ਸਫ਼ਰ ਅਤੇ ਕੋਵਿਡ-19

ਜੇਕਰ ਤੁਸੀਂ ਕੈਨੇਡਾ ਵਿੱਚ ਯਾਤਰਾ ਕਰ ਰਹੇ ਹੋ ਜਾਂ ਦੇਸ਼ ਤੋਂ ਬਾਹਰ ਜਾ ਰਹੇ ਹੋ, ਤਾਂ ਟੀਕਾਕਰਣ ਦਾ ਪ੍ਰਮਾਣ ਦਿਖਾਉਣ ਲਈ ਇੱਕ ਯੋਜਨਾ ਬਣਾਓ। ਜੇ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਣ ਨਹੀਂ ਹੋਇਆ, ਤਾਂ ਯਾਤਰਾ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ।

English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी

ਪਿਛਲੀ ਵਾਰ ਅਪਡੇਟ ਕਰਨ ਦੀ ਤਾਰੀਕ: 18 ਜਨਵਰੀ, 2022

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ:


ਸਫ਼ਰ ਲਈ ਫੈਡਰਲ ਸ਼ਰਤਾਂ

ਕੈਨੇਡਾ ਸਰਕਾਰ ਦੇ ਨਿਯਮਾਂ ਅਧੀਨ, ਫੈਡਰਲ ਤੌਰ ’ਤੇ ਨੇਮਿਤ ਕੀਤੇ ਗਏ ਤਰੀਕਿਆਂ ਨਾਲ ਸਫ਼ਰ ਕਰਨ ਲਈ, 12 ਸਾਲ 4 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋਣਾ ਅਤੇ ਟੀਕਾਕਰਣ ਦਾ ਪ੍ਰਮਾਣ ਦਿਖਾਉਣਾ ਲਾਜ਼ਮੀ ਹੈ:

 • ਕਿਸੇ ਵੀ ਕੈਨੇਡੀਅਨ ਏਅਰਪੋਰਟ ਤੋਂ ਰਵਾਨਾ ਹੋਣ ਸਮੇਂ  
 • ਰੇਲ ਅਤੇ ਰੌਕੀ ਮਾਉਂਟੇਨੇਅਰ ਟ੍ਰੇਨਾਂ 'ਤੇ ਸਫ਼ਰ ਦੌਰਾਨ
 • 24 ਘੰਟਿਆਂ ਤੋਂ ਵੱਧ ਸਮੇਂ ਲਈ ਇੱਕ ਗੈਰ-ਜ਼ਰੂਰੀ ਯਾਤਰੀ ਸਮੁੰਦਰੀ ਜਹਾਜ਼ 'ਤੇ ਸਫ਼ਰ ਦੌਰਾਨ (ਜਿਵੇਂ ਇੱਕ ਕਰੂਜ਼ ਸ਼ਿੱਪ)
  • ਬੀ ਸੀ ਫੈਰੀਜ਼ ’ਤੇ ਸਫ਼ਰ ਦੌਰਾਨ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨਹੀਂ ਹੈ

ਕੈਨੇਡਾ ਵਿੱਚ ਜਾਂ ਕੈਨੇਡਾ ਤੋਂ ਬਾਹਰ ਯਾਤਰਾ ਕਰਨ ਤੋਂ ਪਹਿਲਾਂ ਤੁਹਾਡੇ ਲਈ ਆਪਣਾ ਕੋਵਿਡ-19 ਟੀਕਾਕਰਣ ਦਾ ਫੈਡਰਲ ਪ੍ਰਮਾਣ ਲੈਣਾ ਜ਼ਰੂਰੀ ਹੈ। 

ਨੋਟ: ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ 14 ਦਿਨਾਂ ਬਾਦ ਤੁਹਾਡਾ ਪੂਰਾ ਟੀਕਾਕਰਣ ਹੋਇਆ ਮੰਨਿਆ ਜਾਂਦਾ ਹੈ।


ਅੰਤਰਰਾਸ਼ਟਰੀ ਯਾਤਰਾ ਕਿਵੇਂ ਕਰਨੀ ਹੈ

ਕੈਨੇਡਾ ਤੋਂ ਬਾਹਰ ਜਾਣਾ

ਸਫ਼ਰ ਦੀ ਤਿਆਰੀ

ਬਹੁਤ ਸਾਰੇ ਅੰਤਰਰਾਸ਼ਟਰੀ ਸਥਾਨ ਕੈਨੇਡਾ ਦੇ ਕੋਵਿਡ-19 ਟੀਕਾਕਰਣ ਪ੍ਰਮਾਣ ਦੇ ਦਸਤਾਵੇਜ਼ ਨੂੰ ਸਵੀਕਾਰ ਕਰ ਸਕਦੇ ਹਨ। ਹਰੇਕ ਦੇਸ਼ ਇਸ ਬਾਰੇ ਅੰਤਿਮ ਫੈਸਲਾ ਲੈਂਦਾ ਹੈ ਕਿ ਉਹ ਟੀਕਾਕਰਣ ਦੇ ਪ੍ਰਮਾਣ ਵਜੋਂ ਕੀ ਸਵੀਕਾਰ ਕਰਦਾ ਹੈ, ਅਤੇ ਇਸਦੀ ਮੰਗ ਕਦੋਂ ਕਰਦਾ ਹੈ।

ਜਾਣ ਤੋਂ ਪਹਿਲਾਂ:


ਕੈਨੇਡਾ ਵਾਪਸ ਆਉਣਾ

ਪਹੁੰਚਣ ਤੋਂ ਪਹਿਲਾਂ

ਜਦੋਂ ਤੁਸੀਂ ਕੈਨੇਡਾ ਵਾਪਸ ਆਉਂਦੇ ਹੋ, ਤਾਂ ਤੁਹਾਨੂੰ ਪਹੁੰਚਣ  ਤੋਂ 72 ਘੰਟੇ ਪਹਿਲਾਂ, ਅਰਾਈਵਕੈਨ (ArriveCAN) ਦੀ ਵਰਤੋਂ ਕਰ ਆਪਣੀ ਯਾਤਰਾ ਅਤੇ ਸਿਹਤ ਵੇਰਵੇ ਜਮ੍ਹਾਂ ਕਰਾਉਣੇ ਲਾਜ਼ਮੀ ਹਨ।

ਪਹੁੰਚਣ ‘ਤੇ

ਪਹੁੰਚਣ 'ਤੇ, ਤੁਹਾਡੇ ਲਈ ਸਾਰੀਆਂ ਫੈਡਰਲ ਐਂਟਰੀ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ, ਜਿਸ ਵਿੱਚ ਸ਼ਾਮਲ ਹਨ:

 • ਪ੍ਰੀ-ਐਂਟਰੀ ਟੈਸਟ ਦਾ ਨਤੀਜਾ
 • ਅਰਾਈਵਕੈਨ (ArriveCAN) ਰਸੀਦ
 • ਟੀਕਾਕਰਣ ਦਾ ਪ੍ਰਮਾਣ
 • ਲੋੜ ਪੈਣ 'ਤੇ ਪਹੁੰਚਣ 'ਤੇ ਟੈਸਟ ਅਤੇ ਕੁਆਰੰਟੀਨ ਲਈ ਤਿਆਰ ਰਹਿਣਾ

ਲੋੜਾਂ ਅਕਸਰ ਬਦਲਦੀਆਂ ਰਹਿੰਦੀਆਂ ਹਨ। ਯਾਤਰਾ ਕਰਨ ਤੋਂ ਪਹਿਲਾਂ ਚੈੱਕ ਕਰੋ।


ਕੋਵਿਡ-19 ਟੀਕਾਕਰਣ ਦੇ ਫੈਡਰਲ ਪ੍ਰਮਾਣ ਦਾ ਦਸਤਾਵੇਜ਼ ਪ੍ਰਾਪਤ ਕਰੋ

ਕੈਨੇਡਾ ਸਰਕਾਰ ਨੇ ਯਾਤਰਾ ਲਈ ਕੋਵਿਡ-19 ਟੀਕਾਕਰਣ ਦੇ ਫੈਡਰਲ ਪ੍ਰਮਾਣ ਦਾ ਦਸਤਾਵੇਜ਼ ਬਣਾਇਆ ਹੈ। ਕੈਨੇਡਾ ਵਿੱਚ ਅਤੇ ਅੰਤਰਰਾਸ਼ਟਰੀ ਸਫ਼ਰ ਦੌਰਾਨ ਇਸ ਦਸਤਾਵੇਜ਼ ਦੀ ਲੋੜ ਹੈ। ਟ੍ਰੈਵਲ ਏਜੰਟ ਤੁਹਾਡੇ ਤੋਂ ਕੋਵਿਡ-19 ਟੀਕਾਕਰਣ ਦੇ ਫੈਡਰਲ ਪ੍ਰਮਾਣ ਦਾ ਦਸਤਾਵੇਜ਼ ਅਤੇ ਵੈਧ ਸਰਕਾਰੀ ਫੋਟੋ ਆਈ.ਡੀ. ਮੰਗਣਗੇ।

ਕਦਮ 1: ਆਪਣੇ ਦਸਤਾਵੇਜ਼ ਦੀ ਕੌਪੀ ਪ੍ਰਿੰਟ ਕਰੋ

ਯਾਤਰਾ 'ਤੇ ਜਾਣ ਤੋਂ ਪਹਿਲਾਂ, ਤੁਹਾਡੇ ਲਈ ਆਪਣੇ ਫੈਡਰਲ ਵੈਕਸੀਨ ਪ੍ਰਮਾਣ ਦੀ ਕੌਪੀ ਪ੍ਰਿੰਟ ਕਰਨਾ ਜ਼ਰੂਰੀ ਹੈ।

ਇਹ ਜਾਂਚ ਕਰਨ ਲਈ ਕਿ ਕੀ ਤੁਹਾਡਾ ਦਸਤਾਵੇਜ਼ ਸਹੀ ਹੈ ਅਤੇ ਲੋੜ ਪੈਣ 'ਤੇ ਇਸ ਵਿੱਚ ਸੁਧਾਰ ਕਰਨ ਲਈ ਕਾਫ਼ੀ ਸਮਾਂ ਰੱਖੋ।


ਕਦਮ 2: ਪੁਸ਼ਟੀ ਕਰੋ ਕਿ ਦਸਤਾਵੇਜ਼ ਸਹੀ ਹੈ

ਜੇਕਰ ਤੁਸੀਂ ਦੇਖਦੇ ਹੋ ਕਿ ਕੁਝ ਗਲਤ ਹੈ, ਤਾਂ ਆਪਣੀ ਜਾਣਕਾਰੀ ਨੂੰ ਅੱਪਡੇਟ ਕਰੋ।

 • ਤੁਹਾਡੇ ਦਸਤਾਵੇਜ਼ 'ਤੇ ਦਿੱਤਾ ਗਿਆ ਨਾਮ ਤੁਹਾਡੀ ਸਰਕਾਰੀ ਆਈ.ਡੀ. 'ਤੇ ਦਿੱਤੇ ਨਾਮ ਨਾਲ ਮਿਲਣਾ ਜ਼ਰੂਰੀ ਹੈ। ਇਹ ਆਮ ਤੌਰ 'ਤੇ ਤੁਹਾਡਾ ਪਾਸਪੋਰਟ ਹੁੰਦਾ ਹੈ
 • ਤੁਹਾਡੀ ਜਨਮ ਮਿਤੀ ਸਹੀ ਹੋਣੀ ਚਾਹੀਦੀ ਹੈ
 • ਤੁਹਾਡੇ ਟੀਕਾਕਰਣ ਬਾਰੇ ਵੇਰਵਾ ਸਹੀ ਹੋਣਾ ਚਾਹੀਦਾ ਹੈ

ਸੂਬਿਆਂ ਅਤੇ ਟੈਰੀਟੋਰੀਆਂ ਵਿਚਕਾਰ ਯਾਤਰਾ ਦੀ ਇਜਾਜ਼ਤ ਹੈ

ਕੈਨੇਡਾ ਦੇ ਅੰਦਰ ਮਨੋਰੰਜਨ ਲਈ ਯਾਤਰਾ ਦੀ ਇਜਾਜ਼ਤ ਹੈ। ਤੁਸੀਂ ਜਿੱਥੇ ਵੀ ਯਾਤਰਾ ਲਈ ਜਾਂਦੇ ਹੋ, ਆਪਣੇ ਗਰੁੱਪ ਨੂੰ ਛੋਟਾ ਰੱਖੋ ਅਤੇ ਸਥਾਨਕ ਭਾਈਚਾਰਿਆਂ ਦਾ ਆਦਰ ਕਰੋ।

ਤੁਹਾਨੂੰ ਕੁਝ ਤਰ੍ਹਾਂ ਦੀਆਂ ਯਾਤਰਾਵਾਂ, ਕਾਰੋਬਾਰਾਂ ਜਾਂ ਸੇਵਾਵਾਂ ਤੱਕ ਪਹੁੰਚ ਲਈ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹੋਣ ਦਾ ਪ੍ਰਮਾਣ ਦਿਖਾਉਣਾ ਪਏਗਾ।