ਬੀ ਸੀ ਰੀਸਟਾਰਟ: ਸਾਨੂੰ ਮੁੜ ਇਕੱਠੇ ਕਰਨ ਦੀ ਯੋਜਨਾ

ਬੀ ਸੀ ਰੀਸਟਾਰਟ ਇੱਕ ਸਾਵਧਾਨੀ ਭਰੀ, ਚਾਰ-ਕਦਮ ਯੋਜਨਾ ਹੈ, ਜੋ ਲੋਕਾਂ ਨੂੰ ਸੁਰੱਖਿਅਤ ਕਰਨ ਅਤੇ ਜ਼ਿੰਦਗੀ ਨੂੰ ਸੁਰੱਖਿਅਤ ਤਰੀਕੇ ਨਾਲ ਮੁੜ ਆਮ ਵਰਗੀ ਬਣਾਉਣ ’ਤੇ ਕੇਂਦਰਤ ਹੈ।

English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी

ਆਖਰੀ ਵਾਰ ਅਪਡੇਟ ਕੀਤਾ ਗਿਆ: 2 ਜੁਲਾਈ, 2021

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਸਫੇ ’ਤੇ:


ਯੋਜਨਾ ਨੂੰ ਸਮਝੋ

ਬੀ ਸੀ ਰੀਸਟਾਰਟ ਬੀ. ਸੀ. ਦੇ ਲੋਕਾਂ ਨੂੰ ਮੁੜ ਇਕੱਠੇ ਕਰਨ ਲਈ ਇੱਕ ਸਾਵਧਾਨੀ ਭਰੀ, ਚਾਰ-ਕਦਮ ਯੋਜਨਾ ਹੈ। ਸਾਡੇ ਰੀਸਟਾਰਟ ਵਿੱਚ ਵੈਕਸੀਨ ਲੈਣਾ ਸਭ ਤੋਂ ਅਹਿਮ ਔਜ਼ਾਰ ਹੈ।

ਇਨ੍ਹਾਂ ਕਦਮਾਂ ਵਿਚੋਂ ਅਸੀਂ ਕਿਵੇਂ ਲੰਘਾਂਗੇ

ਇਨ੍ਹਾਂ ਕਦਮਾਂ ਵਿਚੋਂ ਲੰਘਣ ਲਈ ਅਸੀਂ ਨਿਮਨਲਿਖਤ ਪੱਖ ਦੇਖਾਂਗੇ:

 • ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਕਮੀ
 • 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਟੀਕਾਕਰਣ (ਵੈਕਸੀਨੇਸ਼ਨ ਰੇਟ) ਦਾ ਵਧਣਾ
 • ਕ੍ਰਿਟੀਕਲ ਕੇਅਰ ਸਮੇਤ ਹਸਪਤਾਲਾਂ ਵਿੱਚ ਕੋਵਿਡ-19 ਕਾਰਨ ਦਾਖਲ ਹੋਣ ਵਾਲੇ ਲੋਕਾਂ ਦੀ ਘਟਦੀ ਗਿਣਤੀ
 • ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਘਟਦੀ ਗਿਣਤੀ

ਸੁਰੱਖਿਅਤ ਰਹਿਣ ਬਾਰੇ ਸੰਦੇਸ਼ ਸਾਂਝਾ ਕਰੋ

ਸੁਰੱਖਿਅਤ ਰਹਿਣ ਅਤੇ ਸਹਿਜ ਪੂਰਵਕ ਗਤੀ ਨਾਲ ਅੱਗੇ ਵਧਣ ਦੇ ਸੰਦੇਸ਼ ਨੂੰ ਸਾਂਝਾ ਕਰਨ ਵਿੱਚ ਸਹਾਇਤਾ ਲਈ ਇਨ੍ਹਾਂ ਪੋਸਟਰਾਂ ਨੂੰ ਡਾਊਨਲੋਡ ਅਤੇ ਪ੍ਰਿਂਟ ਕਰੋ।


ਕਦਮ 1 ਅਤੇ 2: ਪੂਰੇ ਹੋ ਚੁੱਕੇ ਹਨ

25 ਮਈ ਨੂੰ ਅਸੀਂ ਪੜਾਅ-ਵਾਰ ਤਰੀਕੇ ਨਾਲ ਆਪਣੇ ਅਹਿਮ ਸਮਾਜਕ ਸਬੰਧ, ਕਾਰੋਬਾਰ ਅਤੇ ਸਰਗਰਮੀਆਂ ਦੁਬਾਰਾ ਸ਼ੁਰੂ ਕੀਤੀਆਂ। ਕਦਮ 1 ਲਈ ਮਾਪਦੰਡ ਇਹ ਸੀ ਕਿ 18+ ਅਬਾਦੀ ਵਿੱਚੋਂ ਘੱਟੋ-ਘੱਟ 60% ਨੂੰ ਪਹਿਲਾ ਟੀਕਾ ਲੱਗਾ ਹੋਵੇ ਅਤੇ ਕੋਵਿਡ-19 ਕੇਸਾਂ ਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਸਥਿਰ ਹੋਵੇ।

ਕਦਮ 1, ਮਈ 25 ਤੋਂ ਜੂਨ 14 ਤੱਕ ਚੱਲਿਆ।

ਪਬਲਿਕ ਇਨਡੋਰ ਥਾਵਾਂ ਵਿੱਚ ਸ਼ਰੀਰਕ ਦੂਰੀ ਅਤੇ ਮਾਸਕ ਪਹਿਨਣ ਦੀ ਲੋੜ ਜਾਰੀ ਰਹੀ

ਗਤੀਵਿਧੀਆਂ

ਜਿਹੜੀਆਂ ਨਵੀਆਂ ਚੀਜ਼ਾਂ ਤੁਸੀਂ ਕਰ ਸਕਦੇ ਸੀ

ਨਿੱਜੀ ਇਕੱਠ

 • ਆਊਟਡੋਰ 10 ਲੋਕਾਂ ਤੱਕ ਦੇ ਨਿੱਜੀ ਇਕੱਠ
 • ਇਨਡੋਰ ਨਿੱਜੀ ਇਕੱਠ - 5 ਤੱਕ ਲੋਕ ਜਾਂ ਇੱਕ ਹੋਰ ਪਰਿਵਾਰ

ਨਿੱਜੀ ਇਕੱਠਾਂ ਦੀਆਂ ਮਿਸਾਲਾਂ ਵਿੱਚ ਆਪਣੇ ਘਰ ਕਿਸੇ ਦੋਸਤ ਨੂੰ ਬੁਲਾਉਣਾ ਜਾਂ ਦੋਸਤਾਂ ਨਾਲ ਕਿਸੇ ਪਾਰਕ ਵਿਚ ਮਿਲਣਾ ਸ਼ਾਮਲ ਹੈ।

ਸੰਗਠਤ ਇਕੱਠ

 • ਕੋਵਿਡ-19 ਸੇਫਟੀ ਪਲੈਨ ਨਾਲ 50 ਲੋਕਾਂ ਤੱਕ ਦਾ ਆਊਟਡੋਰ ਸੀਟਾਂ ਵਾਲਾ ਸੰਗਠਤ ਇਕੱਠ
 • ਕੋਵਿਡ-19 ਸੇਫਟੀ ਪਲੈਨ ਨਾਲ 10 ਤੱਕ ਲੋਕਾਂ ਦਾ ਇਨਡੋਰ ਸੰਗਠਤ ਇਕੱਠ
 • 50 ਤੱਕ ਲੋਕਾਂ ਵਾਲੀਆਂ ਇਨਡੋਰ ਅਤੇ ਆਉਟਡੋਰ ਧਾਰਮਿਕ ਸੇਵਾਵਾਂ ਜਿਹੜੀਆਂ ਕੋਵਿਡ-19 ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੀਆਂ ਹੋਣ

ਯਾਤਰਾ (ਟਰੈਵਲ)

 • ਤੁਹਾਡੇ ਟਰੈਵਲ ਖੇਤਰ (ਰੀਜਨ) ਦੇ ਅੰਦਰ ਰੈਕਰੀਏਸ਼ਨ (ਮਨ-ਪਰਚਾਵੇ ਲਈ) ਸਫਰ ਦੀ ਇਜਾਜ਼ਤ ਹੈ।
 • ਟਰੈਵਲ ਰੀਜਨਾਂ ਵਿਚਕਾਰ ਗੈਰ-ਜ਼ਰੂਰੀ (ਨੌਨ-ਇਸੈਂਸ਼ਲ) ਟਰੈਵਲ ਤੇ ਰੋਕਾਂ ਜਾਰੀ ਹਨ।

ਕਾਰੋਬਾਰ

 • 6 ਲੋਕਾਂ ਤੱਕ ਦੇ ਗਰੁੱਪਾਂ ਵਾਸਤੇ ਇਨਡੋਰ ਅਤੇ ਆਉਟਡੋਰ ਡਾਇਨਿੰਗ (ਤੁਹਾਡੇ ਪਰਿਵਾਰ ਜਾਂ ਬਬਲ ਤੱਕ ਸੀਮਤ ਨਹੀਂ)
 • ਸ਼ਰਾਬ ਰਾਤ ਦੇ 10 ਵਜੇ ਤੱਕ ਵਰਤਾਈ ਜਾ ਸਕਦੀ ਹੈ

ਦਫਤਰ ਅਤੇ ਕੰਮ-ਕਾਜ ਦੀਆਂ ਥਾਵਾਂ

 • ਕੰਮ-ਕਾਜ ਵਾਲੀਆਂ ਥਾਵਾਂ ’ਤੇ ਪੜਾਅਵਾਰ ਵਾਪਸੀ ਦੀ ਸ਼ੁਰੂਆਤ
 • ਕਾਰੋਬਾਰ ਦੇ ਮਾਲਕਾਂ ਵੱਲੋਂ ਕੋਵਿਡ-19 ਸੇਫਟੀ ਪਲੈਨ ਅਤੇ ਰੋਜ਼ਾਨਾ ਕੀਤੇ ਜਾਣ ਵਾਲੇ ਹੈਲਥ ਚੈੱਕ ਲਾਗੂ ਰੱਖਣੇ ਜ਼ਰੂਰੀ

ਖੇਡਾਂ ਅਤੇ ਕਸਰਤ

 • ਸੀਮਤ ਕਪੈਸਿਟੀ ਨਾਲ ਇਨਡੋਰ ਘੱਟ ਤੀਬਰਤਾ ਵਾਲੀ ਕਸਰਤ ਦੀ ਇਜਾਜ਼ਤ
 • ਬਾਲਗ ਤੇ ਯੂਥ ਗਰੁੱਪਾਂ/ਟੀਮ ਸਪੋਰਟਸ ਲਈ ਆਉਟਡੋਰ ਗੇਮਾਂ ਅਤੇ ਪ੍ਰੈਕਟਿਸ ਦੀ ਇਜਾਜ਼ਤ
 • ਕਿਸੇ ਇਨਡੋਰ ਜਾਂ ਆਊਟਡੋਰ ਖੇਡ ਗਤੀਵਿਧੀ ਵਿਚ ਕੋਈ ਦਰਸ਼ਕ ਨਹੀਂ

ਕਦਮ 2 ਲਈ ਸ਼ਰਤ ਇਹ ਸੀ ਕਿ 18+ ਅਬਾਦੀ ਦੇ ਘੱਟੋ-ਘੱਟ 65 % ਹਿੱਸੇ ਨੂੰ ਵੈਕਸੀਨ ਦੀ 1 ਖੁਰਾਕ ਮਿਲੀ ਹੋਵੇ, ਅਤੇ ਕੋਵਿਡ-19 ਕੇਸ ਅਤੇ ਹਸਪਤਾਲਾਂ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਘਟ ਰਹੀ ਹੋਵੇ।

ਕਦਮ 2, ਜੂਨ 15 ਤੋਂ ਜੂਨ 30 ਤੱਕ ਚੱਲਿਆ।

ਪਬਲਿਕ ਇਨਡੋਰ ਥਾਵਾਂ ਤੇ ਸ਼ਰੀਰਕ ਦੂਰੀ ਅਤੇ ਮਾਸਕ ਦੀ ਲੋੜ ਜਾਰੀ

 
ਗਤੀਵਿਧੀਆਂ ਜੋ ਨਵੀਆਂ ਚੀਜ਼ਾਂ ਤੁਸੀਂ ਕਰ ਸਕਦੇ ਸੀ
ਨਿੱਜੀ ਇਕੱਠ
 • 50 ਲੋਕਾਂ ਤੱਕ ਆਉਟਡੋਰ ਨਿੱਜੀ ਇਕੱਠ (ਬਰਥਡੇ ਪਾਰਟੀਆਂ, ਬੈਕਯਾਰਡ ਬਾਰਬੀਕਿਊ, ਬਲੌਕ ਪਾਰਟੀਆਂ)
 • ਅੰਦਰੂਨੀ ਨਿੱਜੀ ਇਕੱਠਾਂ ਲਈ ਪੰਜ ਤੱਕ ਮਹਿਮਾਨ ਜਾਂ ਇੱਕ ਹੋਰ ਘਰ-ਪਰਿਵਾਰ
 • ਪਲੇਅਡੇਟਸ
ਸੰਗਠਤ ਇਕੱਠ
 • ਕੋਵਿਡ-19 ਸੇਫਟੀ ਪਲੈਨ ਨਾਲ 50 ਲੋਕਾਂ ਤੱਕ ਇਨਡੋਰ ਸੀਟਾਂ ਵਾਲੇ ਸੰਗਠਤ ਇਕੱਠ
 • ਬਾਹਰ ਖੁੱਲ੍ਹੀਆਂ ਥਾਂਵਾਂ ‘ਤੇ ਆਯੋਜਤ ਕੀਤੇ ਜਾਣ ਵਾਲੇ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ, ਸੁਰੱਖਿਆ ਯੋਜਨਾ ਦੇ ਨਾਲ
 • ਇਨਡੋਰ ਜਾਂ ਆਊਟਡੋਰ ਧਾਰਮਕ ਪੂਜਾ ਸੇਵਾਵਾਂ ਦੇ ਇਕੱਠਾਂ ਲਈ 50 ਤੱਕ ਲੋਕ, ਕੋਵਿਡ-19 ਸੇਫਟੀ ਪਲੈਨ ਦੀ ਪਾਲਣਾ ਕਰਦੇ ਹੋਏ

ਇਨਡੋਰ ਅਤੇ ਆਊਟਡੋਰ ਸੰਗਠਤ ਇਕੱਠਾਂ ਲਈ ਇਸ ਸੈਕਟਰ ਨਾਲ ਅਗਲੇ ਕਦਮਾਂ ਵਾਸਤੇ ਸਲਾਹ-ਮਸ਼ਵਰੇ ਦੀ ਸ਼ੁਰੂਆਤ।

ਯਾਤਰਾ (ਟਰੈਵਲ)
 • ਬੀ.ਸੀ. ਦੇ ਅੰਦਰ ਰੈਕਰੀਏਸ਼ਨਲ (ਮਨੋਰੰਜਨ ਲਈ) ਟਰੈਵਲ ਦੀ ਇਜਾਜ਼ਤ
 • ਬੀ ਸੀ ਟਰਾਂਜ਼ਿਟ ਅਤੇ ਬੀ ਸੀ ਫੈਰੀਜ ਵੱਲੋਂ ਲੋੜ ਮੁਤਾਬਕ ਵਾਧੂ ਸਰਵਿਸ ਦੀ ਪੇਸ਼ਕਸ਼
ਕਾਰੋਬਾਰ
 • 6 ਤੱਕ ਲੋਕਾਂ ਦੇ ਗਰੁੱਪ ਲਈ ਇਨਡੋਰ ਅਤੇ ਆਊਟਡੋਰ ਡਾਈਨਿੰਗ (ਤੁਹਾਡੇ ਘਰ ਦਿਆਂ / ਬੱਬਲ ਤੱਕ ਸੀਮਤ ਨਹੀਂ)
 • ਅੱਧੀ ਰਾਤ ਤੱਕ ਸ਼ਰਾਬ ਵਰਤਾਈ ਜਾ ਸਕੇਗੀ
 • ਬੈਂਕੁਇਟ ਹੌਲ ਕੋਵਿਡ-19 ਸੇਫਟੀ ਪਲੈਨ ਨਾਲ ਅਤੇ ਸੀਮਤ ਸਮਰੱਥਾ ’ਤੇ ਚੱਲ ਸਕਣਗੇ

ਰੋਕਾਂ ਹਟਾਉਣ ਲਈ ਅਗਲੇ ਕਦਮਾਂ ਵਾਸਤੇ ਸੈਕਟਰ ਐਸੋਸੀਏਸ਼ਨਾਂ ਨਾਲ ਗੱਲਬਾਤ ਦੀ ਸ਼ੁਰੂਆਤ।

ਦਫਤਰ ਅਤੇ ਕੰਮ-ਕਾਜ ਦੀਆਂ ਥਾਵਾਂ
 • ਕੰਮਕਾਜ ਵਾਲੀਆਂ ਥਾਵਾਂ ’ਤੇ ਵਾਪਸੀ ਜਾਰੀ
 • ਛੋਟੀਆਂ, ਇਨ-ਪਰਸਨ ਮੀਟਿੰਗਾਂ ਦੀ ਇਜਾਜ਼ਤ
 • ਕੰਮ ਦੇ ਮਾਲਕਾਂ ਨੂੰ ਲਾਜ਼ਮੀ ਤੌਰ 'ਤੇ ਕੋਵਿਡ-19 ਸੁਰੱਖਿਆ ਯੋਜਨਾ ਰੱਖਣਾ ਅਤੇ ਰੋਜ਼ਾਨਾ ਸਿਹਤ ਚੈਕ ਕਰਨਾ ਜਾਰੀ ਰੱਖਣਾ ਚਾਹੀਦਾ ਹੈ
ਖੇਡਾਂ ਅਤੇ ਕਸਰਤ
 • ਘੱਟ ਕਪੈਸਿਟੀ ਤੇ ਇਨਡੋਰ ਉਚ ਅਤੇ ਘੱਟ ਤੀਬਰਤਾ ਵਾਲੀਆਂ ਸਮੂਹਕ ਕਸਤਰਾਂ ਦੀ ਇਜਾਜ਼ਤ
 • ਬਾਲਗਾਂ ਅਤੇ ਯੂਥ ਗਰੁੱਪਾਂ/ਟੀਮ ਸਪੋਰਟਸ ਲਈ ਇਨਡੋਰ ਅਤੇ ਆਊਟਡੋਰ ਗੇਮਾਂ ਅਤੇ ਪ੍ਰੈਕਟਿਸ ਦੀ ਇਜਾਜ਼ਤ
 • ਆਊਟਡੋਰ 50 ਤੱਕ ਦਰਸ਼ਕਾਂ ਦੀ ਇਜਾਜ਼ਤ, ਇਨਡੋਰ ਸਪੋਰਟ ਗਤੀਵਿਧੀਆਂ ਵਿਚ ਕੋਈ ਦਰਸ਼ਕ ਨਹੀਂ
   

ਅਸੀਂ ਕਦਮ 3 ਵਿੱਚ ਹਾਂ

ਕਦਮ 3 ਲਈ ਮਾਪਦੰਡ ਇਹ ਹੈ ਕਿ 18+ ਅਬਾਦੀ ਵਿੱਚੋਂ 70% ਨੇ ਵੈਕਸੀਨ ਦੀ ਘੱਟੋ ਘੱਟ 1 ਖੁਰਾਕ ਲਈ ਹੋਵੇ, ਕੋਵਿਡ-19 ਕੇਸਾਂ ਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਘਟ ਰਹੀ ਹੋਵੇ।

ਕਦਮ 3 ਵਿੱਚ, ਸਾਰੇ ਸੈਕਟਰ ਵਰਕਸੇਫ ਬੀ ਸੀ ਦੀ ਕਮਿਊਨੀਕੇਬਲ ਡਿਜ਼ੀਜ਼ (ਸੰਚਾਰੀ ਰੋਗ) ਦੀ ਰੋਕਥਾਮ ਲਈ ਮਾਰਗਦਰਸ਼ਨ ਦੀ ਵਰਤੋਂ ਕਰਨ ਵੱਲ ਪਰਿਵਰਤਨ ਕਰਨਗੇ।

ਮਾਸਕ ਬਾਰੇ ਦਿਸ਼ਾ ਨਿਰਦੇਸ਼

12 ਅਤੇ ਇਸ ਤੋਂ ਵੱਧ ਉਮਰ ਦੇ ਲੋਕ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਨਹੀਂ ਹੋਇਆ, ਉਨ੍ਹਾਂ ਨੂੰ ਇਨਡੋਰ ਪਬਲਿਕ (ਭੀਤਰੀ ਜਨਤਕ) ਜਗ੍ਹਾਵਾਂ ‘ਤੇ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਐਮਰਜੈਂਸੀ ਪ੍ਰੋਗਰਾਮ ਐਕਟ ਦੇ ਅਧੀਨ ਮਾਸਕ ਮੈਮਡੇਟ ਔਡਰ ਨੂੰ 1 ਜੁਲਾਈ ਨੂੰ ਹਟਾ ਦਿੱਤਾ ਗਿਆ।

 • ਡੋਜ਼ 2 (ਖੁਰਾਕ 2) ਲੈਣ ਤੋਂ 14 ਦਿਨਾਂ ਬਾਦ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਣ ਹੁੰਦਾ ਹੈ
 • 2 ਤੋਂ 12 ਸਾਲ ਦੇ ਬੱਚਿਆਂ ਲਈ ਮਾਸਕ ਪਾਉਣ ਜਾਂ ਨਾ ਪਾਉਣ ਦੀ ਚੋਣ ਕੀਤੀ ਜਾ ਸਕਦੀ ਹੈ
 • 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਾਉਣੇ ਚਾਹੀਦੇ
 • ਸੇਵਾ ਪ੍ਰਦਾਤਾਵਾਂ ਦੁਆਰਾ ਟੀਕਾਕਰਣ ਦੇ ਸਬੂਤ ਦੇਖਣ ਦੀ ਜ਼ਰੂਰਤ ਨਹੀਂ ਹੈ
 • ਕੁਝ ਲੋਕ ਪੂਰੀ ਤਰ੍ਹਾਂ ਟੀਕਾਕਰਣ ਹੋ ਜਾਣ ਤੋਂ ਬਾਦ ਵੀ ਮਾਸਕ ਪਾਉਣਾ ਜਾਰੀ ਰੱਖ ਸਕਦੇ ਹਨ ਅਤੇ ਇਹ ਠੀਕ ਹੈ

ਪੀ ਐਚ ਓ (PHO) ਦਿਸ਼ਾ-ਨਿਰਦੇਸ਼

 • ਸਮਾਜਕ ਸੰਪਰਕ ਵਿੱਚ ਵਾਧਾ
 • ਜੇ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਬਿਮਾਰ ਮਹਿਸੂਸ ਕਰ ਰਿਹਾ ਹੈ ਤਾਂ ਤੁਰੰਤ ਟੈਸਟ ਕਰਵਾਓ

ਗਤੀਵਿਧੀਆਂ

ਜੋ ਨਵੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ

ਨਿੱਜੀ ਇਕੱਠ
 • ਇਨਡੋਰ ਅਤੇ ਆਊਟਡੋਰ ਨਿੱਜੀ ਇਕੱਠਾਂ ਵਿੱਚ ਆਮ ਹਾਲਾਤ ਵੱਲ ਵਾਪਸੀ
 • ਦੂਸਰਿਆਂ ਦੇ ਘਰ ਰਾਤ ਰਹਿਣ (ਸਲੀਪਓਵਰ) ਦੀ ਆਗਿਆ
ਸੰਗਠਤ ਇਕੱਠ
ਯਾਤਰਾ (ਟਰੈਵਲ)
ਕਾਰੋਬਾਰ

ਰੈਸਟੋਰੈਂਟ, ਪੱਬ, ਬਾਰ ਅਤੇ ਨਾਈਟ ਕਲੱਬ

ਕਸੀਨੋ

ਕਾਰੋਬਾਰ ਕੋਵਿਡ-19 ਸੁਰੱਖਿਆ ਯੋਜਨਾਵਾਂ ਤੋਂ ਕਮਿਉਨੀਕੇਬਲ ਡਿਜ਼ੀਜ਼ (ਸੰਚਾਰੀ ਰੋਗ) ਯੋਜਨਾਵਾਂ ਵੱਲ ਤਬਦੀਲ ਹੋਣਗੇ। ਫ਼ਿਜ਼ੀਕਲ ਬੈਰੀਅਰ ਵਰਗੇ ਕੁਝ ਸੁਰੱਖਿਆ ਉਪਾਵਾਂ ਦੀ ਵਰਤੋਂ ਜਾਰੀ ਰਹੇਗੀ।

ਦਫਤਰ ਅਤੇ ਕੰਮ-ਕਾਜ ਦੀਆਂ ਥਾਵਾਂ
 • ਕੰਮਕਾਜ ਦੀਆਂ ਥਾਵਾਂ ’ਤੇ ਵਾਪਸੀ ਜਾਰੀ
 • ਸੈਮੀਨਾਰ ਅਤੇ ਵੱਡੀਆਂ ਮੀਟਿੰਗਾਂ ਦੀ ਇਜਾਜ਼ਤ

ਕੰਮ ਦੀਆਂ ਥਾਵਾਂ ਕੋਵਿਡ-19 ਸੁਰੱਖਿਆ ਯੋਜਨਾਵਾਂ ਤੋਂ ਕਮਿਉਨੀਕੇਬਲ ਡਿਜ਼ੀਜ਼ (ਸੰਚਾਰੀ ਰੋਗ) ਯੋਜਨਾਵਾਂ ਵੱਲ ਤਬਦੀਲ ਹੋਣਗੀਆਂ ।

ਜ਼ਿਆਦਾ ਜੋਖਮ ਵਾਲੀਆਂ ਕੰਮ ਦੀਆਂ ਥਾਂਵਾਂ ਵਿੱਚ ਹੋਰ ਸੁਰੱਖਿਆ ਸਾਵਧਾਨੀਆਂ ਦੀ ਲੋੜ ਹੋਵੇਗੀ।

ਖੇਡਾਂ ਅਤੇ ਕਸਰਤ

ਕਦਮ 4: 7 ਸਤੰਬਰ ਜਾਂ ਇਸ ਤੋਂ ਬਾਦ

ਕਦਮ 4 ਵਿੱਚ ਦਾਖਲ ਹੋਣ ਲਈ ਮਾਪਦੰਡ ਇਹ ਹੈ ਕਿ 18+ ਅਬਾਦੀ ਵਿੱਚੋਂ 70% ਨੂੰ ਵੈਕਸੀਨ ਦੀ ਘੱਟੋ-ਘੱਟ 1 ਖੁਰਾਕ ਮਿਲੀ ਹੋਵੇ, ਕੋਵਿਡ-19 ਕੇਸਾਂ ਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਹੋਵੇ।

ਕਦਮ 4 ਦੀ ਸ਼ੁਰੂਆਤ ਜਲਦੀ ਤੋਂ ਜਲਦੀ 7 ਸਤੰਬਰ ਤੋਂ ਹੋ ਸਕਦੀ ਹੈ।

ਪੀ ਐਚ ਓ (PHO) ਦਿਸ਼ਾ-ਨਿਰਦੇਸ਼

 • ਪਬਲਿਕ ਇਨਡੋਰ ਥਾਵਾਂ ਤੇ ਤੁਸੀਂ ਮਰਜ਼ੀ ਨਾਲ ਮਾਸਕ ਪਾ ਸਕਦੇ ਹੋ
 • ਆਮ ਸਮਾਜਕ ਸੰਪਰਕ
 • ਜੇ ਤੁਸੀਂ ਜਾਂ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਮਹਿਸੂਸ ਕਰਦਾ ਹੈ ਤਾਂ ਘਰ ਰਹੋ ਅਤੇ ਤੁਰੰਤ ਟੈਸਟ ਕਰਵਾਓ

ਗਤੀਵਿਧੀਆਂ

ਜੋ ਨਵੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ

ਨਿੱਜੀ ਇਕੱਠ
 • ਆਮ ਨਿੱਜੀ ਇਕੱਠਾਂ ਅਤੇ ਸਮਾਜਕ ਸੰਪਰਕ ਦੀ ਵਾਪਸੀ
ਸੰਗਠਤ ਇਕੱਠ
 • ਵੱਡੇ ਸੰਗਠਤ ਇਕੱਠਾਂ ਜਿਵੇਂ ਕਿ ਕੌਨਸਰਟ ਵਿੱਚ ਸਮਰੱਥਾ ਦਾ ਵਧਣਾ
ਯਾਤਰਾ (ਟਰੈਵਲ)
 • ਪੂਰੇ ਕੈਨੇਡਾ ਵਿਚ ਰੈਕਰੀਏਸ਼ਨ ਟਰੈਵਲ
ਕਾਰੋਬਾਰ
 • ਕਾਰੋਬਾਰਾਂ ਨੂੰ ਚੱਲਦੇ ਰਹਿਣ ਲਈ ਕਮਿਊਨੀਕੇਬਲ ਡਿਜ਼ੀਜ਼ (ਸੰਚਾਰੀ ਰੋਗ) ਦੀ ਰੋਕਥਾਮ ਲਈ ਮਾਰਗਦਰਸ਼ਨ ਦੀ ਪਾਲਣਾ ਕਰਨੀ ਹੋਏਗੀ
ਦਫਤਰ ਅਤੇ ਕੰਮ-ਕਾਜ ਦੀਆਂ ਥਾਵਾਂ
 • ਕੰਮਕਾਜ ਦੀਆਂ ਥਾਵਾਂ ਪੂਰੀ ਤਰਾਂ ਖੁੱਲ੍ਹੀਆਂ
ਖੇਡਾਂ ਅਤੇ ਕਸਰਤ
 • ਕਮਿਊਨੀਕੇਬਲ ਡਿਜ਼ੀਜ਼ (ਸੰਚਾਰੀ ਰੋਗ) ਦੀ ਰੋਕਥਾਮ ਲਈ ਮਾਰਗਦਰਸ਼ਨ ਦੀ ਪਾਲਣਾ ਕਰਦੇ ਹੋਏ ਖੇਡ ਮੁਕਾਬਲਿਆਂ ਦੀ ਆਮ ਵੱਲ ਵਾਪਸੀ
 • ਆਉਟਡੋਰ ਅਤੇ ਇਨਡੋਰ ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ