ਕੋਵਿਡ-19 ਲਈ ਟੈਸਟ ਅਤੇ ਇਲਾਜ 

Publication date: January 2, 2024

ਟੈਸਟਿੰਗ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਤੁਹਾਨੂੰ ਕੋਵਿਡ -19 ਹੈ ਜਾਂ ਨਹੀਂ। ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਹੋਣ ਦਾ ਵਧੇਰੇ ਖਤਰਾ ਹੈ ਉਹਨਾਂ ਨੂੰ ਇਸ ਗੰਭੀਰ ਬਿਮਾਰੀ ਨੂੰ ਹੋਣ ਤੋਂ ਬਚਾਅ ਕਰਨ ਵਿੱਚ ਮਦਦ ਕਰਨ ਲਈ ਦੋ ਪ੍ਰਵਾਨਿਤ ਇਲਾਜ ਹਨ।

English | 繁體中文 简体中文 | Français | ਪੰਜਾਬੀ | فارسی  | Tagalog | 한국어 | Español | عربى | Tiếng Việt | 日本語 | हिंदी | Українська Русский

ਆਖਰੀ ਵਾਰ ਅੱਪਡੇਟ ਕੀਤਾ ਗਿਆ:  2 ਜਨਵਰੀ, 2024

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਪੰਨੇ ’ਤੇ 


ਕੋਵਿਡ-19 ਲਈ ਟੈਸਟ ਕਰਨਾ

ਟੈਸਟ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਕੀ ਤੁਹਾਨੂੰ ਕੋਵਿਡ-19 ਹੈ ਜਾਂ ਨਹੀਂ। ਜੇ ਤੁਹਾਨੂੰ ਆਪਣੇ ਲੱਛਣ ਸਮਝ ਨਹੀਂ ਆ ਰਹੇ ਜਾਂ ਤੁਹਾਨੂੰ ਨਹੀਂ ਪਤਾ ਕਿ ਕੀ ਤੁਹਾਨੂੰ ਕੋਵਿਡ-19 ਟੈਸਟ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ, ਤਾਂ ਕੋਵਿਡ-19 ਸਵੈ-ਮੁਲਾਂਕਣ ਟੂਲ (self-assessment tool) ਦੀ ਵਰਤੋਂ ਕਰੋ।

ਰੈਪਿਡ ਐਂਟੀਜੈਨ ਟੈਸਟ

ਰੈਪਿਡ ਟੈਸਟਾਂ ਦੀ ਵਰਤੋਂ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਘਰ ਵਿੱਚ ਕਰਨ ਲਈ ਕੀਤੀ ਜਾ ਸਕਦੀ ਹੈ।

ਟੈਸਟ ਕਿੱਟ ਬਹੁਤ ਸਾਰੀਆਂ ਕਮਿਊਨਿਟੀ ਫਾਰਮੇਸੀਆਂ ‘ਤੇ ਮੁਫ਼ਤ ਵਿੱਚ ਉਪਲਬਧ ਹਨ। ਕੋਈ ਵੀ ਕਿੱਟ ਮੰਗ ਸਕਦਾ ਹੈ। ਤੁਹਾਨੂੰ ਆਪਣੀ ਪਛਾਣ ਲਈ ਪ੍ਰਮਾਣ ਦਿਖਾਉਣ ਦੀ ਲੋੜ ਨਹੀਂ।

ਜੇਕਰ ਤੁਸੀਂ ਫਾਰਮੇਸੀ ਨਹੀਂ ਜਾ ਸਕਦੇ, ਤਾਂ ਕੋਈ ਦੋਸਤ ਜਾਂ ਪਰਿਵਾਰਕ ਮੈਂਬਰ ਤੁਹਾਡੇ ਲਈ ਇੱਕ ਟੈਸਟ ਕਿੱਟ ਲੈ ਸਕਦਾ ਹੈ।

ਕਿਸੇ ਫਾਰਮੇਸੀ ਤੋਂ ਰੈਪਿਡ ਟੈਸਟ ਕਿੱਟਸ ਲਵੋ

 

ਘਰ ਵਿੱਚ ਰੈਪਿਡ ਐਂਟੀਜੈਨ ਟੈਸਟ ਦੀ ਵਰਤੋਂ ਕਿਵੇਂ ਕਰਨੀ ਹੈ

ਹਰੇਕ ਕਿੱਟ ਟੈਸਟਾਂ ਦੀ ਵਰਤੋਂ ਬਾਰੇ ਹਿਦਾਇਤਾਂ ਦੇ ਨਾਲ ਆਉਂਦੀ ਹੈ। ਜੇ ਤੁਹਾਡੇ ਕੋਈ ਸਵਾਲ ਹਨ ਤਾਂ ਵੀ ਤੁਸੀਂ ਫਾਰਮੇਸਿਸਟ ਨੂੰ ਪੁੱਛ ਸਕਦੇ ਹੋ।

ਕੋਵਿਡ-19 ਲਈ ਟੈਸਟਿੰਗ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਬ੍ਰਿਟਿਸ਼ ਕੋਲੰਬੀਆ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਦੇ ਟੈਸਟਿੰਗ ਪੇਜ ਦੀ ਸਮੀਖਿਆ ਕਰੋ  

ਸਫ਼ਰ ਲਈ ਟੈਸਟ ਕਰਨਾ

ਸਫ਼ਰ ਕਰਨ ਤੋਂ ਪਹਿਲਾਂ ਕੋਵਿਡ-19 ਲਈ ਜਾਂਚ ਬੀ.ਸੀ. ਪ੍ਰੋਵਿੰਸ਼ੀਅਲ ਹੈਲਥ ਕੇਅਰ ਸਿਸਟਮ ਰਾਹੀਂ ਉਪਲਬਧ ਨਹੀਂ ਹੈ। ਜੇਕਰ ਤੁਹਾਨੂੰ ਡਾਕਟਰੀ ਕਾਰਨਾਂ ਕਰਕੇ ਸਫ਼ਰ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਛੋਟ ਮਿਲ ਸਕਦੀ ਹੈ।


ਉਨ੍ਹਾਂ ਲੋਕਾਂ ਲਈ ਇਲਾਜ ਜਿਨ੍ਹਾਂ ਨੂੰ ਕੋਵਿਡ-19 ਹੈ

ਜੇ ਤੁਹਾਨੂੰ ਕੋਵਿਡ-19 ਦੇ ਹਲਕੇ ਅਤੇ ਦਰਮਿਆਨੇ ਲੱਛਣ ਹਨ ਤਾਂ ਕੋਵਿਡ-19 ਲਈ ਦੋ ਚਿਕਿਤਸਕ ਇਲਾਜ ਇਸ ਸਮੇਂ ਮਨਜ਼ੂਰ ਕੀਤੇ ਗਏ ਹਨ:  

  • ਪੈਕਸਲੋਵਿਡ ਐਂਟੀਵਾਇਰਲ ਗੋਲ਼ੀਆਂ ਦਾ ਇੱਕ ਕੋਰਸ ਹੈ ਜਿੰਨ੍ਹਾਂ ਨੂੰ ਘਰ ਵਿੱਚ ਹੀ ਲਿਆ ਜਾ ਸਕਦਾ ਹੈ
  • ਰੈਮਡੈਸੀਵਿਰ ਨੂੰ ਲਾਜ਼ਮੀ ਤੌਰ 'ਤੇ ਕਿਸੇ ਨਸ ਰਾਹੀਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਕਲੀਨਿਕ ਜਾਂ ਹਸਪਤਾਲ ਜਾਣ ਦੀ ਲੋੜ ਹੈ

ਇਹ ਇਲਾਜ ਤੁਹਾਨੂੰ ਕੋਵਿਡ -19 ਹੋਣ ਤੋਂ ਨਹੀਂ ਬਚਾਉਂਦੇ। ਇਹਨਾਂ ਦੀ ਵਰਤੋਂ ਉਹਨਾਂ ਲੋਕਾਂ ਵਿੱਚ ਗੰਭੀਰ ਬਿਮਾਰੀ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਕੋਵਿਡ-19 ਤੋਂ ਵਧੇਰੇ ਖਤਰਾ ਹੈ।

ਇਹਨਾਂ ਦੇ ਅਸਰਦਾਰ ਹੋਣ ਲਈ, ਇਹਨਾਂ ਨੂੰ ਲੱਛਣ ਵਿਕਸਤ ਹੋਣ ਦੇ 7 ਦਿਨਾਂ ਦੇ ਅੰਦਰ ਸ਼ੁਰੂ ਕਰਨਾ ਲਾਜ਼ਮੀ ਹੈ ਸੁਰੱਖਿਆ ਕਾਰਨਾਂ ਕਰਕੇ, ਇਹਨਾਂ ਇਲਾਜਾਂ ਦੀ ਤਜਵੀਜ਼ ਕਿਸੇ ਹੈਲਥ ਕੇਅਰ ਪ੍ਰਦਾਨਕ ਵੱਲੋਂ ਕੀਤੀ ਜਾਣੀ ਲਾਜ਼ਮੀ ਹੈ ਜੇ ਤੁਸੀਂ ਪਹਿਲਾਂ ਹੀ ਕੁਝ ਹੋਰ ਦਵਾਈਆਂ ਲੈ ਰਹੇ ਹੋ ਤਾਂ ਹੋ ਸਕਦਾ ਹੈ ਤੁਸੀਂ ਇਲਾਜ ਪ੍ਰਾਪਤ ਕਰਨ ਦੇ ਯੋਗ ਨਾ ਹੋਵੋਂ 

ਕੋਵਿਡ-19 ਦੇ ਇਲਾਜ ਬਾਰੇ ਹੋਰ ਜਾਣਕਾਰੀ BCCDC ਦੀ ਵੈਬਸਾਈਟ ਤੋਂ ਲਓ  


ਇਲਾਜਾਂ ਤੱਕ ਪਹੁੰਚ ਕੌਣ ਕਰ ਸਕਦਾ ਹੈ

ਇਲਾਜ ਤੁਹਾਡੇ ਲਈ ਉਦੋਂ ਲਾਭਦਾਇਕ ਹੋ ਸਕਦੇ ਹਨ, ਜੇਕਰ ਤੁਹਾਨੂੰ ਪਿਛਲੇ 7 ਦਿਨਾਂ ਵਿੱਚ ਹਲਕੇ ਜਾਂ ਦਰਮਿਆਨੇ ਲੱਛਣ ਸ਼ੁਰੂ ਹੋਏ ਹਨ ਅਤੇ ਟੈਸਟ ਦਾ ਨਤੀਜਾ ਪੌਜ਼ਿਟਿਵ ਆਇਆ ਹੈ। ਤੁਸੀਂ ਪੈਕਸਲੋਵਿਡ ਲੈਣ ਦੇ ਯੋਗ ਉਦੋਂ ਹੋ ਸਕਦੇ ਹੋ ਜੇਕਰ ਤੁਹਾਡੀ ਸਥਿਤੀ ਇਹਨਾਂ ਵਿੱਚੋਂ ਕਿਸੇ ਨਾਲ ਵੀ ਮੇਲ ਖਾਂਦੀ ਹੈ:

ਜਾਂ ਹੇਠ ਲਿਖੀਆਂ 3 ਸਥਿਤੀਆਂ ਵਿੱਚੋਂ 2 ਦਾ ਹੋਣਾ

ਬਜ਼ੁਰਗ: 

  • 70 ਸਾਲ ਜਾਂ ਵੱਧ 
  • 60 ਸਾਲ ਜਾਂ ਵੱਧ ਉਮਰ ਦੇ ਅਤੇ ਇੰਡੀਜਨਸ (ਮੂਲਵਾਸੀ)

ਟੀਕਾਕਰ ਨਹੀਂ ਕਰਵਾਇਆ ਹੋਇਆ, ਜਾਂ ਪਿਛਲੇ ਸਾਲ 2 ਟੀਕੇ ਅਤੇ ਇੱਕ ਬੂਸਟਰ ਨਹੀਂ ਪ੍ਰਾਪਤ ਕੀਤਾ  

1 ਜਾਂ ਵੱਧ ਗੰਭੀਰ ਕਰੌਨਿਕ (ਚਿਰਕਾਲੀਨ) ਮੈਡੀਕਲ ਸਥਿਤੀ ਹੈ: 

ਰੈਮਡੇਸਿਵਿਰ (Remdesivir) ਸਮੇਤ ਹੋਰ ਐਂਟੀਵਾਇਰਲ ਦਵਾਈਆਂ ਬਾਰੇ ਜਾਣਕਾਰੀ ਲਈ, ਬੀ ਸੀ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ (BC Centre for Disease Control) ਦੇ ਇਲਾਜ ਪੰਨੇ ‘ਤੇ ਜਾਓ।

ਇਸ ਸਮੇਂ, ਕੋਵਿਡ -19 ਦੇ ਇਲਾਜ ਦੀ ਸਿਫ਼ਾਰਸ਼ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਜਾ ਰਹੀ ਹੈ 

 

ਡਾਕਟਰੀ ਤੌਰ ’ਤੇ ਕਮਜ਼ੋਰ (ਇਮਿਊਨੋਕੰਪਰੋਮਾਈਜ਼ਡ)

ਜੇ ਤੁਹਾਨੂੰ ਕੋਈ ਅਜਿਹੀ ਸਿਹਤ ਅਵਸਥਾ ਹੈ, ਜੋ ਇਮਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈ, ਤਾਂ ਤੁਹਾਨੂੰ ਡਾਕਟਰੀ ਤੌਰ 'ਤੇ ਬੇਹੱਦ ਕਮਜ਼ੋਰ ਸਮਝਿਆ ਜਾਂਦਾ ਹੈ।


  • ਜਿਨ੍ਹਾਂ ਦਾ ਸੌਲਿਡ ਔਰਗਨ ਟ੍ਰਾਂਸਪਲਾਂਟ ਹੋਇਆ ਹੈ ਅਤੇ ਜੋ ਇਮਿਯੂਨੋਸਪ੍ਰੈਸਿਵ ਇਲਾਜ ਪ੍ਰਾਪਤ ਕਰ ਰਹੇ ਹਨ
  • ਜੋ ਬੋਨ ਮੈਰੋ ਜਾਂ ਸਟੈਮ ਸੈਲ ਟ੍ਰਾਂਸਪਲਾਂਟ ਪ੍ਰਾਪਤ ਕਰ ਚੁੱਕੇ ਹਨ
  • ਜੋ ਹੇਮੋਟੋਲੌਜਿਕ ਮਲਿੱਗਨੈਨਸੀਜ਼ ਸਮੇਤ ਕੈਂਸਰ ਲਈ ਇਲਾਜ ਪ੍ਰਾਪਤ ਕਰ ਰਹੇ ਹਨ
  • ਜਿਨ੍ਹਾਂ ਦੀ ਦਰਮਿਆਨੇ ਤੋਂ ਗੰਭੀਰ ਈਮਿਊਨੋਡੈਫੀਸ਼ੈਂਸੀ ਦੀ ਤਸ਼ਖੀਸ ਹੋਈ ਹੈ
  • HIV ਜਿਸ ਦਾ ਇਲਾਜ ਨਹੀਂ ਹੋਇਆ ਅਤੇ ਜੋ ਅਡਵਾਂਸਡ ਹੈ (CD4 ≤ 200 cells/mm3) ਹੈ
  • ਡਾਇਲਸਿਸ 'ਤੇ ਹਨ ਜਾਂ ਗੰਭੀਰ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਇਮਊਨਸੱਪਰੈਸੈਂਟ ਲੈ ਰਹੇ ਹਨ
  • ਇਮਊਨਸੱਪਰੈਸਿਵ ਦਵਾਈਆਂ ਨਾਲ ਇਲਾਜ ਪ੍ਰਾਪਤ ਕਰ ਰਹੇ ਹਨ
    • ਸਟੀਰੌਇਡ ਦਵਾਈਆਂ ਦੀ ਉੱਚ ਖੁਰਾਕ
    • ਬਾਇਓਲੌਜਿਕਸ (ਜਿਵੇਂ ਕਿ: adalimumab, etanercept, infliximab, interferon)
    • ਐਂਟੀ- ਸੀਡੀ20 (CD20) ਏਜੰਟ (ਜਿਵੇਂ ਕਿ: rituximab, ocrelizumab, ofatumumab, obinutuzumab, ibritumomab, tositumomab)
    • ਬੀ-ਸੈੱਲ ਡਿਪਲੀਟਿੰਗ ਏਜੰਟ (ਜਿਵੇਂ ਕਿ: epratuzumab, belimumab, atacicept, anti-BR3, alemtuzumab)
    • ਇਮਊਨ-ਸੱਪਰੈਸਿੰਗ ਦਵਾਈਆਂ (ਜਿਵੇਂ ਕਿ: cyclophosphamide, cisplatin, methotrexate)
  • ਤੁਹਾਨੂੰ ਪ੍ਰੋਵਿੰਸ਼ੀਅਲ ਹੈਲਥ ਆਫਿਸ ਦੇ ਦਫਤਰ ਤੋਂ ਇੱਕ ਚਿੱਠੀ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਡਾਕਟਰੀ ਤੌਰ 'ਤੇ ਬਹੁਤ ਜ਼ਿਆਦਾ ਕਮਜ਼ੋਰ (CEV) ਹੋ ਕਿਉਂਕਿ ਤੁਸੀਂ ਇਮਿਊਨੋਕੰਪਰੋਮਾਈਜ਼ਡ ਹੋ 
 

ਡਾਕਟਰੀ ਤੌਰ ‘ਤੇ ਬੇਹੱਦ ਕਮਜ਼ੋਰ

ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਇੱਕ ਅਵਸਥਾ ਹੈ ਤਾਂ ਤੁਹਾਨੂੰ ਡਾਕਟਰੀ ਤੌਰ 'ਤੇ ਬੇਹੱਦ ਕਮਜ਼ੋਰ ਮੰਨਿਆ ਜਾਂਦਾ ਹੈ।


  • ਸਿਸਟਿਕ ਫਾਇਬਰੋਸਿਸ
  • ਗੰਭੀਰ ਕਰੌਨਿਕ ਔਬਸਟ੍ਰਕਟਿਵ ਪਲਮੋਨੇਰੀ ਡਿਜ਼ੀਜ਼ (COPD) ਜਾਂ ਦਮਾ ਜਿਸ ਵਾਸਤੇ ਪਿਛਲੇ ਸਾਲ ਹਸਪਤਾਲ ਭਰਤੀ ਹੋਣ ਦੀ ਲੋੜ ਪਈ ਹੈ
  • ਜੋ ਦਮੇ, ਫੇਫੜਿਆਂ ਦੀ ਗੰਭੀਰ ਬਿਮਾਰੀ ਅਤੇ ਇਹਨਾਂ ਵਿੱਚੋਂ ਘੱਟੋ ਘੱਟ ਇੱਕ ਵਾਸਤੇ ਬਾਇਓਲੌਜਿਕਸ ਲੈਂਦੇ ਹਨ:
    • ਜੇਕਰ ਤੁਹਾਨੂੰ ਲੰਮੇ ਸਮੇਂ ਲਈ ਘਰ ਵਿੱਚ ਆਕਸੀਜਨ ਦੀ ਲੋੜ ਪੈਂਦੀ ਹੈ
    • ਫ਼ੇਫ਼ੜਾ ਬਦਲੀ ਕਰਨ (ਟ੍ਰਾਂਸਪਲਾਂਟ) ਲਈ ਮੁਲਾਂਕਣ ਕੀਤਾ ਗਿਆ ਹੈ।
    • ਗੰਭੀਰ ਪਲਮਨਰੀ ਆਰਟੀਰੀਅਲ ਹਾਈਪਰਟੈਂਸ਼ਨ ਹੈ
    • ਗੰਭੀਰ ਪਲਮੋਨੇਰੀ ਫ਼ਾਈਬਰੋਸਿਸ/ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਹੈ
  • ਖੂਨ ਦੀਆਂ ਦੁਰਲੱਭ ਬਿਮਾਰੀਆਂ
  • ਇਨਸੁਲਿਨ ਨਾਲ ਇਲਾਜ ਕੀਤੀ ਡਾਇਬਿਟੀਜ਼
  • ਸਪਲੇਨੈਕਟਮੀ ਜਾਂ ਫੰਕਸ਼ਨਲ ਐਸਪਲੇਨੀਆ
  • ਜੋਖਮ ਵਿੱਚ ਵਾਧਾ ਕਰਨ ਵਾਲੀ ਵਿਕਾਸ ਸੰਬੰਧੀ ਮਹੱਤਵਪੂਰਨ ਅਪਾਹਜਤਾ, ਜਿਸ ਵਿੱਚ ਸ਼ਾਮਲ ਹੈ
    • ਡਾਊਨ ਸਿੰਡਰੋਮ
    • ਸੈਰੀਬਰਲ ਪਾਲਸੀ
    • ਬੌਧਿਕ/ਵਿਕਾਸ ਸਬੰਧਤ ਅਪੰਗਤਾ (ਆਈ.ਡੀ.ਡੀ.)
    • ਚੁਆਇਸ ਇੰਨ ਸੁਪੋਰਟਜ਼ ਫੌਰ ਇੰਡੀਪੈਂਡੈਂਟ ਲਿਵਿੰਗ (CSIL) ਜਾਂ ਕਮਿਊਨਿਟੀ ਲਿਵਿੰਗ ਬ੍ਰਿਟਿਸ਼ ਕੋਲੰਬੀਆ (CLBC) ਤੋਂ ਸਹਾਇਤਾ ਪ੍ਰਾਪਤ ਕਰ ਰਹੇ ਹਨ
  • ਗਰਭਵਤੀ ਲੋਕ ਜੋ ਗੰਭੀਰ ਦਿਲ ਦੀ ਬਿਮਾਰੀ (ਜਮਾਂਦਰੂ ਜਾਂ ਐਕੁਆਇਰਡ) ਦੇ ਨਾਲ ਪੀੜਤ ਹਨ, ਜਿਸ ਨੂੰ ਗਰਭ ਅਵਸਥਾ ਦੇ ਦੌਰਾਨ ਇੱਕ ਕਾਰਡੀਓਲੋਜਿਸਟ ਦੁਆਰਾ ਨਿਰੀਖਣ ਦੀ ਲੋੜ ਹੈ
  • ਜਿਨ੍ਹਾਂ ਨੂੰ ਫੇਫੜਿਆਂ ਦੁਆਲੇ ਮਾਸਪੇਸ਼ੀਆਂ ਦੀ ਗੰਭੀਰ ਕਮਜ਼ੋਰੀ ਹੈ ਅਤੇ ਵੈਂਟੀਲੇਟਰ ਜਾਂ ਬੀ-ਲੈਵਲ ਪੌਜ਼ੀਟਿਵ ਏਅਰਵੇਅ ਪ੍ਰੈਸ਼ਰ ਦੇ ਦਬਾਅ (ਬੀ-ਪੈਪ) ਦੀ ਲਗਾਤਾਰ ਵਰਤੋਂ ਕਰਨ ਦੀ ਜ਼ਰੂਰਤ ਹੈ।
  • ਜਿਨ੍ਹਾਂ ਨੂੰ ਸਟੇਜ 5 ਦੀ ਗੰਭੀਰ ਗੁਰਦੇ (ਕਿਡਨੀ) ਦੀ ਬਿਮਾਰੀ ਹੈ (eGFR 15 ਮਿ.ਲੀ. / ਮਿੰਟ ਤੋਂ ਘੱਟ ਹੈ)
 

ਗੰਭੀਰ ਕਰੌਨਿਕ (ਚਿਰਕਾਲੀਨ) ਮੈਡੀਕਲ ਅਵਸਥਾਵਾਂ  

ਜੇ ਤੁਹਾਨੂੰ ਇੱਕ ਜਾਂ ਵਧੇਰੇ ਗੰਭੀਰ ਕਰੌਨਿਕ (ਚਿਰਕਾਲੀਨ) ਮੈਡੀਕਲ ਅਵਸਥਾਵਾਂ ਹਨ ਤਾਂ ਹੋ ਸਕਦਾ ਹੈ ਤੁਹਾਨੂੰ ਇਲਾਜ ਤੋਂ ਲਾਭ ਹੋਵੇ ਇਲਾਜ ਦੀ ਉਪਲਬਧਤਾ ਤੁਹਾਡੀ ਉਮਰ ਅਤੇ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਕੀ ਤੁਹਾਨੂੰ ਵੈਕਸੀਨ ਲਗਾਇਆ ਗਿਆ ਹੈ 


ਗੰਭੀਰ ਕਰੌਨਿਕ (ਚਿਰਕਾਲੀਨ) ਮੈਡੀਕਲ ਅਵਸਥਾਵਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ: 

  • ਸਟ੍ਰੋਕ (ਅਧਰੰਗ) 
  • ਹਾਰਟ ਫੇਲੀਅਰ ਜਾਂ ਦਿਲ ਦੀ ਬਿਮਾਰੀ 
  • ਕਰੌਨਿਕ (ਚਿਰਕਾਲੀਨ) ਗੁਰਦੇ ਜਾਂ ਜਿਗਰ ਦੀ ਬਿਮਾਰੀ 
  • ਕਰੌਨਿਕ (ਚਿਰਕਾਲੀਨ) ਫੇਫੜਿਆਂ ਦੀ ਬਿਮਾਰੀ ਜਿਵੇਂ ਕਿ COPD 
  • ਡਾਇਬੀਟੀਜ਼ (ਸ਼ੂਗਰ)  
  • ਨਿਊਰੋਲੌਜੀਕਲ ਬਿਮਾਰੀਆਂ ਜਿਵੇਂ ਕਿ ਪਾਰਕਿੰਸਨ'ਸ 

ਇਲਾਜ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ

ਜੇ ਤੁਸੀਂ ਕਸੌਟੀਆਂ ਦੀ ਸਮੀਖਿਆ ਕਰ ਲਈ ਹੈ ਅਤੇ ਤੁਹਾਨੂੰ ਯਕੀਨ ਹੈ ਕਿ ਤੁਹਾਨੂੰ ਇਲਾਜ ਤੋਂ ਲਾਭ ਹੋਵੇਗਾ, ਤਾਂ ਜਿੰਨੀ ਜਲਦੀ ਸੰਭਵ ਹੋਵੇ ਆਪਣੇ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਮਾਹਰ ਨਾਲ ਸੰਪਰਕ ਕਰੋ।

ਦੇਰੀ ਦਾ ਮਤਲਬ ਹੋ ਸਕਦਾ ਹੈ ਕਿ ਤੁਸੀਂ ਪੈਕਸਲੋਵਿਡ ਜਾਂ ਰੈਮਡੈਸੀਵਿਰ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਇਲਾਜ ਲੱਛਣ ਵਿਕਸਤ ਹੋਣ ਦੇ 5 ਦਿਨਾਂ ਦੇ ਅੰਦਰ ਸ਼ੁਰੂ ਕਰਨਾ ਲਾਜ਼ਮੀ ਹੈ।

ਤੁਹਾਨੂੰ ਇਲਾਜ ਦੀ ਗਰੰਟੀ ਨਹੀਂ ਹੈ ਪੈਕਸਲੋਵਿਡ ਅਤੇ ਰੈਮਡੈਸੀਵਿਰ ਦੇ ਇਲਾਜ ਹਰ ਕਿਸੇ ਲਈ ਢੁਕਵੇਂ ਨਹੀਂ ਹਨ ਅਤੇ ਇਹਨਾਂ ਦੀ ਤਜਵੀਜ਼ ਲਾਜ਼ਮੀ ਤੌਰ 'ਤੇ ਕਿਸੇ ਹੈਲਥ ਕੇਅਰ ਪ੍ਰਦਾਨਕ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਕਿਸੇ ਵੀ ਪੜਾਅ 'ਤੇ ਕਿਸੇ ਡਾਕਟਰ ਜਾਂ ਫਾਰਮਾਸਿਸਟ ਦੁਆਰਾ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਲਈ ਇਲਾਜ ਸਹੀ ਨਹੀਂ ਹੈ

ਕੀ ਤੁਹਾਡੇ ਕੋਲ ਫੈਮਿਲੀ ਡਾਕਟਰ ਨਹੀਂ ਹੈ?

ਜੇ ਤੁਹਾਡੇ ਕੋਲ ਕੋਈ ਫੈਮਿਲੀ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਪੈਸ਼ਲਿਸਟ ਨਹੀਂ ਹੈ, ਜਾਂ ਤੁਸੀਂ ਲੱਛਣ ਸ਼ੁਰੂ ਹੋਣ ਦੇ 3 ਦਿਨਾਂ ਦੇ ਅੰਦਰ ਮਿਲਣ ਦਾ ਸਮਾਂ ਨਹੀਂ ਲੈ ਸਕਦੇ, ਤੁਸੀਂ ਸਰਵਿਸ ਬੀ.ਸੀ. ਰਾਹੀਂ ਇਲਾਜ ਦੀ ਬੇਨਤੀ ਕਰ ਸਕਦੇ ਹੋ।

ਬੇਨਤੀ ਪ੍ਰਕਿਰਿਆ ਦੇ 4 ਕਦਮ ਹਨ। ਤੁਹਾਡੇ ਲਈ ਹਰੇਕ ਪੜਾਅ ਨੂੰ ਪੂਰਾ ਕਰਨਾ ਲਾਜ਼ਮੀ ਹੈ। ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਸਾਰੀ ਲੋੜੀਂਦੀ ਜਾਣਕਾਰੀ ਹੈ।

 

ਕਦਮ 1: ਔਨਲਾਈਨ ਸਵੈ-ਮੁਲਾਂਕਣ

ਅੰਦਾਜ਼ਨ ਸਮਾਂ: 15 ਮਿੰਟ


ਇਲਾਜ ਦੀ ਬੇਨਤੀ ਕਰਨ ਲਈ, ਤੁਸੀਂ ਪਹਿਲਾਂ ਇੱਕ ਸਵੈ-ਮੁਲਾਂਕਣ ਪ੍ਰਸ਼ਨਾਵਲੀ ਪੂਰੀ ਕਰਨੀ ਹੈ।

ਆਪਣਾ ਸਵੈ-ਮੁਲਾਂਕਣ ਪੂਰਾ ਕਰੋ 

 

ਕਦਮ 2: ਕੰਫਰਮੇਸ਼ਨ ਕਾਲ

ਅੰਦਾਜ਼ਨ ਸਮਾਂ: 15 ਮਿੰਟ


ਜੇ ਤੁਹਾਡੇ ਸਵੈ-ਮੁਲਾਂਕਣ ਦੇ ਜਵਾਬ ਇਹ ਦਿਖਾਉਂਦੇ ਹਨ ਕਿ ਤੁਹਾਨੂੰ ਇਲਾਜ ਤੋਂ ਲਾਭ ਹੋ ਸਕਦਾ ਹੈ, ਤਾਂ ਤੁਹਾਨੂੰ ਸਰਵਿਸ ਬੀ ਸੀ ਨੂੰ ਕਾਲ ਕਰਨ ਦੀ ਹਿਦਾਇਤ ਦਿੱਤੀ ਜਾਵੇਗੀ। ਫ਼ੋਨ ਉੱਤੇ, ਏਜੰਟ ਇਹ ਕਰੇਗਾ/ਕਰੇਗੀ:

  • ਤੁਹਾਨੂੰ ਆਪਣੇ ਜਵਾਬਾਂ ਨੂੰ ਦੁਹਰਾਉਣ ਲਈ ਕਿਹਾ ਜਾਵੇਗਾ
  • ਪੁਸ਼ਟੀ ਕਰੋ ਕਿ ਤੁਸੀਂ ਕਸੌਟੀਆਂ ਨੂੰ ਪੂਰਾ ਕਰਦੇ ਹੋ
  • ਹੈਲਥ ਕੇਅਰ ਟੀਮ ਨੂੰ ਭੇਜਣ ਲਈ ਵਧੇਰੇ ਜਾਣਕਾਰੀ ਇਕੱਤਰ ਕਰੋ

ਤੁਹਾਨੂੰ ਇਹਨਾਂ ਦੀ ਲੋੜ ਪਵੇਗੀ:

  • ਤੁਹਾਡਾ ਪਰਸਨਲ ਹੈਲਥ ਨੰਬਰ (PHN)
  • ਇੱਕ ਫ਼ੋਨ ਨੰਬਰ ਜਿੱਥੇ ਤੁਸੀਂ ਕਾਲਾਂ ਪ੍ਰਾਪਤ ਕਰ ਸਕਦੇ ਹੋ
  • ਇੱਕ ਰਿਹਾਇਸ਼ੀ ਡਾਕ ਪਤਾ

ਸਰਵਿਸ ਬੀ.ਸੀ. ਏਜੰਟ ਫੇਰ ਤੁਹਾਨੂੰ ਅਗਲੇ ਕਦਮਾਂ ਬਾਰੇ ਸਲਾਹ ਦੇਵੇਗਾ/ਦੇਵੇਗੀ। ਜੇ ਤੁਹਾਡੇ ਕੋਈ ਮੈਡੀਕਲ ਸਵਾਲ ਹਨ, ਤਾਂ ਏਜੰਟ ਨੂੰ ਉਹਨਾਂ ਦੇ ਜਵਾਬ ਦੇਣ ਲਈ ਸਿਖਲਾਈ ਨਹੀਂ ਦਿੱਤੀ ਜਾਂਦੀ ਹੈ। ਤੁਹਾਨੂੰ ਆਪਣੇ ਕਲੀਨਿਕਲ ਮੁਲਾਂਕਣ ਦੌਰਾਨ ਆਪਣੀ ਮੈਡੀਕਲ ਟੀਮ ਨੂੰ ਪੁੱਛਣ ਦੀ ਉਡੀਕ ਕਰਨੀ ਚਾਹੀਦੀ ਹੈ।

 

ਕਦਮ 3: ਕਲੀਨਿਕਲ ਮੁਲਾਂਕਣ

ਅੰਦਾਜ਼ਨ ਸਮਾਂ: ਪ੍ਰਕਿਰਿਆ ਸ਼ੁਰੂ ਕਰਨ ਦੇ 3 ਦਿਨਾਂ ਦੇ ਅੰਦਰ


ਤੁਹਾਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਕਿਸੇ ਹੈਲਥ ਕੇਅਰ ਪ੍ਰਦਾਨਕ ਕੋਲੋਂ ਇੱਕ ਫ਼ੋਨ ਕਾਲ ਆਵੇਗੀ। ਉਹ ਇਹ ਕਰਨਗੇ:

  • ਤੁਹਾਡੀ ਦਵਾਈ ਅਤੇ ਸਿਹਤ ਜਾਣਕਾਰੀ ਦੀ ਸਮੀਖਿਆ
  • ਪੈਕਸਲੋਵਿਡ ਅਤੇ ਰੈਮਡੈਸੀਵਿਰ ਦੇ ਇਲਾਜਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨਾ

ਤੁਹਾਨੂੰ ਇਹਨਾਂ ਬਾਰੇ ਗੱਲ ਬਾਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ:

  • ਇਸ ਸਮੇਂ ਤੁਸੀਂ ਕਿਹੜੀਆਂ ਦਵਾਈਆਂ ਅਤੇ ਸਪਲੀਮੈਂਟ ਲੈ ਰਹੇ ਹੋ
  • ਤੁਹਾਨੂੰ ਕੋਈ ਵੀ ਡਾਕਟਰੀ ਅਵਸਥਾਵਾਂ ਹਨ
  • ਕੋਈ ਵੀ ਤਾਜ਼ਾ ਮੈਡੀਕਲ ਪ੍ਰਕਿਰਿਆਵਾਂ
  • ਤੁਹਾਡੀਆਂ ਕੋਈ ਐਲਰਜੀਆਂ

ਮੈਡੀਕਲ ਟੀਮ ਇਹ ਫੈਸਲਾ ਕਰੇਗੀ ਕਿ ਕੀ ਤੁਹਾਡੇ ਲਈ ਇਲਾਜ ਪ੍ਰਾਪਤ ਕਰਨਾ ਸੁਰੱਖਿਅਤ ਹੈ।

 

ਕਦਮ 4: ਆਪਣਾ ਇਲਾਜ ਕਰਵਾਓ

ਅੰਦਾਜ਼ਨ ਸਮਾਂ: ਪ੍ਰਕਿਰਿਆ ਸ਼ੁਰੂ ਹੋਣ ਦੇ 5 ਦਿਨਾਂ ਦੇ ਅੰਦਰ


ਜੇ ਤੁਹਾਨੂੰ ਪੈਕਸਲੋਵਿਡ ਦੀ ਤਜਵੀਜ਼ ਕੀਤੀ ਜਾਂਦੀ ਹੈ, ਤਾਂ ਤੁਸੀਂ ਇਸ ਬਾਰੇ ਹਿਦਾਇਤਾਂ ਪ੍ਰਾਪਤ ਕਰੋਂਗੇ ਕਿ ਤੁਹਾਡੀ ਇਲਾਜ ਸਪਲਾਈ ਨੂੰ ਕਿਵੇਂ ਪ੍ਰਾਪਤ ਕਰਨਾ ਹੈ।

ਜੇ ਤੁਹਾਨੂੰ ਰੈਮਡੈਸੀਵਿਰ ਦੀ ਤਜਵੀਜ਼ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਇਨਫਿਊਯਨ ਰਾਹੀਂ ਇਲਾਜ ਪ੍ਰਾਪਤ ਕਰਨ ਲਈ ਇੱਕ ਸਥਾਨਕ ਹੈਲਥ ਕੇਅਰ ਫੈਸਿਲਿਟੀ ਵਿਖੇ ਭੇਜਿਆ ਜਾਵੇਗਾ।

 

ਉਡੀਕ ਦੌਰਾਨ ਤੁਸੀਂ ਕੀ ਕਰਨਾ ਹੈ

ਜਦ ਤੁਸੀਂ ਆਪਣੇ ਇਲਾਜ ਬਾਰੇ ਕਿਸੇ ਫੈਸਲੇ ਦੀ ਉਡੀਕ ਕਰ ਰਹੇ ਹੋ, ਤਾਂ ਘਰ ਵਿੱਚ ਕੋਵਿਡ-19 ਦੇ ਲੱਛਣਾਂ ਦਾ ਖਿਆਲ ਰੱਖਣ ਬਾਰੇ ਬੀ.ਸੀ.ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ।

ਜੇ ਤੁਹਾਡੇ ਵਿੱਚ ਗੰਭੀਰ ਲੱਛਣ ਵਿਕਸਤ ਹੋ ਜਾਂਦੇ ਹਨ, ਤਾਂ ਤੁਹਾਨੂੰ ਤੁਰੰਤ ਇਹ ਕਰਨਾ ਚਾਹੀਦਾ ਹੈ:

  • 911 ‘ਤੇ ਕਾਲ ਕਰੋ
    ਜਾਂ
  • ਕਿਸੇ ਅਰਜੰਟ ਕੇਅਰ ਕਲੀਨਿਕ ਜਾਂ ਐਮਰਜੈਂਸੀ ਵਿਭਾਗ ਵਿਖੇ ਜਾਓ 

ਉਹਨਾਂ ਲੋਕਾਂ ਲਈ ਜਾਣਕਾਰੀ ਜਿੰਨ੍ਹਾਂ ਨੂੰ ਇਲਾਜ ਦੀ ਤਜਵੀਜ਼ ਪ੍ਰਾਪਤ ਨਹੀਂ ਹੁੰਦੀ

ਜੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਪੈਕਸਲੋਵਿਡ ਜਾਂ ਰੈਮਡੈਸੀਵਿਰ ਦਾ ਇਲਾਜ ਤੁਹਾਡੇ ਵਾਸਤੇ ਸਹੀ ਨਹੀਂ ਹੈ, ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ:

ਉਹਨਾਂ ਲੋਕਾਂ ਲਈ ਜੋ ਜਨਤਕ ਤੌਰ 'ਤੇ ਫੰਡ ਪ੍ਰਾਪਤ ਪੈਕਸਲੋਵਿਡ (Paxlovid) ਵਾਸਤੇ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ, ਇੱਕ ਕਲੀਨਿਕੀ ਪਰਖ ਇਸ ਸਮੇਂ ਬੀ.ਸੀ. ਵਿੱਚ ਮਰੀਜ਼ਾਂ ਦੀ ਭਰਤੀ ਕਰ ਰਹੀ ਹੈ ਹੋਰ ਜਾਣਕਾਰੀ ਲਈ, ਕਿਰਪਾ ਕਰਕੇ CanTreatCOVID ਤੇ ਜਾਓ  


ਮੈਨੂੰ ਮਦਦ ਦੀ ਲੋੜ ਹੈ

ਕਾਲ ਕਰੋ: 1-888-268-4319ਅਨੁਵਾਦਕ ਉਪਲਬਧ ਹਨ 

ਇਲਾਜ: ਜੇਕਰ ਤੁਹਾਨੂੰ ਸਵੈ-ਮੁਲਾਂਕਣ ਪੂਰਾ ਕਰਨ ਲਈ ਮਦਦ ਦੀ ਲੋੜ ਹੈ ਜਾਂ ਇਲਾਜਾਂ ਬਾਰੇ ਕੋਈ ਸਵਾਲ ਹਨ, ਤਾਂ ਹਫ਼ਤੇ ਦੇ 7 ਦਿਨ, ਸਵੇਰੇ 7:30 ਵਜੇ ਤੋਂ ਸ਼ਾਮ 8 ਵਜੇ ਦੇ ਦੌਰਾਨ 1 ਦਬਾਓ 

ਆਮ ਜਾਣਕਾਰੀ: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ