ਕੋਵਿਡ-19 ਸੁਰੱਖਿਅਤ ਸਕੂਲ

2021/2022 ਸਕੂਲੀ ਸਾਲ ਲਈ, ਵਿਦਿਆਰਥੀ ਅਤੇ ਸਟਾਫ ਪੂਰੇ ਸਮੇਂ ਲਈ ਕਲਾਸਰੂਮ ਵਿੱਚ ਹਨ।

ਆਖਰੀ ਵਾਰ ਅਪਡੇਟ ਕੀਤਾ ਗਿਆ: 16 ਅਪ੍ਰੈਲ, 2022

English繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी

ਇਸ ਪੰਨੇ 'ਤੇ:


ਰੋਕਥਾਮ ਦੇ ਉਪਾਅ

ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਲਈ ਰੋਕਥਾਮ ਦੇ ਉਪਾਅ ਲਾਗੂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ ਅਸਰਦਾਰ ਵਿਅਕਤੀਗਤ ਅਭਿਆਸ ਜਿਵੇਂ ਕਿ, ਰੋਜ਼ਾਨਾ ਸਿਹਤ ਜਾਂਚ, ਬਿਮਾਰ ਹੋਣ ‘ਤੇ ਘਰ ਰਹਿਣਾ ਅਤੇ ਨਿਯਮਤ ਹੱਥ ਧੋਣਾ। ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਹ ਕਰਨਾ ਚਾਹੀਦਾ ਹੈ:

ਵਿਦਿਆਰਥੀਆਂ ਲਈ ਔਨਲਾਈਨ ਅਤੇ ਹੋਮਸਕੂਲਿੰਗ ਪ੍ਰੋਗਰਾਮ ਉਪਲਬਧ ਰਹਿਣਾ ਜਾਰੀ ਹਨ।

ਸਿਹਤ ਸੰਬੰਧੀ ਜਾਗਰੂਕਤਾ

ਸਿਹਤ ਜਾਗਰੂਕਤਾ ਕਿਸੇ ਵਿਅਕਤੀ ਦੇ ਬਿਮਾਰ ਹੋਣ 'ਤੇ ਸਕੂਲ ਆਉਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ। ਇਸ ਵਿੱਚ ਬਿਮਾਰੀ ਦੇ ਲੱਛਣਾਂ ਵਾਸਤੇ ਬਕਾਇਦਾ ਜਾਂਚ ਕਰਨਾ ਵੀ ਸ਼ਾਮਲ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਜਾਂ ਤੁਹਾਡਾ ਬੱਚਾ ਬਿਮਾਰ ਹੋਣ ਦੌਰਾਨ ਸਕੂਲ ਨਹੀਂ ਆਉਂਦੇ।

ਬਿਮਾਰ ਹੋਣ ‘ਤੇ ਵਿਦਿਆਰਥੀਆਂ, ਸਟਾਫ ਅਤੇ ਹੋਰ ਬਾਲਗਾਂ ਨੂੰ ਜਨਤਕ ਸਿਹਤ ਮਾਰਗ ਦਰਸ਼ਨ ਅਤੇ ਆਪਣੇ ਸਿਹਤ ਸੰਭਾਲ ਪ੍ਰਦਾਨਕ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਮਾਸਕ

ਮਾਸਕ ਪਹਿਨਣ ਜਾਂ ਚਿਹਰਾ ਢੱਕਣ ਦਾ ਫੈਸਲਾ ਹਰ ਕਿਸੇ ਲਈ ਇੱਕ ਨਿੱਜੀ ਚੋਣ ਹੈ। ਇਸ ਚੋਣ ਦਾ ਸਮਰਥਨ ਅਤੇ ਆਦਰ ਕਰਨਾ ਚਾਹੀਦਾ ਹੈ।

ਕਮਿਊਨੀਕੇਬਲ ਡਿਜ਼ੀਜ਼ (ਸੰਚਾਰੀ ਰੋਗ) ਦਿਸ਼ਾ ਨਿਰਦੇਸ਼

ਨਵੀਆਂ ਸੇਧਾਂ ਵਿੱਚ ਸ਼ਾਮਲ ਹਨ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ, ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (BCCDC), ਇੰਡੀਜਨਸ ਅਧਿਕਾਰ-ਧਾਰਕਾਂ ਅਤੇ ਸਿੱਖਿਆ ਭਾਈਵਾਲਾਂ ਤੋਂ ਮਿਲੇ ਸੁਝਾਅ, ਜਿੰਨ੍ਹਾਂ ਵਿੱਚ ਅਧਿਆਪਕ, ਮਾਪੇ ਅਤੇ ਸਕੂਲ ਪ੍ਰਸ਼ਾਸ਼ਕ ਵੀ ਸ਼ਾਮਲ ਹਨ।

ਹਵਾਦਾਰੀ

ਸਕੂਲ ਡਿਸਟ੍ਰਿਕਟਸ ਨੂੰ ਇਹ ਸੁਨਿਸ਼ਚਿਤ ਕਰਨਾ ਲਾਜ਼ਮੀ ਹੈ ਕਿ ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ (HVAC) ਸਿਸਟਮ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਅਤੇ ਵਰਕਸੇਫਬੀਸੀ ਦੇ ਮਿਆਰਾਂ ਦੇ ਅਨੁਸਾਰ ਤਿਆਰ, ਸੰਚਾਲਿਤ ਅਤੇ ਰੱਖੀਆਂ ਗਈਆਂ ਹਨ।

ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਵਾਇਰਸ ਦੇ ਸੰਚਾਰ ਦੇ ਜੋਖਮ ਨੂੰ ਘਟਾਉਣ ਲਈ ਮਾਹਰ ਦਿਸ਼ਾ ਨਿਰਦੇਸ਼ ਲਾਗੂ ਕੀਤੇ ਜਾ ਰਹੇ ਹਨ।  

ਸੂਬਾ 2021/2022 ਤੱਕ ਸਕੂਲ HVAC ਸਿਸਟਮ ਨੂੰ ਅਪਗ੍ਰੇਡ ਕਰਨ ਜਾਂ ਬਦਲਣ ਲਈ $77.5 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ। ਸਕੂਲਾਂ ਵਿੱਚ ਵੈਨਟੀਲੇਸ਼ਨ ਬਾਰੇ ਹੋਰ ਜਾਣਕਾਰੀ ਲਈ  HVAC Survey Report (PDF, 90KB) ਪੜ੍ਹੋ।

ਸਕੂਲਾਂ ਦੀ ਸਫਾਈ ਅਤੇ ਰੋਗਾਣੂ ਮੁਕਤ ਕਰਨ ਲਈ

ਸਕੂਲਾਂ ਦੀ ਆਮ ਸਫਾਈ, ਅਕਸਰ ਛੂਹੀਆਂ ਜਾਣ ਵਾਲੀਆਂ ਸਤਹਾਂ ਦੀ ਸਫਾਈ ਅਤੇ ਰੋਗਾਣੂ-ਮੁਕਤ ਕਰਨਾ ਹਰ 24 ਘੰਟਿਆਂ ਦੀ ਮਿਆਦ ਵਿੱਚ ਘੱਟੋ ਘੱਟ ਇੱਕ ਵਾਰ ਅਤੇ ਜਦੋਂ ਗੰਦਗੀ ਦਿਖਾਈ ਦੇਵੇਗੀ ਕੀਤੀ ਜਾਵੇਗੀ।


ਕੋਵਿਡ-19 ਪ੍ਰੋਟੋਕੋਲ

ਵਿਦਿਆਰਥੀ ਅਤੇ ਸਟਾਫ ਜੋ ਸਕੂਲ ਵਿੱਚ ਬਿਮਾਰ ਹੋ ਜਾਂਦੇ ਹਨ

ਜੇ ਕੋਈ ਵਿਦਿਆਰਥੀ ਜਾਂ ਸਟਾਫ ਮੈਂਬਰ ਸਕੂਲ ਵਿੱਚ ਲੱਛਣ ਵਿਕਸਤ ਕਰਦਾ ਹੈ:

 • ਉਨ੍ਹਾਂ ਨੂੰ ਸਹਿਪਾਠੀਆਂ ਜਾਂ ਸਹਿਕਰਮੀਆਂ ਤੋਂ ਵੱਖ ਕੀਤਾ ਜਾਵੇਗਾ।
 • ਵੱਖ ਕੀਤੇ ਗਏ ਬੱਚਿਆਂ ਦੀ ਨਿਗਰਾਨੀ ਅਤੇ ਦੇਖਭਾਲ ਕੀਤੀ ਜਾਵੇਗੀ
 • ਵਿਦਿਆਰਥੀ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨਾਲ ਸੰਪਰਕ ਕੀਤਾ ਜਾਵੇਗਾ, ਅਤੇ ਉਨ੍ਹਾਂ ਨੂੰ ਬੱਚੇ ਨੂੰ ਜਲਦੀ ਤੋਂ ਜਲਦੀ ਸਕੂਲ ਤੋਂ ਲੈਕੇ ਜਾਣ ਲਈ ਕਿਹਾ ਜਾਵੇਗਾ
 • ਸਟਾਫ ਨੂੰ ਜਲਦੀ ਤੋਂ ਜਲਦੀ ਘਰ ਜਾਣ ਲਈ ਕਿਹਾ ਜਾਵੇਗਾ
 • ਕਸਟੋਡਿਅਲ ਸਟਾਫ ਉਨ੍ਹਾਂ ਖੇਤਰਾਂ ਨੂੰ ਸਾਫ਼ ਅਤੇ ਰੋਗਾਣੂ ਮੁਕਤ ਕਰੇਗਾ ਜੋ ਵਿਅਕਤੀ ਦੁਆਰਾ ਵਰਤੇ ਗਏ ਸਨ

ਸਕੂਲ ਵਿੱਚ ਕੋਵਿਡ-19 ਗਤੀਵਿਧੀ

ਜੇਕਰ ਸਕੂਲ ਪਬਲਿਕ ਹੈਲਥ ਦੁਆਰਾ ਨਿਰਧਾਰਤ ਦਰ ਦੇ ਆਧਾਰ 'ਤੇ, ਆਮ ਨਾਲੋਂ ਘੱਟ ਹਾਜ਼ਰੀ ਦੇਖਦੇ ਹਨ, ਤਾਂ ਪਬਲਿਕ ਹੈਲਥ ਅਤੇ ਆਪਣੀ ਸਕੂਲ ਕਮਿਊਨੀਟੀ ਨੂੰ ਸੂਚਿਤ ਕਰਨਗੇ। ਪਬਲਿਕ ਹੈਲਥ ਫਿਰ ਇਹ ਨਿਰਧਾਰਤ ਕਰਨ ਲਈ ਜਾਂਚ ਕਰੇਗੀ ਕਿ ਕੀ ਵਾਧੂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸਥਾਨਕ ਪਬਲਿਕ ਹੈਲਥ ਦੇ ਆਦੇਸ਼

ਸਥਾਨਕ ਪਬਲਿਕ ਹੈਲਥ ਦੇ ਆਦੇਸ਼ ਸਕੂਲ ਸਮੇਤ ਸਮੁੱਚੇ ਖੇਤਰਾਂ ਜਾਂ ਭਾਈਚਾਰਿਆਂ ਲਈ, ਜਾਂ ਸਿਹਤ ਅਥਾਰਟੀ ਖੇਤਰ ਦੇ ਅੰਦਰ ਵਿਸ਼ੇਸ਼ ਸੈਟਿੰਗਾਂ ਜਾਂ ਗਤੀਵਿਧੀਆਂ ਲਈ ਲਾਗੂ ਕੀਤੇ ਜਾ ਸਕਦੇ ਹਨ।

ਸਥਾਨਕ ਮੈਡੀਕਲ ਹੈਲਥ ਅਫਸਰ ਵਧੇ ਹੋਏ ਜੋਖਮ ਦੇ ਸਮੇਂ ਦੌਰਾਨ ਹੋਰ ਵਿਸ਼ੇਸ਼ ਸਿਹਤ ਅਤੇ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਇੱਕ ਵਿਅਕਤੀਗਤ ਸਕੂਲ, ਸਕੂਲਾਂ ਦੇ ਸਮੂਹ, ਇੱਕ ਸਕੂਲ ਡਿਸਟ੍ਰਿਕਟ ਜਾਂ ਹੈਲਥ ਅਥਾਰਟੀ ਖੇਤਰ ਦੇ ਸਾਰੇ ਸਕੂਲਾਂ ਲਈ ਸਿਫਾਰਸ਼ ਜਾਰੀ ਕਰ ਸਕਦਾ ਹੈ।

ਰੈਪਿਡ ਰਿਸਪਾਂਸ ਟੀਮਾਂ

ਪੂਰੇ ਸੂਬੇ ਦੇ K ਤੋਂ 12 ਸਕੂਲਾਂ ਨੂੰ ਸਹਾਇਤਾ ਦੇਣ ਲਈ ਛੇ ਰੈਪਿਡ ਰਿਸਪੌਂਸ (ਤੇਜ਼ੀ ਨਾਲ ਜਵਾਬ ਦੇਣ ਵਾਲੀਆਂ (ਟੀਮਾਂ ਮੌਜੂਦ ਹਨ। ਸਕੂਲਾਂ ਵਿੱਚ ਕੋਵਿਡ-19 ਦੇ ਐਕਸਪੋਯਰਾਂ ਦਾ ਜਵਾਬ ਦੇਣ ਲਈ ਟੀਮਾਂ ਸਕੂਲ ਡਿਸਟ੍ਰਿਕਟਸ, ਸੁਤੰਤਰ ਸਕੂਲਾਂ ਅਤੇ ਸਿਹਤ ਅਥਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।

ਰੈਪਿਡ ਰਿਸਪਾਂਸ ਟੀਮਾਂ ਵਿੱਚ ਸਕੂਲ ਅਤੇ ਪਬਲਿਕ ਹੈਲਥ ਸਟਾਫ ਦੇ ਪ੍ਰਤੀਨਿਧੀ ਹੁੰਦੇ ਹਨ। ਇਹ ਟੀਮਾਂ:

 • ਸੰਚਾਰੀ ਰੋਗ ਦੀ ਰੋਕਥਾਮ ਦੀਆਂ ਯੋਜਨਾਵਾਂ ਦੇ ਵਿਕਾਸ ਅਤੇ ਲਾਗੂਕਰਣ ਲਈ ਸਕੂਲਾਂ, ਸਕੂਲ ਡਿਸਟ੍ਰਿਕਟਸ ਅਤੇ ਸਿਹਤ ਅਥਾਰਟੀ ਦੇ ਸਟਾਫ ਨਾਲ ਕੰਮ ਕਰਦੀਆਂ ਹਨ
 • ਸੰਚਾਰੀ ਰੋਗ ਦੀ ਰੋਕਥਾਮ ਦੇ ਸੰਬੰਧ ਵਿੱਚ ਵਿਦਿਆਰਥੀਆਂ, ਸਟਾਫ ਅਤੇ ਪਰਿਵਾਰਾਂ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਸਕੂਲਾਂ ਨੂੰ ਸਹਿਯੋਗ ਪ੍ਰਦਾਨ ਕਰਦੀਆਂ ਹਨ
 • ਜੇਕਰ ਕੋਈ ਸਕੂਲ ਕੋਵਿਡ-19 ਸੰਬੰਧਤ ਗਤੀਵਿਧੀ ਦਾ ਅਨੁਭਵ ਕਰਦਾ ਹੈ ਤਾਂ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ
 • ਮਾਨਸਿਕ ਸਿਹਤ ਅਤੇ ਤੰਦਰੁਸਤੀ 'ਤੇ ਧਿਆਨ ਦੇਣ ਅਤੇ ਸਿੱਖਣ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦੂਰ ਕਰਨ ਸਮੇਤ ਮਹਾਂਮਾਰੀ ਦੀਆਂ ਰਿਕਵਰੀ ਯੋਜਨਾਵਾਂ ਨੂੰ ਲਾਗੂ ਕਰਨ ਵਾਲੇ ਸਕੂਲਾਂ ਦਾ ਸਮਰਥਨ ਕਰਦੀਆਂ ਹਨ

ਕਲਾਸਰੂਮ ਦੇ ਅੰਦਰ ਅਤੇ ਬਾਹਰ

ਸਕੂਲ ਵਿਜ਼ਿਟਰ

ਵਿਜ਼ਟਰਾਂ ਲਈ ਸਕੂਲ ਦੀ ਸੰਚਾਰੀ ਰੋਗ  ਰੋਕਥਾਮ ਯੋਜਨਾ ਦੀ ਪਾਲਣਾ ਕਰਨਾ ਲਾਜ਼ਮੀ ਹੈ, ਜਿਸ ਵਿੱਚ ਬਿਮਾਰ ਹੋਣ 'ਤੇ ਘਰ ਰਹਿਣਾ ਵੀ ਸ਼ਾਮਲ ਹੈ। ਸਕੂਲ ਦੇ ਬੰਦ ਹੋਣ ਦੇ ਘੰਟਿਆਂ ਦੌਰਾਨ ਸਹੂਲਤਾਂ ਦੀ ਵਰਤੋਂ ਸਥਾਨਕ ਤੌਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। 

ਸੰਗੀਤ, ਸਰੀਰਕ ਸਿੱਖਿਆ, ਖੇਡਾਂ, ਕਲੱਬ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਸਰਗਰਮੀਆਂ

ਸਾਰੇ ਸੰਗੀਤ ਅਤੇ ਸਰੀਰਕ ਸਿੱਖਿਆ ਪ੍ਰੋਗਰਾਮ, ਖੇਡਾਂ, ਕਲੱਬ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਸਰਗਰਮੀਆਂ ਦੀ ਆਗਿਆ ਹੈ:

 • ਸਾਂਝੇ ਉਪਕਰਣ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਫ਼ ਅਤੇ ਰੋਗਾਣੂ ਮੁਕਤ ਕੀਤੇ ਜਾਣਗੇ
 • ਇਹ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀਆਂ ਦੇ ਹੱਥ ਸਾਫ ਹਨ
  • ਸਾਂਝੇ ਉਪਕਰਣ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ
  • ਬਾਹਰ ਖੇਡਣ ਤੋਂ ਪਹਿਲਾਂ ਅਤੇ ਬਾਅਦ ਵਿੱਚ
 • ਵਿਦਿਆਰਥੀਆਂ ਨੂੰ ਉਹ ਉਪਕਰਣ ਸਾਂਝੇ ਨਾ ਕਰਨ ਲਈ ਕਿਹਾ ਜਾਵੇਗਾ ਜੋ ਮੂੰਹ ਨੂੰ ਛੂਹੰਦੇ ਹਨ, ਜਿਵੇਂ ਕਿਸੇ ਸਾਜ਼ ਦਾ ਮਾਉਥ ਪੀਸ ਜਾਂ ਮਾਉਥਥਗਾਰਡ, ਜਦੋਂ ਤੱਕ ਕਿ ਵਰਤੋਂ ਦੇ ਵਿਚਕਾਰ ਸਾਫ਼ ਅਤੇ ਕੀਟਾਣੂ ਰਹਿਤ ਨਾ ਕੀਤਾ ਜਾਵੇ
 • ਵਿਦਿਆਰਥੀਆਂ ਨੂੰ ਖੰਘਣ ਜਾਂ ਛਿੱਕਣ ਵੇਲੇ ਆਪਣੇ ਮੂੰਹ ਨੂੰ ਢੱਕਣ ਲਈ ਉਤਸ਼ਾਹਿਤ ਕੀਤਾ ਜਾਵੇਗਾ

ਅਸੈਂਬਲੀਆਂ, ਇਕੱਠ ਅਤੇ ਸਮਾਗਮ

ਸਕੂਲ ਦੀਆਂ ਅਸੈਂਬਲੀਆਂ, ਇਕੱਠਾਂ ਅਤੇ ਸਮਾਗਮਾਂ 'ਤੇ ਸਮਰੱਥਾ ਦੀਆਂ ਕੋਈ ਸੀਮਾਵਾਂ ਨਹੀਂ ਹਨ।

ਸਕੂਲ ਮੀਲ ਪ੍ਰੋਗਰਾਮ

ਭੋਜਨ ਸੇਵਾਵਾਂ (ਮੀਲ ਪ੍ਰੋਗਰਾਮ, ਕੈਫੇਟੇਰੀਆ ਅਤੇ ਫੰਡਰੇਜ਼ਰ) 2021/2022 ਸਕੂਲੀ ਸਾਲ ਵਿੱਚ ਆਮ ਢੰਗ ਨਾਲ ਕੰਮ ਕਰ ਰਹੇ ਹਨ।

ਮੌਜੂਦਾ ਪਬਲਿਕ ਹੈਲਥ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਲੋੜਵੰਦ ਪਰਿਵਾਰਾਂ ਨੂੰ ਭੋਜਨ ਸਹਾਇਤਾ ਪ੍ਰਦਾਨ ਕਰਨ ਲਈ ਮੌਜੂਦਾ ਮੀਲ ਪ੍ਰੋਗਰਾਮਾਂ ਵਾਲੇ ਸਕੂਲ ਡਿਸਟ੍ਰਿਕਟ ਕਮਿਊਨਿਟੀ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖ ਰਹੇ ਹਨ।


ਵਿਦਿਆਰਥੀਆਂ ਅਤੇ ਸਟਾਫ ਲਈ ਵਧੇਰੇ ਸਰੋਤ

ਮਾਨਸਿਕ ਸਿਹਤ

ਅਸੀਂ ਜਾਣਦੇ ਹਾਂ ਕਿ ਮਹਾਂਮਾਰੀ ਦੇ ਨਤੀਜੇ ਵਜੋਂ ਵਿਦਿਆਰਥੀ, ਅਧਿਆਪਕ, ਸਟਾਫ ਅਤੇ ਪ੍ਰਬੰਧਕ ਚਿੰਤਾ, ਤਣਾਅ ਅਤੇ ਮਾਨਸਿਕ ਸਿਹਤ ਦੀਆਂ ਹੋਰ ਜ਼ਰੂਰਤਾਂ ਨਾਲ ਜੀ ਰਹੇ ਹਨ।

ਸਰਕਾਰ ਨੇ ਮੌਜੂਦਾ ਫੰਡਿੰਗ ਤੋਂ ਇਲਾਵਾ ਵਿਦਿਆਰਥੀਆਂ ਅਤੇ ਸਟਾਫ ਲਈ ਮਾਨਸਿਕ ਸਿਹਤ ਸੇਵਾਵਾਂ ਦਾ ਸਮਰਥਨ ਕਰਨ ਲਈ ਇੱਕ ਵਾਰ ਦਾ $5 ਮਿਲੀਅਨ ਦਾ ਨਿਵੇਸ਼ ਪ੍ਰਦਾਨ ਕੀਤਾ ਹੈ। ਇਹ ਫੰਡ ਸਕੂਲਾਂ ਨੂੰ ਮੌਜੂਦਾ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਅਤੇ ਵਿਦਿਆਰਥੀਆਂ ਅਤੇ ਸਟਾਫ ਦੀ ਮਾਨਸਿਕ ਸਿਹਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਸਮਰਥਨ ਪੇਸ਼ ਕਰਨ ਦੇਵੇਗਾ।

ਸਪ੍ਰਿੰਗ (ਬਸੰਤ 2021) ਵਿੱਚ, ਬੀਸੀ ਕਨਫੈਡਰੇਸ਼ਨ ਆਫ਼ ਪੇਰੈਂਟ ਐਡਵਾਈਜ਼ਰੀ ਕੌਂਸਲਾਂ  (BC Confederation of Parent Advisory Councils - BCCPAC, ਪ੍ਰਾਇਮਰੀ ਕੇਅਰ, ਸਰਕਾਰ, ਇੰਡਿਜਿਨਸ ਅਧਿਆਪਕਾਂ ਅਤੇ ਅਧਿਕਾਰ ਧਾਰਕਾਂ, ਪ੍ਰਬੰਧਕੀ ਅਤੇ ਯੂਨੀਅਨ ਸਮੂਹਾਂ ਅਤੇ ਸਿੱਖਿਆ ਦੇ ਹੋਰ ਹਿੱਸੇਦਾਰਾਂ ਦੇ ਨੁਮਾਇੰਦਿਆਂ ਦੇ ਨਾਲ ਇੱਕ ਮਾਨਸਿਕ ਸਿਹਤ ਕਾਰਜ ਸਮੂਹ ਦੀ ਸਥਾਪਨਾ ਕੀਤੀ ਗਈ ਸੀ। ਵਰਕਿੰਗ ਗਰੁੱਪ ਵਿਦਿਆਰਥੀਆਂ ਅਤੇ ਸਟਾਫ ਦੀਆਂ ਮਾਨਸਿਕ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਮੁੱਖ ਸਿਧਾਂਤਾਂ ਅਤੇ ਸਰੋਤਾਂ ਦੇ ਵਿਕਾਸ ਦੀ ਰੂਪ ਰੇਖਾ ਦੇ ਰਿਹਾ ਹੈ।

ਇੰਡਿਜਿਨਸ ਵਿਦਿਆਰਥੀ

ਮੰਤਰਾਲਾ ਫਸਟ ਨੇਸ਼ਨਜ਼ ਦੇ ਅਧਿਕਾਰ ਖੇਤਰ ਅਤੇ ਫਸਟ ਨੇਸ਼ਨਜ਼ ਸਕੂਲਾਂ ਬਾਰੇ ਆਪਣੇ ਫੈਸਲੇ ਲੈਣ ਦੇ ਉਨ੍ਹਾਂ ਦੇ ਅਧਿਕਾਰ ਦਾ ਪੂਰੀ ਤਰ੍ਹਾਂ ਸਨਮਾਨ ਕਰਦਾ ਹੈ। ਨਵੀਨਤਮ ਅਪਡੇਟਾਂ ਲਈ ਫਸਟ ਨੇਸ਼ਨਜ਼ ਸਕੂਲਜ਼ ਅਸੋਸੀਏਸ਼ਨ ਦੀ ਵੈਬਸਾਈਟ ਤੇ ਜਾਓ।

ਅੰਤਰਰਾਸ਼ਟਰੀ ਵਿਦਿਆਰਥੀ

ਬੀ.ਸੀ. ਵਿੱਚ ਆਉਣ ਜਾਂ ਵਾਪਸ ਪਰਤਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੋਵਿਡ-19 ਦੇ ਫੈਡਰਲ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ।


ਸਿੱਖਿਆ ਪ੍ਰੋਗਰਾਮ

ਕਲਾਸ ਵਿੱਚ ਪੜਾਉਣਾ

ਕਲਾਸ ਵਿੱਚ ਪੜਾਉਣ ਦਾ ਕੋਈ ਬਦਲ ਨਹੀਂ ਹੈ। ਇਹ ਵਿਦਿਆਰਥੀਆਂ ਨੂੰ ਆਹਮੋ-ਸਾਹਮਣੇ ਅਧਿਆਪਕ ਦੀ ਅਗਵਾਈ ਵਾਲੀ ਸਿੱਖਿਆ, ਸਾਥੀਆਂ ਦੀ ਸ਼ਮੂਲੀਅਤ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਸਮਰਥਨ ਕਰਦਾ ਹੈ ਅਤੇ ਇਕੱਲਤਾ ਦੀਆਂ ਭਾਵਨਾਵਾਂ ਨੂੰ ਘਟਾਉਂਦਾ ਹੈ।

ਸਕੂਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਸਹਾਇਤਾਵਾਂ ਤੱਕ ਪਹੁੰਚ ਵੀ ਪ੍ਰਦਾਨ ਕਰਦਾ ਹੈ ਜੋ ਉਹ ਘਰ ਵਿੱਚ ਪ੍ਰਾਪਤ ਨਹੀਂ ਕਰ ਸਕਦੇ ਅਤੇ ਉਨ੍ਹਾਂ ਦੀ ਸਮੁੱਚੀ ਸਿਹਤ ਲਈ ਬਹੁਤ ਜ਼ਰੂਰੀ ਹਨ।

ਔਨਲਾਈਨ ਸਿੱਖਿਆ

ਦੋਵੇਂ ਪਬਲਿਕ ਅਤੇ ਸੁਤੰਤਰ ਔਨਲਾਈਨ ਲਰਨਿੰਗ ਸਕੂਲ ਔਨਲਾਈਨ ਕਲਾਸਾਂ ਦੀ ਪੇਸ਼ਕਸ਼ ਕਰਦੇ ਹਨ। ਕਿੰਡਰਗਾਰਟਨ ਤੋਂ ਗ੍ਰੇਡ 7 ਤੱਕ ਦੇ ਵਿਦਿਆਰਥੀਆਂ ਨੂੰ ਇੱਕ ਸਕੂਲ ਵਿੱਚ ਪੂਰਾ ਕੋਰਸ ਲੋਡ ਲੈਣਾ ਲਾਜ਼ਮੀ ਹੈ, ਜਦੋਂ ਕਿ ਗ੍ਰੇਡ 8 ਤੋਂ 12 ਦੇ ਵਿਦਿਆਰਥੀ ਪੂਰੀ ਤਰ੍ਹਾਂ ਘਰ ਤੋਂ ਸਿੱਖ ਸਕਦੇ ਹਨ, ਜਾਂ ਸਕੂਲ ਵਿੱਚ ਸਿੱਖ ਸਕਦੇ ਹਨ ਅਤੇ ਕੁਝ ਕੋਰਸ ਔਨਲਾਈਨ ਲੈ ਸਕਦੇ ਹਨ।

ਕੁੱਲ 48 ਸਕੂਲ ਡਿਸਟ੍ਰਿਕਟ ਹਨ ਜਿਨ੍ਹਾਂ ਵਿੱਚ 53 ਪਬਲਿਕ ਸਕੂਲ ਹਨ ਜੋ ਔਨਲਾਈਨ ਲਰਨਿੰਗ ਕੋਰਸ ਪੇਸ਼ ਕਰਦੇ ਹਨ। ਸੁਤੰਤਰ ਔਨਲਾਈਨ ਲਰਨਿੰਗ ਸਕੂਲ ਵੀ ਕੋਰਸ ਅਤੇ ਪ੍ਰੋਗਰਾਮ ਪੇਸ਼ ਕਰਦੇ ਹਨ।

ਹੋਮਸਕੂਲਿੰਗ

ਹੋਮਸਕੂਲਿੰਗ ਦੀ ਅਗਵਾਈ ਆਮ ਤੌਰ 'ਤੇ ਇੱਕ ਪਰਿਵਾਰਕ ਮੈਂਬਰ ਦੁਆਰਾ ਕੀਤੀ ਜਾਂਦੀ ਹੈ ਜੋ ਘਰ ਵਿੱਚ ਬੱਚੇ ਨੂੰ ਇੱਕ ਵਿਦਿਅਕ ਪ੍ਰੋਗਰਾਮ ਪ੍ਰਦਾਨ ਕਰਦਾ ਹੈ।

ਨੋਟ: ਹੋਮਸਕੂਲਰ ਬ੍ਰਿਟਿਸ਼ ਕੋਲੰਬੀਆ ਡੌਗਵੁੱਡ ਗ੍ਰੈਜੂਏਸ਼ਨ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ।

ਹੋਮਬਾਉਂਡ (ਘਰ ਵਿੱਚ) ਸਿੱਖਿਆ

ਜੇ ਤੁਹਾਡਾ ਬੱਚਾ ਇਮਯੂਨੋਕੌਮਪ੍ਰੋਮਾਈਜ਼ਡ ਹੈ ਜਾਂ ਉਸਦੀ ਗੰਭੀਰ ਮੈਡੀਕਲ ਸਥਿਤੀ ਹੈ, ਤਾਂ ਤੁਸੀਂ ਹੋਮਬਾਉਂਡ ਪ੍ਰੋਗਰਾਮ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਲਈ ਆਪਣੇ ਸਥਾਨਕ ਸਕੂਲ ਡਿਸਟ੍ਰਿਕਟ ਨਾਲ ਸੰਪਰਕ ਕਰੋ।


ਮੈਨੂੰ ਮਦਦ ਦੀ ਲੋੜ ਹੈ

ਆਪਣੇ ਸਕੂਲ ਨਾਲ ਸੰਪਰਕ ਕਰੋ

ਸਵਾਲ ਹਨ? ਸਹਾਇਤਾ ਪ੍ਰਾਪਤ ਕਰਨ ਲਈ ਤੁਹਾਡਾ ਸਕੂਲ ਜਾਂ ਡਿਸਟ੍ਰਿਕਟ ਸਭ ਤੋਂ ਵਧੀਆ ਜਗ੍ਹਾ ਹੈ।

ਸਕੂਲ ਦੀ ਸੰਪਰਕ ਜਾਣਕਾਰੀ ਦੇਖੋ

ਹੋਰ ਭਾਸ਼ਾਵਾਂ ਵਿੱਚ ਸਹਾਇਤਾ ਪਾਓ

140 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਉਪਲਬਧ ਹਨ, ਇਸ ਵਿੱਚ ਸ਼ਾਮਲ ਹਨ:

 • 國粵語
 • ਪੰਜਾਬੀ
 • فارسی
 • Français
 • Español
1-888-268-4319 'ਤੇ ਕੌਲ ਕਰੋ ਸਵੇਰੇ 7:30 ਤੋਂ ਸ਼ਾਮ 8 ਤੱਕ ਉਪਲਬਧ