ਕੋਵਿਡ-19 ਲਈ ਟੀਕਾਕਰਣ

Publication date: August 13, 2026

ਕੋਵਿਡ-19 ਦੇ ਟੀਕੇ ਤੁਹਾਨੂੰ ਵਾਇਰਲ ਸਾਹ ਦੀ ਬਿਮਾਰੀਆਂ ਦੇ ਮੌਸਮ ਦੌਰਾਨ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਾਲ 2026 ਦੀ ਪਤਝੜ ਵਿੱਚ ਉਪਲਬਧ ਹੋਣਗੇ। ਜੇ ਤੁਹਾਡੇ ਲਈ ਕੋਵਿਡ-19 ਦਾ ਟੀਕਾ ਲਗਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਤਾਂ ਜਦੋਂ ਤੁਹਾਡੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਆਵੇਗਾ, ਤੁਹਾਨੂੰ ‘ਗੈਟ ਵੈਕਸੀਨੇਟਿਡ’  ਸਿਸਟਮ ਰਾਹੀਂ ਇੱਕ ਸੂਚਨਾ ਮਿਲੇਗੀ।

English | 繁體中文 | 简体中文 | Français | ਪੰਜਾਬੀ | Tagalog

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ

ਕੋਵਿਡ-19 ਟੀਕਾਕਰਣ ਸੰਬੰਧੀ ਤਾਜ਼ਾ ਜਾਣਕਾਰੀ ਹਾਸਲ ਕਰੋ

ਕੋਵਿਡ-19 ਦੇ ਟੀਕੇ ਸਾਲ 2026 ਦੀ ਪਤਝੜ ਵਿੱਚ ਉਪਲਬਧ ਹੋਣਗੇ। ਜੇ ਤੁਹਾਡੇ ਲਈ ਕੋਵਿਡ-19 ਦਾ ਟੀਕਾ ਲਗਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਤਾਂ ਜਦੋਂ ਤੁਹਾਡੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਆਵੇਗਾ, ਤੁਹਾਨੂੰ ਇੱਕ ਸੂਚਨਾ ਮਿਲੇਗੀ।

ਕੋਵਿਡ-19 ਦੇ ਟੀਕੇ ਬਾਰੇ ਹੋਰ ਵੇਰਵੇ, ਜਿਸ ਵਿੱਚ ਯੋਗਤਾ ਅਤੇ ਟੀਕਾਕਰਣ ਸਥਾਨਾਂ ਸੰਬੰਧੀ ਜਾਣਕਾਰੀ ਸ਼ਾਮਲ ਹੈ, ਇਸ ਪਤਝੜ ਦੇ ਅੰਤ ਵਿੱਚ ਉਪਲਬਧ ਹੋਵੇਗੀ।

ਜੇ ਤੁਸੀਂ ਬੀ.ਸੀ. ਵਿੱਚ ਕੋਵਿਡ-19 ਟੀਕਾਕਰਣ ਨਹੀਂ ਕਰਵਾਇਆ ਹੈ 

ਅਪੌਇੰਟਮੈਂਟ ਬੁੱਕ ਕਰਨ ਸੰਬੰਧੀ ਸੂਚਨਾ ਲੈਣ ਲਈ ਅਤੇ ਆਪਣੇ ਕੋਵਿਡ-19 ਅਤੇ ਇਨਫਲੂਐਂਜ਼ਾ (ਫਲੂ) ਟੀਕਾਕਰਣਾਂ ਨਾਲ ਅੱਪ-ਟੂ-ਡੇਟ ਰਹਿਣ ਲਈ ‘ਗੈਟ ਵੈਕਸਿਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ। ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਰਜਿਸਟਰ ਕਰ ਸਕਦੇ ਹੋ, ਜਿਵੇਂ ਕਿ ਮਾਪੇ, ਦਾਦਾ-ਦਾਦੀ/ਨਾਨਾ-ਨਾਨੀ ਜਾਂ ਬੱਚਾ।

ਆਨਲਾਈਨ ਰਜਿਸਟਰ ਕਰੋ

ਔਨਲਾਈਨ ਰਜਿਸਟਰ ਕਰੋ   ਇਸ ਵਿੱਚ ਸਿਰਫ਼ ਦੋ ਮਿੰਟ ਲੱਗਦੇ ਹਨ।

ਆਨਲਾਈਨ ਰਜਿਸਟਰ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ ਹੇਠਾਂ ਦਿੱਤੇ ਵੇਰਵੇ ਦੇਣ ਦੀ ਲੋੜ ਹੁੰਦੀ ਹੈ:

  • ਨਾਮ ਅਤੇ ਉਪਨਾਮ  
  • ਜਨਮ ਦੀ ਤਾਰੀਖ 
  • ਪੋਸਟਲ ਕੋਡ
  • ਪਰਸਨਲ ਹੈਲਥ ਨੰਬਰ (PHN)
  • ਇੱਕ ਈਮੇਲ ਪਤਾ ਜਿਸ ਦੀ ਬਕਾਇਦਾ ਜਾਂਚ ਕੀਤੀ ਜਾਂਦੀ ਹੈ ਜਾਂ ਇੱਕ ਫ਼ੋਨ ਨੰਬਰ ਜਿਸ ‘ਤੇ ਟੈਕਸਟ ਮੈਸੇਜ ਭੇਜੇ ਜਾ ਸਕਦੇ ਹਨ

ਮੈਡੀਕਲ ਸਰਵਿਸਿਜ਼ ਪਲੈਨ (MSP) ਨਾਲ ਰਜਿਸਟਰਡ ਹਰੇਕ ਬੀ.ਸੀ. ਨਿਵਾਸੀ ਨੂੰ ਸਿਹਤ ਸੰਭਾਲ ਸੇਵਾਵਾਂ ਲਈ ਇੱਕ PHN ਦਿੱਤਾ ਜਾਂਦਾ ਹੈ। ਆਪਣੇ ਬੀ.ਸੀ. ਦੇ ਡਰਾਈਵਰਜ਼ ਲਾਇਸੈਂਸ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰ ਕਾਰਡ ਦੇ ਪਿਛਲੇ ਪਾਸੇ ਆਪਣਾ PHN ਲੱਭੋ। 

ਜੇ ਤੁਹਾਡੇ ਕੋਲ PHN ਨਹੀਂ ਹੈ, ਤਾਂ MSP ਦੇ ਦਫਤਰ ਕਾਲ ਕਰੋ: 604-683-7151 (ਵੈਨਕੂਵਰ ਵਿੱਚ) ਜਾਂ 1-800-663-7100 (ਬੀ.ਸੀ. ਵਿੱਚ ਹੋਰ ਕਿਸੇ ਵੀ ਜਗ੍ਹਾ ਟੋਲ-ਫ਼੍ਰੀ)

ਫੋਨ ਰਾਹੀਂ ਰਜਿਸਟਰ ਕਰੋ

ਕਾਲ ਕਰੋ: 1-833-838-2323 |  ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ। ਸਟੈਟ ਛੁੱਟੀਆਂ ‘ਤੇ ਬੰਦ | ਅਨੁਵਾਦਕ ਉਪਲਬਧ ਹਨ

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261

ਵੈਕਸੀਨ ਲਈ ਆਪਣੇ ਵਿਕਲਪਾਂ ਨੂੰ ਸਮਝੋ  ​

 

ਬੀ.ਸੀ. ਵਿੱਚ ਉਪਲਬਧ ਵੈਕਸੀਨ

ਹੈਲਥ ਕੈਨੇਡਾ ਕੋਲ ਇੱਕ ਵਿਸਤ੍ਰਿਤ ਮਨਜ਼ੂਰੀ ਪ੍ਰਕਿਰਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਨਜ਼ੂਰਸ਼ੁਦਾ ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ।

ਕੈਨੇਡਾ ਵਿੱਚ ਮਨਜ਼ੂਰਸ਼ੁਦਾ ਸਭ ਤੋਂ ਨਵੀਆਂ ਵੈਕਸੀਨ ਲੱਭੋ।

ਤੁਹਾਨੂੰ ਗੈਰ-mRNA ਵੈਕਸੀਨ ਚਾਹੀਦੀ ਹੈ 

ਬੀ.ਸੀ. ਵਿੱਚ 2026-27 ਦੇ ਵਾਇਰਲ ਸਾਹ ਦੀਆਂ ਬਿਮਾਰੀਆਂ ਦੇ ਮੌਸਮ ਦੌਰਾਨ ਕੁਝ ਕਮਿਊਨਿਟੀ ਫਾਰਮੇਸੀਆਂ ਵਿੱਚ ਗੈਰ-mRNA ਟੀਕਾ (Novavax Nuvaxovid) ਉਪਲਬਧ ਹੋਵੇਗਾ। ਇਸ ਪਤਝੜ ਵਿੱਚ ਟੀਕਾਕਰਣ ਪ੍ਰੋਗਰਾਮ ਸ਼ੁਰੂ ਹੋਣ 'ਤੇ ਹੋਰ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।
 

ਬੱਚਿਆਂ ਅਤੇ ਨੌਜਵਾਨਾਂ ਲਈ ਵੈਕਸੀਨ

ਗੰਭੀਰ ਬਿਮਾਰੀ ਹੋਣ ਦੇ ਵੱਧ ਖਤਰੇ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਕੋਵਿਡ-19 ਦੇ ਟੀਕਿਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਤੁਹਾਡਾ ਬੱਚਾ ਬਚਪਨ ਦੇ ਹੋਰ ਵੈਕਸੀਨ ਦੇ ਸਮੇਂ, ਕੋਵਿਡ-19 ਵੈਕਸੀਨ ਲੈ ਸਕਦਾ ਹੈ, ਜਿਸ ਵਿੱਚ ਇਨਫਲੂਐਂਜ਼ਾ (ਫਲੂ) ਵੈਕਸੀਨ ਵੀ ਸ਼ਾਮਲ ਹੈ। ਜੇ ਤੁਹਾਡੇ ਇੱਕ ਨਾਲੋਂ ਜ਼ਿਆਦਾ ਬੱਚੇ ਹਨ, ਤਾਂ ਉਹਨਾਂ ਸਾਰਿਆਂ ਨੂੰ ਆਪਣੀ ਵੱਖਰੀ ਅਪੌਇੰਟਮੈਂਟ ਦੀ ਲੋੜ ਹੈ। 

15 ਤੋਂ 30 ਮਿੰਟਾਂ ਲਈ ਆਪਣੇ ਬੱਚੇ ਨਾਲ ਅਪੌਇੰਟਮੈਂਟ 'ਤੇ ਰਹਿਣ ਦੀ ਯੋਜਨਾ ਬਣਾਓ। 

 

ਹੋਰ ਵਿਚਾਰ

ਜ਼ਿਆਦਾਤਰ ਲੋਕ ਜੋ ਯੋਗ ਹਨ, ਉਹ ਕੋਵਿਡ-19 ਦੇ ਵਿਰੁੱਧ ਸੁਰੱਖਿਅਤ ਢੰਗ ਨਾਲ ਟੀਕਾਕਰਣ  ਕਰਵਾ ਸਕਦੇ ਹਨ, ਹਾਲਾਂਕਿ ਵੈਕਸੀਨ ਦੇ ਕੁਝ ਹਿੱਸਿਆਂ ਤੋਂ ਗੰਭੀਰ ਐਲਰਜੀ ਵਾਲੇ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਨੂੰ ਵਿਕਲਪਾਂ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ। 

ਹੋਰ ਜਾਣਨ ਲਈ ਹੈਲਥਲਿੰਕ ਬੀ ਸੀ ਦੇ ਵੈਕਸੀਨ ਸੰਬੰਧੀ ਜਾਣਕਾਰੀ ਅਤੇ ਸੁਰੱਖਿਆ ਪੰਨੇ 'ਤੇ ਜਾਓ। 

ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੀ ਕਮਿਊਨਿਟੀ ਨੂੰ ਕੋਵਿਡ-19 ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ, ਇਸ ਬਾਰੇ ਹੈਲਥਲਿੰਕ ਬੀ ਸੀ ‘ਤੇ ਹੋਰ ਪੜ੍ਹੋ।

ਤੁਹਾਡੇ ਟੀਕਾਕਰਣ ਦਾ ਰਿਕਾਰਡ

ਤੁਸੀਂ ਆਪਣੇ ਟੀਕਾਕਰਣ ਰਿਕਾਰਡ ਤੱਕ ਹੈਲਥ ਗੇਟਵੇਅ ਰਾਹੀਂ ਆਨਲਾਈਨ ਪਹੁੰਚ ਕਰ ਸਕਦੇ ਹੋ।

​ਆਪਣੇ ਰਿਕਾਰਡ ਨੂੰ ਅੱਪਡੇਟ ਕਰੋ 

ਜੇ ਤੁਹਾਡੇ ਟੀਕਾਕਰਣ ਰਿਕਾਰਡ ‘ਹੈਲਥ ਗੇਟਵੇਅ’  (Health Gateway) 'ਤੇ ਨਹੀਂ ਹਨ, ਤਾਂ ਉਹਨਾਂ ਨੂੰ ਇਲੈਕਟ੍ਰਾਨਿਕ ‘ਪ੍ਰੋਵਿੰਸ਼ੀਅਲ ਇਮਊਨਾਈਜ਼ੇਸ਼ਨ ਰਜਿਸਟਰੀ’ ਵਿੱਚ ਦਾਖਲ ਕੀਤਾ ਜਾ ਸਕਦਾ ਹੈ।

ਵੈਕਸੀਨ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ  

ਹੈਲਥ ਕੈਨੇਡਾ ਦੀ ਇੱਕ ਸੰਪੂਰਨ ਮਨਜ਼ੂਰੀ ਪ੍ਰਕਿਰਿਆ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਵੱਲੋਂ ਪ੍ਰਾਪਤ ਕੀਤੀਆਂ ਜਾਂਦੀਆਂ ਸਾਰੀਆਂ ਵੈਕਸੀਨਾਂ ਸੁਰੱਖਿਅਤ ਹਨ ਅਤੇ ਅਸਰਦਾਰ ਹਨ।

  • ਵਰਤੋਂ ਲਈ ਮਨਜ਼ੂਰ ਕੀਤੇ ਜਾਣ ਤੋਂ ਪਹਿਲਾਂ ਵੈਕਸੀਨ ਦੀ ਵਿਆਪਕ ਜਾਂਚ ਕੀਤੀ ਜਾਂਦੀ ਹੈ 
  • ਹੈਲਥ ਕੈਨੇਡਾ, ਕੈਨੇਡਾ ਵਿੱਚ ਟੀਕੇ ਲਾਗੂ ਕੀਤੇ ਜਾਣ ਤੋਂ ਬਾਅਦ ਵੀ ਟੀਕਿਆਂ ਦੀ ਸੁਰੱਖਿਆ ਦੀ ਲਗਾਤਾਰ ਨਿਗਰਾਨੀ ਕਰਦਾ ਰਹਿੰਦਾ ਹੈ 
  • ਹੈਲਥ ਕੈਨੇਡਾ ਵੱਲੋਂ ਸਮੀਖਿਆ ਕੀਤੇ ਗਏ ਡਾਟਾ ਵਿੱਚ ਸੁਰੱਖਿਆ ਪ੍ਰਤੀ ਕੋਈ ਨਵੀਂ ਵੱਡੀ ਸ਼ੰਕਾ ਨਜ਼ਰ ਨਹੀਂ ਆਈ

ਕੋਵਿਡ-19 ਵੈਕਸੀਨ ਦੀ ਸੁਰੱਖਿਆ ਅਤੇ ਇਸ ਦੇ ਅਸਰਾਂ  ਬਾਰੇ ਹੈਲਥ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ। 

ਤੁਹਾਨੂੰ ਮਦਦ ਦੀ ਲੋੜ ਹੈ

 

ਤੁਹਾਡੇ ਕੋਲ ਪਰਸਨਲ ਹੈਲਥ ਨੰਬਰ (PHN) ਨਹੀਂ ਹੈ

‘ਮੈਡੀਕਲ ਸਰਵਿਸਿਜ਼ ਪਲਾਨ’ ਨਾਲ ਰਜਿਸਟਰ ਹੋਏ ਬੀ.ਸੀ. ਦੇ ਹਰੇਕ ਵਸਨੀਕ ਨੂੰ ਸਿਹਤ ਸੰਭਾਲ ਲਈ ਜੀਵਨ ਭਰ ਲਈ ਪਛਾਣ ਦਾ ਇੱਕ ਵਿਲੱਖਣ ਪ੍ਰਮਾਣ ਦਿੱਤਾ ਜਾਂਦਾ ਹੈ, ਜਿਸ ਨੂੰ ਪਰਸਨਲ ਹੈਲਥ ਨੰਬਰ (PHN) ਕਿਹਾ ਜਾਂਦਾ ਹੈ। ਤੁਹਾਡਾ PHN ਤੁਹਾਡੇ ਬੀ.ਸੀ. ਡਰਾਈਵਰਜ਼ ਲਾਇਸੈਂਸ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰਕਾਰਡ ਦੇ ਪਿਛਲੇ ਪਾਸੇ ਮਿਲ ਸਕਦਾ ਹੈ।

ਜੇ ਤੁਸੀਂ ਸਹੀ PHN ਦਿੱਤਾ ਹੈ ਪਰ ਲੌਗ-ਇਨ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਕਿਰਪਾ ਕਰਕੇ ਮਦਦ ਲਈ 1-833-838-2323 'ਤੇ ਕੌਲ ਸੈਂਟਰ ਨਾਲ ਸੰਪਰਕ ਕਰੋ।

ਜੇ ਤੁਹਾਡੇ ਕੋਲ PHN ਨਹੀਂ ਹੈ, ਤਾਂ ਹੈਲਥ ਇਨਸ਼ੋਰੈਂਸ ਬੀ.ਸੀ. ਨੂੰ ਫ਼ੋਨ ਕਰੋ: 604-683-7151 (ਵੈਨਕੂਵਰ ਵਿੱਚ) ਜਾਂ 1-800-663-7100 (ਬੀ.ਸੀ. ਦੇ ਹੋਰ ਖੇਤਰਾਂ ਵਿੱਚ ਟੋਲ-ਫ੍ਰੀ)।

 

ਤੁਸੀਂ ਬੀ.ਸੀ. ਦੇ ਵਸਨੀਕ ਨਹੀਂ ਹੋ 

ਕੋਵਿਡ-19 ਵੈਕਸੀਨ ਦੀਆਂ ਅਪੌਇੰਟਮੈਂਟਾਂ ਨੂੰ ਬੀ.ਸੀ. ਦੇ ਵਸਨੀਕਾਂ ਲਈ ਤਰਜੀਹ ਦਿੱਤੀ ਜਾਂਦੀ ਹੈ, ਖ਼ਾਸਕਰ ਗੰਭੀਰ ਬਿਮਾਰੀ ਦੇ ਵਧੇਰੇ ਜੋਖਮ ਵਾਲੇ ਲੋਕਾਂ ਲਈ।

ਕੈਨੇਡਾ ਦੇ ਹੋਰ ਸੂਬਿਆਂ ਅਤੇ ਟੈਰੀਟੋਰੀਆਂ ਦੇ ਵਸਨੀਕ, ਜੋ ਬੀ.ਸੀ. ਵਿੱਚ ਵੈਕਸੀਨ ਲਗਵਾਉਣਾ ਚਾਹੁੰਦੇ ਹਨ, ਉਹ  ਪ੍ਰੋਵਿੰਸ਼ੀਅਲ ਵੈਕਸੀਨ ਲਾਈਨ 1-833-838-2323 (ਟੋਲ ਫ੍ਰੀ) 'ਤੇ ਕਾਲ ਕਰਕੇ ਪੁੱਛ ਸਕਦੇ ਹਨ ਕਿ ਕਿਹੜੇ ਸਥਾਨਕ ਪਬਲਿਕ ਹੈਲਥ ਯੂਨਿਟ ਗੈਰ‑ਬੀ.ਸੀ. ਨਿਵਾਸੀਆਂ ਨੂੰ ਟੀਕਾਕਰਣ ਸੇਵਾਵਾਂ ਮੁਹੱਈਆ ਕਰਦੇ ਹਨ ਅਤੇ ਅਪੌਇੰਟਮੈਂਟ ਦੀ ਉਪਲਬਧਤਾ ਕੀ ਹੈ। 

 

ਤੁਸੀਂ ਬੀ.ਸੀ. ਵਿੱਚ ਕੋਵਿਡ-19 ਬਾਰੇ ਹੋਰ ਜਾਣਨਾ ਚਾਹੁੰਦੇ ਹੋ।

ਜੇ ਕੋਵਿਡ-19 ਟੀਕਾਕਰਣ ਦੇ ਆਪਣੇ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਦਾ ਸਮਾਂ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ। ਜੇ ਤੁਹਾਡੇ ਇਸ ਬਾਰੇ ਸਵਾਲ ਹਨ ਕਿ ਤੁਹਾਨੂੰ ਵੈਕਸੀਨ ਕਦੋਂ ਲੈਣੀ ਚਾਹੀਦੀ ਹੈ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।

1-833-838-2323 ‘ਤੇ ਕੌਲ ਕਰੋ

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ। ਸਟੈਟ ਛੁੱਟੀਆਂ ‘ਤੇ ਬੰਦ | ਮੁਫ਼ਤ ਬਹੁ-ਭਾਸ਼ਾਈ ਸਹਾਇਤਾ ਉਪਲਬਧ ਹੈ

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261