ਆਪਣੀ ਬੂਸਟਰ ਡੋਜ਼ ਪ੍ਰਾਪਤ ਕਰੋ

ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਤੋਂ ਸ਼ੁਰੂ ਕਰ ਕੇ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ-19 ਟੀਕੇ ਦੀ ਬੂਸਟਰ ਡੋਜ਼ ਲਗਵਾਉਣ ਲਈ ਸੱਦਾ ਦਿੱਤਾ ਜਾਏਗਾ।

English繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी

ਆਖਰੀ ਵਾਰ ਅੱਪਡੇਟ ਕੀਤਾ ਗਿਆ: 29 ਨਵੰਬਰ, 2021

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ 'ਤੇ:


ਤੁਹਾਨੂੰ ਬੂਸਟਰ ਡੋਜ਼ ਦੀ ਲੋੜ ਕਿਉਂ ਹੈ

ਬੂਸਟਰ ਡੋਜ਼ ਵੈਕਸੀਨ ਦਾ ਇੱਕ ਵਾਧੂ ਟੀਕਾ ਹੈ ਜੋ ਤੁਹਾਨੂੰ ਕੋਵਿਡ-19 ਦੇ ਵਿਰੁੱਧ ਲੰਬੀ ਸੁਰੱਖਿਆ ਪ੍ਰਦਾਨ ਕਰਦਾ ਹੈ। ਜਦੋਂ ਤੁਹਾਨੂੰ ਬੂਸਟਰ ਡੋਜ਼ ਮਿਲਦੀ ਹੈ, ਤਾਂ ਤੁਸੀਂ ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਰੱਖਿਆ ਕਰਨ ਵਿੱਚ ਮਦਦ ਕਰ ਰਹੇ ਹੋ।

ਸਾਰੇ ਬੂਸਟਰ ਡੋਜ਼ mRNA ਵੈਕਸੀਨ ਹੋਣਗੇ

ਤੁਹਾਨੂੰ ਆਪਣੇ ਬੂਸਟਰ ਡੋਜ਼ ਵਜੋਂ ਮੌਡਰਨਾ ਜਾਂ ਫਾਈਜ਼ਰ (mRNA) ਵੈਕਸੀਨ ਮਿਲੇਗੀ। ਇਹ ਵੈਕਸੀਨਾਂ ਆਪਸ ਵਿੱਚ ਬਦਲੀਆਂ ਜਾ ਸਕਦੀਆਂ ਹਨ।

ਜੇ ਤੁਹਾਨੂੰ ਆਪਣੀ ਪਹਿਲੀ ਜਾਂ ਦੂਜੀ ਡੋਜ਼ ਵਜੋਂ ਐਸਟ੍ਰਾ-ਜ਼ੈਨੇਕਾ ਵੈਕਸੀਨ ਮਿਲੀ ਸੀ, ਤਾਂ ਤੁਹਾਨੂੰ ਬੂਸਟਰ ਡੋਜ਼ ਲਈ ਮੌਡਰਨਾ ਜਾਂ ਫਾਈਜ਼ਰ ਮਿਲੇਗੀ।

ਤੁਹਾਨੂੰ ਬੂਸਟਰ ਡੋਜ਼ ਕਦੋਂ ਮਿਲ ਸਕਦੀ ਹੈ

ਤੁਹਾਨੂੰ ਬੂਸਟਰ ਡੋਜ਼ ਮਿਲਣ ਦਾ ਸਮਾਂ ਤੁਹਾਡੇ ਕੋਵਿਡ-19 ਨਾਲ ਬਿਮਾਰ ਹੋਣ ਦੇ ਜੋਖਮ 'ਤੇ, ਤੁਹਾਡੀ ਉਮਰ ਅਤੇ ਦੁਜੀ ਡੋਜ਼ ਲੈਣ ਤੋਂ ਬਾਦ ਲੰਘ ਚੁੱਕੇ ਸਮੇਂ 'ਤੇ ਅਧਾਰਿਤ ਹੈ।

ਜਦੋਂ ਤੁਸੀਂ ਯੋਗ ਹੋ ਜਾਂਦੇ ਹੋ, ਤਾਂ ਫਿਰ ਤੁਸੀਂ ਯੋਗ ਹੀ ਰਹਿੰਦੇ ਹੋ। ਤੁਸੀਂ ਬੂਸਟਰ ਡੋਜ਼ ਲੈਣ ਦਾ ਮੌਕਾ ਗਵਾਓਗੇ ਨਹੀਂ।


ਨਵੰਬਰ 2021 ਤੋਂ ਜਨਵਰੀ 2022: ਮੁੱਖ ਤਰਜੀਹੀ ਵਾਲੇ ਗਰੁੱਪ 

70+ ਸੀਨੀਅਰ (ਬਜ਼ੁਰਗ)

ਤੁਹਾਨੂੰ ਬੂਸਟਰ ਡੋਜ਼ ਲੈਣ ਲਈ ਅਪੌਇੰਟਮੈਂਟ ਬੁੱਕ ਕਰਵਾਉਣ ਲਈ ਸੱਦਾ ਦਿੱਤਾ ਜਾਏਗਾ।

ਸੱਦੇ ਜੋਖਮ, ਉਮਰ ਦਾ ਸਮੂਹ (ਸਭ ਤੋਂ ਵੱਧ ਉਮਰ ਤੋਂ ਘੱਟ ਉਮਰ ਵੱਲ ਜਾਂਦਿਆਂ ਅਤੇ ਜਨਮ ਦੇ ਸਾਲ ਦੇ ਅਧਾਰ 'ਤੇ) ਅਤੇ ਦੁਜੀ ਡੋਜ਼ ਲੈਣ ਦੀ ਤਰੀਖ ਦੇ ਅਧਾਰ 'ਤੇ ਭੇਜੇ ਜਾਣਗੇ।

ਯੋਗਤਾ

  • 1951 ਜਾਂ ਇਸ ਤੋਂ ਪਹਿਲਾਂ ਜਨਮੇ ਲੋਕ (70+)

ਇਨਡਿਜਨਸ (ਮੂਲਵਾਸੀ) ਲੋਕ (18+)

ਜੇ ਤੁਸੀਂ ਗੈਟ ਵੈਕਸੀਨੇਟਿਡ ਪ੍ਰੋਗਰਾਮ ਨਾਲ ਰਜਿਸਟਰ ਹੋ, ਤਾਂ ਤੁਹਾਨੂੰ ਬੂਸਟਰ ਡੋਜ਼ ਲੈਣ ਲਈ ਅਪੌਇੰਟਮੈਂਟ ਬੁੱਕ ਕਰਵਾਉਣ ਲਈ ਸੱਦਾ ਦਿੱਤਾ ਜਾਏਗਾ।

ਸੱਦੇ ਜੋਖਮ, ਅਤੇ ਦੁਜੀ ਡੋਜ਼ ਲੈਣ ਦੀ ਤਰੀਖ ਦੇ ਅਧਾਰ 'ਤੇ ਭੇਜੇ ਜਾਣਗੇ।

ਜੇ ਤੁਹਾਨੂੰ ਬੁਕਿੰਗ ਦਾ ਸੱਦਾ ਨਹੀਂ ਮਿਲਿਆ ਹੈ, ਤਾਂ ਹੋ ਸਕਦਾ ਹੈ ਤੁਸੀਂ ਰਜਿਸਟਰ ਨਾ ਕੀਤਾ ਹੋਵੇ। ਹੁਣ ਰਜਿਸਟਰ ਕਰੋ।


ਯੋਗਤਾ

  • 2003 ਜਾਂ ਇਸ ਤੋਂ ਪਹਿਲਾਂ ਜਨਮੇ ਇਨਡਿਜਨਸ (ਮੂਲਵਾਸੀ) ਲੋਕ (18+)

ਪੇਂਡੂ ਅਤੇ ਦੂਰ-ਦੁਰਾਡੇ ਦੀਆਂ ਇਨਡਿਜਨਸ (ਮੂਲਵਾਸੀ) ਕਮਿਊਨਿਟੀਆਂ

ਆਪਣੀ ਕਮਿਊਨਿਟੀ ਵਿੱਚ ਹੈਲਥ ਅਥਾਰਿਟੀ ਤੋਂ ਬੂਸਟਰ ਡੋਜ਼ ਪ੍ਰਾਪਤ ਕਰੋ।


ਯੋਗਤਾ

  • ਉਹ ਲੋਕ ਜੋ ਪੇਂਡੂ ਅਤੇ ਦੂਰ-ਦੁਰਾਡੇ ਦੀਆਂ ਇਨਡਿਜਨਸ (ਮੂਲਵਾਸੀ) ਕਮਿਊਨਿਟੀਆਂ ਵਿੱਚ ਰਹਿੰਦੇ ਹਨ

ਸਿਹਤ ਸਹਾਇਤਾ ਪ੍ਰਾਪਤ ਕਰ ਰਹੇ ਲੋਕ

ਆਪਣੀ ਬੂਸਟਰ ਡੋਜ਼ ਉਸ ਸਿਹਤ ਸੰਭਾਲ ਵਰਕਰ ਤੋਂ ਲਓ ਜੋ ਦੇਖ-ਭਾਲ ਲਈ ਤੁਹਾਡੇ ਕੋਲ ਆਉਂਦਾ/ਦੀ ਹੈ।


ਯੋਗਤਾ

  • ਸੁਤੰਤਰ ਰਿਹਾਇਸ਼ ਸਹੂਲਤਾਂ ਦੇ ਨਿਵਾਸੀ
  • ਲੰਬੇ ਸਮੇਂ ਲਈ ਘਰ ਵਿੱਚ ਸਿਹਤ ਸਹਾਇਤਾ ਪ੍ਰਾਪਤ ਕਰ ਰਹੇ ਲੋਕ

ਸਿਹਤ ਸੰਭਾਲ ਵਰਕਰ

ਆਪਣੇ ਕੰਮ ਮਾਲਕ ਕੋਲੋਂ ਜਾਂ ਕਲਿਨਿਕ 'ਤੇ ਬੂਸਟਰ ਲਓ।


ਯੋਗਤਾ

  • ਹੈਲਥ ਕੇਅਰ ਵਰਕਰ ਜਿਨ੍ਹਾਂ ਨੂੰ ਆਪਣੀ ਦੂਜੀ ਖੁਰਾਕ 15 ਮਾਰਚ ਜਾਂ ਉਸ ਤੋਂ ਪਹਿਲਾਂ ਮਿਲੀ ਹੈ

ਜਨਵਰੀ 2022 ਤੋਂ ਬਾਦ: ਬੀ.ਸੀ. ਦੇ ਸਾਰੇ ਲੋਕ

ਜਨਵਰੀ 2022 ਤੋਂ ਸ਼ੁਰੂ ਹੋਕੇ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੀ ਦੂਜੀ ਖੁਰਾਕ ਦੀ ਤਾਰੀਖ ਤੋਂ 6 ਤੋਂ 8 ਮਹੀਨਿਆਂ ਬਾਦ ਬੁਕਿੰਗ ਦਾ ਸੱਦਾ ਮਿਲੇਗਾ। ਪਹਿਲੀ ਅਤੇ ਦੂਜੀ ਵੈਕਸੀਨ ਡੋਜ਼ ਤੁਹਾਨੂੰ ਬੂਸਟਰ ਡੋਜ਼ ਮਿਲਣ ਤੱਕ ਕੋਵਿਡ-19 ਤੋਂ ਤੁਹਾਡੀ ਰੱਖਿਆ ਕਰਦੀ ਰਹੇਗੀ।

ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਲਈ ਸੱਦਾ ਦਿੱਤਾ ਜਾਣਾ ਲਾਜ਼ਮੀ ਹੈ। ਤੁਸੀਂ ਬੂਸਟਰ ਟੀਕਿਆਂ ਲਈ ਡਰੌਪ -ਇਨ ਕਲੀਨਿਕ ਵਿੱਚ ਨਹੀਂ ਜਾ ਸਕਦੇ।

ਐਸਟ੍ਰਾਜ਼ੈਨੇਕਾ ਪ੍ਰਾਪਤ ਕਰਨ ਵਾਲੇ ਲੋਕ

ਜੇ ਤੁਹਾਨੂੰ ਆਪਣੀ ਪਹਿਲੀ ਅਤੇ ਦੂਜੀ ਡੋਜ਼ ਵਜੋਂ ਐਸਟ੍ਰਾਜ਼ੈਨੇਕਾ ਵੈਕਸੀਨ ਮਿਲੀ ਸੀ, ਤੁਹਾਨੂੰ ਲਗਭਗ 6 ਮਹੀਨਿਆਂ ਵਿੱਚ ਆਪਣੀ ਬੂਸਟਰ ਡੋਜ਼ ਬੁੱਕ ਕਰਨ ਲਈ ਸੱਦਾ ਦਿੱਤਾ ਜਾਵੇਗਾ। ਉਦਾਹਰਣ ਲਈ, ਜੇਕਰ ਤੁਹਾਨੂੰ 15 ਜੁਲਾਈ ਨੂੰ ਐਸਟ੍ਰਾਜ਼ੈਨੇਕਾ ਦੀ ਦੂਜੀ ਖੁਰਾਕ ਮਿਲੀ ਹੈ, ਤਾਂ ਤੁਹਾਨੂੰ ਆਪਣਾ ਬੁਕਿੰਗ ਦਾ ਸੱਦਾ ਜਨਵਰੀ 2022 ਦੇ ਸ਼ੁਰੂ ਵਿੱਚ ਮਿਲੇਗਾ।


ਆਪਣੀ ਬੂਸਟਰ ਡੋਜ਼ ਲਈ ਤਿਆਰ ਰਹੋ

ਆਪਣਾ ਬੁਕਿੰਗ ਸੱਦਾ ਪ੍ਰਾਪਤ ਕਰਨ ਲਈ, ਤੁਹਾਡਾ ਗੈਟ ਵੈਕਸੀਨੇਟਿਡ ਪ੍ਰੋਵਿੰਸ਼ੀਅਲ ਰਜਿਸਟ੍ਰੇਸ਼ਨ ਸਿਸਟਮ ਨਾਲ ਰਜਿਸਟਰ ਹੋਣਾ ਅਤੇ ਟੀਕਾਕਰਣ ਰਿਕਾਰਡ ਅੱਪ-ਟੂ-ਡੇਟ ਹੋਣਾ ਲਾਜ਼ਮੀ ਹੈ।

ਜੇਕਰ ਤੁਸੀਂ ਯਕੀਨੀ ਨਹੀਂ ਹੋ, ਤਾਂ ਜਿੰਨੀ ਜਲਦੀ ਹੋ ਸਕੇ ਆਪਣੀ ਜਾਣਕਾਰੀ ਦੀ ਪੁਸ਼ਟੀ ਕਰੋ।

ਅਪੌਇੰਟਮੈਂਟ ਬੁੱਕ ਕਰਵਾਉਣਾ

ਜਦੋਂ ਤੁਹਾਡੀ ਬੂਸਟਰ ਡੋਜ਼ ਲੈਣ ਦਾ ਸਮਾਂ ਆ ਜਾਂਦਾ ਹੈ, ਤਾਂ ਤੁਸੀਂ ਵੈਕਸੀਨ ਕਲੀਨਿਕ ਜਾਂ ਫਾਰਮੇਸੀ ਵਿੱਚ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ। ਜਿਵੇਂ ਤੁਸੀਂ ਪਹਿਲੀ ਜਾਂ ਦੂਜੀ ਖੁਰਾਕ ਲਈ ਕੀਤਾ ਸੀ, ਸਥਾਨ, ਮਿਤੀ ਅਤੇ ਸਮਾਂ ਚੁਣਨ ਲਈ ਆਪਣੇ ਕਨਫਰਮੇਸ਼ਨ (ਪੁਸ਼ਟੀਕਰਨ) ਨੰਬਰ ਦੀ ਵਰਤੋਂ ਕਰੋ। ਤੁਸੀਂ ਇਹ ਔਨਲਾਈਨ ਜਾਂ ਫ਼ੋਨ ਦੁਆਰਾ ਕਰ ਸਕਦੇ ਹੋ।

ਜੇਕਰ ਤੁਸੀਂ ਇੱਕ ਪਰਿਵਾਰਕ ਮੈਂਬਰ ਦੇ ਨਾਲ ਆਪਣੀ ਬੂਸਟਰ ਡੋਜ਼ ਇੱਕੋ ਸਮੇਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਦੋਵਾਂ ਨੂੰ ਅਪੌਇੰਟਮੈਂਟ ਬੁੱਕ ਕਰਨੀ ਪਵੇਗੀ।


ਮੈਨੂੰ ਸਹਾਇਤਾ ਦੀ ਲੋੜ ਹੈ

ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਜੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਗੈਟ ਵੈਕਸੀਨੇਟ ਸਿਸਟਮ ਨਾਲ ਰਜਿਸਟਰਡ ਹੋ ਤਾਂ ਕਾਲ ਸੈਂਟਰ ਨੂੰ ਫ਼ੋਨ ਕਰੋ।

ਕਾਲ ਕਰੋ: 1-833-838-2323   ਹਫ਼ਤੇ ਦੇ ਸੱਤ ਦਿਨ, ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ (ਪੈਸਿਫ਼ਿਕ ਟਾਈਮ - PDT) ਤੱਕ । ਅਨੁਵਾਦਕ ਉਪਲਬਧ ਹਨ

ਕੈਨੇਡਾ ਤੋਂ ਬਾਹਰੋਂ ਅਤੇ ਯੂ.ਐਸ.ਏ. : 1-604-681-4261

ਵੀਡੀਓ ਰਿਲੇ ਸਰਵਿਸਜ਼ (VRS) ਮੁਫ਼ਤ ਭਾਸ਼ਾ ਵਿਆਖਿਆ ਪ੍ਰਦਾਨ ਕਰਵਾਉਂਦੇ ਹਨ ਉਹਨਾਂ ਰਜਿਸਟਰਡ ਲੋਕਾਂ ਨੂੰ ਜੋ ਸੁਣ ਨਹੀਂ ਸਕਦੇ, ਸੁਣਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਜਾਂ ਬੋਲ ਨਹੀਂ ਸਕਦੇ।