ਸਫ਼ਰ ਅਤੇ ਫਿਊਲ (ਗੈਸ ਅਤੇ ਡੀਜ਼ਲ) ’ਤੇ ਪਾਬੰਦੀਆਂ

ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਚੱਲਦਾ ਰੱਖਣ ਲਈ, ਵਾਹਨਾਂ ਲਈ ਫਿਊਲ (ਗੈਸ ਅਤੇ ਡੀਜ਼ਲ) ਦੀ ਖਰੀਦ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸਫ਼ਰ ’ਤੇ ਅਸਥਾਈ ਪਾਬੰਦੀਆਂ ਲਾਈਆਂ ਗਈਆਂ ਹਨ।

English 繁體中文 | 简体中文 |  Français | ਪੰਜਾਬੀ

ਆਖਰੀ ਵਾਰ ਅੱਪਡੇਟ ਕੀਤਾ ਗਿਆ: 29 ਨਵੰਬਰ, 2021

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ’ਤੇ:


ਵਾਹਨਾਂ ਲਈ ਫਿਊਲ (ਗੈਸ ਅਤੇ ਡੀਜ਼ਲ) ਖਰੀਦਣ ’ਤੇ ਪਾਬੰਦੀਆਂ

ਇਹ ਸਮੱਗਰੀ ਐਮਰਜੈਂਸੀ ਪ੍ਰੋਗਰਾਮ ਐਕਟ (EPA) ਮਿਨਿਸਟ੍ਰਲ ਔਰਡਰ (EPA) Ministerial Order 454/2021 (PDF, 791KB) ਦਾ ਸੰਖੇਪ ਹੈ। ਇਹ ਕਾਨੂੰਨੀ ਸਲਾਹ ਨਹੀਂ ਹੈ ਅਤੇ ਕਾਨੂੰਨ ਦੀ ਵਿਆਖਿਆ ਨਹੀਂ ਕਰਦੀ। ਇਸ ਵੈੱਬਪੇਜ ਅਤੇ ਆਰਡਰ ਦੇ ਵਿਚਕਾਰ ਕਿਸੇ ਵਿਵਾਦ ਜਾਂ ਅੰਤਰ ਦੀ ਸਥਿਤੀ ਵਿੱਚ, ਆਰਡਰ ਸਹੀ ਅਤੇ ਕਾਨੂੰਨੀ ਹੈ ਅਤੇ ਇਸ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ।

ਰੀਟੇਲ ਥਾਵਾਂ ’ਤੇ ਵਾਹਨਾਂ ਦਾ ਫਿਊਲ (ਗੈਸ ਅਤੇ ਡੀਜ਼ਲ) ਖਰੀਦਣਾ

ਬੀ.ਸੀ. ਦੇ ਲੋਕਾਂ ਲਈ ਫਿਊਲ ਉਪਲਬਧ ਰੱਖਣ ਦਾ ਕੰਮ ਜਾਰੀ ਹੈ, ਜਿਸ ਲਈ ਜ਼ਰੂਰੀ ਵਾਹਨਾਂ ਲਈ ਗੈਸੋਲੀਨ ਅਤੇ ਡੀਜ਼ਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। EPA ਅਧੀਨ ਬੀ.ਸੀ. ਦੇ ਕਈ ਹਿੱਸਿਆਂ ਵਿੱਚ 14 ਦਸੰਬਰ ਅੱਧੀ ਰਾਤ ਤੱਕ, ਵਾਹਨਾਂ ਲਈ ਫਿਊਲ (ਗੈਸ ਅਤੇ ਡੀਜ਼ਲ) ਖਰੀਦਣ ’ਤੇ ਪਾਬੰਦੀਆਂ ਦਾ ਔਰਡਰ ਹੈ।

ਜੇਕਰ ਤੁਸੀਂ ਜ਼ਰੂਰੀ ਵਾਹਨ ਨਹੀਂ ਚਲਾ ਰਹੇ, ਤਾਂ ਇਨ੍ਹਾਂ ਥਾਵਾਂ ਦੇ ਗੈਸ ਸਟੇਸ਼ਨਾਂ ’ਤੇ 30 ਲੀਟਰ ਤੱਕ ਫਿਊਲ (ਗੈਸ ਅਤੇ ਡੀਜ਼ਲ) ਪ੍ਰਤੀ ਫੇਰੀ ਭਰਣ ਦੀ ਸੀਮਾ ਹੈ:

 • ਲੋਅਰ ਮੇਨਲੈਂਡ (ਵੈਨਕੂਵਰ ਤੋਂ ਹੋਪ)
 • ਸੀਅ ਟੂ ਸਕਾਈ (ਸਕੁਆਮਿਸ਼ ਤੋਂ ਪੈਂਬਰਟਨ)
 • ਸੰਨਸ਼ਾਈਨ ਕੋਸਟ
 • ਗਲਫ ਆਇਲੈਂਡਜ਼
 • ਵੈਨਕੂਵਰ ਆਇਲੈਂਡ

ਕੀਮਤਾਂ ਵਧਾਉਣਾ ਅਤੇ ਦੁਬਾਰਾ ਵੇਚਣਾ

ਔਰਡਰ ਅਧੀਨ, ਰੀਟੇਲ ਗੈਸ ਸਟੇਸ਼ਨਾਂ ਅਤੇ ਹੋਲਸੇਲ ਡਿਸਟ੍ਰੀਬਿਊਟਰਾਂ ਨੂੰ ਮੁਨਾਫੇ ਦੀ ਮਾਰਜਿਨ ਦੀ ਕੀਮਤ ਵਧਾਉਣ ਅਤੇ ਲੋਕਾਂ ‘ਤੇ ਦੁਬਾਰਾ ਫਿਊਲ ਵੇਚਣ ਦੀ ਪਾਬੰਦੀ ਹੈ।

ਜ਼ਰੂਰੀ ਵਾਹਨ ਦਿਨ ਦੇ 24 ਘੰਟੇ ਕਾਰਡਲੌਕ ਗੈਸ ਸਟੇਸ਼ਨਾਂ ਤੱਕ ਪਹੁੰਚ ਕਰ ਸਕਦੇ ਹਨ

ਜ਼ਰੂਰੀ ਵਾਹਨਾਂ ’ਤੇ ਫਿਊਲ ਦੀ ਕੋਈ ਸੀਮਾ ਨਹੀਂ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਹਨ ਕਮਰਸ਼ਲ ਗੈਸ ਸਟੇਸ਼ਨਾਂ (ਕਾਰਡਲੌਕ ਗੈਸ ਸਟੇਸ਼ਨਾਂ) ਤੋਂ ਗੈਸ ਲੈ ਸਕਦੇ ਹਨ।

ਔਰਡਰ ਅਧੀਨ ਜ਼ਰੂਰੀ ਵਾਹਨ ਹਨ:

 • ਐਮਰਜੈਂਸੀ ਸਰਵਿਸ ਵਾਹਨ (ਫਾਇਰ, ਪੁਲਿਸ, ਐਮਬੂਲੈਂਸ ਅਤੇ ਹੈਲਥ ਕੇਅਰ, ਇਸ ਵਿੱਚ ਜ਼ਰੂਰੀ ਮੈਡੀਕਲ ਇਲਾਜ ਵੀ ਸ਼ਾਮਲ ਹੈ)
 • ਪਬਲਿਕ ਟ੍ਰਾਂਜ਼ਿਟ ਵਾਹਨ
 • ਬਹੁਤ ਜ਼ਰੂਰੀ ਵਸਤਾਂ ਅਤੇ ਸੇਵਾਵਾਂ (ਫੂਡ ਅਤੇ ਬੈਵਰਿਜ, ਹੈਲਥ ਕੇਅਰ ਅਤੇ ਸੇਫਟੀ) ਦੇ ਕਮਰਸ਼ਲ ਟਰਾਂਸਪੋਰਟ ਟਰੱਕ
 • ਰੈਫ਼੍ਰੀਜਰੇਟਿਡ ਟਰੱਕ
 • ਪੌਟੇਬਲ (ਪੀਣ ਵਾਲਾ) ਪਾਣੀ ਅਤੇ ਵੇਸਟਵਾਟਰ ਸਰਵਿਸ
 • ਗ੍ਰੋਸਰੀ ਡਿਲੀਵਰੀ
 • ਰੋਡ ਰਿਪੇਅਰ (ਸੜਕਾਂ ਦੀ ਮੁਰਮੰਤ), ਮੇਨਟੈਨੰਸ (ਰੱਖ-ਰਖਾਅ) ਅਤੇ ਰਿਕਵਰੀ ਵਾਹਨ ਅਤੇ ਟੋਅ ਟਰੱਕ
 • ਮਿਲਿਟਰੀ ਵਾਹਨ
 • ਕ੍ਰਿਟੀਕਲ ਇੰਫ੍ਰਾਸਟ੍ਰਕਚਰ, ਕਨਸਟ੍ਰਕਸ਼ਨ ਅਤੇ ਰਿਪੇਅਰ ਵਾਹਨ
 • ਹੋਮ ਕੇਅਰ ਵਰਕਰ
 • ਮਿਉਨਿਸਿਪਲ ਸਰਵਿਸ ਵਾਹਨ
 • ਫਰਸਟ ਨੇਸ਼ਨ ਗਵਰਨਮੈਂਟ ਸਰਿਵਸ ਵਾਹਨ
 • ਬੀ ਸੀ ਫੈਰੀਜ਼, ਕੋਸਟ ਗਾਰਡ, ਟਗਬੋਟਸ, ਮੈਰੀਨ ਐਮਰਜੈਂਸੀ ਅਤੇ ਪਾਇਲਟ ਬੋਟਸ
 • ਕੈਨੇਡਾ ਪੋਸਟ ਅਤੇ ਹੋਰ ਕੋਰੀਅਰ/ਪੈਕੇਜ ਡਿਲੀਵਰੀ ਵਾਹਨ
 • ਜ਼ਰੂਰੀ ਸਰਕਾਰੀ ਸੇਵਾਵਾਂ ਦੀ ਵਿਵਸਥਾ ਲਈ ਵਾਹਨ
 • ਏਅਰਪੋਰਟ ਅਥੌਰਿਟੀ ਵਾਹਨ ਅਤੇ ਹਵਾਈ ਸਫ਼ਰ
 • ਵੇਸਟ ਡਿਸਪੋਜ਼ਲ ਅਤੇ ਰਿਸਾਈਕਲਿੰਗ
 • ਬੀ ਸੀ ਹਾਇਡ੍ਰੋ, ਫੋਰਟਿਸ ਅਤੇ ਹੋਰ ਹੈਵੀ ਡਿਊਟੀ/ਲਾਈਟ ਡਿਊਟੀ ਯੂਟਿਲਿਟੀ ਵਾਹਨ
 • ਟੈਲੀਕਮਿਉਨਿਕੇਸ਼ਨ ਮੁਰੰਮਤ ਅਤੇ ਇੰਸਟੇਲੇਸ਼ਨ ਕਰਨ ਵਾਲੇ ਵਾਹਨ
 • ਫਿਊਲ ਡਿਲੀਵਰੀ ਟਰੱਕ ਅਤੇ ਬੋਟਸ
 • ਸਕੂਲ ਬੱਸਾਂ
 • ਟੈਕਸੀਆਂ
 • ਐਗ੍ਰੀਕਲਚਰ (ਖੇਤੀਬਾੜੀ) ਅਤੇ ਫ਼ਾਰਮ ਵਿੱਚ ਵਰਤੇ ਜਾਣ ਵਾਲੇ ਵਾਹਨ, ਜਿਨ੍ਹਾਂ ਵਿੱਚ ਹੜ੍ਹਾਂ ਦੇ ਬਚਾਅ ਕਾਰਜ ਵਿੱਚ ਸਹਿਯੋਗ ਪ੍ਰਦਾਨ ਕਰਨ ਵਾਲੇ ਵਾਹਨ ਵੀ ਸ਼ਾਮਲ ਹਨ
 • ਹੜ੍ਹ ਪ੍ਰਤੀਕ੍ਰਿਆ ਵਿੱਚ ਸਹਿਯੋਗ ਦੇ ਰਹੇ ਵੈਟਰਿਨੇਰੀਅਨ
 • ਇੰਟਰ-ਸਿਟੀ ਬੱਸਾਂ

ਪ੍ਰਿੰਟ ਕਰਨ ਲਈ ਤਿਆਰ ਪੋਸਟਰ

ਗੈਸ ਸਟੇਸ਼ਨਾਂ ’ਤੇ ਲਾਉਣ ਲਈ ਇਹ ਪੋਸਟਰ ਡਾਊਨਲੋਡ ਕਰੋ ਅਤੇ ਪ੍ਰਿੰਟ ਕਰੋ


ਗੰਭੀਰ ਤਰ੍ਹਾਂ ਪ੍ਰਭਾਵਿਤ ਹੋਏ ਹਾਈਵੇਆਂ ’ਤੇ ਗੈਰ-ਜ਼ਰੂਰੀ ਸਫ਼ਰ ’ਤੇ ਪਾਬੰਦੀਆਂ

ਇਹ ਸਮੱਗਰੀ ਐਮਰਜੈਂਸੀ ਪ੍ਰੋਗਰਾਮ ਐਕਟ (ਈ.ਪੀ.ਏ.) ਮਿਨਿਸਟ੍ਰਲ ਔਰਡਰ Emergency Program Act (EPA) Ministerial Order 450/2021 (PDF, 813KB), Ministerial Order 453/2021 (PDF, 627KB), Ministerial Order 459/2021 (PDF, 768KB) ਅਤੇ 461/2021 (PDF, 761KB) ਦਾ ਸੰਖੇਪ ਹੈ। ਇਹ ਕਾਨੂੰਨੀ ਸਲਾਹ ਨਹੀਂ ਹੈ ਅਤੇ ਕਾਨੂੰਨ ਦੀ ਵਿਆਖਿਆ ਨਹੀਂ ਕਰਦੀ। ਇਸ ਵੈੱਬਪੇਜ ਅਤੇ ਔਰਡਰ ਦੇ ਵਿਚਕਾਰ ਕਿਸੇ ਵਿਵਾਦ ਜਾਂ ਅੰਤਰ ਦੀ ਸਥਿਤੀ ਵਿੱਚ, ਔਰਡਰ ਸਹੀ ਅਤੇ ਕਾਨੂੰਨੀ ਹੈ ਅਤੇ ਇਸ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ।

ਈ.ਪੀ.ਏ. ਅਧੀਨ ਗੰਭੀਰ ਤਰ੍ਹਾਂ ਪ੍ਰਭਾਵਿਤ ਹੋਏ ਹਾਈਵੇਆਂ ’ਤੇ ਗੈਰ-ਜ਼ਰੂਰੀ ਸਫ਼ਰ ’ਤੇ ਪਾਬੰਦੀ ਦਾ ਔਰਡਰ ਲਾਗੂ ਹੈ।

ਹਾਈਵੇਅ

ਹਾਈਵੇਅ ਦੇ ਬੰਦ ਹਿੱਸੇ

ਸਫ਼ਰ ਲਈ ਜ਼ਰੂਰੀ ਕਾਰਨ

ਹਾਈਵੇਅ 99

ਹਾਈਵੇਅ 99 ਅਤੇ ਲਿਲੂਐਟ ਰਿਵਰ ਰੋਡ ਜੰਕਸ਼ਨ ਤੋਂ ਲੈਕੇ ਲਿਲੂਐਟ ਵਿੱਚ ਬੀ ਸੀ ਹਾਇਡਰੋ ਸੀਟੌਂਨ ਲੇਕ ਕੈਂਪਸਾਈਟ ਦੀ ਪਹੁੰਚ ਤੱਕ

ਮਨੀਸਟਰਲ ਔਰਡਰ ਅਧੀਨ ਪ੍ਰਭਾਸ਼ਤ ਕੀਤੇ ਸਾਰੇ ਜ਼ਰੂਰੀ ਉਦੇਸ਼

ਨੋਟ:  ਜਦੋਂ ਤੱਕ ਮਨਿਸਟਰੀ ਔਫ ਟ੍ਰਾਂਸਪੋਰਟੇਸ਼ਨ ਅਤੇ ਇੰਫ੍ਰਾਸਟਰਕਚਰ ਦੇ ਡਿਸਟ੍ਰਿਕਟ ਮੈਨੇਜਰ ਵੱਲੋਂ ਅਧਿਕਾਰਤ ਨਹੀਂ ਹੁੰਦਾ ਸਿਰਫ਼ 14,500 ਕਿਲੋਗ੍ਰਾਮ ਤੋਂ ਘੱਟ ਦੇ ਵਾਹਨ।

ਹਾਈਵੇਅ 3

ਹਾਈਵੇਅ 5 ਅਤੇ ਹੋਪ ਵਿੱਚ ਹਾਈਵੇਅ 3 ਜੰਕਸ਼ਨ ਤੋਂ ਲੈਕੇ ਹਾਈਵੇਅ 3 ਤੋਂ ਪ੍ਰਿੰਸਟਨ ਦੇ ਪੱਛਮੀ ਏੰਟਰੈਂਸ ਤੱਕ

ਮਨੀਸਟਰਲ ਔਰਡਰ ਅਧੀਨ ਪ੍ਰਭਾਸ਼ਤ ਕੀਤੇ ਸਾਰੇ ਜ਼ਰੂਰੀ ਉਦੇਸ਼।

ਹਾਈਵੇਅ 7

ਅਗਾਸੀਜ਼ ਵਿੱਚ ਹਾਈਵੇਅ 7 ਅਤੇ ਹਾਈਵੇਅ 9 ਦੇ ਜੰਕਸ਼ਨ ਤੋਂ ਲੈਕੇ ਹੋਪ ਵਿੱਚ ਹਾਈਵੇਅ 1 ਜੰਕਸ਼ਨ ਤੱਕ

ਮਨੀਸਟਰਲ ਔਰਡਰ ਅਧੀਨ ਪ੍ਰਭਾਸ਼ਤ ਕੀਤੇ ਸਾਰੇ ਜ਼ਰੂਰੀ ਉਦੇਸ਼।

ਨੋਟ: ਪਬਲਿਕ ਟ੍ਰਾਂਜ਼ਿਟ, ਇੰਟਰਸਿਟੀ ਬੱਸ, ਸਕੂਲ ਬੱਸ ਜਾਂ  ਚਾਰਟਰ ਬੱਸ ਦੁਆਰਾ ਆਵਾਜਾਈ ਦੀ ਆਗਿਆ ਹੈ।

ਉਹ ਕਾਰਨ ਜਿਨ੍ਹਾਂ ਲਈ ਤੁਸੀਂ ਸਫ਼ਰ ਨਹੀਂ ਕਰ ਸਕਦੇ (ਗੈਰ-ਜ਼ਰੂਰੀ ਯਾਤਰਾ)

 • ਸਕੂਲ ਜਾਣਾ (K-12 ਅਤੇ ਪੋਸਟ-ਸੈਕੰਡਰੀ)
  • ਇਹ ਹਾਇਵੇਆਂ ਦੇ ਉਨ੍ਹਾਂ ਹਿੱਸਿਆਂ ’ਤੇ ਸਥਿਤ ਸਕੂਲਾਂ ‘ਤੇ ਲਾਗੂ ਨਹੀਂ ਹੁੰਦਾ ਜੋ ਬੰਦ ਹਨ
 • ਕੰਮ ’ਤੇ ਜਾਣਾ
 • ਵੇਕੇਸ਼ਨ, ਵੀਕੈਂਡ ਦੌਰਾਨ ਛੁੱਟੀਆਂ ਅਤੇ ਸੈਰ-ਸਪਾਟਾ ਗਤੀਵਿਧੀਆਂ
 • ਸਮਾਜਕ ਕਾਰਨਾਂ ਕਰਕੇ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਜਾਣਾ
 • ਆਮ ਖਰੀਦਾਰੀ ਅਤੇ ਬਾਹਰ ਘੁਮੰਣ ਜਾਣਾ
 • ਰਿਕ੍ਰਿਏਸ਼ਨ (ਮਨੋਰੰਜਨ) ਗਤੀਵਿਧੀਆਂ

ਸਫ਼ਰ ਲਈ ਮਨਜ਼ੂਰ ਕੀਤੇ ਕਾਰਨ (ਜ਼ਰੂਰੀ ਯਾਤਰਾ)

ਤੁਸੀਂ ਸਿਰਫ਼ ਇਨ੍ਹਾਂ ਜ਼ਰੂਰੀ ਕਾਰਨਾਂ ਲਈ ਹਾਈਵੇਅ ਦੇ ਹਿੱਸਿਆਂ ‘ਤੇ ਸਫ਼ਰ ਕਰ ਸਕਦੇ ਹੋ:

 • ਜ਼ਰੂਰੀ ਵਸਤਾਂ ਅਤੇ ਸੁਪਲਾਈਆਂ ਨੂੰ ਟਰਾਂਸਪੋਰਟ ਕਰਨਾ, ਜਿਵੇਂ ਕਿ:
  • ਭੋਜਨ, ਪਾਣੀ ਅਤੇ ਪੀਣ ਵਾਲੀਆਂ ਹੋਰ ਚੀਜ਼ਾਂ
  • ਫਿਊਲ ਅਤੇ ਗੈਸੋਲੀਨ
  • ਹੈਲਥ ਕੇਅਰ ਦਾ ਸਮਾਨ, ਫਾਰਮਾਸਿਉਟੀਕਲ ਅਤੇ ਮੈਡੀਕਲ ਸਪਲਾਈਆਂ
  • ਪਰਸਨਲ ਹਾਈਜੀਨ, ਸੈਨੀਟੇਸ਼ਨ ਅਤੇ ਸਫਾਈ ਦੀਆਂ ਵਸਤਾਂ
 • ਪਸ਼ੂ, ਖੇਤੀਬਾੜੀ ਜਾਂ ਸਮੁੰਦਰੀ ਭੋਜਨ ਉਤਪਾਦ ਅਤੇ ਸਪਲਾਈਆਂ ਨੂੰ ਟਰਾਂਸਪੋਰਟ ਕਰਨਾ
 • ਪਸ਼ੂਆਂ ਦੀ ਦੇਖਭਾਲ ਕਰਨ ਲਈ ਸਫ਼ਰ ਕਰ ਰਹੇ ਪਸ਼ੂ ਉਤਪਾਦਕ, ਵੈਟਰੀਨੇਰੀਅਨ ਅਤੇ ਸੁਪੋਰਟ ਵਰਕਰ
 • ਐਮਰਜੈਂਸੀ ਰਿਸਪੌਂਸ, ਜਿਸ ਵਿੱਚ ਖੋਜ ਅਤੇ ਬਚਾਅ ਕੰਮ ਵੀ ਸ਼ਾਮਲ ਹੈ
 • ਡਾਕਟਰੀ ਕਾਰਨਾਂ ਕਰਕੇ ਇਵੈਕਿਊਏਸ਼ਨ (ਨਿਕਾਸੀ) ਅਤੇ ਜ਼ਰੂਰੀ ਮੈਡੀਕਲ ਇਲਾਜ
 • ਜ਼ਰੂਰੀ ਕਰਮਚਾਰੀਆਂ ਨੂੰ ਟਰਾਂਸਪੋਰਟ ਕਰਨਾ
 • ਵਸਤਾਂ ਨੂੰ ਕਮਰਸ਼ਲ ਢੰਗ ਨਾਲ ਟਰਾਂਸਪੋਰਟ ਕਰਨਾ
 • ਹਾਈਵੇਅ ਅਤੇ ਇੰਫ੍ਰਾਸਟਰਕਚਰ ਦੀ ਮੁਰਮੰਤ ਅਤੇ ਰੱਖ-ਰਖਾਅ
 • ਵਸਤਾਂ ਅਤੇ ਸਪਲਾਈਆਂ ਨੂੰ ਕਮਰਸ਼ਲ ਢੰਗ ਨਾਲ ਟਰਾਂਸਪੋਰਟ ਕਰਨਾ
 • ਆਪਣੇ ਮੁੱਖ ਨਿਵਾਸ ‘ਤੇ ਵਾਪਸ ਜਾਣਾ
  • ਇਸ ਵਿੱਚ ਉਸ ਵਿਅਕਤੀ ਨੂੰ ਚੁੱਕਣਾ ਵੀ ਸ਼ਾਮਲ ਹੈ ਜੋ ਤੁਹਾਡੀ ਰਿਹਾਇਸ਼ ਵਾਲੀ ਥਾਂ ‘ਤੇ ਰਹਿੰਦਾ ਹੈ ਅਤੇ ਘਰ ਵਾਪਸ ਆ ਰਿਹਾ ਹੈ
 • ਕਿਸੇ ਬੱਚੇ ਨੂੰ ਮੁੱਖ ਰਿਹਾਇਸ਼ ’ਤੇ ਵਾਪਸ ਕਰਨਾ
  • ਇਸ ਵਿੱਚ ਸਾਂਝੀ ਕਸਟਡੀ ਵਾਲੇ ਪਰਿਵਾਰ ਵੀ ਸ਼ਾਮਲ ਹਨ
 • ਜ਼ਰੂਰੀ ਕਰਮਚਾਰੀ ਵਜੋਂ ਕੰਮ ’ਤੇ ਜਾਣਾ
 • ਆਪਣੇ ਬੱਚੇ ਨੂੰ ਪੋਸਟ-ਸੈਕੰਡਰੀ ਸੰਸਥਾ ਤੋਂ ਚੁੱਕਕੇ ਵਾਪਸ ਘਰ ਲਿਆਉਣਾ
 • ਕਮਜ਼ੋਰ ਜਾਂ ਜੋਖਮ ਵਾਲੇ ਲੋਕਾਂ ਦੀ ਸਹਾਇਤਾ ਕਰਨਾ
 • ਸੰਵਿਧਾਨ ਐਕਟ, 1982 ਦੀ ਧਾਰਾ 35 ਦੁਆਰਾ ਮਾਨਤਾ ਪ੍ਰਾਪਤ ਅਤੇ ਪੁਸ਼ਟੀ ਕੀਤੇ ਗਏ ਐਬਓਰਿਜਨਲ ਜਾਂ ਟਰੀਟੀ ਅਧਿਕਾਰ ਦੀ ਵਰਤੋਂ ਕਰਨਾ
 • ਹੜ੍ਹਾਂ ਅਤੇ ਜ਼ਮੀਨ ਖਿਸਕਣ ਬਾਰੇ ਰਿਪੋਰਟ ਕਰਨ ਲਈ ਸਫ਼ਰ ਕਰ ਰਹੇ ਮੀਡੀਆ ਮੈਂਬਰ

ਜ਼ਰੂਰੀ ਕਰਮਚਾਰੀ

ਡਾਇਰੈਕਟ-ਟੂ-ਪਬਲਿਕ ਸੇਹਤ ਸੇਵਾਵਾਂ

 • ਸੇਹਤ ਸੇਵਾਵਾਂ ਜਿਸ ਵਿੱਚ ਸ਼ਾਮਲ ਹਨ:
  • ਐਕਿਊਟ ਕੇਅਰ (ਹਸਪਤਾਲ)
  • ਸੈਕੰਡਰੀ ਕੇਅਰ ਅਤੇ ਲੌਂਗ ਟਰਮ ਕੇਅਰ
  • ਕੋਰਨਰ ਸਰਵਿਸ
  • ਐਕਿਊਟ ਕੇਅਰ ਦੇ ਅੰਦਰ ਅਤੇ ਬਾਹਰ ਕੰਮ ਕਰ ਰਹੇ ਸਿਹਤ ਸੰਭਾਲ ਪ੍ਰਦਾਤਾ
  • ਹੋਰ ਸਿਹਤ ਸੇਵਾਵਾਂ ਜਿਸ ਵਿੱਚ ਸ਼ਾਮਲ ਹਨ, ਪਬਲਿਕ ਹੈਲਥ, ਡੀਟੌਕਸ ਫੈਸੀਲਿਟੀਆਂ, ਸੇਫ਼ ਇਨਜੈਕਸ਼ਨ ਸਾਈਟਾਂ, ਕੋਵਿਡ-19 ਟੈਸਟਿੰਗ, ਅਤੇ ਭਰਤੀ ਹੋਣ ਤੋਂ ਪਹਿਲਾਂ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ
  • ਹੋਰ ਸਿਹਤ ਸੇਵਾਵਾਂ ਅਤੇ ਕੇਅਰਗਿਵਰ (ਡਾਕਟਰ, ਨਰਸਾਂ ਅਤੇ ਫਾਰਮਾਸਿਸਟ)
  • ਹੈਲਥ ਫਰਸਟ ਰਿਸਪੌਨਡਰ (ਪੈਰਾਮੈਡਿਕ)

ਸਿਹਤ ਸੰਭਾਲ ਪ੍ਰਦਾਤਾ

 • ਫਾਰਮੇਸੀਆਂ
 • ਮੈਡੀਕਲ ਸਪਲਾਈ ਅਤੇ ਇੱਕਵਿਪਮੈਂਟ ਨਿਰਮਾਤਾ
 • ਹੋਲਸੇਲ, ਡਿਸਟ੍ਰੀਬਿਊਸ਼ਨ ਅਤੇ ਸਟੋਰ, ਜਿਸ ਵਿੱਚ ਮੈਡੀਕਲ ਸੇਫਟੀ ਸਪਲਾਈ ਸਟੋਰ ਵੀ ਸ਼ਾਮਲ ਹਨ

ਫਰਸਟ ਰਿਸਪੌਨਡਰ

 • ਪੁਲਿਸ
 • ਫਾਇਰ

ਪਬਲਿਕ ਸੇਫਟੀ

 • ਕਮਰਸ਼ਲ ਵ੍ਹੀਕਲ ਸੇਫਟੀ ਇੰਫੋਰਸਮੈਂਟ (CVSE)
 • ਕਰੈਕਸ਼ਨਜ਼ ਅਤੇ ਡਿਟੇਨਮੈਂਟ ਫੈਸੀਲਿਟੀਆਂ
 • ਪਾਰਕ ਰੇਂਜਰ
 • ਸੁਰੱਖਿਆ ਅਤੇ ਰੱਖਿਆਤਮਕ ਸੇਵਾਵਾਂ
 • ਅਦਾਲਤੀ ਸੇਵਾਵਾਂ
 • ਬਾਇਲੌਅ ਇੰਫੋਰਸਮੈਂਟ
 • ਫਰਸਟ ਰਿਸਪੌਨਡਰਾਂ ਲਈ ਕਮਿਊਨਿਕੇਸ਼ਨ/ਡਿਸਪੈਚਿੰਗ ਸਹਿਯੋਗ
 • ਸਰਚ-ਐਂਡ-ਰੈਸਕਿਊ (SAR) ਅਤੇ ਪਬਲਿਕ ਸੇਫਟੀ ਲਾਈਫਲਾਈਨ (PSLV)
 • ਜੁਡਿਸ਼ਰੀ (ਨਿਆਂਪਾਲਕਾ) ਦੇ ਮੈਂਬਰ ਅਤੇ ਸੰਬੰਧਤ ਸਟਾਫ, ਕੌਨਟ੍ਰੈਕਟ ਸੇਵਾਵਾਂ ਪ੍ਰਦਾਨਕਾਂ ਦੇ ਕਰਮਚਾਰੀ

ਯੂਟੀਲਿਟੀਜ਼ (ਸਹੂਲਤਾਂ)

 • ਇਲੈਕਟ੍ਰਿਕਲ ਅਤੇ ਗੈਸ ਔਪਰੇਸ਼ਨ
 • ਇਸ ਕੰਮ ਵਿੱਚ ਸਹਿਯੋਗ ਲਈ ਅਤੇ ਹੈਲਥ ਅਤੇ ਪਬਲਿਕ ਸੇਫਟੀ ਔਰਡਰਾਂ ਦੀ ਪਾਲਣਾ ਲਈ ਟੈਕਨੀਕਲ ਇੰਫ੍ਰਾਸਟ੍ਰਕਚਰ ਦੀ ਮੁਰੰਮਤ ਅਤੇ ਸਾਂਭ-ਸੰਭਾਲ

ਐਮਰਜੈਂਸੀ ਸਹਿਯੋਗ

 • ਕਰੈਕਸ਼ਨਲ ਅਤੇ ਪੁਲਿਸ ਸੇਵਾਵਾਂ ਨੂੰ ਸਹਿਯੋਗ ਪ੍ਰਦਾਨ ਕਰਦੇ ਕਾਰੋਬਾਰ
 • ਕਨੇਡੀਅਨ ਆਰਮਡ ਫੋਰਸਿਜ਼ ਅਤੇ ਕਨੇਡੀਅਨ ਬੌਰਡਰ ਸਰਵਿਸਿਜ਼ ਏਜੰਸੀ
 • ਸਥਾਨਕ, ਖੇਤਰੀ ਅਤੇ ਸੂਬਾਈ ਪੱਧਰ ਦੇ ਐਮਰਜੈਂਸੀ ਮੈਨੇਜਮੈਂਟ ਕਰਮਚਾਰੀ

ਸਪਲਾਇਰ

 • ਉਹ ਕਾਰੋਬਾਰ ਜੋ ਨਾਜ਼ੁਕ ਇੰਫ੍ਰਾਸਟ੍ਰਕਚਰ ਦੀ ਮੁਰੰਮਤ ਅਤੇ ਐਮਰਜੈਂਸੀ ਪ੍ਰਤੀਕਰਿਆ ਲੋੜਾਂ ਦਾ ਸਮਰਥਨ ਕਰਨ ਲਈ, ਵਸਤਾਂ ਅਤੇ ਸੇਵਾਵਾਂ ਦੀ ਅੰਤਰਰਾਸ਼ਟਰੀ ਸਪਲਾਈ ਨੂੰ ਚੱਲਦਾ ਰੱਖਣਾ ਯਕੀਨੀ ਬਣਾਉਂਦੇ ਹਨ। ਉਦਾਹਰਣ ਲਈ:
  • ਸੈਂਡਬੈਗ
  • ਆਰਮੋਰ ਸਟੋਨ ਬੈਰੀਅਰ
 • ਫਰਸਟ ਰਿਸਪੌਨਡਰਾਂ ਲਈ ਇੱਕਵਿਪਮੈਂਟ ਅਤੇ ਯੂਨੀਫ਼ੌਰਮ ਸਪਲਾਇਰ

ਭੋਜਨ ਦੀ ਵਿਕਰੀ ਅਤੇ ਸਪਲਾਈ

ਲੋਕ ਜੋ ਇਨ੍ਹਾਂ ਥਾਵਾਂ ‘ਤੇ ਕੰਮ ਕਰਦੇ ਹਨ:

 • ਗਰੋਸਰੀ ਸਟੋਰ
 • ਕਨਵੀਨੀਏਨਸ ਸਟੋਰ
 • ਫਾਰਮਰਜ਼ ਮਾਰਕੇਟ
 • ਭੋਜਨ, ਪਾਲਤੂ ਜਾਨਵਰਾਂ ਜਾਂ ਪਸ਼ੂਆਂ ਦੀ ਸਪਲਾਈ ਰੀਟੇਲ ਵਿਕਰੀ ਜਾਂ ਪ੍ਰਬੰਧ ਵਿੱਚ ਲੱਗੇ ਹੋਰ ਅਦਾਰੇ

ਸੁਪੋਰਟ (ਸਹਿਯੋਗ) ਸੇਵਾਵਾਂ

 • ਭੋਜਨ, ਪਾਣੀ ਅਤੇ ਪੀਣ ਵਾਲੀਆਂ ਹੋਰ ਚੀਜ਼ਾਂ ਨੂੰ ਟਰਾਂਸਪੋਰਟ ਕਰਨਾ
 • ਭੋਜਨ ਅਤੇ ਸੰਬੰਧਿਤ ਸਪਲਾਈ ਦੇ ਵਿੱਚ ਸ਼ਾਮਲ ਲੋਕ

ਫਿਊਲ

 • ਗੈਸ ਸਟੇਸ਼ਨ, ਡੀਜ਼ਲ, ਪਰੋਪੇਨ ਅਤੇ ਹੀਟਿੰਗ ਫਿਊਲ ਪ੍ਰੋਵਾਇਡਰ ਜਿਸ ਵਿੱਚ ਸ਼ਾਮਲ ਹਨ:
  • ਮੋਟਰ ਵਾਹਨ, ਹਵਾਈ ਜਹਾਜ਼ ਅਤੇ ਪਾਣੀ/ਮਰੀਨ ਫਿਊਲ ਦੇ ਪ੍ਰਦਾਤਾ
 • ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨਾਂ ਦੇ ਪ੍ਰਦਾਤਾ

ਪੀਣ ਵਾਲਾ ਪਾਣੀ ਅਤੇ ਵੇਸਟਵਾਟਰ (ਗੰਦਾ ਪਾਣੀ)

 • ਉਸ ਸੰਚਾਲਨ ਅਤੇ ਕਰਮਚਾਰੀਆਂ ਦੀ ਲੋੜ ਜੋ ਪੀਣ ਵਾਲੇ ਪਾਣੀ ਅਤੇ ਵੇਸਟਵਾਟਰ/ਡਰੇਨੇਜ ਇੰਫ੍ਰਾਸਟ੍ਰਕਚਰ ਨੂੰ ਚਲਾਉਣ ਅਤੇ ਸੰਭਾਲਣ ਦਾ ਕੰਮ ਕਰਦੇ ਹਨ

ਟ੍ਰਾਂਸਪੋਰਟੇਸ਼ਨ

 • ਸੇਵਾਵਾਂ ਜੋ ਜ਼ਰੂਰੀ ਸਪਲਾਈਆਂ, ਕਰਮਚਾਰੀਆਂ ਅਤੇ ਸੇਵਾਵਾਂ ਦੀ ਆਵਾਜਾਈ ਦੀ ਸਹੂਲਤ ਦਿੰਦੀਆਂ ਹਨ, ਜਿਸ ਵਿੱਚ ਸ਼ਾਮਲ ਹਨ:
  • ਪੋਰਟ/ਵਾਟਰਫਰੰਟ ਸੰਚਾਲਨ
  • ਸੜਕ, ਹਵਾਈ ਅਤੇ ਰੇਲ ਸੰਚਾਲਨ