ਬੀ.ਸੀ. ਵਿੱਚ ਫਾਰਮੇਸੀ ਸੇਵਾਵਾਂ

ਫਾਰਮੇਸਿਸਟ ਤੁਹਾਡੀ ਹੈਲਥ ਕੇਅਰ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਜੋ ਬੀ.ਸੀ. ਭਰ ਵਿੱਚ 1,400 ਤੋਂ ਵੱਧ ਕਮਿਊਨਿਟੀ ਫਾਰਮੇਸੀਆਂ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ 

ਤੁਸੀਂ ਆਪਣੀਆਂ ਮਾਮੂਲੀ ਬਿਮਾਰੀਆਂ ਅਤੇ ਗਰਭਨਿਰੋਧਕ ਲੋੜਾਂ ਬਾਰੇ ਗੱਲ-ਬਾਤ ਕਰਨ ਲਈ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ ਜਾਂ ਕਿਸੇ ਉਪਲਬਧ ਫਾਰਮੇਸੀ ਵਿੱਚ ਵੌਕ-ਇਨ ਕਰ ਸਕਦੇ ਹੋ।

English | 繁體中文 | 简体中文 | Français | ਪੰਜਾਬੀ

ਆਖਰੀ ਵਾਰ ਅੱਪਡੇਟ ਕੀਤਾ ਗਿਆ: 24 ਨਵੰਬਰ, 2023 

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ :


ਫਾਰਮੇਸਿਸਟ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ

ਸਲਾਹ ਦੇਣ ਅਤੇ ਪ੍ਰਿਸਕ੍ਰਿਪਸ਼ਨ ਅਨੁਸਾਰ ਦਵਾਈਆਂ ਦੇਣ ਤੋਂ ਇਲਾਵਾ, ਫਾਰਮੇਸਿਸਟ ਇਹ ਕਰ ਸਕਦੇ ਹਨ:

ਫਾਰਮੇਸੀ ਵਿੱਚ ਕੀ ਲਿਆਉਣ ਦੀ ਲੋੜ ਹੈ 

ਫਾਰਮੇਸਿਸਟ ਲਾਇਸੰਸਸ਼ੁਦਾ ਸਿਹਤ ਸੰਭਾਲ ਪੇਸ਼ੇਵਰ ਹੁੰਦੇ ਹਨਉਹ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੀ ਤਰ੍ਹਾਂ ਗੁਪਤਤਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨਇਹਨਾਂ ਨਾਲ ਤੁਹਾਡੀ ਸਿਹਤ ਸੰਬੰਧੀ ਜਾਣਕਾਰੀ ਅਤੇ ਨਿੱਜੀ ਗੱਲਬਾਤ ਗੁਪਤ ਰਹਿੰਦੀ ਹੈ 


ਕਿਸੇ ਮਾਮੂਲੀ ਬਿਮਾਰੀ ਲਈ ਮਦਦ ਲਓ

ਫਾਰਮੇਸਿਸਟ UTIs, ਐਲਰਜੀਆਂ, ਪਿੰਕ ਆਈ (ਅੱਖ ਦੀ ਇਨਫੈਕਸ਼ਨ), ਚਮੜੀ ਦਾ ਰੈਸ਼ (ਡਰਮੱਟਾਇਟਸ) ਵਰਗੀਆਂ 21 ਮਾਮੂਲੀ ਬਿਮਾਰੀਆਂ ਦਾ ਮੁਲਾਂਕਣ ਅਤੇ ਇਲਾਜ ਕਰ ਸਕਦੇ ਹਨਬੀ.ਸੀ. ਦੇ ਨਿਵਾਸੀਆਂ ਲਈ ਇਹ ਸੇਵਾ ਮੁਫ਼ਤ ਹੈ, ਜਦੋਂ ਇਹ ਫਾਰਮੇਸੀ ਵਿੱਚ ਵਿਅਕਤੀਗਤ ਤੌਰਤੇ ਦਿੱਤੀ ਜਾਂਦੀ ਹੈ 

ਤੁਹਾਡੀ ਵਿਜ਼ਿਟ ਵਿੱਚ ਜੋ ਸ਼ਾਮਲ ਹੋ ਸਕਦੇ ਹਨ: 

 • ਪ੍ਰਿਸਕ੍ਰਿਪਸ਼ਨ  
 • ਆਪਣੀ ਸੰਭਾਲ ਆਪ ਕਰਨ ਲਈ ਸਲਾਹ 
 • ਕਿਸੇ ਹੋਰ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲਣ ਦੀ ਸਿਫਾਰਸ਼ 

ਮਾਮੂਲੀ ਬਿਮਾਰੀਆਂ ਲਈ ਸਵੈ-ਮੁਲਾਂਕਣ ਜਾਂਚ ਸੂਚੀ 

ਗੰਭੀਰ ਲੱਛਣਾਂ ਜਾਂ ਡਾਕਟਰੀ ਐਮਰਜੈਂਸੀ ਲਈ, ਤੁਰੰਤ ਡਾਕਟਰੀ ਸਹਾਇਤਾ ਲਓ ਜਾਂ 9-1-1 'ਤੇ ਕਾਲ ਕਰੋ। 

ਜੇਕਰ ਤੁਹਾਡੇ ਲੱਛਣ ਹੇਠਾਂ ਦਿੱਤੀਆਂ ਮਾਮੂਲੀ ਬਿਮਾਰੀਆਂ ਵਿੱਚੋਂ ਕਿਸੇ ਇੱਕ ਨਾਲ ਮੇਲ ਖਾਂਦੇ ਹਨ, ਤਾਂ ਤੁਸੀਂ ਮੁਲਾਂਕਣ ਲਈ ਅੱਪੌਇੰਟਮੈਂਟ ਬੁੱਕ ਕਰੋ ਜਾਂ ਫਾਰਮੇਸੀ ਵਿੱਚ ਜਾਓ। 

 • ਵ੍ਹਾਈਟਹੈਡਜ਼ ਅਤੇ/ਜਾਂ ਬਲੈਕਹੈਡਜ਼, ਜਾਂ
 • ਪੱਸ ਨਾਲ ਭਰੀਆਂ ਛੋਟੀਆਂ ਲਾਲ ਫਿੰਸੀਆਂ ਅਤੇ ਮੁਹਾਸੇ

ਹੈਲਥਲਿੰਕ ਬੀ ਸੀ (HealthLink BC) ‘ਤੇ ਮੁਹਾਸਿਆਂ ਬਾਰੇ ਹੋਰ ਪੜ੍ਹੋ।   

ਹੇਠ ਲਿਖਿਆਂ ਵਿੱਚੋਂ ਇੱਕ ਜਾਂ ਵਧੇਰੇ, ਜੋ ਕਿਸੇ ਇਨਫੈਕਸ਼ਨ ਜਿਵੇਂ ਕਿ ਜ਼ੁਕਾਮ ਜਾਂ ਫਲੂ ਨਾਲ ਸੰਬੰਧਿਤ ਨਹੀਂ ਹਨ:

 • ਬੰਦ ਜਾਂ ਵਗਦਾ ਨੱਕ (ਆਮ ਤੌਰ ‘ਤੇ ਸਾਫ ਅਤੇ ਪਾਣੀ ਵਰਗਾ)
 • ਛਿੱਕਾਂ
 • ਨੱਕ, ਅੱਖਾਂ, ਅਤੇ/ਜਾਂ ਗਲੇ ਵਿੱਚ ਖਾਰਸ਼

ਹੈਲਥਲਿੰਕ ਬੀ ਸੀ (HealthLink BC) ‘ਤੇ ਐਲਰਜੀਜ਼ (ਐਲਰਜਿਕ ਰ੍ਹਾਇਨਾਈਟਸ) ਬਾਰੇ ਹੋਰ ਪੜ੍ਹੋ।

 • ਮੂੰਹ, ਗੱਲਾਂ ਜਾਂ ਜੀਭ ਦੇ ਅੰਦਰਲੇ ਹਿੱਸੇ ‘ਤੇ ਛੋਟੇ, ਓਪਰੇ, ਦਰਦਨਾਕ ਅਤੇ ਬਾਰ-ਬਾਰ ਹੋਣ ਵਾਲੇ ਜ਼ਖਮ
 • ਜ਼ਖਮਾਂ ਦਾ ਆਲਾ-ਦੁਆਲਾ ਅਕਸਰ ਲਾਲ ਰੰਗ ਦਾ ਹੁੰਦਾ ਹੈ ਅਤੇ ਇਹਨਾਂ ਦਾ ਵਿਚਕਾਰਲਾ ਹਿੱਸਾ ਚਿੱਟੇ ਜਾਂ ਪੀਲੇ ਰੰਗ ਦਾ

ਹੈਲਥਲਿੰਕ ਬੀ ਸੀ (HealthLink BC) ‘ਤੇ ਕੈਂਕਰ ਸੋਰ ਬਾਰੇ ਹੋਰ ਪੜ੍ਹੋ। 

 • ਬੁੱਲ੍ਹਾਂ ਦੇ ਕੋਲ ਖੁਜਲੀ, ਝਰਨਾਹਟ, ਜਾਂ ਜਲਨ ਦੀ ਭਾਵਨਾ ਨਾਲ ਸ਼ੁਰੂ ਹੁੰਦਾ ਹੈ। ਜਲਦੀ ਹੀ, ਤਰਲ ਨਾਲ ਭਰੇ ਦਰਦਨਾਕ ਛਾਲਿਆਂ ਦਾ ਇੱਕ ਸਮੂਹ ਦਿਖਾਈ ਦਿੰਦਾ ਹੈ (ਆਮ ਤੌਰ 'ਤੇ 24 ਘੰਟਿਆਂ ਦੇ ਅੰਦਰ), ਜੋ ਲਾਲੀ ਨਾਲ ਘਿਰਿਆ ਹੁੰਦਾ ਹੈ। ਇਹ ਛਾਲੇ ਫਿਰ ਫੱਟ ਜਾਂਦੇ ਹਨ, ਪੱਕ ਜਾਂਦੇ ਹਨ, ਅਤੇ ਆਮ ਤੌਰ ‘ਤੇ 7-10 ਦਿਨਾਂ ਦੇ ਵਿੱਚ ਠੀਕ ਹੋ ਜਾਂਦੇ ਹਨ

ਹੈਲਥਲਿੰਕ ਬੀ ਸੀ (HealthLink BC) ‘ਤੇ ਕੋਲਡ ਸੋਰਜ਼ ਬਾਰੇ ਹੋਰ ਪੜ੍ਹੋ। 

 

ਫੰਗਲ ਇਨਫੈਕਸ਼ਨ

 • ਜੌਕ ਇੱਚ: ਵੱਡੇ, ਗੋਲ, ਲਾਲ ਚਮੜੀ ਦੇ ਹਿੱਸੇ, ਜੋ ਕਿਨਾਰਿਆਂ ਤੋਂ ਠੋਸ ਤੌਰ ‘ਤੇ ਉੱਭਰੇ ਹੋਏ ਜਾਂ ਛਿੱਲੇ ਹੋਏ ਹੋਣ, ਜੋ ਆਮ ਤੌਰ ‘ਤੇ ਜੰਘ ਜਾਂ ਉਹ ਹਿੱਸਾ ਜਿੱਥੇ ਜੰਘ ਪੇਟ ਨਾਲ ਜੁੜਦਾ ਹੈ (groin) ਦੇ ਉੱਪਰਲੇ ਹਿੱਸੇ ‘ਤੇ ਹੁੰਦੇ ਹਨ। ਇਹ ਲੱਤ ਦੇ ਅੰਦਰਲੇ ਹਿੱਸੇ ਵਿੱਚ ਪੁੱਠੇ ਵੱਲ ਜਾਂ ਪੇਟ ਵੱਲ ਫੈਲ ਸਕਦਾ ਹੈ। ਆਮ ਤੌਰ ‘ਤੇ ਖਾਰਸ਼ ਜਾਂ ਜਲਨ ਹੋਣਾ।
 • ਐਥਲੀਟ’ਸ ਫੁੱਟ: ਆਮ ਤੌਰ ‘ਤੇ ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰ ਹੁੰਦਾ ਹੈ ਪਰ ਪੈਰਾਂ ਦੇ ਦੂਜੇ ਹਿੱਸਿਆਂ ‘ਤੇ ਵੀ ਹੋ ਸਕਦਾ ਹੈ। ਖੁਜਲੀ ਹੋਣਾ, ਚਮੜੀ ਫਟਣਾ ਜਾਂ ਉਸਦਾ ਛਿੱਲ ਜਾਣਾ, ਸੋਜ ਵਾਲੀ ਜਾਂ ਛਾਲੇ ਵਾਲੀ ਚਮੜੀ ਹੋਣਾ ਜਿਸ ‘ਤੇ ਜਲਨ ਮਹਿਸੂਸ ਹੋਵੇ ਅਤੇ/ਜਾਂ ਦੁਖਦੀ ਹੋਵੇ
 • ਰਿੰਗਵਰਮ: ਛੋਟਾ, ਗੋਲ, ਚਮੜੀ ਦਾ ਹਿੱਸਾ ਜੋ ਕਿਨਾਰਿਆਂ ਤੋਂ ਠੋਸ ਤੌਰ ‘ਤੇ ਉਭਰਿਆ ਹੋਇਆ ਜਾਂ ਛਿਲਿਆ ਹੋਇਆ ਹੋਵੇ ਅਤੇ ਜੋ ਆਮ ਤੌਰ ‘ਤੇ ਗਰਦਨ, ਧੜ, ਜਾਂ ਬਾਂਹਾਂ-ਲੱਤਾਂ ‘ਤੇ ਹੁੰਦਾ ਹੈ। ਖਾਰਸ਼ ਜਾਂ ਜਲਨ ਮਹਿਸੂਸ ਹੋ ਸਕਦੀ ਹੈ
 • ਨਹੁੰ ਦੀ ਇਨਫੈਕਸ਼ਨ: ਇਹ ਹੱਥਾਂ ਜਾਂ ਪੈਰਾਂ ਦੇ ਨਹੁੰਆਂ ਵਿੱਚ ਹੋ ਸਕਦੀ ਹੈ। ਆਮ ਤੌਰ ‘ਤੇ ਸੰਘਣੇ, ਭੁਰਭੁਰੇ ਨਹੁੰ, ਜੋ ਇੱਕ ਨਹੁੰ ਦੇ ਸਿਰੇ ਤੋਂ ਸ਼ੁਰੂ ਹੁੰਦੇ ਹਨ ਅਤੇ ਪੀਲੇ/ਚਿੱਟੇ ਜਾਂ ਸੰਤਰੀ/ਭੂਰੇ-ਰੰਗ ਦੀਆਂ ਲੰਬਕਾਰੀ ਧਾਰੀਆਂ ਨਾਲ ਪੂਰੇ ਨਹੁੰ ਤੱਕ ਫੈਲਦੇ ਹਨ। ਦਰਦ ਜਾਂ ਬੇਆਰਾਮੀ ਹੋ ਸਕਦੀ ਹੈ

ਹੈਲਥਲਿੰਕ ਬੀ ਸੀ (HealthLink BC) ‘ਤੇ ਇਹਨਾਂ ਅਵਸਥਾਵਾਂ ਬਾਰੇ ਹੋਰ ਪੜ੍ਹੋ: 

 • ਲੱਛਣਾਂ ਵਿੱਚ ਸਿਰ ਦੇ ਦੋਵੇਂ ਪਾਸੇ ਅਤੇ ਮੱਥੇ 'ਤੇ ਹਲਕੇ ਤੋਂ ਦਰਮਿਆਨਾ ਦਰਦ, ਜਕੜਨ ਅਤੇ ਦਬਾਅ ਸ਼ਾਮਲ ਹਨ, ਜਿਸ ਵਿੱਚ ਦਿਲ ਕੱਚਾ ਜਾਂ ਉਲਟੀਆਂ ਨਹੀਂ ਹੁੰਦੀਆਂ।

ਹੈਲਥਲਿੰਕ ਬੀ ਸੀ (HealthLink BC) ‘ਤੇ ਸਿਰ ਦਰਦ ਬਾਰੇ ਹੋਰ ਪੜ੍ਹੋ।  

 • ਖੱਟੇ ਡਕਾਰ, ਪੇਟ ਤੋਂ ਮੂੰਹ ਵਿੱਚ ਐਸਿਡ ਆਉਣਾ
 • ਪੇਟ ਜਾਂ ਛਾਤੀ ਦੇ ਹੇਠਲੇ ਹਿੱਸੇ ਵਿੱਚ ਜਲਨ ਦੀ ਭਾਵਨਾ ਜੋ ਗਲੇ ਤੱਕ ਆਉਂਦੀ ਹੋਵੇ

ਹੈਲਥਲਿੰਕ ਬੀ ਸੀ (HealthLink BC) ‘ਤੇ ਹਾਰਟਬਰਨ (ਗੈਸਟ੍ਰੋਸੌਫਿਜੈਲ ਰੀਫਲਕਸ ਡੀਜ਼ੀਜ਼) (ਬਾਰੇ ਹੋਰ ਪੜ੍ਹੋ। 

 • ਖੁਜਲੀ, ਜਲਨ, ਸੋਜ (ਦਰਦ ਦੇ ਨਾਲ ਜਾਂ ਬਿਨਾਂ) ਜਾਂ ਗੁਦਾ/ਗੁਦਾ ਦੇ ਆਲੇ ਦੁਆਲੇ ਇੱਕ ਗੰਢ ਦੀ ਮੌਜੂਦਗੀ
 • ਲੈਟ੍ਰੀਨ ਜਾਣ ਦੌਰਾਨ ਜਾਂ ਬਾਅਦ ਵਿੱਚ ਗੂਹੜ੍ਹੇ ਲਾਲ ਰੰਗ ਦਾ ਖੂਨ (ਟਾਇਲਟ ਪੇਪਰ ‘ਤੇ ਹਲਕੇ ਧੱਬੇ ਜਾਂ ਟਾਇਲਟ ਬਾਊਲ ਵਿੱਚ ਖੂਨ ਦੀਆਂ ਬੂੰਦਾਂ ਹੋ ਸਕਦੀਆਂ ਹਨ)

ਹੈਲਥਲਿੰਕ ਬੀ ਸੀ (HealthLink BC) ‘ਤੇ ਹੈਮਰ੍ਹੌਇਡਜ਼ ਬਾਰੇ ਹੋਰ ਪੜ੍ਹੋ। 

 • ਛੋਟੇ ਛਾਲੇ ਜਾਂ ਛਾਲੇ ਜੋ ਦੁੱਖ ਸਕਦੇ ਹਨ, ਅਤੇ ਜਿਨ੍ਹਾਂ ‘ਤੇ ਖਾਰਸ਼ ਹੋ ਸਕਦੀ ਹੈ ਅਤੇ/ਜਾਂ ਸੁੱਜ ਸਕਦੇ ਹਨ
 • ਜ਼ਿਆਦਾ ਜਲਨ ਵਾਲਾ ਦਰਦ ਜਾਂ ਚੁੱਭਣ ਵਾਲਾ ਦਰਦ

ਹੈਲਥਲਿੰਕ ਬੀ ਸੀ (HealthLink BC) ‘ਤੇ ਖੁਸ਼ਕ ਚਮੜੀ ਅਤੇ ਖੁਜਲੀ ਬਾਰੇ ਹੋਰ ਪੜ੍ਹੋ। 

 • ਚਮੜੀ ‘ਤੇ ਛੋਟੇ-ਛੋਟੇ ਛਾਲੇ, ਜੋ ਵਗਦੇ ਹੋਣ, ਫਿਰ ਸੁੱਕ ਕੇ ਪੱਕ ਜਾਂਦੇ ਹਨ ਅਤੇ ਪੀਲੇ-ਭੂਰੇ ਰੰਗ ਦੇ ਹੋ ਜਾਂਦੇ ਹਨ
 • ਆਮ ਤੌਰ ‘ਤੇ ਨੱਕ ਅਤੇ ਮੂੰਹ ਦੇ ਆਲੇ ਦੁਆਲੇ ਹੁੰਦੇ ਹਨ
 • ਖਾਰਸ਼ ਹੋ ਸਕਦੀ ਹੈ ਪਰ ਆਮ ਤੌਰ ‘ਤੇ ਦਰਦਨਾਕ ਨਹੀਂ ਹੁੰਦੇ

ਹੈਲਥਲਿੰਕ ਬੀ ਸੀ (HealthLink BC) ‘ਤੇ ਇੰਪਿਟੀਗੋ ਬਾਰੇ ਹੋਰ ਪੜ੍ਹੋ। 

 • ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਅਤੇ ਕੜਵੱਲ ਅਤੇ/ਜਾਂ
 • ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਜੋ ਮਹਾਵਰੀ ਤੋਂ ਕੁਝ ਘੰਟਿਆਂ ਪਹਿਲਾਂ ਸ਼ੁਰੂ ਹੁੰਦਾ ਹੈ

ਹੈਲਥਲਿੰਕ ਬੀ ਸੀ (HealthLink BC) ‘ਤੇ ਮਹਾਵਰੀ ਦੌਰਾਨ ਦਰਦ ਬਾਰੇ ਹੋਰ ਪੜ੍ਹੋ।  

ਫਾਰਮੇਸਿਸਟ ਤੁਹਾਨੂੰ ਨਿਕੋਟੀਨ ਪੈਚ, ਲੌਜ਼ੈਂਜਿਜ਼ ਜਾਂ ਗੱਮ ਦੇ 12-ਹਫ਼ਤੇ ਦੇ ਮੁਫ਼ਤ ਕੋਰਸ ‘ਤੇ ਸ਼ੁਰੂ ਕਰ ਸਕਦੇ ਹਨ। ਉਹ ਤੁਹਾਨੂੰ ਓਰਲ (ਮੂੰਹ ਰਾਹੀਂ ਲੈਣ ਵਾਲੀਆਂ) ਦਵਾਈਆਂ ਵੈਰੇਨਿਕਲਾਈਨ ਜਾਂ ਬਿਊਪ੍ਰੋਪਿਅਨ ਵੀ ਤਜਵੀਜ਼ ਕਰ ਸਕਦੇ ਹਨ, ਅਤੇ ਤੁਹਾਡੇ ਫਾਰਮਾਕੇਅਰ ਕਵਰੇਜ ਦੇ ਮੁਤਾਬਕ, ਤੁਹਾਨੂੰ ਇਹਨਾਂ ਦਾ ਪੂਰਾ ਜਾਂ ਕੁਝ ਹੱਦ ਤੱਕ ਭੁਗਤਾਨ ਕਰਨਾ ਪੈ ਸਕਦਾ ਹੈ।

ਸਿਗਰੇਟ ਛੱਡਣ ਜਾਂ ਹੋਰ ਤਮਾਕੂ ਉਤਪਾਦਾਂ ਦੀ ਵਰਤੋਂ ਕਰਨਾ ਛੱਡਣ ਵਿੱਚ ਮਦਦ ਲੈਣ ਲਈ ਇੱਕ ਫਾਰਮੇਸਿਸਟ ਨੂੰ ਮਿਲੋ।

ਹੈਲਥਲਿੰਕ ਬੀ ਸੀ (HealthLink BC) ‘ਤੇ ਸਿਗਰੇਟ ਕਿਵੇਂ ਛੱਡਣੀ ਹੈ, ਇਸ ਬਾਰੇ ਹੋਰ ਪੜ੍ਹੋ।   

 

ਪਿੰਕ ਆਈ ਜਾਂ ਕੰਜੰਕਟਵਾਇਟਸ (ਅੱਖਾਂ ਦੀ  ਇਨਫੈਕਸ਼ਨ)

 • ਇੱਕ ਜਾਂ ਦੋਵੇਂ ਅੱਖਾਂ ਦਾ ਲਾਲ ਹੋਣਾ ਅਤੇ ਪਾਣੀ ਅਤੇ ਮਿਉਕਸ (ਬਲਗਮ) ਵਰਗਾ ਡਿਸਚਾਰਜ, ਜਾਂ ਜੋ ਗਾੜ੍ਹਾ ਅਤੇ ਚਿੱਟਾ, ਪੀਲਾ ਜਾਂ ਹਰਾ ਹੈ
 • ਅੱਖਾਂ ਵਿੱਚ ਖੁਰਕ, ਜਲਨ, ਖੁਜਲੀ ਜਾਂ ਇਹ ਮਹਿਸੂਸ ਕਰਨਾ ਕਿ ਅੱਖ ਵਿੱਚ ਕੁਝ ਹੈ

ਹੈਲਥਲਿੰਕ ਬੀ ਸੀ (HealthLink BC) ‘ਤੇ ਪਿੰਕ ਆਈ ਬਾਰੇ ਹੋਰ ਪੜ੍ਹੋ।

 • ਗੁਦਾ ਵਿੱਚ ਖੁਜਲੀ ਅਤੇ ਢਿੱਡ ਵਿੱਚ ਦਰਦ ਆਮ ਗੱਲ ਹੈ, ਪਰ ਕੁਝ ਲੋਕਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਹਨ

ਨੋਟ: ਬਿਮਾਰੀ ਦੀ ਪਛਾਣ ਦੌਰਾਨ ਆਮ ਤੌਰ 'ਤੇ ਕੀੜਿਆਂ ਦੀ ਵਿਯੂਅਲ ਜਾਂਚ ਜਾਂ ਜਾਂਚ ਲਈ ਆਂਡਿਆਂ ਨੂੰ ਫਸਾਉਣ ਲਈ ਚਿਪਕਣ ਵਾਲੀ ਚੀਜ਼ ਦੀ ਵਰਤੋਂ ਕਰਨਾ ਸ਼ਾਮਲ ਹੁੰਦਾ ਹੈ।

ਹੈਲਥਲਿੰਕ ਬੀ ਸੀ (HealthLink BC) ‘ਤੇ ਪਿੰਨਵਰਮਜ਼ ਬਾਰੇ ਹੋਰ ਪੜ੍ਹੋ। 

 • ਸਰੀਰ ਦੇ ਇੱਕ ਪਾਸੇ ਦਰਦਨਾਕ, ਛਾਲੇਦਾਰ ਰੈਸ਼ ਜਾਂ ਧੱਫੜ
 • ਰੈਸ਼ ਦਿਖਾਈ ਦੇਣ ਤੋਂ 1-5 ਦਿਨ ਪਹਿਲਾਂ ਪ੍ਰਭਾਵਿਤ ਹਿੱਸੇ ਦੇ ਆਲੇ ਦੁਆਲੇ ਦਰਦ, ਜਲਨ, ਝਰਨਾਹਟ ਜਾਂ ਸੁੰਨ ਹੋਣਾ

ਹੈਲਥਲਿੰਕ ਬੀ ਸੀ (HealthLink BC) ‘ਤੇ ਸ਼ਿੰਗਲਜ਼ ਬਾਰੇ ਹੋਰ ਪੜ੍ਹੋ। 

ਇਸ ਵਿੱਚ ਡਾਇਪਰ ਰੈਸ਼, ਸੈਬੋਰ੍ਹੀਐਕ, ਕੰਟੈਕਟ, ਐਲਰਜਿਕ ਅਤੇ ਅਟੋਪਿਕ ਡਰਮੱਟਾਇਟਸ ਸ਼ਾਮਲ ਹਨ। ਹੇਠ ਲਿਖੀਆਂ ਵਿੱਚੋਂ ਇੱਕ ਜਾਂ ਜ਼ਿਆਦਾ ਲੱਛਣ ਹੋ ਸਕਦੇ ਹਨ:

 • ਖੁਸ਼ਕ, ਲਾਲ ਅਤੇ ਖਾਰਸ਼ ਵਾਲੀ ਚਮੜੀ
 • ਫੱਟੇ ਹੋਏ ਅਤੇ ਵਗਦੇ ਹੋਏ ਛਾਲੇ
 • ਛਿੱਲੀ ਹੋਈ ਅਤੇ ਖੁਰਲੀ ਚਮੜੀ

ਹੈਲਥਲਿੰਕ ਬੀ ਸੀ (HealthLink BC) ‘ਤੇ ਐਗਜ਼ੀਮਾ (ਏਟੌਪਿਕ ਡਰਮਾਟਾਇਟਸ ) ਅਤੇ ਐਲਰਜਿਕ ਰਿਐਕਸ਼ਨ ਬਾਰੇ ਹੋਰ ਪੜ੍ਹੋ। 

 • ਦਰਦ, ਸੋਜ ਜਾਂ ਕਮਜ਼ੋਰੀ (ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ)
 • ਲਾਲੀ ਜਾਂ ਜ਼ਖਮ
 • ਮਾਸਪੇਸ਼ੀਆਂ ਦੀ ਕਮਜ਼ੋਰੀ ਕਾਰਨ ਹਿੱਲਣ-ਜੁਲਣ ਦੀ ਸਮਰੱਥਾ ਸੀਮਤ ਹੋਣਾ
 • ਜ਼ਿਆਦਾ ਕੰਮ ਕਰਨ ਨਾਲ ਜਾਂ ਜਿਸਮਾਨੀ ਤਣਾਅ ਕਾਰਨ ਸੱਟ

ਹੈਲਥਲਿੰਕ ਬੀ ਸੀ (HealthLink BC) ‘ਤੇ ਐਂਕਲ ਸਪ੍ਰੇਂਨ (ਗਿੱਟੇ ਵਿੱਚ ਮੋਚ) ਬਾਰੇ ਹੋਰ ਪੜ੍ਹੋ। 

 • ਬੁੱਲ੍ਹਾਂ ‘ਤੇ, ਮੂੰਹ ਦੇ ਅੰਦਰ ਜੀਭ ਅਤੇ/ਜਾਂ ਮੂੰਹ ਦੇ ਉੱਪਰਲੇ ਹਿੱਸੇ ‘ਤੇ ਚਿੱਟੇ ਜਾਂ ਕ੍ਰੀਮ ਰੰਗ ਦੇ ਧੱਬੇ/ਪੈਚ (ਚਮੜੀ ਦੇ ਹਿੱਸੇ)
 • ਕੌਟੇਜ ਚੀਜ਼ (ਪਨੀਰ) ਵਰਗੇ ਦਿੱਖਣ ਵਾਲੇ
 • ਇਹਨਾਂ ਪੈਚਾਂ ਨੂੰ ਖੁਰੇਦਿਆ ਜਾ ਸਕਦਾ ਹੈ
 • ਮੂੰਹ ਦੇ ਸੁੱਕ ਜਾਣ ਦਾ ਅਹਿਸਾਸ ਅਤੇ/ਜਾਂ ਸਵਾਦ ਦੀ ਕਮੀ ਹੋ ਸਕਦੀ ਹੈ

ਹੈਲਥਲਿੰਕ ਬੀ ਸੀ (HealthLink BC) ‘ਤੇ ਥ੍ਰਸ਼ ਬਾਰੇ ਹੋਰ ਪੜ੍ਹੋ

ਆਮ ਲੱਛਣਾਂ ਵਿੱਚ ਛਾਤੀ ਵਿੱਚ ਜਲਨ, ਦਿਲ ਕੱਚਾ ਹੋਣਾ, ਆਫਰਨਾ, ਪੇਟ ਵਿੱਚ ਬੇਆਰਾਮੀ ਹੋਣਾ, ਖਾਣਾ ਖਾਣ ਦੇ ਤੁਰੰਤ ਬਾਅਦ ਪੇਟ ਭਰਿਆ ਮਹਿਸੂਸ ਹੋਣਾ, ਖੱਟੇ ਡਕਾਰ ਆਉਣਾ ਅਤੇ ਖਾਣਾ ਗਲੇ ਵਿੱਚ ਆ ਜਾਣਾ, ਪੇਟ ਵਿੱਚ ਐਸਿਡ ਜਾਂ ਗੈਸ ਬਣਨਾ ਸ਼ਾਮਲ ਹੈ।

ਹੈਲਥਲਿੰਕ ਬੀ ਸੀ (HealthLink BC) ‘ਤੇ ਬਦਹਜ਼ਮੀ ਬਾਰੇ ਹੋਰ ਪੜ੍ਹੋ

ਲੱਛਣਾਂ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:

 • ਬਾਰ-ਬਾਰ ਪਿਸ਼ਾਬ ਆਉਣਾ, ਪਿਸ਼ਾਬ ਕਰਦੇ ਸਮੇਂ ਦਰਦ, ਅਤੇ ਪਿਸ਼ਾਬ ਨੂੰ ਰੋਕਣ ਵਿੱਚ ਮੁਸ਼ਕਲ
 • ਧੁੰਦਲਾ ਜਾਂ ਬਦਬੂਦਾਰ ਪਿਸ਼ਾਬ

ਜੇਕਰ ਤੁਸੀਂ ਗਰਭਵਤੀ ਹੋਂ ਜਾਂ ਮਰਦ ਹੋਂ, ਤਾਂ ਕਿਰਪਾ ਕਰਕੇ ਕਿਸੇ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਨੂੰ ਮਿਲੋ

ਹੈਲਥਲਿੰਕ ਬੀ ਸੀ (HealthLink BC) ‘ਤੇ ਇਸ ਅਵਸਥਾ ਬਾਰੇ ਹੋਰ ਪੜ੍ਹੋ:

 • ਔਰਤਾਂ ਦੇ ਗੁਪਤ ਅੰਗ ਵਿੱਚ ਖੁਜਲੀ, ਜਲਨ ਅਤੇ ਚਮੜੀ ਦਾ ਲਾਲ ਹੋ ਜਾਣਾ, ਅਤੇ ਚਿੱਟੇ ਰੰਗ ਦਾ ਕੌਟੇਜ ਚੀਜ਼ (ਪਨੀਰ) ਵਰਗਾ ਡਿਸਚਾਰਜ

ਹੈਲਥਲਿੰਕ ਬੀ ਸੀ (HealthLink BC) ‘ਤੇ ਵੈਜਾਈਨਲ ਯੀਸਟ ਇਨਫੈਕਸ਼ਨ ਬਾਰੇ ਹੋਰ ਪੜ੍ਹੋ।

ਅੱਪੌਇੰਟਮੈਂਟ ਬੁੱਕ ਕਰੋ

ਤੁਸੀਂ ਸਰਵਿਸ ਪ੍ਰਾਪਤ ਕਰਨ ਲਈ ਫਾਰਮੇਸੀ ਵਿੱਚ ਬਿਨਾਂ ਅੱਪੌਇੰਟਮੈਂਟ ਦੇ ਵੀ ਜਾ ਸਕਦੇ ਹੋਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਫਾਰਮੇਸਿਸਟ ਦੀ ਉਪਲਬਧਤਾ ਜਗ੍ਹਾ ਅਨੁਸਾਰ ਵੱਖ-ਵੱਖ ਹੋ ਸਕਦੀ ਹੈ 


ਗਰਭ ਨਿਰੋਧਕ (ਜਨਮ ਨਿਯੰਤਰਣ) ਲਓ 

ਫਾਰਮੇਸਿਸਟ ਬਹੁਤ ਤਰ੍ਹਾਂ ਦੇ ਗਰਭ ਨਿਰੋਧਕ (ਜਨਮ ਨਿਯੰਤਰਣ) ਪ੍ਰੈਸਕ੍ਰਾਇਬ ਕਰ ਸਕਦੇ ਹਨ ਅਤੇ ਦੇ ਸਕਦੇ ਹਨ। ਹੇਠ ਲਿਖੇ ਗਰਭ ਨਿਰੋਧਕ ਬੀ.ਸੀ. ਦੇ ਵਸਨੀਕਾਂ ਲਈ ਮੁਫ਼ਤ ਹਨ:

 • ਆਮ ਤੌਰਤੇ ਪ੍ਰਿਸਕ੍ਰਿਪਸ਼ਨਤੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਗਰਭ ਨਿਰੋਧ ਗੋਲੀਆਂ 

 • ਇੰਟਰਾਯੂਟੀਰਾਈਨ ਡਿਵਾਈਸਿਜ਼ (IUDs) ਹੌਰਮੋਨਲ ਅਤੇ ਕੌਪਰ

 • ਹੌਰਮੋਨਲ ਇਮਪਲਾਂਟ* 

 • ਹੌਰਮੋਨਲ ਜਾਈਨਲ ਰਿੰਗ 

 • ਗਰਭ ਨਿਰੋਧ ਟੀਕਾ** 

 • ਐਮਰਜੈਂਸੀ ਗਰਭ ਨਿਰੋਧ 

*ਹਾਲਾਂਕਿ ਫਾਰਮੇਸਿਸਟ IUDs ਅਤੇ ਇਮਪਲਾਂਟ ਦੇ ਸਕਦਾ ਹੈ, ਪਰ ਤੁਹਾਨੂੰ ਇਹਨਾਂ ਨੂੰ ਲਗਵਾਉਣ ਲਈ ਡਾਕਟਰ ਜਾਂ ਕਲੀਨਿਕ ਤੇ ਜਾਣ ਦਾ ਪ੍ਰਬੰਧ ਕਰਨ ਦੀ ਲੋੜ ਹੋਵੇਗੀ 

** ਫਾਰਮੇਸਿਸਟ ਹੌਰਮੋਨਲ ਗਰਭ ਨਿਰੋਧਕ ਦਾ ਟੀਕਾ ਲਗਾ ਸਕਦੇ ਹਨ 

ਗਰਭ ਨਿਰੋਧਕ (ਜਨਮ ਨਿਯੰਤਰਣ)ਬਾਰੇ ਹੋਰ ਜਾਣਕਾਰੀ ਲਈ ਹੈਲਥਲਿੰਕ ਬੀ ਸੀ (HealthLink BC) ‘ਤੇ ਜਾਓ 

ਅੱਪੌਇੰਟਮੈਂਟ ਬੁੱਕ ਕਰੋ

ਤੁਸੀਂ ਸਰਵਿਸ ਪ੍ਰਾਪਤ ਕਰਨ ਲਈ ਫਾਰਮੇਸੀ ਵਿੱਚ ਬਿਨਾਂ ਅੱਪੌਇੰਟਮੈਂਟ ਦੇ ਵੀ ਜਾ ਸਕਦੇ ਹੋਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਫਾਰਮੇਸਿਸਟ ਦੀ ਉਪਲਬਧਤਾ ਜਗ੍ਹਾ ਅਨੁਸਾਰ ਵੱਖ-ਵੱਖ ਹੋ ਸਕਦੀ ਹੈ 


ਟੀਕਾਕਰਣ ਕਰਵਾਓ ਅਤੇ ਪ੍ਰੈਸਕ੍ਰਾਇਬ ਕੀਤੀਆਂ ਦਵਾਈਆਂ ਦੇ ਟੀਕੇ ਲਗਵਾਓ

ਫਾਰਮੇਸਿਸਟ ਜ਼ਿਆਦਾਤਰ ਵੈਕਸੀਨ ਦੇ ਸਕਦੇ ਹਨ ਅਤੇ 4 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਰਾਹੀਂ ਦਵਾਈਆਂ ਦੇ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ: 

ਇਨਫਲੂਐਂਜ਼ਾ (ਫਲੂ), ਕੋਵਿਡ-19, ਸ਼ਿੰਗਲਜ਼, ਖਸਰਾ, ਨਮੂਨੀਆ, ਮਨੁੱਖੀ ਪੈਪੀਲੋਮਾਵਾਇਰਸ, ਟੈਟਨਸ ਅਤੇ ਹੋਰ ਬਹੁਤ ਸਾਰੇ 

ਸਿਹਤ ਸੰਭਾਲ ਪ੍ਰਦਾਤਾ ਦੁਆਰਾ ਪ੍ਰੈਸਕ੍ਰਾਇਬ ਕੀਤੀਆਂ ਦਵਾਈਆਂ, ਜਿਵੇਂ ਕਿ B12 ਜਾਂ ਹੌਰਮੋਨ ਥੈਰੇਪੀ  

ਟੀਕਾਕਰਣ ਜਾਂ ਦਵਾਈਆਂ ਦੇ ਟੀਕੇ ਲਗਾਉਣ ਲਈ ਅੱਪੌਇੰਟਮੈਂਟ ਬੁੱਕ ਕਰਨ ਲਈ ਆਪਣੀ ਫਾਰਮੇਸੀ ਨੂੰ ਕਾੱਲ ਕਰੋ ਜਾਂ ਉਹਨਾਂ ਦੀ ਵੈਬਸਾਈਟ 'ਤੇ ਜਾਓਤੁਸੀਂ ਫਾਰਮੇਸੀ ਵਿੱਚ ਜਾ ਕੇ ਵੀ ਅੱਪੌਇੰਟਮੈਂਟ ਬੁੱਕ ਕਰ ਸਕਦੇ ਹੋ  

ਫਲੂ ਅਤੇ ਕੋਵਿਡ ਦੇ ਟੀਕਿਆਂ ਬਾਰੇ ਵਧੇਰੇ ਜਾਣਕਾਰੀ ਲਈ, ਬੀ.ਸੀ. ਦੇ ਸਾਹ ਦੀਆਂ ਬਿਮਾਰੀਆਂ ਪੰਨੇ 'ਤੇ ਜਾਓ।  


ਪ੍ਰਿਸਕ੍ਰਿਪਸ਼ਨ ਬਦਲੋ ਜਾਂ ਐਮਰਜੈਂਸੀ ਸਪਲਾਈ ਲਓ

ਫਾਰਮੇਸਿਸਟ ਤੁਹਾਡੀ ਪ੍ਰਿਸਕ੍ਰਿਪਸ਼ਨ ਨੂੰ ਅਕਸਰ ਰੀਨਿਊ (ਪ੍ਰਿਸਕ੍ਰਿਪਸ਼ਨ 'ਤੇ ਦੁਬਾਰਾ ਦਵਾਈਆਂ ਭਰਨਾ) ਜਾਂ ਬਦਲ ਸਕਦੇ ਹਨ ਜੇਕਰ ਕੋਈ ਫਾਰਮੇਸਿਸਟ ਤੁਹਾਡੀ ਪ੍ਰਿਸਕ੍ਰਿਪਸ਼ਨ ਨੂੰ ਰੀਨਿਊ ਕਰਦਾ ਹੈ ਜਾਂ ਬਦਲਦਾ ਹੈ, ਤਾਂ ਤੁਹਾਨੂੰ ਆਪਣੀਆਂ ਦਵਾਈਆਂ ਫਾਰਮੇਸੀ ਦੀ ਉਸੇ ਜਗ੍ਹਾ ਤੋਂ ਚੁੱਕਣੀਆਂ ਲਾਜ਼ਮੀ ਹਨ। 

ਆਪਣੀ ਪ੍ਰਿਸਕ੍ਰਿਪਸ਼ਨ ਨੂੰ ਰੀਨਿਊ ਕਰਵਾਓ 

ਇੱਕ ਫਾਰਮੇਸਿਸਟ ਤੁਹਾਡੀ ਪ੍ਰਿਸਕ੍ਰਿਪਸ਼ਨ ਨੂੰ ਰੀਨਿਊ ਕਰ ਸਕਦਾ ਹੈ (ਪ੍ਰਿਸਕ੍ਰਿਪਸ਼ਨ 'ਤੇ ਦੁਬਾਰਾ ਦਵਾਈਆਂ ਭਰ ਸਕਦਾ ਹੈ) ਜੇਕਰ: 

 • ਤੁਸੀਂ ਆਪਣੀਆਂ ਸਾਰੀਆਂ ਦਵਾਈਆਂ ਵਰਤ ਲਈਆਂ ਹਨ ਅਤੇ ਕੋਈ ਰੀਫਿਲ ਨਹੀਂ ਚੇ ਹਨ  

 • ਤੁਹਾਡੀ ਹਾਲਤ ਸਥਿਰ ਹੈ, ਤੁਹਾਨੂੰ ਆਪਣੀ ਦਵਾਈ ਜਾਰੀ ਰੱਖਣ ਦੀ ਲੋੜ ਹੈ, ਅਤੇ ਜੇ ਤੁਸੀਂ ਉਹੀ ਦਵਾਈ ਉਹੀ ਖੁਰਾਕ ਦੀ ਮਾਤਰਾ ਨਾਲ ਲੈ ਰਹੇ ਹੋ (ਬਿਨਾਂ ਕਿਸੇ ਚਿੰਤਾ ਦੇ, 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੋਂ) 

 • ਤੁਹਾਡੀ ਪ੍ਰਿਸਕ੍ਰਿਪਸ਼ਨ ਪਿਛਲੇ 24 ਮਹੀਨਿਆਂ ਵਿੱਚ ਦਿੱਤੀ ਗਈ ਸੀ ਅਤੇ ਉਸ ਨੂੰ ਦੇਣ ਵਾਲਾ ਡਾਕਟਰ ਅਜੇ ਵੀ ਬੀ.ਸੀ. ਵਿੱਚ ਪ੍ਰੈਕਟਿਸ ਕਰ ਰਿਹਾ ਹੈਜੇ ਅਜੇਹਾ ਨਹੀਂ ਹੈ ਤਾਂ ਇਸ ਨੂੰ ਰੀਨਿਊ ਕਰਨ ਲਈ ਇੱਕ ਫਾਰਮੇਸਿਸਟ ਕੋਈ ਪ੍ਰਿਸਕ੍ਰਿਪਸ਼ਨ ਦੇਣ ਵਾਲਾ ਡਾਕਟਰ ਲੱਭਣ ਦੀ ਕੋਸ਼ਿਸ਼ ਕਰ ਸਕਦਾ ਹੈ  

ਫਾਰਮੇਸਿਸਟ ਇਹ ਨਹੀਂ ਕਰ ਸਕਦੇ: 

 • ਕੈਂਸਰ ਕੀਮੋਥੈਰੇਪੀ ਦੀਆਂ ਪ੍ਰਿਸਕ੍ਰਿਪਸ਼ਨਾਂ ਨੂੰ ਰੀਨਿਊ ਜਾਂ ਬਦਲ ਨਹੀਂ ਸਕਦੇ  

 • ਨਸ਼ੀਲੇ ਪਦਾਰਥਾਂ ਅਤੇ ਨਿਯੰਤਰਿਤ ਦਵਾਈਆਂ ਲਈ ਪ੍ਰਿਸਕ੍ਰਿਪਸ਼ਨਾਂ ਨੂੰ ਮੁੱਢਲੇ ਤੌਰਤੇ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਲਈ ਰੀਨਿਊ ਨਹੀਂ ਕਰ ਸਕਦੇ  

ਆਪਣੀ ਪ੍ਰਿਸਕ੍ਰਿਪਸ਼ਨ ਬਦਲੋ 

ਇੱਕ ਫਾਰਮੇਸਿਸਟ ਤੁਹਾਡੀ ਪ੍ਰਿਸਕ੍ਰਿਪਸ਼ਨ ਦੀ ਖੁਰਾਕ, ਫ਼ੌਰਮੂਲੇਸ਼ਨ, ਰੈਿਮੈਨ (ਦਵਾਈ ਲੈਣ ਦੀ ਯੋਜਨਾ/ਟਾਈਮ ਟੇਬਲ ਆਦਿ) ਬਦਲਣ ਦੇ ਯੋਗ ਹੋ ਸਕਦਾ ਹੈ, ਜਾਂ ਕੋਈ ਮਿਲਦੀ-ਜੁਲਦੀ ਦਵਾਈ ਦੇ ਸਕਦਾ ਹੈ 

ਫਾਰਮੇਸਿਸਟ ਨਸ਼ੀਲੇ ਪਦਾਰਥਾਂ, ਜਾਂ ਨਿਯੰਤਰਿਤ ਜਾਂ ਟੀਚਾ-ਬੱਧ ਨਸ਼ੀਲੇ ਪਦਾਰਥਾਂ ਲਈ ਪ੍ਰਿਸਕ੍ਰਿਪਸ਼ਨਾਂ ਨਹੀਂ ਬਦਲਸਕਦੇ ਹਨ 

ਐਮਰਜੈਂਸੀ ਸਪਲਾਈ ਲਓ 

ਪ੍ਰਿਸਕ੍ਰਿਪਸ਼ਨਾਂ, ਲਿਖਣ ਦੀ ਤਾਰੀਖ ਤੋਂ 2 ਸਾਲਾਂ ਤੱਕ ਵੈਧ ਹੁੰਦੀਆਂ ਹਨ ਜੇਕਰ ਤੁਹਾਡੀ ਦਵਾਈ ਹੁਣੇ ਹੀ ਖਤਮ ਹੋ ਹੈ ਅਤੇ ਤੁਹਾਡੀ ਪ੍ਰਿਸਕ੍ਰਿਪਸ਼ਨ 2 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖੀ ਗਈ ਸੀ, ਤਾਂ ਤੁਹਾਡਾ ਫਾਰਮੇਸਿਸਟ ਉਦੋਂ ਤੱਕ ਐਮਰਜੈਂਸੀ ਸਪਲਾਈ ਪ੍ਰਦਾਨ ਕਰ ਸਕਦਾ ਹੈ ਜਦੋਂ ਤੱਕ ਤੁਸੀਂ ਕਿਸੇ ਡਾਕਟਰ ਜਾਂ ਕੋਈ ਹੋਰ ਪ੍ਰਿਸਕ੍ਰਿਪਸ਼ਨ ਲਿਖਣ ਵਾਲੇ ਤੋਂ ਵੀਂ ਪ੍ਰਿਸਕ੍ਰਿਪਸ਼ਨ ਨਹੀਂ ਲਿਖਵਾ ਲੈਂਦੇ 


ਆਪਣੀਆਂ ਦਵਾਈਆਂ ਦੀ ਸਮੀਖਿਆ ਕਰੋ ਅਤੇ ਸੰਭਾਲ ਕਰੋ 

ਜਦੋਂ ਤੁਸੀਂ ਇੱਕ ਪ੍ਰਿਸਕ੍ਰਿਪਸ਼ਨ ਤੇ ਦਵਾਈ ਭਰਾਉਂਦੇ ਹੋ, ਤਾਂ ਫਾਰਮੇਸਿਸਟ ਤੁਹਾਡੀਆਂ ਦਵਾਈਆਂ ਦੀ ਸਮੀਖਿਆ ਕਰਦਾ ਹੈ ਅਤੇ ਉਹਨਾਂ ਦਵਾਈਆਂ ਦੇ ਸੰਭਾਵੀ ਆਪਸੀ ਪ੍ਰਭਾਵ ਅਤੇ ਮਾੜੇ ਪ੍ਰਭਾਵਾਂ (ਸਾਈਡ ਇਫੈਕਟ) 'ਤੇ ਵੀ ਵਿਚਾਰ ਕਰਦਾ ਹੈ

ਤੁਸੀਂ ਉਹਨਾਂ ਨਾਲ ਆਪਣੀ ਪ੍ਰਿਸਕ੍ਰਿਪਸ਼ਨ ਜਾਂ ਆਪਣੀ ਸਿਹਤ ਬਾਰੇ ਕਿਸੇ ਵੀ ਚਿੰਤਾ ਸੰਬੰਧੀ ਗੱਲ ਕਰ ਸਕਦੇ ਹੋ 

ਜੇ ਤੁਸੀਂ ਪੰਜ ਜਾਂ ਇਸ ਤੋਂ ਵੱਧ ਦਵਾਈਆਂ ਲੈ ਰਹੇ ਹੋ, ਤਾਂ ਤੁਸੀਂ ਆਪਣੀਆਂ ਦਵਾਈ ਦੀ ਸਮੀਖਿਆ ਲਈ ਆਪਣੇ ਫਾਰਮੇਸਿਸਟ ਨੂੰ ਪੁੱਛਣ ਦੇ ਯੋਗ ਹੋ ਸਕਦੇ ਹੋਇੱਕ ਫਾਰਮੇਸਿਸਟ ਤੁਹਾਡੀਆਂ ਸਾਰੀਆਂ ਦਵਾਈਆਂ ਅਤੇ ਸਿਹਤ ਸੰਬੰਧੀ ਵਰਤੇ ਜਾਣ ਵਾਲੇ ਹੋਰ ਉਤਪਾਦਾਂ ਦੀ ਸੂਚੀ ਬਣਾਉਣ ਲਈ ਤੁਹਾਡੇ ਨਾਲ ਮਿਲੇਗਾ, ਅਤੇ ਉਹਨਾਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਲੈਣਾ ਹੈ, ਇਸ ਬਾਰੇ ਤੁਹਾਡੇ ਨਾਲ ਗੱਲ-ਬਾਤ ਕਰੇਗਾ 


ਬੀ ਸੀ ਫਾਰਮਾਕੇਅਰ ਅਧੀਨ ਕਵਰੇਜ ਲਓ 

ਬੀ ਸੀ ਫਾਰਮਾਕੇਅਰ (BC PharmaCare) ਬੀ ਸੀ ਦੇ ਨਿਵਾਸੀਆਂ ਨੂੰ ਕੁਝ ਯੋਗ ਪ੍ਰਿਸਕ੍ਰਿਪਸ਼ਨਾਂ, ਮੈਡੀਕਲ ਉਪਕਰਨਾਂ ਅਤੇ ਫਾਰਮੇਸੀ ਸੇਵਾਵਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰਦੀ ਹੈ 

ਫੇਅਰ ਫਾਰਮਾਕੇਅਰ ਪਲੈਨ ਆਮਦਨ 'ਤੇ ਅਧਾਰਤ ਹੈਤੁਹਾਡੀ ਆਮਦਨ ਜਿੰਨੀ ਘੱਟ ਹੋਵੇਗੀ, ਤੁਹਾਨੂੰ ਓਨੀ ਹੀ ਜ਼ਿਆਦਾ ਮਦਦ ਮਿ ਸਕੇਗੀ। BC PharmaCare ਬਾਰੇ ਹੋਰ ਜਾਣੋ 

ਆਪਣੀਆਂ ਪ੍ਰਿਸਕ੍ਰਿਪਸ਼ਨਾਂ ਦਾ ਇਤਿਹਾਸ ਦੇਖੋ 

ਤੁਸੀਂ Health Gateway app ਰਾਹੀਂ 1995 ਤੱਕ ਪਿੱਛੇ ਜਾ ਕੇ ਆਪਣੀਆਂ ਪ੍ਰਿਸਕ੍ਰਿਪਸ਼ਨਾਂ ਦਾ ਰਿਕਾਰਡ ਦੇਖ ਸਕਦੇ ਹੋ।  


ਤੁਹਾਡੇ ਕੋਈ ਸਵਾਲ ਹਨ

ਜੇਕਰ ਤੁਹਾਡੇ ਕੋਲ ਮਾਮੂਲੀ ਬਿਮਾਰੀਆਂ ਅਤੇ ਗਰਭ ਨਿਰੋਧਕ ਸੇਵਾਵਾਂ ਬਾਰੇ ਕੋਈ ਸਵਾਲ ਹਨ ਤਾਂ ਸਰਵਿਸ ਬੀ ਸੀ ਕਾੱਲ ਸੈਂਟਰ ਨੂੰ ਫ਼ੋਨ ਕਰੋ। ਕਾੱਲ ਸੈਂਟਰ ਦੇ ਏਜੰਟ ਖਾਸ ਡਾਕਟਰੀ ਅਵਸਥਾਵਾਂ ਜਾਂ ਇਲਾਜ ਦੇ ਵਿਕਲਪਾਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹਨ।

ਕਾੱਲ : 1-833-882-0022 ਸੋਮਵਾਰ ਤੋਂ ਸ਼ੁਕਰਵਾਰ, ਸਵੇਰ 8:00 ਵਜੇ ਤੋਂ ਸ਼ਾਮ 4:30 ਵਜੇ ਤੱਕ ਆਨੁਵਾਦਕ ਉਪਲਬਧ ਹਨ