ਬੀ.ਸੀ. ਦੀਆਂ ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ

Last updated on June 2, 2026

English | 繁體中文 | 简体中文 | Français | ਪੰਜਾਬੀ | Tagalog

ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ(Integrated Child and Youth Teams, ICY)ਸੂਬੇ ਦੇ ਉਸ ਕੰਮ ਦਾ ਹਿੱਸਾ ਹਨ ਜੋ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਸੰਭਾਲ ਦੀ ਇੱਕ ਵਿਆਪਕ ਪ੍ਰਣਾਲੀ ਬਣਾਉਣ ਲਈ ਕੀਤਾ ਜਾ ਰਿਹਾ ਹੈ। ICY ਟੀਮਾਂ ਵੱਖ-ਵੱਖ ਸੇਵਾਵਾਂ ਨੂੰ ਇਕੱਠਾ ਕਰਦੀਆਂ ਹਨ ਅਤੇ ਇਹ ਬਹੁ-ਵਿਭਾਗੀ ਟੀਮ ਸੈਟਿੰਗ ਵਿੱਚ ਕੰਮ ਕਰਦੀਆਂ ਹਨ।

BC ICY Teams logo

ICY

ਬੀ.ਸੀ. ਵਿੱਚ ICY ਟੀਮਾਂ

ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ ਬਾਰੇ ਜਾਣੋ

ਹਰ ਟੀਮ, ਆਪਣੇ ਸਕੂਲ ਜ਼ਿਲ੍ਹੇ ਦੇ ਖੇਤਰ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ੁਰੂਆਤੀ ਸਾਲਾਂ ਤੋਂ 19 ਸਾਲ ਦੀ ਉਮਰ ਤੱਕ ਸਹਾਇਤਾ ਮੁਹੱਈਆ ਕਰਦੀ ਹੈ (ਜੇ ਉਹ ਪਹਿਲਾਂ ਹੀ ICY ਟੀਮ ਰਾਹੀਂ ਸੇਵਾਵਾਂ ਲੈ ਰਹੇ ਹਨ, ਤਾਂ  ਲੋੜ ਅਨੁਸਾਰ ਇਹ ਸਹਾਇਤਾ 21 ਸਾਲ ਦੀ ਉਮਰ ਤੱਕ ਵੀ ਜਾਰੀ ਰਹਿ ਸਕਦੀ ਹੈ)।

ਫ਼ੌਰੀ ਤੱਥਾਂ ਦੀ ਸ਼ੀਟ

ICY ਟੀਮਾਂ ਵਾਲੇ ਭਾਈਚਾਰੇ:

ਇਸ ਸਮੇਂ 20 ਸਕੂਲ ਜ਼ਿਲ੍ਹਿਆਂ ਦੇ ਭਾਈਚਾਰਿਆਂ ਵਿੱਚ 39 ICY ਟੀਮਾਂ ਕੰਮ ਕਰ ਰਹੀਆਂ ਹਨ ਜਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਹਰੇਕ ਭਾਈਚਾਰੇ ਵਿੱਚ 1 ਤੋਂ 6 ਟੀਮਾਂ ਹੁੰਦੀਆਂ ਹਨ।

 

ਫਰੇਜ਼ਰ ਖੇਤਰ

ICY ਟੀਮਾਂ ਨਾਲ ਸੰਪਰਕ ਕਰਨ ਲਈ (ਸਰਗਰਮ ਟੀਮਾਂ ਹੇਠਾਂ ਦਿੱਤੀਆਂ ਗਈਆਂ ਹਨ), ਆਪਣੇ ਸਥਾਨਕ CYMH ਇੰਟੇਕ ਕਲੀਨਿਕ, ਅਧਿਆਪਕ, ਹੋਰ ਸਕੂਲ ਸਟਾਫ, ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ ਅਤੇ ਜੁੜਨ ਲਈ ਬੇਨਤੀ ਕਰੋ।

  • ਮੇਪਲ ਰਿੱਜ – ਪਿੱਟ ਮੈਡੋਜ਼ (ਸਕੂਲ ਜ਼ਿਲ੍ਹਾ 42) – ਇਸ ਸਮੇਂ ਸਰਗਰਮ
  • ਐਗਾਸੀ, ਹੈਰਿਸਨ, ਹੋਪ ਅਤੇ ਬੌਸਟਨ ਬਾਰ (ਸਕੂਲ ਜ਼ਿਲ੍ਹਾ 78 ਫਰੇਜ਼ਰ-ਕੈਸਕੇਡ) – ਇਸ ਸਮੇਂ ਸਰਗਰਮ
  • ਮਿਸ਼ਨ (ਸਕੂਲ ਜ਼ਿਲ੍ਹਾ 75) – ਇਸ ਸਮੇਂ ਸਰਗਰਮ
  • ਡੈਲਟਾ (ਸਕੂਲ ਜ਼ਿਲ੍ਹਾ 37) – ਯੋਜਨਾ ਬਣਾਉਣ ਦੇ ਪੜਾਅ ਵਿੱਚ
  • ਸਰ੍ਹੀ – ਕਲੋਵਰਡੇਲ-ਫਲੀਟਵੁੱਡ ਇਲਾਕਾ (ਸਕੂਲ ਜ਼ਿਲ੍ਹਾ 36) – ਯੋਜਨਾ ਬਣਾਉਣ ਦੇ ਪੜਾਅ ਵਿੱਚ
 

ਇੰਟੀਰੀਅਰ ਖੇਤਰ

ICY ਟੀਮਾਂ ਨਾਲ ਸੰਪਰਕ ਕਰਨ ਲਈ (ਇਸ ਸਮੇਂ ਸਰਗਰਮ ਟੀਮਾਂ ਹੇਠਾਂ ਦਿੱਤੀਆਂ ਗਈਆਂ ਹਨ), ਆਪਣੇ ਸਥਾਨਕ CYMH ਇੰਟੇਕ ਕਲੀਨਿਕ, ਅਧਿਆਪਕ, ਹੋਰ ਸਕੂਲ ਸਟਾਫ, ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ ਅਤੇ ਜੁੜਨ ਲਈ ਬੇਨਤੀ ਕਰੋ।

  • ਸੈਲਮਨ ਆਰਮ (ਸਕੂਲ ਜ਼ਿਲ੍ਹਾ 83 Kwsaltktnéws ne Secwepemcúl’ecw) – ਇਸ ਸਮੇਂ ਸਰਗਰਮ
  • ਔਲਿਵਰ, ਕੇਰੇਮੀਓਸ (ਸਕੂਲ ਜ਼ਿਲ੍ਹਾ 53 ਓਕਾਨਾਗਨ-ਸਿਮਿਲਕਾਮੀਨ) – ਇਸ ਸਮੇਂ ਸਰਗਰਮ
  • ਕੈਸਲਗਾਰ, ਟ੍ਰੇਲ (ਸਕੂਲ ਜ਼ਿਲ੍ਹਾ 20 ਕੂਟਨੀ-ਕੋਲੰਬੀਆ) – ਇਸ ਸਮੇਂ ਸਰਗਰਮ
  • ਲਿਟਨ, ਕੈਸ਼ ਕ੍ਰੀਕ, ਲਿਲੂਏਟ (ਸਕੂਲ ਜ਼ਿਲ੍ਹਾ 74 ਗੋਲਡ ਟ੍ਰੇਲ) – ਯੋਜਨਾ ਬਣਾਉਣ ਦੇ ਪੜਾਅ ਵਿੱਚ
  • ਪ੍ਰਿੰਸਟਨ, ਮੈਰਿਟ (ਸਕੂਲ ਜ਼ਿਲ੍ਹਾ 58 ਨਿਕੋਲਾ-ਸਿਮਿਲਕਾਮੀਨ) – ਯੋਜਨਾ ਬਣਾਉਣ ਦੇ ਪੜਾਅ ਵਿੱਚ
 

ਆਇਲੈਂਡ ਖੇਤਰ

  • ਕੋਮੌਕਸ ਵੈਲੀ (ਸਕੂਲ ਜ਼ਿਲ੍ਹਾ 71) – ਆਪਣੇ ਸਥਾਨਕ CYMH ਇੰਟੇਕ ਕਲੀਨਿਕ, SD 71 ਸਕੂਲ ਕਾਊਂਸਲਰ, ਫਾਊਂਡਰੀ ਜਾਂ FamilySmart ਨਾਲ ਸੰਪਰਕ ਕਰੋ
  • ਨਨਾਇਮੋ-ਲੇਡੀਸਮਿੱਥ (ਸਕੂਲ ਜ਼ਿਲ੍ਹਾ 68) – ਆਪਣੇ ਸਥਾਨਕ CYMH ਇੰਟੇਕ ਕਲੀਨਿਕ ਜਾਂ SD 68 ਸਕੂਲ ਕਾਊਂਸਲਰ ਨਾਲ ਸੰਪਰਕ ਕਰੋ
  • ਪੋਰਟ ਐਲਬਰਨੀ (ਸਕੂਲ ਜ਼ਿਲ੍ਹਾ 70 ਪੈਸਿਫਿਕ ਰਿਮ) – ਆਪਣੇ ਸਥਾਨਕ CYMH ਇੰਟੇਕ ਕਲੀਨਿਕ ਜਾਂ SD 70 ਸਕੂਲ  ਕਾਊਂਸਲਰ ਨਾਲ ਸੰਪਰਕ ਕਰੋ
  • ਕੋਵੀਚਨ ਵੈਲੀ (ਸਕੂਲ ਜ਼ਿਲ੍ਹਾ 79) – ਯੋਜਨਾ ਬਣਾਉਣ ਦੇ ਪੜਾਅ ਵਿੱਚ
  • ਕੁਆਲੀਕਮ (ਸਕੂਲ ਜ਼ਿਲ੍ਹਾ 69) – ਯੋਜਨਾ ਬਣਾਉਣ ਦੇ ਪੜਾਅ ਵਿੱਚ
 

ਨੌਰਦਰਨ ਖੇਤਰ

  • ਟੈਰੇਸ, ਕਿਟੀਮੈਟ ਅਤੇ ਸਟੀਊਅਰਟ, ਕਿਟਸੁਮਕਾਲਮ ਨੇਸ਼ਨ, ਕਿਟਸੇਲਾਸ ਨੇਸ਼ਨ ਅਤੇ ਹੈਸਲਾ ਨੇਸ਼ਨ (ਸਕੂਲ ਜ਼ਿਲ੍ਹਾ 82 ਕੋਸਟ ਮਾਊਂਟੇਨਜ਼) – ਕਾਲ ਕਰੋ (250) 631-4241
  • ਦ ਹੇਜ਼ਲਟਨਜ਼, ਗਿਕਸਾਨ ਨੇਸ਼ਨਜ਼ ਅਤੇ ਹੈਗਵਿਲਗੈਟ ਨੇਸ਼ਨ (ਸਕੂਲ ਜ਼ਿਲ੍ਹਾ 82 ਕੋਸਟ ਮਾਊਂਟੇਨਜ਼) – ਕਾਲ ਜਾਂ ਟੈਕਸਟ ਕਰੋ (250) 842-8374
  • ਡੌਸਨ ਕ੍ਰੀਕ, ਚੈਟਵਿੰਡ, ਟੰਬਲਰ ਰਿੱਜ (ਸਕੂਲ ਜ਼ਿਲ੍ਹਾ 59 ਪੀਸ ਰਿਵਰ ਸਾਊਥ) – ਯੋਜਨਾ ਬਣਾਉਣ ਦੇ ਪੜਾਅ ਵਿੱਚ
 

ਵੈਨਕੂਵਰ/ਕੋਸਟਲ ਖੇਤਰ

  • ਰਿਚਮੰਡ (ਸਕੂਲ ਜ਼ਿਲ੍ਹਾ 38) – ਟੀਮਾਂ ਨਾਲ ਜੁੜਨ ਲਈ ਕਾਲ ਕਰੋ (604) 204-1111
  • qathet (ਪਾਓਲ ਰਿਵਰ) (ਸਕੂਲ ਜ਼ਿਲ੍ਹਾ 47) – ਆਪਣੇ ਸਥਾਨਕ CYMH ਇੰਟੇਕ ਕਲੀਨਿਕ, SD 47 ਸਕੂਲ ਕੌਂਸਲਰ ਜਾਂ ਪਰਿਵਾਰਕ ਡਾਕਟਰ/ਨਰਸ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ ਅਤੇ ਜੁੜਨ ਲਈ ਬੇਨਤੀ ਕਰੋ
  • ਬੈਲਾ ਕੂਲਾ, ਬੈਲਾ ਬੈਲਾ (ਸਕੂਲ ਜ਼ਿਲ੍ਹਾ 49 ਸੈਂਟਰਲ ਕੋਸਟ) – ਯੋਜਨਾ ਬਣਾਉਣ ਦੇ ਪੜਾਅ ਵਿੱਚ

ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮਾਂ ਦੀਆਂ ਨੌਕਰੀਆਂ

ICY ਟੀਮਾਂ ਬਾਰੇ ਵੇਰਵੇ

 

ਟੀਮਾਂ ਅਤੇ ਸੇਵਾਵਾਂ

ICY ਟੀਮ ਦੇ ਮੈਂਬਰਾਂ ਵਿੱਚ ਸ਼ਾਮਲ ਹਨ:

  • ICY ਪ੍ਰੋਗਰਾਮ ਲੀਡਰ
  • ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ ਸਿਹਤ ਕਲੀਨੀਸ਼ੀਅਨ
  • ICY ਕਲੀਨੀਕਲ ਕਾਊਂਸਲਰ
  • ਨੌਜਵਾਨਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਕਲੀਨੀਸ਼ੀਅਨ
  • ਨੌਜਵਾਨ ਪੀਅਰ ਸਹਾਇਤਾ ਕਰਮਚਾਰੀ
  • ਪਰਿਵਾਰ/ਦੇਖਭਾਲ ਕਰਨ ਵਾਲਿਆਂ ਲਈ ਪੀਅਰ ਸਹਾਇਤਾ ਕਰਮਚਾਰੀ
  • ਉਹ ਅਹੁਦੇ ਜੋ ਇੰਡੀਜਨਸ ਬੱਚਿਆਂ ਅਤੇ ਨੌਜਵਾਨਾਂ ਦੀ ਸਹਾਇਤਾ ਕਰਦੇ ਹਨ
  • ਪ੍ਰਬੰਧਕੀ ਸਹਾਇਤਾ ਭੂਮਿਕਾਵਾਂ

ਟੀਮ ਮੈਂਬਰ ਇੱਕ ਢਾਂਚਾਗਤ, ਏਕੀਕ੍ਰਿਤ ਟੀਮ ਵਜੋਂ ਕੰਮ ਕਰਦੇ ਹਨ, ਜੋ ਸੰਗਠਿਤ ਸੇਵਾਵਾਂ ਅਤੇ ਸਹਾਇਤਾਵਾਂ ਮੁਹੱਈਆ ਕਰਦੀ ਹੈ। ਬੱਚੇ ਜਾਂ ਨੌਜਵਾਨ ਦੀਆਂ ਲੋੜਾਂ ਦੇ ਅਧਾਰ 'ਤੇ ਹੋਰ ਟੀਮ ਮੈਂਬਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ, ਜਿਵੇਂ ਕਿ ਫੈਮਿਲੀ ਡਾਕਟਰ, ਸਮਾਜ ਸੇਵਕ, ਕੋਚ, ਸਹਾਇਤਾ ਕਰਨ ਵਾਲੇ ਲੋਕ, ਐਲਡਰਜ਼ (ਉਹ ਲੋਕ ਜਿਨ੍ਹਾਂ ਨੂੰ ਆਪਣੀ ਸਿਆਣਪ, ਸੱਭਿਆਚਾਰਕ ਗਿਆਨ, ਅਤੇ ਭਾਈਚਾਰੇ ਦੀ ਸੇਵਾ ਲਈ ਮਾਨਤਾ ਪ੍ਰਾਪਤ ਹੈ), ਹੋਰ ਕਾਊਂਸਲਰ ਜਾਂ ਪੇਸ਼ੇਵਰ, (ਵਿੱਤੀ ਸਹਾਇਤਾ ਉਪਲਬਧ ਨਹੀਂ)।

ICY ਟੀਮਾਂ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨਾਲ ਉਹਨਾਂ ਥਾਵਾਂ 'ਤੇ ਮਿਲਣਗੀਆਂ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਅਤੇ ਅਰਾਮਦਾਇਕ ਮਹਿਸੂਸ ਕਰਦੇ ਹਨ ਅਤੇ ਦਫ਼ਤਰਾਂ ਵਰਗੀਆਂ ਰਵਾਇਤੀ ਸੈਟਿੰਗਾਂ ਤੋਂ ਇਲਾਵਾ ਆਉਟਰੀਚ/ਆਉਟਬਾਊਂਡ ਸੇਵਾਵਾਂ ਵੀ ਮੁਹੱਈਆ ਕਰਨਗੀਆਂ।

ਹਰ ਭਾਈਚਾਰੇ ਵਿੱਚ ਬਹੁ-ਸੱਭਿਆਚਾਰਕ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸਹਾਇਤਾਵਾਂ (ਜਿਵੇਂ ਪ੍ਰਾਪਤਕਰਤਾ ਦੁਆਰਾ ਪਰਿਭਾਸ਼ਿਤ ਹੋਣ) ਉਪਲਬਧ ਹੋ ਸਕਦੀਆਂ ਹਨ, ਜਿਸ ਵਿੱਚ ਉਹ ਅਹੁਦੇ ਵੀ ਸ਼ਾਮਲ ਹਨ ਜੋ ਇੰਡੀਜਨਸ (ਮੂਲ ਨਿਵਾਸੀ) ਬੱਚਿਆਂ ਅਤੇ ਨੌਜਵਾਨਾਂ ਦੀ ਸਹਾਇਤਾ ਕਰਦੇ ਹਨ।

 

ਪਹੁੰਚ

ICY ਟੀਮਾਂ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨੂੰ ਉਹ ਸੰਭਾਲ ਲੱਭਣ ਵਿੱਚ ਮਦਦ ਕਰਦੀਆਂ ਹਨ ਜਿਸਦੀ ਉਹਨਾਂ ਨੂੰ ਲੋੜ ਹੈ। ICY ਟੀਮਾਂ ਹੋਰ ਸੇਵਾ ਪ੍ਰਦਾਨਕਾਂ ਤੋਂ ਰਿਫ਼ਰਲ ਪ੍ਰਾਪਤ ਕਰਦੀਆਂ ਹਨ, ਜਿਵੇਂ ਕਿ ਸ਼ੁਰੂਆਤੀ ਸਾਲਾਂ ਦੀਆਂ ਸੇਵਾਵਾਂ, ਸਕੂਲ ਸਟਾਫ, ਪ੍ਰਾਇਮਰੀ ਕੇਅਰ (ਮੁੱਢਲੀ ਸੰਭਾਲ), ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ, ਫਾਊਂਡਰੀ ਸੈਂਟਰ ਅਤੇ ਉਹ ਸੰਸਥਾਵਾਂ ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਨੌਜਵਾਨਾਂ ਦੀ ਸਹਾਇਤਾ ਕਰਦੀਆਂ ਹਨ। ਜਦੋਂ ਟੀਮਾਂ ਪੂਰੀ ਤਰ੍ਹਾਂ ਸਟਾਫ ਕੀਤੀਆਂ ਜਾਂਦੀਆਂ ਹਨ ਅਤੇ ਕੰਮ ਕਰ ਰਹੀਆਂ ਹੁੰਦੀਆਂ ਹਨ, ਉਦੋਂ ਬੱਚੇ, ਨੌਜਵਾਨ ਅਤੇ ਪਰਿਵਾਰ ਆਪਣੇ-ਆਪ ਨੂੰ ਖੁਦ ਰੈਫ਼ਰ ਕਰ ਸਕਦੇ ਹਨ।

ਇੰਡੀਜਨਸ ਭਾਈਚਾਰਿਆਂ ਵਿੱਚ ਰਵਾਇਤੀ ਸੰਬੰਧਾਂ ਨੂੰ ਕਾਇਮ ਰੱਖਣ ਵਾਲੀ ਦੇਖਭਾਲ ਤੱਕ ਪਹੁੰਚ ਵੀ ਮਹੱਤਵਪੂਰਨ ਹੈ ਅਤੇ ਇਸ ਵਿੱਚ ਹੈਰੇਡਿਟਰੀ ਚੀਫ਼ ਜਾਂ ਬੱਚੇ/ਨੌਜਵਾਨ ਦਾ ਨੇਸ਼ਨ ਤੋਂ ਰਿਫ਼ਰਲ ਸ਼ਾਮਲ ਹੋ ਸਕਦਾ ਹੈ।

ICY ਟੀਮਾਂ ਸਕੂਲਾਂ, ਸ਼ੁਰੂਆਤੀ ਸਾਲਾਂ ਦੀਆਂ ਸੇਵਾਵਾਂ, ਅਤੇ ਪ੍ਰਾਇਮਰੀ ਕੇਅਰ ਨਾਲ ਨਜ਼ਦੀਕੀ ਤੌਰ ‘ਤੇ ਕੰਮ ਕਰਨਗੀਆਂ ਅਤੇ ਲੋੜ ਪੈਣ ‘ਤੇ, ਬੱਚਿਆਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਅਤੇ ਤੇਜ਼ ਸਹਾਇਤਾ ਵਾਲੀਆਂ ਸੇਵਾਵਾਂ ਨਾਲ ਜੋੜਨਗੀਆਂ।

 

ਇੰਡੀਜਨਸ ਸੇਵਾਵਾਂ

ਟੀਮਾਂ ਇੰਡੀਜਨਸ ਭਾਈਵਾਲਾਂ ਅਤੇ ਨੇਸ਼ਨਜ਼ ਨਾਲ ਲਗਾਤਾਰ ਸਾਂਝੇਦਾਰੀ ਅਤੇ ਗੱਲਬਾਤ ਰਾਹੀਂ, ਸੱਭਿਆਚਾਰਕ ਤੌਰ 'ਤੇ ਸੁਰੱਖਿਅਤ, ਵਿਸ਼ੇਸ਼ਤਾ-ਅਧਾਰਿਤ ਅਤੇ ਬੱਚੇ-, ਨੌਜਵਾਨ-, ਪਰਿਵਾਰ- ਅਤੇ ਭਾਈਚਾਰਾ/ਨੇਸ਼ਨ-ਕੇਂਦਰਿਤ ਪਹੁੰਚਾਂ ਵੱਲ ਕੰਮ ਕਰਦੀਆਂ ਹਨ। ਇਹ ਪਹੁੰਚਾਂ ਲਿੰਗ-, ਵਿਭਿੰਨਤਾ-ਅਧਾਰਿਤ ਅਤੇ ਟਰੌਮਾ-ਇਨਫ਼ੌਰਮਡ (ਕਿਸੇ ਸਦਮੇ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ) ਹਨ। ਜਿੱਥੇ ਸੰਭਵ ਹੋਵੇ, ਫਰਸਟ ਨੇਸ਼ਨ, ਮੇਟੀ ਅਤੇ ਇਨੂਇਟ ਬੱਚਿਆਂ ਅਤੇ ਨੌਜਵਾਨਾਂ ਲਈ ਸੇਵਾਵਾਂ ਇੰਡੀਜਨਸ ਪ੍ਰਦਾਨਕਾਂ ਜਾਂ ਇੰਡੀਜਨਸ ਅਹੁਦਿਆਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਹਨ ਅਤੇ ਹੋਰ ਟੀਮ ਮੈਂਬਰਾਂ ਨੂੰ ਸੱਦਾ ਦਿੱਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ, ਕੁਝ ਬੱਚੇ, ਨੌਜਵਾਨ ਅਤੇ ਪਰਿਵਾਰ ਭਾਈਚਾਰਾ-ਅਧਾਰਿਤ ਸੈਟਿੰਗ ਵਿੱਚ ਆਪਣੇ ਆਪ ਨੂੰ ਹੋਰ ਸੁਰੱਖਿਅਤ, ਵਧੇਰੇ ਸਵਾਗਤਯੋਗ ਅਤੇ ਮਦਦ ਮੰਗਣ ਲਈ ਵਧੇਰੇ ਤਿਆਰ ਮਹਿਸੂਸ ਕਰ ਸਕਦੇ ਹਨ। ICY ਟੀਮਾਂ ਉਹਨਾਂ ਥਾਵਾਂ ਜਾਂ ਸੰਸਥਾਵਾਂ ਰਾਹੀਂ ਭਾਈਚਾਰਾ-ਅਧਾਰਿਤ ਸੇਵਾ ਸੈਟਿੰਗਾਂ ਵਿੱਚ ਸੇਵਾਵਾਂ ਮੁਹੱਈਆ ਕਰ ਸਕਦੀਆਂ ਹਨ ਜੋ ਫਰਸਟ ਨੇਸ਼ਨਜ਼, ਮੇਟੀ ਅਤੇ ਇਨੂਇਟ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਦੀ ਸੇਵਾ ਕਰਦੀਆਂ ਹਨ, ਜਿਵੇਂ ਕਿ ਫ੍ਰੈਂਡਸ਼ਿਪ ਸੈਂਟਰ, ਡਰੌਪ-ਇਨ ਸੈਂਟਰ, ਮਨੋਰੰਜਕ ਪ੍ਰੋਗਰਾਮ ਜਾਂ ਭੋਜਨ ਪ੍ਰੋਗਰਾਮ, ਜੋ ਵੀ ਭਾਈਚਾਰੇ ‘ਤੇ ਲਾਗੂ ਹੋਣ।

 

ਕਵਰੇਜ

ਟੀਮਾਂ ਸਕੂਲ ਜ਼ਿਲ੍ਹਿਆਂ ਦੇ ਦਾਇਰੇ ਵਿੱਚ ਕੰਮ ਕਰਦੀਆਂ ਹਨ ਅਤੇ ਸਕੂਲਾਂ ਦੇ ਸਮੂਹਾਂ ਨਾਲ ਮਜ਼ਬੂਤ ਸੰਬੰਧ ਬਣਾਈ ਰੱਖਦੀਆਂ ਹਨ। ਇਸ ਤਰ੍ਹਾਂ ਟੀਮਾਂ ਸਕੂਲ ਜ਼ਿਲ੍ਹੇ ਦੇ ਅੰਦਰ ਸਾਰੇ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਦੀ ਸੇਵਾ ਕਰਦੀਆਂ ਹਨ, ਜਿਸ ਵਿੱਚ ਫਰਸਟ ਨੇਸ਼ਨਜ਼ ਦੁਆਰਾ ਚਲਾਏ ਜਾਣ ਵਾਲੇ ਸਕੂਲਾਂ, ਸੁਤੰਤਰ ਸਕੂਲਾਂ, ਵਿਕਲਪਕ ਸਿੱਖਿਆ ਪ੍ਰੋਗਰਾਮਾਂ ਦੇ ਬੱਚੇ ਵੀ ਸ਼ਾਮਲ ਹਨ ਜਾਂ ਉਹ ਜੋ ਸਕੂਲ ਵਿੱਚ ਨਹੀਂ ਹਨ।

ਜੇ ਬੱਚੇ ਅਤੇ ਨੌਜਵਾਨ ਇਸ ਵੇਲੇ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਲੈ ਰਹੇ ਹਨ, ਤਾਂ ਉਹ ਆਪਣੇ ਮੌਜੂਦਾ ਸੇਵਾ ਪ੍ਰਦਾਨਕ ਨਾਲ ਰਹਿ ਸਕਦੇ ਹਨ, ਭਾਵੇਂ ਉਹ ਇੱਕੋ ਭੂਗੋਲਿਕ ਖੇਤਰ ਵਿੱਚ ਨਾ ਹੋਣ, ਤਾਂ ਜੋ ਸੰਬੰਧਾਂ ਅਤੇ ਰਿਸ਼ਤਿਆਂ ਨੂੰ ਬਰਕਰਾਰ ਰੱਖਿਆ ਜਾ ਸਕੇ।

 

ਸਰੋਤ

ਬੱਚਿਆਂ ਅਤੇ ਨੌਜਵਾਨਾਂ ਲਈ ਸਰੋਤ

ਸਿਹਤ ਅਥੌਰਿਟੀਆਂ ਵਿੱਚ ਸੇਵਾਵਾਂ

 

 

ਸੰਕਟ ਵਿੱਚ ਹੋ?

ਤੁਰੰਤ ਸਹਾਇਤਾ ਹਾਸਲ ਕਰੋ...

ਖੁਦਕੁਸ਼ੀ ਸੰਕਟ: 1 800 SUICIDE (1 800 784 2433)

ਮਾਨਸਿਕ ਸਿਹਤ ਸੰਬੰਧੀ ਸਮੱਸਿਆ: 310 6789 (24 ਘੰਟੇ ਉਪਲਬਧ)

KUU-US ਇੰਡੀਜਨਸ ਸੰਕਟ ਲਾਈਨ:1 800 588 8717 (24 ਘੰਟੇ ਉਪਲਬਧ)

ਮੈਡੀਕਲ ਐਮਰਜੈਂਸੀ: 911

ਮਦਦ ਲਈ ਸੰਪਰਕ

ਸੂਬਾਈ ਸਹਾਇਤਾ ਦਫ਼ਤਰ ਹਰ ਏਕੀਕ੍ਰਿਤ ਬਾਲ ਅਤੇ ਨੌਜਵਾਨ ਟੀਮ ਦੇ ਲਾਗੂ ਕਰਨ ਵਿੱਚ ਸਹਾਇਤਾ ਕਰਦਾ ਹੈ। ਸਵਾਲਾਂ ਲਈ ਸਾਡੇ ਨਾਲ ਸੰਪਰਕ ਕਰੋ।

MHA.ProvincialSupportOffice@gov.bc.ca

ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ

ਡਾਟਾ ਸਨੈਪਸ਼ੌਟ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਲਈ ਕੰਮ ਕਰਨ ਵਾਲੀ ਇੱਕ ਏਕੀਕ੍ਰਿਤ ਅਤੇ ਬਿਨਾਂ ਰੁਕਾਵਟਾਂ ਵਾਲੀ ਦੇਖਭਾਲ ਪ੍ਰਣਾਲੀ ਤਿਆਰ ਕਰਨ ਵਿੱਚ ਸਰਕਾਰ ਦੁਆਰਾ ਕੀਤੀ ਜਾ ਰਹੀ ਤਰੱਕੀ ਦੀ ਇੱਕ ਸਮੇਂ ਦੀ ਵਿਸ਼ੇਸ਼ ਝਲਕ ਪੇਸ਼ ਕਰਦਾ ਹੈ।

ਬਿਹਤਰ ਮਾਨਸਿਕ ਸਿਹਤ ਸੰਭਾਲ ਦਾ ਨਿਰਮਾਣ ਕਰਨਾ

ਬੀ.ਸੀ. ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਉਹ ਦੇਖਭਾਲ ਮਿਲੇ ਜਿਸਦੀ ਉਹਨਾਂ ਨੂੰ ਲੋੜ ਹੈ, ਜਿੱਥੇ ਅਤੇ ਜਦੋਂ ਉਹਨਾਂ ਨੂੰ ਲੋੜ ਹੈ, ਭਾਵੇਂ ਇਸ ਲਈ ਕਿੰਨੀਆਂ ਵੀ ਕੋਸ਼ਿਸ਼ਾਂ ਕਰਨੀਆਂ ਪੈਣ।

ਬਿਹਤਰ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਦੇਖਭਾਲ ਦਾ ਨਿਰਮਾਣ ਕਰਨ ਬਾਰੇ ਜਾਣੋ