ਪੇਡ ਸਿੱਕ ਲੀਵ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ)

Last updated on January 11, 2022

ਬੀ.ਸੀ. ਵਿੱਚ ਬਹੁਗਿਣਤੀ ਕਰਮਚਾਰੀਆਂ ਨੂੰ ਬਿਮਾਰੀ ਦੀ ਹਾਲਤ ਵਿੱਚ ਕੰਮ ’ਤੇ ਜਾਣ ਜਾਂ ਤਨਖਾਹ ਗੁਆਉਣ ਵਿੱਚੋਂ ਹੁਣ ਚੋਣ ਨਹੀਂ ਕਰਨੀ ਪਵੇਗੀ ਕਿਉਂਕਿ ਬੀ.ਸੀ. ਦੀ ਪਹਿਲੀ ਸਥਾਈ ਪੇਡ ਸਿੱਕ ਲੀਵ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ) ਲਾਗੂ ਹੋਣ ਜਾ ਰਹੀ ਹੈ, ਜਿਸ ਰਾਹੀਂ ਹਰ ਸਾਲ ਤਨਖਾਹ ਸਮੇਤ ਬਿਮਾਰੀ ਲਈ 5 ਦਿਨਾਂ ਦੀਆਂ ਛੁੱਟੀਆਂ ਉਪਲਬਧ ਹੋਣਗੀਆਂ। ਇਸ ਬੈਨੇਫਿਟ ਲਈ ਦੋਵੇਂ ਫੁੱਲ-ਟਾਈਮ ਅਤੇ ਪਾਰਟ-ਟਾਈਮ ਕਰਮਚਾਰੀ ਯੋਗ ਹਨ।

English | 繁體中文 | 简体中 Français | ਪੰਜਾਬੀ فارسی | Tagalog 한국어 | Español | عربى | Tiếng Việt | 日本語 | हिंदी

ਆਖਰੀ ਵਾਰ ਅੱਪਡੇਟ ਕੀਤਾ ਗਿਆ: 10 ਜਨਵਰੀ, 2022

ਇਸ ਪੰਨੇ ਤੇ:


ਮੈਂ ਵਰਕਰ ਹਾਂ

ਤੁਸੀਂ ਕਿਸੇ ਵੀ ਨਿੱਜੀ ਬਿਮਾਰੀ ਜਾਂ ਸੱਟ ਲਈ ਸਾਲ ਵਿੱਚ 5 ਦਿਨਾਂ ਤੱਕ ਦੀ ਪੇਡ ਲੀਵ ਲੈ ਸਕਦੇ ਹੋ। ਤੁਹਾਡਾ ਇੰਪਲਾਇਰ ਤੁਹਾਡੇ ਤੋਂ ਬਿਮਾਰੀ ਦਾ ਵਾਜਬ ਪ੍ਰਮਾਣ ਮੰਗ ਸਕਦਾ ਹੈ।

ਇਹ ਅਧਿਕਾਰ ਇੰਪਲਾਇਮੈਂਟ ਸਟੈਂਡਰਡਜ਼ ਐਕਟ ਦੁਆਰਾ ਵਰਤਮਾਨ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ 3 ਅਨਪੇਡ ਸਿੱਕ ਲੀਵ (ਬਿਨ੍ਹਾਂ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ) ਤੋਂ ਇਲਾਵਾ ਹੈ

ਤਨਖਾਹ ਸਮੇਤ ਬਿਮਾਰੀ ਲਈ ਛੁੱਟੀਆਂ ਪ੍ਰਾਪਤ ਕਰਨ ਲਈ ਯੋਗ ਹੋਣ ਵਾਸਤੇ ਤੁਹਾਡਾ ਆਪਣੇ ਇੰਪਲਾਇਰ ਨਾਲ ਘੱਟੋ ਘੱਟ 90 ਦਿਨ ਕੰਮ ਕੀਤਾ ਹੋਣਾ ਲਾਜ਼ਮੀ ਹੈ।


ਮੈਂ ਇਕ ਇੰਪਲਾਇਰ ਹਾਂ

ਤੁਹਾਨੂੰ ਆਪਣੇ ਯੋਗ ਕਰਮਚਾਰੀਆਂ ਨੂੰ ਬਿਮਾਰੀ ਜਾਂ ਸੱਟ ਕਾਰਨ ਘਰ ਰਹਿਣ ਦੀ ਸਥਿਤੀ ਵਿੱਚ, ਹਰ ਸਾਲ ਪੇਡ ਸਿੱਕ ਲੀਵ ਦੇ 5 ਦਿਨ ਤੱਕ ਦੇਣ ਦੀ ਲੋੜ ਹੈ।

ਇਨ੍ਹਾਂ ਦਿਨਾਂ ਦੌਰਾਨ ਤੁਹਾਨੂੰ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨਿਯਮਤ ਤਨਖਾਹ ਦੇਣੀ ਪਵੇਗੀ। ਇਨ੍ਹਾਂ ਛੁੱਟੀਆਂ ਨੂੰ ਲਗਾਤਾਰ ਲੈਣ ਦੀ ਲੋੜ ਨਹੀਂ ਹੋਵੇਗੀ।

ਕਰਮਚਾਰੀ 3 ਦਿਨ ਦੀ ਅਨਪੇਡ ਸਿੱਕ ਲੀਵ (ਬਿਨਾਂ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ) ਦੇ ਵੀ ਹੱਕਦਾਰ ਹਨ।


ਯੋਗਤਾ

ਪੇਡ ਸਿੱਕ ਲੀਵ ਦਾ ਹੱਕ ਉਹਨਾਂ ਸਾਰੇ ਕਰਮਚਾਰੀਆਂ ’ਤੇ ਲਾਗੂ ਹੁੰਦਾ ਹੈ, ਜੋ ਇੰਪਲਾਇਮੈਂਟ ਸਟੈਂਡਰਡਜ਼ ਐਕਟ (ਈ.ਐਸ.ਏ.) ਅਧੀਨ ਹਨ, ਇਨ੍ਹਾਂ ਵਿੱਚ ਪਾਰਟ-ਟਾਈਮ, ਟੈਂਪੋਰੇਰੀ ਜਾਂ ਕੈਯੂਅਲ ਕਰਮਚਾਰੀ ਸ਼ਾਮਲ ਹਨ।

ਈ.ਐਸ.ਏ. ਕੁਝ ਖਾਸ ਕਿਸਮ ਦੇ ਕਰਮਚਾਰੀਆਂ ਨੂੰ ਸ਼ਾਮਲ ਨਹੀਂ ਕਰਦਾ, ਜਿਵੇਂ ਕਿ:

  • ਫੈਡਰਲ ਸਰਕਾਰ ਦੁਆਰਾ ਰੈਗੂਲੇਟਡ ਸੈਕਟਰ
  • ਸੈਲਫ-ਇੰਪਲਾਇਡ ਕਾਮੇ ਜਾਂ ਸੁਤੰਤਰ ਕੌਨਟਰੈਕਟਰ
  • ਉਹ ਪੇਸ਼ੇ ਅਤੇ ਕਿੱਤੇ ਜੋ ਈ.ਐਸ.ਏ. ਤੋਂ ਬਾਹਰ ਹਨ

ਪਤਾ ਕਰੋ ਕਿ ਕੀ ਇੰਪਲਾਇਮੈਂਟ ਸਟੈਂਡਰਡ ਤੁਹਾਡੇ ‘ਤੇ ਲਾਗੂ ਹੁੰਦੇ ਹਨ।


ਇੰਪਲਾਇਮੈਂਟ ਸਟੈਂਡਰਡ

ਬੀ.ਸੀ. ਵਿੱਚ ਕਾਨੂੰਨ ਜ਼ਿਆਦਾਤਰ ਕੰਮ ਵਾਲੀਆਂ ਥਾਵਾਂ ‘ਤੇ ਭੁਗਤਾਨ, ਮੁਆਵਜ਼ਾ ਅਤੇ ਕੰਮ ਦੇ ਹਾਲਾਤ ਬਾਰੇ ਸਟੈਂਡਰਡ ਤੈਅ ਕਰਦਾ ਹੈ। ਇਹ ਸਟੈਂਡਰਡ ਕਰਮਚਾਰੀਆਂ ਵਾਸਤੇ ਖੁੱਲ੍ਹੀ ਗੱਲ ਬਾਤ, ਨਿਰਪੱਖ ਵਰਤਾਓ ਅਤੇ ਕੰਮ ਅਤੇ ਜੀਵਨ ਦੇ ਸੰਤੁਲਨ ਨੂੰ ਉਤਸ਼ਾਹਿਤ ਕਰਦੇ ਹਨ। ਦੇਖੋ ਕਿ ਇੰਪਲਾਇਮੈਂਟ ਸਟੈਂਡਰਡ ਵਿਚ ਕਿਹੜੇ ਵਿਸ਼ੇ ਸ਼ਾਮਲ ਹਨ।


ਹੋਰ ਭਾਸ਼ਾਵਾਂ ਵਿਚ ਮਦਦ

ਅਨੁਵਾਦ ਸੇਵਾਵਾਂ 140 ਤੋਂ ਵੱਧ ਭਾਸ਼ਾਵਾਂ ਵਿਚ ਉਪਬਲਧ ਹਨ, ਜਿਨ੍ਹਾਂ ਵਿਚ ਸ਼ਾਮਲ ਹਨ:

  • 國粵語
  • ਪੰਜਾਬੀ
  • فارسی
  • Français
  • Español

ਕਾਲ ਕਰੋ:1-833-236-3700

ਸੋਮਵਾਰ ਤੋਂ ਸ਼ੁਕਰਵਾਰ, ਸਵੇਰੇ 7:30 ਤੋਂ ਸ਼ਾਮ ਦੇ 5 ਵਜੇ ਤੱਕ ਉਪਬਲਧ।