ਕੋਵਿਡ-19 ਲਈ ਟੈਸਟ ਅਤੇ ਇਲਾਜ 

Publication date: January 2, 2025

ਟੈਸਟਿੰਗ ਇਹ ਨਿਰਧਾਰਤ ਕਰ ਸਕਦੀ ਹੈ ਕਿ ਕੀ ਤੁਹਾਨੂੰ ਕੋਵਿਡ-19 ਹੈ। ਕੋਵਿਡ-19 ਦੇ ਵਧੇਰੇ ਜੋਖਮ ਵਾਲੇ ਲੋਕਾਂ ਵਿੱਚ ਗੰਭੀਰ ਬਿਮਾਰੀ ਤੋਂ ਬਚਾਅ ਲਈ ਦੋ ਤਰ੍ਹਾਂ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਹੈ।

English | 繁體中文 简体中文 | Français | ਪੰਜਾਬੀ | فارسی  | Tagalog | 한국어 | Español | عربى | Tiếng Việt | 日本語 | हिंदी | Українська Русский

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਪੰਨੇ ’ਤੇ 

ਕੋਵਿਡ-19 ਲਈ ਟੈਸਟ ਕਰਨਾ

ਟੈਸਟ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਕੀ ਤੁਹਾਨੂੰ ਕੋਵਿਡ-19 ਹੈ ਜਾਂ ਨਹੀਂ। ਜੇ ਤੁਹਾਨੂੰ ਆਪਣੇ ਲੱਛਣ ਸਮਝ ਨਹੀਂ ਆ ਰਹੇ ਜਾਂ ਤੁਹਾਨੂੰ ਨਹੀਂ ਪਤਾ ਕਿ ਕੀ ਤੁਹਾਨੂੰ ਕੋਵਿਡ-19 ਟੈਸਟ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ, ਤਾਂ ਕੋਵਿਡ-19 ਸਵੈ-ਮੁਲਾਂਕਣ ਟੂਲ (self-assessment tool) ਦੀ ਵਰਤੋਂ ਕਰੋ।

ਰੈਪਿਡ ਐਂਟੀਜੈਨ ਟੈਸਟ

ਰੈਪਿਡ ਟੈਸਟਾਂ ਦੀ ਵਰਤੋਂ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਘਰ ਵਿੱਚ ਕਰਨ ਲਈ ਕੀਤੀ ਜਾ ਸਕਦੀ ਹੈ।

ਟੈਸਟ ਕਿੱਟ ਬਹੁਤ ਸਾਰੀਆਂ ਕਮਿਊਨਿਟੀ ਫਾਰਮੇਸੀਆਂ ‘ਤੇ ਮੁਫ਼ਤ ਵਿੱਚ ਉਪਲਬਧ ਹਨ।

ਕਿਸੇ ਫਾਰਮੇਸੀ ਤੋਂ ਰੈਪਿਡ ਟੈਸਟ ਕਿੱਟਸ ਲਵੋ

ਘਰ ਵਿੱਚ ਰੈਪਿਡ ਐਂਟੀਜੈਨ ਟੈਸਟ ਦੀ ਵਰਤੋਂ ਕਿਵੇਂ ਕਰਨੀ ਹੈ

ਹਰੇਕ ਕਿੱਟ ਟੈਸਟਾਂ ਦੀ ਵਰਤੋਂ ਬਾਰੇ ਹਿਦਾਇਤਾਂ ਦੇ ਨਾਲ ਆਉਂਦੀ ਹੈ। ਜੇ ਤੁਹਾਡੇ ਕੋਈ ਸਵਾਲ ਹਨ ਤਾਂ ਵੀ ਤੁਸੀਂ ਫਾਰਮੇਸਿਸਟ ਨੂੰ ਪੁੱਛ ਸਕਦੇ ਹੋ।

ਕੋਵਿਡ-19 ਲਈ ਟੈਸਟਿੰਗ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਬ੍ਰਿਟਿਸ਼ ਕੋਲੰਬੀਆ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਦੇ ਕੋਵਿਡ-19 ਲਈ ਟੈਸਟਿੰਗ ਪੇਜ ਦੀ ਸਮੀਖਿਆ ਕਰੋ।

ਸਫ਼ਰ ਲਈ ਟੈਸਟ ਕਰਨਾ

ਸਫ਼ਰ ਕਰਨ ਤੋਂ ਪਹਿਲਾਂ ਕੋਵਿਡ-19 ਲਈ ਜਾਂਚ ਬੀ.ਸੀ. ਪ੍ਰੋਵਿੰਸ਼ੀਅਲ ਹੈਲਥ ਕੇਅਰ ਸਿਸਟਮ ਰਾਹੀਂ ਉਪਲਬਧ ਨਹੀਂ ਹੈ। ਜੇਕਰ ਤੁਹਾਨੂੰ ਡਾਕਟਰੀ ਕਾਰਨਾਂ ਕਰਕੇ ਸਫ਼ਰ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਛੋਟ ਮਿਲ ਸਕਦੀ ਹੈ।

ਉਨ੍ਹਾਂ ਲੋਕਾਂ ਲਈ ਇਲਾਜ ਜਿਨ੍ਹਾਂ ਨੂੰ ਕੋਵਿਡ-19 ਹੈ

ਜੇ ਤੁਹਾਨੂੰ ਕੋਵਿਡ-19 ਦੇ ਹਲਕੇ ਅਤੇ ਦਰਮਿਆਨੇ ਲੱਛਣ ਹਨ ਤਾਂ ਕੋਵਿਡ-19 ਲਈ ਦੋ ਚਿਕਿਤਸਕ ਇਲਾਜ ਇਸ ਸਮੇਂ ਮਨਜ਼ੂਰ ਕੀਤੇ ਗਏ ਹਨ:  

  • ਪੈਕਸਲੋਵਿਡ(Nirmatrelvir/ritonavir) ਐਂਟੀਵਾਇਰਲ ਗੋਲ਼ੀਆਂ ਦਾ ਇੱਕ ਕੋਰਸ ਹੈ ਜਿੰਨ੍ਹਾਂ ਨੂੰ ਘਰ ਵਿੱਚ ਹੀ ਲਿਆ ਜਾ ਸਕਦਾ ਹੈ
  • ਰੈਮਡੈਸੀਵਿਰ ਨੂੰ ਲਾਜ਼ਮੀ ਤੌਰ 'ਤੇ ਕਿਸੇ ਨਸ ਰਾਹੀਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਕਲੀਨਿਕ ਜਾਂ ਹਸਪਤਾਲ ਜਾਣ ਦੀ ਲੋੜ ਹੈ

ਇਹ ਇਲਾਜ ਤੁਹਾਨੂੰ ਕੋਵਿਡ -19 ਹੋਣ ਤੋਂ ਨਹੀਂ ਬਚਾਉਂਦੇ। ਇਹਨਾਂ ਦੀ ਵਰਤੋਂ ਉਹਨਾਂ ਲੋਕਾਂ ਵਿੱਚ ਗੰਭੀਰ ਬਿਮਾਰੀ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਕੋਵਿਡ-19 ਤੋਂ ਵਧੇਰੇ ਖਤਰਾ ਹੈ।

ਇਹਨਾਂ ਦੇ ਅਸਰਦਾਰ ਹੋਣ ਲਈ, ਪੈਕਸਲੋਵਿਡ ਨੂੰ ਲੱਛਣਾਂ ਦੀ ਸ਼ੁਰੂਆਤ ਤੋਂ 5 ਦਿਨਾਂ ਦੇ ਅੰਦਰ ਅੰਦਰ ਲਿਆ ਜਾਣਾ ਚਾਹੀਦਾ ਹੈ ਅਤੇ 7 ਦਿਨਾਂ ਦੇ ਅੰਦਰ ਰੀਮਡੇਸਿਵਿਰ ਲੈਣੀ ਚਾਹੀਦੀ ਹੈ। ਸੁਰੱਖਿਆ ਕਾਰਨਾਂ ਕਰਕੇ, ਇਹਨਾਂ ਇਲਾਜਾਂ ਦੀ ਤਜਵੀਜ਼ ਕਿਸੇ ਹੈਲਥ ਕੇਅਰ ਪ੍ਰਦਾਨਕ ਵੱਲੋਂ ਕੀਤੀ ਜਾਣੀ ਲਾਜ਼ਮੀ ਹੈ। ਜੇ ਤੁਸੀਂ ਪਹਿਲਾਂ ਹੀ ਕੁਝ ਹੋਰ ਦਵਾਈਆਂ ਲੈ ਰਹੇ ਹੋ ਤਾਂ ਹੋ ਸਕਦਾ ਹੈ ਤੁਸੀਂ ਇਲਾਜ ਪ੍ਰਾਪਤ ਕਰਨ ਦੇ ਯੋਗ ਨਾ ਹੋਵੋਂ।

ਕੋਵਿਡ-19 ਦੇ ਇਲਾਜ ਬਾਰੇ ਹੋਰ ਜਾਣਕਾਰੀ BCCDC ਦੀ ਵੈਬਸਾਈਟ ਤੋਂ ਲਓ।  

ਇਲਾਜ ਤੋਂ ਕੌਣ ਲਾਭ ਪ੍ਰਾਪਤ ਕਰ ਸਕਦਾ ਹੈ

ਇਲਾਜ ਤੁਹਾਡੇ ਲਈ ਉਦੋਂ ਲਾਭਦਾਇਕ ਹੋ ਸਕਦੇ ਹਨ, ਜੇਕਰ ਤੁਹਾਨੂੰ ਪਿਛਲੇ 7 ਦਿਨਾਂ ਵਿੱਚ ਹਲਕੇ ਜਾਂ ਦਰਮਿਆਨੇ ਲੱਛਣ ਸ਼ੁਰੂ ਹੋਏ ਹਨ ਅਤੇ ਟੈਸਟ ਦਾ ਨਤੀਜਾ ਪੌਜ਼ਿਟਿਵ ਆਇਆ ਹੈ। ਤੁਹਾਨੂੰ ਪੈਕਸਲੋਵਿਡ ਲੈਣ ਦੀ ਸਲਾਹ ਉਦੋਂ ਦਿੱਤੀ ਜਾਂਦੀ ਹੈ ਜੇਕਰ ਤੁਸੀਂ:

 

ਗੰਭੀਰ ਜਾਂ ਦਰਮਿਆਨੇ ਤੌਰ 'ਤੇ ਡਾਕਟਰੀ ਤੌਰ ‘ਤੇ ਕਮਜ਼ੋਰ (ਇਮਿਊਨੋਕੋਮਪ੍ਰੋਮਾਈਜ਼ਡ) ਹੋ

ਉਦਾਰਹਨਾਂ ਵਿੱਚ ਸ਼ਾਮਲ ਹਨ:

  • ਸੌਲਿਡ ਔਰਗਨ ਟ੍ਰਾਂਸਪਲਾਂਟ
  • ਬੋਨ ਮੈਰੋ ਜਾਂ ਸਟੈਮ ਸੈਲ ਟ੍ਰਾਂਸਪਲਾਂਟ
  • ਕੈਂਸਰ ਦਾ ਇਲਾਜ
  • HIV ਜਿਸ ਦਾ ਇਲਾਜ ਨਹੀਂ ਹੋਇਆ ਜਾਂ ਜੋ ਅਡਵਾਂਸਡ ਹੈ
  • ਮਲਟੀਪਲ ਸਕਲੇਰੋਸਿਸ (multiple sclerosis) ਵਰਗੇ ਆਟੋਇਮਿਊਨ ਰੋਗਾਂ ਲਈ ਇਲਾਜ
  • ਮੱਧਮ ਇਮਿਊਨੋਸਪਰੈਸਿਵ ਏਜੰਟ ਲੈਣਾ
  • ਹੇਮਾਟੋਲੌਜੀਕਲ ਮਲਿਗਨੈਂਸੀ ਲਈ ਇਲਾਜ
 

60 ਤੋਂ ਵੱਧ ਉਮਰ ਦੇ ਹੋ ਅਤੇ ਉੱਚ-ਜੋਖਮ ਵਾਲੀਆਂ ਅਵਸਥਾਵਾਂ ਨਾਲ ਨਜਿੱਠ ਰਹੇ ਹੋ

ਉਦਾਰਹਨਾਂ ਵਿੱਚ ਸ਼ਾਮਲ ਹਨ:

  • ਗੁਰਦੇ ਦੀ ਬਿਮਾਰੀ ਜੋ ਅੰਤਮ ਪੜਾਅ ‘ਤੇ ਹੈ ਜਾਂ ਡਾਇਲਸਿਸ 'ਤੇ
  • ਫੇਫੜਿਆਂ ਦੀਆਂ ਬਿਮਾਰੀਆਂ ਜੋ ਗੰਭੀਰ ਜਾਂ ਅੰਤਮ-ਪੜਾਅ ‘ਤੇ ਹਨ ਜਿਵੇਂ ਕਿ ਪੁਰਾਣੀ ਅਬਸਟਰਕਟਿਵ ਪਲਮੋਨਰੀ ਡਿਜ਼ੀਜ਼ (COPD), ਦਮਾ, ਸਿਸਟਿਕ ਫਾਈਬਰੋਸਿਸ ਜਾਂ ਘਰੇਲੂ ਆਕਸੀਜਨ 'ਤੇ ਹਨ।
  • ਡਾਇਬਿਟੀਜ਼ (ਸ਼ੂਗਰ ਦੀ ਬਿਮਾਰੀ) ਜਿਸ ਦਾ ਇਲਾਜ ਇਨਸੁਲਿਨ ਨਾਲ ਕੀਤਾ ਜਾ ਰਿਹਾ ਹੈ
  • ਨਿਉਰੋਲੌਜਿਕਲ ਅਵਸਥਾਵਾਂ ਜਿਸ ਵਿੱਚ ਸਾਹ ਲੈਣ ਵਿੱਚ ਸਹਾਇਤਾ ਦੀ ਲੋੜ ਹੁੰਦੀ ਹੈ
  • ਮਹੱਤਵਪੂਰਨ ਬੌਧਿਕ ਜਾਂ ਵਿਕਾਸ ਸੰਬੰਧੀ ਅਸਮਰਥਤਾਵਾਂ
  • ਦੁਰਲੱਭ ਖੂਨ ਅਤੇ ਜੈਨੇਟਿਕ ਵਿਕਾਰ ਜਿਵੇਂ ਕਿ ਸਿੱਕਲ ਸੈੱਲ ਡਿਜ਼ੀਜ਼ (sickle cell disease)

ਇਲਾਜ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ

ਜੇ ਤੁਸੀਂ ਕੋਵਿਡ-19 ਲਈ ਪੌਜ਼ਿਟਿਵ ਟੈਸਟ ਕੀਤਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਲਾਜ ਤੋਂ ਲਾਭ ਹੋਵੇਗਾ, ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਪੈਸ਼ਲਿਸਟ ਨਾਲ ਸੰਪਰਕ ਕਰੋ। ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਤੁਹਾਡਾ ਇਲਾਜ ਕੀਤਾ ਜਾਵੇਗਾ। ਪੈਕਸਲੋਵਿਡ (Paxlovid) ਅਤੇ ਰੀਮਡੇਸਿਵਿਰ (remdesivir) ਇਲਾਜ ਹਰ ਕਿਸੇ ਲਈ ਢੁਕਵੇਂ ਨਹੀਂ ਹਨ ਅਤੇ ਇੱਕ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਪ੍ਰਿਸਕਰਾਈਬ ਕੀਤੇ ਜਾਣੇ ਚਾਹੀਦੇ ਹਨ। ਕਿਸੇ ਵੀ ਪੜਾਅ 'ਤੇ, ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਇਲਾਜ ਤੁਹਾਡੇ ਲਈ ਸਹੀ ਨਹੀਂ ਹੈ।

ਬੀ.ਸੀ. ਦੇ ਵਸਨੀਕਾਂ ਲਈ ਪੈਕਸਲੋਵਿਡ ਵਾਸਤੇ ਫਾਰਮਾਕੇਅਰ ਕਵਰੇਜ ਪ੍ਰਾਪਤ ਕਰਨ ਲਈ ਮੈਡੀਕਲ ਸਰਵਿਸਿਜ਼ ਪਲਾਨ (MSP) ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ ਬੀ.ਸੀ. ਦੇ ਵਸਨੀਕਾਂ ਲਈ ਪੈਕਸਲੋਵਿਡ।

ਕੀ ਤੁਹਾਡੇ ਕੋਲ ਫੈਮਿਲੀ ਡਾਕਟਰ ਨਹੀਂ ਹੈ?

ਜੇ ਤੁਹਾਡੇ ਕੋਲ ਕੋਈ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਪੈਸ਼ਲਿਸਟ ਨਹੀਂ ਹੈ, ਜਾਂ ਤੁਸੀਂ ਲੱਛਣ ਸ਼ੁਰੂ ਹੋਣ ਦੇ 3 ਦਿਨਾਂ ਦੇ ਅੰਦਰ ਮਿਲਣ ਦਾ ਸਮਾਂ ਨਹੀਂ ਲੈ ਸਕਦੇ, ਤੁਸੀਂ ਸਰਵਿਸ ਬੀ.ਸੀ. ਰਾਹੀਂ ਇਲਾਜ ਦੀ ਬੇਨਤੀ ਕਰ ਸਕਦੇ ਹੋ।

ਬੇਨਤੀ ਪ੍ਰਕਿਰਿਆ ਦੇ 4 ਕਦਮ ਹਨ। ਤੁਹਾਡੇ ਲਈ ਹਰੇਕ ਪੜਾਅ ਨੂੰ ਪੂਰਾ ਕਰਨਾ ਲਾਜ਼ਮੀ ਹੈ। ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਸਾਰੀ ਲੋੜੀਂਦੀ ਜਾਣਕਾਰੀ ਹੈ।

 

ਕਦਮ 1: ਔਨਲਾਈਨ ਸਵੈ-ਮੁਲਾਂਕਣ

ਅੰਦਾਜ਼ਨ ਸਮਾਂ: 15 ਮਿੰਟ


ਇਲਾਜ ਦੀ ਬੇਨਤੀ ਕਰਨ ਲਈ, ਤੁਸੀਂ ਪਹਿਲਾਂ ਇੱਕ ਸਵੈ-ਮੁਲਾਂਕਣ ਪ੍ਰਸ਼ਨਾਵਲੀ ਪੂਰੀ ਕਰਨੀ ਹੈ।

ਆਪਣਾ ਸਵੈ-ਮੁਲਾਂਕਣ ਪੂਰਾ ਕਰੋ 

 

ਕਦਮ 2: ਕੰਫਰਮੇਸ਼ਨ ਕਾਲ

ਅੰਦਾਜ਼ਨ ਸਮਾਂ: 15 ਮਿੰਟ


ਜੇ ਤੁਹਾਡੇ ਸਵੈ-ਮੁਲਾਂਕਣ ਦੇ ਜਵਾਬ ਇਹ ਦਿਖਾਉਂਦੇ ਹਨ ਕਿ ਤੁਹਾਨੂੰ ਇਲਾਜ ਤੋਂ ਲਾਭ ਹੋ ਸਕਦਾ ਹੈ, ਤਾਂ ਤੁਹਾਨੂੰ ਸਰਵਿਸ ਬੀ ਸੀ ਨੂੰ ਕਾਲ ਕਰਨ ਦੀ ਹਿਦਾਇਤ ਦਿੱਤੀ ਜਾਵੇਗੀ। ਫ਼ੋਨ ਉੱਤੇ, ਏਜੰਟ ਇਹ ਕਰੇਗਾ/ਕਰੇਗੀ:

  • ਤੁਹਾਨੂੰ ਆਪਣੇ ਜਵਾਬਾਂ ਨੂੰ ਦੁਹਰਾਉਣ ਲਈ ਕਿਹਾ ਜਾਵੇਗਾ
  • ਪੁਸ਼ਟੀ ਕਰੋ ਕਿ ਤੁਸੀਂ ਕਸੌਟੀਆਂ ਨੂੰ ਪੂਰਾ ਕਰਦੇ ਹੋ
  • ਹੈਲਥ ਕੇਅਰ ਟੀਮ ਨੂੰ ਭੇਜਣ ਲਈ ਵਧੇਰੇ ਜਾਣਕਾਰੀ ਇਕੱਤਰ ਕਰੋ

ਤੁਹਾਨੂੰ ਇਹਨਾਂ ਦੀ ਲੋੜ ਪਵੇਗੀ:

  • ਤੁਹਾਡਾ ਪਰਸਨਲ ਹੈਲਥ ਨੰਬਰ (PHN)
  • ਇੱਕ ਫ਼ੋਨ ਨੰਬਰ ਜਿੱਥੇ ਤੁਸੀਂ ਕਾਲਾਂ ਪ੍ਰਾਪਤ ਕਰ ਸਕਦੇ ਹੋ

ਏਜੰਟ ਫੇਰ ਤੁਹਾਨੂੰ ਅਗਲੇ ਕਦਮਾਂ ਬਾਰੇ ਸਲਾਹ ਦੇਵੇਗਾ/ਦੇਵੇਗੀ। ਜੇ ਤੁਹਾਡੇ ਕੋਈ ਮੈਡੀਕਲ ਸਵਾਲ ਹਨ, ਤਾਂ ਏਜੰਟ ਨੂੰ ਉਹਨਾਂ ਦੇ ਜਵਾਬ ਦੇਣ ਲਈ ਸਿਖਲਾਈ ਨਹੀਂ ਦਿੱਤੀ ਜਾਂਦੀ ਹੈ। ਤੁਹਾਨੂੰ ਆਪਣੇ ਕਲੀਨਿਕਲ ਮੁਲਾਂਕਣ ਦੌਰਾਨ ਆਪਣੀ ਮੈਡੀਕਲ ਟੀਮ ਨੂੰ ਪੁੱਛਣ ਦੀ ਉਡੀਕ ਕਰਨੀ ਚਾਹੀਦੀ ਹੈ।  

 

ਕਦਮ 3: ਕਲੀਨਿਕਲ ਮੁਲਾਂਕਣ

ਅੰਦਾਜ਼ਨ ਸਮਾਂ: ਪ੍ਰਕਿਰਿਆ ਸ਼ੁਰੂ ਕਰਨ ਦੇ 3 ਦਿਨਾਂ ਦੇ ਅੰਦਰ


ਤੁਹਾਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਕਿਸੇ ਹੈਲਥ ਕੇਅਰ ਪ੍ਰਦਾਨਕ ਕੋਲੋਂ ਇੱਕ ਫ਼ੋਨ ਕਾਲ ਆਵੇਗੀ। ਉਹ ਇਹ ਕਰਨਗੇ:

  • ਤੁਹਾਡੀ ਦਵਾਈ ਅਤੇ ਸਿਹਤ ਜਾਣਕਾਰੀ ਦੀ ਸਮੀਖਿਆ
  • ਪੈਕਸਲੋਵਿਡ ਅਤੇ ਰੈਮਡੈਸੀਵਿਰ ਦੇ ਇਲਾਜਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨਾ

ਤੁਹਾਨੂੰ ਇਹਨਾਂ ਬਾਰੇ ਗੱਲ ਬਾਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ:

  • ਇਸ ਸਮੇਂ ਤੁਸੀਂ ਕਿਹੜੀਆਂ ਦਵਾਈਆਂ ਅਤੇ ਸਪਲੀਮੈਂਟ ਲੈ ਰਹੇ ਹੋ
  • ਤੁਹਾਨੂੰ ਕੋਈ ਵੀ ਡਾਕਟਰੀ ਅਵਸਥਾਵਾਂ ਹਨ
  • ਕੋਈ ਵੀ ਤਾਜ਼ਾ ਮੈਡੀਕਲ ਪ੍ਰਕਿਰਿਆਵਾਂ
  • ਤੁਹਾਡੀਆਂ ਕੋਈ ਐਲਰਜੀਆਂ

ਮੈਡੀਕਲ ਟੀਮ ਇਹ ਫੈਸਲਾ ਕਰੇਗੀ ਕਿ ਕੀ ਤੁਹਾਡੇ ਲਈ ਇਲਾਜ ਪ੍ਰਾਪਤ ਕਰਨਾ ਸੁਰੱਖਿਅਤ ਹੈ।

 

ਕਦਮ 4: ਆਪਣਾ ਇਲਾਜ ਕਰਵਾਓ

ਅੰਦਾਜ਼ਨ ਸਮਾਂ: ਪ੍ਰਕਿਰਿਆ ਸ਼ੁਰੂ ਹੋਣ ਦੇ 5 ਦਿਨਾਂ ਦੇ ਅੰਦਰ


ਜੇ ਤੁਹਾਨੂੰ ਪੈਕਸਲੋਵਿਡ ਦੀ ਤਜਵੀਜ਼ ਕੀਤੀ ਜਾਂਦੀ ਹੈ, ਤਾਂ ਤੁਸੀਂ ਇਸ ਬਾਰੇ ਹਿਦਾਇਤਾਂ ਪ੍ਰਾਪਤ ਕਰੋਂਗੇ ਕਿ ਤੁਹਾਡੀ ਇਲਾਜ ਸਪਲਾਈ ਨੂੰ ਕਿਵੇਂ ਪ੍ਰਾਪਤ ਕਰਨਾ ਹੈ।

ਜੇ ਤੁਹਾਨੂੰ ਰੈਮਡੈਸੀਵਿਰ ਦੀ ਤਜਵੀਜ਼ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਇਨਫਿਊਯਨ ਰਾਹੀਂ ਇਲਾਜ ਪ੍ਰਾਪਤ ਕਰਨ ਲਈ ਇੱਕ ਸਥਾਨਕ ਹੈਲਥ ਕੇਅਰ ਫੈਸਿਲਿਟੀ ਵਿਖੇ ਭੇਜਿਆ ਜਾਵੇਗਾ।

 

ਉਡੀਕ ਦੌਰਾਨ ਤੁਸੀਂ ਕੀ ਕਰਨਾ ਹੈ

ਜਦ ਤੁਸੀਂ ਆਪਣੇ ਇਲਾਜ ਬਾਰੇ ਕਿਸੇ ਫੈਸਲੇ ਦੀ ਉਡੀਕ ਕਰ ਰਹੇ ਹੋ, ਤਾਂ ਘਰ ਵਿੱਚ ਕੋਵਿਡ-19 ਦੇ ਲੱਛਣਾਂ ਦਾ ਖਿਆਲ ਰੱਖਣ ਬਾਰੇ ਬੀ.ਸੀ.ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।

ਜੇ ਤੁਹਾਡੇ ਵਿੱਚ ਗੰਭੀਰ ਲੱਛਣ ਵਿਕਸਤ ਹੋ ਜਾਂਦੇ ਹਨ, ਤਾਂ ਤੁਹਾਨੂੰ ਤੁਰੰਤ ਇਹ ਕਰਨਾ ਚਾਹੀਦਾ ਹੈ:

  • 911 ‘ਤੇ ਕਾਲ ਕਰੋ
    ਜਾਂ
  • ਕਿਸੇ ਅਰਜੰਟ ਕੇਅਰ ਕਲੀਨਿਕ ਜਾਂ ਐਮਰਜੈਂਸੀ ਵਿਭਾਗ ਵਿਖੇ ਜਾਓ 

ਉਹਨਾਂ ਲੋਕਾਂ ਲਈ ਜਾਣਕਾਰੀ ਜਿੰਨ੍ਹਾਂ ਨੂੰ ਇਲਾਜ ਦੀ ਤਜਵੀਜ਼ ਪ੍ਰਾਪਤ ਨਹੀਂ ਹੁੰਦੀ

ਜੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਪੈਕਸਲੋਵਿਡ ਜਾਂ ਰੈਮਡੈਸੀਵਿਰ ਦਾ ਇਲਾਜ ਤੁਹਾਡੇ ਵਾਸਤੇ ਸਹੀ ਨਹੀਂ ਹੈ, ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ:

ਇੱਕ ਗੈਰ-ਮੁਨਾਫਾ ਖੋਜ ਅਧਿਐਨ ਇਸ ਸਮੇਂ ਬੀ.ਸੀ. ਵਿੱਚ ਮਰੀਜ਼ਾਂ ਦੀ ਭਰਤੀ ਕਰ ਰਹੀ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ CanTreatCOVID ‘ਤੇ ਜਾਓ।   ​

ਮੈਨੂੰ ਮਦਦ ਦੀ ਲੋੜ ਹੈ

ਕਾਲ ਕਰੋ: 1-888-268-4319ਅਨੁਵਾਦਕ ਉਪਲਬਧ ਹਨ। 

ਇਲਾਜ: ਜੇਕਰ ਤੁਹਾਨੂੰ ਸਵੈ-ਮੁਲਾਂਕਣ ਪੂਰਾ ਕਰਨ ਲਈ ਮਦਦ ਦੀ ਲੋੜ ਹੈ ਜਾਂ ਇਲਾਜਾਂ ਬਾਰੇ ਕੋਈ ਸਵਾਲ ਹਨ, ਦਿਨ ਦੇ 24 ਘੰਟੇ ਤਾਂ ਹਫ਼ਤੇ ਦੇ 7 ਦਿਨ, 1 ਦਬਾਓ

ਆਮ ਜਾਣਕਾਰੀ: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ। ਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ