ਪੂਰੇ ਸੂਬੇ 'ਤੇ ਲਾਗੂ ਪਾਬੰਦੀਆਂ

ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਲਈ ਕੁਝ ਸੂਬਾਈ ਪਾਬੰਦੀਆਂ ਜਾਰੀ ਹਨ। ਇਹ ਪਾਬੰਦੀਆਂ ਪ੍ਰੋਵਿੰਸ਼ੀਅਲ ਹੈਲਥ ਅਫਸਰ (PHO) ਦੁਆਰਾ ਪਬਲਿਕ ਹੈਲਥ ਐਕਟ ਦੇ ਤਹਿਤ ਲਾਈਆਂ ਗਈਆਂ।

English | 繁體中文 | 简体中文 | Français | ਪੰਜਾਬੀ | فارسی Tagalog | 한국어 | Español | عربى | Tiếng Việt | 日本語 | हिंदी

ਆਖਰੀ ਵਾਰ ਅਪਡੇਟ ਕੀਤਾ:  7 ਜੁਲਾਈ​, 2021

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਪੰਨੇ ’ਤੇ:


ਇਕੱਠਾਂ ਅਤੇ ਸਮਾਗਮਾਂ ’ਤੇ ਪੀ ਐਚ ਓ ਦੇ ਆਦੇਸ਼

ਇਹ ਸਮੱਗਰੀ ਪੀ ਐੱਚ ਓ ਦੇ ਆਦੇਸ਼ - ਇਕੱਠ ਅਤੇ ਸਮਾਗਮ  PHO order – Gatherings and Events (PDF) ਦਾ ਸੰਖੇਪ ਹੈ। ਇਹ ਕਾਨੂੰਨੀ ਸਲਾਹ ਨਹੀਂ ਹੈ ਅਤੇ ਕਾਨੂੰਨ ਦੀ ਵਿਆਖਿਆ ਨਹੀਂ ਕਰਦੀ। ਇਸ ਵੈੱਬਪੇਜ ਅਤੇ ਆਰਡਰ ਦੇ ਵਿਚਕਾਰ ਕਿਸੇ ਵਿਵਾਦ ਜਾਂ ਅੰਤਰ ਦੀ ਸਥਿਤੀ ਵਿੱਚ, ਆਰਡਰ ਸਹੀ ਅਤੇ ਕਾਨੂੰਨੀ ਹੈ ਅਤੇ ਇਸਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ।

ਨਿੱਜੀ ਇਕੱਠ

ਇਨਡੋਰ ਜਾਂ ਆਊਟਡੋਰ ਨਿੱਜੀ ਇਕੱਠਾਂ 'ਤੇ ਕੋਈ ਪਾਬੰਦੀਆਂ ਨਹੀਂ ਹਨ।

ਸੰਗਠਤ ਇੱਕਠ

ਸੰਗਠਤ ਇਕੱਠਾਂ 'ਤੇ ਸਮਰੱਥਾ ਦੀਆਂ ਕੁਝ ਪਾਬੰਦੀਆਂ ਹਨ। ਵਿਆਹ ਦੀਆਂ ਰਸਮਾਂ ਜਾਂ ਅੰਤਮ ਸੰਸਕਾਰ ਦੀਆਂ ਰਸਮਾਂ ਸੰਗਠਤ ਇਕੱਠਾਂ ਦੀਆਂ ਮਿਸਾਲਾਂ ਹਨ।

ਇਨਡੋਰ ਸੰਗਠਤ ਇਕੱ

ਇਨਡੋਰ ਸੀਟਿਡ (ਕੁਰਸੀਆਂ 'ਤੇ ਬੈਠ ਕੇ) ਸੰਗਠਤ ਇਕੱ50 ਲੋਕ ਜਾਂ 50% ਸਮਰੱਥਾ, ਜੋ ਵੀ ਵਧੇਰੇ ਹੋਵੇ, ਨਾਲ ਕੀਤੇ ਜਾ ਸਕਦੇ ਹਨ। ਉਦਾਹਰਣ ਲਈ, ਜੇ ਕਿਸੇ ਸਥਾਨ ਵਿੱਚ 500 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ, ਤਾਂ 250 ਲੋਕ ਸ਼ਾਮਲ ਹੋ ਸਕਦੇ ਹਨ।

ਆਊਟਡੋਰ ਸੰਗਠਤ ਇਕੱ

ਆਊਟਡੋਰ ਸੀਟਿਡ (ਕੁਰਸੀਆਂ 'ਤੇ ਬੈਠ ਕੇ) ਸੰਗਠਤ ਇਕੱ 5,000 ਲੋਕ ਜਾਂ 50% ਸਮਰੱਥਾ, ਜੋ ਵੀ ਵਧੇਰੇ ਹੋਵੇ, ਨਾਲ ਕੀਤੇ ਜਾ ਸਕਦੇ ਹਨ। ਉਦਾਹਰਣ ਲਈ, ਜੇ ਕਿਸੇ ਸਥਾਨ ਵਿੱਚ 30,000 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ, ਤਾਂ 15,000 ਲੋਕ ਸ਼ਾਮਲ ਹੋ ਸਕਦੇ ਹਨ।

ਸੈਕਟਰ ਅਨੁਸਾਰ ਸੰਗਠਤ ਇਕੱ

 

ਮੇਲੇ, ਤਿਉਹਾਰ, ਟ੍ਰੇਡ ਸ਼ੋਅ (ਵਪਾਰ ਪ੍ਰਦਰਸ਼ਨ) ਅਤੇ ਰਿਸੈਪਸ਼ਨ

ਮੇਲੇ, ਤਿਉਹਾਰ, ਟ੍ਰੇਡ ਸ਼ੋਅ ਅਤੇ ਸਟੈਂਡ-ਅਪ ਰਿਸੈਪਸ਼ਨ ਕਮਿਊਨੀਕੇਬਲ ਡਿਜ਼ੀਜ਼ ਯੋਜਨਾ ਦੇ ਨਾਲ ਆਮ ਓਪਰੇਸ਼ਨ (ਕੰਮ ਕਾਜ) ਵੱਲ ਵਾਪਸ ਮੁੜ ਸਕਦੇ ਹਨ।

ਇਨਡੋਰ ਜਾਂ ਆਊਟਡੋਰ ਧਾਰਮਿਕ ਇਕੱਠਾਂ ਜਾਂ ਪੂਜਾ ਸੇਵਾਵਾਂ 'ਤੇ ਸਮਰੱਥਾ ਦੀਆਂ ਕੋਈ ਪਾਬੰਦੀਆਂ ਨਹੀਂ ਹਨ।

ਜਿਨ੍ਹਾਂ ਕੰਮ ਵਾਲੀਆਂ ਥਾਵਾਂ ਤੇ ਵਰਕਰਾਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੋਵੇ, ਅਤੇ ਪਬਲਿਕ ਹੈਲਥ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੋਵੇ ਕਿ ਬਿਮਾਰੀ ਕੰਮ ਵਾਲੇ ਮਹੌਲ ਵਿਚ ਫੈਲੀ ਹੈ, ਉਨ੍ਹਾਂ ਥਾਵਾਂ ਨੂੰ ਘੱਟੋ ਘੱਟ 10 ਦਿਨ ਲਈ ਬੰਦ ਕਰਨ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।

ਵੱਡੇ ਵਰਕਪਲੇਸਜ਼ ਤੇ ਉਨ੍ਹਾਂ ਸੀਮਤ ਥਾਵਾਂ ਨੂੰ ਬੰਦ ਕੀਤਾ ਜਾ ਸਕਦਾ ਹੈ, ਜਿੱਥੇ ਬਿਮਾਰੀ ਫੈਲੀ ਹੋਵੇ।

ਇਸ ਤਰਾਂ ਦੇ ਵਰਕਪਲੇਸਾਂ ਨੂੰ ਛੋਟ ਮਿਲ ਸਕਦੀ ਹੈ:

 • ਕੋਰਟਹਾਊਸ, ਪੁਲਿਸ ਸਟੇਸ਼ਨ ਅਤੇ ਫਾਇਰ ਹਾਲ
 • ਹੈਲਥਕੇਅਰ ਅਦਾਰੇ, ਸਕੂਲ ਅਤੇ ਸ਼ੈਲਟਰ
 • ਫੈਰੀ ਸਿਸਟਮ ਅਤੇ ਪਬਲਿਕ ਟਰਾਂਸਪੋਰਟੇਸ਼ਨ
 • ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ ਅਤੇ ਦਵਾਈਆਂ ਦੇ ਡਿਸਟ੍ਰੀਬਿਊਸ਼ਨ ਸੈਂਟਰ

ਕੰਮ ਦੀਆਂ ਥਾਵਾਂ ਕੋਵਿਡ-19 ਸੇਫਟੀ ਯੋਜਨਾ ਤੋਂ ਕਮਿਊਨੀਕੇਬਲ ਡਿਜ਼ੀਜ਼ ਯੋਜਨਾ ਵੱਲ ਤਬਦੀਲ ਹੋਣਗੀਆਂ। ਜ਼ਿਆਦਾ ਜੋਖਮ ਵਾਲੀਆਂ ਕੰਮ ਦੀਆਂ ਥਾਵਾਂ 'ਤੇ ਵਧੇਰੇ ਸੁਰੱਖਿਆ ਉਪਾਵਾਂ ਦੀ ਲੋੜ ਹੈ

ਕਸਰਤ

ਇਨਡੋਰ ਉੱਚ ਤੀਬਰਤਾ ਅਤੇ ਘੱਟ ਤੀਬਰਤਾ ਗਰੁੱਪ ਕਸਰਤ

ਇਨਡੋਰ ਉੱਚ ਅਤੇ ਘੱਟ ਤੀਬਰਤਾ ਗਰੁੱਪ ਕਸਰਤ ਗਤੀਵਧੀਆਂ ਦੀ ਆਮ ਸਮਰੱਥਾ ਨਾਲ ਆਗਿਆ ਹੈ।

ਜਿੰਮ, ਪੂਲ ਅਤੇ ਮਨੋਰੰਜਨ ਦੀਆਂ ਸਹੂਲਤਾਂ

ਜਿੰਮ, ਪੂਲ ਅਤੇ ਮਨੋਰੰਜਨ ਦੀਆਂ ਸੁਵਿਧਾਵਾਂ ਨੂੰ ਆਮ ਸਮਰੱਥਾ ਨਾਲ ਚੱਲਣ ਦੀ ਆਗਿਆ ਹੈ।

ਖੇਡਾਂ

ਬਾਲਗਾਂ ਅਤੇ ਨੌਜਵਾਨਾਂ ਦੀਆਂ ਆਊਟਡੋਰ ਅਤੇ ਇਨਡੋਰ ਗਰੁੱਪ ਅਤੇ ਟੀਮ ਖੇਡਾਂ

ਬਾਲਗਾਂ ਅਤੇ ਨੌਜਵਾਨਾਂ ਲਈ ਸਾਰੀਆਂ ਆਊਟਡੋਰ ਅਤੇ ਇਨਡੋਰ ਗਰੁੱਪ ਖੇਡਾਂ ਦੀ ਇਜਾਜ਼ਤ ਹੈ। ਇਸ ਵਿਚ ਸ਼ਾਮਲ ਹਨ:

 • ਗੇਮਾਂ
 • ਮੁਕਾਬਲੇ
 • ਪ੍ਰੈਕਟਿਸਾਂ

ਦਰਸ਼ਕ

ਆਊਟਡੋਰ ਖੇਡ ਗਤੀਵਿਧੀਆਂ ਵਿੱਚ 5,000 ਦਰਸ਼ਕ ਜਾਂ ਸੀਟਾਂ ਦੀ ਸਮਰੱਥਾ ਦਾ 50%, ਜੋ ਵੀ ਵਧੇਰੇ ਹੋਵੇ, ਸ਼ਾਮਲ ਹੋ ਸਕਦੇ ਹਨ। ਉਦਾਹਰਣ ਲਈ, ਜੇ ਕਿਸੇ ਸਥਾਨ ਵਿੱਚ 30,000 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ, ਤਾਂ 15,000 ਲੋਕ ਸ਼ਾਮਲ ਹੋ ਸਕਦੇ ਹਨ।

ਇਨਡੋਰ ਖੇਡ ਗਤੀਵਿਧੀਆਂ ਵਿੱਚ 50 ਦਰਸ਼ਕ ਜਾਂ ਸੀਟਾਂ ਦੀ ਸਮਰੱਥਾ ਦਾ 50%, ਜੋ ਵੀ ਵਧੇਰੇ ਹੋਵੇ, ਸ਼ਾਮਲ ਹੋ ਸਕਦੇ ਹਨ। ਉਦਾਹਰਣ ਲਈ, ਜੇ ਕਿਸੇ ਸਥਾਨ ਵਿੱਚ 500 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ, ਤਾਂ 250 ਲੋਕ ਸ਼ਾਮਲ ਹੋ ਸਕਦੇ ਹਨ।

ਖੇਡਾਂ ਲਈ ਟਰੈਵਲ (ਯਾਤਰਾ)

ਖੇਡਾਂ ਲਈ ਯਾਤਰਾ ਦੀ ਆਗਿਆ ਹੈ।


ਰੈਸਟੋਰੈਂਟਸ, ਪੱਬ ਅਤੇ ਬਾਰ ਲਈ ਪੀ ਐੱਚ ਓ ਦੇ ਆਦੇਸ਼

ਕਾਰੋਬਾਰ ਕੋਵਿਡ-19 ਸੇਫਟੀ ਯੋਜਨਾ ਤੋਂ ਕਮਿਊਨੀਕੇਬਲ ਡਿਜ਼ੀਜ਼ ਯੋਜਨਾ ਵੱਲ ਤਬਦੀਲ ਹੋਣਗੇ।

ਰੈਸਟੋਰੈਂਟ, ਪੱਬ, ਬਾਰ ਅਤੇ ਨਾਈਟ ਕਲੱਬ

ਇਨਡੋਰ ਅਤੇ ਆਊੁਟਡੋਰ ਡਾਇਨਿੰਗ (ਇਕੱਠੇ ਭੋਜਨ ਖਾਣ) ਲਈ ਕੋਈ ਸਮੂਹ ਸੀਮਾ ਨਹੀਂ ਹੈ।

 • ਕਾਰੋਬਾਰ ਮੇਜ਼ਾਂ ਲਈ ਸਮਰੱਥਾ ਸੀਮਾਵਾਂ ਨਿਰਧਾਰਤ ਕਰ ਸਕਦੇ ਹਨ
 • ਅਲੱਗ-ਅਲੱਗ ਮੇਜ਼ਾਂ ਦੁਆਲੇ ਬੈਠੇ ਵਿਅਕਤੀਆਂ ਦਰਮਿਆਨ ਸਮਾਜਕ ਮੇਲਜੋਲ ਦੀ ਆਗਿਆ ਨਹੀਂ
 • ਨੱਚਣ ਦੀ ਆਗਿਆ ਨਹੀਂ
 • ਸ਼ਰਾਬ ਵਰਤਾਉਣ ਦੇ ਸਮੇਂ ਵਿੱਚ ਆਮ ਵੱਲ ਵਾਪਸੀ

ਕਸੀਨੋ

ਕਸੀਨੋ ਘੱਟ ਸਮਰੱਥਾ ਨਾਲ ਚੱਲ ਸਕਦੇ ਹਨ। ਇਸ ਸੈਕਟਰ ਵਿੱਚ ਗੇਮਿੰਗ ਸਟੇਸ਼ਨ 50% ਸਮਰੱਥਾ ਨਾਲ ਚੱਲ ਸਕਦੇ ਹਨ।


ਮਾਸਕ ਬਾਰੇ ਦਿਸ਼ਾ ਨਿਰਦੇਸ਼

12 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ ਉਹ ਸਾਰੇ ਲੋਕ, ਜਿਨ੍ਹਾਂ ਦਾ ਹਾਲੇ ਪੂਰੀ ਤਰ੍ਹਾਂ ਟੀਕਾਕਰਣ ਨਹੀਂ ਹੋਇਆ, ਲਈ ਅੰਦਰੂਨੀ ਜਨਤਕ ਥਾਂਵਾਂ ਵਿੱਚ ਮਾਸਕ ਪਹਿਨਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

 • ਡੋਜ਼ 2 (ਖੁਰਾਕ 2) ਲੈਣ ਤੋਂ 14 ਦਿਨਾਂ ਬਾਦ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਣ ਹੁੰਦਾ ਹੈ
 • 2 ਤੋਂ 12 ਸਾਲ ਦੇ ਬੱਚਿਆਂ ਲਈ ਮਾਸਕ ਪਾਉਣ ਜਾਂ ਨਾ ਪਾਉਣ ਦੀ ਚੋਣ ਕੀਤੀ ਜਾ ਸਕਦੀ ਹੈ
 • 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਾਉਣੇ ਚਾਹੀਦੇ
 • ਸੇਵਾ ਪ੍ਰਦਾਤਾਵਾਂ ਦੁਆਰਾ ਟੀਕਾਕਰਣ ਦੇ ਸਬੂਤ ਦੇਖਣ ਦੀ ਜ਼ਰੂਰਤ ਨਹੀਂ ਹੈ
 • ਕੁਝ ਲੋਕ ਪੂਰੀ ਤਰ੍ਹਾਂ ਟੀਕਾਕਰਣ ਹੋ ਜਾਣ ਤੋਂ ਬਾਦ ਵੀ ਮਾਸਕ ਪਾਉਣਾ ਜਾਰੀ ਰੱਖ ਸਕਦੇ ਹਨ ਅਤੇ ਇਹ ਠੀਕ ਹੈ

ਲਾਗੂਕਰਨ

ਪਬਲਿਕ ਹੈਲਥ ਐਕਟ ਦੇ ਅਧੀਨ ਜਨਤਕ ਸਿਹਤ ਐਮਰਜੈਂਸੀ ਦੌਰਾਨ ਪੀ ਐੱਚ ਓ ਲੋੜ ਅਨੁਸਾਰ ਆਦੇਸ਼ ਦੇ ਸਕਦਾ ਹੈ। ਤੁਹਾਨੂੰ ਇਹਨਾਂ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਕੁਝ ਆਰਡਰ ਪੁਲਿਸ ਜਾਂ ਹੋਰ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਲਾਗੂ ਕੀਤੇ ਜਾ ਸਕਦੇ ਹਨ। ਇਹਨਾਂ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਜੁਰਮਾਨਾ ਹੋ ਸਕਦਾ ਹੈ।