰ-ਅਧਾਰਤ ਇਲਾਜ ਲਈ ਪਹਿਲਕਦਮੀਆਂ
  • ਸੰਪਰਕ ਬਣਾਉਣ, ਮੁਸ਼ਕਲਾਂ ਵਿੱਚੋਂ ਮੁੜ ਉੱਭਰਨ ਦੀ ਸ਼ਕਤੀ ਜੁਟਾਉਣ ਅਤੇ ਤੰਦਰੁਸਤ ਰਹਿਣ ਵਿੱਚ ਮਦਦ ਕਰਨ ਲਈ ‘ਪੀਅਰ ਸੁਪੋਰਟ’  
  • ਹੋਰ ਸੇਵਾਵਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਮਿਲ ਸਕੇ

ਸੰਭਾਲ ਤੱਕ ਪਹੁੰਚ ਕਰਨ ਲਈ:

  • ਆਪਣੇ ਡਾਕਟਰ ਜਾਂ ਨਸ਼ੇ ਦੀ ਲਤ ਸੰਬੰਧੀ ਮਾਹਰ ਨਾਲ ਸੰਪਰਕ ਕਰੋ
  • HelpStartsHere.gov.bc.ca/Treatment ‘ਤੇ ਜਾਓ
  • ਆਪਣੇ ਨਜ਼ਦੀਕ ਸੇਵਾ ਲੱਭਣ ਲਈ 811 (24/7) 'ਤੇ ਕੌਲ ਕਰੋ

ਨਵੰਬਰ 2022 ਤੋਂ ਲੈ ਕੇ ਹੁਣ ਤੱਕ ਵੈਨਕੂਵਰ ਰਿਕਵਰੀ ਕਮਿਊਨਿਟੀ ਸੈਂਟਰਾਂ ਰਾਹੀਂ 855+ ਲੋਕਾਂ ਨੂੰ ਸਹਾਇਤਾ ਮਿਲ ਚੁੱਕੀ ਹੈ।

 

‘ਕੇਅਰ ਫ਼ੌਰ ਕੇਅਰਗਿਵਰਸ’ (Care for Caregivers) ਅਤੇ ‘ਕੇਅਰ ਟੂ ਸਪੀਕ’ (Care to Speak)

ਮਹਾਂਮਾਰੀ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਦੌਰਾਨ ਹੈਲਥ ਕੇਅਰ ਵਰਕਰ, ਲੋਕਾਂ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਰਹੇ ਹਨ।

ਹੁਣ ਜਦੋਂ ਹੈਲਥ ਕੇਅਰ ਵਰਕਰਾਂ ਨੂੰ ਮਦਦ ਦੀ ਲੋੜ ਹੈ ਤਾਂ ਉਨ੍ਹਾਂ ਕੋਲ ਜਾਣ ਲਈ ਇੱਕ ਸੁਰੱਖਿਅਤ ਜਗ੍ਹਾ ਮੌਜੂਦ ਹੈ।

‘ਕੇਅਰ ਟੂ ਸਪੀਕ’ (Care to Speak) ਹੈਲਥ ਕੇਅਰ ਅਤੇ ਕਮਿਊਨਿਟੀ ਸੋਸ਼ਲ ਸਰਵਿਸਿਜ਼ ਦੇ ਕਰਮਚਾਰੀਆਂ ਲਈ ਇੱਕ ਅਜਿਹੀ ਪਹਿਲਕਦਮੀ ਹੈ ਜਿਸ ਵਿੱਚ ਸ਼ਾਮਲ ਹਨ:

  • ਮੁਫ਼ਤ ਅਤੇ ਗੁਪਤ ਫ਼ੋਨ, ਟੈਕਸਟ ਅਤੇ ਵੈੱਬਚੈਟ ਸੇਵਾ
  • ਸਾਥੀ-ਅਧਾਰਤ ਸਹਾਇਤਾ (peer-based support) ਅਤੇ ਮਾਨਸਿਕ ਸਿਹਤ ਲਈ ਟੀਚਾਬੱਧ ਸਰੋਤ

ਸੰਭਾਲ ਤੱਕ ਪਹੁੰਚ ਕਰਨ ਲਈ ਇੱਥੇ ਜਾਓ: CareforCaregivers.ca

ਇਸ ਸੇਵਾ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਲੋਕ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਣ ਬਾਰੇ ਦੱਸਦੇ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਇਸ ਸੇਵਾ ਤੱਕ ਦੁਬਾਰਾ ਪਹੁੰਚ ਕਰਨਗੇ 

 

ਕੰਮ ਦੀ ਥਾਂ ਸੰਬੰਧੀ ਮਾਨਸਿਕ ਸਿਹਤ 

ਕੰਮ ਦੀਆਂ ਥਾਵਾਂ ਵਧੀਆ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਅਤੇ ਉਸ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।

ਅਸੀਂ ‘ਕਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਬੀ ਸੀ ਡਿਵੀਜ਼ਨ’ (Canadian Mental Health Association BC Division), ਵਰਕ ਸੇਫ ਬੀ ਸੀ (WorkSafeBC), ਹੈਲਥ ਐਂਡ ਸੇਫ਼ਟੀ ਐਸੋਸੀਏਸ਼ਨਜ਼ (Health and Safety Associations) ਅਤੇ ਲੇਬਰ ਸੰਸਥਾਵਾਂ ਵਰਗੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਬੀ.ਸੀ. ਵਿੱਚ ਕੰਮ ਦੀਆਂ ਥਾਵਾਂ ਦੇ ਮਹੌਲ ਨੂੰ ਬਿਹਤਰ ਬਣਾਇਆ ਜਾ ਸਕੇ, ਜਿਸ ਵਿੱਚ ਸ਼ਾਮਲ ਹਨ:

  • ਵੈਬਿਨਾਰ, ਮੁਫ਼ਤ ਸਿਖਲਾਈ ਦੇ ਕੋਰਸਾਂ ਅਤੇ ਸਿਖਲਾਈ ਪ੍ਰਦਾਨ ਕਰਨ ਵਾਲੇ ਕੋਚਾਂ ਤੱਕ ਪਹੁੰਚ ਨਾਲ ਪੀਪਲ ਵਰਕਿੰਗ ਵੈਲ ਹੱਬ (People Working Well hub) ਦਾ ਵਿਸਤਾਰ ਕਰਨਾ ਤਾਂ ਜੋ ਵਧੇਰੇ ਲੋਕ ਆਪਣੀ ਲੋੜ ਅਨੁਸਾਰ ਮਾਨਸਿਕ ਸਿਹਤ ਸਹਾਇਤਾ ਪ੍ਰਾਪਤ ਕਰ ਸਕਣ
  • ਮਾਨਸਿਕ ਬਿਮਾਰੀ(ਆਂ) ਦੇ ਸ਼ਿਕਾਰ ਕਰਮਚਾਰੀਆਂ ਲਈ ਮਨੋਵਿਗਿਆਨਕ ਤੌਰ 'ਤੇ ਸੁਰੱਖਿਅਤ ਕੰਮ ਦੀਆਂ ਥਾਵਾਂ ਦਾ ਨਿਰਮਾਣ ਕਰਨ ਲਈ, ਰੁਜ਼ਗਾਰ ਦੇਣ ਵਾਲਿਆਂ ਦੀ ਸਹਾਇਤਾ ਕਰਨ ਲਈ ਵਧੇਰੇ ਸਰੋਤ ਤਿਆਰ ਕਰਨੇ

"ਅਸੀਂ ਪਹਿਲਾਂ ਅਜਿਹਾ ਕੁਝ ਨਹੀਂ ਦੇਖਿਆ, ਅਤੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਇਹ ਸਾਡੇ ਲਈ ਬੇਹੱਦ ਪ੍ਰਭਾਵਸ਼ਾਲੀ ਅਤੇ ਸਹਾਇਕ ਹੈ ਕਿ ਇਹੋ ਜਿਹੀ ਕੋਈ ਜਗ੍ਹਾ ਅਸਲ ਵਿੱਚ ਉਪਲਬਧ ਹੈ।" - ਹੱਬ ਕਲਾਇੰਟ

 

ਸਾਡੇ ਭਾਈਚਾਰਿਆਂ ਵਿੱਚ ਲੋਕਾਂ ਨੂੰ ਸਹਿਯੋਗ ਦੇਣਾ

ਨਸ਼ੇ ਦੀ ਲਤ ਇੱਕ ਸਿਹਤ ਸਮੱਸਿਆ ਹੈ। ਜਦੋਂ ਲੋਕ ਸੰਕਟ ਵਿੱਚ ਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀਆਂ ਚੁਣੌਤੀਆਂ ਦੇ ਮੂਲ ਕਾਰਨਾਂ - ਮਾਨਸਿਕ ਸਿਹਤ, ਸਦਮਾ, ਗਰੀਬੀ ਅਤੇ ਬੇਘਰੀ ਨੂੰ ਹੱਲ ਕਰਨ ਲਈ, ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰਾਂ ਤੋਂ ਸੰਭਾਲ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ।

ਇਸ ਲਈ ਅਸੀਂ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਾਂ, ਤਾਂ ਜੋ ਉਹ ਸਿਲਸਿਲੇ ਨੂੰ ਤੋੜ ਸਕਣ ਅਤੇ ਪੂਰਾ, ਸਿਹਤਮੰਦ ਜੀਵਨ ਜੀ ਸਕਣ।

ਪੀਅਰ ਅਸਿਸਟਡ ਕੇਅਰ ਟੀਮਾਂ ਦੁਆਰਾ 3,500 ਮਾਨਸਿਕ ਸਿਹਤ ਸੰਕਟ ਕੌਲਾਂ ਦਾ ਜਵਾਬ ਦਿੱਤਾ ਗਿਆ

‘ਸਿਚੁਏਸ਼ਨ ਟੇਬਲ’ ਵਿਚਾਰ ਵਟਾਂਦਰੇ ਵਿੱਚ ਸ਼ਾਮਲ 70٪ ਲੋਕਾਂ ਨੇ 2023 ਵਿੱਚ ਓਵਰਡੋਜ਼, ਸ਼ੋਸ਼ਣ ਜਾਂ ਨੁਕਸਾਨ ਦੇ ਜੋਖਮ ਨੂੰ ਘਟਾਇਆ

6,000 ਲੋਕ ਅਤੇ ਪਰਿਵਾਰ ਹੁਣ ਬੀ.ਸੀ. ਭਰ ਵਿੱਚ ਨਵੇਂ ਸੁਪੋਰਟਿਵ ਅਤੇ ਕੌਂਪਲੈਕਸ ਕੇਅਰ ਹੋਮਜ਼ ਵਿੱਚ ਰਹਿ ਰਹੇ ਹਨ।

 

ਪੀਅਰ ਅਸਿਸਟਡ ਕੇਅਰ ਟੀਮਾਂ

ਜਦੋਂ ਲੋਕ ਮਾਨਸਿਕ ਸਿਹਤ ਜਾਂ ਨਸ਼ੇ ਦੀਆਂ ਚੁਣੌਤੀਆਂ ਕਾਰਨ ਸੰਕਟ ਵਿੱਚ ਹੁੰਦੇ ਹਨ, ਤਾਂ ਅਸੀਂ ਜਾਣਦੇ ਹਾਂ ਕਿ ਪੁਲਿਸ ਦੀ ਸ਼ਮੂਲੀਅਤ ਹਮੇਸ਼ਾ ਸਭ ਤੋਂ ਢੁਕਵੀਂ ਪ੍ਰਤੀਕਿਰਿਆ ਨਹੀਂ ਹੁੰਦੀ ਅਤੇ ਲੋਕਾਂ ਨੂੰ ਮਦਦ ਲੈਣ ਤੋਂ ਰੋਕ ਸਕਦੀ ਹੈ।

ਇਸ ਲਈ ਅਸੀਂ ਵਧੇਰੇ ਭਾਈਚਾਰਿਆਂ ਵਿੱਚ ਨਾਗਰਿਕਾਂ ਦੀ ਅਗਵਾਈ ਵਾਲੀਆਂ ਸੰਭਾਲ ਟੀਮਾਂ ਦਾ ਵਿਸਤਾਰ ਕਰ ਰਹੇ ਹਾਂ।

ਪੀਅਰ ਅਸਿਸਟਡ ਕੇਅਰ ਟੀਮਾਂ ਇੱਕ ਸਿਖਲਾਈ ਪ੍ਰਾਪਤ ਪੀਅਰ (ਸਾਥੀ) ਨਾਲ ਜੋੜਦੀਆਂ ਹਨ, ਜਿਸ ਦਾ ਸੰਕਟ ਵਿੱਚ ਫਸੇ ਲੋਕਾਂ ਨੂੰ ਹਮਦਰਦੀ ਨਾਲ ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਸੰਭਾਲ ਪ੍ਰਦਾਨ ਕਰਨ ਲਈ ਮਾਨਸਿਕ ਸਿਹਤ ਪੇਸ਼ੇਵਰ ਨਾਲ ਨਿੱਜੀ ਤਜਰਬਾ ਹੈ, ਅਤੇ ਇਸ ਨਾਲ ਪੁਲਿਸ ਨੂੰ ਅਪਰਾਧ ਅਤੇ ਕਨੂੰਨ ਲਾਗੂ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਮਿਲਦਾ ਹੈ।

ਪੀਅਰ ਅਸਿਸਟਡ ਕੇਅਰ ਟੀਮਾਂ:

  • ਸਥਿਤੀਆਂ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਰੋਕਦੀਆਂ ਹਨ
  • ਗੱਲ ਸੁਣਨ ਲਈ ਤਿਆਰ ਰਹਿੰਦੀਆਂ ਹਨ
  • ਲੋਕਾਂ ਨੂੰ ਸਥਾਨਕ ਸਰੋਤਾਂ ਨਾਲ ਜੋੜਦੀਆਂ ਹਨ
  • ਸੰਕਟਾਂ ਨੂੰ ਐਮਰਜੈਂਸੀ ਕਮਰਿਆਂ ਤੋਂ ਵਧੇਰੇ ਹਮਦਰਦੀ ਅਤੇ ਪ੍ਰਭਾਵਸ਼ਾਲੀ ਮਾਨਸਿਕ ਸਿਹਤ ਸੰਬੰਧੀ ਵਸੀਲਿਆਂ ਵੱਲ ਮੋੜਦੀਆਂ ਹਨ

ਟੀਮਾਂ ਇਥੇ ਉਪਲਬਧ ਹਨ:

  • ਪ੍ਰਿੰਸ ਜੌਰਜ, ਵਿਕਟੋਰੀਆ, ਨਿਊ ਵੈਸਟਮਿੰਸਟਰ ਅਤੇ ਨੌਰਥ/ਵੈਸਟ ਵੈਨਕੂਵਰ ਵਿੱਚ 4 ਭਾਈਚਾਰੇ
  • 2024 ਦੇ ਅਖੀਰ ਵਿੱਚ ਕੈਮਲੂਪਸ ਅਤੇ ਕੋਮੌਕਸ ਵਿੱਚ 2 ਹੋਰ ਟੀਮਾਂ ਉਪਲਬਧ ਹੋਣ ਵਾਲੀਆਂ ਹਨ

ਸੰਭਾਲ ਤੱਕ ਪਹੁੰਚ ਕਰਨ ਲਈ:

ਪੀਅਰ ਅਸਿਸਟਡ ਕੇਅਰ ਟੀਮਾਂ ਨੇ ਹੁਣ ਤੱਕ ਲਗਭਗ 3,500 ਕੌਲਾਂ ਦਾ ਜਵਾਬ ਦਿੱਤਾ ਹੈ। ਸਿਰਫ 1% ਲਈ ਪੁਲਿਸ ਦੀ ਜਵਾਬੀ ਪ੍ਰਤੀਕਿਰਿਆ ਦੀ ਲੋੜ ਸੀ।

 

ਮੋਬਾਈਲ ਇੰਟੀਗ੍ਰੇਟਿਡ ਕ੍ਰਾਈਸਿਸ ਰਿਸਪਾਂਸ ਟੀਮਾਂ (Mobile Integrated Crisis Response Teams)

ਮੋਬਾਈਲ ਇੰਟੀਗ੍ਰੇਟਿਡ ਕਰਾਈਸਿਸ ਰਿਸਪਾਂਸ ਟੀਮਾਂ ਉਦੋਂ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕਟ ਨਾਲ ਨਜਿੱਠਣ ਲਈ ਕਿਸੇ ਪੁਲਿਸ ਅਧਿਕਾਰੀ ਨੂੰ ਹੈਲਥ ਕੇਅਰ ਵਰਕਰ ਨਾਲ ਜੋੜਦੀਆਂ ਹਨ ਜਦੋਂ ਸੁਰੱਖਿਆ ਦਾ ਜੋਖਮ ਹੋ ਸਕਦਾ ਹੈ, ਤਾਂ ਜੋ ਲੋਕਾਂ ਨੂੰ ਉਸ ਸੰਭਾਲ ਨਾਲ ਸੁਰੱਖਿਅਤ ਤਰੀਕੇ ਨਾਲ ਜੋੜਿਆ ਜਾ ਸਕੇ ਜਿਸਦੀ ਉਨ੍ਹਾਂ ਨੂੰ ਲੋੜ ਹੈ।

  • ਹੈਲਥ ਕੇਅਰ ਵਰਕਰ ਮੌਕੇ 'ਤੇ ਮਾਨਸਿਕ ਸਿਹਤ ਮੁਲਾਂਕਣ, ਸੰਕਟ ਦੌਰਾਨ ਦਖਲ ਅੰਦਾਜ਼ੀ ਅਤੇ ਭਾਈਚਾਰੇ ਵਿੱਚ ਉਚਿਤ ਸੇਵਾਵਾਂ ਲਈ ਸਿਫਾਰਸ਼ਾਂ ਪ੍ਰਦਾਨ ਕਰਦੇ ਹਨ
  • ਪੁਲਿਸ ਅਧਿਕਾਰੀ ਸੁਰੱਖਿਆ ਚਿੰਤਾਵਾਂ ਦੀ ਦੇਖਭਾਲ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕੋਈ ਸੁਰੱਖਿਅਤ ਹੈ

ਟੀਮਾਂ ਇੱਥੇ ਉਪਲਬਧ ਹਨ:

  • ਐਬਟਸਫੋਰਡ, ਬਰਨਬੀ, ਚਿਲੀਵੈਕ, ਕੋਕੁਇਟਲਮ/ ਪੋਰਟ ਕੋਕੁਇਟਲਮ, ਕੈਮਲੂਪਸ, ਕਲੋਨਾ, ਪੈਂਟਿਕਟਨ, ਪ੍ਰਿੰਸ ਜੌਰਜ, ਫੋਰਟ ਸੇਂਟ ਜੌਨ, ਰਿਚਮੰਡ, ਸਰ੍ਹੀ, ਨੌਰਥ ਸ਼ੋਰ, ਨਨਾਇਮੋ, ਵੈਨਕੂਵਰ, ਵਰਨਨ, ਵਿਕਟੋਰੀਆ ਅਤੇ ਵੈਸਟਸ਼ੋਰ ਦੇ 17 ਭਾਈਚਾਰੇ
  • 2024 ਦੇ ਅਖੀਰ ਵਿੱਚ ਸਕੁਆਮਿਸ਼ ਅਤੇ ਪ੍ਰਿੰਸ ਰੂਪਰਟ ਵਿੱਚ 2 ਹੋਰ ਟੀਮਾਂ ਲਾਂਚ ਕਰਨ ਲਈ ਤਿਆਰ ਹਨ

ਸੰਭਾਲ ਤੱਕ ਪਹੁੰਚ ਕਰਨ ਲਈ:

  • ਆਪਣੇ ਖੇਤਰ ਵਿੱਚ 911 ਜਾਂ ਪੁਲਿਸ ਦੀ ਗੈਰ-ਐਮਰਜੈਂਸੀ ਲਾਈਨ 'ਤੇ ਕੌਲ ਕਰੋ
 

ਇਨਕੈਂਪਮੈਂਟਸ (ਘਰ ਛੱਡ ਕੇ ਕੈਂਪਾਂ ਵਿੱਚ ਆ ਕੇ ਰਹਿਣਾ) ਅਤੇ ਰਿਹਾਇਸ਼ੀ ਅਸਥਿਰਤਾ ਨੂੰ ਖਤਮ ਕਰਨਾ 

ਮਹਾਂਮਾਰੀ ਤੋਂ ਬਾਅਦ ਰਿਹਾਇਸ਼ੀ ਅਸਥਿਰਤਾ ਵੱਧ ਗਈ।

ਕੁਝ ਲੋਕਾਂ, ਜੋ ਇਸ ਜੋਖਮ ਪ੍ਰਤੀ ਸਭ ਤੋਂ ਵੱਧ ਕਮਜ਼ੋਰ ਹਨ, ਨੂੰ ਹਾਊਸਿੰਗ ਮਾਰਕਿਟ ਤੋਂ ਬਾਹਰ ਧੱਕ ਦਿੱਤਾ ਗਿਆ ਹੈ, ਜਿਸ ਕਾਰਨ ਕੁਝ ਨੂੰ ਇਨਕੈਂਪਮੈਂਟਸ ਵਿੱਚ ਪਨਾਹ ਲੈਣੀ ਪੈ ਰਹੀ ਹੈ। ਇਹ ਸਮੱਸਿਆ ਨੌਰਥ ਅਮਰੀਕਾ ਭਰ ਵਿੱਚ ਚੱਲ ਰਹੀ ਹੈ।

ਇਹੀ ਕਾਰਨ ਹੈ ਕਿ ਅਸੀਂ ਵਧੇਰੇ ਸ਼ੈਲਟਰ, ਘਰ ਅਤੇ ਲੋਕਾਂ ਦੀ ਜ਼ਰੂਰਤ ਦੀ ਸਹਾਇਤਾ ਪ੍ਰਦਾਨ ਕਰਨ ਲਈ ਕਾਰਵਾਈ ਕਰ ਰਹੇ ਹਾਂ ਤਾਂ ਜੋ ਹਰ ਕਿਸੇ ਨੂੰ ਰਹਿਣ ਲਈ ਸੁਰੱਖਿਅਤ ਜਗ੍ਹਾ ਮਿਲ ਸਕੇ।

  • ਲੋਕਾਂ ਨੂੰ ਇਨਕੈਂਪਮੈਂਟਾਂ ਤੋਂ ਬਾਹਰ ਕੱਢਣਾ:
    • ‘ਹੋਮਲੈਸ ਇਨਕੈਂਪਮੈਂਟ ਐਕਸ਼ਨ ਰਿਸਪਾਂਸ ਟੀਮ’ (HEART) ਅਤੇ ‘ਹੋਮਲੈਸ ਇਨਕੈਂਪਮੈਂਟ ਐਕਸ਼ਨ ਰਿਸਪਾਂਸ ਫ਼ੌਰ ਟੈਂਪੋਰੇਰੀ ਹਾਊਸਿੰਗ’ (HEARTH) ਪ੍ਰੋਗਰਾਮਾਂ ਰਾਹੀਂ ਤੇਜ਼, ਤਾਲਮੇਲ ਵਾਲੀ ਅਤੇ ਬਹੁ-ਅਨੁਸ਼ਾਸਨੀ ਪ੍ਰਤਿਕਿਰਿਆ ਪ੍ਰਦਾਨ ਕਰਨਾ
    • ਗਰੀਬੀ, ਮਾਨਸਿਕ ਸਿਹਤ, ਨਸ਼ਾਖੋਰੀ ਅਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਬੇਘਰ ਹੋਣ ਦੇ ਜੋਖਮ ਵਿੱਚ ਜਾਂ ਬੇਘਰੀ ਦਾ ਅਨੁਭਵ ਕਰਨ ਵਾਲੇ ਲੋਕਾਂ ਲਈ ਸਹਾਇਤਾ ਵਧਾਉਣਾ
  • 50 ਭਾਈਚਾਰਿਆਂ ਵਿੱਚ 6,100 ਸ਼ੈਲਟਰ ਥਾਂਵਾਂ ਨੂੰ ਫੰਡ ਦੇਣਾ, ਜਿਸ ਵਿੱਚ ਪਿਛਲੀਆਂ ਸਰਦੀਆਂ ਵਿੱਚ ਸਥਾਈ, ਅਸਥਾਈ ਅਤੇ ਅਤਿਅੰਤ ਮੌਸਮ ਨਾਲ ਨਜਿੱਠਣ ਵਾਲੀਆਂ ਥਾਂਵਾਂ ਸ਼ਾਮਲ ਹਨ – ਜੋ ਕੁੱਲ 45% ਦਾ ਵਾਧਾ ਅਤੇ 2017 ਤੋਂ ਹੁਣ ਤੱਕ ਦੁੱਗਣੇ ਸਥਾਈ ਸਥਾਨਾਂ ਨੂੰ ਦਰਸਾਉਂਦਾ ਹੈ
  • ਲੋਕਾਂ ਨੂੰ ਬੇਘਰੀ ਦੀ ਸਥਿਤੀ ਤੋਂ ਬਾਹਰ ਕੱਢਣ ਲਈ 2017 ਤੋਂ ਲੈ ਕੇ ਹੁਣ ਤੱਕ ਲਗਭਗ 8,800 ਸਹਾਇਕ ਘਰਾਂ (supportive homes) ਦਾ ਨਿਰਮਾਣ ਕਰਨਾ, ਜਿਨ੍ਹਾਂ ਵਿੱਚੋਂ ਲਗਭਗ 6,000 ਹੁਣ ਲੋਕਾਂ ਦੇ ਘਰ ਹਨ
  • ‘ਹੋਮਜ਼ ਫ਼ੌਰ ਪੀਪਲ’ ਪਲੈਨ ਰਾਹੀਂ ਲੋਕਾਂ ਲਈ ਵਧੇਰੇ ਕਿਫ਼ਾਇਤੀ ਘਰ ਉਪਲਬਧ ਕਰਵਾਉਣਾ – 2017 ਤੋਂ ਲੈ ਕੇ ਹੁਣ ਤੱਕ 80,000 ਘਰ ਉਪਲਬਧ ਕਰਵਾਏ ਜਾ ਚੁੱਕੇ ਹਨ ਜਾਂ ਉਨ੍ਹਾਂ ‘ਤੇ ਕੰਮ ਚੱਲ ਰਿਹਾ ਹੈ
  • ਕਿਰਾਏਦਾਰਾਂ ਨੂੰ ਧੋਖੇ ਨਾਲ ਘਰੋਂ ਬਾਹਰ ਕੱਢੇ ਜਾਣ ਤੋਂ ਅਤੇ, ਰੈਨੋਵਿਕਸ਼ਨਜ਼’ (ਮੁਰਮੰਤ ਲਈ ਘਰ ਖਾਲੀ ਕਰਵਾਉਣਾ) ਤੋਂ ਬਚਾਉਣਾ
  • ਕਿਰਾਏ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ:

ਹੋਰ ਰਿਹਾਇਸ਼ੀ ਸੇਵਾਵਾਂ ਲੱਭੋ ਅਤੇ ‘ਹੋਮਜ਼ ਫ਼ੌਰ ਪੀਪਲ’ ਯੋਜਨਾ ਬਾਰੇ ਵਧੇਰੇ ਜਾਣੋ 

 

ਰੁਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ 

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਨੌਕਰੀ ਹੁੰਦੀ ਹੈ ਤਾਂ ਉਹ ਬਿਹਤਰ ਮਹਿਸੂਸ ਕਰਦੇ ਹਨ, ਅਤੇ ਬਿਹਤਰ ਹੁੰਦੇ ਹਨ। ਪਰ ਮਾਨਸਿਕ ਸਿਹਤ, ਨਸ਼ੇ ਦੀ ਲਤ ਅਤੇ ਰਿਹਾਇਸ਼ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕੁਝ ਲੋਕ ਨੌਕਰੀ ਪ੍ਰਾਪਤ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਵਿੱਚ ਸੰਘਰਸ਼ ਕਰਦੇ ਹਨ।

ਇਸ ਲਈ ਅਸੀਂ ਉਨ੍ਹਾਂ ਲੋਕਾਂ ਲਈ ਰੁਕਾਵਟਾਂ ਨੂੰ ਘਟਾ ਰਹੇ ਹਾਂ  ਜੋ ਕੰਮ ਕਰ ਸਕਦੇ ਹਨ, ਅਤੇ ਨਾਲ ਹੀ ਉਨ੍ਹਾਂ ਦੀ ਸਹਾਇਤਾ ਕਰਨਾ ਜਾਰੀ ਰੱਖ ਰਹੇ ਹਾਂ ਜੋ ਅਜਿਹਾ ਨਹੀਂ ਕਰ ਸਕਦੇ।

ਕਮਿਊਨਿਟੀ-ਅਧਾਰਤ ਰੁਜ਼ਗਾਰ ਸੇਵਾਵਾਂ (Community-based Employment Services) ਰੁਜ਼ਗਾਰ ਲਈ ਗੁੰਝਲਦਾਰ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਕ ਨਵਾਂ ਪਾਇਲਟ ਪ੍ਰੋਗਰਾਮ ਹੈ ਜੋ:

  • ਲੋਕਾਂ ਨੂੰ ਸਥਿਰ ਕਰਨ ਵਿੱਚ ਮਦਦ ਕਰਨ ਲਈ ਵਿਅਕਤੀਗਤ ਅਤੇ ਮੌਕੇ ਮੁਤਾਬਕ ਢਲਣ ਵਾਲੀਆਂ ਸਹਾਇਤਾਵਾਂ ਦੀ ਪੇਸ਼ਕਸ਼ ਕਰਦਾ ਹੈ
  • ਜਦੋਂ ਲੋਕ ਵੌਲੰਟੀਅਰ ਪ੍ਰੋਜੈਕਟਾਂ ‘ਤੇ ਕੰਮ ਕਰਦੇ ਹਨ ਜਾਂ ਰੁਜ਼ਗਾਰ ਦੀ ਤਿਆਰੀ ਕਰਨ ਲਈ ਸਿਖਲਾਈ ਲੈਂਦੇ ਹਨ ਤਾਂ ‘ਰੈਪਅਰਾਊਂਡ ਸਹਾਇਤਾ’ (ਇੱਕ ਸੰਗਠਿਤ ਸਹਾਇਤਾ ਜਿਸ ਵਿੱਚ ਪੇਸ਼ੇਵਰਾਂ ਦੀ ਇੱਕ ਟੀਮ ਅਤੇ ਕਿਸੇ ਵਿਅਕਤੀ ਦੇ ਪਰਿਵਾਰ, ਭਾਈਚਾਰੇ ਦੇ ਮੈਂਬਰ, ਮਿਲ ਕੇ ਸਹਾਇਤਾ ਦੀ ਯੋਜਨਾ ਬਣਾਉਂਦੇ ਹਨ, ਉਸ ਨੂੰ ਲਾਗੂ ਕਰਦੇ ਹਨ ਅਤੇ ਉਸਦੀ ਨਿਗਰਾਨੀ ਕਰਦੇ ਹਨ) ਪ੍ਰਦਾਨ ਕਰਦਾ ਹੈ
  • ਲੋਕਾਂ ਨੂੰ ਨੌਕਰੀ ਹਾਸਲ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਸਥਿਰਤਾ, ਵਿਸ਼ਵਾਸ ਅਤੇ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ

ਪਾਇਲਟ ਪ੍ਰੋਗਰਾਮ ਸਤੰਬਰ 2024 ਵਿੱਚ ਉਪਲਬਧ ਹੋਵੇਗਾ: 

ਸਹਾਇਤਾ ਤੱਕ ਪਹੁੰਚ ਕਰਨ ਦੇ ਹੋਰ ਤਰੀਕੇ:

  • ‘ਵਰਕ ਬੀ ਸੀ’ (WorkBC) – ਸੂਬੇ ਭਰ ਵਿੱਚ ਔਨਲਾਈਨ ਅਤੇ ਵਿਅਕਤੀਗਤ ਤੌਰ ‘ਤੇ ਰੁਜ਼ਗਾਰ ਸੇਵਾਵਾਂ, ਸਿਖਲਾਈ ਅਤੇ ਸਿੱਖਿਆ ਸੰਬੰਧੀ ਸੇਵਾਵਾਂ  ਦੀ ਇੱਕ ਵਿਸ਼ਾਲ ਲੜੀ ਦੀ ਪੇਸ਼ਕਸ਼ ਕਰਦਾ ਹੈ
  • ਫਾਊਂਡਰੀ ਵਰਕ ਐਂਡ ਐਜੂਕੇਸ਼ਨ  – 15 ਤੋਂ 24 ਸਾਲ ਦੇ ਨੌਜਵਾਨਾਂ ਨੂੰ ਕੰਮ ਹਾਸਲ ਕਰਨ, ਸਕੂਲ ਜਾਣ ਜਾਂ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਮੁਫ਼ਤ ਪ੍ਰੋਗਰਾਮ
  • CMHA ਲਿੰਕਸ ਟੂ ਇੰਪਲੌਇਮੈਂਟ ਰੁਜ਼ਗਾਰ ਸਮੇਤ ਸਹਾਇਤਾ ਅਤੇ ਸੇਵਾਵਾਂ ਦੀ ਇੱਕ ਪੂਰੀ ਲੜੀ ਦੀ ਪੇਸ਼ਕਸ਼ ਕਰਦਾ ਹੈ, ਜੋ ਇੱਕ ਪ੍ਰਾਇਮਰੀ-ਕੇਅਰ ਸੈਟਿੰਗ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ
  • CMHA ਬੈਡ ਅਧਾਰਤ ਰਿਕਵਰੀ ਇਲਾਜ ਅਤੇ ਰਿਕਵਰੀ ਸੈਂਟਰਾਂ ਦੇ ਅੰਦਰ ਰੁਜ਼ਗਾਰ ਸੇਵਾਵਾਂ ਨੂੰ ਏਕੀਕ੍ਰਿਤ ਕਰਦੀ ਹੈ 
 

ਬੀ.ਸੀ. ਵਿੱਚ ਗਰੀਬੀ ਘਟਾਉਣਾ 

ਲੋਕਾਂ ਦੀ ਮੁਸ਼ਕਲ ਸਮਿਆਂ ਵਿੱਚੋਂ ਲੰਘਣ ਵਿੱਚ ਮਦਦ ਕਰਨ ਲਈ, ਅਸੀਂ ਲੋਕਾਂ ਲਈ ਸਹਾਇਤਾ ਪ੍ਰਾਪਤ ਕਰਨਾ ਆਸਾਨ ਬਣਾ ਰਹੇ ਹਾਂ ਅਤੇ ਗਰੀਬੀ ਨੂੰ ਘਟਾਉਣ ਲਈ ਨਵੇਂ ਟੀਚੇ ਨਿਰਧਾਰਤ ਕਰ ਰਹੇ ਹਾਂ। 

ਬੀ.ਸੀ. ਦੀ ਨਵੀਂ ‘ਪੌਵਰਟੀ ਰਿਡੱਕਸ਼ਨ ਸਟ੍ਰੈਟਜੀ’ (ਗਰੀਬੀ ਘਟਾਉਣ ਦੀ ਕਾਰਜਨੀਤੀ) ਇੱਕ ਅਜਿਹਾ ਸੂਬਾ ਬਣਾਉਣ ਲਈ ਲੋੜੀਂਦੇ ਕੰਮ ਨੂੰ ਦਰਸਾਉਂਦੀ ਹੈ ਜਿੱਥੇ ਹਰ ਵਿਅਕਤੀ ਦੀ ਰੋਜ਼ਾਨਾ ਦੀਆਂ ਜ਼ਰੂਰਤਾਂ ਤੱਕ ਪਹੁੰਚ ਹੋਵੇ ਅਤੇ ਉਨ੍ਹਾਂ ਨੂੰ ਖਰੀਦਣ ਦੀ ਸਮਰੱਥਾ ਹੋਵੇ, ਅਤੇ ਉਨ੍ਹਾਂ ਨੂੰ ਚੰਗੀ ਨੌਕਰੀ ਹਾਸਲ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਦੇ ਮੌਕੇ ਮਿਲਣ। 

  • ਇਹ ਯਕੀਨੀ ਬਣਾਉਣਾ ਕਿ ਲੋਕਾਂ ਦੀ ਰੋਜ਼ਾਨਾ ਦੀਆਂ ਲੋੜਾਂ – ਭੋਜਨ, ਰਿਹਾਇਸ਼, ਸਿਹਤ ਸੰਭਾਲ ਅਤੇ ਆਵਾਜਾਈ ਤੱਕ ਪਹੁੰਚ ਹੋਵੇ
  • ਰਹਿਣ-ਸਹਿਣ ਦੇ ਵੱਧਦੇ ਖਰਚਿਆਂ ਵਿੱਚ ਲੋਕਾਂ ਦੀ ਮਦਦ ਕਰਨਾ
  • ਅਜਿਹੇ ਵਧੇਰੇ ਘਰ ਉਪਲਬਧ ਕਰਵਾਉਣਾ ਜੋ ਲੋਕਾਂ ਲਈ ਕਿਫ਼ਾਇਤੀ ਹੋਣ
  • ਤਨਖਾਹਾਂ ਵਿੱਚ ਸੁਧਾਰ ਅਤੇ ਹੁਨਰ ਸਿਖਲਾਈ ਅਤੇ ਰੁਜ਼ਗਾਰ ਸੇਵਾਵਾਂ ਤੱਕ ਪਹੁੰਚ
  • ਪਰਿਵਾਰਾਂ ਲਈ ਬਾਲ ਸੰਭਾਲ ਨੂੰ ਵਧੇਰੇ ਕਿਫ਼ਾਇਤੀ ਬਣਾਉਣਾ

2034 ਤੱਕ, ਬੀ.ਸੀ. ਇਨ੍ਹਾਂ ਚੀਜ਼ਾਂ ਨੂੰ ਘਟਾਉਣ ਦਾ ਇਰਾਦਾ ਰੱਖਦਾ ਹੈ: 

  • ਕੁੱਲ ਗਰੀਬੀ ਨੂੰ 60% ਤੱਕ
  • ਬੱਚਿਆਂ ਵਿੱਚ ਗਰੀਬੀ ਨੂੰ 75% ਤੱਕ
  • ਬਜ਼ੁਰਗਾਂ ਵਿੱਚ ਗਰੀਬੀ ਨੂੰ 50% ਤੱਕ

ਸਹਾਇਤਾ ਤੱਕ ਪਹੁੰਚ ਕਰਨ ਲਈ: 

ਬੀ.ਸੀ. ਦੀ ਸਮੁੱਚੀ ਗਰੀਬੀ ਦਰ 27.5% ਘੱਟੀ ਸੀ ਅਤੇ ਬਾਲ ਗਰੀਬੀ ਦਰ 2016 ਦੇ ਮੁਕਾਬਲੇ 2022 ਵਿੱਚ 36.8% ਘੱਟ ਸੀ। ਇਸਦਾ ਮਤਲਬ ਹੈ ਕਿ ਗਰੀਬੀ ਵਿੱਚ ਰਹਿਣ ਵਾਲੇ 163,000 ਘੱਟ ਲੋਕ ਸਨ, ਜਿਨ੍ਹਾਂ ਵਿੱਚ 50,000 ਬੱਚੇ ਵੀ ਸ਼ਾਮਲ ਸਨ। 

 

ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲਜ਼ 

ਨਸ਼ਾਖੋਰੀ ਦੇ ਸਿਲਸਿਲੇ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ, ਸਾਨੂੰ ਜਲਦੀ ਦਖਲ ਦੇਣ ਅਤੇ ਮੂਲ ਕਾਰਨਾਂ ਨੂੰ ਸੰਬੋਧਤ ਕਰਨ ਦੀ ਲੋੜ ਹੈ। 

ਇਹੀ ਕਾਰਨ ਹੈ ਕਿ ਅਸੀਂ ਬੀ.ਸੀ. ਭਰ ਵਿੱਚ 45 ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲਜ਼ ਨੂੰ ਫੰਡ ਦੇ ਰਹੇ ਹਾਂ, ਜਿਸ ਵਿੱਚ Esk’etemc ਫਰਸਟ ਨੇਸ਼ਨ ਟੇਬਲ ਵਿੱਚ ਇੱਕ ‘ਇੰਟਰਵੈਨਸ਼ਨ ਸਰਕਲ’ (Intervention Circle) ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ 36 ਕਾਰਜਸ਼ੀਲ ਹਨ ਅਤੇ ਬਾਕੀ 9 ਲਾਗੂ ਕੀਤੇ ਜਾ ਰਹੇ ਹਨ। 

ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲ ਇੱਕ ਅਜ਼ਮਾਇਆ ਹੋਇਆ ਮਾਡਲ ਹੈ ਜੋ ਦੇਸ਼ ਭਰ ਵਿੱਚ ਵਰਤਿਆ ਜਾਂਦਾ ਹੈ। ਇਹ ਫਰੰਟ-ਲਾਈਨ ਜਨਤਕ ਸੁਰੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਸਟਾਫ਼ ਨੂੰ ਇਕੱਠਾ ਕਰਦਾ ਹੈ, ਤਾਂ ਜੋ: 

  • ਜੋਖਮ ਵਿੱਚ ਲੋਕਾਂ ਅਤੇ ਪਰਿਵਾਰਾਂ ਦੀ ਪਛਾਣ ਕੀਤੀ ਜਾ ਸਕੇ, ਇਸ ਤੋਂ ਪਹਿਲਾਂ ਕਿ ਉਹ ਹੋਰ ਪੀੜ੍ਹਤ ਹੋਣ, ਓਵਰਡੋਜ਼ ਦਾ ਸ਼ਿਕਾਰ ਹੋਣ, ਘਰੋਂ ਕੱਢੇ ਜਾਣ ਜਾਂ ਕੈਦ ਕੀਤੇ ਜਾਣ
  • ਲੋਕਾਂ ਅਤੇ ਪਰਿਵਾਰਾਂ ਨੂੰ ਉਹਨਾਂ ਸੇਵਾਵਾਂ ਅਤੇ ਸਹਾਇਤਾਵਾਂ ਨਾਲ ਤੇਜ਼ੀ ਨਾਲ ਜੋੜਿਆ ਜਾ ਸਕੇ ਜਿਨ੍ਹਾਂ ਦੀ ਉਹਨਾਂ ਨੂੰ ਮਾਨਸਿਕ ਸਿਹਤ, ਨਸ਼ੇ ਦੀ ਲਤ, ਟ੍ਰੌਮਾ ਜਾਂ ਸਦਮਾ, ਗਰੀਬੀ ਅਤੇ ਰਿਹਾਇਸ਼ੀ ਚੁਣੌਤੀਆਂ ਨਾਲ ਨਜਿੱਠਣ ਲਈ ਲੋੜ ਹੁੰਦੀ ਹੈ
  • ਐਮਰਜੈਂਸੀ ਅਤੇ ਪੁਲਿਸ ਪ੍ਰਤਿਕਿਰਿਆਵਾਂ ਦੀ ਲੋੜ ਨੂੰ ਘਟਾਉਣਾ

45 ਵਿੱਚੋਂ 36 ਟੇਬਲ ਇਸ ਸਮੇਂ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਬਾਕੀ ਲਾਗੂ ਕੀਤੇ ਜਾ ਰਹੇ ਹਨ। 

2023 ਵਿੱਚ, ਕਮਿਊਨਿਟੀ ਸੇਫ਼ਟੀ ਸਿਚੁਏਸ਼ਨ ਟੇਬਲ ਵਿਚਾਰ-ਵਟਾਂਦਰੇ ਨੇ ਓਵਰਡੋਜ਼, ਪੀੜ੍ਹਤ, ਅਪਰਾਧ ਜਾਂ ਆਪ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ 70% ਤੱਕ ਘਟਾ ਦਿੱਤਾ। 

 


ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣਾ 

ਲੋਕ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਬਾਰੇ ਚਿੰਤਤ ਹਨ ਜੋ ਸਾਡੇ ਅਜ਼ੀਜ਼ਾਂ ਨੂੰ ਮਾਰ ਰਹੇ ਹਨ ਅਤੇ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸੰਗਠਿਤ ਅਪਰਾਧ ਨੈਟਵਰਕ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵਧੇਰੇ ਸਸਤਾ, ਖਤਰਨਾਕ ਅਤੇ ਘਾਤਕ ਬਣਾਉਣ ਲਈ ਇਨ੍ਹਾਂ ਵਿੱਚ ਹੋਰ ਨਵੇਂ ਜ਼ਹਿਰ ਮਿਲਾ ਰਹੇ ਹਨ। 

ਇਸ ਲਈ ਅਸੀਂ ਉਨ੍ਹਾਂ ਗਿਰੋਹਾਂ ਅਤੇ ਸੰਗਠਿਤ ਅਪਰਾਧੀਆਂ ‘ਤੇ ਕਾਰਵਾਈ ਕਰ ਰਹੇ ਹਾਂ ਜੋ ਜੋਖਮ ਪ੍ਰਤੀ ਕਮਜ਼ੋਰ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ ਅਤੇ ਸਾਡੇ ਭਾਈਚਾਰਿਆਂ ਵਿੱਚ ਹਿੰਸਾ ਅਤੇ ਘਾਤਕ ਨਸ਼ੀਲੇ ਪਦਾਰਥ ਲਿਆ ਰਹੇ ਹਨ:

  • ਅਸਪਸ਼ਟ ਤਰੀਕੇ ਨਾਲ ਇਕੱਠਾ ਕੀਤੀ ਧੰਨ ਰਾਸ਼ੀ ਲਈ ਔਰਡਰ (Unexplained Wealth Orders) ਅਪਰਾਧ ਰਾਹੀਂ ਕੀਤੀ ਆਮਦਨ ਨੂੰ ਜ਼ਬਤ ਕਰਨਾ ਤੇਜ਼ ਅਤੇ ਅਸਾਨ ਬਣਾਉਂਦੇ ਹਨ, ਜਿਵੇਂ ਕਿ ਤੇਜ਼ ਚੱਲਣ ਵਾਲੀਆਂ ਕਾਰਾਂ, ਵੱਡੇ ਅਤੇ ਮਹਿੰਗੇ ਘਰ ਅਤੇ ਲਗਯਰੀ ਗੁੱਡਜ਼ ਜਾਂ ਐਸ਼ੋ-ਆਰਾਮ ਦੀਆਂ ਚੀਜ਼ਾਂ। ਇਸ ਜ਼ਬਤ ਕੀਤੀ ਧੰਨ-ਰਾਸ਼ੀ ਦੀ ਵਰਤੋਂ ਪੀੜ੍ਹਤ ਪ੍ਰੋਗਰਾਮਾਂ ਨੂੰ ਫੰਡ ਦੇਣ ਲਈ ਕੀਤੀ ਜਾਂਦੀ ਹੈ
  • ‘ਸਪੈਸ਼ਲਾਈਜ਼ਡ ਇਨਵੈਸਟੀਗੇਸ਼ਨ ਐਂਡ ਟਾਰਗਿਟਿਡ ਇਨਫੋਰਸਮੈਂਟ ਪ੍ਰੋਗਰਾਮ’ (Specialized Investigation and Targeted Enforcement Program) ਪੁਲਿਸ ਏਜੰਸੀਆਂ ਨੂੰ ਆਪਣੀ ਜਾਂਚ ਅਤੇ ਲਾਗੂਕਰਨ ਦੀਆਂ ਯੋਗਤਾਵਾਂ ਦਾ ਵਿਸਤਾਰ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਉਹ ਅਪਰਾਧਿਕ ਗਤੀਵਿਧੀਆਂ ‘ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸ਼ਿਕੰਜਾ ਕੱਸ ਸਕਣ
  • ਸੂਬਾਈ ਪੁਲਿਸ ਸੇਵਾ, ਖਾਸ ਕਰਕੇ ਪੇਂਡੂ, ਦੂਰ-ਦੁਰਾਡੇ ਅਤੇ ਇੰਡੀਜਨਸ ਭਾਈਚਾਰਿਆਂ ਵਿੱਚ, ਅਤੇ ਗੁੰਝਲਦਾਰ, ਹਿੰਸਕ ਅਤੇ ਸੰਗਠਿਤ ਅਪਰਾਧਾਂ ਦੀ ਜਾਂਚ ਅਤੇ ਰੋਕਥਾਮ ਕਰਨ ਵਾਲੀਆਂ ਵਿਸ਼ੇਸ਼ ਟੀਮਾਂ ਵਿੱਚ ਮੌਜੂਦਾ ਸਟਾਫ਼ ਵਿੱਚ ਕਮੀਆਂ ਨੂੰ ਭਰਨ ਲਈ ਤਿੰਨ ਸਾਲਾਂ ਵਿੱਚ 256 ਅਫਸਰ ਅਤੇ 80 ਜਨਤਕ ਸੇਵਾ ਦੇ ਅਹੁਦਿਆਂ ਵਿੱਚ ਲੋਕਾਂ ਨੂੰ ਭਰਤੀ ਕਰਨਾ
  • ਗੈਂਗ ਨਾਲ ਸੰਬੰਧਤ ਗੁੰਝਲਦਾਰ ਕਤਲਾਂ ਦੀ ਜਾਂਚ ਕਰਨ ਅਤੇ ਗੈਂਗ ਗਤੀਵਿਧੀਆਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਖੁਫ਼ੀਆ ਜਾਣਕਾਰੀ ਵਿੱਚ ਸੁਧਾਰ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਲੋਅਰ ਮੇਨਲੈਂਡ ਵਿੱਚ ਇੱਕ ਨਵੀਂ ‘ਇੰਟੀਗ੍ਰੇਟਿਡ ਗੈਂਗ ਹੌਮਿਸਾਈਡ ਟੀਮ’ (Integrated Gang Homicide Team) ਸਥਾਪਤ ਕੀਤੀ ਗਈ

ਜਾਣੋ ਕਿ ਅਸੀਂ ਲੋਕਾਂ ਅਤੇ ਭਾਈਚਾਰਿਆਂ ਨੂੰ ਕਿਵੇਂ ਸੁਰੱਖਿਅਤ ਰੱਖ ਰਹੇ ਹਾਂ

ਸਰੋਤ

ਰਿਪੋਰਟਾਂ