COVID-19 ਅਨੁਵਾਦ ਕੀਤੀ ਹੋਈ ਸਮੱਗਰੀ


ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ-19 ਲਈ ਖ਼ਬਰਾਂ,  ਜਾਣਕਾਰੀ ਅਤੇ ਸੂਬਾਈ ਸਹਾਇਤਾ ।

ਆਖਰੀ ਵਾਰ ਅਪਡੇਟ ਕੀਤਾ ਗਿਆ:  2020-10-22

ਗੈਰ ਸਿਹਤ ਜਾਣਕਾਰੀ ਅਤੇ ਸੇਵਾਵਾਂ  ਦੇ ਬਾਰੇ ਸਰਵਿਸ ਬੀ.ਸੀ. ਏਜੰਟ ਨਾਲ ਗੱਲ ਕਰੋ, ਜਿਵੇਂ ਕਿ

 • ਚਾਈਲਡ ਕੇਅਰ
 • ਯਾਤਰਾ ਸੰਬੰਧੀ ਪਾਬੰਦੀਆਂ
 • ਵਪਾਰ ਅਤੇ ਫੰਡਿੰਗ ਸਹਾਇਤਾ

1-888-COVID19 ਤੇ ਕਾਲ ਕਰੋ

110 ਤੋਂ ਜ਼ਿਆਦਾ  ਭਾਸ਼ਾਵਾਂ ਵਿਚ ਜਾਣਕਾਰੀ ਸਵੇਰੇ 7:30 ਵਜੇ ਤੋਂ ਸ਼ਾਮ 8 ਵਜੇ ਪੈਸਿਫਿਕ ਟਾਈਮ ਤਕ ਉਪਲਬਧ ਹੈ

ਕੈਨੇਡਾ:
1-888-268-4319

ਅੰਤਰਰਾਸ਼ਟਰੀ:
1-604-412-0957

ਸਟੈਂਡਰਡ ਮੈਸੇਜ ਅਤੇ ਡੇਟਾ ਰੇਟ ਲਾਗੂ ਹੋ ਸਕਦੇ ਹਨ। 


ਪੂਰੇ ਬੀ.ਸੀ. ਵਿੱਚ ਬਹਿਰੇ ਲੋਕਾਂ ਲਈ ਟੈਲੀਫੋਨ
711 ਡਾਇਲ ਕਰੋ

 


ਇੱਕ ਸੁਚੇਤ ਰੀਸਟਾਰਟ

ਬੀ. ਸੀ. ਦਾ ਰੀਸਟਾਰਟ ਇਕ ਸਾਵਧਾਨੀ ਵਾਲੀ, ਕਦਮ ਦਰ ਕਦਮ ਪ੍ਰਕਿਰਿਆ ਹੈ:

BC's Restart Plan

ਕੋਵਿਡ-19 ਦੌਰਾਨ ਕੰਮ ਕਰਨ ਵਾਲੀਆਂ ਜ਼ਰੂਰੀ ਸੇਵਾਵਾਂ

 • ਜ਼ਰੂਰੀ ਸਿਹਤ ਅਤੇ ਸਿਹਤ ਸੇਵਾਵਾਂ
 • ਲੌ ਇਨਫੋਰਸਮੈਂਟ, ਜਨਤਕ ਸੁਰੱਖਿਆ, ਫਸਟ ਰਿਸਪੌਂਡਰ ਅਤੇ ਐਮਰਜੈਂਸੀ ਪ੍ਰਤੀਕ੍ਰਿਆ ਵਾਲੇ ਕਾਮੇ
 • ਨਿਰਬਲ ਅਬਾਦੀ ਲਈ ਸੇਵਾ ਪ੍ਰਦਾਤਾ
 • ਨਾਜ਼ੁਕ ਬੁਨਿਆਦੀ ਢਾਂਚਾ
 • ਭੋਜਨ ਅਤੇ ਖੇਤੀ ਸੇਵਾ ਪ੍ਰਦਾਤਾ
 • ਆਵਾਜਾਈ
 • ਉਦਯੋਗ ਅਤੇ ਨਿਰਮਾਣ
 • ਸੈਨੀਟੇਸ਼ਨ
 • ਸੰਚਾਰ ਅਤੇ ਇਨਫਰਮੇਸ਼ਨ ਤਕਨਾਲੋਜੀ
 • ਵਿੱਤੀ ਸੰਸਥਾਵਾਂ
 • ਹੋਰ ਗੈਰ-ਸਿਹਤ ਜ਼ਰੂਰੀ ਸੇਵਾ ਪ੍ਰਦਾਤਾ

ਜ਼ਰੂਰੀ ਸੇਵਾਵਾਂ ਵਜੋਂ ਨਿਯੁਕਤ  ਕੀਤੇ ਗਏ ਸਨ, ਨੇ ਵਰਕਸੇਫਬੀਸੀ ਦੀ ਸਲਾਹ ਨਾਲ ਅਤੇ ਪ੍ਰੋਵਿੰਸ਼ਿਅਲ ਹੈਲਥ ਅਫਸਰ ਦੁਆਰਾ ਜਾਰੀ ਜਨਤਕ ਸਿਹਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਓਪਰੇਸ਼ਨ ਯੋਜਨਾਵਾਂ ਵਿਕਸਤ ਕੀਤੀਆਂ।

 

ਫੇਜ਼ 2 -  ਮੱਧ ਮਈ ਤੋਂ ਬਾਅਦ

ਵਧੇ ਹੋਏ ਪ੍ਰੋਟੋਕੋਲਾਂ ਦੇ ਤਹਿਤ:

 • ਸਿਹਤ ਸੇਵਾਵਾਂ ਦੀ ਬਹਾਲੀ
  • ਚੋਣਵੀਂ ਸਰਜਰੀ ਨੂੰ ਦੁਬਾਰਾ ਤੈਅ ਕਰਨਾ
 • ਮੈਡੀਕਲ ਤੌਰ 'ਤੇ ਸੰਬੰਧਿਤ ਸੇਵਾਵਾਂ:
  • ਡੈਂਟਿਸਟਰੀ, ਫਿਜ਼ਿਓਥੈਰੇਪੀ, ਰਜਿਸਟਰਡ ਮਸਾਜ ਥੈਰੇਪੀ, ਅਤੇ ਕਾਇਰੋਪ੍ਰੈਕਟਰਸ
  • ਸਰੀਰਕ ਥੈਰੇਪੀ, ਸਪੀਚ ਥੈਰੇਪੀ ਅਤੇ ਸਮਾਨ ਸੇਵਾਵਾਂ
 • ਰਿਟੇਲ ਖੇਤਰ
 • ਹੇਅਰ ਸੈਲੂਨ, ਨਾਈ, ਅਤੇ ਹੋਰ ਨਿੱਜੀ ਸੇਵਾ ਅਦਾਰੇ
 • ਇਨ-ਪਰਸਨ ਕਾਊਂਸਲਿੰਗ
 • ਰੈਸਟੋਰੈਂਟ, ਕੈਫੇ ਅਤੇ ਪੱਬ (ਉਪਯੁਕਤ ਦੂਰੀ ਵਾਲੇ ਉਪਾਵਾਂ ਦੇ ਨਾਲ)
 • ਮਿਊਜ਼ੀਅਮ, ਆਰਟ ਗੈਲਰੀਆਂ, ਅਤੇ ਲਾਇਬ੍ਰੇਰੀਆਂ
 • ਦਫਤਰ-ਅਧਾਰਤ ਕੰਮ ਦੇ ਸਥਾਨ
 • ਮਨੋਰੰਜਨ ਅਤੇ ਖੇਡਾਂ
 • ਪਾਰਕ, ਬੀਚ, ਅਤੇ ਬਾਹਰ ਦੀਆਂ ਥਾਵਾਂ

ਚਾਈਲਡ ਕੇਅਰ

 

ਫੇਜ਼ 3 - ਜੂਨ ਤੋਂ ਸਤੰਬਰ

ਜੇ ਸੰਚਾਰਨ ਦੀਆਂ ਦਰਾਂ ਘੱਟ ਰਹਿੰਦੀਆਂ ਹਨ ਜਾਂ ਘੱਟ ਜਾਂਦੀਆਂ ਹਨ, ਤਾਂ ਵਧੇ ਹੋਏ ਪ੍ਰੋਟੋਕੋਲ ਅਧੀਨ:

 • ਹੋਟਲ ਅਤੇ ਰਿਜ਼ੋਰਟਸ (ਜੂਨ 2020)
 • ਪਾਰਕ - ਵਿਆਪਕ ਰੂਪ ਨਾਲ ਦੁਬਾਰਾ ਖੋਲਣੇ, ਓਵਰਨਾਈਟ ਕੈਂਪਿੰਗ ਸਮੇਤ (ਜੂਨ 2020)
 • ਫਿਲਮ  ਉਦਯੋਗ - ਘਰੇਲੂ ਨਿਰਮਾਣ ਨਾਲ ਸ਼ੁਰੂਆਤ ਕਰਕੇ (ਜੂਨ/ਜੁਲਾਈ 2020)
 • ਚੋਣਵੇਂ ਮਨੋਰੰਜਨ - ਫਿਲਮਾਂ ਅਤੇ ਸਿੰਮਫਨੀ, ਪਰ ਵੱਡੇ ਕੌਂਸਰਟ ਨਹੀਂ (ਜੁਲਾਈ 2020)
 • ਪੋਸਟ-ਸੈਕੰਡਰੀ ਪੜ੍ਹਾਈ - ਔਨਲਾਈਨ ਅਤੇ ਇਨ-ਕਲਾਸ ਦੇ ਮਿਸ਼ਰਣ ਨਾਲ (ਸਤੰਬਰ 2020)
 • ਕੇ -12 ਪੜ੍ਹਾਈ - ਇਸ ਸਕੂਲ ਦੇ ਸਾਲ ਵਿੱਚ ਸਿਰਫ ਇੱਕ ਅੰਸ਼ਕ ਵਾਪਸੀ ਨਾਲ (ਸਤੰਬਰ 2020)
 

ਫੇਜ਼ 4 - ਨਿਰਧਾਰਿਤ ਕੀਤਾ ਜਾਣਾ ਹੈ

ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਤੇ ਸ਼ਰਤਬੱਧ; ਵਿਆਪਕ ਟੀਕਾਕਰਣ, "ਕਮਿਊਨਿਟੀ" ਇਮਿਊਨਿਟੀ, ਵਿਆਪਕ ਸਫਲ ਉਪਚਾਰ:

 • ਗਤੀਵਿਧੀਆਂ ਜਿਨ੍ਹਾਂ ਲਈ ਵੱਡੇ ਇਕੱਠਾਂ ਦੀ ਜਰੂਰਤ ਹੁੰਦੀ ਹੈ, ਜਿਵੇਂ ਕਿ:
  • ਸੰਮੇਲਨ
  • ਲਾਈਵ ਦਰਸ਼ਕ ਪੇਸ਼ੇਵਰ ਖੇਡਾਂ
  • ਕੌਂਸਰਟ
 • ਅੰਤਰਰਾਸ਼ਟਰੀ ਟੂਰਿਜ਼ਮ

ਨਾਈਟ ਕਲੱਬਾਂ, ਕੈਸੀਨੋ ਅਤੇ ਬਾਰਾਂ ਦੇ ਸੁਰੱਖਿਅਤ ਢੰਗ ਨਾਲ ਅਰੰਭ ਕਰਨ ਦਾ ਸਮਾਂ ਇੱਕ ਵਧੇਰੇ ਗੁੰਝਲਦਾਰ ਵਿਚਾਰ ਹੈ। ਦੂਜੇ ਸੈਕਟਰਾਂ ਦੇ ਨਾਲ, ਉਦਯੋਗਿਕ ਸੰਗਠਨਾਂ ਤੋਂ ਸਮੀਖਿਆ ਲਈ, ਸੁਰੱਖਿਅਤ ਓਪਰੇਸ਼ਨ ਯੋਜਨਾਵਾਂ ਵਿਕਸਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜੋ  ਜਨਤਕ ਸਿਹਤ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੇ ਨਾਲ ਨਾਲ ਵਰਕਸੇਫਬੀਸੀ ਦੇ ਅਨੁਸਾਰ ਹਨ।

ਕਾਰੋਬਾਰਾਂ ਅਤੇ ਸੈਕਟਰਾਂ ਦੀ ਸਹਾਇਤਾ ਕਰਨ ਲਈ ਸਰੋਤ ਜਿਵੇਂ ਜਿਵੇਂ ਉਹ ਆਪਣੀਆਂ ਗਤੀਵਿਧੀਆਂ ਨੂੰ ਮੁੜ ਚਾਲੂ ਕਰਦੇ ਹਨ, ਜਿਸ ਵਿੱਚ ਨਵੇਂ ਸਿਹਤ ਦਿਸ਼ਾ ਨਿਰਦੇਸ਼ਾਂ ਅਤੇ ਚੈਕਲਿਸਟਾਂ ਸ਼ਾਮਲ ਹਨ,  ਵਰਕਸੇਫਬੀਸੀ ਤੋਂ ਉਪਲਬਧ ਹਨ।

 • ਘਰ ਰਹੋ ਅਤੇ ਜ਼ੁਕਾਮ ਜਾਂ ਫਲੂ ਦੇ ਲੱਛਣ ਹੋਣ ਤੇ ਪਰਿਵਾਰ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੋ, ਜਿਸ ਵਿੱਚ ਸ਼ਾਮਲ ਹਨ: 
  • ਖੰਘਣਾ
  • ਛਿੱਕਣਾ  
  • ਨੱਕ ਵਗਣਾ
  • ਗਲਾ ਖਰਾਬ ਹੋਣਾ
  • ਥਕਾਵਟ
 • ਤੁਹਾਡੇ ਪਰਿਵਾਰ ਤੋਂ ਬਾਹਰ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਜਾਂ ਗਲੇ ਨਹੀਂ ਮਿਲਣਾ
 • ਚੰਗੀ ਸਫਾਈ ਦਾ ਅਭਿਆਸ ਕਰੋ, ਜਿਸ ਵਿੱਚ ਸ਼ਾਮਲ ਹਨ:
  • ਨਿਯਮਤ ਰੂਪ ਨਾਲ ਹੱਥ ਧੋਣਾ
  • ਆਪਣੇ ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰਨਾ
  • ਆਪਣੀਆਂ ਖੰਘਾਂ ਅਤੇ ਛਿੱਕਾਂ ਨੂੰ ਢੱਕਣਾ
  • ਅਕਸਰ ਛੂਹੀਆਂ ਜਾਣ ਵਾਲੀਆਂ ਸਤਹਾਂ ਨੂੰ ਅਕਸਰ ਰੋਗਾਣੂ ਰਹਿਤ ਕਰਨਾ
 • ਕਮਿਊਨਿਟੀ  ਵਿਚ ਹੁੰਦੇ ਹੋਏ ਜਿੰਨਾ ਸੰਭਵ ਹੋ ਸਕੇ ਸਰੀਰਕ ਦੂਰੀ ਬਣਾਉਣਾ, ਅਤੇ ਜਿੱਥੇ ਸੰਭਵ ਨਾ ਹੋਵੇ, ਉੱਥੇ ਨਾਨ-ਮੈਡੀਕਲ ਮਾਸਕ ਜਾਂ ਚਿਹਰੇ ਦੀ ਕਵਰਿੰਗ ਦੀ ਵਰਤੋਂ 'ਤੇ ਵਿਚਾਰ ਕਰਨਾ

ਫੇਜ਼ 2 ਤੁਹਾਨੂੰ ਤੁਹਾਡੇ ਸਮਾਜਿਕ ਸੰਪਰਕ ਨੂੰ ਵਧਾਉਣ ਦੀ ਆਗਿਆ ਦਿੰਦਾ ਹੈ। ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਮੁੱਖ ਦਿਸ਼ਾ ਨਿਰਦੇਸ਼ ਹਨ।

ਜੇ ਤੁਸੀਂ ਵਧੇਰੇ ਜੋਖਮ (60  ਸਾਲ ਤੋਂ ਵੱਧ ਉਮਰ ਦੇ ਜਾਂ ਅੰਤਰੀਵ ਮੈਡੀਕਲ ਸਥਿਤੀਆਂ ਦੇ ਨਾਲ) ਤੇ ਹੋ, ਤਾਂ ਆਪਣੇ ਜੋਖਮ ਬਾਰੇ ਜਾਣੂ ਰਹੋ, ਆਪਣੀ ਜੋਖਮ ਸਹਿਣਸ਼ੀਲਤਾ ਬਾਰੇ ਸੋਚੋ ਅਤੇ ਵਧੇਰੇ ਸਾਵਧਾਨੀ ਵਰਤੋ।

ਸਾਡੇ ਹਾਲਾਤ ਵਿਲੱਖਣ ਹਨ, ਪਰ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਜੋ ਕੁਝ ਕਰਨ ਦੀ ਲੋੜ ਹੈ, ਉਹ ਉਹੀ ਹੈ।

ਤੁਹਾਡੇ ਬਬਲ (ਸਮੂਹ) ਦੇ ਅੰਦਰ

 • ਤੁਹਾਡੇ ਬਬਲ ਵਿੱਚ ਤੁਹਾਡੇ ਨਜ਼ਦੀਕੀ ਪਰਿਵਾਰਕ ਮੈਂਬਰ ਸ਼ਾਮਲ ਹੁੰਦੇ ਹਨ
 • ਆਪਣੇ ਬਬਲ ਵਿਚ ਲੋਕਾਂ ਦੀ ਗਿਣਤੀ ਸੀਮਿਤ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੀਆਂ ਪਰਿਸਥਿਤੀਆਂ ਦਾ ਅਰਥ ਹੋ ਸਕਦਾ ਹੈ ਕਿ ਤੁਹਾਡੇ ਬਬਲ ਵਿੱਚ ਕਈ ਲੋਕ ਸ਼ਾਮਲ ਹੋਣ। ਹਰ ਵਾਰ ਜਦੋਂ ਤੁਸੀਂ ਕਿਸੇ ਨੂੰ ਆਪਣੇ ਬਬਲ ਵਿਚ ਸ਼ਾਮਲ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਬਬਲ ਵਿਚ ਹਰੇਕ ਵਿਅਕਤੀ ਨਾਲ ਵੀ ਜੁੜ ਰਹੇ ਹੋ
 • ਆਪਣੇ ਬਬਲ ਦੇ ਅੰਦਰ, ਤੁਸੀਂ ਗਲੇ ਲਗ ਸਕਦੇ ਹੋ ਅਤੇ ਚੁੰਮ ਸਕਦੇ ਹੋ ਅਤੇ ਮਾਸਕ ਪਹਿਨਣ ਜਾਂ 2 ਮੀਟਰ ਦੀ ਦੂਰੀ 'ਤੇ ਰਹਿਣ ਦੀ ਜ਼ਰੂਰਤ ਨਹੀਂ ਹੈ
 • ਯਾਦ ਰੱਖੋ, ਸਤਰਕ ਹੱਥ ਧੋਣ ਅਤੇ ਜਗ੍ਹਾ ਦੀ ਸਫਾਈ ਅਜੇ ਵੀ ਮਹੱਤਵਪੂਰਨ ਹੈ
 • ਜੇ ਤੁਸੀਂ ਬਿਮਾਰ ਹੋ, ਤਾਂ ਗਲੇ ਲਗਾਉਣ ਜਾਂ ਚੁੰਮਣ ਨੂੰ ਸੀਮਤ ਕਰੋ ਅਤੇ ਜਦੋਂ ਸੰਭਵ ਹੋਵੇ, ਤਾਂ ਵੱਖਰੇ ਕਮਰਿਆਂ ਵਿਚ ਸਵੈ-ਅਲਗਾਅ ਰੱਖੋ

ਤੁਹਾਡੇ ਬਬਲ (ਸਮੂਹ) ਤੋਂ ਬਾਹਰ

ਨਿੱਜੀ ਸੈਟਿੰਗਾਂ ਵਿਚ ਜਦੋਂ ਤੁਸੀਂ ਉਨ੍ਹਾਂ ਦੋਸਤਾਂ ਅਤੇ ਪਰਿਵਾਰ  ਨੂੰ ਮਿਲ ਰਹੇ ਹੋ ਜੋ ਤੁਹਾਡੇ ਬਬਲ ਵਿਚ ਨਹੀਂ ਹਨ:

 • ਆਪਣੇ ਬਬਲ ਤੋਂ ਬਾਹਰ ਸਿਰਫ 2 ਤੋਂ 6 ਲੋਕਾਂ ਦੇ ਛੋਟੇ ਸਮੂਹਾਂ ਵਿੱਚ ਇਕੱਠੇ ਹੋਵੋ
 • ਸਰੀਰਕ ਦੂਰੀ ਰੱਖੋ ਅਤੇ ਇਕੱਠੇ ਹੋਣ ਦਾ ਆਪਣਾ ਸਮਾਂ ਸੀਮਤ ਕਰੋ
 • ਜੇ ਤੁਹਾਨੂੰ ਜ਼ੁਕਾਮ ਜਾਂ ਫਲੂ ਦੇ ਲੱਛਣ ਹਨ ਤਾਂ ਘਰ ਰਹੋ ਅਤੇ ਦੂਜਿਆਂ ਤੋਂ ਦੂਰ ਰਹੋ
 • ਦੂਜਿਆਂ ਲਈ ਵਧੇਰੇ ਵਿਚਾਰ ਕਰੋ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜੋ ਕੋਵਿਡ-19 ਤੋਂ ਗੰਭੀਰ ਬਿਮਾਰੀ ਦੇ ਵੱਧ ਜੋਖਮ ਤੇ ਹਨ, ਜਿਸ ਵਿੱਚ ਬਜ਼ੁਰਗ ਲੋਕ ਅਤੇ ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕ ਸ਼ਾਮਲ ਹਨ

ਮਹਾਂਮਾਰੀ ਦੇ ਦੌਰਾਨ ਜ਼ਰੂਰੀ ਸੇਵਾਵਾਂ ਦੀ ਤਰ੍ਹਾਂ, ਸਾਰੇ ਰੋਜ਼ਗਾਰਦਾਤਾਵਾਂ ਨੂੰ ਪ੍ਰਦਰਸ਼ਤ ਕਰਨਾ ਜ਼ਰੂਰੀ ਹੈ ਕਿ ਉਹ ਸੁਰੱਖਿਅਤ ਢੰਗ ਨਾਲ ਕੰਮ ਕਰ ਸਕਦੇ ਹਨ। ਦਰਅਸਲ, ਸਾਰੇ ਰੋਜ਼ਗਾਰਦਾਤਾਵਾਂ ਨੂੰ  ਵਰਕਰਜ਼ ਕਮਪਨਸੇਸ਼ਨ ਐਕਟ  ਦੇ ਤਹਿਤ ਕੰਮ 'ਤੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।

ਜਿਵੇਂ ਸਥਾਨਕ ਕਾਰੋਬਾਰ, ਗੈਰ-ਮੁਨਾਫਾ ਅਤੇ ਸੰਸਥਾਵਾਂ ਆਪਣੇ ਰੀਸਟਾਰਟ ਦੀ ਯੋਜਨਾ ਬਣਾਉਂਦੀਆਂ ਹਨ, ਵਰਕਸੇਫਬੀਸੀ (WorkSafeBC) ਸਹਾਇਤਾ ਲਈ ਇੱਥੇ ਹੈ।

ਵਰਕਸੇਫਬੀਸੀ ਉਦਯੋਗਿਕ ਐਸੋਸੀਏਸ਼ਨਾਂ ਦੇ ਨਾਲ ਕੰਮ ਕਰਦਾ ਹੈ ਤਾਂ ਜੋ ਉਹ ਯਕੀਨੀ ਬਣਾ ਸਕਣ ਕਿ ਉਹਨਾਂ ਦੇ ਮੈਂਬਰਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਨਿਰਦੇਸ਼ ਅਤੇ ਮਾਰਗਦਰਸ਼ਨ ਪ੍ਰੋਵਿੰਸ਼ੀਅਲ ਹੈਲਥ ਅਫਸਰ ਦੁਆਰਾ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ।

ਵਰਕਸੇਫਬੀਸੀ ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਵਿਦਿਅਕ ਸਮੱਗਰੀ, ਸਲਾਹ ਮਸ਼ਵਰੇ ਅਤੇ ਕੰਮ ਦੇ ਸਥਾਨ ਦੀਆਂ ਜਾਂਚਾਂ ਦੁਆਰਾ ਕੰਮ ਕਰਦਾ ਹੈ ਤਾਂ ਜੋ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਮੁੜ ਸ਼ੁਰੂਆਤ ਕਰਨ ਵਿੱਚ ਸਹਾਇਤਾ ਮਿਲ ਸਕੇ।

ਰੋਜ਼ਗਾਰਦਾਤਾਵਾਂ ਲਈ ਜ਼ਰੂਰੀ ਹੈ ਕਿ:

ਜਿਹੜੇ ਸੈਕਟਰ ਮਹਾਂਮਾਰੀ ਦੇ ਦੌਰਾਨ ਚੱਲ ਰਹੇ ਸਨ, ਉਹਨਾਂ ਨੂੰ ਅਪਡੇਟ ਕੀਤੀ ਸਿਹਤ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ, ਉੱਤਮ ਅਭਿਆਸਾਂ ਅਤੇ ਸਰੋਤਾਂ ਦੇ ਅਨੁਕੂਲ  ਹੋਣ ਲਈ ਆਪਣੀਆਂ ਕੋਵਿਡ-19 ਸੁਰੱਖਿਅਤ ਯੋਜਨਾਵਾਂ ਨੂੰ ਅਪਡੇਟ ਕਰਨ ਦੀ ਲੋੜ ਹੋ ਸਕਦੀ ਹੈ।

ਵਰਕਸੇਫਬੀਸੀ ਦੀ ਵੈਬਸਾਈਟ1-888-621-7233   'ਤੇ ਜਾਓ ਜਾਂ ਵਰਕਸੇਫਬੀਸੀ ਦੀ ਰੋਕਥਾਮ ਜਾਣਕਾਰੀ ਲਾਈਨ 'ਤੇ   'ਤੇ ਕਾਲ ਕਰੋ।

 


ਸਿਹਤ

醫療

ਕੋਵਿਡ-19 ਦੇ ਬਾਰੇ ਬੀ.ਸੀ. ਸੈਂਟਰ ਫੌਰ ਡਿਜ਼ੀਜ਼ ਕੰਟਰੋਲ  ਤੋਂ ਉੱਤਰ ਪ੍ਰਾਪਤ ਕਰੋ : ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੀ ਕਮਿਊਨਿਟੀ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ

ਯਾਤਰਾ

旅遊

ਪਰਤ ਰਹੇ ਯਾਤਰੀਆਂ ਅਤੇ ਕੈਨੇਡਾ ਪਰਤ ਰਹੇ ਮਿੱਤਰ ਪਿਆਰਿਆਂ ਦੇ ਪ੍ਰਵਾਰਾਂ ਲਈ ਤੱਥ-ਸੂਚੀਆਂ ਉਪਲਬਧ ਹਨ:


​​ਸੂਬਾਈ ਸਹਾਇਤਾ ਲਈ ਅਪਲਾਈ ਕਰੋ

ਬੀ.ਸੀ. ਸਰਕਾਰ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸੰਭਾਵਿਤ ਬਿਮਾਰੀ, ਵਿੱਤੀ ਤਣਾਅ ਜਾਂ ਅਸਪਸ਼ਟ ਰੁਜ਼ਗਾਰ ਨਾਲ ਸਿੱਝਣ ਵਿਚ ਸਹਾਇਤਾ ਲਈ ਫੌਰੀ ਕਦਮ ਚੁੱਕ ਰਹੀ ਹੈ।

ਜ਼ਰੂਰੀ ਕਰਮਚਾਰੀਆਂ ਲਈ ਅਸਥਾਈ ਐਮਰਜੈਂਸੀ ਚਾਈਲਡ ਕੇਅਰ

ਜੇ ਤੁਸੀਂ ਇੱਕ ਜ਼ਰੂਰੀ ਸੇਵਾ ਭੂਮਿਕਾ ਵਿੱਚ ਕੰਮ ਕਰਨ ਵਾਲੇ ਮਾਤਾ-ਪਿਤਾ ਹੋ ਅਤੇ ਆਪਣੇ ਇਨਫੈਂਟ ਤੋਂ 5 ਸਾਲ ਦੀ ਉਮਰ ਦੇ ਬੱਚੇ (ਬੱਚਿਆਂ) ਦੀ ਦੇਖਭਾਲ ਦੀ ਭਾਲ ਕਰ ਰਹੇ ਹੋ, ਤਾਂ ਇਨ੍ਹਾਂ ਕਦਮਾਂ ਦੀ ਪਾਲਣਾ  ਕਰੋ:

1. ਆਪਣੀ  ਭੂਮਿਕਾ  ਦੇ ਯੋਗ ਹੋਣ ਦੀ ਪੁਸ਼ਟੀ ਕਰਨ ਲਈ ਜ਼ਰੂਰੀ ਸੇਵਾ ਕਰਮਚਾਰੀਆਂ  ਦੀ ਅਪਡੇਟ ਕੀਤੀ ਸੂਚੀ ਦੀ ਸਮੀਖਿਆ ਕਰੋ। 

ਬੱਚਿਆਂ ਦੀ ਦੇਖਭਾਲ ਦੀਆਂ ਖੁੱਲੀਆਂ ਫੈਸਿਲਟੀਆਂ, ਦੇਖਭਾਲ ਪ੍ਰਦਾਨ ਕਰਨ ਵਾਲੇ ਸਕੂਲ ਅਤੇ/ਜਾਂ ਕਲਾਸ ਵਿਚ ਪੜ੍ਹਾਈ ਉਨ੍ਹਾਂ ਬੱਚਿਆਂ ਲਈ ਪਲੇਸਮੈਂਟਾਂ ਨੂੰ ਤਰਜੀਹ ਦੇਣ ਲਈ ਹੈ ਜਿਨ੍ਹਾਂ ਦੇ ਮਾਤਾ-ਪਿਤਾ ਇਹਨਾਂ ਵਿੱਚ ਕੰਮ ਕਰਦੇ ਹਨ:

 • ਸਿਹਤ ਅਤੇ ਸਿਹਤ ਸੇਵਾਵਾਂ
 • ਸੋਸ਼ਲ ਸਰਵਿਸਿਜ਼
 • ਲਾਅ ਐਨਫੋਰਸਮੈਂਟ
 • ਫਸਟ ਰਿਸਪੌਂਡਰਜ਼
 • ਐਮਰਜੈਂਸੀ ਰਿਸਪੌਂਸ

ਸਕੂਲੀ ਉਮਰ ਵਾਲੇ ਬੱਚਿਆਂ (5-12 ਸਾਲ ਦੀ ਉਮਰ ਦੇ) ਲਈ ਬਾਲ ਦੇਖਭਾਲ ਸੇਵਾਵਾਂ ਸਿੱਧੇ ਉਨ੍ਹਾਂ ਦੇ ਸਕੂਲ ਦੁਆਰਾ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। 

2. ਹੇਠ ਦਿੱਤਿਆਂ ਵਿਚੋਂ ਇਕ  ਫਾਰਮ ਭਰੋ:

ਜਾਂ

3. ਫਾਰਮ ਜਮ੍ਹਾਂ ਹੋ ਜਾਣ ਤੋਂ ਬਾਅਦ, ਚੁਣੇ ਗਏ ਸਥਾਨਕ ਚਾਈਲਡ ਕੇਅਰ ਰਿਸੋਰਸ ਅਤੇ ਰੈਫਰਲ  ਸੈਂਟਰ ਤੁਹਾਡੇ ਖੇਤਰ ਵਿੱਚ ਬੱਚਿਆਂ ਦੀ ਦੇਖਭਾਲ ਲਈ ਉਪਲਬਧ ਜਗ੍ਹਾ ਲੱਭਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਤੁਹਾਡੇ ਨਾਲ  ਸੰਪਰਕ ਕਰਨਗੇ।

 

ਬੀ.ਸੀ. ਕਾਮਿਆਂ ਲਈ ਐਮਰਜੈਂਸੀ ਲਾਭ (B.C.Emergency Benefit for Workers)

ਬੀ.ਸੀ. ਕਾਮਿਆਂ ਲਈ ਐਮਰਜੈਂਸੀ ਲਾਭ ਉਨ੍ਹਾਂ ਬੀ.ਸੀ.ਨਿਵਾਸੀਆਂ ਲਈ $1,000 ਦਾ ਇੱਕ ਵਾਰੀ ਦਾ, ਟੈਕਸ-ਰਹਿਤ ਭੁਗਤਾਨ ਮੁਹੱਈਆ ਕਰਦਾ ਹੈ ਜਿੰਨ੍ਹਾਂ ਦੀ ਕੰਮ ਕਰਨ ਦੀ ਕਾਬਲੀਅਤ ਕੋਵਿਡ-19 ਕਰਕੇ ਪ੍ਰਭਾਵਿਤ ਹੋਈ ਹੈ।

ਯੋਗਤਾ

 • ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੇਫਿਟ ਪ੍ਰਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ
 • 15 ਮਾਰਚ, 2020 ਨੂੰ ਬੀ.ਸੀ. ਦੇ ਨਿਵਾਸੀ ਸੀ
 • 2019 ਦੀ ਬੀ.ਸੀ. ਇਨਕਮ ਟੈਕਸ ਰਿਟਰਨ ਫਾਇਲ ਕੀਤੀ ਹੈ, ਜਾਂ ਫਾਇਲ ਕਰਨ ਲਈ ਸਹਿਮਤ ਹੁੰਦੇ ਹਨ
 • ਤੁਹਾਡੇ ਅਪਲਾਈ ਕਰਨ ਦੀ ਤਰੀਕ ਤੇ ਘੱਟੋ ਘੱਟ 15 ਸਾਲ ਦੇ ਹੋ
 • ਸੂਬਾਈ ਇਨਕਮ ਅਸਿਸਟੈਂਸ ਜਾਂ ਡਿਸਅਬਿਲਿਟੀ ਅਸਿਸਟੈਂਸ ਪ੍ਰਾਪਤ ਨਹੀਂ ਕਰ ਰਹੇ

ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 8:30 ਵਜੇ ਤੋਂ ਸ਼ਾਮ 4:30 ਵਜੇ ਤਕ ਆਮ ਸਹਾਇਤਾ ਅਨੁਵਾਦ ਸੇਵਾਵਾਂ ਲਈ, 778-309-4630 ’ਤੇ ਜਾਂ ਬੀ ਸੀ ਦੇ ਅੰਦਰ ਟੋਲ-ਫ੍ਰੀ 1-855-955-3545 'ਤੇ ਉਪਲੱਬਧ ਹੈ।

ਕਾਮਿਆਂ ਲਈ ਐਮਰਜੈਂਸੀ ਲਾਭ ਲਈ ਅਪਲਾਈ ਕਰੋ

(ਐਪਲੀਕੇਸ਼ਨ ਕੇਵਲ ਅੰਗਰੇਜ਼ੀ ਵਿੱਚ ਉਪਲਬਧ ਹੈ)


ਬੀ.ਸੀ. ਸਰਕਾਰੀ ਖ਼ਬਰਾਂ

ਕੋਵੀਡ-19 ਲਈ ਸੂਬਾਈ ਸਹਾਇਤਾ ਅਤੇ ਜਾਣਕਾਰੀ ਬਾਰੇ ਬੀ.ਸੀ. ਸਰਕਾਰ ਦੀਆਂ। ਅਪਡੇਟਾਂ ਸਰਕਾਰ ਅਤੇ ਸੂਬਾਈ ਸਿਹਤ ਅਧਿਕਾਰੀ  ਪ੍ਰੈਸ ਕਾਨਫਰੰਸ ਦੀਆਂ ਵੀਡੀਓ ਦੇਖਣ ਲਈ ਯੂਟਿਊਬ ਉਪਸਿਰਲੇਖਾਂ ਦੀ ਵਰਤੋਂ ਕਰੋ

 

 

 

 

 

 

 


ਤਸਵੀਰਾਂ ਡਾਉਨਲੋਡ ਕਰੋ ਅਤੇ ਜਾਣਕਾਰੀ ਸਾਂਝੀ ਕਰੋ

ਬੱਚਿਆਂ ਅਤੇ ਨੌਜਵਾਨਾਂ ਲਈ ਵਾਧੂ ਸਹਾਇਤਾ ਡਾਊਨਲੋਡ

ਖਾਸ ਲੋੜਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ, ਦੇਖਭਾਲ ਹੇਠ ਬੱਚੇ ਅਤੇ ਉਮਰ ਵੱਧਣ ਕਰਕੇ ਦੇਖਭਾਲ ਛੱਡ ਰਹੇ ਬੱਚਿਆਂ ਦੇ ਮਾਤਾ-ਪਿਤਾ ਗਰਮੀਆਂ ਦੇ ਮਹੀਨਿਆਂ ਵਿੱਚ ਮਹਾਂਮਾਰੀ ਸੰਬੰਧੀ ਸਹਾਇਤਾ (ਪੳਨਦੲਮਚਿ ਸੁਪਪੋਰਟਸ) ਪ੍ਰਾਪਤ ਕਰਦੇ ਰਹਿਣਗੇ। ਖਾਸ ਲੋੜਾਂ ਵਾਲੇ ਬੱਚਿਆਂ ਦੇ ਦੁੱਗਣੇ

ਯੋਗ ਪਰਿਵਾਰ ਅਗਲੇ ਤਿੰਨ ਮਹੀਨਿਆਂ ਤੱਕ ਲਈ ਪ੍ਰਤੀ ਮਹੀਨੇ $225 ਪ੍ਰਾਪਤ ਕਰਨਗੇ। ਅਤੇ ਨੌਜਵਾਨ ਅਤੇ ਦੇਖਭਾਲ ਹੇਠ ਨੌਜਵਾਨ ਜੋ ਉਮਰ ਵੱਧਣ ਕਰਕੇ ਦੇਖਭਾਲ ਛੱਡਣ ਲਈ ਤਿਆਰ ਸਨ, ਸੇਵਾ ਦਾ ਉਹੀ ਲੈਵਲ ਪ੍ਰਾਪਤ ਕਰਨਾ ਜਾਰੀ ਰੱਖ ਸਕਣਗੇ।: https://news.gov.bc.ca/22460

-	ਡਾ. ਬੌਨੀ ਹੈਨਰੀ ਦੇ ਟ੍ਰੈਵਲ ਨਿਯਮ -	ਸਵਾਗਤ -	ਜਾਣ ਤੋਂ ਪਹਿਲਾਂ ਜਾਂਚੋ -	ਸੁਰੱਖਿਅਤ ਸਰੀਰਕ ਦੂਰੀ ਰੱਖੋ -	ਵੱਡੀਆਂ ਥਾਂਵਾਂ 'ਚ ਘੱਟ ਚਿਹਰੇ -	ਤਿਆਰੀ ਦੇ ਨਾਲ ਆਓ, ਸਪਲਾਈਆਂ ਨਾਲ ਲਿਆਓ -	ਜੇ ਬਿਮਾਰ ਹੋ, ਘਰ ਰਹੋ -	ਸਫਰ ਸੰਬੰਧੀ ਸਲਾਹਾਂ ਦਾ ਆਦਰ ਕਰੋ -	ਆਪਣੇ ਹੱਥ ਧੋਵੋਡਾਊਨਲੋਡ

-ਫੇਜ਼ 3 ਵਿੱਚ ਲੋਕ ਬੀ.ਸੀ. ਵਿੱਚ ਆਦਰਪੂਰਣ ਅਤੇ ਸੁਰੱਖਿਅਤ ਸਫਰ ਵਿੱਚ ਭਾਗ ਲੈ ਸਕਦੇ ਹਨ। ਡਾ.ਬੌਨੀ ਹੈਨਰੀ, ਸਾਡੇ ਪ੍ਰੋਵਿੰਸ਼ੀਅਲ ਹੈਲਥ ਅਫਸਰ, ਨੇ ਬੀ.ਸੀ. ਤੱਕ ਅਤੇ ਬੀ.ਸੀ. ਵਿੱਚ ਸਫਰ ਕਰਨ ਵਾਲੇ ਸਾਰੇ ਲੋਕਾਂ ਲਈ ਸਫਰ ਸੰਬੰਧੀ ਸੇਧਾਂ ਤਿਆਰ ਕੀਤੀਆਂ ਹਨ।  ਬੀ.ਸੀ. ਦੀ ਪੜਚੋਲ ਕਰਦੇ ਸਮੇਂ ਸਫਰ ਸੰਬੰਧੀ ਚੰਗੇ ਅਮਲਾਂ ਦਾ ਅਭਿਆਸ ਕਰੋ। ਅਤੇ ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਕਿਰਪਾ ਕਰਕੇ ਘਰ ਰਹੋ। #ਧੋੈੋੁਰਫੳਰਟਭਛ #ਛੌੜੀਧਭਛ

ਹਰ ਇਕ ਲਈ ਸੁਨਹਿਰੀ ਨਿਯਮ ਸਰੀਰਕ ਦੂਰੀ ਦਾ ਅਭਿਆਸ ਕਰੋ ਆਪਣੇ ਹੱਥ ਸਾਫ ਕਰੋ ਘਰ ਰਹੋ ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ - ਕੋਈ ਅਪਵਾਦ ਨਹੀਂ ਘਰ ਅਤੇ ਕੰਮ 'ਤੇ ਸਫਾਈ ਵਧਾਓ ਸੂਚਿਤ ਰਹੋ ਆਪਣੀ ਖੰਘ ਨੂੰ ਢੱਕੋ ਗੈਰ-ਜ਼ਰੂਰੀ ਯਾਤਰਾ ਘੱਟ ਤੋਂ ਘੱਟ ਕਰੋ ਥਾਵਾਂ ਨੂੰ ਵਧੇਰੇ ਸੁਰੱਖਿਅਤ ਬਣਾਓਡਾਊਨਲੋਡ

ਸਾਡਾ 'ਨਵਾਂ ਆਮ' ਸੁਨਹਿਰੀ ਨਿਯਮਾਂ 'ਤੇ ਅਧਾਰਤ ਹੈ ਜੋ ਹਰੇਕ ਵਿਅਕਤੀ ਅਤੇ ਹਰ ਸਥਿਤੀ 'ਤੇ ਲਾਗੂ ਹੁੰਦੇ ਹਨ।   ਕੋਵਿਡ-19 ਅਜੇ ਤੱਕ ਖਤਮ ਨਹੀਂ ਹੋਇਆ ਹੈ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਇਕ ਦੂਜੇ ਦੀ ਰੱਖਿਆ ਕਰਨ ਅਤੇ ਕਰਵ ਨੂੰ ਫਲੈਟ ਰੱਖਣ ਲਈ ਮਹੱਤਵਪੂਰਨ ਹੈ।  ਬੀਸੀ ਦੀ ਰੀਸਟਾਰਟ ਯੋਜਨਾ ਬਾਰੇ ਹੋਰ ਜਾਣੋ: www.gov.bc.ca/restartBC


Translated Graphic/Img.Copy (*Insert Below) -ਇੱਥੋਂ ਸ਼ੁਰੂ ਕਰੋ -ਕੀ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ? - ਹਾਂ - ਨਹੀਂ -ਘਰ ਰਹੋ - ਕੋਈ ਅਪਵਾਦ ਨਹੀਂ - ਕੀ ਤੁਸੀਂ ਆਪਣੇ ਬਬਲ* ਤੋਂ ਬਾਹਰ ਆਪਣੇ ਸਮੂਹ ਨੂੰ 2-6 ਲੋਕਾਂ ਤੱਕ ਸੀਮਤ ਰੱਖ ਸਕਦੇ ਹੋ? - *ਤੁਹਾਡਾ ਬਬਲ ਉਹਨਾਂ ਲੋਕਾਂ ਨੂੰ ਸੰਦਰਭਿਤ ਕਰਦਾ ਹੈ ਜਿਹਨਾਂ ਨਾਲ ਤੁਸੀਂ ਰਹਿੰਦੇ ਹੋ ਜਾਂ ਜਿਹਨਾਂ ਨੂੰ ਤੁਸੀਂ ਆਪਣੇ ਅੰਦਰੂਨੀ ਘੇਰੇ ਵਿੱਚ ਬੁਲਾਇਆ ਹੈ - ਕੀ ਸਮੂਹ ਵਿੱਚ ਕੋਈ ਵੀ ਵਿਅਕਤੀ ਕੋਵਿਡ-19 ਤੋਂ ਗੰਭੀਰ ਬਿਮਾਰੀ ਦੇ ਵੱਧ ਜੋਖਮ 'ਤੇ ਹੈ? - ਬਾਹਰ ਜਾਂ ਵੱਡੀਆਂ ਥਾਵਾਂ ਵਿੱਚ ਮਿਲੋ। ਇਕੱਠੇ ਆਪਣਾ ਸਮਾਂ ਸੀਮਤ ਕਰੋ। 2 ਮੀਟਰ ਦੀ ਦੂਰੀ ਤੇ ਰਹੋ। ਕੋਈ ਹੱਥ ਮਿਲਾਉਣਾ ਨਹੀਂ, ਕੇਵਲ ਹਵਾਈ ਜੱਫੀਆਂ! - ਕੀ ਸਮੂਹ ਦੇ ਮੈਂਬਰਾਂ ਦੇ ਬਬਲ* ਵਿੱਚ ਕੋਈ ਵੱਧ ਜੋਖਮ ਵਾਲੇ ਲੋਕ ਹਨ - ਆਪਣੇ ਸਮੂਹ ਇਕੱਠ ਦਾ ਅਨੰਦ ਮਾਣੋ। ਸੁਨਹਿਰੀ ਨਿਯਮਾਂ ਬਾਰੇ ਧਿਆਨ ਰੱਖੋ: •	ਸਰੀਰਕ ਦੂਰੀ •	ਹੱਥ ਧੋਣਾ •	ਜਗ੍ਹਾਵਾਂ ਨੂੰ ਸਾਫ਼ ਰੱਖਣਾਡਾਊਨਲੋਡ

ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਦੂਜਿਆਂ ਦੀ ਅਤੇ ਆਪਣੀ ਖੁਦ ਦੀ ਸਭ ਤੋਂ ਵਧੀਆ ਢੰਗ ਨਾਲ ਰੱਖਿਆ ਕਿਵੇਂ ਕਰ ਸਕਦੇ ਹਾਂ। ਸਾਡੇ ਹਾਲਾਤ ਵਿਲੱਖਣ ਹਨ, ਪਰ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਜੋ ਕੁਝ ਕਰਨ ਦੀ ਲੋੜ ਹੈ, ਉਹ ਉਹੀ ਹੈ। ਵਿਚਾਰਸ਼ੀਲ ਬਣੋ। ਦੂਜਿਆਂ ਦਾ ਵਧੇਰੇ ਖਿਆਲ ਕਰੋ, ਖ਼ਾਸਕਰ ਉਨ੍ਹਾਂ ਦਾ ਜੋ ਵਧੇਰੇ ਜੋਖਮ 'ਤੇ ਹਨ। #COVIDBC

ਜਿਆਦਾ ਜਾਣੋ: 

gov.bc.ca/restartbc/guidelines-social-interaction

ਨਸਲਵਾਦ ਨੂੰ ਰੋਕੋਡਾਊਨਲੋਡ

ਮਹਾਂਮਾਰੀ ਦੀ ਸ਼ੁਰੂਆਤ ਤੋਂ ਨਫ਼ਰਤ ਦੇ ਅਪਰਾਧਾਂ ਅਤੇ ਨਸਲਵਾਦੀ ਰਵੱਈਆਂ ਵਿਚ ਵਾਧਾ ਹੋਇਆ ਹੈ - ਖ਼ਾਸਕਰ ਏਸ਼ੀਆਈ ਕਮਿਊਨਿਟੀ ਦੇ ਵਿਰੁੱਧ। ਸਰੀਰਕ ਅਤੇ ਭਾਵਨਾਤਮਕ ਹਿੰਸਾ ਬਹੁਤ ਪ੍ਰਭਾਵ ਪਾਉਂਦੀ ਹੈ ਅਤੇ ਜਦੋਂ ਨਫ਼ਰਤ ਅਤੇ ਕੱਟੜਤਾ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਕੇਵਲ ਸ਼ਬਦਾਂ ਤੋਂ ਵੱਧ ਦੀ ਲੋੜ ਹੈ। ਸਾਨੂੰ ਕਾਰਵਾਈ ਕਰਨ ਦੀ ਲੋੜ ਹੈ। 

ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਇਨ੍ਹਾਂ ਅਪਰਾਧਾਂ ਬਾਰੇ ਰਿਪੋਰਟ ਕੀਤਾ ਹੈ ਅਤੇ ਉਹ ਜੋ ਸਹਾਇਤਾ ਲਈ ਅੱਗੇ ਆਏ ਹਨ - ਤੁਹਾਡੀ ਬਹਾਦਰੀ ਲਈ ਤੁਹਾਡਾ ਧੰਨਵਾਦ। ਸਹਿਯੋਗੀ ਬਣਨ ਦਾ ਮਤਲਬ ਹੈ ਹਿੰਸਾ ਕਰਨ ਵਾਲੇ ਲੋਕਾਂ ਨੂੰ ਦੱਸਣਾ ਕਿ ਉਹ ਗਲਤ ਕਰ ਰਹੇ ਹਨ ਅਤੇ ਜਦੋਂ ਲੋਕਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਨ੍ਹਾਂ ਦੀ ਸਹਾਇਤਾ ਕਰਨੀ। 

ਕੋਵਿਡ-19 ਦੀ ਕੋਈ ਕੌਮੀਅਤ ਨਹੀਂ ਹੈ। ਅਸੀਂ ਸਾਰੇ ਇਸ ਵਿੱਚ ਇਕੱਠੇ ਹਾਂ।

ਟੈਸਟਿੰਗ ਉਨ੍ਹਾਂ ਸਾਰਿਆਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ, ਪਰ ਹਰ ਕਿਸੇ ਨੂੰ ਟੈਸਟ ਦੀ ਲੋੜ ਨਹੀਂ ਹੁੰਦੀਡਾਊਨਲੋਡ

ਜਿਵੇਂ ਕਿ ਸਾਡੇ ਪ੍ਰਾਂਤ ਵਿੱਚ ਨਵੇਂ ਕੇਸਾਂ ਦੀ ਦਰ ਹੌਲੀ ਹੋ ਰਹੀ ਹੈ, ਅਸੀਂ ਅਨੁਕੂਲ ਹੋਣ ਲਈ ਬੀਸੀ ਦੀ ਕੋਵੀਡ-19 ਟੈਸਟਿੰਗ ਰਣਨੀਤੀ ਨੂੰ ਬਦਲਿਆ ਹੈ। ਟੈਸਟਿੰਗ ਖੋਲ੍ਹਣ ਲਈ ਇੱਕ ਨਵੇਂ ਫੋਕਸ ਦਾ ਅਰਥ ਹੈ ਕਿ ਲੋਕਾਂ ਨੂੰ ਕੋਵਿਡ-19 ਟੈਸਟਿੰਗ ਸਾਈਟ 'ਤੇ ਜਾਣ ਤੋਂ ਪਹਿਲਾਂ ਰੈਫਰਲ ਦੀ ਜ਼ਰੂਰਤ ਨਹੀਂ ਹੈ। ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਦਾ ਮੁਲਾਂਕਣ ਅਤੇ ਟੈਸਟ ਕੀਤਾ ਜਾ ਸਕਦਾ ਹੈ, ਜੇ ਜਰੂਰੀ ਹੋਵੇ।

ਸਾਡੀ ਵਿਸਤਾਰਿਤ ਟੈਸਟਿੰਗ ਬਾਰੇ ਵਧੇਰੇ ਜਾਣੋ: http://www.bccdc.ca/health-info/diseases-conditions/covid-19/testing


ਬਿਮਾਰ ਮਹਿਸੂਸ ਕਰ ਰਹੇ ਹੋ? ਘਰ ਰਹੋਡਾਊਨਲੋਡ

ਇਕ ਨਿਯਮ ਹੈ ਜੋ ਨਹੀਂ ਬਦਲੇਗਾ: ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਘਰ ਰਹੋ। ਕੋਈ ਅਪਵਾਦ ਨਹੀਂ। ਕੋਈ ਵੀ ਆਪਣੇ ਪਰਿਵਾਰ, ਦੋਸਤਾਂ, ਗੁਆਢੀਆਂ ਅਤੇ ਸਹਿਕਰਮੀਆਂ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੁੰਦਾ।

ਜੇ ਤੁਹਾਨੂੰ ਕੋਵਿਡ ਦੇ ਲੱਛਣ ਹਨ, ਤਾਂ ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਲਈ ਬੀਸੀ ਕੋਵਿਡ-19 ਸਵੈ-ਮੁਲਾਂਕਣ ਟੂਲ ਦੀ ਵਰਤੋਂ ਕਰੋ ਕਿ ਕੀ ਤੁਹਾਨੂੰ ਹੋਰ ਮੁਲਾਂਕਣ ਜਾਂ ਜਾਂਚ ਦੀ ਜ਼ਰੂਰਤ ਹੈ। ਹੋਰ ਜਾਣਕਾਰੀ: http://www.bccdc.ca/health-info/diseases-conditions/covid-19/about-covid-19/if-you-are-sick

ਬੀਸੀ ਦੇ ਉਤਪਾਦ ਖਰੀਦੋ, ਆਪਣੇ ਗੁਆਂਢੀਆਂ ਦਾ ਸਮਰਥਨ ਕਰੋਡਾਊਨਲੋਡ

ਸਥਾਨਕ ਕਿਸਾਨ ਅਤੇ ਭੋਜਨ ਉਤਪਾਦਕ ਬ੍ਰਿਟਿਸ਼ ਕੋਲੰਬੀਅਨਾਂ ਦੇ ਟੇਬਲਾਂ 'ਤੇ ਸੁਰੱਖਿਅਤ ਢੰਗ ਨਾਲ ਤਾਜ਼ਾ, ਸਥਾਨਕ ਭੋਜਨ ਲਿਆਉਣ ਲਈ ਸਖਤ ਮਿਹਨਤ ਕਰਦੇ ਹਨ -- ਖ਼ਾਸਕਰ ਕੋਵਿਡ-19 ਮਹਾਂਮਾਰੀ ਦੇ ਦੌਰਾਨ।

ਆਓ ਆਪਣੇ ਗੁਆਂਢੀਆਂ ਪ੍ਰਤੀ ਸਮਰਥਨ ਅਤੇ ਸ਼ੁਕਰਗੁਜ਼ਾਰੀ ਦਰਸ਼ਾਉਣਾ ਜਾਰੀ ਰੱਖੀਏ। ਸਾਰੇ ਪ੍ਰਾਂਤ ਵਿੱਚ ਸਥਾਨਕ ਰੈਸਟੋਰੈਂਟਾਂ, ਕਿਸਾਨਾਂ ਅਤੇ ਭੋਜਨ ਉਤਪਾਦਕਾਂ ਦੇ ਸਮਰਥਨ ਲਈ ਬੀਸੀ ਦੇ ਉਤਪਾਦ ਖਰੀਦੋ। https://buybc.gov.bc.ca/

ਬੀਸੀ ਦੇ ਟੂਰਿਜ਼ਮ ਸੈਕਟਰ ਲਈ ਸਮਰਥਨਡਾਊਨਲੋਡ

ਅਸੀਂ ਸਿਫਾਰਸ਼ ਕਰਨਾ ਜਾਰੀ ਰੱਖਦੇ ਹਾਂ ਕਿ ਅਸੀਂ ਸਾਰੇ ਲੋਕਲ ਹੀ ਰਹੀਏ। ਬ੍ਰਿਟਿਸ਼ ਕੋਲੰਬੀਅਨਾਂ ਕੋਲ ਉਹਨਾਂ ਦੇ ਆਪਣੇ ਭਾਈਚਾਰਿਆਂ ਵਿੱਚ ਘੁੰਮਣ ਫਿਰਨ ਅਤੇ ਜਸ਼ਨ ਮਨਾਉਣ ਲਈ ਬਹੁਤ ਕੁਝ ਹੈ। ਜੇ ਅਸੀਂ ਸੰਚਾਰਨ ਨੂੰ ਘੱਟ ਰੱਖ ਸਕੇ, ਤਾਂ ਅਸੀਂ ਆਪਣੇ ਪ੍ਰਾਂਤ ਦੇ ਅੰਦਰ ਕਿਧਰੇ ਹੋਰ ਯਾਤਰਾ ਕਰਨ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਸਕਦੇ ਹਾਂ। ਸਾਡੇ ਲਈ ਅਜੇ ਵੀ ਧੀਰਜਵਾਨ ਅਤੇ ਆਦਰਪੂਰਣ ਰਹਿਣਾ ਜ਼ਰੂਰੀ ਹੈ: ਕਮਿਊਨਿਟੀਆਂ ਯਾਤਰੀਆਂ ਦਾ ਸਵਾਗਤ ਕਰਨਗੀਆਂ, ਜਦੋਂ ਉਹ ਤਿਆਰ ਹੋਣਗੀਆਂ। ਲੋਕਲ ਘੁੰਮ ਕੇ ਬੀਸੀ ਟੂਰਿਜ਼ਮ ਦਾ ਸਮਰਥਨ ਕਰੋ। ਹੋਰ ਜਾਣਕਾਰੀ: https://www.hellobc.com/what-you-need-to-know/


ਘਰ ਦੇ ਨੇੜੇ ਘੁੰਮ ਫਿਰ ਕੇ ਦੇਖੋਡਾਊਨਲੋਡ

ਅਸੀਂ ਸਿਫਾਰਸ਼ ਕਰਨਾ ਜਾਰੀ ਰੱਖਦੇ ਹਾਂ ਕਿ ਅਸੀਂ ਸਾਰੇ ਲੋਕਲ ਹੀ ਰਹੀਏ। ਬ੍ਰਿਟਿਸ਼ ਕੋਲੰਬੀਅਨਾਂ ਕੋਲ ਉਹਨਾਂ ਦੇ ਆਪਣੇ ਭਾਈਚਾਰਿਆਂ ਵਿੱਚ ਘੁੰਮਣ ਫਿਰਨ ਅਤੇ ਜਸ਼ਨ ਮਨਾਉਣ ਲਈ ਬਹੁਤ ਕੁਝ ਹੈ। ਜੇ ਅਸੀਂ ਸੰਚਾਰਨ ਨੂੰ ਘੱਟ ਰੱਖ ਸਕੇ, ਤਾਂ ਅਸੀਂ ਆਪਣੇ ਪ੍ਰਾਂਤ ਦੇ ਅੰਦਰ ਕਿਧਰੇ ਹੋਰ ਯਾਤਰਾ ਕਰਨ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਸਕਦੇ ਹਾਂ। ਸਾਡੇ ਲਈ ਅਜੇ ਵੀ ਧੀਰਜਵਾਨ ਅਤੇ ਆਦਰਪੂਰਣ ਰਹਿਣਾ ਜ਼ਰੂਰੀ ਹੈ: ਕਮਿਊਨਿਟੀਆਂ ਯਾਤਰੀਆਂ ਦਾ ਸਵਾਗਤ ਕਰਨਗੀਆਂ, ਜਦੋਂ ਉਹ ਤਿਆਰ ਹੋਣਗੀਆਂ। ਲੋਕਲ ਘੁੰਮ ਕੇ ਬੀਸੀ ਟੂਰਿਜ਼ਮ ਦਾ ਸਮਰਥਨ ਕਰੋ। ਹੋਰ ਜਾਣਕਾਰੀ: https://www.hellobc.com/what-you-need-to-know/

ਬੱਚੇ ਅਤੇ ਕੋਵਿਡ-19ਡਾਊਨਲੋਡ

ਅਸੀਂ ਜਾਣਦੇ ਹਾਂ ਕਿ ਬੀਸੀ ਵਿੱਚ ਬਹੁਤ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਲਾਸਰੂਮਾਂ ਅਤੇ ਚਾਈਲਡ ਕੇਅਰ ਵਿੱਚ ਵਾਪਸ ਭੇਜਣ ਬਾਰੇ ਚਿੰਤਤ ਹਨ। ਹਰੇਕ ਮਾਤਾ-ਪਿਤਾ ਲਈ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਸਭ ਤੋਂ ਵਧੀਆ ਫੈਸਲਾ ਲੈਣਾ ਜ਼ਰੂਰੀ ਹੈ। 

ਇਹ ਕੁਝ ਚੀਜ਼ਾਂ ਹਨ ਜੋ ਅਸੀਂ ਬੱਚਿਆਂ ਅਤੇ ਕੋਵਿਡ-19 ਬਾਰੇ ਜਾਣਦੇ ਹਾਂ:

 1. ਬੱਚਿਆਂ ਵਿਚ ਕੋਵਿਡ-19 ਲਾਗ ਦੀ ਦਰ ਬਹੁਤ ਘੱਟ ਹੈ। ਜੇ ਸੰਕ੍ਰਮਿਤ ਹੋਣ, ਬੱਚਿਆਂ ਨੂੰ ਬਹੁਤ ਹਲਕੇ ਲੱਛਣ ਹੁੰਦੇ ਹਨ (ਜੇ ਕੋਈ ਹੋਣ) ਅਤੇ ਉਹ ਬਹੁਤ ਘੱਟ ਗਿਣਤੀ ਵਿੱਚ ਗੰਭੀਰ ਰੂਪ ਨਾਲ ਬੀਮਾਰ ਹੁੰਦੇ ਹਨ।
 2. ਘਰ ਦੀ ਸੈਟਿੰਗ ਤੋਂ ਬਾਹਰ ਬੱਚਿਆਂ ਵਿੱਚ ਬਹੁਤ ਘੱਟ ਸੰਚਾਰਣ ਹੋਇਆ ਹੈ।

ਜੇ ਤੁਹਾਡਾ ਬੱਚਾ ਸਕੂਲ ਜਾਂ ਚਾਈਲਡ ਕੇਅਰ ਤੇ ਵਾਪਸ ਜਾ ਰਿਹਾ ਹੈ ਤਾਂ ਕਿਸ ਚੀਜ਼ ਦਾ ਧਿਆਨ ਰੱਖਣਾ ਹੈ:

1.       ਜੇ ਤੁਹਾਡਾ ਬੱਚਾ ਬਿਮਾਰ ਮਹਿਸੂਸ ਕਰ ਰਿਹਾ ਹੈ, ਤਾਂ ਉਸ ਨੂੰ ਘਰ ਰਹਿਣ ਦਿਓ। ਕੋਈ ਅਪਵਾਦ ਨਹੀਂ।

2.       ਤੁਹਾਡੇ ਬੱਚੇ ਨੂੰ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਅਕਸਰ ਧੋਣੇ ਚਾਹੀਦੇ ਹਨ।

3.       ਕਿਸ਼ੋਰਾਂ ਨੂੰ ਆਪਣੇ ਘਰ ਜਾਂ ਬਬਲ ਤੋਂ ਬਾਹਰਲੇ ਲੋਕਾਂ ਨਾਲ ਸਰੀਰਕ ਦੂਰੀ ਤੇ ਅਮਲ ਕਰਨਾ ਚਾਹੀਦਾ ਹੈ।

4.       ਛੋਟੇ ਬੱਚਿਆਂ (ਜੋ ਸਰੀਰਕ ਦੂਰੀ ਨਹੀਂ ਰੱਖ ਸਕਦੇ) ਨੂੰ ਆਪਣੇ ਘਰਾਂ ਜਾਂ ਚਾਈਲਡ ਕੇਅਰ ਦੀ ਸੈਟਿੰਗ ਤੋਂ ਬਾਹਰ ਦੇ ਲੋਕਾਂ ਨਾਲ ਸਰੀਰਕ ਸੰਪਰਕ ਸੀਮਤ ਕਰਨਾ ਚਾਹੀਦਾ ਹੈ।

ਅਸੀਂ ਬ੍ਰਿਟਿਸ਼ ਕੋਲੰਬਿਅਨਾਂ ਨੂੰ ਸਭ ਤੋਂ ਮੌਜੂਦਾ ਜਨਤਕ ਸਿਹਤ ਸਲਾਹ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਅਸੀਂ ਬੀਸੀ ਵਿੱਚ ਹਰੇਕ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ। ਹੋਰ ਜਾਣੋ: http://www.bccdc.ca/health-info/diseases-conditions/covid-19/childcare-schools #COVIDBC

ਬੀਸੀ ਫੂਡ ਹੀਰੋ ਬਣੋਡਾਊਨਲੋਡ

ਇਸ ਸਾਲ, ਕੋਵਿਡ-19 ਮਹਾਂਮਾਰੀ ਦੇ ਕਾਰਨ, ਲੇਬਰ ਦੀ ਘਾਟ ਦੇ ਨਾਲ ਬੀਸੀ ਵਿੱਚ ਕਿਸਾਨ ਇੱਕ ਮੁਸ਼ਕਲ ਸਥਿਤੀ ਵਿੱਚ ਹਨ। ਬ੍ਰਿਟਿਸ਼ ਕੋਲੰਬੀਅਨ ਨੌਕਰੀ ਪ੍ਰਾਪਤ ਕਰ ਕੇ ਤਾਜ਼ਾ, ਸਥਾਨਕ ਭੋਜਨ ਸਟੋਰਾਂ ਵਿੱਚ ਅਤੇ ਮੇਜ਼ਾਂ 'ਤੇ ਪਾਉਣ ਲਈ ਮਦਦ ਕਰ ਸਕਦੇ ਹਨ।

ਬੀਸੀ ਦੇ ਉਗਾਉਣ ਵਾਲਿਆਂ ਅਤੇ ਉਤਪਾਦਕਾਂ ਦੀ ਮਦਦ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਬੀਸੀ ਦੇ ਖੇਤੀਬਾੜੀ ਸੈਕਟਰ ਵਿੱਚ ਨੌਕਰੀ ਲੱਭੋ, ਅਤੇ ਬੀਸੀ ਫੂਡ ਹੀਰੋ ਬਣੋ: https://bcagjobs.gov.bc.ca/


ਆਪਣਾ ਮੇਲ-ਜੋਲ ਦਾ ਦਾਇਰਾ ਸੁਰੱਖਿਅਤ ਰੱਖੋ ਟ੍ਰਾਨਸਪਲਾਂਟ ਮਰੀਜ਼ ਜ਼ਰੂਰੀ ਕਾਮੇ ਸਰਜਰੀ ਲਈ ਤਿਆਰੀ ਕਰ ਰਹੇ ਲੌਂਗ-ਟਰਮ ਕੇਅਰ ਕਾਮੇਡਾਊਨਲੋਡ

ਪੜਾਅ 2 ਵਿੱਚ ਬਹੁਤ ਲੋਕ ਆਪਣਾ ਮੇਲ-ਜੋਲ ਦਾ ਘਰੇਲੂ ਦਾਇਰਾ ਵਧਾਉਣ ਦੀ ਉਡੀਕ ਵਿੱਚ ਹਨ। ਪਰ ਯਾਦ ਰੱਖੋ: ਤੁਹਾਡਾ ਕੋਈ ਵੀ ਕਦਮ ਚੁੱਕਣਾ ਤੁਹਾਡੇ ਦਾਇਰੇ ਦੇ ਸਭ ਲੋਕਾਂ ਦੁਆਰਾ ਉਹੋ ਕਦਮ ਚੁੱਕਣ ਦੇ ਬਰਾਬਰ ਹੈ।

ਵਿਚਾਰਸ਼ੀਲ ਬਣੋ। ਇਸ ਹਫਤੇ ਦੇ ਅੰਤ ਦੌਰਾਨ ਸੋਚੋ ਕਿ ਤੁਸੀਂ ਆਪਣੇ ਦਾਇਰੇ ਵਿੱਚ ਕਿਸ ਨੂੰ ਦਾਖਲ ਹੋਣ ਦੇ ਰਹੇ ਹੋ ਅਤੇ ਤੁਹਾਡੇ ਕਦਮਾਂ ਦਾ ਉਹਨਾਂ ਉੱਤੇ ਕੀ ਅਸਰ ਪੈਂਦਾ ਹੈ – ਖਾਸ ਕਰ ਉਹ ਲੋਕ ਜਿਹਨਾਂ ਦਾ ਕੋਵਿਡ-19 ਨਾਲ ਗੰਭੀਰ ਬਿਮਾਰ ਪੈ ਜਾਣ ਦਾ ਖਤਰਾ ਹੈ – ਇਸ ਵਿੱਚ ਸ਼ਾਮਿਲ ਹਨ ਬਜ਼ੁਰਗ ਅਤੇ ਗੰਭੀਰ ਬਿਮਾਰੀਆਂ ਦੇ ਮਰੀਜ਼।

ਪਹਿਲਾ ਕਦਮ: ਯੋਜਨਾ ਬਨਾਉਣੀ ਸ਼ੁਰੂ ਕਰੋ ਆਪਣੇ ਕਾਰੋਬਾਰ ਨੂੰ ਸੁਰੱਖਿਅਤ ਢੰਗ ਨਾਲ ਖ੍ਹੋਲਣ ਦੀ ਤਿਆਰੀ ਕਰੋ। ਪੀ.ਐਚ.ਓ. ਦੇ ਨਿਰਦੇਸ਼ਨਾਂ, ਵਰਕਸੇਫ ਬੀਸੀ ਅਤੇ/ਜਾਂ ਆਪਣੀ ਉਦਯੋਗ ਸੰਸਥਾ ਤੋਂ ਸਲਾਹ ਲਓ। ਦੂਸਰਾ ਕਦਮ: ਆਪਣੀ ਯੋਜਨਾ ਦਾ ਵਿਸਤਾਰ ਕਰੋ ਵਰਕਸੇਫ ਬੀਸੀ ਤੁਹਾਡੇ ਉਦਯੋਗ ਜਾਂ ਸੈਕਟਰ ਲਈ ਦਿਸ਼ਾ ਨਿਰਦੇਸ਼ ਦੇ ਰਿਹਾ ਹੈ, ਇਹ ਮੌਜੂਦਾ ਸਟੈਨਡਰਡ ਅਤੇ ਪੀ.ਐਚ.ਓ. ਦੇ ਨਿਰਦੇਸ਼ਨਾਂ ਉੱਤੇ ਅਧਾਰਿਤ ਹਨ। ਆਪਣੇ ਕਾਮਿਆਂ ਨਾਲ ਮਿਲ ਕੇ ਇਹਨਾਂ ਨਿਰਦੇਸ਼ਾਂ ਤੇ ਅਧਾਰਿਤ ਯੋਜਨਾ ਬਣਾਓ। ਤੀਸਰਾ ਕਦਮ: ਆਪਣੀ ਕੋਵਿਡ ਸੇਫਟੀ ਪਲੈਨ ਸਾਂਝੀ ਕਰੋ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੀ ਆਪਣੀ ਯੋਜਨਾ ਪਬਲਿਕ ਅਤੇ ਆਪਣੇ ਕਾਮਿਆਂ ਨਾਲ ਸਾਂਝੀ ਕਰੋ। ਸਿਹਤ ਆਦੇਸ਼: ਜੇ ਤੁਹਾਡੇ ਕਾਰੋਬਾਰ ਨੂੰ ਸੂਬਾਈ ਜਾਂ ਖੇਤਰੀ ਸਿਹਤ ਆਦੇਸ਼ ਹੇਠ ਬੰਦ ਹੋਣ ਦਾ ਆਦੇਸ਼ ਦਿੱਤਾ ਗਿਆ ਹੈ, ਤਾਂ ਤੁਸੀਂ ਆਦੇਸ਼ ਰੱਦ ਕੀਤੇ ਜਾਣ ਤੱਕ ਕਾਰੋਬਾਰ ਸ਼ੁਰੂ ਨਹੀਂ ਕਰ ਸਕਦੇ। ਪਰ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ। 19 ਮਈ ਤੋਂ ਲੈ ਕੇ, ਯੋਜਨਾ ਤਿਆਰ ਕਰ ਕੇ, ਕਾਰੋਬਾਰ ਖੁੱਲਣਾ ਸ਼ੁਰੂ ਕਰ ਸਕਦੇ ਹਨ। ਡਾਊਨਲੋਡ

ਯੋਜਨਾ ਬਨਾਉਣੀ ਸ਼ੁਰੂ ਕਰੋ! ਸਭ ਕਾਰੋਬਾਰ ਅਤੇ ਸੰਸਥਾਵਾਂ, ਜੋ ਖੁੱਲੇ ਰਹੇ ਹਨ, ਜਾਂ ਫੇਜ਼ ਦੋ ਜਾਂ ਤਿੰਨ ਵਿੱਚ ਖੁੱਲਣ ਦੀ ਤਿਆਰੀ ਕਰ ਰਹੇ ਹਨ, ਆਪਣੇ ਕਾਮਿਆਂ ਤੋਂ ਨਿਵੇਸ਼ ਲੈ ਕੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੀ ਯੋਜਨਾ ਬਨਾਉਣੀ ਸ਼ੁਰੂ ਕਰਨ। ਬੀ.ਸੀ.

ਵਿੱਚ ਕਾਰੋਬਾਰ ਚਲਾਉਣ ਲਈ ਪਬਲਿਕ ਕੋਵਿਡ ਸੇਫਟੀ ਪਲੈਨ ਲਾਜ਼ਮੀ ਹੈ। ਹੋਰ ਜਾਣੋ: https://www.worksafebc.com/en/about-us/covid-19-updates/covid-19-returning-safe-operation

ਰਿਮੋਟ ਸਿਖਲਾਈ ਹੁਣ ਕੇ-12 100% ਘਰ ਰਹਿ ਕੇ ਸਿੱਖਣਾ। ਪੂਰਾ ਸਮਾਂ ਕਲਾਸ ਵਿੱਚ ਸਿਖਲਾਈ ਕੇਵਲ ਜ਼ਰੂਰੀ ਕਾਮਿਆਂ ਦੇ ਬੱਚਿਆਂ ਲਈ ਅਤੇ ਉਹਨਾਂ ਬੱਚਿਆਂ ਲਈ ਜਿਹਨਾਂ ਨੂੰ ਮਦਦ ਦੀ ਲੋੜ ਹੈ। ਕਰਮ-ਦਰ-ਕਦਮ ਵਾਪਸੀ ਜੂਨ 1 ਕੇ-5: ਕਲਾਸ ਵਿੱਚ 50%, ਜਿਵੇਂ ਇੱਕ ਦਿਨ ਛੱਡ ਕੇ। 6-12: ਕਲਾਸ ਵਿੱਚ 20%, ਜਿਵੇਂ ਹਫਤੇ ਵਿੱਚ ਇੱਕ ਦਿਨ। ਸਕੂਲ ਵਾਪਿਸ ਆਉਣਾ ਲਾਜ਼ਮੀ ਨਹੀਂ ਹੈ। ਬੱਚੇ ਸਤੰਬਰ ਤੱਕ ਪੂਰਾ ਸਮਾਂ ਘਰੋਂ ਸਿਖਲਾਈ ਜਾਰੀ ਰੱਖ ਸਕਦੇ ਹਨ। ਪੂਰੀ ਤਰ੍ਹਾਂ ਵਾਪਸੀ 8 ਸਤੰਬਰ ਕੇ-12 ਕਲਾਸ ਵਿੱਚ ਸਿੱਖਿਆ 100%। ਜੇ ਇੰਜ ਕਰਨਾ ਸੁਰੱਖਿਅਤ ਹੋਇਆ, ਅਤੇ ਕੋਵਿਡ-19 ਨਾਲ ਸੰਬਧਿਤ ਸਿਹਤ ਅਤੇ ਸੁਰੱਖਿਆ ਉਪਾਅ ਲਾਗੂ ਹੋਏ। ਡਾਊਨਲੋਡ

1 ਜੂਨ ਤੋਂ, ਜੇ ਮਾਪੇ ਚਾਹੁਣ, ਤਾਂ ਆਪਣੇ ਬੱਚਿਆਂ ਨੂੰ ਕੁਝ ਸਮੇਂ ਲਈ ਸਕੂਲ ਭੇਜ ਸਕਦੇ ਹਨ – ਸਿਹਤ ਅਤੇ ਸੁਰੱਖਿਆ ਦੇ ਵਧ ਉਪਾਅ ਲਾਗੂ ਹੋਣਗੇ। ਬੀਸੀ ਦੀ ਰੀਸਟਾਰਟ ਯੋਜਨਾ ਵਿੱਚ ਕਲਾਸਾਂ ਨੂੰ ਸਤੰਬਰ ਤੱਕ ਪੂਰਾ ਸਮਾਂ ਖ੍ਹੋਲਣ ਦੀ ਯੋਜਨਾ ਬਣਾਈ ਗਈ ਹੈ, ਜੇਕਰ ਇੰਜ ਕਰਨਾ ਸੁਰੱਖਿਅਤ ਹੋਇਆ।

www.gov.bc.ca/safeschools #BritishColumbia #CovidBC


ਕੋਵਡਿ-19 ਤੋਂ ਪ੍ਰਭਾਵਤ ਕਾਮਆਿਂ ਲਈ ਸਹਾਇਤਾਡਾਊਨਲੋਡ

ਕੋਵਿਡ-19 ਤੋਂ ਪ੍ਰਭਾਵਿਤ ਕਾਮੇ ਅਸੀਮਿਤ ਨੌਕਰੀ-ਸੁਰੱਖਿਅਤ ਅਵੇਤਨਕ ਛੁੱਟੀ ਪ੍ਰਾਪਤ ਕਰਨਗੇ। ਇਸਦਾ ਅਰਥ ਹੈ ਕਿ ਤੁਸੀਂ ਕੋਵੀਡ -19 ਦੇ ਕਾਰਨ ਆਪਣੀ ਨੌਕਰੀ ਨਹੀਂ ਗੁਆ ਸਕਦੇ - ਭਾਵੇਂ ਤੁਸੀਂ ਬਿਮਾਰ ਹੋ, ਸਵੈ-ਅਲਗਾਵ ਕਰ ਰਹੇ ਹੋ, ਜਾਂ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੇ ਹੋ। ਆਉਣ ਵਾਲੇ ਸਮੇਂ ਲਈ ਵੀ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਕਾਮਿਆਂ ਨੂੰ ਪ੍ਰਤੀ ਸਾਲ 3 ਦਿਨ ਦੀ ਅਵੇਤਨਕ ਨੌਕਰੀ-ਸੁਰੱਖਿਅਤ ਬਿਮਾਰੀ ਦੀ ਛੁੱਟੀ ਮਿਲੇ। ਜਿਆਦਾ ਜਾਣੋ: https://www2.gov.bc.ca/gov/content/safety/emergency-preparedness-response-recovery/covid-19-provincial-support/pun

ਵਰਕਸੇਫ ਬੀਸੀ ਸੇਧ ਹੁਣ ਉਪਲਬਧ ਹਨ।ਡਾਊਨਲੋਡ

ਪੜਾਅ 2 ਵਿੱਚ ਸੂਚੀਬੱਧ ਕੀਤੇ ਗਏ ਕੁਝ ਕਾਰੋਬਾਰਾਂ ਅਤੇ ਸੰਸਥਾਵਾਂ ਲਈ ਵਰਕਸੇਫ ਬੀਸੀ ਦੇ ਸੇਧ ਹੁਣ ਉਪਲਬਧ ਹਨ।
ਕਾਰੋਬਾਰ ਕਾਮਿਆਂ ਅਤੇ ਯੂਨੀਅਨਾਂ ਨਾਲ ਮਿਲ ਕੇ ਇਸ ਸੇਧ ਤੇ ਅਧਾਰਿਤ ਕੋਵਿਡ-10 ਸੇਫ ਪਲੈਨ ਬਨਾਉਣ ਜਿਸ ਵਿੱਚ ਇਹ ਉਲੀਕਿਆ ਜਾਵੇ ਕਿ ਉਹ ਕਾਮਿਆਂ ਅਤੇ ਪਬਲਿਕ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਕਿਰਿਆ ਪਰਨਾਲ਼ੀ ਨੂੰ ਕਿਵੇਂ ਵਿਵਸਤਥ ਕਰਨਗੇ। ਹੋਰ ਜਾਣੋ: 

https://www.worksafebc.com/en/about-us/covid-19-updates/covid-19-returning-safe-operation

 

-	ਬੀਸੀ ਦੀ ਰੀਸਟਾਰਟ ਯੋਜਨਾ -	ਫੇਜ਼ 1 -	ਜ਼ਰੂਰੀ ਸੇਵਾਵਾਂ ਅਤੇ ਕੁਝ ਕਾਰੋਬਾਰ -	ਫੇਜ਼ 2 ਮੱਧ ਮਈ (ਤੋਂ ਸ਼ੁਰੂ) -	ਕੁਝ ਸੇਵਾਵਾਂ ਦੀ ਬਹਾਲੀ, ਵਧੇ ਹੋਏ ਪ੍ਰੋਟੋਕੋਲਾਂ ਦੇ ਤਹਿਤ -	 ਚੋਣਵੀਆਂ ਸਰਜਰੀਆਂ -	ਦੰਦਾਂ ਦੇ ਡਾਕਟਰ, ਕਾਇਰੋਪ੍ਰੈਕਟਿਕ, ਫਿਜ਼ੀਓਥੈਰੇਪੀ, ਆਰਐਮਟੀ-	ਪਾਰਕਾਂ ਅਤੇ ਬੀਚਾਂ ਦੀ ਦਿਨ ਦੇ ਦੌਰਾਨ ਵਰਤੋਂ -	ਰੈਸਟੋਰੈਂਟ, ਕੈਫੇ, ਪੱਬ -	ਹੇਅਰ ਸੈਲੂਨ/ਨਿੱਜੀ ਸੇਵਾਵਾਂ -	ਹੋਰ ਰੀਟੇਲ -	ਇਨ-ਪਰਸਨ ਕਾਊਂਸਲਿੰਗ  -	ਦਫਤਰ -	ਮਨੋਰੰਜਨ/ਖੇਡਾਂ -	ਮਿਊਜ਼ੀਅਮ, ਆਰਟ ਗੈਲਰੀਆਂ, ਲਾਇਬ੍ਰੇਰੀਆਂ ਫੇਜ਼ 3 ਜੂਨ-ਸਤੰਬਰ - ਸੇਵਾਵਾਂ ਦੀ ਹੋਰ ਬਹਾਲੀ, ਵਧੇ ਹੋਏ ਪ੍ਰੋਟੋਕੋਲਾਂ ਦੇ ਤਹਿਤ  ਫੇਜ਼ 4 - ਵੱਡੇ ਇਕੱਠ, ਟੀਕਾਕਰਨ, ਕਮਿਊਨਿਟੀ ਇਮਿਊਨਿਟੀ ਜਾਂ ਇਲਾਜ ਤੇ ਨਿਰਭਰਡਾਊਨਲੋਡ

ਬੀਸੀ ਦਾ ਮੁੜ ਚਾਲੂ ਹੋਣਾ ਇਹ ਸੁਨਿਸ਼ਚਿਤ ਕਰਨ ਲਈ ਇਕ ਸਾਵਧਾਨੀਪੂਰਣ, ਕਦਮ-ਦਰ-ਕਦਮ ਪ੍ਰਕਿਰਿਆ ਹੋਵੇਗੀ, ਕਿ ਸਾਡੇ ਸਾਂਝੇ ਯਤਨਾਂ ਅਤੇ ਕੁਰਬਾਨੀਆਂ ਨੂੰ ਬਰਬਾਦ ਨਾ ਕੀਤਾ ਜਾਵੇ।

ਕੁਝ ਪਾਬੰਦੀਆਂ ਥੋੜ੍ਹੇ ਸਮੇਂ ਲਈ ਲਾਗੂ ਰਹਿਣਗੀਆਂ। ਪਰ ਮੱਧ-ਮਈ ਤੋਂ ਸ਼ੁਰੂ ਹੋ ਕੇ, ਕੁਝ ਚੀਜ਼ਾਂ ਥੋੜ੍ਹੀਆਂ ਆਸਾਨ ਹੋ ਜਾਣਗੀਆਂ।

ਪਰ ਅੱਗੇ ਵਧਦੇ ਰਹਿਣ ਲਈ, ਸਾਨੂੰ ਸਾਰਿਆਂ - ਲੋਕਾਂ, ਕਾਰੋਬਾਰਾਂ ਅਤੇ ਸੰਗਠਨਾਂ - ਨੂੰ ਜਾਗਰੁਕ ਰਹਿਣ ਅਤੇ ਬੀਸੀ ਦੇ ਵਧੇ ਹੋਏ ਪ੍ਰੋਟੋਕੋਲਾਂ, ਜਿਵੇਂ ਕਿ ਅਕਸਰ ਸਫਾਈ ਕਰਨ ਅਤੇ ਥਾਂਵਾਂ ਨੂੰ ਸੁਰੱਖਿਅਤ ਬਣਾਉਣ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ।

ਆਓ ਸਾਰੇ ਮਿਲ ਕੇ ਅੱਗੇ ਵਧਦੇ ਹੋਏ ਅਸੀਂ ਆਪਣਾ ਹਿੱਸਾ ਕਰੀਏ।

ਬੀਸੀ ਦੀ ਰੀਸਟਾਰਟ ਯੋਜਨਾ ਬਾਰੇ ਹੋਰ ਜਾਣੋ: www.gov.bc.ca/restartBC

#COVIDBC #DoYourPartBC


ਫੇਅਰ ਫਾਰਮਾਕੇਅਰ ਪ੍ਰਿਸਕ੍ਰਿਪਸ਼ਨਾਂ ਦਾ ਭੁਗਤਾਨ ਕਰਨ ਵਿਚ ਸਹਾਇਤਾ ਕਰ ਸਕਦੀ ਹੈ। ਡਾਊਨਲੋਡ

ਕੀ ਤੁਹਾਨੂੰ ਪ੍ਰਿਸਕ੍ਰਿਪਸ਼ਨ ਦਾ ਭੁਗਤਾਨ ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੈ? ਫੇਅਰ ਫਾਰਮਾਕੇਅਰ (Fair PharmaCare) ਤੁਹਾਡੇ ਦੁਆਰਾ ਕਟੌਤੀਯੋਗ ਭੁਗਤਾਨ ਕਰਨ ਤੋਂ ਬਾਅਦ ਤੁਹਾਡੀ ਯੋਗ ਡਰੱਗ ਲਾਗਤ ਦਾ 70% ਕਵਰ ਕਰਦੀ ਹੈ।  ਜੇ ਕੋਵਿਡ-19 ਮਹਾਂਮਾਰੀ ਨਾਲ ਤੁਹਾਡੀ ਆਮਦਨੀ ਪ੍ਰਭਾਵਤ ਹੋਈ ਹੈ, ਤਾਂ ਹੈਲਥ ਇੰਸ਼ੋਰੈਂਸ ਬੀਸੀ (1-800-663-7100) ਨਾਲ ਸੰਪਰਕ ਕਰੋ ਤਾਂ ਜੋ ਤੁਹਾਡੀ ਕਟੌਤੀਯੋਗਤਾ ਨੂੰ  ਵਿਵਸਥਿਤ ਕਰਨ ਲਈ ਤੁਹਾਡੀ ਆਮਦਨ ਦੀ ਸਮੀਖਿਆ ਕੀਤੀ ਜਾ ਸਕੇ। ਇਸ 'ਤੇ ਹੋਰ ਜਾਣੋ: https://www.gov.bc.ca/fairpharmacare

ਜੇ ਤੁਸੀਂ ਬੀਸੀ ਵਿੱਚ ਵਿਦੇਸ਼ ਤੋਂ ਆਏ ਹੋ ਤਾਂ ਤੁਹਾਡੇ ਕੋਲ ਸਵੈ-ਇਕੱਲਤਾ ਦੀ ਯੋਜਨਾ ਹੋਣੀ ਜ਼ਰੂਰੀ ਹੈ।

ਡਾਊਨਲੋਡ

ਤੁਰੰਤ ਪ੍ਰਭਾਵੀ, ਬੀਸੀ ਵਿੱਚ ਵਿਦੇਸ਼ ਤੋਂ ਆਉਣ ਵਾਲੇ ਹਰੇਕ ਵਿਅਕਤੀ ਲਈ 14 ਦਿਨਾਂ ਦੀ ਸਵੈ-ਅਲਗਾਅ ਕਰਨ ਦੀ ਯੋਜਨਾ ਦੀ ਜ਼ਰੂਰਤ ਹੋਏਗੀ। ਅਧਿਕਾਰੀ ਇਹ ਸੁਨਿਸ਼ਚਿਤ ਕਰਨ ਲਈ ਤੁਹਾਡੀ ਯੋਜਨਾ ਦੀ ਸਮੀਖਿਆ ਕਰਨਗੇ ਕਿ ਕੀ ਇਹ ਸੁਰੱਖਿਅਤ ਹੈ, ਇਸਤੋਂ ਪਹਿਲਾਂ ਕਿ ਤੁਸੀਂ ਸਵੈ-ਅਲਗਾਅ ਕਰਨ ਲਈ ਘਰ ਜਾਓ।

ਘਰ ਵਾਪਸ ਆਉਣ ਵਾਲੇ ਲੋਕਾਂ ਨੂੰ ਪ੍ਰਭਾਵੀ ਸਵੈ-ਅਲਗਾਅ ਦੇ ਸਮਰਥਨ ਲਈ ਭੋਜਨ, ਪ੍ਰਿਸਕ੍ਰਿਪਸ਼ਨਾਂ ਅਤੇ ਹੋਰ ਲੋੜੀਂਦੀਆਂ ਸਪਲਾਈਆਂ ਲਈ ਦੋਸਤਾਂ, ਪਰਿਵਾਰ ਜਾਂ ਵਲੰਟੀਅਰਾਂ ਦੀ ਮਦਦ ਦੀ ਜ਼ਰੂਰਤ ਹੋਏਗੀ।

ਇਕੱਠੇ ਮਿਲ ਕੇ, ਅਸੀਂ ਆਪਣੇ ਪਰਿਵਾਰਾਂ, ਕਮਿਊਨਿਟੀਆਂ ਅਤੇ ਸੂਬੇ ਨੂੰ ਸੁਰੱਖਿਅਤ ਰੱਖਣਾ ਜਾਰੀ ਰੱਖ ਸਕਦੇ ਹਾਂ।
www.gov.bc.ca/returningtravellers

ਤੁਸੀਂ ਇਕੱਲੇ ਨਹੀਂ ਹੋਡਾਊਨਲੋਡ

ਇੱਕ ਸੰਕਟ ਦੇ ਦੌਰਾਨ, ਜਿਨਸੀ ਸ਼ੋਸ਼ਣ ਸਮੇਤ ਘਰੇਲੂ ਅਤੇ ਨਜ਼ਦੀਕੀ ਸਾਥੀ ਹਿੰਸਾ, ਵਧ ਸਕਦੀ ਹੈ।  ਜੇ ਤੁਸੀਂ ਹਿੰਸਾ ਦਾ ਸਾਹਮਣਾ ਕਰ ਰਹੇ ਹੋ - ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ।  

ਤੁਸੀਂ ਵਿਕਟਿਮਲਿੰਕਬੀਸੀ (VictimLinkBC) ਨੂੰ 1 800 563-0808 'ਤੇ ਕਾਲ ਕਰਕੇ ਜਾਂ VictimLinkBC@bc211.ca 'ਤੇ ਈਮੇਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਮਦਦ 150+ ਭਾਸ਼ਾਵਾਂ ਵਿੱਚ ਉਪਲਬਧ ਹੈ।

ਹੋਰ ਜਾਣੋ: http://www.bccdc.ca/health-info/diseases-conditions/covid-19/priority-populations/people-who-may-be-or-are-experiencing-violence


ਤੁਹਾਡਾ ਧੰਨਵਾਦ: ਫਰੰਟ ਲਾਈਨ 'ਤੇ ਔਰਤਾਂ

ਡਾਊਨਲੋਡ

ਔਰਤਾਂ ਕੋਵਿਡ-19 ਦੀ ਫਰੰਟ ਲਾਈਨ 'ਤੇ ਹਨ। ਪੂਰੀ ਦੁਨੀਆ ਵਿੱਚ, ਔਰਤਾਂ ਦੀ ਕੋਵਿਡ-19 ਵਾਲੇ ਲੋਕਾਂ ਦੀ ਭੁਗਤਾਨ ਵਾਲੀ ਦੇਖਭਾਲ ਪ੍ਰਦਾਨ ਕਰਨ, ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ, ਅਤੇ ਬਿਨਾਂ ਅਦਾਇਗੀ ਦੇ ਦੇਖਭਾਲ ਪ੍ਰਦਾਨ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ।

ਬੀਸੀ ਵਿਚ ਔਰਤਾਂ
🔸 ਮੈਡੀਕਲ ਲੈਬ ਟੈਕਨੀਸ਼ੀਅਨਾਂ ਦੇ 97%
🔸 ਲਾਇਸੰਸਸ਼ੁਦਾ ਪ੍ਰੈਕਟੀਕਲ ਨਰਸਾਂ ਦੇ 94%
🔸 ਚਾਈਲਡ ਕੇਅਰ ਵਰਕਰ ਦੇ 93% 
🔸 ਰਜਿਸਟਰਡ ਨਰਸਾਂ ਦੇ 90%
🔸 ਸਾਡੇ ਲੌਂਗ-ਟਰਮ ਦੇਖਭਾਲ ਘਰਾਂ ਵਿਚ ਕੰਮ ਕਰਨ ਵਾਲੇ ਕੇਅਰ ਏਡਜ਼ ਅਤੇ ਔਰਡਰਲੀਜ਼ ਦੇ 85%
🔸 ਸਾਡੇ ਹਸਪਤਾਲਾਂ, ਸਕੂਲਾਂ ਅਤੇ ਦਫਤਰਾਂ ਦੀਆਂ ਇਮਾਰਤਾਂ ਦੀ ਸਫਾਈ ਕਰਨ ਵਾਲੇ  ਲੋਕਾਂ ਦੇ 82%
🔸 ਕੈਸ਼ੀਅਰਾਂ ਦੇ 76% ਦੀ

ਪ੍ਰਤੀਨਿਧਤਾ ਕਰਦੀਆਂ ਹਨ

ਬੀਸੀ ਵਿੱਚ ਔਰਤਾਂ: ਸਾਰੇ ਬੀਸੀ ਵਿਚ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਰੋਜ਼ ਆਪਣੀ ਜਾਨ ਦੀ ਬਾਜ਼ੀ ਲਗਾਉਣ ਲਈ ਤੁਹਾਡਾ ਧੰਨਵਾਦ।

 

16 ਅਪ੍ਰੈਲ ਤੋਂ ਬਾਹਰੀ ਅੱਗ 'ਤੇ ਰੋਕ

ਡਾਊਨਲੋਡ

ਕੋਵਿਡ-19 ਦੇ ਦੌਰਾਨ ਜੰਗਲਾਂ ਦੀ ਅੱਗ ਦੇ ਖਤਰੇ ਅਤੇ ਲੋਕਾਂ ਦੀ ਸਿਹਤ 'ਤੇ ਧੂੰਏਂ ਦੇ ਪ੍ਰਭਾਵ ਨੂੰ ਘਟਾਉਣ ਲਈ, 16 ਅਪ੍ਰੈਲ ਨੂੰ ਦੁਪਹਿਰ ਤੋਂ ਲਾਗੂ ਹੋਕੇ ਜ਼ਿਆਦਾਤਰ ਖੁੱਲੀਆਂ ਬਾਲਣ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਹੋਵੇਗੀ। ਇਸ ਵਿੱਚ ਸ਼ਾਮਲ ਹਨ:
🎆 ਆਤਿਸ਼ਬਾਜੀ ਅਤੇ ਅਸਮਾਨੀ ਲੈਂਟਰਨ
🔥 ਬਰਨ ਬੈਰਲ ਜਾਂ ਬਰਨ ਕੇਜਿਜ਼
🍂 ਢੇਰਾਂ ਜਾਂ ਵੱਡੇ ਢੇਰਾਂ ਨੂੰ ਸਾੜਨਾ
ਜਿਆਦਾ ਜਾਣੋ: http://bcfireinfo.for.gov.bc.ca/hprScripts/WildfireNews/DisplayArticle.asp?ID=3183

ਹੁਣ ਘਰ ਰਹਣਿ ਦਾ ਸਮਾਂ ਹੈ

ਡਾਊਨਲੋਡ

ਸਰੀਰਕ ਦੂਰੀ ਰੱਖਣਾ ਕੋਈ ਸੁਝਾਅ ਨਹੀਂ, ਇਹ ਸਾਡੀ ਸੂਬਾਈ ਸਿਹਤ ਅਧਿਕਾਰੀ ਡਾ. ਬੌਨੀ ਹੈਨਰੀ ਦੀ ਇੱਕ ਮਹੱਤਵਪੂਰਨ ਹਿਦਾਇਤ ਹੈ। ਇਸ ਦਾ ਮਤਲਬ ਹੈ:
ਘਰ ਰਹਿਣਾ ਜਾਂ ਅੰਦਰ ਰਹਿਣਾ ਕੰਮਾਂ ਅਤੇ ਮੁਲਾਕਾਤਾਂ ਨੂੰ ਸੀਮਿਤ ਕਰਨਾ ਆਪਣੇ ਘਰ ਤੋਂ ਬਾਹਰ ਦੂਜਿਆਂ ਤੋਂ 2 ਮੀਟਰ ਦੂਰ ਰਹਿਣਾ ਕੋਈ ਸਮੂਹ ਇਕੱਠ ਨਹੀਂ ਕਰਨਾ
ਜਿਆਦਾ ਜਾਣੋ:  http://www.bccdc.ca/health-info/diseases-conditions/covid-19/common-questions


ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਸਹਾਇਤਾ

ਡਾਊਨਲੋਡ

ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨਵੇਂ ਐਮਰਜੈਂਸੀ ਰਾਹਤ ਸਹਾਇਤਾ ਫੰਡ ਦੇ ਜ਼ਰੀਏ ਕੋਵਿਡ-19 ਦੌਰਾਨ ਵਧੇਰੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਉਹ ਪਰਿਵਾਰ ਜੋ ਇਸਦੇ ਪਾਤਰ ਹਨ ਤਿੰਨ ਮਹੀਨਿਆਂ ਲਈ ਇਹਨਾਂ ਸਮਰਥਨ ਸੇਵਾਵਾਂ ਨਾਲ ਸਹਾਇਤਾ ਲਈ ਪ੍ਰਤੀ ਮਹੀਨਾ $225 ਪ੍ਰਾਪਤ ਕਰਨਗੇ, ਜਿਵੇਂ ਕਿ:
🔸ਮੀਲ ਦੀ ਤਿਆਰੀ ਅਤੇ ਗਰੌਸਰੀ ਦੀ ਖਰੀਦਦਾਰੀ
🔸ਹੋਮਮੇਕਿੰਗ ਸੇਵਾਵਾਂ
🔸ਦੇਖਭਾਲ ਕਰਨ ਵਾਲਿਆਂ ਲਈ ਰਾਹਤ ਸਹਾਇਤਾ
🔸ਕਾਊਂਸਲਿੰਗ ਸੇਵਾਵਾਂ
🔸ਹੋਰ ਸੇਵਾਵਾਂ ਜਿਹੜੀਆਂ ਪਰਿਵਾਰਾਂ ਦਾ ਸਮਰਥਨ ਕਰਦੀਆਂ ਹਨ

ਚਿਲਡਰਨ ਐਂਡ ਯੂਥ ਵਿਦ ਸਪੈਸ਼ਲ ਨੀਡਜ਼ (ਸੀਵਾਈਐਸਐਨ) ਵਰਕਰ ਨਾਲ ਸੰਪਰਕ ਕਰਕੇ ਪਤਾ ਲਗਾਓ ਜੇਕਰ ਤੁਸੀਂ ਯੋਗ ਹੋ।  ਜਿਆਦਾ ਜਾਣੋ: https://news.gov.bc.ca/releases/2020CFD0043-000650

ਵਰਚੁਅਲ ਮਾਨਸਿਕ ਸਿਹਤ ਸਹਾਇਤਾ ਲਈ ਪਹੁੰਚੋ

ਡਾਊਨਲੋਡ

ਕੋਵਿਡ-19 ਦੇ ਕਾਰਨ ਚਿੰਤਤ, ਤਣਾਅਗ੍ਰਸਤ ਜਾਂ ਅਲਹਿਦਾ ਹੋਇਆ ਮਹਿਸੂਸ ਕਰ ਰਹੇ ਹੋ?  ਤੁਸੀਂ ਇਕੱਲੇ ਨਹੀਂ ਹੋ। ਅਸੀਂ ਮੌਜੂਦਾ ਮਾਨਸਿਕ ਸਿਹਤ ਪ੍ਰੋਗਰਾਮਾਂ ਦਾ ਵਿਸਥਾਰ ਕਰ ਰਹੇ ਹਾਂ, ਵਰਚੁਅਲ ਵਿਕਲਪਾਂ ਨੂੰ ਬਿਹਤਰ ਬਣਾ ਰਹੇ ਹਾਂ ਅਤੇ ਬੀਸੀ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਮਾਨਸਿਕ ਸਿਹਤ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕਰ ਰਹੇ ਹਾਂ।

ਇੱਥੇ ਸਹਾਇਤਾ ਪ੍ਰਾਪਤ ਕਰੋ: https://www2.gov.bc.ca/gov/content/health/managing-your-health/mental-health-substance-use/virtual-supports-covid-19

ਬੀ.ਸੀ. ਕਾਰੋਬਾਰਾਂ ਲਈ ਸਹਾਇਤਾ ਸੇਵਾਵਾਂ

ਡਾਊਨਲੋਡ

ਕੋਵਿਡ-19 ਦੁਆਰਾ ਪ੍ਰਭਾਵਿਤ ਬੀ.ਸੀ. ਕਾਰੋਬਾਰ ਹੁਣ ਬੀ.ਸੀ. ਦੀ ਨਵੀਂ  ਬਿਜ਼ਨਸ ਕੋਵਿਡ-19 ਸਪੋਰਟ ਸਰਵਿਸ ਦੁਆਰਾ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮਹਾਂਮਾਰੀ ਦੌਰਾਨ ਆਪਣੇ ਕਾਰੋਬਾਰ ਅਤੇ ਕਰਮਚਾਰੀਆਂ ਲਈ  ਉਪਲਬਧ ਸਹਾਇਤਾ ਬਾਰੇ ਜਾਨਣ ਲਈ  1 833-254-4357 ਤੇ ਕਾਲ ਕਰੋ ਜਾਂ http://covid.smallbusinessbc.ca


ਬਜ਼ੁਰਗਾਂ ਦੇ ਸੁਰੱਖਅਿਤ ਰਹਣਿ ਵਚਿ ਸਹਾਇਤਾ ਕਰੋ
ਡਾਊਨਲੋਡ

ਸਾਡੇ ਲਈ ਬਜ਼ੁਰਗਾਂ ਨੂੰ ਕੋਵਡਿ -19 ਤੋਂ ਸੁਰੱਖਅਿਤ ਰੱਖਣ ਲਈ ਮਲਿ ਕੇ ਕੰਮ ਕਰਨਾ ਜ਼ਰੂਰੀ ਹੈ। ਜੇ ਤੁਸੀਂ ਇੱਕ ਲੋੜਵੰਦ ਬਜ਼ੁਰਗ ਹੋ, ਜਾਂ ਆਪਣੀ ਕਮਊਿਨਟਿੀ ਦੇ ਕਸਿੇ ਬਜ਼ੁਰਗ ਨੂੰ ਚੈਕ ਕਰਨ ਲਈ ਜਾਂ ਉਹਨਾਂ ਲਈ ਗਰੌਸਰੀਆਂ/ਦਵਾਈਆਂ ਲਆਿਉਣ ਲਈ ਵਲੰਟੀਅਰ ਕਰਨਾ ਚਾਹੁੰਦੇ ਹੋ, ਤਾਂ ਯੂਨਾਈਟਡਿ ਵੇਅ ਦੁਆਰਾ ਤੁਸੀਂ 2-1-1 'ਤੇ ਕਾਲ ਕਰ ਸਕਦੇ ਹੋ, ਜਾਂ www.bc211.ca ਤੇ ਜਾ ਸਕਦੇ ਹੋ । ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਵੱਿਚ ਸੁਰੱਖਅਿਤ ਰੱਖਣ ਵੱਿਚ ਮਦਦ ਲਈ ਹੈਲਪਲਾਈਨ ਹਫ਼ਤੇ ਦੇ 7 ਦਨਿ ਕਾਲਾਂ ਲਏਗੀ।

ਬੇਘਰ ਲੋਕਾਂ ਨੂੰ ਸਵੈ-ਅਲਗਾਅ ਕਰਨ ਵਿੱਚ ਸਹਾਇਤਾ ਕਰਨਾ

ਡਾਊਨਲੋਡ

ਬੇਘਰ ਲੋਕਾਂ ਦੀ ਸਵੈ-ਅਲਗਾਅ ਕਰਨ ਵਿੱਚ ਮਦਦ  ਕਰਨ ਲਈ ਬੀਸੀ ਦੇ ਹੋਟਲਾਂ, ਮੋਟਲਾਂ ਅਤੇ ਕਮਿਊਨਿਟੀ ਸੈਂਟਰਾਂ ਵਿਚ 900 ਤੋਂ ਵੱਧ ਥਾਂਵਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸਿਹਤ ਅਧਿਕਾਰੀ ਉਨ੍ਹਾਂ ਲੋਕਾਂ ਦੀ ਪਛਾਣ ਕਰਨਗੇ ਜਿਨ੍ਹਾਂ ਨੂੰ ਸਵੈ-ਅਲਗਾਅ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਥਾਵਾਂ ਨਾਲ ਜੋੜਨ ਵਿੱਚ ਸਹਾਇਤਾ ਕਰਨਗੇ। ਜਿਆਦਾ ਜਾਣੋ: https://news.gov.bc.ca/21965 

ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੇਫਿਟ ਲਈ ਅਪਲਾਈ ਕਰੋ

ਡਾਊਨਲੋਡ

ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੇਫਿਟ (ਸੀਈਆਰਬੀ) ਲਈ ਅਰਜ਼ੀਆਂ ਹੁਣ ਖੁੱਲੀਆਂ ਹਨ।

ਸੀਈਆਰਬੀ:
 ਨੌਕਰੀ ਕਰ ਰਹੇ ਅਤੇ ਸਵੈ-ਰੁਜ਼ਗਾਰ ਕਰਨ ਵਾਲੇ ਕੈਨੇਡੀਅਨਾਂ ਨੂੰ ਤੁਰੰਤ ਲੋੜੀਂਦੀ ਵਿੱਤੀ ਸਹਾਇਤਾ ਮੁਹੱਈਆ ਕਰੇਗਾ ਜਿਹਨਾਂ ਨੇ ਕੋਵਿਡ-19 ਨਾਲ ਸਬੰਧਤ ਕਾਰਨਾਂ ਕਰਕੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਾਂ ਬੰਦ ਕਰ ਦੇਣਗੇ।

16 ਹਫ਼ਤਿਆਂ ਤੱਕ ਲਈ, 4 ਹਫ਼ਤੇ ਦੀ ਅਵਧੀ ਲਈ $2,000 ਦੀ ਪੇਮੈਂਟ ਮੁਹੱਈਆ ਕਰੇਗਾ ($500 ਪ੍ਰਤੀ ਹਫ਼ਤੇ ਦੇ ਬਰਾਬਰ)।

ਤੁਹਾਡੇ ਜਨਮ ਦੇ ਮਹੀਨੇ ਦੇ ਅਧਾਰ ਤੇ ਅਰਜ਼ੀ ਦੇਣ ਲਈ ਤੁਹਾਡੇ ਲਈ ਖਾਸ ਦਿਨ ਹਨ।

ਵਧੇਰੇ ਜਾਣਕਾਰੀ ਅਤੇ ਕਿਵੇਂ ਅਪਲਾਈ ਕਰਨਾ ਹੈ, ਬਾਰੇ ਇੱਥੇ ਪਤਾ ਲਗਾਓ:
https://www.canada.ca/en/revenue-agency/services/benefits/apply-for-cerb-with-cra.html


ਛੋਟੇ ਕਾਰੋਬਾਰਾਂ ਲਈ ਕਿਰਾਏ ਦੀ ਰਾਹਤ

ਡਾਊਨਲੋਡ

ਅੱਧ-ਮਈ 2020 ਵਿੱਚ ਉਪਲਬਧ ਹੋਣ ਵਾਲੇ ਨਵੇਂ ਫੈਡਰਲ-ਪ੍ਰੋਵਿੰਸ਼ੀਅਲ ‘ਕੈਨੇਡਾ ਐਮਰਜੈਂਸੀ ਕਮਰਸ਼ੀਅਲ ਰੈਨਟ ਅਸਿਸਟੈਂਸ ਪ੍ਰੋਗ੍ਰੈਮ’ (ਛਓਛ੍ਰਅ।ਖੰਘ1॥ ) ਰਾਹੀਂ ਬੀ.ਸੀ. ਦੇ ਹਜ਼ਾਰਾਂ ਛੋਟੇ ਕਾਰੋਬਾਰਾਂ ਦਾ ਮਾਸਿਕ ਕਿਰਾਇਆ ਘੱਟੋ-ਘੱਟ 75% ਘਟ ਜਾਏਗਾ। 

ਬੀ.ਸੀ. ਕਾਮਿਆਂ ਲਈ ਐਮਰਜੈਂਸੀ ਭੱਤਾ

ਡਾਊਨਲੋਡ

ਕੋਵਿਡ-19 ਮਹਾਮਾਰੀ ਕਾਰਨ ਜਿਹੜੇ ਲੋਕ ਆਮਦਨੀ ਗੁਆ ਰਹੇ ਹਨ, ਉਹ ਬੀ.ਸੀ. ਦੀ ਕੋਵਿਡ-19 ਐਕਸ਼ਨ ਪਲੈਨ ਹੇਠ ਇੱਕ ਵਾਰ ਦਿੱਤੀ ਜਾਣ ਵਾਲੀ $1000 ਦੀ ਟੈਕਸ-ਮੁਕਤ ਰਾਸ਼ੀ ਲਈ ਅਰਜ਼ੀ ਦੇ ਸਕਦੇ ਹਨ। ‘ਬੀ.ਸੀ. ਐਮਰਜੈਂਸੀ ਬੈਨਿਫਿਟ ਫੌਰ ਵਰਕਰਜ਼’ ਲਈ ਅਰਜ਼ੀਆਂ 1 ਮਈ, 2020 ਨੂੰ https://www2.gov.bc.ca/gov/content/safety/emergency-preparedness-response-recovery/covid-19-provincial-support/pun

ਮੁੜ ਵਿਕਰੀ ’ਤੇ ਕਨੂੰਨੀ ਮਨਾਹੀ

ਡਾਊਨਲੋਡ

ਤੁਰੰਤ ਲਾਗੂ, ਕੋਵਿਡ-19 ਮਹਾਮਾਰੀ ਦੌਰਾਨ ਡਾਕਟਰੀ ਸਪਲਾਈ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਨਿੱਜੀ ਫਾਇਦੇ ਲਈ ਦੋਬਾਰਾ ਵੇਚਣਾ ਗੈਰ-ਕਨੂੰਨੀ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਨਿੱਜੀ ਸੁਰੱਖਿਆ ਉਪਕਰਣ ਓਥੇ ਪਹੁੰਚੇ ਜਿੱਥੇ ਕਿ ਉਸਦੀ ਸਭ ਤੋਂ ਵਧ ਲੋੜ ਹੈ, ਸਮਾਨ ਦੋਬਾਰਾ ਵੇਚਣ ਵਾਲਿਆਂ ਨੂੰ ਪਰਸ਼ਾਸਨ ਦੁਆਰਾ $2,000 ਦਾ ਜੁਰਮਾਨਾ ਲਗਾਇਆ ਜਾਏਗਾ।

https://www2.gov.bc.ca/gov/content/safety/emergency-preparedness-response-recovery/covid-19-provincial-support/pun


ਜ਼ਰੂਰੀ ਕਰਮਚਾਰੀਆਂ ਨੂੰ ਬੱਚਿਆਂ ਲਈ ਦੇਖਭਾਲ ਲੱਭਣ ਵਿਚ ਮਦਦ ਕਰਨਾ

ਡਾਊਨਲੋਡ

ਬੱਚਿਆਂ (0 ਤੋਂ 5) ਦੇ ਮਾਤਾ-ਪਿਤਾ , ਜੋ ਬੀਸੀ ਦੇ ਕੋਵੀਡ-19 ਜਵਾਬ ਦੀਆਂ ਫਰੰਟ ਲਾਈਨਾਂ 'ਤੇ ਕੰਮ ਕਰ ਰਹੇ ਹਨ, ਉਹਨਾਂ ਨੂੰ ਉਹਨਾਂ ਦੇ ਭਾਈਚਾਰਿਆਂ ਵਿੱਚ ਬੱਚਿਆਂ ਲਈ ਦੇਖਭਾਲ ਨਾਲ ਮੈਚ ਕੀਤਾ ਜਾ ਸਕਦਾ ਹੈ। ਇਹ ਪਤਾ ਲਗਾਓ ਕਿ ਕੀ ਤੁਸੀਂ ਇੱਕ ਜ਼ਰੂਰੀ ਵਰਕਰ  ਵਜੋਂ ਯੋਗ ਹੋ ਅਤੇ ਆਪਣੀ ਬੱਚੇ ਲਈ ਦੇਖਭਾਲ ਦੀਆਂ ਜ਼ਰੂਰਤਾਂ ਦੀ ਪਛਾਣ ਕਰਨ ਲਈ   www.gov.bc.ca/essential-service-child-care  'ਤੇ ਇੱਕ ਟੈਮਪ੍ਰੇਰੀ ਐਮਰਜੈਂਸੀ ਚਾਈਲਡ ਕੇਅਰ ਫਾਰਮ ਭਰੋ  ਜਾਂ 1-888-338-6622 'ਤੇ ਕਾਲ ਕਰੋ ਅਤੇ ਵਿਕਲਪ 4 ਦੀ ਚੋਣ ਕਰੋ।

ਕਿਰਾਏਦਾਰਾਂ ਦੀ ਸਹਾਇਤਾ ਲਈ ਅਰਜ਼ੀ ਦਿਓ

ਡਾਊਨਲੋਡ

ਉਹ ਕਿਰਾਏਦਾਰ ਜਿਹੜੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਮਦਨੀ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਹੁਣ ਨਵੇਂ ਬੀਸੀ ਟੈਮਪ੍ਰੇਰੀ ਰੈਂਟਲ ਸਪਲੀਮੈਂਟ (BC Temporary Rental Supplement) ਲਈ ਅਪਲਾਈ ਕਰ ਸਕਦੇ ਹਨ। ਪਾਤਰਤਾ ਦੇ ਬਾਰੇ ਜਾਣਨ ਅਤੇ ਅਪਲਾਈ ਕਰਨ ਲਈ, ਇੱਥੇ ਜਾਉ: bchousing.org/bctrs

ਸਾਡੇ ਸਿਹਤ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰੋ

ਡਾਊਨਲੋਡ

ਕੀ ਤੁਸੀਂ ਇੱਕ ਅਜਿਹਾ ਕਾਰੋਬਾਰ ਹੋ ਜੋ ਬੀ ਸੀ ਦੇ ਕੋਵਿਡ-19 ਜਵਾਬ ਨੂੰ ਸਮਰਥਨ ਦੇਣ ਲਈ ਡਾਕਟਰੀ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ? ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਨਵਾਂ ਕੋਵਿਡ-19 ਸਪਲਾਈ ਹੱਬ, ਇੱਕ ਮੇਡ-ਇਨ-ਬੀਸੀ ਔਨਲਾਈਨ ਪਲੇਟਫਾਰਮ ਹੈ, ਜੋ ਸਾਨੂੰ ਸਾਡੇ ਫਰੰਟਲਾਈਨ ਹੈਲਥ ਵਰਕਰਾਂ ਲਈ ਡਾਕਟਰੀ ਸਪਲਾਈ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਨੂੰ ਸੋਰਸ ਕਰਨ ਵਿੱਚ ਸਹਾਇਤਾ ਕਰੇਗਾ। ਕੰਪਨੀਆਂ ਇੱਥੇ ਰਜਿਸਟਰ ਕਰ ਸਕਦੀਆਂ ਹਨ: www.gov.bc.ca/supplyhub.


ਬੀ.ਸੀ. ਨੂੰ ਸੁਰੱਖਅਿਤ ਰੱਖਣ ਲਈ ਮਹੱਤਵਪੂਰਨ ਕਦਮ
ਡਾਊਨਲੋਡ

ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖਣ, ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਨੂੰ ਬਰਕਰਾਰ ਰੱਖਣ, ਅਤੇ ਕੋਵਿਡ-19 ਦੇ ਪ੍ਰਤੀ ਜਾਰੀ ਸਾਡੀ ਪ੍ਰਤੀਕਿਰਿਆ ਦਾ ਸਮਰਥਨ ਕਰਨ ਲਈ ਐਮਰਜੈਂਸੀ ਦੀ ਸਥਿਤੀ ਦੇ ਤਹਿਤ ਅਸਧਾਰਨ ਸ਼ਕਤੀਆਂ ਦੀ ਵਰਤੋਂ ਕਰ ਰਹੇ ਹਾਂ।  ਤੁਰੰਤ ਪ੍ਰਭਾਵੀ, ਮਿਊਂਸਪਲ ਬਾਇ-ਲਾਅ ਅਫ਼ਸਰ, ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ. ਬੌਨੀ ਹੈਨਰੀ ਦੇ ਆਦੇਸ਼ਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਨਗੇ - ਉਹ ਆਦੇਸ਼ ਜਿਹਨਾਂ ਕਰਕੇ ਜਨਤਕ ਸਿਹਤ ਐਕਟ ਦੇ ਅਧਿਕਾਰ ਹੇਠ ਮਹੱਤਵਪੂਰਨ ਜੁਰਮਾਨੇ ਜਾਂ ਜੇਲ੍ਹ ਹੋ ਸਕਦੀ ਹੈ। ਜਿਆਦਾ ਜਾਣੋ: https://www2.gov.bc.ca/gov/content/safety/emergency-preparedness-response-recovery/covid-19-provincial-support/pun

ਟੇਕ-ਆਉਟ ਜਾਂ ਡਲਵਿਰੀ ਦੇ ਨਾਲ ਆਪਣੇ ਸਥਾਨਕ ਰੈਸਟੋਰੈਂਟ ਦਾ ਸਹਯਿੋਗ ਕਰੋਡਾਊਨਲੋਡ

ਹੁਣ ਤੋਂ ਪ੍ਰਭਾਵੀ, ਬੀ. ਸੀ. ਰੈਸਟੋਰੈਂਟ ਸਿਰਫ ਟੇਕ-ਆਉਟ ਅਤੇ/ਜਾਂ ਡਿਲਿਵਰੀ ਸੇਵਾਵਾਂ ਪੇਸ਼ ਕਰ ਸਕਦੇ ਹਨ। ਇਸ ਆਦੇਸ਼ ਦਾ ਐਲਾਨ ਸਾਡੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਦੁਆਰਾ ਸਮਾਜਿਕ ਦੂਰੀ ਲਾਗੂ ਕਰਨ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਲਈ ਕੀਤਾ ਗਿਆ। 

ਕਾਮਿਆਂ ਅਤੇ ਛੋਟੇ ਕਾਰੋਬਾਰਾਂ ਲਈ ਸਰੋਤ

ਡਾਊਨਲੋਡ

ਕੀ ਤੁਸੀਂ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਇੱਕ ਛੋਟਾ ਕਾਰੋਬਾਰ ਹੋ? ਬੀ. ਸੀ. ਵਿੱਚ ਛੋਟੇ ਕਾਰੋਬਾਰਾਂ ਲਈ ਸਹਾਇਤਾ ਅਤੇ ਸਰੋਤਾਂ ਦੀ ਪੜਚੋਲ ਕਰੋ, ਜਿਸ ਵਿੱਚ ਸ਼ਾਮਲ ਹਨ:
 - ਕ੍ਰੈਡਿਟ ਅਤੇ ਫਾਈਨੈਨਸਿੰਗ ਵਿਕਲਪ
- ਕਰਮਚਾਰੀਆਂ ਲਈ ਸਹਾਇਤਾ
- ਟੈਕਸਾਂ ਲਈ ਸਹਾਇਤਾ
- ਤੁਹਾਡੇ ਕਾਰੋਬਾਰ ਦੇ ਸੰਚਾਲਨ ਨੂੰ ਗਤੀ ਪ੍ਰਦਾਨ ਕਰਨਾ
- ਕਰਮਚਾਰੀਆਂ ਅਤੇ ਪਰਿਵਾਰਾਂ ਦਾ ਸਮਰਥਨ ਕਰਨਾ
https://www2.gov.bc.ca/gov/content/employment-business/business/small-business/resources/covid-19-supports


ਕੋਵੀਡ -19 ਦੌਰਾਨ ਤੁਸੀਂ ਇੱਕ ਜਿੰਦਗੀ ਬਚਾਉਣ ਵਿੱਚ ਸਹਾਇਤਾ ਕਰ ਸਕਦੇ ਹੋ
ਡਾਊਨਲੋਡ

ਪੂਰੇ ਕੈਨੇਡਾ ਵਿੱਚ ਖੂਨ ਦਾਨ ਕਰਨ ਵਾਲਿਆਂ ਦੀ ਜ਼ਰੂਰਤ ਹੈ। ਜੇ ਤੁਸੀਂ ਸਿਹਤਮੰਦ ਹੋ, ਤਾਂ ਕੋਵਿਡ-19 ਦੌਰਾਨ ਖੂਨ ਦਾਨ ਕਰਨਾ ਸੁਰੱਖਿਅਤ ਹੈ। ਇਹ ਮਰੀਜ਼ਾਂ ਲਈ ਮਹੱਤਵਪੂਰਣ ਹੈ, ਅਤੇ ਸਾਡੀ ਸਿਹਤ ਦੇਖਭਾਲ ਪ੍ਰਣਾਲੀ 'ਤੇ ਦਬਾਅ ਨੂੰ ਘਟਾਉਣ ਵਿਚ ਸਹਾਇਤਾ ਕਰ ਸਕਦਾ ਹੈ। ਜਿਆਦਾ ਜਾਣੋ:  www.blood.ca/en/covid19

ਸਾਨੂੰ ਲਾਜ਼ਮੀ ਤੌਰ 'ਤੇ ਲਾਈਨ ਫੜੀ ਰੱਖਣੀ ਚਾਹੀਦੀ ਹੈ ਅਤੇ ਆਪਣੀ ਫਾਇਰਵਾਲ ਨੂੰ ਮਜ਼ਬੂਤ ਰੱਖਣ ਲਈ ਸਾਡੀ ਵਚਨਬੱਧਤਾ' ਤੇ ਅਟੁੱਟ ਰਹਿਣਾ ਚਾਹੀਦਾ ਹੈ" - ਡਾ. ਬੌਨੀ ਹੈਨਰੀ, ਸੂਬਾਈ ਸਿਹਤ ਅਧਿਕਾਰੀ

ਡਾਊਨਲੋਡ

ਪੂਰੇ ਬੀਸੀ ਦੇ ਲੋਕਾਂ ਨੇ ਆਪਣੇ ਪਰਿਵਾਰਾਂ, ਸਾਡੇ ਸਿਹਤ ਦੇਖਭਾਲ ਕਰਮਚਾਰੀਆਂ ਅਤੇ ਸਾਡੀਆਂ ਕਮਿਊਨਿਟੀਆਂ ਦੀ ਰੱਖਿਆ ਲਈ ਅਸਾਧਾਰਣ ਯਤਨ ਕੀਤੇ ਹਨ। ਇਹ ਉਹ ਪਲ ਹੈ ਜੋ ਫ਼ਰਕ ਲਿਆਵੇਗਾ। ਕੋਵਿਡ-19 ਦੇ ਫੈਲਾਅ ਨੂੰ ਹੌਲੀ ਕਰਨ ਅਤੇ ਕਰਵ ਨੂੰ ਫਲੈਟ ਕਰਨ ਲਈ ਸਾਡੇ ਹਰ ਇੱਕ ਲਈ ਆਪਣਾ ਯੋਗਦਾਨ ਪਾਉਣਾ ਜਾਰੀ ਰੱਖਣਾ ਲਾਜ਼ਮੀ ਹੈ। 

 

ਵਿਦਿਆਰਥੀਆਂ ਲਈ ਐਮਰਜੈਂਸੀ ਵਿੱਤੀ ਸਹਾਇਤਾ

ਡਾਊਨਲੋਡ

ਬੀਸੀ ਪਬਲਿਕ ਪੋਸਟ-ਸੈਕੰਡਰੀ ਵਿਦਿਆਰਥੀ, ਜੋ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਹਨ, ਐਮਰਜੈਂਸੀ ਵਿੱਤੀ ਸਹਾਇਤਾ ਤੱਕ ਪਹੁੰਚ ਪ੍ਰਾਪਤ ਕਰ ਸਕਣਗੇ। ਅਸੀਂ ਇੰਡਿਜਿਨਸ ਐਮਰਜੈਂਸੀ ਅਸਿਸਟੈਂਸ ਫੰਡ ਵਿੱਚ ਵੀ ਸ਼ਾਮਲ ਕਰ ਰਹੇ ਹਾਂ, ਜੋ ਕਿ ਅਚਾਨਕ ਵਿੱਤੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਇੰਡਿਜਿਨਸ ਵਿਦਿਆਰਥੀਆਂ ਦੀ ਸਹਾਇਤਾ ਕਰਦਾ ਹੈ। https://news.gov.bc.ca/releases/2020AEST0018-000615

 


ਇਕੱਠੇ ਜਸ਼ਨ ਮਨਾਓ: ਵਰਚੁਅਲ ਢੰਗ ਨਾਲ

ਡਾਊਨਲੋਡ

ਹੁਣ ਸਾਰੇ ਸਾਖਿਆਤ ਇਕੱਠਾਂ ਨੂੰ ਮੁਲਤਵੀ ਕਰਨ ਅਤੇ ਇਸ ਦੀ ਬਜਾਏ ਛੁੱਟੀਆਂ ਦੀਆਂ ਵਰਚੁਅਲ ਯੋਜਨਾਵਾਂ ਬਣਾਉਣ ਦਾ ਸਮਾਂ ਹੈ। ਸੁਰੱਖਿਅਤ ਅਤੇ ਅਲੱਗ ਰਹਿੰਦੇ ਹੋਏ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜਨ ਅਤੇ ਛੁੱਟੀਆਂ ਮਨਾਉਣ ਦੇ ਨਵੇਂ ਢੰਗ ਲੱਭੋ।

ਕੋਵਿਡ-19 ਘੁਟਾਲਿਆਂ ਤੋਂ ਸੁਚੇਤ ਰਹੋ

ਡਾਊਨਲੋਡ

ਕੋਵਿਡ-19 ਨਾਲ ਸਬੰਧਿਤ ਧੋਖਾਧੜੀ ਅਤੇ ਘੁਟਾਲੇ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਘੁਟਾਲੇ ਕਰਨ ਵਾਲੇ ਲੋਕ ਗਲੋਬਲ ਮਹਾਂਮਾਰੀ ਦੇ ਦੌਰਾਨ ਨਿਰਬਲ ਲੋਕਾਂ ਦਾ ਫਾਇਦਾ ਉਠਾਉਣ ਲਈ ਕੋਵਿਡ-19 ਦੇ ਡਰ ਦੀ ਵਰਤੋਂ ਕਰਦੇ ਹਨ।

ਸੁਚੇਤ ਰਹੋ ਅਤੇ ਸਾਰੇ ਸ਼ੱਕੀ ਟੈਕਸਟਾਂ, ਈਮੇਲਾਂ ਅਤੇ ਫੋਨ ਕਾਲਾਂ ਦੀ ਰਿਪੋਰਟ ਕਰੋ। ਇਸ ਵੇਲੇ ਵਾਇਰਸ ਦਾ ਕੋਈ ਟੀਕਾ, ਇਲਾਜ ਜਾਂ ਮਨਜ਼ੂਰ ਹੋਇਆ ਉਪਚਾਰ ਨਹੀਂ ਹੈ। ਕੋਵਿਡ-19 ਟੈਸਟਿੰਗ ਮੁਫਤ ਹੈ ਅਤੇ ਸਿਰਫ ਅਧਿਕਾਰਤ ਲੈਬਾਂ ਦੁਆਰਾ ਕੀਤੀ ਜਾਂਦੀ ਹੈ।

ਵਧੇਰੇ ਜਾਣਕਾਰੀ ਲਈ ਜਾਂ ਕਿਸੇ ਸ਼ੱਕੀ ਘੁਟਾਲੇ ਦੀ ਰਿਪੋਰਟ ਕਰਨ ਲਈ, ਇੱਥੇ ਜਾਉ:
https://www.antifraudcentre-centreantifraude.ca/index-eng.htm

ਛੋਟੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖੋ

ਡਾਊਨਲੋਡ

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਹੁਣ ਸਾਰੀ ਗੈਰ-ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦਾ ਸਮਾਂ ਹੈ। ਬੀਸੀ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰੋ। ਘਰ ਰਹੋ ਅਤੇ ਛੋਟੇ ਭਾਈਚਾਰਿਆਂ ਵਿੱਚ ਨਾ ਜਾਓ।


ਆਮਦਨੀ ਸਹਾਇਤਾ 'ਤੇ ਲੋਕਾਂ ਲਈ ਸਹਾਇਤਾ

ਡਾਊਨਲੋਡ

 ਉਹਨਾਂ ਲੋਕਾਂ ਲਈ ਜੋ ਇਨਕਮ ਅਸਿਸਟੈਂਸ ਜਾਂ ਡਿਸਅਬਿਲਟੀ ਅਸਿਸਟੈਂਸ ਪ੍ਰਾਪਤ ਕਰਦੇ ਹਨ, ਪਰ ਐਮਰਜੈਂਸੀ ਫੈਡਰਲ ਸਹਾਇਤਾ ਪ੍ਰੋਗਰਾਮਾਂ ਨੂੰ ਪ੍ਰਾਪਤ ਨਹੀਂ ਕਰ ਰਹੇ ਹਨ, ਅਗਲੇ 3 ਮਹੀਨਿਆਂ ਲਈ ਤੁਹਾਡੇ ਚੈੱਕਾਂ ਵਿੱਚ ਆਟੋਮੈਟਿਕ $300 ਮਾਸਿਕ ਕੋਵਿਡ-19 ਸੰਕਟ ਪੂਰਕ ਜੋੜਿਆ ਜਾਏਗਾ। ਇਸ ਵਿੱਚ ਕੰਫਰਟ ਅਲਾਉਂਸ ਜਾਂ ਸੀਨੀਅਰ ਸਪਲੀਮੈਂਟ ਪ੍ਰਾਪਤ ਕਰ ਰਹੇ ਲੋਕ ਸ਼ਾਮਲ ਹਨ।
ਉਨ੍ਹਾਂ ਲਈ ਜਿਹੜੇ ਨਵੀਂ ਐਮਰਜੈਂਸੀ ਫੈਡਰਲ ਸਹਾਇਤਾ ਪ੍ਰਾਪਤ ਕਰਦੇ ਹਨ, ਤੁਸੀਂ  ਆਪਣੀ ਸੂਬਾਈ ਮਾਸਿਕ ਸਹਾਇਤਾ ਲਈ ਬਿਨਾਂ ਕਿਸੇ ਕਟੌਤੀ ਦੇ ਇਨ੍ਹਾਂ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਾਪਤ ਕਰ ਸਕੋਗੇ। https://news.gov.bc.ca/21940

ਬੀਸੀ ਕੋਵਿਡ-19 ਕਾਰਜ ਯੋਜਨਾ

ਡਾਊਨਲੋਡ

ਬੀਸੀ ਦੀ ਨਵੀਂ ਕੋਵਿਡ-19 ਕਾਰਜ ਯੋਜਨਾ ਵਿੱਚ ਸ਼ਾਮਲ ਹਨ:
 - $1,000 ਦਾ ਬੀਸੀ ਐਮਰਜੈਂਸੀ ਬੈਨੇਫਿਟ ਫੌਰ ਵਰਕਰਜ਼
ਬੀਸੀ ਦੇ ਸਟੂਡੈਂਟ ਲੋਨ ਦੀ ਮੁੜ ਅਦਾਇਗੀ 6 ਮਹੀਨਿਆਂ ਲਈ ਹੋਲਡ 'ਤੇ
- ਆਈਸੀਬੀਸੀ ਭੁਗਤਾਨ 90 ਦਿਨਾਂ ਲਈ ਮੁਲਤਵੀ
- ਬੀਸੀ ਹਾਈਡਰੋ ਦੀਆਂ ਗ੍ਰਾਂਟਾਂ ਜਾਂ ਭੁਗਤਾਨ ਮੁਲਤਵੀ
-  ਕਿਰਾਇਆ ਦੇਣ ਵਿੱਚ ਸਹਾਇਤਾ ਲਈ $500/ਮਹੀਨੇ ਤੱਕ
ਵਧੇਰੇ ਸਹਾਰੇ ਅਤੇ ਜਾਣਕਾਰੀ ਇਸ 'ਤੇ: https://www2.gov.bc.ca/gov/content/employment-business/covid-19-financial-supports

 

ਸਰਵਿਸ ਬੀਸੀ ਦੀਆਂ ਪ੍ਰਾਥਮਿਕਤਾ ਵਾਲੀਆਂ ਅਪੌਇੰਟਮੈਂਟਾਂ ਹਨ

ਡਾਊਨਲੋਡ

ਸਰਵਿਸ ਬੀਸੀ, ਬੀਸੀ ਦੇ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਫਰੰਟ ਲਾਈਨ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਸਮੇਂ, ਕਾਰੋਬਾਰ ਦਾ ਪਹਿਲਾ ਘੰਟਾ ਰਾਖਵਾਂ ਹੈ - ਸਿਰਫ ਅਪੌਇੰਟਮੈਂਟ ਦੁਆਰਾ - ਬਜ਼ੁਰਗਾਂ ਅਤੇ ਅੰਡਰਲਾਇੰਗ ਸਿਹਤ ਹਾਲਤਾਂ ਵਾਲੇ ਲੋਕਾਂ ਲਈ। ਅਪੌਇੰਟਮੈਂਟ ਬੁੱਕ ਕਰਨ ਲਈ ਕਾਲ ਕਰੋ: https://www2.gov.bc.ca/gov/content/governments/organizational-structure/ministries-organizations/ministries/citizens-services/servicebc #COVIDBC


 

 

ਬੀਸੀ ਹਾਈਡਰੋ ਗਾਹਕਾਂ ਲਈ ਰਾਹਤ

ਡਾਊਨਲੋਡ

ਬੀ.ਸੀ. ਹਾਈਡਰੋ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ  ਸਹਾਇਤਾ ਲਈ ਨਵੀਂ, ਲਕਸ਼ਿਤ ਬਿੱਲ ਰਾਹਤ ਦੀ ਪੇਸ਼ਕਸ਼ ਕਰੇਗਾ।

- ਉਹ ਲੋਕ ਜਿਹਨਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਜਾਂ ਕੋਵਿਡ-19 ਦੇ ਨਤੀਜੇ ਵਜੋਂ ਕੰਮ ਕਰਨ ਤੋਂ ਅਸਮਰੱਥ ਹਨ ਨੂੰ ਆਪਣੀ ਬਿਜਲੀ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਔਸਤਨ ਮਹੀਨਾਵਾਰ ਬਿੱਲ ਦਾ ਤਿੰਨ ਗੁਣਾ ਕ੍ਰੈਡਿਟ ਪ੍ਰਾਪਤ ਹੋਵੇਗਾ।

- ਛੋਟੇ ਕਾਰੋਬਾਰ ਜਿਨ੍ਹਾਂ ਨੂੰ ਕੋਵਿਡ-19 ਦੇ ਕਾਰਨ ਬੰਦ ਕਰਨਾ ਪਿਆ ਹੈ, ਉਨ੍ਹਾਂ ਦੇ ਬਿਜਲੀ ਦੇ ਬਿੱਲਾਂ ਨੂੰ 3 ਮਹੀਨਿਆਂ ਲਈ ਮਾਫ ਕਰ ਦਿੱਤਾ ਜਾਵੇਗਾ।


 

 

 

ਇੱਕ ਫਰੰਟ-ਲਾਈਨ ਵਰਕਰ ਦਾ ਧੰਨਵਾਦ ਕਰੋ - ਘਰ ਰਹੋ
ਡਾਊਨਲੋਡ

ਘਰ ਰਹਿ ਕੇ ਤੁਸੀਂ ਸਾਡੀਆਂ ਜਰੂਰੀ ਸੇਵਾਵਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਦੀ ਰੱਖਿਆ ਕਰ ਰਹੇ ਹੋ - ਖਾਸ ਕਰਕੇ ਸਿਹਤ ਸੰਭਾਲ ਅਤੇ ਸਹਾਇਤਾ ਕਰਮਚਾਰੀ, ਜੋ ਇਸ ਮਹਾਂਮਾਰੀ ਦੇ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੇ ਹਨ।

ਉਹੀ ਖਰੀਦੋ ਜਿਸਦੀ ਤੁਹਾਨੂੰ ਲੋੜ ਹੈ
ਡਾਊਨਲੋਡ

ਅਸੀਂ ਕੋਵਿਡ-19 ਸੰਕਟ ਦੇ ਸਮੇਂ ਸਟੋਰਾਂ ਅਤੇ ਹਸਪਤਾਲਾਂ ਵਿੱਚ ਜ਼ਰੂਰੀ ਚੀਜ਼ਾਂ ਦਾ ਪ੍ਰਵਾਹ ਸੁਨਿਸ਼ਚਿਤ ਕਰ ਰਹੇ ਹਾਂ। ਅਤੇ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰ ਰਹੇ ਹਾਂ ਕਿ ਲੋਕ ਫੇਸ ਮਾਸਕ, ਹੈਂਡ ਸੈਨੀਟਾਈਜ਼ਰ, ਅਤੇ ਟਾਇਲਟ ਪੇਪਰ ਵਰਗੇ ਜ਼ਰੂਰੀ ਸਾਮਾਨ ਦੀ ਜਮਾਖੋਰੀ ਨਾ ਕਰਨ ਜਾਂ ਦੁਬਾਰਾ ਨਾ ਵੇਚਣ। https://www2.gov.bc.ca/gov/content/safety/emergency-preparedness-response-recovery/covid-19-provincial-support/pun ਤੇ ਜ਼ਿਆਦਾ ਜਾਣੋ

ਤੁਹਾਡਾ ਵਿਦਿਆਰਥੀ ਲੋਨ ਰੋਕਿਆ ਗਿਆ ਹੈ
ਡਾਊਨਲੋਡ

30 ਮਾਰਚ, 2020 ਤੋਂ, ਬੀ. ਸੀ. ਦੇ ਸਾਰੇ ਕਰਜ਼ਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਅਦਾਇਗੀਆਂ 30 ਸਤੰਬਰ, 2020 ਤੱਕ ਅਸਥਾਈ ਤੌਰ ਤੇ ਮੁਅੱਤਲ ਹੋ ਜਾਣਗੀਆਂ। ਇਸ ਸਮੇਂ ਦੌਰਾਨ, ਮੁੜ-ਅਦਾਇਗੀ ਆਪਣੇ ਆਪ ਰੁਕ ਜਾਵੇਗੀ। ਵਿਦਿਆਰਥੀ ਕਰਜ਼ੇ ਦੇ ਸੰਘੀ ਹਿੱਸੇ 'ਤੇ ਵਿਆਜ ਇਕੱਠਾ ਨਹੀਂ ਹੋਵੇਗਾ। ਜਿਆਦਾ ਜਾਣੋ: https://studentaidbc.ca/news/general/covid-19-coronavirus-information-bulletin-updated-march-26-2020


"ਸਾਨੂੰ ਇਕਜੁੱਟ ਅਤੇ 100% ਪ੍ਰਤੀਬੱਧ ਹੋਣਾ ਚਾਹੀਦਾ ਹੈ।"
ਡਾਊਨਲੋਡ

ਇਨ੍ਹਾਂ ਅਗਲੇ ਦੋ ਅਹਿਮ ਹਫਤਿਆਂ ਵਿੱਚ ਸਾਨੂੰ ਕੋਵਿਡ ਦੀ ਕਰਵ ਨੂੰ ਫਲੈਟ ਕਰਨ ਅਤੇ ਇਸ ਵਾਇਰਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਘਟਾਉਣ ਲਈ 100% ਵਚਨਬੱਧ ਹੋਣਾ ਚਾਹੀਦਾ ਹੈ। ਹਰ ਇੱਕ ਨੂੰ ਲਾਜ਼ਮੀ ਤੌਰ ਤੇ ਆਪਣਾ ਹਿੱਸਾ ਪਾਉਂਦੇ ਰਹਿਣਾ ਚਾਹੀਦਾ ਹੈ - ਇਕੱਠੇ – ਜਦੋਂ ਕਿ ਅਸੀਂ ਸਰੀਰਕ ਦੂਰੀ ਖਾਤਰ ਅਲੱਗ ਰਹਿ ਰਹੇ ਹਾਂ।

"ਅਲੱਗ ਰਹਿਣ ਦੇ ਦੌਰਾਨ ਸਾਨੂੰ ਇਕ ਦੂਜੇ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ।"
ਡਾਊਨਲੋਡ

ਸਾਨੂੰ ਸਾਰਿਆਂ ਨੂੰ ਆਪਣਾ ਹਿੱਸਾ ਪਾਉਣ ਦੀ ਜ਼ਰੂਰਤ ਹੈ: ਅੱਜ। ਜੋ ਸਮਾਜਿਕ ਦੂਰੀ ਅਤੇ ਸਵੈ-ਅਲਗਾਵ ਅਸੀਂ ਹੁਣ ਕਰ ਰਹੇ ਹਾਂ, ਉਹ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਪਰਿਵਰਤਨ ਲਿਆਵੇਗਾ। ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਕੋਵਿਡ -19 ਦੇ ਫੈਲਾਅ ਨੂੰ ਸੀਮਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰੋ।

ਸਾਨੂੰ ਹੁਣ ਸਹੀ ਕਦਮ ਚੁੱਕਣ ਦੀ ਲੋੜ ਹੈ। ਇਹ ਅੱਜ ਲਈ ਹੈ। ਸਦਾ ਲਈ ਨਹੀਂ।
ਡਾਊਨਲੋਡ

ਅਸੀਂ ਕੋਵਿਡ-19 ਦੇ ਪ੍ਰਸਾਰ ਦੀ ਲੜੀ ਨੂੰ ਤੋੜ ਸਕਦੇ ਹਾਂ, ਇਹ ਸੁਨਿਸ਼ਚਿਤ ਕਰ ਕੇ, ਕਿ ਅਸੀਂ ਇਕ-ਦੂਜੇ ਦੇ ਨੇੜੇ ਨਾ ਜਾਈਏ। ਸਾਨੂੰ ਇਨ੍ਹਾਂ ਉਪਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ - ਆਪਣੇ ਲਈ, ਆਪਣੇ ਪਰਿਵਾਰ ਅਤੇ ਆਪਣੇ ਭਾਈਚਾਰੇ ਲਈ। ਸਰੀਰਕ ਦੂਰੀ (ਜਿਸ ਨੂੰ ਸਮਾਜਿਕ ਦੂਰੀ ਵੀ ਕਿਹਾ ਜਾਂਦਾ ਹੈ) ਦਾ ਅਰਥ ਹੈ: ਘਰ ਰਹਿਣਾ ਜਾਂ ਅੰਦਰ ਰਹਿਣਾ ਕੰਮਾਂ ਅਤੇ ਮੁਲਾਕਾਤਾਂ ਨੂੰ ਸੀਮਿਤ ਕਰਨਾ
 ਆਪਣੇ ਘਰ ਤੋਂ ਬਾਹਰ ਦੂਜਿਆਂ ਤੋਂ 2 ਮੀਟਰ ਦੂਰ ਰਹਿਣਾ
 ਕੋਈ ਸਮੂਹ ਇਕੱਠ ਨਹੀਂ ਕਰਨਾ


ਕਮਰਸ਼ਿਅਲ ਟਰੱਕ ਡਰਾਈਵਰਾਂ ਲਈ ਸਹਾਰੇ

ਡਾਊਨਲੋਡ

ਕਮਰਸ਼ਿਅਲ ਟਰੱਕ ਡਰਾਈਵਰ ਬੀ.ਸੀ. ਭਾਈਚਾਰਿਆਂ ਨੂੰ ਜ਼ਰੂਰੀ ਸਪਲਾਈਆਂ, ਭੋਜਨ ਅਤੇ ਦਵਾਈਆਂ ਪਹੁੰਚਾਉਣ ਲਈ ਹਰ ਰੋਜ਼ ਸਖਤ ਮਿਹਨਤ ਕਰਦੇ ਹਨ। ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਕੋਵਿਡ-19 ਦੌਰਾਨ ਟਰੱਕ ਡਰਾਈਵਰਾਂ ਨੂੰ ਪ੍ਰੋਵਿੰਸ਼ੀਅਲ ਰੈਸਟ ਖੇਤਰਾਂ ਅਤੇ ਮਹੱਤਵਪੂਰਨ ਥਾਵਾਂ 'ਤੇ ਸੁਰੱਖਿਅਤ, ਸਾਫ਼-ਸੁਥਰੀਆਂ ਅਤੇ ਚੰਗੀ ਤਰਾਂ ਸਟੌਕ ਕੀਤੀਆਂ ਫੈਸਿਲਟੀਆਂ ਮਿਲਣ।

ਕਮਰਸ਼ਿਅਲ ਟਰੱਕ ਡਰਾਈਵਰਾਂ ਦਾ ਧੰਨਵਾਦ --- ਉਸ ਸਭ ਲਈ, ਜੋ ਤੁਸੀਂ ਬੀ.ਸੀ. ਦੇ ਸਾਰੇ ਲੋਕਾਂ ਅਤੇ ਕਾਰੋਬਾਰਾਂ ਲਈ ਕਰ ਰਹੇ ਹੋ।
 
ਹੋਰ ਜਾਣਕਾਰੀ: https://news.gov.bc.ca/files/IB-Support_For_Truckers_During_COVID-19-Punjabi.pdf

ਤੁਹਾਡਾ ਹਰ ਕਦਮ ਸਾਡੇ ਸਾਰਿਆਂ ਲਈ ਮਾਇਨੇ ਰੱਖਦਾ ਹੈ
ਡਾਊਨਲੋਡ

ਅਸੀਂ ਕੋਵਿਡ-19 ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਵਿਚ ਇਕ ਨਾਜ਼ੁਕ ਪੜਾਅ ਤੇ ਹਾਂ। ਬ੍ਰਿਟਿਸ਼ ਕੋਲੰਬੀਆਈ ਲੋਕ ਪਰਿਵਰਤਨ ਲਿਆ ਰਹੇ ਹਨ। ਜੋ ਅਸੀਂ ਅੱਜ ਕਰ ਰਹੇ ਹਾਂ, ਉਹ ਕੰਮ ਕਰ ਰਿਹਾ ਹੈ - ਪਰ ਅਸੀਂ ਅਜੇ ਵੀ ਖ਼ਤਰੇ ਤੋਂ ਬਾਹਰ ਨਹੀਂ ਹਾਂ। ਸਾਡੇ ਲਈ ਇਸ ਕੋਸ਼ਿਸ਼ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਬੀ. ਸੀ. ਵਿੱਚ ਹਰ ਇੱਕ ਵਿਅਕਤੀ ਨੂੰ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਤੁਹਾਡਾ ਹਰ ਕਦਮ ਸਾਡੇ ਸਾਰਿਆਂ ਲਈ - ਮਾਅਨੇ ਰੱਖਦਾ ਹੈ।

ਬੀ.ਸੀ. ਕਲਾਕਾਰਾਂ ਦਾ ਘਰ ਤੋਂ ਸਮਰਥਨ ਕਰੋ

ਡਾਊਨਲੋਡ

ਸ਼ੋਅਕੇਸ ਬੀ.ਸੀ. ਦੀ ਸ਼ੁਰੂਆਤ -- ਇੱਕ ਨਵਾਂ ਔਨਲਾਈਨ ਹੱਬ ਜੋ  ਲਾਈਵ ਸੰਗੀਤਕ ਪ੍ਰਦਰਸ਼ਨ ਅਤੇ ਪ੍ਰੋਗਰਾਮਾਂ ਨੂੰ ਤੁਹਾਡੇ ਲਿਵਿੰਗ ਰੂਮ ਵਿੱਚ ਲਿਆਉਂਦਾ ਹੈ। ਸ਼ੋਅਕੇਸ ਬੀ.ਸੀ., ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਹੋਏ ਬੀ.ਸੀ. ਦੇ ਕਲਾਕਾਰਾਂ ਦੀ ਮਦਦ ਕਰੇਗਾ ਅਤੇ ਪੂਰੇ ਪ੍ਰਾਂਤ ਦੇ ਲੋਕਾਂ ਨੂੰ ਇੱਕਠਾ ਕਰੇਗਾ। ਪ੍ਰਦਰਸ਼ਨਾਂ ਦੀ ਪੜਚੋਲ ਕਰੋ ਜਾਂ https://showcasebc.ca 'ਤੇ ਇੱਕ ਇਵੈਂਟ ਸਬਮਿਟ ਕਰੋ।