ਭੋਜਨ ਸੁਰੱਖਿਆ ਲਈ 2021 ਫਲੱਡ (ਹੜ੍ਹ) ਰਿਕਵਰੀ ਪ੍ਰੋਗਰਾਮ

ਭੋਜਨ ਸੁਰੱਖਿਆ ਲਈ 2021 ਫਲੱਡ (ਹੜ੍ਹ) ਰਿਕਵਰੀ ਪ੍ਰੋਗਰਾਮ, ਪਸ਼ੂਆਂ ਅਤੇ ਫਸਲਾਂ ਉੱਤੇ ਹੋਏ ਪ੍ਰਭਾਵਾਂ ਦੇ ਜਵਾਬ ਵਿੱਚ, ਕੰਮ ਮੁੜ ਤੋਂ ਸ਼ੁਰੂ ਕਰਨ ਸਬੰਧਿਤ ਖਰਚਿਆਂ ਲਈ ਸਹਾਇਤਾ ਪਰਦਾਨ ਕਰਦਾ ਹੈ।

English | Français | ਪੰਜਾਬੀ

ਆਖਰੀ ਵਾਰ ਅੱਪਡੇਟ ਕੀਤਾ ਗਿਆ: 25 ਮਈ, 2022

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ 'ਤੇ:


ਇਹ ਪ੍ਰੋਗਰਾਮ ਕਿਵੇਂ ਕੰਮ ਕਰਦਾ ਹੈ

ਭੋਜਨ ਸੁਰੱਖਿਆ ਲਈ 2021 ਫਲੱਡ (ਹੜ੍ਹ) ਰਿਕਵਰੀ ਪ੍ਰੋਗਰਾਮ ਇਸ ਲਈ ਇੱਕ ਵਾਰ ਫੰਡ ਪ੍ਰਦਾਨ ਕਰਦਾ ਹੈ:

 • ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਸਫਾਈ ਦੇ ਖਰਚੇ, ਜਿਨ੍ਹਾਂ ਦਾ ਬੀਮਾ ਨਹੀਂ ਹੋ ਸਕਦਾ
 • ਉਤਪਾਦਨ ਨੂੰ ਮੁੜ ਸ਼ੁਰੂ ਕਰਨ ਲਈ ਕੀਤੇ ਜਾਣ ਵਾਲੇ ਖਰਚੇ

ਹੜ੍ਹਾਂ ਨਾਲ ਪ੍ਰਭਾਵਿਤ ਯੋਗ ਕਿਸਾਨਾਂ ਨੂੰ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵਿਅਕਤੀਗਤ ਸਹਾਇਤਾ ਲਈ ਨੁਕਸਾਨ ਦਾ ਮੁਲਾਂਕਣ ਕਰਨ ਵਾਲੇ ਮਾਹਰਾਂ ਨਾਲ ਮਿਲਾਇਆ ਜਾਵੇਗਾ।

ਇਸ ਪ੍ਰੋਗਰਾਮ ਦਾ ਮਕਸਦ ਖੇਤੀ ਦੀ ਆਮਦਨ ਵਿੱਚ ਹੋਏ ਨੁਕਸਾਨ ਨੂੰ ਪੂਰਾ ਕਰਨਾ ਨਹੀਂ ਹੈ, ਅਤੇ ਇਸ ਨਾਲ ਖੇਤੀ ਸੰਪਤੀ ਅਤੇ ਬੁਨਿਆਦੀ ਢਾਂਚੇ ਲਈ ਵਪਾਰਕ ਬੀਮਾ ਖਰੀਦਣ ਦੀ ਲੋੜ ਨਹੀਂ ਘਟਦੀ। ਬੀਮਾ ਅਤੇ ਆਮਦਨੀ ਸੁਰੱਖਿਆ ਰਾਹੀਂ ਕਈ ਪ੍ਰੋਗਰਾਮ ਉਪਲਬਧ ਹਨ ਜੋ ਕਿ ਖੇਤੀਬਾੜੀ ਉਤਪਾਦਨ ਦੇ ਜੋਖਮਾਂ ਸਬੰਧੀ ਸਹਾਇਤਾ ਪ੍ਰਦਾਨ ਕਰਦੇ ਹਨ।


ਆਪਣੀ ਯੋਗਤਾ ਦੀ ਪੁਸ਼ਟੀ ਕਰੋ

ਇਹ ਪ੍ਰੋਗਰਾਮ ਉਹਨਾਂ ਖੇਤੀਬਾੜੀ ਉਤਪਾਦਕਾਂ ਲਈ ਖੁੱਲ੍ਹਾ ਹੈ ਜੋ 2021 ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ ਅਤੇ ਬੀ.ਸੀ. ਵਿੱਚ ਉਹਨਾਂ ਦੇ ਮੁੱਖ ਖੇਤ ਹਨ।

ਆਪਣੀ ਯੋਗਤਾ ਦੀ ਪੁਸ਼ਟੀ ਕਰਨ ਲਈ, ਪੂਰੇ ਨਿਯਮ ਅਤੇ ਸ਼ਰਤਾਂ ਨੂੰ ਪੜ੍ਹੋ: Terms and conditions (PDF, 268KB)


ਅਪਲਾਈ ਕਿਵੇਂ ਕਰਨਾ ਹੈ

ਅਰਜ਼ੀ ਪ੍ਰਕਿਰਿਆ ਦੇ 3 ਕਦਮ ਹਨ:

 1. ਜਨਰਲ ਐਪਲੀਕੇਸ਼ਨ ਫਾਰਮ ਪੂਰਾ ਕਰੋ
 2. ਜਿਸ ਨੁਕਸਾਨ ਲਈ ਤੁਸੀਂ ਅਰਜ਼ੀ ਦੇ ਰਹੇ ਹੋ, ਉਸ ਨਾਲ ਸਬੰਧਤ Schedules of Damage and Losses form(s) (ਨੁਕਸਾਨ ਦੀ ਸੂਚੀ) ਦੀ ਪਛਾਣ ਕਰੋ ਅਤੇ ਉਸ ਨੂੰ ਪੂਰਾ ਕਰੋ
 3. ਈਮੇਲ, ਫੈਕਸ ਜਾਂ ਡਾਕ ਰਾਹੀਂ ਪੂਰਾ ਕੀਤਾ ਐਪਲੀਕੇਸ਼ਨ ਪੈਕੇਜ ਸਾਨੂੰ ਭੇਜੋ। ਇਸ ਵਿੱਚ ਯਕੀਨੀ ਤੌਰ 'ਤੇ ਸ਼ਾਮਲ ਕਰੋ:
  • ਤੁਹਾਡੀ ਕੈਨੇਡਾ ਰੈਵੇਨਿਊ ਏਜੰਸੀ - ਸਟੇਟਮੈਂਟ ਔਫ ਫਾਰਮਿੰਗ ਐਕਟਿਵਿਟੀ (T2042 ਜਾਂ T1273) ਦੀ ਸਭ ਤੋਂ ਤਾਜ਼ਾ ਕਾਪੀ
  • ਜੇਕਰ ਇਨਕੌਰਪੋਰੇਟਿਡ ਹੋ, ਤਾਂ T2
  • ਬੀ ਸੀ ਪ੍ਰੌਪਰਟੀ ਅਸੈਸਮੈਂਟ
  • ਤੁਹਾਡੀ ਨਿੱਜੀ ਫਾਰਮ ਬੀਮਾ ਪੌਲਿਸੀ ਦੀ ਇੱਕ ਕਾਪੀ

ਐਪਲੀਕੇਸ਼ਨ ਦੇਣ ਦੀ ਆਖਰੀ ਮਿਤੀ 1 ਜੂਨ, 2022 ਹੈ। ਤੁਹਾਡੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ, ਤੁਹਾਡੇ ਨਾਲ ਦੋ ਹਫ਼ਤਿਆਂ ਦੇ ਅੰਦਰ ਸੰਪਰਕ ਕੀਤਾ ਜਾਵੇਗਾ।

ਈ-ਮੇਲ ਰਾਹੀਂ

ਆਪਣੇ ਦਸਤਾਵੇਜ਼ਾਂ ਨੂੰ ਈ-ਮੇਲ ਰਾਹੀਂ ਇੱਥੇ ਭੇਜੋ: AgriRecovery@gov.bc.ca

ਫੈਕਸ ਰਾਹੀਂ

ਆਪਣੇ ਦਸਤਾਵੇਜ਼ ਇੱਥੇ ਭੇਜੋ: 1-250-861-7490

ਡਾਕ ਰਾਹੀਂ

2021 Flood Recovery Program
Business Risk Management Branch, Ministry of Agriculture and Food
200-1690 Powick Road, Kelowna, BC V1X 7G5


ਐਪਲੀਕੇਸ਼ਨ ਪੈਕੇਜ

ਐਪਲੀਕੇਸ਼ਨ ਦੇਣ ਦੀ ਆਖਰੀ ਮਿਤੀ 1 ਜੂਨ, 2022 ਹੈ।

ਨੁਕਸਾਨਾਂ ਅਤੇ ਹਾਨੀਆਂ ਦੀਆਂ ਸਮਾਂ-ਸਾਰਣੀਆਂ

ਲਾਗੂ ਹੋਣ ਵਾਲੀਆਂ ਸਾਰੀਆਂ ਸਮਾਂ-ਸਾਰਣੀਆਂ ਨੂੰ ਪੂਰਾ ਕਰੋ ਅਤੇ ਉਹਨਾਂ ਨੂੰ ਆਪਣੇ ਐਪਲੀਕੇਸ਼ਨ ਪੈਕੇਜ ਵਿੱਚ ਸ਼ਾਮਲ ਕਰੋ।


ਮੈਨੂੰ ਸਹਾਇਤਾ ਦੀ ਲੋੜ ਹੈ

ਬਿਜ਼ਨਸ ਰਿਸਕ ਮੈਨੇਜਮੈਂਟ ਬ੍ਰਾਂਚ ਦਾ ਸਟਾਫ ਅਰਜ਼ੀ ਦੇਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਉਪਲਬਧ ਹੈ।

ਕੌਲ ਕਰੋ: 1-888-332-3352