ਆਪਣੀ ਵੈਕਸੀਨ ਦੀ ਦੂਜੀ ਡੋਜ਼ ਲਓ

ਵੈਕਸੀਨ (ਟੀਕੇ) ਦੀ ਸਪਲਾਈ ਵਧਣ ਕਾਰਨ ਬੀ.ਸੀ. ਸਾਰੇ ਯੋਗ ਲੋਕਾਂ ਲਈ ਦੂਜੀ ਡੋਜ਼ (ਖੁਰਾਕ) ਦੀਆਂ ਅਪੌਇੰਟਮੈਂਟਾਂ ਵਿਚ ਤੇਜ਼ੀ ਲਿਆ ਰਿਹਾ ਹੈ।

English繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी

ਆਖਰੀ ਵਾਰ ਅੱਪਡੇਟ ਕੀਤਾ ਗਿਆ:  9 ਜੁਲਾਈ, 2021

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਸਫੇ 'ਤੇ:


ਉਨ੍ਹਾਂ ਲੋਕਾਂ ਲਈ ਜਾਣਕਾਰੀ ਜਿਨ੍ਹਾਂ ਨੇ ਫਾਇਜ਼ਰ ਜਾਂ ਮੋਡਰਨਾ ਵੈਕਸੀਨ ਲਈ

ਅਪੌਇੰਟਮੈਂਟ ਬੱਕ ਕਰਨ ਲਈ ਸੱਦਾ ਪ੍ਰਾਪਤ ਕਰੋ

ਤੁਹਾਡੀ ਪਹਿਲੀ ਡੋਜ਼ ਤੋਂ ਕਰੀਬ 8 ਹਫਤੇ ਬਾਦ ਤੁਹਾਨੂੰ ਤੁਹਾਡੀ ਦੂਜੀ ਡੋਜ਼ ਲਈ ਅਪੌਇੰਟਮੈਂਟ ਬੁੱਕ ਕਰਨ ਵਾਸਤੇ ਟੈਕਸਟ, ਈਮੇਲ ਜਾਂ ਫੋਨ ਰਾਹੀਂ ਸੱਦਾ ਆਵੇਗਾ।

ਦੂਜੀਆਂ ਖੁਰਾਕਾਂ ਦੀ ਸਮਾ-ਸਾਰਣੀ ਪਹਿਲੀਆਂ ਖੁਰਾਕਾਂ ਵਰਗੀ ਹੀ ਹੋਵੇਗੀ

ਪਹਿਲੇ ਸੱਦੇ ਉਨ੍ਹਾਂ ਲੋਕਾਂ ਨੂੰ ਭੇਜੇ ਜਾਣਗੇ, ਜਿਨ੍ਹਾਂ ਨੂੰ ਪਹਿਲੀ ਡੋਜ਼ ਮਾਰਚ ਜਾਂ ਅਪਰੈਲ ਵਿਚ ਮਿਲੀ ਸੀ।

ਉਸ ਤੋਂ ਬਾਦ, ਲੋਕਾਂ ਨੂੰ ਸੱਦੇ ਉਸ ਤਰਤੀਬ ਵਿੱਚ ਭੇਜੇ ਜਾਣਗੇ ਜਿਸ ਤਰਤੀਬ ਨਾਲ ਉਨ੍ਹਾਂ ਨੇ ਪਹਿਲੀ ਡੋਜ਼ ਪ੍ਰਾਪਤ ਕੀਤੀ ਸੀ। ਮਿਸਾਲ ਦੇ ਤੌਰ ਤੇ ਜੇ ਤੁਹਾਨੂੰ ਪਹਿਲੀ ਡੋਜ਼ ਮਈ ਵਿਚ ਮਿਲੀ ਸੀ ਤਾਂ ਤੁਹਾਨੂੰ ਜੂਨ ਦੇ ਅੰਤ ਤੇ ਅਪਾਇੰਟਮੈਂਟ ਬੁੱਕ ਕਰਨ ਲਈ ਸੱਦਾ ਮਿਲੇਗਾ।

ਤੁਹਾਡੀ ਪਹਿਲੀ ਅਪੌਇੰਟਮੈਂਟ ਦੀ ਤਰਾਂ ਹੀ ਤੁਸੀਂ ਸਥਾਨ, ਤਰੀਕ ਅਤੇ ਸਮੇਂ ਦੀ ਚੋਣ ਕਰੋਗੇ। ਕਲਿਨਿਕ ’ਤੇ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਅਪੌਇੰਟਮੈਂਟ ਹੋਣੀ ਲਾਜ਼ਮੀ ਹੈ। ਤੁਹਾਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਇਮਯੂਨਾਈਜੇਸ਼ਨ ਰਿਕਾਰਡ ਕਾਰਡ ਲਿਆਓ ਜਾਂ ਹੈਲਥ ਗੇਟਵੇ ਤੇ ਆਪਣਾ ਔਨਲਾਈਨ ਇਮਯੂਨਾਈਜੇਸ਼ਨ ਰਿਕਾਰਡ ਦਿਖਾਓ।

ਮੈਨੂੰ ਦੂਜੀ ਡੋਜ਼ ਬੁਕ ਕਰਨ ਲਈ ਸੱਦਾ ਨਹੀਂ ਮਿਲਿਆ

ਬੁਕਿੰਗ ਦੇ ਸੱਦੇ ਪ੍ਰਵਿੰਸ਼ਲ ਰਜਿਸਟਰੇਸ਼ਨ ਸਿਸਟਮ ‘ਗੈਟ ਵੈਕਸੀਨੇਟਡ’ ਤੋਂ ਭੇਜੇ ਜਾਂਦੇ ਹਨ। ਸੱਦਾ ਪ੍ਰਾਪਤ ਕਰਨ ਲਈ ਤੁਹਾਡਾ ਇਸ ਸਿਸਟਮ ਵਿਚ ਰਜਿਸਟਰ ਹੋਣਾ ਲਾਜ਼ਮੀ ਹੈ।

ਜੇ ਤੁਹਾਨੂੰ ਦੂਜੀ ਡੋਜ਼ ਦੀ ਬੁਕਿੰਗ ਲਈ ਸੱਦਾ ਨਹੀਂ ਮਿਲਿਆ, ਤੁਹਾਡੇ ਲਈ ਇਕ ਵਾਰ ਸਿਸਟਮ ਨਾਲ ਰਜਿਸਟਰ ਕਰਨਾ ਜ਼ਰੂਰੀ ਹੈ। ਇਸ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਪਹਿਲੀ ਡੋਜ਼ 6 ਅਪਰੈਲ ਤੋਂ ਪਹਿਲਾਂ ਹੈਲਥ ਅਥੌਰਿਟੀ ਕਾਲ ਸੈਂਟਰ ਰਾਹੀਂ ਬੁੱਕ ਕੀਤੀ ਸੀ:

  • ਸੀਨੀਅਰ
  • ਐਲਡਰਜ਼
  • ਇੰਡਿਜਨਸ ਲੋਕ
  • ਮੈਡੀਕਲ ਤੌਰ ’ਤੇ ਬੇਹੱਦ ਕਮਜ਼ੋਰ ਲੋਕ
  • ਹੈਲਥ ਕੇਅਰ ਵਰਕਰ

ਹੁਣ ਰਜਸਿਟਰ ਕਰੋ

ਇਨ੍ਹਾਂ ਲੋਕਾਂ ਨੂੰ ਰਜਿਸਟਰ ਕਰਨ ਲਈ ਯਾਦ ਕਰਵਾਉਣ ਵਾਸਤੇ ਪੱਤਰ ਭੇਜੇ ਜਾ ਰਹੇ ਹਨ।

ਐਮਆਰਐਨਏ (mRNA) ਵੈਕਸੀਨ ਦੀ ਉਪਲਬਧਤਾ ਅਤੇ ਚੋਣ

ਫਾਇਜ਼ਰ ਅਤੇ ਮੋਡਰਨਾ ਦੀਆਂ ਵੈਕਸੀਨਾਂ ਦੀ ਪ੍ਰਭਾਵਕਾਰੀ ਤਰੀਕੇ ਨਾਲ ਅਦਲਾ-ਬਦਲੀ ਹੋ ਸਕਦੀ ਹੈ ਅਤੇ ਇਨ੍ਹਾਂ ਨੂੰ ਇਕ ਦੂਜੇ ਦੀ ਥਾਂ ਤੇ ਦੇਣਾ ਸੁਰੱਖਿਅਤ ਹੈ।

ਜੇ ਤੁਹਾਨੂੰ ਇਹ ਯਾਦ ਨਹੀਂ ਕਿ ਤੁਸੀਂ ਪਹਿਲੀ ਡੋਜ਼ ਕਿਸ ਵੈਕਸੀਨ ਦੀ ਲਈ ਸੀ ਜਾਂ ਪਹਿਲੀ ਡੋਜ਼ ਦੀ ਤਰੀਕ ਯਾਦ ਨਹੀਂ ਤਾਂ ਤੁਸੀਂ ਆਪਣਾ ਟੀਕਾਕਰਨ ਰਿਕਾਰਡ ਕਾਰਡ ਦੇਖ ਸਕਦੇ ਹੋ ਜਾਂ ਹੈਲਥ ਗੇਟਵੇ ਰਾਹੀਂ ਔਨਲਾਈਨ ਟੀਕਾਕਰਨ ਰਿਕਾਰਡ ਦੇਖ ਸਕਦੇ ਹੋ।


ਉਨ੍ਹਾਂ ਲੋਕਾਂ ਲਈ ਜਾਣਕਾਰੀ ਜਿਨ੍ਹਾਂ ਨੇ ਐਸਟ੍ਰਾਜ਼ੈਨੇਕਾ/ਕੋਵੀਸ਼ੀਲਡ ਵੈਕਸੀਨ ਲਈ

ਤੁਹਾਡੀ ਪਹਿਲੀ ਡੋਜ਼ ਤੋਂ ਕਰੀਬ 8 ਹਫਤੇ ਬਾਦ ਤੁਹਾਡੇ ਨਾਲ ਦੂਜੀ ਡੋਜ਼ ਬੁੱਕ ਕਰਨ ਲਈ ਸੰਪਰਕ ਕੀਤਾ ਜਾਵੇਗਾ।

ਦੂਜੀ ਡੋਜ਼ ਲਈ ਤੁਸੀਂ ਐਸਟ੍ਰਾਜ਼ੈਨਕਾ/ਕੋਵੀਸ਼ੀਲਡ ਜਾਂ ਕੋਈ ਐਮਆਰਐਨਏ (ਫਾਇਜ਼ਰ ਜਾਂ ਮੋਡਰਨਾ) ਵੈਕਸੀਨ ਦੀ ਚੋਣ ਕਰ ਸਕਦੇ ਹੋ। ਜੇ ਦੂਜੀ ਡੋਜ਼ ਵਜੋਂ ਤੁਸੀਂ ਫਾਇਜ਼ਰ ਜਾਂ ਮੋਡਰਨਾ ਵੈਕਸੀਨ ਲੈਂਦੇ ਹੋ ਤਾਂ ਸੁਰੱਖਿਆ ਸੰਬੰਧੀ ਕੋਈ ਫਿਕਰ ਨਹੀਂ ਹੈ।

ਫੈਸਲਾ ਲੈਣ ਤੋਂ ਪਹਿਲਾਂ, ਅਸੀਂ ਸਲਾਹ ਦੇਵਾਂਗੇ ਕਿ ਤੁਸੀਂ ਬੀਸੀਸੀਡੀਸੀ ਦੁਆਰਾ ਦੂਜੀ ਵੈਕਸੀਨ ਡੋਜ਼ ਦੀ ਚੋਣ ਬਾਰੇ ਜਾਣਕਾਰੀ ਤੇ ਨਜ਼ਰ ਮਾਰੋ।

ਮੈਂ ਆਪਣੀ ਦੂਜੀ ਡੋਜ਼ ਵਜੋਂ ਐਸਟ੍ਰਾਜ਼ੈਨਕਾ/ਕੋਵੀਸ਼ੀਲਡ ਲੈਣਾ ਚਾਹੁੰਦਾ ਹਾਂ / ਚਾਹੁੰਦੀ ਹਾਂ

ਤੁਸੀਂ ਐਸਟ੍ਰਾਜ਼ੈਨਕਾ/ਕੋਵੀਸ਼ੀਲਡ ਦੀ ਦੂਜੀ ਡੋਜ਼ ਕਿਵੇਂ ਲੈਂਦੇ ਹੋ, ਉਹ ਇਸ ਗੱਲ ਤੇ ਨਿਰਭਰ ਹੈ ਕਿ ਤੁਸੀਂ ਆਪਣੀ ਪਹਿਲੀ ਡੋਜ਼ ਕਿਥੋਂ ਪ੍ਰਾਪਤ ਕੀਤੀ।

 

ਮੈਂ ਆਪਣੀ ਪਹਿਲੀ ਡੋਜ਼ ਇਕ ਲੋਕਲ ਫਾਰਮੇਸੀ ਤੇ ਲਈ 

ਜੇ ਤੁਸੀਂ ਆਪਣੀ ਪਹਿਲੀ ਡੋਜ਼ ਇਕ ਲੋਕਲ ਫਾਰਮੇਸੀ ਤੇ ਲਈ ਤਾਂ ਤੁਹਾਡੇ ਵਲੋਂ ਕੁੱਝ ਕਰਨ ਦੀ ਲੋੜ ਨਹੀਂ। ਫਾਰਮੇਸੀ ਨਾਲ ਸੰਪਰਕ ਨਾ ਕਰੋ।

ਜਿਸ ਫਾਰਮੇਸੀ ਤੇ ਤੁਸੀਂ ਆਪਣੀ ਪਹਿਲੀ ਡੋਜ਼ ਲਈ ਸੀ, ਉਹੀ ਤੁਹਾਡੀ ਦੂਜੀ ਡੋਜ਼ ਬੁੱਕ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗੀ।

ਆਪਣੀ ਅਪੌਇੰਟਮੈਂਟ ਤੇ ਆਪਣਾ ਇਮਯੂਨਾਈਜੇਸ਼ਨ ਰਿਕਾਰਡ ਕਾਰਡ ਲਿਆਓ ਜਾਂ ਹੈਲਥ ਗੇਟਵੇ ਤੇ ਆਪਣਾ ਔਨਲਾਈਨ ਇਮਯੂਨਾਈਜੇਸ਼ਨ ਰਿਕਾਰਡ ਦਿਖਾਓ।

ਜੇ ਤੁਸੀਂ ਪ੍ਰਵਿੰਸ਼ਲ ਰਜਿਸਟਰੇਸ਼ਨ ਸਿਸਟਮ ਗੈੱਟ ਵੈਕਸੀਨੇਟਡ ਨਾਲ ਰਜਿਸਟਰਡ ਹੋ, ਤਾਂ ਤੁਸੀਂ ਬੁਕਿੰਗ ਸੱਦਾ ਅਣਡਿੱਠ ਕਰ ਸਕਦੇ ਹੋ। ਕਿਸੇ ਫਾਰਮੇਸੀ ਤੇ ਵੈਕਸੀਨ ਲੈਣ ਲਈ ਤੁਹਾਨੂੰ ਇਸ ਦੀ ਜ਼ਰੂਰਤ ਨਹੀਂ ਹੈ। 

 

ਮੈਂ ਆਪਣੀ ਪਹਿਲੀ ਡੋਜ਼ ਇਕ ਲੋਕਲ ਫਾਰਮੇਸੀ ਤੇ ਨਹੀਂ ਲਈ 

ਤੁਸੀਂ ਆਪਣੀ ਕਮਿਊਨਿਟੀ ਵਿੱਚ ਕਿਸੇ ਫਾਰਮੇਸੀ ਵਿੱਚ ਔਨਲਾਈਨ ਜਾਂ ਫੋਨ ਦੁਆਰਾ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ।

ਆਪਣਾ ਟੀਕਾਕਰਣ (ਇਮਿਊਨਾਈਜ਼ੇਸ਼ਨ) ਰਿਕਾਰਡ ਕਾਰਡ ਲਿਆਓ ਜਾਂ ਆਪਣੀ ਅਪੌਇੰਟਮੈਂਟ ਸਮੇਂ ਹੈਲਥ ਗੇਟਵੇ 'ਤੇ ਆਪਣਾ ਔਨਲਾਈਨ ਟੀਕਾਕਰਣ (ਇਮਿਊਨਾਈਜ਼ੇਸ਼ਨ) ਰਿਕੌਰਡ ਦਿਖਾਓ। ਤੁਹਾਨੂੰ ਫੋਟੋ ਆਈ ਡੀ ਵੀ ਦਿਖਾਉਣੀ ਪਏਗੀ।

ਫਾਰਮੇਸੀਆਂ ਦੀ ਸੂਚੀ ਹੈਲਥ ਅਥੌਰਿਟੀ ਖੇਤਰਾਂ ਅਨੁਸਾਰ ਦਿੱਤੀ ਜਾਂਦੀ ਹੈ।

ਇਸ ਖੇਤਰ ਵਿੱਚ ਅਪੌਇੰਟਮੈਂਟ ਲੱਭੋ:

ਮੈਂ ਦੂਜੀ ਡੋਜ਼ ਫਾਇਜ਼ਰ ਜਾਂ ਮੋਡਰਨਾ ਦੀ ਲੈਣੀ ਚਾਹੁੰਦਾ ਹਾਂ/ਚਾਹੁੰਦੀ ਹਾਂ

ਜੇ ਤੁਸੀਂ ਦੂਜੀ ਡੋਜ਼ ਦੇ ਤੌਰ ਤੇ ਫਾਇਜ਼ਰ ਜਾਂ ਮੋਡਰਨਾ ਲੈਣਾ ਚਾਹੁੰਦੇ ਹੋ ਤਾਂ ਤੁਹਾਡਾ ਪ੍ਰਵਿੰਸ਼ਲ ਰਜਿਸਟਰੇਸ਼ਨ ਸਿਸਟਮ ਗੈਟ ਵੈਕਸੀਨੇਟਡ ਨਾਲ ਰਜਿਸਟਰ ਹੋਣਾ ਜ਼ਰੂਰੀ ਹੈ।

ਜੇ ਤੁਸੀਂ ਪਹਿਲਾਂ ਹੀ ਰਜਿਸਟਰਡ ਹੋ ਤਾਂ ਆਪਣੇ ਬੁਕਿੰਗ ਸੱਦੇ ਦੀ ਉਡੀਕ ਕਰੋ। ਜੇ ਫਾਰਮੇਸੀ ਵਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਅਪਾਇੰਟਮੈਂਟ ਨੂੰ ਨਾਂਹ ਕਰ ਦਿਓ ਅਤੇ ਉਨਾਂ ਨੂੰ ਦੱਸ ਦਿਓ ਕਿ ਤੁਸੀਂ ਦੂਜੀ ਡੋਜ਼ ਫਾਇਜ਼ਰ ਜਾਂ ਮੋਡਰਨਾ ਦੀ ਲੈ ਰਹੇ ਹੋ।

ਕਲਿਨਿਕ ਤੇ

ਆਪਣੀ ਅਪਾਇੰਟਮੈਂਟ ਤੇ ਫੋਟੋ ਆਈਡੀ ਅਤੇ ਬੁਕਿੰਗ ਕਨਫਰਮੇਸ਼ਨ ਲਿਆਓ। ਤੁਹਾਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਇਮਯੂਨਾਈਜੇਸ਼ਨ ਰਿਕਾਰਡ ਕਾਰਡ ਲਿਆਓ ਜਾਂ ਹੈਲਥ ਗੇਟਵੇ ਤੇ ਆਪਣਾ ਔਨਲਾਈਨ ਇਮਯੂਨਾਈਜੇਸ਼ਨ ਰਿਕਾਰਡ ਦਿਖਾਓ।

ਤੁਹਾਡੀ ਅਪਾਇੰਟਮੈਂਟ ਤੇ ਤੁਹਾਨੂੰ ਫਾਇਜ਼ਰ ਜਾਂ ਮੋਡਰਨਾ ਵੈਕਸੀਨ ਮਿਲੇਗੀ।


ਮੈਨੂੰ ਦੂਜੀ ਡੋਜ਼ ਲੈਣ ਲਈ ਮਦਦ ਦੀ ਲੋੜ ਹੈ

ਜੇ ਤੁਹਾਡਾ ਕੋਈ ਸਵਾਲ ਹੈ ਜਾਂ ਤੁਹਾਨੂੰ ਇਹ ਪੱਕਾ ਭਰੋਸਾ ਨਹੀਂ ਕਿ ਤੁਸੀਂ ਪ੍ਰਵਿੰਸ਼ਲ ਰਜਿਸਟਰੇਸ਼ਨ ਸਿਸਟਮ ਗੈੱਟ ਵੈਕਸੀਨੇਟਡ ਨਾਲ ਰਜਿਸਟਰ ਕੀਤਾ ਹੋਇਆ ਹੈ ਤਾਂ ਕਾਲ ਸੈਂਟਰ ਨੂੰ ਫੋਨ ਕਰੋ।

ਕਾਲ ਕਰੋ:1-833-838-2323 | ਹਫਤੇ ਦੇ 7 ਦਿਨ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ (PDT), ਅਨੁਵਾਦਕ ਉਪਲਬਧ ਹਨ