ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ ਅਤੇ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਆਦਤਾਂ ਦਾ ਅਭਿਆਸ ਕਰੋ।
English | 繁體中文 | 简体中文 | Français | ਪੰਜਾਬੀ |فارسی | Tagalog | 한국어 | Español | عربى | Tiếng Việt | 日本語 | हिंदी | Українська | Русский
ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ
ਸਿਹਤਮੰਦ ਰਹਿਣ ਲਈ ਆਦਤਾਂ ਦੀ ਪਾਲਣਾ ਕਰਕੇ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ।
ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਆਪਣੇ ਟੀਕਾਕਰਣਾਂ ਨੂੰ ਤਾਜ਼ਾ ਰੱਖਣਾ ਮਹੱਤਵਪੂਰਨ ਹੈ। ਆਪਣੇ ਅੱਪਡੇਟ ਕੀਤੇ ਫਲੂ ਅਤੇ ਕੋਵਿਡ -19 ਵੈਕਸੀਨ ਇੱਕੋ ਸਮੇਂ ‘ਤੇ ਲਗਵਾਓ।
ਭਾਵੇਂ ਤੁਸੀਂ ਬਿਮਾਰ ਮਹਿਸੂਸ ਨਹੀਂ ਕਰਦੇ, ਇਹ ਯਾਦ ਰੱਖੋ:
ਟੀਕਾਕਰਣ ਕਰਵਾਉਣਾ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ ਅਤੇ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।
6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਇੱਕੋ ਸਮੇਂ 'ਤੇ ਇਨਫਲੂਐਂਜ਼ਾ (ਫਲੂ) ਅਤੇ ਅੱਪਡੇਟ ਕੀਤੀ ਗਈ ਕੋਵਿਡ-19 ਵੈਕਸੀਨ ਲਗਵਾ ਸਕਦਾ ਹੈ। ‘ਗੈਟ ਵੈਕਸੀਨੇਟਡ ਸਿਸਟਮ’ ਵਿੱਚ ਰਜਿਸਟਰਡ ਸਾਰੇ ਲੋਕਾਂ ਨੂੰ ਹੁਣ ਈਮੇਲ ਜਾਂ ਟੈਕਸਟ ਮੈਸੇਜ ਰਾਹੀਂ ਸੱਦੇ ਭੇਜ ਦਿੱਤੇ ਗਏ ਹਨ। ਸੱਦੇ ਵਿੱਚ ਤੁਹਾਡੀ ਕੋਵਿਡ -19 ਵੈਕਸੀਨ, ਤੁਹਾਡੀ ਇਨਫਲੂਐਂਜ਼ਾ ਵੈਕਸੀਨ, ਜਾਂ ਦੋਵੇਂ ਪ੍ਰਾਪਤ ਕਰਨ ਲਈ ਅਪੌਇੰਟਮੈਂਟ ਬੁੱਕ ਕਰਨ ਲਈ ਇੱਕ ਸਿੱਧਾ ਲਿੰਕ ਸ਼ਾਮਲ ਹੈ, ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਆਖਰੀ ਖੁਰਾਕ ਕਦੋਂ ਪ੍ਰਾਪਤ ਕੀਤੀ ਸੀ।
ਵੈਕਸੀਨ ਮੁਫਤ ਹਨ ਅਤੇ ਫਾਰਮੇਸੀਆਂ, ਹੈਲਥ ਅਥੌਰਿਟੀ ਕਲੀਨਿਕਾਂ ਅਤੇ ਕੁਝ ਪ੍ਰਾਇਮਰੀ-ਕੇਅਰ ਪ੍ਰਦਾਤਾਵਾਂ ਦੇ ਦਫਤਰਾਂ ਵਿੱਚ ਉਪਲਬਧ ਹਨ।
ਅਪੌਇੰਟਮੈਂਟ ਬੁੱਕ ਕਰਨ ਲਈ ਆਪਣਾ ਸੱਦਾ ਪ੍ਰਾਪਤ ਕਰਨ ਵਾਸਤੇ ‘ਗੈਟ ਵੈਕਸੀਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ।
ਤੁਸੀਂ ਇਸ ਸਮੇਂ ‘ਗੈਟ ਵੈਕਸੀਨੇਟਿਡ ਸਿਸਟਮ’ ਰਾਹੀਂ ਕੋਵਿਡ-19 ਅਤੇ ਫਲੂ ਲਈ ਟੀਕਾਕਰਣ ਬੁੱਕ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਪਣੀ ਵੈਕਸੀਨ ਦੀ ਅਪੌਇੰਟਮੈਂਟ ਤੈਅ ਕਰਨ ਵਿੱਚ ਮਦਦ ਦੀ ਲੋੜ ਹੈ, 1-833-838-2323 ‘ਤੇ ਕੌਲ ਕਰੋ
ਹਫ਼ਤੇ ਦੇ ਸੱਤ ਦਿਨ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। (25 ਦਸੰਬਰ, 26 ਦਸੰਬਰ ਅਤੇ 1 ਜਨਵਰੀ ਨੂੰ ਬੰਦ)
ਕਿਸੇ ਨਾਲ ਫ਼ੋਨ 'ਤੇ ਗੱਲ ਕਰੋ। 220+ ਭਾਸ਼ਾਵਾਂ ਵਿੱਚ ਮਦਦ ਲਓ, ਜਿਸ ਵਿੱਚ ਸ਼ਾਮਲ ਹਨ:
國粵語 | ਪੰਜਾਬੀ | عربى | Français | Español
ਹਫ਼ਤੇ ਦੇ ਸੱਤ ਦਿਨ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। (25 ਦਸੰਬਰ, 26 ਦਸੰਬਰ ਅਤੇ 1 ਜਨਵਰੀ ਨੂੰ ਬੰਦ)
ਜੇ ਆਪਣੇ ਕੋਵਿਡ-19 ਅਤੇ ਫਲੂ ਟੀਕਾਕਰਣ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ।
1-833-838-2323 ‘ਤੇ ਕੌਲ ਕਰੋਕੋਵਿਡ -19 ਜਾਂ ਫਲੂ ਨਾਲ ਸੰਬੰਧਿਤ ਸਵਾਲਾਂ ਬਾਰੇ ਕਿਸੇ ਸਰਵਿਸ ਬੀ ਸੀ ਏਜੰਟ ਨਾਲ ਗੱਲ ਕਰੋ।
ਟੈਕਸਟ: 1-604-630-0300 ਸਵੇਰੇ 7:30 ਵਜੇ ਤੋਂ ਸ਼ਾਮ 5 ਵਜੇ ਤੱਕ
ਕੈਨੇਡਾ ਅਤੇ USA ਤੋਂ ਬਾਹਰ: 1-604-681-4261