ਬੀ.ਸੀ. ਵਿੱਚ ਨਵੇਂ ਆਏ ਲੋਕਾਂ ਲਈ ਬਹੁ-ਭਾਸ਼ਾਈ ਸਰੋਤ

Last updated on April 3, 2024

ਇਹ ਬਹੁ-ਭਾਸ਼ਾਈ ਜਾਣਕਾਰੀ ਵਾਲਾ ਪੰਨਾ ਬੀ.ਸੀ. ਵਿੱਚ ਨਵੇਂ ਆਏ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਅਤੇ ਇਸ ਦਾ ਉਦੇਸ਼ ਵਧੇਰੇ ਭਾਸ਼ਾਵਾਂ ਵਿੱਚ ਜ਼ਰੂਰੀ ਸਰੋਤ ਅਤੇ ਮਦਦ ਦੇਣਾ ਹੈ। ਇੱਥੇ ਤੁਹਾਨੂੰ ਉਹਨਾਂ ਸੇਵਾਵਾਂ ਬਾਰੇ ਜਾਣਕਾਰੀ ਮਿਲੇਗੀ, ਜਿਨ੍ਹਾਂ ਦੀ ਲੋੜ ਤੁਹਾਨੂੰ ਸੂਬੇ ਵਿੱਚ ਪਹਿਲੀ ਵਾਰ ਆਉਣ ‘ਤੇ ਪਵੇਗੀ, ਜਿਵੇਂ ਕਿ ਸਿਹਤ-ਸੰਭਾਲ, ਡ੍ਰਾਈਵਿੰਗ ਅਤੇ ਟੈਕਸ।

English | 繁體中文 | 简体中文 | Français ਪੰਜਾਬੀ

ਆਖਰੀ ਵਾਰ ਅੱਪਡੇਟ ਕੀਤਾ ਗਿਆ: 3 ਅਪ੍ਰੈਲ, 2024

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ ‘ਤੇ ਜਾਓ।  

ਆਮ ਵਿਸ਼ੇ

Newcomers Guideਬੀ.ਸੀ. ਨਿਊਕਮਰਜ਼ ਗਾਈਡ

ਬੀ.ਸੀ. ਨਿਊਕਮਰਜ਼ ਗਾਈਡ ਇੱਕ ਲਾਭਦਾਇਕ ਸਰੋਤ ਹੈ ਜਿਸ ਦੀ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਆਕੇ ਰਹਿਣ ਦਾ ਤੁਹਾਡਾ ਤਜਰਬਾ ਸਰਲ ਅਤੇ ਸੌਖਾ ਹੋ ਸਕਦਾ ਹੈ। ਇਸ  ਗਾਈਡ ਨੂੰ ਕਈ ਭਾਸ਼ਾਵਾਂ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਗਾਈਡ ਪੰਜਾਬੀ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੈ।

ServiceBCਸਰਵਿਸ ਬੀ ਸੀ

ਸਰਵਿਸ ਬੀ ਸੀ (Service BC) ਵਸਨੀਕਾਂ, ਕਾਰੋਬਾਰਾਂ ਅਤੇ ਬੀ.ਸੀ. ਵਿੱਚ ਘੁਮੰਣ-ਫਿਰਨ ਆਏ ਲੋਕਾਂ ਨੂੰ ਪੇਸ਼ ਕੀਤੇ ਜਾਣ ਵਾਲੇ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਪ੍ਰਮੁੱਖ ਸਰੋਤ ਹੈ। ਇਸਦੇ ਦਫ਼ਤਰ ਕਈ ਕਮਿਊਨਿਟੀਆਂ ਵਿੱਚ ਹਨ ਅਤੇ ਇਹਨਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਵਰਤਣ ਵਿੱਚ ਮਦਦ ਕਰਨ ਲਈ ਸਟਾਫ਼ ਉਪਲਬਧ ਹੈ। ਸਰਵਿਸ ਬੀ ਸੀ ਕੌਲ ਸੈਂਟਰਾਂ ਕੋਲ ਦੁਭਾਸ਼ੀਏ ਲੋਕ ਮੌਜੂਦ ਹਨ ਜੋ 220 ਤੋਂ ਵੱਧ ਭਾਸ਼ਾਵਾਂ ਵਿੱਚ ਸੇਵਾ ਪ੍ਰਦਾਨ ਕਰਦੇ ਹਨ।


ਸੇਵਾ ਅਤੇ ਜਾਣਕਾਰੀ ਵਿਸ਼ੇ

  ਹੈਲਥ ਕੇਅਰ (ਸਿਹਤ ਸੰਭਾਲ)

ਬ੍ਰਿਟਿਸ਼ ਕੋਲੰਬੀਆ ਵਿੱਚ, ਸਿਹਤ ਮੰਤਰਾਲਾ, ਹੈਲਥ ਅਥੌਰਿਟੀਆਂ, ਅਤੇ ਕਈ ਭਾਈਵਾਲ ਸੰਸਥਾਵਾਂ, ਸਿਹਤ ਸੰਭਾਲ ਪ੍ਰੋਗਰਾਮ ਅਤੇ ਸੇਵਾਵਾਂ ਉਪਲਬਧ ਕਰਵਾਉਣ ਲਈ ਮਿਲ ਕੇ ਕੰਮ ਕਰਦੇ ਹਨ। ਜੇ ਤੁਸੀਂ ਸੂਬੇ ਵਿੱਚ ਨਵੇਂ ਆਏ ਹੋ, ਤਾਂ ਪਤਾ ਕਰੋ ਕਿ ਤੁਸੀਂ ਇਹਨਾਂ ਸੇਵਾਵਾਂ ਤੱਕ ਪਹੁੰਚ ਕਿਵੇਂ ਪ੍ਰਾਪਤ ਕਰ ਸਕਦੇ ਹੋ।

  ਬੀ.ਸੀ. ਵਿੱਚ ਡਰਾਈਵ ਕਰਨਾ

ਬੀ.ਸੀ. ਦੇ ਡਰਾਈਵਿੰਗ ਨਿਯਮ ਅਤੇ ਪ੍ਰਕਿਰਿਆਵਾਂ ਹੋਰ ਸੂਬਿਆਂ, ਖੇਤਰਾਂ ਜਾਂ ਦੇਸ਼ਾਂ ਨਾਲੋਂ ਵੱਖਰੇ ਹੋ ਸਕਦੇ ਹਨ। ਆਪਣੇ ਡਰਾਈਵਰ ਲਾਇਸੈਂਸ ਅਤੇ ਇੰਸ਼ੋਰੈਂਸ, ਸੜਕ ਸੁਰੱਖਿਆ ਅਤੇ ਡਰਾਈਵਿੰਗ ਕਨੂੰਨਾਂ, ਐਮਰਜੈਂਸੀ ਸੰਪਰਕਾਂ ਅਤੇ ਹੋਰ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਲਓ।

  ਅਨੇਕ ਭਾਸ਼ਾਵਾਂ ਵਿੱਚ ਐਮਰਜੈਂਸੀ ਸਰੋਤ

ਐਮਰਜੈਂਸੀ ਗਾਈਡਾਂ ਅਤੇ ਸਰੋਤਾਂ ਬਾਰੇ ਜਾਣੋ, ਜਿਸ ਵਿੱਚ ਡਾਊਨਲੋਡ ਕਰਨ ਯੋਗ ਗਾਈਡਾਂ ਅਤੇ ਖਾਲੀ ਥਾਂਵਾਂ ਭਰਨ ਵਾਲੀਆਂ ਯੋਜਨਾਵਾਂ ਸ਼ਾਮਲ ਹਨ ਤਾਂ ਜੋ ਤੁਹਾਨੂੰ ਉਹਨਾਂ ਐਮਰਜੈਂਸੀ ਸਥਿਤੀਆਂ ਲਈ ਤਿਆਰ ਹੋਣ ਵਿੱਚ ਮਦਦ ਮਿਲ ਸਕੇ ਜਿੰਨ੍ਹਾਂ ਦਾ ਤੁਸੀਂ ਆਉਣ ਵਾਲੇ ਸਮੇਂ ਵਿੱਚ ਬੀ.ਸੀ. ਵਿੱਚ ਸਾਹਮਣਾ ਕਰ ਸਕਦੇ ਹੋ।

anti-racism initiatives  ਨਸਲਵਾਦ-ਵਿਰੋਧੀ ਪਹਿਲਕਦਮੀਆਂ

ਨਸਲਵਾਦ ਕਈ ਰੂਪ ਲੈ ਸਕਦਾ ਹੈ ਅਤੇ ਅਕਸਰ ਸਾਡੇ ਰਵੱਈਏ, ਵਿਵਹਾਰ, ਖਿਆਲਾਂ ਅਤੇ ਕਦਰਾਂ-ਕੀਮਤਾਂ ਵਿੱਚ ਇਸ ਦੀ ਝਲਕ ਮਿਲਦੀ ਹੈ। ਇਹ ਸਾਡੇ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਅਸੀਂ ਨਸਲਵਾਦ ਅਤੇ ਨਫ਼ਰਤ ਨਾਲ ਨਜਿੱਠੀਏ ਅਤੇ ਇਹਨਾਂ ਦੀ ਰੋਕਥਾਮ ਲਈ ਇਕੱਠੇ ਮਿਲਕੇ ਇੱਕ ਭਾਈਚਾਰਕ ਪਹੁੰਚ ਅਪਣਾਈਏ।


ਸ਼ਾਮਲ ਕੀਤੇ ਗਏ ਵਿਸ਼ੇ

ਕ੍ਰਿਡੈਂਸ਼ੀਅਲ ਮਾਨਤਾ

ਸਰਕਾਰ ਸੂਬੇ ਵਿੱਚ ਅੰਤਰਰਾਸ਼ਟਰੀ ਤੌਰ ‘ਤੇ ਸਿੱਖਿਆ ਪ੍ਰਾਪਤ ਪੇਸ਼ੇਵਰਾਂ ਲਈ ਕ੍ਰਿਡੈਂਸ਼ੀਅਲ (ਸਰਟੀਫਿਕੇਟ, ਪ੍ਰਮਾਣ ਪੱਤਰ ਆਦੀ) ਦੀ ਮਾਨਤਾ ਵਿੱਚ ਸੁਧਾਰ ਕਰ ਰਹੀ ਹੈ ਤਾਂ ਜੋ ਉਹਨਾਂ ਲਈ ਬੀ.ਸੀ. ਵਿੱਚ ਕੰਮ ਕਰਨ ਲਈ ਆਪਣੇ ਹੁਨਰਾਂ ਦੀ ਵਰਤੋਂ ਕਰਨ ਨੂੰ ਹੋਰ ਸੁਖਾਵਾਂ, ਤੇਜ਼ ਅਤੇ ਅਸਾਨ ਬਣਾਇਆ ਜਾ ਸਕੇ।   

ਉਪਲਬਧ ਟੈਕਸ ਬੈਨੇਫਿਟ

ਜਦੋਂ ਤੁਸੀਂ ਆਪਣਾ ਇਨਕਮ ਟੈਕਸ ਭਰਦੇ ਹੋ, ਤਾਂ ਤੁਹਾਨੂੰ ਵੱਖ-ਵੱਖ ਕਿਸਮਾਂ ਦੇ ਬੈਨੇਫਿਟ ਅਤੇ ਰਿਫੰਡ ਲਈ ਸਿੱਧੇ ਭੁਗਤਾਨ ਮਿਲ ਸਕਦੇ ਹਨ।