ਬੀ.ਸੀ. ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਡੀਕ੍ਰਿਮਨਲਾਈਜ਼ (ਗੈਰ-ਅਪਰਾਧੀਕਰਨ) ਕਰਨਾ

Last updated on February 2, 2026

ਸਾਲ 2023 ਵਿੱਚ, ਸੂਬੇ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਗੈਰ-ਅਪਰਾਧੀਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਲਈ ਮਦਦ ਲੈਣਾ ਸੌਖਾ ਬਣਾਉਣਾ ਸੀ।

ਇਸ ਛੋਟ ਦੀ ਮਿਆਦ 31 ਜਨਵਰੀ, 2026 ਨੂੰ ਖਤਮ ਹੋ ਗਈ ਸੀ ਅਤੇ ਇਸਨੂੰ ਨਵਿਆਇਆ ਨਹੀਂ ਜਾਵੇਗਾ।


English | 繁體中文 | 简体中文 | Français | ਪੰਜਾਬੀ  

ਇਸ ਪੰਨੇ ‘ਤੇ:


ਲੋਕਾਂ ਨੂੰ ਸੰਭਾਲ ਅਤੇ ਇਲਾਜ ਨਾਲ ਜੋੜਨਾ

ਨਸ਼ੇ ਦੀ ਲਤ ਸੰਬੰਧੀ ਇਲਾਜ ਅਤੇ ਰਿਕਵਰੀ ਗੁੰਝਲਦਾਰ ਹੈ। ਕੋਈ ਇਕੋ ਹੱਲ ਨਹੀਂ ਹੈ ਜੋ ਹਰ ਵਿਅਕਤੀ ਲਈ ਕੰਮ ਕਰਦਾ ਹੈ।

ਬੀ.ਸੀ. ਸੰਭਾਲ ਦਾ ਇੱਕ ਮਾਡਲ ਬਣਾ ਰਿਹਾ ਹੈ ਜੋ ਰੋਕਥਾਮ ਅਤੇ ਨੁਕਸਾਨ ਘਟਾਉਣ ਤੋਂ ਲੈ ਕੇ ਇਲਾਜ ਅਤੇ ਰਿਕਵਰੀ ਤੱਕ, ਲੋਕਾਂ ਦੀ ਮਦਦ ਕਰਦਾ ਹੈ ਚਾਹੇ ਉਹ ਆਪਣੇ ਰਿਕਵਰੀ ਦੇ ਸਫ਼ਰ ਵਿੱਚ ਕਿਸੇ ਵੀ ਪੜਾਅ ‘ਤੇ ਹੋਣ।  

  • ਜੇ ਤੁਸੀਂ ਹੁਣੇ ਮਦਦ ਦੀ ਭਾਲ ਕਰ ਰਹੇ ਹੋ, ਤਾਂ ‘Help Starts Here’ ‘ਤੇ 24/7 ਸਹਾਇਤਾ ਉਪਲਬਧ ਹੈ। 
  • ਜੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹੋ, ਤਾਂ ਸੁਰੱਖਿਅਤ ਰਹਿਣ ਲਈ ਕਦਮ ਉਠਾਓ:
    • ਇੱਕ ਨਲੌਕਸੋਨ ਕਿੱਟ ਕੋਲ ਰੱਖੋ।
    • ਨਸ਼ੀਲੇ ਪਦਾਰਥ ਇਕੱਲੇ ਇਸਤੇਮਾਲ ਕਰਦੇ ਸਮੇਂ ਲਾਈਫਗਾਰਡ ਐਪ ਦੀ ਵਰਤੋਂ ਕਰੋ, ਇਹ ਓਵਰਡੋਜ਼ ਹੋਣ ਦੀ ਸੂਰਤ ਵਿੱਚ 911 ਨੂੰ ਅਲਰਟ ਕਰੇਗਾ।
    • ਨਸ਼ੀਲੇ ਪਦਾਰਥਾਂ ਦੀ ਜਾਂਚ, ਓਵਰਡੋਜ਼ ਦੀ ਰੋਕਥਾਮ, ਅਤੇ ਦੇਖ-ਰੇਖ ਹੇਠ ਨਸ਼ੇ ਦੀ ਵਰਤੋਂ ਵਾਲੀਆਂ ਥਾਵਾਂ 'ਤੇ ਸੇਵਾਵਾਂ ਤੱਕ ਪਹੁੰਚ ਕਰੋ।
    • ਕਿਸੇ ਸਿਹਤ ਸੰਭਾਲ ਪ੍ਰਦਾਨਕ ਨੂੰ ਪੁੱਛੋ ਕਿ ਉਹ ਰਿਕਵਰੀ ਦਾ ਰਸਤਾ ਕਿਵੇਂ ਲੱਭਣਾ ਹੈ ਜੋ ਤੁਹਾਡੇ ਲਈ ਕੰਮ ਕਰਦਾ ਹੈ।

ਨਿਗਰਾਨੀ ਅਤੇ ਮੁਲਾਂਕਣ

  • ਹੈਲਥ ਕੈਨੇਡਾ ਲਈ ਬੀ.ਸੀ. ਨੂੰ ਲਾਗੂਕਰਨ, ਸ਼ੁਰੂਆਤੀ ਨਤੀਜਿਆਂ, ਜਨਤਕ ਜਾਗਰੂਕਤਾ ਅਤੇ ਅਣਚਾਹੇ ਨਤੀਜਿਆਂ ਦੀ ਨੇੜਿਓਂ ਨਿਗਰਾਨੀ ਅਤੇ ਮੁਲਾਂਕਣ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਚੱਲ ਰਹੀਆਂ ਤਬਦੀਲੀਆਂ ਵਿੱਚ ਯੋਗਦਾਨ ਪਾਇਆ ਜਾ ਸਕੇ।
  • ਬੀ.ਸੀ. ਪੂਰੇ ਤਿੰਨ ਸਾਲਾਂ ਦੀ ਮਿਆਦ ਦੇ ਨਤੀਜਿਆਂ ਨੂੰ ਦਰਸਾਉਣ ਲਈ ਰਿਪੋਰਟਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਜਾਰੀ ਰੱਖੇਗਾ, ਜਿਸ ਵਿੱਚ ਨਿਗਰਾਨੀ ਵੀ ਸ਼ਾਮਲ ਹੈ: 
    • ਕਨੂੰਨੀ ਲਾਗੂਕਰਨ ਦੇ ਅਭਿਆਸਾਂ ਵਿੱਚ ਤਬਦੀਲੀਆਂ
    • ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸਮਾਜਕ-ਭਾਵਨਾਤਮਕ ਤੰਦਰੁਸਤੀ ਵਿੱਚ ਤਬਦੀਲੀਆਂ
    • ਸੇਵਾਵਾਂ ਅਤੇ ਇਲਾਜ ਦੇ ਰਸਤੇ
    • ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ ਦਾ ਸਿਸਟਮ ਬਣਾਉਣ ਦੀਆਂ ਕੋਸ਼ਿਸ਼ਾਂ 'ਤੇ ਪ੍ਰਗਤੀ
    • ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਨਿੱਜੀ ਵਰਤੋਂ ਲਈ ਰੱਖੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਲਈ ਦੋਸ਼ਾਂ ਬਾਰੇ ਅੰਕੜੇ
    • ਜਨਤਕ ਜਾਗਰੂਕਤਾ ਅਤੇ ਡੀਕ੍ਰਿਮੀਨਲਾਈਜੇਸ਼ਨ ਦੀ ਸਮਝ
  • BCCDC ਅਨਿਯਮਿਤ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇਪਣ ਦੀਆਂ ਘਟਨਾਵਾਂ ਬਾਰੇ ਅੰਕੜਿਆਂ ਦੀ ਨਿਗਰਾਨੀ ਅਤੇ ਰਿਪੋਰਟ ਕਰਨਾ ਜਾਰੀ ਰੱਖ ਰਿਹਾ ਹੈ।
  • ਕੈਨੇਡਾ ਸਰਕਾਰ, ਕਨੇਡੀਅਨ ਇੰਸਟੀਚਿਊਟਸ ਫੌਰ ਹੈਲਥ ਰਿਸਰਚ ਰਾਹੀਂ, ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨੁਕਸਾਨਾਂ ਨੂੰ ਹੱਲ ਕਰਨ 'ਤੇ ਛੋਟ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਤੀਜੀ ਧਿਰ ਦੀ ਖੋਜ ਨੂੰ ਫੰਡ ਦੇ ਰਹੀ ਹੈ।

ਰਿਪੋਰਟ (ਅੰਗਰੇਜ਼ੀ ਵਿੱਚ ਉਪਲਬਧ)

ਸਰੋਤ (ਅੰਗਰੇਜ਼ੀ ਵਿੱਚ ਉਪਲਬਧ)