ਐਮਰਜੰਸੀ ਕਿੱਟ ਅਤੇ ਗਰੈਬ-ਐਂਡ-ਗੋ ਬੈਗ (ਪਹਿਲਾਂ ਤੋਂ ਹੀ ਪੈਕ ਬੈਗ) ਤਿਆਰ ਕਰੋ

Last updated on April 30, 2024

ਆਫ਼ਤ ਤੋਂ ਬਾਦ, ਤੁਹਾਨੂੰ ਇਸਦੀ ਲੋੜ ਪੈ ਸਕਦੀ ਹੈ:

  • ਐਮਰਜੰਸੀ ਕਿੱਟ ਦੇ ਨਾਲ ਘਰ ਵਿੱਚ ਰਹੋ ਜਾਂ 
  • ਤੁਰੰਤ ਗਰੈਬ-ਐਂਡ-ਗੋ ਬੈਗ ਨਾਲ ਨਿਕਲੋ

ਐਮਰਜੰਸੀ ਕਿੱਟ ਅਤੇ ਗਰੈਬ-ਐਂਡ-ਗੋ ਬੈਗ ਤਿਆਰ ਕਰਨ 'ਤੇ ਜ਼ਿਆਦਾ ਸਮਾਂ ਜਾਂ ਧੰਨਰਾਸ਼ੀ ਖਰਚ ਕਰਨ ਦੀ ਲੋੜ ਨਹੀਂ ਪੈਂਦੀ। ਮੁੱਢਲੀਆਂ (ਬੇਸਿਕ) ਸਪਲਾਈ ਸੂਚੀਆਂ ਹੇਠਾਂ ਲਿਖੇ ਅਨੁਸਾਰ ਹਨ। 

ਇਸ ਪੇਜ 'ਤੇ

ਖਾਲੀ ਥਾਵਾਂ ਭਰਨ ਵਾਲਾ ਸਾਡਾ ਐਮਰਜੰਸੀ ਪਲੈਨ ਡਾਊਨਲੋਡ ਕਰੋ ਅਤੇ ਪੂਰਾ ਕਰੋ (PDF, 1.9MB). ਇਹ ਮਹੱਤਵਪੂਰਣ ਜਾਣਕਾਰੀ ਨੂੰ ਰਿਕਾਰਡ ਕਰਦਾ ਹੈ ਜਿਸਦੀ ਤੁਹਾਨੂੰ ਸੁਰੱਖਿਅਤ ਰਹਿਣ ਲਈ ਜ਼ਰੂਰਤ ਹੋਵੇਗੀ।  ਜੇ ਤੁਸੀਂ ਵੱਖ ਹੋ ਜਾਂਦੇ ਹੋ ਤਾਂ ਦੂਜਿਆਂ ਨਾਲ ਕਿਵੇਂ ਸੰਪਰਕ ਕਰੀਏ ਇਹ ਪਤਾ ਲਗਾਉਣ ਵਿੱਚ ਵੀ ਇਹ ਤੁਹਾਡੀ ਸਹਾਇਤਾ ਕਰੇਗਾ।

ਐਮਰਜੰਸੀ ਕਿੱਟ ਸਪਲਾਈ ਸੂਚੀ 

ਸਾਰੀਆਂ ਵਸਤਾਂ ਇੱਕ ਜਾਂ ਦੋ ਡੱਬਿਆਂ ਵਿੱਚ ਰੱਖੋ, ਜਿਵੇਂ ਕਿ ਪਲਾਸਟਿਕ ਬਿਨ ਜਾਂ ਡਫਲ ਬੈਗ ਵਿੱਚ (ਜਿਸਨੂੰ ਤੁਸੀਂ ਅਸਾਨੀ ਨਾਲ ਚੁੱਕ ਸਕੋ)। ਇਸ ਨੂੰ ਘਰ ਵਿੱਚ ਅਜਿਹੀ ਥਾਂ 'ਤੇ ਰੱਖੋ ਜਿੱਥੇ ਤੁਸੀਂ ਅਸਾਨੀ ਨਾਲ ਪਹੁੰਚ ਸਕੋ, ਜਿਵੇਂ ਕਿ ਹਾਲ ਵਿਚਲੀ ਕਲੋਜ਼ੇਟ, ਵਾਧੂ ਕਮਰੇ ਜਾਂ ਗਰਾਜ ਵਿੱਚ।  ਇਸ ਵਿੱਚ ਸ਼ਾਮਿਲ ਕਰੋ: 

  • ਛੇਤੀ ਨਾਂ ਖਰਾਬ ਹੋਣ ਵਾਲਾ ਖਾਣਾ: ਤਿੰਨ-ਦਿਨ ਤੋਂ ਇੱਕ-ਹਫ਼ਤੇ ਦੀ ਸਪਲਾਈ, ਮੈਨੁਅਲ ਕੈਨ ਓਪਨਰ ਨਾਲ
  • ਪਾਣੀ: ਚਾਰ ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ, ਹਰ ਰੋਜ਼ ਪੀਣ ਅਤੇ ਸਾਫ-ਸਫਾਈ ਲਈ
  • ਫੋਨ ਚਾਰਜਰ, ਬੈਟਰੀ ਬੈਂਕ ਜਾਂ ਇਨਵਰਟਰ
  • ਬੈਟਰੀ ਨਾਲ ਚੱਲਣ ਵਾਲਾ ਜਾਂ ਹੈਂਡ-ਕ੍ਰੈਂਕ (ਹੱਥ ਨਾਲ ਘੁਮਾ ਕੇ ਚਾਰਜ ਹੋਣ ਵਾਲਾ) ਰੇਡੀਓ
  • ਬੈਟਰੀ ਨਾਲ ਚੱਲਣ ਵਾਲੀ ਜਾਂ ਹੈਂਡ-ਕ੍ਰੈਂਕ (ਹੱਥ ਨਾਲ ਘੁਮਾ ਕੇ ਚਾਰਜ ਹੋਣ ਵਾਲੀ) ਫਲੈਸ਼ਲਾਈਟ
  • ਵਾਧੂ ਬੈਟਰੀਆਂ
  • ਫਰਸਟ ਏਡ ਕਿੱਟ ਅਤੇ ਦਵਾਈਆਂ
  • ਨਿੱਜੀ ਟਾਇਲਟਰੀਜ਼ ਅਤੇ ਚੀਜ਼ਾਂ, ਜਿਵੇਂ ਕਿ ਐਨਕਾਂ ਦੀ ਇੱਕ ਵਾਧੂ ਜੋੜੀ ਜਾਂ ਕੌਨਟੈਕਟ ਲੈਨਜ਼ 
  • ਐਮਰਜੰਸੀ ਪਲੈਨ ਦੀ ਕਾਪੀ
  • ਜ਼ਰੂਰੀ ਦਸਤਾਵੇਜ਼ਾਂ ਦੀਆਂ ਕਾਪੀਆਂ,  ਜਿਵੇਂ ਕਿ ਇਨਸ਼ੋਰੈਂਸ ਪੇਪਰ ਅਤੇ ਸ਼ਨਾਖ਼ਤ
  • ਛੋਟੇ ਬਿੱਲਾਂ ਵਿੱਚ ਕੈਸ਼
  • ਗਾਰਬੇਜ ਬੈਗ ਅਤੇ ਨਿੱਜੀ ਸਾਫ ਸਫਾਈ ਲਈ ਗਿੱਲੇ ਤੌਲੀਏ (ਵੈੱਟ ਵਾਈਪ)
  • ਮੌਸਮੀ ਕੱਪੜੇ, ਮਜ਼ਬੂਤ ​​ਜੁੱਤੇ ਅਤੇ ਐਮਰਜੈਂਸੀ ਕੰਬਲ
  • ਡਸਟ ਮਾਸਕ
  • ਸੀਟੀ
  • ਹੈਲਪ/ਓਕੇ ਸਾਈਨ (PDF): ਆਫ਼ਤ ਸਮੇਂ ਆਪਣੀ ਖਿੜਕੀ ਦੇ ਬਾਹਰ ਵੱਲ ਢੁੱਕਵਾਂ ਪਾਸਾ ਦਰਸਾਓ

ਗਰੈਬ-ਐਂਡ-ਗੋ ਬੈਗ ਸਪਲਾਈ ਸੂਚੀ 

ਗਰੈਬ-ਐਂਡ-ਗੋ ਬੈਗ ਇੱਕ ਛੋਟੀ ਐਮਰਜੰਸੀ ਕਿੱਟ ਹੈ, ਜਿਸ ਨੂੰ ਤੁਸੀਂ ਲੋੜ ਪੈਣ 'ਤੇ ਤੁਰੰਤ ਆਪਣੇ ਨਾਲ ਅਸਾਨੀ ਨਾਲ ਲਿਜਾ ਸਕਦੇ ਹੋ। ਆਪਣੇ ਘਰ, ਕੰਮ ਵਾਲੀ ਥਾਂ ਅਤੇ ਵਾਹਨ ਲਈ ਗਰੈਬ-ਐਂਡ-ਗੋ ਬੈਗ ਬਣਾਉਣਾ ਇੱਕ ਚੰਗਾ ਵਿਚਾਰ ਹੈ।

ਇਸ ਵਿੱਚ ਸ਼ਾਮਿਲ ਕਰੋ:

  • ਭੋਜਨ (ਖਾਣ ਲਈ ਤਿਆਰ) ਅਤੇ ਪਾਣੀ
  • ਫੋਨ ਚਾਰਜਰ ਅਤੇ ਬੈਟਰੀ ਬੈਂਕ
  • ਬੈਟਰੀ ਨਾਲ ਚੱਲਣ ਵਾਲਾ ਜਾਂ ਹੈਂਡ-ਕ੍ਰੈਂਕ (ਹੱਥ ਨਾਲ ਘੁਮਾ ਕੇ ਚਾਰਜ ਹੋਣ ਵਾਲਾ) ਛੋਟਾ  ਰੇਡੀਓ
  • ਬੈਟਰੀ ਨਾਲ ਚੱਲਣ ਵਾਲੀ ਜਾਂ ਹੈਂਡ-ਕ੍ਰੈਂਕ (ਹੱਥ ਨਾਲ ਘੁਮਾ ਕੇ ਚਾਰਜ ਹੋਣ ਵਾਲੀ) ਫਲੈਸ਼ਲਾਈਟ
  • ਵਾਧੂ ਬੈਟਰੀਆਂ
  • ਛੋਟੀ ਫਰਸਟ ਏਡ ਕਿੱਟ ਅਤੇ ਨਿੱਜੀ ਦਵਾਈਆਂ  
  • ਨਿੱਜੀ ਟਾਇਲਟਰੀਜ਼ ਅਤੇ ਚੀਜ਼ਾਂ, ਜਿਵੇਂ ਕਿ ਐਨਕਾਂ ਦੀ ਇੱਕ ਵਾਧੂ ਜੋੜੀ ਜਾਂ ਕੌਨਟੈਕਟ ਲੈਨਜ਼ 
  • ਐਮਰਜੰਸੀ ਪਲੈਨ ਦੀ ਕਾਪੀ
  • ਜ਼ਰੂਰੀ ਦਸਤਾਵੇਜ਼ਾਂ ਦੀਆਂ ਕਾਪੀਆਂ,  ਜਿਵੇਂ ਕਿ ਇਨਸ਼ੋਰੈਂਸ ਪੇਪਰ ਅਤੇ ਸ਼ਨਾਖ਼ਤ
  • ਛੋਟੇ ਬਿੱਲਾਂ ਵਿੱਚ ਕੈਸ਼
  • ਸਥਾਨਕ ਨਕਸ਼ਾ (ਲੋਕਲ ਮੈਪ) ਜਿਸ ਵਿੱਚ ਪਰਿਵਾਰ ਦੇ ਮਿਲਣ ਦੀ ਥਾਂ ਦੀ ਪਛਾਣ ਕੀਤੀ ਗਈ ਹੋਵੇ
  • ਮੌਸਮੀ ਕੱਪੜੇ ਅਤੇ ਐਮਰਜੈਂਸੀ ਕੰਬਲ
  • ਪੈੱਨ ਅਤੇ ਨੋਟਪੈਡ
  • ਸੀਟੀ

an image of a backpack with items recommended for grab-and-go bags.

ਬਹੁਤ ਸਾਰਾ ਪਾਣੀ ਰੱਖੋ

ਬਹੁਤੇ ਲੋਕਾਂ ਨੂੰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹਰ ਰੋਜ਼ ਚਾਰ ਲੀਟਰ ਪਾਣੀ ਦੀ ਲੋੜ ਪੈਂਦੀ ਹੈ, ਪਰ ਕੁਝ ਲੋਕਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਪੈ ਸਕਦੀ ਹੈ। ਉਦਾਹਰਣ ਵਜੋਂ,  ਬੱਚੇ, ਉਹ ਲੋਕ ਜੋ ਨਰਸਿੰਗ ਕਰ ਰਹੇ ਹਨ ਜਾਂ ਉਹ ਲੋਕ ਜੋ ਬਿਮਾਰ ਹਨ। ਵੱਧ ਤਾਪਮਾਨ ਸਮੇਂ ਪਾਣੀ ਦੀ ਲੋੜ ਦੁੱਗਣੀ ਹੋ ਸਕਦੀ ਹੈ। 
ਪਾਲਤੂ ਜਾਨਵਰਾਂ ਨੂੰ ਹਰ ਰੋਜ਼ ਸਰੀਰ ਦੇ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ  30 ਐੱਮ ਐੱਲ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਇੱਕ ਬਿੱਲੀ ਜਾਂ ਛੋਟੇ ਕੁੱਤੇ ਨੂੰ ਹਰ ਰੋਜ਼ ਘੱਟੋ ਘੱਟ ਅੱਧਾ ਕੱਪ ਪਾਣੀ ਦੀ ਲੋੜ ਪੈਂਦੀ ਹੈ।

ਪਾਣੀ ਪੀਣ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ।

ਐਮਰਜੰਸੀ ਕਿੱਟ ਲਈ ਬੋਤਲ ਵਾਲਾ ਪਾਣੀ ਖਰੀਦੋ। ਇਸ ਨੂੰ ਅਸਲੀ ਕੰਟੇਨਰ ਵਿੱਚ ਹੀ ਅਜਿਹੇ ਠੰਡੇ ਅਤੇ ਹਨੇਰੇ ਵਾਲੇ ਥਾਂ 'ਤੇ ਰੱਖੋ ਜਿੱਥੇ ਤੁਸੀਂ ਅਸਾਨੀ ਨਾਲ ਪਹੁੰਚ ਸਕੋ।

ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ:

  • ਬਿਨਾਂ ਲੋੜ ਪਾਣੀ ਨੂੰ ਖੋਲਣਾ
  • ਬੋਤਲ 'ਤੇ ਪ੍ਰਿੰਟ ਹੋਈ  "ਬੈਸਟ ਬਿਫੋਰ" ਤਰੀਕ ਜਾਂ ਮਿਆਦ ਖ਼ਤਮ ਹੋ ਜਾਣ ਪਿੱਛੋਂ ਪਾਣੀ ਵਰਤਣਾ
  • ਟਾਇਲਟ ਟੈਂਕ ਜਾਂ ਬੋਲ, ਰੇਡੀਏਟਰਾਂ, ਵਾਟਰਬੈਡਾਂ,  ਸਵਿਮਿੰਗ ਪੂਲਾਂ ਜਾਂ ਸਪਾਜ਼ ਤੋਂ ਪਾਣੀ ਪੀਣਾ

ਜੇ ਤੁਹਾਡੀ ਨਿਯਮਤ ਪਾਣੀ ਦੀ ਸਪਲਾਈ ਦੂਸ਼ਿਤ ਹੋ ਜਾਂਦੀ ਹੈ,  ਤੁਸੀਂ ਪਾਣੀ ਨੂੰ ਸਾਫ ਕਰਕੇ ਆਪ ਬੋਤਲ ਵਿੱਚ ਪਾ ਸਕਦੇ ਹੋ। ਜੇ ਤੁਸੀਂ ਵਾਟਰ ਫਿਲਟਰੇਸ਼ਨ ਉਪਕਰਣ (ਡੀਵਾਈਸ) ਦੀ ਵਰਤੋਂ ਕਰਦੇ ਹੋ, ਤਾਂ ਕੁਝ ਬੋਤਲਬੰਦ ਪਾਣੀ ਨੂੰ ਵੀ ਸਟੋਰ ਕਰਨਾ ਇੱਕ ਚੰਗਾ ਵਿਚਾਰ ਹੈ।