ਕੋਵਿਡ-19 ਟੀਕਾਕਰਣ ਯੋਜਨਾ


ਕੈਨੇਡਾ ਵਿਚ ਸਾਰੀਆਂ ਕੋਵਿਡ-19 ਵੈਕਸੀਨਾਂ ਅਸਰਦਾਰ ਅਤੇ ਸੁਰੱਖਿਅਤ ਹਨ। ਸਭ ਤੋਂ ਵਧੀਆ ਵੈਕਸੀਨ ਉਹੀ ਹੈ, ਜੋ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਂਦੀ ਹੈ

English繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी

ਆਖ਼ਰੀ ਵਾਰ ਅਪਡੇਟ ਕੀਤਾ ਗਿਆ: ਨਵੰਬਰ 29, 2021

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਓ

ਇਸ ਪੰਨੇ ‘ਤੇ:


ਵੈਕਸੀਨ (ਟੀਕਾ) ਲਗਵਾਓ

ਬੀ.ਸੀ. ਦੀ ਕੋਵਿਡ-19 ਟੀਕਾਕਰਣ ਯੋਜਨਾ ਜ਼ਿੰਦਗੀਆਂ ਬਚਾਉਣ ਅਤੇ ਕੋਵਿਡ-19 ਦੇ ਫ਼ੈਲਾਉ ਨੂੰ ਰੋਕਣ ਲਈ ਬਣਾਈ ਗਈ ਹੈ। ਯੋਜਨਾ ਦੇ ਅਗਲੇ ਪੜਾਅ ਦਾ ਮੁੱਖ ਟੀਚਾ ਸਾਰਿਆਂ ਨੂੰ ਸਥਾਈ ਸੁਰੱਖਿਆ ਪ੍ਰਦਾਨ ਕਰਨਾ ਹੈ।

ਉਨ੍ਹਾਂ ਲੋਕਾਂ ਲਈ ਤੀਜੀ ਖੁਰਾਕ ਜੋ ਡਾਕਟਰੀ ਤੌਰ ’ਤੇ ਦਰਮਿਆਨੇ ਤੋਂ ਗੰਭੀਰ ਰੂਪ ਵਿੱਚ ਕਮਜ਼ੋਰ (ਇਮਿਊਨੋਕੰਪਰੋਮਾਈਜ਼ਡ) ਹਨ।

ਡਾਕਟਰੀ ਤੌਰ ’ਤੇ ਦਰਮਿਆਨੇ ਤੋਂ ਗੰਭੀਰ ਰੂਪ ਵਿੱਚ ਕਮਜ਼ੋਰ (ਇਮਿਊਨੋਕੰਪਰੋਮਾਈਜ਼ਡ) ਲੋਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਮਿਲੇਗੀ।

ਬੂਸਟਰ ਡੋਜ਼

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਲੈਣ ਲਈ ਸੱਦਾ ਦਿੱਤਾ ਜਾਵੇਗਾ।

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨਾਂ

ਜੇਹੜੇ ਮਾਤਾ-ਪਿਤਾ ਆਪਣੇ ਬੱਚੇ ਨੂੰ ਰਜਿਸਟਰ ਕਰਦੇ ਹਨ, ਉਨ੍ਹਾਂ ਨੂੰ ਅਪੌਇੰਟਮੈਂਟ ਬੁੱਕ ਕਰਨ ਲਈ ਸੱਦਾ ਭੇਜਿਆ ਜਾਵੇਗਾ। ਹੈਲਥ ਅਥੌਰਿਟੀਆਂ ਵੱਲੋਂ ਬੱਚਿਆਂ ਦੇ ਅਨੁਕੂਲ ਕਲੀਨਿਕ ਚਲਾਏ ਜਾ ਰਹੇ ਹਨ ਜੋ ਸਕੂਲ ਤੋਂ ਬਾਦ ਵਧੇਰੇ ਘੰਟਿਆਂ ਲਈ ਅਤੇ ਸ਼ਾਮ ਨੂੰ ਖੁੱਲੇ ਰਹਿਣਗੇ।

ਅਜੇ ਤੱਕ ਟੀਕਾਕਰਣ ਨਹੀਂ ਹੋਇਆ? ਜੇਕਰ ਤੁਹਾਡੀ ਉਮਰ 12 ਸਾਲ ਤੋਂ ਵੱਧ ਹੈ ਅਤੇ ਤੁਸੀਂ ਆਪਣੀ ਪਹਿਲੀ ਖੁਰਾਕ ਪ੍ਰਾਪਤ ਨਹੀਂ ਕੀਤੀ ਹੈ, ਤਾਂ ਅੱਜ ਹੀ ਰਜਿਸਟਰ ਕਰੋ


ਕੈਨੇਡਾ ਵਿੱਚ ਵੈਕਸੀਨਾਂ

ਕੋਵਿਡ-19 ਵੈਕਸੀਨ ਨਾਲ ਜ਼ਿੰਦਗੀਆਂ ਬਚ ਰਹੀਆਂ ਹਨ। ਟੀਕੇ ਲਗਵਾ ਰਹੇ ਲੋਕਾਂ ਦੀ ਸੁਰੱਖਿਆ ਤੋਂ ਇਲਾਵਾ ਕੋਵਿਡ-19 ਵੈਕਸੀਨ ਹੋਰ ਬਹੁਤ ਕੁਝ ਕਰਦੀਆਂ ਹਨ, ਇਹ ਉਨ੍ਹਾਂ ਦੇ ਆਲੇ ਦੁਆਲੇ ਦੇ ਹਰ ਵਿਅਕਤੀ ਦਾ ਵੀ ਬਚਾਅ ਕਰਦੀਆਂ ਹਨ। ਇੱਕ ਕਮਿਊਨੀਟੀ ਵਿੱਚ ਜਿੰਨੇ ਜ਼ਿਆਦਾ ਲੋਕਾਂ ਦਾ ਟੀਕਾਕਰਣ ਹੁੰਦਾ ਹੈ ਅਤੇ ਉਹ ਕੋਵਿਡ-19 ਤੋਂ ਸੁਰੱਖਿਅਤ ਹੋ ਜਾਂਦੇ ਹਨ, ਉਨ੍ਹਾਂ ਹੀ ਕੋਵਿਡ-19 ਦਾ ਫੈਲਾਅ ਹੋਰ ਮੁਸ਼ਕਲ ਹੋ ਜਾਂਦਾ ਹੈ।

ਕੋਵਿਡ-19 ਬਾਰੇ ਜਾਣਕਾਰੀ ਦਾ ਸਭ ਤੋਂ ਵਧੀਆ ਸ੍ਰੋਤ ਬੀ.ਸੀ.ਸੀ.ਡੀ.ਸੀ. ਹੈ।

ਪ੍ਰਵਾਨਤ ਵੈਕਸੀਨਾਂ

ਹੈਲਥ ਕੈਨੇਡਾ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਕੋਵਿਡ-19 ਵੈਕਸੀਨਾਂ ਸੁਰੱਖਿਅਤ ਹਨ, ਅਸਰਦਾਰ ਹਨ ਅਤੇ ਇਹ ਜ਼ਿੰਦਗੀਆਂ ਬਚਾਉਣਗੀਆਂ। ਹੁਣ ਤੱਕ, ਚਾਰ ਵੈਕਸੀਨਾਂ ਨੂੰ ਹੈੱਲਥ ਕੈਨੇਡਾ ਵੱਲੋਂ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ |

ਵੈਕਸੀਨ ਦੀ ਸਪਲਾਈ ਕੈਨੇਡਾ ਦੀ ਸਰਕਾਰ ਦੁਆਰਾ ਵੰਡੀ ਜਾਂਦੀ ਹੈ ਅਤੇ ਬੀ.ਸੀ. ਨੂੰ ਹਫ਼ਤਾਵਾਰੀ ਅਧਾਰ ‘ਤੇ ਵੈਕਸੀਨ ਦੀਆਂ ਖ਼ੁਰਾਕਾਂ ਦੀ ਇੱਕ ਨਿਰਧਾਰਤ ਸੰਖਿਆ ਪ੍ਰਾਪਤ ਹੁੰਦੀ ਹੈ।

ਸੁਰੱਖਿਆ

ਹੈਲਥ ਕੈਨੇਡਾ ਵੱਲੋਂ ਕੋਵਿਡ-19 ਵੈਕਸੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ, ਉਪਲਬਧ ਡਾਕਟਰੀ ਪ੍ਰਮਾਣ ਦੀ ਸਖ਼ਤ ਵਿਗਿਆਨਕ ਸਮੀਖਿਆ ਕੀਤੀ ਗਈ ਹੈ। ਕਿਸੇ ਨਵੀਂ ਚੀਜ਼ ਪ੍ਰਤੀ ਚਿੰਤਾ ਜਾਂ ਗ਼ੈਰ-ਯਕੀਨੀ ਦਾ ਅਨੁਭਵ ਕਰਨਾ ਬਿਲਕੁਲ ਸਧਾਰਣ ਗੱਲ ਹੈ।

  • ਹੈਲਥ ਕੈਨੇਡਾ ਵੱਲੋਂ ਸਮੀਖਿਆ ਕੀਤੇ ਗਏ ਡਾਟਾ ਵਿੱਚ ਸੁਰੱਖਿਆ ਪ੍ਰਤੀ ਕੋਈ ਵੱਡੀ ਸ਼ੰਕਾ ਨਜ਼ਰ ਨਹੀਂ ਆਈ
  • ਅਸੀਂ ਭਰੋਸਾ ਕਰ ਸਕਦੇ ਹਾਂ ਕਿ ਹੈਲਥ ਕੈਨੇਡਾ ਕੋਲ ਇੱਕ ਸੰਪੂਰਣ ਪ੍ਰਵਾਨਗੀ ਪ੍ਰਕਿਰਿਆ ਹੈ ਜਿਸ ਨਾਲ ਇਹ ਯਕੀਨੀ ਬਣ ਜਾਂਦਾ ਹੈ ਕਿ ਜੋ ਵੈਕਸੀਨਾਂ ਅਤੇ ਦਵਾਈਆਂ ਅਸੀਂ ਲੈਂਦੇ ਹਾਂ, ਉਹ ਸੁਰੱਖਿਅਤ ਹਨ

ਤੁਸੀਂ ਕੋਵਿਡ-19 ਵੈਕਸੀਨ ਤੋਂ ਪਹਿਲਾਂ ਜਾਂ ਬਾਦ ਵਿੱਚ, ਕਿਸੇ ਵੀ ਸਮੇਂ ਫਲੂ ਸ਼ੌਟ (ਟੀਕਾ) ਪ੍ਰਾਪਤ ਕਰ ਸਕਦੇ ਹੋ। ਫਲੂ ਕਲੀਨਿਕ ਲੱਭੋ


ਪਾਬੰਦੀਆਂ ਅਤੇ ਟੀਕਾਕਰਣ ਦਾ ਪ੍ਰਮਾਣ

ਬੀ.ਸੀ. ਵਿੱਚ ਕੁਝ ਸਮਾਗਮਾਂ, ਸੇਵਾਵਾਂ ਅਤੇ ਕਾਰੋਬਾਰਾਂ ਤੱਕ ਪਹੁੰਚ ਕਰਨ ਲਈ ਵੈਕਸੀਨੇਸ਼ਨ (ਟੀਕਾਕਰਣ) ਦਾ ਪ੍ਰਮਾਣ ਦਿਖਾਉਣਾ ਲਾਜ਼ਮੀ ਹੈ।