ਸੱਟੇਬਾਜ਼ੀ ਅਤੇ ਖਾਲੀਪਨ ਟੈਕਸ

ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਬ੍ਰਿਟਿਸ਼ ਕੋਲੰਬੀਆ ਵਿੱਚ ਮੁੱਖ ਸ਼ਹਿਰੀ ਸੈਟਰਾਂ, ਜਿਥੇ ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਅਨੇਕ ਬ੍ਰਿਟਿਸ਼ ਕੋਲੰਬੀਅਨਾਂ ਦੀ ਪਹੁੰਚ ਤੋਂ  ਬਾਹਰ ਬਹੁਤ ਜ਼ਿਆਦਾ ਵੱਧ ਗਏ ਹਨ, ਵਿੱਚ ਰਿਹਾਇਸ਼ ਸੰਬੰਧੀ ਸੰਕਟ ਨਾਲ ਨਜਿੱਠਣ ਲਈ ਇੱਕ ਮੁੱਖ ਉਪਾਅ ਹੈ। ਸੂਬਾਈ ਸਰਕਾਰ ਕਾਰਵਾਈ ਕਰ ਰਹੀ ਹੈ ਕਿਉਂਕਿ ਬੀ.ਸੀ. ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਲੋਕ ਘਰ ਕਹਿਣ ਵਾਸਤੇ ਥਾਂ ਦੇ ਹੱਕਦਾਰ ਹਨ।

ਸੱਟੇਬਾਜ਼ੀ ਅਤੇ ਖਾਲੀਪਨ ਟੈਕਸ, ਸਾਡੇ ਸੂਬੇ ਵਿਚਲੇ ਲੋਕਾਂ ਦੇ ਲਈ ਰਿਹਾਇਸ਼ ਨੂੰ ਜ਼ਿਆਦਾ ਬਣਾਉਣ ਵਾਸਤੇ ਸਰਕਾਰ ਦੀ 30-ਪੁਆਇੰਟ ਪਲਾਨ ਦਾ ਹਿੱਸਾ ਹੈ। 

ਇਹ ਨਵਾਂ ਸਾਲਾਨਾ ਟੈਕਸ ਇਹ ਕਰਨ ਲਈ ਤਿਆਰ ਕੀਤਾ ਗਿਆ ਹੈ:

  • ਵਿਦੇਸ਼ੀ ਅਤੇ ਘਰੇਲੂ ਸੱਟੇਬਾਜ਼ਾਂ (speculators) ਤੇ ਨਿਸ਼ਾਨਾ ਸਾਧਣ ਲਈ ਜਿਹੜੇ ਬੀ.ਸੀ. ਵਿੱਚ ਘਰਾਂ ਦੇ ਮਾਲਕ ਹਨ ਪਰ ਇਥੇ ਟੈਕਸਾਂ ਦਾ ਭੁਗਤਾਨ ਨਹੀਂ ਕਰਦੇ;
  • ਖਾਲੀ ਘਰਾਂ ਨੂੰ ਲੋਕਾਂ ਵਾਸਤੇ ਚੰਗੀ ਰਿਹਾਇਸ਼ ਵਿੱਚ ਬਦਲਣ ਲਈ;
  • ਆਮਦਨੀ ਇਕੱਤਰ ਕਰਨ ਲਈ ਜਿਹੜੀ ਸਿੱਧੇ ਤੌਰ ਤੇ ਕਿਫਾਇਤੀ ਰਿਹਾਇਸ਼ ਨੂੰ ਦੇਵੇਗੀ।

ਬੀ.ਸੀ. ਵਿਚਲੇ ਨਾਮਜ਼ਦ ਟੈਕਸਯੋਗ ਖੇਤਰਾਂ ਵਿੱਚ ਰਿਹਾਇਸ਼ੀ ਸੰਪਤੀ ਦੇ ਸਾਰੇ ਮਾਲਕਾਂ ਦੇ ਲਈ ਇੱਕ ਸਾਲਾਨਾ ਐਲਾਨ ਪੂਰਾ ਕਰਨਾ ਲਾਜ਼ਮੀ ਹੈ। 99% ਤੋਂ ਵੱਧ ਬ੍ਰਿਟਿਸ਼ ਕੋਲੰਬੀਅਨਾਂ ਨੂੰ ਟੈਕਸ ਦਾ ਭੁਗਤਾਨ ਕਰਨ ਤੋਂ ਛੋਟ ਹੋਣ ਦਾ ਅਨੁਮਾਨ ਹੈ।

ਆਪਣੇ ਆਪ ਨੂੰ ਛੋਟ ਕਿਸ ਤਰ੍ਹਾਂ ਦਵਾਈ ਜਾਏ

ਇਸ ਛੋਟ ਵਾਸਤੇ ਦਾਅਵਾ ਕਰਨ ਲਈ, ਤੁਹਾਡੇ ਲਈ ਆਪਣੀ ਸੰਪਤੀ ਨੂੰ 31 ਮਾਰਚ, 2019 ਤੱਕ ਰਜਿਸਟਰ ਕਰਨਾ ਜ਼ਰੂਰੀ ਹੈ – ਅਤੇ ਇਹ ਕਰਨਾ ਅਸਾਨ ਹੈ, ਫੋਨ ਰਾਹੀਂ ਜਾਂ ਆਨਲਾਇਨ। ਉਹ ਜਾਣਕਾਰੀ ਜਿਸਦੀ ਲੋੜ ਤੁਹਾਨੂੰ ਆਪਣਾ ਸੰਪਤੀ ਸੰਬੰਧੀ ਐਲਾਨ ਰਜਿਸਟਰ ਕਰਨ ਲਈ ਹੋਵੇਗੀ, ਟੈਕਸਯੋਗ ਖੇਤਰਾਂ ਵਿੱਚ ਰਿਹਾਇਸ਼ੀ ਸੰਪਤੀ ਦੇ ਸਾਰੇ ਮਾਲਕਾਂ ਨੂੰ ਮੱਧ-ਫਰਵਰੀ ਤੱਕ ਡਾਕ ਰਾਹੀਂ ਭੇਜੀ ਜਾਵੇਗੀ। ਜੇ ਤੁਸੀਂ ਸਾਡੇ ਕੋਲੋਂ ਐਲਾਨ ਪੱਤਰ ਦੀ ਉਮੀਦ ਕਰ ਰਹੇ ਹੋ ਅਤੇ ਫਰਵਰੀ ਦੇ ਅਖੀਰ ਤੱਕ ਉਹ ਪ੍ਰਾਪਤ ਨਹੀਂ ਹੋਇਆ ਹੈ ਤਾਂ ਸਾਡੇ ਨਾਲ ਸੰਪਰਕ ਕਰੋ।

ਕਿਰਪਾ ਕਰਕੇ ਨੋਟ ਕਰੋ ਕਿ ਜੇਕਰ ਤੁਹਾਡੀ ਸੰਪਤੀ ਦਾ ਇੱਕ ਤੋਂ ਵੱਧ ਮਾਲਕ ਹੈ, ਭਾਵੇਂ ਦੂਸਰਾ ਮਾਲਕ ਤੁਹਾਡਾ ਪਤੀ/ਪਤਨੀ ਹੈ ਤਾਂ ਵੀ ਹਰੇਕ ਮਾਲਕ ਦੇ ਲਈ ਵੱਖਰਾ ਐਲਾਨ ਕੀਤੇ ਜਾਣਾ ਲਾਜ਼ਮੀ ਹੈ।   

ਜੇ ਤੁਹਾਨੂੰ ਛੋਟ ਪ੍ਰਾਪਤ ਨਹੀਂ ਹੈ ਤਾਂ ਟੈਕਸ ਕਿਸ ਤਰ੍ਹਾਂ ਲਗਾਇਆ ਜਾਵੇਗਾ

ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਰੇਟ ਮਾਲਕ ਦੇ ਟੈਕਸ ਸੰਬੰਧੀ ਨਿਵਾਸ ਅਤੇ ਕਿ ਕੀ ਮਾਲਕ ਕਨੇਡੀਅਨ ਨਾਗਰਿਕ, ਸਥਾਈ ਨਾਗਰਿਕ ਜਾਂ ਸੈਟੇਲਾਈਟ ਪਰਿਵਾਰ ਦਾ ਸਦੱਸ ਹੈ ਤੇ ਨਿਰਭਰ ਕਰਦੇ ਹੋਏ ਵੱਖ ਵੱਖ ਹੈ।

ਵਿਦੇਸ਼ੀ ਮਾਲਕਾਂ ਅਤੇ ਸੈਟੇਲਾਈਟ ਪਰਿਵਾਰਾਂ (ਉਹ ਜਿਹੜੇ ਆਪਣੀ ਬਹੁਤੀ ਆਮਦਨੀ ਸੂਬੇ ਤੋਂ ਬਾਹਰ ਕਮਾਉਂਦੇ ਹਨ ਅਤੇ ਬੀ.ਸੀ. ਵਿੱਚ ਬਹੁਤ ਘੱਟ ਤੋਂ ਕੋਈ ਵੀ ਆਮਦਨੀ ਟੈਕਸ ਦਾ ਭੁਗਤਾਨ ਨਹੀਂ ਕਰਦੇ) ਤੇ ਸਭ ਤੋਂ ਵੱਧ ਰੇਟ ਲਗਾ ਕੇ, ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਇਹ ਯਕੀਨੀ ਬਣਾਉਣ ਦਾ ਤਰੀਕਾ ਹੈ ਕਿ ਇਹ ਸੰਪਤੀ ਮਾਲਕ ਟੈਕਸਾਂ ਵਿੱਚ ਆਪਣੇ ਜਾਇਜ਼ ਹਿੱਸੇ ਦਾ ਭੁਗਤਾਨ ਕਰ ਰਹੇ ਹਨ। 

ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਹਰ ਸਾਲ 31 ਦਿਸੰਬਰ ਨੂੰ ਮਾਲਕੀ ਦੇ ਅਧਾਰ ਤੇ ਲਾਗੂ ਹੁੰਦਾ ਹੈ।

ਨੋਟ: ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਸਿਟੀ ਆਫ ਵੈਨਕੂਵਰ ਵਿੱਚ  ਖਾਲੀ ਘਰਾਂ ਦੇ ਟੈਕਸ  ਤੋਂ ਵੱਖ ਹੈ।

ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਬਾਰੇ ਪ੍ਰਸ਼ਨਾਂ ਦੇ ਜਵਾਬ  ਪੜ੍ਹੋ ਅਤੇ  ਕਿਵੇਂ ਦੱਸਣਾ ਹੈ, ਟੈਕਸਯੋਗ ਖੇਤਰਾਂ  ਅਤੇ ਉਪਲਬਧ  ਛੋਟਾਂ ਬਾਰੇ ਜਾਣੋ।

ਅੱਪਡੇਟ ਪ੍ਰਾਪਤ ਕਰਨ ਲਈ ਸਬਸਕ੍ਰਾਇਬ ਕਰੋ ਜਿਵੇਂ ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਬਾਰੇ ਨਵੀਂ ਜਾਣਕਾਰੀ  ਉਪਲਬਧ ਹੁੰਦੀ ਹੈ।

ਸੱਟੇਬਾਜ਼ੀ ਅਤੇ ਖਾਲੀਪਨ ਟੈਕਸ ਨੂੰ ਵਿਧਾਨ ਸਭਾ ਵਿੱਚ ਸ਼ਾਹੀ ਮਨਜ਼ੂਰੀ (Royal assent) ਪ੍ਰਾਪਤ ਹੋ ਗਈ ਹੈ। ਇਹ ਜਾਣਕਾਰੀ ਕਾਨੂੰਨ ਦੀ ਥਾਂ ਲੈਣ ਲਈ ਨਹੀਂ ਹੈ।