ਸਾਡੀਆਂ ਸਰਹੱਦਾਂ ਤੋਂ ਬਾਹਰ ਬਹੁਤ ਕੁਝ ਹੋ ਰਿਹਾ ਹੈ, ਜਿਸ 'ਤੇ ਸਾਡਾ ਵੱਸ ਨਹੀਂ ਹੈ, ਪਰ ਅਸੀਂ ਆਪਣੇ ਭਵਿੱਖ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਰਹੇ ਹਾਂ। ਅਸੀਂ ਬੀ.ਸੀ. ਦੇ ਹਿੱਤਾਂ ਲਈ ਡਟ ਕੇ ਖੜ੍ਹੇ ਹਾਂ ਅਤੇ ਤੁਹਾਡੀ ਮਦਦ ਲਈ ਲੜ ਰਹੇ ਹਾਂ। ਅਤੇ ਇਸ ਨਾਲ ਅਸਲ ਫ਼ਰਕ ਪੈ ਰਿਹਾ ਹੈ।
ਕਿਰਾਏ ਘੱਟ ਰਹੇ ਹਨ ਅਤੇ ਘਰਾਂ ਦੀਆਂ ਕੀਮਤਾਂ ਸਥਿਰ ਹੋ ਰਹੀਆਂ ਹਨ। ਲੱਖਾਂ ਲੋਕਾਂ ਨੂੰ ਹੁਣ ਫੈਮਿਲੀ ਡਾਕਟਰ ਦੀ ਸਹੂਲਤ ਮਿਲ ਚੁੱਕੀ ਹੈ। ਤਨਖਾਹਾਂ ਵਿੱਚ ਵਾਧਾ ਹੋਇਆ ਹੈ ਅਤੇ ਬੀ.ਸੀ. ਦੀ ਆਰਥਿਕਤਾ ਕੈਨੇਡਾ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀਆਂ ਆਰਥਿਕਤਾਵਾਂ ਵਿੱਚੋਂ ਇੱਕ ਹੈ।
ਸਾਡੀ ਯੋਜਨਾ ਸਫ਼ਲ ਹੋ ਰਹੀ ਹੈ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਆਓ, ਮਿਲ ਕੇ ਹਰ ਕਿਸੇ ਲਈ ਬੀ.ਸੀ. ਨੂੰ ਅੱਗੇ ਵਧਾਉਣਾ ਜਾਰੀ ਰੱਖੀਏ।
English | 繁體中文 | 简体中文 | Français | ਪੰਜਾਬ
ਉਨ੍ਹਾਂ ਵਿਸ਼ਿਆਂ ਬਾਰੇ ਜੋ ਤੁਹਾਡੇ ਲਈ ਅਹਿਮ ਹਨ।

ਅਸੀਂ ਬੀ.ਸੀ. ਨੂੰ ਕੈਨੇਡਾ ਦੀ ਆਰਥਿਕ ਤਾਕਤ ਦਾ ਕੇਂਦਰ ਬਣਾ ਰਹੇ ਹਾਂ, ਅਜਿਹੀ ਆਰਥਿਕਤਾ ਜੋ ਸਾਡੇ ਦੇਸ਼ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਤੇ ਲੋਕਾਂ ਲਈ ਹੋਰ ਬਿਹਤਰ ਢੰਗ ਨਾਲ ਕੰਮ ਕਰਦੀ ਹੈ।

ਵਧ ਰਹੀਆਂ ਕੀਮਤਾਂ ਅਤੇ ਵਿਸ਼ਵ ਪੱਧਰੀ ਮਹਿੰਗਾਈ ਪਰਿਵਾਰਾਂ ਦੇ ਬੱਜਟਾਂ 'ਤੇ ਦਬਾਅ ਪਾ ਰਹੀਆਂ ਹਨ। ਅਸੀਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰਨ ਲਈ ਲਾਭ ਅਤੇ ਸਹਾਇਤਾਵਾਂ ਮੁਹੱਈਆ ਕਰ ਰਹੇ ਹਾਂ। ਜਾਣੋ ਕਿ ਤੁਸੀਂ ਰੋਜ਼ਾਨਾ ਦੇ ਖਰਚਿਆਂ ਵਿੱਚ ਮਦਦ ਲਈ ਉਪਲਬਧ ਲਾਭਾਂ ਅਤੇ ਬੱਚਤਾਂ ਨਾਲ ਕਿਵੇਂ ਜੁੜ ਸਕਦੇ ਹੋ।

ਅਸੀਂ ਬਿਹਤਰ ਅਤੇ ਵਧੇਰੇ ਤੇਜ਼ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ, ਹੋਰ ਡਾਕਟਰਾਂ, ਨਰਸਾਂ ਅਤੇ ਦੇਖਭਾਲ ਟੀਮਾਂ ਦੀ ਭਰਤੀ ਕਰਨ, ਅਤੇ ਹੋਰ ਹਸਪਤਾਲ ਬਣਾਉਣ ਲਈ ਕੰਮ ਕਰ ਰਹੇ ਹਾਂ, ਤਾਂ ਜੋ ਤੁਹਾਨੂੰ ਲੋੜੀਂਦੀ ਸਿਹਤ ਸੰਭਾਲ ਉਸ ਵੇਲੇ ਅਤੇ ਉਸ ਥਾਂ ਮਿਲ ਸਕੇ ਜਦੋਂ ਅਤੇ ਜਿੱਥੇ ਤੁਹਾਨੂੰ ਇਸਦੀ ਲੋੜ ਹੋਵੇ।

ਬੀ.ਸੀ. ਹੋਰ ਲੋਕਾਂ ਨੂੰ ਆਪਣੇ ਪਸੰਦ ਦੇ ਭਾਈਚਾਰੇ ਵਿੱਚ ਆਪਣੀ ਸਮਰੱਥਾ ਅਨੁਸਾਰ ਘਰ ਲੱਭਣ ਵਿੱਚ ਮਦਦ ਕਰ ਰਿਹਾ ਹੈ। ਜਾਣੋ ਕਿ ਅਸੀਂ ਰਿਹਾਇਸ਼ਾਂ ਦੀ ਲਾਗਤ ਘਟਾਉਣ ਅਤੇ ਲੋਕਾਂ ਲਈ ਹੋਰ ਘਰ ਵਧੇਰੇ ਤੇਜ਼ੀ ਨਾਲ ਉਪਲਬਧ ਕਰਵਾਉਣ ਲਈ ਕਿਵੇਂ ਕੰਮ ਕਰ ਰਹੇ ਹਾਂ।

ਅਸੀਂ ਭਾਈਚਾਰਿਆਂ ਵਿੱਚ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਾਂ ਅਤੇ ਹਰ ਕਿਸੇ ਲਈ ਬੀ.ਸੀ. ਨੂੰ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾ ਰਹੇ ਹਾਂ।

ਬੀ.ਸੀ. ਨਵੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ, ਤਾਂ ਜੋ ਲੋਕਾਂ ਨੂੰ ਲੋੜੀਂਦੀ ਦੇਖਭਾਲ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਲੋੜ ਹੋਵੇ, ਮਿਲ ਸਕੇ। ਇਸ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਬਿਹਤਰ ਸੰਭਾਲ ਦੇ ਨਿਰਮਾਣ ਬਾਰੇ ਜਾਣ
ਬੀ.ਸੀ. ਨੂੰ ਅੱਗੇ ਵਧਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੁਝ ਮਹੱਤਵਪੂਰਨ ਕੰਮ।

ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਮੁੱਖ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ, ਹੁਨਰ ਸਿਖਲਾਈ ਦਾ ਵਿਸਥਾਰ ਕਰਨ ਅਤੇ ਮੁੱਖ ਆਰਥਿਕ ਖੇਤਰਾਂ ਨੂੰ ਵਿਕਸਤ ਕਰਨ ਲਈ ਇੱਕ ਟੀਚਾਬੱਧ ਕਾਰਜਨੀਤੀ।

ਬੀ.ਸੀ. ਦੇ ਤੇਜ਼ੀ ਨਾਲ ਅੱਗੇ ਵਧਾਏ ਜਾ ਰਹੇ ਵਾਤਾਵਰਨ ਪੱਖੋਂ ਸਾਫ਼ ਊਰਜਾ, ਮਹੱਤਵਪੂਰਨ ਖਣਿਜ, ਖਣਨ ਅਤੇ ਕੁਦਰਤੀ ਗੈਸ ਪ੍ਰੋਜੈਕਟ।

ਹੋਰ ਹਸਪਤਾਲਾਂ, ਕਲੀਨਿਕਾਂ, ਕੈਂਸਰ ਸੈਂਟਰਾਂ ਅਤੇ ਲੌਂਗ-ਟਰਮ ਕੇਅਰ ਹੋਮਜ਼ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਖੋਲ੍ਹਣਾ।

ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰਨਾ, ਨਵੇਂ ਵਪਾਰਕ ਭਾਈਵਾਲ ਲੱਭਣਾ, ਮੁੱਖ ਸੇਵਾਵਾਂ ਦੀ ਸੁਰੱਖਿਆ ਕਰਨਾ ਅਤੇ ਰਾਸ਼ਟਰਪਤੀ ਟਰੰਪ ਦੇ ਟੈਰਿਫ਼ਾਂ ਤੋਂ ਕਾਮਿਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਨਾ।

ਆਪਣੇ ਜੰਗਲਾਤ ਖੇਤਰ ਨੂੰ ਆਰਥਿਕ ਖਤਰਿਆਂ ਤੋਂ ਬਚਾਉਣਾ ਅਤੇ ਨਵੇਂ ਬਾਜ਼ਾਰ ਲੱਭਣ, ਰੁਜ਼ਗਾਰ ਪੈਦਾ ਕਰਨ ਅਤੇ ਆਪਣੇ ਲੱਕੜ ਉਤਪਾਦਾਂ ਦੀ ਵੱਧ ਕੀਮਤ ਹਾਸਲ ਕਰਨ ਲਈ ਨਵੇਂ ਮੌਕਿਆਂ ਦਾ ਲਾਭ ਉਠਾਉਣਾ।

ਹੁਣ ਅਤੇ ਆਉਣ ਵਾਲੇ ਸਾਲਾਂ ਵਿੱਚ ਸੋਕੇ ਦੌਰਾਨ ਲੋਕਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਨਾ।
ਬੀ.ਸੀ. ਨੂੰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਕੰਮ ਅਤੇ ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਪੈ ਰਹੇ ਫ਼ਰਕ ਬਾਰੇ ਤਾਜ਼ਾ ਜਾਣਕਾਰੀ ਨਾਲ ਜੁੜੇ ਰਹੋ।
ਇਸ ਪੰਨੇ 'ਤੇ ਨਵੀਂ ਜਾਣਕਾਰੀ ਸ਼ਾਮਲ ਹੋਣ 'ਤੇ ਸੂਚਨਾ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਫਾਰਮ ਰਾਹੀਂ ਸਬਸਕ੍ਰਾਈਬ ਕਰੋ।
Enter your email address to subscribe to updates of this page.