ਵਾਇਰਲ ਸਾਹ ਦੀ ਬਿਮਾਰੀ ਬਾਰੇ ਮਾਰਗਦਰਸ਼ਨ

Publication date: November 4, 2025

ਸਾਹ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਮਾਸਕ ਅਤੇ ਸੁਝਾਵਾਂ ਬਾਰੇ ਜਾਣੋ।

English繁體中文 | 简体中文 | Français | ਪੰਜਾਬੀ | Tagalog

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਪੰਨੇ ‘ਤੇ

ਮਾਸਕ

ਅੰਦਰ ਰਹਿਣ ਵਾਲੀਆਂ ਜਨਤਕ ਥਾਵਾਂ: ਲੋਕਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੈ। ਮਾਸਕ ਪਹਿਨਣਾ ਇੱਕ ਨਿੱਜੀ ਚੋਣ ਹੈ, ਪਰ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਅਤੇ ਦੂਜਿਆਂ ਤੋਂ ਦੂਰ ਨਹੀਂ ਰਹਿ ਸਕਦੇ ਤਾਂ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ। ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਵੈਬਸਾਈਟ 'ਤੇ ਮਾਸਕ ਬਾਰੇ ਵਧੇਰੇ ਜਾਣਕਾਰੀ ਲਓ।

ਸਿਹਤ ਅਥੌਰਿਟੀਆਂ ਦੀਆਂ ਜਾਂ ਉਹਨਾਂ ਨਾਲ ਮਿਲ ਕੇ ਚਲਾਈਆਂ ਜਾਣ ਵਾਲੀਆਂ ਸਿਹਤ ਸੰਭਾਲ ਸਹੂਲਤਾਂ ਵਿੱਚ: ਸਟਾਫ, ਮਰੀਜ਼ ਅਤੇ ਮਰੀਜ਼ਾਂ ਨੂੰ ਮਿਲਣ ਆਏ ਲੋਕ ਆਪਣੀ ਨਿੱਜੀ ਤਰਜੀਹ ਅਤੇ ਆਰਾਮ ਦੇ ਅਧਾਰ ‘ਤੇ ਮੈਡੀਕਲ ਮਾਸਕ ਪਹਿਨ ਸਕਦੇ ਹਨ।

ਜੇ ਡਾਕਟਰੀ ਤੌਰ 'ਤੇ ਅਜਿਹਾ ਕੀਤਾ ਜਾ ਸਕਦਾ ਹੈ, ਤਾਂ ਸਿਹਤ ਸੰਭਾਲ ਸਹੂਲਤਾਂ ਵਿਚਲੇ ਮਰੀਜ਼ਾਂ ਅਤੇ ਲੌਂਗ-ਟਰਮ ਕੇਅਰ ਅਤੇ ਬਜ਼ੁਰਗਾਂ ਲਈ ਅਸਿਸਟਿਡ ਲਿਵਿੰਗ ਹੋਮਜ਼ ਵਿਚਲੇ ਵਸਨੀਕਾਂ ਨੂੰ ਮੈਡੀਕਲ ਮਾਸਕ ਪਹਿਨਣਾ ਚਾਹੀਦਾ ਹੈ। ਅਜਿਹਾ ਉਨ੍ਹਾਂ ਨੂੰ ਉਦੋਂ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਨੂੰ:

  • ਸਾਹ ਦੀ ਬਿਮਾਰੀ ਦੇ ਲੱਛਣ ਹਨ ਅਤੇ ਉਹ ਸਾਂਝੇ ਤੌਰ ‘ਤੇ ਵਰਤੀਆਂ ਜਾਣ ਵਾਲੀਆਂ ਥਾਵਾਂ ਵਿੱਚ ਹੁੰਦੇ ਹਨ
  • ਸੰਭਾਲ ਦੌਰਾਨ ਕਿਸੇ ਸਿਹਤ ਸੰਭਾਲ ਕਰਮਚਾਰੀ ਦੁਆਰਾ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ

ਸਿਹਤ-ਸੰਭਾਲ ਕਰਮਚਾਰੀਆਂ ਨੂੰ ਉਹਨਾਂ ਦੇ ‘ਪੁਆਇੰਟ-ਔਫ-ਕੇਅਰ ਰਿਸਕ ਅਸੈਸਮੈਂਟ’ (ਹਰ ਮਰੀਜ਼ ਨਾਲ ਗੱਲਬਾਤ ਤੋਂ ਬਾਅਦ ਇਨਫੈਕਸ਼ਨ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਦਾ ਮੁਲਾਂਕਣ) ਅਤੇ ਫੈਸਿਲਿਟੀ ਦੇ ਨਿਯਮਾਂ ਅਨੁਸਾਰ, ਉਚਿਤ ਨਿੱਜੀ ਸੁਰੱਖਿਆ ਉਪਕਰਣ, ਜਿਵੇਂ ਕਿ ਮਾਸਕ ਅਤੇ ਰੈਸਪੀਰੇਟਰ ਪਹਿਨਣਾ ਜਾਰੀ ਰੱਖਣਾ ਚਾਹੀਦਾ ਹੈ।

ਬਿਮਾਰੀ ਦੀ ਰੋਕਥਾਮ ਦੇ ਹੋਰ ਤਰੀਕੇ

ਟੀਕਾਕਰਣ ਕਰਵਾਉਣ ਤੋਂ ਇਲਾਵਾ, ਤੁਸੀਂ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਹੇਠਾਂ ਲਿਖੇ ਤਰੀਕਿਆਂ ਨਾਲ ਬਿਮਾਰ ਹੋਣ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹੋ:

  • ਸਾਬਣ ਅਤੇ ਪਾਣੀ ਜਾਂ ਅਲਕੋਹਲ-ਅਧਾਰਿਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਕੇ ਅਕਸਰ ਆਪਣੇ ਹੱਥਾਂ ਨੂੰ ਸਾਫ਼ ਕਰਨਾ। ਜੇ ਤੁਹਾਡੇ ਹੱਥ ਗੰਦੇ ਦਿਖਾਈ ਦਿੰਦੇ ਹਨ ਤਾਂ ਸਾਬਣ ਅਤੇ ਪਾਣੀ ਦੀ ਵਰਤੋਂ ਕਰੋ
  • ਛਿੱਕਣ ਜਾਂ ਖੰਘਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢੱਕਣਾ। ਆਪਣੇ ਹੱਥਾਂ ਦੀ ਬਜਾਏ ਆਪਣੀ ਕੂਹਣੀ ਵਿੱਚ ਮੂੰਹ ਦੇ ਕੇ ਛਿੱਕੋ ਜਾਂ ਖੰਘੋ
  • ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਘਰ ਹੀ ਰਹੋ ਤਾਂ ਜੋ ਤੁਸੀਂ ਹੋਰ ਲੋਕਾਂ ਤੱਕ ਬਿਮਾਰੀ ਨਾ ਫੈਲਾ ਸਕੋ

ਤੁਹਾਡੇ ਕੁਝ ਸਵਾਲ ਹਨ

ਸਿਹਤ ਸੰਬੰਧੀ ਜਾਣਕਾਰੀ ਲਈ 8-1-1 ‘ਤੇ ਕਾਲ ਕਰੋ। ਅਨੁਵਾਦਕ ਉਪਲਬਧ ਹਨ।

ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ