B.C. ਦੀ ਸਰਕਾਰ ਵਲੋਂ ਚਲਾਏ ਜਾਂਦੇ ਪ੍ਰਮੁੱਖ ਪ੍ਰੋਗਰਾਮ ਅਤੇ ਸਰਵਸਿਜ਼

ਬੀ.ਸੀ. ਦੀ ਸਰਕਾਰ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ ਤਾਂ ਜੋ ਬ੍ਰਿਟਿਸ਼ ਕੋਲੰਬੀਅਨ ਸਾਡੀ ਵਿਭਿੰਨ, ਮਜ਼ਬੂਤ ਅਤੇ ਵਧ ਰਹੀ ਆਰਥਿਕਤਾ ਤੋਂ ਲਾਹਾ ਲੈ ਸਕਣ। ਉਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਜੋ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਫਾਇਦਾ ਕਰ ਸਕਦੇ ਹਨ ਬਾਰੇ ਜਾਣੋ ਕਿ ਤੁਸੀਂ ਯੋਗ ਹੋ ਜਾਂ ਨਹੀਂ। ਸਾਡੇ ਲਈ ਮੌਕਾ ਇੱਥੇ ਹੈ।

ਬੀ.ਸੀ. ਸਰਕਾਰ ਵਲੋਂ ਮੁਹੱਈਆ ਕਰਵਾਏ ਜਾਂਦੇ ਇਨ੍ਹਾਂ ਅਤੇ ਕਿਸੇ ਵੀ ਹੋਰ ਪ੍ਰੋਗਰਾਮ ਜਾਂ ਸਰਵਿਸ ਬਾਰੇ ਜਾਨਣ ਲਈ, ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ


B.C. ਅਰਲੀ ਚਾਈਲਡਹੁਡ ਟੈਕਸ ਬੈਨੀਫਿਟ

ਇਹ B.C. ਅਰਲੀ ਚਾਈਲਡਹੁਡ ਟੈਕਸ ਬੈਨੀਫਿਟ 6 ਸਾਲ ਦੀ ਉਮਰ ਤੋਂ ਘੱਟ ਪ੍ਰਤੀ ਬੱਚੇ ਨੂੰ ਪ੍ਰਤੀ ਸਾਲ $660 ਤੱਕ ਲਾਭ ਪ੍ਰਦਾਨ ਕਰਦਾ ਹੈ। ਇਹ ਫਾਇਦੇ ਪਰਿਵਾਰ ਦੀ ਕੁਲ ਆਮਦਨ ਅਤੇ ਪਰਿਵਾਰ ਵਿਚਲੇ ਬੱਚਿਆਂ ਦੀ ਗਿਣਤੀ 'ਤੇ ਨਿਰਭਰ ਕਰਦੇ ਹਨਅੰਗਰੇਜ਼ੀ ਵਿਚ ਹੋਰ ਜਾਣੋ ਜਾਂ ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ


ਬ੍ਰਿਟਿਸ਼ ਕੋਲੰਬੀਆ ਟ੍ਰੇਨਿੰਗ ਐਂਡ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ

ਬ੍ਰਿਟਿਸ਼ ਕੋਲੰਬੀਆ ਵਿਚਲੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਪੋਸਟ-ਸੈਕੰਡਰੀ ਸਿੱਖਿਆ ਜਾਂ ਸਿਖਲਾਈ ਪ੍ਰੋਗਰਾਮਜ਼ ਲਈ ਸ਼ੁਰੂ ਤੋਂ ਯੋਜਨਾਬੰਦੀ ਅਤੇ ਬੱਚਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਮਦਦ ਲਈ, B.C. ਦੀ ਸਰਕਾਰ, B.C. ਟ੍ਰੇਨਿੰਗ ਐਂਡ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ (BCTESG) ਰਾਹੀਂ ਇਸ ਗ੍ਰਾਂਟ ਦੇ ਯੋਗ ਬੱਚਿਆਂ ਲਈ $1,200 ਦਾ ਯੋਗਦਾਨ ਪਾਏਗੀ। ਅੰਗਰੇਜ਼ੀ ਵਿਚ ਹੋਰ ਜਾਣੋ ਜਾਂ ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ


MSP ਅਤੇ ਪ੍ਰੀਮੀਅਮ ਅਸਿਸਟੈਂਸ ਵਿਚ ਤਬਦੀਲੀਆਂ

MSP ਪ੍ਰੀਮੀਅਮ ਅਸਿਸਟੈਂਸ ਵਿਚ ਤਬਦੀਲੀਆਂ ਵਿਅਕਤੀਆਂ, ਸੀਨੀਅਰਜ਼ ਅਤੇ ਪਰਿਵਾਰਾਂ ਲਈ ਸਹਾਈ ਹੋਣਗੀਆਂ। ਪਤਾ ਕਰੋ ਜੇ ਤੁਸੀਂ ਇਸ ਦੇ ਯੋਗ ਹੋ। ਅੰਗਰੇਜ਼ੀ ਵਿਚ ਹੋਰ ਜਾਣੋ ਜਾਂ ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ


ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ

ਇਹ ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ ਬਜ਼ੁਰਗਾਂ ਅਤੇ ਉਨ੍ਹਾਂ ਅਸਮਰਥ ਵਿਅਕਤੀਆਂ ਜੋ 65 ਅਤੇ ਵੱਧ ਉਮਰ ਦੇ ਹਨ ਅਤੇ ਉਨ੍ਹਾਂ ਅਸਮਰਥ ਵਿਅਕਤੀਆਂ, ਜੋ ਘਰ ਵਿਚ ਤੁਰਨ-ਫਿਰਨ ਜਾਂ ਵੱਧ ਕਾਰਜਸ਼ੀਲ ਹੋਣ ਜਾਂ ਪਹੁੰਚ ਵਿੱਚ ਸੁਧਾਰ ਕਰਨ ਲਈ ਕੁਝ ਖਾਸ ਸਥਾਈ ਹੋਮ ਰੈਨੋਵੇਸ਼ਨ ਦੀ ਲਾਗਤ ਵਿਚ ਮਦਦ ਵਾਸਤੇ ਹੈ।  ਅੰਗਰੇਜ਼ੀ ਵਿਚ ਹੋਰ ਜਾਣੋ ਜਾਂ ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ


ਨਵੀਆਂ ਪ੍ਰਾਪਰਟੀ ਟ੍ਰਾਂਸਫ਼ਰ ਟੈਕਸ ਛੋਟਾਂ

$750,000 ਤੱਕ ਨਵੇਂ ਬਣੇ ਘਰ ਦੀ ਖਰੀਦ 'ਤੇ ਵਧਾਈਆਂ ਗਈਆਂ ਪ੍ਰਾਪਰਟੀ ਟ੍ਰਾਂਸਫ਼ਰ ਟੈਕਸ ਛੋਟਾਂ ਨਾਲ $13,000 ਤੱਕ ਦੀ ਬੱਚਤ ਕਰੋ।  ਅੰਗਰੇਜ਼ੀ ਵਿਚ ਹੋਰ ਜਾਣੋ ਜਾਂ ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ


ਸਿੰਗਲ ਪੇਰੈਂਟ ਇੰਪਲਾਇਮੈਂਟ ਪਹਿਲ-ਕਦਮੀ

ਸਿੰਗਲ ਪੇਰੈਂਟ ਇੰਪਲਾਇਮੈਂਟ ਪਹਿਲ-ਕਦਮੀ ਨਾਲ ਇਸ ਲਈ ਯੋਗ ਸਿੰਗਲ ਮਾਪਿਆਂ ਵਾਸਤੇ ਆਮਦਨ ਅਤੇ ਡਿਸਏਬਿਲਟੀ ਸਹਾਇਤਾ ਪ੍ਰਾਪਤ ਕਰਨ ਲਈ ਸਥਾਈ ਰੋਜ਼ਗਾਰ ਪ੍ਰਾਪਤ ਕਰਨ ਵਿਚ ਮਦਦ ਮਿਲਦੀ ਹੈ। ਅੰਗਰੇਜ਼ੀ ਵਿਚ ਹੋਰ ਜਾਣੋ ਜਾਂ ServiceBC ਪ੍ਰਤੀਨਿਧ ਨਾਲ ਪੰਜਾਬੀ ਦੇ ਵਿਚ ਗੱਲ ਕਰਨ ਲਈ ਵਾਪਸ ਫੋਨ ਕਰਨ ਦੀ ਬੇਨਤੀ ਕਰੋ