English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी | Українська | Pусский язык
ਇਸ ਸਫੇ `ਤੇ: ਅਰਜ਼ੀ ਕਰਨ ਲਈ ਤੁਹਾਨੂੰ ਕੀ ਚਾਹੀਦਾ ਹੈ? | ਅਰਜ਼ੀ ਕਰਨ ਤੋਂ ਬਾਅਦ | ਆਨਲਾਈਨ ਅਰਜ਼ੀ ਕਰੋ | ਡਾਕ ਰਾਹੀਂ ਅਰਜ਼ੀ ਕਰੋ | ਸਾਡੇ ਨਾਲ ਸੰਪਰਕ ਕਰੋ
ਇਹਨਾਂ ਵਿੱਚੋਂ ਇਕ ਜਾਂ ਵੱਧ ਪ੍ਰੋਗਰਾਮਾਂ ਲਈ ਅਰਜ਼ੀ ਕਰਨ ਲਈ ਇਸ ਇਕ ਫਾਰਮ ਦੀ ਵਰਤੋਂ ਕਰੋ:
ਮੈਡੀਕਲ ਤੌਰ `ਤੇ ਲੋੜੀਂਦੀਆਂ ਡਾਕਟਰਾਂ ਅਤੇ ਸਰਜਨਾਂ ਦੀਆਂ ਸੇਵਾਵਾਂ ਅਤੇ ਹਸਪਤਾਲ ਵਿੱਚ ਕੀਤੀਆਂ ਜਾਂਦੀਆਂ ਦੰਦਾਂ ਜਾਂ ਮੂੰਹ ਦੀਆਂ ਸਰਜਰੀਆਂ ਦੀ ਅਦਾਇਗੀ ਕਰਦਾ ਹੈ। ਬੀ ਸੀ ਦੇ ਵਸਨੀਕਾਂ ਲਈ ਐੱਮ ਐੱਸ ਪੀ ਵਿੱਚ ਸ਼ਾਮਲ ਹੋਣਾ ਕਾਨੂੰਨੀ ਤੌਰ `ਤੇ ਜ਼ਰੂਰੀ ਹੈ। ਐੱਮ ਐੱਸ ਪੀ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬੀ ਸੀ ਵਿੱਚ ਰਹਿੰਦੇ ਹੋਣਾ ਜ਼ਰੂਰੀ ਹੈ।
ਕੁੱਝ ਦਵਾਈਆਂ ਅਤੇ ਮੈਡੀਕਲ ਯੰਤਰਾਂ ਅਤੇ ਸਪਲਾਈਆਂ ਦੇ ਖਰਚੇ ਦੇਣ ਵਿੱਚ ਮਦਦ ਕਰਦਾ ਹੈ, ਜਿਵੇਂ ਨਕਲੀ ਅੰਗਾਂ ਅਤੇ ਡਾਇਬੀਟੀਜ਼ ਨਾਲ ਸੰਬੰਧਿਤ ਸਪਲਾਈਆਂ ਦੇ ਖਰਚੇ। ਇਹ ਆਮਦਨ `ਤੇ ਆਧਾਰਿਤ ਹੈ। ਤੁਹਾਡੀ ਆਮਦਨ ਜਿੰਨੀ ਘੱਟ ਹੈ, ਤੁਹਾਨੂੰ ਉਨੀ ਜਿ਼ਆਦਾ ਮਦਦ ਮਿਲਦੀ ਹੈ।
ਐਕਿਊਪੰਚਰ ਅਤੇ ਮਸਾਜ ਥੈਰੇਪੀ ਵਰਗੀਆਂ ਕੁਝ ਮੈਡੀਕਲ ਸੇਵਾਵਾਂ ਲਈ ਕੁੱਝ ਹਿੱਸਾ ਅਦਾਇਗੀਆਂ ਕਰਦਾ ਹੈ, ਅਤੇ ਆਮਦਨ ਆਧਾਰਿਤ ਹੋਰ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਦਾਨ ਕਰ ਸਕਦਾ ਹੈ। ਇਸ ਪ੍ਰੋਗਰਾਮ ਦੇ ਯੋਗ ਹੋਣ ਲਈ ਜ਼ਰੂਰੀ ਹੈ ਕਿ ਇਕੱਲੇ ਵਿਅਕਤੀਆਂ ਜਾਂ ਪਰਿਵਾਰਾਂ ਦੀ ਸਾਲ ਦੀ ਅਡਜਸਟਡ ਨਿਰੋਲ ਆਮਦਨ 42000 ਡਾਲਰ ਜਾਂ ਉਸ ਤੋਂ ਘੱਟ ਹੋਵੇ।
ਫੇਅਰ ਫਾਰਮਾਕੇਅਰ ਅਤੇ/ਜਾਂ ਸਪਲੀਮੈਂਟਰੀ ਬੈਨੇਫਿਟਸ ਲਈ ਅਰਜ਼ੀ ਕਰਨ ਲਈ ਤੁਹਾਡੇ ਲਈ ਪਹਿਲਾਂ ਹੀ ਐੱਮ ਐੱਸ ਪੀ ਵਿੱਚ ਸ਼ਾਮਲ ਹੋਏ ਹੋਣਾ ਜ਼ਰੂਰੀ ਹੈ ਜਾਂ ਉਸ ਹੀ ਸਮੇਂ ਐੱਮ ਐੱਸ ਪੀ ਲਈ ਅਰਜ਼ੀ ਕਰਨੀ ਜ਼ਰੂਰੀ ਹੈ।
ਨੋਟ: ਹੈਲਥ ਐਂਡ ਡਰੱਗ ਕਵਰੇਜ ਲਈ ਬੀ ਸੀ ਦੀ ਅਰਜ਼ੀ ਇਸ ਸਮੇਂ ਸਿਰਫ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ।
ਐੱਮ ਐੱਸ ਪੀ ਲਈ ਅਰਜ਼ੀ ਕਰਨ ਲਈ: ਤੁਹਾਨੂੰ ਪ੍ਰਵਾਨਿਤ ਪਛਾਣ ਪੱਤਰ (ਆਈ ਡੀ) ਦੀਆਂ ਕਾਪੀਆਂ ਅਪਲੋਡ ਕਰਨੀਆਂ ਪੈਣਗੀਆਂ। ਤੁਹਾਡੇ ਵਲੋਂ ਅਪਲੋਡ ਕੀਤੀ ਆਈ ਡੀ (ਪਛਾਣ ਪੱਤਰ) `ਤੇ ਫਾਰਮ ਵਿੱਚ ਦਰਜ ਹਰ ਵਿਅਕਤੀ ਦਾ ਪੂਰਾ ਕਾਨੂੰਨੀ ਨਾਂ ਅਤੇ ਕੈਨੇਡਾ ਵਿੱਚ ਕਾਨੂੰਨੀ ਦਰਜਾ (ਸਟੈਟਸ) ਦਿੱਤਾ ਹੋਇਆ ਹੋਣਾ ਜ਼ਰੂਰੀ ਹੈ।
ਪ੍ਰਵਾਨਿਤ ਆਈ ਡੀ
ਕੈਨੇਡੀਅਨ ਨਾਗਰਿਕ |
ਪਰਮਾਨੈਂਟ ਰੈਜ਼ੀਡੈਂਸ (ਪੱਕੇ ਵਸਨੀਕ) | ਟੈਂਪਰੇਰੀ ਡਾਕੂਮੈਂਟਾਂ ਵਾਲੇ |
---|---|---|
|
|
|
ਜੇ ਤੁਹਾਡਾ ਲਿੰਗ ਆਈ ਡੀ `ਤੇ ਦਿੱਤੇ ਲਿੰਗ ਨਾਲੋਂ ਵੱਖਰਾ ਹੋਵੇ ਤਾਂ ਹੇਠਾਂ ਦਿੱਤੀਆਂ ਵਿੱਚੋਂ ਇਕ ਦਾਖਲ ਕਰੋ:
ਜੇ ਇਸ ਫਾਰਮ `ਤੇ ਦਿੱਤਾ ਨਾਂ ਆਈ ਡੀ `ਤੇ ਦਿੱਤੇ ਨਾਂ ਤੋਂ ਵੱਖਰਾ ਹੋਵੇ ਤਾਂ ਵਿਆਹ ਦੇ ਸਰਟੀਫਿਕੇਟ ਦੀ ਕਾਪੀ, ਡਾਇਵੋਰਸ ਦਾ ਹੁਕਮ, ਜਾਂ ਨਾਂ ਬਦਲਣ ਦਾ ਸਰਟੀਫਿਕੇਟ ਦਾਖਲ ਕਰੋ ਜਿਸ `ਤੇ ਪੂਰਾ ਕਾਨੂੰਨੀ ਨਾਂ ਦਿੱਤਾ ਹੋਵੇ। |
ਫਾਰਮਾਕੇਅਰ ਲਈ ਅਰਜ਼ੀ ਕਰਨ ਲਈ: ਤੁਹਾਨੂੰ ਕੈਨੇਡਾ ਰੈਵਿਨਿਊ ਏਜੰਸੀ ਦੇ ਦੋ ਸਾਲ ਪਾਹਿਲਾਂ ਦੇ ਅਸੈੱਸਮੈਂਟ ਜਾਂ ਰੀਅਸੈੱਸਮੈਂਟ ਦੇ ਨੋਟਿਸ ਤੋਂ ਵੇਰਵੇ ਦੇਣ ਦੀ ਲੋੜ ਹੋਵੇਗੀ। ਜੇ ਤੁਸੀਂ 2025 ਵਿੱਚ ਅਰਜ਼ੀ ਕਰ ਰਹੇ ਹੋ, ਤਾਂ ਤੁਹਾਨੂੰ 2023 ਦੇ ਸਾਲ ਦੀ ਟੈਕਸ ਜਾਣਕਾਰੀ ਦੇਣ ਦੀ ਲੋੜ ਹੈ।
ਸਪਲੀਮੈਂਟਰੀ ਬੈਨੇਫਿਟਸ ਲਈ ਅਰਜ਼ੀ ਕਰਨ ਲਈ: ਤੁਹਾਨੂੰ ਕੈਨੇਡਾ ਰੈਵਿਨਿਊ ਏਜੰਸੀ ਦੇ ਆਪਣੇ ਸਭ ਤੋਂ ਤਾਜ਼ੇ ਅਸੈੱਸਮੈਂਟ ਜਾਂ ਰੀਅਸੈੱਸਮੈਂਟ ਦੇ ਨੋਟਿਸ ਤੋਂ ਵੇਰਵੇ ਦੇਣ ਦੀ ਲੋੜ ਹੋਵੇਗੀ।
ਜੇ ਤੁਸੀਂ ਐੱਮ ਐੱਸ ਪੀ ਅਤੇ ਫੇਅਰ ਫਾਰਮਾਕੇਅਰ ਅਤੇ/ਜਾਂ ਸਪਲੀਮੈਂਟਰੀ ਬੈਨੇਫਿਟਸ ਲਈ ਅਰਜ਼ੀ ਕਰੋਗੇ, ਤਾਂ ਐੱਮ ਐੱਸ ਪੀ ਵਿੱਚ ਸ਼ਾਮਲ ਹੋਣ ਦੀ ਤੁਹਾਡੀ ਅਰਜ਼ੀ `ਤੇ ਪਹਿਲਾਂ ਕਾਰਵਾਈ ਕੀਤੀ ਜਾਵੇਗੀ। ਅਸੀਂ ਤੁਹਾਨੂੰ ਤੁਹਾਡੇ ਵਲੋਂ ਐੱਮ ਐੱਸ ਪੀ `ਚ ਸ਼ਾਮਲ ਹੋਣ ਬਾਰੇ ਚਿੱਠੀ ਭੇਜਾਂਗੇ ਅਤੇ ਫਿਰ ਵੱਖਰੇ ਤੌਰ `ਤੇ ਫੇਅਰ ਫਾਰਮਾਕੇਅਰ ਅਤੇ/ਜਾਂ ਸਪਲੀਮੈਂਟਰੀ ਬੈਨੇਫਿਟਸ ਬਾਰੇ ਅਰਜ਼ੀਆਂ ਬਾਰੇ ਚਿੱਠੀਆਂ ਭੇਜਾਂਗੇ। ਜਦੋਂ ਹੀ ਤੁਹਾਡਾ ਐੱਮ ਐੱਸ ਪੀ ਸ਼ਾਮਲ ਹੋਣ ਦਾ ਅਮਲ ਮੁਕੰਮਲ ਹੋਵੇਗਾ, ਉਦੋਂ ਹੀ ਤੁਹਾਡਾ ਫਾਰਮਾਕੇਅਰ ਦਾ ਅਕਾਉਂਟ ਐਕਟਿਵ ਹੋ ਜਾਵੇਗਾ।
ਜੇ ਤੁਸੀਂ ਫੇਅਰ ਫਾਰਮਾਕੇਅਰ ਅਤੇ/ਜਾਂ ਸਪਲੀਮੈਂਟਰੀ ਬੈਨੇਫਿਟਸ ਲਈ ਅਰਜ਼ੀ ਕਰੋਗੇ, ਤਾਂ ਅਰਜ਼ੀ ਕਰਨ ਤੋਂ ਕੁੱਝ ਹਫਤਿਆਂ ਬਾਅਦ ਤੁਹਾਨੂੰ ਹਰ ਇਕ ਪ੍ਰੋਗਰਾਮ ਤੋਂ ਵੱਖਰੀਆਂ ਵੱਖਰੀਆਂ ਚਿੱਠੀਆਂ ਆਉਣਗੀਆਂ।
ਆਨਲਾਈਨ ਫਾਰਮ ਨੂੰ ਮੁਕੰਮਲ ਕਰਨ ਲਈ ਤਕਰੀਬਨ 30 ਮਿੰਟ ਲੱਗਦੇ ਹਨ। ਤੁਹਾਡੇ ਵਲੋਂ ਭਰੀ ਜਾਣਕਾਰੀ ਉਦੋਂ ਤੱਕ ਕੰਪਿਊਟਰ ਜਾਂ ਤੁਹਾਡੇ ਵਲੋਂ ਵਰਤੇ ਜਾ ਰਹੇ ਯੰਤਰ ਵਿੱਚ ਸੇਵ ਹੋ ਜਾਵੇਗੀ ਜਦੋਂ ਤੱਕ ਤੁਸੀਂ ਆਪਣਾ ਬਰਾਊਜ਼ਰ ਬੰਦ ਨਹੀਂ ਕਰਦੇ ਜਾਂ ਫਾਰਮ ਨੂੰ ਸਬਮਿੱਟ ਨਹੀਂ ਕਰਦੇ।
ਫਾਇਰਫੌਕਸ, ਕਰੋਮ ਜਾਂ ਸਫਾਰੀ ਦਾ ਤਾਜ਼ਾ ਰੂਪ ਵਰਤੋ।
ਆਨਲਾਈਨ ਫਾਰਮ ਵੈੱਬ ਪਹੁੰਚਯੋਗਤਾ ਦੇ ਮਿਆਰਾਂ ਦੀ ਪਾਲਣਾ ਕਰਦਾ ਹੈ।
ਤੁਸੀਂ ਕਾਗਜ਼ ਦੇ ਫਾਰਮ ਦੀ ਵਰਤੋਂ ਕਰਕੇ ਡਾਕ ਰਾਹੀਂ ਵੀ ਅਰਜ਼ੀ ਕਰ ਸਕਦੇ ਹੋ:
ਮੁਕੰਮਲ ਕੀਤਾ ਫਾਰਮ ਹੇਠਾਂ ਦਿੱਤੇ ਪਤੇ `ਤੇ ਭੇਜੋ:
Health Insurance BC
Medical Services Plan/Fair PharmaCare
PO Box 9678 Stn Prov Govt
Victoria BC V8W 9P7
ਆਪਣੇ ਫਾਰਮ ਨਾਲ ਸਾਰੇ ਲੋੜੀਂਦੇ ਕਾਗਜ਼-ਪੱਤਰ ਭੇਜੋ।
ਤੁਸੀਂ ਫੇਅਰ ਫਾਰਮਾਕੇਅਰ ਲਈ ਹੇਠਾਂ ਦਿੱਤੇ ਨੰਬਰ `ਤੇ ਟੈਲੀਫੋਨ ਰਾਹੀਂ ਵੀ ਅਰਜ਼ੀ ਕਰ ਸਕਦੇ ਹੋ।
ਲੋਅਰ ਮੇਨਲੈਂਡ: (604) 683-7151
ਬੀ ਸੀ ਵਿੱਚ ਹੋਰ ਥਾਂਵਾਂ ਤੋਂ: 1 (800) 663-7100 (ਮੁਫਤ)
ਅਸੀਂ 140 ਤੋਂ ਵੱਧ ਭਾਸ਼ਾਵਾਂ ਵਿੱਚ ਦੋਭਾਸ਼ੀਏ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ।
ਬ੍ਰਿਟਿਸ਼ ਕੋਲੰਬੀਆ ਵਿੱਚ ਹੈਲਥ ਐਂਡ ਡਰੱਗ ਕਵਰੇਜ ਬਾਰੇ ਹੋਰ ਜਾਣਕਾਰੀ ਲਵੋ।
ਜੇ ਤੁਸੀਂ ਪਹਿਲਾਂ ਹੀ ਐੱਮ ਐੱਸ ਪੀ ਵਿੱਚ ਸ਼ਾਮਲ ਹੋ, ਤੁਸੀਂ ਆਪਣਾ ਐੱਮ ਐੱਸ ਪੀ ਅਕਾਉਂਟ ਆਨਲਾਈਨ ਅਪਡੇਟ ਕਰ ਸਕਦੇ ਹੋ।