ਵੈਕਸੀਨੇਸ਼ਨ ਦੇ ਪ੍ਰਮਾਣ ਬਾਰੇ ਕਾਰੋਬਾਰਾਂ ਲਈ ਜਾਣਕਾਰੀ

ਹੁਣ ਕੁਝ ਸਮਾਗਮਾਂ, ਸੇਵਾਵਾਂ ਅਤੇ ਕਾਰੋਬਾਰਾਂ ਨੂੰ ਲੋਕਾਂ ਨੂੰ ਅੰਦਰ ਆਉਣ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਵੈਕਸੀਨੇਸ਼ਨ (ਟੀਕਾਕਰਣ) ਦਾ ਪ੍ਰਮਾਣ ਚੈੱਕ ਕਰਨ ਦੀ ਲੋੜ ਹੈ। ਇਹ ਜ਼ਰੂਰਤ ਸੂਬਾਈ ਸਿਹਤ ਅਫਸਰ (PHO) ਦੁਆਰਾ ਲਾਗੂ ਕੀਤੀ ਗਈ ਹੈ।

English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربىTiếng Việt | 日本語 | हिंदी

ਆਖਰੀ ਵਾਰ ਅੱਪਡੇਟ ਕੀਤਾ ਗਿਆ: ਨਵੰਬਰ 25, 2021

ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ

ਇਸ ਪੰਨੇ 'ਤੇ:


ਵੈਕਸੀਨੇਸ਼ਨ (ਟੀਕਾਕਰਣ) ਦੇ ਪ੍ਰਮਾਣ 'ਤੇ PHO ਦਾ ਆਦੇਸ਼

ਇਹ ਸਮੱਗਰੀ PHO ਆਦੇਸ਼ — PHO order — Food and Liquor Serving Premises (PDF, 402KB) ਅਤੇ PHO order — Gatherings and Events (PDF, 417KB) ਦਾ ਸੰਖੇਪ ਹੈ। ਇਹ ਕਾਨੂੰਨੀ ਸਲਾਹ ਨਹੀਂ ਹੈ ਅਤੇ ਕਾਨੂੰਨ ਦੀ ਵਿਆਖਿਆ ਨਹੀਂ ਕਰਦੀ। ਇਸ ਵੈੱਬਪੇਜ ਅਤੇ ਆਰਡਰ ਦੇ ਵਿਚਕਾਰ ਕਿਸੇ ਵਿਵਾਦ ਜਾਂ ਅੰਤਰ ਦੀ ਸਥਿਤੀ ਵਿੱਚ, ਆਰਡਰ ਸਹੀ ਅਤੇ ਕਾਨੂੰਨੀ ਹੈ ਅਤੇ ਇਸ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ।

ਪੀ.ਏਚ.ਓ. ਦੇ ਆਦੇਸ਼ ਅਨੁਸਾਰ ਕੁਝ ਸਮਾਗਮਾਂ, ਸੇਵਾਵਾਂ ਅਤੇ ਕਾਰੋਬਾਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਅੰਦਰ ਆਉਣ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਵੈਕਸੀਨੇਸ਼ਨ (ਟੀਕਾਕਰਣ) ਦਾ ਪ੍ਰਮਾਣ ਚੈੱਕ ਕਰਨ ਦੀ ਲੋੜ ਹੈ। ਇਹ ਜ਼ਰੂਰਤ 2009 ਜਾਂ ਇਸ ਤੋਂ ਪਹਿਲਾਂ ਜਨਮੇ (12+) ਹਰ ਕਿਸੇ ਤੇ ਲਾਗੂ ਹੁੰਦੀ ਹੈ।

ਤੁਹਾਡੇ ਦੁਆਰਾ ਇਹ ਪੁਸ਼ਟੀ ਕਰਨਾ ਜ਼ਰੂਰੀ ਹੈ ਕਿ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਿਆ ਹੈ। ਔਡਰ ਦੀ ਪਾਲਣਾ ਨਾ ਕਰਨ ਨਾਲ ਜੁਰਮਾਨਾ ਹੋ ਸਕਦਾ ਹੈ। ਇਹ ਜ਼ਰੂਰਤ 31 ਜਨਵਰੀ, 2022 ਤੱਕ ਲਾਗੂ ਹੈ ਅਤੇ ਇਸ ਨੂੰ ਵਧਾਇਆ ਜਾ ਸਕਦਾ ਹੈ।

ਕਿਨ੍ਹਾਂ ਜਗ੍ਹਾਵਾਂ 'ਤੇ ਜਾਣ ਲਈ ਵੈਕਸੀਨੇਸ਼ਨ ਦੇ ਪ੍ਰਮਾਣ ਦੀ ਲੋੜ ਪਏਗੀ

ਹਰ ਵਾਰ ਜਦੋਂ ਗਾਹਕ ਤੁਹਾਡੇ ਕਾਰੋਬਾਰ ਜਾਂ ਸਮਾਗਮ ਵਿੱਚ ਦਾਖਲ ਹੁੰਦੇ ਹਨ, ਤਾਂ ਤੁਹਾਡੇ ਲਈ ਉਹਨਾਂ ਦੇ ਟੀਕਾਕਰਣ ਦੇ ਸਬੂਤ ਦੀ ਪੁਸ਼ਟੀ ਕਰਨੀ ਲਾਜ਼ਮੀ ਹੈ

 • 50 ਤੋਂ ਵੱਧ ਲੋਕਾਂ ਵਾਲੇ ਇਨਡੋਰ ਸਮਾਗਮ
  • ਜਿਵੇਂ, ਵਿਆਹ ਅਤੇ ਫਿਊਨਰਲ ਦੀਆਂ ਰਿਸੈਪਸ਼ਨਾਂ (ਫਿਊਨਰਲ ਹੋਮ ਤੋਂ ਬਾਹਰ), ਸੰਗਠਤ ਪਾਰਟੀਆਂ, ਕਾਨਫਰੰਸਾਂ, ਟ੍ਰੇਡ ਫੇਅਰ ਅਤੇ ਵਰਕਸ਼ਾਪਾਂ
 • ਇਨਡੋਰ ਹੋਣ ਵਾਲੇ ਸੰਗੀਤ ਸਮਾਗਮ, ਥਿਏਟਰ, ਡਾਂਸ ਅਤੇ ਸਿਮਫ਼ਨੀ ਸਮਾਗਮ ਜਿਨ੍ਹਾਂ ਵਿੱਚ 50 ਤੋਂ ਵੱਧ ਲੋਕ ਹੋਣ
 • ਲਾਈਸੈਂਸਡ ਰੈਸਟੋਰੈਂਟ ਅਤੇ ਕੈਫੇ, ਅਤੇ ਟੇਬਲ ਸਰਵਿਸ ਵਾਲੇ ਰੈਸਟੋਰੈਂਟ ਅਤੇ ਕੈਫੇ (ਅੰਦਰ ਬੈਠ ਕੇ ਜਾਂ ਪੈਟਿਉ ‘ਤੇ ਖਾਣਾ),
  • ਇਸ ਵਿੱਚ ਸ਼ਾਮਲ ਹਨ ਵਾਈਨਰੀਆਂ, ਬਰੂਅਰੀਆਂ ਜਾਂ ਡਿਸਟਿਲਰੀਆਂ ਦੇ ਟੇਸਟਿੰਗ ਰੂਮ
 • ਪੱਬ, ਬਾਰ, ਲਾਊਂਜ (ਅੰਦਰ ਬੈਠ ਕੇ ਜਾਂ ਪੈਟਿਉ ‘ਤੇ ਖਾਣਾ)
 • ਨਾਈਟ ਕਲੱਬ, ਕਸੀਨੋ ਅਤੇ ਮੂਵੀ ਥਿਏਟਰ
 • ਪੋਸਟ-ਸੈਕੰਡਰੀ ਵਿਦਿਆਰਥੀ ਰਿਹਾਇਸ਼ਾਂ
 • 50 ਤੋਂ ਵੱਧ ਲੋਕਾਂ ਲਈ ਇਨਡੋਰ ਆਯੋਜਤ ਰੀਕ੍ਰਿਏਸ਼ਨਲ ਕਲਾਸਾਂ ਅਤੇ ਗਤੀਵਿਧੀਆਂ
  • ਜਿਵੇਂ ਪੌਟਰੀ ਸਟੂਡੀਓ , ਆਰਟ ਕਲਾਸਾਂ ਅਤੇ ਕੌਇਰ ਰਿਹਰਸਲਾਂ
 • 50 ਤੋਂ ਵੱਧ ਲੋਕਾਂ ਲਈ ਟਿਕਟ ਵਾਲੇ ਇਨਡੋਰ ਖੇਡ ਸਮਾਗਮ।
 • 22 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਨਡੋਰ ਬਾਲਗ ਗਰੁੱਪ ਅਤੇ ਟੀਮ ਖੇਡਾਂ
 • ਨੌਜਵਾਨਾਂ ਦੇ ਇਨਡੋਰ ਖੇਡ ਸਮਾਗਮ ਵਿੱਚ  ਦਰਸ਼ਕ
 • 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਖੇਡਾਂ ਅਤੇ ਸਮੂਹ ਗਤੀਵਿਧੀਆਂ ਲਈ ਕੰਮ ਕਰ ਰਹੇ ਸੁਪਰਵਾਈਜ਼ਰ, ਕੋਚ ਅਤੇ ਸਹਾਇਕ (ਅਸਿਸਟੈਂਟ) ਜੋ ਗੈਰ-ਕਰਮਚਾਰੀ ਹਨ
 • ਇਨਡੋਰ ਸਕੇਟਿੰਗ ਰਿੰਕ
 • ਇਨਡੋਰ ਕਸਰਤ/ ਫਿਟਨੈਸ ਗਤੀਵਿਧੀਆਂ ਵਾਲੇ ਕਾਰੋਬਾਰ
 • ਜਿਮ, ਕਸਰਤ ਅਤੇ ਡਾਂਸ ਫਸਿਲਿਟੀਆਂ  ਜਾਂ ਸਟੂਡੀਓ
  • ਇਸ ਵਿੱਚ ਸ਼ਾਮਲ ਹਨ ਉਹ ਗਤੀਵਿਧੀਆਂ ਜੋ ਰੀਕ੍ਰਿਏਸ਼ਨਲ ਫਸਿਲਿਟੀਆਂ ਵਿੱਚ ਕੀਤੀਆਂ ਜਾਂਦੀਆਂ ਹਨ

ਕਿਨ੍ਹਾਂ ਜਗ੍ਹਾਵਾਂ 'ਤੇ ਜਾਣ ਲਈ ਵੈਕਸੀਨੇਸ਼ਨ ਦੇ ਪ੍ਰਮਾਣ ਦੀ ਲੋੜ ਨਹੀਂ ਪਏਗੀ

ਤੁਹਾਨੂੰ ਅਜਿਹੀਆਂ ਥਾਵਾਂ 'ਤੇ ਟੀਕਾਕਰਣ ਦਾ ਪ੍ਰਮਾਣ ਦਿਖਾਉਣ ਦੀ ਜ਼ਰੂਰਤ ਨਹੀਂ ਹੈ:

 • ਗਰੋਸਰੀ ਸਟੋਰ, ਸ਼ਰਾਬ ਦੀਆਂ ਦੁਕਾਨਾਂ ਅਤੇ ਫਾਰਮੇਸੀਆਂ
 • ਬਿਨ੍ਹਾਂ ਟੇਬਲ ਸਰਵਿਸ, ਬਿਨ੍ਹਾਂ ਲਾਈਸੈਂਸ ਵਾਲੇ ਰੈਸਟੋਰੈਂਟ
  •  ਜਿਵੇਂ: ਫਾਸਟ ਫੂਡ, ਕੌਫੀ ਦੀਆਂ ਦੁਕਾਨਾਂ, ਫੂਡ ਕੋਰਟ, ਫੂਡ ਟਰੱਕ ਅਤੇ ਟੇਕਆਉਟ
 • ਵਾਈਨਰੀਆਂ, ਬਰੂਅਰੀਆਂ ਜਾਂ ਡਿਸਟਿਲਰੀਆਂ ਨਾਲ ਬਿਨ੍ਹਾਂ ਬੈਠਣ ਵਾਲੇ ਟੇਸਟਿੰਗ ਰੂਮ
 • ਸਥਾਨਕ ਜਨਤਕ ਆਵਾਜਾਈ (ਬੀ ਸੀ ਟ੍ਰਾਂਨਜ਼ਿਟ, ਟ੍ਰਾਂਸਲਿੰਕ, ਬੀ ਸੀ ਫੈਰੀਜ਼)
 • ਸੈਲੌਨ, ਹੇਅਰਡ੍ਰੈਸਰ, ਨਾਈ ਦੀਆਂ ਦੁਕਾਨਾਂ
 • ਹੋਟਲ, ਰਿਜ਼ੋਰਟ, ਕੈਬਿਨ ਅਤੇ ਕੈਂਪਸਾਈਟਸ
  • ਇਹ ਸੈਟਿੰਗ ਜਾਂ ਸਮਾਗਮ PHO ਔਡਰ ਹੇਠ ਨਹੀਂ ਆਉਂਦਾ, ਮਿਸਾਲ ਵਜੋਂ: ਹੋਟਲ ਦਾ ਲਾਇਸੈਂਸਸ਼ੁਦਾ ਰੈਸਟੋਰੈਂਟ, ਵਿਆਹ ਦੀਆਂ ਰਿਸੈਪਸ਼ਨਾਂ, ਕੌਨਫ਼ਰੰਸਾਂ
  • ਹੋਟਲਾਂ ਵਿੱਚ ਜੋ ਕਸਰਤ/ਫਿਟਨੈਸ ਸਹੂਲਤਾਂ ਜੋ ਮਹਿਮਾਨਾਂ ਲਈ ਹਨ, ਇਸ ਵਿੱਚ ਸ਼ਾਮਲ ਨਹੀਂ ਹਨ
 • ਸਵਿਮਿੰਗ ਪੂਲ ਅਤੇ ਪੂਲ ਵਿੱਚ ਗਤੀਵਿਧੀਆਂ
 • ਬੈਂਕ ਅਤੇ ਕ੍ਰੈਡਿਟ ਯੂਨੀਅਨਾਂ
 • ਰੀਟੇਲ ਅਤੇ ਕਪੜਿਆਂ ਦੇ ਸਟੋਰ
 • ਜਨਤਕ ਲਾਈਬ੍ਰੇਰੀਆਂ, ਮਿਊਜ਼ੀਅਮ, ਆਰਟ ਗੈਲਰੀਆਂ
 • ਇਹਨਾਂ ਸਥਾਨਾਂ ਵਿੱਚ ਆਯੋਜਿਤ ਸਮਾਗਮ ਸ਼ਾਮਲ ਨਹੀਂ ਹਨ
 • ਫੂਡ ਬੈਂਕ ਅਤੇ ਸ਼ੈਲਟਰ
 • ਇਸਕੇਪ ਰੂਮ, ਲੇਜ਼ਰ ਟੈਗ, ਇਨਡੋਰ ਪੇਂਟ ਬਾਲ ਅਤੇ ਆਰਕੇਡਜ਼ (ਜੇਕਰ ਇਹ ਲਾਇਸੈਂਸਸ਼ੁਦਾ ਨਹੀਂ ਹਨ ਅਤੇ ਜਿੱਥੇ ਭੋਜਨ ਨਾਲ ਸਬੰਧਤ ਟੇਬਲ ਸਰਵਿਸ ਨਹੀਂ ਹੈ)
 • ਪੋਸਟ-ਸੈਕੰਡਰੀ ਕੈਂਪਸ ਵਿੱਚ ਕੈਫੇਟੇਰੀਆ
 • ਏਅਰਪੋਰਟ ਫੂਡ ਕੋਰਟ ਅਤੇ ਰੈਸਟੋਰੈਂਟ
 • ਸਿਹਤ ਸੰਭਾਲ ਸੇਵਾਵਾਂ, ਰੀਹੈਬਿਲੀਟੇਸ਼ਨ ਜਾਂ ਕਸਰਤ ਥੈਰੇਪੀ ਪ੍ਰੋਗਰਾਮ, ਅਤੇ ਡਰੱਗ ਅਤੇ ਐਲਕੋਹਲ ਸਪੋਰਟ ਗਰੁੱਪ ਮੀਟਿੰਗਾਂ
 • ਲੋੜਵੰਦ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੋਸ਼ਲ ਸਰਵਿਸਿਜ਼ (ਸਮਾਜਿਕ ਸੇਵਾਵਾਂ) 
 • ਸਮਾਗਮ ਜਿਵੇਂ ਕਿ:
  • ਪੂਜਾ ਸੇਵਾਵਾਂ
  • 21 ਸਾਲ ਜਾਂ ਘੱਟ ਉਮਰ ਦੇ ਲੋਕਾਂ ਲਈ ਇਨਡੋਰ (ਅੰਦਰੂਨੀ ਥਾਵਾਂ 'ਤੇ) ਮਨੋਰੰਜਕ ਖੇਡ
  • ਪਬਲਿਕ ਅਤੇ ਸੁਤੰਤਰ ਸਕੂਲਾਂ ਦੇ K ਤੋਂ 12 ਦੇ ਵਿਦਿਆਰਥੀਆਂ ਲਈ ਸਮਾਗਮ ਅਤੇ ਗਤੀਵਿਧੀਆਂ
  • 50 ਤੋਂ ਘੱਟ ਲੋਕਾਂ ਲਈ ਇਨਡੋਰ ਸੰਗਠਤ ਇਕੱਠ, ਬਾਲਗ ਖੇਡਾਂ ਨੂੰ ਛੱਡ ਕੇ
  • ਪੇਰਨਟਿੰਗ ਅਤੇ ਬ੍ਰੈਸਟਫੀਡਿੰਗ ਪ੍ਰੋਗਰਾਮ

ਬੀ ਸੀ ਵੈਕਸੀਨ ਕਾਰਡ ਕਿਹੋ ਜਿਹਾ ਦਿਖਾਈ ਦਿੰਦਾ ਹੈ

ਲੋਕ ਡਿਜੀਟਲ ਕੌਪੀ ਨੂੰ ਆਪਣੇ ਫੋਨ ਜਾਂ ਟੈਬਲੇਟ 'ਤੇ ਸੇਵ ਕਰ ਸਕਦੇ ਹਨ ਜਾਂ ਆਪਣੇ ਵੌਲੇਟ ਵਿੱਚ ਰੱਖਣ ਲਈ ਪੇਪਰ ਕੌਪੀ ਪ੍ਰਿੰਟ ਕਰ ਸਕਦੇ ਹਨ। ਕਾਰੋਬਾਰਾਂ ਲਈ ਦੋਵੇਂ ਵਿਕਲਪਾਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੈ।

ਡਿਜੀਟਲ ਕਾਰਡ

BC Vaccine Card on a phone and tablet

ਪੇਪਰ ਕਾਰਡ

An example of a paper BC Vaccine Card


ਬੀ.ਸੀ. ਵੈਕਸੀਨੇਸ਼ਨ ਦੇ ਪ੍ਰਮਾਣ ਦੀ ਪੁਸ਼ਟੀ ਕਰਨਾ

ਕਦਮ 1: ਬੀ.ਸੀ. ਵੈਕਸੀਨੇਸ਼ਨ ਦੇ ਪ੍ਰਮਾਣ ਦੀ ਪੁਸ਼ਟੀ ਕਰੋ

ਸਭ ਤੋਂ ਤੇਜ਼ ਅਤੇ ਸੁਰੱਖਿਅਤ ਵਿਕਲਪ ਹੈ ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਦੀ ਵਰਤੋਂ ਕਰਨਾ। ਤੁਸੀਂ ਪ੍ਰਮਾਣ ਨੂੰ ਦੇਖ ਕੇ ਵੀ ਉਸ ਦੀ ਪੁਸ਼ਟੀ ਕਰ ਸਕਦੇ ਹੋ।

ਸਭ ਤੋਂ ਤੇਜ਼ ਤਰੀਕਾ: QR ਕੋਡ ਨੂੰ ਸਕੈਨ ਕਰੋ

ਗਾਹਕ ਦਾ QR ਕੋਡ ਸਕੈਨ ਕਰੋ। ਗਾਹਕ ਕੋਲ ਇਹ ਉਨ੍ਹਾਂ ਦੇ ਫੋਨ ਜਾਂ ਕਾਗਜ਼ 'ਤੇ ਹੋਵੇਗਾ।

ਐਪ ਗਾਹਕ ਦੇ ਟੀਕਾਕਰਣ ਦੇ ਪ੍ਰਮਾਣ ਦੀ ਪੁਸ਼ਟੀ ਕਰੇਗੀ।

ਦੇਖ ਕੇ ਪੁਸ਼ਟੀ ਕਰਨਾ

ਤੁਸੀਂ ਪ੍ਰਮਾਣ ਨੂੰ ਦੇਖ ਕੇ ਪੁਸ਼ਟੀ ਕਰ ਸਕਦੇ ਹੋ। ਕਿਸੇ ਵਿਅਕਤੀ ਦੇ ਬੀ ਸੀ ਵੈਕਸੀਨ ਕਾਰਡ ਬਾਰੇ ਇਹ ਸੁਨਿਸ਼ਚਤ ਕਰੋ ਕਿ ਉਨ੍ਹਾਂ ਦਾ ਨਾਂ ਅਤੇ ਵੈਕਸੀਨੇਸ਼ਨ (ਟੀਕਾਕਰਣ) ਦਾ ਵੇਰਵਾ ਠੀਕ ਤਰ੍ਹਾਂ ਦਿਸ ਰਿਹਾ ਹੈ। ਗਾਹਕ ਪ੍ਰਿੰਟ ਕੀਤੇ ਵੈਕਸੀਨ ਕਾਰਡ ਨੂੰ ਬਲੈਕ ਐਂਡ ਵ੍ਹਾਈਟ ਵਿੱਚ ਪੇਸ਼ ਕਰ ਸਕਦੇ ਹਨ।

ਨੋਟ: ਕੈਨੇਡੀਅਨ ਅਤੇ ਯੂ ਐਸ ਆਰਮਡ ਫੋਰਸਿਜ਼ ਦੇ ਮੈਂਬਰਾਂ ਨੂੰ ਬੀ ਸੀ ਵੈਕਸੀਨ ਕਾਰਡ ਲੈਣ ਦੀ ਲੋੜ ਨਹੀਂ ਹੈ। ਤੁਹਾਨੂੰ ਦੇਖ ਕੇ ਪੁਸ਼ਟੀ ਕਰਨੀ ਪਏਗੀ।

ਕਦਮ 2: ਆਈ ਡੀ ਦੀ ਜਾਂਚ ਕਰੋ

ਵੈਕਸੀਨੇਸ਼ਨ ਦੇ ਪ੍ਰਮਾਣ ਦੀ ਪੁਸ਼ਟੀ ਕਰਨ ਤੋਂ ਬਾਦ, ਤੁਹਾਨੂੰ ਆਈ ਡੀ (ਪਛਾਣ ਪੱਤਰ) ਦੀ ਜਾਂਚ ਕਰਨੀ ਚਾਹੀਦੀ ਹੈ। ਆਈ ਡੀ ਦੀ ਜਾਂਚ ਨਾਲ ਤੁਸੀਂ ਬੀ ਸੀ ਵੈਕਸੀਨ ਕਾਰਡ ਜਾਂ ਵੈਕਸੀਨੇਸ਼ਨ ਦੇ ਕਿਸੇ ਹੋਰ ਪ੍ਰਮਾਣ 'ਤੇ ਲਿਖੇ ਨਾਂ ਨੂੰ ਉਸ ਵਿਅਕਤੀ ਨਾਲ ਮਿਲਾਉਂਦੇ ਹੋ ਜਿਸ ਦੀ ਤੁਸੀਂ ਪੁਸ਼ਟੀ ਕਰ ਰਹੇ ਹੋ। 12 ਤੋਂ 18 ਸਾਲ ਦੇ ਨੌਜਵਾਨਾਂ ਦੀ ਆਈ ਡੀ ਚੈੱਕ ਕਰਨ ਦੀ ਲੋੜ ਨਹੀਂ ਹੈ।

ਮਨਜ਼ੂਰ ਕੀਤੇ ਜਾਂਦੇ ਸਰਕਾਰੀ ਆਈ ਡੀ, ਜਿਵੇਂ ਕਿ:

 • ਬੀ.ਸੀ. ਡ੍ਰਾਈਵਰਜ਼ ਲਾਇਸੈਂਸ ਜਾਂ ਬੀ ਸੀ ਸਰਵਿਸਿਜ਼ ਕਾਰਡ
  • ਗਾਹਕ ਆਪਣੇ ਅੰਤਰਿਮ ਡਰਾਈਵਰ ਲਾਇਸੈਂਸ ਦੀ ਵਰਤੋਂ ਕਰ ਸਕਦੇ ਹਨ, ਜੋ ਆਮ ਤੌਰ 'ਤੇ ਪੀਲੇ ਪੇਪਰ 'ਤੇ ਛਪਿਆ ਹੁੰਦਾ ਹੈ
 • ਪਾਸਪੋਰਟ

ਕਿਸੇ ਦੀ ਆਈ.ਡੀ. ਜੇ ਉਨ੍ਹਾਂ ਦੇ ਨਾਮ, ਲਿੰਗ ਜਾਂ ਦਿੱਖ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੀ, ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਹ ਖਾਸ ਤੌਰ ‘ਤੇ ਟੂ-ਸਪਿਰਿਟ, ਟ੍ਰਾਂਸਜੈਨਡਰ ਅਤੇ ਗੈਰ-ਬਾਈਨਰੀ ਲੋਕਾਂ ਲਈ ਸੱਚ ਹੈ। ਗਾਹਕਾਂ ਦੀ ਸੁਰੱਖਿਆ ਅਤੇ ਗੋਪਨੀਯਤਾ ਦੀ ਰੱਖਿਆ ਕਰਨੀ ਕਾਰੋਬਾਰਾਂ ਦੀ ਜ਼ਿਮੇਂਵਾਰੀ ਹੈ।

ਜੇ ਤੁਸੀਂ ਨਿਸ਼ਚਤ ਨਹੀਂ ਹੋ ਕਿ ਤੁਸੀਂ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰ ਸਕਦੇ ਹੋ, ਤਾਂ ਤੁਸੀਂ:

 • ਵਧੇਰੇ ਆਈ.ਡੀ. ਦੀ ਬੇਨਤੀ ਕਰ ਸਕਦੇ ਹੋ
 • ਸਿਆਣਪ ਅਤੇ ਸਤਿਕਾਰ ਨਾਲ ਹੋਰ ਜਾਣਕਾਰੀ ਮੰਗ ਸਕਦੇ ਹੋ

ਇਹ ਯਕੀਨੀ ਬਣਾਉਣ ਲਈ ਕਦਮ ਚੁੱਕੋ ਕਿ ਕਿਸੇ ਵਿਅਕਤੀ ਦੀ ਪਛਾਣ ਬਾਰੇ ਗੱਲਬਾਤ ਸੁਰੱਖਿਅਤ ਅਤੇ ਗੁਪਤ ਤਰੀਕੇ ਨਾਲ ਹੋਵੇ:

 • ਬਾਕੀ ਗਾਹਕਾਂ ਤੋਂ ਦੂਰ ਗੱਲਬਾਤ ਕਰੋ
 • ਹਲਕੀ ਆਵਾਜ਼ ਵਿੱਚ ਗੱਲ ਕਰੋ
 • ਵਿਅਕਤੀ ਦਾ ਨਾਮ ਉੱਚੀ ਆਵਾਜ਼ ਵਿੱਚ ਪੜ੍ਹਨ  ਤੋਂ ਪਰਹੇਜ਼ ਕਰੋ

ਕੁਝ ਲੋਕਾਂ ਕੋਲ ਇਹ ਦੱਸਣ ਵਿੱਚ ਮਦਦ ਕਰਨ ਲਈ ਆਪਣੇ ਪ੍ਰਾਈਮਰੀ ਕੇਅਰ ਪ੍ਰਦਾਤਾ ਵੱਲੋਂ ਦਿੱਤਾ ਇੱਕ “ਕੈਰੀ ਲੈਟਰ” ਹੋ ਸਕਦਾ ਹੈ, ਜੋ ਇਹ ਦੱਸ ਸਕੇ ਕਿ ਆਈ.ਡੀ. ‘ਤੇ ਉਨ੍ਹਾਂ ਦਾ ਨਾਮ, ਫੋਟੋ ਜਾਂ ਲਿੰਗ ਮਾਰਕਰ ਉਨ੍ਹਾਂ ਦੀ ਸਰੀਰਕ ਦਿੱਖ ਤੋਂ ਵੱਖ ਕਿਉਂ ਹੈ। ਇਹ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਉਪਯੋਗੀ ਹੋ ਸਕਦਾ ਹੈ, ਪਰ ਇਸ ਦੀ ਪ੍ਰਮਾਣ ਵਜੋਂ ਲੋੜ ਨਹੀਂ ਹੈ।

ਲਿੰਗ ਪਛਾਣ ਅਤੇ ਸਮੀਕਰਨ B.C. Human Rights Code (PDF, 112KB) ਅਧੀਨ ਸੁਰੱਖਿਅਤ ਹਨ।  


ਸੂਬੇ ਤੋਂ ਬਾਹਰ ਦੇ ਵੈਕਸੀਨੇਸ਼ਨ ਦੇ ਪ੍ਰਮਾਣ ਦੀ ਪੁਸ਼ਟੀ ਕਰਨਾ

ਤੁਹਾਡੇ ਕੋਲ ਤੁਹਾਡੇ ਸਮਾਗਮਾਂ, ਸੇਵਾਵਾਂ ਅਤੇ ਕਾਰੋਬਾਰਾਂ ਵਿੱਚ ਉਹ ਲੋਕ ਵੀ ਆ ਸਕਦੇ ਹਨ ਜੋ ਬੀ.ਸੀ. ਤੋਂ ਨਹੀਂ ਹਨ। ਉਨ੍ਹਾਂ ਨੂੰ ਉਹੋ ਜ਼ਰੂਰਤਾਂ ਦੀ ਪਾਲਣਾ ਕਰਨ ਦੀ ਲੋੜ ਹੈ, ਅਤੇ ਟੀਕਾਕਰਣ ਦੇ ਪ੍ਰਮਾਣ ਅਤੇ ਆਈ ਡੀ ਦਿਖਾਉਣ ਦੀ ਲੋੜ ਹੈ।

ਉਹੋ ਦੋ ਕਦਮਾਂ ਦੀ ਪਾਲਣਾ ਕਰੋ, ਟੀਕਾਕਰਣ ਦੇ ਪ੍ਰਮਾਣ ਦੀ ਪੁਸ਼ਟੀ ਕਰੋ ਅਤੇ ਨਾਂ ਮਿਲਾਉਣ ਲਈ ਆਈ ਡੀ ਦੀ ਸਮੀਖਿਆ ਕਰੋ।

ਕੈਨੇਡਾ ਦੇ ਦੂਜੇ ਸੂਬਿਆਂ ਜਾਂ ਟੈਰੇਟਰੀਜ਼ ਦੇ ਲੋਕ

ਕੈਨੇਡਾ ਦੇ ਦੂਜੇ ਸੂਬਿਆਂ ਜਾਂ ਟੈਰੇਟਰੀਜ਼ ਦੇ ਲੋਕਾਂ ਨੂੰ ਨਿਮਨਲਿਖਤ ਦਿਖਾਉਣਾ ਪਏਗਾ:

ਕੈਨੇਡੀਅਨ ਟੀਕਾਕਰਣ ਰਿਕੌਰਡਾਂ ਦੀਆਂ ਉਦਾਹਰਣਾਂ: examples of Canadian immunization records (PDF, 598KB) ਨੂੰ ਡਾਊਨਲੋਡ ਕਰੋ

ਇੰਟਰਨੈਸ਼ਨਲ (ਅੰਤਰਰਾਸ਼ਟਰੀ) ਵਿਜ਼ਿਟਰ

ਇੰਟਰਨੈਸ਼ਨਲ ਵਿਜ਼ਿਟਰਾਂ ਨੂੰ ਨਿਮਨਲਿਖਤ ਦਿਖਾਉਣਾ ਪਏਗਾ:

 • ਵੈਕਸੀਨੇਸ਼ਨ ਦਾ ਉਹ ਪ੍ਰਮਾਣ ਜੋ ਉਨ੍ਹਾਂ ਨੇ ਕੈਨੇਡਾ ਵਿੱਚ ਦਾਖਲ ਹੋਣ ਲਈ ਵਰਤਿਆ ਸੀ
 • ਸਰਕਾਰ ਵੱਲੋਂ ਜਾਰੀ ਕੀਤੀ ਫੋਟੋ ਆਈਡੀ (ਜਿਵੇਂ ਕਿ ਡਰਾਈਵਰ ਲਾਇਸੰਸ ਜਾਂ ਪਾਸਪੋਰਟ)

ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਦੀ ਵਰਤੋਂ ਕਰੋ

ਬੀ ਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਐਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ  ਐਪ ਮੁਫਤ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਸਮਾਰਟਫੋਨ ਅਤੇ ਟੈਬਲੇਟ ਤੇ ਕੰਮ ਕਰਦੀ ਹੈ।

iOS ਡਿਵਾਈਸਾਂ ਲਈ (iPhone/iPad)

ਐਪ iOS 'ਤੇ ਡਾਊਨਲੋਡ ਕਰੋ

 • ਐਪਲ iOS 11 ਜਾਂ ਇਸ ਤੋਂ ਨਵੇਂ ਦੀ ਲੋੜ ਹੈ

ਐਂਡਰੌਇਡ ਡਿਵਾਈਸਾਂ ਲਈ

ਐਪ ਐਂਡਰੌਇਡ 'ਤੇ ਡਾਊਨਲੋਡ ਕਰੋ

 • ਐਂਡਰੌਇਡ 8.1 ਜਾਂ ਇਸ ਤੋਂ ਨਵੇਂ ਦੀ ਲੋੜ ਹੈ

ਜਾਣ-ਪਛਾਣ

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਬੀਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਨੂੰ ਕਾਰੋਬਾਰਾਂ ਲਈ ਤਿਆਰ ਕੀਤਾ ਗਿਆ ਹੈ, ਤਾਂ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਲਈ ਬੀਸੀ ਵੈਕਸੀਨ ਕਾਰਡਾਂ ਦੀ ਤਸਦੀਕ ਕਰਨ ਸਕਣ

ਜਦੋਂ ਬੀਸੀ ਵੈਕਸੀਨ ਕਾਰਡ ਤੋਂ QR ਕੋਡ ਬੀਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਦੁਆਰਾ ਸਕੈਨ ਕੀਤਾ ਜਾਂਦਾ ਹੈ, ਤਾਂ ਐਪ ਕੋਡ ਪੜ ਰਹੇ ਵਿਅਕਤੀ ਨੂੰ ਕੇਵਲ ਗਾਹਕ ਦਾ ਪਹਿਲਾ ਅਤੇ ਆਖ਼ਰੀ ਨਾਮ ਅਤੇ ਸੁਰੱਖਿਆ ਦੀ ਸਥਿਤੀ ਦਖਾਏਗੀ।

ਨੋਟ: ਜਿਸ ਥਰਡ-ਪਾਰਟੀ ਔਨਲਾਈਨ ਜਾਂ ਮੋਬਾਈਲ ਸਟੋਰ ਤੋਂ ਤੁਸੀਂ ਬੀਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਡਾਨਲੋਡ ਕੀਤੀ ਹੈ, ਉਸ ਉੱਤੇ ਇਹ ਪ੍ਰਾਈਵੇਸੀ (ਗੋਪਨੀਯਤਾ) ਨੀਤੀ ਲਾਗੂ ਨਹੀਂ ਹੁੰਦੀ।

1. ਆਮ ਸੀਮਾਵਾਂ

ਤੁਹਾਡੀ ਨਿੱਜੀ ਜਾਣਕਾਰੀ ਸਿਰਫ ਅਧਿਕਾਰਤ ਵਿਅਕਤੀਆਂ ਦੁਆਰਾ ਹੀ ਦੇਖੀ ਜਾ ਸਕਦੀ ਹੈ, ਅਤੇ ਸਿਰਫ ਉਨ੍ਹਾਂ ਕਾਰਨਾਂ ਲਈ ਜੋ ਕਿ ਉਨ੍ਹਾਂ ਨੂੰ ਖਾਸ ਤੌਰ 'ਤੇ ਸੌਂਪੇ ਗਏ ਹਨ।

2. ਕਲੈਕਸ਼ਨ ਅਤੇ ਅਨੁਮਤੀਆਂ

ਜਦੋਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਬੀਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਦੇ ਨਾਲ QR ਕੋਡ ਪੜ੍ਹਿਆ ਜਾਏਗਾ, ਤਾਂ ਇਹ ਜਾਣਕਾਰੀ ਦੇਖੀ ਜਾ ਸਕੇਗੀ:

 • ਆਖਰੀ ਨਾਂਮ
 • ਪਹਿਲਾ ਨਾਂ
 • ਸੁਰੱਖਿਆ ਸਥਿਤੀ

2.1 ਬੀਸੀ ਵੈਕਸੀਨ ਕਾਰਡ ਵੈਰੀਫਾਇਰ ਐਪ ਵਿੱਚ ਜਾਣਕਾਰੀ ਕਲੈਕਸ਼ਨ

ਬੀਸੀ ਵੈਕਸੀਨ ਕਾਰਡ ਵੈਰੀਫਾਇਰ ਕੈਮਰੇ ਰਾਹੀਂ ਕੋਡ ਵਿਚਲੀ ਜਾਣਕਾਰੀ ਨੂੰ ਪੜ੍ਹਦਾ ਅਤੇ ਪ੍ਰਦਰਸ਼ਤ ਕਰਦਾ ਹੈ।

ਇਸ ਪ੍ਰੋਸੈਸਿੰਗ ਦਾ ਨਤੀਜਾ ਤਸਦੀਕੀ ਡਿਵਾਈਸ ਤੇ ਸਟੋਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਬੀਸੀ ਵੈਕਸੀਨ ਕਾਰਡ ਵੈਰੀਫਾਇਰ ਦੇ ਬਾਹਰ ਭੇਜਿਆ ਜਾਂਦਾ ਹੈ। ਵਰਤੋਂ ਦੇ ਕੋਈ ਆਂਕੜੇ ਇਕੱਠੇ ਨਹੀਂ ਕੀਤੇ ਜਾਂਦੇ।

2.2 ਡਿਵਾਈਸਾਂ ਤੋਂ ਕਿਸ ਅਨੁਮਤੀ ਦੀ ਲੋੜ ਹੈ

ਕੋਡ ਪੜ੍ਹਨ ਲਈ ਫ਼ੋਨ ਕੈਮਰੇ ਤੱਕ ਪਹੁੰਚ ਦੀ ਲੋੜ ਹੈ। ਕੈਮਰੇ ਤੋਂ ਕੋਈ ਚਿੱਤਰ ਰਿਕੌਰਡ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਬੀਸੀ ਵੈਕਸੀਨ ਕਾਰਡ ਵੈਰੀਫਾਇਰ ਦੇ ਬਾਹਰ ਸੰਚਾਰਿਤ ਜਾਂ ਰਿਕੌਰਡ ਕੀਤਾ ਜਾਂਦਾ ਹੈ।3.

3. ਅਗਿਆਤ ਨਿੱਜੀ ਜਾਣਕਾਰੀ ਦੇ ਨਾਲ ਹੋਰ ਉਦੇਸ਼

ਬੀਸੀ ਵੈਕਸੀਨ ਕਾਰਡ ਵੈਰੀਫਾਇਰ ਦੁਆਰਾ ਕੋਈ ਡਿਵਾਈਸ ਡੇਟਾ ਇਕੱਠਾ ਨਹੀਂ ਕੀਤਾ ਜਾਂਦਾ।

ਪ੍ਰਾਈਵਸੀ ਇਮਪੈਕਟ ਅਸੈਸਮੈਂਟ (ਗੋਪਨੀਯਤਾ ਪ੍ਰਭਾਵ ਮੁਲਾਂਕਣ)

ਐਪ ਨੂੰ ਕਿੱਦਾਂ ਵਰਤਣਾ ਹੈ

ਇੰਟਰਨੈਟ ਕਨੈਕਸ਼ਨ ਦੇ ਰਾਹੀਂ, ਆਪਣੇ ਡਿਵਾਈਸ ਤੇ ਐਪ ਨੂੰ ਡਾਉਨਲੋਡ ਕਰੋ। ਤੁਸੀਂ ਐਪ ਨੂੰ ਕਈ ਡਿਵਾਈਸਾਂ 'ਤੇ ਡਾਉਨਲੋਡ ਕਰ ਸਕਦੇ ਹੋ। ਤੁਹਾਨੂੰ ਐਪ ਨੂੰ ਆਪਣੇ ਡਿਵਾਈਸ ਦੇ ਕੈਮਰੇ ਤੱਕ ਐਕਸੈਸ (ਪਹੁੰਚ ਲਈ ਆਗਿਆ) ਦੇਣੀ ਪਏਗੀ।

ਜਦੋਂ ਡਾਉਨਲੋਡ ਪੂਰਾ ਹੋ ਜਾਂਦਾ ਹੈ, ਤੁਸੀਂ ਐਪ ਨੂੰ ਔਫਲਾਈਨ ਵਰਤ ਸਕਦੇ ਹੋ। QR ਕੋਡ ਨੂੰ ਸਕੈਨ ਕਰਨ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੈ।

QR ਕੋਡ ਇੱਕ ਚੌਰਸ ਆਕਾਰ ਦਾ ਚਿੱਤਰ ਹੁੰਦਾ ਹੈ ਅਤੇ ਇਹ ਇੱਕ ਕਿਸਮ ਦਾ ਬਾਰ ਕੋਡ ਹੁੰਦਾ ਹੈ ਜੋ ਕਿ ਡਿਜੀਟਲ ਡਿਵਾਈਸਾਂ ਦੁਆਰਾ ਪੜ੍ਹਿਆ ਜਾ ਸਕਦਾ ਹੈ। ਫੈਡਰਲ ਸਰਕਾਰ ਦੀ ਲੋੜ ਮੁਤਾਬਕ, ਬੀ.ਸੀ. SMART (ਸਮਾਰਟ) ਹੈਲਥ ਕਾਰਡ QR ਕੋਡ ਫੌਰਮੈਟ ਦੀ ਵਰਤੋਂ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕੋਡ ਘੱਟ ਤੋਂ ਘੱਟ ਜਾਣਕਾਰੀ ਸਟੋਰ ਕਰਦਾ ਹੈ ਅਤੇ ਹੋਰ ਸਿਹਤ ਰਿਕੌਰਡਾਂ ਨਾਲ ਜੁੜਿਆ ਨਹੀਂ ਹੈ।

ਵੈਕਸੀਨ ਕਾਰਡ ਨੂੰ ਕਿਵੇਂ ਸਕੈਨ ਕਰਨਾ ਹੈ

ਟੀਕਾਕਰਣ ਦਾ ਫੈਡਰਲ ਪ੍ਰਮਾਣ ਜਾਂ ਹੋਰ ਸੂਬਿਆਂ ਅਤੇ ਟੈਰੀਟੋਰੀਆਂ ਦੇ QR ਕੋਡ, ਤੁਸੀਂ ਐਪ ਰਾਹੀਂ ਸਕੈਨ ਕਰ ਸਕਦੇ ਹੋ, ਇਸ ਤੋਂ ਇਲਾਵਾ ਬੀ ਸੀ ਵੈਕਸੀਨ ਕਾਰਡ ਵੀ।

ਆਪਣੇ ਕੈਮਰੇ ਤੱਕ ਐਕਸੈਸ (ਪਹੁੰਚ ਦੀ ਆਗਿਆ) ਦਿਓ।

Allow the app to access your camera.

ਡਿਜੀਟਲ ਕਾਰਡ ਸਕੈਨ ਕਰੋ।

Scan a digital card.

ਇੱਕ ਪ੍ਰਿੰਟ ਕੀਤੀ ਕੌਪੀ ਨੂੰ ਸਕੈਨ ਕਰੋ

Scan a paper card. 

ਸਕੈਨਿੰਗ ਤੋਂ ਬਾਦ ਤੁਸੀਂ ਕੀ ਦੇਖੋਂਗੇ


Partially vaccinated result.

'ਅੰਸ਼ਕ ਟੀਕਾਕਰਣ'


Fully vaccinated result.

'ਪੂਰੀ ਤਰ੍ਹਾਂ ਟੀਕਾਕਰਣ'


Invalid QR code.

ਅਯੋਗ QR ਕੋਡ


ਪ੍ਰਾਈਵੇਸੀ (ਗੋਪਨੀਯਤਾ)

QR ਕੋਡ ਇੱਕ ਨਿੱਜੀ ਦਸਤਾਵੇਜ਼ ਹੈ। ਤੁਸੀਂ ਕਿਸੇ ਗਾਹਕ ਦੇ ਵੈਕਸੀਨ ਕਾਰਡ ਦੀ ਫੋਟੋ ਨਹੀਂ ਲੈ ਸਕਦੇ, ਚਾਹੇ ਉਹ ਸਹਿਮਤੀ ਦੇ ਦੇਣ। ਜੇ ਕੋਈ ਗਾਹਕ ਪ੍ਰਾਈਵੇਸੀ ਬਾਰੇ ਚਿੰਤਤ ਹੈ, ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ:

 • ਬੀਸੀ ਵੈਕਸੀਨ ਕਾਰਡ ਵੈਰੀਫਾਈਰ ਐਪ ਕੋਈ ਡੇਟਾ ਸਟੋਰ ਨਹੀਂ ਕਰਦੀ
 • QR ਕੋਡ ਵਿੱਚ ਟੀਕਾਕਰਣ ਰਿਕੌਰਡ ਦੀ ਪੁਸ਼ਟੀ ਕਰਨ ਲਈ ਲੋੜੀਂਦੀ ਘੱਟੋ ਘੱਟ ਜਾਣਕਾਰੀ ਹੁੰਦੀ ਹੈ
 • ਵੈਕਸੀਨ ਕਾਰਡ ਸਿਸਟਮ ਕਿਸੇ ਹੋਰ ਸਿਹਤ ਰਿਕੌਰਡਾਂ ਨਾਲ ਜੁੜਿਆ ਨਹੀਂ ਹੈ

ਗਾਹਕ ਦੇ ਟੀਕਾਕਰਣ ਦਾ ਪ੍ਰਮਾਣ ਰਿਕੌਰਡ ਕਰਨਾ

ਵਾਪਸੀ ਮੁਲਾਕਾਤਾਂ ਨੂੰ ਆਸਾਨ ਬਣਾਉਣ ਲਈ, ਤੁਸੀਂ ਗਾਹਕ ਦੇ ਟੀਕਾਕਰਣ ਦਾ ਪ੍ਰਮਾਣ ਰਿਕੌਰਡ ਕਰ ਸਕਦੇ ਹੋ। ਉਦਾਹਰਨ ਵਜੋਂ, ਇੱਕ ਜਿਮ ਜਲਦੀ ਪਹੁੰਚ ਲਈ ਆਪਣਾ ਵੈਕਸੀਨ ਕਾਰਡ ਦਿਖਾ ਚੁੱਕੇ ਕਿਸੇ ਮੈਂਬਰ ਨੂੰ ਰਿਕੌਰਡ ਕਰਨਾ ਚਾਹ ਸਕਦਾ ਹੈ।

ਜੇ ਤੁਸੀਂ ਕਿਸੇ ਗਾਹਕ ਦੇ ਟੀਕਾਕਰਣ ਦੇ ਪ੍ਰਮਾਣ ਨੂੰ ਰਿਕੌਰਡ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਸ਼ਾਮਲ ਕਰਨਾ ਚਾਹੀਦਾ ਹੈ:

 • ਗਾਹਕ ਦੀ ਲਿਖਤੀ ਸਹਿਮਤੀ ਪ੍ਰਾਪਤ ਕਰੋ
 • ਗਾਹਕ ਨੂੰ ਬਾਅਦ ਵਿੱਚ ਆਪਣੀ ਸਹਿਮਤੀ ਵਾਪਸ ਲੈਣ ਦੀ ਆਗਿਆ ਦਿਓ
 • ਟੀਕਾਕਰਣ ਦੇ ਪ੍ਰਮਾਣ ਦੀ ਲੋੜ ਹਟਾਏ ਜਾਣ ਤੋਂ ਬਾਦ, ਜਾਂ ਜਦੋਂ ਗਾਹਕ ਸਹਿਮਤੀ ਵਾਪਸ ਲੈਂਦਾ ਹੈ ਤਾਂ ਸਾਰੇ ਰਿਕੌਰਡਾਂ ਨੂੰ ਮਿਟਾ ਦਿਓ

ਕਰਮਚਾਰੀ ਦੀ ਪ੍ਰਾਈਵੇਸੀ (ਗੋਪਨੀਯਤਾ)

ਜਦ ਤੱਕ ਕਰਮਚਾਰੀ ਗਾਹਕ ਵਜੋਂ ਸਥਾਨ ਜਾਂ ਸਮਾਗਮ ਤੱਕ ਪਹੁੰਚ ਨਹੀਂ ਕਰ ਰਿਹਾ ਹੁੰਦਾ, ਕਾਰੋਬਾਰਾਂ ਨੂੰ ਕਿਸੇ ਕਰਮਚਾਰੀ ਦਾ ਬੀਸੀ ਵੈਕਸੀਨ ਕਾਰਡ ਦੇਖਣ ਲਈ ਨਹੀਂ ਕਹਿਣਾ ਚਾਹੀਦਾ।

ਸੰਸਥਾਵਾਂ ਆਪਣੀਆਂ ਟੀਕਾਕਰਣ ਨੀਤੀਆਂ ਲਾਗੂ ਕਰ ਸਕਦੀਆਂ ਹਨ, ਪਰ ਉਹਨਾਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।

ਸਹਾਇਤਾ ਪ੍ਰਾਪਤ ਕਰੋ

ਅਸੀਂ ਜਾਣਦੇ ਹਾਂ ਕਿ ਗਾਹਕਾਂ ਦਾ ਆਪਣੇ ਕਾਰੋਬਾਰ ਵਿੱਚ ਸਵਾਗਤ ਕਰਨ ਲਈ ਇਹ ਇੱਕ ਵਾਧੂ ਕਦਮ ਹੈ। ਵੈਕਸੀਨੇਸ਼ਨ ਦੇ ਪ੍ਰਮਾਣ ਦੀ ਪੁਸ਼ਟੀ ਕਰ ਕੇ, ਤੁਸੀਂ ਬੀ.ਸੀ. ਵਿੱਚ ਹਰ ਕਿਸੇ ਨੂੰ ਸੁਰੱਖਿਅਤ ਰੱਖ ਰਹੇ ਹੋ।

ਪ੍ਰਿੰਟ ਕਰਨ ਲਈ ਤਿਆਰ ਪੋਸਟਰ

ਟੀਕਾਕਰਣ ਦੇ ਪ੍ਰਮਾਣ ਦੀ ਜ਼ਰੂਰਤ
 

Proof of vaccination required

ਟੀਕਾਕਰਣ ਦੇ ਪ੍ਰਮਾਣ ਵਜੋਂ ਕਿਹੜਾ ਦਸਤਾਵੇਜ ਸਵੀਕਾਰ ਕੀਤਾ ਜਾਂਦਾ ਹੈ

What is accepted as proof of vaccination

ਕਾਰਡ ਕਿੱਦਾਂ ਚੈਕ ਕਰਨਾ ਹੈ
 

How to check a BC Vaccine Card

ਮਾਰਗਦਰਸ਼ਨ ਲਈ ਦਸਤਾਵੇਜ਼

ਵੈਰੀਫਾਇਰ ਲਈ ਗਾਈਡ

BC Vaccine Card Verifier results — quick reference guide (PDF, 3.2MB)

ਬੀ ਸੀ ਵੈਕਸੀਨ ਰਿਕੌਰਡ

ਟੀਕਾਕਰਣ ਰਿਕੌਰਡ

ਮੈਨੂੰ ਅਜੇ ਵੀ ਮਦਦ ਦੀ ਲੋੜ ਹੈ

ਜੇ ਤੁਹਾਨੂੰ ਵਧੇਰੇ ਜਾਣਕਾਰੀ ਦੀ ਲੋੜ ਹੈ ਜਾਂ ਬੀਸੀ ਵੈਕਸੀਨ ਕਾਰਡ ਬਾਰੇ ਸਵਾਲ ਹਨ, ਤਾਂ ਕਿਸੇ ਫ਼ੋਨ ਏਜੰਟ ਨਾਲ ਗੱਲ ਕਰੋ।

Call: 1-833-838-2323 ਵਿਕਲਪ 1 ਚੁਣੋ, ਫਿਰ ਵਿਕਲਪ 3

ਕੈਨੇਡਾ ਤੋਂ ਬਾਹਰ ਅਤੇ ਯੂ.ਐਸ.ਏ. : 1-604-681-4261

ਅਨੁਵਾਦਕ ਉਪਲਬਧ ਹਨ | ਹਫਤੇ ਵਿੱਚ ਸੱਤ ਦਿਨ, 7 am to 7 pm (PDT) 


ਲਾਗੂਕਰਣ

PHO ਔਡਰ ਦੀ ਪਾਲਣਾ ਨਾ ਕਰਨ ਵਾਲੇ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਉਲੰਘਣਾ ਦੀ ਟਿਕਟ ਜਾਰੀ ਕੀਤੀ ਜਾ ਸਕਦੀ ਹੈ।

ਉਲੰਘਣਾ ਦੇ ਅਧਾਰ ਤੇ, ਵਿਅਕਤੀਆਂ ਨੂੰ $230 ਜਾਂ $575 ਦੀ ਵਾਇਲੇਸ਼ਨ ਟਿਕਟ ਦਿੱਤੀ ਜਾ ਸਕਦੀ ਹੈ। ਮਾਲਕ, ਸੰਚਾਲਕ ਅਤੇ ਇਵੈਂਟ ਆਯੋਜਕਾਂ ਨੂੰ $2300 ਦੀ ਵਾਇਲੇਸ਼ਨ ਟਿਕਟ ਦਿੱਤੀ ਜਾ ਸਕਦੀ ਹੈ।

ਕਿਸੇ ਦੇ ਵੈਕਸੀਨ ਕਾਰਡ ਦੀ ਜਾਂਚ ਕਰਨ ਵਿੱਚ ਅਸਫਲ ਰਹਿਣ ਲਈ ਕਰਮਚਾਰੀਆਂ ਨੂੰ ਜੁਰਮਾਨਾ ਨਹੀਂ ਕੀਤਾ ਜਾਵੇਗਾ। ਮਾਲਕ, ਆਪਰੇਟਰ ਅਤੇ ਸਮਾਗਮ ਪ੍ਰਬੰਧਕ PHO ਦੇ ਆਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ।

ਕੋਵਿਡ -19 ਸੰਬੰਧਤ ਊਪਾਅ ਐਕਟ ਦਾ ਲਾਗੂਕਰਣ ਇਨਫੋਰਸਮੈਂਟ ਅਧਿਕਾਰੀਆਂ, ਜਿਨ੍ਹਾਂ ਵਿੱਚ ਪੁਲਿਸ, ਸ਼ਰਾਬ ਅਤੇ ਕੈਨੇਬਿਸ ਇੰਸਪੈਕਟਰ, ਜੂਏ ਦੇ ਇਨਵੈਸਟੀਗੇਟਰ (ਜਾਂਚ ਕਰਨ ਵਾਲੇ) ਅਤੇ ਕੌਨਜ਼ਰਵੇਸ਼ਨ ਅਧਿਕਾਰੀ ਸ਼ਾਮਲ ਹਨ, ਦੇ ਵਿਵੇਕ 'ਤੇ ਨਿਰਭਰ ਹੈ। ਸਥਾਨਕ ਸਿਹਤ ਅਥਾਰਟੀਆਂ ਦੇ ਇਨਵਾਇਰਮੈਂਟਲ (ਵਾਤਾਵਰਣ) ਹੈਲਥ ਅਫਸਰ ਪਬਲਿਕ ਹੈਲਥ ਐਕਟ ਦੇ ਤਹਿਤ ਉਲੰਘਣਾ ਦੀਆਂ ਟਿਕਟਾਂ ਜਾਰੀ ਕਰ ਸਕਦੇ ਹਨ।

ਉਹ ਗਾਹਕ ਜੋ ਟੀਕਾਕਰਣ ਦਾ ਸਬੂਤ ਦਿਖਾਉਣ ਤੋਂ ਇਨਕਾਰ ਕਰਦੇ ਹਨ

ਜਿਸ ਗਾਹਕ ਨੇ ਟੀਕਾਕਰਣ ਦਾ ਸਬੂਤ ਨਹੀਂ ਦਿਖਾਇਆ ਹੈ, ਤੁਹਾਨੂੰ ਲਾਜ਼ਮੀ ਤੌਰ 'ਤੇ ਉਸ ਨੂੰ ਇਮਾਰਤ ਵਿੱਚ ਰਹਿਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਤੁਹਾਨੂੰ ਕਿਸੇ ਵੀ ਅਜਿਹੇ ਵਿਅਕਤੀ ਦੀ ਸੇਵਾ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ ਜੋ PHO ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ।

ਜੇ ਕੋਈ ਕਰਮਚਾਰੀ ਖਤਰੇ ਵਿੱਚ ਮਹਿਸੂਸ ਕਰਦਾ ਹੈ, ਤਾਂ ਉਹਨਾਂ ਨੂੰ ਟਕਰਾਅ ਤੋਂ ਬਚਣਾ ਚਾਹੀਦਾ ਹੈ ਅਤੇ 911 'ਤੇ ਕਾਲ ਕਰਨੀ ਚਾਹੀਦੀ ਹੈ।

ਕਨੂੰਨੀ ਜ਼ਿੰਮੇਵਾਰੀ

ਉਹ ਕਾਰੋਬਾਰ ਜੋ ਬੀਸੀ ਵੈਕਸੀਨ ਕਾਰਡ PHO ਆਰਡਰ ਵਿੱਚ ਸ਼ਾਮਲ ਹਨ, ਉਹਨਾਂ ਨੂੰ ਉਹਨਾਂ ਕਾਰਵਾਈਆਂ ਲਈ ਸੁਰੱਖਿਅਤ ਕੀਤਾ ਜਾਂਦਾ ਹੈ ਜੋ ਉਹ ਆਰਡਰ ਦੇ ਤਹਿਤ ਕਰਦੇ ਹਨ।

PHO ਆਰਡਰ ਦੁਆਰਾ ਕਵਰ ਨਾ ਕੀਤੇ ਗਏ ਕਾਰੋਬਾਰਾਂ ਦੀ ਰੱਖਿਆ ਨਹੀਂ ਕੀਤੀ ਜਾਂਦੀ, ਅਤੇ ਉਹਨਾਂ ਨੂੰ ਆਪ ਸਾਵਧਾਨੀ ਵਰਤਣ ਦੀ ਲੋੜ ਹੈ।