ਕੋਵਿਡ-19 ਅਤੇ ਇਨਫਲੂਐਂਜ਼ਾ ਦੇ ਟੀਕੇ ਤੁਹਾਨੂੰ ਵਾਇਰਲ ਸਾਹ ਦੀ ਬਿਮਾਰੀਆਂ ਦੇ ਮੌਸਮ ਦੌਰਾਨ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਾਲ 2026 ਦੀ ਪਤਝੜ ਵਿੱਚ ਉਪਲਬਧ ਹੋਣਗੇ। ਜੇ ਤੁਹਾਡੇ ਲਈ ਟੀਕਾਕਰਣ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਤਾਂ ਜਦੋਂ ਤੁਹਾਡੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਆਵੇਗਾ, ਤੁਹਾਨੂੰ ‘ਗੈਟ ਵੈਕਸੀਨੇਟਿਡ’ ਸਿਸਟਮ ਰਾਹੀਂ ਇੱਕ ਸੂਚਨਾ ਮਿਲੇਗੀ।
English | 繁體中文 | 简体中文 | Français | ਪੰਜਾਬੀ | Tagalog
ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ।
ਤੁਸੀਂ ਸੂਬੇ ਭਰ ਵਿੱਚ ਉਪਲਬਧ ਫਾਰਮੇਸੀਆਂ, ਪਬਲਿਕ ਹੈਲਥ ਕਲੀਨਿਕਾਂ ਅਤੇ ਕੁਝ ਪ੍ਰਾਇਮਰੀ ਕੇਅਰ ਪ੍ਰਦਾਨਕਾਂ ਦੇ ਦਫ਼ਤਰਾਂ ਵਿੱਚ ਟੀਕਾਕਰਣ ਕਰਵਾ ਸਕਦੇ ਹੋ।
ਜੇ ਤੁਸੀਂ ‘ਗੈਟ ਵੈਕਸੀਨੇਟਿਡ’ ਸਿਸਟਮ ਵਿੱਚ ਰਜਿਸਟਰ ਹੋ, ਅਤੇ ਜੇ ਤੁਹਾਡੇ ਲਈ ਕੋਵਿਡ-19 ਜਾਂ ਇਨਫਲੂਐਂਜ਼ਾ ਦਾ ਟੀਕਾ ਲਗਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਤਾਂ ਜਦੋਂ ਤੁਹਾਡੇ ਟੀਕਾਕਰਣ ਲਈ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਆਵੇਗਾ, ਤੁਹਾਨੂੰ ਇੱਕ ਸੂਚਨਾ ਮਿਲੇਗੀ। ਜੇ ਤੁਸੀਂ ਪਹਿਲੀ ਵਾਰ ਆਨਲਾਈਨ ਅਪੌਇੰਟਮੈਂਟ ਬੁੱਕ ਕਰ ਰਹੇ ਹੋ, ਤਾਂ ਤੁਸੀਂ ਭਵਿੱਖ ਵਿੱਚ ਸੂਚਨਾਵਾਂ ਹਾਸਲ ਕਰਨ ਲਈ ਸਿਸਟਮ ਵਿੱਚ ਆਪਣੀ ਸੰਪਰਕ ਜਾਣਕਾਰੀ ਦਰਜ ਕਰ ਸਕਦੇ ਹੋ।
ਆਪਣੀ ਅਪੌਇੰਟਮੈਂਟ ਆਨਲਾਈਨ ਬੁੱਕ ਕਰਨ ਦੇ ਇਲਾਵਾ, ਤੁਸੀਂ 1-833-838-2323 'ਤੇ ਕਾਲ ਸੈਂਟਰ ਨੂੰ ਫ਼ੋਨ ਕਰ ਸਕਦੇ ਹੋ ਜਾਂ ਆਪਣੀ ਸਥਾਨਕ ਫਾਰਮੇਸੀ ਨਾਲ ਇਹ ਜਾਣਨ ਲਈ ਸੰਪਰਕ ਕਰ ਸਕਦੇ ਹੋ ਕਿ ਕੀ ਉੱਥੇ ਟੀਕਾਕਰਣ ਵਾਸਤੇ ਵਾਕ-ਇਨ ਅਪੌਇੰਟਮੈਂਟ ਦੀ ਸਹੂਲਤ ਉਪਲਬਧ ਹੈ ਜਾਂ ਨਹੀਂ।
ਪਤਝੜ ਅਤੇ ਸਰਦੀਆਂ ਵਿੱਚ, ਜਦੋਂ ਮੌਸਮ ਠੰਢਾ ਹੋ ਜਾਂਦਾ ਹੈ ਅਤੇ ਲੋਕ ਘਰਾਂ ਵਿੱਚ ਵਧੇਰੇ ਸਮਾਂ ਬਿਤਾਉਂਦੇ ਹਨ, ਸਾਡੇ ਭਾਈਚਾਰੇ ਵਿੱਚ ਵਾਇਰਲ ਸਾਹ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ। ਸਾਹ ਦੇ ਵਾਇਰਸ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ। ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਟੀਕਾਕਰਣ ਕਰਵਾਉਣਾ ਸਭ ਤੋਂ ਵਧੀਆ ਤਰੀਕਾ ਹੈ। ਇਨਫਲੂਐਂਜ਼ਾ (ਫਲੂ), ਕੋਵਿਡ-19 ਅਤੇ ਨਿਊਮੋਨੀਆ ਵਰਗੀਆਂ ਵਾਇਰਲ ਸਾਹ ਦੀਆਂ ਬਿਮਾਰੀਆਂ ਬਾਰੇ ਹੋਰ ਜਾਣੋ:
ਤੁਸੀਂ ਬੀ.ਸੀ. ਵਿੱਚ ਕੋਵਿਡ-19 ਜਾਂ ਇਨਫਲੂਐਂਜ਼ਾ ਦਾ ਟੀਕਾਕਰਣ ਨਹੀਂ ਕਰਵਾਇਆ ਹੈ
ਭਵਿੱਖ ਵਿੱਚ ਸੂਚਨਾਵਾਂ ਪ੍ਰਾਪਤ ਕਰਨ ਲਈ ਅਤੇ ਤੁਹਾਡੀ ਅਪੌਇੰਟਮੈਂਟ ਬੁੱਕ ਕਰਨ ਲਈ ਆਪਣੀ ਸੰਪਰਕ ਜਾਣਕਾਰੀ ਸ਼ਾਮਲ ਕਰਨ ਲਈ ਤੁਹਾਨੂੰ ਪਰਸਨਲ ਹੈਲਥ ਨੰਬਰ (PHN) ਦੀ ਲੋੜ ਹੋਵੇਗੀ। ਬੀ.ਸੀ. ਦਾ ਹਰ ਨਿਵਾਸੀ ਜੋ ਮੈਡੀਕਲ ਸਰਵਿਸਿਜ਼ ਪਲਾਨ (MSP) ਵਿੱਚ ਦਰਜ ਹੈ, ਉਹਨਾਂ ਨੂੰ ਸਿਹਤ ਸੇਵਾਵਾਂ ਲਈ ਇੱਕ PHN ਦਿੱਤਾ ਜਾਂਦਾ ਹੈ। ਆਪਣਾ PHN ਆਪਣੇ ਡ੍ਰਾਈਵਿੰਗ ਲਾਇਸੈਂਸ ਦੇ ਪਿੱਛੇ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰਕਾਰਡ ‘ਤੇ ਵੇਖੋ।
ਜੇ ਤੁਹਾਡੇ ਕੋਲ PHN ਨਹੀਂ ਹੈ, ਤਾਂ ਹੈਲਥ ਇਨਸ਼ੋਰੈਂਸ ਦਫ਼ਤਰ ਨੂੰ ਕਾਲ ਕਰੋ: (ਵੈਨਕੂਵਰ ਵਿੱਚ) 604-683-7151 ਬੀ.ਸੀ. ਦੀਆਂ ਹੋਰ ਥਾਵਾਂ ਤੋਂ (ਟੋਲ-ਫ੍ਰੀ): 1-800-663-7100।
ਤੁਹਾਨੂੰ ਨਿੱਜੀ ਸਿਹਤ ਸਬੰਧੀ ਜਾਣਕਾਰੀ ਅਤੇ ਮਦਦ ਦੀ ਲੋੜ ਹੈ
ਜੇ ਤੁਹਾਡੇ ਕੋਲ ਬੀ.ਸੀ. ਵਿੱਚ ਟੀਕਾਕਰਣ ਬਾਰੇ ਅਜੇ ਵੀ ਕੋਈ ਸਵਾਲ ਹਨ, ਤਾਂ ਆਪਣੇ ਡਾਕਟਰ ਜਾਂ ਸਿਹਤ ਸੇਵਾ ਪ੍ਰਦਾਨਕ ਨਾਲ ਸਲਾਹ ਕਰੋ।
ਜੇ ਤੁਹਾਡੇ ਕੋਲ ਫੈਮਿਲੀ ਡਾਕਟਰ ਨਹੀਂ ਹੈ, ਤਾਂ 811‘ਤੇ ਕਾਲ ਕਰੋ।
ਤੁਹਾਨੂੰ ਆਪਣੀ ਐਪੌਇੰਟਮੈਂਟ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ
ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਤੋਂ ਸ਼ਾਮ 6 ਵਜੇ ਤੱਕ। ਸਟੈਟ ਛੁੱਟੀਆਂ ‘ਤੇ ਬੰਦ | ਅਨੁਵਾਦਕ ਉਪਲਬਧ ਹਨ
ਤੁਸੀਂ ਬੀ.ਸੀ. ਦੇ ਨਿਵਾਸੀ ਨਹੀਂ ਹੋ
ਕਮਿਊਨਿਟੀ ਫਾਰਮੇਸਿਸਟ ਸਿਰਫ਼ ਉਨ੍ਹਾਂ ਬੀ.ਸੀ. ਨਿਵਾਸੀਆਂ ਨੂੰ ਹੀ ਟੀਕਾ ਲਗਾ ਸਕਦੇ ਹਨ ਜਿਨ੍ਹਾਂ ਕੋਲ ਪਰਸਨਲ ਹੈਲਥ ਨੰਬਰ ਹੈ। ਜੋ ਲੋਕ ਬੀ.ਸੀ. ਦੇ ਰਹਿਣ ਵਾਲੇ ਨਹੀਂ ਹਨ, ਉਹ ਆਪਣੇ ਸਥਾਨਕ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰ ਸਕਦੇ ਹਨ ਜਾਂ ਸੂਬਾਈ ਵੈਕਸੀਨ ਲਾਈਨ 1-833-838-2323 (ਟੋਲ-ਫ਼੍ਰੀ) 'ਤੇ ਕਾਲ ਕਰਕੇ ਵੈਕਸੀਨ ਦੀ ਅਪੌਇੰਟਮੈਂਟ ਬਾਰੇ ਪੁੱਛ ਸਕਦੇ ਹਨ।
ਜੇ ਤੁਹਾਡੇ ਕੋਵਿਡ-19 ਜਾਂ ਇਨਫਲੂਐਂਜ਼ਾ (ਫਲੂ) ਟੀਕਾਕਰਣ ਵਿਕਲਪਾਂ ਬਾਰੇ ਸਵਾਲ ਹਨ ਅਤੇ ਅਪੌਇੰਟਮੈਂਟ ਬੁੱਕ ਕਰਨ ਵਿੱਚ ਮਦਦ ਚਾਹੀਦੀ ਹੈ, ਤਾਂ ਕਾਲ ਸੈਂਟਰ ਨੂੰ ਫੋਨ ਕਰੋ। ਜੇ ਤੁਹਾਨੂੰ ਇਹ ਪਤਾ ਨਹੀਂ ਕਿ ਵੈਕਸੀਨ ਕਦੋਂ ਲੈਣੀ ਚਾਹੀਦੀ ਹੈ, ਤਾਂ ਆਪਣੇ ਸਿਹਤ ਸੇਵਾ ਪ੍ਰਦਾਨਕ ਨਾਲ ਗੱਲ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਤੋਂ ਸ਼ਾਮ 6 ਵਜੇ ਤੱਕ। ਸਟੈਟ ਛੁੱਟੀਆਂ ‘ਤੇ ਬੰਦ | ਮੁਫ਼ਤ ਬਹੁ-ਭਾਸ਼ਾਈ ਸਹਾਇਤਾ ਉਪਲਬਧ ਹੈ
ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261