ਟੀਕਾਕਰਣ ਦਾ ਪ੍ਰਮਾਣ

ਬੀ.ਸੀ ਵਿੱਚ ਸਮਾਗਮਾਂ, ਸੇਵਾਵਾਂ ਅਤੇ ਕਾਰੋਬਾਰਾਂ ਤੱਕ ਪਹੁੰਚ ਲਈ ਟੀਕਾਕਰਣ (ਵੈਕਸੀਨੇਸ਼ਨ) ਦੇ ਪ੍ਰਮਾਣ ਦੀ ਲੋੜ ਨਹੀਂ ਹੈ। ਤੁਹਾਨੂੰ ਅੰਤਰਰਾਸ਼ਟਰੀ ਸਫ਼ਰ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਪੈ ਸਕਦੀ ਹੈ।

English繁體中文 | 简体中文 | Français ਪੰਜਾਬੀ فارسی  | Tagalog 한국어 Español​​ | عربى  | Tiếng Việt 日本語 हिंदी

ਆਖਰੀ ਵਾਰ ਅੱਪਡੇਟ ਕੀਤਾ ਗਿਆ: 11 ਫਰਵਰੀ, 2023

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ


ਇਸ ਪੰਨੇ ‘ਤੇ:


ਕੈਨੇਡਾ ਵਿੱਚ ਸਫ਼ਰ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨਹੀਂ ਹੈ

ਤੁਹਾਨੂੰ ਇਹਨਾਂ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨਹੀਂ ਹੈ:

  • ਕੈਨੇਡਾ ਦਾਖਲ ਹੋਣ ਲਈ
  • ਹਵਾਈ ਜਹਾਜ਼ ਜਾਂ ਰੇਲ ਗੱਡੀ ਰਾਹੀਂ ਕੈਨੇਡਾ ਵਿੱਚ ਸਫ਼ਰ ਕਰਨ ਲਈ
  • ਕੈਨੇਡਾ ਦੇ ਕਿਸੇ ਹਵਾਈ ਅੱਡੇ 'ਤੇ ਕਿਸੇ ਅੰਤਰਰਾਸ਼ਟਰੀ ਫਲਾਈਟ ਵਿੱਚ ਸਵਾਰ ਹੋਣ ਲਈ

ਸਫ਼ਰ ਦੇ ਨਿਯਮ ਅਕਸਰ ਬਦਲਦੇ ਰਹਿੰਦੇ ਹਨ। ਸਫ਼ਰ ਕਰਨ ਤੋਂ ਪਹਿਲਾਂ, ਸਫ਼ਰ ਸੰਬੰਧੀ ਫੈਡਰਲ ਮਾਰਗ-ਦਰਸ਼ਨ ਦੀ ਜਾਂਚ ਕਰੋ।

ਕੈਨੇਡਾ ਤੋਂ ਬਾਹਰ ਤੁਹਾਨੂੰ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਹੋ ਸਕਦੀ ਹੈ

ਤੁਹਾਨੂੰ ਕੁਝ ਹੋਰ ਦੇਸ਼ਾਂ ਵਿੱਚ ਦਾਖਲ ਹੋਣ ਲਈ ਟੀਕਾਕਰਣ ਦਾ ਪ੍ਰਮਾਣ ਦਿਖਾਉਣ ਦੀ ਲੋੜ ਹੋ ਸਕਦੀ  ਹੈ। ਸਫ਼ਰ ਕਰਨ ਤੋਂ ਪਹਿਲਾਂ, ਦਾਖਲ ਹੋਣ ਦੀਆਂ ਲੋੜਾਂ ਦੀ ਸਮੀਖਿਆ ਕਰੋ।

ਟੀਕਾਕਰਣ ਦਾ ਪ੍ਰਮਾਣ ਪ੍ਰਾਪਤ ਕਰਨ ਲਈ ਤੁਹਾਨੂੰ ਵੈਕਸੀਨ ਦੀਆਂ ਘੱਟੋ ਘੱਟ 2 ਖੁਰਾਕਾਂ ਦੀ ਲੋੜ ਹੈ। ਤੁਹਾਨੂੰ ਆਪਣੇ ਵੈਕਸੀਨਾਂ ਬਾਰੇ ਅੱਪ-ਟੂ-ਡੇਟ ਰਹਿਣਾ ਚਾਹੀਦਾ ਹੈ, ਜਿਸ ਵਿੱਚ ਬੂਸਟਰ ਖੁਰਾਕਾਂ ਵੀ ਸ਼ਾਮਲ ਹਨ।


ਕੋਵਿਡ-19 ਦਾ ਟੀਕਾਕਰਣ ਦਾ ਆਪਣਾ ਕਨੇਡੀਅਨ ਪ੍ਰਮਾਣ ਪ੍ਰਾਪਤ ਕਰੋ

ਹੋ ਸਕਦਾ ਹੈ ਕਿ 6 ਮਹੀਨਿਆਂ ਤੋਂ ਵੱਧ ਸਮਾਂ ਪਹਿਲਾਂ ਡਾਊਨਲੋਡ ਕੀਤੇ QR ਕੋਡ ਦੀ ਸਹੀ ਤਰ੍ਹਾਂ ਪੁਸ਼ਟੀ ਨਾ ਕੀਤੀ ਜਾ ਸਕੇ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਇੱਕ ਵੈਧ QR ਕੋਡ ਹੈ, ਟੀਕਾਕਰਣ ਦੇ ਆਪਣੇ ਪ੍ਰਮਾਣ ਦੀ ਇੱਕ ਨਵੀਂ ਕਾਪੀ ਡਾਊਨਲੋਡ ਕਰੋ।

ਕੋਵਿਡ-19 ਦਾ ਟੀਕਾਕਰਣ ਦਾ ਤੁਹਾਡਾ ਕਨੇਡੀਅਨ ਪ੍ਰਮਾਣ ਹੈਲਥ ਗੇਟਵੇਅ ਰਾਹੀਂ ਉਪਲਬਧ ਹੈ। ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਟੀਕਾਕਰਣ ਦੇ ਪ੍ਰਮਾਣ ਨੂੰ ਡਾਊਨਲੋਡ ਕਰ ਸਕਦੇ ਹੋ, ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ।

ਟੀਕਾਕਰਣ ਦਾ ਪ੍ਰਮਾਣ ਪ੍ਰਾਪਤ ਕਰੋ ਟੀਕਾਕਰਣ ਦਾ ਪ੍ਰਮਾਣ ਮੁਫ਼ਤ ਹੈ। ਜੇ ਕੋਈ ਤੁਹਾਨੂੰ ਭੁਗਤਾਨ ਕਰਨ ਲਈ ਕਹਿ ਰਿਹਾ ਹੈ, ਤਾਂ ਇਹ ਇੱਕ ਸਕੈਮ ਹੈ।

ਕੋਵਿਡ-19 ਦੇ ਟੀਕਾਕਰਣ ਦੇ ਕਨੇਡੀਅਨ ਪ੍ਰਮਾਣ ਦੀ ਵਰਤੋਂ ਕਰਨਾ

ਜਦੋਂ ਤੁਸੀਂ ਆਪਣਾ ਟੀਕਾਕਰਣ ਦਾ ਪ੍ਰਮਾਣ ਦਿਖਾਉਂਦੇ ਹੋ, ਤਾਂ ਤੁਹਾਨੂੰ ਇੱਕ ਵੈਧ ਸਰਕਾਰੀ ਫੋਟੋ ਆਈ.ਡੀ. ਦੀ ਵੀ ਲੋੜ ਹੁੰਦੀ ਹੈ।

ਤੁਹਾਡੀ ਆਈ.ਡੀ. ਉੱਤੇ ਦਿੱਤਾ ਨਾਮ ਟੀਕਾਕਰਣ ਦੇ ਪ੍ਰਮਾਣ 'ਤੇ ਦਿੱਤੇ ਨਾਮ ਨਾਲ ਮੇਲ ਖਾਣਾ ਲਾਜ਼ਮੀ ਹੈ।

ਜੇ ਤੁਸੀਂ ਟੀਕਾਕਰਣ ਦੇ ਆਪਣੇ ਪ੍ਰਮਾਣ ਤੱਕ ਪਹੁੰਚ ਕਰਨ ਜਾਂ ਡਾਊਨਲੋਡ ਕਰਨ ਦੇ ਅਯੋਗ ਹੋ, ਤਾਂ ਇਹ ਪਤਾ ਲਗਾਓ ਕਿ ਮਦਦ ਕਿਵੇਂ ਪ੍ਰਾਪਤ ਕਰਨੀ ਹੈ


ਕਾਰੋਬਾਰਾਂ ਲਈ ਜਾਣਕਾਰੀ

ਬੀ.ਸੀ. ਵਿੱਚ ਸਮਾਗਮਾਂ, ਸੇਵਾਵਾਂ ਜਾਂ ਕਾਰੋਬਾਰਾਂ ਲਈ ਟੀਕਾਕਰਣ ਦੇ ਪ੍ਰਮਾਣ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈ।

ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਤੁਹਾਡਾ ਕਾਰੋਬਾਰ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦਾ ਹੈ। ਜੇਕਰ ਤੁਸੀਂ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਹ ਧਿਆਨ ਨਾਲ ਅਤੇ ਸਾਰੇ ਸੰਬੰਧਿਤ ਕਾਨੂੰਨਾਂ ਦੀ ਪਾਲਣਾ ਕਰਦਿਆਂ ਹੋਇਆ ਕਰਨਾ ਚਾਹੀਦਾ ਹੈ। ਤੁਸੀਂ ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਦੀ ਵਰਤੋਂ ਵੀ ਜਾਰੀ ਰੱਖ ਸਕਦੇ ਹੋ।

ਗਾਹਕ ਦੇ QR ਕੋਡ ਨੂੰ ਸਕੈਨ ਕਰੋ

ਤੁਸੀਂ ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਦੀ ਵਰਤੋਂ ਕਰ, ਗਾਹਕਾਂ ਦੇ QR ਕੋਡ ਨੂੰ ਸਕੈਨ ਕਰਕੇ, ਵਿਅਕਤੀ ਦੇ ਟੀਕਾਕਰਣ ਦੇ ਪ੍ਰਮਾਣ ਦੀ ਪੁਸ਼ਟੀ ਕਰ ਸਕਦੇ ਹੋ। QR ਕੋਡ ਉਨ੍ਹਾਂ ਦੇ ਫੋਨ ਜਾਂ ਪੇਪਰ ‘ਤੇ ਹੋਵੇਗਾ। ਤੁਸੀਂ ਇਨ੍ਹਾਂ ਨੂੰ ਸਕੈਨ ਕਰ ਸਕਦੇ ਹੋ:

QR ਕੋਡ ਇੱਕ ਚੌਰਸ ਆਕਾਰ ਦਾ ਚਿੱਤਰ ਹੁੰਦਾ ਹੈ ਅਤੇ ਇਹ ਇੱਕ ਕਿਸਮ ਦਾ ਬਾਰ ਕੋਡ ਹੁੰਦਾ ਹੈ ਜੋ ਕਿ ਡਿਜੀਟਲ ਡਿਵਾਈਸਾਂ ਦੁਆਰਾ ਪੜ੍ਹਿਆ ਜਾ ਸਕਦਾ ਹੈ। ਫੈਡਰਲ ਸਰਕਾਰ ਦੀ ਲੋੜ ਮੁਤਾਬਕ, ਬੀ.ਸੀ. SMART (ਸਮਾਰਟ) ਹੈਲਥ ਕਾਰਡ QR ਕੋਡ ਫੌਰਮੈਟ ਦੀ ਵਰਤੋਂ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕੋਡ ਘੱਟ ਤੋਂ ਘੱਟ ਜਾਣਕਾਰੀ ਸਟੋਰ ਕਰਦਾ ਹੈ ਅਤੇ ਹੋਰ ਸਿਹਤ ਰਿਕੌਰਡਾਂ ਨਾਲ ਜੁੜਿਆ ਨਹੀਂ ਹੈ।

ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ

ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਐਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ  ਐਪ ਮੁਫਤ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਸਮਾਰਟਫੋਨ ਅਤੇ ਟੈਬਲੇਟ ਤੇ ਕੰਮ ਕਰਦੀ ਹੈ।

ਜਦੋਂ ਡਾਉਨਲੋਡ ਪੂਰਾ ਹੋ ਜਾਂਦਾ ਹੈ, ਤੁਸੀਂ ਐਪ ਨੂੰ ਔਫਲਾਈਨ ਵਰਤ ਸਕਦੇ ਹੋ। QR ਕੋਡ ਨੂੰ ਸਕੈਨ ਕਰਨ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੈ। ਤੁਹਾਨੂੰ ਐਪ ਨੂੰ ਆਪਣੇ ਡਿਵਾਈਸ ਦੇ ਕੈਮਰੇ ਤੱਕ ਐਕਸੈਸ (ਪਹੁੰਚ ਲਈ ਆਗਿਆ) ਦੇਣੀ ਪਏਗੀ।

QR ਕੋਡ ਇੱਕ ਨਿੱਜੀ ਦਸਤਾਵੇਜ਼ ਹੈ। ਤੁਸੀਂ ਕਿਸੇ ਗਾਹਕ ਦੇ ਟੀਕਾਕਰਣ ਦੇ ਪ੍ਰਮਾਣ ਦੀ ਫੋਟੋ ਨਹੀਂ ਲੈ ਸਕਦੇ, ਚਾਹੇ ਉਹ ਸਹਿਮਤੀ ਦੇ ਦੇਣ। ਜੇ ਕੋਈ ਗਾਹਕ ਪ੍ਰਾਈਵੇਸੀ ਬਾਰੇ ਚਿੰਤਤ ਹੈ, ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ:

  • ਬੀਸੀ ਵੈਕਸੀਨ ਕਾਰਡ ਵੈਰੀਫਾਈਰ ਐਪ ਕੋਈ ਡੇਟਾ ਸਟੋਰ ਨਹੀਂ ਕਰਦੀ
  • QR ਕੋਡ ਵਿੱਚ ਟੀਕਾਕਰਣ ਰਿਕੌਰਡ ਦੀ ਪੁਸ਼ਟੀ ਕਰਨ ਲਈ ਲੋੜੀਂਦੀ ਘੱਟੋ ਘੱਟ ਜਾਣਕਾਰੀ ਹੁੰਦੀ ਹੈ
  • ਟੀਕਾਕਰਣ ਦੇ ਪ੍ਰਮਾਣ ਦਾ ਸਿਸਟਮ ਕਿਸੇ ਹੋਰ ਸਿਹਤ ਰਿਕੌਰਡਾਂ ਨਾਲ ਜੁੜਿਆ ਨਹੀਂ ਹੈ

ਮੈਨੂੰ ਮਦਦ ਦੀ ਲੋੜ ਹੈ

ਜੇ ਤੁਹਾਨੂੰ ਵਧੇਰੇ ਜਾਣਕਾਰੀ ਦੀ ਲੋੜ ਹੈ ਜਾਂ ਟੀਕਾਕਰਣ ਦੇ ਪ੍ਰਮਾਣ ਬਾਰੇ ਸਵਾਲ ਹਨ, ਤਾਂ ਕਿਸੇ ਫ਼ੋਨ ਏਜੰਟ ਨਾਲ ਗੱਲ ਕਰੋ।

ਕਾਲ: 1-833-838-2323  ਅਨੁਵਾਦਕ ਉਪਲਬਧ ਹਨ | ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ 

ਕੈਨੇਡਾ ਤੋਂ ਬਾਹਰ ਅਤੇ ਯੂ.ਐਸ.ਏ. : 1-604-681-4261