ਸੋਕੇ ਬਾਰੇ ਜਾਣਕਾਰੀ, ਸਰੋਤ ਅਤੇ ਬੀ.ਸੀ. ਦੀ ਜਵਾਬੀ ਪ੍ਰਤਿਕਿਰਿਆ

ਬੀ.ਸੀ. ਸੋਕੇ ਦੀਆਂ ਗੰਭੀਰ ਪਰਿਸਥਿਤੀਆਂ ਦੀ ਗਿਣਤੀ ਅਤੇ ਪ੍ਰਭਾਵਾਂ ਨੂੰ ਘਟਾਉਣ ਲਈ ਕਾਰਵਾਈ ਕਰ ਰਿਹਾ ਹੈ। ਪਾਣੀ ਦੀ ਸੰਭਾਲ ਹਰੇਕ ਦਾ ਫਰਜ਼ ਹੈ।

English | 繁體中文 简体中文 | Français | ਪੰਜਾਬੀ 

ਆਖਰੀ ਵਾਰ ਅੱਪਡੇਟ ਕੀਤਾ ਗਿਆ:  17 ਨਵੰਬਰ, 2023

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ ‘ਤੇ ਜਾਓਸਰਕਾਰ ਕੀ ਕਰ ਰਹੀ ਹੈ

ਪਾਣੀਤੇ ਸਥਾਨਕ ਪਾਬੰਦੀਆਂ

ਬੀ.ਸੀ. ਵਿੱਚ ਸੋਕੇ ਵਿਰੁੱਧ ਜਵਾਬੀ ਪ੍ਰਤਿਕਿਰਿਆ ਸੂਬਾ, ਫੈਡਰਲ ਸਰਕਾਰ, ਪਾਣੀ ਪ੍ਰਦਾਤਾਵਾਂ, ਰੀਜਨਲ ਡਿਸਟ੍ਰਿਕਟ, ਮਿਊਂਨੀਸਿਪੈਲਿਟੀਆਂ ਅਤੇ ਫਰਸਟ ਨੇਸ਼ਨਜ਼ ਦੀ ਸਾਂਝੀ ਜ਼ਿੰਮੇਵਾਰੀ ਹੈ। ਸੋਕੇ ਦੀਆਂ ਇਹਨਾਂ ਗੰਭੀਰ ਪਰਿਸਥਿਤੀਆਂ ਦੌਰਾਨ, ਪਾਣੀ ਨੂੰ ਬਚਾਉਣ ਲਈ ਸੂਬਾ ਸਥਾਨਕ ਸਰਕਾਰਾਂ ਨੂੰ ਸਹਿਯੋਗ ਦੇ ਰਿਹਾ ਹੈ।

ਪਾਣੀ ਦੇ ਸਰੋਤਾਂ ‘ਤੇ ਅਧਾਰਤ, ਵੱਖ-ਵੱਖ ਕਮਿਊਨਿਟੀਆਂ ਵਿੱਚ ਸਥਿਤੀ ਬਹੁਤ ਵੱਖਰੀ ਹੋ ਸਕਦੀ ਹੈ – ਇੱਥੋਂ ਤੱਕ ਕਿ ਉਹਨਾਂ ਭਾਈਚਾਰਿਆਂ ਵਿੱਚ ਵੀ ਜੋ ਮੁਕਾਬਲਤਨ ਨੇੜੇ ਹਨ।

ਆਪਣੇ ਭਾਈਚਾਰੇ ਵਿੱਚ ਪਾਣੀ ਦੀਆਂ ਪਾਬੰਦੀਆਂ ਲਈ ਸਥਾਨਕ ਮਿਊਂਨੀਸਿਪਲ ਅਥੌਰਿਟੀ ਜਾਂ ਫਰਸਟ ਨੇਸ਼ਨਜ਼ ਤੋਂ ਜਾਣਕਾਰੀ ਲਓ

ਅਸਥਾਈ ਸੁਰੱਖਿਆ ਆਦੇਸ਼ 

ਸੂਬਾ ‘ਵਾਟਰ ਸਸਟੇਨੇਬਿਲਿਟੀ ਐਕਟ’ ਦੇ ਤਹਿਤ ‘ਟੈਂਪੋਰੇਰੀ ਪ੍ਰੋਟੈਕਸ਼ਨ ਔਰਡਰਜ਼’ (TPOs) ਯਾਨੀ ਅਸਥਾਈ ਸੁਰੱਖਿਆ ਆਦੇਸ਼ ਜਾਰੀ ਕਰਦਾ ਹੈ। TPOs ਸਿਰਫ ਤਾਂ ਹੀ ਜਾਰੀ ਕੀਤੇ ਜਾਂਦੇ ਹਨ ਜੇ ਬਿਲਕੁਲ ਜ਼ਰੂਰੀ ਹੋਵੇ ਅਤੇ ਪਾਣੀ ਦਾ ਪੱਧਰ ਮੱਛੀਆਂ ਦੀ ਅਬਾਦੀ ਜਾਂ ਵਾਤਾਵਰਨ ਦੀ ਹੋਂਦ ਨੂੰ ਖਤਰੇ ਵਿੱਚ ਪਾ ਦਿੰਦਾ ਹੈ।  

TPO ਜਾਰੀ ਕਰਨ ਤੋਂ ਪਹਿਲਾਂ: 

 • ਪ੍ਰਭਾਵਿਤ ਪਾਣੀ ਲਾਇਸੈਂਸਧਾਰਕਾਂ ਨੂੰ ਇੱਕ ਪੱਤਰ ਮਿਲਦਾ ਹੈ ਜਿਸ ਵਿੱਚ ਪਾਣੀ ਦੀ ਸਵੈ-ਇੱਛਤ ਸੰਭਾਲ ਲਈ ਕਿਹਾ ਜਾਂਦਾ ਹੈ  
 • ਸੂਬਾ ਸੋਕੇ ਦੇ ਵਿਕਲਪਾਂ ਬਾਰੇ ਵਿਚਾਰ ਵਟਾਂਦਰੇ ਲਈ ਸਥਾਨਕ ਫਰਸਟ ਨੇਸ਼ਨਜ਼ ਨਾਲ ਮੁਲਾਕਾਤ ਕਰਦਾ ਹੈ 
 • ਜਨਤਕ ਜਾਣਕਾਰੀ ਲਈ ਇੱਕ ਮੀਟਿੰਗ ਆਯੋਜਿਤ ਕੀਤੀ ਜਾ ਸਕਦੀ ਹੈ

ਜੇ TPO ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਮਹੱਤਵਪੂਰਣ ਜੁਰਮਾਨੇ ਸਮੇਤ ਰੈਗੂਲੇਟਰੀ ਕਾਰਵਾਈ ਕੀਤੀ ਜਾਂਦੀ ਹੈ। ਨੈਚੁਰਲ ਰੀਸੋਰਸ ਅਫਸਰ ਆਦੇਸ਼ਾਂ ਦੀ ਨਿਗਰਾਨੀ ਅਤੇ ਇਨ੍ਹਾਂ ਨੂੰ ਲਾਗੂ ਕਰਦੇ ਹਨ। 

ਕਿਸਾਨਾਂ ਅਤੇ ਰੈਂਚਰਜ਼ (ਪਸ਼ੂ-ਪਾਲਕਾਂ) ਨੂੰ ਸਹਿਯੋਗ ਦੇਣਾ

ਸੂਬਾ ਬੀ.ਸੀ. ਦੇ ਉਤਪਾਦਕਾਂ ਦੀ ਸਹਾਇਤਾ ਲਈ ਖੇਤੀਬਾੜੀ ਭਾਈਚਾਰੇ ਅਤੇ ਫੈਡਰਲ ਸਰਕਾਰ ਨਾਲ ਕੰਮ ਕਰ ਰਿਹਾ ਹੈ। ਇਸ ਵਿੱਚ ਐਗ੍ਰੀ ਰਿਕਵਰੀ ਫੰਡਿੰਗ (AgriRecovery funding) ਲਈ ਪਹਿਲਾਂ ਹੀ ਅਰਜ਼ੀ ਦੇਣਾ ਸ਼ਾਮਲ ਹੈ। 

ਭਾਈਚਾਰਿਆਂ ਨੂੰ ਸਹਿਯੋਗ 

ਸੂਬਾ ਇਹਨਾਂ ਚੁਣੌਤੀਆਂ ਦਾ ਜਵਾਬ ਦੇਣ ਲਈ ਭਾਈਚਾਰਿਆਂ ਨਾਲ ਸਿੱਧੇ ਤੌਰ ‘ਤੇ ਕੰਮ ਕਰ ਰਿਹਾ ਹੈ। ਖੁਸ਼ਕ ਮੌਸਮ ਦੇ ਹਾਲਾਤ ਦੀ ਤਿਆਰੀ ਲਈ, ਸੂਬੇ ਨੇ ਇੱਕ ਡਰਾਊਟ ਐਂਡ ਵਾਟਰ ਸਕਾਰਸਿਟੀ ਰਿਸਪੌਂਸ ਪਲਾਨ (ਸੋਕਾ ਅਤੇ ਪਾਣੀ ਦੀ ਕਮੀ ਪ੍ਰਤਿਕਿਰਿਆ ਯੋਜਨਾ) (PDF, 1.12 MB) ਤਿਆਰ ਕੀਤੀ ਹੈ (ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ)। ਸਰਕਾਰ ਵਰਤਮਾਨ ਵਿੱਚ ਇਸ ਯੋਜਨਾ ਦੀ ਵਰਤੋਂ, ਸਰੋਤਾਂ ਨੂੰ ਵਿਕਸਤ ਕਰਨ ਲਈ ਕਰ ਰਹੀ ਹੈ ਅਤੇ ਭਾਈਚਾਰਿਆਂ ਨਾਲ ਉਹਨਾਂ ਦੀਆਂ ਸਥਾਨਕ ਪਰਿਸਥਿਤੀਆਂ ਦਾ ਜਵਾਬ ਦੇਣ ਲਈ ਕੰਮ ਕਰ ਰਹੀ ਹੈ।

ਪਾਣੀ ਦੀ ਖਪਤ ਨੂੰ ਘਟਾਉਣਾ  

ਸਰਕਾਰ ਜ਼ਰੂਰੀ ਖੇਤਰਾਂ ਲਈ ਪਾਣੀ ਬਚਾਉਣ ਲਈ ਕੰਮ ਕਰ ਰਹੀ ਹੈ: 

 • ਸੂਬਾਈ ਸਰਕਾਰੀ ਦੀਆਂ ਪ੍ਰੌਪਰਟੀਆਂ ਵਿੱਚ ਪਾਣੀ ਦੀ ਵਰਤੋਂ ਨੂੰ ਘਟਾਉਣਾ 
 • ਵੱਡੇ ਉਦਯੋਗ ਨੂੰ ਪਾਣੀ ਦੀ ਸੰਭਾਲ ਵਧਾਉਣ ਵਿੱਚ ਮਦਦ ਕਰਨਾ 
 • ਸਵੈ-ਇੱਛਤ ਸੰਭਾਲ ਨੂੰ ਉਤਸ਼ਾਹਿਤ ਕਰਨਾ 
 • ਇਹ ਯਕੀਨੀ ਬਣਾਉਣਾ ਕਿ ਪਾਣੀ ਦੇ ਲਾਇਸੰਸਧਾਰਕ ‘ਵਾਟਰ ਸਸਟੇਨੇਬਿਲਿਟੀ ਐਕਟ’ ਦੀ ਪਾਲਣਾ ਕਰਦੇ ਰਹਿਣ 

ਪਾਣੀ ਦੀ ਅਦਾਇਗੀ ਦਾ ਪ੍ਰੋਗਰਾਮ

ਵਿਕਲਪਕ ਪੀਣ ਵਾਲੇ ਪਾਣੀ ਦੀ ਢੋਆ-ਢੁਆਈ ਲਈ ਫਰਸਟ ਨੇਸ਼ਨਜ਼ ਅਤੇ ਸਥਾਨਕ ਸਰਕਾਰਾਂ ਲਈ ਇੱਕ ਅਦਾਇਗੀ ਪ੍ਰੋਗਰਾਮ ਉਪਲਬਧ ਹੈ। ਜੇਕਰ ਲੋੜ ਹੋਵੇ, ਫਰਸਟ ਨੇਸ਼ਨਜ਼ ਅਤੇ ਸਥਾਨਕ ਸਰਕਾਰਾਂ ਨੂੰ ਆਪਣੇ ਸੂਬਾਈ ਖੇਤਰੀ ਐਮਰਜੈਂਸੀ ਤਾਲਮੇਲ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।


ਤੁਸੀਂ ਕੀ ਕਰ ਸਕਦੇ ਹੋ

ਪਾਣੀ ਦੀ ਸੰਭਾਲ ਜਾਂ ਬਚਾਅ ਹਰੇਕ ਦੀ ਜ਼ਿੰਮੇਵਾਰੀ ਹੈ – ਜਿਸ ਵਿੱਚ ਲੋਕ, ਕਾਰੋਬਾਰ ਅਤੇ ਉਦਯੋਗ ਸ਼ਾਮਲ ਹਨ। ਤੁਸੀਂ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਛੋਟੀਆਂ ਤਬਦੀਲੀਆਂ ਕਰਕੇ ਪਾਣੀ ਬਚਾਉਣ ਵਿੱਚ ਮਦਦ ਕਰ ਸਕਦੇ ਹੋ। ਇਹ ਪਤਾ ਕਰਨ ਲਈ ਕਿ ਤੁਸੀਂ ਘੱਟ ਪਾਣੀ ਦੀ ਵਰਤੋਂ ਕਿਵੇਂ ਕਰ ਸਕਦੇ ਹੋ, ਆਪਣੇ ਘਰ ਵਿੱਚ ਪਾਣੀ ਦੀ ਵਰਤੋਂ ਦੀ ਸਮੀਖਿਆ ਕਰੋ

ਕੀ ਤੁਹਾਨੂੰ ਇਹ ਨਹੀਂ ਪਤਾ ਕਿ ਸ਼ੁਰੂਆਤ ਕਿਥੋਂ ਕਰਨੀ ਹੈ? ਪਾਣੀ ਦੀ ਸੰਭਾਲ ਬਾਰੇ ਹੋਰ ਜਾਣੋ ਜਾਂ ਹੇਠਾਂ ਦਿੱਤੇ ਸੁਝਾਆਵਾਂ ਤੋਂ ਪਾਣੀ ਬਚਾਉਣ ਦੇ ਤਰੀਕਿਆਂ ਲਈ ਵਿਚਾਰ ਪ੍ਰਾਪਤ ਕਰੋ।​

ਘਰ ਦੇ ਅੰਦਰ ਪਾਣੀ ਦੀ ਸੰਭਾਲ ਲਈ ਸੁਝਾਅ

 • ਘੱਟ ਸਮਾਂ ਲੈਣ ਵਾਲੇ ਸ਼ਾਵਰ ਲਓ
 • ਬਰਤਨ ਧੋਣ ਵੇਲੇ, ਪਾਣੀ ਖੁੱਲ੍ਹਾ ਛੱਡਣ ਦੀ ਬਜਾਏ ਸਿੰਕ ਵਿੱਚ ਪਾਣੀ ਭਰ ਕੇ ਬਰਤਨ ਧੋਵੋ
 • ਟੂਟੀ ਚਲਦੀ ਰੱਖਣ ਦੀ ਬਜਾਏ ਠੰਡੇ ਪਾਣੀ ਦਾ ਜੱਗ ਭਰ ਕੇ ਫਰਿੱਜ ਵਿੱਚ ਰੱਖੋ
 • ਆਪਣੇ ਦੰਦਾਂ ਨੂੰ ਬਰਸ਼ ਕਰਦੇ ਸਮੇਂ ਜਾਂ ਦਾੜੀ ਸ਼ੇਵ ਕਰਦੇ ਸਮੇਂ ਟੂਟੀ ਬੰਦ ਰੱਖੋ
 • ਲੀਕਸ (ਪਾਣੀ ਚੋਣਾ) ਲਈ ਆਪਣੇ ਘਰ ਦੀ ਨਿਯਮਿਤ ਤੌਰ ‘ਤੇ ਜਾਂਚ ਕਰੋ। ਇਹਨਾਂ ਲੀਕਸ ‘ਤੇ ਨਿਰੀਖਣ ਨਾ ਰੱਖਣ ‘ਤੇ ਹਰ ਸਾਲ ਕਈ ਲੀਟਰ ਪਾਣੀ ਬਰਬਾਦ ਹੋ ਸਕਦਾ ਹੈ
 • ਲਾਂਡਰੀ ਦਾ ਪੂਰਾ ਲੋਡ ਅਤੇ ਡਿਸ਼ਵਾਸ਼ਰ ਦੇ ਪੂਰੇ ਲੋਡ ਭਰ ਜਾਣ ‘ਤੇ ਹੀ ਇਹਨਾਂ ਦੀ ਵਰਤੋਂ ਕਰੋ

ਘਰ ਦੇ ਬਾਹਰ ਪਾਣੀ ਦੀ ਸੰਭਾਲ ਲਈ ਸੁਝਾਅ

 • ਇਸ ਸਮੇਂ ਕੁਝ ਖੇਤਰਾਂ ਵਿੱਚ ਲਾਅਨ ਨੂੰ ਪਾਣੀ ਦੇਣ ਦੀ ਇਜਾਜ਼ਤ ਨਹੀਂ ਹੈ – ਇਸ ਗੱਲ ਦੀ ਪੁਸ਼ਟੀ ਕਰੋ ਕਿ ਤੁਸੀਂ ਸਥਾਨਕ ਪਾਣੀ ਪਾਬੰਦੀ ਨਿਯਮਾਂ ਦੀ ਪਾਲਣਾ ਕਰ ਰਹੇ ਹੋ
 • ਬਾਹਰਲੇ ਪੌਦਿਆਂ ਲਈ ਮੀਂਹ ਦਾ ਪਾਣੀ ਇਕੱਠਾ ਕਰੋ
 • ਜੇਕਰ ਤੁਹਾਨੂੰ ਪਾਣੀ ਦੇਣ ਦੀ ਇਜਾਜ਼ਤ ਹੈ – ਤਾਂ ਵਾਸ਼ਪੀਕਰਨ (ਗਰਮੀ ਨਾਲ ਪਾਣੀ ਦਾ ਭਾਫ਼ ਬਣ ਜਾਣਾ) ਘਟਾਉਣ ਲਈ ਸਵੇਰੇ ਜਾਂ ਸ਼ਾਮ ਨੂੰ ਥੋੜ੍ਹਾ ਪਾਣੀ ਦਿਓ
 • ਬਾਹਰਲੀਆਂ ਥਾਂਵਾਂ ਨੂੰ ਹੋਜ਼ (ਪਾਣੀ ਦੀ ਪਾਈਪ) ਦੀ ਬਜਾਏ ਝਾੜੂ ਨਾਲ ਸਾਫ਼ ਕਰੋ
 • ਬਾਹਰਲੀਆਂ ਪਾਈਪਸ, ਟੂਟੀਆਂ, ਅਤੇ ਹੋਜ਼ ਦੀ ਲੀਕਸ ਲਈ ਜਾਂਚ ਕਰੋ
 • ਉਹ ਪੌਦੇ ਲਗਾਓ ਜੋ ਸੋਕਾ ਸਹਿਣ ਕਰ ਸਕਣ
 • ਆਪਣੇ ਸਵਿਮਿੰਗ ਪੂਲ ਲਈ ਪਾਣੀ ਬਚਾਉਣ ਵਾਲੇ ਫਿਲਟਰ ਦੀ ਵਰਤੋਂ ਕਰੋ

ਕਾਰੋਬਾਰਾਂ ਅਤੇ ਉਦਯੋਗ ਲਈ ਪਾਣੀ ਬਚਾਉਣ ਦੇ ਸੁਝਾਅ

 • ਆਪਣੀ ਸਥਾਨਕ ਜਾਂ ਖੇਤਰੀ ਸਰਕਾਰ, ਵਾਟਰ ਯੂਟਿਲਿਟੀ ਪ੍ਰੋਵਾਈਡਰ ਜਾਂ ਇਰੀਗੇਸ਼ਨ ਡਿਸਟ੍ਰਿਕਟ ਤੋਂ ਪਾਣੀ ਦੀਆਂ ਸਥਾਨਕ ਪਾਬੰਦੀਆਂ ਅਤੇ ਪਾਣੀ ਦੀ ਵਰਤੋਂ ਦੇ ਨਿਯਮਾਂ ਦੀ ਪਾਲਣਾ ਕਰੋ
 • ਜ਼ਰੂਰੀ ਪਾਣੀ ਦੀ ਵਰਤੋਂ ਦੀ ਸਮੀਖਿਆ ਕਰੋ
 • ਗੈਰ-ਜ਼ਰੂਰੀ ਪਾਣੀ ਦੀ ਵਰਤੋਂ ਘਟਾਓ
 • ਉਦਯੋਗਿਕ ਕਾਰਜਾਂ ਵਿੱਚ ਵਰਤੇ ਜਾਣ ਵਾਲੇ ਪਾਣੀ ਨੂੰ ਰਿਸਾਈਕਲ ਕਰੋ
 • ਪਾਣੀ ਬਚਾਉਣ ਵਾਲੇ ਢੰਗਾਂ ਅਤੇ ਉਪਕਰਨਾਂ ਦੀ ਵਰਤੋਂ ਕਰੋ
 • ਲੀਕਸ ਵਾਸਤੇ ਸਾਰੀ ਪਲੱਮਿੰਗ ਦੀ ਜਾਂਚ ਕਰੋ
 • ਪਾਣੀ ਦੇ ਸਿਸਟਮ ਦੀ ਕੁਸ਼ਲਤਾ ਨੂੰ ਵੱਧ ਤੋਂ ਵੱਧ ਕਰੋ

ਇਹਨਾਂ ਸੁਝਾਵਾਂ ਨੂੰ ਸਾਂਝਾ ਕਰਕੇ ਜਾਂ ਹਰ ਬੂੰਦ ਮਾਅਨੇ ਰੱਖਦੀ ਹੈ ਪੋਸਟਰ (PDF, 3.7 MB) (ਅੰਗਰੇਜ਼ੀ ਵਿੱਚ ਉਪਲਬਧ) ਪੋਸਟ ਕਰਕੇ ਆਪਣੀ ਕਮਿਊਨਿਟੀ ਨਾਲ ਪਾਣੀ ਦੇ ਬਚਾਅ ਬਾਰੇ ਸੁਝਾਅ ਸਾਂਝੇ ਕਰੋ।

​ਪਾਣੀ ਬਚਾਉਣ ਲਈ ਲਾਭ ਅਤੇ ਛੋਟਾਂ

ਬਹੁਤ ਸਾਰੇ ਭਾਈਚਾਰੇ ਪਾਣੀ ਦੀ ਸੰਭਾਲ ਲਈ ਛੋਟਾਂ (ਰਿਬੇਟਸ) ਜਾਂ ਇਨਸੈਂਟਿਵ (ਲਾਭਾਂ) ਦੀ ਪੇਸ਼ਕਸ਼ ਕਰਦੇ ਹਨ। ਇਹ ਪਾਣੀ ਦੀ ਵਰਤੋਂ ਨੂੰ ਘੱਟ ਕਰਦੇ ਹੋਏ ਪੈਸੇ ਬਚਾਉਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਹਨ। ਬੀ.ਸੀ. ਵਿੱਚ ਸਭ ਤੋਂ ਆਮ ਛੋਟਾਂ ਜਾਂ ਪਾਣੀ ਦੀ ਬਚਤ ਲਈ ਇਨਸੈਂਟਿਵ, ਇਹਨਾਂ ਲਈ ਉਪਲਬਧ ਹਨ:

 • ਲੋ-ਫਲੱਸ਼ ਟਾਇਲਟ ਲਗਵਾਉਣਾ ਜਾਂ ਅਜਿਹੇ ਨਲ ਅਤੇ ਸ਼ਾਵਰਹੈਡ ਲਗਾਉਣਾ ਜੋ ਪਾਣੀ ਦਾ ਬਚਾਅ ਕਰਦੇ ਹੋਣ
 • ਐਨਰਜੀ-ਸਟਾਰ ਪ੍ਰਮਾਣਿਤ ਵਾਸ਼ਿੰਗ ਮਸ਼ੀਨਾਂ ਅਤੇ ਡਿਸ਼ਵਾਸ਼ਰ ਲਗਵਾਉਣਾ ਜੋ ਪਾਣੀ ਦਾ ਬਚਾਅ ਕਰਦੇ ਹੋਣ
 • ਬਾਰਿਸ਼ ਦਾ ਪਾਣੀ ਇਕੱਠਾ ਕਰਨ ਲਈ ‘ਰੇਨ ਬੈਰਲਜ਼’ ਲਗਾਉਣਾ ਜਾਂ ਹੋਰ ਤਰੀਕਿਆਂ ਨਾਲ ਬਾਰਿਸ਼ ਦਾ ਪਾਣੀ ਇਕੱਠਾ ਕਰਨਾ
 • ਪ੍ਰੌਪਰਟੀ ਨੂੰ ਪਾਣੀ ਪੱਖੋਂ ਵਧੇਰੇ ਕੁਸ਼ਲ ਬਣਾਉਣ ਲਈ ਸਿੰਚਾਈ, ਮਿੱਟੀ ਜਾਂ ਲੈਂਡਸਕੇਪਿੰਗ ਵਿੱਚ ਸੁਧਾਰ ਕਰਨਾ

ਇਹ ਜਾਣਨ ਲਈ ਆਪਣੀ ਸਥਾਨਕ ਮਿਊਂਨੀਸਿਪਲ ਅਥੌਰਿਟੀ ਜਾਂ ਫਰਸਟ ਨੇਸ਼ਨਜ਼ ਨਾਲ ਸੰਪਰਕ ਕਰੋ ਕਿ ਕੀ ਉਹ ਹੇਠਾਂ ਦਿੱਤਿਆਂ ਉਦਾਹਰਣਾਂ ਵਾਂਗ ਪਾਣੀ ਬਚਾਉਣ ਲਈ ਇਨਸੈਂਟਿਵ ਅਤੇ ਛੋਟਾਂ ਦੀ ਪੇਸ਼ਕਸ਼ ਕਰਦੇ ਹਨ ਜਾਂ ਨਹੀਂ।

ਪਾਣੀ ਬਚਾਉਣ ਲਈ ਖੇਤਰੀ ਇਨਸੈਂਟਿਵ ਅਤੇ ਰਿਬੇਟ ਪ੍ਰੋਗਰਾਮ

 

ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ

ਐਬਟਸਫੋਰਡ ਅਤੇ ਮਿਸ਼ਨ

​ ਸਿਟੀ ਔਫ ਚਿਲਿਵੈਕ

ਡੈਲਟਾ

 • ਡੈਲਟਾ ਸਿੰਗਲ-ਫੈਮਿਲੀ ਵਾਲੇ ਘਰਾਂ ਦੇ ਮਾਲਕ ਵੌਲੰਟਰੀ ਵਾਟਰ ਮੀਟਰ ਪ੍ਰੋਗਰਾਮ ਲਈ ਸਾਈਨ ਅੱਪ ਕਰ ਸਕਦੇ ਹਨ, ਜੋ ਕਿ ਫਲੈਟ ਰੇਟ ਫੀਸ ਦੇ ਉਲਟ ਉਪਭੋਗਤਾ-ਭੁਗਤਾਨ ਸਿਸਟਮ ਨੂੰ ਉਤਸ਼ਾਹਤ ਕਰਦਾ ਹੈ, ਅਤੇ ਇਸ ਨਾਲ ਪਾਣੀ ਦੇ ਬਚਾਅ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ

ਸਿਟੀ ਔਫ ਪੋਰਟ ਕੋਕੁਇਟਲਮ

ਮੇਪਲ ਰਿੱਜ

ਰਿਚਮੰਡ

ਮਕੈਨਜ਼ੀ

ਪ੍ਰਿੰਸ ਜੌਰਜ

 • ਪ੍ਰਿੰਸ ਜੌਰਜ ਦੇ ਨਿਵਾਸੀ ਵੌਲੰਟਰੀ ਰੈਜ਼ੀਡੈਨਸ਼ੀਅਲ ਵਾਟਰ ਮੀਟਰ ਪ੍ਰੋਗਰਾਮ ਲਈ ਸਾਈਨ ਅੱਪ ਕਰ ਸਕਦੇ ਹਨ ਜੋ ਉਹਨਾਂ ਨੂੰ ਪਾਣੀ ਦੀ ਵਰਤੋਂ ਨੂੰ ਸਹੀ ਤਰੀਕੇ ਨਾਲ ਟਰੈਕ ਕਰਨ, ਪਾਣੀ ਦਾ ਬਚਾਅ ਕਰਨ ਅਤੇ ਸਿਰਫ਼ ਉਹਨਾਂ ਦੁਆਰਾ ਵਰਤੇ ਗਏ ਪਾਣੀ ਲਈ ਹੀ ਭੁਗਤਾਨ ਕਰਕੇ ਪੈਸਿਆਂ ਦੀ ਬਚਤ ਕਰਵਾ ਸਕਦਾ ਹੈ

ਕਲੋਨਾ

 • ਸਿਟੀ ਔਫ ਕਲੋਨਾ ਦਾ ਸਮਾਰਟ ਵਾਟਰ ਪ੍ਰੋਗਰਾਮ ਸਿੰਗਲ-ਫੈਮਿਲੀ ਘਰਾਂ ਅਤੇ ਸਟ੍ਰੈਟਾ ਕੰਪਲੈਕਸਾਂ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਸਿੰਚਾਈ ਵਾਲੇ ਲੈਂਡਸਕੇਪ ਖੇਤਰਾਂ ਨੂੰ ਵਧੇਰੀ ਕੁਸ਼ਲਤਾ ਨਾਲ ਪਾਣੀ ਦੀ ਵਰਤੋਂ ਕਰਨ ਵਾਲਾ ਬਣਾਉਣ ਲਈ ਅੱਪਡੇਟ ਕਰਨ ਲਈ ਛੋਟਾਂ ਦੀ ਪੇਸ਼ਕਸ਼ ਕਰਦਾ ਹੈ

ਪੀਚਲੈਂਡ

 • ਪੀਚਲੈਂਡ ਦੀ ਗ੍ਰੀਨ ਕ੍ਰੈਡਿਟਸ ਪਾਲਿਸੀ, ਡੇਢ ਤੋਂ ਦੋ ਏਕੜ ਦੇ ਵਿਚਕਾਰ ਪ੍ਰੌਪਰਟੀ ਵਾਲੇ ਭੋਜਨ ਉਤਪਾਦਕਾਂ ਨੂੰ ਸਿੰਚਾਈ ਦੇ ਪਾਣੀ ਲਈ ‘ਵਾਟਰ ਕੰਜ਼ੰਮਪਸ਼ਨ ਕੌਸਟ ਕ੍ਰੈਡਿਟ’ ਪ੍ਰਦਾਨ ਕਰਦੀ ਹੈ

ਕੋਮੌਕਸ ਵੈਲੀ ਰੀਜਨਲ ਡਿਸਟ੍ਰਿਕਟ

 • ਕੋਮੌਕਸ ਵੈਲੀ ਵਾਟਰ ਸਿਸਟਮ ਤੋਂ ਸਿੰਚਾਈ ਜਾਂ ਮਿੱਟੀ ਰਾਹੀਂ ਵਧੇਰੇ ਕੁਸ਼ਲਤਾ ਨਾਲ ਪਾਣੀ ਦੀ ਵਰਤੋਂ ਕਰਨ ਲਈ ਕੋਮੌਕਸ ਵੈਲੀ ਰੀਜਨਲ ਡਿਸਟ੍ਰਿਕਟ ਵਾਟਰ ਕੰਜ਼ਰਵੇਸ਼ਨ ਰਿਬੇਟਸ ਉਪਲਬਧ ਹਨ

ਰੀਜਨਲ ਡਿਸਟ੍ਰਿਕਟ ਔਫ ਨਨਾਇਮੋ

 • ਰੀਜਨਲ ਡਿਸਟ੍ਰਿਕਟ ਔਫ ਨਨਾਇਮੋ ਦੇ ਗ੍ਰੀਨ ਬਿਲਡਿੰਗ ਇਨਸੈਂਟਿਵ ਸਿੰਚਾਈ ਦੇ ਅੱਪਗ੍ਰੇਡਾਂ, ਰੇਨ ਵਾਟਰ ਹਾਰਵੈਸਟਿੰਗ, ਵੈੱਲਹੈਡ ਅੱਪਗ੍ਰੇਡ, ਖੂਹ ਦੇ ਪਾਣੀ ਦੀ ਜਾਂਚ ਅਤੇ ਸੈਪਟਿਕ ਅੱਪਗ੍ਰੇਡਾਂ ਲਈ ਰਿਬੇਟ ਅਤੇ ਇਨਸੈਂਟਿਵ ਦੀ ਪੇਸ਼ਕਸ਼ ਕਰਦਾ ਹੈ

ਸਨਸ਼ਾਈਨ ਕੋਸਟ ਰੀਜਨਲ ਡਿਸਟ੍ਰਿਕਟ

ਸਿਟੀ ਔਫ ਵਿਕਟੋਰੀਆ

ਕੈਪਿਟਲ ਰੀਜਨਲ ਡਿਸਟ੍ਰਿਕਟ


ਮੱਛੀਆਂ, ਜੰਗਲੀ ਜੀਵਾਂ ਅਤੇ ਕੁਦਰਤਤੇ ਪ੍ਰਭਾਵ 

ਸੋਕੇ ਮੱਛੀਆਂ ਅਤੇ ਜੰਗਲੀ ਜੀਵਾਂ ਦੀਆਂ ਰਹਿਣ ਦੀਆਂ ਥਾਂਵਾਂ ‘ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ।  

ਮੱਛੀਆਂ ਦੀ ਸੁਰੱਖਿਆ ਲਈ ‘ਐਂਗਲਿੰਗ’ ‘ਤੇ ਸੀਮਾਵਾਂ 

ਸੋਕੇ ਦੀਆਂ ਪਰਿਸਥਿਤੀਆਂ ਪਾਣੀ ਦਾ ਤਾਪਮਾਨ ਵਧਾ ਸਕਦੀਆਂ ਹਨ ਅਤੇ ਇਹ ਪਾਣੀ ਵਿੱਚ ਵਾਪਸ ਛੱਡੀਆਂ ਗਈਆਂ ਮੱਛੀਆਂ ਦੇ ਠੀਕ ਹੋਣ ਨੂੰ ਹੋਰ ਔਖਾ ਬਣਾ ਸਕਦਾ ਹੈ। ਮੱਛੀਆਂ ਨੂੰ ਵਧੇਰੇ ਤਣਾਅ ਤੋਂ ਬਚਾਉਣ ਲਈ, ਕੁਝ ਖੇਤਰਾਂ ਵਿੱਚ ‘ਰੈਕ੍ਰੀਏਸ਼ਨਲ ਫਿਸ਼ਿੰਗ’ (ਸਿਰਫ਼ ਮਨੋਰੰਜਨ ਲਈ ਮੱਛੀਆਂ ਫੜਨਾ) ‘ਤੇ ਪਾਬੰਦੀ ਲਗਾਈ ਜਾ ਰਹੀ ਹੈ। 

ਸ਼ਹਿਰੀ ਖੇਤਰਾਂ ਵਿੱਚ ਰਿੱਛ 

ਸੋਕੇ ਦੇ ਪ੍ਰਭਾਵ ਕਾਰਨ, ਹੋ ਸਕਦਾ ਹੈ ਕਿ ਭੋਜਨ ਦੀ ਤਲਾਸ਼ ਵਿੱਚ ਰਿੱਛ ਸ਼ਹਿਰੀ ਖੇਤਰਾਂ ਤੱਕ ਆ ਜਾਣ। ਅਕਸਰ, ਉਹਨਾਂ ਲਈ ਭੋਜਨ ਦਾ ਇਹ ਨਵਾਂ ਸਰੋਤ, ਗਾਰਬੇਜ (ਕੂੜਾ) ਜਾਂ ਬਰਡਫੀਡਰ ਹੁੰਦੇ ਹਨ। ਆਪਣੇ ਘਰ ਦੇ ਕੂੜੇ ਦੀ ਸਫਾਈ ਕਰ ਕੇ, ਅਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਇਕੱਠਾ ਕਰਕੇ ਕਿਸੇ ਬੰਦ ਜਗ੍ਹਾ ਰੱਖਣ ਨਾਲ ਤੁਸੀਂ ਰਿੱਛਾਂ ਨੂੰ ਆਉਣ ਤੋਂ ਰੋਕ ਸਕਦੇ ਹੋ। ਰਿੱਛਾਂ ਤੋਂ ਸੁਰੱਖਿਆ ਲਈ ਵਧੇਰੇ ਸੁਝਾਵਾਂ ਲਈ,  WildSafeBC.com ‘ਤੇ ਜਾਓ।  

ਜੇਕਰ ਤੁਸੀਂ ਕਿਸੇ ਸ਼ਹਿਰੀ ਇਲਾਕੇ ਵਿੱਚ ਰਿੱਛ ਦਾ ਸਾਹਮਣਾ ਕਰਦੇ ਹੋ, ਤਾਂ ਉਸ ਤੋਂ ਦੂਰੀ ਬਣਾਓ। ਜੇਕਰ ਰਿੱਛ ਹਮਲਾਵਰ ਜਾਂ ਟਕਰਾਅ ਵਾਲਾ ਵਿਵਹਾਰ ਦਿਖਾਉਂਦਾ ਹੈ, ਤਾਂ 1-877-952-7277 ‘ਤੇ ਸਾਡੇ ਕੰਜ਼ਰਵੇਸ਼ਨ ਅਫ਼ਸਰ ਸਰਵਿਸ ਨਾਲ ਸੰਪਰਕ ਕਰੋ।  

ਸ਼ਹਿਰੀ ਰੁੱਖ  

 ਫੁੱਟਪਾਥਾਂ ਦੇ ਨੇੜੇ ਅਤੇ ਜਨਤਕ ਥਾਵਾਂ ਜਾਂ ਬੁਲੇਵਾਰਡਾਂ ‘ਤੇ ਰੁੱਖ ਸ਼ਹਿਰਾਂ ਦੇ ਵਾਤਾਵਰਨ ਲਈ ਮਹੱਤਵਪੂਰਨ ਹਨ। ਇਹ ਅਤਿਅੰਤ ਗਰਮੀ ਦੌਰਾਨ ਛਾਂ ਅਤੇ ਠੰਡਕ ਦਿੰਦੇ ਹਨ।  

 ਕਮਿਊਨਿਟੀਆਂ ਇਹਨਾਂ ਸ਼ਹਿਰੀ ਰੁੱਖਾਂ ਨੂੰ ਪਾਣੀ ਦੇਣਾ ਜਾਰੀ ਰੱਖ ਰਹੀਆਂ ਹਨ। ਆਪਣੇ ਘਰ ਜਾਂ ਕੰਮ ਦੇ ਨੇੜੇ ਕਿਸੇ ਰੁੱਖ ਨੂੰ ਪਾਣੀ ਦੇਣ ਲਈ ਰੀਸਾਈਕਲ ਕੀਤੇ ਪਾਣੀ ਦੀ ਵਰਤੋਂ ਕਰਕੇ ਮਦਦ ਕਰਨ ਬਾਰੇ ਵਿਚਾਰ ਕਰੋ। ਅਜਿਹੇ ਮੁਰਝਾ ਰਹੇ ਰੁੱਖ ਦੀ ਰਿਪੋਰਟ ਕਰਨ ਲਈ – ਜਿਸਦੇ ਪੱਤੇ ਹਲਕੇ ਰੰਗ ਦੇ ਹਨ, ਛੋਟੇ ਹਨ, ਜਾਂ ਅਸਧਾਰਨ ਤੌਰ ‘ਤੇ ਲਟਕ ਰਹੇ ਹਨ – ਕਿਰਪਾ ਕਰਕੇ ਆਪਣੀ ਸਥਾਨਕ ਸਰਕਾਰ ਜਾਂ ਫਰਸਟ ਨੇਸ਼ਨਜ਼ ਨਾਲ ਸੰਪਰਕ ਕਰੋ।  

 ਭਾਈਚਾਰਿਆਂ ਲਈ ਸਰੋਤ 

ਇਹਨਾਂ ਸੋਕੇ ਦੀਆਂ ਪਰਿਸਥਿਤੀਆਂ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ, ਸੂਬਾ ਸੋਕੇ ਲਈ ਤਿਆਰ ਹੋਣ ਅਤੇ ਇਸ ਦੇ ਪ੍ਰਭਾਵਾਂ ਤੋਂ ਮੁੜ-ਉੱਭਰਨ ਵਾਲਾ ਬਣਨ ਲਈ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਨਾਲ ਕੰਮ ਕਰਦਾ ਆ ਰਿਹਾ ਹੈ।  

‘ਵਾਟਰ ਇੰਫ੍ਰਾਸਟ੍ਰਕਚਰ ਫੰਡਿੰਗ’ (ਪਾਣੀ ਲਈ ਬੁਨਿਆਦੀ ਢਾਂਚੇ ਲਈ ਫੰਡਿੰਗ) ਸਥਾਨਕ ਸਰਕਾਰਾਂ ਦੀ ਕਈ ਗ੍ਰਾਂਟ ਪ੍ਰੋਗਰਾਮਾਂ ਰਾਹੀਂ ਸਹਾਇਤਾ ਕਰ ਰਹੀ ਹੈ।

ਸਹਾਇਤਾ ਲਵੋ 

ਸੋਕੇ ਦੀਆਂ ਗੰਭੀਰ ਪਰਿਸਥਿਤੀਆਂ ਦੌਰਾਨ ਪ੍ਰਸ਼ਾਸਨ ਬਾਰੇ ਸਵਾਲਾਂ ਲਈ, ਸਥਾਨਕ ਸਰਕਾਰਾਂ ਦੇ ਪ੍ਰਤੀਨਿਧੀਆਂ ਨੂੰ ਮਿਊਂਨੀਸਿਪਲ ਮਾਮਲੇ ਦੇ ਮੰਤਰਾਲੇ ਦੇ ਸਥਾਨਕ ਸਰਕਾਰੀ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। 

ਪਾਣੀ ਦੀ ਕਮੀ ਲਈ ਪ੍ਰਤਿਕਿਰਿਆ ਯੋਜਨਾ 

ਐਮਰਜੈਂਸੀ ਪ੍ਰਬੰਧਨ ਅਤੇ ਜਲਵਾਯੂ ਤਬਦੀਲੀ ਦੀ ਤਿਆਰੀ ਮੰਤਰਾਲਾ ਭਾਈਚਾਰਿਆਂ ਦੀ ਉਨ੍ਹਾਂ ਦੀ ਪਾਣੀ ਦੀ ਕਮੀ ਪ੍ਰਤੀ ਜਵਾਬੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰ ਰਿਹਾ ਹੈ। 

ਸੋਕੇ ਨਾਲੇ ਨਜਿੱਠਣਾ 

‘ਡੀਲਿੰਗ ਵਿਦ ਡਰਾਊਟ ਹੈਂਡਬੁੱਕ’ (PDF, 592 KB) (ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ) ਸੋਕੇ ਦੀਆਂ ਪਰਿਸਥਿਤੀਆਂ ਨਾਲ ਨਜਿੱਠਣ ਵਾਲੇ ਪਾਣੀ ਦੇ ਸਪਲਾਇਰਾਂ ਨੂੰ ਸਹਿਯੋਗ ਦਿੰਦੀ ਹੈ। 

ਪਾਣੀ ਦੀ ਸੰਭਾਲ ਕਰਨ ਲਈ ਗਾਈਡ 

ਇਹ ਜਾਣਨ ਲਈ ਕਿ ਤੁਹਾਡੀ ਕਮਿਊਨਿਟੀ ਪਾਣੀ ਬਚਾਉਣ ਦੇ ਆਪਣੇ ਟੀਚਿਆਂ ਨੂੰ ਕਿਵੇਂ ਪੂਰਾ ਕਰ ਸਕਦੀ ਹੈ, ‘ਵਾਟਰ ਕੰਜ਼ਰਵੇਸ਼ਨ ਗਾਈਡ ਫ਼ੌਰ ਬੀ.ਸੀ.’ (ਬੀ.ਸੀ. ਲਈ ਪਾਣੀ ਦੀ ਸੰਭਾਲ ਕਰਨ ਲਈ ਗਾਈਡ) ਦੀ ਪੜਚੋਲ ਕਰੋ।  

 ਬੀ.ਸੀ. ਦਾ ਸੈਰ-ਸਪਾਟਾ ਉਦਯੋਗ ਪਾਣੀ ਦੀ ਸੰਭਾਲ ਵਿੱਚ ਮਦਦ ਕਰ ਰਿਹਾ ਹੈ। ਨਵੀਂ ਵਾਟਰ ਕੰਜ਼ਰਵੇਸ਼ਨ ਟੂਰਿਜ਼ਮ ਇੰਡਸਟਰੀ ਟੂਲਕਿੱਟ (ਸੈਰ-ਸਪਾਟਾ ਉਦਯੋਗ ਦੀ ਪਾਣੀ ਦੀ ਸੰਭਾਲ ਲਈ ਟੂਲਕਿੱਟ) ਵਿੱਚ ਰਿਜ਼ੋਰਟ, ਰੈਸਟੋਰੈਂਟ, ਅਤੇ ਹੋਰ ਸੈਰ-ਸਪਾਟਾ ਉਦਯੋਗ ਭਾਈਵਾਲਾਂ ਨੂੰ ਪਾਣੀ ਦੀ ਸੰਭਾਲ ਵਿੱਚ ਮਦਦ ਕਰਨ ਲਈ ਸੁਝਾਅ ਹਨ।  


ਖੇਤੀਬਾੜੀ ਉਤਪਾਦਕਾਂ ਲਈ ਸਰੋਤ  

ਆਮਦਨ ਸੁਰੱਖਿਆ ਪ੍ਰੋਗਰਾਮ 

ਬੀ.ਸੀ. ਸਰਕਾਰ ਫਸਲਾਂ ਦੇ ਨੁਕਸਾਨ ਅਤੇ ਆਮਦਨ ਵਿੱਚ ਕਟੌਤੀ ਦੀ ਸਥਿਤੀ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਕਈ ਪ੍ਰੋਗਰਾਮ ਪੇਸ਼ ਕਰਦੀ ਹੈ। 

ਜਦੋਂ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ, ਮਾਰਕਿਟ ਦੀਆਂ ਪਰਿਸਥਿਤੀਆਂ, ਜਾਂ ਉਤਪਾਦਨ ਦੀਆਂ ਵਧੀਆਂ ਲਾਗਤਾਂ ਵਰਗੀਆਂ ਚੀਜ਼ਾਂ ਕਾਰਨ ਆਮਦਨ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਦੋਂ ‘ਐਗ੍ਰੀ ਸਟੇਬਿਲੀਟੀ’ (AgriStability) ਉਹਨਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਇਹਨਾਂ ਸੋਕੇ ਦੀਆਂ ਪਰਿਸਥਿਤੀਆਂ ਵਿੱਚ ਕਿਸਾਨਾਂ, ਪਸ਼ੂ-ਪਾਲਕਾਂ ਅਤੇ ਉਤਪਾਦਕਾਂ ਦੀ ਸਹਾਇਤਾ ਲਈ ‘ਐਗ੍ਰੀ ਸਟੇਬਿਲੀਟੀ’ ਪ੍ਰੋਗਰਾਮ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਸਨ। ਤਬਦੀਲੀਆਂ ਵਿੱਚ ਸ਼ਾਮਲ ਹਨ: 

 • ਜੇਕਰ ਸਮਾਂ ਸੀਮਾ ਲੰਘ ਜਾਂਦੀ ਹੈ, ਤਾਂ ਉਸ ਤੋਂ ਬਾਅਦ ਵੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਦੇਰੀ ਨਾਲ ਹਿੱਸਾ ਲੈਣ ਦੀ ਇਜਾਜ਼ਤ ਦੇਣਾ 

 • 10 ਕਾਰੋਬਾਰੀ ਦਿਨਾਂ (business days) ਵਿੱਚ ਕੀਤੀਆਂ ਗਈਆਂ ਮਨਜ਼ੂਰਸ਼ੁਦਾ ਪੇਸ਼ਗੀ ਅਦਾਇਗੀਆਂ ਦੇ ਨਾਲ, ਅੰਤਰਿਮ ਅਦਾਇਗੀ ਸੀਮਾਵਾਂ ਨੂੰ 50% ਤੋਂ ਵਧਾ ਕੇ 75% ਤੱਕ ਕਰ ਦੇਣਾ 

 • ‘ਗ੍ਰੇਨ’ (ਅਨਾਜ) ਅਤੇ ‘ਔਇਲਸੀਡ’ (ਉਹ ਬੀਜ ਜੋ ਮੁੱਖ ਤੌਰ ‘ਤੇ ਖਾਣ ਵਾਲੇ ਤੇਲ ਦੇ ਉਤਪਾਦਨ ਲਈ ਉਗਾਏ ਜਾਂਦੇ ਹਨ) ਫਸਲਾਂ ਦੇ ਉੱਚੇ ‘ਰਾਈਟ-ਔਫ’ ਪੱਧਰ, ਜਿਸ ਨਾਲ ਵਧੇਰੇ ਪਸ਼ੂਆਂ ਦੇ ਚਾਰੇ ਲਈ ਵਰਤੇ ਜਾਣ ਵਾਲੀਆਂ ‘ਰਾਈਟ-ਔਫ’ ਕੀਤੀਆਂ ਫਸਲਾਂ ਉਪਲਬਧ ਹੋਣਗੀਆਂ 

ਪ੍ਰੋਡੱਕਸ਼ਨ ਇੰਸ਼ੋਰੈਂਸ ਬੀਮੇ ਵਾਲੇ ਉਤਪਾਦਕਾਂ ਨੂੰ ਫਸਲਾਂ ਦੇ ਨੁਕਸਾਨ ਲਈ ਉਦੋਂ ਰਾਹਤ ਪ੍ਰਦਾਨ ਕਰਦੀ ਹੈ ਜਦੋਂ ਉਹਨਾਂ ਨੂੰ ਮੌਸਮ, ਜਿਸ ਵਿੱਚ ਸੋਕਾ, ਅਤਿਅੰਤ ਗਰਮੀ ਅਤੇ ਅੱਗ ਸ਼ਾਮਲ ਹੈ, ਦੁਆਰਾ ਨੁਕਸਾਨ ਪਹੁੰਚਦਾ ਹੈ। 

‘ਐਕਸੈਸ ਟੂ ਫ਼ੀਡ’ ਪ੍ਰੋਗਰਾਮ 

ਕਿਸਾਨਾਂ ਅਤੇ ਉਤਪਾਦਕਾਂ ਨੂੰ ਸੁੱਕੇ ਪੱਠੇ ਅਤੇ ਚਾਰਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਨਵਾਂ ‘ਐਕਸੈਸ ਟੂ ਫ਼ੀਡ’ ਪ੍ਰੋਗਰਾਮ ਉਪਲਬਧ ਹੈ। ਬੀ ਸੀ ਕੈਟਲਮੈਨਜ਼ ਐਸੋਸੀਏਸ਼ਨ (BCCA) ਨਾਲ ਸਾਂਝੇਦਾਰੀ ਵਿੱਚ ਪ੍ਰਦਾਨ ਕੀਤਾ ਜਾ ਰਿਹਾ ਇਹ ਪ੍ਰੋਗਰਾਮ, ਕੈਨੇਡਾ ਭਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੁੱਕੇ ਪੱਠੇ ਅਤੇ ਚਾਰਾ ਵੇਚਣ ਵਾਲਿਆਂ ਨਾਲ, ਕਿਸਾਨਾਂ ਅਤੇ ਉਤਪਾਦਕਾਂ ਨੂੰ ਮਿਲਾਵੇਗਾ। 

‘ਐਕਸੈਸ ਟੂ ਫ਼ੀਡ’ ਪ੍ਰੋਗਰਾਮ ਅਤੇ ਹੋਰ ਪੇਸ਼ ਕੀਤੀਆਂ ਜਾ ਰਹੀਆਂ ਸਹਾਇਤਾਵਾਂ ਲਈ, ਕਿਰਪਾ ਕਰਕੇ ਬੀ ਸੀ ਕੈਟਲਮੈਨਜ਼ ਐਸੋਸੀਏਸ਼ਨ (BC Cattlemen’s Association) ‘ਤੇ ਜਾਓ।  

ਐਗ੍ਰੀ ਸਰਵਿਸਬੀ ਸੀ 

ਉਦਯੋਗ ਮਾਹਰ ਉਹਨਾਂ ਕਿਸਾਨਾਂ, ਪਸ਼ੂ ਪਾਲਕਾਂ ਅਤੇ ਉਤਪਾਦਕਾਂ ਦੀ ਮਦਦ ਕਰਨ ਲਈ ਤਿਆਰ ਹਨ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈਆਪਣੀ ਸਥਾਨਕ ਉਦਯੋਗ ਐਸੋਸੀਏਸ਼ਨ ਨਾਲ ਸੰਪਰਕ ਕਰੋ ਜਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਦਰਮਿਆਨ ਐਗ੍ਰੀ ਸਰਵਿਸ ਬੀ ਸੀ (AgriService BC) ਲਾਈਨਤੇ ਕਾਲ ਕਰੋ 

ਕਾਲ: 1-888-221-7141