ਐਮਰਜੈਂਸੀ ਸਰੋਤ

Last updated on March 15, 2024

ਐਮਰਜੈਂਸੀ ਗਾਈਡਾਂ ਅਤੇ ਸਰੋਤਾਂ ਬਾਰੇ ਜਾਣੋ, ਜਿਸ ਵਿੱਚ ਡਾਊਨਲੋਡ ਕਰਨ ਯੋਗ ਗਾਈਡਾਂ ਅਤੇ ਖਾਲੀ ਥਾਂਵਾਂ ਭਰਨ ਵਾਲੀਆਂ ਯੋਜਨਾਵਾਂ ਸ਼ਾਮਲ ਹਨ ਤਾਂ ਜੋ ਤੁਹਾਨੂੰ ਉਹਨਾਂ ਐਮਰਜੈਂਸੀ ਸਥਿਤੀਆਂ ਲਈ ਤਿਆਰ ਹੋਣ ਵਿੱਚ ਮਦਦ ਮਿਲ ਸਕੇ ਜਿੰਨ੍ਹਾਂ ਦਾ ਤੁਸੀਂ ਆਉਣ ਵਾਲੇ ਸਮੇਂ ਵਿੱਚ ਬੀ.ਸੀ. ਵਿੱਚ ਸਾਹਮਣਾ ਕਰ ਸਕਦੇ ਹੋ


English | 繁體中文 | 简体中文 | Français | ਪੰਜਾਬੀ 

ਆਖਰੀ ਵਾਰ ਅੱਪਡੇਟ ਕੀਤਾ ਗਿਆ: 15 ਮਾਰਚ, 2024

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ 'ਤੇ ਜਾਓ।


ਇਸ ਪੰਨੇ ‘ਤੇ


ਬੀ.ਸੀ. ਵਿੱਚ, ਜੰਗਲੀ ਅੱਗਾਂ, ਹੜ੍ਹਾਂ ਅਤੇ ਮਹਾਂਮਾਰੀ ਵਰਗੀਆਂ ਆਫ਼ਤਾਂ ਨਾਲ ਨਜਿੱਠਣ ਲਈ ਐਮਰਜੈਂਸੀ ਸੇਵਾਵਾਂ ਉਪਲਬਧ ਹਨ। ਜਦੋਂ ਇਹ ਐਮਰਜੈਂਸੀਆਂ ਵਾਪਰਦੀਆਂ ਹਨ, ਤਾਂ ਸੂਬਾ ਲੋੜੀਂਦੇ ਸਰੋਤ ਪ੍ਰਦਾਨ ਕਰਦਾ ਹੈ, ਸੁਰੱਖਿਆ ਉਪਾਵਾਂ ਨੂੰ ਲਾਗੂ ਕਰਦਾ ਹੈ, ਅਤੇ ਐਮਰਜੈਂਸੀ ਦੇ ਪ੍ਰਭਾਵ ਨੂੰ ਘਟਾਉਣ ਅਤੇ ਰਿਕਵਰੀ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਲਈ ਜ਼ਰੂਰੀ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ।

ਤੁਸੀਂ ਐਮਰਜੈਂਸੀ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹੋ, ਉਸ ਲਈ ਹੇਠ ਕੁਝ ਗਾਈਡ ਹਨ:


  • ਆਪਣੀ ਐਮਰਜੈਂਸੀ ਯੋਜਨਾ ਬਣਾਓ

ਪ੍ਰਿਪੇਅਰਡ ਬੀ ਸੀ (Prepared BC) ਦੇ "ਆਪਣੀ ਯੋਜਨਾ ਬਣਾਓ (PDF, 4MB)” ਪੰਨੇ 'ਤੇ ਜਾਓ ਅਤੇ ਐਮਰਜੈਂਸੀ ਦੌਰਾਨ ਆਪਣੇ ਅਜ਼ੀਜ਼ਾਂ, ਘਰਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਆਪਣੀ ਐਮਰਜੈਂਸੀ ਯੋਜਨਾ ਬਣਾਓ।

  • ਐਮਰਜੈਂਸੀ ਕਿੱਟ ਤਿਆਰ ਕਰੋ

ਐਮਰਜੈਂਸੀ ਕਿੱਟ ਅਤੇ ਗਰੈਬ-ਐਂਡ-ਗੋ ਬੈਗ (ਜ਼ਰੂਰੀ ਚੀਜ਼ਾਂ ਨਾਲ ਪਹਿਲਾਂ ਤੋਂ ਹੀ ਤਿਆਰ ਕੀਤਾ ਬੈਗ) ਤਿਆਰ ਕਰੋ ਬਾਰੇ ਸੁਝਾਅ ਅਤੇ ਮਾਰਗਦਰਸ਼ਨ ਲਓ। ਐਮਰਜੈਂਸੀ ਕਿੱਟ ਤੁਹਾਨੂੰ ਐਮਰਜੈਂਸੀ ਦੌਰਾਨ ਘਰ ਵਿੱਚ ਸੁਰੱਖਿਅਤ ਰੱਖੇਗੀ, ਅਤੇ ਜੇ ਤੁਹਾਨੂੰ ਜਲਦੀ ਵਿੱਚ ਘਰ ਛੱਡਣਾ ਪੈ ਜਾਂਦਾ ਹੈ ਤਾਂ ਗਰੈਬ-ਐਂਡ-ਗੋ ਬੈਗ ਇੱਕ ਅਜਿਹਾ ਬੈਗ ਹੈ ਜੋ ਤੁਸੀਂ ਆਪਣੇ ਨਾਲ ਲੈਜਾ ਸਕਦੇ ਹੋ।

  • ਮੁੱਢਲੀਆਂ ਗਾਈਡਾਂ, ਖਾਸ ਖ਼ਤਰਿਆਂ ਲਈ ਗਾਈਡਾਂ ਅਤੇ ਕੁਝ ਖਾਸ ਸਥਿਤੀਆਂ ਲਈ ਗਾਈਡਾਂ

ਮੁੱਢਲੀਆਂ ਗਾਈਡਾਂ (PDF, 4MB), ਖਾਸ ਖ਼ਤਰਿਆਂ ਲਈ ਗਾਈਡਾਂ (ਭੁਚਾਲ ਅਤੇ ਸੁਨਾਮੀ, ਅਤਿਅੰਤ ਗਰਮੀ, ਜੰਗਲੀ ਅੱਗਾਂ) ਅਤੇ ਕੁਝ ਖਾਸ ਸਥਿਤੀਆਂ ਲਈ ਗਾਈਡਾਂ ਬਾਰੇ ਪਤਾ ਲਗਾਓ, ਜਿਸ ਵਿੱਚ ਤੁਹਾਡੀ ਤਿਆਰੀ ਨੂੰ ਬਿਹਤਰ ਬਣਾਉਣ ਲਈ ਅਪੰਗਤਾਵਾਂ ਵਾਲੇ ਲੋਕਾਂ ਲਈ ਵੀ ਸਰੋਤ ਸ਼ਾਮਲ ਹਨ।


ਹੋਰ ਜ਼ਰੂਰੀ ਜਾਣਕਾਰੀ

 

ਵੈਲਕਮ ਬੀ ਸੀ (WelcomeBC) – ਐਮਰਜੈਂਸੀਆਂ ਲਈ ਤਿਆਰੀ ਕਰਨੀ

ਵੈਲਕਮ ਬੀ ਸੀ (WelcomeBC) ਐਮਰਜੈਂਸੀ ਲਈ ਸਭ ਤੋਂ ਵਧੀਆ ਢੰਗ ਨਾਲ ਤਿਆਰੀ ਕਰਨ ਬਾਰੇ ਸੁਝਾਅ ਦਿੰਦਾ ਹੈ। ਇਸ ਵਿੱਚੋਂ ਕੁਝ ਜਾਣਕਾਰੀ ‘ਬੀ.ਸੀ. ਨਿਊਕਮਰਜ਼ ਗਾਈਡ’ (ਬੀ.ਸੀ. ਵਿੱਚ ਨਵੇਂ ਆਏ ਲੋਕਾਂ ਲਈ ਗਾਈਡ) ਵਿੱਚ ਪੰਜਾਬੀ ਸਮੇਤ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ। ‘ਨਿਊਕਮਰਜ਼ ਗਾਈਡ’ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।

> ਬੀ.ਸੀ. ਨਿਊਕਮਰਜ਼ ਗਾਈਡ – ਸੈਟਲਿੰਗ ਇਨ (PDF, 5MB)

 

ਐਮਰਜੈਂਸੀਆਂ ਨਾਲ ਸੰਬੰਧਤ ਸ਼ਬਦਾਵਲੀ ਦੀਆਂ ਪਰਿਭਾਸ਼ਾਵਾਂ

  • ਜੰਗਲੀ ਅੱਗਾਂ ਅਜੇਹੀਆਂ ਵੱਡੀਆਂ ਅੱਗਾਂ ਹਨ ਜੋ ਜੰਗਲਾਂ ਵਿੱਚ ਤੇਜ਼ੀ ਨਾਲ ਫੈਲਦੀਆਂ ਹਨ। ਕਈ ਵਾਰ ਉਹ ਕਸਬਿਆਂ ਅਤੇ ਸ਼ਹਿਰਾਂ ਵਿੱਚ ਵੀ ਅੱਗਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ।
  • ਹੜ੍ਹ ਉਦੋਂ ਆਉਂਦੇ ਹਨ ਜਦੋਂ ਭਾਰੀ ਮੀਂਹ ਕਾਰਨ ਬਹੁਤ ਸਾਰਾ ਪਾਣੀ ਜ਼ਮੀਨ ‘ਤੇ ਇਕੱਠਾ ਹੋ ਜਾਂਦਾ ਹੈ। ਜਿਸ ਥਾਂ 'ਤੇ ਹੜ੍ਹ ਆਇਆ ਹੋਵੇ, ਉਸ ਥਾਂ 'ਤੇ ਰੁਕਣਾ ਸੁਰੱਖਿਅਤ ਨਹੀਂ ਹੈ।
  • ਭੁਚਾਲ ਉਦੋਂ ਆਉਂਦਾ ਹੈ ਜਦੋਂ ਜ਼ਮੀਨ ਅਚਾਨਕ ਹਿੱਲਦੀ ਹੈ। ਜ਼ਮੀਨ ਦੇ ਹਿੱਲਣ ਨਾਲ ਇਮਾਰਤਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਸਕਦਾ ਹੈ।
  • ਸਮੁੰਦਰ ਜਾਂ ਝੀਲਾਂ ਵਿੱਚ ਵੱਡੀਆਂ ਲਹਿਰਾਂ ਆਉਣ ਨੂੰ ਸੁਨਾਮੀ ਕਿਹਾ ਜਾਂਦਾ ਹੈ, ਇਸ ਨਾਲ ਹੜ੍ਹ ਕਾਰਨ ਜ਼ਮੀਨ ਨੂੰ ਨੁਕਸਾਨ ਹੋ ਸਕਦਾ ਹੈ।
  • ਇਵੈਕਿਉਏਸ਼ਨ (ਐਮਰਜੈਂਸੀ ਕਾਰਨ ਘਰਾਂ ਨੂੰ ਖਾਲੀ ਕਰਨਾ) ਲੋਕਾਂ ਨੂੰ ਅਸੁਰੱਖਿਅਤ ਥਾਂ ਤੋਂ ਦੂਰ ਲਿਜਾ ਕੇ ਸੁਰੱਖਿਅਤ ਥਾਂ ‘ਤੇ ਲਿਜਾਣ ਦੀ ਪ੍ਰਕਿਰਿਆ ਹੈ। ਹੜ੍ਹਾਂ ਜਾਂ ਜੰਗਲੀ ਅੱਗਾਂ ਦੌਰਾਨ ਘਰਾਂ ਨੂੰ ਖਾਲੀ ਕਰਵਾਇਆ ਜਾ ਸਕਦਾ ਹੈ।
  • ਮਹਾਂਮਾਰੀ ਉਦੋਂ ਹੁੰਦੀ ਹੈ ਜਦੋਂ ਕੋਈ ਬਿਮਾਰੀ ਕਈ ਦੇਸ਼ਾਂ ਵਿੱਚ ਫੈਲ ਜਾਂਦੀ ਹੈ।
 

ਸੋਕੇ ਬਾਰੇ ਜਾਣਕਾਰੀ, ਸਰੋਤ ਅਤੇ ਬੀ.ਸੀ. ਦੀ ਜਵਾਬੀ ਪ੍ਰਤਿਕਿਰਿਆ

ਸੋਕੇ ਬਾਰੇ ਜਾਣਕਾਰੀ, ਸਰੋਤ ਅਤੇ ਬੀ.ਸੀ. ਦੀ ਜਵਾਬੀ ਪ੍ਰਤਿਕਿਰਿਆ

ਸੋਕੇ ਕਾਰਨ ਪਾਣੀ ਦੀ ਉਪਲਬਧਤਾ ਘੱਟ ਹੋ ਜਾਂਦੀ ਹੈ ਅਤੇ ਜਲਵਾਯੂ ਤਬਦੀਲੀ ਕਾਰਨ ਇਹ ਬਾਰ-ਬਾਰ ਹੋ ਰਿਹਾ ਹੈ।

ਸੋਕੇ ਬਾਰੇ ਜਾਣਕਾਰੀ, ਸਰੋਤ ਅਤੇ ਬੀ.ਸੀ. ਦੀ ਜਵਾਬੀ ਪ੍ਰਤਿਕਿਰਿਆ ਬਾਰੇ ਜਾਣਕਾਰੀ ਲਓ।

 

ਜੰਗਲੀ ਅੱਗਾਂ ਤੋਂ ਰਿਕਵਰੀ ਲਈ ਸਰੋਤ

ਬੀ.ਸੀ. ਵਿੱਚ ਹਰ ਸਾਲ ਗਰਮੀਆਂ ਵਿੱਚ ਜੰਗਲੀ ਅੱਗਾਂ ਲੱਗਦੀਆਂ ਹਨ, ਅਤੇ ਸੋਕੇ ਦੀ ਪਰਿਸਥਿਤੀ ਭਾਈਚਾਰਿਆਂ ਨੂੰ ਜੰਗਲੀ ਅੱਗਾਂ ਦੇ ਵਧੇਰੇ ਜੋਖਮ ਵਿੱਚ ਪਾ ਦਿੰਦੀ ਹੈ। ਤੁਹਾਡੇ ਲਈ ਬੀ.ਸੀ. ਵਿੱਚ ਜੰਗਲੀ ਅੱਗਾਂ ਬਾਰੇ ਯੋਜਨਾ ਬਣਾਉਣੀ, ਤਿਆਰੀ ਕਰਨੀ ਅਤੇ ਇਸ ਬਾਰੇ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਹੈ।

ਲੋਕਾਂ ਲਈ ਸਹਾਇਤਾਵਾਂ ਅਤੇ ਸੇਵਾਵਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ‘ਤੇ ਜੰਗਲੀ ਅੱਗਾਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਲਓ।

 

​​