ਇਨਫਲੂਐਂਜ਼ਾ (ਫਲੂ) ਵੈਕਸੀਨ

Publication date: November 12, 2025

ਪੱਤਝੜ ਅਤੇ ਸਰਦੀਆਂ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਫਲੂ ਵੈਕਸੀਨ ਲੈਣੀ ਜ਼ਰੂਰੀ ਹੈ।

English | 繁體中文 | 简体中文 | Français | ਪੰਜਾਬੀ  | Tagalog

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ


ਸਾਹ ਦੀਆਂ ਬਿਮਾਰੀਆਂ ਦੇ ਮੌਸਮ ਲਈ ਇਨਫਲੂਐਂਜ਼ਾ ਟੀਕਾਕਰਣ

ਫਲੂ ਇੱਕ ਛੂਤਕਾਰੀ ਸਾਹ ਦੀ ਬਿਮਾਰੀ ਹੈ ਜੋ ਇਨਫਲੂਐਂਜ਼ਾ ਵਾਇਰਸਾਂ ਕਰਕੇ ਹੁੰਦੀ ਹੈ ਜੋ ਨੱਕ, ਗਲ਼ੇ, ਅਤੇ ਕਈ ਵਾਰ ਫੇਫੜਿਆਂ ਨੂੰ ਲਾਗ ਗ੍ਰਸਤ ਕਰਦੇ ਹਨ। ਇਹ ਹਲਕੀ ਤੋਂ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ, ਅਤੇ ਕਈ ਵਾਰ ਸਿਹਤ ਸੰਬੰਧੀ ਮੁਸ਼ਕਿਲਾਂ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਇਨਫਲੂਐਂਜ਼ਾ ਦੀ ਰੋਕਥਾਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹਰ ਸਾਲ ਇੱਕ ਵੈਕਸੀਨ ਲੈਣਾ ਹੈ। ਇਨਫਲੂਐਂਜ਼ਾ ਬਾਰੇ ਹੈਲਥਲਿੰਕ ਬੀ ਸੀ ਵਿਖੇ ਹੋਰ ਜਾਣੋ।

ਇਨਫਲੂਐਂਜ਼ਾ ਅਤੇ ਕੋਵਿਡ-19 ਟੀਕਾਕਰਣ ਲਈ ਬੁਕਿੰਗ ਲਿੰਕ ਵਾਲੀਆਂ ਸੂਚਨਾਵਾਂ 7 ਅਕਤੂਬਰ, 2025 ਤੋਂ ਨਵੰਬਰ ਤੱਕ ਜਾ ਰਹੀਆਂ ਹਨ ਅਤੇ ਇਹ ਉਨ੍ਹਾਂ ਸਾਰੇ ਵਿਅਕਤੀਆਂ ਲਈ ਹੋਣਗੀਆਂ ਜੋ 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ‘ਗੈੱਟ ਵੈਕਸੀਨੇਟਡ’ ਸਿਸਟਮ ਵਿੱਚ ਰਜਿਸਟਰਡ ਹਨ।

ਟੀਕਾਕਰਣ ਲਈ ਅਪੌਇੰਟਮੈਂਟਾਂ 14 ਅਕਤੂਬਰ, 2025 ਤੋਂ ਸ਼ੁਰੂ ਹੋਣਗੀਆਂ, ਸਭ ਤੋਂ ਪਹਿਲਾਂ ਉਹਨਾਂ ਲੋਕਾਂ ਲਈ ਜੋ ਗੰਭੀਰ ਬਿਮਾਰੀ ਦੇ ਸਭ ਤੋਂ ਵੱਧ ਜੋਖਮ ਵਿੱਚ ਹਨ।

6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਫਲੂ ਵੈਕਸੀਨ ਲੈ ਸਕਦਾ ਹੈ

6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬੀ.ਸੀ. ਵਸਨੀਕ ਪਤਝੜ ਅਤੇ ਸਰਦੀਆਂ ਵਿੱਚ ਇਨਫਲੂਐਂਜ਼ਾ ਵੈਕਸੀਨ ਮੁਫ਼ਤ ਲਗਵਾ ਸਕਦੇ ਹਨ।

ਹਾਲਾਂਕਿ ਕੋਈ ਵੀ ਇਨਫਲੂਐਂਜ਼ਾ ਨਾਲ ਬਿਮਾਰ ਹੋ ਸਕਦਾ ਹੈ, ਪਰ ਇਸ ਗੱਲ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਗੰਭੀਰ ਬਿਮਾਰੀ ਅਤੇ ਪੇਚੀਦਗੀਆਂ ਦੇ ਉੱਚ ਜੋਖਮ ਵਾਲੇ ਲੋਕਾਂ ਨੂੰ ਟੀਕਾ ਲਗਵਾਇਆ ਜਾਵੇ, ਜਿਸ ਵਿੱਚ ਸ਼ਾਮਲ ਹਨ:

  • 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗ
  • ਲੌਂਗ-ਟਰਮ ਕੇਅਰ ਵਿੱਚ ਜਾਂ ਅਸਿਸਟਿਡ ਲਿਵਿੰਗ ਵਿੱਚ ਜੀਵਨ ਬਸਰ ਕਰ ਰਹੇ ਕਿਸੇ ਵੀ ਉਮਰ ਦੇ ਲੋਕ
  • ਡਾਕਟਰੀ ਤੌਰ ‘ਤੇ ਕਮਜ਼ੋਰ (ਇਮਿਊਨੋਕੋਮਪ੍ਰੋਮਾਈਜ਼ਡ) ਜਾਂ ਕੋਈ ਲਾਇਲਾਜ (ਕਰੌਨਿਕ) ਬਿਮਾਰੀ ਵਾਲੇ ਲੋਕ
  • ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਇੰਡੀਜਨਸ ਲੋਕ
  • 6 ਮਹੀਨੇ ਤੋਂ 5 ਸਾਲ ਤੋਂ ਘੱਟ ਉਮਰ ਦੇ ਬੱਚੇ
  • ਉਹ ਲੋਕ ਜੋ ਗਰਭਵਤੀ ਹਨ

ਇਸ ਵੈਕਸੀਨ ਦੀ ਜ਼ੋਰਦਾਰ ਸਿਫਾਰਸ਼ ਉਨ੍ਹਾਂ ਲੋਕਾਂ ਲਈ ਵੀ ਕੀਤੀ ਜਾਂਦੀ ਹੈ ਜੋ ਉੱਚ ਜੋਖਮ ਵਾਲੇ ਲੋਕਾਂ ਵਿੱਚ ਵਾਇਰਸ ਨੂੰ ਫੈਲਾ ਸਕਦੇ ਹਨ ਅਤੇ ਉਹ ਜੋ ਜ਼ਰੂਰੀ ਭਾਈਚਾਰਕ ਸੇਵਾਵਾਂ ਉਪਲਬਧ ਕਰਦੇ ਹਨ ਜਿਵੇਂ ਕਿ ਫਰਸਟ ਰਿਸਪੌਂਡਰ।

ਮੌਸਮੀ ਇਨਫਲੂਐਂਜ਼ਾ ਵੈਕਸੀਨ ਦੀ ਯੋਗਤਾ (PDF, 134KB) ਬਾਰੇ ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੋਂ ਵਧੇਰੇ ਜਾਣਕਾਰੀ ਲਓ।

ਬਜ਼ੁਰਗਾਂ ਲਈ ਬਿਹਤਰ ਵੈਕਸੀਨ ਉਪਲਬਧ ਹਨ

ਹੋਰ ਮਜ਼ਬੂਤ ਇਮਿਊਨ ਸਿਸਟਮ ਬਣਾਉਣ ਵਿੱਚ ਮਦਦ ਕਰਨ ਲਈ, 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬਿਹਤਰ ਵੈਕਸੀਨ ਉਪਲਬਧ ਹਨ।

ਇਨਫਲੂਐਂਜ਼ਾ ਬੱਚਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ

ਛੋਟੇ ਬੱਚਿਆਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਵਧੇਰੇ ਖਤਰਾ ਹੈ। ਗੰਭੀਰ ਬਿਮਾਰੀ ਤੋਂ ਬਚਾਅ ਲਈ, ਹਰ ਸਾਲ ਆਪਣੇ ਬੱਚੇ ਦਾ ਟੀਕਾਕਰਣ ਕਰਵਾਓ।

ਤੁਹਾਡੇ ਬੱਚੇ ਨੂੰ ਫਲੂ ਵੈਕਸੀਨ ਉਸੇ ਸਮੇਂ ਲਗਵਾ ਲੈਣਾ ਸੁਰੱਖਿਅਤ ਹੈ ਜਦੋਂ ਉਸ ਨੂੰ ਹੋਰ ਵੈਕਸੀਨ ਲੱਗ ਰਹੀਆਂ ਹੁੰਦੀਆਂ ਹਨ।

ਵੈਕਸੀਨ ਆਮ ਤੌਰ 'ਤੇ ਹਰ ਸਾਲ ਪਤਝੜ ਵਿੱਚ 1 ਖੁਰਾਕ ਵਜੋਂ ਦਿੱਤੀ ਜਾਂਦੀ ਹੈ। 9 ਸਾਲ ਤੋਂ ਘੱਟ ਉਮਰ ਦੇ ਬੱਚੇ, ਜਿੰਨ੍ਹਾਂ ਨੇ ਕਦੇ ਵੀ ਫਲੂ ਵੈਕਸੀਨ ਨਹੀਂ ਲਈ, ਉਹਨਾਂ ਨੂੰ 2 ਖੁਰਾਕਾਂ ਦੀ ਲੋੜ ਹੈ, ਅਤੇ ਹਰ ਖੁਰਾਕ ਦੇ ਵਿਚਕਾਰ 4 ਹਫ਼ਤਿਆਂ ਦਾ ਸਮਾਂ ਹੋਣਾ ਚਾਹੀਦਾ ਹੈ। ਦੂਜੀ ਖੁਰਾਕ ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲੀ ਖੁਰਾਕ ਨਾਲੋਂ ਵਧਾਉਣ ਲਈ ਮਹੱਤਵਪੂਰਨ ਹੈ।

ਤੁਸੀਂ ਆਪਣੇ ਬੱਚੇ ਨੂੰ ਫਲੂ ਵੈਕਸੀਨ ਲਗਵਾਉਣਾ ਚਾਹੁੰਦੇ ਹੋ

ਇਸ ਪੱਤਝੜ ਅਤੇ ਸਰਦੀਆਂ ਵਿੱਚ ਆਪਣੇ ਬੱਚੇ ਨੂੰ ਫਲੂ ਵੈਕਸੀਨ ਲਗਵਾਉਣ ਲਈ ਤੁਹਾਡੇ ਕੋਲ ਕਈ ਵਿਕਲਪ ਹਨ। 

  • ਹੈਲਥ ਅਥੌਰਿਟੀ ਕਲੀਨਿਕ ਜਾਂ ਫਾਰਮੇਸੀ ‘ਤੇ ਅਪੌਇੰਟਮੈਂਟ ਬੁੱਕ ਕਰੋ
    • ਔਨਲਾਈਨ ‘ਗੈਟ ਵੈਕਸੀਨੇਟਡ’ ਬੁਕਿੰਗ ਲਿੰਕ ਦੀ ਵਰਤੋਂ ਕਰਦੇ ਹੋਏ ਜੋ ਤੁਹਾਡੇ ਬੱਚੇ ਲਈ ਤੁਹਾਨੂੰ ਈਮੇਲ ਜਾਂ ਟੈਕਸਟ ਮੈਸੇਜ ਰਾਹੀਂ ਮਿਲਿਆ ਹੈ।
    • 1-833-838-2323 'ਤੇ ਕਾਲ ਕਰੋ। ਅਸੀਂ ਅਗਲੀ ਉਪਲਬਧ ਅਪੌਇੰਟਮੈਂਟ ਲੈਣ ਵਿੱਚ ਤੁਹਾਡੀ ਮਦਦ ਕਰਾਂਗੇ
  • ਜੇ ਤੁਹਾਡੇ ਮੁੱਖ ਸਿਹਤ-ਸੰਭਾਲ ਪ੍ਰਦਾਨਕ ਵੱਲੋਂ ਇਨਫਲੂਐਂਜ਼ਾ ਟੀਕੇ ਲਗਾਏ ਜਾਂਦੇ ਹਨ, ਤਾਂ ਉਨ੍ਹਾਂ ਨਾਲ ਅਪੌਇੰਟਮੈਂਟ ਬੁੱਕ ਕਰੋ।

ਤੁਹਾਨੂੰ ਮਦਦ ਦੀ ਲੋੜ ਹੈ

 

ਤੁਸੀਂ ਕਦੇ ਪ੍ਰੋਵਿੰਸ਼ੀਅਲ ਗੈਟ ਵੈਕਸੀਨੇਟਿਡ ਸਿਸਟਮ ਨਾਲ ਰਜਿਸਟਰ ਨਹੀਂ ਕੀਤਾ

ਔਨਲਾਈਨ ਰਜਿਸਟਰ ਕਰੋ ਔਨਲਾਈਨ ਰਜਿਸਟਰ  ਕਰਨ ਲਈ ਤੁਹਾਨੂੰ ਪਰਸਨਲ ਹੈਲਥ ਨੰਬਰ (PHN) ਦੇਣਾ ਲਾਜ਼ਮੀ ਹੈ। ਹਰ ਬੀ.ਸੀ. ਨਿਵਾਸੀ ਜੋ ਮੈਡੀਕਲ ਸਰਵਿਸਿਜ਼ ਪਲਾਨ (MSP) ਵਿੱਚ ਦਰਜ ਹੈ, ਨੂੰ ਸਿਹਤ ਸੇਵਾਵਾਂ ਲਈ ਇੱਕ PHN ਦਿੱਤਾ ਜਾਂਦਾ ਹੈ। ਆਪਣਾ PHN ਆਪਣੇ ਡਰਾਈਵਰ ਲਾਈਸੈਂਸ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰ ਕਾਰਡ ਦੇ ਪਿੱਛੇ ਵੇਖੋ।

ਜੇ ਤੁਹਾਡੇ ਕੋਲ PHN ਨਹੀਂ ਹੈ, ਤਾਂ MSP ਦੇ ਦਫ਼ਤਰ ਨੂੰ ਕਾਲ ਕਰੋ: 604-683-7151 (ਵੈਨਕੂਵਰ ਤੋਂ) ਜਾਂ 1-800-663-7100 (ਬੀ.ਸੀ. ਦੇ ਹੋਰ ਇਲਾਕਿਆਂ ਤੋਂ ਟੋਲ-ਫ੍ਰੀ)।

 

 

ਤੁਹਾਨੂੰ ਨਿਜੀ ਸਿਹਤ ਜਾਣਕਾਰੀ ਅਤੇ ਸਲਾਹ ਦੀ ਲੋੜ ਹੈ

ਜੇ ਬੀ.ਸੀ. ਵਿੱਚ ਟੀਕਾਕਰਣ ਬਾਰੇ ਅਜੇ ਵੀ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਡਾਕਟਰ ਜਾਂ ਸਿਹਤ ਸੰਭਾਲ ਪ੍ਰਦਾਨਕ ਨਾਲ ਸਲਾਹ-ਮਸ਼ਵਰਾ ਕਰੋ।

ਜੇ ਤੁਹਾਡਾ ਕੋਈ ਫੈਮਿਲੀ ਡਾਕਟਰ ਨਹੀਂ ਹੈ, ਤਾਂ 811 'ਤੇ ਕਾਲ ਕਰੋ।

 

ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਲਈ ਮਦਦ ਦੀ ਲੋੜ ਹੈ 

ਕਾਲ ਕਰੋ: 1-833-838-2323 ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ। ਸਟੈਟ ਛੁੱਟੀਆਂ ‘ਤੇ ਬੰਦ | ਅਨੁਵਾਦਕ ਉਪਲਬਧ ਹਨ

 

ਤੁਸੀਂ ਬੀ.ਸੀ. ਦੇ ਵਸਨੀਕ ਨਹੀਂ ਹੋ

ਭਾਈਚਾਰੇ ਦੇ ਫਾਰਮਾਸਿਸਟ ਸਿਰਫ਼ ਉਹਨਾਂ ਬੀ.ਸੀ. ਨਿਵਾਸੀਆਂ ਨੂੰ ਟੀਕਾ ਲਗਾ ਸਕਦੇ ਹਨ ਜਿਨ੍ਹਾਂ ਕੋਲ ਪਰਸਨਲ ਹੈਲਥ ਨੰਬਰ (PHN) ਹੈ। ਗੈਰ-ਬੀ.ਸੀ. ਨਿਵਾਸੀ ਆਪਣੇ ਸਥਾਨਕ ਹੈਲਥ ਅਥੌਰਿਟੀ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰ ਸਕਦੇ ਹਨ ਜਾਂ ਟੀਕਾਕਰਣ ਦੀ ਅਪੌਇੰਟਮੈਂਟ ਬਾਰੇ ਪੁੱਛਣ ਲਈ ਬੀ.ਸੀ. ਵੈਕਸੀਨ ਲਾਈਨ 1-833-838-2323 (ਟੋਲ-ਫ੍ਰੀ) ‘ਤੇ ਕਾਲ ਕਰ ਸਕਦੇ ਹਨ।

ਜੇ ਆਪਣੇ ਫਲੂ ਟੀਕਾਕਰਣ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕਾਲ ਸੈਂਟਰ ਨੂੰ ਫ਼ੋਨ ਕਰੋ। ਜੇ ਇਸ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ ਕਿ ਤੁਹਾਨੂੰ ਵੈਕਸੀਨ ਕਦੋਂ ਲੈਣੀ ਚਾਹੀਦੀ ਹੈ।

ਕਾਲ ਕਰੋ: 1-833-838-2323

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ। ਸਟੈਟ ਛੁੱਟੀਆਂ ‘ਤੇ ਬੰਦ| ਅਨੁਵਾਦਕ ਉਪਲਬਧ ਹਨ

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261