ਨਸਲਵਾਦ-ਵਿਰੋਧੀ ਪਹਿਲਕਦਮੀਆਂ

Last updated on August 19, 2026

ਨਸਲਵਾਦ ਕਈ ਰੂਪ ਲੈ ਸਕਦਾ ਹੈ ਅਤੇ ਅਕਸਰ ਸਾਡੇ ਰਵੱਈਏ, ਵਿਵਹਾਰ, ਖਿਆਲਾਂ ਅਤੇ ਕਦਰਾਂ-ਕੀਮਤਾਂ ਵਿੱਚ ਇਸ ਦੀ ਝਲਕ ਮਿਲਦੀ ਹੈ। ਇਹ ਸਾਡੇ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਅਸੀਂ ਨਸਲਵਾਦ ਅਤੇ ਨਫ਼ਰਤ ਨਾਲ ਨਜਿੱਠੀਏ ਅਤੇ ਇਹਨਾਂ ਦੀ ਰੋਕਥਾਮ ਲਈ ਇਕੱਠੇ ਮਿਲਕੇ ਇੱਕ ਭਾਈਚਾਰਕ ਪਹੁੰਚ ਅਪਣਾਈਏ।


English | 繁體中文 | 简体中文 | Français | ਪੰਜਾਬੀ 

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ 'ਤੇ ਜਾਓ।


ਇਸ ਪੰਨੇ ‘ਤੇ


ਸਹਾਇਤਾ ਅਤੇ ਜਾਣਕਾਰੀ ਦੇ ਵਿਸ਼ੇ 

ਵੈਲਕਮ ਬੀ ਸੀ (WelcomeBC) – ਸੱਭਿਆਚਾਰ ਅਤੇ ਮਨੁੱਖੀ ਅਧਿਕਾਰ  

ਵੈਲਕਮ ਬੀ ਸੀ (WelcomeBC), ਬੀ.ਸੀ. ਦੇ ਸੱਭਿਆਚਾਰ ਅਤੇ ਪ੍ਰਣਾਲੀਆਂ (ਅੰਗਰੇਜ਼ੀ ਵਿੱਚ) ਬਾਰੇ ਵਿਸਤਾਰ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ। 

ਮਨੁੱਖੀ ਅਧਿਕਾਰਾਂ (Human Rights) ਬਾਰੇ ਹੋਰ ਜਾਣਕਾਰੀ ਲਈ, ਬੀ.ਸੀ. ਨਿਊਕਮਰਜ਼ ਗਾਈਡ ਦਾ ਪੰਨਾ 23 ਪੜ੍ਹੋ।


ਨਸਲਵਾਦ-ਵਿਰੋਧੀ ਡੈਟਾ ਐਕਟ

ਬੀ.ਸੀ. ਦੀ ਸਰਕਾਰ ਸੂਬਾਈ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਕਾਰਵਾਈ ਕਰ ਰਹੀ ਹੈ। ਨਸਲਵਾਦ-ਵਿਰੋਧੀ ਡੈਟਾ ਐਕਟ (ਐਂਟੀ-ਰੇਸਿਜ਼ਮ ਡੈਟਾ ਐਕਟ), ਜੋ ਕਿ ਜੂਨ 2022 ਵਿੱਚ ਕਨੂੰਨ ਬਣ ਗਿਆ ਸੀ, ਨੂੰ ਅਜਿਹੀ ਖੋਜ ਕਰਨ ਵਿੱਚ ਸਾਡੀ ਮਦਦ ਕਰਨ ਲਈ ਬਣਾਇਆ ਗਿਆ ਹੈ, ਜਿਸ ਨਾਲ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ। ਇਹ ਐਕਟ ਸੂਬੇ ਨੂੰ ਵਧੇਰੇ ਨਿਰਪੱਖ, ਸਮਾਵੇਸ਼ੀ ਅਤੇ ਸਾਰਿਆਂ ਲਈ ਸਵਾਗਤਯੋਗ ਬਣਾਉਣ ਲਈ ਸਾਡੇ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਐਂਟੀ-ਰੇਸਿਜ਼ਮ ਡੈਟਾ ਐਕਟ ਦੀ ਵੈਬਸਾਈਟ ‘ਤੇ ਜਾਓ।

ਐਂਟੀ-ਰੇਸਿਜ਼ਮ ਐਕਟ

ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ 9 ਮਈ, 2024 ਨੂੰ ਐਂਟੀ-ਰੇਸਿਜ਼ਮ ਐਕਟ (ਨਸਲਵਾਦ-ਵਿਰੋਧੀ ਐਕਟ) ਪਾਸ ਕੀਤਾ, ਜਿਸ ਨਾਲ ਨੀਤੀਆਂ, ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਉਸਨੂੰ ਦੂਰ ਕਰਨ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਗਿਆ।

ਐਂਟੀ-ਰੇਸਿਜ਼ਮ ਐਕਟ ਸਰਕਾਰ ਲਈ ਪ੍ਰਣਾਲੀਗਤ ਨਸਲਵਾਦ ਬਾਰੇ ਕਾਰਵਾਈ ਕਰਨ ਨੂੰ ਜ਼ਰੂਰੀ ਬਣਾਉਂਦਾ ਹੈ, ਜਿਸਦੀ ਪਛਾਣ ਐਂਟੀ-ਰੇਸਿਜ਼ਮ ਡੇਟਾ ਐਕਟ ਰਾਹੀਂ ਇਕੱਠੇ ਕੀਤੇ ਗਏ ਡੇਟਾ ਅਤੇ ਇੰਡੀਜਨਸ ਅਤੇ ਨਸਲੀਕ੍ਰਿਤ ਭਾਈਚਾਰਿਆਂ ਦੇ ਤਜਰਬਿਆਂ ਰਾਹੀਂ ਕੀਤੀ ਗਈ ਹੈ, ਅਤੇ ਉਨ੍ਹਾਂ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਨ ਨੂੰ ਵੀ ਜ਼ਰੂਰੀ ਬਣਾਉਂਦਾ ਹੈ ਜਿਨ੍ਹਾਂ ਨੇ ਨੁਕਸਾਨ ਝੱਲਿਆ ਹੈ।

ਹੋਰ ਜਾਣਨ ਲਈ ਐਂਟੀ ਰੇਸਿਜ਼ਮ ਪੇਜ ਅਤੇ ਐਂਟੀ-ਰੇਸਿਜ਼ਮ ਲੈਜਿਸਲੇਸ਼ਨ ਦੀ ਸ਼ਮੂਲੀਅਤ ਵੈਬਸਾਈਟ (ਅੰਗਰੇਜ਼ੀ ਵਿੱਚ ਉਪਲਬਧ) ‘ਤੇ ਜਾਓ।

K-12 ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ

K-12 (ਕਿੰਡਰਗਾਰਟਨ ਤੋਂ ਬਾਹਰਵੀਂ ਤੱਕ) ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ (K-12 ਐਂਟੀ-ਰੇਸਿਜ਼ਮ ਐਕਸ਼ਨ ਪਲੈਨ) ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਸਿਖਲਾਈ ਅਤੇ ਸਰੋਤ ਪ੍ਰਦਾਨ ਕਰਦੀ ਹੈ ਕਿ ਨਸਲਵਾਦ-ਵਿਰੋਧੀ ਹੋਣ ਦਾ ਕੀ ਮਤਲਬ ਹੈ। 

ਬੀ.ਸੀ. ਦੇ ਪਬਲਿਕ ਸਕੂਲ ਡਿਸਟ੍ਰਿਕਟਾਂ ਵਿੱਚ ਦਿਸ਼ਾ ਨਿਰਦੇਸ਼ ਹੋਣੇ ਲਾਜ਼ਮੀ ਹਨ ਅਤੇ ਸੁਤੰਤਰ ਸਕੂਲ ਅਥੌਰਿਟੀਆਂ ਕੋਲ ਨਸਲਵਾਦ ਅਤੇ ਵਿਤਕਰੇ ਨੂੰ ਹੱਲ ਕਰਨ ਲਈ ਉਹ ਨੀਤੀਆਂ ਹੋਣੀਆਂ ਲਾਜ਼ਮੀ ਹਨ, ਜੋ ‘ਬੀ.ਸੀ. ਹਿਊਮਨ ਰਾਈਟਸ ਕੋਡ’ ਨਾਲ ਮੇਲ ਖਾਂਦੀਆਂ ਹੋਣ। 

ਜਨਵਰੀ 2023 ਵਿੱਚ, ਮੰਤਰਾਲੇ ਨੇ K-12 ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ ਜਾਰੀ ਕੀਤੀ: 

ਇਰੇਜ਼ ਰੇਸਿਜ਼ਮ (Erase Racism) ‘ਤੇ ਹੋਰ ਜਾਣੋ (ਅੰਗਰੇਜ਼ੀ ਵਿੱਚ)