There’s never been a better time to Buy BC and support local growers, producers and the food we love right here in BC.
Explore Buy BC products
There’s never been a better time to Buy BC and support local growers, producers and the food we love right here in BC.
Explore Buy BC products
ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਮਦਦ ਕਰਨ ਲਈ ਆਪਣੇ ਲਈ ਉਪਲਬਧ ਔਟੋਮੈਟਿਕ ਬੈਨਿਫ਼ਿਟ ਭੁਗਤਾਨਾਂ ਤੱਕ ਪਹੁੰਚ ਵਾਸਤੇ ਆਪਣੇ ਇਨਕਮ ਟੈਕਸ ਫਾਈਲ ਕਰੋ। ਭਾਵੇਂ ਤੁਹਾਡੇ ਕੋਲ ਰਿਪੋਰਟ ਕਰਨ ਲਈ ਬਹੁਤ ਘੱਟ ਜਾਂ ਕੋਈ ਆਮਦਨ ਨਹੀਂ ਹੈ, ਤਾਂ ਵੀ ਉਹ ਪੈਸਾ ਪ੍ਰਾਪਤ ਕਰਨ ਲਈ ਹਰ ਸਾਲ ਟੈਕਸ ਰਿਟਰਨ ਫਾਈਲ ਕਰੋ ਜਿਸਦੇ ਤੁਸੀਂ ਹੱਕਦਾਰ ਹੋ।
English | 繁體中文 | 简体中文 | Français | ਪੰਜਾਬੀ
ਹਰ ਸਾਲ, ਬੀ.ਸੀ. ਵਿੱਚ ਬਹੁਤ ਸਾਰੇ ਲੋਕ ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਮਦਦ ਪ੍ਰਾਪਤ ਕਰਣ ਲਈ, ਸੈਂਕੜੇ ਜਾਂ ਹਜ਼ਾਰਾਂ ਡਾਲਰ ਦੇ ਬੈਨਿਫ਼ਿਟਸ ਤੋਂ ਵਾਂਝੇ ਰਹਿ ਜਾਂਦੇ ਹਨ।
ਜਦੋਂ ਤੁਸੀਂ ਟੈਕਸ ਰਿਟਰਨ ਫ਼ਾਈਲ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਉਨ੍ਹਾਂ ਬੈਨਿਫ਼ਿਟਸ ਨੂੰ ਪ੍ਰਾਪਤ ਕਰਨ ਲਈ ਸ਼ਾਮਲ ਹੋ ਜਾਂਦੇ ਹੋ, ਜਿੰਨ੍ਹਾਂ ਲਈ ਤੁਸੀਂ ਯੋਗ ਹੋ। ਤੁਸੀਂ ਆਪਣੇ ਟੈਕਸਾਂ ਨੂੰ ਘਟਾਉਣ ਜਾਂ ਵਾਪਸ ਲੈਣ ਲਈ ਕ੍ਰੈਡਿਟਸ ਵੀ ਕਲੇਮ ਕਰ ਸਕਦੇ ਹੋ।
ਹਰ ਕਿਸੇ ਨੂੰ ਹਰ ਸਾਲ ਟੈਕਸ ਰਿਟਰਨ ਭਰਨੀ ਚਾਹੀਦੀ ਹੈ, ਭਾਵੇਂ ਤੁਹਾਡੇ ਕੋਲ ਰਿਪੋਰਟ ਕਰਨ ਲਈ ਬਹੁਤ ਘੱਟ ਜਾਂ ਕੋਈ ਆਮਦਨ ਨਾ ਹੋਵੇ, ਤਾਂ ਜੋ ਤੁਸੀਂ ਉਹ ਪੈਸਾ ਪ੍ਰਾਪਤ ਕਰ ਸਕੋ, ਜਿਸਦੇ ਤੁਸੀਂ ਹੱਕਦਾਰ ਹੋ।
ਬੈਨਿਫ਼ਿਟਸ ਅਤੇ ਕ੍ਰੈਡਿਟ ਦੀ ਵਰਤੋਂ ਖ਼ਰਚਿਆਂ ਵਿੱਚ ਮਦਦ ਕਰਨ, ਤੁਹਾਡੇ ਵੱਲੋਂ ਬਕਾਇਆ ਟੈਕਸਾਂ ਨੂੰ ਘਟਾਉਣ ਜਾਂ ਤੁਹਾਡੇ ਵੱਲੋਂ ਪਹਿਲਾਂ ਹੀ ਅਦਾ ਕੀਤੇ ਪੈਸੇ ਵਾਪਸ ਕਰਨ ਲਈ ਕੀਤੀ ਜਾਂਦੀ ਹੈ। ਕੁਝ ਦਾ ਭੁਗਤਾਨ ਚੈੱਕ ਦੁਆਰਾ ਕੀਤਾ ਜਾਂਦਾ ਹੈ ਜਾਂ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ, ਕਈ ਉਦੋਂ ਤੁਹਾਡੇ ਟੈਕਸਾਂ 'ਤੇ ਲਾਗੂ ਹੁੰਦੇ ਹਨ ਜਦੋਂ ਤੁਸੀਂ ਫ਼ਾਈਲ ਕਰਦੇ ਹੋ।
ਰੋਜ਼ਾਨਾ ਖ਼ਰਚਿਆਂ ਵਿੱਚ ਮਦਦ ਕਰਨ ਲਈ ਹੋਰ ਬਹੁਤ ਸਾਰੇ ਪ੍ਰੋਗਰਾਮ ਉਪਲਬਧ ਹਨ। ਜਦੋਂ ਤੁਸੀਂ ਆਪਣੇ ਟੈਕਸ ਫ਼ਾਈਲ ਕਰਦੇ ਹੋ ਤਾਂ ਕੁਝ ਪ੍ਰੋਗਰਾਮ ਆਟੋਮੈਟਿਕ ਢੰਗ ਨਾਲ ਲਾਗੂ ਹੁੰਦੇ ਹਨ, ਜਦ ਕਿ ਦੂਜਿਆਂ ਲਈ ਤੁਹਾਨੂੰ ਅਰਜ਼ੀ ਦੇਣ ਦੀ ਲੋੜ ਹੈ।
ਹੋਰ ਜਾਣਕਾਰੀ ਲਈ ਬੀ.ਸੀ. ਬੈਨਿਫ਼ਿਟਸ ਕਨੈਕਟਰ ‘ਤੇ ਜਾਓ।
ਤੁਸੀਂ ਆਪਣੀ ਬੀ.ਸੀ. ਇੰਕਮ ਟੈਕਸ ਰਿਟਰਨ ਆਪਣੀ ਫੈਡਰਲ T1 ਇੰਕਮ ਟੈਕਸ ਰਿਟਰਨ ਨਾਲ ਫ਼ਾਈਲ ਕਰਦੇ ਹੋ ਅਤੇ ਇਸ ਨੂੰ ਕੈਨੇਡਾ ਰੈਵੇਨਿਊ ਏਜੰਸੀ ਨੂੰ ਭੇਜਦੇ ਹੋ।
ਕਦਮ 1: ਆਪਣੀ ਆਮਦਨ ਦੀ ਰਿਪੋਰਟ ਕਰਨ ਅਤੇ ਆਪਣੀਆਂ ਡਿਡਕਸ਼ਨਜ਼ ਦਾ ਕਲੇਮ ਲੈਣ ਲਈ ਆਪਣੀਆਂ ਟੈਕਸ ਸਲਿੱਪਾਂ ਜਾਂ ਹੋਰ ਦਸਤਾਵੇਜ਼ ਇਕੱਠੇ ਕਰੋ
ਕਦਮ 2: ਆਪਣੀ ਰਿਟਰਨ ਨੂੰ ਪੂਰਾ ਕਰਨ ਲਈ ਇੱਕ ਫ਼ਾਈਲਿੰਗ ਵਿਕਲਪ ਚੁਣੋ – ਵੱਖ-ਵੱਖ ਮੁਫ਼ਤ ਜਾਂ ਘੱਟ-ਲਾਗਤ ਵਾਲੇ ਵਿਕਲਪਾਂ ਸਮੇਤ, ਤੁਹਾਡੀ ਪਰਸਨਲ ਇੰਕਮ ਟੈਕਸ ਰਿਟਰਨ ਨੂੰ ਪੂਰਾ ਕਰਨ ਦੇ ਕਈ ਤਰੀਕੇ ਹਨ
ਕਦਮ 3: ਕੈਨੇਡਾ ਰੈਵੇਨਿਊ ਏਜੰਸੀ ਨੂੰ ਆਪਣੀ ਪੂਰੀ ਕੀਤੀ ਰਿਟਰਨ ਭੇਜੋ
ਟੈਕਸ ਫ਼ਾਈਲ ਕਰਨ ਬਾਰੇ ਕੈਨੇਡਾ ਰੈਵੇਨਿਊ ਏਜੰਸੀ ਤੋਂ ਹੋਰ ਜਾਣੋ
ਤੁਸੀਂ ਕੈਨੇਡਾ ਰੈਵੇਨਿਊ ਏਜੰਸੀ ਦੁਆਰਾ ਪ੍ਰਮਾਣਿਤ ਮੁਫਤ ਜਾਂ ਆਪਣੀ ਮਰਜ਼ੀ ਦੇ ਭੁਗਤਾਨ (pay-what you want) ਵਾਲੇ ਟੈਕਸ ਸਾੱਫਟਵੇਅਰ ਵਿਕਲਪਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਆਪਣੇ ਟੈਕਸ ਔਨਲਾਈਨ ਤਿਆਰ ਕਰ ਸਕਦੇ ਹੋ।
ਇੱਕ ਵਾਰ ਜਦੋਂ ਤੁਹਾਡੇ ਟੈਕਸ ਤਿਆਰ ਹੋ ਜਾਂਦੇ ਹਨ, ਤਾਂ ਤੁਸੀਂ ਕੈਨੇਡਾ ਰੈਵੇਨਿਊ ਏਜੰਸੀ NETFILE ਦੀ ਵਰਤੋਂ ਕਰਕੇ ਔਨਲਾਈਨ ਫਾਈਲ ਕਰ ਸਕਦੇ ਹੋ।
ਜੇ ਤੁਹਾਨੂੰ ਆਪਣੀ ਟੈਕਸ ਰਿਟਰਨ ਭਰਨ ਵਿੱਚ ਮਦਦ ਦੀ ਲੋੜ ਹੈ, ਤਾਂ ਤੁਸੀਂ ਕਿਸੇ ਕਮਿਊਨਿਟੀ ਵੌਲੰਟੀਅਰ ਟੈਕਸ ਪ੍ਰੋਗਰਾਮ ਵਿੱਚ ਵੌਲੰਟੀਅਰਾਂ ਦੁਆਰਾ ਆਪਣੇ ਇੰਕਮ ਟੈਕਸ ਮੁਫਤ ਫ਼ਾਈਲ ਕਰ ਸਕਦੇ ਹੋ। ਟੈਕਸ ਕਲੀਨਿਕ ਲੱਭਣ ਲਈ ਡਾਇਰੈਕਟਰੀ ਚੈੱਕ ਕਰੋ।
ਘੱਟ ਜਾਂ ਨਿਸ਼ਚਿਤ ਆਮਦਨ ਵਾਲੇ ਕੁਝ ਲੋਕ ਆਪਣੇ ਟੈਕਸਾਂ ਨੂੰ ਔਟੋ-ਫਾਈਲ ਕਰਨ ਲਈ ਫੋਨ ਸਰਵਿਸ ਦੁਆਰਾ SimpleFile ਦੀ ਵਰਤੋਂ ਕਰ ਸਕਦੇ ਹਨ - ਇਸ ਨੂੰ ਪੂਰਾ ਕਰਨ ਵਿੱਚ 5 ਤੋਂ 10 ਮਿੰਟ ਲੱਗਦੇ ਹਨ।
ਤੁਹਾਡੀ ਪਰਸਨਲ ਇੰਕਮ ਟੈਕਸ ਰਿਟਰਨ ਹਰ ਸਾਲ 30 ਅਪ੍ਰੈਲ ਨੂੰ, ਜਾਂ ਇਸ ਤੋਂ ਪਹਿਲਾਂ ਫ਼ਾਈਲ ਕੀਤੀ ਜਾਣੀ ਚਾਹੀਦੀ ਹੈ। ਜੇ 30 ਅਪ੍ਰੈਲ ਵੀਕਐਂਡ ‘ਤੇ ਆਉਂਦਾ ਹੈ ਤਾਂ, ਤੁਹਾਡੀ ਰੀਟਰਨ ਅਗਲੇ ਬਿਜ਼ਨੈਸ ਡੇਅ ਤੱਕ ਫ਼ਾਈਲ ਹੋਣੀ ਚਾਹੀਦੀ ਹੈ। ਜੇਕਰ ਤੁਹਾਡੀ ਕੋਈ ਬਕਾਇਆ ਰਕਮ ਹੈ, ਤਾਂ ਤੁਹਾਡੇ ਟੈਕਸਾਂ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ ਵੀ 30 ਅਪ੍ਰੈਲ ਹੈ।
ਜੇਕਰ ਤੁਸੀਂ ਨਿਯਤ ਮਿਤੀ ਤੋਂ ਬਾਅਦ ਆਪਣੀ ਰਿਟਰਨ ਫ਼ਾਈਲ ਕਰਦੇ ਹੋ, ਤਾਂ ਤੁਹਾਡੇ ਕ੍ਰੈਡਿਟ ਅਤੇ ਬੈਨਿਫ਼ਿਟ ਭੁਗਤਾਨਾਂ ਵਿੱਚ ਦੇਰੀ ਹੋ ਸਕਦੀ ਹੈ। ਜੇ ਤੁਹਾਡੀ ਕੋਈ ਬਕਾਇਆ ਰਕਮ ਹੈ, ਤਾਂ ਕੈਨੇਡਾ ਰੈਵੇਨਿਊ ਏਜੰਸੀ ਨਿਯਤ ਮਿਤੀ ਤੋਂ ਬਾਅਦ ਫ਼ਾਈਲ ਕੀਤੀਆਂ ਰਿਟਰਨਾਂ ‘ਤੇ ਵਿਆਜ ਅਤੇ ਦੇਰੀ ਨਾਲ ਫ਼ਾਈਲ ਕਰਨ ਦਾ ਜੁਰਮਾਨਾ ਵੀ ਲੈ ਸਕਦੀ ਹੈ।
ਜੇਕਰ ਤੁਸੀਂ ਜਾਂ ਤੁਹਾਡੇ ਜੀਵਨ-ਸਾਥੀ ਜਾਂ ਕੌਮਨ-ਲਾਅ ਪਾਰਟਨਰ ਸਵੈ-ਰੁਜ਼ਗਾਰ (self-employed) ਵਾਲੇ ਹੋ, ਤਾਂ ਤੁਹਾਡੀ ਰਿਟਰਨ 15 ਜੂਨ ਜਾਂ ਇਸ ਤੋਂ ਪਹਿਲਾਂ ਫ਼ਾਈਲ ਹੋਣੀ ਚਾਹੀਦੀ ਹੈ। ਸਾਲ 2025 ਵਿੱਚ, ਕਿਉਂਕਿ 15 ਜੂਨ ਐਤਵਾਰ ਨੂੰ ਪੈਂਦਾ ਹੈ, ਤੁਹਾਡੀ ਰਿਟਰਨ ਅਗਲੇ ਬਿਜ਼ਨੈਸ ਡੇਅ, 16 ਜੂਨ, 2025 ਤੱਕ ਫ਼ਾਈਲ ਕੀਤੀ ਜਾਣੀ ਚਾਹੀਦੀ ਹੈ। ਪਰ, ਜੇਕਰ ਤੁਹਾਡੀ ਕੋਈ ਬਕਾਇਆ ਰਕਮ ਹੈ, ਤਾਂ ਤੁਹਾਡਾ ਭੁਗਤਾਨ ਅਜੇ ਵੀ 30 ਅਪ੍ਰੈਲ ਨੂੰ ਹੀ ਬਕਾਇਆ ਹੈ।
ਸਿੱਧੀ ਜਮ੍ਹਾਂ ਰਕਮ ਜਾਂ ਡਾਇਰੈਕਟ ਡਿਪੌਜ਼ਿਟ ਤੇਜ਼, ਸੁਵਿਧਾਜਨਕ ਅਤੇ ਸੁਰੱਖਿਅਤ ਹੈ।
ਕਿਸੇ ਐਮਰਜੈਂਸੀ ਜਾਂ ਅਣਕਿਆਸੇ ਹਾਲਾਤ ਦੀ ਸਥਿਤੀ ਵਿੱਚ ਤੁਹਾਨੂੰ ਸਮੇਂ ਸਿਰ ਭੁਗਤਾਨ ਪ੍ਰਾਪਤ ਹੋਣਾ ਯਕੀਨੀ ਬਣਾਉਣ ਲਈ ਅੱਜ ਹੀ ਸਿੱਧੀ ਜਮ੍ਹਾਂ ਰਕਮ ਲਈ ਰਜਿਸਟਰ ਕਰੋ।
ਜੇਕਰ ਤੁਸੀਂ ਕਿਸੇ ਹੋਰ ਕਨੇਡਿਅਨ ਸੂਬੇ ਤੋਂ ਬੀ.ਸੀ. ਆਉਂਦੇ ਹੋ, ਤਾਂ ਜਿਨ੍ਹੀਂ ਜਲਦੀ ਹੋ ਸਕੇ ਕੈਨੇਡਾ ਰੈਵੇਨਿਊ ਏਜੰਸੀ ਨਾਲ ਆਪਣਾ ਪਤਾ ਅੱਪਡੇਟ ਕਰੋ ਕਿਉਂਕਿ ਤੁਸੀਂ ਬੀ.ਸੀ. ਬੈਨਿਫ਼ਿਟਸ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।
ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਹੋ, ਤਾਂ ਤੁਸੀਂ ਟੈਕਸ ਲਾਭ ਅਤੇ ਕ੍ਰੈਡਿਟ ਪ੍ਰਾਪਤ ਕਰਨ ਦੇ ਵੀ ਯੋਗ ਹੋ ਸਕਦੇ ਹੋ। ਇੰਕਮ ਟੈਕਸ ਅਤੇ ਬੈਨਿਫ਼ਿਟਸ ਦੇ ਭੁਗਤਾਨਾਂ ਬਾਰੇ ਅਤੇ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
ਕੈਨੇਡਾ ਰੈਵੇਨਿਊ ਏਜੰਸੀ ਬੀ.ਸੀ. ਟੈਕਸ ਬੈਨਿਫ਼ਿਟਸ ਅਤੇ ਕ੍ਰੈਡਿਟਸ ਦਾ ਪ੍ਰਬੰਧਨ ਕਰਦੀ ਹੈ।
ਆਪਣੇ ਟੈਕਸ ਕ੍ਰੈਡਿਟਸ ਅਤੇ ਬੈਨਿਫ਼ਿਟਸ ਦੇ ਕਲੇਮਾਂ ਅਤੇ ਰਿਫ਼ੰਡਜ਼ ਬਾਰੇ ਆਪਣੇ ਸਵਾਲਾਂ ਲਈ ਕੈਨੇਡਾ ਰੈਵੇਨਿਊ ਏਜੰਸੀ ਨਾਲ ਸੰਪਰਕ ਕਰੋ।
ਕੈਨੇਡਾ ਵਿੱਚ ਟੋਲ-ਫ਼੍ਰੀ ਫ਼ੋਨ :
1-800-959-8281