ਇਸ ਪੰਨੇ ‘ਤੇ ਬੀ ਸੀ ਫਾਰਮਾਕੇਅਰ ਦੀ ਪਲੈਨ NP ਬਾਰੇ ਜਾਣਕਾਰੀ ਹੈ।
English | 繁體中文 | 简体中文 | Français | Tagalog | ਪੰਜਾਬੀ
ਬੀ ਸੀ ਫਾਰਮਾਕੇਅਰ ਨੈਸ਼ਨਲ ਫਾਰਮਾਕੇਅਰ ਪਲੈਨ (ਪਲੈਨ NP) 1 ਮਾਰਚ, 2026 ਨੂੰ ਸ਼ੁਰੂ ਕੀਤਾ ਗਿਆ।
ਪਲੈਨ NP ਬੀ.ਸੀ. ਦੇ ਸਾਰੇ MSP ਵਿੱਚ ਦਰਜ ਨਿਵਾਸੀਆਂ ਲਈ ਕਈ ਡਾਇਬੀਟੀਜ਼ ਦੀਆਂ ਦਵਾਈਆਂ, ਮੈਨੋਪੌਜ਼ਲ ਹਾਰਮੋਨ ਥੈਰਪੀ ਦੀਆਂ ਦਵਾਈਆਂ ਅਤੇ ਗਰਭ ਨਿਰੋਧਕ ਕਵਰ ਕਰਦਾ ਹੈ।
ਫਾਰਮੇਸੀ ‘ਤੇ ਕਵਰੇਜ ਔਟੋਮੈਟਿਕ ਹੈ। ਤੁਹਾਨੂੰ ਰਜਿਸਟਰ ਕਰਨ ਜਾਂ ਰਸੀਦਾਂ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ।
ਪਲੈਨ NP ਕਵਰੇਜ ਲਈ ਯੋਗ ਹੋਣ ਲਈ:
ਪਲੈਨ NP ਇੱਕ ਸੂਬਾਈ ਪਲੈਨ ਹੈ, ਜੋ ਬੀ.ਸੀ. ਵਿੱਚ ਪ੍ਰਬੰਧਿਤ ਕੀਤਾ ਜਾਂਦਾ ਹੈ। ਇਸ ਨੂੰ ਫੈਡਰਲ ਫੰਡਿੰਗ ਦਾ ਸਮਰਥਨ ਪ੍ਰਾਪਤ ਹੈ।
ਪਲੈਨ NP ਹੋਰ ਸੂਬਿਆਂ ਦੇ ਲੋਕਾਂ ਜਾਂ ਹੋਰ ਸੂਬਿਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਕਵਰ ਨਹੀਂ ਕਰਦਾ।
1 ਅਪ੍ਰੈਲ, 2026 ਨੂੰ, ਬੀ ਸੀ ਫਾਰਮਾਕੇਅਰ ਨੇ ਫੈਡਰਲ ਫੰਡਿੰਗ ਨਾਲ ਕੁਝ ਡਾਇਬੀਟੀਜ਼-ਸੰਬੰਧਿਤ ਸਪਲਾਈਆਂ ਅਤੇ ਉਪਕਰਣਾਂ ਦੀ ਕਵਰੇਜ ਦਾ ਵਿਸਥਾਰ ਕੀਤਾ। ਕਵਰੇਜ ਬਾਰੇ ਜਾਣਕਾਰੀ ਲਈ ਡਾਇਬੀਟੀਜ਼ ਪ੍ਰਬੰਧਨ ਵੇਖੋ।
ਬੀ.ਸੀ. ਦੇ ਵਸਨੀਕਾਂ ਨੂੰ ਯੋਗਤਾ ਲਈ MSP ਵਿੱਚ ਦਰਜ ਹੋਣਾ ਲਾਜ਼ਮੀ ਹੈ।
ਜੇ ਤੁਸੀਂ ਅਰਜ਼ੀ ਦੇ ਦਿੱਤੀ ਹੈ ਪਰ ਤੁਹਾਡੀ MSP ਕਵਰੇਜ ਹਾਲੇ ਚਾਲੂ ਨਹੀਂ ਹੋਈ, ਤਾਂ ਕੋਈ ਫਾਰਮੇਸਿਸਟ ਇਸ ਦਰਮਿਆਨ ਤੁਹਾਨੂੰ ਵਿਸ਼ੇਸ਼ ਪਲੈਨ NP ਕਵਰੇਜ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਕਵਰੇਜ ਤੁਹਾਨੂੰ ਹੋਰ ਬੀ.ਸੀ. ਫਾਰਮਾਕੇਅਰ ਪਲੈਨਾਂ ਵਾਂਗ ਦਵਾਈਆਂ ਵਾਲੇ ਕਾਊਂਟਰ ‘ਤੇ ਆਪਣੇ ਆਪ ਮਿਲਦੀ ਹੈ। ਤੁਹਾਨੂੰ ਕਵਰੇਜ ਲਈ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਰਸੀਦਾਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ।
ਕਵਰੇਜ ਲਈ:
ਪਲੈਨ NP ਅਧੀਨ ਦਿੱਤੀਆਂ ਦਵਾਈਆਂ ਫੇਅਰ ਫਾਰਮਾਕੇਅਰ ਡਿਡਕਟੀਬਲ ਜਾਂ ਪਰਿਵਾਰਕ ਸੀਮਾ ਵਿੱਚ ਨਹੀਂ ਜੋੜੀਆਂ ਜਾਂਦੀਆਂ।
ਧਿਆਨ ਰਹੇ ਕਿ ਕੁਝ ਦਵਾਈਆਂ ਲਈ ਸਪੈਸ਼ਲ ਅਥੌਰਿਟੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਹਮੇਸ਼ਾ ਉਹ ਪ੍ਰਿਸਕ੍ਰਿਪਸ਼ਨ ਮੰਗੋ ਜਿਸ ਲਈ ਸਭ ਤੋਂ ਵਧੀਆ ਫਾਰਮਾਕੇਅਰ ਕਵਰੇਜ ਮਿਲਦੀ ਹੋਵੇ। ਤੁਸੀਂ ਫਾਰਮੇਸਿਸਟ ਤੋਂ ਇਹ ਵੀ ਪੁੱਛ ਸਕਦੇ ਹੋ ਕਿ ਕੀ ਉਹ ਤੁਹਾਡਾ ਪ੍ਰਿਸਕ੍ਰਿਪਸ਼ਨ ਕਿਸੇ ਹੋਰ ਦਵਾਈ ਨਾਲ ਤਬਦੀਲ ਕਰ ਸਕਦੇ ਹਨ, ਜੋ ਬਰਾਬਰ ਢੰਗ ਨਾਲ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਵੇ, ਪਰ ਜਿਸ ਦੀ ਕਵਰੇਜ ਹੋਰ ਵਧੀਆ ਹੋਵੇ।
ਪਲੈਨ NP ਕਈ ਡਾਇਬੀਟੀਜ਼ ਦੀਆਂ ਦਵਾਈਆਂ, ਗਰਭ ਨਿਰੋਧਕ ਅਤੇ ਮੈਨੋਪੌਜ਼ਲ ਹਾਰਮੋਨ ਥੈਰਪੀ (MHT) ਦੀ ਪੂਰੀ ਲਾਗਤ ਕਵਰ ਕਰਦਾ ਹੈ।
ਕੁਝ ਦਵਾਈਆਂ ਸਿਰਫ਼ ਅੰਸ਼ਿਕ ਤੌਰ ‘ਤੇ ਕਵਰ ਹੁੰਦੀਆਂ ਹਨ। ਫਾਰਮੇਸਿਸਟ ਜਾਂ ਡਾਕਟਰ ਕਈ ਵਾਰ ਇਸ ਪ੍ਰਿਸਕ੍ਰਿਪਸ਼ਨ ਨੂੰ ਬਦਲ ਕੇ ਅਜਿਹੀ ਦਵਾਈ ਦੇ ਸਕਦੇ ਹਨ ਜੋ ਉਨ੍ਹੀਂ ਹੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਵੇ ਅਤੇ 100% ਕਵਰ ਹੋਵੇ (ਜਿਵੇਂ ਜੈਨੇਰਿਕ ਦਵਾਈ)। ਇਹ ਲੋਅ ਕਾਸਟ ਆਲਟਰਨੇਟਿਵ (LCA) ਪ੍ਰੋਗਰਾਮ ਹੇਠ ਕੀਤਾ ਜਾਂਦਾ ਹੈ।
ਡਾਇਬੀਟੀਜ਼ ਦੀਆਂ ਦਵਾਈਆਂ (saxagliptin, linagliptin and pioglitazone) ਲਈ, ਤੁਹਾਡੇ ਡਾਕਟਰ ਨੂੰ ਕਵਰੇਜ ਲਈ ਇੱਕ ਸਪੈਸ਼ਲ ਅਥੌਰਿਟੀ (SA) ਅਰਜ਼ੀ ਦਾਇਰ ਕਰਨੀ ਪਵੇਗੀ। SA ਅਰਜ਼ੀ ਮਨਜ਼ੂਰ ਹੋਣ ਤੋਂ ਬਿਨਾਂ ਤੁਹਾਨੂੰ ਕਵਰੇਜ ਨਹੀਂ ਮਿਲੇਗੀ। SA ਅਰਜ਼ੀਆਂ ਦੀ ਸਥਿਤੀ ਹੈਲਥ ਗੈਟਵੇਅ ‘ਤੇ ਦੇਖੀ ਜਾ ਸਕਦੀ ਹੈ।
ਪਲੈਨ NP ਕੁਝ ਖਾਸ ਦਵਾਈਆਂ ਦੀ ਕਵਰੇਜ ਦਿੰਦਾ ਹੈ। ਇਹ ਦਵਾਈਆਂ ਜਿਸ ਵੀ ਕਾਰਨ ਲਈ ਲਿਖੀਆਂ ਗਈਆਂ ਹੋਣ, ਉਹ ਕਵਰ ਕੀਤੀਆਂ ਜਾਂਦੀਆਂ ਹਨ।
ਜੇ ਬੀ ਸੀ ਫਾਰਮਾਕੇਅਰ ਪਹਿਲਾਂ ਤੁਹਾਡੀਆਂ ਡਾਇਬੀਟੀਜ਼ ਦਵਾਈਆਂ ਲਈ ਭੁਗਤਾਨ ਵਿੱਚ ਮਦਦ ਕਰਦਾ ਸੀ, ਅਤੇ ਹੁਣ ਉਹ ਪਲੈਨ NP ਅਧੀਨ ਕਵਰ ਹੁੰਦੀਆਂ ਹਨ, ਤਾਂ ਉਹ 100% ਕਵਰ ਹੋ ਸਕਦੀਆਂ ਹਨ। ਕੁਝ ਦਵਾਈਆਂ ਲਈ ਹੁਣ ਕਵਰੇਜ ਲਈ ਸਪੈਸ਼ਲ ਅਥੌਰਟੀ ਦੀ ਲੋੜ ਨਹੀਂ ਹੋ ਸਕਦੀ।
ਪਲੈਨ NP ਹੇਠ ਲਿਖੀਆਂ ਡਾਇਬੀਟੀਜ਼ ਦੀਆਂ ਦਵਾਈਆਂ ਦਾ 100% ਖਰਚਾ ਕਵਰ ਕਰਦਾ ਹੈ:
ਹੇਠ ਲਿਖੀਆਂ ਡਾਇਬੀਟੀਜ਼ ਦੀਆਂ ਦਵਾਈਆਂ ਲਈ ਕਵਰੇਜ ਲਈ ਸਪੈਸ਼ਲ ਅਥੌਰਿਟੀ (Special Authority) ਦੀ ਲੋੜ ਹੈ:
ਜੇ ਤੁਸੀਂ ਕਵਰੇਜ ਲਈ ਮਾਪਦੰਡ ਪੂਰੇ ਕਰਦੇ ਹੋ, ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਨਕ ਤੁਹਾਡੇ ਲਈ ਸਪੈਸ਼ਲ ਅਥੌਰਿਟੀ (SA) ਅਰਜ਼ੀ ਦਾਇਰ ਕਰਦਾ ਹੈ।
ਕਵਰੇਜ ਲੈਣ ਲਈ, ਤੁਹਾਨੂੰ ਪ੍ਰਿਸਕ੍ਰਿਪਸ਼ਨ ਭਰਨ ਤੋਂ ਪਹਿਲਾਂ SA ਦੀ ਮਨਜ਼ੂਰੀ ਮਿਲਣੀ ਲਾਜ਼ਮੀ ਹੈ। SA ਅਰਜ਼ੀਆਂ ਦੀ ਸਥਿਤੀ ਹੈਲਥ ਗੈਟਵੇਅ ‘ਤੇ ਦੇਖੀ ਜਾ ਸਕਦੀ ਹੈ।
ਤੁਸੀਂ ਕਵਰ ਕੀਤੀਆਂ ਡਾਇਬੀਟੀਜ਼ ਦਵਾਈਆਂ ਦੀ ਪੂਰੀ ਪਲੈਨ NP ਡਾਇਬੀਟੀਜ਼ ਮੈਡੀਕੇਸ਼ਨਜ਼’ ‘ਤੇ ਦੇਖ ਸਕਦੇ ਹੋ।
ਪਲੈਨ NP ਹੇਠ ਲਿਖੀਆਂ ਮੈਨੋਪੌਜ਼ ਹਾਰਮੋਨ ਥੈਰਪੀ (MHT) ਦਵਾਈਆਂ ਦਾ 100% ਖਰਚਾ ਕਵਰ ਕਰਦਾ ਹੈ:
MHT ਨੂੰ ਪਹਿਲਾਂ ਹਾਰਮੋਨ ਰੀਪਲੇਸਮੈਂਟ ਥੈਰੇਪੀ (HRT) ਕਿਹਾ ਜਾਂਦਾ ਸੀ।
ਤੁਸੀਂ ਕਵਰ ਕੀਤੀਆਂ ਮੈਨੋਪੌਜ਼ਲ ਹਾਰਮੋਨ ਥੈਰੇਪੀ ਦਵਾਈਆਂ ਦੀ ਪੂਰੀ ਸੂਚੀ ‘ਪਲੈਨ NP ਮੈਨੋਪੌਜ਼ਲ ਹਾਰਮੋਨ ਥੈਰੇਪੀ’ ‘ਤੇ ਦੇਖ ਸਕਦੇ ਹੋ।
ਪਲੈਨ NP ਹੇਠ ਲਿਖੀਆਂ ਗਰਭ ਨਿਰੋਧਕ ਦਵਾਈਆਂ ਦੀਆਂ ਕਿਸਮਾਂ ਦਾ 100% ਖਰਚਾ ਕਵਰ ਕਰਦਾ ਹੈ:
ਪਲੈਨ NP ਹੇਠ ਕਵਰ ਕੀਤੇ ਗਰਭ-ਨਿਰੋਧਕ ਵਿਕਲਪਾਂ ਬਾਰੇ ਹੋਰ ਜਾਣਕਾਰੀ ਲਈ ਮੁਫ਼ਤ ਗਰਭ ਨਿਰੋਧਕ ‘ਤੇ ਜਾਓ
ਬੀ.ਸੀ. ਸੂਬੇ ਅਤੇ ਕੈਨੇਡਾ ਸਰਕਾਰ ਨੇ 6 ਮਾਰਚ, 2025 ਨੂੰ ਬੀ.ਸੀ. ਵਿੱਚ ਦਵਾਈਆਂ, ਮੈਡੀਕਲ ਡਿਵਾਈਸ ਅਤੇ ਸਪਲਾਈ ਕਵਰੇਜ ਲਈ ਫੈਡਰਲ ਫੰਡਿੰਗ ਸਬੰਧੀ ਇੱਕ ਸਮਝੌਤਾ ਕੀਤਾ। ਇਸ ਤਹਿਤ ਫੈਡਰਲ ਸਰਕਾਰ ਤਿੰਨ ਸਾਲਾਂ ਦੌਰਾਨ $670 ਮਿਲੀਅਨ ਤੱਕ ਦੀ ਵਿੱਤੀ ਸਹਾਇਤਾ ਮੁਹੱਈਆ ਕਰੇਗੀ। ਇਹ ਸਮਝੌਤਾ 2024 ਦੇ ਫਾਰਮਾਕੇਅਰ ਐਕਟ ਦਾ ਨਤੀਜਾ ਹੈ।
ਫੈਡਰਲ ਸਰਕਾਰ ਪਲੈਨ NP ਅਤੇ ਕੁਝ ਡਾਇਬੀਟੀਜ਼ ਉਪਕਰਣਾਂ ਅਤੇ ਸਪਲਾਈਆਂ ਦੀ ਵਧੀ ਹੋਈ ਕਵਰੇਜ ਲਈ ਵਿੱਤੀ ਸਹਾਇਤਾ ਦਿੰਦੀ ਹੈ।
ਮੈਨੀਟੋਬਾ, ਪ੍ਰਿੰਸ ਐਡਵਰਡ ਆਇਲੈਂਡ ਅਤੇ ਯੂਕੌਨ ਨੇ ਵੀ 2025 ਵਿੱਚ ਨੈਸ਼ਨਲ ਫਾਰਮਾਕੇਅਰ ਸਮਝੌਤੇ ਸਾਈਨ ਕੀਤੇ। ਫੈਡਰਲ ਸਰਕਾਰ ਨੈਸ਼ਨਲ ਫਾਰਮਾਕੇਅਰ ਲਈ ਫੰਡਿੰਗ ਦਿੰਦੀ ਹੈ, ਪਰ ਇਹ ਪ੍ਰੋਗਰਾਮ ਸੂਬਿਆਂ ਅਤੇ ਟੈਰੀਟੋਰੀਆਂ ਵੱਲੋਂ ਚਲਾਏ ਜਾਂਦੇ ਹਨ।


ਸਾਡੇ ਨਾਲ ਸੰਪਰਕ ਕਰੋ। ਅਸੀਂ 140 ਤੋਂ ਵੱਧ ਭਾਸ਼ਾਵਾਂ ਵਿੱਚ ਦੁਭਾਸ਼ੀਆ ਸੇਵਾਵਾਂ ਮੁਹੱਈਆ ਕਰਦੇ ਹਾਂ।