ਕੋਵਿਡ-19 ਲਈ ਟੀਕਾਕਰਣ ਕਿਵੇਂ ਕਰਾਈਏ

ਵੈਕਸੀਨ ਲੈਣਾ ਸੌਖਾ ਅਤੇ ਸੁਰੱਖਿਅਤ ਹੈ। ਇਸ ਗੱਲ ਨੂੰ ਬਾਕੀਆਂ ਨਾਲ ਸਾਂਝੀ ਕਰੋ ਅਤੇ ਆਪਣੇ ਪਰੀਵਾਰ ਅਤੇ ਦੋਸਤਾਂ ਨੂੰ ਟੀਕਾ ਲਗਵਾਉਣ ਵਿੱਚ ਸਹਾਇਤਾ ਕਰੋ।

ਆਖ਼ਰੀ ਅਪਡੇਟ: 17 ਜੂਨ, 2021

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ


ਤੁਸੀਂ ਟੀਕਾ ਲਗਵਾਉਣ ਤੋਂ ਸਿਰਫ ਤਿੰਨ ਕਦਮ ਦੂਰ ਹੋ

ਕਦਮ 1 : ਰਜਿਸਟਰ ਕਰੋ

ਰਜਿਸਟ੍ਰੇਸ਼ਨ ਫੋਨ ਦੁਆਰਾ, ਵਿਅਕਤੀਗਤ ਰੂਪ ਵਿੱਚ ਜਾਂ ਔਨਲਾਈਨ ਕੀਤੀ ਜਾ ਸਕਦੀ ਹੈ ਅਤੇ ਇਸ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ।

2009 ਜਾਂ ਇਸ ਤੋਂ ਪਹਿਲਾਂ ਪੈਦਾ ਹੋਇਆ ਹਰੇਕ ਵਿਅਕਤੀ (12+) ਹੁਣ ਯੋਗ ਹੈ। ਜਦੋਂ ਤੁਸੀਂ ਰਜਿਸਟਰ ਕਰਦੇ ਹੋ, ਤੁਹਾਨੂੰ ਇਕ ਕਨਫਰਮੇਸ਼ਨ ਨੰਬਰ ਮਿਲਦਾ ਹੈ। ਇਸ ਨੰਬਰ ਨੂੰ ਸੰਭਾਲ ਕੇ ਰੱਖੋ, ਆਪਣੀ ਅਪੌਇੰਟਮੈਂਟ ਬੁੱਕ ਕਰਨ ਲਈ ਤੁਹਾਨੂੰ ਇਸ ਦੀ ਲੋੜ ਪਵੇਗੀ।

 ਰਜਿਸਟਰ ਕਰੋ

ਕਦਮ 2 : ਅਪੌਇੰਟਮੈਂਟ ਬੁਕ ਕਰੋ 

ਔਨਲਾਈਨ ਜਾਂ ਫੋਨ ਰਾਹੀਂ ਅਪੌਇੰਟਮੈਂਟ ਬੁੱਕ ਕਰੋ, ਅਕਸਰ ਅਪੌਇੰਟਮੈਂਟ ਉਸੇ ਦਿਨ ਮਿਲ ਜਾਂਦੀ ਹੈ।

ਆਪਣੇ ਕਨਫਰਮੇਸ਼ਨ ਨੰਬਰ ਦੀ ਵਰਤੋਂ ਕਰਕੇ ਤੁਸੀਂ ਲੋਕੇਸ਼ਨ, ਤਰੀਕ ਅਤੇ ਸਮੇਂ ਦੀ ਚੋਣ ਕਰੋਗੇ।

ਜੇ ਲੋੜ ਹੋਵੇ, ਤੁਸੀਂ ਅਸਾਨੀ ਨਾਲ ਆਪਣੀ ਅਪੌਇੰਟਮੈਂਟ ਦਾ ਸਮਾਂ ਔਨਲਾਈਨ ਬਦਲ ਸਕਦੇ ਹੋ।

ਜੇ ਤੁਹਾਡੇ ਕੋਈ ਪ੍ਰਸ਼ਨ ਹੋਣ ਤਾਂ ਅਸੀਂ ਸਹਾਇਤਾ ਲਈ ਹਾਜ਼ਰ ਹਾਂ।

ਕਦਮ 3 : ਵੈਕਸੀਨ ਹਾਸਲ ਕਰੋ

ਆਪਣੀ ਵੈਕਸੀਨ ਖ਼ੁਰਾਕ ਹਾਸਲ ਕਰਨ ਲਈ ਟੀਕਾਕਰਣ ਕਲੀਨਿਕ ‘ਤੇ ਜਾਓ।

ਵੈਕਸੀਨ ਲੈਣ ਤੋਂ ਬਾਦ ਆਪਣਾ ਟੀਕਾਕਰਨ ਰਿਕਾਰਡ 48 ਘੰਟੇ ਔਨਲਾਈਨ ਚੈੱਕ ਕਰਨ ਲਈ ਆਪਣੇ ਬੀਸੀ ਸਰਵਿਸ ਕਾਰਡ ਦੀ ਵਰਤੋਂ ਕਰੋ।

ਤੁਹਾਡੀ ਪਹਿਲੀ ਖੁਰਾਕ ਤੋਂ ਲਗਭਗ 8 ਹਫਤਿਆਂ ਬਾਅਦ, ਤੁਸੀਂ ਆਪਣੀ ਦੂਜੀ ਖੁਰਾਕ ਲੈ ਸਕਦੇ ਹੋ।

ਮੈਂ ਬੀ.ਸੀ. ਤੋਂ ਬਾਹਰ ਟੀਕਾ ਲਗਵਾਇਆ ਸੀ।


ਰਜਿਸਟਰ ਕਿਵੇਂ ਕਰੀਏ

ਤੁਸੀਂ ਆਪਣੇ ਲਈ ਜਾਂ ਕਿਸੇ ਹੋਰ ਲਈ ਰਜਿਸਟਰ ਕਰ ਸਕਦੇ ਹੋ, ਜਿਵੇਂ ਕਿ ਮਾਪੇ ਜਾਂ ਦਾਦਾ-ਦਾਦੀ/ਨਾਨਾ- ਅਸੀਂ ਤੁਹਾਡੇ ਕੋਲੋਂ ਕਦੇ ਵੀ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ (SIN), ਡਰਾਈਵਰ ਲਾਈਸੈਂਸ ਨੰਬਰ ਜਾਂ ਬੈਂਕ ਅਤੇ ਕੈ੍ਰਡਿਟ ਕਾਰਡ ਦੇ ਵੇਰਵੇ ਨਹੀਂ ਪੁੱਛਾਂਗੇ।

ਸਭ ਤੋਂ ਤੇਜ਼ ਤਰੀਕਾ: ਪਰਸਨਲ ਹੈਲਥ ਨੰਬਰ ਨਾਲ ਅੰਗਰੇਜ਼ੀ ਵਿਚ ਔਨਲਾਈਨ ਰਜਿਸਟਰ ਕਰੋ

ਔਨਲਾਈਨ ਰਜਿਸਟਰ ਕਰੋ ਇਸ ਵਿਚ ਸਿਰਫ 2 ਮਿੰਟ ਲੱਗਦੇ ਹਨ।

ਔਨਲਾਈਨ ਰਜਿਸਟਰ ਕਰਨ ਲਈ, ਤੁਹਾਨੂੰ ਲਾਜ਼ਮੀ ਇਹ ਚੀਜ਼ਾਂ ਦੇਣੀਆਂ ਪੈਣਗੀਆਂ :

 • ਨਾਂ ਦਾ ਪਹਿਲਾ ਅਤੇ ਅੰਤਿਮ ਹਿੱਸਾ
 • ਜਨਮ ਦੀ ਤਾਰੀਖ਼
 • ਪੋਸਟਲ ਕੋਡ
 • ਪਰਸਨਲ ਹੈੱਲਥ ਨੰਬਰ
 • ਇੱਕ ਈਮੇਲ ਪਤਾ ਜਿਸ ਨੂੰ ਬਾਕਾਇਦਾ ਚੈੱਕ ਕੀਤਾ ਜਾਂਦਾ ਹੋਵੇ ਜਾਂ ਇੱਕ ਫ਼ੋਨ ਨੰਬਰ ਜਿਸ ‘ਤੇ ਟੈਕਸਟ ਮੈਸੇਜ ਪ੍ਰਾਪਤ ਕੀਤੇ ਜਾ ਸਕਣ

ਆਕਾਰ ਵੱਡਾ ਕਰਨ ਲਈ ਕਲਿੱਕ ਕਰੋ

ਤੁਹਾਨੂੰ ਆਪਣਾ ਪਰਸਨਲ ਹੈੱਲਥ ਨੰਬਰ ਆਪਣੇ ਬੀ ਸੀ ਡਰਾਈਵਰ ਲਾਈਸੈਂਸ ਜਾਂ ਬੀ ਸੀ ਸਰਵਿਸਜ਼ ਕਾਰਡ ਦੇ ਪਿਛਲੇ ਪਾਸੇ ਮਿਲ ਸਕਦਾ ਹੈ।


ਰਜਿਸਟਰੇਸ਼ਨ ਦੇ ਹੋਰ ਤਰੀਕੇ

ਅਨੁਵਾਦਕ ਨਾਲ ਫੋਨ ਤੇ ਰਜਿਸਟਰ ਕਰੋ

ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਵੈਕਸੀਨ ਲਵੇ, ਚਾਹੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ ਜਾਂ ਹੋਰ ਦਸਤਾਵੇਜ਼ ਨਹੀਂ ਵੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਜਾਂ ਨਹੀਂ। ਜੇ ਤੁਸੀਂ ਪਹਿਲੀ ਡੋਜ਼ ਕਿਸੇ ਹੋਰ ਲੋਕੇਸ਼ਨ ਤੇ ਲਈ ਹੈ, ਤਦ ਵੀ ਰਜਿਸਟਰ ਕਰੋ। ਤੁਹਾਡੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਕਦੇ ਵੀ ਹੋਰ ਏਜੰਸੀਆਂ ਜਾਂ ਸਰਕਾਰੀ ਵਿਭਾਗਾਂ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।

ਕਾਲ ਕਰੋ:  1-833-838-2323 | ਅਨੁਵਾਦਕ ਉਪਲਬਧ ਹਨ

ਹਫ਼ਤੇ ਦੇ ਸੱਤੇ ਦਿਨ, 7 ਵਜੇ ਸਵੇਰ ਤੋਂ 7 ਵਜੇ ਸ਼ਾਮ (ਪੈਸਿਫ਼ਿਕ ਟਾਈਮ)

ਬੋਲੇ ਲੋਕਾਂ ਲਈ ਟੈਲੀਫੋਨ ਨੰਬਰ: ਡਾਇਲ ਕਰੋ 711

ਅਨੁਵਾਦਕ ਨਾਲ ਫੋਨ ਤੇ ਰਜਿਸਟਰ ਕਰੋ

ਤੁਸੀਂ ਅਜਿਹੇ ਅਨੁਵਾਦਕ ਨਾਲ ਗੱਲ ਕਰ ਸਕੋਗੇ, ਜਿਹੜਾ: 

 • ਜੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ ਨਾ ਹੋਵੇ, ਉਹ ਤੁਹਾਡੇ ਲਈ ਨੰਬਰ ਬਣਾ ਸਕੇਗਾ
 • ਤੁਹਾਨੂੰ ਸਿਸਟਮ ਵਿਚ ਰਜਿਸਟਰ ਕਰ ਸਕੇਗਾ
 • ਤੁਹਾਡੀ ਅਪੌਇੰਟਮੈਂਟ ਬੁਕ ਕਰ ਸਕੇਗਾ

ਸਰਵਿਸ ਬੀ ਸੀ ਦਫ਼ਤਰ ਵਿਖੇ ਅੰਗਰੇਜ਼ੀ ਵਿਚ ਰਜਿਸਟਰ ਕਰੋ

ਤੁਸੀਂ ਸਾਰੇ ਸਰਵਿਸ ਬੀ ਸੀ ਦਫ਼ਤਰਾਂ ਵਿੱਚ ਨਿਜੀ ਤੌਰ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।

ਲੋਕੇਸ਼ਨ ਦੇ ਲਿਹਾਜ਼ ਨਾਲ ਦਫ਼ਤਰ ਦੇ ਸਮੇਂ ਵਿੱਚ ਅੰੰਤਰ ਹੋ ਸਕਦਾ ਹੈ। ਜਾਣ ਤੋਂ ਪਹਿਲਾਂ ਚੈੱਕ ਕਰ ਲਉ


ਵੈਕਸੀਨ ਕਲੀਨਿਕ ‘ਤੇ ਕੀ ਉਮੀਦ ਕੀਤੀ ਜਾਵੇ

ਅਸੀਂ ਸਲਾਹ ਦਿੰਦੇ ਹਾਂ ਕਿ ਕਲੀਨਿਕ ‘ਤੇ ਜਾਣ ਤੋਂ ਪਹਿਲਾਂ, ਤੁਸੀਂ COVID-19 vaccine safety from HealthlinkBC  ‘ਤੇ ਦਿੱਤੀ ਜਾਣਕਾਰੀ ਦੀ ਸਮੀਖਿਆ ਕਰੋ।

ਤਿਆਰੀ ਕਰ ਕੇ ਆਉ

ਆਪਣੀ ਅਪੌਇੰਟਮੈਂਟ ਲਈ ਤਿਆਰੀ ਕਰੋ:

 • ਵਰਤ ਰੱਖਣ ਦੀ ਲੋੜ ਨਹੀਂ। ਪਾਣੀ ਜ਼ਰੂਰ ਪੀਓ
 • ਆਪਣੀ ਬੁਕਿੰਗ ਕਨਫਰਮੇਸ਼ਨ ਅਤੇ ਫੋਟੋ ਆਈ ਡੀ ਲਿਆਓ
 • ਛੋਟੀ ਬਾਂਹ ਵਾਲੀ ਕਮੀਜ਼ ਅਤੇ ਮਾਸਕ ਪਹਿਨੋ। ਜੇ ਤੁਹਾਨੂੰ ਜ਼ਰੂਰਤ ਹੋਵੇ, ਤਾਂ ਤੁਹਾਨੂੰ ਇੱਕ ਮਾਸਕ ਮੁਹੱਈਆ ਕਰਾਇਆ ਜਾਏਗਾ 
 • ਆਪਣੀ ਅਪੌਇੰਟਮੈਂਟ ਲਈ ਤੈਅ ਸਮੇਂ ਤੋਂ ਕੁਝ ਮਿੰਟ ਪਹਿਲਾਂ ਪਹੁੰਚੋ

ਤੁਸੀਂ ਮਦਦ ਲਈ ਇੱਕ ਵਿਅਕਤੀ ਨੂੰ ਆਪਣੇ ਨਾਲ ਲਿਆ ਸਕਦੇ ਹੋ[

ਸਾਰੇ ਕਲੀਨਿਕਾਂ ਵਿੱਚ ਵੀਲ੍ਹਚੇਅਰ ਸਮੇਤ ਜਾਇਆ ਜਾ ਸਕਦਾ ਹੈ।

ਅਪੌਇੰਟਮੈਂਟ ਦੇ ਦੌਰਾਨ

ਟੀਕਾਕਰਣ ਕਲੀਨਿਕ ‘ਤੇ:

 • ਆਪਣੀ ਫੋਟੋ-ਆਈ ਡੀ ਅਤੇ ਬੁਕਿੰਗ ਕਨਫਰਮੇਸ਼ਨ ਨਾਲ ਚੈਕ-ਇਨ ਕਰੋ
 • ਤੁਹਾਨੂੰ ਵੈਕਸੀਨ ਦੀ ਖ਼ੁਰਾਕ ਮਿਲੇਗੀ
 • ਤੁਸੀਂ ਇੱਕ ਨਿਰੀਖਣ ਸਥਾਨ ਵਿੱਚ ਲਗਭਗ 15 ਮਿੰਟ ਲਈ ਉਡੀਕ ਕਰੋਗੇ

ਤੁਸੀਂ ਟੀਕਾ ਲਗਵਾਉਣ ਲਈ ਕਿਸੇ ਪ੍ਰਾਈਵੇਟ ਲੋਕੇਸ਼ਨ ਦੀ ਮੰਗ ਕਰ ਸਕਦੇ ਹੋ।

ਤੁਸੀਂ ਕੁੱਲ ਮਿਲਾ ਕੇ 30 ਤੋਂ 60 ਮਿੰਟ ਲਈ ਕਲੀਨਿਕ ‘ਤੇ ਮੌਜੂਦ ਰਹਿਣ ਦੀ ਉਮੀਦ ਕਰ ਸਕਦੇ ਹੋ।

ਆਪਣੀ ਅਪਾਇੰਟਮੈਂਟ ਤੋਂ ਬਾਦ ਬੀਸੀਸੀਡੀਸੀ ਤੋਂ ਕੋਵਿਡ-19 ਵੈਕਸੀਨੇਸ਼ਨ ਆਫਟਰਕੇਅਰ (PDF, 953KB) ਦੀ ਸਮੀਖਿਆ ਕਰੋ।  


​ਮੈਨੂੰ ਮਦਦ ਦੀ ਲੋੜ ਹੈ

ਆਪਣੀ ਅਪੌਇੰਟਮੈਂਟ ਦਾ ਸਮਾਂ ਬਦਲਣਾ ਅਸਾਨ ਹੈ ਅਤੇ ਇਹ ਦਿਨ ਦੇ 24 ਘੰਟੇ ਔਨਲਾਈਨ ਕੀਤਾ ਜਾ ਸਕਦਾ ਹੈ।

ਅਪੌਇੰਟਮੈਂਟ ਦਾ ਸਮਾਂ ਬਦਲੋ

ਨੋਟ: ਤੁਹਾਡੇ ਕੋਲ ਆਪਣਾ ਕਨਫਰਮੇਸ਼ਨ ਨੰਬਰ ਹੋਣਾ ਚਾਹੀਦਾ ਹੈ।

1-833-838-2323ਤੇ ਕਾਲ ਕਰੋ। ਕਾਲ ਸੈਂਟਰ ਟੀਮ ਤੁਹਾਡਾ ਨੰਬਰ ਲੱਭ ਸਕਦੀ ਹੈ।

ਦੁਬਾਰਾ ਰਜਿਸਟਰ ਨਾ ਕਰੋ।

1-833-838-2323ਤੇ ਕਾਲ ਕਰੋ। ਕਾਲ ਸੈਂਟਰ ਟੀਮ ਤੁਹਾਡੇ ਲਈ ਇਨਫਰਮੇਸ਼ਨ ਦਰੁਸਤ ਕਰ ਸਕਦੀ ਹੈ।

ਦੁਬਾਰਾ ਰਜਿਸਟਰ ਨਾ ਕਰੋ।

 

ਮੈਂ ਪਹਿਲੀ ਜਾਂ ਦੂਜੀ ਡੋਜ਼ (ਖੁਰਾਕ) ਕਿਸੇ ਹੋਰ ਸੂਬੇ ਜਾਂ ਮੁਲਕ ਵਿਚ ਲਈ

ਜੇ ਤੁਸੀਂ ਕੋਵਿਡ-19 ਟੀਕੇ ਦੀਆਂ ਇੱਕ ਜਾਂ ਦੋ ਖੁਰਾਕਾਂ ਕਿਸੇ ਦੂਸਰੇ ਸੂਬੇ ਜਾਂ ਦੇਸ਼ ਵਿੱਚ ਲਈਆਂ ਹਨ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ:

ਟੀਕਾਕਰਣ ਦਾ ਰਿਕਾਰਡ ਜਮ੍ਹਾਂ ਕਰੋ

 


ਮਦਦ ਦੀ ਲੋੜ ਹੈ?

ਗੈਰ ਸਿਹਤ ਜਾਣਕਾਰੀ ਅਤੇ ਸੇਵਾਵਾਂ  ਦੇ ਬਾਰੇ ਸਰਵਿਸ ਬੀ.ਸੀ. ਏਜੰਟ ਨਾਲ ਗੱਲ ਕਰੋ:

ਟੈਕਸਟ ਕਰੋ 1-604-630-0300

1-888-COVID19 ਤੇ ਕਾਲ ਕਰੋ

ਜਾਣਕਾਰੀ ਸਵੇਰੇ 7:30 ਵਜੇ ਤੋਂ ਸ਼ਾਮ 8 ਵਜੇ ਪੈਸਿਫਿਕ ਟਾਈਮ ਤਕ ਉਪਲਬਧ ਹੈ। ਸਟੈਂਡਰਡ ਮੈਸੇਜ ਅਤੇ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ।

ਪੂਰੇ ਬੀ.ਸੀ. ਵਿੱਚ ਬਹਿਰੇ ਲੋਕਾਂ ਲਈ ਟੈਲੀਫੋਨ

711 ਡਾਇਲ ਕਰੋ