ਜੰਗਲੀ ਅੱਗਾਂ ਤੋਂ ਰਿਕਵਰੀ ਲਈ ਸਰੋਤ ਲੱਭੋ

Last updated on September 19, 2023

English |⁠ 繁體中文 | ⁠简体中文 | ⁠Français | ⁠ਪੰਜਾਬੀ 

ਜੰਗਲੀ ਅੱਗਾਂ ਨਾਲ ਪ੍ਰਭਾਵਿਤ ਲੋਕਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਵਾਸਤੇ ਸਹਾਇਤਾ ਅਤੇ ਜਾਣਕਾਰੀ ਲੱਭੋ। 

ਆਖਰੀ ਵਾਰ ਅੱਪਡੇਟ ਕੀਤਾ ਗਿਆ:  18 ਸਤੰਬਰ, 2023     

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ ‘ਤੇ ਜਾਓ 

ਇਸ ਪੰਨੇ ‘ਤੇ  


ਲੋਕਾਂ ਲਈ ਸਹਾਇਤਾਵਾਂ ਅਤੇ ਸੇਵਾਵਾਂ  

ਜੇ ਤੁਸੀਂ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹੋਏ ਹੋ, ਤਾਂ ਸਹਾਇਤਾ ਉਪਲਬਧ ਹੈ 

ਐਮਰਜੈਂਸੀ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰੋ 

ਜੇ ਤੁਹਾਨੂੰ ਜੰਗਲ ਦੀ ਅੱਗ ਕਾਰਨ ਆਪਣਾ ਘਰ ਖਾਲੀ ਕਰਨਾ ਪਿਆ ਹੈ, ਤਾਂ ਐਮਰਜੈਂਸੀ ਸੁਪੋਰਟ ਸਰਵਿਸਿਜ਼ (ESS) ਯਾਨੀ ਐਮਰਜੈਂਸੀ ਸਹਾਇਤਾ ਸੇਵਾਵਾਂ ਉਪਲਬਧ ਹਨ।  

ਸਹਾਇਤਾ ਵਿੱਚ ਇਹ ਸ਼ਾਮਲ ਹੋ ਸਕਦੇ ਹਨ: 

  • ਭੋਜਨ
  • ਰਿਹਾਇਸ਼
  • ਕੱਪੜੇ

ਸਿਹਤ ਸੇਵਾਵਾਂ, ਪਾਲਤੂ ਜਾਨਵਰਾਂ ਦੀ ਦੇਖਭਾਲ ਅਤੇ ਆਵਾਜਾਈ ਲਈ ਵਿਸ਼ੇਸ਼ ਸਹਾਇਤਾ ਵੀ ਉਪਲਬਧ ਹੋ ਸਕਦੀ ਹੈ। 

ਮਦਦ ਲੈਣ ਲਈ ਤੁਹਾਡਾ ਰਜਿਸਟਰ ਹੋਣਾ ਲਾਜ਼ਮੀ ਹੈ। 

ESS ਵਾਸਤੇ ਰਜਿਸਟਰ ਕਰਨ ਲਈ 

  • ਵਿਅਕਤਿਗਤ ਤੌਰ ‘ਤੇ: ਕਿਸੇ ਨਿਰਧਾਰਤ ‘ਇਵੈਕੂਈ ਰਿਸੈਪਸ਼ਨ ਸੈਂਟਰ’ 'ਤੇ ਜਾਓ। ਲੋਕੇਸ਼ਨਾਂ ਨੂੰ ਅਕਸਰ ਇਵੈਕਿਊਏਸ਼ਨ ਔਰਡਰ ਦਸਤਾਵੇਜ਼ਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ 

  • ਔਨਲਾਈਨ:  ਇਵੈਕੂਈ ਰੈਜਿਸਟ੍ਰੇਸ਼ਨ ਐਂਡ ਅਸਿਸਟੈਂਸ ਟੂਲ (ERA) ਦੀ ਵਰਤੋਂ ਕਰੋ 

ESS ਨੂੰ ਸੰਪਰਕ ਕਰੋ  

ਜੇ ਤੁਹਾਨੂੰ ਘਰ ਛੱਡਣ ਦੇ ਆਦੇਸ਼ ਮਿਲੇ ਹਨ ਅਤੇ ਫਿਰ ਵੀ ਮਦਦ ਚਾਹੀਦੀ ਹੈ, ਤਾਂ ESS ਨੂੰ ਸੰਪਰਕ ਕਰੋ।  

ਕਾਲ ਕਰੋ 1-1800-585-9559

ਈਮੇਲ: embc.ess@gov.bc.ca

ਵਿੱਤੀ ਸਹਾਇਤਾ ਲੱਭੋ  

 

ਆਪਣੀਆਂ ਯੂਟੀਲਿਟੀਜ਼ ਲਈ ਮਦਦ ਪ੍ਰਾਪਤ ਕਰੋ

ਬੀ ਸੀ ਹਾਇਡਰੋ ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਲੋਕਾਂ ਦੀ ਮਦਦ ਕਰ ਰਹੀ ਹੈ, ਜਿਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਇਸ ਵਿੱਚ ਸ਼ਾਮਲ ਹਨ: 

  • ਇੱਕ ਬਿੱਲ ਕ੍ਰੈਡਿਟ 
  • ਬਿੱਲ ਦੇ ਭੁਗਤਾਨ ਲਈ ਢੁੱਕਵੀਆਂ ਯੋਜਨਾਵਾਂ 

ਫੋਰਟਿਸ ਬੀ ਸੀ ਉਹਨਾਂ ਗਾਹਕਾਂ ਦੀ ਸਹਾਇਤਾ ਕਰ ਰਹੀ ਹੈ, ਜਿਨ੍ਹਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਹਨ: 

  • ਬਿੱਲ ਕ੍ਰੈਡਿਟ 
  • ਕਲੈਕਸ਼ਨ ਸੰਬੰਧਿਤ ਗਤੀਵਿਧੀਆਂ ‘ਤੇ ਅਸਥਾਈ ਰੋਕ  
  • ਦੇਰ ਨਾਲ ਭੁਗਤਾਨ ‘ਤੇ ਚਾਰਜ ਮੁਆਫ ਕਰਨਾ  
 

ਸੂਬਾਈ ਆਮਦਨ ਜਾਂ ਖਪਤ ਟੈਕਸਾਂ ਵਿੱਚ ਮਦਦ ਪ੍ਰਾਪਤ ਕਰੋ 

ਸੂਬਾ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਲੋਕਾਂ ਜਾਂ ਕਾਰੋਬਾਰਾਂ ਲਈ ਆਮਦਨ ਜਾਂ ਖਪਤ ਟੈਕਸਾਂ (ਜਿਵੇਂ ਕਿ PST, ਕਾਰਬਨ ਟੈਕਸ, ਜਾਂ ਫਿਊਲ ਟੈਕਸ) ਦੇ ਦੇਰੀ ਨਾਲ ਭੁਗਤਾਨ ਲਈ ਜੁਰਮਾਨੇ ਮੁਆਫ ਸਕਦਾ ਹੈ  

1-866-566-3066 'ਤੇ ਕਾਲ ਕਰਕੇ ਸੰਭਾਵਿਤ ਭੁਗਤਾਨ ਯੋਜਨਾ ਵਿਕਲਪਾਂ ਬਾਰੇ ਗੱਲ-ਬਾਤ ਕਰਨ ਲਈ ਵਿੱਤ ਮੰਤਰਾਲੇ ਨਾਲ ਸੰਪਰਕ ਕਰੋ 

ਕੈਨੇਡਾ ਰੈਵੇਨਿਊ ਏਜੰਸੀ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਖੇਤਰਾਂ ਦੇ ਉਨ੍ਹਾਂ ਕਾਰੋਬਾਰਾਂ ਲਈ ਵਿਆਜ ਅਤੇ ਜੁਰਮਾਨੇ ਵੀ ਮੁਆਫ ਕਰ ਰਹੀ ਹੈ ਜੋ GST ਜਾਂ HST ਦਾ ਭੁਗਤਾਨ ਕਰਨ ਜਾਂ 16 ਅਕਤੂਬਰ, 2023 ਤੱਕ ਕਾਰਪੋਰੇਟ ਟੈਕਸ ਰਿਟਰਨ ਭਰਨ ਅਤੇ

 

ਬੀ ਸੀ ਸਟੂਡੈਂਟ ਲੋਨਜ਼ ਲਈ ਮਦਦ ਪ੍ਰਾਪਤ ਕਰੋ 

ਉਹ ਲੋਕ ਜੋ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਨੂੰ ਕਨੇਡੀਅਨ ਜਾਂ ਬੀ.ਸੀ. ਸਟੂਡੈਂਟ ਲੋਨ (ਵਿਦਿਆਰਥੀ ਕਰਜ਼ੇ) ਦੇ ਭੁਗਤਾਨ ਕਰਨ ਵਿੱਚ ਮਦਦ ਦੀ ਲੋੜ ਹੈ, ਉਹ ਰੀਪੇਮੈਂਟ ਅਸਿਸਟੈਂਸ ਪਲਾਨ(Repayment Assistance Plan) ਲਈ ਆਪਣੀ ਅਰਜ਼ੀ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਦੇ ਹਨ।  

 

ਇੰਸ਼ੋਰੈਂਸ ਵਿੱਚ ਮਦਦ ਪ੍ਰਾਪਤ ਕਰੋ

ਇੰਸ਼ੋਰੈਂਸ ਬਿਊਰੋ ਔਫ ਕੈਨੇਡਾ’ ਤੁਹਾਡੀ ਇੰਸ਼ੋਰੈਂਸ ਕਵਰੇਜ ਅਤੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। 

 

ਡਰਲ ਸਰਕਾਰ ਦੇ ਪ੍ਰੋਗਰਾਮ ਲੱਭੋ

ਸੂਬਾ ਲੋਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਅਤੇ ਕਮਿਊਨਿਟੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। 

ਸਰਵਿਸ ਕੈਨੇਡਾ ਹੇਠ ਲਿਖੇ ਪ੍ਰੋਗਰਾਮਾਂ ਵਿੱਚ ਮਦਦ ਕਰ ਸਕਦਾ ਹੈ 

  • ਇੰਪਲੌਇਮੈਂਟ ਇੰਸ਼ੋਰੈਂਸ (EI) 
  • ਕੈਨੇਡਾ ਪੈਨਸ਼ਨ ਪਲਾਨ  
  • ਓਲਡ ਏਜ ਸਿਕਿਓਰਿਟੀ  
  • ਸੋਸ਼ਲ ਇੰਸ਼ੋਰੈਂਸ ਨੰਬਰ  
  • ਪਾਸਪੋਰਟ 
  • My Service Canada ਅਕਾਊਂਟ   

ਸਰਵਿਸ ਕੈਨੇਡਾ ਨਾਲ ਸੰਪਰਕ ਕਰਨ ਲਈ 1-877-631-2657 'ਤੇ ਕਾਲ ਕਰੋ ਜਾਂ ਕਿਸੇ ਪ੍ਰਤੀਨਿਧੀ ਨੂੰ ਤੁਹਾਨੂੰ ਕਾਲ ਕਰਨ ਲਈ ਨਲਾਈਨ ਸੇਵਾ ਬੇਨਤੀ ਕਰੋ 

ਕਮਿਊਨਿਟੀ ਰੈਜ਼ੀਲੀਐਂਸੀ ਸੈਂਟਰ 

ਸਥਾਨਕ ਸਰਕਾਰਾਂ ਨੇ ਸੂਬਾਈ ਸਹਾਇਤਾ ਨਾਲ, ਲੋਕਾਂ ਦੀ ਜੰਗਲੀ ਅੱਗਾਂ ਸੰਬੰਧੀ ਰਿਕਵਰੀ ਵਿੱਚ ਮਦਦ ਕਰਨ ਲਈ ‘ਕਮਿਊਨਿਟੀ ਰੈਜ਼ੀਲੀਐਂਸੀ ਸੈਂਟਰ’ਖੋਲ੍ਹੇ ਹਨ।  

ਇਹ ਸੈਂਟਰ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਜਿਵੇਂ ਕਿ: ​

  • ਮਿਨਿਸਟ੍ਰੀ ਸਰਵਿਸਿਜ਼  (Ministry services) 
  • ਸਰਵਿਸ ਬੀ ਸੀ (Service BC) 
  • ਵਰਕ ਬੀ ਸੀ (Work BC) 
  • ਸੂਬਾਈ ਅਤੇ ਮਿਉਂਨਿਸੀਪਲ ਬਿਲਡਿੰਗ ਪਰਮਿਟ ਸਲਾਹਕਾਰ ਸਹਾਇਤਾ 
  • ਕਮਿਊਨਿਟੀ ਕੇਸ ਵਰਕਰ 

ਇਸ ਵੇਲੇ, ਰੈਜ਼ੀਲੀਐਂਸੀ ਸੈਂਟਰ ਇਹਨਾਂ ਥਾਵਾਂ ‘ਤੇ ਖੁੱਲੇ ਹਨ: 

 

ਕਮਿਊਨਿਟੀਆਂ ਲਈ ਸਹਾਇਤਾ  

ਡਿਜ਼ਾਸਟਰ ਫਾਇਨੈਂਨਸ਼ਲ ਅਸਿਸਟੈਂਸ  

ਡਿਜ਼ਾਸਟਰ ਫਾਇਨੈਂਨਸ਼ਲ ਅਸਿਸਟੈਂਸ (DFA) ਯਾਨੀ ਆਫ਼ਤਾਂ ਲਈ ਵਿੱਤੀ ਸਹਾਇਤਾ ਹੁਣ ਉਨ੍ਹਾਂ ਖੇਤਰਾਂ ਵਿੱਚ ਸਥਾਨਕ ਸਰਕਾਰਾਂ ਅਤੇ ਇੰਡੀਜਨਸ ਸ਼ਾਸਨ ਸੰਸਥਾਵਾਂ ਲਈ ਉਪਲਬਧ ਹੈ ਜੋ 29 ਅਪ੍ਰੈਲ, 2023 ਤੋਂ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਹੋਏ ਹਨ। DFA ਭਾਈਚਾਰਿਆਂ ਨੂੰ ਉਨ੍ਹਾਂ ਆਫ਼ਤ ਨਾਲ ਸਬੰਧਤ ਨੁਕਸਾਨਾਂ ਵਿੱਚ ਵਿੱਤੀ ਸਹਾਇਤਾ ਵਿੱਚ ਮਦਦ ਕਰਨ ਲਈ ਉਪਲਬਧ ਹੈ ਜੋ ਇੰਸ਼ੋਰੈਂਸ ਦੁਆਰਾ ਕਵਰ ਨਹੀਂ ਕੀਤੇ ਜਾਂਦੇ ਹਨ।  

DFA ਲਈ ਅਰਜ਼ੀ ਦਿਓ 

ਹੋਰ ਸਰੋਤ 


ਸਿਹਤ ਲਈ ਸਰੋਤ  

ਜੰਗਲੀ ਅੱਗਾਂ ਦਾ ਧੂੰਆਂ, ਅਤਿਅੰਤ ਗਰਮੀ ਅਤੇ ਤਣਾਅ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮਦਦ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ। 

 

8-1-1 ਨੂੰ ਕਾਲ ਕਰੋ

8-1-1 ਸਿਹਤ ਸੰਬੰਧਤ ਜਾਣਕਾਰੀ ਅਤੇ ਸਲਾਹ ਲਈ ਇੱਕ ਮੁਫਤ ਫੋਨ ਲਾਈਨ ਹੈ ਜੋ ਬੀ.ਸੀ. ਵਿੱਚ ਉਪਲਬਧ ਹੈ। 

ਕਿਸੇ ਹੈਲਥ ਸਰਵਿਸ ਨੈਵੀਗੇਟਰ ਨਾਲ ਗੱਲ ਕਰਨ ਲਈ 8-1-1 'ਤੇ ਕਾਲ ਕਰੋ ਜੋ ਸਿਹਤ ਸੇਵਾਵਾਂ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜਾਂ ਤੁਹਾਨੂੰ ਇਹਨਾਂ ਨਾਲ ਜੋੜ ਸਕਦਾ ਹੈ: 

  • ਰਜਿਸਟਰਡ ਨਰਸਾਂ 
  • ਰਜਿਸਟਰਡ ਡਾਈਟੀਸ਼ੀਅਨ 
  • ਯੋਗਤਾ ਪ੍ਰਾਪਤ ਕਸਰਤ ਪੇਸ਼ੇਵਰ 
  • ਫਾਰਮੇਸਿਸਟ
 

ਨਸਿਕ ਸਿਹਤ ਸਹਾਇਤਾ ਤੱਕ ਪਹੁੰਚ ਕਰੋ

ਤੁਸੀਂ ਇਕੱਲੇ ਨਹੀਂ ਹੋ। ਮਦਦ ਉਪਲਬਧ ਹੈ। 

ਢੁੱਕਵੀਆਂ ਮਾਨਸਿਕ ਸਿਹਤ ਅਤੇ ਵੈਲਨੇਸ ਸੇਵਾਵਾਂ ਰਾਹੀਂ ਸਹਾਇਤਾ ਪ੍ਰਾਪਤ ਕਰੋ। 

ਜੇ ਤੁਸੀਂ ਹੁਣ ਸੰਕਟ ਵਿੱਚ ਹੋ, ਤਾਂ ਇਹਨਾਂ ਵਿੱਚੋਂ ਕਿਸੇ ਵੀ ਨੰਬਰ ਜਾਂ ਆਪਣੇ ਸਥਾਨਕ ਐਮਰਜੈਂਸੀ ਟੈਲੀਫੋਨ ਨੰਬਰ (ਅਕਸਰ 9-1-1) 'ਤੇ ਕਾਲ ਕਰੋ: 

‘ਵੈਲਨੈੱਸ ਟੂਗੈਦਰ ਕੈਨੇਡਾ’ ਤੋਂ ਮੁਫਤ ਕਾਉਂਸਲਿੰਗ ਸੇਵਾਵਾਂ ਉਪਲਬਧ ਹਨ 

ਘੱਟ ਅਤੇ ਬਿਨਾਂ ਲਾਗਤ ਵਾਲੀਆਂ ਵਰਚੁਅਲ ਮਾਨਸਿਕ ਸਿਹਤ ਸਹਾਇਤਾਵਾਂ ਔਨਲਾਈਨ ਹਨ, ਜਿਸ ਵਿੱਚ  ਕਾਉਂਸਲਿੰਗ ਸੇਵਾਵਾਂ ਵੀ ਸ਼ਾਮਲ ਹਨ। 

ਕਿਡਜ਼ ਹੈਲਪ ਫੋਨ, ਮਾਨਸਕ ਸਿਹਤ ਅਤੇ ਤੰਦਰੁਸਤੀ ਲਈ 24/7 ਸਹਾਇਤਾ ਲਈ ਮੁਫ਼ਤ ਔਨਲਾਈਨ ਸੇਵਾ ਪ੍ਰਦਾਨ ਕਰਦੀ ਹੈ।  

24/7 ਮਦਦ ਲਈ 2-1-1 British Columbia ‘ਤੇ ਕਾਲ ਜਾਂ ਟੈਕਸਟ ਕਰੋ। 

 

ਫਰਸਟ ਨੇਸ਼ਨਜ਼ ਲਈ ਮਦਦ

ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ਾਂ ਤੋਂ ਪ੍ਰਭਾਵਿਤ ਹੋਈਆਂ ਫਰਸਟ ਨੇਸ਼ਨਜ਼ ਕਮਿਊਨਿਟੀਆਂ ਲਈ ਸਿਹਤ ਅਤੇ ਸਮਾਜਕ ਸੇਵਾਵਾਂ (PDF, ਅੰਗਰੇਜ਼ੀ ਵਿੱਚ ਉਪਲਬਧ, 154KB) ਦੀ ਇੱਕ ਸੂਚੀ ਫਰਸਟ ਨੇਸ਼ਨਜ਼ ਹੈਲਥ ਅਥੌਰਿਟੀ ਤੋਂ ਉਪਲਬਧ ਹੈ।

KUU-US ਕਰਾਇਸਿਸ ਲਾਈਨ ਇੰਡੀਜਨਸ ਬਜ਼ੁਰਗਾਂ, ਬਾਲਗਾਂ ਅਤੇ ਨੌਜਵਾਨਾਂ ਲਈ 24/7 ਸੇਵਾਵਾਂ ਪ੍ਰਦਾਨ ਕਰਦੀ ਹੈ।  

ਇੰਟੀਰੀਅਰ ਖੇਤਰ ਵਿੱਚ ਫਰਸਟ ਨੇਸ਼ਨਜ਼, ਮੇਟੀ ਜਾਂ ਇਨੂਇਟ ਲੋਕਾਂ ਨੂੰ ਸਹਾਇਤਾ ਲਈ ਐਬੁਰਿਜਨਲ  ਮਾਨਸਿਕ ਤੰਦਰੁਸਤੀ ਟੀਮ ਨਾਲ ਸੰਪਰਕ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।  

 

ਆਫ਼ਤਾਂ ਦੇ ਸਮੇਂ ਮਨੋਵਿਗਿਆਨਕ ਸਹਾਇਤਾ  

ਹੈਲਥ ਐਮਰਜੈਂਸੀ ਮੈਨੇਜਮੈਂਟ ਬੀ ਸੀ ਦੀਆਂ ਡੀਜ਼ਾਸਟਰ ਸਾਇਕੋਸੋਸ਼ਲ ਸੁਪੋਰਟ ਟੀਮਾਂ (ਆਫ਼ਤਾਂ ਲਈ ਮਨੋਵਿਗਿਆਨਕ ਸਹਾਇਤਾ ਟੀਮਾਂ) ਸੂਬੇ ਭਰ ਦੇ ਵੱਖ-ਵੱਖ ਇਵੈਕੂਈ ਰਿਸੈਪਸ਼ਨ ਸੈਂਟਰਾਂ ਵਿੱਚ ਜ਼ਰੂਰੀ  ਮਨੋਵਿਗਿਆਨਕ ਫਰਸਟ ਏਡ ਅਤੇ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ ਤਾਂ ਜੋ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਇਨ੍ਹਾਂ ਘਟਨਾਵਾਂ ਕਾਰਨ ਪੈਦਾ ਹੋਏ ਭਾਵਨਾਤਮਕ ਸੰਕਟ ਨਾਲ ਨਜਿੱਠਣ ਵਿੱਚ ਮਦਦ ਕੀਤੀ ਜਾ ਸਕੇਡੀਜ਼ਾਸਟਰ ਸਾਇਕੋਸੋਸ਼ਲ ਸੁਪੋਰਟ ਬਾਰੇ ਜਾਣਕਾਰੀ ਵਾਸਤੇ ਕਿਰਪਾ ਕਰਕੇ ਆਪਣੇ ਸਥਾਨਕ ਐਮਰਜੈਂਸੀ ਓਪਰੇਸ਼ਨ ਸੈਂਟਰ ਨਾਲ ਸੰਪਰਕ ਕਰੋ 

 

ਇੰਟੀਰਿਅਰ ਹੈਲਥ ਵਿੱਚ ਮੈਡਿਕਲ ਫੈਸਿਲਿਟੀਆਂ ਨੂੰ ਖਾਲੀ ਕਰਨ ਬਾਰੇ ਜਾਣਕਾਰੀ   

ਇੰਟੀਰਿਅਰ ਹੈਲਥ ਨੇ ਲੌਂਗ-ਟਰਮ ਕੇਅਰ ਅਤੇ ਅਸਿਸਟਿਡ ਲਿਵਿੰਗ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੀ ਫੈਸਿਲਿਟੀਆਂ ਨੂੰ ਖਾਲੀ ਕਰਨ ਵਿੱਚ ਸਹਾਇਤਾ ਕੀਤੀ ਹੈਲੌਂਗ-ਟਰਮ ਕੇਅਰ ਅਤੇ ਹਸਪਤਾਲ ਦੇ ਵਸਨੀਕਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਪਰਿਵਾਰ 1-833-469-9800 ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ, ਸ਼ਨੀਵਾਰ ਅਤੇ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਾਲ ਕਰ ਸਕਦੇ ਹਨ  

 

ਬਾਲ ਸੰਭਾਲ ਪ੍ਰਦਾਨਕਾਂ ਲਈ ਸਰੋਤ  

ਉਹ ਚਾਈਲਡ ਕੇਅਰ ਪ੍ਰੋਵਾਈਡਰ (ਬਾਲ ਸੰਭਾਲ ਪ੍ਰਦਾਨਕ) ਜੋ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਹੋਏ ਹਨ, ਉਹ ਚਾਈਲਡਕੇਅਰ ਬੀ ਸੀ ਮੇਨਟੇਨੈਂਸ ਫੰਡ ਰਾਹੀਂ ਸਹਾਇਤਾ ਲਈ ਯੋਗ ਹੋ ਸਕਦੇ ਹਨ 


ਵਸਨੀਕਾਂ ਅਤੇ ਸੈਲਾਨੀਆਂ ਲਈ ਜਾਣਕਾਰੀ  

ਉਹਨਾਂ ਸਾਵਧਾਨੀਆਂ, ਰਸਤਿਆਂ ਦੇ ਬੰਦ ਹੋਣ ਜਾਂ ਚੇਤਾਵਨੀਆਂ 'ਤੇ ਧਿਆਨ ਦਵੋ ਜੋ ਤੁਹਾਨੂੰ ਪ੍ਰਭਾਵਤ ਕਰ ਸਕਦੀਆਂ ਹਨ   

ਬੰਦ ਸਕੂਲਾਂ ਬਾਰੇ ਜਾਣਕਾਰੀ 

ਖੇਤਰਾਂ ਵਿੱਚ ਬਹੁਤ ਸਾਰੇ ਪਬਲਿਕ ਅਤੇ ਇੰਡਿਪੈਨਡੈਂਟ ਸਕੂਲ ਖਾਲੀ ਕਰਨ ਦੀ ਚੇਤਾਵਨੀ ਅਧੀਨ ਹਨ ਸਿੱਖਿਆ ਮੰਤਰਾਲਾ ਇਨ੍ਹਾਂ ਸਕੂਲ ਡਿਸਟ੍ਰਿਕਟਾਂ ਨਾਲ ਮਿਲ ਕੇ ਵਿਦਿਆਰਥੀਆਂ ਦੀਆਂ ਐਮਰਜੈਂਸੀ ਯੋਜਨਾਵਾਂ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਗੁਆਂਢੀ ਜ਼ਿਲ੍ਹਿਆਂ, ਵਿਕਲਪਕ ਸਿੱਖਣ ਦੀਆਂ ਥਾਵਾਂ, ਜਾਂ ਪ੍ਰੋਵਿੰਸ਼ੀਅਲ ਨਲਾਈਨ ਸਕੂਲ ਰਾਹੀਂ ਨਲਾਈਨ ਸਿੱਖਿਆ ਸ਼ਾਮਲ ਹੈ 

ਕੈਂਪਿੰਗ ਅਤੇ ਆਊਟਡੋਰ ਮਨੋਰੰਜਨ 

ਜੰਗਲੀ ਅੱਗਾਂ ਕਾਰਨ ਕੁਝ ਕੈਂਪਗਰਾਊਂਡ ਅਤੇ ਪਾਰਕ ਬੰਦ ਹੋ ਸਕਦੇ ਹਨ। 

ਉਹ ਚੇਤਾਵਨੀਆਂ ਅਤੇ ਬੰਦ ਥਾਂਵਾਂ, ਜੋ ਮਨ ਪਰਚਾਵੇ ਲਈ ਕਿਸੇ ਥਾਂ ਜਾਂ ਟ੍ਰੇਲ 'ਤੇ ਜਾਣ ਦੀਆਂ ਤੁਹਾਡੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਲਈ ਰਿਕਰੀਏਸ਼ਨ ਸਾਈਟਾਂ ਅਤੇ ਟ੍ਰੇਲਜ਼ ਬੀ ਸੀ ਚੈੱਕ ਕਰੋ।  

ਸੂਬੇ ਦੇ ਕਈ ਖੇਤਰਾਂ ਵਿੱਚ ਅੱਗ ਬਾਲਣ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਸੀਮਾਵਾਂ ਲਾਗੂ ਹੋ ਸਕਦੀਆਂ  ਹਨ 

ਸਫ਼ਰ ਕਰਨ ਤੋਂ ਪਹਿਲਾਂ ਚੈੱਕ ਕਰੋ 


ਕਾਰੋਬਾਰਾਂ ਅਤੇ ਉਦਯੋਗਾਂ ਲਈ ਸਰੋਤ  

ਜੇ ਤੁਹਾਡਾ ਕਾਰੋਬਾਰ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਹੋਇਆ ਹੈ, ਤਾਂ ਤੁਹਾਡੇ ਲਈ ਸਰੋਤ ਉਪਲਬਧ ਹਨ।  

 

ਛੋਟੇ ਕਾਰੋਬਾਰਾਂ ਲਈ ਸਰੋਤ

ਛੋਟੇ ਕਾਰੋਬਾਰਾਂ ਲਈ ਜੰਗਲੀ ਅੱਗਾਂ ਦੇ ਸਰੋਤਾਂ ਦੀ ਇੱਕ ਸੂਚੀ ਸਮੌਲ ਬਿਜ਼ਨਸ ਬੀ ਸੀ (Small Business BC) ਵਿਖੇ ਉਪਲਬਧ ਹੈ। 

 

ਮਾਈਗਰੈਂਟ ਵਰਕਰਾਂ ਲਈ ਜਾਣਕਾਰੀ 

ਮਾਈਗਰੈਂਟ ਵਰਕਰਾਂ (ਪ੍ਰਵਾਸੀ ਕਾਮਿਆਂ) ਸਮੇਤ ਆਪਣੇ ਘਰਾਂ ਨੂੰ ਖਾਲੀ ਕਰਨ ਵਾਲੇ ਲੋਕ ਆਪਣੀਆਂ ਸਥਾਨਕ ਥੌਰਿਟੀਆਂ ਜਾਂ ਸਟ ਨੇਸ਼ਨ ਰਾਹੀਂ ਨਿਰਧਾਰਤ ਰਿਸੈਪਸ਼ਨ ਸੈਂਟਰਾਂ 'ਤੇ ਐਮਰਜੈਂਸੀ ਸੁਪੋਰਟ ਸਰਵਿਸਿਜ਼’ (ESS) (ਐਮਰਜੈਂਸੀ ਸਹਾਇਤਾ ਸੇਵਾਵਾਂ) ਤੱਕ ਪਹੁੰਚ ਕਰ ਸਕਦੇ ਹਨਭਾਸ਼ਾ ਦੀਆਂ ਰੁਕਾਵਟਾਂ ਜਾਂ ਰੁਜ਼ਗਾਰ ਦੀਆਂ ਸੀਮਾਵਾਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕਾਮਿਆਂ ਨੂੰ ਆਪਣੇ ਕੌਂਸਲੇਟ, ਮੋਜ਼ੈਕ ਵਰਗੀਆਂ  ਮਾਈਗਰੈਂਟ ਵਰਕਰ ਸਹਾਇਤਾ ਸੰਸਥਾਵਾਂ ਜਾਂ ਉਨ੍ਹਾਂ ਦੇ ਰੁਜ਼ਗਾਰ ਦੇਣ ਵਾਲਿਆਂ ਤੋਂ ਸਹਾਇਤਾ ਲੈਣ ਲਈ ਉਤਸ਼ਾਹਤ ਕੀਤਾ ਜਾਂਦਾ ਹੈਜੰਗਲੀ ਅੱਗਾਂ ਸੰਬੰਧਤ ਸਹਾਇਤਾ ਜਾਣਕਾਰੀ ਫ੍ਰੈਂਚ, ਟ੍ਰੇਡਿਸ਼ਨਲ ਚਾਈਨੀਜ਼, ਸਿੰਪਲਿਫਾਇਡ ਚਾਈਨੀਜ਼ ਅਤੇ ਪੰਜਾਬੀ ਵਿੱਚ ਉਪਲਬਧ ਹੈ 

 

ਬਾਲ ਸੰਭਾਲ ਪ੍ਰਦਾਨਕਾਂ ਲਈ ਸਰੋਤ  

ਉਹ ਚਾਈਲਡ ਕੇਅਰ ਪ੍ਰੋਵਾਈਡਰ (ਬਾਲ ਸੰਭਾਲ ਪ੍ਰਦਾਨਕ) ਜੋ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਹੋਏ ਹਨ, ਉਹ ਚਾਈਲਡਕੇਅਰ ਬੀ ਸੀ ਮੇਨਟੇਨੈਂਸ ਫੰਡ ਰਾਹੀਂ ਸਹਾਇਤਾ ਲਈ ਯੋਗ ਹੋ ਸਕਦੇ ਹਨ 


ਆਫ਼ਤਾਂ ਤੋਂ ਰਿਕਵਰੀ ਲਈ ਸਰੋਤ 

ਕਿਸੇ ਅਮੇਰਜੈਂਸੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਵਾਪਸ ਸ਼ੁਰੂ ਕਰਨ ਵਿੱਚ ਮਦਦ ਲਈ ਰਿਕਵਰੀ ਦੇ ਕਦਮਾਂ ਦੀ ਪਾਲਣਾ ਕਰੋ। 


ਜੰਗਲੀ ਅੱਗਾਂ ਲਈ ਤਿਆਰ ਰਹੋ 

ਹੁਣ ਜੰਗਲੀ ਅੱਗਾਂ ਲਈ ਤਿਆਰ ਹੋਣ ਦਾ ਸਮਾਂ ਹੈ। PreparedBC ‘ਤੇ ਗਾਈਡ ਅਤੇ ਸਰੋਤ ਲੱਭੋ  

ਜੰਗਲ ਦੀ ਅੱਗ ਲਈ ਤਿਆਰੀ ਕਰਨ ਲਈ: 


ਮੌਜੂਦਾ ਐਮਰਜੈਂਸੀ ਜਾਣਕਾਰੀ  

ਘਰ ਛੱਡਣ ਬਾਰੇ ਜਾਣਕਾਰੀ  

ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ਾਂ ਦੌਰਾਨ ਹਮੇਸ਼ਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋ। ਅੱਪਡੇਟ, ਘਰਾਂ ਨੂੰ ਖਾਲੀ ਕਰਨ ਦੇ ਆਦੇਸ਼ਾਂ ਅਤੇ ਚੇਤਾਵਨੀਆਂ ਲਈ ਆਪਣੀ ਸਥਾਨਕ ਸਰਕਾਰ ਜਾਂ ਫਰਸਟ ਨੇਸ਼ਨ 'ਤੇ ਜਾਓ।  

ਐਮਰਜੈਂਸੀ ਇਨਫੋ ਬੀ ਸੀ (EmergencyInfoBC) 'ਤੇ  ਅਤੇ X (ਟਵਿੱਟਰ) 'ਤੇ @EmergencyInfoBC ਤੇ  ਤਸਦੀਕ ਕੀਤੀ ਘਰਾਂ ਨੂੰ ਖਾਲੀ ਕਰਨ ਦੀ ਐਮਰਜੈਂਸੀ ਜਾਣਕਾਰੀ ਲੱਭੋ। 

ਜੰਗਲੀ ਅੱਗਾਂ ਦੀਆਂ ਪਰਿਸਥਿਤੀਆਂ  

ਬੀ ਸੀ ਵਾਈਲਡਫਾਇਰ ਸਰਵਿਸ (BC Wildfire Service) ਅਤੇ X (ਟਵਿੱਟਰ) 'ਤੇ @BCGovFireInfo ਤੋਂ ਜੰਗਲੀ ਅੱਗਾਂ ਦੀਆਂ ਤਾਜ਼ਾ ਪਰਿਸਥਿਤੀਆਂ ਬਾਰੇ ਜਾਣਕਾਰੀ ਲਓ। 

ਸਫ਼ਰ ਅਤੇ ਸੜਕਾਂ ਉੱਤੇ ਪ੍ਰਭਾਵ 

ਜੰਗਲੀ ਅੱਗਾਂ ਨਾਲ ਹਾਈਵੇਅ ਅਤੇ ਸੜਕਾਂ ਪ੍ਰਭਾਵਿਤ ਹੋ ਸਕਦੀਆਂ ਹਨ। 


ਤੁਸੀਂ ਕਿਵੇਂ ਮਦਦ ਕਰ ਸਕਦੇ ਹੋ  

ਤੁਸੀਂ ਬੀ.ਸੀ. ਭਰ ਦੀਆਂ ਕਮਿਊਨਿਟੀਆਂ ਵਿੱਚ ਰਿਕਵਰੀ  ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰ ਸਕਦੇ ਹੋ।

ਵਿੱਤੀ ਦਾਨ ਦਿਓ 

ਲੋਕਾਂ ਦੀ ਸਹਾਇਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਸੇ ਭਰੋਸੇਮੰਦ ਸੰਸਥਾ ਨੂੰ ਵਿੱਤੀ ਦਾਨ ਦੇਣਾ ਹੈ ਜਿਵੇਂ ਕਿ: 

 

ਧਿਆਨ ਨਾਲ ਦਾਨ ਕਿਵੇਂ ਦੇਣਾ ਹੈ

ਅਜੇਹਾ ਕਰੋ: 

  • ਚੰਗੀ ਤਰ੍ਹਾਂ ਸਥਾਪਤ ਚੈਰਿਟੀਆਂ ਨੂੰ ਦਾਨ ਦਿਓ 
  • ਚੈੱਕ ਕਿਸੇ ਸੰਸਥਾ ਨੂੰ ਲਿਖੋ, ਨਾ ਕਿ ਕਿਸੇ ਵਿਅਕਤੀ ਨੂੰ 
  • ਚੈਰਿਟੀ ਬਾਰੇ ਪਛਾਣ ਜਾਂ ਪ੍ਰਿੰਟ ਕੀਤੀ ਜਾਣਕਾਰੀ ਵਾਸਤੇ ਕੈਨਵਸਰਾਂ ਨੂੰ ਪੁੱਛੋ 
  • ਉੱਚ-ਦਬਾਅ ਵਾਲੀਆਂ ਤਰਕੀਬਾਂ ਤੋਂ ਸਾਵਧਾਨ ਰਹੋ 
  • ਚੈਰਿਟੀ ਬਾਰੇ ਪੜਚੋਲ ਕਰਨ ਲਈ ਸਮਾਂ ਕੱਢੋ 

ਅਜੇਹਾ ਨਾ ਕਰੋ: 

  • ਘਰ-ਘਰ ਆਕੇ ਜਾਂ ਫ਼ੋਨ ਰਾਹੀਂ ਦਾਨ ਮੰਗਣ ਵਾਲੀਆਂ ਮੁਹਿੰਮਾਂ ਨੂੰ ਦਾਨ ਨਾ ਦਿਓ 
  • ਨਕਦ ਨਾ ਦਿਓ ਜਾਂ ਤਾਰ ਟ੍ਰਾਂਸਫਰ ਸੇਵਾਵਾਂ ਦੀ ਵਰਤੋਂ ਨਾ ਕਰੋ 
  • ਕੱਪੜਿਆਂ ਵਰਗੀਆਂ ਵਰਤੀਆਂ ਗਈਆਂ ਚੀਜ਼ਾਂ ਦਾਨ ਨਾ ਕਰੋ। ਇਹ ਪਹਿਲਾਂ ਹੀ ਸੰਘਰਸ਼ ਕਰ ਰਹੀਆਂ ਕਮਿਊਨਿਟੀਆਂ ਲਈ ਵਿੱਤੀ ਅਤੇ ਯੋਜਨਾਬੰਦੀ ਚੁਣੌਤੀ ਹੋ ਸਕਦੀ ਹੈ। 

ਜੇ ਕਿਸੇ ਚੈਰੀਟੇਬਲ ਸੰਸਥਾ ਬਾਰੇ ਤੁਹਾਡੇ ਕੋਈ ਸ਼ੰਕੇ ਹਨ, ਤਾਂ ਕੈਨੇਡਾ ਰੈਵੇਨਿਊ ਏਜੰਸੀ ਨੂੰ 1-877-442-2899 ਤੇ ਕਾਲ ਕਰੋ। 

ਵੌਲੰਟੀਅਰ 

ਵੌਲੰਟੀਅਰਿੰਗ ਬਾਰੇ ਜਾਣਨ ਲਈ ਆਪਣੀ ਸਥਾਨਕ ਸਰਕਾਰ, ਫਰਸਟ ਨੇਸ਼ਨ ਜਾਂ ਕਮਿਊਨਿਟੀ ਸੰਸਥਾ ਨਾਲ ਚੈੱਕ ਕਰੋ। ਮੌਜੂਦਾ ਸਥਿਤੀ ਕਾਰਨ ਉਨ੍ਹਾਂ ਦੀ ਪ੍ਰਤੀਕਿਰਿਆ ਵਿੱਚ ਦੇਰੀ ਹੋ ਸਕਦੀ ਹੈ। 


ਮੇਰੇ ਕੁਝ ਸਵਾਲ ਹਨ 

ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਮਦਦ ਵਾਸਤੇ ਸਰਵਿਸ ਬੀ ਸੀ ਏਜੰਟ ਨਾਲ ਗੱਲ ਕਰੋ 

ਟੈਕਸਟ ਕਰੋ: 1-604-660-2421

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7:30 ਵਜੇ ਤੋਂ ਸ਼ਾਮ 5:00 (PDT) ਵਜੇ ਤੱਕ 

ਆਮ ਮੈਸੇਜ ਅਤੇ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ 

ਕਾਲ ਕਰੋ: 1-800-663-7867 

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ ਤੱਕ  

ਹੋਰ ਭਾਸ਼ਾਵਾਂ ਵਿੱਚ ਮਦਦ 

140 ਤੋਂ ਵੱਧ ਭਾਸ਼ਾਵਾਂ ਵਿੱਚ ਮਦਦ ਉਪਲਬਧ ਹੈ, ਜਿਸ ਵਿੱਚ ਸ਼ਾਮਲ ਹਨ: 

  • 國粵語
  • ਪੰਜਾਬੀ
  • فارسی
  • Français
  • Español

ਕਾਲ ਕਰੋ: 1-800-663-7867 

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ ਤੱਕ