ਪੂਰੇ ਸੂਬੇ 'ਤੇ ਲਾਗੂ ਪਾਬੰਦੀਆਂ

ਸੂਬੇ ਭਰ ਵਿੱਚ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।  

English | 繁體中文 | 简体中文 | Français | ਪੰਜਾਬੀ | فارسی Tagalog | 한국어 | Español | عربى | Tiếng Việt | 日本語 | हिंदी

ਆਖਰੀ ਵਾਰ ਅਪਡੇਟ ਕੀਤਾ: 8 ਅਪ੍ਰੈਲ, 2022

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਪੰਨੇ ’ਤੇ:


ਮਾਸਕ

ਇਨਡੋਰ ਪਬਲਿਕ ਥਾਵਾਂ ’ਤੇ ਪਬਲਿਕ ਸੇਹਤ ਆਰਡਰ ਹੇਠ ਹੁਣ ਮਾਸਕ ਪਹਿਨਣ ਦੀ ਲੋੜ ਨਹੀਂ ਹੈ। ਮਾਸਕ ਪਹਿਨਣਾ ਇੱਕ ਨਿੱਜੀ ਚੋਣ ਹੈ। ਪਬਲਿਕ ਟ੍ਰਾਂਜ਼ਿਟ ਅਤੇ ਬੀ ਸੀ ਫੈਰੀਜ਼  ਵਿੱਚ ਮਾਸਕ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਮਾਸਕ ਲਾਜ਼ਮੀ ਨਹੀਂ ਹਨ।

ਵਿਅਕਤੀਗਤ ਕਾਰੋਬਾਰ ਅਤੇ ਸਮਾਗਮਾਂ ਦੇ ਆਯੋਜਕ ਕੰਮ ਦੀਆਂ ਥਾਵਾਂ ‘ਤੇ ਮਾਸਕ ਦੀ ਲੋੜ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦੇ ਹਨ। ਇਹ ਜ਼ਰੂਰੀ ਹੈ ਕਿ ਅਸੀਂ ਲੋਕਾਂ, ਕਾਰੋਬਾਰਾਂ ਅਤੇ ਇੱਕ ਦੂਜੇ ਦੀਆਂ ਚੋਣਾਂ ਦਾ ਆਦਰ ਕਰੀਏ।

ਮਾਸਕ ਅਤੇ ਫੈਡਰਲ ਤੌਰ ‘ਤੇ ਨਿਯਮਿਤ ਸਫ਼ਰ

ਫੈਡਰਲ ਤੌਰ ‘ਤੇ ਨਿਯਮਿਤ ਸਫ਼ਰ, ਜਿਵੇਂ ਕਿ ਹਵਾਈ ਯਾਤਰਾ ਦੌਰਾਨ ਮਾਸਕ ਪਹਿਨਣ ਦੀ ਲੋੜ ਹੈ।  

ਮਾਸਕ ਅਤੇ ਹੈਲਥ ਕੇਅਰ ਥਾਵਾਂ

ਵੈਕਸੀਨ ਕਲਿਨੀਕਾਂ ਅਤੇ ਹਸਪਤਾਲਾਂ ਵਰਗੀਆਂ ਹੈਲਥ ਕੇਅਰ ਥਾਵਾਂ ‘ਤੇ ਮਾਸਕ ਪਹਿਨਣੇ ਲਾਜ਼ਮੀ ਹਨ।


ਇਕੱਠ ਅਤੇ ਸਮਾਗਮ

 ਇਨ੍ਹਾਂ ਥਾਵਾਂ ‘ਤੇ ਕੋਈ ਪਾਬੰਦੀਆਂ ਨਹੀਂ ਹਨ:

  • ਨਿੱਜੀ ਇਕੱਠ
  • ਵਿਆਹਾਂ ਅਤੇ ਫਿਊਨਰਲ ਵਰਗੇ ਸੰਗਠਿਤ ਇਕੱਠ ਅਤੇ ਸਮਾਗਮ
  • ਧਾਰਮਕ ਸੇਵਾਵਾਂ
  • ਕਸਰਤ ਅਤੇ ਫਿਟਨੈਸ ਗਤੀਵਿਧੀਆਂ
  • ਸਵੀਮਿੰਗ ਪੂਲ

ਰੈਸਟੋਰੈਂਟ, ਪੱਬ, ਬਾਰ ਅਤੇ ਨਾਈਟਕਲੱਬ

ਰੈਸਟੋਰੈਂਟ, ਪੱਬ, ਬਾਰ ਅਤੇ ਨਾਈਟਕਲੱਬਾਂ ਵਿੱਚ ਕੋਈ ਪਾਬੰਦੀਆਂ ਨਹੀਂ ਹਨ।


ਖੇਡ ਗਤੀਵਿਧੀਆਂ

ਸਾਰੀਆਂ ਖੇਡ ਗਤੀਵਿਧੀਆਂ ਦੀ ਆਗਿਆ ਹੈ। 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਇਨਡੋਰ ਖੇਡਾਂ ਅਤੇ ਸਮੂਹ ਗਤੀਵਿਧੀਆਂ ਵਿੱਚ, ਸੁਪਰਵਾਈਜ਼ਰਾਂ, ਕੋਚਾਂ ਅਤੇ ਸਹਾਇਕਾਂ (ਅਸਿਸਟੈਂਟ) ਵਜੋਂ ਕੰਮ ਕਰ ਰਹੇ ਗੈਰ-ਕਰਮਚਾਰੀਆਂ ਦਾ ਪੂਰਾ ਟੀਕਾਕਰਣ ਹੋਣਾ ਲਾਜ਼ਮੀ ਹੈ।


ਲੌਂਗ-ਟਰਮ ਕੇਅਰ ਜਾਂ ਸੀਨੀਅਰਜ਼ ਅਸਿਸਟਡ ਲਿਵਿੰਗ ਫੈਸਿਲਿਟੀਆਂ ਵਿਖੇ ਮਿਲਣ ਜਾਣਾ

ਲੌਂਗ ਟਰਮ ਕੇਅਰ ਅਤੇ ਸੀਨੀਅਰਜ਼ ਅਸਿਸਟਡ ਲਿਵਿੰਗ ਫੈਸਿਲਿਟੀਆਂ ਵਿੱਚ ਵਿਜ਼ਿਟਰਾਂ ਦੀ ਗਿਣਤੀ 'ਤੇ ਕੋਈ ਪਾਬੰਦੀਆਂ ਨਹੀਂ ਹਨ। ਜਾਣ ਤੋਂ ਪਹਿਲਾਂ ਤੁਹਾਨੂੰ ਆਪਣੀ ਸਥਾਨਕ ਫੈਸਿਲੀਟੀ ਕੋਲੋਂ ਜਾਣਕਾਰੀ ਲੈਣੀ ਚਾਹੀਦੀ ਹੈ।

ਵਿਜ਼ਿਟਰਾਂ ਲਈ ਸਿਹਤ ਮੰਤਰਾਲੇ ਦੇ ਲੌਂਗ ਟਰਮ ਕੇਅਰ ਅਤੇ ਸੀਨੀਅਰਜ਼ ਅਸਿਸਟਡ ਲਿਵਿੰਗ ਫੈਸਿਲਿਟੀਆਂ ਬਾਰੇ ਦਿੱਤੇ ਦਿਸ਼ਾ ਨਿਰਦੇਸ਼ ਦੀ ਸਮੀਖਿਆ ਕਰੋ: Ministry of Health – Overview of Visitors in Long-Term Care and Seniors’ Assisted Living – March 18, 2022 (PDF, 589KB)

ਮੁਲਾਕਾਤ ਦੇ ਸਮੇਂ

ਲੌਂਗ-ਟਰਮ ਕੇਅਰ ਜਾਂ ਸੀਨੀਅਰਜ਼ ਅਸਿਸਟਡ ਲਿਵਿੰਗ ਫੈਸਿਲਿਟੀਆਂ ਵਿੱਚ ਜਾਣ ਵਾਲੇ ਸਾਰੇ ਵਿਜ਼ਿਟਰਾਂ ਲਈ ਪੂਰੇ ਟੀਕਾਕਰਣ ਦਾ ਪ੍ਰਮਾਣ ਦਿਖਾਉਣਾ ਲਾਜ਼ਮੀ ਹੈ। ਇਹਨਾਂ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨਹੀਂ ਹੈ।

  • 12 ਸਾਲ ਤੋਂ ਘੱਟ ਉਮਰ ਦੇ ਬੱਚੇ
  • ਡਾਕਟਰੀ ਛੋਟ ਵਾਲੇ ਲੋਕ 
  • ਜੀਵਨ ਦੇ ਅੰਤ ਨਾਲ ਸਬੰਧਿਤ ਹਮਦਰਦੀ ਵਾਲੀਆਂ ਮੁਲਾਕਾਤਾਂ

12 ਸਾਲ ਤੋਂ ਵੱਡੀ ਉਮਰ ਦੇ ਸਾਰੇ ਵਿਜ਼ਿਟਰਾਂ ਲਈ ਲੌਂਗ-ਟਰਮ ਕੇਅਰ ਹੋਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੈਪਿਡ ਐਂਟੀਜੈਨ ਟੈਸਟ ਲੈਣਾ ਲਾਜ਼ਮੀ ਹੈ। ਵਿਜ਼ਿਟਰ ਆਪਣੀ ਮੁਲਾਕਾਤ ਤੋਂ 48 ਘੰਟੇ ਪਹਿਲਾਂ ਤੱਕ ਘਰ ਵਿਖੇ ਟੈਸਟ ਲੈ ਸਕਦੇ ਹਨ, ਜਾਂ ਫੈਸਿਲਿਟੀ ਵਿਖੇ ਪਹੁੰਚਣ 'ਤੇ ਟੈਸਟ ਲੈ ਸਕਦੇ ਹਨ। ਜੀਵਨ ਦੇ ਅੰਤ ਨਾਲ ਸਬੰਧਿਤ ਹਮਦਰਦੀ ਵਾਲੀਆਂ ਮੁਲਾਕਾਤਾਂ ਕਰਨ ਆਏ ਲੋਕਾਂ ਨੂੰ ਟੈਸਟ ਲੈਣ ਦੀ ਲੋੜ ਨਹੀਂ ਹੈ।  

ਸਾਰੇ ਵਿਜ਼ਿਟਰਾਂ ਨੂੰ ਵਧੇਰੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਲੋੜ ਹੈ, ਜਿਸ ਵਿੱਚ ਬਿਮਾਰੀ ਦੇ ਲੱਛਣਾਂ ਵਾਸਤੇ ਪੜਤਾਲ ਕਰਨਾ ਅਤੇ ਹੱਥਾਂ ਦੀ ਸਾਫ਼-ਸਫ਼ਾਈ ਕਰਨਾ ਵੀ ਸ਼ਾਮਲ ਹੈ।

 


ਪੰਜਾਬੀ ਵਿੱਚ ਸਹਾਇਤਾ ਪਾਓ

ਗ਼ੈਰ-ਸਿਹਤ ਸਬੰਧਤ ਜਾਣਕਾਰੀ ਅਤੇ ਸੇਵਾਵਾਂ ਲਈ ਸਰਵਿਸ ਬੀ ਸੀ ਏਜੰਟ ਨਾਲ ਗੱਲ ਕਰੋ। 

ਕੌਲ ਕਰੋ: 1-888-268-4319 ਸਵੇਰੇ 7:30 ਵਜੇ ਤੋਂ ਸ਼ਾਮ 8 ਵਜੇ ਤੱਕ, ਪੈਸਿਫਿਕ ਟਾਈਮ