ਅੰਤਰਰਾਸ਼ਟਰੀ ਪੇਸ਼ੇਵਰਾਂ ਲਈ ਕ੍ਰਿਡੈਂਸ਼ੀਅਲ ਮਾਨਤਾ

ਬੀ.ਸੀ. ਸਰਕਾਰ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਲਈ ਕ੍ਰਿਡੈਂਸ਼ੀਅਲ ਦੀ ਮਾਨਤਾ ਨੂੰ ਵਧੇਰੇ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਨਿਰਪੱਖ ਬਣਾ ਰਹੀ ਹੈ।

English | 繁體中文  简体中文 | Français | ਪੰਜਾਬੀ | हिन्दी | Tagalog | فارسی

ਆਖਰੀ ਵਾਰ ਅੱਪਡੇਟ ਕੀਤਾ ਗਿਆ:  9 ਨਵੰਬਰ, 2023ਨਵੇਂ ਨਿਰਪੱਖ ਕ੍ਰਿਡੈਂਸ਼ੀਅਲ ਮਾਨਤਾ ਵਿਧਾਨ ਦੀ ਸੰਖੇਪ ਜਾਣਕਾਰੀ

ਇਸ ਪਤਝੜ ਵਿੱਚ, ਬੀ.ਸੀ. ਨੇ ਨਵਾਂ ਨਿਰਪੱਖ ਕ੍ਰਿਡੈਂਸ਼ੀਅਲ ਮਾਨਤਾ ਵਿਧਾਨ ਪੇਸ਼ ਕੀਤਾ ਜਿਸਦਾ ਉਦੇਸ਼ ਬੀ.ਸੀ. ਵਿੱਚ ਨੌਕਰੀਆਂ ਦੀ ਭਾਲ ਕਰਨ ਵਾਲੇ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਲਈ ਰੁਕਾਵਟਾਂ ਨੂੰ ਘਟਾਉਣਾ ਹੈ। ਇੰਟਰਨੈਸ਼ਨਲ ਕ੍ਰਿਡੈਂਸ਼ੀਅਲ ਰੈਕਗਨਿਸ਼ਨ ਐਕਟ (ਅੰਤਰਰਾਸ਼ਟਰੀ  ਕ੍ਰਿਡੈਂਸ਼ੀਅਲ ਮਾਨਤਾ ਐਕਟ) ਨੂੰ 8 ਨਵੰਬਰ, 2023 ਨੂੰ ਸ਼ਾਹੀ ਮਨਜ਼ੂਰੀ ਮਿਲੀ, ਅਤੇ ਇਹ ਅਗਲੀਆਂ ਗਰਮੀਆਂ ਵਿੱਚ ਲਾਗੂ ਹੋਵੇਗਾ।

ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੌਕਰੀਆਂ ਨੂੰ ਦੂਜੇ ਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਲੋਕਾਂ ਦੁਆਰਾ ਭਰਨ ਦੀ ਲੋੜ ਪਵੇਗੀ। ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਨੂੰ ਅਕਸਰ ਆਪਣੇ ਪੇਸ਼ੇ ਵਿੱਚ ਕੰਮ ਕਰਨ ਤੋਂ ਪਹਿਲਾਂ ਅਣਉਚਿਤ ਰੁਕਾਵਟਾਂ ਅਤੇ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਸਹਾਇਤਾ ਕਰਕੇ, ਸਰਕਾਰ ਮੰਗ ਵਾਲੀਆਂ ਨੌਕਰੀਆਂ ਲਈ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੀ ਹੈ ਅਤੇ ਬੀ.ਸੀ. ਦੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੀ ਹੈ।


 ਸਰਕਾਰ ਕੀ ਕਰ ਰਹੀ ਹੈ

ਹੁਣ ਤੱਕ ਦੀ ਪ੍ਰਗਤੀ

ਹੁਨਰਮੰਦ ਪੇਸ਼ੇਵਰਾਂ ਦੀ ਘਾਟ ਨੂੰ ਦੂਰ ਕਰਨ ਵਿੱਚ ਪੇਸ਼ੇਵਰ ਰੈਗੂਲੇਟਰੀ ਅਥੌਰਿਟੀਆਂ ਦੀ ਮਹੱਤਵਪੂਰਣ ਭੂਮਿਕਾ ਹੈ। ਉਹ ਪੇਸ਼ੇਵਰਾਂ ਦਾ ਮੁਲਾਂਕਣ ਕਰਦੇ ਹਨ ਅਤੇ ਬੀ.ਸੀ. ਵਿੱਚ ਕੰਮ ਕਰਨ ਲਈ ਲਾਇਸੰਸ ਦਿੰਦੇ ਹਨ। ਸੂਬਾ ਪੇਸ਼ੇਵਰ ਰੈਗੂਲੇਟਰਾਂ ਦੇ ਸ਼ਾਸਨ ਅਭਿਆਸਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਕਿਰਿਆ ਨਿਰਪੱਖ, ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਹੋਵੇ।

 • ਬਿਹਤਰ ਨਿਗਰਾਨੀ ਲਈ ਸੁਪ੍ਰਿਟੈਂਨਡੈਂਟ ਦੇ ਦਫ਼ਤਰ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਆਧੁਨਿਕ ਪੇਸ਼ੇਵਰ ਸ਼ਾਸਨ ਢਾਂਚੇ ਸਥਾਪਤ ਕੀਤੇ ਗਏ ਹਨ ਕਿ ਰੈਗੂਲੇਟਰੀ ਸੰਸਥਾਵਾਂ ਜਨਤਾ ਦੇ ਸਭ ਤੋਂ ਵਧੀਆ ਹਿੱਤ ਵਿੱਚ ਕੰਮ ਕਰਦੀਆਂ ਹਨ:
 • ਸਕਿਲਡ ਟ੍ਰੇਡਜ਼ ਬੀਸੀ ਐਕਟ ਮਾਰਚ 2022 ਵਿੱਚ ਲਾਗੂ ਕੀਤਾ ਗਿਆ ਸੀ ਤਾਂ ਜੋ ਬੀ.ਸੀ. ਭਰ ਵਿੱਚ ਹੁਨਰਮੰਦ ਕਿੱਤਿਆਂ ਦੇ ਮਹੱਤਵਪੂਰਨ ਕੰਮਾਂ ਲਈ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਸਿਖਲਾਈ ਦਿੱਤੀ ਜਾ ਸਕੇ।
 • 2022 ਵਿੱਚ, ਹੈਲਥ ਹਿਊਮਨ ਰਿਸੋਰਸਿਜ਼ ਸਟ੍ਰੈਟਜੀ (PDF, 2800 KB) ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਹੈਲਥ ਕੇਅਰ ਕਾਰਜਬਲ ਨੂੰ ਮਜ਼ਬੂਤ ਕਰਨ ਲਈ 70 ਪ੍ਰਮੁੱਖ ਕਾਰਵਾਈਆਂ ਦੀ ਰੂਪਰੇਖਾ ਦਿੱਤੀ ਗਈ ਸੀ। ਇਸ ਕਾਰਜਨੀਤੀ ਦਾ ਉਦੇਸ਼ ਮਰੀਜ਼ਾਂ ਦੀ ਸੰਭਾਲ ਵਿੱਚ ਸੁਧਾਰ ਕਰਨਾ, ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਹੈਲਥ ਕੇਅਰ ਵਰਕਰਾਂ ਲਈ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਨੌਕਰੀ ਦੀ ਸੰਤੁਸ਼ਟੀ ਅਤੇ ਨਵੀਨਤਾਕਾਰੀ ਨੂੰ ਉਤਸ਼ਾਹਤ ਕਰਨ ਲਈ ਹੈਲਥ ਕੇਅਰ ਸਿਸਟਮ ਵਿੱਚ ਸੁਧਾਰ ਕਰਨਾ ਹੈ।
 • ਮਈ 2023 ਵਿੱਚ, ਸਟ੍ਰੌਂਗਰ ਬੀ ਸੀ: ਫਿਊਚਰ ਰੈਡੀ ਐਕਸ਼ਨ ਪਲਾਨ (PDF, 3000KB) ਜਾਰੀ ਕੀਤਾ ਗਿਆ ਸੀ। ਯੋਜਨਾ ਵਿੱਚ ਵੇਰਵਾ ਦਿੱਤਾ ਗਿਆ ਹੈ ਕਿ ਕਿਵੇਂ ਸਰਕਾਰ ਲੋਕਾਂ ਨੂੰ ਵਧੀਆ ਨੌਕਰੀਆਂ ਪ੍ਰਾਪਤ ਕਰਨ ਲਈ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਹੈ ਅਤੇ ਕਰਮਚਾਰੀਆਂ ਨੂੰ ਭਰਤੀ ਕਰਨ ਅਤੇ ਬਰਕਰਾਰ ਰੱਖਣ ਵਿੱਚ ਕਾਰੋਬਾਰਾਂ ਦੀ ਸਹਾਇਤਾ ਕਰ ਰਹੀ ਹੈ।

ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਮਾਨਤਾ ਬਾਰੇ ਜਨਤਕ ਸ਼ਮੂਲੀਅਤ

ਜੁਲਾਈ 2023 ਵਿੱਚ, ਵ੍ਹੌਟ ਵੀ ਹਰਡ: ਪਬਲਿਕ ਇੰਗੇਜਮੈਂਟ ਔਨ ਇੰਟਰਨੈਸ਼ਨਲ ਕ੍ਰਿਡੈਂਸ਼ੀਅਲ ਰੈਕੋਗਨਿਸ਼ਨ (PDF, 2100KB) ਰਿਪੋਰਟ ਜਾਰੀ ਕੀਤੀ ਗਈ ਸੀ। ਰਿਪੋਰਟ ਵਿੱਚ 1,450 ਤੋਂ ਵੱਧ ਲੋਕਾਂ ਤੋਂ ਲਏ ਗਏ ਵਿਚਾਰ ਸ਼ਾਮਲ ਹਨ, ਜਿਨ੍ਹਾਂ ਨੂੰ ਬਸੰਤ 2023 ਵਿੱਚ ਪੁੱਛਿਆ ਗਿਆ ਸੀ ਕਿ ਸੂਬਾ:

 • ਕ੍ਰਿਡੈਂਸ਼ੀਅਲ ਮਾਨਤਾ ਪ੍ਰਕਿਰਿਆ ਵਿੱਚ ਸੁਧਾਰ ਕਿਵੇਂ ਕਰ ਸਕਦਾ ਹੈ
 • ਅੰਤਰਰਾਸ਼ਟਰੀ ਪੇਸ਼ੇਵਰ ਕ੍ਰਿਡੈਂਸ਼ੀਅਲ ਮਾਨਤਾ ਲਈ ਬੇਲੋੜੀਆਂ ਰੁਕਾਵਟਾਂ ਨੂੰ ਦੂਰ ਕਿਵੇਂ ਕਰ ਸਕਦਾ ਹੈ

ਸਰਵੇਖਣ ਦਾ ਜਵਾਬ ਦੇਣ ਵਾਲੇ ਲੋਕਾਂ ਦੇ ਵਿਚਾਰਾਂ  ਵਿੱਚ ਸ਼ਾਮਲ ਹਨ:

 • ਅਸੰਤੁਲਿਤ ਜਾਣਕਾਰੀ: "ਸਹੀ ਜਾਣਕਾਰੀ ਲੱਭਣਾ ਬਹੁਤ ਮੁਸ਼ਕਲ ਹੈ। ਕੋਈ ਵੀ ਇੱਕੋ ਜਿਹੀ ਜਾਣਕਾਰੀ ਨਹੀਂ ਦੇ ਰਿਹਾ ਹੈ।“
 • ਸੀਮਤ ਸਹਾਇਤਾ: "ਜੇ ਮੈਂ ਕਿਸੇ ਚੀਜ਼ ਬਾਰੇ ਉਲਝਣ ਵਿੱਚ ਸੀ, ਤਾਂ ਇੱਕ ਵੀ ਵਿਅਕਤੀ ਨਹੀਂ ਸੀ ਜਿਸ ਨਾਲ ਮੈਂ ਗੱਲ ਕਰ ਸਕਦਾ/ਸਕਦੀ ਸੀ। ਮੈਨੂੰ ਲਗਾਤਾਰ ਚੱਕਰਾਂ ਵਿੱਚ ਪਾਇਆ ਜਾਂਦਾ ਸੀ ਅਤੇ ਆਪਣੇ ਆਪ ਇਹ ਸਭ ਸਮਝਣ ਲਈ ਛੱਡ ਦਿੱਤਾ ਜਾਂਦਾ ਸੀ।“
 • ਰਜਿਸਟਰ ਕਰਨ ਵਿੱਚ ਮੁਸ਼ਕਿਲ: "ਮੈਂ ਗੁੰਝਲਤਾ, ਸਮਾਂ-ਸੀਮਾ ਅਤੇ ਸੰਬੰਧਤ ਖਰਚਿਆਂ ਕਾਰਨ ਰਜਿਸਟ੍ਰੇਸ਼ਨ ਦੀ ਕੋਸ਼ਿਸ਼ ਨਹੀਂ ਕੀਤੀ ਹੈ।“

ਸੂਬਾ ਬੀ.ਸੀ. ਵਿੱਚ ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਮਾਨਤਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਅਤੇ ਨਵੇਂ ਵਿਧਾਨ ਦੇ ਵਿਕਾਸ ਦਾ ਮਾਰਗ ਦਰਸ਼ਨ ਕਰਨ ਲਈ ਜਨਤਕ ਫੀਡਬੈਕ ਦੀ ਵਰਤੋਂ ਕਰ ਰਿਹਾ ਹੈ।


ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਰੈਕੋਗਨਿਸ਼ਨ ਐਕਟ

ਇਹ ਨਵਾਂ ਐਕਟ ਰੈਗੂਲੇਟਰੀ ਸੰਸਥਾਵਾਂ ਨੂੰ ਕ੍ਰਿਡੈਂਸ਼ੀਅਲ ਮਾਨਤਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਲੋਕਾਂ ਲਈ ਬੀ.ਸੀ. ਵਿੱਚ ਕੰਮ ਕਰਨ ਲਈ ਆਪਣੀ ਸਕਿੱਲ (ਹੁਨਰ) ਦੀ ਵਰਤੋਂ ਕਰਨ ਲਈ ਇਸਨੂੰ ਨਿਰਪੱਖ, ਤੇਜ਼ ਅਤੇ ਅਸਾਨ ਬਣਾਵੇਗਾ – ਭਾਵੇਂ ਉਹਨਾਂ ਨੂੰ ਜਿੱਥੇ ਮਰਜ਼ੀ ਸਿਖਲਾਈ ਦਿੱਤੀ ਗਈ ਹੋਵੇ।

ਨਵੇਂ ਵਿਧਾਨ ਦਾ ਉਦੇਸ਼

ਇਹ ਐਕਟ ਬਹੁਤ ਸਾਰੇ ਪੇਸ਼ੇਵਰ ਰੈਗੂਲੇਟਰਾਂ ਲਈ ਨਵੀਆਂ ਜ਼ੁੰਮੇਵਾਰੀਆਂ ਦੀ ਰੂਪਰੇਖਾ ਦਿੰਦਾ ਹੈ।

ਨਿਰਪੱਖਤਾ ਵਧਾਉਣਾ

ਐਪਲੀਕੈਂਟਾਂ ਨਾਲ ਬਿਨਾਂ ਪੱਖਪਾਤ ਦੇ, ਬਰਾਬਰੀ ਅਤੇ ਨਿਰਪੱਖਤਾ ਨਾਲ ਵਿਵਹਾਰ ਕੀਤਾ ਜਾਵੇਗਾ। ਵਿਵਸਥਾਵਾਂ ਵਿੱਚ ਸ਼ਾਮਲ ਹਨ:

 • ਕਨੇਡੀਅਨ ਕੰਮ ਦੇ ਤਜਰਬੇ ਦੀਆਂ ਗੈਰ-ਉਚਿਤ ਲੋੜਾਂ ਨੂੰ ਹਟਾਉਣਾ
 • ਜੇਕਰ ਐਪਲੀਕੈਂਟਾਂ ਨੇ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੇ ਪਹਿਲਾਂ ਹੀ ਵੈਧ ਨਤੀਜੇ ਜਮ੍ਹਾਂ ਕਰ ਦਿੱਤੇ ਹਨ ਤਾਂ ਉਹਨਾਂ ਨੂੰ ਨਵੇਂ ਨਤੀਜੇ ਪ੍ਰਦਾਨ ਕਰਨ ਦੀ ਲੋੜ ‘ਤੇ ਰੋਕ ਲਗਾਉਣਾ
 • ਅੰਤਰਰਾਸ਼ਟਰੀ ਅਤੇ ਰਾਸ਼ਟਰੀ ਐਪਲੀਕੈਂਟਾਂ ਤੋਂ ਸਮਾਨ ਫ਼ੀਸਾਂ ਚਾਰਜ ਕਰਨਾ

ਕੁਸ਼ਲਤਾ ਵਧਾਉਣਾ

ਐਪਲੀਕੈਂਟਾਂ ਨੂੰ ਬਿਨਾਂ ਕਿਸੇ ਦੇਰੀ ਦੇ ਅਤੇ ਜਲਦੀ ਉਹ ਜਾਣਕਾਰੀ ਪ੍ਰਾਪਤ ਹੋਵੇਗੀ ਜਿਸਦੀ ਉਹਨਾਂ ਨੂੰ ਪੇਸ਼ੇਵਰ ਸਰਟੀਫਿਕੇਸ਼ਨ ਪ੍ਰਾਪਤ ਕਰਨ ਲਈ ਲੋੜ ਹੈ। ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਲਈ, ਸੂਬਾ ਰੈਗੂਲੇਟਰਾਂ ਲਈ ਵੱਧ ਤੋਂ ਵੱਧ ਪ੍ਰੋਸੈਸਿੰਗ ਸਮਾਂ-ਸੀਮਾਵਾਂ ਨਿਰਧਾਰਤ ਕਰੇਗਾ। 

ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ

ਨਵੀਆਂ ਪਾਰਦਰਸ਼ਤਾ ਲੋੜਾਂ ਲਈ ਰੈਗੂਲੇਟਰਾਂ ਨੂੰ ਉਹਨਾਂ ਦੀਆਂ ਕ੍ਰਿਡੈਂਸ਼ੀਅਲ ਮੁਲਾਂਕਣ ਪ੍ਰਕਿਰਿਆਵਾਂ ਬਾਰੇ ਸਾਰੀ ਜਾਣਕਾਰੀ ਔਨਲਾਈਨ ਪ੍ਰਕਾਸ਼ਤ ਕਰਨ ਦੀ ਲੋੜ ਹੋਵੇਗੀ। ਇਹ ਐਪਲੀਕੈਂਟਾਂ ਲਈ ਇਹ ਸਮਝਣਾ ਅਸਾਨ ਬਣਾ ਦੇਵੇਗਾ ਕਿ ਸਰਟੀਫਾਇਡ ਕਿਵੇਂ ਹੋਇਆ ਜਾਵੇ।

ਜਵਾਬਦੇਹੀ ਦੀ ਮੰਗ ਕਰਨਾ

ਰੈਗੂਲੈਟਰ ਜਨਤਕ ਸਿਹਤ, ਸੁਰੱਖਿਆ ਅਤੇ ਵਾਤਾਵਰਣ ਦੀ ਰੱਖਿਆ ਲਈ ਸਰਕਾਰ ਅਤੇ ਜਨਤਾ ਵੱਲ ਜ਼ੁੰਮੇਵਾਰ ਹੋਣਗੇ। ਉਹ ਅਜਿਹਾ ਨਿਰਪੱਖ ਅਤੇ ਸੰਮਿਲਿਤ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਕਰਨਗੇ ਜੋ ਸਾਰੇ ਐਪਲੀਕੈਂਟਾਂ ਨੂੰ ਪ੍ਰਮਾਣਿਤ ਹੋਣ ਦੀ ਇਜਾਜ਼ਤ ਦਿੰਦੀਆਂ ਹਨ। ਜਵਾਬਦੇਹੀ ਨੂੰ ਨਵੀਆਂ ਰਿਪੋਰਟਿੰਗ ਲੋੜਾਂ ਅਤੇ ਲਾਗੂਕਰਨ ਵਾਲੇ ਅਧਿਕਾਰੀਆਂ ਦੁਆਰਾ ਯਕੀਨੀ ਬਣਾਇਆ ਜਾਵੇਗਾ।

ਸੁਪ੍ਰਿਟੈਂਨਡੈਂਟ ਨਿਰਧਾਰਤ ਕਰਨਾ

ਸੂਬਾ ਇਕ ਨਵਾਂ ਸੁਪ੍ਰਿਟੈਂਨਡੈਂਟ ਨਿਯੁਕਤ ਕਰੇਗਾ ਜੋ ‘ਫੇਅਰ ਕ੍ਰਿਡੈਂਸ਼ੀਅਲ ਰੈਕੋਗਨਿਸ਼ਨ’ (ਨਿਰਪੱਖ ਪ੍ਰਮਾਣ-ਪੱਤਰ ਮਾਨਤਾ) ਨੂੰ ਉਤਸ਼ਾਹਤ ਕਰਨ, ਰੈਗੂਲੇਟਰੀ ਅਥੌਰਿਟੀ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨ ਅਤੇ ਨਵੇਂ ਵਿਧਾਨ ਦੀ ਪਾਲਣਾ ਨੂੰ ਲਾਗੂ ਕਰਨ ਲਈ ਜ਼ੁੰਮੇਵਾਰ ਹੋਵੇਗਾ।

 


ਸਮਾਂ-ਸੀਮਾ

ਵਿਧਾਨ ਦੀ ਪ੍ਰਕਿਰਿਆ

 • ਅਕਤੂਬਰ 23, 2023: ਵਿਧਾਨ ਪੇਸ਼ ਕੀਤਾ ਗਿਆ ਸੀ
 • 8 ਨਵੰਬਰ, 2023: ਵਿਧਾਨ ਨੂੰ ਸ਼ਾਹੀ ਮਨਜ਼ੂਰੀ ਪ੍ਰਾਪਤ ਹੋ ਗਈ

ਲਾਗੂਕਰਨ

 • ਸਰਦੀਆਂ/ਬਸੰਤ 2024: ਸੁਪ੍ਰਿਟੈਂਨਡੈਂਟ ਦੇ ਦਫ਼ਤਰ ਦੀ ਸਥਾਪਨਾ ਕਰਨਾ ਅਤੇ ਲਾਗੂਕਰਨ ਵਿੱਚ ਸਹਾਇਤਾ ਕਰਨ ਲਈ ਨਿਯਮ ਵਿਕਸਤ ਕਰਨਾ
 • ਸਰਦੀਆਂ/ਬਸੰਤ 2024: ਨਵੀਆਂ ਜ਼ੁੰਮੇਵਾਰੀਆਂ ਵਿੱਚ ਤਬਦੀਲੀ ਲਈ ਰੈਗੂਲੇਟਰੀ ਅਥੌਰਿਟੀਆਂ ਨਾਲ ਜੁੜਨਾ
 • ਗਰਮੀਆਂ 2024: ਵਿਧਾਨ ਲਾਗੂ ਕਰਨਾ

ਨਵੇਂ ਵਿਧਾਨ ਦੇ ਅਧੀਨ ਰੈਗੂਲੈਟਰ ਅਤੇ ਪੇਸ਼ੇਵਰ

ਇਸ ਵਿਧਾਨ ਅਧੀਨ ਰੈਗੂਲੇਟਰ

ਨਵੇਂ ਵਿਧਾਨ ਅਧੀਨ 18 ਰੈਗੂਲੇਟਰੀ ਅਥੌਰਿਟੀਆਂ ਹੋਣਗੀਆਂ:

 • ਅਪਲਾਈਡ ਸਾਇੰਸ ਟੈਕਨੌਲੌਜਿਸਟਸ ਐਂਡ ਟੈਕਨਿਸ਼ੀਅਨਜ਼ ਔਫ ਬੀ ਸੀ
 • ਆਰਕੀਟੈਕਚਰਲ ਇੰਸਟੀਚਿਊਟ ਔਫ ਬੀ ਸੀ
 • ਐਸੋਸੀਏਸ਼ਨ ਔਫ ਬੀ ਸੀ ਫ਼ੌਰੈਸਟ ਪ੍ਰੋਫ਼ੈਸ਼ਨਲਜ਼
 • ਐਸੋਸੀਏਸ਼ਨ ਔਫ ਬੀ ਸੀ ਲੈਂਡ ਸਰਵੇਅਰਜ਼
 • ਐਸੋਸੀਏਸ਼ਨ ਔਫ ਪ੍ਰੋਫ਼ੈਸ਼ਨਲ ਇੰਜੀਨੀਅਰਜ਼ ਐਂਡ ਜੀਓਸਾਇੰਟਿਸਟਸ ਔਫ ਬੀ ਸੀ
 • ਬੀ ਸੀ ਕਾਲਜ ਔਫ ਸੋਸ਼ਲ ਵਰਕਰਜ਼
 • ਬੀ ਸੀ ਇੰਸਟੀਚਿਊਟ ਔਫ ਐਗ੍ਰੋਲੌਜਿਸਟਸ
 • ਬੀ ਸੀ ਰਜਿਸਟਰਡ ਮਿਊਜ਼ਿਕ ਟੀਚਰਜ਼ ਐਸੋਸੀਏਸ਼ਨ
 • ਬੀ ਸੀ ਸੁਸਾਇਟੀ ਔਫ ਲੈਂਡਸਕੇਪ ਆਰਕੀਟੈਕਟਸ
 • ਕਾਲਜ ਔਫ ਅਪਲਾਈਡ ਬਾਇਓਲੌਜਿਸਟਸ
 • ਕਾਲਜ ਔਫ ਵੈਟਰੇਨੇਰੀਅਨਜ਼ ਔਫ ਬੀ ਸੀ
 • ਡਾਇਰੈਕਟਰ ਔਫ ਟੀਚਰ ਸਰਟੀਫਿਕੇਸ਼ਨ (ਅਤੇ ਬੀ ਸੀ ਟੀਚਰਜ਼ ਕਾਊਂਸਿਲ)
 • ਡਾਇਰੈਕਟਰ ਔਫ ਦ ਅਰਲੀ ਚਾਈਲਡਹੁੱਡ ਐਜੂਕੇਟਰ ਰਜਿਸਟਰੀ 
 • ਐਮਰਜੈਂਸੀ ਮੈਡੀਕਲ ਅਸਿਸਟੈਂਟਸ ਲਾਇਸੰਸਿੰਗ ਬੋਰਡ
 • ਲਾਅ ਸੁਸਾਇਟੀ ਔਫ ਬੀ ਸੀ
 • ਔਰਗਨਾਈਜ਼ੇਸ਼ਨ ਔਫ ਚਾਰਟਰਡ ਪ੍ਰੋਫ਼ੈਸ਼ਨਲ ਅਕਾਊਂਟੈਂਟਸ ਔਫ ਬੀ ਸੀ
 • ਸੁਸਾਇਟੀ ਔਫ ਨੋਟਰੀਜ਼ ਪਬਲਿਕ ਔਫ ਬੀ ਸੀ
 • ਸੁਪ੍ਰਿਟੈਂਨਡੈਂਟ ਔਫ ਰੀਅਲ ਇਸਟੇਟ (ਅਤੇ ਬੀ ਸੀ ਫ਼ਾਇਨੈਨਸ਼ੀਅਲ ਸਰਵਿਸਿਸ ਅਥੌਰਿਟੀ)

ਸਾਰੀਆਂ ਬੀ.ਸੀ. ਰੈਗੂਲੇਟਰੀ ਅਥੌਰਿਟੀਆਂ ਦੀ ਪੂਰੀ ਸੂਚੀ ਦੇਖਣ ਲਈ, ਕਿਰਪਾ ਕਰਕੇ ਪ੍ਰੋਫ਼ੈਸ਼ਨਲ ਰੈਗੂਲੇਟਰੀ ਅਥੌਰਿਟੀਜ਼ ‘ਤੇ ਜਾਓ

ਨਵੇਂ ਵਿਧਾਨ ਅਧੀਨ ਪੇਸ਼ਿਆਂ ਦੀ ਪੜਚੋਲ ਕਰੋ

ਨਵਾਂ ਵਿਧਾਨ ਕੰਸਟ੍ਰਕਸ਼ਨ, ਵਾਤਾਵਰਣ ਵਿਗਿਆਨ  (environmental sciences), ਅਧਿਆਪਨ  (teaching) ਅਤੇ ਸਮਾਜਕ ਕਾਰਜਾਂ  (social work) ਸਮੇਤ ਕਈ ਖੇਤਰਾਂ ਵਿੱਚ 29 ਪੇਸ਼ਿਆਂ ਨੂੰ ਪ੍ਰਭਾਵਤ ਕਰੇਗਾ।

ਹੋਰ ਜਾਣਨ ਲਈ ਹਰੇਕ ਪੇਸ਼ੇ ਨਾਲ ਜੁੜੇ ਕਰੀਅਰ ਪ੍ਰੋਫ਼ਾਈਲ ਦੀ ਪੜਚੋਲ ਕਰੋ (ਜਾਣਕਾਰੀ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ):   

 


 


ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਲਈ ਸਰੋਤ ਅਤੇ ਸਹਾਇਤਾਵਾਂ

ਸੂਬਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਪੇਸ਼ੇਵਰ ਬੀ.ਸੀ. ਵਿੱਚ ਆਪਣੇ ਕਰੀਅਰ ਨੂੰ ਜਾਰੀ ਰੱਖ ਸਕਣ - ਚਾਹੇ ਉਹ ਸਾਲਾਂ ਤੋਂ ਇੱਥੇ ਰਹਿ ਰਹੇ ਹੋਣ ਜਾਂ ਹੁਣੇ-ਹੁਣੇ ਸੂਬੇ ਵਿੱਚ ਰਹਿਣ ਲਈ ਆਏ ਹੋਣ। ਇਹ ਯਕੀਨੀ ਬਣਾਉਣ ਲਈ ਹੇਠ ਲਿਖੇ ਸਰੋਤ ਉਪਲਬਧ ਹਨ ਕਿ ਹੁਨਰਮੰਦ ਅਤੇ ਤਜਰਬੇਕਾਰ ਪੇਸ਼ੇਵਰ ਲੋੜੀਂਦੀ ਜਾਣਕਾਰੀ ਤੱਕ ਪਹੁੰਚ ਕਰ ਸਕਣ:

ਬੀ.ਸੀ. ਵਿੱਚ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਬਾਰੇ ਹੋਰ ਜਾਣੋ

ਇਹ ਸਮਝਣ ਲਈ ਕਿ ਕੀ ਤੁਹਾਨੂੰ ਆਪਣੇ ਪੇਸ਼ੇ ਲਈ ਸਰਟੀਫਿਕੇਟ ਦੀ ਲੋੜ ਹੈ ਅਤੇ ਇਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ, Getting Certified to Work in B.C. 'ਤੇ ਜਾਓ

ਸਰਟੀਫਿਕੇਸ਼ਨ ਲਈ ਅਰਜ਼ੀ ਦੇਣ ਲਈ ਤੁਹਾਨੂੰ ਕੀ ਚਾਹੀਦਾ ਹੈ

ਬੀ.ਸੀ. ਵਿੱਚ ਬਹੁਤ ਸਾਰੇ ਕਿੱਤੇ ਇੱਕ ਰੈਗੂਲੇਟਰੀ ਸੰਸਥਾ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ। ਇਸ ਗੱਲ ਦੀ ਪੁਸ਼ਟੀ ਕਰਨ ਲਈ ਉਚਿਤ ਪ੍ਰੋਫੈਸ਼ਨਲ ਰੈਗੂਲੇਟਰੀ ਅਥੌਰਿਟੀ ਨਾਲ ਚੈੱਕ ਕਰੋ ਕਿ ਤੁਹਾਨੂੰ ਆਪਣੇ ਗਿਆਨ, ਹੁਨਰਾਂ ਅਤੇ ਤਜਰਬੇ ਨੂੰ ਪ੍ਰਦਰਸ਼ਿਤ ਕਰਨ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ।

ਤੁਹਾਨੂੰ ਬੀ.ਸੀ. ਵਿੱਚ ਕੰਮ ਕਿਉਂ ਕਰਨਾ ਚਾਹੀਦਾ ਹੈ

ਜੇ ਤੁਸੀਂ ਅਜੇ ਵੀ ਬੀ.ਸੀ. ਵਿੱਚ ਆਕੇ ਰਹਿਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਜਾਣੋ ਕਿ ਕੈਨੇਡਾ ਵਿੱਚ ਵਸਣ ਲਈ ਬੀ.ਸੀ. ਸਭ ਤੋਂ ਆਕਰਸ਼ਕ ਥਾਵਾਂ ਵਿੱਚੋਂ ਇੱਕ ਕਿਉਂ ਹੈ।


ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਹੈਲਥ ਕੇਅਰ ਵਰਕਰਾਂ ਲਈ ਸਰੋਤ ਅਤੇ ਸਹਾਇਤਾਵਾਂ

ਬੀ.ਸੀ. ਵਿੱਚ ਹਰ ਕਿਸੇ ਨੂੰ ਵਧੀਆ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਹੈ, ਅਤੇ ਹੈਲਥ ਕੇਅਰ ਵਰਕਰਾਂ ਦੀ ਸਖ਼ਤ ਲੋੜ ਹੈ। ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਕਿ ਬੀ.ਸੀ. ਵਿੱਚ ਹਰ ਕਿਸੇ ਦੀ ਵਧੀਆ ਪੱਧਰ ਦੀ ਸਿਹਤ ਸੰਭਾਲ ਤੱਕ ਪਹੁੰਚ ਹੋਵੇ, ਸਰਕਾਰ ਨੇ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਲੋਕਾਂ ਸਮੇਤ ਵਧੇਰੇ ਹੈਲਥ ਕੇਅਰ ਵਰਕਰਾਂ ਨੂੰ ਸਿਖਲਾਈ ਦੇਣ ਅਤੇ ਕੰਮ ‘ਤੇ ਰੱਖਣ ਲਈ ਕਈ ਕਾਰਵਾਈਆਂ ਕੀਤੀਆਂ ਹਨ। ਕਾਰਵਾਈਆਂ ਵਿੱਚ ਸ਼ਾਮਲ ਹਨ:

 • ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਨਰਸਾਂ ਲਈ ਅਗਾਊਂ ਅਰਜ਼ੀ ਅਤੇ ਮੁਲਾਂਕਣ ਫੀਸਾਂ ਨੂੰ ਹਟਾਉਣਾ
 • ਬੀ.ਸੀ. ਵਿੱਚ ਲਾਇਸੰਸ ਪ੍ਰਾਪਤ ਕਰਨ ਨਾਲ ਸੰਬੰਧਤ ਖਰਚਿਆਂ ਨੂੰ ਘਟਾਉਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਪੜ੍ਹੇ-ਲਿਖੇ ਅਲਾਈਡ ਹੈਲਥ ਪ੍ਰੋਫ਼ੈਸ਼ਨਲਜ਼ (ਜਿਵੇਂ ਕਿ ਫਿਜ਼ੀਓਥੈਰੇਪਿਸਟ) ਲਈ ਬਰਸਰੀ ਪ੍ਰਦਾਨ ਕਰਨਾ।

ਹੋਰ ਉਪਲਬਧ ਸਰੋਤਾਂ ਅਤੇ ਸਹਾਇਤਾਵਾਂ ਵਿੱਚ ਸ਼ਾਮਲ ਹਨ:

ਹੈਲਥ ਅਤੇ ਚਾਈਲਡ ਕੇਅਰ ਵਰਕਰਾਂ ਨੂੰ ਤਰਜੀਹ ਦੇਣਾ

ਬੀ ਸੀ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਰਾਹੀਂ ਹੈਲਥ  ਅਤੇ ਚਾਈਲਡ ਕੇਅਰ ਵਰਕਰਾਂ ਨੂੰ ਤਰਜੀਹ ਦੇਣਾ, ਵਧੇਰੇ ਹੈਲਥ ਕੇਅਰ ਵਰਕਰਾਂ ਅਤੇ ਚਾਈਲਡਹੁੱਡ ਐਜੂਕੇਟਰਜ਼ ਦੀ ਮਹੱਤਵਪੂਰਣ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।

ਐਸੋਸੀਏਟ ਫਿਜ਼ਿਸ਼ੀਅਨ ਦੇ ਮੌਕੇ ਪੈਦਾ ਕਰਨਾ

ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਡਾਕਟਰ ਜੋ ਕੈਨੇਡਾ ਵਿੱਚ ਪੂਰਨ ਮੈਡੀਕਲ ਲਾਇਸੰਸ ਲਈ ਯੋਗ ਨਹੀਂ ਹਨ, ਐਸੋਸੀਏਟ ਫਿਜ਼ੀਸ਼ੀਅਨ ਕਲਾਸੀਫਿਕੇਸ਼ਨ ਦੇ ਤਹਿਤ ਸੀਮਤ ਲਾਇਸੰਸ ਲਈ ਅਰਜ਼ੀ ਦੇ ਸਕਦੇ ਹਨ। ਫਿਰ ਉਹ ਐਕਿਊਟ ਕੇਅਰ ਅਤੇ ਕਮਿਊਨਿਟੀ ਪ੍ਰਾਇਮਰੀ ਕੇਅਰ ਥਾਂਵਾਂ ਵਿੱਚ ਹਾਜ਼ਰ ਡਾਕਟਰਾਂ ਦੀ ਨਿਗਰਾਨੀ ਹੇਠ ਕੰਮ ਕਰ ਸਕਦੇ ਹਨ।

 • ਐਸੋਸੀਏਟ ਫਿਜ਼ਿਸ਼ੀਅਨ ਦੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਲਈ ਹੈਲਥ ਮੈਚ ਬੀ ਸੀ ਨਾਲ ਸੰਪਰਕ ਕਰੋ।

ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਅਤ ਫੈਮਿਲੀ ਡਾਕਟਰਾਂ ਦਾ ਸਵਾਗਤ ਕਰਨਾ

ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਅਤ ਫੈਮਿਲੀ ਡਾਕਟਰਾਂ ਨੂੰ ਬੀ.ਸੀ. ਵਿੱਚ ਕੰਮ ਕਰਨ ਲਈ ਲਾਇਸੰਸ ਪ੍ਰਾਪਤ ਕਰਨ ਲਈ ਪ੍ਰੈਕਟਿਸ ਰੈਡੀ ਅਸੈਸਮੈਂਟ ਪ੍ਰੋਗਰਾਮ ਦਾ ਵਿਸਤਾਰ ਕਰਨ ਨਾਲ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਮਾਰਚ 2024 ਤੱਕ ਸੀਟਾਂ 32 ਤੋਂ ਤਿੰਨ ਗੁਣਾ ਹੋ ਕੇ 96 ਹੋ ਜਾਣਗੀਆਂ।


ਸਾਡੇ ਨਾਲ ਸੰਪਰਕ ਕਰੋ

ਇਸ ਵਿਧਾਨ ਬਾਰੇ ਆਮ ਸਵਾਲਾਂ ਲਈ, FairCredentials@gov.bc.ca ‘ਤੇ ਸੰਪਰਕ ਕਰੋ