ਟੈਸਟਿੰਗ ਇਹ ਨਿਰਧਾਰਤ ਕਰ ਸਕਦੀ ਹੈ ਕਿ ਕੀ ਤੁਹਾਨੂੰ ਕੋਵਿਡ-19 ਹੈ। ਕੋਵਿਡ-19 ਦੇ ਵਧੇਰੇ ਜੋਖਮ ਵਾਲੇ ਲੋਕਾਂ ਵਿੱਚ ਗੰਭੀਰ ਬਿਮਾਰੀ ਤੋਂ ਬਚਾਅ ਲਈ ਦੋ ਤਰ੍ਹਾਂ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਹੈ।
English | 繁體中文| 简体中文 | Français | ਪੰਜਾਬੀ
ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ
ਰੈਪਿਡ ਐਂਟੀਜੈਨ ਟੈਸਟਾਂ ਦੀ ਵਰਤੋਂ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਘਰ ਵਿੱਚ ਕਰਨ ਲਈ ਕੀਤੀ ਜਾ ਸਕਦੀ ਹੈ।
ਟੈਸਟ ਕਿੱਟ ਬਹੁਤ ਸਾਰੀਆਂ ਕਮਿਊਨਿਟੀ ਫਾਰਮੇਸੀਆਂ ‘ਤੇ ਮੁਫ਼ਤ ਵਿੱਚ ਉਪਲਬਧ ਹਨ। ਇੱਕ ਵਾਰ ਜਦੋਂ ਮੁਫ਼ਤ ਟੈਸਟਾਂ ਦੀ ਮੌਜੂਦਾ ਸਪਲਾਈ ਖਤਮ ਹੋ ਜਾਂਦੀ ਹੈ, ਤਾਂ ਕੁਝ ਫਾਰਮੇਸੀਆਂ ਤੁਹਾਨੂੰ ਟੈਸਟਾਂ ਨੂੰ ਖਰੀਦਣ ਦੀ ਪੇਸ਼ਕਸ਼ ਕਰ ਸਕਦੀਆਂ ਹਨ।
ਕਿਸੇ ਫਾਰਮੇਸੀ ਤੋਂ ਰੈਪਿਡ ਟੈਸਟ ਕਿੱਟਸ ਲਵੋ
ਹਰੇਕ ਕਿੱਟ ਟੈਸਟਾਂ ਦੀ ਵਰਤੋਂ ਬਾਰੇ ਹਿਦਾਇਤਾਂ ਦੇ ਨਾਲ ਆਉਂਦੀ ਹੈ। ਜੇ ਤੁਹਾਡੇ ਕੋਈ ਸਵਾਲ ਹਨ ਤਾਂ ਵੀ ਤੁਸੀਂ ਫਾਰਮੇਸਿਸਟ ਨੂੰ ਪੁੱਛ ਸਕਦੇ ਹੋ।
ਕੋਵਿਡ-19 ਲਈ ਟੈਸਟਿੰਗ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਬ੍ਰਿਟਿਸ਼ ਕੋਲੰਬੀਆ ਸੈਂਟਰ ਫੌਰ ਡਿਜ਼ੀਜ਼ ਕੰਟਰੋਲ (BCCDC) ਦਾ ਕੋਵਿਡ-19 ਲਈ ਟੈਸਟਿੰਗ ਪੇਜ ਦੇਖੋ।
ਜੇ ਤੁਹਾਡਾ ਇਮੀਉਨ ਸਿਸਟਮ ਕਮਜ਼ੋਰ ਹੈ ਅਤੇ ਤੁਹਾਨੂੰ ਗੰਭੀਰ ਬਿਮਾਰੀ ਦਾ ਵਧੇਰੇ ਜੋਖਮ ਹੈ, ਤਾਂ ਬੀ.ਸੀ. ਵਿੱਚ ਕੋਵਿਡ-19 ਲਈ ਦੋ ਮਨਜ਼ੂਰ ਕੀਤੇ ਗਏ ਥੈਰੇਪੀ ਇਲਾਜ ਮਿਲ ਸਕਦੇ ਹਨ।
ਇਹ ਇਲਾਜ, ਕੋਵਿਡ -19 ਦੇ ਲੱਛਣਾਂ ਨੂੰ ਵਿਗੜਨ ਤੋਂ ਬਚਾਅ ਅਤੇ ਗੰਭੀਰ ਬਿਮਾਰੀ ਦੇ ਜੋਖਮ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ।
ਸੁਰੱਖਿਆ ਕਾਰਨਾਂ ਕਰਕੇ, ਇਹਨਾਂ ਇਲਾਜਾਂ ਨੂੰ ਲਾਜ਼ਮੀ ਤੌਰ 'ਤੇ ਕਿਸੇ ਸਿਹਤ ਸੰਭਾਲ ਪ੍ਰਦਾਨਕ ਦੁਆਰਾ ਪ੍ਰਿਸਕਰਾਈਬ ਕੀਤਾ ਜਾਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ BCCDC ਦੇ ਕੋਵਿਡ-19 ਟ੍ਰੀਟਮੈਂਟ ਵੈੱਬਪੇਜ 'ਤੇ ਜਾਓ।
ਇਲਾਜ ਤੁਹਾਡੇ ਲਈ ਉਦੋਂ ਲਾਭਦਾਇਕ ਹੋ ਸਕਦੇ ਹਨ, ਜੇਕਰ ਤੁਹਾਨੂੰ ਹਲਕੇ ਜਾਂ ਦਰਮਿਆਨੇ ਲੱਛਣ ਹਨ ਅਤੇ ਟੈਸਟ ਦਾ ਨਤੀਜਾ ਪੌਜ਼ਿਟਿਵ ਆਇਆ ਹੈ।
Paxlovid ਲੈਣ ਦੀ ਸਲਾਹ ਉਦੋਂ ਦਿੱਤੀ ਜਾਂਦੀ ਹੈ ਜੇਕਰ ਤੁਸੀਂ:
ਉਦਾਰਹਨਾਂ ਵਿੱਚ ਸ਼ਾਮਲ ਹਨ:
ਉਦਾਰਹਨਾਂ ਵਿੱਚ ਸ਼ਾਮਲ ਹਨ:
ਜੇ ਤੁਸੀਂ ਕੋਵਿਡ-19 ਲਈ ਪੌਜ਼ਿਟਿਵ ਟੈਸਟ ਕੀਤਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਲਾਜ ਤੋਂ ਲਾਭ ਹੋਵੇਗਾ, ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਪੈਸ਼ਲਿਸਟ ਨਾਲ ਸੰਪਰਕ ਕਰੋ। ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਤੁਹਾਡਾ ਇਲਾਜ ਕੀਤਾ ਜਾਵੇਗਾ।
Paxlovid ਅਤੇ Remdesivir ਇਲਾਜ ਹਰ ਕਿਸੇ ਲਈ ਢੁਕਵੇਂ ਨਹੀਂ ਹਨ ਅਤੇ ਕਿਸੇ ਸਿਹਤ ਸੰਭਾਲ ਪ੍ਰਦਾਨਕ ਦੁਆਰਾ ਪ੍ਰਿਸਕਰਾਈਬ ਕੀਤੇ ਜਾਣੇ ਚਾਹੀਦੇ ਹਨ। ਕਿਸੇ ਵੀ ਪੜਾਅ 'ਤੇ, ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਇਹ ਇਲਾਜ ਤੁਹਾਡੇ ਲਈ ਸਹੀ ਨਹੀਂ ਹਨ।
ਬੀ.ਸੀ. ਦੇ ਵਸਨੀਕਾਂ ਲਈ Paxlovid ਲਈ ਫਾਰਮਾਕੇਅਰ ਕਵਰੇਜ ਲੈਣ ਵਾਸਤੇ ਮੈਡੀਕਲ ਸਰਵਿਸਿਜ਼ ਪਲਾਨ (MSP) ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ। ਬੀ.ਸੀ. ਦੇ ਵਸਨੀਕਾਂ ਲਈ Paxlovid
ਜੇ ਤੁਹਾਡੇ ਕੋਲ ਕੋਈ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਪੈਸ਼ਲਿਸਟ ਨਹੀਂ ਹੈ, ਜਾਂ ਤੁਹਾਨੂੰ ਲੱਛਣ ਸ਼ੁਰੂ ਹੋਣ ਦੇ 3 ਦਿਨਾਂ ਦੇ ਅੰਦਰ ਅਪੌਇੰਟਮੈਂਟ ਨਹੀਂ ਮਿਲੀ, ਤਾਂ 8-1-1 ਨੂੰ ਕਾਲ ਕਰੋ।
ਕੋਵਿਡ-19 ਵਾਲੇ ਜ਼ਿਆਦਾਤਰ ਲੋਕ ਆਪਣੇ ਆਪ ਠੀਕ ਹੋ ਜਾਣਗੇ। ਘਰ ਵਿਖੇ ਆਪਣੇ ਲੱਛਣਾਂ ਦੀ ਸੰਭਾਲ ਕਰਨ ਬਾਰੇ ਹੋਰ ਜਾਣੋ।
ਜੇ ਤੁਹਾਨੂੰ ਹੇਠ ਲਿਖੇ ਲੱਛਣ ਹਨ, ਤਾਂ ਕਿਸੇ ਅਰਜੈਂਟ ਅਤੇ ਪ੍ਰਾਇਮਰੀ ਕੇਅਰ ਸੈਂਟਰ, ਐਮਰਜੈਂਸੀ ਵਿਭਾਗ ਵਿਖੇ ਜਾਓ ਜਾਂ 9-1-1 'ਤੇ ਕਾਲ ਕਰੋ:
ਕਾਲ: 8-1-1ਅਨੁਵਾਦਕ ਉਪਲਬਧ ਹਨ
ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ ਦਿਨ ਦੇ 24 ਘੰਟੇ ਤਾਂ ਹਫ਼ਤੇ ਦੇ 7 ਦਿਨ