ਲੋਕਾਂ ਲਈ ਵਧੇਰੇ ਘਰ

Last updated on February 28, 2025

ਬੀ.ਸੀ. ਉਨ੍ਹਾਂ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ ਜਿਨ੍ਹਾਂ ਦਾ ਸਾਹਮਣਾ ਲੋਕ ਹਰ ਰੋਜ਼ ਕਰ ਰਹੇ ਹਨ, ਅਤੇ ਵਧੇਰੇ ਲੋਕਾਂ ਦੀ ਆਪਣੇ ਪਸੰਦੀਦਾ ਭਾਈਚਾਰੇ ਵਿੱਚ ਕਿਫ਼ਾਇਤੀ ਘਰ ਲੱਭਣ ਵਿੱਚ ਮਦਦ ਕਰ ਰਿਹਾ ਹੈ। । ਰਿਹਾਇਸ਼ਾਂ ਸੰਬੰਧੀ ਉਨ੍ਹਾਂ ਸਹਾਇਤਾਵਾਂ ਬਾਰੇ ਜਾਣੋ ਜੋ ਤੁਹਾਡੇ ਵਾਸਤੇ ਅਤੇ ਘਰ ਬਣਾ ਕੇ ਉਪਲਬਧ ਕਰਵਾਉਣ ਵਾਲਿਆਂ ਲਈ ਹਨ।

English | 繁體中文 | 简体中文 | Français | ਪੰਜਾਬੀ  

ਵਧੇਰੇ ਰਿਹਾਇਸ਼ੀ ਸਹਾਇਤਾਵਾਂ 

ਸਾਡਾ ਫੋਕਸ 

ਬੀ.ਸੀ. ਇੱਕ ਖਾਸ ਜਗ੍ਹਾ ਹੈ, ਜਿੱਥੇ ਇੱਕ ਮਜ਼ਬੂਤ ਆਰਥਿਕਤਾ ਦੇ ਨਾਲ ਲੋਕਾਂ ਲਈ ਕਈ ਮੌਕੇ ਉਪਲਬਧ ਹਨ – ਪਰ ਬਹੁਤ ਸਾਰੇ ਲੋਕਾਂ ਨੂੰ ਰਿਹਾਇਸ਼ਾਂ ਦੀਆਂ ਉੱਚ ਲਾਗਤਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਅਸੀਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਹਿਯੋਗ ਦੇ ਰਹੇ ਹਾਂ: ਕਿਰਾਏ ਦੇ ਘਰਾਂ ਦੀ ਸਪਲਾਈ ਵਧਾ ਰਹੇ ਹਾਂ, ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਦੀ ਸਹਾਇਤਾ ਕਰ ਰਹੇ ਹਾਂ, ਅਤੇ ਰਿਹਾਇਸ਼ੀ ਸੱਟੇਬਾਜ਼ੀ 'ਤੇ ਨਕੇਲ ਕੱਸਣ ਲਈ ਸਖ਼ਤ ਉਪਾਅ ਲਿਆ ਰਹੇ ਹਾਂ। ਅਤੇ ਇਸ ਨਾਲ ਫਰਕ ਪੈ ਰਿਹਾ ਹੈ ਕਿਰਾਏ ਘੱਟ ਰਹੇ ਹਨ, ਪਹਿਲਾਂ ਨਾਲੋਂ ਵਧੇਰੇ ਨਵੇਂ ਕਿਰਾਏ ਦੇ ਘਰ ਬਣਾਏ ਜਾ ਰਹੇ ਹਨ, ਅਤੇ ਉਸਾਰੀ ਮਜ਼ਬੂਤੀ ਨਾਲ ਚੱਲ ਰਹੀ ਹੈ।

ਅਸੀਂ ਤਰੱਕੀ ਵੇਖਣਾ ਸ਼ੁਰੂ ਕਰ ਰਹੇ ਹਾਂ ਅਤੇ ਅਸੀਂ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਜੋ ਹਰ ਕਿਸੇ ਕੋਲ ਇੱਕ ਅਜਿਹਾ ਘਰ ਹੋਵੇ ਜਿਸ ਨੂੰ ਉਹ ਬੀ.ਸੀ. ਦੀ ਆਪਣੀ ਪਸੰਦੀਦਾ ਕਮਿਊਨਿਟੀ ਵਿੱਚ ਖ਼ਰੀਦਣ ਦੇ ਸਮਰੱਥ ਹੋਣ।

* ਕੁਝ ਜਾਣਕਾਰੀ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ।

‘ਬੀ.ਸੀ. ਮੈਪ’ ਲਈ ਘਰ

ਇਹ ਇੰਟਰਐਕਟਿਵ ਮੈਪ ਜਾਂ ਨਕਸ਼ਾ, ਬੀ.ਸੀ. ਹਾਊਸਿੰਗ ਪ੍ਰੋਜੈਕਟਾਂ ਦੀਆਂ ਉਨ੍ਹਾਂ ਲੋਕੇਸ਼ਨਾਂ ਨੂੰ ਦਰਸਾਉਂਦਾ ਹੈ ਜੋ ਸਾਲ 2017 ਤੋਂ ਬਾਅਦ ਮੁਕੰਮਲ ਹੋ ਗਏ ਹਨ ਜਾਂ ਜਿਨ੍ਹਾਂ ‘ਤੇ ਵਰਤਮਾਨ ਵਿੱਚ ਕੰਮ ਚੱਲ ਰਿਹਾ ਹੈ।


ਕਿਰਾਏਦਾਰਾਂ ਦੀ ਸਹਾਇਤਾ ਕਰਨਾ 

ਕਿਰਾਏ ਵਿੱਚ ਸਲਾਨਾ ਵਾਧੇ ਦੀ ਸਵੀਕਾਰਯੋਗ ਸੀਮਾ ਤੈਅ ਕਰਕੇ, ਕਿਰਾਏਦਾਰਾਂ ਨੂੰ $400 ਤੱਕ ਦੀ ਸਲਾਨਾ ਛੋਟ ਦੇ ਕੇ, ਅਤੇ ਇਹ ਯਕੀਨੀ ਬਣਾ ਕੇ ਕਿ ਤੁਹਾਡੇ ਭਾਈਚਾਰੇ ਵਿੱਚ ਕਿਰਾਏ ਦੇ ਵਧੇਰੇ ਕਿਫ਼ਾਇਤੀ ਘਰ ਉਪਲਬਧ ਹਨ, ਹੋਰ ਕਿਰਾਏਦਾਰਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।  

ਰੈਂਟ ‘ਤੇ ਸੀਮਾ ਅਤੇ $400 ਦਾ ਰਿਫੰਡੇਬਲ ਕ੍ਰੈਡਿਟ 
ਕਿਰਾਏਦਾਰਾਂ ਨੂੰ $400 ਤੱਕ ਦੇ ਰਿਫੰਡੇਬਲ ਟੈਕਸ ਕ੍ਰੈਡਿਟ ਦੇ ਨਾਲ, ਅਤੇ ਨਾਲ ਹੀ ਕਿਰਾਏ ਵਿੱਚ ਸਲਾਨਾ ਵਾਧਿਆਂ ‘ਤੇ ਸੀਮਾ ਲਗਾ ਕੇ ਵਧਦੀਆਂ ਲਾਗਤਾਂ ਤੋਂ ਸੁਰੱਖਿਅਤ ਰੱਖਿਆ ਜਾ ਰਿਹਾ ਹੈ। 

ਕਿਰਾਏ ਅਤੇ ਘਰ ਦੇ ਖ਼ਰਚਿਆਂ ਵਿੱਚ ਸਹਾਇਤਾ 
ਐਮਰਜੈਂਸੀ ਦੌਰਾਨ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਤੁਹਾਡੇ ਖ਼ਰਚਿਆਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਬੈਨਿਫ਼ਿਟ ਮੌਜੂਦ ਹਨ। ਜਾਣੋ ਕਿ ਤੁਹਾਡੇ ਲਈ ਕਿਹੜੇ ਉਪਲਬਧ ਹਨ। 

ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਨੂੰ ਕਾਇਮ ਰੱਖੋ 
‘ਰਿਹਾਇਸ਼ੀ ਕਿਰਾਏਦਾਰੀ ਸ਼ਾਖਾ’ (Residential Tenancy Branch, RTB) ਰਿਹਾਇਸ਼ੀ ਕਿਰਾਏਦਾਰਾਂ ਲਈ ਜਾਣਕਾਰੀ, ਸਰੋਤ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।

ਕਿਰਾਏ 'ਤੇ ਘਰ ਲੈਣ ਦੀਆਂ ਰੁਕਾਵਟਾਂ ਨੂੰ ਖਤਮ ਕਰਨਾ 
ਸਟ੍ਰੈਟਾ ਹੁਣ ਕੌਂਡੋ ਮਾਲਕਾਂ ਨੂੰ ਆਪਣੇ ਘਰਾਂ ਨੂੰ ਕਿਰਾਏ 'ਤੇ ਦੇਣ ਤੋਂ ਨਹੀਂ ਰੋਕ ਸਕਦੇ।

ਖਾਲੀ ਅਤੇ ਸ਼ੌਰਟ-ਟਰਮ ਯੂਨਿਟਸ ਨੂੰ ਘਰਾਂ ਵਿੱਚ ਤਬਦੀਲ ਕਰਨਾ
ਕਿਰਾਏ ਦੇ ਘਰਾਂ ਦੀ ਮਾਰਕਿਟ ਵਿੱਚ ਹਜ਼ਾਰਾਂ ਹੋਰ ਘਰ ਸ਼ਾਮਲ ਕਰਨ ਲਈ, ਹੱਦ ਤੋਂ ਵੱਧ ਸੱਟੇਬਾਜ਼ੀ ਅਤੇ ਸ਼ੌਰਟ-ਟਰਮ (ਥੋੜ੍ਹੀ ਮਿਆਦ) ਕਿਰਾਏ ਦੇ ਘਰਾਂ 'ਤੇ ਲਗਾਮ ਲਗਾਈ ਜਾ ਰਹੀ ਹੈ।

ਕਿਫ਼ਾਇਤੀ ਕਿਰਾਏ ਦੇ ਘਰਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ 
ਬੀ.ਸੀ. ਸਰਕਾਰ ਨਵੇਂ ਕਿਰਾਏ ਦੇ ਘਰਾਂ ਵਿੱਚ ਨਿਵੇਸ਼ ਕਰ ਰਹੀ ਹੈ ਅਤੇ ਕਿਰਾਏ ਦੇ ਮੌਜੂਦਾ ਘਰਾਂ ਨੂੰ ਸੁਰੱਖਿਅਤ ਕਰ ਰਹੀ ਹੈ ਤਾਂ ਜੋ ਵਧੇਰੇ ਲੋਕਾਂ ਦੀ ਕਿਫ਼ਾਇਤੀ ਘਰ ਲੱਭਣ ਵਿੱਚ ਮਦਦ ਕੀਤੀ ਜਾ ਸਕੇ।  

 

ਕਿਰਾਏ ਦੀ ਸੀਮਾ ਅਤੇ $400 ਦਾ ਰਿਫੰਡੇਬਲ ਕ੍ਰੈਡਿਟ  

ਕਿਰਾਏਦਾਰਾਂ ਨੂੰ $400 ਤੱਕ ਦੇ ਰਿਫੰਡੇਬਲ ਟੈਕਸ ਕ੍ਰੈਡਿਟ ਦੇ ਨਾਲ, ਅਤੇ ਕਿਰਾਏ ਵਿੱਚ ਸਲਾਨਾ ਵਾਧੇ ‘ਤੇ ਸੀਮਾ ਲਗਾ ਕੇ, ਵਧਦੀਆਂ ਲਾਗਤਾਂ ਵਿੱਚ ਸਹਾਇਤਾ ਕਰਕੇ ਸੁਰੱਖਿਅਤ ਕੀਤਾ ਜਾਂਦਾ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਬੀ.ਸੀ. ਰੈਂਟਰਜ਼ ਟੈਕਸ ਕ੍ਰੈਡਿਟ: ਪਰਿਵਾਰਕ ਆਮਦਨ ਦੀ ਸੀਮਾ ਤੋਂ ਘੱਟ ਕਮਾਉਣ ਵਾਲੇ ਕਿਰਾਏਦਾਰਾਂ ਨੂੰ $400 ਤੱਕ ਦਾ ਕ੍ਰੈਡਿਟ ਮਿਲਦਾ ਹੈ।
    • ਇਹ ਕ੍ਰੈਡਿਟ, ਟੈਕਸ ਲਈ ਤੁਹਾਡੇ ਵੱਲੋਂ ਬਕਾਇਆ ਪੈਸੇ ਦੀ ਰਕਮ ਨੂੰ ਘਟਾਉਂਦਾ ਹੈ।
    • ਜੇਕਰ ਕ੍ਰੈਡਿਟ, ਟੈਕਸ ਵਿੱਚ ਤੁਹਾਡੇ ਬਕਾਏ ਤੋਂ ਵੱਧ ਹੈ, ਤਾਂ ਦੋਨਾਂ ਵਿੱਚ ਅੰਤਰ ਦੀ ਰਕਮ ਤੁਹਾਨੂੰ ਰਿਫੰਡ ਵਜੋਂ ਮਿਲੇਗੀ।
    • ਵਿਆਹੁਤਾ ਜਾਂ ਕੌਮਨ-ਲਾਅ ਸਾਥੀ, ਪ੍ਰਤੀ ਘਰ ਸਿਰਫ਼ ਇੱਕ ਕ੍ਰੈਡਿਟ ਕਲੇਮ ਕਰ ਸਕਦੇ ਹਨ। ਰੂਮ-ਮੇਟ ਆਪਣੇ ਲਈ ਵੱਖਰੇ-ਵੱਖਰੇ ਕ੍ਰੈਡਿਟ ਕਲੇਮ ਕਰ ਸਕਦੇ ਹਨ।
  • ਕਿਰਾਏ ਵਿੱਚ ਵਾਧੇ ‘ਤੇ ਸੀਮਾ: ਸਾਰੇ ਕਿਰਾਏਦਾਰਾਂ ਨੂੰ ਹਰ ਸਾਲ ਕਿਰਾਏ ਵਿੱਚ ਵਾਧੇ ਦੀ ਰਕਮ ਨੂੰ ਸੀਮਤ ਕਰਕੇ, ਅਤੇ 3 ਮਹੀਨਿਆਂ ਦੇ ਨੋਟਿਸ ਨਾਲ ਹਰ 12 ਮਹੀਨਿਆਂ ਵਿੱਚ ਇੱਕ ਵਾਰ ਕਿਰਾਏ ਵਿੱਚ ਵਾਧੇ ਨੂੰ ਸੀਮਤ ਕਰਕੇ, ਰਹਿਣ-ਸਹਿਣ ਦੇ ਵੱਧ ਰਹੇ ਖ਼ਰਚਿਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਕਿਰਾਏ ਅਤੇ ਘਰ ਦੇ ਖ਼ਰਚਿਆਂ ਵਿੱਚ ਸਹਾਇਤਾ  

ਐਮਰਜੈਂਸੀ ਦੌਰਾਨ ਅਤੇ ਰੋਜ਼ਾਨਾ ਜ਼ਿੰਦਗੀ, ਵਿੱਚ ਤੁਹਾਡੇ ਖ਼ਰਚਿਆਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਬੈਨਿਫ਼ਿਟ ਮੌਜੂਦ ਹਨ। ਜਾਣੋ ਕਿ ਤੁਹਾਡੇ ਲਈ ਕਿਹੜੇ ਉਪਲਬਧ ਹਨ।

ਇਹ ਕਿਵੇਂ ਕੰਮ ਕਰਦਾ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਨੂੰ ਕਾਇਮ ਰੱਖੋ  

ਰੈਜ਼ਿਡੈਂਸ਼ੀਅਲ ਟੈਨੇਂਨਸੀ ਬ੍ਰਾਂਚ (RTB) ਰਿਹਾਇਸ਼ੀ ਕਿਰਾਏਦਾਰਾਂ ਲਈ ਜਾਣਕਾਰੀ, ਸਰੋਤ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਨਵੀਂ ਕਿਰਾਏਦਾਰੀ ਸ਼ੁਰੂ ਕਰਦੇ ਸਮੇਂ: ਕਿਰਾਏਦਾਰੀ ਸ਼ੁਰੂ ਕਰਦੇ ਸਮੇਂ ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਅਤੇ ਆਪਣੇ ਮਕਾਨ ਮਾਲਕ ਦੇ ਅਧਿਕਾਰਾਂ ਬਾਰੇ ਜਾਣੋ।
  • ਕਿਰਾਏਦਾਰੀ ਦੌਰਾਨ: ਕਿਰਾਏਦਾਰੀ ਸ਼ੁਰੂ ਹੋਣ ਤੋਂ ਬਾਅਦ ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਅਤੇ ਆਪਣੇ ਮਕਾਨ ਮਾਲਕ ਦੇ ਅਧਿਕਾਰਾਂ ਬਾਰੇ ਜਾਣੋ। ਕਿਰਾਏਦਾਰ ਵੱਲੋਂ ਆਪਣੇ ਮਕਾਨ ਮਾਲਕ ਨੂੰ ਸਿਕਿਉਰਿਟੀ ਡੀਪੌਜ਼ਿਟ ਦਾ ਭੁਗਤਾਨ ਕਰਨ ਤੋਂ ਬਾਅਦ ਕਿਰਾਏਦਾਰੀ ਨੂੰ ਲਾਗੂ ਮੰਨਿਆ ਜਾਂਦਾ ਹੈ।
  • ਕਿਰਾਏਦਾਰੀ ਖਤਮ ਹੋਣ ‘ਤੇ: ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਕਿਰਾਏਦਾਰੀ ਨੂੰ ਕਨੂੰਨੀ ਤੌਰ ‘ਤੇ ਖਤਮ ਕਰਨਾ ਲਾਜ਼ਮੀ ਹੈ। ਕਿਰਾਏਦਾਰੀ ਨੂੰ ਖਤਮ ਕਰਦੇ ਸਮੇਂ ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਅਤੇ ਆਪਣੇ ਮਕਾਨ ਮਾਲਕ ਦੇ ਅਧਿਕਾਰਾਂ ਬਾਰੇ ਜਾਣੋ।
  • ਕਿਰਾਏਦਾਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰੋ: ਜਦੋਂ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਵਿੱਚ ਝਗੜਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਚੀਜ਼ਾਂ ਬਾਰੇ ਗੱਲ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਉਹ ਗੱਲਬਾਤ ਜਾਂ ਦਖਲਅੰਦਾਜ਼ੀ ਰਾਹੀਂ ਮੁੱਦੇ ਨੂੰ ਹੱਲ ਕਰਨ ਵਿੱਚ ਅਸਮਰੱਥ ਹਨ, ਤਾਂ ਉਹ ਵਿਵਾਦ ਦੇ ਹੱਲ ਲਈ ਅਰਜ਼ੀ ਦੇ ਸਕਦੇ ਹਨ ਜਾਂ ਜਾਂਚ ਲਈ ਸ਼ਿਕਾਇਤ ਜਮ੍ਹਾਂ ਕਰ ਸਕਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਕਿਰਾਏ ‘ਤੇ ਘਰ ਲੈਣ ਦੀਆਂ ਰੁਕਾਵਟਾਂ ਨੂੰ ਖਤਮ ਕਰਨਾ  

ਸਟ੍ਰੈਟਾ ਹੁਣ ਕੌਂਡੋ ਮਾਲਕਾਂ ਨੂੰ ਆਪਣੇ ਘਰਾਂ ਨੂੰ ਕਿਰਾਏ 'ਤੇ ਦੇਣ ਤੋਂ ਨਹੀਂ ਰੋਕ ਸਕਦੇ।

ਇਹ ਕਿਵੇਂ ਕੰਮ ਕਰਦਾ ਹੈ

  • ਸਟ੍ਰੈਟਾ ਪਾਬੰਦੀਆਂ ਹਟਾਈਆਂ ਗਈਆਂ ਹਨ: 24 ਨਵੰਬਰ, 2022 ਤੋਂ, ਕਿਸੇ ਵੀ ਸਟ੍ਰੈਟਾ ਕੌਰਪੋਰੇਸ਼ਨ ਜਾਂ ਸੈਕਸ਼ਨ ਨੂੰ ਰਿਹਾਇਸ਼ਾਂ ਕਿਰਾਏ ‘ਤੇ ਦੇਣ ‘ਤੇ ਪਾਬੰਦੀ ਲਗਾਉਣ ਸੰਬੰਧੀ ਬਾਇ-ਲਾਅ ਰੱਖਣ ਦੀ ਆਗਿਆ ਨਹੀਂ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਖਾਲੀ ਅਤੇ ਸ਼ੌਰਟ-ਟਰਮ ਯੂਨਿਟਸ ਨੂੰ ਘਰਾਂ ਵਿੱਚ ਤਬਦੀਲ ਕਰਨਾ 

ਕਿਰਾਏ ਦੇ ਘਰਾਂ ਦੀ ਮਾਰਕਿਟ ਵਿੱਚ ਹਜ਼ਾਰਾਂ ਹੋਰ ਘਰ ਸ਼ਾਮਲ ਕਰਨ ਲਈ, ਹੱਦ ਤੋਂ ਵੱਧ ਸੱਟੇਬਾਜ਼ੀ ਅਤੇ ਸ਼ੌਰਟ-ਟਰਮ (ਥੋੜ੍ਹੀ ਮਿਆਦ) ਕਿਰਾਏ ਦੇ ਘਰਾਂ 'ਤੇ ਲਗਾਮ ਲਗਾਈ ਜਾ ਰਹੀ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਸ਼ੌਰਟ-ਟਰਮ ਕਿਰਾਏ ਦੇ ਘਰਾਂ ਨੂੰ ਲੋਕਾਂ ਲਈ ਘਰਾਂ ਵਿੱਚ ਤਬਦੀਲ ਕਰਨਾ: ਸਥਾਨਕ ਸਰਕਾਰਾਂ ਨੂੰ ਸ਼ੌਰਟ-ਟਰਮ ਕਿਰਾਏ ਦੇ ਘਰਾਂ ਸੰਬੰਧੀ ਉਨ੍ਹਾਂ ਦੇ ਬਾਇ-ਲਾਅਜ਼ ਦੇ ਸਖਤ ਲਾਗੂਕਰਨ ਲਈ ਸਾਧਨ ਦੇਣ, ਸ਼ੌਰਟ-ਟਰਮ ਕਿਰਾਏ ਦੇ ਘਰਾਂ ਨੂੰ ਲੌਂਗ-ਟਰਮ ਕਿਰਾਏ ਦੇ ਘਰਾਂ ਦੀ ਮਾਰਕਿਟ ਵਿੱਚ ਵਾਪਸ ਉਪਲਬਧ ਕਰਵਾਉਣ ਅਤੇ ਸ਼ੌਰਟ-ਟਰਮ ਕਿਰਾਏ ਦੇ ਘਰਾਂ ਨੂੰ ਨਿਯੰਤ੍ਰਿਤ ਕਰਨ ਵਿੱਚ ਇੱਕ ਨਵੀਂ ਸੂਬਾਈ ਭੂਮਿਕਾ ਸਥਾਪਤ ਕਰਨ ਲਈ ਵਿਧਾਨ ਤਿਆਰ ਕੀਤਾ ਗਿਆ ਹੈ।
  • ਸਪੈਕਿਉਲੇਸ਼ਨ ਅਤੇ ਵੇਕੈਂਸੀ ਟੈਕਸ ਦਾ ਵਿਸਤਾਰ: ਸਪੈਕਿਉਲੇਸ਼ਨ ਅਤੇ ਵੇਕੈਂਸੀ ਟੈਕਸ ਖਾਲੀ ਪਏ ਯੂਨਿਟਾਂ ਨੂੰ ਲੋਕਾਂ ਲਈ ਘਰਾਂ ਵਿੱਚ ਤਬਦੀਲ ਕਰਨ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਮਕਾਨ ਮਾਲਕ ਅਤੇ ਮੁੱਖ ਤੌਰ 'ਤੇ ਵਿਦੇਸ਼ੀ ਆਮਦਨ ਵਾਲੇ ਲੋਕ ਬੀ.ਸੀ. ਦੀ ਟੈਕਸ ਪ੍ਰਣਾਲੀ ਵਿੱਚ ਨਿਰਪੱਖ ਯੋਗਦਾਨ ਪਾਉਣ, ਅਤੇ ਨਵੇਂ ਕਿਫ਼ਾਇਤੀ ਘਰਾਂ ਨੂੰ ਫੰਡ ਦੇਣ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਕਿਫ਼ਾਇਤੀ ਘਰਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ  

ਬੀ.ਸੀ. ਸਰਕਾਰ ਨਵੇਂ ਕਿਰਾਏ ਦੇ ਘਰਾਂ ਵਿੱਚ ਨਿਵੇਸ਼ ਕਰ ਰਹੀ ਹੈ ਅਤੇ ਮੌਜੂਦਾ ਕਿਰਾਏ ਦੇ ਘਰਾਂ ਨੂੰ ਸੁਰੱਖਿਅਤ ਕਰ ਰਹੀ ਹੈ ਤਾਂ ਜੋ ਵਧੇਰੇ ਲੋਕਾਂ ਦੀ ਕਿਫ਼ਾਇਤੀ ਘਰ ਲੱਭਣ ਵਿੱਚ ਮਦਦ ਕੀਤੀ ਜਾ ਸਕੇ।  

ਇਹ ਕਿਵੇਂ ਕੰਮ ਕਰਦਾ ਹੈ

  • ਰੈਂਟਲ ਪ੍ਰੋਟੈਕਸ਼ਨ ਫੰਡ’: $500 ਮਿਲੀਅਨ ਦਾ ਇਹ ਫੰਡ ਗੈਰ-ਮੁਨਾਫਾ ਹਾਊਸਿੰਗ ਸੰਸਥਾਵਾਂ ਨੂੰ ਕਿਫ਼ਾਇਤੀ ਕਿਰਾਏ ਦੀਆਂ ਇਮਾਰਤਾਂ ਅਤੇ ਕੋ-ਔਪ (co-ops) ਖ਼ਰੀਦਣ ਲਈ ਉਪਲਬਧ ਹੈ, ਅਤੇ ਇਸ ਨੇ ਹੁਣ ਤੱਕ 1,500 ਤੋਂ ਵੱਧ ਘਰਾਂ ਦੀ ਖ਼ਰੀਦ (acquisition) ਵਿੱਚ ਸਹਾਇਤਾ ਕੀਤੀ ਹੈ, ਜੋ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣੇ 2,000-ਘਰ ਦੇ ਟੀਚੇ ਨੂੰ ਪਾਰ ਕਰਨ ਦੇ ਰਾਹ 'ਤੇ ਹੈ।
    • ਕਿਰਾਏ ਵਿੱਚ ਮਹੱਤਵਪੂਰਨ ਵਾਧੇ ਜਾਂ ਮੁੜ-ਵਿਕਾਸ ਦੇ ਜੋਖਮ ਵਾਲੀਆਂ ਪ੍ਰੌਪਰਟੀਆਂ ਵਿੱਚ ਰਹਿਣ ਵਾਲੇ ਕਿਰਾਏਦਾਰ, ਫੰਡ ਸਹਾਇਤਾ ਲਈ ਪ੍ਰੌਪਰਟੀ ਨੂੰ ਨਾਮਜ਼ਦ ਕਰ ਸਕਦੇ ਹਨ।
  • ਘੱਟ ਕੀਮਤ ਵਾਲੇ ਕਿਰਾਏ ਦੇ ਘਰ: ਮੱਧ ਆਮਦਨ ਵਾਲੇ ਲੋਕਾਂ ਲਈ, ਜੋ ਬਿਨਾਂ ਸਬਸਿਡੀ ਦੇ ਕਿਰਾਏ ਦਾ ਭੁਗਤਾਨ ਕਰ ਸਕਦੇ ਹਨ, ਬੀ.ਸੀ. ਹਾਊਸਿੰਗ ਦੇ ਗੈਰ-ਮੁਨਾਫਾ, ਜਨਤਕ ਅਤੇ ਕੋ-ਔਪਰੇਟਿਵ (co-operative) ਹਾਊਸਿੰਗ ਭਾਈਵਾਲਾਂ ਦੁਆਰਾ ਘੱਟ ਕੀਮਤ ਵਾਲੇ ਕਿਰਾਏ ਦੇ ਘਰ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਘਰਾਂ ਦੇ ਕਿਰਾਏ ਪ੍ਰਾਈਵੇਟ ਮਾਰਕਿਟ ਵਿੱਚ ਘੱਟ-ਤੋਂ ਘੱਟ ਕਿਰਾਇਆਂ ਦੇ ਆਧਾਰ ‘ਤੇ ਤੈਅ ਕੀਤੇ ਜਾਂਦੇ ਹਨ।
  • ਕਿਫ਼ਾਇਤੀ ਕਿਰਾਏ ਦੇ ਘਰ: ਘੱਟ-ਤੋਂ-ਮੱਧ ਆਮਦਨ ਵਾਲੇ ਲੋਕਾਂ ਲਈ ਜੋ ਸਬਸਿਡੀ ਵਾਲੇ ਘਰਾਂ ਲਈ ਯੋਗ ਨਹੀਂ ਹੋ ਸਕਦੇ, ਕਿਫ਼ਾਇਤੀ ਕਿਰਾਏ ਦੇ ਘਰ ਬੀ.ਸੀ. ਹਾਊਸਿੰਗ ਦੇ ਗੈਰ-ਮੁਨਾਫਾ, ਜਨਤਕ ਅਤੇ ਕੋ-ਔਪਰੇਟਿਵ ਹਾਊਸਿੰਗ ਭਾਈਵਾਲਾਂ ਦੁਆਰਾ ਉਪਲਬਧ ਕਰਵਾਏ ਜਾਂਦੇ ਹਨ। ਇਨ੍ਹਾਂ ਘਰਾਂ ਦੇ ਕਿਰਾਏ ਪ੍ਰਾਈਵੇਟ ਮਾਰਕਿਟ ਵਿੱਚ ਔਸਤ ਕਿਰਾਏ ਦੇ ਬਰਾਬਰ ਜਾਂ ਉਸ ਤੋਂ ਘੱਟ ਹੁੰਦੇ ਹਨ।
  • ਸਬਸਿਡੀ ਵਾਲੇ ਘਰ: ਘੱਟ ਆਮਦਨ ਵਾਲੇ ਲੋਕਾਂ ਲਈ, ਸਬਸਿਡੀ ਵਾਲੇ ਘਰ ਬੀ.ਸੀ. ਹਾਊਸਿੰਗ ਦੇ ਗੈਰ-ਮੁਨਾਫਾ, ਜਨਤਕ ਅਤੇ ਕੋ-ਔਪਰੇਟਿਵ ਹਾਊਸਿੰਗ ਭਾਈਵਾਲਾਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਘਰਾਂ ਲਈ ਵੱਧ ਤੋਂ ਵੱਧ ਕਿਰਾਇਆ ਸਮੁੱਚੇ ਪਰਿਵਾਰ ਦੀ ਕੁੱਲ ਆਮਦਨ ਦਾ 30% ਹੁੰਦਾ ਹੈ, ਜੋ ਪਰਿਵਾਰ ਵਿੱਚ ਵਿਅਕਤੀਆਂ ਦੀ ਗਿਣਤੀ ਦੇ ਆਧਾਰ ‘ਤੇ ਘੱਟੋ ਘੱਟ ਕਿਰਾਏ ‘ਤੇ ਅਧਾਰਤ ਹੁੰਦਾ ਹੈ।
  • ਵਿਦਿਆਰਥੀਆਂ ਲਈ ਰਿਹਾਇਸ਼ਾਂ: ਅਸੀਂ ਵਿਦਿਆਰਥੀਆਂ ਨੂੰ ਦਰਪੇਸ਼ ਰਿਹਾਇਸ਼ੀ ਚੁਣੌਤੀਆਂ ਨੂੰ ਘਟਾ ਰਹੇ ਹਾਂ ਅਤੇ ਬੀ.ਸੀ. ਭਰ ਦੇ ਕੈਂਪਸਾਂ ਵਿੱਚ ਵਿਦਿਆਰਥੀਆਂ ਲਈ 12,000 ਬੈਡ ਤਿਆਰ ਕਰਕੇ ਸਥਾਨਕ ਕਿਰਾਏ ਦੀਆਂ ਮਾਰਕਿਟਾਂ 'ਤੇ ਦਬਾਅ ਨੂੰ ਘਟਾ ਰਹੇ ਹਾਂ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 


ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਦੀ ਸਹਾਇਤਾ ਕਰਨਾ 

ਸਾਂਝੇਦਾਰੀਆਂ, ਟੈਕਸ ਬੈਨਿਫ਼ਿਟ, ਅਤੇ ਲੋਕਾਂ ਲਈ ਪਹਿਲੇ ਘਰਾਂ ਦੇ ਵਧੇਰੇ ਵਿਕਲਪਾਂ ਦਾ ਨਿਰਮਾਣ ਕਰਨ ਰਾਹੀਂ, ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਘਰ ਦੀ ਮਲਕੀਅਤ ਨੂੰ ਮੁਮਕਿਨ ਬਣਾਇਆ ਜਾ ਰਿਹਾ ਹੈ। 

 

ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਪ੍ਰੋਗਰਾਮ (First-time homebuyers' program) 
ਪਹਿਲੀ ਵਾਰ ਘਰ ਖ਼ਰੀਦਣ ਵਾਲੇ ਵਧੇਰੇ ਖ਼ਰੀਦਾਰ, ਉੱਚ ਛੋਟ ਸੀਮਾ (higher exemption threshold) ਦੇ ਅਧੀਨ ਪ੍ਰੌਪਰਟੀ ਟ੍ਰਾਂਸਫਰ ਟੈਕਸ ਵਿੱਚ $8,000 ਤੱਕ ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਨਵਾਂ ਹੋਮਬਾਇਅਰ ਪ੍ਰੋਟੈਕਸ਼ਨ ਪੀਰੀਅਡ (ਘਰਾਂ ਦੇ ਖ਼ਰੀਦਦਾਰਾਂ ਲਈ ਸੁਰੱਖਿਆ ਮਿਆਦ)
ਇੱਕ ਨਵੀਂ ਸੁਰੱਖਿਆ ਮਿਆਦ ਤੁਹਾਨੂੰ ਘਰ ਲਈ ਵਿੱਤੀ ਪ੍ਰਬੰਧ ਕਰਨ ਅਤੇ ਘਰ ਦੀਆਂ ਇੰਸਪੈਕਸ਼ਨਾਂ ਦਾ ਬੰਦੋਬਸਤ ਕਰਨ ਲਈ ਵਧੇਰੇ ਸਮਾਂ ਦਿੰਦੀ ਹੈ।

ਸੱਟੇਬਾਜ਼ਾਂ 'ਤੇ ਸ਼ਿਕੰਜਾ ਕੱਸਣਾ
ਬੀ ਸੀ ਹੋਮ ਫਲਿਪਿੰਗ ਟੈਕਸ (BC Home Flipping Tax) ਅਤੇ ‘ਵਿਦੇਸ਼ੀ ਖ਼ਰੀਦਦਾਰ ਟੈਕਸ’ (Foreign Buyers Tax) ਸੱਟੇਬਾਜ਼ਾਂ ਨੂੰ ਮਾਰਕਿਟ ਨੂੰ ਕੰਟਰੋਲ ਕਰਨ ਅਤੇ ਕੀਮਤਾਂ ਨੂੰ ਵਧਾਉਣ ਤੋਂ ਰੋਕਣ ਵਿੱਚ ਸਹਾਇਤਾ ਕਰਦੇ ਹਨ।

ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਮੌਕੇ ਉਪਲਬਧ ਕਰਵਾਉਣਾ
ਬੀ.ਸੀ. ਪਹਿਲੀ ਵਾਰ ਘਰ ਖ਼ਰੀਦਣ ਵਾਲੇ ਹਜ਼ਾਰਾਂ ਲੋਕਾਂ ਲਈ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਰਿਹਾ ਹੈ। 

ਸਟ੍ਰੈਟਾ ‘ਤੇ 18+ ਉਮਰ ਦੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ
ਹਜ਼ਾਰਾਂ ਹੋਰ ਪਰਿਵਾਰ ਚੰਗੇ ਘਰ ਲੱਭ ਸਕਦੇ ਹਨ ਅਤੇ ਉਨ੍ਹਾਂ ਵਿੱਚ ਰਹਿ ਸਕਦੇ ਹਨ।

 

 

ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਪ੍ਰੋਗਰਾਮ  

ਪਹਿਲੀ ਵਾਰ ਘਰ ਖ਼ਰੀਦਣ ਵਾਲੇ ਵਧੇਰੇ ਖ਼ਰੀਦਾਰ, ਉੱਚ ਛੋਟ ਸੀਮਾ (higher exemption threshold) ਦੇ ਅਧੀਨ ਪ੍ਰੌਪਰਟੀ ਟ੍ਰਾਂਸਫਰ ਟੈਕਸ ਵਿੱਚ $8,000 ਤੱਕ ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਛੋਟ: ਯੋਗਤਾ ਪ੍ਰਾਪਤ ਪਹਿਲੀ ਵਾਰ ਘਰ ਖ਼ਰੀਦਣ ਵਾਲੇ ਲੋਕ ਨਵੀਂ, ਉੱਚ ਛੋਟ ਸੀਮਾ ਦੇ ਤਹਿਤ ਮੌਜੂਦਾ ਘਰਾਂ 'ਤੇ ਪ੍ਰੌਪਰਟੀ ਟ੍ਰਾਂਸਫਰ ਟੈਕਸ 'ਤੇ $8,000 ਤੱਕ ਦੀ ਬੱਚਤ ਕਰ ਸਕਦੇ ਹਨ।
    • ਇੱਕ ਮੌਜੂਦਾ ਘਰ, ਜਿਸਦੀ ਕੀਮਤ $835,000 ਤੱਕ ਹੋਵੇ, ਨੂੰ ਖ਼ਰੀਦਣ ਵੇਲੇ, ਪ੍ਰੌਪਰਟੀ ਟ੍ਰਾਂਸਫਰ ਟੈਕਸ ਨੂੰ ਪਹਿਲੇ $500,000 ਤੱਕ ਮੁਆਫ਼ ਕਰ ਦਿੱਤਾ ਗਿਆ ਹੈ ਅਤੇ $500,001 ਅਤੇ $835,000 ਦੇ ਵਿਚਕਾਰ ਦੀ ਰਕਮ 'ਤੇ ਘਟਾ ਦਿੱਤਾ ਗਿਆ ਹੈ।
  • ਨਵੇਂ ਬਣੇ ਘਰ ‘ਤੇ ਛੋਟ: ਨਵੇਂ ਬਣੇ ਘਰਾਂ ਦੇ ਖ਼ਰੀਦਦਾਰ $1,150,000 ਤੱਕ ਦੀਆਂ ਪ੍ਰੌਪਰਟੀਆਂ ਲਈ ਨਵੇਂ ਬਣੇ ਘਰ ਵਾਲੀ ਛੋਟ ਲਈ ਵੀ ਯੋਗ ਹੋ ਸਕਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜੇ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਡਾ ਕਨੂੰਨੀ ਪੇਸ਼ੇਵਰ ਤੁਹਾਡੇ ਪ੍ਰੌਪਰਟੀ ਟ੍ਰਾਂਸਫਰ ਟੈਕਸ ਰਿਟਰਨ ਲਈ ਸੰਬੰਧਤ ਛੋਟ ਲਾਗੂ ਕਰੇਗਾ।
  • ਜਦੋਂ ਤੁਸੀਂ ਪ੍ਰੌਪਰਟੀ ਦੇ ਮਾਲਕ ਹੁੰਦੇ ਹੋ ਤਾਂ ਪਹਿਲੇ ਸਾਲ ਦੌਰਾਨ ਟੈਕਸ ਛੋਟਾਂ ਦਾ ਲਾਭ ਲੈਣ ਲਈ, ਤੁਹਾਡੇ ਲਈ  ਵਧੇਰੇ ਲੋੜਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ।

ਵਧੇਰੇ ਜਾਣੋ

 

ਨਵਾਂ ਹੋਮਬਾਇਅਰ ਪ੍ਰੋਟੈਕਸ਼ਨ ਪੀਰੀਅਡ (ਘਰਾਂ ਦੇ ਖ਼ਰੀਦਦਾਰਾਂ ਲਈ ਸੁਰੱਖਿਆ ਮਿਆਦ) 

ਇੱਕ ਨਵੀਂ ਸੁਰੱਖਿਆ ਮਿਆਦ ਤੁਹਾਨੂੰ ਘਰ ਲਈ ਵਿੱਤੀ  ਪ੍ਰਬੰਧ ਕਰਨ ਅਤੇ ਘਰ ਦੀਆਂ ਇੰਸਪੈਕਸ਼ਨਾਂ ਦਾ ਬੰਦੋਬਸਤ ਕਰਨ ਲਈ ਵਧੇਰੇ ਸਮਾਂ ਦਿੰਦੀ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਹੋਮ ਬਾਇਰ ਰਿਸੀਸ਼ਨ (ਪ੍ਰੌਪਰਟੀ ਖ਼ਰੀਦਣ ਦਾ ਔਫਰ ਰੱਦ ਕਰਨ ਦਾ ਅਧਿਕਾਰ) ਪੀਰੀਅਡ ਖ਼ਰੀਦਦਾਰਾਂ ਨੂੰ ਉਨ੍ਹਾਂ ਦੇ ਔਫਰ ਸਵੀਕਾਰ ਕੀਤੇ ਜਾਣ ਦੇ ਤਿੰਨ ਕਾਰੋਬਾਰੀ ਦਿਨਾਂ ਤੱਕ ਕੁਝ ਰਿਹਾਇਸ਼ੀ ਪ੍ਰੌਪਰਟੀਆਂ 'ਤੇ ਆਪਣੇ ਔਫਰ ਨੂੰ ਰੱਦ ਕਰਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਲੋਕਾਂ ਨੂੰ ਪ੍ਰੌਪਰਟੀ ਲਈ ਵਿੱਤੀ ਪ੍ਰਬੰਧ  ਕਰਨ ਅਤੇ ਘਰ ਦੀਆਂ ਇੰਸਪੈਕਸ਼ਨਾਂ ਦਾ ਪ੍ਰਬੰਧ ਕਰਨ ਲਈ ਵਧੇਰੇ ਸਮਾਂ ਮਿਲਦਾ ਹੈ।
    • ਜੇ ਖ਼ਰੀਦਦਾਰ ਇਸ ਸਮੇਂ ਦੌਰਾਨ ਔਫਰ ਰੱਦ ਕਰ ਦਿੰਦਾ ਹੈ, ਤਾਂ ਉਨ੍ਹਾਂ ਲਈ ਵਿਕਰੇਤਾ ਨੂੰ ਖ਼ਰੀਦ ਦੀ ਕੀਮਤ ਦਾ 0.25٪ ਭੁਗਤਾਨ ਕਰਨਾ ਲਾਜ਼ਮੀ ਹੈ। 

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਜੇ ਤੁਸੀਂ ਮਿਆਦ ਦੇ ਅੰਦਰ ਆਪਣੇ ਔਫਰ ਨੂੰ ਰੱਦ ਕਰਦੇ ਹੋ, ਤਾਂ ਤੁਹਾਨੂੰ ਜਾਂ ਤੁਹਾਡੇ ਰੀਅਲ ਇਸਟੇਟ ਏਜੰਟ (ਤੁਹਾਡੀ ਤਰਫੋਂ) ਨੂੰ ਹੇਠ ਦਿੱਤੇ ਤਰੀਕਿਆਂ ਵਿੱਚੋਂ ਕਿਸੇ ਇੱਕ ਤਰੀਕੇ ਨਾਲ ਖ਼ਰੀਦ ਅਤੇ ਵਿਕਰੀ ਦੇ ਇਕਰਾਰਨਾਮੇ ਵਿੱਚ ਨਿਰਧਾਰਤ ਨੋਟਿਸ ਦੇਣਾ ਲਾਜ਼ਮੀ ਹੈ: ਵਿਕਰੇਤਾ ਦੇ ਪਤੇ 'ਤੇ ਰਜਿਸਟਰਡ ਮੇਲ ਦੁਆਰਾ, ਜਾਂ ਵਿਕਰੇਤਾ ਦੇ ਫੈਕਸ ਨੰਬਰ 'ਤੇ ਫੈਕਸ ਦੁਆਰਾ, ਜਾਂ ਈਮੇਲ ਦੁਆਰਾ, ਈਮੇਲ ਪੜ੍ਹਨ ਦੀ ਰਸੀਦ ਦੀ ਬੇਨਤੀ ਦੇ ਨਾਲ, ਵਿਕਰੇਤਾ ਦੇ ਈਮੇਲ ਪਤੇ 'ਤੇ।

ਵਧੇਰੇ ਜਾਣੋ

 

ਸੱਟੇਬਾਜ਼ਾਂ ‘ਤੇ ਸ਼ਿਕੰਜਾ ਕੱਸਣਾ  

ਬੀ ਸੀ ਹੋਮ ਫਲਿਪਿੰਗ ਟੈਕਸ (BC Home Flipping Tax) ਅਤੇ ‘ਵਿਦੇਸ਼ੀ ਖ਼ਰੀਦਦਾਰ ਟੈਕਸ’ (Foreign Buyers Tax) ਸੱਟੇਬਾਜ਼ਾਂ ਨੂੰ ਮਾਰਕਿਟ ਨੂੰ ਕੰਟਰੋਲ ਕਰਨ ਅਤੇ ਕੀਮਤਾਂ ਨੂੰ ਵਧਾਉਣ ਤੋਂ ਰੋਕਣ ਵਿੱਚ ਸਹਾਇਤਾ ਕਰਦੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਬੀ ਸੀ ਹੋਮ ਫਲਿਪਿੰਗ ਟੈਕਸ: ਇਹ ਟੈਕਸ 1 ਜਨਵਰੀ, 2025 ਤੋਂ ਲਾਗੂ ਹੋਵੇਗਾ ਅਤੇ ਰਿਹਾਇਸ਼ੀ ਪ੍ਰੌਪਰਟੀ ਖ਼ਰੀਦਣ ਦੇ 730 ਦਿਨਾਂ ਦੇ ਅੰਦਰ ਉਸ ਨੂੰ ਵੇਚਣ ਤੋਂ ਹੋਣ ਵਾਲੇ ਮੁਨਾਫੇ 'ਤੇ ਲੱਗਣ ਵਾਲਾ ਟੈਕਸ ਹੋਵੇਗਾ। ਟੈਕਸ ਦੀ ਰਕਮ ਸਿੱਧੇ ਤੌਰ 'ਤੇ ਬੀ.ਸੀ. ਵਿੱਚ ਵਧੇਰੇ ਕਿਫ਼ਾਇਤੀ ਘਰਾਂ ਦੇ ਨਿਰਮਾਣ ਲਈ ਦਿੱਤੀ ਜਾਵੇਗੀ।
    • ਛੋਟਾਂ ਜੀਵਨ ਦੇ ਹਾਲਾਤਾਂ, ਸੰਬੰਧਤ ਵਿਅਕਤੀਆਂ ਅਤੇ ਬਿਲਡਰਾਂ ‘ਤੇ ਲਾਗੂ ਹੁੰਦੀਆਂ ਹਨ।
  • ਵਿਦੇਸ਼ੀ ਖ਼ਰੀਦਦਾਰ ਟੈਕਸ: ਹਾਲ ਹੀ ਵਿੱਚ ਹੋਏ ਵਧੇਰੇ ਕਮਿਊਨਿਟੀਆਂ ਵਿੱਚਲੇ ਵਿਸਤਾਰ ਅਤੇ ਰੇਟ ਵਿੱਚ 20 ਪ੍ਰਤੀਸ਼ਤ ਤੱਕ ਦੇ ਵਾਧੇ ਦੇ ਨਾਲ, ਇਹ ਟੈਕਸ ਸੱਟੇਬਾਜ਼ਾਂ ਨੂੰ ਜਵਾਬਦੇਹ ਠਹਿਰਾਉਂਦਾ ਹੈ ਅਤੇ ਬੀ.ਸੀ. ਦੀ ਰਿਹਾਇਸ਼ੀ ਮਾਰਕਿਟ ਵਿੱਚ ਬਾਹਰੀ ਸੱਟੇਬਾਜ਼ੀ ਨੂੰ ਰੋਕਦਾ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਮੌਕੇ ਉਪਲਬਧ ਕਰਵਾਉਣਾ 

ਬੀ.ਸੀ. ਪਹਿਲੀ ਵਾਰ ਘਰ ਖ਼ਰੀਦਣ ਵਾਲੇ ਹਜ਼ਾਰਾਂ ਲੋਕਾਂ ਲਈ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਰਿਹਾ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਹੈਦਰ ਲੈਂਡਜ਼ ਵਿਖੇ ‘ਅਟੇਨੇਬਲ ਹਾਊਸਿੰਗ ਇਨਿਸ਼ੀਏਟਿਵ’ (Attainable Housing Initiative at the Heather Lands): ਵੈਨਕੂਵਰ ਦੇ 'ਹੈਦਰ ਲੈਂਡਜ਼ ਵਿਖੇ ਪਹਿਲੀ ਵਾਰ ਘਰ ਖ਼ਰੀਦਣ ਵਾਲੇ ਹਜ਼ਾਰਾਂ ਖ਼ਰੀਦਦਾਰਾਂ ਨੂੰ ਮਾਰਕਿਟ ਰੇਟ ਤੋਂ 40% ਘੱਟ ਕੀਮਤ 'ਤੇ ਸ਼ੁਰੂਆਤ ਕਰਕੇ ਘਰ ਖ਼ਰੀਦਣ ਦਾ ਮੌਕਾ ਮਿਲੇਗਾ, ਜੋ ਕਿ xʷməθkʷəy̓əm (Musqueam), Sḵwx̱wú7mesh (Squamish) and səlilwətaɬ (Tsleil-Waututh) (MST) ਨੇਸ਼ਨਜ਼ ਦੀ ਸੂਬੇ ਨਾਲ ਭਾਈਵਾਲੀ ਵਿੱਚ ਨਵੀਨਤਾਕਾਰੀ ਵਾਲੀ ਫਾਇਨੈਂਸਿੰਗ ਸੰਬੰਧੀ ਪਹਿਲਕਦਮੀ ਬਾਰੇ ਸਾਂਝੀ ਸੋਚ ਦੁਆਰਾ ਸੰਭਵ ਹੋ ਸਕਿਆ ਹੈ।
    • ਇਹ ਪਹਿਲਕਦਮੀ ਸਟੂਡੀਓ, ਇੱਕ-, ਦੋ- ਅਤੇ ਤਿੰਨ-ਬੈੱਡਰੂਮ ਵਾਲੇ 99 ਸਾਲ ਦੀ ਸਟ੍ਰੈਟਾ ਲੀਜ਼ ਹੇਠ ਘਰਾਂ ਨੂੰ ਸ਼ੁਰੂ ਵਿੱਚ, ਖ਼ਰੀਦਣ ਦੀ 60/40 ਫਾਇਨੈਂਸਿੰਗ ਦੀ ਵਿਵਸਥਾ ਰਾਹੀਂ ਮਾਰਕਿਟ ਤੋਂ ਘੱਟ ਕੀਮਤ 'ਤੇ ਮੱਧ-ਆਮਦਨ ਕਮਾਉਣ ਵਾਲਿਆਂ ਦੁਆਰਾ ਖ਼ਰੀਦਣ ਅਤੇ ਫਾਇਨੈਂਸਿੰਗ ਦੇ ਸਮਰੱਥ ਕਰੇਗੀ:
      • ਖ਼ਰੀਦਦਾਰ ਘਰ ਦਾ ਮਾਲਕ ਹੋਵੇਗਾ, ਪਰ ਉਹ ਸ਼ੁਰੂ ਵਿੱਚ ਇੱਕ ਨਿਯਮਤ ਰੀਅਲ ਇਸਟੇਟ ਟ੍ਰਾਂਜ਼ੈਕਸ਼ਨ ਜਾਂ ਸੌਦੇ (ਉਦਾਹਰਨ ਲਈ, ਖ਼ਰੀਦਦਾਰ ਦੀ ਫਾਇਨੈਂਸ਼ੀਅਲ ਸੰਸਥਾ ਦੀ ਮਦਦ ਨਾਲ ਮੋਰਗੇਜ ਲਈ ਡਾਊਨ ਪੇਅਮੈਂਟ ਅਤੇ ਫਾਇਨੈਂਸਿੰਗ) ਦੀ ਮਦਦ ਨਾਲ ਯੂਨਿਟ ਦੀ ਮਾਰਕਿਟ ਵਿੱਚ ਕੀਮਤ ਦੇ ਸਿਰਫ 60% ਹਿੱਸੇ ਦੀ ਫਾਇਨੈਂਸਿੰਗ ਅਤੇ ਭੁਗਤਾਨ ਕਰਦਾ ਹੈ
      • ਸੂਬਾ ਸ਼ੁਰੂ ਵਿੱਚ ਜ਼ਮੀਨ ਦੇ ਮਾਲਕ ਅਤੇ ਡਿਵੈਲਪਰ ਨੂੰ ਮਾਰਕਿਟ ਕੀਮਤ ਦਾ ਬਾਕੀ 40% ਹਿੱਸਾ ਫਾਇਨੈਂਸ ਕਰਦਾ ਹੈ ਅਤੇ ਉਸ ਦੀ ਲਾਗਤ ਕਵਰ ਕਰਦਾ ਹੈ
      • ਖ਼ਰੀਦਦਾਰ ਵੱਲੋਂ 40% ਯੋਗਦਾਨ ਦਾ ਭੁਗਤਾਨ ਬਾਅਦ ਵਿੱਚ ਸੂਬੇ ਨੂੰ ਕੀਤਾ ਜਾਂਦਾ ਹੈ, ਜਾਂ ਤਾਂ ਉਦੋਂ ਜਦੋਂ ਮਾਲਕ ਆਪਣਾ ਯੂਨਿਟ ਵੇਚਦਾ ਹੈ ਜਾਂ ਖ਼ਰੀਦ ਦੀ ਤਾਰੀਖ ਤੋਂ 25 ਸਾਲਾਂ ਬਾਅਦ (ਜੋ ਵੀ ਪਹਿਲਾਂ ਆਉਂਦਾ ਹੈ) 
      • ਇਸ ਪਹਿਲਕਦਮੀ ਦੇ ਤਹਿਤ ਖ਼ਰੀਦਦਾਰ ਨੂੰ ਖ਼ਰੀਦ ਦੇ ਸ਼ੁਰੂਆਤੀ ਮਾਰਕਿਟ ਮੁੱਲ ਦੇ 60% ਹਿੱਸੇ 'ਤੇ ਸਿਰਫ ਸ਼ੁਰੂਆਤੀ 5% ਜਮ੍ਹਾ (ਪ੍ਰੀ-ਸੇਲ ਦੌਰਾਨ) ਕਰਨ ਦੀ ਲੋੜ ਹੁੰਦੀ ਹੈ
      • AHI ਯੂਨਿਟਾਂ ਨੂੰ MST ਨੇਸ਼ਨਜ਼ ਦੀ ਮਲਕੀਅਤ ਵਾਲੀ ਜ਼ਮੀਨ 'ਤੇ 99-ਸਾਲ ਦੇ ਲੀਜ਼ਹੋਲਡ ਵਜੋਂ ਵੇਚਿਆ ਜਾਵੇਗਾ
      • ਇਸ ਪਹਿਲਕਦਮੀ ਅਤੇ 60/40 ਖ਼ਰੀਦ ਵਿੱਤ ਪ੍ਰਬੰਧ ਸਿਰਫ਼ ਯੂਨਿਟ ਦੀ ਪਹਿਲੀ ਵਾਰ ਦੀ ਅਸਲ ਖ਼ਰੀਦ 'ਤੇ ਲਾਗੂ ਹੁੰਦਾ ਹੈ, ਨਾ ਕਿ ਸੈਕੰਡਰੀ ਜਾਂ ਬਾਅਦ ਦੇ ਖ਼ਰੀਦ/ਵਿਕਰੀ ਲੈਣ-ਦੇਣ 'ਤੇ
    • ਸੰਭਾਵਤ ਖ਼ਰੀਦਦਾਰ 2025 ਦੀ ਬਸੰਤ ਦੇ ਸ਼ੁਰੂ ਵਿੱਚ ਰਜਿਸਟਰ ਕਰਨ ਅਤੇ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੇ ਯੋਗ ਹੋ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਜਲਦੀ ਹੀ ਉਪਲਬਧ ਕਰਵਾਈ ਜਾਵੇਗੀ।

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਹੈਦਰ ਲੈਂਡਜ਼ ਲਈ ਰਜਿਸਟ੍ਰੇਸ਼ਨ ਉਪਲਬਧ ਹੋਣ ਅਤੇ ਨਵੀਆਂ ਕਿਫ਼ਾਇਤੀ ਰਿਹਾਇਸ਼ੀ ਪਹਿਲਕਦਮੀਆਂ ਦਾ ਐਲਾਨ ਹੋਣ ਬਾਰੇ ਜਾਣਕਾਰੀ ਦੀਆਂ ਅੱਪਡੇਟਾਂ ਲਈ ਸਬਸਕ੍ਰਾਈਬ ਕਰੋ

ਵਧੇਰੇ ਜਾਣੋ

 

ਸਟ੍ਰੈਟਾ ‘ਤੇ 18+ ਉਮਰ ਦੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ  

ਹਜ਼ਾਰਾਂ ਹੋਰ ਪਰਿਵਾਰ ਚੰਗੇ ਘਰ ਲੱਭ ਸਕਦੇ ਹਨ ਅਤੇ ਉਨ੍ਹਾਂ ਵਿੱਚ ਰਹਿ ਸਕਦੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਸਟ੍ਰੈਟਾ ਪ੍ਰੌਪਰਟੀ ਐਕਟ ਵਿੱਚ ਤਬਦੀਲੀਆਂ ਜ਼ਿਆਦਾਤਰ ਬੀ.ਸੀ. ਸਟ੍ਰੈਟਾ ਬਿਲਡਿੰਗਜ਼ ਵਿੱਚ ਉਮਰ ਦੀਆਂ ਪਾਬੰਦੀਆਂ ਨੂੰ ਹਟਾਉਂਦੀਆਂ ਹਨ; ਜਿਸਦਾ ਮਤਲਬ ਹੈ ਕਿ ਹਜ਼ਾਰਾਂ ਹੋਰ ਪਰਿਵਾਰ ਚੰਗੇ ਘਰ ਲੱਭ ਸਕਦੇ ਹਨ ਅਤੇ ਜੋ ਲੋਕ ਬੱਚੇ ਪੈਦਾ ਕਰਨ ਦਾ ਫੈਸਲਾ ਕਰਦੇ ਹਨ ਉਨ੍ਹਾਂ ਨੂੰ ਆਪਣਾ ਘਰ ਨਹੀਂ ਛੱਡਣਾ ਪਵੇਗਾ।
    • ਬਜ਼ੁਰਗਾਂ ਲਈ ਰਿਹਾਇਸ਼ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਤ ਕਰਨ ਲਈ, ਬੀ.ਸੀ. ਵਿੱਚ ਸਟ੍ਰੈਟਾ ਕੌਰਪੋਰੇਸ਼ਨਾਂ ਵਿੱਚ 55 ਸਾਲ ਤੋਂ ਘੱਟ ਉਮਰ ਲਈ ਉਮਰ ‘ਤੇ ਪਾਬੰਦੀ ਸੰਬੰਧੀ ਬਾਇ-ਲਾਅ ਹੋ ਸਕਦਾ ਹੈ, ਜਿਸ ਵਿੱਚ ਕੁਝ ਦੇਖਭਾਲ ਕਰਨ ਵਾਲਿਆਂ ਅਤੇ ਪਹਿਲਾਂ ਤੋਂ ਕਿਸੇ ਸਟ੍ਰੈਟਾ ਵਿੱਚ ਰਹਿਣ ਵਾਲੇ ਵਸਨੀਕਾਂ, ਬੱਚਿਆਂ (ਬਾਲਗ ਬੱਚਿਆਂ ਸਮੇਤ), ਅਤੇ ਛੋਟੀ ਉਮਰ ਦੇ ਜੀਵਨ ਸਾਥੀਆਂ ਜਾਂ ਸਾਥੀਆਂ ਲਈ ਛੋਟਾਂ ਹੋ ਸਕਦੀਆਂ ਹਨ।
      • ਅਜਿਹਾ ਸਟ੍ਰੈਟਾ ਬਾਇ-ਲਾਅ ਜੋ 55 ਸਾਲ ਜਾਂ ਇਸ ਤੋਂ ਵੱਧ ਉਮਰ ਤੱਕ ਨੂੰ ਸੀਮਤ ਕਰਦਾ ਹੈ, ਜਾਇਜ਼ ਹੈ
      • ਅਜਿਹਾ ਸਟ੍ਰੈਟਾ ਬਾਇ-ਲਾਅ ਜੋ ਘੱਟੋ ਘੱਟ ਉਮਰ ਨੂੰ 55 ਸਾਲ ਤੋਂ ਘੱਟ ‘ਤੇ ਨਿਰਧਾਰਤ ਕਰਦਾ ਹੈ, ਗੈਰ-ਕਾਨੂੰਨੀ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਕੁਝ ਨਹੀਂ! ਸਾਡੀ ਸਰਕਾਰ ਬੀ.ਸੀ. ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਪਰਿਵਾਰਾਂ ਲਈ ਵਧੇਰੇ ਕਿਫ਼ਾਇਤੀ ਘਰ ਉਪਲਬਧ ਕਰਵਾਉਣ ਲਈ ਕਾਰਵਾਈ ਕਰਨਾ ਜਾਰੀ ਰੱਖੇਗੀ।

ਵਧੇਰੇ ਜਾਣੋ

 


ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨਾ ਜੋ ਰਿਹਾਇਸ਼ੀ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ 

ਐਮਰਜੈਂਸੀ ਅਤੇ ਲੰਬੀ ਮਿਆਦ ਦੀ ਵਿੱਤੀ ਸਹਾਇਤਾ, ਅਸਥਾਈ, ਸਥਾਈ ਅਤੇ ਸੁਪੋਰਟਿਵ ਘਰ, ਅਤੇ ਸੰਗਠਿਤ ਸੇਵਾਵਾਂ ਰਾਹੀਂ ਵਧੇਰੇ ਲੋਕ ਆਪਣੀਆਂ ਲੋੜਾਂ ਮੁਤਾਬਕ ਘਰ ਲੱਭਣ ਵਿੱਚ ਸਮਰੱਥ ਹੋ ਰਹੇ ਹਨ ਅਤੇ ਉਨ੍ਹਾਂ ਘਰਾਂ ਵਿੱਚ ਰਹਿਣਾ ਜਾਰੀ ਰੱਖ ਰਹੇ ਹਨ।

ਆਪਣੇ ਘਰ ਵਿੱਚ ਰਹਿਣਾ ਜਾਰੀ ਰੱਖਣ ਲਈ ਐਮਰਜੈਂਸੀ ਸਹਾਇਤਾ
ਬੀ.ਸੀ. ਰੈਂਟ ਬੈਂਕ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਅਸਥਾਈ, ਅਚਨਚੇਤ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਕਿਰਾਏ ਜਾਂ ਜ਼ਰੂਰੀ ਰਿਹਾਇਸ਼ੀ ਖ਼ਰਚਿਆਂ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹਨ।

ਲੰਬੀ ਮਿਆਦ ਦੇ ਕਿਰਾਏ ਦੀ ਸੁਰੱਖਿਆ ਲਈ ਸਹਾਇਤਾ
ਤੁਹਾਡੇ ਖ਼ਰਚਿਆਂ ਨੂੰ ਘਟਾਉਣ ਵਿੱਚ ਮਦਦ ਲਈ ਬਹੁਤ ਸਾਰੇ ਬੈਨਿਫ਼ਿਟ ਮੌਜੂਦ ਹਨ। ਜਾਣੋ ਕਿ ਤੁਹਾਡੇ ਲਈ ਕਿਹੜੇ ਉਪਲਬਧ ਹਨ। 

ਕਿਫ਼ਾਇਤੀ ਘਰਾਂ ਲਈ ਸਥਾਈ ਵਿਕਲਪ
ਬੀ.ਸੀ. ਭਰ ਵਿੱਚ ਲੋਕਾਂ ਲਈ ਕਿਰਾਏ ਦੇ ਹਜ਼ਾਰਾਂ ਕਿਫ਼ਾਇਤੀ ਘਰ ਪ੍ਰਦਾਨ ਕਰਨਾ।

ਤੁਹਾਡੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਸੁਰੱਖਿਅਤ ਅਤੇ ਸਹਾਇਕ ਘਰ
ਹਿੰਸਾ ਤੋਂ ਬਚਕੇ ਨਿਕਲੇ ਲੋਕਾਂ, ਬਜ਼ੁਰਗਾਂ, ਅਪੰਗਤਾਵਾਂ ਵਾਲੇ ਵਿਅਕਤੀਆਂ ਅਤੇ ਦੇਖਭਾਲ ਦੀਆਂ ਗੁੰਝਲਦਾਰ ਲੋੜਾਂ ਵਾਲੇ ਲੋਕਾਂ ਲਈ ਸਹਾਇਤਾ ਵਾਲੇ ਘਰ।

ਅਸਥਾਈ ਸ਼ੈਲਟਰ ਅਤੇ ਸਹਾਇਤਾ ਸੇਵਾਵਾਂ
ਬੇਘਰੀ ਤੋਂ ਬਾਹਰ ਨਿਕਲਣ ਦਾ ਰਸਤਾ ਬਣਾਉਣ ਵਿੱਚ ਮਦਦ ਕਰਨ ਲਈ ਸੇਵਾਵਾਂ ਵਾਲੀਆਂ ਅਸਥਾਈ ਸ਼ੈਲਟਰ ਥਾਂਵਾਂ ਤੱਕ ਪਹੁੰਚ ਕਰੋ।

ਆਪਣੇ ਲਈ ਲੋੜੀਂਦੀ ਰਿਹਾਇਸ਼ੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਲਓ
ਆਪਣੇ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਲਈ, ਸਹੀ ਲੋਕਾਂ ਨਾਲ ਸੰਪਰਕ ਕਰੋ, ਜਿੱਥੇ ਅਤੇ ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੈ।

 

ਆਪਣੇ ਘਰ ਵਿੱਚ ਰਹਿਣਾ ਜਾਰੀ ਰੱਖਣ ਲਈ ਐਮਰਜੈਂਸੀ ਸਹਾਇਤਾ  

ਬੀ.ਸੀ. ਦੇ ਰੈਂਟ ਬੈਂਕ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਅਸਥਾਈ, ਅਚਨਚੇਤ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਕਿਰਾਏ ਜਾਂ ਜ਼ਰੂਰੀ ਰਿਹਾਇਸ਼ੀ ਖ਼ਰਚਿਆਂ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹਨ।

ਇਹ ਕਿਵੇਂ ਕੰਮ ਕਰਦਾ ਹੈ

ਅਸਥਾਈ ਅਤੇ ਅਚਨਚੇਤ ਵਿੱਤੀ ਸੰਕਟ ਕਾਰਨ ਕਿਰਾਏ ਜਾਂ ਜ਼ਰੂਰੀ ਰਿਹਾਇਸ਼ੀ ਲਾਗਤ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਲੋਕ ਬੀ.ਸੀ. ਰੈਂਟ ਬੈਂਕ ਰਾਹੀਂ ਐਮਰਜੈਂਸੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

  • ਬੱਸ ਯੋਗਤਾ ਦੀ ਪੁਸ਼ਟੀ ਕਰੋ ਅਤੇ ਉਪਰ ਦਿੱਤੇ ਲਿੰਕ 'ਤੇ ਅਰਜ਼ੀ ਭਰੋ, ਅਤੇ ਇੱਕ ਕੇਸ ਮੈਨੇਜਰ ਤੁਹਾਡੀ ਸਹਾਇਤਾ ਕਰਨ ਲਈ ਪੈਰਵਾਈ ਕਰੇਗਾ।
  • ਜੇ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਰੈਂਟ ਬੈਂਕ ਤੁਹਾਨੂੰ ਕਿਰਾਏ ਜਾਂ ਜ਼ਰੂਰੀ ਯੂਟਿਲਿਟੀਜ਼ (ਗੈਸ, ਹਾਇਡਰੋ, ਪਾਣੀ) ਨੂੰ ਕਵਰ ਕਰਨ ਲਈ ਵਿਆਜ-ਮੁਕਤ ਕਰਜ਼ੇ ਨਾਲ ਸਹਾਇਤਾ ਕਰੇਗਾ ਜੋ ਤੁਸੀਂ 36 ਮਹੀਨਿਆਂ ਤੱਕ ਦੇ ਸਮੇਂ ਵਿੱਚ ਵਾਪਸ ਕਰ ਸਕਦੇ ਹੋ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਹੋਰ ਜਾਣੋ

 

ਲੰਬੀ ਮਿਆਦ ਦੇ ਕਿਰਾਏ ਦੀ ਸੁਰੱਖਿਆ ਲਈ ਸਹਾਇਤਾ  

ਤੁਹਾਡੇ ਖ਼ਰਚਿਆਂ ਨੂੰ ਘਟਾਉਣ ਵਿੱਚ ਮਦਦ ਲਈ ਬਹੁਤ ਸਾਰੇ ਬੈਨਿਫ਼ਿਟ ਮੌਜੂਦ ਹਨ। ਜਾਣੋ ਕਿ ਤੁਹਾਡੇ ਲਈ ਕਿਹੜੇ ਉਪਲਬਧ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਬੀ.ਸੀ. ਰੈਂਟਰਜ਼ ਟੈਕਸ ਕ੍ਰੈਡਿਟ: ਪਰਿਵਾਰਕ ਆਮਦਨ ਦੀ ਸੀਮਾ ਤੋਂ ਘੱਟ ਕਮਾਉਣ ਵਾਲੇ ਕਿਰਾਏਦਾਰਾਂ ਨੂੰ $400 ਤੱਕ ਦਾ ਕ੍ਰੈਡਿਟ ਮਿਲਦਾ ਹੈ।
    • ਇਹ ਕ੍ਰੈਡਿਟ, ਟੈਕਸ ਲਈ ਤੁਹਾਡੇ ਵੱਲੋਂ ਬਕਾਇਆ ਪੈਸੇ ਦੀ ਰਕਮ ਨੂੰ ਘਟਾਉਂਦਾ ਹੈ।
    • ਜੇਕਰ ਕ੍ਰੈਡਿਟ, ਟੈਕਸ ਵਿੱਚ ਤੁਹਾਡੇ ਬਕਾਏ ਤੋਂ ਵੱਧ ਹੈ, ਤਾਂ ਦੋਨਾਂ ਵਿੱਚ ਅੰਤਰ ਦੀ ਰਕਮ ਤੁਹਾਨੂੰ ਰਿਫੰਡ ਵਜੋਂ ਮਿਲੇਗੀ।
    • ਵਿਆਹੁਤਾ ਜਾਂ ਕੌਮਨ-ਲਾਅ ਸਾਥੀ, ਪ੍ਰਤੀ ਘਰ ਸਿਰਫ਼ ਇੱਕ ਕ੍ਰੈਡਿਟ ਕਲੇਮ ਕਰ ਸਕਦੇ ਹਨ। ਰੂਮ-ਮੇਟ ਆਪਣੇ ਲਈ ਵੱਖਰੇ-ਵੱਖਰੇ ਕ੍ਰੈਡਿਟ ਕਲੇਮ ਕਰ ਸਕਦੇ ਹਨ।
  • ਕਿਰਾਏ ਵਿੱਚ ਵਾਧੇ ‘ਤੇ ਸੀਮਾ: ਸਾਰੇ ਕਿਰਾਏਦਾਰਾਂ ਨੂੰ ਹਰ ਸਾਲ ਕਿਰਾਏ ਵਿੱਚ ਵਾਧੇ ਦੀ ਰਕਮ ਨੂੰ ਸੀਮਤ ਕਰਕੇ, ਅਤੇ 3 ਮਹੀਨਿਆਂ ਦੇ ਨੋਟਿਸ ਨਾਲ ਹਰ 12 ਮਹੀਨਿਆਂ ਵਿੱਚ ਇੱਕ ਵਾਰ ਕਿਰਾਏ ਵਿੱਚ ਵਾਧੇ ਨੂੰ ਸੀਮਤ ਕਰਕੇ, ਰਹਿਣ-ਸਹਿਣ ਦੇ ਵੱਧ ਰਹੇ ਖ਼ਰਚਿਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ।
  • ਬਿਜਲੀ ਦੇ ਖ਼ਰਚਿਆਂ ਵਿੱਚ ਮਦਦ: ਬੀ.ਸੀ. ਸਰਕਾਰ ਕੋਲ ਕਿਰਾਏਦਾਰਾਂ ਲਈ ਉਨ੍ਹਾਂ ਦੇ ਘਰ ਦੀ ਊਰਜਾ ਜਾਂ ਬਿਜਲੀ ਦੇ ਖ਼ਰਚਿਆਂ ਵਿੱਚ ਬੱਚਤ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਉਪਲਬਧ ਹਨ।
    • ਮੁਫ਼ਤ A/C ਪ੍ਰੋਗਰਾਮ: ਅਤਿਅੰਤ ਗਰਮੀ ਦੀਆਂ ਘਟਨਾਵਾਂ ਦੌਰਾਨ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਵਿੱਚ ਮਦਦ ਲਈ ਇੱਕ ਮੁਫ਼ਤ ਪੋਰਟੇਬਲ ਏਅਰ ਕੰਡਿਸ਼ਨਰ ਲੈਣ ਲਈ ਅਰਜ਼ੀ ਦਿਓ।
    • ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ: ਇਸ ਸਾਲ, ਇੱਕ ਵਿਅਕਤੀ ਨੂੰ $504 ਤੱਕ ਮਿਲ ਸਕਦੇ ਹਨ ਅਤੇ 4 ਮੈਂਬਰਾਂ ਵਾਲੇ ਪਰਿਵਾਰ ਨੂੰ $1,008 ਤੱਕ ਮਿਲ ਸਕਦੇ ਹਨ।
    • ਬੀ.ਸੀ. ਹਾਇਡਰੋ ਦੇ ਰੇਟਾਂ ਨੂੰ ਘੱਟ ਰੱਖਣਾ: ਬੀ ਸੀ ਹਾਇਡਰੋ (BC Hydro) ਦੇ ਗਾਹਕ ਨੌਰਥ ਅਮਰੀਕਾ ਵਿੱਚ ਸਭ ਤੋਂ ਘੱਟ ਊਰਜਾ ਦਰਾਂ ਦਾ ਭੁਗਤਾਨ ਕਰਦੇ ਆ ਰਹੇ ਹਨ। ਕਿਸੇ ਕਾਰਵਾਈ ਦੀ ਲੋੜ ਨਹੀਂ।
  • ‘ਰੈਂਟਲ ਅਸਿਸਟੈਂਸ ਪ੍ਰੋਗਰਾਮ’ (Rental Assistance Program, RAP): RAP ਬੱਚਿਆਂ ਵਾਲੇ ਘੱਟ ਆਮਦਨ ਵਾਲੇ ਯੋਗ ਪਰਿਵਾਰਾਂ ਨੂੰ ਹਰ ਮਹੀਨੇ ਕਿਰਾਏ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।
  • ‘ਬਜ਼ੁਰਗ ਕਿਰਾਏਦਾਰਾਂ ਲਈ ਸ਼ੈਲਟਰ ਏਡ’ (Shelter Aid For Elderly Renters, SAFER): SAFER ਹਰ ਮਹੀਨੇ ਯੋਗ ਬਜ਼ੁਰਗਾਂ (60 ਜਾਂ ਇਸ ਤੋਂ ਵੱਧ ਉਮਰ ਵਾਲੇ) ਨੂੰ ਕਿਰਾਏ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।
  • ਕੈਨੇਡਾ-ਬੀ ਸੀ ਹਾਊਸਿੰਗ ਬੈਨਿਫ਼ਿਟ (CBCHB): ਇਹ ਹਾਊਸਿੰਗ ਬੈਨਿਫ਼ਿਟ ਉਨ੍ਹਾਂ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਸਹਾਇਤਾ ਕਰਦਾ ਹੈ ਜੋ ਪ੍ਰਾਈਵੇਟ ਮਾਰਕਿਟ ਵਿੱਚ ਆਪਣੇ ਕਿਰਾਏ ਦਾ ਭੁਗਤਾਨ ਕਰਦੇ ਹਨ।
    • ਬੀ ਸੀ ਹਾਊਸਿੰਗ ਆਪਣੀ ਹਾਊਸਿੰਗ ਰਜਿਸਟ੍ਰੀ ਤੋਂ ਯੋਗ ਬਿਨੈਕਾਰਾਂ ਦੀ ਚੋਣ ਕਰਦਾ ਹੈ ਅਤੇ ਗੈਰ-ਮੁਨਾਫਾ ਹਾਊਸਿੰਗ ਉਪਲਬਧ ਕਰਵਾਉਣ ਵਾਲੇ ਉਨ੍ਹਾਂ ਤਰਜੀਹੀ ਗਰੁੱਪਾਂ ਵਿੱਚੋਂ ਯੋਗ ਬਿਨੈਕਾਰਾਂ ਦੀ ਚੋਣ ਕਰਦੇ ਹਨ ਜਿਨ੍ਹਾਂ ਲਈ ਉਹ ਸੇਵਾਵਾਂ ਪ੍ਰਦਾਨ ਕਰਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਹੋਰ ਜਾਣੋ

 

ਕਿਫ਼ਾਇਤੀ ਘਰਾਂ ਲਈ ਸਥਾਈ ਵਿਕਲਪ 

ਬੀ.ਸੀ. ਭਰ ਵਿੱਚ ਲੋਕਾਂ ਲਈ ਹਜ਼ਾਰਾਂ ਕਿਫ਼ਾਇਤੀ ਕਿਰਾਏ ਦੇ ਘਰ ਪ੍ਰਦਾਨ ਕਰਨਾ।

ਇਹ ਕਿਵੇਂ ਕੰਮ ਕਰਦਾ ਹੈ

  • ਬੀ ਸੀ ਹਾਊਸਿੰਗ ਅਤੇ ਇਸ ਦੇ ਭਾਈਵਾਲ ਘੱਟ ਤੋਂ ਮੱਧ ਆਮਦਨ ਵਾਲੇ ਲੋਕਾਂ ਲਈ ਕਿਰਾਏ ਦੀਆਂ ਰਿਹਾਇਸ਼ਾਂ ਦੇ 3 ਪੱਧਰਾਂ ਦੀ ਪੇਸ਼ਕਸ਼ ਕਰਦੇ ਹਨ। ਕੁਝ ਇਮਾਰਤਾਂ ਵਿਸ਼ੇਸ਼ ਤੌਰ 'ਤੇ ਅਪੰਗਤਾਵਾਂ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ, ਬਜ਼ੁਰਗਾਂ, ਅਤੇ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਪਿਛੋਕੜ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਕਿਰਾਏਦਾਰੀ ਦੀ ਪੇਸ਼ਕਸ਼ ਕਰਦੀਆਂ ਹਨ।
    • ਸਬਸਿਡੀ ਵਾਲੇ ਘਰ: ਘੱਟ ਆਮਦਨ ਵਾਲੇ ਲੋਕਾਂ ਲਈ, ਸਬਸਿਡੀ ਵਾਲੇ ਘਰ ਬੀ ਸੀ ਹਾਊਸਿੰਗ ਦੇ ਗੈਰ-ਮੁਨਾਫਾ, ਜਨਤਕ ਅਤੇ ਕੋ-ਔਪਰੇਟਿਵ ਹਾਊਸਿੰਗ ਭਾਈਵਾਲਾਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਘਰਾਂ ਲਈ ਵੱਧ ਤੋਂ ਵੱਧ ਕਿਰਾਇਆ ਸਮੁੱਚੇ ਪਰਿਵਾਰ ਦੀ ਕੁੱਲ ਆਮਦਨ ਦਾ 30% ਹਿੱਸਾ ਹੁੰਦਾ ਹੈ, ਜੋ ਪਰਿਵਾਰ ਵਿੱਚ ਵਿਅਕਤੀਆਂ ਦੀ ਗਿਣਤੀ ਦੇ ਆਧਾਰ ‘ਤੇ ਘੱਟੋ ਘੱਟ ਕਿਰਾਏ ‘ਤੇ ਅਧਾਰਤ ਹੁੰਦਾ ਹੈ।
    • ਕਿਫ਼ਾਇਤੀ ਕਿਰਾਏ ਦੇ ਘਰ: ਘੱਟ-ਤੋਂ-ਮੱਧ ਆਮਦਨ ਵਾਲੇ ਲੋਕਾਂ ਲਈ ਜੋ ਸਬਸਿਡੀ ਵਾਲੇ ਘਰਾਂ ਲਈ ਯੋਗ ਨਹੀਂ ਹੋ ਸਕਦੇ, ਕਿਫ਼ਾਇਤੀ ਕਿਰਾਏ ਦੇ ਘਰ  ਬੀ ਸੀ ਹਾਊਸਿੰਗ ਦੇ ਗੈਰ-ਮੁਨਾਫਾ, ਜਨਤਕ ਅਤੇ ਕੋ-ਔਪਰੇਟਿਵ ਹਾਊਸਿੰਗ ਭਾਈਵਾਲਾਂ ਦੁਆਰਾ ਉਪਲਬਧ ਕਰਵਾਏ ਜਾਂਦੇ ਹਨ। ਇਨ੍ਹਾਂ ਘਰਾਂ ਦੇ ਕਿਰਾਏ ਪ੍ਰਾਈਵੇਟ ਮਾਰਕਿਟ ਵਿੱਚ ਔਸਤ ਕਿਰਾਏ ਦੇ ਬਰਾਬਰ ਜਾਂ ਉਸ ਤੋਂ ਘੱਟ ਹੁੰਦੇ ਹਨ।
    • ਘੱਟ ਕੀਮਤ ਵਾਲੇ ਕਿਰਾਏ ਦੇ ਘਰ: ਮੱਧ ਆਮਦਨ ਵਾਲੇ ਲੋਕਾਂ ਲਈ, ਜੋ ਬਿਨਾਂ ਸਬਸਿਡੀ ਦੇ ਕਿਰਾਏ ਦਾ ਭੁਗਤਾਨ ਕਰ ਸਕਦੇ ਹਨ, ਬੀ ਸੀ ਹਾਊਸਿੰਗ ਦੇ ਗੈਰ-ਮੁਨਾਫਾ, ਜਨਤਕ ਅਤੇ ਕੋ-ਔਪਰੇਟਿਵ (co-operative) ਹਾਊਸਿੰਗ ਭਾਈਵਾਲਾਂ ਦੁਆਰਾ ਘੱਟ ਕੀਮਤ ਵਾਲੇ ਕਿਰਾਏ ਦੇ ਘਰ ਪ੍ਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਘਰਾਂ ਦੇ ਕਿਰਾਏ ਪ੍ਰਾਈਵੇਟ ਮਾਰਕਿਟ ਵਿੱਚ ਘੱਟ-ਤੋਂ ਘੱਟ ਕਿਰਾਇਆਂ ਦੇ ਆਧਾਰ ‘ਤੇ ਤੈਅ ਕੀਤੇ ਜਾਂਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣੇ ਇਲਾਕੇ ਵਿੱਚ ਬੀ ਸੀ ਹਾਊਸਿੰਗ ਦੀਆਂ ਲਿਸਟਿੰਗ ਲੱਭੋ
  • ਉੱਪਰ ਦਿੱਤੇ ਵਿਕਲਪਾਂ ਵਿੱਚੋਂ ਕਿਸੇ ਲਈ ਵੀ ਅਰਜ਼ੀ ਦਿਓ

ਹੋਰ ਜਾਣੋ

 

ਤੁਹਾਡੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਸੁਰੱਖਿਅਤ ਅਤੇ ਸਹਾਇਕ ਘਰ 

ਹਿੰਸਾ ਤੋਂ ਬਚ ਕੇ ਆਏ ਲੋਕਾਂ, ਬਜ਼ੁਰਗਾਂ, ਅਪੰਗਤਾਵਾਂ ਵਾਲੇ ਲੋਕਾਂ ਅਤੇ ਗੁੰਝਲਦਾਰ ਦੇਖਭਾਲ ਦੀਆਂ ਲੋੜਾਂ ਵਾਲੇ ਲੋਕਾਂ ਲਈ ਸਹਾਇਤਾ ਵਾਲੇ ਘਰ।

ਜੇ ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ ਤਾਂ ਹੁਣੇ ਬਾਹਰ ਨਿਕਲੋ

ਜੇ ਤੁਸੀਂ ਫੌਰੀ ਖਤਰੇ ਵਿੱਚ ਹੋ, ਤਾਂ ਮਦਦ ਪ੍ਰਾਪਤ ਕਰੋ:

ਇਹ ਕਿਵੇਂ ਕੰਮ ਕਰਦਾ ਹੈ

  • ਹਿੰਸਾ ਕਾਰਨ ਘਰ ਛੱਡਣ ਵਾਲੇ ਲੋਕ: ਬੀ ਸੀ ਹਾਊਸਿੰਗ ਲਿੰਗ-ਅਧਾਰਤ ਹਿੰਸਾ ਤੋਂ ਬਚੇ ਲੋਕਾਂ ਲਈ ਪ੍ਰੋਗਰਾਮਾਂ ਵਿੱਚ ਮਦਦ ਕਰਦੀ ਹੈ, ਜਿਸ ਵਿੱਚ ਸੀਮਤ ਆਮਦਨ ਵਾਲੀਆਂ ਔਰਤਾਂ, ਬੱਚੇ ਅਤੇ 2SLGBTQIA+ ਲੋਕ ਸ਼ਾਮਲ ਹਨ ਜੋ ਹਿੰਸਾ ਅਨੁਭਵ ਕਰਦੇ ਹਨ, ਜਾਂ ਉਸ ਦੇ ਜੋਖਮ ਵਿੱਚ ਹਨ। ਪ੍ਰੋਗਰਾਮਾਂ ਵਿੱਚ ਰਹਿਣ ਲਈ ਇੱਕ ਅਸਥਾਈ ਜਗ੍ਹਾ, ਸਹਾਇਤਾ ਸੇਵਾਵਾਂ, ਰੈਫਰਲ (ਸਿਫਾਰਸ਼ਾਂ) ਅਤੇ ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਸ਼ਾਮਲ ਹੈ।
    • ਟ੍ਰਾਂਜ਼ਿਸ਼ਨ ਹਾਊਸ ਅਤੇ ਸੇਫ ਹੋਮ: ਟ੍ਰਾਂਜ਼ਿਸ਼ਨ ਹਾਊਸ ਸੁਰੱਖਿਅਤ, ਅਸਥਾਈ 24/7 ਸਟਾਫ ਵਾਲੀ ਪਨਾਹ ਪ੍ਰਦਾਨ ਕਰਦੇ ਹਨ। ਜ਼ਿਆਦਾਤਰ ਗੁਪਤ ਥਾਵਾਂ 'ਤੇ ਰਿਹਾਇਸ਼ੀ ਘਰ ਹਨ ਜਿੱਥੇ ਔਰਤਾਂ ਅਤੇ ਪਰਿਵਾਰ ਇਕੱਠੇ ਸਾਂਝੇ ਤੌਰ 'ਤੇ ਰਹਿੰਦੇ ਹਨ। ਇਨ੍ਹਾਂ ਘਰਾਂ ਵਿੱਚ ਸਹਾਇਤਾ ਕਰਮਚਾਰੀ ਭਾਵਨਾਤਮਕ ਸਹਾਇਤਾ, ਸੰਕਟ ਦੀ ਸਥਿਤੀ ਵਿੱਚ ਫੌਰੀ ਦੇਖਭਾਲ ਅਤੇ ਸੁਰੱਖਿਆ ਯੋਜਨਾਬੰਦੀ ਪ੍ਰਦਾਨ ਕਰਦੇ ਹਨ।
    • ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ‘ਸੇਫ ਹੋਮਜ਼’ (Safe homes): ‘ਸੇਫ ਹੋਮਜ਼’ ਅਜਿਹੇ ਘਰ ਹਨ ਜੋ ਥੋੜ੍ਹੇ ਸਮੇਂ ਲਈ ਪਨਾਹ, ਭਾਵਨਾਤਮਕ ਸਹਾਇਤਾ, ਸੁਰੱਖਿਆ ਯੋਜਨਾਬੰਦੀ ਅਤੇ ਰੈਫਰਲ ਪ੍ਰਦਾਨ ਕਰਦੇ ਹਨ। ਉਹ ਕਮਿਊਨਿਟੀ ਦੇ ਅਧਾਰ ‘ਤੇ ਕਈ ਤਰੀਕਿਆਂ ਨਾਲ ਪ੍ਰਦਾਨ ਕੀਤੇ ਜਾਂਦੇ ਹਨ, ਜਿਵੇਂ ਕਿ ਕੋਈ ਅਪਾਰਟਮੈਂਟ ਜਾਂ ਟਾਊਨਹਾਊਸ ਯੂਨਿਟ, ਕੋਈ ਹੋਟਲ ਜਾਂ ਮੋਟਲ ਦਾ ਕਮਰਾ, ਜਾਂ ਕਿਸੇ ਨਿੱਜੀ ਘਰ ਵਿੱਚ ਇੱਕ ਸੁਰੱਖਿਅਤ ਕਮਰਾ।
    • ਸੈਕੰਡ ਸਟੇਜ ਹੋਮਜ਼ (Second stage homes): ‘ਸੈਕੰਡ ਸਟੇਜ ਹੋਮ’ ਆਮ ਤੌਰ 'ਤੇ ਇੱਕ ਨਿੱਜੀ, ਸੁਰੱਖਿਅਤ, ਘੱਟ ਲਾਗਤ ਵਾਲੇ ਅਪਾਰਟਮੈਂਟ ਜਾਂ ਟਾਊਨਹਾਊਸ ਹੁੰਦੇ ਹਨ ਜਿੱਥੇ ਤੁਸੀਂ 6-18 ਮਹੀਨਿਆਂ ਲਈ ਸੁਰੱਖਿਅਤ ਅਤੇ ਸੁਤੰਤਰ ਤੌਰ 'ਤੇ ਉਦੋਂ ਰਹਿ ਸਕਦੇ ਹੋ ਜਦ ਤੁਸੀਂ ਸਟਾਫ ਨਾਲ ਅਗਲੇ ਕਦਮਾਂ ਦੀ ਯੋਜਨਾ ਬਣਾਉਂਦੇ ਹੋ। ਇੱਥੇ ਸਟਾਫ ਤੁਹਾਨੂੰ ਭਾਵਨਾਤਮਕ ਸਹਾਇਤਾ, ਸੁਰੱਖਿਆ ਯੋਜਨਾਬੰਦੀ ਅਤੇ ਰੈਫਰਲ ਪ੍ਰਦਾਨ ਕਰ ਸਕਦੇ ਹਨ।
    • ਲੌਂਗ-ਟਰਮ ਹੋਮ (ਲੰਬੀ ਮਿਆਦ ਦੇ ਘਰ): ਲੌਂਗ ਟਰਮ ਹੋਮ ਉਨ੍ਹਾਂ ਔਰਤਾਂ, ਲਿੰਗ-ਵਿਭਿੰਨ ਲੋਕਾਂ ਅਤੇ/ਜਾਂ ਉਹਨਾਂ ਬੱਚਿਆਂ ਲਈ ਸਬਸਿਡੀ ਵਾਲੇ ਕਿਰਾਏ ਦੇ ਘਰ ਹੁੰਦੇ ਹਨ, ਜਿੰਨ੍ਹਾਂ ਨੂੰ ਹਿੰਸਾ ਦਾ ਖਤਰਾ ਹੁੰਦਾ ਹੈ ਜਾਂ ਜੋ ਅਜਿਹੇ ਅਨੁਭਵ ਤੋਂ ਲੰਘੇ ਹਨ। ਪਰਿਵਾਰ ਆਪਣੀ ਕੁੱਲ ਆਮਦਨ ਦਾ 30٪ (ਟੈਕਸਾਂ ਤੋਂ ਪਹਿਲਾਂ) ਹਿੱਸਾ ਕਿਰਾਏ ਵਜੋਂ ਅਦਾ ਕਰਦੇ ਹਨ, ਜਿਸ ਵਿੱਚ ਘੱਟੋ ਘੱਟ ਕਿਰਾਇਆ ਪਰਿਵਾਰ ਵਿੱਚ ਲੋਕਾਂ ਦੀ ਗਿਣਤੀ ਦੇ ਅਧਾਰ ‘ਤੇ ਹੁੰਦਾ ਹੈ। ਸਹਾਇਤਾਵਾਂ ਵੀ ਉਪਲਬਧ ਹਨ, ਜਿਸ ਵਿੱਚ ਸੁਰੱਖਿਆ ਯੋਜਨਾਬੰਦੀ ਅਤੇ ਰੈਫਰਲ ਸ਼ਾਮਲ ਹਨ।
  • ਜਿਨ੍ਹਾਂ ਨੂੰ ਬੇਘਰ ਹੋਣ ਦਾ ਜੋਖਮ ਹੈ: ਬਾਲਗਾਂ, ਬਜ਼ੁਰਗਾਂ ਅਤੇ ਅਪੰਗਤਾਵਾਂ ਵਾਲੇ ਲੋਕਾਂ ਲਈ ਸਾਈਟ 'ਤੇ ਸਹਾਇਤਾ ਵਾਲੇ ਸਬਸਿਡੀ ਵਾਲੇ ਘਰ ਜਿਨ੍ਹਾਂ ਨੂੰ ਬੇਘਰ ਹੋਣ ਦਾ ਜੋਖਮ ਹੈ ਜਾਂ ਅਨੁਭਵ ਹੋ ਰਿਹਾ ਹੈ।
  • ਬਜ਼ੁਰਗ ਅਤੇ ਅਪੰਗਤਾਵਾਂ ਵਾਲੇ ਲੋਕ: ਰੈਫਰਲ ਰਾਹੀਂ ਬੀ.ਸੀ. ਭਰ ਵਿੱਚ ‘ਅਸਿਸਟਿਡ ਲਿਵਿੰਗ ਰੈਜ਼ੀਡੈਂਸ’ (Assisted Living Residences) ਉਪਲਬਧ ਹਨ।
  • ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ: ਬੀ.ਸੀ. ਵਿੱਚ ਜਨਤਕ ਤੌਰ 'ਤੇ ਫੰਡ ਪ੍ਰਾਪਤ ਬੈੱਡ-ਅਧਾਰਤ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਸੇਵਾਵਾਂ ਉਪਲਬਧ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣੇ ਜਾਂ ਆਪਣੇ ਅਜ਼ੀਜ਼ਾਂ ਲਈ ਉਪਲਬਧ ਸੁਪੋਰਟਿਵ ਹਾਊਸਿੰਗ ਨਾਲ ਸੰਬੰਧਿਤ ਵਿਕਲਪਾਂ ਬਾਰੇ ਵਿਸਤਾਰ ਵਿੱਚ ਦਿੱਤੀ ਜਾਣਕਾਰੀ ਲਈ ਇਸ ਭਾਗ ‘ਤੇ ਦਿੱਤੇ ਸੰਬੰਧਿਤ ਲਿੰਕਾਂ 'ਤੇ ਜਾਓ।

ਹੋਰ ਜਾਣੋ

 

ਅਸਥਾਈ ਸ਼ੈਲਟਰ ਅਤੇ ਸਹਾਇਤਾ ਸੇਵਾਵਾਂ  

ਬੇਘਰੀ ਤੋਂ ਬਾਹਰ ਨਿਕਲਣ ਦਾ ਰਸਤਾ ਬਣਾਉਣ ਵਿੱਚ ਮਦਦ ਕਰਨ ਲਈ ਸੇਵਾਵਾਂ ਵਾਲੀਆਂ ਅਸਥਾਈ ਸ਼ੈਲਟਰ ਥਾਂਵਾਂ ਤੱਕ ਪਹੁੰਚ ਕਰੋ।

ਇਹ ਕਿਵੇਂ ਕੰਮ ਕਰਦਾ ਹੈ

  • ਐਮਰਜੈਂਸੀ ਸ਼ੈਲਟਰ ਅਤੇ ਐਕਸਟ੍ਰੀਮ-ਵ੍ਹੈਦਰ ਰਿਸਪਾਂਸ ਸ਼ੈਲਟਰ ਪ੍ਰੋਗਰਾਮ (Extreme Weather Response Programs): ਐਮਰਜੈਂਸੀ ਸ਼ੈਲਟਰ ਕਿਸੇ ਵੀ ਬੇਘਰ ਜਾਂ ਬੇਘਰ ਹੋਣ ਦੇ ਜੋਖਮ ਵਾਲੇ ਵਿਅਕਤੀ ਲਈ ਰਹਿਣ ਲਈ ਅਸਥਾਈ ਪਰ ਫੌਰੀ ਥਾਂ ਹਨ, ਜੋ ਕਿ ਬੀ.ਸੀ. ਭਰ ਵਿੱਚ ਉਪਲਬਧ ਕਰਵਾਏ ਜਾਂਦੇ ਹਨ। ਅਤਿਅੰਤ ਸਰਦੀਆਂ ਦੇ ਮੌਸਮ ਦੇ ਸਮੇਂ ਦੌਰਾਨ ਵਧੇਰੇ ਐਮਰਜੈਂਸੀ ਸ਼ੈਲਟਰ ਥਾਂਵਾਂ ਉਪਲਬਧ ਕੀਤੀਆਂ ਜਾਂਦੀਆਂ ਹਨ।
  • ਡ੍ਰੌਪ-ਇਨ ਸੈਂਟਰ: ਮੂੰਹ-ਹੱਥ ਧੋਣ, ਕੱਪੜੇ ਧੋਣ ਅਤੇ ਹੋਰ ਸੇਵਾਵਾਂ ਦੀ ਵਰਤੋਂ ਕਰਨ ਲਈ ਜਗ੍ਹਾ ਪ੍ਰਦਾਨ ਕਰਦੇ ਹਨ। ਡ੍ਰੌਪ-ਇਨ ਸੈਂਟਰਾਂ ਬਾਰੇ ਜਾਣਕਾਰੀ ਤੁਹਾਡੀ ਸਥਾਨਕ ਮਿਊਂਨਿਸੀਪੈਲਿਟੀ ਅਤੇ ਸਥਾਨਕ ਗੈਰ-ਮੁਨਾਫਾ ਸੰਸਥਾਵਾਂ ਰਾਹੀਂ ਉਪਲਬਧ ਹੈ। 

ਤੁਹਾਨੂੰ ਕੀ ਕਰਨ ਦੀ ਲੋੜ ਹੈ

ਹੋਰ ਜਾਣੋ

 

ਆਪਣੇ ਲਈ ਲੋੜੀਂਦੀ ਰਿਹਾਇਸ਼ੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਲਓ 

ਤੁਹਾਨੂੰ ਲੋੜੀਂਦੀਆਂ ਸੇਵਾਵਾਂ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਸਹੀ ਲੋਕਾਂ ਨਾਲ ਸੰਪਰਕ ਕਰੋ, ਜਿੱਥੇ ਅਤੇ ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੁੰਦੀ ਹੈ।

ਜੇ ਤੁਸੀਂ ਜਾਂ ਤੁਹਾਡਾ ਕੋਈ ਅਜ਼ੀਜ਼ ਬੇਘਰੀ ਤੋਂ ਲੰਘ ਰਿਹਾ ਹੈ

ਹੋਰ ਜਾਣਕਾਰੀ ਲਈ bchousing.org/housing-assistance/homelessness-services ‘ਤੇ ਜਾਓ।

ਜੇ ਤੁਹਾਨੂੰ ਜਾਂ ਕਿਸੇ ਅਜ਼ੀਜ਼ ਨੂੰ ਬੇਘਰ ਹੋਣ ਦਾ ਜੋਖਮ ਹੈ

ਹੋਰ ਜਾਣਕਾਰੀ ਲਈ bchousing.org/housing-assistance/homelessness-services ‘ਤੇ ਜਾਓ।

ਜੇ ਤੁਹਾਨੂੰ ਜਾਂ ਕਿਸੇ ਅਜ਼ੀਜ਼ ਨੂੰ ਮਾਨਸਿਕ ਸਿਹਤ ਜਾਂ ਨਸ਼ੇ ਦੀ ਲਤ ਸੰਬੰਧੀ ਸੇਵਾਵਾਂ ਦੀ ਲੋੜ ਹੈ

ਹੋਰ ਜਾਣਕਾਰੀ ਲਈ HelpStartsHere.gov.bc.ca ‘ਤੇ ਜਾਓ।

ਜੇ ਤੁਸੀਂ ਜਾਂ ਤੁਹਾਡਾ ਕੋਈ ਅਜ਼ੀਜ਼ ਹਿੰਸਕ, ਬਦਸਲੂਕੀ ਵਾਲਾ ਜਾਂ ਅਸੁਰੱਖਿਅਤ ਘਰ ਛੱਡ ਰਿਹਾ ਹੈ

ਹੋਰ ਜਾਣਕਾਰੀ ਲਈ bchousing.org/housing-assistance/women-leaving-violence ‘ਤੇ ਜਾਓ। ਕਿਸੇ ਸ਼ੈਲਟਰ ਤੋਂ ਕੌਲ ਕਰਨ ਜਾਂ ਕੌਲਾਂ ਲੈਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਉਸ ਫ਼ੋਨ ਤੋਂ ਹੈ ਜਿਸ ਤੱਕ ਤੁਹਾਡੇ ਸਾਥੀ ਦੀ ਪਹੁੰਚ ਨਹੀਂ ਹੈ, ਜਿਵੇਂ ਕਿ ਕਿਸੇ ਦੋਸਤ ਦਾ ਫ਼ੋਨ।

ਜੇ ਤੁਸੀਂ ਜਾਂ ਤੁਹਾਡਾ ਕੋਈ ਅਜ਼ੀਜ਼ ਹੁਣ ਸੁਤੰਤਰ ਤੌਰ 'ਤੇ ਰਹਿਣ ਦੇ ਸਮਰੱਥ ਨਹੀਂ ਹੈ

ਹੋਰ ਜਾਣਕਾਰੀ ਲਈ bchousing.org/housing-assistance/housing-with-support ‘ਤੇ ਜਾਓ।

ਜੇ ਤੁਹਾਨੂੰ ਜਾਂ ਕਿਸੇ ਅਜ਼ੀਜ਼ ਨੂੰ ਇੰਡੀਜਨਸ ਹਾਊਸਿੰਗ ਸਹਾਇਤਾ ਦੀ ਲੋੜ ਹੈ

ਹੋਰ ਜਾਣਕਾਰੀ ਲਈ bchousing.org/housing-assistance/rental-housing/indigenous-housing-providers ‘ਤੇ ਜਾਓ।

 


ਮਕਾਨ ਮਾਲਕਾਂ ਅਤੇ ਛੋਟੇ ਪੈਮਾਨੇ ਦੇ ਘਰ ਕਿਰਾਏ ‘ਤੇ ਦੇਣ ਵਾਲਿਆਂ ਦੀ ਸਹਾਇਤਾ ਕਰਨਾ 

ਇਨਸੈਂਟਿਵ, ਪ੍ਰੌਪਰਟੀ ਟੈਕਸ ਗ੍ਰਾਂਟਾਂ ਅਤੇ ਮੁਲਤਵੀ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਕੇ (deferrals), ਅਤੇ ਕਿਰਾਇਦਾਰੀਆਂ ਵਿੱਚ ਵਧੇਰੇ ਸਹਾਇਤਾ ਪ੍ਰਦਾਨ ਕਰਕੇ, ਹੋਰ ਮਕਾਨ ਮਾਲਕ ਆਪਣੇ ਖ਼ਰਚਿਆਂ ਵਿੱਚ ਬੱਚਤ ਕਰ ਸਕਦੇ ਹਨ ਅਤੇ ਆਪਣੀ ਪ੍ਰੌਪਰਟੀ ਦੇ ਯੂਨਿਟ ਕਿਰਾਏ ‘ਤੇ ਦੇ ਸਕਦੇ ਹਨ। 

ਪ੍ਰੌਪਰਟੀ ਟੈਕਸ ਗ੍ਰਾਂਟ ਅਤੇ ਮੁਲਤਵੀ ਕਰਨਾ 
ਜ਼ਿਆਦਾਤਰ ਮਕਾਨ ਮਾਲਕ ਹਰ ਸਾਲ ਪ੍ਰੌਪਰਟੀ ਟੈਕਸ ਵਿੱਚ ਘੱਟੋ ਘੱਟ $570 ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਕੁਝ ਲੋਕ ਘੱਟ ਵਿਆਜ ‘ਤੇ ਟੈਕਸ ਮੁਲਤਵੀ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਘਰ ਦੀ ਊਰਜਾ ਜਾਂ ਬਿਜਲੀ ਦੇ ਖ਼ਰਚਿਆਂ ਵਿੱਚ ਮਦਦ 
ਤੁਹਾਡੇ ਖ਼ਰਚਿਆਂ ਨੂੰ ਘਟਾਉਣ ਲਈ ਬਹੁਤ ਸਾਰੇ ਬੈਨਿਫ਼ਿਟ ਹਨ। ਜਾਣੋ ਕਿ ਤੁਹਾਡੇ ਲਈ ਕੀ ਉਪਲਬਧ ਹੈ।

ਆਪਣੇ ਘਰ ਜਾਂ ਪ੍ਰੌਪਰਟੀ ਵਿੱਚ ਯੂਨਿਟ ਸ਼ਾਮਲ ਕਰੋ 
ਨਵੇਂ ਨਿਯਮ ਤੁਹਾਡੇ ਘਰ ਵਿੱਚ ਦੂਜਾ, ਤੀਜਾ ਜਾਂ ਚੌਥਾ ਯੂਨਿਟ ਜੋੜਨਾ ਆਸਾਨ, ਤੇਜ਼ ਅਤੇ ਵਧੇਰੇ ਕਿਫ਼ਾਇਤੀ ਬਣਾ ਰਹੇ ਹਨ।

ਤੁਹਾਡੀ ਪ੍ਰੌਪਰਟੀ ਨੂੰ ਕਿਰਾਏ 'ਤੇ ਦੇਣ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ 
ਅਸੀਂ ਨਵੇਂ ਕਿਰਾਏ ਦੇ ਯੂਨਿਟ ਉਪਲਬਧ ਕਰਵਾਉਣ ਵਿੱਚ ਸਹਾਇਤਾ ਲਈ ਮਕਾਨ ਮਾਲਕਾਂ ਅਤੇ ਛੋਟੇ-ਪੈਮਾਨੇ ਦੇ ਘਰ ਕਿਰਾਏ ‘ਤੇ ਦੇਣ ਵਾਲਿਆਂ ਨਾਲ ਕੰਮ ਕਰ ਰਹੇ ਹਾਂ।

ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਨੂੰ ਕਾਇਮ ਰੱਖੋ 
‘ਰੈਜ਼ਿਡੈਂਸ਼ੀਅਲ ਟੈਨੇਂਨਸੀ ਬ੍ਰਾਂਚ’ (Residential Tenancy Branch, RTB) ਰਿਹਾਇਸ਼ੀ ਕਿਰਾਏਦਾਰਾਂ ਲਈ ਜਾਣਕਾਰੀ, ਸਰੋਤ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।

 

 

ਪ੍ਰੌਪਰਟੀ ਟੈਕਸ ਗ੍ਰਾਂਟ ਅਤੇ ਮੁਲਤਵੀ ਕਰਨਾ 

ਜ਼ਿਆਦਾਤਰ ਮਕਾਨ ਮਾਲਕ ਹਰ ਸਾਲ ਪ੍ਰੌਪਰਟੀ ਟੈਕਸ ਵਿੱਚ ਘੱਟੋ ਘੱਟ $570 ਦੀ ਬੱਚਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਕੁਝ ਲੋਕ ਘੱਟ ਵਿਆਜ ‘ਤੇ ਟੈਕਸ ਮੁਲਤਵੀ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਇਹ ਕਿਵੇਂ ਕੰਮ ਕਰਦਾ ਹੈ

ਤੁਹਾਨੂੰ ਕੀ ਕਰਨ ਦੀ ਲੋੜ ਹੈ

  • ਆਪਣਾ ਪ੍ਰੌਪਰਟੀ ਟੈਕਸ ਨੋਟਿਸ ਪ੍ਰਾਪਤ ਕਰਨ ਤੋਂ ਬਾਅਦ ਅਤੇ ਟੈਕਸ ਦੇ ਬਕਾਇਆ ਹੋਣ ਤੋਂ ਪਹਿਲਾਂ ਹੋਮ ਓਨਰ ਗ੍ਰਾਂਟ ਲਈ ਹਰ ਸਾਲ ਅਰਜ਼ੀ ਦਿਓ।
  • ਜੇ ਤੁਸੀਂ ਯੋਗ ਹੋ, ਤਾਂ ਲੋੜ ਅਨੁਸਾਰ ਪ੍ਰੌਪਰਟੀ ਟੈਕਸ ਮੁਲਤਵੀ ਕਰਨ ਲਈ ਅਰਜ਼ੀ ਦਿਓ।

ਵਧੇਰੇ ਜਾਣੋ

 

ਘਰ ਦੀ ਊਰਜਾ ਜਾਂ ਬਿਜਲੀ ਦੇ ਖ਼ਰਚਿਆਂ ਵਿੱਚ ਮਦਦ 

ਤੁਹਾਡੇ ਖ਼ਰਚਿਆਂ ਨੂੰ ਘਟਾਉਣ ਲਈ ਬਹੁਤ ਸਾਰੇ ਬੈਨਿਫ਼ਿਟ ਹਨ। ਜਾਣੋ ਕਿ ਤੁਹਾਡੇ ਲਈ ਕੀ ਉਪਲਬਧ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਬੀ.ਸੀ. ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ: ਵਿਅਕਤੀਆਂ ਨੂੰ ਇਸ ਸਾਲ ਤਿਮਾਹੀ ਭੁਗਤਾਨ ਵਿੱਚ GST/HST ਛੋਟਾਂ ਦੇ ਨਾਲ $504 ਤੱਕ ਪ੍ਰਾਪਤ ਹੋ ਸਕਦੇ ਹਨ, ਅਤੇ 4 ਮੈਂਬਰਾਂ ਦੇ ਪਰਿਵਾਰ ਨੂੰ $1,008 ਤੱਕ ਪ੍ਰਾਪਤ ਹੋ ਸਕਦੇ ਹਨ।
  • ਬੀ ਸੀ ਹਾਇਡਰੋ ਰੇਟਾਂ ਨੂੰ ਮਹਿੰਗਾਈ ਦੀ ਦਰ ਤੋਂ ਹੇਠਾਂ ਰੱਖਣਾ: ਬੀ ਸੀ ਹਾਇਡਰੋ ਦੇ ਗਾਹਕ ਨੌਰਥ ਅਮਰੀਕਾ ਵਿੱਚ ਸਭ ਤੋਂ ਘੱਟ ਬਿਜਲੀ ਦੇ ਬਿੱਲ ਭਰਨ ਵਿੱਚ ਦੂਜੇ ਨੰਬਰ ‘ਤੇ ਹਨ। ਇਨ੍ਹਾਂ ਰੇਟਾਂ ਨੂੰ ਲਗਾਤਾਰ 6 ਸਾਲਾਂ ਲਈ ਮਹਿੰਗਾਈ ਦੀ ਦਰ ਤੋਂ ਹੇਠਾਂ ਰੱਖਿਆ ਗਿਆ ਹੈ (ਮਹਿੰਗਾਈ ਦੀ ਦਰ ਨਾਲੋਂ 15.6% ਘੱਟ)।
  • ਹੀਟ ਪੰਪ ਲਈ ਰਿਬੇਟ: ਆਮਦਨ-ਯੋਗ ਬਿਨੈਕਾਰਾਂ ਨੂੰ ਇਸ ਸਮੇਂ ਤੇਲ, ਨੈਚੁਰਲ ਗੈਸ ਅਤੇ ਪ੍ਰੋਪੇਨ ਦੀ ਵਰਤੋਂ ਨਾਲ ਗਰਮ ਕੀਤੇ ਘਰਾਂ ਵਿੱਚ ਉੱਚ-ਕੁਸ਼ਲਤਾ ਵਾਲੇ ਹੀਟ ਪੰਪਾਂ ਵਿੱਚ ਤਬਦੀਲ ਹੋਣ ਲਈ $24,500 ਤੱਕ ਦੀ ਸਿੱਧੀ  ਰਿਬੇਟ ਮਿਲ ਸਕਦੀ ਹੈ। 
  • ਮੁਫ਼ਤ ਪੋਰਟੇਬਲ ਏਅਰ ਕੰਡੀਸ਼ਨਰ: ਯੋਗ ਪਰਿਵਾਰ ਅਤਿਅੰਤ ਗਰਮੀ ਦੇ ਸਮਿਆਂ ਵਿੱਚ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਲਈ ਇੱਕ ਮੁਫ਼ਤ ਪੋਰਟੇਬਲ ਏਅਰ ਕੰਡੀਸ਼ਨਰ ਯੂਨਿਟ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਔਨਲਾਈਨ ਅਰਜ਼ੀ ਦਿਓ।
  • ਘਰਾਂ ਦੀ ਰੈਨੋਵੇਸ਼ਨ (ਨਵੀਨੀਕਰਨ) ਲਈ ਰਿਬੇਟਾਂ: ਪਰਿਵਾਰਾਂ ਨੂੰ ਬਿਜਲੀ ਦੀ ਵਧੇਰੇ ਬੱਚਤ ਕਰਨ ਵਾਲਾ (energy efficient) ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਰੈਨੋਵੇਸ਼ਨਾਂ ਦੀਆਂ ਲਾਗਤਾਂ ਲਈ ਯੋਗ ਪਰਿਵਾਰ, $14,000 ਤੱਕ ਦੀ ਰਿਬੇਟ ਪ੍ਰਾਪਤ ਕਰ ਸਕਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਆਪਣੇ ਘਰ ਜਾਂ ਪ੍ਰੌਪਰਟੀ ਵਿੱਚ ਯੂਨਿਟ ਸ਼ਾਮਲ ਕਰੋ 

ਨਵੇਂ ਨਿਯਮ ਤੁਹਾਡੇ ਘਰ ਵਿੱਚ ਦੂਜਾ, ਤੀਜਾ ਜਾਂ ਚੌਥਾ ਯੂਨਿਟ ਜੋੜਨਾ ਆਸਾਨ, ਤੇਜ਼ ਅਤੇ ਵਧੇਰੇ ਕਿਫ਼ਾਇਤੀ ਬਣਾ ਰਹੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਅਸੀਂ ਛੋਟੇ ਪੈਮਾਨੇ ਦੇ ਬਹੁ-ਯੂਨਿਟ ਘਰਾਂ ਨੂੰ ਉਤਸ਼ਾਹਤ ਕਰਨ ਲਈ ਨਵੇਂ ਨਿਯਮ ਪੇਸ਼ ਕੀਤੇ ਹਨ, ਜਿਵੇਂ ਕਿ ਸਿੰਗਲ-ਫੈਮਿਲੀ ਰਿਹਾਇਸ਼ਾਂ, ਗਾਰਡਨ ਸੂਈਟ, ਲੇਨਵੇਅ ਹੋਮਜ਼, ਟ੍ਰਿਪਲੈਕਸਿਸ, ਮਲਟੀਪਲੈਕਸਿਸ ਅਤੇ ਟਾਊਨਹੋਮਜ਼ ਵਿੱਚ ਸੈਕੰਡਰੀ ਸੂਈਟ।
    • ਸੈਕੰਡਰੀ ਸੂਈਟ ਅਤੇ/ਜਾਂ ਸਹਾਇਕ ਰਿਹਾਇਸ਼ੀ ਯੂਨਿਟ ਜਾਂ ADU (ਜਿਵੇਂ ਕਿ ਗਾਰਡਨ ਸੂਈਟ ਅਤੇ ਲੇਨਵੇਅ ਹੋਮਜ਼) ਨੂੰ ਸੂਬੇ ਭਰ ਵਿੱਚ ਉਨ੍ਹਾਂ ਸਿੰਗਲ-ਫੈਮਿਲੀ ਰਿਹਾਇਸ਼ੀ ਜ਼ੋਨਾਂ ਵਿੱਚ ਬਣਾਉਣ ਦੀ ਆਗਿਆ ਦਿੱਤੀ ਜਾਂਦੀ ਹੈ, ਜਿੱਥੇ ਤਿੰਨ ਤੋਂ ਛੇ-ਯੂਨਿਟ ਜ਼ੋਨਿੰਗ ਦੀ ਲੋੜ ਨਹੀਂ ਹੁੰਦੀ।
    • ਕੁਝ ਵਧੇਰੇ ਛੋਟਾਂ ਅਤੇ ਲੋੜਾਂ ਦੇ ਆਧਾਰ ‘ਤੇ, ਜ਼ਮੀਨ ਦੇ ਹਰੇਕ ਪਾਰਸਲ 'ਤੇ ਛੋਟੇ ਪੈਮਾਨੇ ਦੀਆਂ, ਬਹੁ-ਯੂਨਿਟ ਰਿਹਾਇਸ਼ਾਂ ਦੇ ਤਿੰਨ ਤੋਂ ਚਾਰ ਯੂਨਿਟ ਬਣਾਉਣ ਲਈ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਜੇਕਰ ਉਸਨੂੰ ਵਿਸ਼ੇਸ਼ ਤੌਰ 'ਤੇ ਸਿੰਗਲ-ਫੈਮਿਲੀ ਜਾਂ ਡੁਪਲੈਕਸ ਰਿਹਾਇਸ਼ਾਂ ਲਈ ਜ਼ੋਨ ਕੀਤਾ ਗਿਆ ਹੋਵੇ, ਜੋ ਹਨ:
      • ਰੀਜਨਲ ਵਿਕਾਸ ਕਾਰਜਨੀਤੀ ਦੁਆਰਾ ਸਥਾਪਤ ‘ਅਰਬਨ ਕੰਟੇਨਮੈਂਟ ਬਾਊਂਡਰੀ’ (ਅਜਿਹੀ ਸੀਮਾ ਜੋ ਸ਼ਹਿਰਾਂ ਨੂੰ ਵਿਕਾਸ ਦੇ ਜ਼ਿਆਦਾਤਰ ਰੂਪਾਂ ਤੋਂ ਵਾਤਾਵਰਨ ਪੱਖੋਂ ਸੁਰੱਖਿਅਤ ਰੱਖਦੀ ਹੈ) ਦੇ ਅੰਦਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ, ਜਾਂ;
      • 5,000 ਤੋਂ ਵੱਧ ਦੀ ਅਬਾਦੀ ਵਾਲੀ ਮਿਊਂਨਿਸਿਪੈਲਿਟੀ ਦੇ ਅੰਦਰ ਅਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਇੱਕ ਅਧਿਕਾਰਤ ਕਮਿਊਨਿਟੀ ਪਲੈਨ ਦੁਆਰਾ ਸਥਾਪਤ ‘ਅਰਬਨ ਕੰਟੇਨਮੈਂਟ ਬਾਊਂਡਰੀ’ ਦੇ ਅੰਦਰ ਹੈ, ਜਾਂ;
      • 5,000 ਤੋਂ ਵੱਧ ਅਬਾਦੀ ਵਾਲੀ ਮਿਊਂਨਿਸਿਪੈਲਿਟੀ ਵਿੱਚ ਜਿਸ ਦੀ ‘ਅਰਬਨ ਕੰਟੇਨਮੈਂਟ ਬਾਊਂਡਰੀ’ ਨਹੀਂ ਹੈ।
    • ਛੋਟੇ-ਪੈਮਾਨੇ ਦੀਆਂ, ਬਹੁ-ਯੂਨਿਟ ਰਿਹਾਇਸ਼ਾਂ ਦੇ ਛੇ ਯੂਨਿਟ ਨੂੰ ਸਿੰਗਲ-ਫੈਮਿਲੀ ਅਤੇ ਡੁਪਲੈਕਸ ਰਿਹਾਇਸ਼ੀ ਲਾਟਾਂ 'ਤੇ ਨਿਰੰਤਰ ਚੱਲਣ ਵਾਲੀ ਬੱਸ ਸੇਵਾ ਦੇ ਨੇੜੇ ਬਣਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਜੋ 280 m2 ਤੋਂ ਵੱਧ ਹਨ ਅਤੇ ਘੱਟੋ ਘੱਟ 5,000 ਦੀ ਅਬਾਦੀ ਵਾਲੀ ਮਿਊਂਨਿਸਿਪੈਲਿਟੀ ਜਾਂ ਰੀਜਨਲ ਡਿਸਟ੍ਰਿਕਟ ਦੇ ਅੰਦਰ ਹੋਣੇ ਚਾਹੀਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਤੁਹਾਡੀ ਪ੍ਰੌਪਰਟੀ ਨੂੰ ਕਿਰਾਏ 'ਤੇ ਦੇਣ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ  

ਅਸੀਂ ਨਵੇਂ ਕਿਰਾਏ ਦੇ ਯੂਨਿਟ ਉਪਲਬਧ ਕਰਵਾਉਣ ਵਿੱਚ ਸਹਾਇਤਾ ਲਈ ਮਕਾਨ ਮਾਲਕਾਂ ਅਤੇ ਛੋਟੇ-ਪੈਮਾਨੇ ਦੇ ਘਰ ਕਿਰਾਏ ‘ਤੇ ਦੇਣ ਵਾਲਿਆਂ ਨਾਲ ਕੰਮ ਕਰ ਰਹੇ ਹਾਂ।

ਇਹ ਕਿਵੇਂ ਕੰਮ ਕਰਦਾ ਹੈ

  • ਸਟ੍ਰੈਟਾ ਪਾਬੰਦੀਆਂ ਹਟਾਈਆਂ ਗਈਆਂ ਹਨ: 24 ਨਵੰਬਰ, 2022 ਤੋਂ, ਕਿਸੇ ਵੀ ਸਟ੍ਰੈਟਾ ਕੌਰਪੋਰੇਸ਼ਨ ਜਾਂ ਸੈਕਸ਼ਨ ਨੂੰ ਰਿਹਾਇਸ਼ਾਂ ਕਿਰਾਏ ‘ਤੇ ਦੇਣ ‘ਤੇ ਪਾਬੰਦੀ ਲਗਾਉਣ ਸੰਬੰਧੀ ਬਾਇ-ਲਾਅ ਰੱਖਣ ਦੀ ਆਗਿਆ ਨਹੀਂ ਹੈ, ਪਰ ਸ਼ੌਰਟ-ਟਰਮ ਰੈਂਟਲ ਪਾਬੰਦੀਆਂ ਅਜੇ ਵੀ ਲਾਗੂ ਹੁੰਦੀਆਂ ਹਨ।
  • ਮੁਫ਼ਤ ਸਟੈਂਡਰਡਾਈਜ਼ਡ ਡਿਜ਼ਾਈਨ: ਸੂਬੇ ਕੋਲ ਉਨ੍ਹਾਂ ਲਾਟਾਂ ‘ਤੇ, ਜੋ ਪਹਿਲਾਂ ਸਿੰਗਲ-ਫੈਮਿਲੀ ਘਰਾਂ ਅਤੇ ਡੁਪਲੈਕਸਾਂ ਲਈ ਜ਼ੋਨ ਕੀਤੇ ਗਏ ਸਨ, ਛੋਟੇ-ਪੈਮਾਨੇ ਦੀਆਂ, ਬਹੁ-ਯੂਨਿਟ ਰਿਹਾਇਸ਼ਾਂ ਬਣਾਉਣ ਵਾਲੇ ਲੋਕਾਂ ਲਈ ਨਵੇਂ ਸਟੈਂਡਰਡਾਈਜ਼ਡ ਜਾਂ ਮਿਆਰੀ, ਅਨੁਕੂਲਿਤ ਰਿਹਾਇਸ਼ੀ ਡਿਜ਼ਾਈਨ ਅਤੇ ਇੱਕ ‘ਕੰਪੈਨੀਅਨ ਕੈਟਾਲੌਗ’ ਉਪਲਬਧ ਹਨ।
    • ਡਿਜੀਟਲ ਡਿਜ਼ਾਈਨ ਜਨਤਾ ਲਈ ਮੁਫ਼ਤ ਵਿੱਚ ਉਪਲਬਧ ਹਨ ਅਤੇ ਬਿਲਡਰਾਂ, ਡਿਜ਼ਾਈਨਰਾਂ ਅਤੇ ਘਰ ਦੇ ਮਾਲਕਾਂ ਦੁਆਰਾ ਸਹਾਇਕ ਰਿਹਾਇਸ਼ੀ ਯੂਨਿਟ, ਡੁਪਲੈਕਸਿਸ, ਟ੍ਰਿਪਲੈਕਸਿਸ, ਕੁਆਡਪਲੈਕਸਿਸ ਅਤੇ ਟਾਊਨਹੋਮਜ਼ ਬਣਾਉਣ ਲਈ ਵਰਤੇ ਜਾ ਸਕਦੇ ਹਨ।
    • ਸਥਾਨਕ ਸਰਕਾਰਾਂ ਇਜਾਜ਼ਤ ਅਤੇ ਵਿਕਾਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਡਿਜ਼ਾਈਨਾਂ ਦੀ ਤੇਜ਼ੀ ਨਾਲ ਪ੍ਰਵਾਨਗੀ ਦੀ ਚੋਣ ਵੀ ਕਰ ਸਕਦੀਆਂ ਹਨ।
  • ਅਸੀਂ ਮਕਾਨ ਮਾਲਕਾਂ ਅਤੇ ਛੋਟੇ ਪੈਮਾਨੇ ਦੇ ਘਰ ਕਿਰਾਏ ‘ਤੇ ਦੇਣ ਵਾਲਿਆਂ ਨੂੰ ਨਵੇਂ ਕਿਰਾਏ ਦੇ ਯੂਨਿਟ ਉਪਲਬਧ ਕਰਵਾਉਣ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ, ਜਿਸ ਵਿੱਚ ਵਧੇਰੇ ਸਟਾਫ ਦੀ ਭਰਤੀ ਕਰਨਾ ਅਤੇ ਰੈਜ਼ਿਡੈਂਸ਼ੀਅਲ ਟੈਨੇਂਨਸੀ ਬ੍ਰਾਂਚ (RTB) ਵਿਖੇ ਉਡੀਕ ਦੇ ਸਮੇਂ ਨੂੰ ਘਟਾਉਣਾ ਸ਼ਾਮਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਰਾਏਦਾਰਾਂ ਲਈ ਸਹਾਇਤਾ ਉਪਲਬਧ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਨੂੰ ਕਾਇਮ ਰੱਖੋ 

‘ਰੈਜ਼ਿਡੈਂਸ਼ੀਅਲ ਟੈਨੇਂਨਸੀ ਬ੍ਰਾਂਚ’ (Residential Tenancy Branch, RTB) ਰਿਹਾਇਸ਼ੀ ਕਿਰਾਏਦਾਰਾਂ ਲਈ ਜਾਣਕਾਰੀ, ਸਰੋਤ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਨਵੀਂ ਕਿਰਾਏਦਾਰੀ ਸ਼ੁਰੂ ਕਰਦੇ ਸਮੇਂ: ਕਿਰਾਏਦਾਰੀ ਸ਼ੁਰੂ ਕਰਦੇ ਸਮੇਂ ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਅਤੇ ਆਪਣੇ ਮਕਾਨ ਮਾਲਕ ਦੇ ਅਧਿਕਾਰਾਂ ਬਾਰੇ ਜਾਣੋ।
  • ਕਿਰਾਏਦਾਰੀ ਦੌਰਾਨ: ਕਿਰਾਏਦਾਰੀ ਸ਼ੁਰੂ ਹੋਣ ਤੋਂ ਬਾਅਦ ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਅਤੇ ਆਪਣੇ ਮਕਾਨ ਮਾਲਕ ਦੇ ਅਧਿਕਾਰਾਂ ਬਾਰੇ ਜਾਣੋ। ਕਿਰਾਏਦਾਰ ਵੱਲੋਂ ਆਪਣੇ ਮਕਾਨ ਮਾਲਕ ਨੂੰ ਸਿਕਿਉਰਿਟੀ ਡੀਪੌਜ਼ਿਟ ਦਾ ਭੁਗਤਾਨ ਕਰਨ ਤੋਂ ਬਾਅਦ ਕਿਰਾਏਦਾਰੀ ਨੂੰ ਲਾਗੂ ਮੰਨਿਆ ਜਾਂਦਾ ਹੈ।
  • ਕਿਰਾਏਦਾਰੀ ਖਤਮ ਹੋਣ ‘ਤੇ: ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਕਿਰਾਏਦਾਰੀ ਨੂੰ ਕਨੂੰਨੀ ਤੌਰ ‘ਤੇ ਖਤਮ ਕਰਨਾ ਲਾਜ਼ਮੀ ਹੈ। ਕਿਰਾਏਦਾਰੀ ਨੂੰ ਖਤਮ ਕਰਦੇ ਸਮੇਂ ਆਪਣੇ ਅਧਿਕਾਰਾਂ ਅਤੇ ਜ਼ੁੰਮੇਵਾਰੀਆਂ ਅਤੇ ਆਪਣੇ ਕਿਰਾਏਦਾਰ ਦੇ ਅਧਿਕਾਰਾਂ ਬਾਰੇ ਜਾਣੋ।
  • ਕਿਰਾਏਦਾਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰੋ: ਜਦੋਂ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਵਿੱਚ ਝਗੜਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਚੀਜ਼ਾਂ ਬਾਰੇ ਗੱਲ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਉਹ ਗੱਲਬਾਤ ਜਾਂ ਦਖਲਅੰਦਾਜ਼ੀ ਰਾਹੀਂ ਮੁੱਦੇ ਨੂੰ ਹੱਲ ਕਰਨ ਵਿੱਚ ਅਸਮਰੱਥ ਹਨ, ਤਾਂ ਉਹ ਵਿਵਾਦ ਦੇ ਹੱਲ ਲਈ ਅਰਜ਼ੀ ਦੇ ਸਕਦੇ ਹਨ ਜਾਂ ਜਾਂਚ ਲਈ ਸ਼ਿਕਾਇਤ ਜਮ੍ਹਾਂ ਕਰ ਸਕਦੇ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 


ਵਧੇਰੇ ਘਰ ਉਪਲਬਧ ਕਰਵਾਉਣ ਲਈ ਜ਼ਮੀਨਾਂ ਦੇ ਮਾਲਕਾਂ, ਡਿਵੈਲਪਰਾਂ, ਔਪਰੇਟਰਾਂ, ਫਰਸਟ ਨੇਸ਼ਨਜ਼ ਅਤੇ ਮਿਊਂਨਿਸਿਪੈਲਿਟੀਆਂ ਦੀ ਸਹਾਇਤਾ ਕਰਨਾ

ਦਫ਼ਤਰੀ ਢਿੱਲ ਨੂੰ ਖਤਮ ਕਰਕੇ, ਮਨਜ਼ੂਰੀਆਂ ਵਿੱਚ ਤੇਜ਼ੀ ਲਿਆ ਕੇ, ਪੁਰਾਣੇ ਨਿਯਮਾਂ ਵਿੱਚ ਤਬਦੀਲੀਆਂ ਲਿਆ ਕੇ, ਅਤੇ ਘੱਟ ਵਰਤੋਂ ਵਾਲੀ ਜਨਤਕ ਅਤੇ ਗੈਰ-ਮੁਨਾਫਾ ਜ਼ਮੀਨ ਦਾ ਲਾਭ ਉਠਾ ਕੇ, ਕੰਮ ਕਰਨ ਵਾਲੇ- ਅਤੇ ਮੱਧ-ਵਰਗ ਦੇ ਲੋਕਾਂ ਲਈ ਵਧੇਰੇ ਘਰ ਤੇਜ਼ੀ ਨਾਲ ਉਪਲਬਧ ਕਰਵਾਏ ਜਾ ਰਹੇ ਹਨ। 

‘ਬੀ ਸੀ ਬਿਲਡਜ਼’ (BC Builds) ਨਾਲ ਰੈਂਟਲ ਵਿਕਾਸ ਨੂੰ ਉਤਸ਼ਾਹਤ ਕਰਨਾ
ਬੀ ਸੀ ਬਿਲਡਜ਼, ਬੀ.ਸੀ. ਭਰ ਵਿੱਚ ਲੋਕਾਂ ਲਈ ਨਵੇਂ ਘਰਾਂ ਦੀ ਉਸਾਰੀ ਵਿੱਚ ਤੇਜ਼ੀ ਲਿਆ ਰਿਹਾ ਹੈ।

ਆਪਣੇ ਘਰ ਜਾਂ ਪ੍ਰੌਪਰਟੀ ਵਿੱਚ ਛੋਟੇ-ਪੈਮਾਨੇ ਦੇ ਯੂਨਿਟ ਸ਼ਾਮਲ ਕਰੋ
ਨਵੇਂ ਨਿਯਮ, ਸਾਧਨ, ਅਤੇ ਇਨਸੈਂਟਿਵ ਤੁਹਾਡੇ ਘਰ ਵਿੱਚ ਦੂਜਾ, ਤੀਜਾ ਜਾਂ ਚੌਥਾ ਯੂਨਿਟ ਜੋੜਨਾ ਆਸਾਨ, ਤੇਜ਼ ਅਤੇ ਵਧੇਰੇ ਕਿਫ਼ਾਇਤੀ ਬਣਾ ਰਹੇ ਹਨ।

ਮਿਊਂਨਿਸਿਪੈਲਿਟੀਆਂ ਲਈ ਸਾਧਨ ਅਤੇ ਇਨਸੈਂਟਿਵ
ਨਵੇਂ ਸਾਧਨ ਅਤੇ ਇਨਸੈਂਟਿਵ ਮਿਊਂਨਿਸਿਪੈਲਿਟੀਆਂ ਦੀ ਵਧੇਰੇ ਟਿਕਾਊ ਅਤੇ ਕਿਫ਼ਾਇਤੀ ਕਮਿਊਨਿਟੀਆਂ ਦਾ ਨਿਰਮਾਣ ਕਰਨ ਵਿੱਚ ਮਦਦ ਕਰ ਰਹੇ ਹਨ।

ਉਸਾਰੀ ਦੇ ਖੇਤਰ ਵਿੱਚ ਦਫ਼ਤਰੀ ਢਿੱਲ ਨੂੰ ਘਟਾਉਣਾ
ਬਿਲਡਿੰਗ ਪਰਮਿਟ ਪ੍ਰਕਿਰਿਆ ਹੋਰ ਸੌਖੀ ਹੈ ਅਤੇ ਘੱਟ ਲਾਗਤ ਨਾਲ ਇਮਾਰਤਾਂ ਦੀਆਂ ਵਧੇਰੇ ਕਿਸਮਾਂ ਬਣਾਈਆਂ ਜਾ ਸਕਦੀਆਂ ਹਨ। 

‘ਨੌਨ-ਮਾਰਕਿਟ’ ਘਰਾਂ ਅਤੇ ਜ਼ਮੀਨ ਦੀ ਵਰਤੋਂ ਨਵੀਨਤਾਕਰੀ ਢੰਗ ਨਾਲ ਕਰਨ ਲਈ ਸਾਂਝੇਦਾਰੀ
ਵਧੇਰੇ ਕਿਫ਼ਾਇਤੀ ਘਰਾਂ ਦੇ ਨਿਰਮਾਣ ਅਤੇ ਸੰਚਾਲਨ ਲਈ ‘ਬੀ ਸੀ ਹਾਊਸਿੰਗ’ ਰਾਹੀਂ ਭਾਈਵਾਲੀ।

ਰੀਅਲ ਇਸਟੇਟ ਵਿੱਚ ਅਪਰਾਧਕ ਗਤੀਵਿਧੀਆਂ ਅਤੇ ਲੁਕਵੀਂ ਕਮਾਈ ਨੂੰ ਰੋਕਣਾ
ਨਵੇਂ ਉਪਾਅ ਇਹ ਯਕੀਨੀ ਬਣਾਉਂਦੇ ਹਨ ਕਿ ਸਾਡੀ ਰੀਅਲ ਇਸਟੇਟ ਮਾਰਕਿਟ ਪਾਰਦਰਸ਼ੀ ਅਤੇ ਨਿਰਪੱਖ ਹੈ।

 

‘ਬੀ ਸੀ ਬਿਲਡਜ਼’ (BC Builds) ਨਾਲ ਰੈਂਟਲ ਵਿਕਾਸ ਨੂੰ ਉਤਸ਼ਾਹਤ ਕਰਨਾ  

ਬੀ ਸੀ ਬਿਲਡਜ਼, ਬੀ.ਸੀ. ਭਰ ਵਿੱਚ ਲੋਕਾਂ ਲਈ ਨਵੇਂ ਘਰਾਂ ਦੀ ਉਸਾਰੀ ਵਿੱਚ ਤੇਜ਼ੀ ਲਿਆ ਰਿਹਾ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ਬੀ ਸੀ ਬਿਲਡਜ਼ ਸਰਕਾਰ, ਫਰਸਟ ਨੇਸ਼ਨਜ਼, ਕਮਿਊਨਿਟੀ, ਗੈਰ-ਮੁਨਾਫਾ ਅਤੇ ਪ੍ਰਾਈਵੇਟ ਜ਼ਮੀਨ ਦੇ ਮਾਲਕਾਂ ਨਾਲ ਸਾਂਝੇਦਾਰੀ ਬਣਾਉਂਦਾ ਹੈ, ਘੱਟ ਵਿਆਜ ਵਾਲੇ ਭੁਗਤਾਨਯੋਗ ਲੋਨ ਅਤੇ ਗ੍ਰਾਂਟਾਂ ਪ੍ਰਦਾਨ ਕਰਦਾ ਹੈ, ਅਤੇ ਕਿਸੇ ਬਿਲਡਿੰਗ ਦੀ ਯੋਜਨਾ ਤੋਂ ਉਸਾਰੀ ਤੱਕ ਪਹੁੰਚਣ ਵਿੱਚ ਜੋ ਸਮਾਂ ਲੱਗਦਾ ਹੈ, ਉਸ ਨੂੰ ਘਟਾਉਣ ਲਈ ਪ੍ਰੋਜੈਕਟ ਦੀ ਸਮਾਂ-ਸੀਮਾ ਵਿੱਚ ਹੇਠਾਂ ਦਿੱਤੇ ਕਦਮਾਂ ਰਾਹੀਂ ਤੇਜ਼ੀ ਲਿਆਉਂਦਾ ਹੈ:   
    • ਸਰਕਾਰ, ਫਰਸਟ ਨੇਸ਼ਨਜ਼, ਗੈਰ-ਮੁਨਾਫਾ ਅਤੇ ਕਮਿਊਨਿਟੀ ਪ੍ਰੌਪਰਟੀ-ਮਾਲਕਾਂ ਨਾਲ ਕੰਮ ਕਰਨ ਵਾਲੀ ਟੀਮ ਦੁਆਰਾ, ਰੈਂਟਲ ਵਿਕਾਸ ਲਈ ਘੱਟ ਲਾਗਤ ਵਾਲੀਆਂ ਪ੍ਰੌਪਰਟੀਆਂ ਦੀ ਪਛਾਣ ਕਰਨਾ। ਫਿਰ, ਜ਼ਮੀਨ ਦੇ ਮਾਲਕ ਅਤੇ ਸੰਬੰਧਤ ਸਥਾਨਕ ਸਰਕਾਰ ਨਾਲ ਕੰਮ ਕਰਨਾ ਤਾਂ ਜੋ ਜ਼ਮੀਨ ਨੂੰ ਘੱਟ ਕੀਮਤ 'ਤੇ ਉਪਲਬਧ ਕਰਵਾਇਆ ਜਾ ਸਕੇ ਅਤੇ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਜਾ ਸਕਣ।
    • ਪ੍ਰੋਜੈਕਟ ਦੇ ਵਿਕਾਸ ਦੀਆਂ ਸਮਾਂ-ਸੀਮਾਵਾਂ ਵਿੱਚ 80% ਤੱਕ ਤੇਜ਼ੀ ਲਿਆਕੇ:
      • ਪ੍ਰਾਈਵੇਟ ਡਿਵੈਲਪਰਾਂ ਅਤੇ ਹਾਊਸਿੰਗ ਔਪਰੇਟਰਾਂ ਨੂੰ ਜ਼ਮੀਨ ਦੀ ਮਲਕੀਅਤ ਸੰਬੰਧੀ ਪ੍ਰੌਪਰਟੀ ਦੇ ਮੌਕਿਆਂ ਨਾਲ ਮੈਚ ਕਰਨਾ;
      • ਵਿਕਾਸ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ;
      • ਰੁਕਾਵਟਾਂ ਨੂੰ ਤੇਜ਼ੀ ਨਾਲ ਖਤਮ ਕਰਨ ਲਈ ਜ਼ਮੀਨ ਦੇ ਮਾਲਕਾਂ, ਮਿਊਂਨਿਸਿਪੈਲਿਟੀਆਂ ਅਤੇ ਡਿਵੈਲਪਰਾਂ ਨਾਲ ਮਿਲ ਕੇ ਕੰਮ ਕਰਨਾ;
      • ਜ਼ਮੀਨ ਦੇ ਮਾਲਕਾਂ ਅਤੇ ਰਿਹਾਇਸ਼ੀ ਡਿਵੈਲਪਰਾਂ ਵਿਚਕਾਰ ਭਾਈਵਾਲੀ ਸਮਝੌਤਿਆਂ ਅਤੇ ਲੀਜ਼ ਦੀਆਂ ਸ਼ਰਤਾਂ ਨੂੰ ਸੁਵਿਧਾਜਨਕ ਬਣਾਉਣਾ, ਅਤੇ ਪ੍ਰਸਤਾਵਾਂ (proposals) ਦੇ ਮੁਲਾਂਕਣ ਵਿੱਚ ਮਦਦ ਕਰਨਾ; ਅਤੇ
      • ਉਨ੍ਹਾਂ ਸੰਭਾਵਤ ਭਾਈਵਾਲਾਂ ਨੂੰ ਪ੍ਰੀਡਿਵੈਲਪਮੈਂਟ ਲੋਨ ਉਪਲਬਧ ਕਰਾਉਣਾ, ਜਿਨ੍ਹਾਂ ਕੋਲ ਜ਼ਮੀਨ ਅਤੇ ਸ਼ੁਰੂਆਤੀ ਯੋਜਨਾ ਹੈ ਪਰ ਉਨ੍ਹਾਂ ਨੂੰ ਆਪਣੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਵਧੇਰੇ ਵਿੱਤੀ ਸਹਾਇਤਾ ਦੀ ਲੋੜ ਹੈ।
    • ਪ੍ਰੋਜੈਕਟਾਂ ਨੂੰ ਲਾਭਦਾਇਕ ਬਣਾਉਣ ਅਤੇ ਮਾਰਕਿਟ ਰੇਟਾਂ ਤੋਂ ਹੇਠਾਂ ਕੁਝ ਯੂਨਿਟ ਪ੍ਰਦਾਨ ਕਰਨ ਲਈ ਕਿਰਾਏ ਦੀਆਂ ਨਵੀਆਂ ਰਿਹਾਇਸ਼ੀ ਪ੍ਰੌਪਰਟੀਆਂ ਦੇ ਵਿਕਾਸ ਲਈ ਘੱਟ ਵਿਆਜ ਵਾਲੇ ਲੋਨ ਅਤੇ ਗ੍ਰਾਂਟ ਪ੍ਰਦਾਨ ਕਰਕੇ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਆਪਣੇ ਘਰ ਜਾਂ ਪ੍ਰੌਪਰਟੀ ਵਿੱਚ ਛੋਟੇ-ਪੈਮਾਨੇ ਦੇ ਯੂਨਿਟ ਸ਼ਾਮਲ ਕਰੋ 

ਨਵੇਂ ਨਿਯਮ, ਸਾਧਨ, ਅਤੇ ਇਨਸੈਂਟਿਵ ਤੁਹਾਡੇ ਘਰ ਵਿੱਚ ਦੂਜਾ, ਤੀਜਾ ਜਾਂ ਚੌਥਾ ਯੂਨਿਟ ਜੋੜਨਾ ਆਸਾਨ, ਤੇਜ਼ ਅਤੇ ਵਧੇਰੇ ਕਿਫ਼ਾਇਤੀ ਬਣਾ ਰਹੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਨਵੇਂ ਛੋਟੇ-ਪੈਮਾਨੇ ਦੇ ਬਹੁ-ਯੂਨਿਟ ਹਾਊਸਿੰਗ ਨਿਯਮ (PDF, 4MB): ਨਵੇਂ ਨਿਯਮ ਛੋਟੇ-ਪੈਮਾਨੇ ਦੇ, ਬਹੁ-ਯੂਨਿਟ ਘਰਾਂ ਨੂੰ ਉਤਸ਼ਾਹਤ ਕਰਦੇ ਹਨ, ਜਿਵੇਂ ਕਿ ਸੈਕੰਡਰੀ ਸੂਈਟ, ਗਾਰਡਨ ਸੂਈਟ, ਅਤੇ ਸਿੰਗਲ-ਫੈਮਿਲੀ ਰਿਹਾਇਸ਼ਾਂ ਵਿੱਚ ਲੇਨਵੇਅ ਹੋਮ, ਅਤੇ ਨਾਲ ਹੀ ਡੁਪਲੈਕਸਿਸ, ਟ੍ਰਿਪਲੈਕਸਿਸ ਅਤੇ ਟਾਊਨਹੋਮਜ਼ ਵਿੱਚ।
    • ਸੈਕੰਡਰੀ ਸੂਈਟ ਅਤੇ/ਜਾਂ ਸਹਾਇਕ ਰਿਹਾਇਸ਼ੀ ਯੂਨਿਟ ਜਾਂ ADU (ਜਿਵੇਂ ਕਿ ਗਾਰਡਨ ਸੂਈਟ ਅਤੇ ਲੇਨਵੇਅ ਹੋਮਜ਼) ਨੂੰ ਸੂਬੇ ਭਰ ਵਿੱਚ, ਸਾਰੀਆਂ ਮਿਊਂਨਿਸਿਪੈਲਿਟੀਆਂ ਅਤੇ ਰੀਜਨਲ ਇਲੈਕਟੋਰਲ ਖੇਤਰਾਂ ਵਿੱਚ ਉਨ੍ਹਾਂ ਸਿੰਗਲ-ਫੈਮਿਲੀ ਰਿਹਾਇਸ਼ੀ ਜ਼ੋਨਾਂ ਵਿੱਚ ਬਣਾਉਣ ਦੀ ਆਗਿਆ ਦਿੱਤੀ ਜਾਂਦੀ ਹੈ, ਜਿੱਥੇ ਤਿੰਨ ਤੋਂ ਛੇ-ਯੂਨਿਟ ਜ਼ੋਨਿੰਗ ਦੀ ਲੋੜ ਨਹੀਂ ਹੁੰਦੀ।
    • ਕੁਝ ਵਧੇਰੇ ਛੋਟਾਂ ਅਤੇ ਲੋੜਾਂ ਦੇ ਆਧਾਰ ‘ਤੇ, ਜ਼ਮੀਨ ਦੇ ਹਰੇਕ ਪਾਰਸਲ 'ਤੇ ਛੋਟੇ ਪੈਮਾਨੇ ਦੇ, ਬਹੁ-ਯੂਨਿਟ ਰਿਹਾਇਸ਼ਾਂ ਦੇ ਤਿੰਨ ਤੋਂ ਚਾਰ ਯੂਨਿਟ ਬਣਾਉਣ ਲਈ ਆਗਿਆ ਦਿੱਤੀ ਜਾਣੀ ਲਾਜ਼ਮੀ ਹੈ, ਜੇਕਰ ਉਸਨੂੰ ਵਿਸ਼ੇਸ਼ ਤੌਰ 'ਤੇ ਸਿੰਗਲ-ਫੈਮਿਲੀ ਜਾਂ ਡੁਪਲੈਕਸ ਰਿਹਾਇਸ਼ਾਂ ਲਈ ਜ਼ੋਨ ਕੀਤਾ ਗਿਆ ਹੋਵੇ। ਛੋਟੇ-ਪੈਮਾਨੇ ਦੀਆਂ, ਬਹੁ-ਯੂਨਿਟ ਰਿਹਾਇਸ਼ਾਂ ਦੇ ਛੇ ਯੂਨਿਟ ਨੂੰ ਸਿੰਗਲ-ਫੈਮਿਲੀ ਅਤੇ ਡੁਪਲੈਕਸ ਰਿਹਾਇਸ਼ੀ ਲਾਟਾਂ 'ਤੇ ਨਿਰੰਤਰ ਚੱਲਣ ਵਾਲੀ ਬੱਸ ਸੇਵਾ ਦੇ ਨੇੜੇ ਬਣਾਉਣ ਦੀ ਆਗਿਆ ਦਿੱਤੀ ਜਾਣੀ ਲਾਜ਼ਮੀ ਹੈ, ਜੋ 280 m2 ਤੋਂ ਵੱਧ ਹਨ ਅਤੇ ਘੱਟੋ ਘੱਟ 5,000 ਦੀ ਅਬਾਦੀ ਵਾਲੀ ਮਿਊਂਨਿਸਿਪੈਲਿਟੀ ਜਾਂ ਰੀਜਨਲ ਡਿਸਟ੍ਰਿਕਟ ਦੇ ਅੰਦਰ ਹਨ।
  • ਸਟੈਂਡਰਡਾਈਜ਼ਡ ਡਿਜ਼ਾਈਨ: ਸੂਬੇ ਕੋਲ ਉਨ੍ਹਾਂ ਲਾਟਾਂ ‘ਤੇ, ਜੋ ਪਹਿਲਾਂ ਸਿੰਗਲ-ਫੈਮਿਲੀ ਘਰਾਂ ਅਤੇ ਡੁਪਲੈਕਸਾਂ ਲਈ ਜ਼ੋਨ ਕੀਤੇ ਗਏ ਸਨ, ਛੋਟੇ-ਪੈਮਾਨੇ ਦੀਆਂ, ਬਹੁ-ਯੂਨਿਟ ਰਿਹਾਇਸ਼ਾਂ ਬਣਾਉਣ ਵਾਲੇ ਲੋਕਾਂ ਲਈ ਨਵੇਂ ਸਟੈਂਡਰਡਾਈਜ਼ਡ ਜਾਂ ਮਿਆਰੀ, ਅਨੁਕੂਲਿਤ ਰਿਹਾਇਸ਼ੀ ਡਿਜ਼ਾਈਨ ਅਤੇ ਇੱਕ ‘ਕੰਪੈਨੀਅਨ ਕੈਟਾਲੌਗ’ ਉਪਲਬਧ ਹਨ।
    • ਡਿਜੀਟਲ ਡਿਜ਼ਾਈਨ ਜਨਤਾ ਲਈ ਮੁਫ਼ਤ ਵਿੱਚ ਉਪਲਬਧ ਹਨ ਅਤੇ ਬਿਲਡਰਾਂ, ਡਿਜ਼ਾਈਨਰਾਂ ਅਤੇ ਘਰ ਦੇ ਮਾਲਕਾਂ ਦੁਆਰਾ ਸਹਾਇਕ ਰਿਹਾਇਸ਼ੀ ਯੂਨਿਟ, ਡੁਪਲੈਕਸਿਸ, ਟ੍ਰਿਪਲੈਕਸਿਸ, ਕੁਆਡਪਲੈਕਸਿਸ ਅਤੇ ਟਾਊਨਹੋਮਜ਼ ਬਣਾਉਣ ਲਈ ਵਰਤੇ ਜਾ ਸਕਦੇ ਹਨ।
    • ਸਥਾਨਕ ਸਰਕਾਰਾਂ ਇਜਾਜ਼ਤ ਅਤੇ ਵਿਕਾਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਡਿਜ਼ਾਈਨਾਂ ਦੀ ਤੇਜ਼ੀ ਨਾਲ ਪ੍ਰਵਾਨਗੀ ਦੀ ਚੋਣ ਵੀ ਕਰ ਸਕਦੀਆਂ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਮਿਊਂਨਿਸਿਪੈਲਿਟੀਆਂ ਲਈ ਸਾਧਨ ਅਤੇ ਇਨਸੈਂਟਿਵ 

ਨਵੇਂ ਸਾਧਨ ਅਤੇ ਇਨਸੈਂਟਿਵ ਮਿਊਂਨਿਸਿਪੈਲਿਟੀਆਂ ਨੂੰ ਵਧੇਰੇ ਟਿਕਾਊ ਅਤੇ ਕਿਫ਼ਾਇਤੀ ਕਮਿਊਨਿਟੀਆਂ ਦਾ ਨਿਰਮਾਣ ਕਰਨ ਵਿੱਚ ਮਦਦ ਕਰ ਰਹੇ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਵਿਕਾਸ ਲਈ ਵਿੱਤੀ ਸਾਧਨ: ਸਥਾਨਕ ਸਰਕਾਰ ਦੇ ਵਿਧਾਨ ਵਿੱਚ ਤਬਦੀਲੀਆਂ, ਨਵੇਂ ਅਤੇ ਅੱਪਡੇਟ ਕੀਤੇ ਰਿਹਾਇਸ਼ੀ ਵਿਕਾਸ ਵਾਸਤੇ ਵਿੱਤ ਲਈ ਸਾਧਨ ਪ੍ਰਦਾਨ ਕਰਦੀਆਂ ਹਨ ਤਾਂ ਜੋ ਸਥਾਨਕ ਸਰਕਾਰਾਂ ਸੰਪੂਰਨ ਅਤੇ ਰਹਿਣ-ਯੋਗ ਭਾਈਚਾਰਿਆਂ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀਆਂ ਲਾਗਤਾਂ ਨੂੰ ਫੰਡ ਦੇ ਸਕਣ।
    • ਵਿਕਾਸ ਦੀ ਲਾਗਤ ਦੇ ਖ਼ਰਚੇ (Development Cost Charges, DCCs) ਅਤੇ ਵਿਕਾਸ ਦੀ ਲਾਗਤ ‘ਤੇ ਲੈਵੀਜ਼ (Development Cost Levies, DCL): ਸਥਾਨਕ ਸਰਕਾਰਾਂ ਵਿਕਾਸ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਵਿਸ਼ੇਸ਼ ਬੁਨਿਆਦੀ ਢਾਂਚੇ ਲਈ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਨਵੇਂ ਵਿਕਾਸ 'ਤੇ DCCs ਇਕੱਤਰ ਕਰ ਸਕਦੀਆਂ ਹਨ।
      • ਅੱਗਾਂ ਪ੍ਰਤੀ ਸੁਰੱਖਿਆ ਸੰਬੰਧੀ ਫੈਸਿਲਿਟੀਆਂ (ਉਦਾਹਰਨ ਲਈ, ਫਾਇਰ ਹਾਲਜ਼), ਪੁਲਿਸ ਫੈਸਿਲਿਟੀਆਂ ਅਤੇ ‘ਸੌਲਿਡ ਵੇਸਟ’ (solid waste) ਫੈਸਿਲਿਟੀਆਂ ਨੂੰ ਹੁਣ DCCs ਅਤੇ DCLs ਦੇ ਜ਼ਰੀਏ ਫੰਡ ਦਿੱਤਾ ਜਾ ਸਕਦਾ ਹੈ।
      • DCC ਅਤੇ DCL ਫਰੇਮਵਰਕ ਵਿੱਚ ਹੁਣ ਸਾਂਝੀ ਲਾਗਤ ਵਾਲੇ ਸੂਬਾਈ ਹਾਈਵੇਅ ਪ੍ਰੋਜੈਕਟ ਸ਼ਾਮਲ ਹਨ, ਜਿਵੇਂ ਕਿ ਇੰਟਰਚੇਂਜ ਅਤੇ ਹਾਈਵੇਅ ਐਗਜ਼ਿਟ। ਮਿਊਂਨਿਸਿਪੈਲਿਟੀਆਂ ਉਨ੍ਹਾਂ ਹਾਈਵੇਅ ਫੈਸਿਲਿਟੀਆਂ ਦੇ ਆਪਣੇ ਹਿੱਸੇ ਨੂੰ ਵਿੱਤੀ ਸਹਾਇਤਾ ਦੇਣ ਲਈ DCCs ਅਤੇ DCLs ਨੂੰ ਇਕੱਤਰ ਕਰਨ ਅਤੇ ਵਰਤਣ ਦੇ ਯੋਗ ਹੋਣਗੀਆਂ, ਜੋ ਸੂਬੇ ਅਤੇ ਮਿਊਂਨਿਸਿਪੈਲਿਟੀ ਵਿਚਕਾਰ ਸਾਂਝੀ ਲਾਗਤ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ।
    • ਸੁਵਿਧਾ ਲਾਗਤ ਖ਼ਰਚੇ (Amenity Cost Charges, ACCs): ਜਦੋਂ ਨਵੇਂ ਵਿਕਾਸ ਦੇ ਨਤੀਜੇ ਵਜੋਂ ਆਬਾਦੀ ਵਿੱਚ ਵਾਧਾ ਹੁੰਦਾ ਹੈ ਤਾਂ, ACCs ਰਿਹਾਇਸ਼ੀ ਵਿਕਾਸ ਸੰਬੰਧੀ ਵਿੱਤ ਲਈ ਉਹ ਨਵਾਂ ਸਾਧਨ ਹਨ, ਜੋ ਸਥਾਨਕ ਸਰਕਾਰਾਂ ਨੂੰ ਕਮਿਊਨਿਟੀ ਸੈਂਟਰਾਂ, ਮਨੋਰੰਜਨ ਕੇਂਦਰਾਂ (recreation centers), ਡੇ-ਕੇਅਰ ਅਤੇ ਲਾਇਬ੍ਰੇਰੀਆਂ ਵਰਗੀਆਂ ਸੁਵਿਧਾਵਾਂ ਦੇ ਵਿਕਾਸ ਲਈ ਫੰਡ ਇਕੱਠਾ ਕਰਨ ਦੇ ਸਮਰੱਥ ਕਰਦੇ ਹਨ।
  • ਇੰਕਲੂਯਨਰੀ ਜ਼ੋਨਿੰਗ: ਇੰਕਲੂਯਨਰੀ ਜ਼ੋਨਿੰਗ ਸਥਾਨਕ ਸਰਕਾਰਾਂ ਨੂੰ ਨਵੀਂ ਰੈਜ਼ਿਡੈਂਸ਼ੀਅਲ ਡਿਵੈਲਪਮੈਂਟ ਵਿੱਚ ਯੂਨਿਟਸ ਦੇ ਇੱਕ ਹਿੱਸੇ ਨੂੰ ਕਿਫ਼ਾਇਤੀ ਹਾਊਸਿੰਗ ਯੂਨਿਟਾਂ ਲਈ ਅਲਾਟ ਕਰਨ ਦੀ ਲੋੜ ਲਈ ਇਜਾਜ਼ਤ ਦਿੰਦੀ ਹੈ। ਇੰਕਲੂਯਨਰੀ ਜ਼ੋਨਿੰਗ ਲਾਗੂ ਕਰਨ ਲਈ:
    • ਸਥਾਨਕ ਸਰਕਾਰਾਂ ਨੂੰ ਸਲਾਹ-ਮਸ਼ਵਰਾ ਕਰਨ, ਵਿੱਤੀ ਸੰਭਾਵਨਾ ਦਾ ਵਿਸ਼ਲੇਸ਼ਣ ਕਰਨ ਅਤੇ ਸਭ ਤੋਂ ਤਾਜ਼ਾ ਰਿਹਾਇਸ਼ੀ ਲੋੜਾਂ ਦੀ ਰਿਪੋਰਟ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੋਵੇਗੀ
    • ਸਥਾਨਕ ਸਰਕਾਰਾਂ ਕਿਫ਼ਾਇਤੀ ਯੂਨਿਟਸ ਦੇ ਬਦਲੇ ਨਕਦ ਰਕਮ ਇਕੱਤਰ ਕਰ ਸਕਦੀਆਂ ਹਨ ਅਤੇ ਕਿਫ਼ਾਇਤੀ ਯੂਨਿਟਸ ਨੂੰ ਕਿਸੇ ਹੋਰ ਸਾਈਟ 'ਤੇ ਉਪਲਬਧ ਕਰਵਾਉਣ ਦੀ ਆਗਿਆ ਦੇ ਸਕਦੀਆਂ ਹਨ
  • ‘ਡੈਨਸਿਟੀ ਬੋਨਸ’ ਟੂਲ ਲਈ ਅੱਪਡੇਟ: ‘ਡੈਨਸਿਟੀ ਬੋਨਸ’ (ਅਜਿਹਾ ਬੋਨਸ ਜੋ ਡਿਵੈਲਪਰਾਂ ਲਈ ਪ੍ਰੋਤਸਾਹਨ ਵਜੋਂ ਜ਼ੋਨਿੰਗ ਕੋਡ ਦੀ ਇਜਾਜ਼ਤ ਤੋਂ ਇਲਾਵਾ ਵਿਕਾਸ ਦੀ ਇਜਾਜ਼ਤ ਦਿੰਦਾ ਹੈ) ਇੱਕ ਮੌਜੂਦਾ ਸਾਧਨ ਹੈ ਜਿਸ ਨੂੰ ਸਥਾਨਕ ਸਰਕਾਰਾਂ, ਕਿਸੇ ਡਿਵੈਲਪਰ ਨੂੰ ਕਿਫ਼ਾਇਤੀ ਰਿਹਾਇਸ਼ਾਂ ਜਾਂ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਬਦਲੇ ਉੱਚ ਘਣਤਾ ਬਣਾਉਣ ਦਾ ਵਿਕਲਪ ਪ੍ਰਦਾਨ ਕਰਨ ਲਈ ਵਰਤਦੀਆਂ ਹਨ।
    • ਇਸ ਟੂਲ ਨੂੰ ਇਸਦੀ ਵਰਤੋਂ ਵਿੱਚ ਸਪੱਸ਼ਟਤਾ ਅਤੇ ‘ਇੰਕਲੂਯਨਰੀ ਜ਼ੋਨਿੰਗ’ ਦੇ ਨਾਲ ਇਕਸਾਰਤਾ ਨੂੰ ਵਧਾਉਣ ਲਈ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮਲ ਹਨ: 
      • ਡੈਨਸਿਟੀ ਬੋਨਸ ਬਾਇ-ਲਾਅ ਨੂੰ ਵਿਕਸਤ ਕਰਨ ਜਾਂ ਸੋਧਣ ਵੇਲੇ ਸਥਾਨਕ ਸਰਕਾਰਾਂ ਨੂੰ ਸਲਾਹ-ਮਸ਼ਵਰਾ ਅਤੇ ਵਿੱਤੀ ਸੰਭਾਵਨਾ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਨੂੰ ਲਾਜ਼ਮੀ ਬਣਾਉਣਾ
      • ਸਥਾਨਕ ਸਰਕਾਰਾਂ ਡਿਵੈਲਪਰਾਂ ਨੂੰ ਸੁਵਿਧਾਵਾਂ ਜਾਂ ਕਿਫ਼ਾਇਤੀ ਰਿਹਾਇਸ਼ਾਂ ਦੇ ਬਦਲੇ ਨਕਦ ਰਕਮ ਪ੍ਰਦਾਨ ਕਰਕੇ ਜਾਂ ਕਿਸੇ ਹੋਰ ਸਾਈਟ 'ਤੇ ਕਿਫ਼ਾਇਤੀ ਰਿਹਾਇਸ਼ਾਂ ਬਣਾ ਕੇ ਡੈਨਸਿਟੀ ਬੋਨਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਆਗਿਆ ਦੇ ਸਕਦੀਆਂ ਹਨ
      • ਡੈਨਸਿਟੀ ਬੋਨਸ ਵਿਧਾਨ ਵਿੱਚ ਤਬਦੀਲੀਆਂ ਕਾਊਂਸਿਲ ਵਿੱਚ ਲੈਫਟੀਨੈਂਟ ਗਵਰਨਰ ਦੁਆਰਾ ਨਿਰਧਾਰਤ ਤਾਰੀਖ ਤੋਂ ਲਾਗੂ ਹੋਣਗੀਆਂ, ਜੋ 30 ਜੂਨ, 2025 ਨੂੰ ਜਾਂ ਉਸ ਤੋਂ ਬਾਅਦ ਹੋਣਾ ਲਾਜ਼ਮੀ ਹੈ। ਇਸ ਸਮੇਂ, ਸਾਰੇ ਮੌਜੂਦਾ ਡੈਨਸਿਟੀ ਬੋਨਸ ਬਾਇ-ਲਾਅਜ਼ ਲਈ ਨਵੀਆਂ ਵਿਧਾਨਕ ਲੋੜਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ, ਅਤੇ ਡੈਨਸਿਟੀ ਬੋਨਸ ਦੀ ਵਰਤੋਂ ਸਿਰਫ ਟ੍ਰਾਂਜ਼ਿਟ-ਕੇਂਦਰਿਤ ਖੇਤਰਾਂ ਵਿੱਚ ਘੱਟੋ ਘੱਟ ਸਵੀਕਾਰਯੋਗ ਘਣਤਾ ਦੇ ਉੱਪਰ ਕੀਤੀ ਜਾ ਸਕਦੀ ਹੈ
  • ਕਿਰਾਏਦਾਰਾਂ ਦੀ ਸੁਰੱਖਿਆ ਲਈ ਬਾਇ-ਲਾਅ: ਬਿੱਲ 16 ਮਿਊਂਨਿਸਿਪੈਲਿਟੀਆਂ ਨੂੰ ਕਿਰਾਏਦਾਰਾਂ ਦੀ ਸੁਰੱਖਿਆ ਲਈ ਬਾਇ-ਲਾਅ ਵਿਕਸਤ ਕਰਨ ਦਾ ਅਧਿਕਾਰ ਦਿੰਦਾ ਹੈ ਤਾਂ ਜੋ ਡਿਵੈਲਪਰਾਂ ਨੂੰ ਮੁੜ-ਵਿਕਾਸ (redevelopment) ਦੇ ਮਾਮਲਿਆਂ ਵਿੱਚ ਵਿਸਥਾਪਿਤ ਹੋਏ ਕਿਰਾਏਦਾਰਾਂ ਲਈ ਵਧੇਰੇ ਸਹਾਇਤਾ ਦੇਣਾ ਲਾਜ਼ਮੀ ਹੋਵੇ, ਜਿਸ ਵਿੱਚ ਵਿੱਤੀ ਸਹਾਇਤਾ, ਇੱਕ ਘਰ ਤੋਂ ਦੂਜੇ ਘਰ ਵਿੱਚ ਸ਼ਿਫਟ (moving) ਹੋਣ ਲਈ ਸਹਾਇਤਾ, ਜਾਂ ਕਿਸੇ ਹੋਰ ਇਮਾਰਤ ਦੇ ਮਾਲਕ ਨਾਲ ਨਵਾਂ ਕਿਰਾਏਦਾਰੀ ਸਮਝੌਤਾ ਕਰਨ ਦਾ ਅਧਿਕਾਰ ਸ਼ਾਮਲ ਹੋ ਸਕਦਾ ਹੈ।
  • ਸਾਈਟ-ਪੱਧਰੀ ਬੁਨਿਆਦੀ ਢਾਂਚਾ ਅਤੇ ਟ੍ਰਾਂਸਪੋਰਟੇਸ਼ਨ ਡਿਮਾਂਡ ਮੈਨੇਜਮੈਂਟ ਅਥੌਰਿਟੀਆਂ (Transportation Demand Management, TDM): ਬਿੱਲ 16 ਨਵੀਆਂ ਅਥੌਰਿਟੀਆਂ ਨੂੰ ਸੰਪੂਰਨ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਸੁਰੱਖਿਅਤ ਪ੍ਰਮੁੱਖ ਨਤੀਜੇ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
    • ਵਿਸਤ੍ਰਿਤ ਕਾਰਜ ਅਤੇ ਸੇਵਾਵਾਂ ਅਥੌਰਿਟੀਆਂ ਜੋ ਸਥਾਨਕ ਸਰਕਾਰਾਂ ਨੂੰ ਹੋਰ ਹਾਲਾਤਾਂ ਵਿੱਚ ਕੰਮਾਂ ਅਤੇ ਸੇਵਾਵਾਂ ਦੀ ਵਿਆਪਕ ਲੜੀ ਦੀ ਲੋੜ ਰੱਖਣ ਦੀ ਆਗਿਆ ਦਿੰਦੀਆਂ ਹਨ। ਉਦਾਹਰਨ ਲਈ, ਸਥਾਨਕ ਸਰਕਾਰਾਂ ਨੂੰ ਸਟ੍ਰੀਟ ਫਰਨੀਚਰ, ਸਟ੍ਰੀਟ ਲਾਈਟਾਂ ਅਤੇ ਹੋਰ ਬਹੁਤ ਕੁਝ ਦੀ ਜ਼ਰੂਰਤ ਹੋ ਸਕਦੀ ਹੈ।
    • ਟ੍ਰਾਂਸਪੋਰਟੇਸ਼ਨ ਡਿਮਾਂਡ ਮੈਨੇਜਮੈਂਟ (Transportation Demand Management, TDM) ਅਥੌਰਿਟੀਆਂ ਜੋ ਸਥਾਨਕ ਸਰਕਾਰਾਂ ਨੂੰ ਨਵੇਂ ਵਿਕਾਸ ਵਿੱਚ TDM ਉਪਾਵਾਂ ਨੂੰ ਪਰਿਭਾਸ਼ਿਤ ਕਰਨ ਅਤੇ ਲੋੜੀਂਦੇ ਕਰਨ ਦੀ ਆਗਿਆ ਦਿੰਦੀਆਂ ਹਨ। ਉਦਾਹਰਨ ਲਈ, ਇਸ ਵਿੱਚ ਚਾਰਜਿੰਗ ਸਟੇਸ਼ਨ ਜਾਂ ਬਾਈਕ ਪਾਰਕਿੰਗ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

ਟਿਕਾਊ ਕਮਿਊਨਿਟੀਆਂ ਦੇ ਨਿਰਮਾਣ ਲਈ ਸਥਾਨਕ ਸਰਕਾਰ ਦੇ ਨਵੇਂ ਸਾਧਨਾਂ ਬਾਰੇ ਹੋਰ ਜਾਣੋ।

 

ਉਸਾਰੀ ਦੇ ਖੇਤਰ ਵਿੱਚ ਦਫ਼ਤਰੀ ਢਿੱਲ ਨੂੰ ਘਟਾਉਣਾ  

ਬਿਲਡਿੰਗ ਪਰਮਿਟ ਪ੍ਰਕਿਰਿਆ ਹੋਰ ਸੌਖੀ ਹੈ ਅਤੇ ਘੱਟ ਲਾਗਤ ਨਾਲ ਇਮਾਰਤਾਂ ਦੀਆਂ ਵਧੇਰੇ ਕਿਸਮਾਂ ਬਣਾਈਆਂ ਜਾ ਸਕਦੀਆਂ ਹਨ।

ਇਹ ਕਿਵੇਂ ਕੰਮ ਕਰਦਾ ਹੈ

  • ਪਰਮਿਟ ਕਨੈਕਟ ਬੀ ਸੀ: ਬੀ.ਸੀ. ਸਰਕਾਰ ਇੱਕ ਨਵੀਂ ਤਾਲਮੇਲ ਵਾਲੀ ਪਹੁੰਚ ਨਾਲ ਰਿਹਾਇਸ਼ੀ ਵਿਕਾਸ ਪ੍ਰੋਜੈਕਟਾਂ ਨੂੰ ਆਸਾਨ ਬਣਾ ਰਹੀ ਹੈ।  
    • ਕੁਦਰਤੀ ਸਰੋਤਾਂ ਸੰਬੰਧੀ ਸੂਬਾਈ ਪਰਮਿਟਾਂ ਲਈ ਇੱਕ ਸਿੰਗਲ ਐਪਲੀਕੇਸ਼ਨ ਪੋਰਟਲ ਹੁਣ ਉਪਲਬਧ ਹੈ।
    • ਤੁਸੀਂ ਕੁਦਰਤੀ ਸਰੋਤਾਂ ਸੰਬੰਧੀ ਆਪਣੇ ਸਾਰੇ ਸੂਬਾਈ ਪਰਮਿਟਾਂ ਲਈ ਇੱਕੋ ਥਾਂ 'ਤੇ ਅਰਜ਼ੀ ਦੇ ਸਕਦੇ ਹੋ, ਜਿਸ ਨਾਲ ਤੁਹਾਨੂੰ ਲੋੜੀਂਦੇ ਪਰਮਿਟਾਂ ਦੀ ਪਛਾਣ ਕਰਨ, ਪਰਮਿਟ ਅਰਜ਼ੀਆਂ ਨੂੰ ਟਰੈਕ ਕਰਨ, ਅਤੇ ਤੁਹਾਨੂੰ ਵਿਸ਼ੇਸ਼ ਤੌਰ ‘ਤੇ ਲੋਕੇਸ਼ਨ-ਸੰਬੰਧਤ ਪਰਮਿਟ ਜਾਣਕਾਰੀ ਨਾਲ ਜੋੜਨ ਵਿੱਚ ਮਦਦ ਮਿਲ ਸਕਦੀ ਹੈ।
  • ਨਵਾਂ ਮਿਊਂਨਿਸਿਪਲ ਬਿਲਡਿੰਗ ਪਰਮਿਟ ਹੱਬ: ਨਵਾਂ ਬਿਲਡਿੰਗ ਪਰਮਿਟ ਹੱਬ ਤੁਹਾਨੂੰ ਬੀ.ਸੀ. ਭਰ ਦੇ ਅਧਿਕਾਰ ਖੇਤਰਾਂ ਵਿੱਚ ਇੱਕ ਸੁਚਾਰੂ ਅਤੇ ਮਿਆਰੀ ਪਹੁੰਚ ਰਾਹੀਂ ਬਿਲਡਿੰਗ ਪਰਮਿਟ ਅਰਜ਼ੀ ਜਮ੍ਹਾਂ ਕਰਨ ਵਿੱਚ ਮਦਦ ਕਰਦਾ ਹੈ।
    • ਇਹ ਟੂਲ ਤੁਹਾਨੂੰ ਬਿਲਡਿੰਗ ਪਰਮਿਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਵਿੱਚ ਸਹਾਇਤਾ ਦੇਣ ਲਈ ਸਥਾਨਕ ਸਰਕਾਰ ਅਤੇ ਫਰਸਟ ਨੇਸ਼ਨ ਜਾਣਕਾਰੀ ਨਾਲ ਜੋੜਦਾ ਹੈ।
    • ਇਹ ਤੁਹਾਨੂੰ ਲੋੜੀਂਦੀ ਬਿਲਡਿੰਗ ਪਰਮਿਟ ਜਾਣਕਾਰੀ ਨੂੰ ਆਸਾਨੀ ਨਾਲ ਅਪਲੋਡ ਕਰਨ, ਭਾਗ ਲੈਣ ਵਾਲੇ ਅਧਿਕਾਰ ਖੇਤਰਾਂ ਵਿੱਚ ਮਿਆਰੀ ਲੋੜਾਂ ਦੀ ਪਾਲਣਾ ਕਰਨ, ਅਤੇ ਬਿਲਡਿੰਗ ਪਰਮਿਟ ਅਰਜ਼ੀ ਜਮ੍ਹਾਂ ਕਰਨ ਲਈ ਸਧਾਰਣ ਹਦਾਇਤਾਂ ਦੀ ਪਾਲਣਾ ਕਰਨ ਦੇ ਯੋਗ ਬਣਾਉਂਦਾ ਹੈ।
    • ਤੁਸੀਂ ਇਸ ਸਮੇਂ ਰੀਜਨਲ ਡਿਸਟ੍ਰਿਕਟ ਔਫ ਕੋਵੀਚਨ ਵੈਲੀ, ਸਿਟੀ ਔਫ ਲੈਂਗਲੀ, ਕੌਰਪੋਰੇਸ਼ਨ ਔਫ ਦ ਸਿਟੀ ਔਫ ਨੌਰਥ ਵੈਨਕੂਵਰ, ਅਤੇ ਕੌਰਪੋਰੇਸ਼ਨ ਔਫ ਦ ਡਿਸਟ੍ਰਿਕਟ ਔਫ ਸੈਨਿਚ ਵਿੱਚ ਬਿਲਡਿੰਗ ਪਰਮਿਟ ਲਈ ਅਰਜ਼ੀਆਂ ਜਮ੍ਹਾਂ ਕਰ ਸਕਦੇ ਹੋ। ਇਸ ਸੂਚੀ ਵਿੱਚ ਹੋਰ ਥਾਂਵਾਂ ਜਲਦੀ ਆ ਰਹੀਆਂ ਹਨ।
  • ‘ਸਿੰਗਲ ਐਗਜ਼ਿਟ ਸਟੇਅਰ’ ਇਮਾਰਤਾਂ: ‘ਸਿੰਗਲ ਐਗਜ਼ਿਟ ਸਟੇਅਰ’ (ਐਮਰਜੈਂਸੀ ਦੀ ਸਥਿਤੀ ਵਿੱਚ ਇਮਾਰਤ ਤੋਂ ਸੁਰੱਖਿਅਤ ਢੰਗ ਨਾਲ ਨਿਕਲਣ ਲਈ ਪੌੜੀਆਂ) ਇਮਾਰਤਾਂ ਦੇ ਡਿਜ਼ਾਈਨ ਅਤੇ ਨਿਰਮਾਣ ਦੀ ਆਗਿਆ ਦੇਣ ਵਾਲੇ ਕੋਡ ਵਿੱਚ ਤਬਦੀਲੀਆਂ 27 ਅਗਸਤ, 2024 ਨੂੰ ਲਾਗੂ ਹੋਈਆਂ ਸਨ।
  • ਟ੍ਰਾਂਜ਼ਿਟ-ਕੇਂਦਰਿਤ ਵਿਕਾਸ: ਟ੍ਰਾਂਜ਼ਿਟ-ਕੇਂਦਰਿਤ ਵਿਕਾਸ (Transit Oriented Development, TOD) ਜ਼ਮੀਨ ਦੀ ਵਰਤੋਂ ਦੀ ਯੋਜਨਾਬੰਦੀ ਲਈ ਇੱਕ ਅਜਿਹੀ ਪਹੁੰਚ ਹੈ ਜੋ ਅਕਸਰ ਉੱਚ-ਘਣਤਾ, ਮਿਸ਼ਰਤ ਵਰਤੋਂ ਦੇ ਡਿਵੈਲਪਮੈਂਟ ਨੂੰ ਆਵਾਜਾਈ ਸੇਵਾਵਾਂ ਤੋਂ ਪੈਦਲ ਚੱਲਣ ਦੀ ਦੂਰੀ ਦੇ ਦਾਇਰੇ ਵਿੱਚ ਰੱਖਦੀ ਹੈ, ਅਤੇ ਆਮ ਤੌਰ 'ਤੇ ਰਿਹਾਇਸ਼ੀ, ਕਮਰਸ਼ੀਆਲ ਅਤੇ ਕਮਿਊਨਿਟੀ ਸੇਵਾਵਾਂ ਨੂੰ ਸ਼ਾਮਲ ਕਰਦੀ ਹੈ।  
    • ਬੀ.ਸੀ. ਵਿੱਚ 52 TOD ਖੇਤਰ ਨਿਰਧਾਰਤ ਕੀਤੇ ਗਏ ਹਨ, ਜਿੱਥੇ ਸਥਾਨਕ ਸਰਕਾਰਾਂ ਨੂੰ ਇਹ ਕਰਨਾ ਲਾਜ਼ਮੀ ਹੈ:
      • ਇਹ ਸੁਨਿਸ਼ਚਿਤ ਕਰਨਾ ਕਿ ਨਿਯਮਾਂ ਵਿੱਚ ਸੂਬੇ ਦੁਆਰਾ ਨਿਰਧਾਰਤ ਡੈਨਸਿਟੀ, ਸਾਈਜ਼ ਅਤੇ ਡਾਇਮੈਨਸ਼ਨ ਦੀ ਘੱਟੋ ਘੱਟ ਮਾਤਰਾ ਦੀ TOD ਖੇਤਰਾਂ ਵਿੱਚ ਆਗਿਆ ਹੈ।
      • ਔਫ-ਸਟ੍ਰੀਟ ਰਿਹਾਇਸ਼ਾਂ ਲਈ ਪਾਬੰਦੀਸ਼ੁਦਾ ‘ਪਾਰਕਿੰਗ ਮਿਨੀਮਮ’ (ਪਾਰਕਿੰਗ ਦੀਆਂ ਘੱਟੋ-ਘੱਟ ਲੋੜਾਂ) ਨੂੰ ਹਟਾਉਣਾ ਅਤੇ ਪਾਰਕਿੰਗ ਦੀ ਮਾਤਰਾ ਨੂੰ ਮਾਰਕਿਟ ਵਿੱਚ ਲੋੜ ਅਤੇ ਮੰਗ ਦੇ ਆਧਾਰ ‘ਤੇ ਨਿਰਧਾਰਤ ਕਰਨ ਦੀ ਆਗਿਆ ਦੇਣਾ।
      • ਜ਼ੋਨਿੰਗ ਬਾਇ-ਲਾਅਜ਼ ਦੀ ਯੋਜਨਾਬੰਦੀ ਦੇ ਸਮੇਂ ਜਾਂ ਸੋਧਣ ਵੇਲੇ ਸੂਬਾਈ ਨੀਤੀ ਮੈਨੂਅਲ ਵਿੱਚ ਮਾਰਗਦਰਸ਼ਨ ਅਤੇ ਵੇਰਵਿਆਂ 'ਤੇ ਵਿਚਾਰ ਕਰਨਾ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

‘ਨੌਨ-ਮਾਰਕਿਟ’ ਘਰਾਂ ਅਤੇ ਜ਼ਮੀਨ ਦੀ ਵਰਤੋਂ ਨਵੀਨਤਾਕਰੀ ਢੰਗ ਨਾਲ ਕਰਨ ਲਈ ਸਾਂਝੇਦਾਰੀ

ਵਧੇਰੇ ਕਿਫ਼ਾਇਤੀ ਘਰਾਂ ਦੇ ਨਿਰਮਾਣ ਅਤੇ ਸੰਚਾਲਨ ਲਈ ਬੀ ਸੀ ਹਾਊਸਿੰਗ ਰਾਹੀਂ ਭਾਈਵਾਲੀ।

ਇਹ ਕਿਵੇਂ ਕੰਮ ਕਰਦਾ ਹੈ

  • ਕਮਿਊਨਿਟੀ ਹਾਊਸਿੰਗ ਫੰਡ (CHF): CHF ਸਾਲ 2031-32 ਤੱਕ ਮੱਧ ਅਤੇ ਘੱਟ ਆਮਦਨ ਵਾਲੇ ਲੋਕਾਂ ਲਈ 20,000 ਤੋਂ ਵੱਧ ਕਿਫ਼ਾਇਤੀ ਕਿਰਾਏ ਦੇ ਘਰ ਬਣਾਉਣ ਲਈ $4.4 ਬਿਲੀਅਨ ਦਾ ਨਿਵੇਸ਼ ਹੈ। ਇਨ੍ਹਾਂ ਵਿਚੋਂ 13,000 ਤੋਂ ਵੱਧ ਘਰ ਸੂਬੇ ਭਰ ਵਿੱਚ ਬਣ ਕੇ ਤਿਆਰ ਹਨ ਜਾਂ ਉਨ੍ਹਾਂ ‘ਤੇ ਕੰਮ ਚੱਲ ਰਿਹਾ ਹੈ।
    • ਬੀ ਸੀ ਹਾਊਸਿੰਗ ਸਾਲ 2025 ਦੇ ਸ਼ੁਰੂ ਵਿੱਚ ਇੱਕ ਹੋਰ CHF RFP ਜਾਰੀ ਕਰਨ ਦਾ ਇਰਾਦਾ ਰੱਖਦਾ ਹੈ। ਔਪਰੇਟਰਾਂ/ਬਿਨੈਕਾਰਾਂ ਨੂੰ ਬੀ ਸੀ ਹਾਊਸਿੰਗ ਸਮੇਤ ਹੋਰ ਭਾਈਵਾਲਾਂ ਨਾਲ ਗੱਲਬਾਤ ਕਰਕੇ ਇਸ ਦੌਰ ਦੀ ਯੋਜਨਾਬੰਦੀ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
    • ਅਰਜ਼ੀਆਂ ਗੈਰ-ਮੁਨਾਫਾ, ਕੋ-ਔਪਰੇਟਿਵ ਅਤੇ ਮਿਊਂਨਿਸਿਪਲ ਹਾਊਸਿੰਗ ਉਪਲਬਧ ਕਰਵਾਉਣ ਵਾਲਿਆਂ, ਅਤੇ ਗੈਰ-ਮੁਨਾਫਾ ਸੁਸਾਇਟੀਆਂ, ‘ਇੰਡੀਜਨਸ’ (ਮੂਲ ਨਿਵਾਸੀ) ਗਰੁੱਪਾਂ, ਜਾਂ ਕੋ-ਔਪਰੇਟਿਵ ਅਤੇ ਮਿਊਂਨਿਸਿਪਲ ਹਾਊਸਿੰਗ ਉਪਲਬਧ ਕਰਵਾਉਣ ਵਾਲਿਆਂ ਦੀ ਤਰਫੋਂ ਅਰਜ਼ੀ ਦੇਣ ਵਾਲੇ ਪ੍ਰਾਈਵੇਟ ਭਾਈਵਾਲਾਂ ਲਈ ਖੁੱਲ੍ਹੀਆਂ ਹਨ।
  • ਸੁਪੋਰਟਿਵ ਹਾਊਸਿੰਗ ਫੰਡ (SHF): ਸੂਬੇ ਨੇ ਸਾਲ 2018 ਵਿੱਚ ਬੀ.ਸੀ. ਭਰ ਵਿੱਚ ‘ਸੁਪੋਰਟਿਵ ਹਾਊਸਿੰਗ’ (ਸਹਾਇਕ ਰਿਹਾਇਸ਼ਾਂ) ਦੇ ਪ੍ਰਬੰਧਨ ਲਈ ਫੰਡ ਦੇਣ ਲਈ SHF ਦੀ ਸਥਾਪਨਾ ਕੀਤੀ, ਜਿਸ ਨੇ 24/7 ਔਨਸਾਈਟ ਸਹਾਇਤਾ ਸੇਵਾਵਾਂ ਦੇ ਨਾਲ 5,700 ਸਹਾਇਕ ਰਿਹਾਇਸ਼ੀ ਯੂਨਿਟ ਉਪਲਬਧ ਕਰਵਾਉਣ ਲਈ $2.3 ਬਿਲੀਅਨ ਵਚਨਬੱਧ ਕੀਤੇ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

ਰੀਅਲ ਇਸਟੇਟ ਵਿੱਚ ਅਪਰਾਧਕ ਗਤੀਵਿਧੀਆਂ ਅਤੇ ਲੁਕਵੀਂ ਕਮਾਈ ਨੂੰ ਰੋਕਣਾ 

ਨਵੇਂ ਉਪਾਅ ਇਹ ਯਕੀਨੀ ਬਣਾਉਂਦੇ ਹਨ ਕਿ ਸਾਡੀ ਰੀਅਲ ਇਸਟੇਟ ਮਾਰਕਿਟ ਪਾਰਦਰਸ਼ੀ ਅਤੇ ਨਿਰਪੱਖ ਹੈ।

ਇਹ ਕਿਵੇਂ ਕੰਮ ਕਰਦਾ ਹੈ

  • ‘ਲੈਂਡ ਓਨਰ ਟ੍ਰਾਂਸਪੇਰੈਂਸੀ ਰਜਿਸਟਰੀ’: ਇਹ ਜਨਤਕ ਤੌਰ 'ਤੇ ਪਹੁੰਚਯੋਗ ਰਜਿਸਟਰੀ ਇੱਕ ਅਜਿਹਾ ਸਾਧਨ ਹੈ ਜੋ ਇਸ ਗੱਲ ਦੀ ਸਪੱਸ਼ਟ ਤਸਵੀਰ ਪ੍ਰਦਾਨ ਕਰਦਾ ਹੈ ਕਿ ਬੀ.ਸੀ. ਵਿੱਚ ਜ਼ਮੀਨ ਦੀ ਮਲਕੀਅਤ ਅਤੇ ਜ਼ਮੀਨ ਵਿੱਚ ਹਿੱਸਾ ਕੌਣ ਰੱਖਦਾ ਹੈ।
    • ‘ਲੈਂਡ ਓਨਰ ਟ੍ਰਾਂਸਪੇਰੈਂਸੀ ਐਕਟ’ ਅਨੁਸਾਰ ਰਿਪੋਰਟਿੰਗ ਸੰਸਥਾਵਾਂ (ਸੰਬੰਧਤ ਕੌਰਪੋਰੇਸ਼ਨਾਂ, ਟਰੱਸਟੀ ਅਤੇ ਭਾਈਵਾਲ) ਜੋ ਰੀਅਲ ਇਸਟੇਟ ਦੇ ਮਾਲਕ ਹਨ ਜਾਂ ਜ਼ਮੀਨ ਵਿੱਚ ਕੁਝ ਹੋਰ ਹਿੱਸਾ ਰੱਖਦੇ ਹਨ, ਨੂੰ ਇੱਕ ਪਾਰਦਰਸ਼ਤਾ ਰਿਪੋਰਟ ਦਾਇਰ ਕਰਨ ਦੀ ਲੋੜ ਹੁੰਦੀ ਹੈ, ਜਿਸ ਵਿੱਚ ਉਹ ‘ਲੈਂਡ ਓਨਰ ਟ੍ਰਾਂਸਪੇਰੈਂਸੀ ਰਜਿਸਟਰੀ’ ਨਾਲ ਉਨ੍ਹਾਂ ਮਾਲਕਾਂ ਦੀ ਪਛਾਣ ਕਰ ਸਕਣ ਜਿਨ੍ਹਾਂ ਨੂੰ ਕੋਈ ਫਾਇਦਾ ਮਿਲ ਰਿਹਾ ਹੋਵੇ।
    • ਸੂਬਾ ‘ਲੈਂਡ ਟਾਈਟਲ ਐਂਡ ਸਰਵੇ ਅਥੌਰਿਟੀ’ ਦੇ ਅੰਕੜਿਆਂ ਤੱਕ ਪਹੁੰਚ ਵਧਾਉਣ ਲਈ ਕੰਮ ਕਰਨਾ ਜਾਰੀ ਰੱਖ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਬੰਧਤ ਅਧਿਕਾਰੀਆਂ ਕੋਲ ਉਹ ਜਾਣਕਾਰੀ ਹੋਵੇ ਜੋ ਉਨ੍ਹਾਂ ਨੂੰ ਰੀਅਲ ਇਸਟੇਟ ਵਿੱਚ ਮਨੀ ਲਾਂਡਰਿੰਗ, ਟੈਕਸ ਦੀ ਚੋਰੀ ਅਤੇ ਹੋਰ ਅਪਰਾਧਾਂ ਦੀ ਜਾਂਚ ਕਰਨ, ਉਨ੍ਹਾਂ ਬਾਰੇ ਪਤਾ ਲਗਾਉਣ ਅਤੇ ਉਸ ਦੀ ਰੋਕਥਾਮ ਲਈ ਲੋੜੀਂਦੀ ਹੈ।
  • ਕੌਂਡੋ ਐਂਡ ਸਟ੍ਰੈਟਾ ਅਸਾਈਨਮੈਂਟ ਇੰਟੈਗ੍ਰਿਟੀ ਰਜਿਸਟਰ: ਬੀ.ਸੀ. ਦੀ ਰੀਅਲ ਇਸਟੇਟ ਮਾਰਕੀਟ ਨੂੰ ਲੋਕਾਂ ਲਈ ਵਧੇਰੇ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ, ‘ਕੌਂਡੋ ਐਂਡ ਸਟ੍ਰੈਟਾ ਅਸਾਈਨਮੈਂਟ ਇੰਟੈਗ੍ਰਿਟੀ ਰਜਿਸਟਰ’ (Condo and Strata Assignment Integrity Register) ਪ੍ਰੀ-ਸੇਲ ਕੌਂਡੋਜ਼ ਦੀਆਂ ਅਸਾਈਨਮੈਂਟਾਂ ਨੂੰ ਟਰੈਕ ਕਰਨ ਲਈ ਇੱਕ ਔਨਲਾਈਨ ਰਜਿਸਟਰ ਹੈ, ਜੋ ਫਿਰ ਬੀ.ਸੀ. ਸੂਬੇ, ਬੀ.ਸੀ. ਫ਼ਾਇਨੈਂਨਸ਼ੀਅਲ ਸਰਵਿਸਿਸ ਅਥੌਰਿਟੀ (BCFSA) ਅਤੇ ਕੈਨੇਡਾ ਰੈਵੇਨਿਊ ਏਜੰਸੀ (CRA) ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਵਧੇਰੇ ਜਾਣੋ

 

 * ਯੋਗਤਾ ਲਈ ਸਾਰੀਆਂ ਲੋੜਾਂ ਅਤੇ ਪ੍ਰੋਗਰਾਮ ਦੇ ਵੇਰਵਿਆਂ ਲਈ ਇਸ ਪੰਨੇ 'ਤੇ ਦਿੱਤੇ ਲਿੰਕਸ ਦੀ ਜਾਂਚ ਕਰੋ। (ਕੁਝ ਜਾਣਕਾਰੀ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ।) 



ਅੱਪਡੇਟ ਲਓ

ਉਸ ਕੰਮ ਬਾਰੇ ਅਪ-ਟੂ-ਡੇਟ ਰਹੋ ਜਿਸ ਰਾਹੀਂ ਅਸੀਂ ਲੋਕਾਂ ਨੂੰ ਇੱਕ ਕਿਫ਼ਾਇਤੀ ਘਰ ਖ਼ਰੀਦਣ ਦੇ ਸਮਰੱਥ ਬਣਾਉਣ ਵਿੱਚ ਮਦਦ ਕਰਨ ਲਈ ਕਰ ਰਹੇ ਹਾਂ, ਅਤੇ ਇਸ ਬਾਰੇ ਜਾਣੋ ਕਿ ਇਹ ਕਿਵੇਂ ਫਰਕ ਪਾ ਰਿਹਾ ਹੈ।