5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ

ਕੋਵਿਡ-19 ਵਿਰੁੱਧ ਬੱਚਿਆਂ ਲਈ ਵੈਕਸੀਨ ਸੁਰੱਖਿਅਤ ਅਤੇ ਅਸਰਦਾਰ ਹਨ

English 繁體中文 | 简体中文 | Français | ਪੰਜਾਬੀ | Tagalog

ਆਖ਼ਰੀ ਵਾਰ ਅੱਪਡੇਟ ਕੀਤਾ ਗਿਆ: 29 ਨਵੰਬਰ, 2021

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ


ਵੈਕਸੀਨ ਸੁਰੱਖਿਆ ਅਤੇ ਯੋਗਤਾ

ਹੈਲਥ ਕੈਨੇਡਾ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਓਐਨਟੈਕ ਕੌਮਰਨੇਟੀ mRNA ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਾਲਗਾਂ ਅਤੇ ਬੱਚਿਆਂ ਲਈ ਸਾਰੇ ਕੋਵਿਡ-19 ਵੈਕਸੀਨ ਇੱਕੋ ਸਮੀਖਿਆ ਅਤੇ ਪ੍ਰਕਿਰਿਆ ਦੀ ਪਾਲਣਾ ਕਰਦੇ ਹਨ।

ਕੈਨੇਡਾ ਵਿੱਚ ਕੋਵਿਡ-19 ਦੇ ਸਾਰੇ ਵੈਕਸੀਨਾਂ ਵਾਂਗ, ਬੱਚਿਆਂ ਲਈ ਵੈਕਸੀਨ ਮੁਫ਼ਤ, ਸੁਰੱਖਿਅਤ ਅਤੇ ਅਸਰਦਾਰ ਹਨ। ਜਦੋਂ ਤੁਸੀਂ ਆਪਣੇ ਬੱਚੇ ਨੂੰ ਟੀਕਾ ਲਗਵਾਉਂਦੇ ਹੋ, ਤੁਸੀਂ ਉਨ੍ਹਾਂ ਨੂੰ ਕੋਵਿਡ-19 ਦੇ ਗੰਭੀਰ ਲੱਛਣਾਂ ਤੋਂ ਬਚਾ ਰਹੇ ਹੋ ਅਤੇ ਆਪਣੀ ਕਮਿਊਨਿਟੀ ਵਿੱਚ ਇਨਫੈਕਸ਼ਨ ਨੂੰ ਫੈਲਣ ਤੋਂ ਘਟਾ ਰਹੇ ਹੋ।

ਬੱਚਿਆਂ ਲਈ ਫਾਈਜ਼ਰ mRNA ਵੈਕਸੀਨ ਦੀ ਖੁਰਾਕ

ਬੱਚਿਆਂ ਲਈ ਫਾਈਜ਼ਰ mRNA ਵੈਕਸੀਨ ਵਿੱਚ ਨੌਜਵਾਨਾਂ ਅਤੇ ਬਾਲਗਾਂ ਲਈ ਵਰਤੀ ਜਾਂਦੀ ਵੈਕਸੀਨ ਨਾਲੋਂ ਘੱਟ ਖੁਰਾਕ ਦੀ ਮਾਤਰਾ ਹੋਵੇਗੀ।

ਬੱਚਿਆਂ ਨੂੰ ਕੋਵਿਡ-19 ਤੋਂ ਸਮਾਨ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਦੀ ਘੱਟ ਮਾਤਰਾ ਦੀ ਲੋੜ ਹੈ।

ਜੇ ਤੁਹਾਡਾ ਬੱਚਾ 2022 ਵਿੱਚ 12 ਸਾਲ ਦਾ ਹੋ ਰਿਹਾ ਹੈ, ਤਾਂ ਤੁਸੀਂ ਉਸ ਨੂੰ ਨੌਜਵਾਨਾਂ ਅਤੇ ਬਾਲਗਾਂ ਲਈ ਦਿੱਤੀ ਜਾਂਦੀ ਪੂਰੀ ਖੁਰਾਕ ਦੇਣ ਦੀ ਉਡੀਕ ਕਰ ਸਕਦੇ ਹੋ।

ਯੋਗਤਾ ਜਨਮ ਮਿਤੀ ’ਤੇ ਅਧਾਰਤ ਹੈ

ਯੋਗਤਾ ਤੁਹਾਡੇ ਬੱਚੇ ਦੀ ਜਨਮ ਮਿਤੀ ’ਤੇ ਅਧਾਰਤ ਹੈ। ਵੈਕਸੀਨ ਲਗਵਾਉਣ ਲਈ ਉਨ੍ਹਾਂ ਦੀ ਉਮਰ 5 ਸਾਲ ਜਾਂ ਇਸ ਤੋਂ ਵੱਧ ਹੋਣੀ ਲਾਜ਼ਮੀ ਹੈ।

ਯੋਗਤਾ ਦੇ ਉਦਾਹਰਣ

ਬੱਚੇ ਦੀ ਜਨਮ ਮਿਤੀ 13 ਸਤੰਬਰ, 2016 ਹੈ। ਉਹ ਹੁਣ ਯੋਗ ਹਨ।

ਬੱਚੇ ਦੀ ਜਨਮ ਮਿਤੀ 2 ਜਨਵਰੀ, 2017 ਹੈ। ਉਹ 2 ਜਨਵਰੀ, 2022 ਨੂੰ ਯੋਗ ਹੋਣਗੇ।


ਹਰ ਬੱਚੇ ਲਈ ਸਹਿਮਤੀ ਦੀ ਲੋੜ ਹੈ

ਵੈਕਸੀਨ ਦੀ ਅਪੌਇੰਟਮੈਂਟ ’ਤੇ ਸਹਿਮਤੀ ਦਿਓ

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲੈਣ ਲਈ ਸਹਿਮਤੀ ਦੀ ਲੋੜ ਹੈ।

ਬੱਚੇ ਲਈ ਸਹਿਮਤੀ ਇਨ੍ਹਾਂ ਵੱਲੋਂ ਪ੍ਰਦਾਨ ਕੀਤੀ ਜਾ ਸਕਦੀ ਹੈ:

 • ਮਾਤਾ-ਪਿਤਾ, ਕਾਨੂੰਨੀ ਸਰਪ੍ਰਸਤ ਜਾਂ ਫ਼ੌਸਟਰ ਪੇਰੇਂਟ
 • ਦਾਦਾ-ਦਾਦੀ/ਨਾਨਾ-ਨਾਨੀ ਜਾਂ ਦੇਖਭਾਲ ਕਰਨ  ਵਾਲੇ ਰਿਸ਼ਤੇਦਾਰ

ਮਾਤਾ-ਪਿਤਾ ਵਿੱਚੋਂ ਸਿਰਫ਼ ਕੋਈ ਇੱਕ, ਕਾਨੂੰਨੀ ਸਰਪ੍ਰਸਤ ਜਾਂ ਫ਼ੌਸਟਰ ਪੇਰੇਂਟ ਨੂੰ ਹੀ ਸਹਿਮਤੀ ਦੇਣ ਦੀ ਲੋੜ ਹੈ। ਕਲੀਨਿਕ ਵਿੱਚ ਤੁਹਾਨੂੰ ਸਹਿਮਤੀ ਦੇਣ ਲਈ ਕਿਹਾ ਜਾਵੇਗਾ।

ਮੇਰੇ ਕੋਲ ਮਾਪਿਆਂ ਦੀ ਸਹਿਮਤੀ ਬਾਰੇ ਸਵਾਲ ਹਨ

ਜੇਕਰ ਮਾਤਾ-ਪਿਤਾ ਤਲਾਕਸ਼ੁਦਾ ਹਨ, ਵੱਖ ਹੋ ਗਏ ਹਨ ਜਾਂ ਕਦੇ ਇਕੱਠੇ ਨਹੀਂ ਰਹੇ ਹਨ ਅਤੇ ਆਪਣੇ ਬੱਚੇ ਦੇ ਟੀਕਾਕਰਣ ’ਤੇ ਸਹਿਮਤ ਨਹੀਂ ਹਨ, ਤਾਂ ਜੋ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦਾ ਟੀਕਾਕਰਣ ਹੋਵੇ, ਉਨ੍ਹਾਂ ਦਾ ਇਹ ਹੋ ਣਾ ਲਾਜ਼ਮੀ ਹੈ:

 1. ਫੈਮਿਲੀ ਲੌਅ ਐਕਟ ਅਧੀਨ ਬੱਚੇ ਦਾ  ਸਰਪ੍ਰਸਤ ਹੋਣਾ
  ਅਤੇ
 2. ਡਾਕਟਰੀ ਅਤੇ ਸਿਹਤ ਸੰਬੰਧੀ ਇਲਾਜਾਂ ਲਈ ਸਹਿਮਤੀ ਦੇਣ ਜਾਂ ਇਨਕਾਰ ਕਰਨ ਲਈ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੋਣਾ

ਜੇ ਮਾਤਾ-ਪਿਤਾ ਇਕੱਠੇ ਨਹੀਂ ਰਹਿੰਦੇ, ਤਾਂ ਇੱਕ ਲਿਖਤੀ ਸਮਝੌਤਾ ਜਾਂ ਅਦਾਲਤ ਦਾ ਔਰਡਰ ਦੇ ਸਕਦੇ ਹਨ, ਜਿਸ ਵਿੱਚ ਲਿਖਿਆ ਹੋਵੇ ਕਿ ਮਾਪਿਆਂ ਵਿੱਚੋਂ ਇੱਕ ਜਾਂ ਦੋਵਾਂ ਕੋਲ ਮਾਪਿਆਂ ਦੀਆਂ ਜ਼ਿਮੇਂਵਾਰੀਆਂ ਹਨ। ਜੋ ਮਾਪੇ ਅਨਿਸ਼ਚਤ ਹਨ, ਆਪਣੀ ਸਥਿਤੀ ਬਾਰੇ ਕਾਨੂੰਨੀ ਸਲਾਹ ਲੈ ਸਕਦੇ ਹਨ।

ਅਦਾਲਤ ਦਾ ਔਰਡਰ ਕਿਸੇ ਅਜੇਹੇ ਬਾਲਗ ਨੂੰ ਸਰਪ੍ਰਸਤੀ ਦੇ ਸਕਦਾ ਹੈ ਜੋ ਮਾਤਾ-ਪਿਤਾ ਨਹੀਂ ਹਨ।

ਇਨ੍ਹਾਂ ਸਥਿਤੀਆਂ ਵਿੱਚ ਜੇ ਉਸ ਵਿਅਕਤੀ ਕੋਲ, ਮਾਪਿਆਂ ਦੀ ਜ਼ਿਮੇਂਵਾਰੀ ਵੀ ਹੈ ਕਿ ਉਹ ਡਾਕਟਰੀ ਅਤੇ ਸਿਹਤ-ਸੰਬੰਧੀ ਇਲਾਜਾਂ ਲਈ ਸਹਿਮਤੀ ਦੇ ਸਕੇ ਜਾਂ ਇਨਕਾਰ ਕਰ ਸਕੇ, ਤਾਂ ਉਹ ਵੈਕਸੀਨ ਲਈ ਸਹਿਮਤੀ ਦੇ ਸਕਦਾ ਹੈ।

ਅਸਥਾਈ ਔਰਡਰਾਂ ਅਧੀਨ ਬੱਚੇ, ਅੰਤਰਿਮ ਦੇਖਭਾਲ, ਵੌਲਿੰਟਰੀ ਸਮਝੌਤੇ ਜਾਂ ਦੇਖਭਾਲ ਤੋਂ ਬਾਹਰ ਦੇ ਔਰਡਰ

ਮਾਤਾ-ਪਿਤਾ ਜਾਂ ਲੀਗਲ ਗਾਰਡੀਅਨ (ਕਾਨੂੰਨੀ ਸਰਪ੍ਰਸਤ), ਆਪਣੇ ਬੱਚੇ ਦੇ ਸੋਸ਼ਲ ਵਰਕਰ ਨਾਲ ਸਲਾਹ-ਮਸ਼ਵਰਾ ਕਰਕੇ, ਇਹ ਫੈਸਲਾ ਕਰ ਸਕਦੇ ਹਨ ਕਿ ਕੀ ਉਨ੍ਹਾਂ ਦੇ ਬੱਚੇ ਦਾ ਟੀਕਾਕਰਣ ਹੋਣਾ ਚਾਹੀਦਾ ਹੈ।

ਰਜਿਸਟ੍ਰੇਸ਼ਨ ਲਈ ਦੋ ਵਿਕਲਪ ਹਨ

 • ਮਾਤਾ-ਪਿਤਾ ਜਾਂ ਲੀਗਲ ਗਾਰਡੀਅਨ ਬੱਚੇ ਨੂੰ ਰਜਿਸਟਰ ਕਰ ਸਕਦੇ ਹਨ
 • ਬੱਚੇ ਦਾ ਸੋਸ਼ਲ ਵਰਕਰ, ਮਾਤਾ-ਪਿਤਾ ਜਾਂ ਲੀਗਲ ਗਾਰਡੀਅਨ ਦੀ ਸਹਿਮਤੀ ਨਾਲ, ਬੱਚੇ ਨੂੰ ਰਜਿਸਟਰ ਕਰ ਸਕਦਾ ਹੈ

ਕਸਟਡੀ ਦਾ ਸਥਾਈ ਤਬਾਦਲਾ (54.1/54.01)

ਦੇਖਭਾਲ ਕਰਨ ਵਾਲੇ ਲੀਗਲ ਗਾਰਡੀਅਨ ਹਨ ਅਤੇ ਸਹਿਮਤੀ ਦੇ ਸਕਦੇ ਹਨ

ਨਿਰੰਤਰ ਕਸਟਡੀ ਦੇ ਔਰਡਰ ਅਧੀਨ ਬੱਚੇ (ਸੀ.ਸੀ.ਓ.)

ਬੱਚੇ ਦਾ ਸੋਸ਼ਲ ਵਰਕਰ, ਫ਼ੌਸਟਰ ਪੇਰੇਂਟ ਜਾਂ ਦੇਖਭਾਲ ਕਰਨ ਵਾਲੇ ਨੂੰ ਜ਼ੁਬਾਨੀ ਸਹਿਮਤੀ ਦੇ ਸਕਦਾ ਹੈ।

ਉਸ ਤੋਂ ਬਾਦ ਫ਼ੌਸਟਰ ਪੇਰੇਂਟ ਜਾਂ ਦੇਖਭਾਲ ਕਰਨ ਵਾਲਾ ਬੱਚੇ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਵੈਕਸੀਨ ਦੀ ਅਪੌਇੰਟਮੈਂਟ ਲਈ ਲੈ ਜਾ ਸਕਦੇ ਹਨ।

ਜੇ ਤੁਹਾਡੇ ਕੋਈ ਵੀ ਸਵਾਲ ਹਨ ਤਾਂ ਤੁਸੀਂ ਆਪਣੇ ਸਥਾਨਕ MCF ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ।

ਕੰਮ ਤੋਂ ਛੁੱਟੀ ਲੈਣਾ

ਕੋਵਿਡ-19 ਲਈ ਤੁਹਾਡੇ ਬੱਚੇ ਨੂੰ ਵੈਕਸੀਨ ਪ੍ਰਾਪਤ ਕਰਨ ਲਈ ਤੁਹਾਡੇ ਇਮਪਲੌਇਰ ਦਾ ਤੁਹਾਨੂੰ ਜੌਬ ਪ੍ਰੋਟੈਕਟਿਡ ਲੀਵ ਦੇਣਾ ਲਾਜ਼ਮੀ ਹੈ। ਇਹ ਛੁੱਟੀ ਲੈਣ ਦੇ ਨਤੀਜੇ ਵਜੋਂ ਤੁਸੀਂ ਆਪਣੀ ਨੌਕਰੀ ਨਹੀਂ ਗਵਾ ਸਕਦੇ

ਜੇ ਤੁਸੀਂ ਚਾਹੋਂ ਤਾਂ ਔਨਲਾਈਨ ਆਪਣੀ ਅਪੌਇੰਟਮੈਂਟ ਦਾ ਸਮਾਂ ਬਦਲ ਸਕਦੇ ਹੋ


ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ  ਆਪਣੇ ਬੱਚੇ ਨੂੰ ਲੈਕੇ ਜਾਣ ਲਈ ਕਹੋ

ਜੇ ਤੁਸੀਂ ਆਪਣੇ ਬੱਚੇ ਨੂੰ ਉਨ੍ਹਾਂ ਦੀ ਅਪੌਇੰਟਮੈਂਟ ’ਤੇ ਨਹੀਂ ਲੈਕੇ ਜਾ ਸਕਦੇ, ਤੁਸੀਂ ਕਿਸੇ ਹੋਰ ਬਾਲਗ ਨੂੰ ਸਹਿਮਤੀ ਦੇਣ ਦਾ ਅਧਿਕਾਰ ਦੇ ਸਕਦੇ ਹੋ।

ਅਜਿਹਾ ਕਰਨ ਲਈ ਤੁਹਾਨੂੰ ਇੱਕ ਲਿਖਤੀ ਨੋਟ ਪ੍ਰਦਾਨ ਕਰਨ ਦੀ ਲੋੜ ਹੈ ਜਿਸ ਵਿੱਚ:

 • ਮਾਤਾ-ਪਿਤਾ/ਕਾਨੂੰਨੀ ਸਰਪ੍ਰਸਤ ਦਾ ਨਾਮ ਜੋ ਕਿਸੇ ਹੋਰ ਬਾਲਗ ਨੂੰ ਇਹ ਅਧਿਕਾਰ ਦੇ ਰਹੇ ਹਨ
 • ਬੱਚੇ ਦਾ ਨਾਮ
 • ਬੱਚੇ ਦੀ ਜਨਮ ਮਿਤੀ
 • ਉਸ ਬਾਲਗ ਦਾ ਨਾਮ ਜਿਸ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ
 • ਮਾਤਾ-ਪਿਤਾ/ਕਾਨੂੰਨੀ ਸਰਪ੍ਰਸਤ ਦੇ ਦਸਤਖਤ ਜੋ ਕਿਸੇ ਹੋਰ ਬਾਲਗ ਨੂੰ ਇਹ ਅਧਿਕਾਰ ਦੇ ਰਹੇ ਹਨ
 • ਮਿਤੀ ਜਦ ਨੋਟ ’ਤੇ ਦਸਤਖਤ ਕੀਤੇ ਗਏ ਸਨ
 • ਮਾਤਾ-ਪਿਤਾ/ਕਾਨੂੰਨੀ ਸਰਪ੍ਰਸਤ ਦੇ ਸੰਪਰਕ ਦੀ ਜਾਣਕਾਰੀ

 


ਆਪਣੇ ਬੱਚੇ ਨੂੰ ਡੋਜ਼ 1 ਲਈ ਰਜਿਸਟਰ ਕਰੋ

ਤੁਹਾਡੇ ਬੱਚੇ ਨੂੰ ਰਜਿਸਟਰ ਕਰਨਾ ਅਸਾਨ ਹੈ। ਇਹ ਉਹੀ ਰਜਿਸਟ੍ਰੇਸ਼ਨ ਸਿਸਟਮ ਹੈ ਜਿਸ ਦੀ ਵਰਤੋਂ ਤੁਸੀਂ ਵੈਕਸੀਨ ਲਗਵਾਉਣ ਵੇਲੇ ਕੀਤੀ ਸੀ।

ਸਭ ਤੋਂ ਤੇਜ਼ ਤਰੀਕਾ: ਔਨਲਾਈਨ

ਔਨਲਾਈਨ ਰਜਿਸਟਰ ਕਰਨ ਲਈ, ਤੁਹਾਨੂੰ ਲਾਜ਼ਮੀ ਇਹ ਚੀਜ਼ਾਂ ਦੇਣੀਆਂ ਪੈਣਗੀਆਂ :

 • ਬੱਚੇ ਦੇ ਨਾਮ ਦਾ ਪਹਿਲਾ ਅਤੇ ਅੰਤਿਮ ਹਿੱਸਾ
 • ਬੱਚੇ ਦੀ ਜਨਮ ਮਿਤੀ
 • ਬੱਚੇ ਦੇ ਮੁੱਖ ਨਿਵਾਸ ਦਾ ਪੋਸਟਲ ਕੋਡ
 • ਬੱਚੇ ਦਾ ਪਰਸਨਲ ਹੈੱਲਥ ਨੰਬਰ (PHN)
 • ਇੱਕ ਈਮੇਲ ਪਤਾ ਜਿਸ ਨੂੰ ਬਾਕਾਇਦਾ ਚੈੱਕ ਕੀਤਾ ਜਾਂਦਾ ਹੋਵੇ ਜਾਂ ਇੱਕ ਫ਼ੋਨ ਨੰਬਰ ਜਿਸ ’ਤੇ ਟੈਕਸਟ ਮੈਸੇਜ ਪ੍ਰਾਪਤ ਕੀਤੇ ਜਾ ਸਕਣ

ਔਨਲਾਈਨ ਰਜਿਸਟਰ ਕਰੋ ਇਸ ਵਿੱਚ ਸਿਰਫ 2 ਮਿੰਟ ਲੱਗਦੇ ਹਨ।

ਰਜਿਸਟਰੇਸ਼ਨ ਦੇ ਹੋਰ ਤਰੀਕੇ

ਜੇ ਤੁਹਾਡੇ ਬੱਚੇ ਕੋਲ ਪਰਸਨਲ ਹੈਲਥ ਨੰਬਰ (PHN) ਨਹੀਂ ਹੈਤਾਂ ਤੁਹਾਨੂੰ ਫ਼ੋਨ ਦੁਆਰਾ ਰਜਿਸਟਰ ਕਰਨ ਦੀ ਲੋੜ ਹੈ। ਤੁਹਾਡੇ ਲਈ ਇੱਕ PHN ਬਣਾਇਆ ਜਾਵੇਗਾ।

ਕਾਲ ਕਰੋ: 1-833-838-2323 | ਅਨੁਵਾਦਕ ਉਪਲਬਧ ਹਨ

ਹਫ਼ਤੇ ਦੇ ਸੱਤੇ ਦਿਨ, 7 ਵਜੇ ਸਵੇਰ ਤੋਂ 7 ਵਜੇ ਸ਼ਾਮ (ਪੈਸਿਫ਼ਿਕ ਟਾਈਮ)

ਕੈਨੇਡਾ ਤੋਂ ਬਾਹਰ ਅਤੇ ਯੂ.ਐਸ.ਏ. : 1-604-681-4261

ਵੀਡੀਓ ਰਿਲੇ ਸਰਵਿਸਜ਼ (VRS) ਮੁਫ਼ਤ ਭਾਸ਼ਾ ਵਿਆਖਿਆ ਪ੍ਰਦਾਨ ਕਰਵਾਉਂਦੇ ਹਨ ਉਹਨਾਂ ਰਜਿਸਟਰਡ ਲੋਕਾਂ ਨੂੰ ਜੋ ਸੁਣ ਨਹੀਂ ਸਕਦੇ, ਸੁਣਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਜਾਂ ਬੋਲ ਨਹੀਂ ਸਕਦੇ।

Telephone for the Deaf: Dial 711

Video Relay Services (VRS) provides sign language interpretation free for registered deaf, hard of hearing or speech-impaired people.

ਤੁਸੀਂ ਸਾਰੇ ਸਰਵਿਸ ਬੀ ਸੀ ਦਫ਼ਤਰਾਂ ਵਿੱਚ ਨਿਜੀ ਤੌਰ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।

ਲੋਕੇਸ਼ਨ ਦੇ ਲਿਹਾਜ਼ ਨਾਲ ਦਫ਼ਤਰ ਦੇ ਸਮੇਂ ਵਿੱਚ ਅੰਤਰ ਹੋ ਸਕਦਾ ਹੈ। ਜਾਣ ਤੋਂ ਪਹਿਲਾਂ ਚੈੱਕ ਕਰ ਲਉ

ਹਰ ਬੱਚਾ ਵੈਕਸੀਨ ਲੈ ਸਕਦਾ ਹੈ, ਚਾਹੇ ਉਸ ਕੋਲ ਪਰਸਨਲ ਹੈਲਥ ਨੰਬਰ ਜਾਂ ਹੋਰ ਦਸਤਾਵੇਜ਼ ਨਹੀਂ ਵੀ ਹੈ।

ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਬੱਚਾ ਕੈਨੇਡੀਅਨ ਸਿਟੀਜ਼ਨ ਹੈ ਜਾਂ ਨਹੀਂ। ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਕਦੇ ਵੀ ਹੋਰ ਏਜੰਸੀਆਂ ਜਾਂ ਸਰਕਾਰੀ ਵਿਭਾਗਾਂ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।


ਆਪਣੇ ਬੱਚੇ ਲਈ ਸਭ ਤੋਂ ਵਧੀਆ ਅਪੌਇੰਟਮੈਂਟ ਬੁੱਕ ਕਰੋ

ਤੁਹਾਡੇ ਰਜਿਸਟਰ ਹੋਣ ਤੋਂ ਬਾਦ, ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਲਈ ਸੱਦਿਆ ਜਾਵੇਗਾ। ਔਨਲਾਈਨ ਜਾਂ ਫ਼ੋਨ ਰਾਹੀਂ ਬੁੱਕ ਕਰਨਾ ਸੌਖਾ ਹੈ ਅਤੇ ਕਲੀਨਿਕ ’ਤੇ ਤੁਹਾਡੇ ਟੀਕਾਕਰਣ ਦੀ ਗਾਰੰਟੀ ਦਿੰਦਾ ਹੈ। ਹੈਲਥ ਅਥਾਰਿਟੀਆਂ ਵੱਲੋਂ ਬੱਚਿਆਂ ਦੇ ਅਨੁਕੂਲ ਕਲੀਨਿਕ ਚਲਾਏ ਜਾ ਰਹੇ ਹਨ, ਜੋ ਕਿ ਸਕੂਲ ਤੋਂ ਬਾਦ ਵਧੇਰੇ ਘੰਟੇ ਅਤੇ ਸ਼ਾਮ ਨੂੰ ਖੁੱਲੇ ਹਨ।

ਜਦੋਂ ਤੁਸੀਂ ਆਪਣੀ ਬੂਸਟਰ ਡੋਜ਼ ਲਈ ਆਉਂਦੇ ਹੋ, ਤਾਂ ਆਪਣੇ ਬੱਚੇ ਨੂੰ ਵੈਕਸੀਨ ਲਵਾਉਣ ਲਈ ਨਾਲ ਲਿਆ ਸਕਦੇ ਹੋ। ਤੁਹਾਡੇ ਦੋਵਾਂ ਦੀ ਅਪੌਇੰਟਮੈਂਟ ਹੋਣੀ ਲਾਜ਼ਮੀ ਹੈ।

ਕਲੀਨਿਕ ਲਈ ਵਿਕਲਪ

ਜਦੋਂ ਤੁਸੀਂ ਔਨਲਾਈਨ ਬੁੱਕ ਕਰਦੇ ਹੋ ਤਾਂ ਤੁਹਾਡੇ ਕੋਲ ਕਲੀਨਿਕ ਦੀ ਚੋਣ ਹੁੰਦੀ ਹੈ।

 

5 ਤੋਂ 11 (ਪਰਿਵਾਰਕ) ਕਲੀਨਿਕ

12+ ਕਲੀਨਿਕ

ਹਰ ਉਮਰ ਲਈ ਕਲੀਨਿਕ

 • 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ
 • 12+ ਉਮਰ ਦੇ ਸਾਰੇ ਲੋਕਾਂ ਲਈ
 • 5+ ਉਮਰ ਦੇ ਸਾਰੇ ਲੋਕਾਂ ਲਈ

ਜੇ ਤੁਹਾਡੇ ਇੱਕ ਤੋਂ ਵੱਧ ਬੱਚੇ ਹਨ, ਤਾਂ ਉਨ੍ਹਾਂ ਵਿੱਚੋਂ ਹਰੇਕ ਨੂੰ ਅਪੌਇੰਟਮੈਂਟ ਦੀ ਲੋੜ ਹੈ

ਤੁਸੀਂ ਇੱਕ ਵਾਰ ਵਿੱਚ ਇੱਕ ਤੋਂ ਵੱਧ ਬੱਚੇ ਨੂੰ ਟੀਕਾ ਲਗਵਾਉਣ ਲਈ ਲੈ ਜਾ ਸਕਦੇ ਹੋ। ਉਨ੍ਹਾਂ ਵਿੱਚੋਂ ਹਰੇਕ ਨੂੰ ਉਸੇ ਦਿਨ ਅਤੇ ਇੱਕੋ ਕਲੀਨਿਕ ਵਿੱਚ ਆਪਣੀ ਅਪੌਇੰਟਮੈਂਟ ਲੈਣ ਦੀ ਲੋੜ ਹੈ, ਪਰ ਅਪੌਇੰਟਮੈਂਟ ਇੱਕੋ ਸਮੇਂ ‘ਤੇ ਹੋਣ ਦੀ ਲੋੜ ਨਹੀਂ। ਤੁਸੀਂ ਬੁੱਕ ਕੀਤੀ ਕਿਸੇ ਵੀ ਅਪੌਇੰਟਮੈਂਟ ਦੇ ਸਮੇਂ ’ਤੇ ਕਲੀਨਿਕ ਵਿੱਚ ਪਹੁੰਚ ਸਕਦੇ ਹੋ ਅਤੇ ਸਾਰੇ ਪਰਿਵਾਰਕ ਮੈਂਬਰਾਂ ਦਾ ਇੱਕੋ ਸਮੇਂ ਟੀਕਾਕਰਣ ਕੀਤਾ ਜਾਵੇਗਾ।

ਉਦਾਰਹਣ ਲਈ, ਜੇ ਤੁਹਾਡੇ ਦੋ ਬੱਚੇ ਹਨ ਜਿਨ੍ਹਾਂ ਦਾ ਤੁਸੀਂ 16 ਦਸੰਬਰ ਨੂੰ ਸਕੂਲ ਤੋਂ ਬਾਦ ਟੀਕਾਕਰਣ ਕਰਵਾਉਣਾ ਚਾਹੁੰਦੇ ਹੋ:

 • ਇੱਕ ਅਪੌਇੰਟਮੈਂਟ 16 ਦਸੰਬਰ 3:30 ਵਜੇ ਬੁੱਕ ਕਰੋ
 • ਦੂਜੀ ਅਪੌਇੰਟਮੈਂਟ 16 ਦਸੰਬਰ ਨੂੰ ਉਸੇ ਕਲੀਨਿਕ ’ਤੇ ਕਿਸੇ ਵੀ ਉਪਲਬਧ ਸਮੇਂ ’ਤੇ ਬੁੱਕ ਕਰੋ
 • ਦੋਵਾਂ ਬੱਚਿਆਂ ਨੂੰ 3:30 ਵਜੇ ਅਪੌਇੰਟਮੈਂਟ ’ਤੇ ਲੈ ਜਾਓ

ਤੁਸੀਂ ਆਪਣੇ ਬੱਚੇ ਦੀ ਵੈਕਸੀਨ ਅਪੌਇੰਟਮੈਂਟ ’ਤੇ ਕੀ ਉਮੀਦ ਕਰ ਸਕਦੇ ਹੋ

ਤੁਸੀਂ ਅਤੇ ਤੁਹਾਡਾ ਬੱਚਾ ਕੁੱਲ ਮਿਲਾ ਕੇ 30 ਤੋਂ 60 ਮਿੰਟ ਲਈ ਕਲੀਨਿਕ ‘ਤੇ ਮੌਜੂਦ ਰਹਿਣ ਦੀ ਉਮੀਦ ਕਰ ਸਕਦੇ ਹੋ।

ਤਿਆਰੀ ਕਰ ਕੇ ਆ

ਆਪਣੇ ਬੱਚੇ ਨੂੰ ਉਸ ਦੀ ਅਪੌਇੰਟਮੈਂਟ ਲਈ ਤਿਆਰ ਕਰੋ:

 • ਆਉਣ ਤੋਂ ਪਹਿਲਾਂ ਵੈਕਸੀਨ ਲੈਣ ਬਾਰੇ ਆਪਣੇ ਬੱਚੇ ਨਾਲ ਗੱਲ ਕਰੋ
 • ਉਨ੍ਹਾਂ ਦੀ ਬੁਕਿੰਗ ਕਨਫਰਮੇਸ਼ਨ ਅਤੇ ਫੋਟੋ ਆਈ.ਡੀ. ਲਿਆਓ
 • ਬੱਚੇ ਦੇ ਛੋਟੀ ਬਾਂਹ ਵਾਲੀ ਕਮੀਜ਼ ਪਾਓ ਅਤੇ ਤੁਸੀਂ ਦੋਵੇਂ ਮਾਸਕ ਪਹਿਨੋ।
 • ਉਨ੍ਹਾਂ ਨੂੰ ਵਰਤ ਰੱਖਣ ਦੀ ਲੋੜ ਨਹੀਂ। ਪਾਣੀ ਜ਼ਰੂਰ ਪੀਓ

ਟੀਕੇ ਦੇ ਦੌਰਾਨ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਤੇ ਤੁਹਾਡਾ ਬੱਚਾ ਅਰਾਮਦਾਇਕ ਮਹਿਸੂਸ ਕਰੋ:

 • ਇੱਕ ਨਰਸ ਜਾਂ ਹੈਲਥ ਪ੍ਰੈਕਟਿਸ਼ਨਰ ਤੁਹਾਡਾ ਅਤੇ ਤੁਹਾਡੇ ਬੱਚੇ ਦਾ ਸਵਾਗਤ ਕਰੇਗਾ/ਕਰੇਗੀ। ਤੁਸੀਂ ਦੋਵੇਂ ਸਵਾਲ ਪੁੱਛ ਸਕਦੇ ਹੋ।
 • ਟੀਕੇ ਦੌਰਾਨ ਬੱਚੇ ਦਾ ਧਿਆਨ ਹਟਾਉਣ ਲਈ ਪੱਜ਼ਲ ਜਾਂ ਵਿਡੀਓ ਦੀ ਵਰਤੋਂ ਕਰੋ ਜਾਂ ਗੱਲਾਂ ਕਰੋ
 • ਟੀਕੇ ਨੂੰ ਕੁਝ ਸਕਿੰਟ ਹੀ ਲੱਗਦੇ ਹਨ। ਇਸ ਦੌਰਾਨ ਹਲਕੀ ਚੁਭਨ ਮਹਿਸੂਸ ਹੋ ਸਕਦੀ ਹੈ
 • ਵੈਕਸੀਨ ਤੋਂ ਬਾਦ, ਤੁਸੀਂ ਇੱਕ ਨਿਰੀਖਣ ਸਥਾਨ ਵਿੱਚ ਲਗਭਗ 15 ਮਿੰਟ ਲਈ ਉਡੀਕ ਕਰੋਗੇ

ਵੈਕਸੀਨ ਅਪੌਇੰਟਮੈਂਟ ਤੋਂ ਬਾਦ

ਬਾਲਗਾਂ ਅਤੇ ਨੌਜਵਾਨਾਂ ਵਾਂਗ, ਤੁਹਾਡੇ ਬੱਚੇ ਨੂੰ ਵੀ ਵੈਕਸੀਨ ਤੋਂ ਬਾਦ ਕੁਝ ਪ੍ਰਭਾਵ ਮਹਿਸੂਸ ਹੋ ਸਕਦੇ ਹਨ।

 

ਟੀਕਾ ਲਗਵਾਉਣ ਵਾਲੀ ਥਾਂ ’ਤੇ ਆਮ ਲੱਛਣ

ਟੀਕਾਕਰਣ ਤੋਂ 1 ਤੋਂ 2 ਦਿਨ ਬਾਦ ਘੱਟ ਦਿੱਖਣ ਵਾਲੇ ਪ੍ਰਭਾਵ

 • ਦਰਦ
 • ਲਾਲੀ
 • ਸੋਜ
 • ਕੱਛ ਵਿੱਚ ਸੁੱਜੇ ਹੋਏ ਲਿੰਫ ਨੋਡਜ਼
 • ਸਿਰ ਦਰਦ
 • ਬੁਖਾਰ ਅਤੇ ਠੰਡ ਲੱਗਣਾ
 • ਮਾਸਪੇਸ਼ੀਆਂ ਜਾਂ ਜੋੜਾਂ ਵਿੱਚ ਦਰਦ

ਡੋਜ਼ 2 ਦਾ ਸਮਾਂ

ਕੋਵਿਡ-19 ਤੋਂ ਅਸਰਦਾਰ ਸੁਰੱਖਿਆ ਪ੍ਰਾਪਤ ਕਰਨ ਲਈ, ਤੁਹਾਡੇ ਬੱਚੇ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਦੀ ਲੋੜ ਹੈ। ਦੂਜੀ ਖੁਰਾਕ ਪਹਿਲੀ ਖੁਰਾਕ ਤੋਂ ਲੱਗਭਗ 8 ਹਫ਼ਤੇ ਬਾਦ ਦਿੱਤੀ ਜਾਵੇਗੀ।

ਤੁਹਾਨੂੰ ਆਪਣੇ ਬੱਚੇ ਦੀ ਦੂਜੀ ਖੁਰਾਕ ਦੀ ਅਪੌਇੰਟਮੈਂਟ ਬੁੱਕ ਕਰਨ ਲਈ ਟੈਕਸਟ, ਈਮੇਲ ਜਾਂ ਫ਼ੋਨ ਕਾਲ ਰਾਹੀਂ ਸੱਦਾ ਆਵੇਗਾ। ਪਹਿਲੀ ਅਪੌਇੰਟਮੈਂਟ ਵਾਂਗ ਤੁਸੀਂ ਥਾਂ, ਮਿਤੀ ਅਤੇ ਸਮਾਂ ਚੁਣੋਗੇ।


ਬੱਚਿਆਂ ਨੂੰ ਟੀਕਾਕਰਣ ਦਾ ਪ੍ਰਮਾਣ ਦਿਖਾਉਣ ਦੀ ਲੋੜ ਨਹੀਂ ਹੈ 

12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀਕਾਕਰਣ ਦਾ ਪ੍ਰਮਾਣ ਦਿਖਾਉਣ ਦੀ ਲੋੜ ਨਹੀਂ ਹੈ:


ਮੈਨੂੰ ਮਦਦ ਦੀ ਲੋੜ

ਗੈਟ ਵੈਕਸੀਨੇਟਿਡ ਸਿਸਟਮ ਵਿੱਚ ਆਪਣੇ ਬੱਚੇ ਨੂੰ ਰਜਿਸਟਰ ਕਰਨ ਬਾਰੇ ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਾਲ ਸੈਂਟਰ ਨੂੰ ਕਾਲ ਕਰੋ।  

ਕਾਲ ਕਰੋ:  1-833-838-2323 | ਹਫ਼ਤੇ ਦੇ ਸੱਤੇ ਦਿਨ, 7 ਵਜੇ ਸਵੇਰ ਤੋਂ 7 ਵਜੇ ਸ਼ਾਮ (ਪੈਸਿਫ਼ਿਕ ਟਾਈਮ), ਅਨੁਵਾਦਕ ਉਪਲਬਧ ਹਨ

ਕੈਨੇਡਾ ਤੋਂ ਬਾਹਰ ਅਤੇ ਯੂ.ਐਸ.ਏ. : 1-604-681-4261

ਵੀਡੀਓ ਰਿਲੇ ਸਰਵਿਸਜ਼ (VRS) ਮੁਫ਼ਤ ਭਾਸ਼ਾ ਵਿਆਖਿਆ ਪ੍ਰਦਾਨ ਕਰਵਾਉਂਦੇ ਹਨ ਉਹਨਾਂ ਰਜਿਸਟਰਡ ਲੋਕਾਂ ਨੂੰ ਜੋ ਸੁਣ ਨਹੀਂ ਸਕਦੇ, ਸੁਣਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਜਾਂ ਬੋਲ ਨਹੀਂ ਸਕਦੇ

ਜੇ ਤੁਹਾਨੂੰ ਆਪਣੇ ਬੱਚੇ ਦਾ PHN ਨਹੀਂ ਲੱਭ ਰਿਹਾ ਜਾਂ ਯਾਦ ਨਹੀਂ ਹੈ, ਤਾਂ ਕਾਲ ਸੈਂਟਰ ਦੀ ਟੀਮ ਤੁਹਾਡੇ ਲਈ ਇਸ ਨੂੰ ਲੱਭ ਸਕਦੀ ਹੈ।

ਕਾਲ ਕਰੋ:  1-833-838-2323 | ਹਫ਼ਤੇ ਦੇ ਸੱਤੇ ਦਿਨ, 7 ਵਜੇ ਸਵੇਰ ਤੋਂ 7 ਵਜੇ ਸ਼ਾਮ (ਪੈਸਿਫ਼ਿਕ ਟਾਈਮ), ਅਨੁਵਾਦਕ ਉਪਲਬਧ ਹਨ

ਕੈਨੇਡਾ ਤੋਂ ਬਾਹਰ ਅਤੇ ਯੂ.ਐਸ.ਏ. : 1-604-681-4261

ਵੀਡੀਓ ਰਿਲੇ ਸਰਵਿਸਜ਼ (VRS) ਮੁਫ਼ਤ ਭਾਸ਼ਾ ਵਿਆਖਿਆ ਪ੍ਰਦਾਨ ਕਰਵਾਉਂਦੇ ਹਨ ਉਹਨਾਂ ਰਜਿਸਟਰਡ ਲੋਕਾਂ ਨੂੰ ਜੋ ਸੁਣ ਨਹੀਂ ਸਕਦੇ, ਸੁਣਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਜਾਂ ਬੋਲ ਨਹੀਂ ਸਕਦੇ

ਅਸੀਂ ਤੁਹਾਨੂੰ ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਗੱਲ ਕਰਨ ਦੀ ਸਲਾਹ ਦਿੰਦੇ ਹਾਂ। ਉਹ ਤੁਹਾਡੇ ਵੈਕਸੀਨ ਸੰਬੰਧੀ ਸਵਾਲਾਂ ਦੇ ਜਵਾਬ ਦੇ ਸਕਦੇ ਹਨ।

ਤੁਸੀਂ ਨਰਸ ਨਾਲ ਗੱਲ ਕਰਨ ਲਈ ਹੈਲਥਲਿੰਕ ਬੀ ਸੀ ਨੂੰ ਵੀ ਕਾਲ ਕਰ ਸਕਦੇ ਹੋ।

811 ਤੇ ਕਾਲ ਕਰੋਹਫ਼ਤੇ ਦੇ ਸੱਤੇ ਦਿਨ, 7 ਵਜੇ ਸਵੇਰ ਤੋਂ 7 ਵਜੇ ਸ਼ਾਮ (ਪੈਸਿਫ਼ਿਕ ਟਾਈਮ), ਅਨੁਵਾਦਕ ਉਪਲਬਧ ਹਨ