ਟੀਕਾਕਰਣ ਕੋਵਿਡ-19 ਤੋਂ ਹੋਣ ਵਾਲੀ ਗੰਭੀਰ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ।
English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी | Українська | Русский
ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ
ਕੋਵਿਡ-19 ਅਤੇ ਫ਼ਲੂ ਦੀਆਂ ਵੈਕਸੀਨਾਂ 2024 ਦੀ ਪਤਝੜ ਵਿੱਚ ਉਪਲਬਧ ਹੋਣਗੀਆਂ ਤਾਂ ਜੋ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਤੁਹਾਡੀ ਰੱਖਿਆ ਕਰਨ ਵਿੱਚ ਮਦਦ ਕੀਤੀ ਜਾ ਸਕੇ। ਜਦੋਂ ਤੁਹਾਡੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਹੋਵੇਗਾ ਤਾਂ ਤੁਹਾਨੂੰ ਇੱਕ ਸੂਚਨਾ ਪ੍ਰਾਪਤ ਹੋਵੇਗੀ।
ਸੱਦਾ ਪ੍ਰਾਪਤ ਕਰਨ ਲਈ ਤੁਹਾਨੂੰ ਲਾਜ਼ਮੀ ਤੌਰ ‘ਤੇ ‘ਗੈਟ ਵੈਕਸੀਨੇਟਿਡ’ ਸਿਸਟਮ ਵਿੱਚ ਰਜਿਸਟਰ ਹੋਣਾ ਚਾਹੀਦਾ ਹੈ।
ਜੇ ਕੋਵਿਡ-19 ਟੀਕਾਕਰਣ ਵਾਸਤੇ ਤੁਹਾਡੀ ਯੋਗਤਾ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ।
ਜੇਕਰ ਤੁਸੀਂ ਗਰਮੀਆਂ ਵਿੱਚ ਵੈਕਸੀਨ ਲਗਵਾਉਂਦੇ ਹੋ ਤਾਂ ਉਸ ਦੇ ਨਤੀਜੇ ਵਜੋਂ ਤੁਹਾਡੀ ਪਤਝੜ ਦੀ ਵੈਕਸੀਨ ਵਿੱਚ ਦੇਰੀ ਹੋ ਸਕਦੀ ਹੈ।
ਅਪੌਇੰਟਮੈਂਟ ਬੁੱਕ ਕਰਨ ਵਾਸਤੇ ਆਪਣਾ ਸੱਦਾ ਪ੍ਰਾਪਤ ਕਰਨ ਲਈ ‘ਗੈਟ ਵੈਕਸਿਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ। ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਤੁਸੀਂ ਆਪਣੇ ਲਈ ਜਾਂ ਕਿਸੇ ਹੋਰ ਲਈ ਰਜਿਸਟਰ ਕਰ ਸਕਦੇ ਹੋ, ਜਿਵੇਂ ਕਿ ਮਾਪੇ ਜਾਂ ਦਾਦਾ-ਦਾਦੀ/ਨਾਨਾ-ਨਾਨੀ ਜਾਂ ਬੱਚੇ। ਅਸੀਂ ਤੁਹਾਡੇ ਕੋਲੋਂ ਕਦੇ ਵੀ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ (SIN), ਡਰਾਈਵਰ ਲਾਈਸੰਸ ਨੰਬਰ ਜਾਂ ਬੈਂਕ ਅਤੇ ਕਰੈਡਿਟ ਕਾਰਡ ਦੇ ਵੇਰਵੇ ਨਹੀਂ ਪੁੱਛਾਂਗੇ।
ਔਨਲਾਈਨ ਰਜਿਸਟਰ ਕਰਨ ਲਈ, ਤੁਹਾਨੂੰ ਲਾਜ਼ਮੀ ਇਹ ਚੀਜ਼ਾਂ ਦੇਣੀਆਂ ਪੈਣਗੀਆਂ:
ਤੁਹਾਨੂੰ ਆਪਣਾ PHN ਆਪਣੇ ਬੀ ਸੀ ਡਰਾਈਵਰ ਲਾਈਸੰਸ ਜਾਂ ਬੀ ਸੀ ਸਰਵਿਸਜ਼ ਕਾਰਡ ਦੇ ਪਿਛਲੇ ਪਾਸੇ ਮਿਲ ਸਕਦਾ ਹੈ।
ਔਨਲਾਈਨ ਰਜਿਸਟਰ ਕਰੋ ਇਸ ਵਿਚ ਸਿਰਫ 2 ਮਿੰਟ ਲੱਗਦੇ ਹਨ।
ਫੋਨ ਰਾਹੀਂ – ਜੇਕਰ ਤੁਹਾਡੇ ਕੋਲ PHN ਨਹੀਂ ਹੈ ਤਾਂ ਇਹ ਵਿਕਲਪ ਚੁਣੋ
ਜੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ (PHN) ਨਹੀਂ ਹੈ, ਤਾਂ ਤੁਹਾਨੂੰ ਫ਼ੋਨ ਦੁਆਰਾ ਰਜਿਸਟਰ ਕਰਨ ਦੀ ਲੋੜ ਹੈ। ਤੁਹਾਡੇ ਲਈ ਇੱਕ PHN ਬਣਾਇਆ ਜਾਵੇਗਾ।
ਕਾਲ ਕਰੋ: 1-833-838-2323 | ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। ਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ | ਅਨੁਵਾਦਕ ਉਪਲਬਧ ਹਨ
ਕੈਨੇਡਾ ਤੋਂ ਬਾਹਰੋਂ ਅਤੇ ਯੂ.ਐਸ.ਏ. : 1-604-681-4261
ਸਰਵਿਸ ਬੀ ਸੀ ਦੇ ਦਫ਼ਤਰ ਵਿਖੇ ਰਜਿਸਟਰ ਕਰੋ
ਤੁਸੀਂ ਸਾਰੇ ਸਰਵਿਸ ਬੀ ਸੀ ਦਫ਼ਤਰਾਂ ਵਿੱਚ ਨਿਜੀ ਤੌਰ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।
ਲੋਕੇਸ਼ਨ ਦੇ ਮੁਤਾਬਕ ਦਫ਼ਤਰ ਦੇ ਸਮੇਂ ਵਿੱਚ ਫਰਕ ਹੋ ਸਕਦਾ ਹੈ। ਜਾਣ ਤੋਂ ਪਹਿਲਾਂ ਚੈੱਕ ਕਰ ਲਓ।
ਹਰ ਕੋਈ ਵੈਕਸੀਨ ਲੈ ਸਕਦਾ ਹੈ, ਚਾਹੇ ਤੁਹਾਡੇ ਕੋਲ PHN ਜਾਂ ਹੋਰ ਦਸਤਾਵੇਜ਼ ਨਹੀਂ ਵੀ ਹਨ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਨੇਡੀਅਨ ਸਿਟੀਜ਼ਨ ਹੋ ਜਾਂ ਨਹੀਂ।
ਜੇ ਤੁਸੀਂ ਪਹਿਲੀ ਡੋਜ਼ ਕਿਸੇ ਹੋਰ ਲੋਕੇਸ਼ਨ ਤੇ ਲਈ ਹੈ, ਤਾਂ ਵੀ ਰਜਿਸਟਰ ਕਰੋ।
ਤੁਹਾਡੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਕਦੇ ਵੀ ਹੋਰ ਏਜੰਸੀਆਂ ਜਾਂ ਸਰਕਾਰੀ ਵਿਭਾਗਾਂ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।
ਤੁਹਾਡੇ ਵੱਲੋਂ ਰਜਿਸਟਰ ਕਰਨ ਤੋਂ ਬਾਅਦ, ਅਸੀਂ ਤੁਹਾਨੂੰ ਇੱਕ ਬੁਕਿੰਗ ਸੱਦੇ ਦਾ ਲਿੰਕ ਭੇਜਾਂਗੇ। ਆਪਣੀ ਵੈਕਸੀਨ ਦੀ ਅਪੌਇੰਟਮੈਂਟ ਔਨਲਾਈਨ ਜਾਂ ਫ਼ੋਨ ਰਾਹੀਂ ਬੁੱਕ ਕਰਨ ਲਈ ਲਿੰਕ ਦੀ ਵਰਤੋਂ ਕਰੋ।
ਆਪਣੀ ਅਪੌਇੰਟਮੈਂਟ ‘ਤੇ ਜਾਣ ਤੋਂ ਪਹਿਲਾਂ COVID-19 vaccine safety from HealthLinkBC ‘ਤੇ ਦਿੱਤੀ ਜਾਣਕਾਰੀ ਦੀ ਸਮੀਖਿਆ ਕਰੋ। ਆਪਣੀ ਅਪੌਇੰਟਮੈਂਟ ‘ਤੇ ਕੁੱਲ ਮਿਲਾ ਕੇ 15 ਤੋਂ 30 ਮਿੰਟ ਲਈ ਮੌਜੂਦ ਰਹਿਣ ਦੀ ਯੋਜਨਾ ਬਣਾਓ।
ਤਿਆਰੀ ਕਰ ਕੇ ਆਓ
ਆਪਣੀ ਅਪੌਇੰਟਮੈਂਟ ਲਈ ਤਿਆਰੀ ਕਰੋ:
ਅਪੌਇੰਟਮੈਂਟ ਦੇ ਦੌਰਾਨ
ਫਾਰਮੇਸੀ ਜਾਂ ਕਲੀਨਿਕ ‘ਤੇ:
ਆਪਣੀ ਅਪੌਇੰਟਮੈਂਟ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਤੋਂ ਕੋਵਿਡ-19 ਇਮਿਊਨਾਈਜ਼ੇਸ਼ਨ ਤੋਂ ਬਾਅਦ ਦੇਖਭਾਲ ਦੀ ਸਮੀਖਿਆ ਕਰੋ।
ਬੀ.ਸੀ. ਵਿੱਚ ਉਪਲਬਧ ਵੈਕਸੀਨ
ਹੈਲਥ ਕੈਨੇਡਾ ਕੋਲ ਇਹ ਯਕੀਨੀ ਬਣਾਉਣ ਲਈ ਪੂਰੀ ਪ੍ਰਵਾਨਗੀ ਪ੍ਰਕਿਰਿਆ ਹੈ ਕਿ ਸਾਰੇ ਵੈਕਸੀਨ ਅਤੇ ਦਵਾਈਆਂ ਸੁਰੱਖਿਅਤ ਹਨ। ਹੈਲਥ ਕੈਨੇਡਾ ਨੇ 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਲਈ ਅੱਪਡੇਟ ਕੀਤੇ ਗਏ ਕੋਵਿਡ-19 ਵੈਕਸੀਨ ਨੂੰ ਸਤੰਬਰ, 2023 ਨੂੰ ਮਨਜ਼ੂਰੀ ਦਿੱਤੀ ਹੈ। ਇਹ ਵੈਕਸੀਨ ਕੋਵਿਡ-19 ਦੇ ਵੇਰੀਐਂਟਾਂ ਵਿਰੁੱਧ ਚੰਗੀ ਸੁਰੱਖਿਆ ਪ੍ਰਦਾਨ ਕਰਦੇ ਹਨ।
mRNA ਵੈਕਸੀਨ ਇਸ ਸਮੇਂ ਬੀ.ਸੀ. ਵਿੱਚ ਉਪਲਬਧ ਹਨ। ਅੱਪਡੇਟ ਕੀਤੇ ਗਏ ਇੱਕ ਗੈਰ-mRNA ਵੈਕਸੀਨ ਸਮੇਤ, ਅੱਪਡੇਟ ਕੀਤੇ ਫ਼ਲੂ ਅਤੇ ਕੋਵਿਡ-19 ਵੈਕਸੀਨ ਬਾਰੇ ਵਧੇਰੇ ਜਾਣਕਾਰੀ ਪਤਝੜ 2024 ਵਿੱਚ ਉਪਲਬਧ ਹੋਵੇਗੀ।
ਸਭ ਤੋਂ ਨਵੇਂ ਕੈਨੇਡਾ ਵਿੱਚ ਪ੍ਰਵਾਨਿਤ ਵੈਕਸੀਨ ਲੱਭੋ।
ਤੁਸੀਂ ਗੈਰ-mRNA ਵੈਕਸੀਨ ਲੈਣਾ ਚਾਹੁੰਦੇ ਹੋ
ਅੱਪਡੇਟ ਕੀਤੇ ਗਏ ਇੱਕ ਗੈਰ-mRNA ਵੈਕਸੀਨ ਸਮੇਤ, ਅੱਪਡੇਟ ਕੀਤੇ ਫ਼ਲੂ ਅਤੇ ਕੋਵਿਡ-19 ਵੈਕਸੀਨ ਬਾਰੇ ਵਧੇਰੇ ਜਾਣਕਾਰੀ ਪਤਝੜ 2024 ਵਿੱਚ ਉਪਲਬਧ ਹੋਵੇਗੀ।
ਜੇ ਤੁਹਾਡੇ ਕੋਈ ਸਵਾਲ ਹਨ ਤਾਂ ਕੌਲ ਸੈਂਟਰ ‘ਤੇ ਕੌਲ ਕਰੋ।
ਬੱਚਿਆਂ ਅਤੇ ਨੌਜਵਾਨਾਂ ਲਈ ਵੈਕਸੀਨ
ਕੋਵਿਡ-19 ਵੈਕਸੀਨ ਤੁਹਾਡੇ ਬੱਚੇ ਦੇ ਰੁਟੀਨ ਟੀਕਾਕਰਣ ਕਾਰਜਕ੍ਰਮ ਦਾ ਇੱਕ ਜ਼ਰੂਰੀ ਹਿੱਸਾ ਹਨ।
ਤੁਹਾਡਾ ਬੱਚਾ ਕੋਵਿਡ-19 ਵੈਕਸੀਨ ਉਸੇ ਸਮੇਂ ਲੈ ਸਕਦਾ ਹੈ ਜਦੋਂ ਬਚਪਨ ਦੇ ਬਾਕੀ ਵੈਕਸੀਨ ਲੈਂਦਾ ਹੈ, ਜਿਸ ਵਿੱਚ ਇਨਫਲੂਐਂਜ਼ਾ (ਫਲੂ) ਵੈਕਸੀਨ ਵੀ ਸ਼ਾਮਲ ਹੈ। ਜੇ ਤੁਹਾਡੇ ਕਈ ਬੱਚੇ ਹਨ, ਤਾਂ ਉਹਨਾਂ ਸਾਰਿਆਂ ਨੂੰ ਅਪੌਇੰਟਮੈਂਟ ਦੀ ਲੋੜ ਹੈ।
15 ਤੋਂ 30 ਮਿੰਟਾਂ ਲਈ ਆਪਣੇ ਬੱਚੇ ਨਾਲ ਅਪੌਇੰਟਮੈਂਟ 'ਤੇ ਰਹਿਣ ਦੀ ਯੋਜਨਾ ਬਣਾਓ।
ਵੈਕਸੀਨ ਦੀ ਅਪੌਇੰਟਮੈਂਟ ਦੌਰਾਨ ਸਹਿਮਤੀ ਦਿਓ
ਬੱਚਿਆਂ ਨੂੰ ਕੋਵਿਡ-19 ਵੈਕਸੀਨ ਲੈਣ ਲਈ ਸਹਿਮਤੀ ਦੀ ਲੋੜ ਹੈ। ਤੁਹਾਨੂੰ ਅਪੌਇੰਟਮੈਂਟ ‘ਤੇ ਸਹਿਮਤੀ ਦੇਣ ਲਈ ਕਿਹਾ ਜਾਵੇਗਾ।
ਬੱਚੇ ਲਈ ਸਹਿਮਤੀ ਇਨ੍ਹਾਂ ਵੱਲੋਂ ਪ੍ਰਦਾਨ ਕੀਤੀ ਜਾ ਸਕਦੀ ਹੈ:
ਮਾਤਾ-ਪਿਤਾ ਵਿੱਚੋਂ ਸਿਰਫ਼ ਕੋਈ ਇੱਕ, ਕਨੂੰਨੀ ਸਰਪ੍ਰਸਤ ਜਾਂ ਫ਼ੌਸਟਰ ਪੇਰੇਂਟ ਨੂੰ ਹੀ ਸਹਿਮਤੀ ਦੇਣ ਦੀ ਲੋੜ ਹੈ।
ਤੁਹਾਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ
ਚਾਹੇ ਤੁਹਾਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ ਅਤੇ ਤੁਸੀਂ ਠੀਕ ਹੋ ਗਏ ਹੋ, ਟੀਕਾਕਰਣ ਫਿਰ ਵੀ ਜ਼ਰੂਰੀ ਹੈ।
ਜੇ ਤੁਸੀਂ ਹਾਲ ਹੀ ਦੇ ਵਿੱਚ ਬਿਮਾਰ ਸੀ, ਤਾਂ ਲੱਛਣ ਖਤਮ ਹੋ ਜਾਣ ਤੋਂ ਬਾਅਦ, ਤੁਸੀਂ ਵੈਕਸੀਨ ਪ੍ਰਾਪਤ ਕਰ ਸਕਦੇ ਹੋ।
ਜੇ ਤੁਸੀਂ ਅਪੌਇੰਟਮੈਂਟ ਲੈ ਲਈ ਹੈ, ਪਰ ਤੁਹਾਨੂੰ ਹਾਲੇ ਵੀ ਲੱਛਣ ਹਨ, ਤਾਂ ਪੂਰੀ ਤਰਾਂ ਠੀਕ ਹੋ ਜਾਣ ਤੋਂ ਬਾਅਦ ਦੇ ਸਮੇਂ ਦੀ ਅਪੌਇੰਟਮੈਂਟ ਮੁੜ ਤੈਅ ਕਰੋ।
ਹੋਰ ਵਿਚਾਰ
ਹਰ ਕੋਈ ਜੋ ਯੋਗ ਹੈ, ਉਸ ਨੂੰ ਕੋਵਿਡ-19 ਵਿਰੁੱਧ ਸੁਰੱਖਿਅਤ ਢੰਗ ਨਾਲ ਵੈਕਸੀਨ ਲਗਾਇਆ ਜਾ ਸਕਦਾ ਹੈ, ਹਾਲਾਂਕਿ ਉਨ੍ਹਾਂ ਬਹੁਤ ਘੱਟ ਲੋਕਾਂ ਨੂੰ ਟੀਕਾਕਰਣ ਵਿੱਚ ਦੇਰੀ ਕਰਨ ਦੀ ਜ਼ਰੂਰਤ ਹੋ ਸਕਦੀ ਹੈ, ਜਿਨ੍ਹਾਂ ਨੂੰ ਵੈਕਸੀਨ ਦੇ ਕੁਝ ਹਿੱਸਿਆਂ ਤੋਂ ਗੰਭੀਰ ਐਲਰਜੀ ਹੈ।
ਜੇ ਤੁਹਾਡੇ ਕੋਈ ਸ਼ੰਕੇ ਹਨ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰੋ ਕਿ ਤੁਸੀਂ ਵੈਕਸੀਨ ਸੁਰੱਖਿਅਤ ਤਰੀਕੇ ਨਾਲ ਕਿਵੇਂ ਲੈ ਸਕਦੇ ਹੋ।
ਹੋਰ ਜਾਣਨ ਲਈ ਬੀ ਸੀ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਦੇ ਵੈਕਸੀਨ ਵਿਚਾਰ ਪੰਨੇ 'ਤੇ ਜਾਓ।
ਜਦੋਂ ਤੁਸੀਂ ਵੈਕਸੀਨ ਲਗਵਾਉਂਦੇ ਹੋ, ਤਾਂ ਤੁਹਾਡੀ ਜਾਣਕਾਰੀ ਨੂੰ ਇਲੈਕਟ੍ਰਾਨਿਕ ‘ਪ੍ਰੋਵਿੰਸ਼ੀਅਲ ਇਮਊਨਾਈਜੇਸ਼ਨ ਰਜਿਸਟਰੀ’ ਵਿੱਚ ਦਾਖਲ ਕੀਤਾ ਜਾਵੇਗਾ। ਤੁਸੀਂ ਆਪਣੇ ਟੀਕਾਕਰਣ ਦੇ ਰਿਕਾਰਡ ਤੱਕ ਔਨਲਾਈਨ ਪਹੁੰਚ ਕਰ ਸਕਦੇ ਹੋ ਜਾਂ ਫ਼ੋਨ ਰਾਹੀਂ ਜਾਂ ਕਿਸੇ ਸਰਵਿਸ ਬੀ ਸੀ ਦਫਤਰ ਵਿਖੇ ਇੱਕ ਪ੍ਰਿੰਟ ਕੀਤੀ ਕਾਪੀ ਦੀ ਬੇਨਤੀ ਕਰ ਸਕਦੇ ਹੋ।
ਔਨਲਾਈਨ:
ਆਪਣੇ ਟੀਕਾਕਰਣ ਰਿਕਾਰਡਾਂ ਨੂੰ ਦੇਖਣ ਜਾਂ ਅੱਪਡੇਟ ਕਰਨ ਅਤੇ ਟੀਕਾਕਰਣ ਦੇ ਪ੍ਰਮਾਣ ਦੇ ਆਪਣੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰਨ ਲਈ ਹੈਲਥ ਗੇਟਵੇਅ ਲਈ ਰਜਿਸਟਰ ਕਰੋ।
ਰਜਿਸਟਰ ਕਰਨ ਲਈ ਤੁਹਾਨੂੰ ਇੱਕ ਬੀ ਸੀ ਸਰਵਿਸਿਜ਼ ਕਾਰਡ ਦੀ ਲੋੜ ਹੈ।
ਫੋਨ:
ਆਪਣੇ ਟੀਕਾਕਰਣ ਰਿਕਾਰਡ ਦੀ ਡਾਕ ਰਾਹੀਂ ਕਾਪੀ ਦੀ ਬੇਨਤੀ ਕਰਨ ਲਈ 1-833-838-2323 'ਤੇ ਕਾਲ ਕਰੋ।
ਸਰਵਿਸ ਬੀ ਸੀ ਦਫਤਰ ਵਿਖੇ ਵਿਅਕਤੀਗਤ ਤੌਰ 'ਤੇ:
ਤੁਸੀਂ ਸਾਰੇ ਸਰਵਿਸ ਬੀ ਸੀ ਦਫਤਰਾਂ ਵਿਖੇ ਆਪਣੇ ਟੀਕਾਕਰਣ ਰਿਕਾਰਡ ਦੀ ਇੱਕ ਪ੍ਰਿੰਟ ਕੀਤੀ ਕਾਪੀ ਪ੍ਰਾਪਤ ਕਰ ਸਕਦੇ ਹੋ।
ਬੀ.ਸੀ. ਵਿੱਚ ਕਾਰੋਬਾਰਾਂ, ਸਮਾਗਮਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਲਈ ਟੀਕਾਕਰਣ ਦੇ ਪ੍ਰਮਾਣ ਦੀ ਹੁਣ ਲੋੜ ਨਹੀਂ ਹੈ।
ਤੁਹਾਡਾ ਟੀਕਾਕਰਣ ਬੀ.ਸੀ. ਤੋਂ ਬਾਹਰ ਹੋਇਆ ਹੈ, ਤਾਂ ਤੁਹਾਨੂੰ ਆਪਣੇ ਰਿਕਾਰਡਾਂ ਨੂੰ ‘ਪ੍ਰੋਵਿੰਸ਼ੀਅਲ ਇਮਿਊਨਾਈਜ਼ੇਸ਼ਨ ਰਜਿਸਟਰੀ’ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਜਦੋਂ ਤੁਹਾਡੀ ਅਗਲੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ।
ਆਪਣੇ ਟੀਕਾਕਰਣ ਰਿਕਾਰਡਾਂ ਨੂੰ ਜਮ੍ਹਾਂ ਕਰੋ ਜਾਂ ਅੱਪਡੇਟ ਕਰੋ।
ਹੈਲਥ ਕੈਨੇਡਾ ਦੀ ਇੱਕ ਸੰਪੂਰਨ ਮਨਜ਼ੂਰੀ ਪ੍ਰਕਿਰਿਆ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਵੱਲੋਂ ਪ੍ਰਾਪਤ ਕੀਤੀਆਂ ਜਾਂਦੀਆਂ ਸਾਰੀਆਂ ਵੈਕਸੀਨ ਅਤੇ ਦਵਾਈਆਂ ਸੁਰੱਖਿਅਤ ਹਨ।
ਕੋਵਿਡ-19 ਵੈਕਸੀਨ ਦੀ ਸੁਰੱਖਿਆ ਅਤੇ ਇਸ ਦੇ ਅਸਰਾਂ ਬਾਰੇ ਹੈਲਥ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।
ਤੁਹਾਡੇ ਕੋਲ ਆਪਣਾ ਸੱਦਾ ਨਹੀਂ ਹੈ
ਸੱਦਾ ਪ੍ਰਾਪਤ ਕਰਨ ਲਈ ਤੁਹਾਡਾ ਗੈਟ ਵੈਕਸੀਨੇਟਿਡ ਸਿਸਟਮ ਦੇ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ। ਜੇ ਤੁਹਾਨੂੰ ਅਜੇ ਤੁਹਾਡਾ ਸੱਦਾ ਪ੍ਰਾਪਤ ਨਹੀਂ ਹੋਇਆ ਜਾਂ ਨਹੀਂ ਲੱਭ ਰਿਹਾ ਤਾਂ:
ਜੇ ਕੋਵਿਡ-19 ਟੀਕਾਕਰਣ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕਾਲ ਸੈਂਟਰ ਨੂੰ ਫ਼ੋਨ ਕਰੋ। ਫ਼ੋਨ ਏਜੰਟ ਤੁਹਾਡੀ ਅਗਲੀ ਡੋਜ਼ ਲਈ ਸਭ ਤੋਂ ਵਧੀਆ ਸਮੇਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ।
ਕਾਲ ਕਰੋ: 1-833-838-2323
ਹਫ਼ਤੇ ਦੇ ਸੱਤ ਦਿਨ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। ਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ | ਅਨੁਵਾਦਕ ਉਪਲਬਧ ਹਨ
ਕੈਨੇਡਾ ਤੋਂ ਬਾਹਰੋਂ ਅਤੇ ਯੂ.ਐਸ.ਏ. : 1-604-681-4261